G01L46 ੧੫ ਜੇਠ ੨੦੦੭ ਬਿਕ੍ਰਮੀ ਜੇਠੂਵਾਲ

     ਕਲਜੁਗ ਕੀਆ ਖੇਲ ਅਪਾਰਾ। ਜੋਤ ਜਗਾਈ ਅਪਰ ਅਪਾਰਾ। ਸੋਹੰ ਸ਼ਬਦ

ਭਗਤ ਭੰਡਾਰਾ। ਮਹਾਰਾਜ ਸ਼ੇਰ ਸਿੰਘ ਦਰ ਸਚ ਦਵਾਰਾ। ਪਰਗਟ ਜੋਤ ਆਪ ਨਿਰੰਕਾਰਾ। ਅੰਤ ਨਾ ਪਾਏ ਪ੍ਰਭ ਪਾਰਾ ਵਾਰਾ। ਕੁਦਰਤ ਰੂਪ ਸਭ ਸ੍ਰਿਸ਼ਟ ਪਸਾਰਾ । ਲੱਖ ਚੁਰਾਸੀ ਜੂਨ ਆਕਾਰਾ। ਜੋਤ ਨਿਰੰਜਣ ਵਿਚ ਨਿਰਾਧਾਰਾ। ਮੂਰਖ ਮੁਗਧ ਨਾ ਪ੍ਰਭੂ ਵਿਚਾਰਾ। ਗੁਰਸਿਖਾਂ ਮਨ ਸ਼ਬਦ ਉਜਿਆਰਾ। ਉਪਜੇ ਰਾਗ ਹੋਏ ਧੁਨਕਾਰਾ। ਦੇ ਦਰਸ ਗੁਰ ਪਾਰ ਉਤਾਰਾ। ਪ੍ਰਭ ਅਬਿਨਾਸ਼ੀ ਠਾਕਰ ਤੁਮਾਰਾ। ਸੇਵਕ ਚਰਨ ਪਰਗਟ ਜੋਤ ਝਮਕਾਰਾ। ਝੂਠੀ ਦੇਹ ਹੋਏ ਦੀਪਕ ਉਜਿਆਰਾ। ਸੋਹੰ ਵਣਜ ਕਰ ਬਣ ਵਣਜਾਰਾ। ਪਰਗਟ ਭਇਓ ਘਰ ਦਾਤਾਰਾ। ਗੁਰਮੁਖਾਂ ਜਿਸ ਪਾਰ ਉਤਾਰਾ। ਮਹਾਰਾਜ ਸ਼ੇਰ ਸਿੰਘ ਸਦ ਬਲਹਾਰਾ। ਗੁਰ ਪੂਰੇ ਤੋਂ ਸਦ ਬਲ ਜਾਈਏ। ਨਿਹਕਲੰਕ ਨਿਜ ਘਰ ਮਾਹਿ ਪਾਈਏ। ਦੇਹ ਦੀਪਕ ਆਤਮ ਜੋਤ ਜਗਾਈਏ। ਖੁਲ੍ਹੇ ਦਵਾਰ ਦਰ ਗੁਰ ਦਾ ਪਾਈਏ। ਛੁਟੇ ਤ੍ਰੈਕੁਟੀ ਕਵਲ ਨਾਭ ਖੁਲ੍ਹਾਈਏ। ਝਿਰਨਾ ਝਿਰੇ ਝਰ ਝਰ ਸੇ ਅੰਮ੍ਰਿਤ ਬੂੰਦ ਮੁਖ ਚਵਾਈਏ। ਹੋਏ ਤ੍ਰਿਪਤ ਸ਼ਾਂਤ ਮਨ, ਗੁਰ ਪੂਰੇ ਦਾ ਦਰਸ਼ਨ ਪਾਈਏ। ਹੋਏ ਕਿਰਪਾਲ ਆਪ ਪ੍ਰਭ ਠਾਕਰ, ਗੁਰ ਚਰਨ ਲਾਗ ਸੇਵ ਕਮਾਈਏ। ਜਗਤ ਉਧਾਰ ਸਰਬ ਸੁਖ ਸਾਗਰ, ਮੋਹਣ ਮਾਧਵ ਮੇਂ ਰੰਗ ਮਜੀਠ ਚੜ੍ਹਾਈਏ। ਕਲਜੁਗ ਕਰਮ ਹੋਏ ਉਜਾਗਰ, ਮਹਾਰਾਜ ਸ਼ੇਰ ਸਿੰਘ ਸਰਨ ਤਕਾਈਏ। ਸਰਨ ਪੜੇ ਪ੍ਰਭ ਅੰਤਰਜਾਮੀ, ਜੋਤ ਸਰੂਪ ਜੋਤ ਮਿਲ ਜਾਈਏ। ਸਰਨ ਪੜੇ ਪ੍ਰਭ ਅੰਤਰਜਾਮੀ, ਹੋ ਜੋਤ ਰੂਪ ਇਕ ਰੰਗ ਸਮਾਈਏ। ਸਰਨ ਪੜੇ ਪ੍ਰਭ ਅੰਤਰਜਾਮੀ, ਜਨਮ ਮਰਨ ਦੁੱਖ ਕਟਾਈਏ। ਸਰਨ ਪੜੇ ਪ੍ਰਭ ਅੰਤਰਜਾਮੀ, ਗੁਣ ਨਿਧਾਨ ਦਰਸ ਦਰਸਾਈਏ। ਸਰਨ ਪੜੇ ਪ੍ਰਭ ਅੰਤਰਜਾਮੀ, ਉਪਜੇ ਗਿਆਨ ਵਿਕਾਰ ਤਜਾਈਏ। ਸਰਨ ਪੜੇ ਪ੍ਰਭ ਅੰਤਰਜਾਮੀ, ਭਗਤ ਜਨਾਂ ਸੰਗ ਰਲ ਜਾਈਏ। ਸਰਨ ਪੜੇ ਪ੍ਰਭ ਅੰਤਰਜਾਮੀ, ਬੈਕੁੰਠ ਧਾਮ ਬੈਠ ਆਸਣ ਲਾਈਏ। ਸਰਨ ਪੜੇ ਪ੍ਰਭ ਅੰਤਰਜਾਮੀ, ਮਹਾਰਾਜ ਸ਼ੇਰ ਸਿੰਘ ਕਲਜੁਗ ਪਾਰ ਤਰਾਈਏ।