ਗੁਰਸਿਖ ਚਾਤਰਕ ਸਦਾ ਬਿਲਲਾਏ, ਪ੍ਰਭ ਅਬਿਨਾਸ਼ੀ ਘਰ ਮਾਹਿ ਪਾਈਏ । ਗੁਰਸਿਖ ਚਾਤਰਕ ਸਦਾ
ਬਿਲਲਾਏ, ਅੰਮ੍ਰਿਤ ਬੂੰਦ ਮੁਖ ਚਵਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਕਵਲ ਨਾਭ ਮੁਖ ਖੁਲ੍ਹਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਅੰਮ੍ਰਿਤ ਨਾਮ ਦੇਹ ਮੇਂ ਪਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਜੋਤ ਨਿਰੰਜਣ ਜੀਵ ਜਗਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਪ੍ਰਭ ਜੋਤ ਸਰੂਪ ਜੋਤ ਮਿਲ ਜਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਨਿਜਾਨੰਦ ਮਾਹਿ ਸਮਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਹੋ ਵਿਸਮਾਦ ਨਾ ਅੰਗ ਸਮਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਖੰਡ ਬ੍ਰਹਿਮੰਡ ਇਕ ਹੋ ਜਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਭਵ ਸਾਗਰ ਪਾਰ ਤਰ ਜਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਮਿਲ ਸਾਧ ਸੰਗਤ ਹਰਿ ਜਸ ਗਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਗੁਰ ਚਰਨ ਮਨ ਬਿਗਸਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਧੰਨ ਧੰਨ ਧੰਨ ਗੁਰ ਰਸਨਾ ਗਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਸੋਹੰ ਨਾਮ ਗੁਰ ਦਰ ਤੇ ਪਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਹਰਿ ਜੂ ਹਰਿ ਹਰਿ ਹਰਿਮੰਦਰ ਮਾਹਿ ਪਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਕਰ ਦਰਸ ਪ੍ਰਭ ਭਰਮ ਭਉ ਗਵਾਈਏ । ਗੁਰਸਿਖ ਚਾਤਰਕ ਸਦਾ ਬਿਲਲਾਏ, ਪ੍ਰਭ ਦਰਸ ਫਿਰ ਜਨਮ ਨਾ ਪਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਮਿਲ ਗੁਰ ਅੰਤ ਕਾਲ ਨਾ ਕਾਲ ਸਤਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਕਲਜੁਗ ਨਿਹਕਲੰਕ ਸ਼ਰਨ ਤਕਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਗੁਣ ਨਿਧਾਨ ਘਰ ਨਿਜ ਮਾਹਿ ਪਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਮਹਾਰਾਜ ਸ਼ੇਰ ਸਿੰਘ ਰਿਦੇ ਸਮਾਈਏ। ਕਲਜੁਗ ਪਰਗਟ ਓਅੰਕਾਰਾ। ਸੋਹੰ ਸ਼ਬਦ ਸਤਿਜੁਗ ਆਪਾਰਾ। ਤੀਨ ਲੋਕ ਹੋਵੇ ਧੁਨਕਾਰਾ। ਗੁਰਮੁਖਾਂ ਮਨ ਹੋਏ ਵਿਚਾਰਾ। ਗੁਰਸਿਖਾਂ ਮਨ ਹਰਿ ਕਾ ਦਵਾਰਾ। ਨਾਮ ਗੁਰ ਅੰਮ੍ਰਿਤ ਜਲ ਧਾਰਾ। ਸਰਬ ਸੂਖ ਦੇਵੇ ਨਿਰੰਕਾਰਾ। ਮਹਾਰਾਜ ਸ਼ੇਰ ਸਿੰਘ ਪਰਗਟ ਸਚ ਅਵਤਾਰਾ । ਕਲਜੁਗ ਪਰਗਟ ਆਪ ਪ੍ਰਭ ਅਬਿਨਾਸ਼ੀ। ਗੁਰਸਿਖਾਂ ਕਰੇ ਬੰਦ ਖੁਲਾਸੀ। ਬੇਮੁਖਾਂ ਗਲ ਜਮ ਕੀ ਫਾਸੀ। ਜਰਮ ਹਾਰ ਗਏ ਕੁੰਭੀ ਨਰਕ ਪੜੇ ਸ਼ਰਾਬੀ ਮਾਸੀ । ਗੁਰਸਿਖ ਗੁਰਚਰਨ ਰਹਿਰਾਸੀ। ਕਲਜੁਗ ਮਿਲਿਆ ਪ੍ਰਭ ਸਰਬ ਘਟ ਵਾਸੀ। ਰਿਧ ਸਿਧ ਹੋਵੇ ਸਿੱਖਾਂ ਦਾਸੀ। ਪਰਗਟ ਭਇਓ ਘਨਕਪੁਰ ਵਾਸੀ। ਜੋਤ ਨਿਰੰਜਣ ਸਦਾ ਅਬਿਨਾਸ਼ੀ। ਮਹਾਰਾਜ ਸ਼ੇਰ ਸਿੰਘ ਲਗ ਸ਼ਰਨ ਸਾਧ ਸੰਗਤ ਤਰ ਜਾਸੀ। ਸਾਧ ਸੰਗਤ ਗੁਰ ਮਾਣ ਦਵਾਇਆ । ਘਰ ਘਰ ਸੋਹੰ ਸ਼ਬਦ ਸੁਣਾਇਆ। ਧੰਨ ਧੰਨ ਧੰਨ ਗੁਰਦੇਵ, ਪਰਗਟ ਹੋ ਜਿਸ ਦਰਸ ਦਿਖਾਇਆ। ਧੰਨ ਧੰਨ ਧੰਨ ਗੁਰਦੇਵ, ਕਲੂ ਕਾਲ ਅੰਤ ਆਣ ਕਰਾਇਆ। ਧੰਨ ਧੰਨ ਧੰਨ ਗੁਰ ਚਰਨ ਸੇਵ, ਮੋਹਣ ਮਾਧਵ ਜਿਨ ਘਰ ਮਾਹਿ ਪਾਇਆ। ਧੰਨ ਧੰਨ ਧੰਨ ਗੁਰਦੇਵ, ਛਡ ਦੇਹ ਜੋਤ ਰੂਪ ਸਮਾਇਆ। ਧੰਨ ਧੰਨ ਧੰਨ ਸਰਬ