G01L48 ੧੯ ਜੇਠ ੨੦੦੭ ਬਿਕ੍ਰਮੀ ਕਰਮ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ

     ਕਰਮ ਕਰ ਗੁਰ ਕਰਮ ਵਿਚਾਰਿਆ। ਕਰ ਕਿਰਪਾ ਗੁਰ ਪਾਰ ਉਤਾਰਿਆ। ਜੋਤ ਨਿਰੰਜਣ ਸਦ

ਬਲਹਾਰਿਆ । ਸਤਿਜੁਗ ਮਿਹਰਵਾਨ ਸਦ ਨਿਮਸਕਾਰਿਆ। ਤ੍ਰੇਤਾ ਰਾਮ ਅਵਤਾਰ, ਦੁਆਪਰ ਕ੍ਰਿਸ਼ਨ ਮੁਰਾਰਿਆ। ਕਲਜੁਗ ਲੈ ਅਵਤਾਰ, ਮਹਾਰਾਜ ਸ਼ੇਰ ਸਿੰਘ ਨਿਰੰਕਾਰਿਆ। ਕਲਜੁਗ ਕਰਮ ਵਿਚਾਰ, ਗੁਰਸਿਖ ਪਾਰ ਉਤਾਰਿਆ। ਹੋਵੇ ਭਵਜਲ ਪਾਰ, ਪਰਗਟ ਭਏ ਜਿਥੇ ਪ੍ਰਭ ਜੋਤ ਅਧਾਰਿਆ। ਗੁਰ ਚਰਨ ਜਾਓ ਕੁਰਬਾਨ, ਜਿਸ ਇਹ ਖੇਲ ਰਚਾ ਲਿਆ। ਚਲੇ ਖੇਲ ਜਗਤ ਅਪਾਰਾ। ਤੀਨ ਲੋਕ ਪ੍ਰਭ ਕਰੇ ਨਿਮਸਕਾਰਾ। ਪਰਗਟ ਜੋਤ ਜਗਤ ਉਜਿਆਰਾ। ਮਨਮੁਖਾਂ ਸਦ ਮਨ ਅੰਧਿਆਰਾ। ਗੁਰਮੁਖ ਬੂਝੇ ਕਰ ਵਿਚਾਰਾ। ਦੇ ਦਰਸ ਗੁਰ ਕਲਜੁਗ ਉਧਾਰਾ। ਦੀਨਾ ਨਾਥ ਪ੍ਰਭ ਜੋਤ ਚਮਤਕਾਰਾ। ਘਟ ਘਟ ਵਾਸੀ ਬੈਠਾ ਅਗੰਮ ਅਪਾਰਾ। ਸਰਬ ਸੂਖ ਗੁਰ ਚਰਨ ਦਰਸਾਰਾ। ਕਰੇ ਦੇਵ ਮੂਰਖ ਮੁਗਧ ਗਵਾਰਾ। ਪ੍ਰਭ ਅਬਿਨਾਸ਼ੀ ਸਦਾ ਸਦਾ ਸਦਾ ਨਿਮਸਕਾਰਾ। ਪ੍ਰਭ ਅਬਿਨਾਸ਼ੀ ਪਰਗਟੇ ਕਲ ਧਾਰਾ। ਕਲਜੁਗ ਆਏ ਜੋਤ ਪ੍ਰਭ ਧਾਰੇ। ਖੰਡ ਬ੍ਰਹਿਮੰਡ ਸਦਾ ਨਿਮਸਕਾਰੇ। ਤੀਨ ਲੋਕ ਗੁਰ ਚਰਨ ਦਵਾਰੇ। ਗੁਰਸਿਖ ਗੁਰ ਦਰਸ ਪਾਰ ਉਤਾਰੇ। ਮਿਲੇ ਜਸ ਸਚ ਹਰਿ ਕੇ ਦਵਾਰੇ। ਝੂਠੇ ਸਾਰੇ ਜਗਤ ਪਸਾਰੇ। ਮਹਾਰਾਜ ਸ਼ੇਰ ਸਿੰਘ ਜੋਤ ਸਦਾ ਸਦਾ ਸਦਾ ਚਮਤਕਾਰੇ । ਚਮਤਕਾਰ ਜੋਤ ਗੁਰ ਦੀਆ। ਗੁਰਸਿਖਾਂ ਨਾਉਂ ਗੁਰ ਬੀਆ। ਦਰਗਾਹ ਹੋਵੇ ਸੁਖੀ ਸੁਹੇਲਾ ਜੀਆ। ਨਾਮ ਅੰਮਿਉਂ ਰਸ ਗੁਰ ਚਰਨੀਂ ਪੀਆ। ਸੋਹੰ ਸ਼ਬਦ ਗਿਆਨ ਗੁਰ ਦੀਆ। ਉਪਜੇ ਗਿਆਨ ਗੁਰ ਠਾਂਡਾ ਥੀਆ। ਮਹਾਰਾਜ ਸ਼ੇਰ ਸਿੰਘ ਗੁਰਸਿਖ ਉਧਾਰੇ, ਮੁਖ ਜਗਤ ਉਜਲ ਕੀਆ। ਗੁਰਮੁਖ ਨਾਉਂ ਜਗਤ ਉਜਿਆਰਾ, ਜੋਤ ਨਿਰੰਜਣ ਸਦ ਚਮਤਕਾਰਾ। ਗੁਰਮੁਖ ਨਾਉਂ ਜਗਤ ਉਜਿਆਰਾ, ਆਤਮ ਦਰਸ ਸਦਾ ਗੁਰ ਦਵਾਰਾ। ਗੁਰਮੁਖ ਨਾਉਂ ਸਦਾ ਮੁਖ ਉਜਲ, ਵੱਜੇ ਸ਼ਬਦ ਸੋਹੰ ਧੁਨਕਾਰਾ। ਗੁਰਮੁਖ ਨਾਮ ਸਦਾ ਮੁਖ ਉਜਲ, ਕਲਜੁਗ ਕੀਆ ਪਾਰ ਉਤਾਰਾ। ਗੁਰਮੁਖ ਨਾਮ ਸਦਾ ਮੁਖ ਉਜਲ, ਅੰਤ ਕਾਲ ਪ੍ਰਭ ਜੋਤ ਮੰਝਾਰਾ। ਗੁਰਮੁਖ ਨਾਮ ਸਦਾ ਮੁਖ ਉਜਲ, ਧਾਮ ਬੈਕੁੰਠ ਮਿਲੇ ਗੁਰ ਦਰਬਾਰਾ। ਗੁਰਮੁਖਾਂ ਪ੍ਰਭ ਦੇ ਵਡਿਆਈ, ਮਹਾਰਾਜ ਸ਼ੇਰ ਸਿੰਘ ਘਰ ਪਤਤ ਉਧਾਰਾ। ਪਤਤ ਉਧਾਰਨ ਹੈ ਭਵ ਭੰਜਨ। ਪਤਤ ਪਾਵਨ ਦੁੱਖ ਭੈ ਭੰਜਨ। ਪਰਗਟ ਭਇਉ ਤ੍ਰੈਲੋਕੀ ਨੰਦਨ। ਗੁਰਸਿਖ ਜਗਤ ਮਹਿਕਾਏ ਵਾਂਗ ਚੰਦਨ। ਦੋਏ ਜੋੜ ਕਰੋ ਗੁਰ ਚਰਨ ਬੰਦਨ। ਮਹਾਰਾਜ ਸ਼ੇਰ ਸਿੰਘ ਪਰਗਟੀ ਜੋਤ ਨਿਰੰਜਣ। ਪਰਗਟੀ ਜੋਤ ਪ੍ਰਭ ਨਿਰਬਿਕਾਰ। ਸਰਬ ਜੀਵ ਪ੍ਰਭ ਜੋਤ ਅਧਾਰ। ਲੱਖ ਚੁਰਾਸੀ ਮਾਣਸ ਉਤਮ ਵੀਚਾਰ। ਕਲਜੁਗ ਭੁੱਲੇ ਪ੍ਰਭ ਪਾਈ ਨਾ ਸਾਰ। ਦਰ ਦਰ ਲੂਝੇ ਹੋਏ ਜਗਤ ਖੁਆਰ। ਬਿਨ ਗੁਰ ਕੋਈ ਨਾ ਲਾਵੇ ਪਾਰ। ਝੂਠੀ ਦੁਨੀਆ ਝੂਠਾ ਪਸਾਰ। ਸਦ ਅਬਿਨਾਸ਼ੀ ਪ੍ਰਭ ਆਪ ਨਿਰੰਕਾਰ। ਖੰਡ ਬ੍ਰਹਿਮੰਡ ਜਿਸ ਜੋਤ ਅਧਾਰ। ਮਾਇਆ ਰੂਪ ਸ੍ਰਿਸ਼ਟ ਪਸਰਿਓ ਪਸਾਰ। ਕਲਜੁਗ ਦੇਵੇ ਹਾਰ, ਜੀਆ ਕਰਮ ਵਿਚਾਰ। ਗੁਰਸਿਖ ਦੇਵੇ ਤਾਰ, ਜਿਨ੍ਹਾਂ ਗੁਰ ਚਰਨ ਪਿਆਰ। ਉਤਮ ਦੇ ਗਿਆਨ ਕਰ ਦਏ ਉਧਾਰ। ਦਰ ਆਏ ਦੇਵੇ ਤਾਰ, ਮਹਾਰਾਜ ਸ਼ੇਰ ਸਿੰਘ ਪਰਗਟ ਨਰ ਅਵਤਾਰ। ਨਰ ਨਰਾਇਣ ਆਪ ਪ੍ਰਭ ਆਇਆ। ਨਿਹਕਲੰਕ ਜੋਤ ਰੂਪ ਅਖਵਾਇਆ। ਸੋਹੰ ਸ਼ਬਦ ਗੁਰ ਡੰਕ ਲਗਾਇਆ। ਚੱਕਰ ਸੁਦਰਸ਼ਨ ਬਾਣ ਬੇਮੁਖਾਂ ਲਾਇਆ। ਦੇ ਕੇ ਬ੍ਰਹਮ ਗਿਆਨ ਗੁਰ ਗੁਰ ਗੁਰ ਦਿਵਾਇਆ। ਦੇ ਕੇ ਸਚ ਨਿਵਾਸ ਸਚਖੰਡ ਪੁਚਾਇਆ। ਛੋਡ ਜਗਤ ਪਰਭਾਸ, ਜੋਤ ਸੰਗ ਜੋਤ ਮਿਲਾਇਆ। ਮਹਾਰਾਜ ਸ਼ੇਰ ਸਿੰਘ ਸਦ ਬਲਹਾਰ, ਕਰਮ ਵਿਚਾਰ ਗੁਰ ਕਰਮ ਤਰਾਇਆ। ਗੁਰ ਗੋਬਿੰਦ ਗੁਰ ਗਿਆਨ ਦਵਾਇਆ। ਪਰਗਟ ਜੋਤ ਮਰਗਿੰਦ, ਅਚਰਜ ਖੇਲ ਰਚਾਇਆ। ਕਲਜੁਗ ਸਰਬ ਨਰਿੰਦ, ਨਿਹਕਲੰਕ