G01L49 ੧੯ ਜੇਠ ੨੦੦੭ ਬਿਕ੍ਰਮੀ ਅਮਰਜੀਤ ਸਿੰਘ ਦੇ ਘਰ ਪਿੰਡ ਜੇਠੂਵਾਲ

    ਸੁਰਤ ਸ਼ਬਦ ਗੁਰ ਅੰਜਨ ਪਾਈਏ। ਸੁਰਤ ਸ਼ਬਦ ਪ੍ਰਭ ਰੰਗ ਸਮਾਈਏ। ਸੁਰਤ ਸ਼ਬਦ ਸਚ ਘਰ

ਦਰਸਾਈਏ। ਸੁਰਤ ਸ਼ਬਦ ਸਚ ਬੂਝ ਬੁਝਾਈਏ। ਸੁਰਤ ਸ਼ਬਦ ਸ਼ਬਦ ਰੂਪ ਪ੍ਰਭ ਦਰਸਾਈਏ। ਸੁਰਤ ਸ਼ਬਦ ਕਲਜੁਗ ਤਰ ਜਾਈਏ। ਸੁਰਤ ਸ਼ਬਦ ਸਦ ਅਬਿਨਾਸ਼ੀ ਘਰ ਮਾਹਿ ਪਾਈਏ। ਸੁਰਤ ਸ਼ਬਦ ਲੱਖ ਚੁਰਾਸੀ ਗੇੜ ਚੁਕਾਈਏ। ਸੁਰਤ ਸ਼ਬਦ ਗੁਰ ਪੂਰਾ ਘੋਲ ਘੁੰਮਾਈਏ। ਸੁਰਤ ਸ਼ਬਦ ਆਤਮ ਦਰਸ ਦਰਸਾਈਏ। ਸੁਰਤ ਸ਼ਬਦ ਝੂਠੀ ਦੇਹ ਕੰਚਨ ਬਣਾਈਏ। ਸੁਰਤ ਸ਼ਬਦ ਪ੍ਰੀਤ ਹਰਿ ਚਰਨ ਲਗਾਈਏ। ਸੁਰਤ ਸ਼ਬਦ ਕਾਮ ਕਰੋਧ ਲੋਭ ਮੋਹ ਭਸਮ ਕਰਾਈਏ। ਸੁਰਤ ਸ਼ਬਦ ਥਿਰ ਘਰ ਬੈਠ ਤਾੜੀ ਲਾਈਏ। ਸੁਰਤ ਸ਼ਬਦ ਅਨਹਦ ਸ਼ਬਦ ਮਨ ਵਜਾਈਏ। ਸੁਰਤ ਸ਼ਬਦ ਖੋਲ੍ਹ ਤ੍ਰੈਕੁਟੀ ਦੀਪਕ ਦੇਹ ਜਗਾਈਏ। ਸੁਰਤ ਸ਼ਬਦ ਪ੍ਰਭ ਜੋਤ ਸਰੂਪ ਜੋਤ ਮਿਲ ਜਾਈਏ। ਸੁਰਤ ਸ਼ਬਦ ਮਨ ਗਰਬ ਗਵਾਈਏ। ਸੁਰਤ ਸ਼ਬਦ ਮਹਾਰਾਜ ਸ਼ੇਰ ਸਿੰਘ ਸੰਗ ਮਿਲ ਜਾਈਏ। ਗੁਰਚਰਨ ਲਾਗੇ ਜਿਸ ਪ੍ਰਭ ਦਇਆ ਕਮਾਏ। ਗੁਰਸਿਖ ਵਡਭਾਗੇ ਪ੍ਰਭ ਅਬਿਨਾਸ਼ ਦਰਸ ਦਿਖਾਏ। ਸਭ ਦੁੱਖ ਨਾਸੇ, ਗੁਰ ਚਰਨ ਸੀਸ ਨਿਵਾਏ। ਭੰਡਾਰ ਗੁਰ ਸਤਿਗੁਰ ਪਾਸੇ, ਅੰਮ੍ਰਿਤ ਦੇਵੇ ਮੁਖ ਚਵਾਏ। ਕੋਈ ਨਾ ਜਾਏ ਨਿਰਾਸੇ, ਕਰ ਆਸ ਗੁਰ ਦਰ ਤੇ ਆਏ। ਕਲਜੁਗ ਭਏ ਖੁਲਾਸੇ, ਜਿਨ ਮਹਾਰਾਜ ਸ਼ੇਰ ਸਿੰਘ ਚਰਨ ਲਗਾਏ। ਗੁਰ ਚਰਨ ਸਿੱਖ ਨਿਮਸਕਾਰਿਆ। ਹੋ ਮਿਹਰਵਾਨ ਗੁਰ ਪਾਰ ਉਤਾਰਿਆ। ਜੁਗੋ ਜੁਗ ਪ੍ਰਭ ਜੋਤ ਅਧਾਰਿਆ । ਜੋਤ ਪ੍ਰਭ ਏਕ, ਦੀਪਕ ਅਨੇਕ ਜਗਤ ਉਜਿਆਰਿਆ। ਭਇਓ ਆਪ ਬਿਬੇਕ, ਤਿਸ ਸਦ ਸਦ ਸਦ ਨਿਮਸਕਾਰਿਆ । ਕਲਜੁਗ ਭਏ ਵਿਸੇਖ, ਮਹਾਰਾਜ ਸ਼ੇਰ ਸਿੰਘ ਜਿਸ ਰਿਦੇ ਚਿਤਾਰਿਆ। ਗੁਰ ਸ਼ਰਨ ਗੁਰਸਿਖ ਜੋ ਆਏ। ਹੋ ਮਿਹਰਵਾਨ ਪ੍ਰਭ ਦਰਸ ਦਿਖਾਏ। ਟੁੱਟੀ ਗੰਢਣਹਾਰ ਗੋਪਾਲ, ਕਲਜੁਗ ਆਣ ਸਿੱਖ ਤਰਾਏ। ਸਦ ਸਮਰਥ ਪੁਰਖ ਅਪਾਰ, ਸਚ ਸੁੱਚ ਸਤਿਜੁਗ ਵਰਤਾਏ। ਸਤਿਜੁਗ ਸਤਿ ਸਤਿ ਸਤਿ ਗੁਰ ਮਾਣ ਦਿਵਾਇਆ, ਮਨੀ ਸਿੰਘ ਗੁਰ ਤਖ਼ਤ ਬਹਾਏ । ਘਟ ਘਟ ਪ੍ਰਭ ਸਰਬ ਨਿਰੰਤਰ, ਭਗਤਾਂ ਪ੍ਰਭ ਭੇਤ ਖੁਲ੍ਹਾਏ। ਕਲਜੁਗ ਆਣ ਭਏ ਉਜਿਆਰਾ, ਰੰਗ ਰੰਗ ਰੰਗ ਪ੍ਰਭ ਨਾਮ ਚੜ੍ਹਾਏ। ਐਸਾ ਹੋਵੇ ਖੇਲ ਅਪਾਰਾ, ਪ੍ਰਭ ਰੰਗ ਮਾਣਾ ਕੋਈ ਭੇਵ ਨਾ ਪਾਏ। ਸਦ ਸਦ ਸਦ ਬਲਿਹਾਰਾ ਹੋਏ ਜਗਤ ਉਧਾਰਾ, ਕਲਜੁਗ ਪਰਗਟ ਮਹਾਰਾਜ ਸ਼ੇਰ ਸਿੰਘ ਨਿਰੰਕਾਰਾ, ਬਾਂਹੋਂ ਪਕੜ ਸਿੱਖ ਲਏ ਤਰਾਏ। ਕਲਜੁਗ ਵਣਜ ਕੀਆ ਗੁਰਸਿਖਾਂ, ਨਾਮ ਪਦਾਰਥ ਗੁਰ ਦਰ ਤੇ ਪਾਇਆ। ਕਲਜੁਗ ਵਣਜ ਕੀਆ ਗੁਰਸਿਖਾਂ, ਨਾਉਂ ਨਰਾਇਣ ਵਿਚ ਦੇਹ ਸਮਾਇਆ। ਕਲਜੁਗ ਵਣਜ ਕੀਆ ਗੁਰਸਿਖਾਂ, ਮੋਹਣ ਮਾਧਵ ਨਰ ਨਰਾਇਣ ਬੀਠਲਾ ਘਰ ਮਾਹਿ ਪਾਇਆ। ਕਲਜੁਗ ਵਣਜ ਕੀਆ ਗੁਰਸਿਖਾਂ, ਲੱਜਿਆ ਉਧਾਰਨ ਦੂਖ ਨਿਵਾਰਨ ਕਰਮ ਵਿਚਾਰਨ ਪ੍ਰਭ ਅਬਿਨਾਸ਼ ਦਰਸ ਪ੍ਰਭ ਦਰਸਾਇਆ। ਧੰਨ ਧੰਨ ਧੰਨ ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਪਰਗਟ ਜੋਤ ਅਪਾਰ, ਕਰਮ ਕਰ ਵੀਚਾਰ ਗੁਰਸਿਖ ਤਰਾਇਆ। ਗੁਰਸਿਖ ਗੁਰ ਦਰ ਹੋਵੇ ਪਰਵਾਨਾ। ਗੁਰਸਿਖ ਮਹਿੰਮਾ ਕਥਨ ਮਹਾਨਾ। ਗੁਰਸਿਖ ਪੂਰੇ ਸਦ ਬਲ ਬਲ ਜਾਣਾ। ਗੁਰਸਿਖ ਮਿਲਿਆ ਵਿਸ਼ਨੂੰ ਭਗਵਾਨਾ। ਗੁਰਸਿਖ ਜਾਣੇ ਗੁਰ ਬਿਧਨਾਨਾ। ਨਾਨਾ ਸ਼ਬਦ ਮਨ ਹੋਏ ਗਿਆਨਾ। ਗੁਰਚਰਨ ਗੁਰਸਿਖ ਲਾਗ ਸਦਾ ਧਿਆਨਾ। ਅੰਤ ਕਾਲ ਪ੍ਰਭ ਦੇਵੇ ਬੈਕੁੰਠ ਬਬਾਣਾ। ਕਿਰਪਾ ਨਿਧਾਨ ਕਿਰਪਾ ਨਿਧ ਕਰਤਾ, ਗੁਰਸਿਖ ਹੋ ਗੁਰਮੁਖ ਸਦ ਜੋਤ ਮਿਲਾਨਾ । ਧੰਨ ਧੰਨ ਧੰਨ ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਕਲਜੁਗ ਤਾਰੇ ਸਿੱਖ ਸੋਹੰ ਦੇ ਬ੍ਰਹਮ ਗਿਆਨਾ। ਬ੍ਰਹਮ ਗਿਆਨ ਗੁਰ ਦਰ ਤੇ ਪਾਈਏ। ਹੋਏ ਸ਼ਬਦ ਘਨਘੋਰ, ਸੁਰਤ ਗੁਰ ਚਰਨ ਲਗਾਈਏ। ਗੁਰ ਬਿਨ ਨਾਹੀ ਹੋਰ ਜਿਸ ਚਰਨ ਲਾਗ ਭਵਜਲ ਤਰ ਜਾਈਏ। ਕਲਜੁਗ ਦਿਤਾ ਤਾਰ, ਨਿਹਕਲੰਕ ਸਦ ਬਲ ਬਲ ਜਾਈਏ। ਭਿਛਕ ਸਦ ਸਦ ਸਦ ਕਿਰਪਾਲ, ਦਰ ਆਏ ਭਿਖਿਆ ਗੁਰ ਨਾਮ ਲੈ ਜਾਈਏ। ਸਰਬ ਰੱਖਕ ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਤਿਸ ਚਰਨ ਲਾਗ ਜਨਮ ਮਰਨ ਦਾ ਗੇੜ ਚੁਕਾਈਏ। ਗੁਰ ਚਰਨ ਜਿਸ ਕੀਆ ਪਿਆਰ। ਸੋ ਜਨ ਉਧਰੇ ਵਿਚ ਸੰਸਾਰ। ਗਰਭਵਾਸ ਨਾ ਹੋਵੇ ਸਚ ਨਿਸਤਾਰ। ਸੁਫਲ ਜਨਮ ਮਾਣਸ ਜਿਨ ਗੁਰ ਚਰਨ ਪਿਆਰ। ਮਿਲੇ ਆਪ ਪ੍ਰਭ ਬਨਵਾਲੀ, ਸਦਾ ਸਦਾ ਸਦਾ ਰਹੇ