ਭੁਗਤ ਭਗਤਾ ਗੁਰ ਆਪ ਸਵਾਰਿਆ। ਭਗਤ ਰੰਗ ਗੁਰ ਏਕ ਨਿਸਤਾਰਿਆ। ਭਗਤ ਗੁਰ ਗੋਬਿੰਦ ਜਗਤ
ਜੋਤ ਚਮਤਕਾਰਿਆ । ਭਗਤ ਭਗਵਾਨ ਗੁਰ ਸੰਤ ਮਨੀ ਸਿੰਘ ਮਹਾਰਾਜ ਸ਼ੇਰ ਸਿੰਘ ਆਪ ਨਿਰੰਕਾਰਿਆ । ਜੋਤ ਅਟੱਲ ਸਦਾ ਪ੍ਰਬਲ ਜਾਓ ਬਲ ਬਲ ਜੋਤ ਜਗਤ ਉਧਾਰਿਆ। ਆਪ ਅਚਲ ਮਹਿੰਮਾ ਅਖੱਲ ਪ੍ਰਗਟ ਕਲ ਦੇਵੇ ਭਗਤ ਭੰਡਾਰਿਆ। ਨਰ ਸਿੰਘ ਨਰ ਬਲ ਮਹਾਰਾਜ ਸ਼ੇਰ ਸਿੰਘ ਪਾਰਬ੍ਰਹਮ ਗੁਰਸਿਖ ਭਵਜਲ ਤਾਰਿਆ। ਭਗਤ ਗੁਰ ਗੋਬਿੰਦ ਪ੍ਰਭ ਮੇਲ ਮਿਲਾਇਆ। ਤੀਨ ਲੋਕ ਇਕ ਰੰਗ ਸਮਾਇਆ । ਛੱਡ ਖੰਡ ਬ੍ਰਹਿਮੰਡ ਨਿਰੰਕਾਰ ਨਰਾਇਣ ਪ੍ਰਭ ਆਇਆ। ਬੇਮੁਖਾਂ ਲਾਏ ਡੰਡ, ਭਗਤਾਂ ਸੰਗ ਜਾਏ ਹੰਢ, ਕਲਜੁਗ ਨਿਹਕਲੰਕ ਆਪ ਅਖਵਾਇਆ। ਗੁਰਸਿਖ ਮੰਗ ਚਾੜ੍ਹੇ ਰੰਗ, ਗੁਰਸਿਖ ਭਵਜਲ ਪਾਰ ਉਤਾਰਿਆ। ਕਰਮ ਹੋਏ ਭੰਗ, ਦਰ ਆਏ ਮੰਗ ਪ੍ਰਭ ਦੇਵੇ ਰੰਗ, ਜਿਨ ਚਰਨ ਨਿਮਸਕਾਰਿਆ। ਵਸੇ ਬ੍ਰਹਿਮੰਡ ਘਰ ਸਿੱਖ ਸਚਖੰਡ, ਗੁਰਸੰਗਤ ਮਨ ਸਦਾ ਅਰੰਗ, ਗੁਰ ਪੂਰੇ ਜਾਓ ਬਲ ਬਲਹਾਰਿਆ। ਗੁਰ ਨਾਉਂ ਤਰੰਗ, ਸਿੱਖ ਜਾਏ ਪਾਰ ਲੰਘ, ਮਨ ਗੁਰ ਦਰਸ ਉਮੰਗ, ਜੁਗ ਜੁਗ ਗੁਰ ਪੈਜ ਸਵਾਰਿਆ। ਪ੍ਰਭ ਹਰਿ ਹਰਿ ਰੰਗ, ਸਾਧ ਸੰਗਤ ਗੁਰ ਸਦਾ ਹੈ ਸੰਗ, ਪ੍ਰਭ ਅਬਿਨਾਸ਼ ਨਾ ਹੋਏ ਭੰਗ, ਕਲਜੁਗ ਆਣ ਗੁਰਸਿਖ ਪਾਰ ਉਤਾਰਿਆ। ਮੂਰਖ ਮੁਗਧ ਹੋਏ ਦੰਗ, ਗੁਰਸਿਖਾਂ ਗੁਰ ਲਾਏ ਸੰਗ, ਦੇ ਦਰਸ ਮਨ ਚਾੜ੍ਹ ਮਜੀਠੀ ਰੰਗ, ਮਹਾਰਾਜ ਸ਼ੇਰ ਸਿੰਘ ਸ਼ਬਦ ਰੂਪ ਦਰਸਾ ਰਿਹਾ। ਸ਼ਬਦ ਰੂਪ ਪ੍ਰਭ ਸਰਬ ਘਟ ਵਸਿਆ। ਉਪਜੇ ਗਿਆਨ ਜਿਸ ਪ੍ਰਭ ਹਿਰਦੇ ਵਸਿਆ। ਗੁਰਮੁਖ ਹਰਿ ਰੰਗ ਪ੍ਰਭ ਦੇਹ ਵਿਚ ਵਸਿਆ। ਬੇਮੁਖਾਂ ਚਰਨ ਧੂੜ ਮਿਲੇ ਨਾ ਭਿਖਿਆ। ਗੁਰਸੰਗਤ ਗੁਰ ਦਰਸ ਮਨ ਕੀ ਇਛਿਆ। ਪ੍ਰਗਟ ਭਇਓ ਆਪ ਨਿਰੰਕਾਰ, ਕਰੇ ਭਗਤਨ ਰਛਿਆ। ਪ੍ਰਭ ਅਬਿਨਾਸ਼ ਸਰਬ ਸੁਖ ਦਾਤਾ, ਮਹਾਰਾਜ ਸ਼ੇਰ ਸਿੰਘ ਜੇਠ ਵੀਹ ਕਰ ਪੂਰਨ ਇਛਿਆ । ਜੇਠ ਜੁੜੰਦਾ ਰੰਗ ਰੰਗੀਲਾ ਮਾਧੋ ਇਕ ਰੰਗ ਸਮਾਇਆ। ਜੋੜ ਜੁੜੰਦਾ ਕੋਲ ਬਹੰਦਾ ਦਰਸ ਦਖੰਦਾ, ਵਿਛੜਿਆਂ ਪ੍ਰਭ ਮੇਲ ਮਿਲਾਇਆ । ਗਰਬ ਗਿਰੰਦਾ ਦਰਸ ਦਿਖੰਦਾ ਸਦ ਬਖ਼ਸ਼ਿੰਦਾ ਦੋਏ ਜੋੜ ਕਰ ਇਕ ਬਹਾਇਆ। ਭਗਤ ਤਰੰਦਾ, ਮਹਾਰਾਜ ਸ਼ੇਰ ਸਿੰਘ ਕਰੇ ਜੀਵ ਚਿੰਦਾ, ਜਿਸ ਨੇ ਜਨਮ ਦਿਵਾਇਆ। ਦਿਨ ਸੁਹਾਇਆ ਭਗਤ ਗੁਰ ਗੋਬਿੰਦ ਜਿਸ ਮੇਲ ਕਰਾਇਆ। ਤਰਨ ਤਾਰਨ ਸਮਰਥ ਪ੍ਰਭ ਆਣ ਸਾਧ ਸੰਗਤ ਦੂਖ ਮਿਟਾਇਆ। ਕਲਜੁਗ ਅਗਨ ਰਥ ਗੁਰ ਪਾਈ ਨੱਕ ਨੱਥ, ਕੀਤਾ ਸਥ ਗੁਰ ਪੂਰੇ ਸ੍ਵਾਂਗ ਵਰਤਾਇਆ । ਭਗਤਾਂ ਵਥ ਸੋਹੰ ਸ਼ਬਦ ਅਕੱਥ, ਸਤਿਜੁਗ ਧਰਮ ਰਥ, ਮਹਾਰਾਜ ਸ਼ੇਰ ਸਿੰਘ ਜਗਤ ਚਲਾਇਆ। ਪ੍ਰਭ ਪ੍ਰਬੀਨ ਭਗਤ ਅਧੀਨ, ਬੇਮੁਖ ਹੀਨ ਦਰ ਚੋਟਾਂ ਖਾਇਆ। ਗੁਰਸਿਖ ਅਧੀਨ ਜਿਉਂ ਜਲ ਮੀਨ, ਸਦਾ ਗੁਰ ਆਤਮ ਚੀਨ, ਮਨ ਰੰਗ ਚੜ੍ਹਾਇਆ। ਮਹਾਰਾਜ ਸ਼ੇਰ ਸਿੰਘ ਸਿੱਖ ਗੁਰਚਰਨ ਲੀਨ, ਕਰ ਕਿਰਪਾ ਗੁਰ ਪਾਰ ਤਰਾਇਆ। ਧਰਤ ਸੁਹਾਈ ਜਿਥੇ ਪ੍ਰਭ ਜੋਤ ਪ੍ਰਗਟਾਈ। ਹਰਿ ਹਰਿ ਹਰਿ ਰੰਗ ਲਾਈ। ਉਪਜੇ ਗਿਆਨ ਚਰਨ ਕਵਲ ਸੀਸ ਝੁਕਾਈ । ਸਤਿ ਪੁਰਖਾ ਸਤਿਜੁਗ ਸੋਝੀ ਪਾਈ। ਗੁਰਮੁਖਾਂ ਸੋਹੰ ਸੋਝੀ ਪਾਈ। ਬੇਮੁਖਾਂ ਸਿਰ ਛਾਹੀ ਪਾਈ। ਹਾਹਾਕਾਰ ਕਰਨ ਬਿਲਲਾਈ। ਮਹਾਰਾਜ ਸ਼ੇਰ ਸਿੰਘ ਸਰਬ ਕਲ ਧਾਰੇ, ਗੁਰ ਗੁਰਮੁਖ ਗੁਰ ਭੇਤ ਰਖਾਈ। ਕਲਜੁਗ ਆਣ ਕਰਮ ਗੁਰ ਕੀਆ। ਸੋਹੰ ਸ਼ਬਦ ਬੂਝ ਬੁਝਾਈ। ਆਏ ਸ਼ਾਂਤ ਸੁਖ ਮਨ ਉਪਜੇ, ਗੁਰ ਪੂਰੇ ਗੁਰਸਿਖ ਸੋਝੀ ਪਾਈ। ਜਰਮ ਕਰਮ ਮਲ ਉਤਰੇ ਦੋਵੇਂ ਨਾਉਂ ਰੰਗ ਪ੍ਰਭ ਦੇ ਚੜ੍ਹਾਈ। ਸਚ ਸੁੱਚ ਦੇਹ ਮੇਂ ਉਪਜੇ, ਸੁਰਤ ਸ਼ਬਦ ਗੁਰ ਸੋਝੀ ਪਾਈ। ਤਨ ਮਨ ਸਤਿਗੁਰ ਹਰਿਆ ਕੀਆ। ਅਨਹਦ ਧੁਨ ਮਨ ਵਜਾਈ। ਗੁਰਸਿਖ ਗੁਰ ਚਰਨ ਤਕਾਈ। ਖੋਲ੍ਹ ਤ੍ਰੈਕੁਟੀ ਪ੍ਰਭ ਜੋਤ ਪ੍ਰਗਟਾਈ। ਤ੍ਰਲੋਕੀ ਨਾਥ ਦੇ ਤ੍ਰੈ ਲੋਚਣ, ਗੁਰਮੁਖ ਗੁਰ ਨਿਧਾਨ ਦਵਾਈ। ਹਉਮੇ ਸੰਸਾ ਮਿਟੇ ਸਭ ਰੋਗਨ, ਅਨਹਦ ਧੁਨ ਪ੍ਰਭ ਮਨ ਵਜਾਈ। ਝਿਰਨਾ ਝਿਰੇ ਅਪਰ ਅਪਾਰ, ਅੰਮ੍ਰਿਤ ਬੂੰਦ ਗੁਰ ਵਰਖਾ ਲਾਈ। ਖੋਲ੍ਹ ਕਪਾਟ ਗੁਰ