G01L053 ੨੨ ਜੇਠ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਆਤਮਾ ਸਿੰਘ ਦੇ ਗ੍ਰਹਿ

     ਗੁਰ ਕਰਮ ਕਮਾਇੰਦਾ। ਕਰ ਪ੍ਰਗਟ ਸ਼ਬਦ ਸੁਣਾਇੰਦਾ। ਦੇ ਸੋਹੰ ਸ਼ਬਦ ਗਿਆਨ, ਪਰਦਾ ਆਤਮ ਲਾਹਿੰਦਾ । ਭੁੱਲੇ

ਕਲਜੁਗ ਆਣ, ਗੁਰ ਸਚ ਮਾਰਗ ਲਾਇੰਦਾ। ਗੁਰ ਪਾਪੀਆਂ ਦੇਵੇ ਤਾਰ, ਜੋ ਗੁਰ ਦਰ ਤੇ ਆਇੰਦਾ। ਬੇਮੁਖਾਂ ਦੇਵੇ ਹਾਰ, ਹੋ ਮਾਣਸ ਮੁਖ ਭਵਾਇੰਦਾ । ਪ੍ਰਭ ਦੇਵੇ ਬ੍ਰਹਮ ਗਿਆਨ, ਮਨ ਅਨਹਦ ਸ਼ਬਦ ਵਜਾਇੰਦਾ। ਭਵ ਸਾਗਰ ਉਤਰੇ ਪਾਰ, ਗੁਰਚਰਨੀਂ ਜੋ ਚਿਤ ਲਾਇੰਦਾ। ਦਰਗਾਹ ਦੇਵੇ ਮਾਣ, ਜੋ ਗੁਰਸਿਖ ਨਾਮ ਸਦਾਇੰਦਾ । ਪ੍ਰਭ ਕਰੇ ਜੋਤ ਪ੍ਰਕਾਸ਼, ਅੰਤਰ ਜੀਵ ਜੋਤ ਜਗਾਇੰਦਾ। ਪ੍ਰਭ ਦੇ ਕੇ ਬ੍ਰਹਮ ਗਿਆਨ, ਦਰ ਠਾਂਡਾ ਦਰਸਾਇੰਦਾ । ਹੰਕਾਰੀਆਂ ਨਿੰਦਕਾਂ ਕਰੇ ਖ਼ੁਆਰ, ਦਰ ਮੰਗਣ ਭਿਖ ਨਾ ਪਾਇੰਦਾ। ਗੁਰਮੁਖਾਂ ਦੇਵੇ ਮਾਣ, ਵਿਚ ਦਰਗਹਿ ਸਚ ਬਿਠਾਇੰਦਾ। ਮਹਾਰਾਜ ਸ਼ੇਰ ਸਿੰਘ ਪ੍ਰਗਟ ਭਗਵਾਨ, ਗੁਰਸਿਖ ਜੋਤ ਮਿਲਾਇੰਦਾ। ਜੋਤ ਜਗਤ ਪ੍ਰਭ ਆਪ ਜਗਾਵੇ। ਪ੍ਰਭ ਅਬਿਨਾਸ਼ੀ ਸਦਾ ਰਹਾਵੇ। ਜੁਗਤ ਜਗਤ ਮਾਇਆ ਰੂਪ ਬਣਾਵੇ। ਮਾਇਆ ਮਮਤਾ ਕਲ ਜੀਵ ਡੁਬਾਵੇ। ਬੇਮੁਖਾਂ ਗੁਰਚਰਨ ਨਾ ਲਾਵੇ। ਗੁਰਸਿਖਾਂ ਘਰ ਜੈ ਜੈ ਜੈਕਾਰ ਕਰਾਵੇ। ਅਨੰਦ ਮੰਗਲ ਹੋਏ ਗੁਰ ਕੇਰਾ, ਹਰਿ ਹਰਿ ਹਰਿ ਰਸਨਾ ਨਾਮ ਜਪਾਵੇ। ਪ੍ਰਗਟ ਕੀਓ ਪ੍ਰਭ ਜੋਤ ਪ੍ਰਕਾਸ਼ਾ, ਦਰ ਆਇਆਂ ਗੁਰ ਪਾਰ ਲਗਾਵੇ। ਸ਼ਬਦ ਰੂਪ ਗੁਰ ਖੇਲ ਰਚਾਇਓ। ਪ੍ਰਗਟ ਜੋਤ ਵਿਚ ਸਿੱਖ ਸਮਾਵੇ। ਸਰਬ ਕਲਾ ਸਮਰਥ ਪ੍ਰਭ ਪੂਰਾ, ਆਪ ਅਭੇਵ ਕੋਈ ਭੇਦ ਨਾ ਪਾਵੇ। ਰੰਗ ਰੰਗੀਲਾ ਮੋਹਣ ਮਾਧਵ, ਜੁਗੋ ਜੁਗ ਪ੍ਰਭ ਜੋਤ ਜਗਾਵੇ। ਜੋਤ ਜਗਾਏ ਆਪ ਪ੍ਰਭ ਠਾਕਰ, ਛਡ ਦੇਹ ਵਿਚ ਜੋਤ ਸਮਾਵੇ। ਕਵਲ ਨੈਣ ਗੁਰ ਕਰਮ ਕਰੰਦਾ, ਦਇਆ ਧਾਰ ਸਤਿ ਸਤਿਜੁਗ ਲਾਵੇ। ਹਰਿ ਮਿਲ ਭਗਤ ਹੋਏ ਮਨ ਤਨ ਹਰਿਆ, ਸਚ ਸ਼ਬਦ ਗੁਰ ਗਿਆਨ ਦਿਵਾਵੇ। ਰਾਮ ਕ੍ਰਿਸ਼ਨ ਪ੍ਰਗਟਿਓ ਭਗਵਾਨਾ, ਮਹਾਰਾਜ ਸ਼ੇਰ ਸਿੰਘ ਨਾਮ ਰਖਾਵੇ। ਨਾਉਂ ਨਿਧਾਨ ਮਿਲ ਗੁਰਸਿਖਾਂ ਪਾਇਆ। ਗੁਰਸਿਖਾਂ ਪਾਏ ਸਾਰ, ਜਿਨ੍ਹਾਂ ਹਰਿ ਦਰਸ ਦਿਖਾਇਆ। ਦਰਸ ਦਿਖਾਏ ਆਪ ਗੁਰ ਪੂਰਾ, ਕ੍ਰਿਸ਼ਨ ਬਾਲ ਸਿਰ ਮੁਕਟ ਟਿਕਾਇਆ । ਕਲਜੁਗ ਆਣ ਭਗਤ ਗੁਰ ਤਾਰੇ, ਵਿਛੜਿਆਂ ਗੁਰ ਮੇਲ ਕਰਾਇਆ। ਦਰਸ ਦੇਵੇ ਆਪ ਪ੍ਰਭ ਕਰਤਾ, ਗੁਰਸਿਖਾਂ ਮਨ ਰੰਗ ਮਜੀਠ ਚੜ੍ਹਾਇਆ । ਸਚ ਉਪਦੇਸ਼ ਕੀਆ ਜਗ ਅੰਤਰ, ਸੋਹੰ ਸ਼ਬਦ ਮੁਖ ਰਖਾਇਆ। ਓਅੰ ਆਪ ਪ੍ਰਭ ਕਰੇ ਨਿਰੰਕਾਰਾ, ਸੋਹੰ ਸ਼ਬਦ ਗੁਰ ਨਾਮ ਰਖਾਇਆ। ਜੋਤ ਨਿਰੰਜਣ ਜੋਤ ਆਕਾਰਾ, ਜੀਵ ਜੰਤ ਸਭ ਕੀਆ ਪਸਾਰਾ। ਨਾਦਾਨੀ ਅਭਿਮਾਨੀ ਪ੍ਰਭ ਦਰਸ ਨਾ ਪਾਇਓ, ਕਲਜੁਗ ਡੋਬੇ ਵਿਚ ਮੰਞਧਾਰਾ। ਗੁਰਮੁਖਾਂ ਮਿਲਿਆ ਜਗ ਕਰਤਾ, ਪ੍ਰਗਟ ਭਇਓ ਜੋਤ ਸੰਸਾਰਾ। ਕਰਮ ਧਰਮ ਗੁਰ ਆਪ ਵਿਚਾਰਿਆ, ਕਰ ਕਿਰਪਾ ਪ੍ਰਭ ਪਾਰ ਉਤਾਰਾ । ਮਹਾਰਾਜ ਸ਼ੇਰ ਸਿੰਘ ਪ੍ਰਭ ਨਰਿੰਦਰ, ਸੋਹੰ ਸ਼ਬਦ ਭਗਤ ਦੀਆ ਭੰਡਾਰਾ। ਸੋਹੰ ਸ਼ਬਦ ਰਸਨਾ ਗਾਇਆ। ਤਨ ਮਨ ਹਰਿਆ, ਧੰਨ ਘਰ ਮਾਹਿ ਪਾਇਆ। ਉਪਜੇ ਗਿਆਨ ਹੋਵੇ ਤਨ ਸੀਤਲ, ਅੰਤ ਕਾਲ ਨਾ ਕਾਲ ਖਪਾਇਆ। ਗੁਰਚਰਨ ਲਾਗ ਭਵ ਸਾਗਰ ਤਰੀਏ, ਗਰਭਵਾਸ ਗੁਰ ਬੰਧ ਕਟਾਇਆ। ਕਲਜੁਗ ਸਿੱਖ ਚੰਦਨ ਮਹਿਕਾਏ, ਸੋਹੰ ਜਿਨ੍ਹਾਂ ਰਸਨਾ ਗਾਇਆ। ਪਸੂ ਪਰੇਤੋਂ ਦੇਵ ਕਰੇ ਗੁਰ ਪੂਰਾ, ਜਮ ਡੰਡ ਨਾ ਸਿਰ ਤੇ ਆਇਆ। ਗੁਰਸਿਖਾਂ ਮਨ ਚਾਉ ਘਨੇਰਾ, ਪ੍ਰਭ ਅਬਿਨਾਸ਼ੀ ਘਰ ਮਹਿ ਪਾਇਆ। ਬੇਮੁਖਾਂ ਘਰ ਸਦਾ ਹਨੇਰਾ, ਜਿਨ੍ਹਾਂ ਗੁਰ ਤੋਂ ਮੁਖ ਭਵਾਇਆ। ਮਹਾਰਾਜ ਸ਼ੇਰ ਸਿੰਘ ਜਗਤ ਗੁਰ ਦਾਤਾ, ਕਿਲਵਿਖ ਕਾਟ ਜਿਸ ਨਾਮ ਜਪਾਇਆ। ਪ੍ਰਭ ਭਇਓ ਜੋਤ ਪ੍ਰਕਾਸ਼, ਕਲਜੁਗ ਕਰਮ ਕਮਾਇਆ। ਦੁੱਖੀ ਜੀਵ ਕਰਨ ਪੁਕਾਰ, ਸੋਹੰ ਸ਼ਬਦ ਗੁਰ ਬਾਣ ਚਲਾਇਆ। ਗੁਰਚਰਨ ਧਿਆਨ ਸੁਖ ਮਨ ਉਪਜੇ, ਰੋਗ ਸੋਗ ਪ੍ਰਭ ਦੇ ਮਿਟਾਇਆ। ਸ਼ਬਦ ਤੇਗ ਗੁਰ ਆਪ ਉਠਾਈ, ਕਲਜੁਗ ਕਰਮ ਸਭ ਨਸ਼ਟ ਕਰਾਇਆ। ਰਸਨਾ ਸ਼ਬਦ ਆਪ ਪ੍ਰਭ ਉਪਜੇ, ਇਕ ਲੱਖ ਅੱਸੀ ਹਜ਼ਾਰ ਭੂਤ ਪ੍ਰੇਤ ਬਣਾਇਆ। ਮੇਰਾ ਨਾਮ ਨਿਰਬਾਣ ਭਇਓ ਜਗ ਅੰਤਰ, ਗੁਰ ਨਾਨਕ ਮੰਤਰ ਸਚ ਕਰ ਵਖਾਇਆ। ਮਸਾਣ ਪੌਣ ਪੌਣ ਸ਼ਬਦ ਗੁਰ ਬਾਧੇ, ਬੀਰ ਅਠਾਰਾਂ ਨਾਸ ਕਰਾਇਆ। ਬੀਰ ਮੁਹੰਮਦ ਸੰਗ ਚਾਰ ਯਾਰਾ, ਖ਼ਵਾਜਾ ਖ਼ਿਜ਼ਰ ਡੋਬੇ ਜਲ ਧਾਰਾ। ਹਾਕਨ ਡਾਕਨ ਝਾਕਨ ਗੁਰ ਸਿਰ ਮੁਨਵਾਏ, ਫਿਰੇ ਲੁਬਾਈ