ਗੁਰਸਿਖ ਸਦਾ ਹਰਿ ਰੰਗ ਮਾਣੇ। ਗੁਰਸਿਖ ਚਲੇ ਗੁਰ ਕੇ ਭਾਣੇ। ਗੁਰਸਿਖ ਗੁਰ ਜਿਉਂ ਬਾਲ ਅੰਞਾਣੇ। ਗੁਰਸਿਖ
ਸਿੱਖ ਗੁਰ ਦੋਏ ਏਕ ਸਮਾਨੇ। ਗੁਰਸਿਖ ਗੁਰ ਚਰਨ ਲਾਗ ਸਰਬ ਤਰ ਜਾਣੇ। ਗੁਰਸਿਖ ਗੁਰ ਸਮਾਣੇ। ਗੁਰਸਿਖ ਗੁਰ ਵਿਚ ਬਬਾਣ ਬਿਠਾਣੇ। ਗੁਰਸਿਖ ਗੁਰ ਗੁਰਪੁਰੀ ਲੈ ਜਾਣੇ। ਗੁਰਸਿਖ ਸਦ ਗੁਰ ਮਨ ਭਾਣੇ। ਗੁਰਸਿਖ ਜਗਤ ਪ੍ਰਭ ਵਡਿਆਣੇ। ਗੁਰਸਿਖ ਬਿਨ ਕੋਈ ਨਾ ਗੁਰ ਪਛਾਣੇ। ਗੁਰਸਿਖ ਉਪਜੇ ਸਦਾ ਬ੍ਰਹਮ ਗਿਆਨੇ। ਗੁਰਸਿਖ ਦਰਸ ਗੁਰ ਘਰ ਮੇਂ ਪਾਨੇ। ਗੁਰਸਿਖ ਸੰਗ ਬੇਮੁਖ ਤਰ ਜਾਣੇ। ਗੁਰਸਿਖ ਚੰਦਨ ਵਾਂਗ ਸਦਾ ਮਹਿਕਾਣੇ। ਗੁਰਸਿਖ ਹੋਏ ਗੁਰ ਦੀ ਬਾਣੇ। ਗੁਰਸਿਖ ਮੁਕਾਏ ਆਵਣ ਜਾਣੇ। ਗੁਰਸਿਖ ਸਦਾ ਅਟੱਲ ਹੋ ਜਾਣੇ। ਗੁਰਸਿਖ ਗੁਰ ਵਿਚ ਸਮਾਣੇ। ਗੁਰਸਿਖ ਗੁਰ ਪੂਰੇ ਵਿਚ ਜੋਤ ਮਿਲਾਣੇ। ਗੁਰਸਿਖ ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਲਜੁਗ ਆ ਕੇ ਸਿੱਖ ਤਰਾਣੇ। ਸੇਵਕ ਸਿੱਖ ਸਭ ਗੁਰ ਤਾਰਿਆ। ਵਿਚ ਚਰਨ ਜਿਨ ਆ ਨਿਮਸਕਾਰਿਆ। ਮਿਲੇ ਆਪ ਪਰਵਰਦਿਗਾਰਿਆ। ਕੱਟੀ ਫਾਸ ਦਰਸ ਦਰਸਾਰਿਆ। ਹੋਏ ਸੁਖਾਲੇ ਸਾਸ, ਰਸਨਾ ਸੋਹੰ ਸ਼ਬਦ ਉਚਾਰਿਆ। ਘਰ ਪ੍ਰਗਟ ਗੁਣ ਨਿਧਾਨ, ਐਸੇ ਗੁਰ ਕੋ ਸਦ ਸਦ ਸਦ ਬਲਹਾਰਿਆ। ਗੁਰ ਦੇ ਦਰਸ ਅਪਾਰ, ਗੁਰਸਿਖ ਆ ਤਾਰਿਆ । ਤੱਤੀ ਵਾਉ ਨਾ ਲਾਗੇ, ਪਾਰਬ੍ਰਹਮ ਜਿਨ ਰਿਦੇ ਚਿਤਾਰਿਆ। ਹੋਏ ਸਦਾ ਅਡੋਲ, ਜਿਨ੍ਹਾਂ ਨਾਮ ਨਿਰੰਜਣ ਪਾ ਲਿਆ। ਰਸਨਾ ਮੁਖੋਂ ਹਰਿ ਹਰਿ ਬੋਲ, ਪ੍ਰਭ ਅਬਿਨਾਸ਼ ਵਿਚ ਰਿਦੇ ਧਿਆ ਲਿਆ। ਪ੍ਰਭ ਮਿਲ ਕੋਇ ਨਾ ਰਹੇ ਤੋਟ, ਜਗਤ ਝੂਠੀ ਖੇਲ ਰਚਾ ਲਿਆ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਲਜੁਗ ਆਏ ਗੁਰਸਿਖ ਤਰਾ ਲਿਆ । ਗੁਰਸਿਖਾਂ ਘਰ ਸਦਾ ਵਧਾਈ, ਕਰ ਪ੍ਰੇਮ ਗੁਰ ਗੋਬਿੰਦ ਪ੍ਰਗਟਾ ਲਿਆ। ਗੁਰਸਿਖਾਂ ਮਨ ਸਦਾ ਵਧਾਈ, ਜਿਨ ਮਾਤਲੋਕ ਸਚਖੰਡ ਬਣਵਾ ਲਿਆ। ਗੁਰਸਿਖਾਂ ਮਨ ਸਦਾ ਵਧਾਈ, ਜਿਨ੍ਹਾਂ ਵਿਸ਼ਨੂੰ ਭਗਵਾਨ ਵਿਚ ਬਹਾ ਲਿਆ। ਗੁਰਸਿਖਾਂ ਮਨ ਸਦਾ ਵਧਾਈ, ਹਰਿ ਹਰਿ ਹਰਿ ਦਰਸ਼ਨ ਹਰ ਥਾਏਂ ਪਾ ਲਿਆ। ਗੁਰਸਿਖਾਂ ਮਨ ਸਦਾ ਵਧਾਈ, ਸਤਿ ਸਤਿ ਸਤਿ ਕਰ ਸਤਿ ਪੁਰਖ ਨਿਰੰਜਣ ਪਾ ਲਿਆ। ਗੁਰਸਿਖਾਂ ਮਨ ਸਦਾ ਵਧਾਈ, ਗੁਰਚਰਨ ਲਾਗ ਬੰਸ ਤਰਾ ਲਿਆ। ਗੁਰਸਿਖਾਂ ਮਨ ਸਦਾ ਵਧਾਈ, ਨਾਮ ਪਦਾਰਥ ਗੁਰ ਦਰ ਤੇ ਪਾ ਲਿਆ। ਗੁਰਸਿਖਾਂ ਮਨ ਸਦਾ ਵਧਾਈ, ਜਨਮ ਮਰਨ ਦਾ ਫੰਦ ਕਟਾ ਲਿਆ। ਗੁਰਸਿਖਾਂ ਮਨ ਸਦਾ ਵਧਾਈ, ਦਰਸ ਪਰਸ ਮਨ ਤ੍ਰਿਪਤ ਕਰਾ ਲਿਆ। ਗੁਰਸਿਖਾਂ ਮਨ ਸਦਾ ਵਧਾਈ, ਚਰਨ ਕਵਲ ਦਰ ਸੀਸ ਝੁਕਾ ਲਿਆ। ਗੁਰਸਿਖਾਂ ਮਨ ਸਦਾ ਵਧਾਈ, ਜੋਤ ਨਿਰੰਜਣ ਨਾਮ ਨਰਾਇਣ ਘਰ ਸਹਿਜੇ ਪਾ ਲਿਆ। ਗੁਰਸਿਖਾਂ ਮਨ ਸਦਾ ਵਧਾਈ, ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ ਗੁਰਸਿਖਾਂ ਸਿਰ ਹੱਥ ਟਿਕਾ ਲਿਆ। ਗੁਰਸਿਖ ਕਰਮ ਗੁਰ ਆਪ ਵਖਾਣੇ। ਗੁਰਸਿਖ ਭੇਵ ਕੋਈ ਜੀਵ ਨਾ ਜਾਣੇ। ਗੁਰਸਿਖ ਸੇਵ ਗੁਰ ਪਾਏ ਖ਼ਜ਼ਾਨੇ। ਗੁਰਸਿਖ ਵਿਚ ਗੁਰ ਅਭੇਵ ਮਹਾਰਾਜ ਸ਼ੇਰ ਸਿੰਘ ਜੋਤ ਜਗਾਣੇ। ਜੋਤ ਜਗਤ ਪ੍ਰਭ ਭਈ ਦਰਸਾਏ । ਭਗਤ ਭਗਵੰਤ ਦੀ ਸੋਝੀ ਪਾਏ। ਭਗਤ ਭਗਵੰਤ ਇਕ ਜੋਤ ਹੋ ਜਾਏ। ਮਹਾਰਾਜ ਸ਼ੇਰ ਸਿੰਘ ਸਦਾ ਗੁਣਵੰਤ, ਤੀਨ ਲੋਕ ਰਿਹਾ ਸਮਾਏ। ਸਤਿਜੁਗ ਚਲੇ ਸ਼ਬਦ ਅਪਾਰਾ। ਸੋਹੰ ਸ਼ਬਦ ਹੋ ਜਗਤ ਉਜਿਆਰਾ। ਵਰਨ ਚਾਰ ਸੋਹਣ ਗੁਰ ਚਰਨ ਦਵਾਰਾ। ਦੇ ਨਾਮ ਗੁਰ ਖੋਲ੍ਹ ਭੰਡਾਰਾ। ਦੇ ਗਿਆਨ ਝੂਠੀ ਦੇਹ ਪਸਾਰਾ। ਕਰ ਧਿਆਨ ਗੁਰਸਿਖ ਗੁਰ ਪਾਰ ਉਤਾਰਾ। ਹੋ ਨਿਰਬਾਣ ਗੁਰਸਿਖ ਪਾਰ ਉਤਾਰਾ । ਮਹਾਰਾਜ ਸ਼ੇਰ ਸਿੰਘ ਜੋਤ ਜਗਾਈ, ਪ੍ਰਗਟ ਭਇਓ ਆਪ ਨਿਰੰਕਾਰਾ। ਨਾਮ ਨਾਮ ਨਾਮ ਗੁਰ ਨਾਮ ਉਪਦੇਸਿਆ। ਸਚ ਧਾਮ ਧਾਮ ਧਾਮ ਜਿਥੇ ਸਿੱਖ ਉਪਦੇਸਿਆ। ਹਰਿ ਕਾਮ ਕਾਮ ਕਾਮ ਕਰੇ ਜੁਗੋ ਜੁਗ ਵੇਸਿਆ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਜੋਤ ਸਰੂਪ ਵਿਚ ਸਿੱਖ ਪ੍ਰਵੇਸ਼ਿਆ। ਗੁਰ ਧਾਮ ਹਰਿ ਕਾ ਦਵਾਰ। ਗੁਰ ਕਾ ਧਾਮ ਪ੍ਰਭ ਜੋਤ ਨਿਰੰਕਾਰ। ਗੁਰ ਧਾਮ ਗੁਰਸਿਖ ਪਿਆਰ।