G01L55 ੧੬ ਹਾੜ ੨੦੦੭ ਬਿਕ੍ਰਮੀ ਰਾਣੀ ਖੇਤ ਜ਼ਿਲਾ ਅਲਮੋੜਾ ਚੁਬਾਤੀਆਂ ਬਚਨ ਹੋਏ

     ਅੰਮ੍ਰਿਤ ਬੂੰਦ ਗੁਰ ਅੰਮ੍ਰਿਤ ਬਰਸਾਇਆ । ਅੰਮ੍ਰਿਤ ਬੂੰਦ ਗੁਰ ਅਮਰ ਚੜ੍ਹਾਇਆ। ਗੁਰਸਿਖਾਂ ਗੁਰ ਦਵਾਰ ਦਸਮ

ਖੁਲ੍ਹਾਇਆ। ਗੁਰਸਿਖਾਂ ਗੁਰ ਨਿਜਾਨੰਦ ਦਰਸਾਇਆ। ਗੁਰਸਿਖਾਂ ਗੁਰ ਅੰਤਕਾਲ ਵਿਚ ਜੋਤ ਮਿਲਾਇਆ । ਗੁਰਸਿਖਾਂ ਗੁਰ ਸਚ ਧਾਮ ਪੁਚਾਇਆ। ਗੁਰਸਿਖਾਂ ਗੁਰ ਜੋਤ ਨਿਰੰਜਣ ਵਿਚ ਸਮਾਇਆ। ਗੁਰਸਿਖਾਂ ਗੁਰ ਕਲਜੁਗ ਵਿਚ ਮਾਣ ਦਿਵਾਇਆ। ਗੁਰਸਿਖਾਂ ਗੁਰ ਵਿਛੜਿਆਂ ਆਣ ਮਿਲਾਇਆ। ਗੁਰਸਿਖਾਂ ਗੁਰ ਮਹਾਰਾਜ ਸ਼ੇਰ ਸਿੰਘ ਆਣ ਜਗਤ ਤਰਾਇਆ। ਜਗਤ ਉਜਿਆਰੇ ਪ੍ਰਭ ਕਿਰਪਾਲਾ। ਭਗਤ ਵਛਲ ਗੁਰ ਦੀਨ ਦਿਆਲਾ। ਗੁਰਸਿਖਾਂ ਗੁਰ ਦਰ ਧਰਮਸਾਲਾ। ਮਹਾਰਾਜ ਸ਼ੇਰ ਸਿੰਘ ਸਚ ਸਚ ਸਚ ਰਖਵਾਲਾ। ਗੁਰ ਸਾਚਾ ਸਚ ਸੁਚ ਵਰਤਾਵੇ। ਜੋਤ ਨਿਰੰਜਣ ਵਿਚ ਜਗਤ ਜਗਾਵੇ। ਪੂਰਬ ਉਤਰ ਦਿਸ਼ਾ ਅਗਨ ਲਗਾਵੇ। ਸ੍ਰਿਸ਼ਟ ਸਾਰੀ ਟੁੰਬ ਉਠਾਵੇ। ਮੋਤਾ ਖ਼ੂਨ ਜਗ ਵਰਖਾ ਲਾਵੇ। ਆਪਣੀ ਕਲਾ ਪ੍ਰਭ ਆਪ ਵਰਤਾਵੇ। ਕੋਈ ਜੀਵ ਭੇਵ ਨਾ ਪਾਵੇ। ਵਿਚ ਸੰਸਾਰ ਹਾਹਾਕਾਰ ਮਚਾਵੇ। ਗੁਰਸਿਖਾਂ ਮੁਖ ਜੈ ਜੈ ਜੈਕਾਰ ਕਰਾਵੇ। ਗੁਰਪੁਰੀ ਗੁਰ ਭਾਗ ਲਗਾਵੇ। ਜਿਥੇ ਜੋਤ ਨਿਰੰਜਣ ਅਚਲਤ ਕਰਾਵੇ। ਮਹਾਰਾਜ ਸ਼ੇਰ ਸਿੰਘ ਕਲਜੁਗ ਜੋਤ ਜਗਾਵੇ। ਪ੍ਰਗਟ ਜੋਤ ਪ੍ਰਭ ਕਲਜੁਗ ਨਿਰੰਕਾਰਾ। ਨਿਹਕਲੰਕ ਪ੍ਰਭ ਲੈ ਅਵਤਾਰਾ। ਛੱਡ ਦੇਹ ਹੋਏ ਜੋਤ ਆਧਾਰਾ। ਉਪਜੇ ਗਿਆਨ ਗੁਰਚਰਨ ਦਵਾਰਾ। ਭਗਤ ਜਨਾਂ ਹਰਿ ਭਗਤ ਭੰਡਾਰਾ। ਜਗਤ ਉਧਾਰੇ ਗੁਰਸਿਖ ਤਾਰੇ ਪ੍ਰਭ ਲੈ ਅਵਤਾਰਾ। ਪਾਪੀ ਸੰਘਾਰੇ ਨਰਕ ਨਿਵਾਰੇ ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰਾ। ਨਿਹਕਲੰਕ ਪ੍ਰਭ ਜਗਤ ਅਖਵਾਏ। ਜੁਗੋ ਜੁਗ ਇਹ ਖੇਲ ਰਚਾਏ। ਕਲਜੁਗ ਛੱਡ ਦੇਹ ਜੋਤ ਰੂਪ ਹੋ ਜਾਏ। ਸਤਿਜੁਗ ਸਤਿ ਮਿਹਰਵਾਨ ਸਤਿ ਸਤਿ ਵਰਤਾਏ। ਤਰੇਤਾ ਪ੍ਰਗਟ ਰਾਮ, ਰਿਗ ਵੇਦ ਪ੍ਰਭ ਮਾਣ ਦਿਵਾਏ। ਦਵਾਪਰ ਕ੍ਰਿਸ਼ਨ ਮੁਰਾਰ, ਅਰਜਨ ਪ੍ਰਭ ਗਿਆਨ ਦਿਵਾਏ। ਉਚਰ ਗੀਤਾ ਗਿਆਨ ਜਗਤ ਦੇ ਸਮਝਾਏ। ਕਲਜੁਗ ਜਾਮਾ ਧਾਰ, ਮਹਾਰਾਜ ਸ਼ੇਰ ਸਿੰਘ ਨਾਮ ਰਖਾਏ। ਛੱਡ ਦੇਹ ਅਪਾਰ ਜੋਤ ਸਰੂਪ ਹੋ ਜਾਏ। ਹੋਏ ਜਗਤ ਖੁਆਰ, ਗੁਰ ਪੂਰਾ ਇਹ ਬਚਨ ਲਿਖਾਏ । ਗੁਰਸਿਖਾਂ ਦਿਤਾ ਤਾਰ, ਜਿਨ੍ਹਾਂ ਗੁਰ ਚਰਨ ਲਗਾਏ। ਹੋਏ ਜਗਤ ਉਧਾਰ ਜਿਨ੍ਹਾਂ ਪ੍ਰਭ ਕਲਜੁਗ ਦਰਸ ਦਿਖਾਏ । ਭਗਤ ਸੋਹਣ ਹਰਿ ਦਵਾਰ, ਹਰਿ ਹਰਿ ਹਰਿ ਦਰਸ ਨੈਣ ਤ੍ਰਿਪਤਾਏ। ਕਲਜਗ ਦਿਤਾ ਮਾਣ ਮਹਾਰਾਜ ਸ਼ੇਰ ਸਿੰਘ ਗੁਰਸਿਖ ਤਰਾਏ। ਗੁਰਸਿਖਾਂ ਗੁਰ ਮਾਣ ਦਵਾਇਆ। ਗੁਰਸਿਖਾਂ ਹਰਿ ਜੂ ਹਰਿ ਘਰ ਮਾਹਿ ਪਾਇਆ। ਗੁਰਸਿਖਾਂ ਪ੍ਰਭ ਦਰਸ਼ਨ ਦਿਖਾਇਆ। ਗੁਰਸਿਖਾਂ ਮੁਕੰਦ ਮਨੋਹਰ ਲਖ਼ਮੀ ਨਰਾਇਣ ਪ੍ਰਭ ਨਜ਼ਰੀ ਆਇਆ। ਗੁਰਸਿਖਾਂ ਅਚੁਤ ਪਾਰਬ੍ਰਹਮ ਪਰਮੇਸ਼ਰ ਸਚ ਦਰਸ ਦਿਖਾਇਆ। ਗੁਰਸਿਖਾਂ ਕਲਜੁਗ ਜਨਮ ਅਮੋਲਕ ਪਾਇਆ। ਗੁਰਸਿਖਾਂ ਪ੍ਰਭ ਹੋਏ ਕਿਰਪਾਲ, ਚੁਰਾਸੀ ਗੇੜ ਕਟਾਇਆ। ਗੁਰਸਿਖਾਂ ਦੇ ਨਾਮ ਅਧਾਰ, ਪ੍ਰਭ ਪੂਰੇ ਕਰਮ ਕਮਾਇਆ। ਗੁਰਸਿਖਾਂ ਜਗਤ ਨਾ ਆਏ ਹਾਰ, ਜਿਨ੍ਹਾਂ ਗੁਰਚਰਨ ਧਿਆਨ ਲਗਾਇਆ। ਗੁਰਸਿਖਾਂ ਸਦਾ ਬਲਿਹਾਰ, ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਰਸਨਾ ਗਾਇਆ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰਾ। ਪ੍ਰਗਟੇ ਜੋਤ ਹੋਏ ਜਗਤ ਉਜਿਆਰਾ। ਪਾਪੀ ਅਪਰਾਧੀ ਪ੍ਰਭ ਡੋਬੇ ਨਰਕ ਮਝਾਰਾ। ਮਦਿ ਮਾਸ ਜੋ ਲਾਏ ਰਸਨਾ ਦਵਾਰਾ। ਮਾਣਸ ਜਨਮ ਜਗਤ ਮੇਂ ਹਾਰਾ। ਮਹਾਰਾਜ ਸ਼ੇਰ ਸਿੰਘ ਪ੍ਰਗਟਿਓ ਕਲ ਨਰ ਅਵਤਾਰਾ। ਧੰਨ ਗੁਰਸਿਖ ਜਿਨ੍ਹਾਂ ਗੁਰਚਰਨ ਪਿਆਰਾ। ਭਇਓ ਕਿਰਪਾਲ ਆਪ ਕਰਤਾਰਾ। ਦੇਵੇ ਦਰਸ ਆਪ ਨਿਰੰਕਾਰਾ। ਜੋਤ ਜਗਾਏ ਵਿਚ ਦੇਹ ਅਪਰ ਅਪਾਰਾ। ਉਪਜੇ ਗਿਆਨ ਵਿਚ ਦੇਹ ਸ਼ਬਦ ਧੁਨਕਾਰਾ। ਪ੍ਰਗਟੇ ਜੋਤ ਆਤਮ ਜੋਤ ਹੋਏ ਚਮਤਕਾਰਾ। ਬੁਝੀ ਦੀਪਕ ਪ੍ਰਭ ਕਰੇ ਉਜਿਆਰਾ। ਮਹਾਰਾਜ ਸ਼ੇਰ ਸਿੰਘ ਗੁਰ ਪ੍ਰਗਟਿਓ ਅਪਰ ਅਪਾਰਾ। ਅਪਰ ਅਪਾਰ ਪ੍ਰਭ ਅੰਤਰਜਾਮੀ। ਮਧ ਸੂਦਨ ਦਾਮੋਦਰ ਸਵਾਮੀ। ਕ੍ਰਿਸ਼ਨ ਮੁਰਾਰ ਜਗਤ ਨੇਹਕਾਮੀ। ਭਗਤ ਵਛਲ ਆਪ ਪ੍ਰਭ ਸਵਾਮੀ। ਪ੍ਰਗਟ ਜੋਤ ਹੋਏ ਕਲਜੁਗ ਮਹਾਰਾਜ ਸ਼ੇਰ ਸਿੰਘ ਸਦਾ ਅੰਤਰਜਾਮੀ। ਸਰਬ ਸੂਖ ਗੁਰਚਰਨ ਦਵਾਰਾ। ਕਰ ਦਰਸ ਪ੍ਰਗਟੇ ਜੋਤ ਅਪਰ ਅਪਾਰਾ। ਜੁਗੋ ਜੁਗ ਜਗਤ ਪ੍ਰਭ ਲੈ ਅਵਤਾਰਾ। ਕਲਜੁਗ ਜਾਮਾ ਧਾਰੇ ਪ੍ਰਭ ਨਿਰੰਕਾਰਾ। ਜਗਤ ਭੁੱਲਾ ਹੋਏ ਖੁਆਰ ਗੁਰਸਿਖਾਂ ਪ੍ਰਭ ਪਾਰ ਉਤਾਰਾ। ਬੇਮੁਖਾਂ ਮਨ ਸਦਾ ਹੰਕਾਰਾ। ਰਸਨਾ ਚਲੇ ਸਦਾ ਵਿਕਾਰਾ। ਗੁਰਸਿਖਾਂ ਹਰਿ ਨਾਮ