ਪ੍ਰਭ ਉਪਾਏ ਪ੍ਰਿਥਮੀ ਆਕਾਸ਼ਾ। ਪਸੂ ਪ੍ਰੇਤ ਜੀਵ ਪ੍ਰਭ ਕਾ ਵਾਸਾ। ਬਾਂਧੇ ਸਭ ਕੀਏ ਦਾਸਨ ਦਾਸਾ। ਹੋਏ ਜਗਤ
ਗੁਰਸਿਖ ਰਹਿਰਾਸਾ । ਤੀਨ ਲੋਕ ਸਰਬ ਘਟ ਵਾਸੀ। ਪਵਣ ਪਾਣੀ ਪ੍ਰਭ ਚਰਨ ਕੇ ਦਾਸੀ। ਸੋਹੰ ਸ਼ਬਦ ਨਾਮ ਨਿਰਬਾਣਾ। ਸਤਿਜੁਗ ਕੀਨੋ ਪ੍ਰਭ ਪ੍ਰਕਾਸ਼ਾ। ਐਸਾ ਬਾਣ ਜਗਤ ਪ੍ਰਭ ਲਾਇਆ। ਸ੍ਰਿਸ਼ਟ ਖੁਆਰ ਗਲ ਦੁੱਖ ਪਹਿਨਾਇਆ। ਉਨੰਜਾ ਪਵਣ ਚਵਰ ਸਿਰ ਹੋਤੇ, ਜੋਤ ਸਰੂਪ ਵਿਚ ਦੇਹ ਸਮਾਇਆ। ਖਾਣ ਬਾਣ ਗਗਨ ਪਾਤਾਲ, ਜੀਵ ਜੰਤ ਪ੍ਰਭ ਵਿਚ ਸਮਾਇਆ। ਆਦਿ ਅੰਤ ਕੋਈ ਭੇਵ ਨਾ ਜਾਣੇ, ਪ੍ਰਗਟ ਜੋਤ ਨਿਹਕਲੰਕ ਅਖਵਾਇਆ। ਜੋਤ ਸਰੂਪ ਜਗਤ ਗੁਰ ਜਾਣੇ, ਦੋ ਹਜ਼ਾਰ ਸੱਤ ਬਿਕ੍ਰਮੀ ਕਹਿਰ ਵਰਤਾਇਆ। ਮੁਖ ਵਾਕ ਪ੍ਰਭ ਆਪ ਲਿਖਾਏ, ਅੱਸੂ ਉਨੀਂ ਸਚ ਸਚ ਲਿਖਾਇਆ। ਅੱਸੂ ਤਿੰਨ ਦੋ ਹਜ਼ਾਰ ਚਾਰ ਘਨਕਪੁਰ ਗੁਰ ਧਾਮ ਰਚਾਇਆ । ਹੋਏ ਅੰਧੇਰ ਬਚਨ ਗੁਰ ਵਰਤੇ, ਐਸਾ ਬਚਨ ਪ੍ਰਭ ਵਿਚ ਦਰਬਾਰ ਲਿਖਾਇਆ। ਕੋਏ ਨਾ ਜਾਣੇ ਪ੍ਰਭ ਕੇ ਭਾਣੇ, ਝੂਠ ਸਮਝ ਇਹ ਵਕਤ ਵਿਹਾਇਆ। ਬਚਨ ਲਿਖਾਏ ਗੁਰ ਧਾਮ ਬਣਾਏ, ਹਾ ਹਾ ਹਾ ਕਾਰ ਵਿਚ ਜਗਤ ਮਚਾਇਆ। ਦੋ ਹਜ਼ਾਰ ਚਾਰ ਬਿਕ੍ਰਮੀ ਤਿੰਨ ਅੱਸੂ, ਘਨਕਪੁਰੀ ਪ੍ਰਭ ਭਾਗ ਲਗਾਏ। ਗੁਰਸੰਗਤ ਆਈ ਪ੍ਰਭ ਭਏ ਸਰਨਾਈ, ਪ੍ਰਗਟੀ ਜੋਤ ਆਪ ਰਘੁਰਾਈ, ਗੁਰਸਿਖਾਂ ਮਿਲ ਸੇਵ ਕਮਾ ਲਿਆ। ਬਚਨ ਅਮੋੜੇ ਗੁਰਚਰਨ ਆ ਜੋੜੇ, ਪ੍ਰਭ ਦਰਸ਼ਨ ਹਰਿ ਦਰ ਤੇ ਲੋੜੇ, ਸਿੰਘ ਮੋਹਣ ਵਿਚ ਜੋਤ ਮਿਲਾ ਲਿਆ। ਗੁਰ ਧਾਮ ਰਚਾਇਆ, ਸਚ ਬਚਨ ਲਿਖਾਇਆ, ਅੰਧ ਅੰਧੇਰ ਰਖਾਇਆ, ਐਸਾ ਕਹਿਰ ਜਗਤ ਵਰਤਾ ਲਿਆ। ਮਹਾਰਾਜ ਸ਼ੇਰ ਸਿੰਘ ਜੋਤ ਨਿਰੰਜਣ, ਜੋਤ ਸਰੂਪ ਜਗਤ ਪ੍ਰਗਟਾ ਲਿਆ। ਅੱਸੂ ਤਿੰਨ ਪ੍ਰਭ ਦੇ ਵਡਿਆਈ, ਸਤਿਜੁਗ ਸਤਿ ਸਤਿ ਸਤਿ ਪ੍ਰਭ ਨੀਂਹ ਰਖਾ ਲਿਆ। ਕਲਜੁਗ ਪੁਟ ਪੁਟ ਪ੍ਰਭ ਜੜ੍ਹ ਪੁਟਾ ਗਿਆ। ਸਮੇਂ ਅਨੁਸਾਰ ਪ੍ਰਭ ਲੈ ਅਵਤਾਰ, ਹੋਏ ਜਗਤ ਉਧਾਰ, ਬੇਮੁਖਾਂ ਕੋਈ ਥਾਏਂ ਨਾ ਪਾਈ, ਸਾਧ ਸੰਗਤ ਉਧਾਰ ਭਗਤ ਵਛਲ ਪ੍ਰਭ ਗਿਰਧਾਰ, ਗੋਪੀ ਨਾਥ ਆਪ ਮੁਰਾਰ, ਮਹਾਰਾਜ ਸ਼ੇਰ ਸਿੰਘ ਦਰਸ ਦਿਖਾ ਲਿਆ । ਗੁਰਚਰਨ ਪਿਆਰ ਰਿਦੇ ਉਰਧਾਰ, ਕਲਜੁਗ ਗੁਰਸਿਖ ਉਦਰੇ ਪਾਰ, ਜੋਤ ਸਰੂਪ ਜਿਸ ਦਰਸ਼ਨ ਪਾ ਲਿਆ। ਅਸੁਰ ਸੰਘਾਰ ਗੁਰ ਦਰਸ ਭਗਤ ਭੰਡਾਰ, ਸੋਹੰ ਸ਼ਬਦ ਰਸਨਾ ਉਚਾਰ, ਚਾਰ ਵੇਦ ਜਿਸ ਮਾਣ ਗਵਾ ਲਿਆ। ਮਹਾਰਾਜ ਸ਼ੇਰ ਸਿੰਘ ਨਾਮ ਨਿਰੰਜਣ, ਭਗਤ ਜਨਾਂ ਮਿਲ ਰਸਨਾ ਗਾ ਲਿਆ। ਮਨੀ ਸਿੰਘ ਸੁਖ ਮਨ ਦਾ ਪਾਇਆ। ਨਿਹਕਲੰਕ ਹੋ ਬ੍ਰਹਮ ਗਿਆਨ ਦਿਵਾਇਆ। ਹੋਏ ਜੋਤ ਅਧਾਰ, ਦੇਹ ਦੀਪਕ ਵਿਚ ਜੋਤ ਜਗਾਇਆ। ਸੰਗਤ ਉਧਰੇ ਪਾਰ, ਜਿਸ ਤੇਰਾ ਕਲ ਦਰਸ਼ਨ ਪਾਇਆ। ਸ਼ੇਰ ਸਿੰਘ ਲੈ ਅਵਤਾਰ, ਕਰਮ ਗੁਰ ਆਪ ਲਿਖਾਇਆ। ਜਗਾਈ ਜੋਤ ਅਪਾਰ, ਸਚ ਤਖ਼ਤ ਗੁਰ ਆਪ ਬਹਾਇਆ। ਸਤਿਜੁਗ ਸਤਿ ਪੁਰਖ ਸਤਿਵਾਦੀ, ਜੋਤ ਨਿਰੰਜਣ ਵਿਚ ਦੇਹ ਪ੍ਰਭ ਜੋਤ ਸਰੂਪ ਸਮਾਇਆ। ਸਰਬ ਸੂਖ ਗੁਰਚਰਨ ਦਵਾਰੇ, ਉਪਜੇ ਸ਼ਾਂਤ ਗੁਰ ਦਰਸ਼ਨ ਪਾਇਆ । ਨਾਮ ਨਿਧਾਨ ਆਤਮ ਪ੍ਰਕਾਸ਼ੇ, ਸਤਿਗੁਰ ਮਨੀ ਸਿੰਘ ਜਿਸ ਚਰਨ ਲਗਾਇਆ। ਕਲਜੁਗ ਕਾਲ ਕੱਟੀ ਜਮ ਫਾਸੀ, ਗੁਰ ਪੂਰੇ ਸਿਰ ਹੱਥ ਟਿਕਾਇਆ। ਆਪਣਾ ਭੇਵ ਨਾ ਕਿਸੇ ਜਣਾਵੇ, ਅੰਧਘੋਰ ਕਲਜੁਗ ਨੇ ਪਾਇਆ। ਅੰਤਕਾਲ ਕਲ ਆਪ ਖਪਾ ਕੇ, ਪ੍ਰਗਟ ਹੋ ਕੇ ਜਗਤ ਦਰਸਾਇਆ। ਮਹਾਰਾਜ ਸ਼ੇਰ ਸਿੰਘ ਪੂਰਨ ਪਰਮੇਸ਼ਰ, ਜੋਤ ਸਰੂਪ ਹੋ ਨਿਹਕਲੰਕ ਅਖਵਾਇਆ। ਨਿਹਕਲੰਕ ਪ੍ਰਭ ਨਿਰੰਜਣ ਜੋਤਾ। ਆਦਿ ਅੰਤ ਪ੍ਰਭ ਏਕ ਰੰਗ ਹੋਤਾ। ਗੁਰਸਿਖ ਨਰਕ ਨਾ ਖਾਧੇ ਗੋਤਾ। ਸਤਿਜੁਗ ਸਤਿ ਸਰਬ ਸੁਖ ਹੋਤਾ। ਦੇਵੇ ਮਾਣ ਆਪ ਪ੍ਰਭ ਮੋਤਾ। ਐਸੀ ਕਲਾ ਜਗਤ ਵਿਚ ਵਰਤੇ, ਮਹਾਰਾਜ ਸ਼ੇਰ ਸਿੰਘ ਜੋਤ ਸਰੂਪਾ। ਜੋਤ ਸਰੂਪ ਭਗਤ ਉਧਾਰਨ। ਕਲਜੁਗ ਆਇਆ ਨਿਹਕਲੰਕ ਉਤਾਰਨ। ਸਰਬ ਜਗਤ ਸੰਘਾਰਨ। ਭਗਤ ਜਨਾਂ ਹਰਿ ਕਾਜ ਸਵਾਰਨ। ਦੇਵੇ ਦਰਸ ਜਿਨ ਤਨ ਹੋਏ ਗਿਆਨਣ। ਸੰਗਤ ਵਿਚ ਪ੍ਰਭ ਸਦਾ ਜੋਤ ਸਮਾਨਣ। ਦੇ ਵਡਿਆਈ ਪੁਰਖ ਬਿਧਾਤੇ, ਜਗਾਏ ਜੋਤ ਜਗਤ ਗੁਰ ਦਾਨਣ। ਦੇਵੇ ਵਡਿਆਈ ਆਪ ਪ੍ਰਭ ਪਰਮੇਸ਼ਵਰ, ਮਨੀ ਸਿੰਘ ਸਤਿਗੁਰ ਬਨਾਨਣ। ਨੈਣੀ ਜੋਤ ਨਿਰੰਜਣ ਵਸੇ, ਜੋ ਜਨ ਜਾਏ ਦਰਸ ਗੁਰ ਪਾਨਣ । ਜਗੇ ਜੋਤ ਆਤਮ ਪ੍ਰਕਾਸ਼ੇ, ਆਦਿ ਅੰਤ ਜਿਨ ਗੁਰਚਰਨ ਧਿਆਨਣ। ਆਪ ਪ੍ਰਗਟਾਏ ਪ੍ਰਭ ਜੋਤ ਜਗਾਏ, ਕਲਜੁਗ