ਕਲਜੁਗ ਪ੍ਰਗਟ ਨਰ ਨਰਾਇਣ। ਦਾੜਾਂ ਅੱਗੇ ਪ੍ਰਿਥਮ ਧਰਾਇਣ। ਬਾਵਣ ਰੂਪ ਪ੍ਰਭ ਭੇਖ ਨਾ
ਪਾਇਣ। ਕਲਜੁਗ ਨੀਯਤ ਜਗਤ ਹੈ ਡਾਇਣ। ਗੁਰਸਿਖ ਗੁਰਦਰ ਸ਼ਬਦ ਸੋਹੰ ਗਾਇਣ। ਦਰਸ ਪਾਏ ਮਨ ਤ੍ਰਿਪਤਾਏ, ਕਲ ਭਗਤ ਜਨ ਅਖਵਾਇਣ । ਵਕਤ ਵਿਹਾਏ ਫਿਰ ਹੱਥ ਨਾ ਆਏ, ਪ੍ਰਭ ਨਜ਼ਰ ਨਾ ਆਏ, ਜੁਗ ਚੌਥਾ ਕਾਲ ਖਾਇਣ। ਜੋਤ ਪ੍ਰਗਟਾਏ ਗੁਰਸਿਖ ਮਨ ਜੋਤ ਜਗਾਏ, ਬੇਮੁਖ ਕਰਦੇ ਹਾਏ ਹਾਏ, ਪ੍ਰਭ ਪੂਰਾ ਦਰਸ ਨਾ ਪਾਇਣ। ਅਗਨ ਲਾਏ ਕੋਇ ਨਾ ਬੁਝਾਏ, ਸੋਹੰ ਸ਼ਬਦ ਚਲਾਏ, ਸ਼ਬਦ ਰੂਪ ਜਗਤ ਜਲਾਇਣ। ਖੇਡ ਰਚਾਏ ਹੱਥ ਨਾ ਲਾਏ, ਸੋਹੰ ਸ਼ਬਦ ਬਾਣ ਗੁਰ ਲਾਏ, ਬੈਠ ਅਡੋਲ ਤੀਨ ਲੋਕ ਹਲਾਇਣ। ਤੀਨ ਲੋਕ ਉਲਟਾਏ, ਬ੍ਰਹਮਾ ਮਾਣ ਗਵਾਏ, ਮਹਾਰਾਜ ਸ਼ੇਰ ਸਿੰਘ ਇਹ ਕਲ ਵਰਤਾਇਣ। ਜਗਤ ਪ੍ਰਕਾਸ਼ਿਆ ਸ੍ਰਿਸ਼ਟ ਅੰਧ ਅੰਧਾਸਿਆ, ਗੁਰਸਿਖ ਗੁਰ ਗਿਆਨ ਦਿਵਾਇਣ। ਸੰਗ ਚਰਨ ਰਹਿਰਾਸਿਆ, ਭਗਤ ਜਨਾਂ ਪ੍ਰਭ ਦਾਸਨ ਦਾਸਿਆ, ਬੰਦ ਖ਼ਲਾਸ ਕਰੇ ਨਰਾਇਣ। ਕਲ ਕਹਿਰ ਵਰਤਾਇਆ, ਨਿਹਕਲੰਕ ਧਾਰ ਖੇਲ ਚਤੁਰਭੁਜ ਕਹਾਇਆ, ਦਵਾਪਰ ਕ੍ਰਿਸ਼ਨ ਮੁਰਾਰ, ਕਲਜੁਗ ਮਹਾਰਾਜ ਸ਼ੇਰ ਸਿੰਘ ਅਖਵਾਇਆ, ਸੋਹੰ ਸ਼ਬਦ ਗੁਰ ਡੰਕ ਚਲਾਇਆ, ਸ੍ਰਿਸ਼ਟ ਡੁੱਬੀ ਵਿਚ ਕਲ ਦੀ ਮਾਇਆ, ਆਪਣਾ ਭੇਦ ਨਾ ਕਿਸੇ ਬਤਾਇਨ। ਬੇਮੁਖ ਪ੍ਰਭ ਨਰਕ ਨਿਵਾਰੇ, ਗੁਰਸਿਖ ਹੋਏ ਗੁਰ ਰਹਿਰਾਸੇ, ਜਗਨ ਨਾਥ ਕਰੇ ਸਿੱਖ ਬੰਦ ਖ਼ੁਲਾਸੇ, ਭਗਤ ਜਨਾਂ ਗੁਰ ਮਾਣ ਦਵਾਇਣ। ਲੇਖ ਲਿਖਤ ਮਿਟਾਏ, ਸ਼ਬਦ ਰੂਪ ਪ੍ਰਭ ਜੋਤ ਜਗਾਏ, ਦੇਵੇ ਦਰਸ ਆਪ ਰਘੁਰਾਏ, ਅਨਦ ਬਿਨੋਦੀ ਕਲ ਜੋਤ ਪ੍ਰਗਟਾਇਨ। ਘਟ ਵਾਸੀ ਸਰਬ ਨਿਵਾਸੀ, ਦੀਨਾ ਨਾਥ ਪ੍ਰਭ ਦੁੱਖ ਭੰਜਨ ਸਭ ਰੋਗ ਗਵਾਸੀ, ਜੋ ਜਨ ਆਏ ਦਰਸ ਦਰ ਪਾਇਨ। ਨਿਰਾਹਾਰੀ ਨਿਰਵੈਰ ਸਦਾਏ, ਜੋਤ ਸਰੂਪ ਵਿਚ ਦੇਹ ਸਮਾਏ, ਭੁੱਲੀ ਸ੍ਰਿਸ਼ਟੀ ਕੋਈ ਭੇਵ ਨਾ ਪਾਏ, ਕਲਜੁਗ ਚਲਤ ਪ੍ਰਭ ਆਪ ਕਰਾਇਨ। ਪਤਿਤ ਪਾਵਣ ਪ੍ਰਭ ਭੈ ਭੰਜਨ, ਹੰਕਾਰ ਨਿਵਾਰੇ ਸ੍ਰਿਸ਼ਟ ਪ੍ਰਭ ਤ੍ਰਲੋਕੀ ਨੰਦਨ, ਗੁਰਸਿਖ ਗੁਰ ਦਰ ਦੋਏ ਜੋੜ ਇਹ ਮੰਗਣ, ਦੇਵੇ ਦਰਸ ਪ੍ਰਭ ਨਰਾਇਣ । ਦਰਸ਼ਨ ਦੇਵੇ ਪ੍ਰਭ ਜੋਤ ਸਰੂਪ ਨਜ਼ਰ ਆਵੇ ਗੁਰ ਗੁਰ ਗੁਰ ਸਿੱਖ ਗੁਰ ਭੇਤ ਚੁਕਾਵੇ ਸਵੱਛ ਸਰੂਪ ਪ੍ਰਭ ਦੇਹ ਪ੍ਰਗਟਾਇਨ। ਦਰਸ ਦਿਖਾਵੇ ਹਿਰਦੇ ਜੋਤ ਜਗਾਏ, ਨਿਜ਼ ਘਰ ਵਾਸੀ ਨਿਜ਼ ਮਾਹਿ ਨਜ਼ਰੀ ਆਏ, ਖੋਲ੍ਹ ਕਿਵਾੜ ਪ੍ਰਭ ਜੋਤ ਜਗਾਇਨ। ਆਤਮ ਪ੍ਰਕਾਸਿਆ ਜੀਵ ਧਰਵਾਸਿਆ, ਸੋਹੰ ਸ਼ਬਦ ਜਗਤ ਰਹਿਰਾਸਿਆ। ਮਹਾਰਾਜ ਸ਼ੇਰ ਸਿੰਘ ਸਚ ਬਚਨ ਲਿਖਾਇਨ। ਸਤਿ ਸਤਿ ਸਤਿ ਪੁਰਖ ਪ੍ਰਭ ਅਪਰੰਪਰਾ। ਭਖ ਭਖ ਭਖ ਕਲ ਪ੍ਰਭ ਭਖ ਭਸਮੰਤਰਾ। ਰੱਖ ਰੱਖ ਰੱਖ ਦਰ ਤੇਰੇ ਭਗਤ ਜਨ ਰਖਵੰਤਰਾ । ਸਤਿ ਸਤਿ ਸਤਿ ਸਤਿਜੁਗ ਤੇਰਾ ਸਤਿਰੰਗਤਰਾ। ਪ੍ਰਭ ਕਾ ਭਾਣਾ ਪ੍ਰਭ ਹੀ ਜਾਣੇ। ਜੀਵ ਜੰਤ ਭਏ ਜਗਤ ਅੰਞਾਣੇ। ਸੋਹੰ ਚਲੇ ਬਾਣ, ਦੁਖੀ ਜੀਵ ਜਗਤ ਬਿਲਲਾਣੇ। ਜਲ ਥਲ ਥਲ ਜਲ ਕਰੇ ਪ੍ਰਭ ਰੰਗ ਇਕ ਕਲ ਲਾਇਓ ਟਿਕਾਣੇ। ਸਤਿਜੁਗ ਸਤਿ ਸਤਿ ਵਰਤਾਵੇ, ਰਹੇ ਸੋ ਜੋ ਚਲੇ ਗੁਰ ਕੇ ਭਾਣੇ। ਸੋਹੰ ਚਲਾਏ ਕਲਜੁਗ ਨਾਸ ਕਰਾਏ, ਮਦਿ ਮਾਸੀ ਕੋਈ ਰਹਿਣ ਨਾ ਪਾਏ, ਐਸੀ ਕਰੇ ਜਗਤ ਇਹ ਹਾਨੀ, ਕਲ ਉਲਟਾਏ ਪ੍ਰਭ ਦੇਰ ਨਾ ਲਾਏ, ਭੁੱਲੀ ਸ੍ਰਿਸ਼ਟ ਗੁਰ ਨਜ਼ਰ ਨਾ ਆਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨੇ।