G01L059. ੨੪ ਅੱਸੂ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

       ਜੁਗੋ ਜੁਗ ਪ੍ਰਭ ਜੋਤ ਪ੍ਰਗਟਾਇਨ। ਕਲਜੁਗ ਪ੍ਰਗਟਿਓ ਨਰ ਨਰਾਇਣ। ਅੰਧ ਕੂਪ ਜਗਤ ਵਿਹਾਏ, ਸਰਬ

ਸਰੂਪ ਪ੍ਰਭ ਦਰਸ਼ਨ ਪਾਇਨ । ਨਿਜ ਘਰ ਵਾਸੀ ਨਿਜ ਮਾਹਿ ਪਾਇਨ। ਆਤਮ ਜੋਤ ਗੁਰਸਿਖ ਗੁਰ ਦਰ ਜਗਾਇਨ। ਕਾਇਆ ਨਿਰਮਲ ਪ੍ਰਭ ਪ੍ਰਮੇਸ਼ਵਰ ਰਿਦੇ ਵਸਾਇਨ । ਮਾਇਆਧਾਰੀ ਕਲ ਖੁਆਰੀ, ਖਾਵੇ ਕਾਲ ਜਗਤ ਜਿਉਂ ਡਾਇਨ। ਗੁਰਸਿਖ ਸਵਾਰੇ ਜਗਤ ਉਧਾਰੇ, ਦਰ ਆਏ ਦਰਸ਼ਨ ਪਾਇਨ। ਬੇਮੁਖ ਖਪਾਏ ਸੋਹੰ ਸ਼ਬਦ ਬਾਨ ਜਿਉਂ ਲਾਏ, ਮਦਿ ਮਾਸੀ ਕੋਈ ਰਹਿਣ ਨਾ ਪਾਇਨ। ਪ੍ਰਭ ਆਪ ਪ੍ਰਕਾਸ਼ਿਆ ਜਗਤ ਵਿਨਾਸਿਆ, ਭਗਤ ਜਨਾਂ ਹੱਥ ਟਿਕਾਸਿਆ, ਮਾਤ ਪਾਤਾਲ ਲੋਕ ਸਰਬ ਹੈ ਵਾਸਿਆ, ਭਗਤ ਜਨਾਂ ਹਰਿ ਸਦ ਦਰਸ਼ਨ ਦਾਸ ਦਾਸਿਆ, ਬੇਮੁਖ ਦਰ ਤੇ ਥਾਏਂ ਨਾ ਪਾਇਨ। ਗੁਰਸਿਖ ਸ਼ਾਬਾਸਿਆ, ਗੁਰਚਰਨ ਲਾਗ ਰਹਿਰਾਸਿਆ, ਮਹਾਰਾਜ ਸ਼ੇਰ ਸਿੰਘ ਜੋਤ ਅਬਿਨਾਸ਼, ਜੋਤ ਸਰੂਪ ਸ੍ਰਿਸ਼ਟ ਜਲਾਇਨ। ਕਲ ਜੋਤ ਪ੍ਰਗਟਾਈ, ਸ੍ਰਿਸ਼ਟ ਅਗਨ ਜਲਾਈ, ਸ਼ਬਦ ਬਾਣ ਪ੍ਰਭ ਲਗਾਇਨ। ਕਲ ਖਪਾਏ ਦੇਰ ਨਾ ਲਾਏ, ਮਹਾਰਾਜ ਜੋਤ ਸਰੂਪ ਦੇਹ ਜੋਤ ਜਗਾਇਨ। ਸ੍ਰਿਸ਼ਟ ਜਲਾਈ ਸਚ ਲਿਖਤ ਕਰਾਈ, ਪ੍ਰਗਟ ਹੋ ਕੇ ਦਰਸ ਦਖਾਇਨ। ਰਸਨਾ ਅਲਾਵੇ ਕਿਸੇ ਨਜ਼ਰ ਨਾ ਆਵੇ, ਗੁਰਸਿਖ ਪੂਰਨ ਬੂਝ ਬੁਝਾਇਨ। ਦਰਸ ਦਿਖਾਵੇ ਨਿਹਕਲੰਕ ਅਖਵਾਏ, ਜੋਤ ਸਰੂਪ ਕਾਰ ਭੁਗਤਾਇਨ। ਭਗਤ ਦਰ ਦਰਸਾਵੇ ਦਰਸ ਦਿਖਾਵੇ, ਬ੍ਰਹਮ ਸਰੂਪ ਪ੍ਰਭ ਗੁਣ ਨਿਧਾਇਨ। ਆਤਮ ਜੋਤ ਜਗਾਵੇ, ਗੁਰਸਿਖ ਗੁਰ ਦਰਸ ਦਿਖਾਵੇ, ਨਿਜਾਨੰਦ ਪ੍ਰਭ ਸਦਾ ਸਮਾਇਣ। ਸੋਹੰ ਸ਼ਬਦ ਸੁਣਾਵੇ, ਅਨਹਦ ਧੁਨ ਵਜਾਵੇ, ਕਵਲ ਨਾਭ ਖੁਲ੍ਹਾਵੇ, ਅੰਮ੍ਰਿਤ ਬੂੰਦ ਮੁਖ ਚਵਾਇਣ। ਅੰਮ੍ਰਿਤ ਬੂੰਦ ਬਰਸਾਵੇ, ਦਵਾਰ ਦਸਮ ਖੁਲ੍ਹਾਵੇ, ਗੁਰਸਿਖ ਗੁਰ ਕਰਮ ਕਮਾਵੇ, ਗੁਰਸਿਖ ਗੁਰ ਦਰ ਸੋਹੰ ਸ਼ਬਦ ਜਗਾਵੇ, ਕਲ ਜੋਤ ਪ੍ਰਗਟਾਵੇ, ਦੇਹ ਪ੍ਰਵੇਸ਼ ਕਿਸੇ ਨਜ਼ਰ ਨਾ ਆਵੇ, ਮਹਾਰਾਜ ਸ਼ੇਰ ਸਿੰਘ ਨਾਮ ਰਖਾਵੇ, ਭਗਤ ਵਛਲ ਸਦ ਅਖਵਾਇਨ। ਭਗਤ ਵਛਲ ਨਾਥਾਂ ਨਾਥ, ਗੁਰਸਿਖਾਂ ਪ੍ਰਭ ਸਦਾ ਹੈ ਸਾਥ, ਧਾਰ ਖੇਲ ਚਤੁਰਭੁਜ ਅਖਵਾਇਨ। ਅਬਿਨਾਸ਼ੀ ਅਵਿਗਤ ਅਗੋਚਰ, ਗੁਰਸਿਖਾਂ ਗੁਰ ਦੈਨ ਨਾ ਓਚਰ, ਸੋਹੰ ਸ਼ਬਦ ਜਗਤ ਨਰਾਇਣ। ਜੋਤ ਸਰੂਪ ਜਿਸ ਰੂਪ ਨਾ ਰੇਖਿਆ, ਬਨਵਾਲੀ ਚਕਰ ਪਾਨ ਜਿਸ ਪੇਖਿਆ, ਬੇਮੁੱਖਾਂ ਪ੍ਰਭ ਨਜ਼ਰ ਨਾ ਆਇਨ। ਨਿਰੰਕਾਰ ਅਛੱਲ ਨਾ ਡੋਲਿਆ, ਜੋਤ ਸਰੂਪ ਸਭ ਜਗ ਮੌਲਿਆ, ਕਲਜੁਗ ਨਿਹਕਲੰਕ ਅਖਵਾਇਨ। ਚੌਥਾ ਜੁਗ ਵਿਹਾਇਆ, ਚਾਰ ਵੇਦ ਖਪਾਇਆ, ਖਾਣੀ ਬਾਣੀ ਗਗਨ ਪਾਤਾਲੀ ਜੋਤ ਸਰੂਪ ਪ੍ਰਭ ਜਲਾਇਆ, ਸੋਹੰ ਸ਼ਬਦ ਸਰੂਪ ਡੰਕ ਵਜਾਇਆ, ਸਤਿ ਸਤਿ ਸਤਿ ਸਤਿਜੁਗ ਲਾਇਨ। ਪਾਪੀ ਅਪਰਾਧੀ ਕਾਲ ਖਪਾਏ, ਕਲੂ ਕਾਲ ਪ੍ਰਭ ਆਪ ਵਰਤਾਏ, ਐਸਾ ਖੇਲ ਚਲਤ ਕਰਾਇਨ। ਨਿਰਹਾਰੀ ਨਿਰਵੈਰ ਸਮਾਏ, ਖੰਡ ਬ੍ਰਹਿਮੰਡ ਜੋਤ ਸਰੂਪ ਪ੍ਰਭ ਧਰ ਉਲਟਾਏ, ਅਮਰ ਸੀਤਲ ਵਾਂਗ ਚੰਦ ਰੈਣ। ਇਹ ਬਚਨ ਲਿਖਾਇਆ, ਦੀਪਕ ਦੂਜਾ ਫੇਰ ਜਗਾਇਆ, ਦੂਜੇ ਜੁਗ ਸੋਹੰ ਸਹਾਇਆ, ਐਸੀ ਲਿਖਤ ਕਰਾਇਣ ਨਰਾਇਣ। ਇਹ ਭੇਤ ਖੁਲ੍ਹਾਇਆ ਅਮਰਾ ਅਮਰਾ ਅਮਰਾ ਅਮਰਾਪਦ ਪਾਇਆ, ਸੂਰਤ ਜੋਤ ਜਗਤ ਪ੍ਰਭ ਜਗਾਇਨ। ਸਚ ਲਿਖਤ ਕਰਾਈ, ਸਤਿਜੁਗ ਸਤਿ ਮਿਲੇ ਵਡਿਆਈ, ਮਹਾਰਾਜ ਸ਼ੇਰ ਸਿੰਘ ਜੋਤ ਪ੍ਰਗਟਾਈ, ਭੁੱਲੀ ਸ੍ਰਿਸ਼ਟ ਨਰਕ ਨਿਵਾਇਨ। ਨਰਕ ਨਿਵਾਰੇ ਸ੍ਰਿਸ਼ਟ ਸੰਘਾਰੇ, ਜੋਤ ਸਰੂਪ ਕਰ ਖੇਲ ਕਰਤਾਰੇ, ਪ੍ਰਭ ਕਾ ਰੰਗ ਸਦਾ ਰੰਗਾਇਣ। ਗੁਰਸਿਖ ਸਵਾਰੇ ਸੋਹਨ ਚਰਨ ਦਵਾਰੇ, ਕਲਜੁਗ ਪ੍ਰਭ ਲੈ ਅਵਤਾਰੇ, ਆਪਣਾ ਭੇਵ ਨਾ ਕਿਸੇ ਬਤਾਇਨ। ਚਲਤ ਕਰਾਏ, ਰਾਓ ਰੰਕ ਇਕ ਰੰਗ ਹੋ ਜਾਏ, ਪ੍ਰਭ ਜੋਤ ਸਰਬ ਮਾਹਿ ਸਮਾਏ, ਮਨੀ ਸਿੰਘ ਸ਼ਬਦ ਸਚ ਹੋ ਜਾਇਨ। ਨਿਹਕਲੰਕ ਅਖਵਾਇਆ ਕਲਜੁਗ ਭੁਲਾਇਆ, ਦੁਆਪਰ ਕ੍ਰਿਸ਼ਨ ਮੁਰਾਰ ਕਲ ਮਹਾਰਾਜ ਸ਼ੇਰ ਸਿੰਘ ਨਾਉਂ ਰਖਾਇਆ। ਸਰਬ ਤੋਂ ਵੱਡਾ ਨਰ ਨਰਾਇਣ, ਜੁਗ ਚਾਲੀ ਪ੍ਰਭ ਜੋਤ ਜਗਾਏ, ਐਸੀ ਕਲ ਸ੍ਰਿਸ਼ਟ ਉਪਾਏ, ਨਿਹਕਲੰਕ ਅਖਵਾਇਨ। ਸੋਹੰ ਸ਼ਬਦ ਚਲਾਇਆ, ਗੁਰਸਿਖਾਂ ਗੁਰ ਗਿਆਨ ਦਵਾਇਆ, ਦਰ ਮਾਂਦੇ ਸਰਬ ਸੁਖ ਪਾਇਣ। ਜੋਤ ਸਰੂਪ ਜਗਤ ਆਕਾਰੇ। ਤੀਨ ਲੋਕ ਹੋਏ ਜੈ ਜੈ ਜੈਕਾਰੇ। ਭਗਤ ਜਨ ਸੋਹਣ ਗੁਰ ਚਰਨ ਦਵਾਰੇ। ਜੀਵ ਜੰਤ ਪ੍ਰਭ ਪੂਰਨ ਪ੍ਰਮੇਸ਼ਵਰ ਆਧਾਰੇ। ਸਰਬ ਵਾਸੀ ਆਪ ਗਿਰਧਾਰੇ। ਜਗਨ ਨਾਥ ਗੋਪਾਲ ਮੁਖ ਭਨੀ ਸਰਬ ਕੇ ਕਾਜ ਸਵਾਰੇ। ਸਾਰੰਗ ਧਰ ਭਗਵਾਨ ਬੀਠਲੋ, ਦੇਵੇ ਦਰਸ ਜਿਉਂ ਕ੍ਰਿਸ਼ਨ ਮੁਰਾਰੇ। ਮੁਕੰਦ ਮਨੋਹਰ ਲਖ਼ਮੀ ਨਰਾਇਣ ਕਲਜੁਗ ਪ੍ਰਗਟ ਗੁਰਸਿਖ ਪੈਜ ਸਵਾਰੇ। ਸੋਹੰ ਸ਼ਬਦ ਗਿਆਨ ਉਪਦੇਸਿਓ, ਕਲਜੁਗ ਮਿਲਿਓ ਆਪ ਬਨਵਾਰੇ। ਦਰਸ ਦਿਖਾਏ ਆਪ ਨਰੇਸ਼ਿਓ, ਮਹਾਰਾਜ ਸ਼ੇਰ ਸਿੰਘ ਪੈਜ ਸਵਾਰੇ। ਜੋਤ ਨਿਰੰਜਣ ਜਗਤ