ਗੁਰਸਿਖ ਗੁਣ ਨਿਧਾਨ, ਗੁਰ ਆਪ ਪਛਾਣੇ। ਗੁਰਸਿਖ ਚਤੁਰ ਸੁਜਾਣ, ਚਲੇ ਗੁਰ ਕੇ ਭਾਣੇ। ਗੁਰਸਿਖ ਉਤਮ ਇਹ ਵਿਚਾਰ, ਜਗ ਹੋ ਰਹੇ ਨਿਮਾਣੇ। ਪ੍ਰਭ ਬਖਸ਼ੇ ਜੋਤ ਅਪਾਰ, ਕਾਇਆ ਕਪਟ ਜਲਾਣੇ। ਆਤਮ ਭਇਓ ਪ੍ਰਕਾਸ਼,
ਦੀਨਾ ਬੰਧਪ ਕਲ ਬੰਦ ਕਟਾਣੇ। ਸਿਮਰੋ ਸਵਾਸ ਸਵਾਸ ਸਵਾਸ, ਸੋਹੰ ਸ਼ਬਦ ਜਗਤ ਪ੍ਰਧਾਨੇ। ਗੁਰਸੰਗਤ ਗੁਰਚਰਨ ਨਿਵਾਸ, ਜਨਮ ਅਮੋਲਕ ਕਲ ਸੁਫਲ ਕਰਾਣੇ। ਬੇਮੁਖ ਦਰ ਤੇ ਭਏ ਨਿਰਾਸ, ਦਰ ਦਰ ਦਰ ਕਲ ਧੱਕੇ ਖਾਣੇ। ਕੋਏ ਨਾ ਦੇਵੇ ਧਰਵਾਸ, ਗੇੜ ਚੁਰਾਸੀ ਪ੍ਰਭ ਨੇ ਪਾਣੇ, ਮਹਾਰਾਜ ਸ਼ੇਰ ਸਿੰਘ ਜਗਤ ਪ੍ਰਕਾਸ਼, ਘਨਕਪੁਰੀ ਜੋਤ ਜਗਾਣੇ। ਘਨਕਪੁਰੀ ਗੁਰ ਧਾਮ ਸੁਹਾਏ, ਉਨੀ ਸੌ ਉਨੱਤਰ ਬਿਕ੍ਰਮੀ ਲਿਖਾਈ, ਦੋ ਹਜ਼ਾਰ ਚਾਰ ਸਚ ਕਰਾਈ, ਹੁਕਮ ਪ੍ਰਭ ਕਾ ਸਤਿ ਵਰਤਾਣੇ। ਗੁਰਸਿਖ ਗੁਰ ਦੇ ਬੁਝਾਣੇ। ਬਿਨ ਸੂਝੇ ਕਿਸੇ ਸੂਝ ਨਾ ਆਏ, ਕਲਜੁਗ ਪ੍ਰਭ ਭੇਤ ਛੁਪਾਣੇ। ਰੰਗ ਨਾਮ ਚੜ੍ਹਾਏ, ਹੋਏ ਆਪ ਸਹਾਏ, ਗੁਰਸਿਖਾਂ ਪ੍ਰਭ ਆਪ ਪਛਾਣੇ। ਨਜ਼ਰ ਨਾ ਆਏ, ਜੋਤ ਸਰੂਪ ਬਚਨ ਲਿਖਾਏ, ਸੋਹੰ ਸ਼ਬਦ ਮੁਖ ਵਾਕ ਸੁਹਾਣੇ। ਸ਼ੇਰ ਸਿੰਘ ਨਾਮ ਰਖਾਏ, ਨਿਹਕਲੰਕ ਜਗਤ ਇਹ ਆਏ, ਗੁਰਸਿਖ ਬਾਹੋਂ ਪਕੜ ਤਰਾਣੇ। ਗੁਰਸਿਖ ਨਾਉਂ ਕਰ ਅਪਰ ਅਪਾਰਾ। ਗੁਰਸਿਖ ਨਾਉਂ ਮਿਲੇ ਪ੍ਰਭ ਨਿਰੰਕਾਰਾ। ਗੁਰਸਿਖ ਥਾਉਂ ਖੰਡ ਸਚ ਗੁਰਚਰਨ ਦਵਾਰਾ। ਗੁਰਸਿਖ ਜਾਓ ਸਦ ਸਦ ਸਦ ਬਲਿਹਾਰਾ। ਗੁਰਸਿਖ ਨਾਉਂ ਨਾਉਂ ਸੋਹੰ ਸ਼ਬਦ ਅਪਾਰਾ। ਗੁਰਸਿਖ ਨਾਉਂ ਲਗੇ ਜੋਤ ਆਤਮ ਜੋਤ ਅਧਾਰਾ। ਗੁਰਸਿਖ ਨਾਉਂ ਬੇਮੁਖਾਂ ਕਲ ਸ਼ਬਦ ਗੁਰ ਮਾਰਾ। ਗੁਰਸਿਖ ਨਾਉਂ ਬੇਮੁਖ ਡਾਲੇ ਅਗਨ ਦਵਾਰਾ। ਗੁਰਸਿਖ ਨਾਉਂ ਕਲਜੁਗ ਮਿਲੇ ਨਿਹਕਲੰਕ ਅਵਤਾਰਾ। ਗੁਰਸਿਖ ਨਾਉਂ ਮਹਾਰਾਜ ਸ਼ੇਰ ਸਿੰਘ ਗੁਰਸਿਖ ਪਿਆਰਾ । ਸੋਹੰ ਨਾਉਂ ਸ਼ਬਦ ਵਡਿਆਈ। ਸੋਹੰ ਨਾਉਂ ਭਗਤਨ ਦਾਤ, ਗੁਰ ਦਰ ਤੇ ਪਾਈ। ਸੋਹੰ ਨਾਉਂ ਰਸਨਾ ਜਪ, ਮਿਲੇ ਆਪ ਰਘੁਰਾਈ। ਸੋਹੰ ਨਾਉਂ ਗੁਰਚਰਨ ਲਾਗ, ਕਲ ਕੁਲ ਤਰਾਈ। ਸੋਹੰ ਨਾਉਂ ਸ਼ਬਦ ਸੁਰਤ ਸਿੱਖ ਸੋਝੀ ਪਾਈ। ਸੋਹੰ ਨਾਉਂ ਕਲਜੁਗ ਅਗਨ ਜਲਾਏ, ਆਤਮ ਸ਼ਾਂਤ ਦਿਵਾਈ। ਸੋਹੰ ਨਾਉਂ ਭਰਮ ਭਉ ਚੁਕਾਇਆ, ਬੁਝੀ ਦੀਪਕ ਵਿਚ ਦੇਹ ਜਗਾਈ। ਸੋਹੰ ਨਾਉਂ ਪ੍ਰਭ ਪਰਮੇਸ਼ਰ ਜੋਤ ਸਰੂਪ ਜਿਸ ਖੇਲ ਰਚਾਈ। ਸੋਹੰ ਸ਼ਬਦ ਪ੍ਰਭ ਕਾ ਨਾਉਂ, ਸਤਿਜੁਗ ਵਰਤੇ ਸਚ ਲਿਖਤ ਕਰਾਈ । ਸੋਹੰ ਨਾਉਂ ਅੰਮ੍ਰਿਤ ਮੇਰਾ ਬਰਖੇ, ਜੈ ਜੈ ਜੈਕਾਰ ਤੀਨ ਲੋਕ ਕਰਾਈ। ਸੋਹੰ ਨਾਉਂ ਜਪ ਪਰਮੇਸ਼ਰ ਪੁਰਖੇ, ਜਿਨ ਇਹ ਬਣਤ ਬਣਾਈ। ਸੋਹੰ ਨਾਉਂ ਜਗਤ ਜੁਗ ਵਰਤੇ, ਗਿਆਨ ਅੰਧੇਰ ਦੇਹ ਮਿਟਾਈ। ਸੋਹੰ ਨਾਉਂ ਬਾਣ ਜੁਗ ਲਾਗਾ, ਵਿਚ ਅਗਨ ਸ੍ਰਿਸ਼ਟ ਜਲਾਈ। ਸੋਹੰ ਨਾਉਂ ਜਪੇ ਭਗਤ ਵਡਭਾਗਾ, ਕਲਜੁਗ ਜਿਸ ਤੇ ਦਇਆ ਕਮਾਈ। ਸੋਹੰ ਨਾਉਂ ਸ਼ਬਦ ਅਨਰਾਗਾ, ਗੁਰਚਰਨ ਸੰਗ ਜਿਸ ਜੋੜ ਜੁੜਾਈ। ਗੁਰਸਿਖ ਕਲਜੁਗ ਵਡਭਾਗਾ, ਮਹਾਰਾਜ ਸ਼ੇਰ ਸਿੰਘ ਜਿਸ ਦਰਸ ਦਿਖਾਈ। ਬੇਮੁਖਾਂ ਜਨਮ ਦੁੱਖ ਲਾਗਾ, ਨਿਹਕਲੰਕ ਨਜ਼ਰ ਨਾ ਆਈ। ਗੁਰਸਿਖਾਂ ਗੁਰ ਦੇ ਵਡਿਆਈ, ਸਾਧ ਸੰਗਤ ਮਿਲ ਖੰਡ ਸਚ ਬਣਾਈ । ਜਿਥੇ ਪ੍ਰਗਟੇ ਆਪ ਵਡਭਾਗਾ, ਕਥਨ ਨਾ ਜਾਈ ਪ੍ਰਭ ਕੀ ਵਡਿਆਈ। ਅੰਤ ਕਾਲ ਕਲ ਨਹੀਂ ਸਤਾਏ, ਸੋਹੰ ਸ਼ਬਦ ਜਿਨ ਰਸਨਾ ਗਾਈ। ਗੁਰਸਿਖਾਂ ਦਰ ਠਾਂਡਾ ਮਾਣੇ, ਜਿਥੇ ਪੂਰਨ ਜੋਤ ਜਗਾਈ। ਮਹਾਰਾਜ ਸ਼ੇਰ ਸਿੰਘ ਸਭ ਜਗਤ ਰਾਨਿਆ, ਗੁਰਸਿਖਾਂ ਪ੍ਰਭ ਹੋਏ ਸਹਾਈ।