G01L063 ੨੯ ਅੱਸੂ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

     ਸ਼ਰਧਨ ਕੀ ਪ੍ਰਭ ਸ਼ਰਧਾ ਪੂਰੇ। ਸਦ ਅਬਿਨਾਸ਼ ਸੰਗ ਸਿੱਖ ਹਜ਼ੂਰੇ। ਕਰਮ ਵਿਗਾਸ ਸਦ ਅਨਹੱਦ ਤੂਰੇ। ਹੋਏ ਵਿਨਾਸ ਜਗਤ ਕੇ ਸੂਰੇ। ਸਰਬ ਗੁਣਤਾਸ ਸਰਬ ਭਰਪੂਰੇ। ਮਹਾਰਾਜ ਸ਼ੇਰ ਸਿੰਘ ਕਰ ਦਰਸ ਉਤਰੇ ਸਗਲ ਵਸੂਰੇ। ਕਾਇਆ ਕੋਟ ਪ੍ਰਭ ਆਪ ਸਵਾਰਿਆ। ਕੰਚਨ ਕੰਚਨ ਕਰ ਨਿਹਕੰਟਕ ਮਾਰਿਆ। ਅੰਚਨ ਅੰਚਨ ਅੰਚਨ ਸ਼ਬਦ ਗੁਰ ਸਾੜਿਆ। ਮਹਾਰਾਜ ਸ਼ੇਰ ਸਿੰਘ ਪ੍ਰਭ ਕਿਰਪਾਲਾ, ਗੁਰਸਿਖਾਂ ਜਿਸ ਦੁੱਖ ਨਿਵਾਰਿਆ ਦੁੱਖ ਨਿਵਾਰੇ ਆਪ ਪ੍ਰਭ ਕਰਤਾ। ਕਾਜ

ਸਵਾਰੇ ਸਰਬ ਦੁੱਖ ਹਰਤਾ। ਚਰਨ ਲਾਗ ਜੀਵ ਜਮ ਡੰਡ ਨਾ ਭਰਤਾ । ਮਹਾਰਾਜ ਸ਼ੇਰ ਸਿੰਘ ਕਲ ਪ੍ਰਗਟਿਓ ਕਰਤਾ। ਕਲਜੁਗ ਅੰਤ ਜੋਤ ਪ੍ਰਕਾਸ਼ੀ। ਤੀਨ ਲੋਕ ਸਰਬ ਪ੍ਰਲੋਕ ਪ੍ਰਭ ਚਰਨ ਕੇ ਦਾਸੀ। ਕਰਨਹਾਰ ਆਪ ਪ੍ਰਭ ਕਰਤਾ, ਦੁਖੀ ਜੀਵ ਕਰੇ ਬੰਦ ਖ਼ਲਾਸੀ। ਦੁਸ਼ਟ ਸੰਘਾਰ ਸਰਬ ਕਾ ਧਰਤਾ, ਤਿਸ ਸਾਹਿਬ ਕੇ ਬਲ ਬਲ ਜਾਸੀ। ਨਿਹਕਲੰਕ ਆਪ ਦੁੱਖ ਹਰਤਾ, ਮਹਾਰਾਜ ਸ਼ੇਰ ਸਿੰਘ ਪ੍ਰਗਟਿਆ ਅਬਿਨਾਸ਼ੀ। ਸੋਹੰ ਨਾਉਂ ਉਤਮ ਗਿਆਨਾ। ਸੋਹੰ ਨਾਉਂ ਜਪ ਸਰਬ ਸੁਖ ਮਾਨਾ। ਸੋਹੰ ਨਾਉਂ ਜਪ ਮਿਲੇ ਵਿਸ਼ਨੂੰ ਭਗਵਾਨਾ। ਸੋਹੰ ਨਾਉਂ ਮਹਾਰਾਜ ਸ਼ੇਰ ਸਿੰਘ ਦੇਵੇ ਉਤਮ ਗਿਆਨਾ। ਜੀਵ ਜੰਤ ਪ੍ਰਭ ਕਾ ਵਾਸ। ਜੋਤ ਸਰੂਪ ਸਰਬ ਪ੍ਰਕਾਸ਼। ਬੇਮੁਖ ਕਲ ਹੋਏ ਵਿਨਾਸ। ਗੁਰਸਿਖ ਉਧਰੇ ਗੁਰਚਰਨ ਪਾਸ। ਮਹਾਰਾਜ ਸ਼ੇਰ ਸਿੰਘ ਭਗਤਨ ਦਾਸ। ਭਗਤਨ ਦੇਵੇ ਆਪ ਵਡਿਆਈ । ਕਲਜੁਗ ਆਣ ਹੋਇਓ ਸਹਾਈ। ਸ਼ਬਦ ਸਰੂਪ ਪ੍ਰਭ ਸ੍ਰਿਸ਼ਟ ਜਲਾਈ। ਖੰਡ ਸਚ ਸਚ ਵਸੇ ਰਘੁਰਾਈ। ਪ੍ਰਭ ਸਰੂਪ ਕਾ ਕੋਈ ਭੇਵ ਨਾ ਪਾਈ। ਕਲਜੁਗ ਕੀਓ ਕਾਲ, ਸਤਿਜੁਗ ਸਤਿਗੁਰ ਮਨੀ ਸਿੰਘ ਜੋਤ ਜਗਾਈ। ਹੋਏ ਚੰਨਣ ਪ੍ਰਭਾਸ, ਸਾਧ ਸੰਗਤ ਗੁਰ ਚਰਨ ਮਹਿਕਾਈ। ਮਹਾਰਾਜ ਸ਼ੇਰ ਸਿੰਘ ਸਦ ਬਲ ਜਾਸ, ਗੁਰਸਿਖਾਂ ਦੇਵੇ ਵਡਿਆਈ । ਗੁਰਸਿਖ ਉਧਰੇ ਪਾਰ, ਜਨਮ ਮਰਨ ਸਵਾਰਿਆ। ਗੁਰਸਿਖ ਉਧਰੇ ਪਾਰ, ਸੋਹੰ ਸ਼ਬਦ ਜਿਨ੍ਹਾਂ ਰਿਦੇ ਚਿਤਾਰਿਆ। ਗੁਰਸਿਖ ਉਧਰੇ ਪਾਰ, ਪ੍ਰਭ ਅਬਿਨਾਸ਼ ਜਿਨ ਘਰ ਮਹਿ ਪਾ ਲਿਆ। ਗੁਰਸਿਖ ਹੋਏ ਰਹਿਰਾਸ, ਸੋਹੰ ਸ਼ਬਦ ਇਕ ਰਸਨਾ ਗਾ ਲਿਆ। ਹੋਏ ਜੋਤ ਪ੍ਰਕਾਸ਼ ਮਹਾਰਾਜ ਸ਼ੇਰ ਸਿੰਘ ਜਿਸ ਨਾਮ ਧਿਆ ਲਿਆ। ਪ੍ਰਭ ਕਾ ਨਾਉਂ ਜਗਤ ਉਜਾਗਰ। ਸੋਹੰ ਸ਼ਬਦ ਦੇਵੇ ਭਗਤ ਗੁਰ ਸਾਗਰ। ਜਪੇ ਰਸਨਾ ਭਰੇ ਤਨ ਗਾਗਰ। ਮਹਾਰਾਜ ਸ਼ੇਰ ਸਿੰਘ ਕਰੇ ਕਰਮ ਨਿਰਮਲ ਉਜਾਗਰ। ਸਤਿਜੁਗ ਲਾਗੇ ਸਚ ਸ਼ਬਦ ਸੋਹੰ ਚਾਲੇ। ਸਤਿਜੁਗ ਲਾਗੇ ਸਚ ਮਨੀ ਸਿੰਘ ਮਿਲੇ ਦੀਨ ਦਿਆਲੇ। ਸਤਿਜੁਗ ਲਾਗੇ ਸਚ ਗੁਰਸਿਖਾਂ ਪ੍ਰੀਤ ਗੁਰਚਰਨ ਸਮਾਲੇ। ਸਤਿਜੁਗ ਲਾਗੇ ਸਚ ਗੁਰ ਪੂਰਾ ਕੋਈ ਗੁਰਮੁਖ ਪਾ ਲੇ। ਸਤਿਜੁਗ ਲਾਗੇ ਸਚ ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਆਪ ਵਖਾਲੇ। ਦੇ ਦਰਸ ਪ੍ਰਭ ਮਾਣ ਗਵਾਏ। ਦੇ ਦਰਸ ਪ੍ਰਭ ਜੋਤ ਜਗਾਏ। ਦੇ ਦਰਸ ਕਾਇਆ ਕੋਟ ਕੁਕਰਮ ਗਵਾਏ। ਦੇ ਦਰਸ ਪ੍ਰਭ ਸਰਬ ਰੋਗ ਗਵਾਏ। ਦੇ ਦਰਸ ਪ੍ਰਭ ਸੰਸਾ ਰੋਗ ਚੁਕਾਏ। ਦੇ ਦਰਸ ਪ੍ਰਭ ਸੋਹੰ ਸ਼ਬਦ ਗਿਆਨ ਦਿਵਾਏ। ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਕਲ ਹੋਏ ਸਹਾਏ । ਕਲ ਲੈ ਅਵਤਾਰ ਜਗਤ ਸੰਘਾਰਿਆ। ਕਲ ਲੈ ਅਵਤਾਰ, ਜੋਤ ਸਰੂਪ ਜਗਤ ਪ੍ਰਵਾਰਿਆ । ਕਲਜੁਗ ਲੈ ਅਵਤਾਰ, ਘਨਕਪੁਰੀ ਜਾਮਾ ਧਾਰਿਆ। ਕਲਜੁਗ ਲੈ ਅਵਤਾਰ, ਗੁਰਸਿਖਾਂ ਮਿਲੇ ਕ੍ਰਿਸ਼ਨ ਮੁਰਾਰਿਆ । ਕਲਜੁਗ ਲੈ ਅਵਤਾਰ, ਤੀਨ ਲੋਕ ਹੋਏ ਜੋਤ ਅਧਾਰਿਆ। ਕਲਜੁਗ ਲੈ ਅਵਤਾਰ, ਸੋਹੰ ਦੇਵੇ ਭਗਤ ਭੰਡਾਰਿਆ। ਕਲਜੁਗ ਲੈ ਅਵਤਾਰ, ਦੁੱਖ ਵਿਨਾਸ ਆਪ ਬਨਵਾਰਿਆ । ਕਲਜੁਗ ਲੈ ਅਵਤਾਰ, ਗੁਰਸਿਖਾਂ ਹਰਿ ਕਾਜ ਸਵਾਰਿਆ। ਕਲਜੁਗ ਲੈ ਅਵਤਾਰ, ਮਹਾਰਾਜ ਸ਼ੇਰ ਸਿੰਘ ਪ੍ਰਗਟ ਹੋਵੇ ਵਿਚ ਸੰਸਾਰਿਆ।
ਆਤਮ ਧਰੇ ਧਿਆਨ, ਪ੍ਰਭ ਦਰਸਾਈਏ। ਆਤਮ ਧਰੇ ਧਿਆਨ, ਬ੍ਰਹਮ ਸਰੂਪ ਹੋ ਜਾਈਏ। ਆਤਮ ਧਰੇ ਧਿਆਨ, ਪ੍ਰਭ ਦਰਸ਼ਨ ਪਾਈਏ। ਆਤਮ ਧਰੇ ਧਿਆਨ, ਦੀਪਕ ਦੇਹ ਜਗਾਈਏ। ਆਤਮ ਧਰੇ ਧਿਆਨ, ਸੋਹੰ ਸ਼ਬਦ ਗਿਆਨ ਗੁਰ ਦਰ ਪਾਈਏ। ਆਤਮ ਧਰੇ ਧਿਆਨ, ਅਮਕਾ ਕਾਜ਼ੀ ਨੇੜ ਨਾ ਆਈਏ। ਆਤਮ ਧਰੇ ਧਿਆਨ, ਸੱਪ ਤਪ ਭੂਤ ਪਲੀਤ ਦਰ ਪਰੇ ਧਕਾਈਏ। ਆਤਮ ਧਰੇ ਧਿਆਨ, ਜਮ ਕਾ ਭਉ ਮਨ ਚੁਕਾਈਏ। ਆਤਮ ਧਰੇ ਧਿਆਨ, ਪ੍ਰਭ ਜੋਤ ਸਰੂਪ ਵਿਚ ਆਤਮ ਪਾਈਏ। ਆਤਮ ਧਰੇ ਧਿਆਨ, ਨਿਹਕਲੰਕ ਮਹਾਰਾਜ ਸ਼ੇਰ ਸਿੰਘ ਦਰ ਦਰਸ਼ਨ ਪਾਈਏ। ਘਰ ਵਰ ਜਗਤ ਵਿਹਾਰਾ। ਦੁੱਖ ਕਲੇਸ਼ ਮਿਟੇ ਅੰਧਿਆਰਾ। ਝੂਠੀ ਕਾਇਆ, ਵਸੇ ਵਿਚ ਨਿਰੰਕਾਰਾ । ਦੇਵੇ ਦਰਸ਼ਨ ਕਰੇ ਜੋਤ ਆਕਾਰਾ। ਸੋਹੰ ਸ਼ਬਦ ਹੋਏ ਜੀਵ ਉਧਾਰਾ। ਮਹਾਰਾਜ ਸ਼ੇਰ ਸਿੰਘ ਬਖ਼ਸ਼ੇ ਗੁਰਸਿਖਾਂ ਗੁਰਚਰਨ ਦਵਾਰਾ। ਗੁਰਚਰਨ ਗੁਰਸਿਖ ਲਗ ਜਾਏ। ਬੇਮੁਖ ਦਰ ਧੱਕੇ ਖਾਏ। ਗੁਰਸਿਖ ਪ੍ਰਭ ਸੰਗ ਜੋਤ ਜਗਾਏ। ਬੇਮੁਖ ਪਕੜ ਰਾਏ ਧਰਮ ਦਏ ਸਜ਼ਾਏ। ਗੁਰਸਿਖ ਗੁਰਚਰਨ ਨਿਵਾਸ, ਅੰਤਕਾਲ ਵਿਚ ਜੋਤ ਮਿਲਾਏ। ਮਹਾਰਾਜ ਸ਼ੇਰ ਸਿੰਘ ਅਨਾਥਾਂ ਨਾਥ, ਸ਼ਰਨ ਪੜੇ ਦੀ ਲਾਜ ਰਖਾਏ। ਜੋ ਜਨ ਆਏ ਗੁਰ ਚਰਨ ਗੁਰ ਲਾਗੇ। ਭੂਤ ਪਰੇਤ ਜਿਨ ਖ਼ਵੀਸ ਪਰੀ ਮਵਕਲ ਦਰ ਤੇ ਭਾਗੇ। ਕਰ ਦਰਸ ਸੋਈ ਆਤਮ ਜਾਗੇ। ਮਹਾਰਾਜ ਸ਼ੇਰ ਸਿੰਘ ਦਰਸ ਅਮੋਲਕ, ਕਲ ਪਾਇਆ ਕਿਸੇ ਗੁਰਸਿਖ ਵਡਭਾਗੇ। ਗੁਰਸਿਖ ਵਡਭਾਗ ਜਿਨ੍ਹਾਂ ਗੁਰ ਦਰਸ ਦਿਖਾਵੇ। ਗੁਰਸਿਖ ਵਡਭਾਗ ਜਿਨ੍ਹਾਂ ਪ੍ਰਭ ਚਰਨੀਂ ਲਾਵੇ। ਗੁਰਸਿਖ ਵਡ ਭਾਗ ਜਿਨ੍ਹਾਂ ਜੋਤ ਸਰੂਪ ਪ੍ਰਭ ਨਜ਼ਰੀ ਆਵੇ। ਗੁਰਸਿਖ ਸਦ ਸੋਵਤ ਜਾਗਤ ਸੋਵਤ ਪ੍ਰਭ ਕਾ ਦਰਸ਼ਨ ਪਾਵੇ। ਗੁਰਸਿਖ ਮਨ ਗੁਰਚਰਨ ਲਾਗ ਸੋਵਤ ਮਹਾਰਾਜ ਸ਼ੇਰ ਸਿੰਘ ਆਣ ਜਗਾਵੇ। ਜਗਤ ਆਵਣ ਜਾਣਾ ਗੁਰ ਕਾ ਭਾਣਾ। ਮੂਰਖ ਭੁੱਲਾ ਜੀਵ ਅੰਞਾਣਾ। ਜਿਸ ਉਪਾਇਆ ਤਿਨ ਮਨ ਭੁਲਾਣਾ। ਜਗਤ ਵਕਾਰ ਸੰਗ ਮਨ ਲੁਟਾਣਾ। ਕਲਜੁਗ ਹੋਏ ਖੁਆਰ, ਬਿਨ ਗੁਰ ਕਿਨੇ ਪਾਰ ਲੰਘਾਣਾ। ਨਿਹਕਲੰਕ ਲੈ ਅਵਤਾਰ, ਭਗਤ ਜਨਾਂ ਸੋਹੰ ਦੇਵੇ ਨਾਮ ਬਬਾਣਾ। ਮਹਾਰਾਜ ਸ਼ੇਰ ਸਿੰਘ ਨਾਮ ਅਧਾਰ, ਗੁਰਸਿਖਾਂ ਗੁਰਚਰਨ ਟਿਕਾਣਾ। ਕਲਜੁਗ ਜੀਵ ਜੁਗਤ ਪ੍ਰਭ ਕੀਨੀ। ਸੋਹੰ ਸ਼ਬਦ ਜਲਾਇਓ ਬੇਮੁਖਾਂ ਪਕੜ ਸਜ਼ਾਏ ਦੀਨੀ। ਅਗਨ ਮਝਾਰ ਇਹ ਜਗਤ ਜਲਾਇਓ, ਮਦਿ ਮਾਸੀ ਹੋਸੀ ਦੇਹ ਨਾਬੀਨੀ। ਰਸਨਾ ਲਾਗ ਵਿਕਾਰ ਵਧਾਇਓ, ਗੁਰਸਿਖਾਂ ਮਨ ਸ਼ਬਦ ਧੁਨ ਭੀਨੀ। ਜੈ ਜੈ ਜੈਕਾਰ ਕਰਾਇਓ, ਐਸੀ ਦਾਤ ਨਾਮ ਗੁਰ ਪੂਰੇ ਦੀਨੀ। ਜਗਤ ਅੰਧਿਆਰ ਦੀਪਕ ਜੋਤ ਗੁਰਸਿਖ ਜਗਾਇਓ, ਸੋਹੰ ਆਧਾਰ ਜਲ ਜਿਉਂ ਮੀਨੀ। ਕਲ ਅਧਾਰ ਅਨਰਾਗ ਚਲਾਇਓ, ਸਭ ਕੀ ਜੋਤ ਆਪ ਪ੍ਰਭ ਛੀਨੀ। ਸਰਬਤ ਤੀਰਥਾਂ ਮਾਣ ਪ੍ਰਭ ਗਵਾਇਓ, ਐਸੀ ਕਲਮ ਮਨੀ ਸਿੰਘ ਫੜ ਲੀਨੀ। ਸ਼ਬਦ ਤੇਜ ਵਿਚ ਲਿਖਤ ਕਰਾਇਓ, ਕਰ ਸੇਵਾ ਦਰ ਸਾਚਾ ਪਾਇਆ, ਛੱਡ ਦੇਹ ਪ੍ਰਲੋਕ ਸਿਧਾਇਓ। ਸੰਤ ਪਿਆਰ ਕਰੇ ਦਾਤਾਰ, ਦੇਹ ਆਧਾਰ ਪੂਤ ਕਹਾਇਓ । ਵੱਜੇ ਧੁਨਕਾਰ ਦਿਤੀ ਸ਼ਬਦ ਗੁੰਜਾਰ, ਮਨੀ ਸਿੰਘ ਦੀਪਕ ਫੇਰ ਜਗਾਇਓ। ਮਹਾਰਾਜ ਸ਼ੇਰ ਸਿੰਘ ਜੋਤ ਅਧਾਰ, ਸੰਤ ਪੂਤ ਦਿਤਾ ਤਾਰ, ਸਤਿਗੁਰ ਪੂਰਾ ਮਾਣ ਦਿਵਾਇਓ। ਬਚਨ ਲਿਖਾਵੇ ਆਪ ਪ੍ਰਭ ਸੁਖ ਅੰਦਰ। ਜੋਤ ਜਗਾਈ ਜਗੇ ਵਿਚ ਦੇਹ ਮੰਦਰ। ਨਾਮ ਗਿਆਨ ਗੁਰ ਚਰਨ ਧਿਆਨ, ਸੋਹੰ ਸ਼ਬਦ ਤਨ ਜੋੜੇ ਜੰਦਰ। ਬੇਮੁੱਖਾਂ ਮੁਖ ਵਾਕ ਨਾ ਵਿਚਾਰ, ਮਹਾਰਾਜ ਸ਼ੇਰ ਸਿੰਘ ਬੈਠਾ ਗੁਰਸਿਖ ਅੰਦਰ । ਗੁਰਸਿਖ ਤਨ ਮਨ ਪ੍ਰਭ ਕਾ ਵਾਸ। ਗੁਰਸਿਖ ਜਨ ਜਿਨ ਪ੍ਰਭ ਕੀਓ ਦਾਸ । ਗੁਰਸਿਖ ਪ੍ਰਭ ਇਹ ਦੇਵੇ ਧੁਨ, ਸਭ ਤੋਂ ਚਰਨ ਪਿਆਸ। ਮਹਾਰਾਜ ਸ਼ੇਰ ਸਿੰਘ ਹੋਏ ਪ੍ਰਸਿੰਨ, ਗੁਰਸਿਖ ਸੋਹਨ ਪ੍ਰਭ ਪੂਰਨ ਪਾਸ। ਗੁਰਸਿਖ ਮਾਣ ਪ੍ਰਭ ਕਾ ਕਰਨਾ। ਗੁਰਸਿਖ ਹੋਏ ਨਾ ਕਿਤਉਂ ਡਰਨਾ । ਗੁਰਸਿਖ ਮਾਣ ਲੱਗ ਪ੍ਰਭ ਗੁਰ ਕੀ ਸਰਨਾ। ਗੁਰਸਿਖ ਮਾਣ ਸੋਹੰ ਸ਼ਬਦ ਦੁੱਖ ਕਲੇਸ਼ ਹਰਨਾ। ਗੁਰਸਿਖ ਸਦ ਅਬਿਨਾਸ਼, ਅੰਤਕਾਲ ਪ੍ਰਭ ਜੋਤ ਹੈ ਰਲਨਾ। ਮਹਾਰਾਜ ਸ਼ੇਰ ਸਿੰਘ ਗੁਰਸਿਖ ਵਾਸ। ਗੁਰਸਿਖ ਬ੍ਰਹਮ ਗਿਆਨੀ ਉਤਮ ਕਰਨਾ। ਪ੍ਰਭ ਵੱਡਾ ਜਿਸ ਦੇ ਵਡਿਆਈ । ਪ੍ਰਭ ਵੱਡਾ ਜਿਸ ਕਲਜੁਗ ਜੋਤ ਜਗਾਈ। ਪ੍ਰਭ ਵੱਡਾ ਅਮੇਟ ਨਾ ਮੇਟਿਆ ਜਾਈ। ਪ੍ਰਭ ਵੱਡਾ ਤੀਨ ਲੋਕ ਪੜੇ ਸਰਨਾਈ। ਪ੍ਰਭ ਵੱਡਾ ਸਰਬ ਰਿਹਾ ਸਮਾਈ । ਪ੍ਰਭ ਵੱਡਾ ਅਗੰਮ ਕਿਸੇ ਨਜ਼ਰ ਨਾ ਆਈ। ਪ੍ਰਭ ਵੱਡਾ ਗੁਰਸਿਖਾਂ ਦੇ ਵਡਿਆਈ। ਪ੍ਰਭ ਵੱਡਾ ਕਲਜੁਗ ਆਨ ਜਿਨ ਪੈਜ ਰਖਾਈ। ਪ੍ਰਭ ਵੱਡਾ ਪ੍ਰਗਟ ਜੋਤ ਮਹਾਰਾਜ ਸ਼ੇਰ ਸਿੰਘ ਨਾਮ ਰਖਾਈ। ਜੋਤ ਨਿਰੰਜਣ ਮੇਰਾ ਨਾਉਂ। ਸੋਹੰ ਚਲੇ ਸਭਨ ਥਾਉਂ । ਚਾਰ ਜੁਗ ਪ੍ਰਭ ਅਗੰਮ ਅਥਾਹੋ। ਮਹਾਰਾਜ ਸ਼ੇਰ ਸਿੰਘ ਪ੍ਰਗਟਿਆ ਬੇਪਰਵਾਹੋ। ਬੇਪ੍ਰਵਾਹ ਪ੍ਰਮੇਸ਼ਰ ਲਾਧਾ। ਜਨਮ ਮਰਨ ਗੁਰਸਿਖਾਂ ਸਾਧਾ । ਬੇਮੁਖਾਂ ਕਲ ਧੱਕਾ ਖਾਧਾ। ਗੁਰਸਿਖਾਂ ਸੋਹੰ ਨਾਉਂ ਰਸਨਾ ਸਵਾਦਾ। ਬੇਮੁਖਾਂ ਮਨ ਵਿਕਾਰ ਬਿਆਧਾ। ਮਹਾਰਾਜ ਸ਼ੇਰ ਸਿੰਘ ਸਭ ਜਗਤ ਸੰਗ ਜੁਗਤ ਹੈ ਗਾਧਾ। ਜੋਗ ਜੁਗਤ ਨਾ ਪ੍ਰਭ ਕੀ ਜਾਣੇ। ਗੁਰਸਿਖ ਚਲੇ ਗੁਰ ਕੇ ਭਾਣੇ। ਦੁੱਖ ਸੁਖ ਛੱਡ ਹਰਿ ਰੰਗ ਮਾਣੇ। ਮੇਰਾ ਨਾਉਂ ਸੋਹੰ ਸ਼ਬਦ ਪਛਾਣੇ। ਰਸਨਾ ਗਾਓ, ਛੁੱਟੇ ਆਵਣ ਜਾਣੇ। ਮੂਰਖ ਮੁਗਧ ਕਰ ਦਰਸ ਹੋਏ ਸੁਘੜ ਸਿਆਣੇ। ਪਾਪੀ ਅਪਰਾਧੀ ਸਭ ਪਾਰ ਪਰਾਇਣੇ। ਧੰਨ ਧੰਨ ਧੰਨ ਉਹ ਰਸਨਾ, ਕਲਜੁਗ ਮਹਾਰਾਜ ਸ਼ੇਰ ਸਿੰਘ ਨਾਉਂ ਵਖਾਣੇ। ਕਲਜੁਗ ਕਰਮ ਲਿਖਾਏ ਮਿਟਾਏ ਬਿਧਾਤਾ। ਕਲਜੁਗ ਜੀਵ ਖਪਾਏ ਗੁਆਏ, ਗੁਰਸਿਖਾਂ ਪ੍ਰਭ ਆਪ ਪਛਾਤਾ । ਸਰਬ ਸ੍ਰਿਸ਼ਟ ਸੁਆਏ, ਆਪ ਹਾਹਾਕਾਰ ਕਰਾਏ, ਗੁਰਸਿਖ ਹੋਏ ਸ਼ਬਦ ਗਿਆਤਾ। ਬੇਮੁਖ ਭੁਆਏ ਪ੍ਰਭ ਨਜ਼ਰ ਨਾ ਆਏ, ਗੁਰਸਿਖਾਂ ਮਨ ਜੋਤ ਜਗਾਤਾ। ਮਧ ਮਾਸੀ ਖਪਾਏ ਨਰਕ ਨਿਵਾਸ ਦਿਵਾਏ, ਰੰਗਣ ਨਾਉਂ ਮਨ ਗੁਰਸਿਖ ਚੜ੍ਹਾਤਾ। ਸਤਿਜੁਗ ਲਾਏ ਸਤਿ ਸਤਿ ਵਰਤਾਏ, ਐਸੀ ਬਿਧ ਕਰੇ ਬਿਧ ਨਾਤਾ। ਧੰਨ ਧੰਨ ਧੰਨ ਧੰਨ ਗੁਰਸਿਖਾਂ ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਕਲ ਪਛਾਤਾ। ਕਵਣ ਪਛਾਣੇ ਕਵਣ ਹੈ ਜਾਣੇ, ਸੋ ਜਾਣੇ ਜਿਸ ਆਪ ਜਣਾਏ। ਭਗਤ ਜਣਾਏ ਪ੍ਰਭ ਦਰਸ ਦਿਖਾਏ ਐਸੀ ਜੋਤ ਪ੍ਰਭ ਆਪ ਪ੍ਰਗਟਾਏ। ਗੁਰਸਿਖ ਨਿਤਾਣੇ ਚਲੇ ਗੁਰ ਕੇ ਭਾਣੇ, ਸੋਹੰ ਸ਼ਬਦ ਨਾਮ ਦਿਵਾਏ। ਬੇਮੁਖ ਨਤਾਣੇ ਕਲ ਧੱਕੇ ਖਾਣੇ, ਗੁਰ ਪੂਰਾ ਚਰਨ ਨਾ ਲਾਏ। ਮਹਾਰਾਜ ਸ਼ੇਰ ਸਿੰਘ ਆਪ ਪਰਮੇਸ਼ਰ, ਗੁਰਸਿਖ ਮਿਲਣ ਦੀ ਬਣਤ ਬਣਾਏ । ਗੁਰਸਿਖ ਮਿਲ ਗੁਰਸੰਗਤ ਕਹੀਏ। ਗੁਰਸੰਗਤ ਮਿਲ ਸੋਹੰ ਸ਼ਬਦ ਗੁਣ ਗਹੀਏ। ਸੋਹੰ ਸ਼ਬਦ ਰਸਨ ਆਤਮ ਜੋਤ ਜਗਈਏ। ਵੱਜੇ ਧੁਨ ਆਤਮ ਸੁਨ ਸੁਨ ਨਾ ਸਹੀਏ। ਮਹਾਰਾਜ ਸ਼ੇਰ ਸਿੰਘ ਗੁਣ ਸਦ ਰਸਨਾ ਗਾਈਏ। ਗੁਣ ਨਿਧਾਨ ਪ੍ਰਗਟੇ ਦਾਤਾਰਾ। ਜੋਤ ਸਰੂਪ ਜੋਤ ਜਗਤ ਆਕਾਰਾ। ਕੋਈ ਨਾ ਜਾਣਿਓ, ਪ੍ਰਗਟਿਓ ਜੁਗ ਸ਼ਾਹੋ ਅਪਰ ਅਪਾਰਾ। ਮਹਾਰਾਜ ਸ਼ੇਰ ਸਿੰਘ ਭਗਤ ਪ੍ਰਿਤਪਾਲਕ, ਦੇਵੇ ਸੋਹੰ ਨਾਉਂ ਭੰਡਾਰਾ। ਨਾਮ ਦਾਨ ਸੋਹੰ ਗੁਰ ਦੇ ਕੇ, ਦੁੱਖ ਦਰਦ ਨਿਵਾਰਿਆ। ਦੇਹੀ ਦੇਹ ਸੁਖ ਪ੍ਰਭ ਦੇ ਕੇ, ਗੁਣ ਨਿਧਾਨ ਜਨ ਭਗਤ ਉਧਾਰਿਆ। ਸੁਰਤ ਏਕ ਕਰੇ ਮਨ ਏਕੇ, ਗੁਰਸਿਖ ਲਾਗੇ ਚਰਨ ਦਵਾਰਿਆ। ਗੁਰਸਿਖ ਕਰ ਕੇ ਜਗਤ ਬਿਬੇਕੇ, ਸਰਬ ਸ੍ਰਿਸ਼ਟ ਪ੍ਰਭ ਵਾਂਗ ਕੂਕਰ ਦੁਰਕਾਰਿਆ। ਗੁਰਸਿਖ ਜਨਮ ਲਾਏ ਪ੍ਰਭ ਲੇਖੇ, ਜੋ ਦਰ ਆਏ ਚਰਨ ਨਿਮਸਕਾਰਿਆ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰਾ, ਭਗਤ ਜਨਾਂ ਕਰ ਪਾਰ ਉਤਾਰਿਆ। ਸੰਗਤ ਕਰੇ ਬੇਨਤੀਆਂ, ਸੁਣ ਕਿਰਪਾ ਧਰ। ਦੇਹੀ ਦੁੱਖ ਨਿਵਾਰ ਦੇ, ਚਲ ਆਏ ਦਰ। ਚਰਨ ਹੇਤ ਪਿਆਰ ਦੇ, ਨਾਮ ਸਾਚਾ ਵਰ। ਦੇਹ ਰੋਗ ਗਵਾਈਏ, ਕਲਜੁਗ ਲਾਧਾ ਸਾਚਾ ਘਰ। ਸਚ ਘਰ ਆਈਏ, ਸਰਬ ਸੁਖ ਪਾਈਏ, ਕਲਜੁਗ ਪ੍ਰਗਟੇ ਅਵਤਾਰ ਨਰ। ਸੋਹੰ ਸ਼ਬਦ ਸੁਣਾਈਏ, ਦੁੱਖ ਰੋਗ ਮਿਟਾਏ ਮਹਾਰਾਜ ਸ਼ੇਰ ਸਿੰਘ ਆਸਾ ਵਰ। ਆਤਮ ਆਸ ਬੇਨਤੀ ਕਰੇ। ਦੁੱਖ ਦਲਿਦਰ ਨਿਵਾਰੇ ਹਰੇ। ਉਧਰੇ ਸਿੱਖ ਸਰਨ ਜੋ ਪਰੇ। ਕਾਇਆ ਮੰਦਰ ਦੀਪਕ ਜੋਤ ਪ੍ਰਭ ਧਰੇ। ਜਗੇ ਜੋਤ ਆਤਮ ਉਜਿਆਰਾ, ਗੁਰਸਿਖ ਮੇਰਾ ਜਗਤ ਨਾ ਮਰੇ। ਅੰਤਕਾਲ ਮਿਲੇ ਸਚ ਦਵਾਰਾ, ਮਹਾਰਾਜ ਸ਼ੇਰ ਸਿੰਘ ਸਰਨ ਜੋ ਪਰੇ। ਸਰਨ ਪਰੇ ਸਭ ਰੋਗ ਮਿਟਾਏ। ਮਹਾਰਾਜ ਸ਼ੇਰ ਸਿੰਘ ਸਿਰ ਹੱਥ ਟਿਕਾਏ। ਖੰਡ ਸਚ ਸਚ ਧਾਮ ਬਿਠਾਏ। ਮਹਾਰਾਜ ਸ਼ੇਰ ਸਿੰਘ ਗੁਰਸਿਖ ਵਿਚ ਜੋਤ ਮਿਲਾਏ। ਜੋਤ ਜਗਤ ਮੇਰਾ ਹੈ ਚਾਨਣ। ਆਤਮ ਜੋਤ ਜਨ ਭਗਤ ਪਛਾਨਣ। ਸੋਹੰ ਸ਼ਬਦ ਪ੍ਰਭ ਦੇਵੇ ਗਿਆਨਣ। ਮੇਰਾ ਨਾਉਂ ਸਤਿ ਨਿਰੰਜਣ ਮਾਨਣ। ਭਗਤਨ ਭਾਉ ਰਸਨਾ ਨਾਉਂ ਬਖਾਨਣ। ਦੁੱਖ ਮਿਟਾਓ ਗੁਰਚਰਨ ਧਿਆਨਣ। ਗੁਰਸੰਗਤ ਜਗਤ ਦੇਵੇ ਗੁਰ ਮਾਨਣ । ਗੁਰਸਿਖ ਕਲਜੁਗ ਉਤਰੇ ਪਾਰ, ਮਹਾਰਾਜ ਸ਼ੇਰ ਸਿੰਘ ਜਿਨ ਰਿਦੇ ਧਿਆਨਣ। ਰਿਦੇ ਧਿਆਨ ਮਿਲੇ ਜਗ ਦਾਤਾ। ਗੁਰਸਿਖ ਬ੍ਰਹਮ ਗਿਆਨ ਬ੍ਰਹਮ ਸਰੂਪ ਪਛਾਤਾ। ਸਰਬ ਗੁਆਏ ਮਾਣ ਮਿਲੇ ਆਪ ਰਘੁਰਾਤਾ। ਮਹਾਰਾਜ ਸ਼ੇਰ ਸਿੰਘ ਪਰ ਉਪਕਾਰੀ, ਗੁਰਸਿਖ ਸੋਵੇ ਬਾਹੋਂ ਪਕੜ ਪ੍ਰਭ ਆਪ ਜਗਾਤਾ। ਆਤਮ ਜਾਗੇ ਪ੍ਰਭ ਮਿਲੇ ਵਡਭਾਗ। ਦੁੱਖ ਨੇੜ ਨਾ ਲਾਗੇ, ਸੋਏ ਕਰਮ ਜੀਵ ਕੇ ਜਾਗੇ। ਸੋਹੰ ਸ਼ਬਦ ਅਨਦਿਨ ਧੁਨ ਵਾਜੇ। ਭਗਤ ਜਨ ਤਨ ਹਰਿ ਮੰਦਰ ਵਾਜੇ। ਮਹਾਰਾਜ ਸ਼ੇਰ ਸਿੰਘ ਹੋਏ ਮਿਹਰਵਾਨਾ, ਐਸੀ ਬਣਤ ਸਿੱਖ ਦੀ ਸਾਜੇ। ਦੁੱਖ ਦੁੱਖ ਦੁੱਖ ਗੁਰ ਦਰ ਤੇ ਗੁਆਇਆ। ਦੁੱਖ ਦੁੱਖ ਦੁੱਖ ਗੁਰ ਝੋਲੀ ਪਾਇਆ। ਦੁੱਖ ਦੁੱਖ ਦੁੱਖ ਗੁਰ ਦੁੱਖ ਮਿਟਾਇਆ। ਸੁਖ ਸੁਖ ਸੁਖ ਗੁਰਸਿਖ ਸਾਗਰ ਵਿਚ ਤਰਾਇਆ। ਸੁਖ ਸੁਖ ਸੁਖ ਗੁਰਸਿਖਾਂ ਪ੍ਰਭ ਝੋਲੀ ਪਾਇਆ। ਬੇਮੁਖਾਂ ਕਾਲੇ ਮੁਖ ਮੁਖ, ਜਿਨ੍ਹਾਂ ਪ੍ਰਭ ਦਰਸ ਨਾ ਪਾਇਆ। ਮਹਾਰਾਜ ਸ਼ੇਰ ਸਿੰਘ ਘਰ ਸੁਖ ਸੁਖ ਸੁਖ, ਗੁਰਸਿਖਾਂ ਘਰ ਮਾਹਿ ਪਾਇਆ। ਘਰ ਮਾਹਿ ਮਿਲਿਆ ਆਪ ਬਨਵਾਲਾ। ਗੁਰਸਿਖਾਂ ਪ੍ਰਭ ਕਲ ਰਖਵਾਲਾ। ਬੇਮੁਖਾਂ ਹੋਏ ਜਗਤ ਧੁੰਦਾਲਾ। ਗੁਰਸਿਖਾਂ ਸੋਹੰ ਮਿਲੇ ਨਾਮ ਸੁਖਾਲਾ । ਭੈ ਭਿਆਨਕ ਮਹਾਰਾਜ ਸ਼ੇਰ ਸਿੰਘ ਹੋਏ ਰਖਵਾਲਾ । ਕਰੇ ਰੱਛਿਆ ਆਪ ਕਿਰਪਾਲਾ। ਦੁੱਖ ਭੰਜਨ ਆਪ ਦੀਨ ਦਿਆਲਾ। ਭਗਤ ਜਨਾਂ ਹਰਿ ਤੋੜ ਜੰਜਾਲਾ। ਦੇਵੇ ਤਾਰ ਸਿਰ ਬਾਲੀ ਬਾਲਾ। ਸਾਧ ਸੰਗਤ ਮਹਾਰਾਜ ਸ਼ੇਰ ਸਿੰਘ ਰਖਵਾਲਾ।