ਗੁਰਦਰਸ ਆਤਮ ਤ੍ਰਿਪਤਾਸਿਆ। ਗੁਰਦਰਸ ਗੁਰਸਿਖ ਗੁਰ ਚਰਨ ਨਿਵਾਸਿਆ। ਗੁਰਦਰਸ ਦੇਵੇ ਮਾਣ ਗੁਰ ਆਪ ਸਿੱਖ ਸ਼ਾਬਾਸਿਆ। ਮਹਾਰਾਜ ਸ਼ੇਰ ਸਿੰਘ ਜਗਤ ਜਲਾਏ, ਭਗਤ ਜਨਾਂ ਕਰੇ ਬੰਦ ਖ਼ੁਲਾਸਿਆ। ਗੁਰ ਦਰਸ਼ਨ ਕਰਿਆ ਤਨ ਮਨ ਹਰਿਆ। ਗੁਰਸਿਖ ਦਰ ਤੇ ਆਸਾ ਵਰਿਆ । ਜੋਤ ਨਿਰੰਜਣ ਦਰਸ ਜਿਨ ਕਰਿਆ। ਨਿਹਕਲੰਕ ਨਾ ਕਿਸੇ ਤੋਂ ਡਰਿਆ। ਜੋਤ ਸਰੂਪ ਆਪ ਪ੍ਰਭ ਹਰਿਆ। ਬੇਮੁਖਾਂ ਦਰ ਗੁਰ ਨਜ਼ਰ ਨਾ
ਪਰਿਆ। ਗੁਰਸਿਖਾਂ ਦਰਸ ਠਾਂਡਾ ਕਰਿਆ। ਜਗੇ ਜੋਤ ਆਤਮ ਪ੍ਰਕਾਸ਼ੇ, ਗਿਆਨ ਜੋਤ ਹਿਰਦਾ ਪ੍ਰਭ ਕਰਿਆ। ਦਰਸ ਦਿਖਾਵੇ ਨਜ਼ਰੀ ਆਵੇ ਕ੍ਰਿਸ਼ਨ ਮੁਰਾਰ ਨਾਮ ਸ਼ੇਰ ਸਿੰਘ ਧਰਿਆ। ਜੋਤ ਨਿਰੰਜਣ ਪ੍ਰਭ ਕਲ ਪ੍ਰਗਟਾਏ, ਗੁਰਸਿਖਾਂ ਪ੍ਰਭ ਗੁਰ ਦੇ ਬੁਝਾਈ। ਹੋ ਮਿਹਰਵਾਨ ਆਪ ਪ੍ਰਭ ਠਾਕਰ, ਬਾਹੋਂ ਪਕੜ ਸਿੱਖ ਲੈ ਆਈ। ਜੋਤ ਜਗਾਈ ਸ੍ਰਿਸ਼ਟ ਜਲਾਈ, ਗੁਰਸਿਖਾਂ ਘਰ ਸਦਾ ਰੰਗ ਲਾਈ। ਐਸਾ ਖੇਲ ਪ੍ਰਭੂ ਨੇ ਕਰਿਆ। ਈਸ਼ਰ ਪ੍ਰਗਟਿਓ ਨਰ ਨਰਾਇਣ, ਦਾੜ੍ਹਾਂ ਅਗਾਰੇ ਪ੍ਰਿਥਮ ਚੁਬਾਇਣ, ਬੇਮੁਖ ਕੋਈ ਜਗਤ ਨਾ ਅੜਿਆ। ਸੋਹੰ ਬਾਣ ਸ਼ਬਦ ਗੁਰ ਡਾਹਢਾ, ਬੇਮੁਖਾਂ ਕਲ ਭਾਂਡਾ ਭਰਿਆ। ਮਹਾਰਾਜ ਸ਼ੇਰ ਸਿੰਘ ਭਗਤ ਕਿਰਪਾਲਾ, ਦੇ ਦਰਸ ਕਰੇ ਤਨ ਮਨ ਹਰਿਆ। ਤਨ ਮਨ ਦੇਹ ਵਿਚ ਜੋਤ ਹੈ, ਜੀਵ ਜੋਤ ਨਿਰੰਜਣ ਦੇਹ ਪ੍ਰਕਾਸ਼ੇ। ਜੀਉ ਨਾ ਜਾਣੇ ਪ੍ਰਭ ਕਾ ਭੇਉ। ਆਪ ਉਪਾਏ ਆਪ ਖਪਾਏ, ਆਪ ਅਡੋਲ ਜੋਤ ਸਰੂਪ ਹੋ ਰਿਓ। ਦਰਸ ਦਿਵਾਏ ਗੁਰਸਿਖ ਪ੍ਰਭ ਜੋਤ ਜਗਾਏ, ਨਾਮ ਨਿਧਾਨ ਬੀਜ ਹੈ ਬੀਓ। ਸੋਹੰ ਸ਼ਬਦ ਸੁਣਾਏ ਧੁਨ ਮਨ ਵਜਾਏ, ਗਿਆਨ ਨਿਰਮਲ ਜੀਓ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਏ ਗੁਰਸਿਖ ਤਰਾਏ, ਨਾਮ ਨਿਧਾਨ ਰਸ ਗੁਰ ਦਰ ਤੇ ਪੀਓ । ਨਾਮ ਨਿਧਾਨ ਗੁਰਦਰ ਤੇ ਪਾਈਏ। ਚਰਨ ਲਾਗ ਕਲਜੁਗ ਤਰ ਜਾਈਏ । ਸ਼ਬਦ ਸੁਰਤ ਧੁਨ ਮਨ ਵਜਾਈਏ। ਆਤਮ ਹੋਏ ਪ੍ਰਕਾਸ਼, ਦੀਪਕ ਵਿਚ ਦੇਹ ਜਗਾਈਏ। ਜੋਤ ਦੀਪਕ ਦੇਹ ਉਜਿਆਰਾ, ਕਰ ਦਰਸ ਕਲ ਤਰ ਜਾਈਏ। ਗੁਰਸਿਖ ਦਰ ਤੇ ਮਨ ਸ਼ਬਦ ਵਿਗਾਸੇ, ਮਹਾਰਾਜ ਸ਼ੇਰ ਸਿੰਘ ਚਰਨ ਸੀਸ ਨਿਵਾਈਏ। ਗੁਰਚਰਨੀਂ ਜਿਨ ਸੀਸ ਨਿਵਾਇਆ । ਨਿਰਹਾਰੀ ਨਿਰਵੈਰ ਪ੍ਰਭ ਨਜ਼ਰੀ ਆਇਆ। ਜਗੇ ਜੋਤ ਅਗੰਮ, ਖੋਲ੍ਹ ਕਿਵਾੜ ਪ੍ਰਭ ਦਰਸ ਦਿਖਾਇਆ। ਕਲਜੁਗ ਉਤਰੇ ਪਾਰ, ਭਗਤ ਜਨਾਂ ਪ੍ਰਭ ਆਪ ਵਡਿਆਇਆ। ਦੇਵੇ ਬ੍ਰਹਮ ਗਿਆਨ, ਜੋਤ ਸਰੂਪ ਆਪ ਰਘੁਰਾਇਆ। ਆਤਮ ਧਰੇ ਧਿਆਨ, ਨਿਜਾਨੰਦ ਪ੍ਰਭ ਦੇਹ ਦਰਸਾਇਆ। ਹੋਏ ਬ੍ਰਹਮ ਗਿਆਨ, ਦੇ ਦਰਸ ਪ੍ਰਭ ਗੁਰਸਿਖ ਤਰਾਇਆ। ਮਹਾਰਾਜ ਸ਼ੇਰ ਸਿੰਘ ਜਗਤ ਪ੍ਰਗਾਸਿਓ, ਨਿਹਕਲੰਕ ਹੋ ਡੰਕ ਵਜਾਇਆ। ਨਿਹਕਲੰਕ ਜਗਤ ਕਲੰਕ ਲਗਾਏ। ਪ੍ਰਗਟ ਜੋਤ ਕਲ ਪ੍ਰਭ ਕਿਸੇ ਨਜ਼ਰ ਨਾ ਆਏ। ਛੱਡ ਦੇਹ ਅਪਾਰ, ਜੋਤ ਸਰੂਪ ਪ੍ਰਭ ਰਿਹਾ ਸਮਾਏ। ਸਾਧ ਸੰਗਤ ਰਸਨ ਜਸ ਗਾਏ, ਹਰਿ ਜੀਓ ਹਰ ਦਰ ਬੱਧਾ ਆਏ। ਕੋਈ ਜੀਓ ਪਹੁੰਚ ਨਾ ਸਕੇ ਧਾਮ ਸਚ ਜਿਥੇ ਪ੍ਰਭ ਜੋਤ ਜਗਾਏ। ਜੋਤ ਸਰੂਪ ਤੀਨ ਲੋਕ ਪ੍ਰਭ ਵਸਿਆ, ਮਾਤ ਪਾਤਾਲ ਆਕਾਸ਼ ਰਹਾਵੇ । ਖੰਡ ਬ੍ਰਹਿਮੰਡ ਸਰਬ ਵਰਭੰਡ, ਜੋਤ ਸਰੂਪ ਜੋਤ ਜਗਤ ਜੀਵ ਜਗਾਵੇ । ਗੁਰਸਿਖ ਮੁਖ ਸਦਾ ਜਗ ਉਜਲ, ਸੋਹੰ ਸ਼ਬਦ ਜੋ ਰਸਨਾ ਗਾਏ। ਨਿਹਕਲੰਕ ਆਪ ਨਿਰਾਧਾਰਾ, ਦੇ ਦਰਸ ਦੁੱਖ ਰੋਗ ਗਵਾਏ । ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਸਰਨ ਪਰੇ ਕੀ ਲਾਜ ਰਖਾਏ। ਜੋ ਜਨ ਆਏ ਚਰਨ ਗੁਰ ਪਰੇ। ਦੁੱਖ ਕਲੇਸ਼ ਆਪ ਪ੍ਰਭ ਹਰੇ। ਮਿਲ ਸਾਧ ਸੰਗਤ ਰਸਨਾ ਸੋਹੰ ਸ਼ਬਦ ਰਰੇ। ਹੋਏ ਬੰਦ ਖ਼ੁਲਾਸ, ਨਰਕ ਮਝਾਰ ਗੁਰਸਿਖ ਨਾ ਪਰੇ। ਨਾਉਂ ਨਰਾਇਣ ਸ਼ਬਦ ਹੈ ਡਾਹਢਾ, ਪਾਏ ਸੋ ਕਿਰਪਾ ਜਿਸ ਕਰੇ। ਕਰ ਕਿਰਪਾ ਗੁਣ ਨਿਧਾਨਾ, ਗੁਰਸਿਖ ਦਰ ਜੋੜ ਦੋਏ ਖਰੇ। ਰੱਖੇ ਲਾਜ ਪ੍ਰਭ ਪੂਰਨ, ਕਲਜੁਗ ਆਣ ਸਿਰ ਹੱਥ ਧਰੇ। ਕਲਜੁਗ ਵਾਉ ਛੋਹ ਨਾ ਸਕੇ, ਸੋਹੰ ਸ਼ਬਦ ਹਿਰਦੇ ਵਰੇ। ਅੰਤ ਕਾਲ ਦਰਸ ਪ੍ਰਭ ਦੇ ਕੇ, ਜੋਤ ਵਿਚ ਜੋਤ ਪ੍ਰਭ ਧਰੇ। ਖੰਡ ਸਚ ਗੁਰ ਧਾਮ ਰਚਾਇਆ, ਬੈਠ ਅਡੋਲ ਗੁਰਸਿਖ ਗੁਰ ਦਰ ਖਰੇ। ਮਹਾਰਾਜ ਸ਼ੇਰ ਸਿੰਘ ਕਿਸੇ ਨਜ਼ਰ ਨਾ ਆਏ, ਜੋਤ ਸਰੂਪ ਵਿਚ ਸਿੱਖ ਹੈ ਵਰੇ। ਪ੍ਰਭ ਕਾ ਸਰੂਪ ਜਗਤ ਨਿਆਰਾ। ਬੂਝੇ ਸੋ ਜਿਸ ਬੁਝਾਏ ਆਪ ਨਿਰੰਕਾਰਾ। ਪ੍ਰਭ ਸਰੂਪ ਜੋਤ ਆਕਾਰਾ। ਜੋਤ ਸਰੂਪ ਪਸਰਿਓ ਜਗਤ ਪਸਾਰਾ। ਜੋਤ ਸਰੂਪ ਪ੍ਰਭ ਜਗਤ ਜਲਾਇਆ, ਵਹਾਇਆ ਜਲ ਕੀ ਧਾਰਾ। ਕਲ ਖਪਾਇਆ ਸਤਿਜੁਗ ਲਗਾਇਆ, ਸਤਿ ਸਤਿ ਸਤਿ ਵਰਤਾਏ ਆਪ ਨਿਰੰਕਾਰਾ। ਜੋਤ ਪ੍ਰਗਟਾਏ ਨਿਹਕਲੰਕ ਅਖਵਾਏ, ਮਦਿ ਮਾਸੀ ਖਪਾਵੇ ਐਸਾ ਤੋੜੇ ਪ੍ਰਭ ਹੰਕਾਰਾ। ਬੇਮੁਖ ਜਲਾਵੇ ਸਿੱਖ ਤਰਾਵੇ, ਗੁਰਸਿਖ ਉਤਰੇ ਪਾਰ ਕਿਨਾਰਾ। ਸੋਹੰ ਸ਼ਬਦ ਚਲਾਵੇ ਸਰਬ ਖਪਾਵੇ, ਏਕ ਜੋਤ ਹੋਏ ਏਕ ਪਸਾਰਾ। ਈਸ਼ਰ ਏਕ ਜੋਤ ਹੈ ਏਕਾ, ਈਸ਼ਰ ਜੋਤ ਜਗਤ ਨਿਵਾਰਾ। ਮਹਾਰਾਜ ਸ਼ੇਰ ਸਿੰਘ ਇਹ ਬਣਤ ਬਣਾਈ, ਸੋਹੰ ਸ਼ਬਦ ਬਾਣ ਜਗਤ ਮਾਰਾ। ਸੋਹੰ ਬਾਣ ਜਗਤ ਗੁਰ ਲਾਵੇ। ਸਾਚਾ ਘਰ ਕਿਸੇ ਨਜ਼ਰ ਨਾ ਆਵੇ। ਬੇਮੁਖ ਹੋਏ ਦਰ ਧੱਕੇ ਖਾਵੇ। ਗੁਰਸਿਖ ਨਾਮ ਨਿਰੰਜਣ ਪਾ ਕਰ, ਕਲਜੁਗ ਸਦ ਪਾਰ ਕਰਾਵੇ। ਮਹਾਰਾਜ ਸ਼ੇਰ ਸਿੰਘ ਦੇ ਦਰਸ, ਕਲਜੁਗ ਸਿੱਖ ਪੈਜ ਰਖਾਵੇ। ਸੱਚਾ ਉਹ ਧਾਮ ਜਿਥੇ ਪ੍ਰਭ ਵਸਿਆ। ਸੱਚਾ ਉਹ ਧਾਮ, ਜਿਥੇ ਪਾਪੀ ਨੱਸਿਆ। ਸੱਚਾ ਉਹ ਧਾਮ ਜਿਥੇ ਗੁਰਸਿਖਾਂ ਪ੍ਰਭ ਸ਼ਬਦ ਸੋਹੰ ਦੱਸਿਆ । ਮਹਾਰਾਜ ਸ਼ੇਰ ਸਿੰਘ ਭਗਤ ਤਰਾਏ, ਸ਼ਬਦ ਰੂਪ ਹੋ ਹਿਰਦੇ ਵਸਿਆ। ਹਿਰਦੇ ਹੋ ਪ੍ਰਵੇਸ਼ ਦੇਵੇ ਦੇਹ ਗਿਆਨਾ। ਸੋਹੰ ਸ਼ਬਦ ਦੇ ਦਾਨ, ਮਿਟੇ ਆਵਣ ਜਾਣਾ। ਗੁਰਚਰਨ ਜੀਵ ਧਿਆਨ, ਮਿਲੇ ਵਿਸ਼ਨੂੰ ਭਗਵਾਨਾ। ਬੇਮੁਖ ਠੌਹਰ ਨਾ ਪਾਇਣ, ਪੂਰਾ ਸਤਿਗੁਰ ਨਾ ਪਛਾਨਾ। ਗੁਰਸਿਖਾਂ ਪ੍ਰਭ ਮਿਹਰਵਾਨ, ਕਲਜੁਗ ਦੇਵੇ ਦਰਸ ਹੈ ਦਾਨਾ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਹੋ ਨਿਹਕਲੰਕ ਕਿਸੇ ਨਜ਼ਰ ਨਾ ਆਨਾ। ਨਿਹਕਲੰਕ ਹੋ ਜੋਤ ਸਰੂਪਾ। ਨਿਹਕਲੰਕ ਆਪ ਵਡ ਭੂਪਾ। ਨਿਹਕਲੰਕ ਪ੍ਰਗਟੇ ਅੰਧ ਕੂਪਾ। ਨਿਹਕਲੰਕ ਕਿਸੇ ਨਜ਼ਰ ਨਾ ਆਵੇ, ਜੋਤ ਸਰੂਪ ਪ੍ਰਭ ਜੋਤ ਸਰੂਪਾ। ਨਿਹਕਲੰਕ ਕਲੰਕ ਜਗ ਲਾ ਕੇ ਸ੍ਰਿਸ਼ਟ ਜਲੇ ਜਿਉਂ ਪੰਜ ਜੇਠ ਕੀ ਧੂਪਾ । ਨਿਹਕਲੰਕ ਨਰਾਇਣ ਨਰ ਆਇਆ, ਈਸ਼ਰ ਜੋਤ ਸਰੂਪ ਪ੍ਰਭ ਜੋਤ ਹੈ ਰੂਪਾ। ਨਿਹਕਲੰਕ ਰੂਪ ਹੈ ਅਗੰਮ, ਅਗੰਮ ਅਗੋਚਰ ਪ੍ਰਭ ਅਨੇਕ ਸਰੂਪਾ। ਨਿਹਕਲੰਕ ਸ੍ਰਿਸ਼ਟ ਕਰੇ ਭੰਗ, ਮਹਾਰਾਜ ਸ਼ੇਰ ਸਿੰਘ ਕਲ ਪ੍ਰਗਟਿਓ ਸਤਿ ਸਰੂਪਾ। ਨਿਹਕਲੰਕ ਪ੍ਰਭ ਆਪ ਅਖਵਾਏ। ਜਾਮਾ ਲਿਆ ਧਾਰ, ਘਨਕਪੁਰੀ ਪ੍ਰਭ ਭਾਗ ਲਗਾਏ। ਕਲਜੁਗ ਹੋਏ ਖੁਆਰ, ਸਤਿਜੁਗ ਸਤਿ ਸਤਿ ਸਤਿ ਵਰਤਾਏ। ਹੋਏ ਸ਼ਬਦ ਗੁੰਜ਼ਾਰ, ਸੋਹੰ ਸ਼ਬਦ ਜੋ ਰਸਨਾ ਗਾਏ। ਮਿਲੇ ਭਗਤ ਭੰਡਾਰ, ਦੇ ਦਰਸ ਗੁਰਸਿਖ ਤਰਾਵੇ। ਅੰਤ ਨਾ ਹੋਏ ਖ਼ੁਆਰ, ਮਹਾਰਾਜ ਸ਼ੇਰ ਸਿੰਘ ਵਿਚ ਜੋਤ ਮਿਲਾਵੇ । ਈਸ਼ਰ ਜੋਤ ਜਗਤ ਪ੍ਰਕਾਸ਼ਾ। ਸਰਬ ਜੀਵ ਮੇਂ ਪ੍ਰਭ ਕਾ ਵਾਸਾ। ਭਗਤ ਜਨਾਂ ਗੁਰ ਚਰਨ ਭਰਵਾਸਾ। ਬੇਮੁਖਾਂ ਦਰ ਮਿਲੇ ਹਾਸਾ। ਪਾਪੀਆਂ ਕੀਨਾ ਪ੍ਰਭ ਨਰਕ ਨਿਵਾਸਾ। ਗੁਰਸਿਖਾਂ ਸਦ ਬਲ ਬਲ ਜਾਸਾ। ਮਹਾਰਾਜ ਸ਼ੇਰ ਸਿੰਘ ਦੇਵੇ ਦਰਸ ਦਿਲਾਸਾ। ਕਰੋ ਦਰਸ ਗੁਰ ਦਰ ਤੇ ਆ ਕੇ। ਦੀਪਕ ਲਿਓ ਜਗਾਏ, ਆਤਮ ਜੋਤ ਪ੍ਰਕਾਸ਼ਾ। ਹਉਮੇ ਦਿਉ ਜਲਾਏ, ਅਗਿਆਨ ਅੰਧੇਰ ਬਿਨਾਸਾ। ਸੋਹੰ ਮੇਰਾ ਨਾਉਂ, ਸਿਮਰੋ ਰਸਨ ਸਵਾਸਾ। ਦੇਵੇ ਦਰਸ ਅਪਾਰ, ਪ੍ਰਭ ਪੂਰਾ ਸ਼ਾਹੋ ਸ਼ਾਬਾਸ਼ਾ। ਗੁਰਸਿਖ ਲਾਏ ਪਾਰ, ਨਿਹਕਲੰਕ ਜੋਤ ਅਬਿਨਾਸ਼ਾ। ਮਹਾਰਾਜ ਸ਼ੇਰ ਸਿੰਘ ਆਪ ਨਿਰੰਜਣ, ਦੇ ਦਰਸ ਹੋਏ ਭਗਤ ਧਰਵਾਸਾ। ਅਥਰਬਣ ਵੇਦ ਗਵਾਇਆ ਚੌਥਾ ਜੁਗ ਖਪਾਇਆ, ਜੋਤ ਜਗਤ ਧਰੀ ਗੁਰ ਆ ਕੇ। ਸੋਹੰ ਚਲਾਇਆ ਸਭ ਦਾ ਮਾਣ ਗਵਾਇਆ, ਨਿਹਕਲੰਕ ਪ੍ਰਗਟਿਓ ਆ ਕੇ। ਜੁਗ ਉਲਟਾਇਆ ਭਰਮ ਚੁਕਾਇਆ, ਸ਼ਬਦ ਸੱਚਾ ਪ੍ਰਭ ਸਚ ਲਿਖਾ ਕੇ। ਐਸਾ ਕਰਮ ਕਮਾਇਆ ਪੜਦਾ ਪਾਇਆ, ਬੈਠਾ ਆਪ ਪ੍ਰਭ ਜੋਤ ਜਗਾ ਕੇ। ਜਗਤ ਭੁਲਾਇਆ ਨਜ਼ਰ ਨਾ ਆਇਆ, ਜਗਤ ਖਪਾਇਆ ਰਸਨਾ ਬਚਨ ਲਿਖਾ ਕੇ । ਕਹਿਰ ਵਰਤਾਇਆ ਵਿੱਚ ਅਗਨ ਜੋਤ ਜਗਤ ਪ੍ਰਭ ਲਾ ਕੇ। ਅਛਲ ਛਲਨ ਜਗ ਆਇਆ, ਆਪ ਅਡੋਲ ਬੈਠ ਜਗਤ ਜਲਾਇਆ, ਸਾਧ ਸੰਗਤ ਵਸਿਆ ਪ੍ਰਭ ਆ ਕੇ। ਜੀਵ ਜੰਤ ਭੁਲਾਇਆ, ਬਾਣ ਸ਼ਬਦ ਜਗਤ ਗੁਰ ਲਾਇਆ, ਬੈਠਾ ਪ੍ਰਭ ਭੇਸ ਵਟਾ ਕੇ। ਮਿਹਰਵਾਨ ਅਖਵਾਇਆ, ਰਾਮ ਨਾਉਂ ਤਰਾਇਆ ਅੰਤਕਾਲ ਦੇਹ ਤਜਾ ਕੇ। ਯਜੁਰ ਭਾਗ ਲਗਾਇਆ, ਕ੍ਰਿਸ਼ਨ ਸ਼ਾਮ ਅਖਵਾਇਆ, ਦੁਆਪਰ ਗਿਆ ਉਲਟਾ ਕੇ। ਕਲਜੁਗ ਜੋਤ ਜਗਾਇਆ, ਨਿਹਕਲੰਕ ਅਖਵਾਇਆ, ਘਨਕਪੁਰੀ ਪ੍ਰਭ ਮਾਣ ਦਵਾ ਕੇ। ਦੇਹ ਤਜਾਇਆ ਵਿਚ ਸਿੱਖ ਸਮਾਇਆ, ਬੈਠਾ ਪ੍ਰਭ ਦੇਹ ਜੋਤ ਜਗਾ ਕੇ। ਬੇਮੁਖ ਖਪਾਇਆ ਗੁਰਸਿਖ ਤਰਾਇਆ, ਗੁਰ ਦਰ ਆਇਆ ਸੀਸ ਝੁਕਾ ਕੇ। ਨਾਮ ਨਿਧਾਨ ਦਿਵਾਇਆ, ਜਗਤ ਜਲੰਦਾ ਪ੍ਰਭ ਚਰਨ ਤਰਾਇਆ, ਆਤਮ ਬੈਠਾ ਧਿਆਨ ਲਗਾ ਕੇ । ਪ੍ਰਭ ਵਡਿਆਇਆ ਗੁਰਸਿਖ ਕਲ ਪਾਰ ਤਰਾਇਆ, ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਖਵਾ ਕੇ। ਨਿਹਕਲੰਕ ਆਪ ਪ੍ਰਭ ਨਿਰਵੈਰਾ। ਵਕਤ ਲੈ ਆਵੇ ਦੇਰ ਨਾ ਲਾਵੇ, ਸ੍ਰਿਸ਼ਟ ਝੜੇ ਬੇਰ ਜਿਉਂ ਬੇਰਾ। ਸਿੱਖ ਤਰਾਵੇ ਦਰਸ ਦਿਖਾਵੇ, ਗੁਰਸਿਖ ਮਿਟੇ ਮਨ ਤੇਰਾ ਮੇਰਾ। ਬੇਮੁਖ ਜਲਾਵੇ ਕਲ ਖਪਾਵੇ, ਬਿਨ ਗੁਰ ਹੋਇਆ ਜਗਤ ਅੰਧੇਰਾ। ਮਹਾਰਾਜ ਸ਼ੇਰ ਸਿੰਘ ਨਜ਼ਰ ਨਾ ਆਇਆ, ਨਰ ਅਵਤਾਰ ਲੈ ਪਾਇਆ ਫੇਰਾ। ਨਰ ਅਵਤਾਰ ਜਗਤ ਪ੍ਰਭ ਆ ਕੇ। ਜੋਤ ਜਗਾਈ ਪ੍ਰਭ ਦਇਆ ਕਮਾ ਕੇ। ਕਲ ਖਪਾਇਆ ਜਾਏ ਸਤਿਜੁਗ ਲਾ ਕੇ। ਧਰਮ ਚਲਾਏ ਸੋਹੰ ਸ਼ਬਦ ਸੁਣਾ ਕੇ। ਸੋਹੰ ਸ਼ਬਦ ਚਲਾਏ ਗੁਰਸਿਖਾਂ ਇਹ ਮਾਰਗ ਪਾ ਕੇ। ਪਤਤ ਪਾਵਨ ਦੁੱਖ ਭੈ ਭੰਜਨ, ਸਰਬ ਜੀਆਂ ਦੇ ਦੁੱਖੜੇ ਲਾਹ ਕੇ। ਮਹਾਰਾਜ ਸ਼ੇਰ ਸਿੰਘ ਸਵੱਛ ਸਰੂਪਾ, ਗੁਰਸਿਖਾਂ ਰੱਖੇ ਬਣਤ ਬਣਾ ਕੇ। ਸਤਿਜੁਗ ਸਾਚਾ ਰਾਹ ਚਲਾਇਆ । ਸੋਹੰ ਸ਼ਬਦ ਨਾਮ ਬਬਾਣ ਬਣਾਇਆ। ਪੂਰਾ ਸਤਿਗੁਰ ਸਚ ਤਖ਼ਤ ਬਹਾਇਆ। ਜੋਤ ਸਰੂਪ ਪ੍ਰਭ ਆਪ ਵਡਿਆਇਆ। ਦੇ ਕੇ ਦਰਸ ਅਪਾਰ, ਦੇਹ ਕਾ ਕੁਫ਼ਲ ਖੁਲ੍ਹਾਇਆ। ਹੋਇਆ ਜੋਤ ਪ੍ਰਕਾਸ਼, ਅੰਮ੍ਰਿਤ ਨਾਮ ਰਸ ਪਾਇਆ। ਝਿਰਨਾ ਝਿਰੇ ਆਪ, ਬੂੰਦ ਅੰਮ੍ਰਿਤ ਮੇਰਾ ਬਰਸਾਇਆ। ਅੰਮ੍ਰਿਤ ਬੂੰਦ ਆਪ ਪ੍ਰਭ ਬਰਖੇ, ਕਵਲ ਨਾਭ ਦਾ ਮੁਖ ਖੁਲ੍ਹਾਇਆ। ਖੁਲ੍ਹੇ ਕਵਲ ਬੂੰਦ ਇਕ ਬਰਸੇ, ਦਵਾਰ ਦਸਵਾਂ ਪ੍ਰਭ ਪਰਦਾ ਲਾਹਿਆ। ਗੁਰਸਿਖਾਂ ਜਗਤ ਬਲਿਹਾਰ, ਜੋਤ ਸਰੂਪ ਪ੍ਰਭ ਦਰਸ਼ਨ ਪਾਇਆ। ਮਹਾਰਾਜ ਸ਼ੇਰ ਸਿੰਘ ਆਪ ਨਿਰਾਧਾਰ, ਗੁਰਸਿਖਾਂ ਦੇ ਵਿਚ ਸਮਾਇਆ। ਗੁਰਸਿਖਾਂ ਪ੍ਰਭ ਦੇ ਵਡਿਆਈ । ਗੁਰਸਿਖਾਂ ਪ੍ਰਭ ਸੇਵ ਕਮਾਈ । ਗੁਰਸਿਖਾਂ ਵਿਚ ਭੇਵ ਨਾ ਕਾਈ। ਗੁਰਸਿਖਾਂ ਵਿਚ ਪ੍ਰਭ ਨਿਰੰਜਣ ਜੋਤ ਟਿਕਾਈ। ਗੁਰਸਿਖਾਂ ਮਿਲ ਪ੍ਰਭ ਲਿਆ ਪ੍ਰਗਟਾਈ। ਗੁਰਸਿਖਾਂ ਇਹ ਮਿਲੀ ਵਧਾਈ, ਜੋਤ ਨਿਰੰਜਣ ਸਚ ਤਖ਼ਤ ਬਹਾਈ। ਸਚ ਧਾਮ ਸਚਖੰਡ ਦਵਾਰਾ, ਜਿਥੇ ਬੈਠੇ ਆਪ ਰਘੁਰਾਈ । ਉਤਮ ਜਗੇ ਦੀਪਕ ਨਿਆਰਾ, ਗੁਰਸਿਖ ਜੋਤ ਪ੍ਰਭ ਆਪ ਜਗਾਈ। ਜੋਤ ਜਗਾਈ ਸੋਝੀ ਪਾਈ, ਸੁਤਿਆਂ ਸਿੱਖ ਪ੍ਰਭ ਦਰਸ ਦਿਖਾਈ । ਦਰਸ ਦਿਖਾਏ ਥਿਰ ਘਰ ਸੋਝੀ ਪਾਏ, ਹਿਰਦਾ ਸ਼ਾਂਤ ਕਾਇਆ ਸੀਤ ਕਰਾਈ। ਮਹਾਰਾਜ ਸ਼ੇਰ ਸਿੰਘ ਸਰਬ ਗੁਣ ਦਾਤਾ, ਬਾਹੋਂ ਪਕੜ ਗੁਰਸਿਖ ਤਰਾਈ। ਗੁਰਸਿਖ ਤਾਰੇ ਆਪ ਪ੍ਰਭ ਠਾਕਰ। ਗੁਰਸਿਖ ਕਲਜੁਗ ਭਗਤ ਰਤਨਾਗਰ। ਗੁਰਸਿਖ ਨਿਰਮਲ ਕਵਲ ਜਿਉਂ ਸਾਗਰ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਪ੍ਰਗਟੇ ਜੋਤ ਹੋਏ ਉਜਾਗਰ। ਜਗੇ ਜੋਤ ਜੋਤ ਜਗਤ ਜਲਾਵੇ। ਜਗੇ ਜੋਤ ਸਰਬ ਸ੍ਰਿਸ਼ਟ ਰੁਲਾਵੇ। ਪ੍ਰਗਟੇ ਜੋਤ ਕਿਸੇ ਨਜ਼ਰ ਨਾ ਆਵੇ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਨਿਹਕਲੰਕ ਜਗਤ ਅਖਵਾਵੇ। ਨਿਹਕਲੰਕ ਜੋਤ ਜਗਾਈ। ਨਿਹਕਲੰਕ ਪ੍ਰਭ ਦੇਹ ਤਜਾਈ। ਨਿਹਕਲੰਕ ਹੋ ਪ੍ਰਭ ਸ੍ਰਿਸ਼ਟ ਹਿਲਾਈ। ਨਿਹਕਲੰਕ ਸਰਬ ਭੇਖ ਮਿਟਾਈ । ਨਿਹਕਲੰਕ ਕੁੰਟ ਚਾਰ ਜੈ ਜੈ ਜੈਕਾਰ ਕਰਾਈ। ਨਿਹਕਲੰਕ ਲੈ ਅਵਤਾਰ, ਰੰਗ ਰੂਪ ਨਾ ਕਿਸੇ ਵਖਾਈ। ਤਜੀ ਦੇਹ ਹੋਏ ਜੋਤ ਸਰੂਪ, ਮਹਾਰਾਜ ਸ਼ੇਰ ਸਿੰਘ ਨਿਹਕਲੰਕ ਨਾਉਂ ਰਖਾਈ। ਨਿਹਕਲੰਕ ਆਪ ਗੁਣ ਨਿਧਾਨਾ। ਨਿਹਕਲੰਕ ਆਏ ਜਗਤ ਜਿਉਂ ਬਾਨਾ। ਨਿਹਕਲੰਕ ਵਿਰਲੇ ਗੁਰਮੁਖ ਪਛਾਨਾ। ਨਿਹਕਲੰਕ ਤੀਨ ਲੋਕ ਇਕ ਸਮਾਨਾ। ਨਿਹਕਲੰਕ ਅਖਵਾਏ ਮਹਾਰਾਜ ਸ਼ੇਰ ਸਿੰਘ ਜੋਤ ਵਿਸ਼ਨੂੰ ਭਗਵਾਨਾ। ਵਿਸ਼ਨੂੰ ਭਗਵਾਨ ਪ੍ਰਭ ਆਕਾਰਾ। ਵਿਸ਼ਨੂੰ ਆਕਾਰ ਸਰਬ ਸ੍ਰਿਸ਼ਟ ਆਕਾਰਾ । ਵਿਸ਼ਨੂੰ ਕਰ ਦਰਸ ਗੁਰ ਮਨ ਸਦਾ ਅਨੰਦ। ਗੁਰਸਿਖ ਜਗਤ ਸੀਤਲ ਚੰਦ। ਬੇਮੁਖ ਜਲੇ ਜਗਤ ਬੰਦ ਬੰਦ। ਥਿਰ ਘਰ ਨਾ ਸੂਝੇ ਹੋਏ ਅੰਧੇਰ ਅੰਧ। ਜਗਤ ਦੁਰਕਾਰੇ ਨਰਕ ਨਿਵਾਰੇ, ਕੋਇ ਨਾ ਦਏ ਛੁਡਾਏ ਜਮਡੰਡ। ਗੁਰਸਿਖ ਉਧਾਰੇ ਪੈਜ ਸਵਾਰੇ, ਮਹਾਰਾਜ ਸ਼ੇਰ ਸਿੰਘ ਆਪ ਬਖ਼ਸ਼ੰਦ। ਬਖ਼ਸ਼ਣਹਾਰਾ ਪ੍ਰਭ ਕਿਰਪਾਲਾ। ਦੀਨਾਂ ਨਾਥ ਭਗਤ ਰਖਵਾਲਾ। ਜਗਤ ਜਲਾਵੇ ਜਿਉਂ ਅਗਨ ਜਵਾਲਾ। ਮਹਾਰਾਜ ਸ਼ੇਰ ਸਿੰਘ ਕਲਜੁਗ ਹੋਏ ਭਗਤ ਰਖਵਾਲਾ। ਭਗਤ ਜਨਾਂ ਗੁਰ ਚਰਨ ਪਿਆਸਾ। ਭਗਤ ਜਨਾਂ ਪ੍ਰਭ ਗੁਰ ਦੁੱਖ ਦਰਦ ਵਿਨਾਸਾ। ਲਾਗ ਚਰਨ ਹੋਏ ਰਹਿਰਾਸਾ। ਕਰ ਦਰਸ ਹੋਏ ਬੰਦ ਖੁਲਾਸਾ। ਗੁਰਸਿਖ ਸਦ ਬਲਿਹਾਰ, ਸੋਹੰ ਜਪਿਓ ਜਿਸ ਨਾਮ ਸਵਾਸਾ। ਮਹਾਰਾਜ ਸ਼ੇਰ ਸਿੰਘ ਆਪ ਦੁੱਖ ਹਰਤਾ, ਸਿੱਖਾ ਦੀਓ ਦਰਸ ਭਰਵਾਸਾ। ਪ੍ਰਭ ਲੈ ਅਵਤਾਰ ਜਗਤ ਸੰਘਾਰਿਆ। ਪ੍ਰਭ ਜੋਤ ਸਰੂਪ ਭਗਤ ਉਧਾਰਿਆ। ਪ੍ਰਭ ਨਿਹਕੰਟਕ ਆਪਣਾ ਆਪ ਵਿਚ ਜਗਤ ਆਕਾਰਿਆ। ਮਹਾਰਾਜ ਸ਼ੇਰ ਸਿੰਘ ਤੀਨ ਭਵਨ ਹੋਏ ਜੈ ਜੈ ਜੈਕਾਰਿਆ। ਜੈ ਜੈ ਜੈਕਾਰ ਜਗਤ ਜੈਕਾਰਾ। ਜੈ ਜੈ ਜੈਕਾਰ ਸੋਹੰ ਸ਼ਬਦ ਭਗਤ ਭੰਡਾਰਾ। ਜੈ ਜੈ ਜੈਕਾਰ ਚਾਰ ਜੁਗ ਹੋਏ ਉਜਿਆਰਾ। ਜੈ ਜੈ ਜੈਕਾਰ ਕਲਜੁਗ ਦੁਸ਼ਟ ਪ੍ਰਭ ਮਾਰਾ। ਜੈ ਜੈ ਜੈਕਾਰ ਮਚਾਏ ਜਗਤ ਹਾਹਾਕਾਰਾ। ਜੈ ਜੈ ਜੈਕਾਰ ਹੋਏ ਸ੍ਰਿਸ਼ਟ ਅੰਧਿਆਰਾ। ਜੈ ਜੈ ਜੈਕਾਰ ਕਰ ਗੁਰਸਿਖਾਂ ਬੁਝੇ ਗੁਰ ਦਰ ਸੱਚਾ ਦਰਬਾਰਾ । ਜੈ ਜੈ ਜੈਕਾਰ ਸੋਹੰ ਸ਼ਬਦ ਕੁੰਟ ਚਾਰ ਜੈਕਾਰਾ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਕਲਜੁਗ ਕੀਓ ਪਾਰ ਕਿਨਾਰਾ। ਅੰਮ੍ਰਿਤ ਬਰਖਾ ਲਾਈ, ਗੁਰ ਪੂਰਾ ਕਰਮ ਕਮਾਇੰਦਾ। ਆਤਮ ਸ਼ਾਂਤ ਕਰਾਈ, ਬੂੰਦ ਅੰਮ੍ਰਿਤ ਮੁਖ ਚਵਾਇੰਦਾ। ਅਗਨ ਦੇਹ ਜਲਾਈ, ਕਾਇਆ ਸੀਤਲ ਠੰਡ ਕਰਾਇੰਦਾ। ਪ੍ਰਭ ਪੂਰੇ ਦਇਆ ਕਮਾਈ, ਦੁੱਖ ਦੇਹ ਦਰਦ ਹਟਾਇੰਦਾ। ਦਰ ਆਏ ਮਿਲੇ ਵਡਿਆਈ, ਕਰ ਕਿਰਪਾ ਅੰਮ੍ਰਿਤ ਮੁਖ ਚਵਾਇੰਦਾ । ਭੈ ਭਿਆਨਕ ਪ੍ਰਭ ਹੋਇਆ ਸਹਾਈ, ਭੂਤ ਪਲੀਤ ਵਿਚ ਦੇਹ ਜਲਾਇੰਦਾ। ਸਾਧ ਸੰਗਤ ਮਿਲੀ ਵਧਾਈ, ਦੇ ਦਰਸ ਪ੍ਰਭ ਨਜ਼ਰੀ ਨਜ਼ਰ ਕਰਾਇੰਦਾ। ਵਿਚੋਂ ਮਾਣ ਗਵਾਈ, ਅੰਮ੍ਰਿਤ ਧਾਰ ਦੂਖ ਨਿਵਾਰ ਪ੍ਰਭ ਅਖਵਾਇੰਦਾ। ਕਲਜੁਗ ਅਵਤਾਰ ਦੇਵੇ ਭਗਤ ਭੰਡਾਰ, ਅੰਮ੍ਰਿਤ ਬੂੰਦ ਕਵਲ ਮੇਂ ਪਾਇੰਦਾ। ਜੋ ਜਨ ਆਏ ਗੁਰ ਚਰਨ ਸੀਸ ਝੁਕਾਏ, ਪਤਤ ਪਾਪੀ ਪਵਿਤ ਕਰਾਇੰਦਾ। ਗੁਰਸਿਖਾਂ ਵਿਚ ਸਮਾਏ, ਪ੍ਰਭ ਪੁਰਖ ਨਿਰੰਜਣ ਚਰਨ ਧੂੜ ਗੁਰਸਿਖ ਮਸਤਕ ਲਾਇੰਦਾ। ਬਣਤ ਬਣਾਵੇ ਦਵਾਪਰ ਵਿਛੜੇ, ਕਲਜੁਗ ਪ੍ਰਭ ਮੇਲ ਮਿਲਾਇੰਦਾ। ਆਪਣਾ ਆਪ ਛੁਪਾਏ, ਜੋਤ ਪ੍ਰਗਟਾਏ ਭਗਤ ਜਨਾਂ ਸੋਝੀ ਪਾਇੰਦਾ। ਕੋਈ ਥਿਰ ਨਾ ਰਹਾਏ, ਪ੍ਰਭ ਬਿਨ ਕੋਈ ਠੌਹਰ ਨਾ ਪਾਏ, ਆਪ ਅਪਰੰਪਰ ਪ੍ਰਮੇਸ਼ਵਰ ਜਗਤ ਬਣਾਇੰਦਾ। ਧਰਨੀ ਧਰ ਈਸ਼ਰ ਨਰ ਸਿੰਘ ਨਰਾਇਣ, ਪ੍ਰਗਟ ਹੋ ਸਾਧ ਸੰਗਤ ਦਰਸ ਦਿਖਾਇੰਦਾ। ਜਨਮ ਸੁਫਲ ਕਰਾਏ, ਜੋ ਜਨ ਗੁਰ ਦਰ ਆਏ, ਫਿਰ ਜਨਮ ਨਾ ਪਾਇੰਦਾ। ਵਿਚ ਜੋਤ ਮਿਲਾਏ, ਧਾਮ ਸਚਖੰਡ ਸਚ ਲੈ ਜਾਏ, ਅਟਲ ਆਪ ਅਟਲ ਗੁਰਸਿਖ ਰਖਾਇੰਦਾ। ਜੋਤ ਜਗੇ ਜਿਥੇ ਨਰਾਇਣ ਬਣਤ ਬਣਾਏ, ਆਪ ਜੋਤ ਸਰੂਪ ਸਦ ਡਗਮਗਾਇੰਦਾ। ਜੋਤ ਸਰੂਪ ਪ੍ਰਭ ਵਿਚ ਆਕਾਸ਼ਿਆ, ਵਿਚ ਮਾਤ ਈਸ਼ਰ ਜੋਤ ਸਰੂਪ ਵਿਚ ਸਿੱਖ ਸਮਾਇੰਦਾ। ਗੁਣ ਨਿਧਾਨ ਕਿਰਪਾ ਨੰਦ, ਭਗਤ ਜਨਾਂ ਘਰ ਜੋਤ ਪ੍ਰਗਟਾਇੰਦਾ। ਸੱਚਾ ਪ੍ਰਗਟੇ ਨਿਰੰਕਾਰ, ਹੋਏ ਸ੍ਰਿਸ਼ਟ ਖੁਆਰ, ਪ੍ਰਭ ਪੂਰਾ ਮੁਖ ਛੁਪਾਇੰਦਾ । ਭਗਤ ਅਧਾਰ ਪੂਰਨ ਅਵਤਾਰ, ਅੰਮ੍ਰਿਤ ਬੂੰਦ ਪ੍ਰਭ ਅਮਰ ਕਰਾਇੰਦਾ। ਅੰਮ੍ਰਿਤ ਅਮਰ ਅਮਰ ਪ੍ਰਭ ਰੂਪਾ, ਪ੍ਰਭ ਕਾ ਰੂਪ ਕਿਸੇ ਨਜ਼ਰ ਨਾ ਆਇੰਦਾ। ਨਜ਼ਰ ਨਾ ਆਵੇ ਸਰਬ ਰਹਾਵੇ, ਬਿਨ ਬਾਤੀ ਬਿਨ ਤੇਲ ਪ੍ਰਭ ਦੀਪਕ ਦੇਹ ਜਲਾਇੰਦਾ। ਲੱਖ ਚੁਰਾਸੀ ਉਪਾਵੇ, ਸਰਬ ਦੇ ਵਿਚ ਸਮਾਵੇ, ਅੰਤਕਾਲ ਖਾਲੀ ਦੇਹ ਕਰਾਇੰਦਾ। ਕਿਸੇ ਹੱਥ ਨਾ ਆਵੇ, ਆਤਮ ਵਿਚ ਰਹਾਵੇ, ਮਾਇਆ ਰੂਪ ਸਭ ਪਰਦਾ ਪਾਇੰਦਾ। ਸੋਹੰ ਸ਼ਬਦ ਜੋ ਗਾਵੇ, ਰੰਗ ਰੰਗੀਲਾ ਮਾਧੋ ਨਿਜ ਮਾਹੇ ਪਾਵੇ, ਜੋਤ ਸਰੂਪ ਵਿਚ ਜੋਤ ਜਗਾਇੰਦਾ। ਨਿਹਕਲੰਕ ਅਖਵਾਵੇ, ਜੋਤ ਸਰੂਪ ਖੇਲ ਰਚਾਵੇ, ਭਗਤ ਜਨਾਂ ਹਰਿ ਹਰਿ ਹਰਿ ਦਰਸ ਦਿਖਾਇੰਦਾ। ਚਰਨ ਲਗਾਵੇ ਕਲਜੁਗ ਧਰਤ ਹਿਲ ਜਾਵੇ, ਮਹਾਰਾਜ ਸ਼ੇਰ ਸਿੰਘ ਸਿਰ ਹੱਥ ਟਿਕਾਇੰਦਾ। ਕਲਜੁਗ ਹੋਏ ਭੈ ਭਿਆਨਕ। ਵਰਤੇ ਕਹਿਰ ਅਚਨ ਅਚਾਨਕ। ਭੁੱਲੀ ਸ੍ਰਿਸ਼ਟ ਬਚਨ ਗੁਰ ਨਾਨਕ। ਗੁਰ ਜਗਤ ਜਿਉਂ ਮੋਤੀ ਮਾਣਕ। ਮਹਾਰਾਜ ਸ਼ੇਰ ਸਿੰਘ ਹੋਏ ਸਹਾਈ, ਅੰਤਕਾਲ ਵਿਚ ਭੈ ਭਿਆਨਕ।