G01L066 ੩ ਕੱਤਕ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

ਅਰਸ਼ ਅਰਸ਼ ਅਰਸ਼ ਛੱਡ ਅਰਸ਼, ਮਾਤ ਜੋਤ ਪ੍ਰਗਟਾ ਲਿਆ। ਬਰਸ ਬਰਸ ਅੰਮ੍ਰਿਤ ਮੇਘ ਬਰਸ, ਸੋਹੰ ਸ਼ਬਦ ਬਰਸਾ ਲਿਆ। ਤਰਸ ਤਰਸ ਕਰ ਤਰਸ, ਗੁਰ ਚਰਨ ਲਗਾ ਲਿਆ। ਹਰਸ ਹਰਸ ਕਰ ਦਰਸ, ਗੁਰ ਹਰਸ ਮਿਟਾ ਲਿਆ। ਗੁਰਸੰਗਤ ਲੈ ਤਾਰ, ਬੇਮੁਖਾਂ ਨਰਕ ਨਿਵਾਸ ਦਵਾ ਲਿਆ। ਮਹਾਰਾਜ ਸ਼ੇਰ ਸਿੰਘ ਭਗਤ ਭੰਡਾਰ, ਦੇ ਦਰਸ ਤਨ ਮਨ ਗੁਰਸਿਖ ਧੀਰ ਧਰਾ ਲਿਆ। ਧਰੇ ਧੀਰ ਮਨ ਗੁਰ ਦਰਸ ਪਾ ਲਿਆ। ਸੋਹੰ ਸ਼ਬਦ ਵੱਜੇ ਤੀਰ, ਬਾਣ ਅਣਿਆਲਾ ਜੁਗ ਚਾਰ

ਚਲਾ ਲਿਆ। ਸੋਹੰ ਸ਼ਬਦ ਗੁਰਸਿਖ ਸੀਤਲ, ਅੰਮ੍ਰਿਤ ਬਰਖ਼ ਪ੍ਰਭ ਮੁਖ ਚਵਾ ਲਿਆ । ਰਸਨਾ ਜਪ ਹੋਏ ਰਸਨ ਸਰੀਰ, ਅੰਧ ਅੰਧੇਰ ਦੇਹ ਵਿਚ ਦੇ ਮਿਟਾਇਆ । ਹਉਮੇ ਤੋੜ ਜ਼ੰਜੀਰ, ਖੋਲ੍ਹ ਤ੍ਰੈਕੁਟੀ ਪ੍ਰਭ ਦਰਸ ਦਿਖਾਇਆ । ਗੁਰਸਿਖ ਉਜਲ ਵਾਂਗ ਕਬੀਰ, ਕਲੂ ਕਾਲ ਨਿਹਕਲੰਕ ਜਿਨ ਸੀਸ ਨਿਵਾਇਆ। ਹੋਏ ਆਤਮ ਸ਼ਾਂਤ ਸਰੀਰ, ਜੋਤ ਪ੍ਰਕਾਸ਼ ਪ੍ਰਭ ਅੰਧੇਰ ਮਿਟਾਇਆ। ਗੁਰ ਪੂਰਨ ਗਹਿਰ ਗੰਭੀਰ, ਜੋਤ ਸਰੂਪ ਜਗਤ ਵਿਚ ਆਇਆ। ਗੁਰ ਵੱਡਾ ਪੀਰਾਂ ਸਿਰ ਪੀਰ, ਬੈਠ ਸਿੰਘਾਸਣ ਦਰਸ ਦਿਖਾਇਆ। ਸਿੰਘ ਆਸਣ ਬੈਠੇ ਆਪ ਰਘੁਬੀਰ, ਤਰੇਤਾ ਜੁਗ ਜਿਉਂ ਉਲਟਾਇਆ। ਪ੍ਰਗਟੇ ਜੋਤ ਕ੍ਰਿਸ਼ਨ ਮੁਰਾਰ, ਦਵਾਪਰ ਅੰਧ ਜਿਸ ਸ੍ਰਿਸ਼ਟ ਕਰਾਇਆ। ਕਲਜੁਗ ਮਹਾਰਾਜ ਸ਼ੇਰ ਸਿੰਘ ਅਛੱਲ ਸਰੀਰ, ਛੱਡ ਦੇਹ ਜੋਤ ਰੂਪ ਹੋ ਆਇਆ। ਜੋਤ ਸਰੂਪ ਕਲਜੁਗ ਪ੍ਰਭ ਵਸਿਆ। ਭਗਤਨ ਦੇ ਦੀਦਾਰ, ਬੇਮੁਖਾਂ ਥਿਰ ਘਰ ਨਾ ਦੱਸਿਆ। ਗੁਰ ਦੇਵੇ ਪੈਜ ਸਵਾਰ, ਬੇਮੁਖ ਜਨਮ ਗਵਾਵੇ ਹੱਸਿਆ। ਜਿਸ ਨੇਹੁ ਕਲ ਗੁਰਚਰਨ ਪਿਆਰ, ਦੇ ਦਰਸ ਸਚ ਸਰੂਪ ਦੱਸਿਆ। ਸੋਹੰ ਸ਼ਬਦ ਰਸਨ ਵਿਚਾਰ, ਨਜ਼ਰੀਂ ਆਵੇ ਪ੍ਰਭ ਵਿਚ ਦੇਹ ਵਸਿਆ। ਮਦਿ ਮਾਸੀ ਨਰਕ ਮਝਾਰ, ਸਚ ਦਰਬਾਰ ਕੋਲ ਪਾਪੀ ਨੱਸਿਆ। ਗੁਰਸਿਖਾਂ ਜੋਤ ਆਧਾਰ, ਜੋਤ ਸਰੂਪ ਪ੍ਰਭ ਸਦਾ ਵਿਗਸਿਆ । ਧਰਨੀ ਧਰ ਈਸ਼ਰ ਲੈ ਨਰ ਅਵਤਾਰ, ਜਨਮ ਧਾਮ ਪ੍ਰਭ ਘਨਕਪੁਰੀ ਵਸਿਆ। ਮਨੀ ਸਿੰਘ ਸੰਤ ਦੇ ਦੀਦਾਰ, ਸ਼ਬਦ ਸਰੂਪ ਹਿਰਦੇ ਪ੍ਰਭ ਵਸਿਆ । ਆਇਆ ਧੁਰ ਦਰਬਾਰ, ਕਰ ਦਰਸ ਦਰਸ ਦਰਸ ਕਲਜੁਗ ਮਹਾਰਾਜ ਸ਼ੇਰ ਸਿੰਘ ਦੇਵੇ ਅੰਮ੍ਰਿਤ ਨਾਮ ਰਸਿਆ।
ਜੋਤ ਜੋਤ ਜੋਤ ਸਰੂਪ ਪ੍ਰਭ ਕਲ ਚਾਨਣਾ। ਹੋਤ ਹੋਤ ਹੋਤ ਸਰਬ ਸ੍ਰਿਸ਼ਟ ਨਿਧਾਨਣਾ। ਸੋਤ ਸੋਤ ਸੋਤ ਸੋਵਤ ਸ੍ਰਿਸ਼ਟ ਪ੍ਰਭ ਨਹੀਂ ਪਛਾਨਣਾ। ਰੋਤ ਰੋਤ ਰੋਤ ਸ੍ਰਿਸ਼ਟ ਰੋਵਤ, ਸੋਹੰ ਸ਼ਬਦ ਮਾਰੇ ਗੁਰ ਬਾਨਣਾ। ਮੋਹਤ ਮੋਹਤ ਮੋਹਤ ਗੁਰਸਿਖ ਮਨ ਮੋਹਤ, ਕਰ ਦਰਸ ਹੋਏ ਬ੍ਰਹਮ ਗਿਆਨਣਾ। ਸੋਹੰ ਸ਼ਬਦ ਉਤਮ ਜੋਤ ਜਗਾਏ, ਪ੍ਰਭ ਦੇਹ ਗੁਣ ਨਿਧਾਨਣਾ। ਗੁਰਮੁਖ ਗੁਰਸਿਖ ਸਦਾ ਜੁਗ ਹੋਤ, ਪ੍ਰਗਟੇ ਜੋਤ ਜਬ ਵਿਸ਼ਨੂੰ ਭਗਵਾਨਣਾ। ਵਿਸ਼ਨੂੰ ਭਗਵਾਨ ਗੁਣ ਨਿਧਾਨ ਕਿਸੇ ਨਹੀਂ ਵਿਚਾਰਿਆ। ਸਰਬ ਅਸਥਾਨ ਪ੍ਰਭ ਚਰਨ ਲੱਗ ਜਾਣ, ਸਚ ਦਰਬਾਰ ਇਕ ਗੁਰ ਚਰਨ ਦਵਾਰਿਆ। ਬੇਮੁਖ ਦੁੱਖ ਪਾਣ ਕਲਜੁਗ ਕੀਨੀ ਸਰਬ ਨਿਧਾਨ, ਸੂਝੇ ਬੂਝੇ ਨਾ ਗੁਰ ਦਰਬਾਰਿਆ। ਨਿਹਕਲੰਕ ਲੈ ਅਵਤਾਰ, ਮਹਾਰਾਜ ਸ਼ੇਰ ਸਿੰਘ ਜਗਤ ਸੰਘਾਰਿਆ। ਕਰ ਜੋਤ ਪ੍ਰਕਾਸ਼ ਸ੍ਰਿਸ਼ਟ ਆਕਾਰਿਆ। ਈਸ਼ਰ ਮਾਇਆ ਜਗਤ ਆਕਾਰ, ਮਾਇਆ ਰੂਪ ਪਸਰ ਪਸਾਰਿਆ। ਲੱਖ ਚੁਰਾਸੀ ਜੂਨ ਉਪਾਈ, ਸਰਬ ਵਿਚ ਜੋਤ ਆਧਾਰਿਆ। ਪ੍ਰਭ ਜੋਤ ਸਰੂਪ ਸਰਬ ਮੇਂ ਵਸਿਆ, ਊਚ ਨੀਚ ਇਕ ਰੰਗ ਕਰਤਾਰਿਆ। ਜੁਗੋ ਜੁਗ ਪ੍ਰਭ ਲੈ ਅਵਤਾਰ, ਭਗਤ ਜਨ ਕਾਜ ਸਵਾਰਿਆ। ਮਛ ਕਛ ਪ੍ਰਭ ਦੇਹ ਧਾਰ, ਜਲ ਜੀਵਤ ਪਾਰ ਉਤਾਰਿਆ। ਸਤਿਜੁਗ ਸਤਿ ਸਤਿ ਸਤਿ ਮਿਹਰਵਾਨ, ਸਤਿ ਸਰੂਪ ਨਿਰਾਧਾਰਿਆ। ਦੁਆਪਰ ਲੈ ਅਵਤਾਰ ਕ੍ਰਿਸ਼ਨ ਮੁਰਾਰਿਆ। ਤਰੇਤਾ ਲਿਆ ਸੁਧਾਰ, ਰਾਮ ਰੂਪ ਵਿਚ ਦੇਹ ਸੁਧਾਰਿਆ। ਭਗਤ ਹੇਤ ਕਰੇ ਪ੍ਰਕਾਸ਼, ਬਾਲ ਧ੍ਰੂ ਦੇ ਦਰਸ ਕਰੇ ਜੋਤ ਉਧਾਰਿਆ। ਨਰ ਸਿੰਘ ਰੂਪ ਅਨੂਪ, ਥੰਮ੍ਹ ਪਾੜ ਭਗਤ ਪ੍ਰਹਿਲਾਦ ਪ੍ਰਭ ਤਾਰਿਆ। ਕਰਉ ਢਾਈ ਕਰ ਅਛਲ ਅਛਲਨ, ਪ੍ਰਭ ਬਲ ਪਾਰ ਉਤਾਰਿਆ। ਅੰਬਰੀਕ ਜਨ ਵਿਚਾਰਾ, ਬਾਨ ਚੱਕਰ ਸੁਦਰਸ਼ਨ ਦੁਰਬਾਸ਼ਾ ਮਾਰਿਆ। ਜਨਕ ਬਿਦੇਹ ਜੋਤ ਆਧਾਰ, ਕਲਜੁਗ ਨਾਉਂ ਨਾਨਕ ਨਿਰੰਕਾਰੀ ਅਖਵਾ ਲਿਆ। ਹਰੀ ਚੰਦ ਪ੍ਰਭ ਤਨ ਮਨ ਵਾਰ, ਹੋਏ ਚੰਡਾਲ ਕਰਮ ਨੀਚ ਸੰਭਾਲਿਆ। ਦਰੋਪਤਾ ਰੱਖ ਲਾਜ ਨਰ ਆਧਾਰ, ਕੋਟ ਚੀਰ ਹੋਏ ਛਿਨ ਆਤਮ ਵਿਚਾਰਿਆ। ਬਿਦਰ ਝੁੱਗੀ ਸੁੱਤਾ ਪੈਰ ਪਸਾਰ, ਪ੍ਰਭ ਦੁਰਯੋਧਨ ਹੰਕਾਰ ਨਿਵਾਰਿਆ। ਸੁਦਾਮਾ ਦਲਿਦਰੀ ਦਿਤਾ ਤਾਰ, ਬਾਹੋਂ ਪਕੜ ਉਪਰ ਸਿੰਘਾਸਣ ਬਹਾ ਲਿਆ । ਜੈਦਿਉ ਕਰਮ ਵਿਚਾਰ, ਭਗਤ ਰੂਪ ਪ੍ਰਭ ਲੇਖ ਲਿਖਾ ਲਿਆ। ਨਾਮ ਦੇਉ ਦਰਸ ਨਿਰੰਜਣ ਪਾਇਆ, ਪ੍ਰਗਟ ਹੋ ਪ੍ਰਭ ਭੋਗ ਲਗਾ ਲਿਆ। ਬੇਣੀ ਕਰਮ ਅਦਆਤਮੀ ਬੈਠ ਇਕਾਂਤ ਦਰਸ ਪ੍ਰਭ ਪਾਇਆ। ਤਰਲੋਚਨ ਕਰੇ ਪੁਕਾਰ, ਦਿਉ ਦਰਸ ਆਪ ਰਘੁਰਾਇਆ। ਦਿਤਾ ਤਾਰ ਰਵਿਦਾਸ ਚੁਮਾਰ, ਫੜ ਕਸੀਰਾ ਪ੍ਰਭ ਕੰਗਣ ਵਟਾਇਆ। ਕਬੀਰ ਪ੍ਰਭ ਦੇਵੇ ਧੀਰ, ਸਚਖੰਡ ਜਿਸ ਆਸਣ ਲਾਇਆ। ਸੈਨ ਨਾਈ ਦਿਤਾ ਤਾਰ, ਰਾਣਾ ਰਝਾਏ ਆਪ ਪ੍ਰਭ ਆਇਆ। ਜੁਗੋ ਜੁਗ ਪ੍ਰਭ ਲੈ ਅਵਤਾਰ, ਸੈਨ ਰੂਪ ਹੋ ਪ੍ਰਭ ਸੇਵ ਕਮਾਇਆ। ਗਨਕਾ ਉਤਰੀ ਪਾਰ, ਹਿਰਦੇ ਰਾਮ ਨਾਮ ਵਸਾਇਆ। ਪੂਤਨਾ ਹੋਈ ਪਾਰ, ਮੋਹਨ ਮੁੰਮੇ ਜਗਤ ਕ੍ਰਿਸ਼ਨ ਪਾਇਆ। ਅਜਾਮਲ ਪਾਈ ਸਾਰ, ਨਾਉਂ ਨਰਾਇਣ ਅੰਤ ਕਾਲ ਧਿਆਇਆ। ਬਧਕ ਲਾਇਆ ਬਾਣ, ਚਰਨ ਕਵਲ ਕ੍ਰਿਸ਼ਨ ਚਮਕਾਇਆ। ਪ੍ਰਭ ਪਤਤ ਦੇਵੇ ਤਾਰ, ਹੋਏ ਅਧੀਨ ਜਿਨ ਸੀਸ ਨਿਵਾਇਆ । ਕਲਜੁਗ ਲੈ ਅਵਤਾਰ, ਅੰਤ ਕਲੂ ਕਾਲ ਆਪ ਕਰਾਇਆ। ਬ੍ਰਹਮਾ ਆਈ ਹਾਰ, ਸਰਬ ਸ੍ਰਿਸ਼ਟ ਹੱਥ ਸਿੰਘ ਪਾਲ ਫੜਾਇਆ। ਸਵਰਨ ਹੋਇਆ ਸਰਬ ਸਮਰਥ, ਧ੍ਰੂ ਦਰ ਜਿਸ ਪਰੇ ਹਟਾਇਆ। ਅਮਰ ਅਮਰ ਅਮਰ ਸਿੰਘ ਹੋਏ, ਜੁਗ ਦੂਜੇ ਮਾਣ ਦਿਵਾਇਆ। ਸਿੰਘ ਮਾਣਾ ਮੰਨੇ ਪ੍ਰਭ ਕਾ ਭਾਣਾ, ਗੁਰ ਪੁਰੀ ਅੰਤ ਕਾਲ ਸਿਧਾਇਆ। ਭਗਤ ਵਡਿਆਇਆ ਸਿੰਘ ਬੁੱਧ ਤਰਾਇਆ, ਜਿਸ ਮਿਲਿਆ ਨਿਹਚਲ ਟਿਕਾਣਾ। ਮੋਹਣ ਸਿੰਘ ਬਚਾਇਆ, ਸ਼ਬਦ ਅਮੋੜ ਪ੍ਰਭ ਦੇਹ ਛੁਡਾਇਆ। ਚਰਨ ਕਵਲ ਪ੍ਰਭ ਨਿਵਾਸ ਦਿਵਾਇਆ। ਰੰਗਾ ਸਿੰਘ ਰੰਗ ਲਾਇਆ, ਨਾਮ ਰੰਗ ਮੰਗ ਦੇਹ ਚੜ੍ਹਾਇਆ । ਸਰਨ ਪਰੇ ਪ੍ਰਭ ਲਾਜ ਰਖਾਇਆ। ਬਾਜ ਸਿੰਘ ਸਰਬ ਦੁੱਖ ਭੰਗ, ਮਨ ਅਮੰਗ ਅੰਤ ਕਾਲ ਜੋਤ ਸਮਾਇਆ। ਗੁਜਰ ਸਿੰਘ ਪ੍ਰਭ ਤਾਰਿਆ । ਦਾਤਾ ਹੋ ਦਾਤ ਦੇਵੇ ਭਗਤ ਜਨ ਵਣਜਾਰਿਆ। ਦਰ ਮੰਗਣ ਕਰ ਪੁਕਾਰ, ਪਾ ਪ੍ਰੇਮ ਪਰਮ ਪਿਆਰਿਆ। ਤਨ ਮਨ ਠਰਿਆ ਪ੍ਰਭ ਦਰਸ਼ਨ ਕਰਿਆ, ਕਲਜੁਗ ਜੀਵ ਕਰ ਦਰਸ ਜਨਮ ਸਵਾਰਿਆ। ਨਿਹਕਲੰਕ ਹੋ ਆਏ ਚਤੁਰਭੁਜ ਕਹਾਏ, ਕਰੋ ਦਰਸ ਗੁਰ ਠਾਂਡੇ ਦਰਬਾਰਿਆ । ਮਹਾਰਾਜ ਸ਼ੇਰ ਸਿੰਘ ਸਰਬ ਸਮਾਏ, ਜਗਤ ਅੰਧੇਰ ਗੁਰਸਿਖਾਂ ਮਨ ਜੋਤ ਜਗਾਏ, ਗੁਰਸਿਖ ਹੋਏ ਜਗਤ ਨਿਆਰਿਆ। ਗੁਰਸਿਖ ਨਾਮ ਨਿਰਮਲ, ਗੁਰ ਚਰਨ ਪਿਆਸਾ। ਗੁਰਸਿਖ ਨਾਮ ਨਿਰਮਲ, ਜੋਤ ਸਰੂਪ ਵਿਚ ਦੇਹ ਵਾਸਾ। ਗੁਰਸਿਖ ਨਾਉਂ ਜਗਤ ਸਦ ਨਿਰਮਲ, ਹਰਿ ਹਰਿ ਜਪੇ ਰਸਨ ਸਵਾਸ ਸਵਾਸਾ । ਗੁਰਸਿਖ ਨਾਉਂ ਕਲਜੁਗ ਸਦ ਨਿਰਮਲ, ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਦੇਵੇ ਦਰਸ ਦਿਲਾਸਾ। ਕਰ ਦਰਸ ਮਨ ਹੋਏ ਅਨੰਦਾ। ਕਰ ਦਰਸ ਪ੍ਰਭ ਪ੍ਰਗਟੇ ਸਦ ਬਖ਼ਸ਼ਿੰਦਾ। ਕਰ ਦਰਸ ਕਲ ਆਏ ਗੁਰ ਗੁਣੀ ਗਹਿੰਦਾ। ਕਰ ਦਰਸ ਪ੍ਰਭ ਜੋਤ ਸਰੂਪ ਵਿਚ ਦੇਹ ਸਦ ਰਹਿੰਦਾ। ਕਰ ਦਰਸ ਪ੍ਰਭ ਰੰਗ ਅਨੂਪ, ਪ੍ਰਗਟੇ ਜੋਤ ਜੁਗ ਜੁਗ ਮਰਗਿੰਦਾ। ਕਰ ਦਰਸ ਉਤਰੇ ਮਨ ਕੀ ਭੁੱਖ, ਗੁਰਮੁਖ ਨਾਉਂ ਨੀਰ ਕਲ ਵਹਿੰਦਾ। ਕਰ ਦਰਸ ਪ੍ਰਭ ਰਿਦੇ ਚਿਤਾਰ, ਦੇਵੇ ਦਰਸ ਪ੍ਰਭ ਦੇਹ ਦਹਿੰਦਾ। ਸੋਹੰ ਸ਼ਬਦ ਅੰਮ੍ਰਿਤ ਰਸ, ਮਹਾਰਾਜ ਸ਼ੇਰ ਸਿੰਘ ਗੁਰਸਿਖ ਪਲਿੰਦਾ। ਅੰਮ੍ਰਿਤ ਪੀ ਅਮਰ ਪਦ ਪਾਏ, ਅਮਰ ਹੋ ਅਮਰ ਵਿਚ ਵਸਾਇਆ। ਜੋਤ ਸਰੂਪ ਜੋਤ ਮਿਲ ਜਾਏ, ਆਵਣ ਜਾਵਣ ਜਗਤ ਚੁਕਾਇਆ। ਗੇੜ ਚੁਰਾਸੀ ਫੇਰ ਨਾ ਪਾਏ, ਕਲਜੁਗ ਨਾਉਂ ਨਿਧਾਨ ਸੋਹੰ ਜਿਨ ਪਾਇਆ। ਅੰਤਕਾਲ ਜਮ ਡੰਡ ਨਾ ਲਾਏ, ਨਿਹਕਲੰਕ ਜਿਨ ਚਰਨ ਸੀਸ ਨਿਵਾਇਆ। ਅੰਤਕਾਲ ਪ੍ਰਭ ਹੋਏ ਸਹਾਏ, ਭਗਤ ਵਛਲ ਪ੍ਰਭ ਬਿਰਦ ਰਖਾਇਆ । ਵਿਚ ਬਬਾਣ ਲੈ ਬਿਠਾਏ, ਗੁਰਮੁਖ ਗੁਰ ਜਗਤ ਤਰਾਇਆ। ਧਾਮ ਬੈਕੁੰਠ ਦੇ ਪੁਚਾਏ, ਮਹਾਰਾਜ ਸ਼ੇਰ ਸਿੰਘ ਜਿਨ ਧਿਆਇਆ। ਦੇ ਦਰਸ ਪ੍ਰਭ ਦੇਹ ਛੁਡਾਏ, ਦੇਵੇ ਦਰਸ ਪ੍ਰਭ ਅੰਤਰ ਅੰਤਰਾ। ਪ੍ਰਗਟੇ ਜੋਤ ਪ੍ਰਭ ਜੁਗਾ ਜੁਗੰਤਰਾ। ਕਰੋ ਦਰਸ ਗੁਰ ਦਰ ਆਏ, ਪ੍ਰਗਟ ਭਇਓ ਨਿਰਵੈਰ ਨਿਰਵੰਤਰਾ। ਕਲਜੁਗ ਹੋਇਆ ਕਹਿਰ, ਸ਼ਬਦ ਰੂਪ ਜਗਤ ਭਸਮੰਤਰਾ। ਰਸਨਾ ਬਚਨ ਜਲ ਕੀ ਲਹਿਰ, ਦੁੱਖੀ ਜੀਵ ਜਗਤ ਦੁੱਖ ਅੰਤਰਾ। ਗੁਰਸਿਖ ਪੂਜੇ ਗੁਰ ਕੇ ਪੈਰ, ਜਿਨ ਮਿਲਿਆ ਦਰਸ ਤੰਤਰਾ। ਈਸ਼ਰ ਜੋਤ ਸਦਾ ਨਿਰਵੈਰ, ਕਰ ਵਿਚਾਰ ਪ੍ਰਭ ਵਿਚ ਦੇਹ ਵਸਤੰਤਰਾ । ਨਿਹਕਲੰਕ ਆਪ ਪ੍ਰਭ ਗਹਿਰ, ਮਹਾਰਾਜ ਸ਼ੇਰ ਸਿੰਘ ਭਗਤ ਭਗਵੰਤਰਾ। ਭਗਤ ਭੁਗਤ ਪ੍ਰਭ ਆਪ ਸਵਾਰੇ । ਜੀਵ ਜੁਗਤ ਦੇ ਮੁਕਤ, ਸੋਹੰ ਸ਼ਬਦ ਜੋ ਰਸਨ ਵਿਚਾਰੇ। ਗੁਰ ਕਾ ਸ਼ਬਦ ਜੋਤ ਜਗਾਏ, ਕਰੇ ਅੰਧੇਰ ਜਿਉਂ ਦੀਪਕ ਉਜਿਆਰੇ। ਮਹਾਰਾਜ ਸ਼ੇਰ ਸਿੰਘ ਜੋਤ ਪ੍ਰਗਟਾਈ, ਬੂਝ ਬੁਝਾਏ ਗੁਰਸਿਖ ਧਿਆਏ। ਗੁਰਪ੍ਰਸਾਦਿ ਗੁਰਸਿਖਾਂ ਗੁਰ ਦਰ ਸੂਝਿਆ। ਗੁਰਪ੍ਰਸਾਦਿ ਗੁਰ ਸਾਚਾ ਜਿਨ ਕਲਜੁਗ ਬੂਝਿਆ। ਗੁਰਪ੍ਰਸਾਦਿ ਗੁਰਚਰਨ ਲਾਗ ਭਾਉ ਦੂਜਾ ਨਾ ਲਗਿਆ। ਗੁਰਪ੍ਰਸਾਦਿ ਮਨ ਸ਼ਬਦ ਵੈਰਾਗ ਗੁਰਸਿਖ ਦਰ ਦਰ ਲੂਝਿਆ। ਗੁਰਪ੍ਰਸਾਦਿ ਜੋਤ ਆਧਾਰ ਗੁਰਸਿਖ ਗੁਰਚਰਨ ਕਲਜੁਗ ਝੂਜਿਆ। ਗੁਰਪ੍ਰਸਾਦਿ ਪ੍ਰਭ ਆਦਿ ਜੁਗਾਦਿ ਗੁਰਮੁਖਾਂ ਥਿਰ ਘਰ ਬੂਝਿਆ। ਗੁਰਪ੍ਰਸਾਦਿ ਪ੍ਰਭ ਵਿਨੋਦ ਵਿਨਾਦ, ਮਹਾਰਾਜ ਸ਼ੇਰ ਸਿੰਘ ਦਰਸ ਦੇਵੇ ਸਦਾ ਆਤਮ ਗੂਝਿਆ। ਗੁਰਪ੍ਰਸਾਦਿ ਗੁਰਦਰ ਪੁਚਾਣਾ। ਗੁਰਪ੍ਰਸਾਦਿ ਕਲ ਮਿਟਿਆ ਆਵਣ ਜਾਣਿਆਂ। ਗੁਰਪ੍ਰਸਾਦਿ ਕਰ ਦਰਸ ਗੁਰਚਰਨ ਰੰਗ ਮਾਣਿਆਂ। ਗੁਰਪ੍ਰਸਾਦਿ ਗੁਰਸਿਖ ਪੂਰਾ ਕਲਜੁਗ ਚਲੇ ਗੁਰ ਕੇ ਭਾਣਿਆਂ। ਗੁਰਪ੍ਰਸਾਦਿ ਉਤਰੇ ਕਲ ਕਲੇਸ਼ ਵਸੂਰਾ, ਨਿਹਕਲੰਕ ਜਿਨ ਜੋਤ ਸਰੂਪ ਪੁਚਾਣਿਆਂ। ਪ੍ਰਭ ਕਾ ਬਚਨ ਨਾ ਹੋਏ ਅਧੂਰਾ, ਸੋਹੰ ਬਾਣ ਰਸਨ ਗੁਰ ਮਾਰਿਆ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਬੇਮੁਖਾਂ ਵਿਚ ਗੁਰਸਿਖ ਪਛਾਣਿਆਂ। ਗੁਰ ਜਗਾਵੇ ਗੁਰਸਿਖ ਮਨ ਜੋਤਾ। ਗੁਰ ਤਰਾਵੇ ਗੁਰਸਿਖ ਚਰਨ ਲਾਗ ਦੁੱਖ ਖੋਤਾ। ਨਾਮ ਦ੍ਰਿੜਾਵੇ ਸੋਹੰ ਗਿਆਨ ਰਸ ਜਿਸ ਛੋਤਾ। ਭਗਤ ਜਨਾਂ ਪ੍ਰਭ ਭੇਵ ਚੁਕਾਵੇ, ਜੁਗੋ ਜੁਗ ਪ੍ਰਭ ਜੋਤ ਸਰੋਤਾ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਵੇ, ਦੇਵੇ ਮਾਣ ਸਦਾ ਸਿੱਖ ਬਹੁਤਾ। ਹਰਿ ਕਾ ਨਾਉਂ ਭਗਤ ਮਨ ਧਰਿਆ। ਹਰਿ ਕਾ ਨਾਉਂ ਜਪ ਤਨ ਮਨ ਹਰਿਆ। ਹਰਿ ਕਾ ਨਾਉਂ ਦੇਹ ਸਰਬ ਦੁੱਖ ਹਰਿਆ। ਹਰਿ ਕਾ ਨਾਉਂ ਇਕ ਰੰਗ ਰੰਗ ਤਨ ਮਨ ਗੁਰਸਿਖ ਕਰਿਆ। ਹਰਿ ਕਾ ਨਾਉਂ ਗੁਰਸਿਖਾਂ ਕਰ ਪ੍ਰੇਮ ਰਸਨ ਉਚਰਿਆ। ਹਰਿ ਕਾ ਨਾਉਂ ਸੋਹੰ ਸ਼ਬਦ ਮਹਾਰਾਜ ਸ਼ੇਰ ਸਿੰਘ ਧਰਿਆ। ਹਰਿ ਕਾ ਨਾਉਂ ਜਗਤ ਰਸਾਇਣ। ਧੰਨ ਧੰਨ ਗੁਰਸਿਖ ਕਲਜੁਗ ਜਿਸ ਰਸਨਾ ਜਪਾਇਣ। ਉਤਮ ਵੱਥ ਆਤਮ ਹੈ ਸੁਖ, ਪ੍ਰਭ ਕੀ ਜੋਤ ਦੇਹ ਜੋਤ ਜਗਾਇਣ। ਕਲ ਦੇ ਕਰ ਰੱਖੇ ਹੱਥ, ਦੂਖ ਵਿਨਾਸ਼ ਅਬਿਨਾਸ਼ ਸਿਰ ਹੱਥ ਟਕਾਇਣ। ਬੇਮੁਖ ਖਪਾਇਣ ਨਿੰਦਕ ਨਰਕ ਵਗਾਇਣ, ਮਹਾਰਾਜ ਸ਼ੇਰ ਸਿੰਘ ਸੋਹੰ ਸ਼ਬਦ ਸਚ ਲਿਖਾਇਣ। ਹਰਿ ਕਾ ਰੂਪ ਬੂਝੇ ਨਾ ਕਪਟੀ ਕਾਮੀ। ਕੋਇ ਨਾ ਜਾਣੇ ਅਚੁੱਤ ਪਾਰਬ੍ਰਹਮ ਪ੍ਰਭ ਅੰਤਰਜਾਮੀ। ਰਿਖੀ ਕੇਸ ਗਵਰਧਨ ਧਾਰੀ, ਪ੍ਰਗਟੇ ਜੋਤ ਕ੍ਰਿਸ਼ਨ ਸਵਾਮੀ। ਕਲੂ ਜੀਵ ਅੰਤ ਅਗਨ ਜਲਾਇਣ, ਅੰਤਕਾਲ ਕੋਇ ਨਾ ਸੁਖ ਦਾਮੀ । ਮਦਿ ਮਾਸੀ ਸਭ ਨਸ਼ਟ ਹੋ ਜਾਇਣ, ਪ੍ਰਗਟੇ ਜੋਤ ਪ੍ਰਭ ਨਿਹਕਾਮੀ । ਨਿਹਕੇਵਲ ਨਿਹਕੰਟਕ ਕਹਾਇਣ, ਜਲ ਥਲ ਹਰਿ ਸਵਾਮੀ। ਸ੍ਰਿਸ਼ਟ ਭੁਲਾਈ ਪ੍ਰਭ ਭੂਲ ਭੁਲਾਣੀ। ਗੁਰਸਿਖਾਂ ਮਨ ਜੋਤ ਜਗਾਇਣ, ਦੇ ਦਰਸ ਨਿਰਮਲ ਦੇਹ ਕਰਾਈਏ, ਜਗਾਏ ਜੋਤ ਜਗਤ ਜੁਗਦਾਮੀ । ਹੋਏ ਪ੍ਰਕਾਸ਼ ਦੇਹ ਸੁਖੀ ਸਵਾਸਾ, ਗੁਰਚਰਨ ਭਰਵਾਸਾ ਹੈ ਪ੍ਰਭ ਅੰਤਰਜਾਮੀ। ਮਹਾਰਾਜ ਸ਼ੇਰ ਸਿੰਘ ਸਦ ਬਲ ਬਲ ਜਾਸਾ, ਤੀਨ ਲੋਕ ਕਲ ਮਿਲਿਆ ਸਵਾਮੀ। ਤੀਨ ਲੋਕ ਪ੍ਰਭ ਵਸਨੇਹਾਰਾ। ਵਿਚ ਪਤਾਲ ਪ੍ਰਭ ਨੈਣ ਮੁਧਾਰਾ। ਬਾਸ਼ਕ ਸੇਜ ਸੁਖ ਪ੍ਰਭ ਨਿਰੰਕਾਰਾ । ਕੋਇ ਨਾ ਜਾਣੇ ਪਾਤਾਲ ਵਾਸ ਜੋਤ ਆਕਾਰਾ। ਵਿਚ ਆਕਾਸ਼ ਪ੍ਰਭ ਜੋਤ ਚਮਤਕਾਰਾ। ਉਨੰਜਾ ਪਵਣ ਸਿਰ ਚਵਰ ਝੁਲਾਰਾ । ਬ੍ਰਹਮਾ ਵਿਸ਼ਨ ਮਹੇਸ਼ ਦਰ ਕਰਨ ਪੁਕਾਰਾ। ਸੱਤਕਾਲੇ ਸੱਤ ਸੁਫੇਦ, ਪ੍ਰਭ ਕਾ ਰਥ ਵਿਚ ਆਕਾਸ਼ ਨਿਆਰਾ। ਜੋਤ ਸਰੂਪ ਪ੍ਰਭ ਕਰਤਾ, ਬਿਨ ਬਾਤੀ ਬਿਨ ਤੇਲ ਦੀਪਕ ਜਗੇ ਨਿਆਰਾ । ਜੋਤ ਸਰੂਪ ਜੋਤ ਜਗ ਵਰਤੇ, ਕਰ ਆਕਾਰ ਪਸਰੇ ਜਗਤ ਪਸਾਰਾ। ਜੀਵ ਉਪਾਏ ਜੋਤ ਵਿਚ ਦੇਹ ਟਿਕਾਏ, ਕੋਇ ਨਾ ਜਾਣੇ ਪ੍ਰਭ ਵਿਚ ਵਸਣੇਹਾਰਾ। ਜੀਵ ਬਣਤ ਬਣਾਏ, ਆਪ ਵਿਚ ਸਚਖੰਡ ਰਹਾਏ, ਜੋਤ ਸਰੂਪ ਰਵੇ ਰੰਗ ਕਰਤਾਰਾ । ਅਬਿਨਾਸ਼ੀ ਅਵਿਗਤ ਅਗੋਚਰ, ਏਕ ਸਰੂਪ ਤੀਨ ਲੋਕ ਪਸਾਰਾ। ਆਪ ਅਡੋਲ ਜੋਤ ਪ੍ਰਭ ਡਲਕੇ, ਖੰਡ ਬ੍ਰਹਿਮੰਡ ਚੱਕਰ ਪ੍ਰਭ ਚਰਨ ਦਵਾਰਾ । ਆਪ ਅਖੰਡ ਵਸੇ ਵਰਭੰਡ, ਅੰਤਕਾਲ ਕਲ ਦੇਵੇ ਡੰਡ, ਕਰੇ ਖੇਲ ਚੌਥੇ ਜੁਗ ਨਿਆਰਾ। ਜੋਤ ਸਰੂਪ ਜੋਤ ਪ੍ਰਭ ਕਰਤਾ, ਵਿਚ ਆਕਾਸ਼ ਜੋਤ ਆਕਾਰਾ। ਵਿਚ ਪਾਤਾਲ ਪ੍ਰਭ ਸਦਾ ਰਹਾਵੇ, ਮਾਤਲੋਕ ਇਹ ਪਸਰ ਪਸਾਰਾ । ਈਸ਼ਰ ਜੋਤ ਹੋਏ ਦੇਹ ਆਕਾਰਾ। ਸੋ ਬੂਝੇ ਜਿਸ ਆਪ ਬੁਝਾਏ, ਜੁਗੋ ਜੁਗ ਪ੍ਰਭ ਮਾਤ ਲੈ ਅਵਤਾਰਾ। ਕਲੂ ਕਾਲ ਇਹ ਖੇਲ ਰਚਾਇਆ, ਛੱਡ ਦੇਹ ਹੋਏ ਜੋਤ ਆਧਾਰਾ। ਜੋਤ ਸਰੂਪ ਖੇਲ ਪ੍ਰਭ ਰਚਿਆ, ਜਗਤ ਵਹਾਈ ਜਿਉਂ ਜਲ ਕੀ ਧਾਰਾ। ਦੋ ਹਜ਼ਾਰ ਸੱਤ ਬਿਕ੍ਰਮੀ ਕਹਿਰ ਵਰਤਾਈ, ਬਚਨ ਸਤਿ ਹੋਏ ਸਤਿ ਵਰਤਾਰਾ। ਅੰਤ ਸਮਾਂ ਪ੍ਰਭ ਅੰਤ ਵਖਾਏ, ਵਰਨ ਚਾਰ ਚਲ ਆਇਨ ਗੁਰਚਰਨ ਦਵਾਰਾ। ਪ੍ਰਭ ਜੋਤ ਪ੍ਰਗਟਾਏ ਤੇਜ ਵਧਾਏ, ਸ਼ਬਦ ਰੂਪ ਤੋੜੇ ਹੰਕਾਰਾ । ਬਾਣੀ ਗੁਰ ਉਪਜਾਏ, ਬੱਧੀ ਦੇਹ ਛੁਡਾਏ, ਪਕੜ ਸੰਗਰੂਰ ਲੈ ਆਏ, ਹੋਏ ਜੋਤ ਜਗਤ ਚਮਤਕਾਰਾ। ਏਕ ਸ਼ਬਦ ਜਲਾਏ, ਰਾਣੇ ਮਹਾਰਾਣੇ ਤਖ਼ਤੋਂ ਲਾਹੇ, ਹੋਏ ਨਿਮਾਣੇ ਦਰ ਆਏ, ਗਲ ਪੱਲੇ ਪਾਏ, ਦੀਪਕ ਦੀਸੇ ਜਿਉਂ ਅਗਨ ਅੰਗਿਆਰਾ। ਸੋਈ ਰਹੀਸੇ ਜੋ ਗੁਰਚਰਨ ਥੀਸੇ, ਜੋਤ ਅਪਰੰਪਰ ਦੁਸ਼ਟ ਝੱਖ ਮਾਰਾ। ਮਨੀ ਸਿੰਘ ਕਲਮ ਚਲਾਈ, ਮਸਤੂਆਣਾ ਗੁਰ ਸਚ ਗੁਰ ਧਾਮ ਬਣਾਈ, ਸਰਅੰਮ੍ਰਿਤ ਥੇਹ ਕਰਾਈ, ਐਸਾ ਹੋਏ ਜਗਤ ਵਰਤਾਰਾ। ਨਿਹਕਲੰਕ ਜੋਤ ਪ੍ਰਗਟਾਈ, ਸਤਿਗੁਰ ਮਨੀ ਸਿੰਘ ਮਿਲੇ ਵਧਾਈ, ਸਭ ਸ੍ਰਿਸ਼ਟ ਪਕੜ ਗੁਰਚਰਨੀਂ ਲਾਈ, ਚਾਰ ਕੁੰਟ ਹੋਏ ਜੈ ਜੈ ਜੈਕਾਰਾ। ਏਕ ਸ਼ਬਦ ਗੁਰਸਿਖ ਲਿਵ ਲਾਈ, ਕਰ ਦਰਸ ਆਤਮ ਅਗਨ ਜਲਾਈ, ਸ਼ਾਂਤ ਸਰੂਪ ਪ੍ਰਭ ਸੀਤਲ ਧਾਰਾ। ਗੁਰ ਦਰ ਗੁਰਸਿਖ ਮਿਲੇ ਵਡਿਆਈ, ਨਾਉਂ ਨਿਰੰਜਣ ਗੁਰ ਦਰ ਤੇ ਪਾਈ, ਭਗਤ ਵਛਲ ਪ੍ਰਭ ਪੈਜ ਰਖਾਈ, ਕਲ ਮਿਲਿਆ ਪੂਰਨ ਪ੍ਰਭ ਅਪਾਰਾ । ਸੋਹੰ ਸ਼ਬਦ ਰਸਨ ਜਨ ਗਾਈ। ਮਹਾਰਾਜ ਸ਼ੇਰ ਸਿੰਘ ਦਰਸ ਨਿਜ ਘਰ ਮਾਹਿ ਪਾਈ, ਦਰਸ ਜੋਤ ਗੁਰਸਿਖ ਭੰਡਾਰਾ। ਗਾਓ ਗਾਓ ਰਸਨਾ ਪ੍ਰਭ ਅੰਤਮ ਵੇਲਾ। ਪਾਓ ਪਾਓ ਪ੍ਰਭ ਘਰ ਸੁਖੀ ਸੁਹੇਲਾ। ਜਾਓ ਜਾਓ ਬਲ ਮਿਲਿਆ ਪ੍ਰਭ ਗਰਬ ਗੁਹੇਲਾ। ਰਾਓ ਰਾਓ ਰਾਓ ਪ੍ਰਭ ਸੰਗ ਰੰਕ ਹੈ ਮੇਲਾ। ਧਿਆਓ ਧਿਆਓ ਧਿਆਓ ਗੁਰ ਧਿਆਇਣ ਵੇਲਾ। ਮਹਾਰਾਜ ਸ਼ੇਰ ਸਿੰਘ ਜਾਉ ਬਲਿਹਾਰ, ਵਿਛੜਿਆਂ ਸੰਗ ਚਰਨ ਜੋ ਮੇਲਾ। ਚਰਨ ਲਾਗ ਗੁਰਸਿਖ ਮਨ ਤ੍ਰਿਪਤਾਸਿਆ । ਕਲਜੁਗ ਜੀਵ ਡੁਲਾਏ, ਗੁਰਸਿਖ ਮਨ ਪ੍ਰਭ ਦਰਸ ਧਰਵਾਸਿਆ। ਬੇਮੁਖ ਪ੍ਰਭ ਅੰਤ ਖਪਾਏ, ਗੁਰਸੰਗਤ ਪਾਏ ਮਾਣ ਗੁਰਚਰਨ ਨਿਵਾਸਿਆ। ਪ੍ਰਭ ਲੇਵੇ ਭਗਤ ਪਛਾਣ, ਬੇਮੁਖ ਦੇ ਸਦਾ ਹੈ ਬਾਸਿਆ। ਗੁਰਸਿਖ ਚਤੁਰ ਸੁਜਾਨ, ਆਤਮ ਧਿਆਨ ਚਰਨ ਗੁਰ ਵਾਸਿਆ। ਸਦ ਸਦ ਸਦ ਜਾਉ ਕੁਰਬਾਨ, ਮਹਾਰਾਜ ਸ਼ੇਰ ਸਿੰਘ ਮਿਲੇ ਅਬਿਨਾਸ਼ਿਆ। ਪ੍ਰਭ ਅਬਿਨਾਸ਼ੀ ਜੋਤ ਆਕਾਰਾ। ਸ੍ਰਿਸ਼ਟ ਵਿਨਾਸ਼ੀ ਤਨ ਜਲੇ ਵਿਕਾਰਾ। ਬੇਮੁਖ ਨਰ ਜਾਸੀ, ਕਲ ਨਾ ਸੂਝੇ ਗੁਰ ਦਵਾਰਾ। ਗੁਰਸਿਖਾਂ ਪ੍ਰਭ ਅੰਤ ਵਖਾਸੀ, ਐਸਾ ਖੇਲ ਰਚੇ ਪ੍ਰਭ ਨਿਆਰਾ। ਕਲਜੁਗ ਜੀਵ ਖਪਾਏ, ਸਤਿ ਪੁਰਖਾ ਸਤਿਜੁਗ ਵਖਾਏ, ਸੋਹੰ ਚਲੇ ਸ਼ਬਦ ਨਿਆਰਾ। ਸਚ ਧਾਮ ਗੁਰ ਚਰਨ ਬਣਾਏ, ਬੈਠ ਅਡੋਲ ਵਿਚ ਜੋਤ ਜਗਾਏ, ਮਹਾਰਾਜ ਸ਼ੇਰ ਸਿੰਘ ਪਰਉਪਕਾਰਾ। ਗੁਰ ਅੰਮ੍ਰਿਤ ਬਰਖੇ ਜਲ ਉਤਮ ਨੀਰਾ, ਸਰਬ ਸੂਖ ਦੇਹ ਹੋਏ ਵਰਤੇ ਜਗਤ ਭਏ ਸਰੀਰਾ। ਕਾਇਆ ਕਪਟ ਪ੍ਰਭ ਆਪ ਜਲਾਇਆ। ਅੰਮ੍ਰਿਤ ਬੂੰਦ ਕਰੇ ਸ਼ਾਂਤ ਸਰੀਰਾ। ਦਰ ਜਲਾਇਨ ਗੁਰਸਿਖ ਕਰ ਦਰਸ ਨਰਾਇਣ, ਪ੍ਰਗਟਿਓ ਪ੍ਰਭ ਗਹਿਰ ਗੰਭੀਰਾ। ਵਲ ਛਲ ਕਰਾਇਨ, ਗੁਰਦਰ ਬੱਧੇ ਡੰਡ ਇਹ ਪਾਇਨ, ਜਨਮ ਗਵਾਇਆ ਅਮੋਲਕ ਹੀਰਾ। ਆਪਣਾ ਆਪ ਛੁਡਾਇਆ, ਸ਼ਬਦ ਵਿਚ ਸਿਰ ਬੰਨ੍ਹ ਧਰਾਇਆ, ਬਚਨ ਕਰਾਏ ਆਪ ਗੁਰ ਪੂਰਾ। ਅੰਮ੍ਰਿਤ ਬਰਸਾਵੇ ਦੁੱਖ ਦਰਦ ਮਿਟਾਵੇ, ਸੋਹੰ ਸ਼ਬਦ ਗਿਆਨ ਗੁਰ ਦੇਵੇ ਧੀਰਾ। ਅੰਮ੍ਰਿਤ ਦੀਆ ਨਿਰਮਲ ਜੀਆ, ਮਹਾਰਾਜ ਸ਼ੇਰ ਸਿੰਘ ਤੋੜੇ ਦੇਹ ਜੰਜ਼ੀਰਾ।