G1 L1 ੭ ਜੇਠ ੨੦੦੬ ਬਿਕ੍ਰਮੀ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ ਸਵਰਨ ਸਿੰਘ ਦੀ ਦੇਹ ਛੁਡਾਉਣ ਦੇ ਨਵਿਤ – ਹਰਬਾਣੀ written

੭ ਜੇਠ ੨੦੦੬ ਬਿਕ੍ਰਮੀ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ ਚੇਤ ਸਿੰਘ ਦੇ ਸਪੁੱਤਰ ਸਵਰਨ ਸਿੰਘ ਦੀ ਦੇਹ ਛੁਡਾਉਣ ਦੇ ਨਵਿਤ

ਬਚਨ ਅਮੋੜੇ ਗੁਰ ਕਾ ਭਾਈ | ਵਿਚ ਸੰਸਾਰ ਰਹਿਣ ਨਾ ਪਾਈ ।

ਸੰਗਤ ਵਿਚ ਗੁਰ ਅੰਮ੍ਰਿਤ ਬਰਖੇ |ਮੰਗੇ ਕਹਿਰ ਦੇਹ ਤੇ ਵਰਤੇ । ਸੰਗਤ ਨੂੰ ਇਹ ਰਾਹ ਬਤਾਇਆ | ਸਤਿ ਕਰ ਮੰਨੋ ਗੁਰੂ ਸੁਣਾਇਆ । ਵਰਤਾਵੇ ਕਹਿਰ ਨਾ ਮੇਟੇ ਕੋਏ | ਮਹਾਰਾਜ ਸ਼ੇਰ ਸਿੰਘ ਦੀ ਜੋਤ ਪ੍ਰਗਟ ਹੋਏ । ਜੋ ਕੁਛ ਹੂਆ ਹੁਕਮ ਅਨੁਸਾਰ | ਰੱਖੇ ਨਾ ਕੋਏ ਗੁਰ ਕੀ ਮਾਰ । ਜੇਠ ਸੱਤ ਹੋਇਆ ਖੇਲ ਅਪਾਰਾ | ਸਵਰਨ ਸਿੰਘ ਗੁਰ ਪਾਰ ਉਤਾਰਾ । ਤਜੀ ਦੇਹ ਛੁੱਟਾ ਸੰਸਾਰ |  ਸਚਖੰਡ ਵਿਚ ਲਿਆ ਉਤਾਰ । ਛੱਡ ਧ੍ਰੂ ਬੈਠਾ ਦਰ ਆਏ | ਨਿਰੰਕਾਰ ਦਾ ਦਰਸ ਨਿਤ ਪਾਏ ।  ਝੂਠੀ ਦੇਹ ਤਜਾਈ ਆਪ | ਆਪ ਆਪਣੀ ਬਖ਼ਸ਼ੀ ਦਾਤ । ਮਾਰਿਆ ਸਵਰਨ ਹੋਈ ਆਤਮ ਸ਼ਾਂਤ | ਚੇਤ ਸਿੰਘ ਦਾ ਵਡ ਪ੍ਰਤਾਪ । ਚੇਤ ਸਿੰਘ ਗੁਣ ਗਹਿਰ ਗੰਭੀਰ | ਸ੍ਰਿਸ਼ਟੀ ਨੂੰ ਇਹ ਵੱਜਾ ਤੀਰ । ਆਪਣੇ ਮਨ ਨੂੰ ਲੈ ਟਿਕਾਏ, ਮਹਾਰਾਜ ਸ਼ੇਰ ਸਿੰਘ ਇਹ ਖੇਲ ਰਚਾਏ ।