ਸੱਤ ਰੰਗ ਕਹਿਣ ਸਾਨੂੰ ਪਿਛਲੀ ਯਾਦ ਹਦੀਸ, ਆਪਣੇ ਅੰਦਰ ਟਿਕਾਈਆ। ਜਿਸ ਵੇਲੇ ਈਸਾ ਨੂੰ ਦੇਣ ਲਗੇ ਸੀ ਸਲੀਬ, ਖ਼ਲੀਫ਼ੇ ਹੁਕਮ ਸੁਣਾਈਆ।
ਓਸ ਵੇਲੇ ਖ਼ੁਦਾਵੰਦ ਆਇਆ ਕ਼ਰੀਬ, ਨੂਰੀ ਜਲਵਾ ਨੂਰ ਰੁਸ਼ਨਾਈਆ। ਤਕ ਕੇ ਜਲਵਾ ਇਹ ਅਜੀਬ, ਅਜਬ ਖ਼ੁਸ਼ੀ ਮਨਾਈਆ। ਪਰਵਰਦਿਗਾਰ ਤੇਰੀ ਨਸੀਹਤ, ਮੈਂ ਸਭ ਨੂੰ ਆਇਆ ਸੁਣਾਈਆ। ਮੈਂ ਲਿਖਣ ਲੱਗਾ ਇਕ ਵਸੀਅਤ, ਲੋਕਮਾਤ ਜਣਾਈਆ। ਜਿਸ ਦੇ ਵਿਚ ਇਕ ਅਸਲੀਅਤ, ਅਸਲ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦੇਣਾ ਵਖਾਈਆ। ਈਸਾ ਕਿਹਾ ਮੈਨੂੰ ਵੱਜਾ ਇਕ ਚਮਤਕਾਰ, ਕੋਹਤੂਰ ਨਾਲੋਂ ਚੰਗਾ ਨਜ਼ਰੀ ਆਈਆ। ਜਿਸ ਵਿਚੋਂ ਨਜ਼ਰੀ ਆਇਆ ਮੇਰਾ ਯਾਰ, ਮਹਿਬੂਬ ਬੇਪਰਵਾਹੀਆ। ਉਹਦਿਆਂ ਰੰਗਾਂ ਦਾ ਨਹੀਂ ਸੁਮਾਰ, ਪਰ ਰੰਗਾਂ ਵਿਚੋਂ ਰੰਗ ਸੱਤ ਸੋਹਣੇ ਲਏ ਲਹਿਰਾਈਆ। ਮੈਂ ਕਿਹਾ ਇਹ ਕੀ ਪਰਵਰਦਿਗਾਰ, ਮੈਨੂੰ ਅੰਤ ਦੇ ਜਣਾਈਆ। ਓਸ ਨੇ ਕਿਹਾ ਜਿਸ ਵੇਲੇ ਈਸਾ ਮੂਸਾ ਆਉਣ ਵਾਲੇ ਪੈਗ਼ੰਬਰ ਜਾਣ ਹਾਰ, ਆਪਣਾ ਬਲ ਮੁਕਾਈਆ। ਓਸ ਵੇਲੇ ਆਪਣੀ ਧਾਰ ਵਿਚੋਂ ਇਹ ਰੰਗ ਕਰਾਂ ਤਿਆਰ, ਲੋਕਮਾਤ ਦਿਆਂ ਪਰਗਟਾਈਆ। ਸਚ ਨਿਸ਼ਾਨਾ ਇਕ ਚਾੜ੍ਹ, ਦੋ ਜਹਾਨਾਂ ਵੇਖ ਵਖਾਈਆ। ਈਸਾ ਓਸੇ ਵੇਲੇ ਹੋ ਕੇ ਖ਼ਬਰਦਾਰ, ਹੈਰਾਨੀ ਵਿਚ ਅੱਖ ਉਠਾਈਆ। ਵੇਲਾ ਵਕ਼ਤ ਦੱਸ ਸਾਂਝੇ ਯਾਰ, ਭੇਵ ਅਭੇਦਾ ਦੇ ਖੁਲ੍ਹਾਈਆ। ਪੁਰਖ ਅਕਾਲ ਕਿਹਾ ਜਿਸ ਵੇਲੇ ਤੁਹਾਡਾ ਬਾਪ ਬਣ ਕੇ ਆਵਾਂ ਵਿਚ ਸੰਸਾਰ, ਨਿਰਗੁਣ ਨਿਰਵੈਰ ਨਿਰਾਕਾਰ ਨਿਹਕਲੰਕ ਰੂਪ ਵਟਾਈਆ। ਓਸ ਵੇਲੇ ਇਹਨੂੰ ਲਿਆਵਾਂ ਨਾਲ, ਸਾਚਾ ਸੰਗ ਬਣਾਈਆ। ਜਨ ਭਗਤ ਦਵਾਰੇ ਦੇਵਾਂ ਚਾੜ੍ਹ, ਚਾਰੋਂ ਕੁੰਟ ਵਧਾਈਆ। ਵੀਹ ਸੌਂ ਇੱਕੀ ਬਿਕ੍ਰਮੀ ਆਪ ਖ਼ਾਸ ਲੈਣੀ ਵਿਚਾਰ, ਸਰਗੁਣ ਤੋਂ ਨਿਰਗੁਣ ਹੋ ਕੇ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤਾਂ ਰੰਗਾਂ ਲੇਖਾ ਰਿਹਾ ਵਖਾਈਆ। ਈਸਾ ਕਿਹਾ ਮੈਂ ਵੇਖੀ ਸੱਤ ਰੰਗ ਦੀ ਚਮਕ, ਕੂਕ ਕੂਕ ਸੁਣਾਈਆ। ਉਹਨੂੰ ਸਮਝ ਨਾ ਸਕੇ ਕੋਈ ਅਹਿਮਕ, ਮਨ ਮਤਿ ਬੁਧਿ ਕੋਈ ਸਮਝ ਨਾ ਸਕੇ ਪਾਈਆ। ਐਉਂ ਜਾਪੇ ਜਿਵੇਂ ਸੱਤਾਂ ਮਿਲ ਕੇ ਇਕ ਸੋਹਣੀ ਬਣਾਈ ਤਹਿਮਤ, ਜੋ ਸਾਢੇ ਤਿੰਨ ਤਿੰਨ ਹੱਥ ਨਜ਼ਰੀ ਆਈਆ। ਹੋਰ ਤਕਿਆ ਭਗਵਾਨ ਉਹਨਾਂ ਨਾਲ ਸਹਿਮਤ, ਸਹਿਮ ਚਿੰਤਾ ਰਿਹਾ ਗਵਾਈਆ। ਹੋਰ ਤਕਿਆ ਮਿਹਰਵਾਨ ਕਰੇ ਰਹਿਮਤ, ਮਿਹਰ ਨਜ਼ਰ ਉਠਾਈਆ। ਹੋਰ ਵੇਖਿਆ ਸ਼ਬਦ ਇਸ਼ਾਰਾ ਮਾਰੇ ਸੈਨਤ, ਆਪਣਾ ਹੁਕਮ ਮਨਾਈਆ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪਣੇ ਹੱਥ ਰਖਾਈਆ। ਸੱਤ ਰੰਗ ਕਹਿਣ ਸਾਡੀ ਚਮਕ ਨਿਰਾਲੀ, ਨਿਰਾਲਮ ਆਲਮ ਆਪ ਬਣਾਈਆ। ਸਾਨੂੰ ਪਰਗਟਾਵੇ ਆਪ ਜੋਤ ਅਕਾਲੀ, ਅਕਲ ਕਲ ਆਪਣੀ ਖੇਲ ਵਖਾਈਆ। ਆਦਿ ਸ਼ਕਤ ਸਾਨੂੰ ਬੈਠੀ ਰਹੀ ਸੰਭਾਲੀ, ਲਾਲ ਗੁਲਾਲਾ ਰੰਗ ਚੜ੍ਹਾਈਆ। ਇਸੇ ਦਰ ਦੇ ਸਾਰੇ ਬਣੇ ਰਹੇ ਸਵਾਲੀ, ਗੁਰ ਅਵਤਾਰ ਪੀਰ ਪੈਗ਼ੰਬਰ ਝੋਲੀਆਂ ਡਾਹੀਆ। ਪੁਰਖ ਅਕਾਲ ਦੀਨ ਦਿਆਲ ਲੇਖਾ ਜਾਣੇ ਦੋ ਜਹਾਨੀ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਕਮਾਈਆ। ਈਸੇ ਵਖਾ ਕੇ ਇਕ ਨਿਸ਼ਾਨੀ, ਸ੍ਰਿਸ਼ਟ ਸਬਾਈ ਦੱਸ ਕੇ ਫ਼ਾਨੀ, ਤੁਗ਼ਿਆਨੀ ਵਿਚ ਜਗਤ ਰੁੜ੍ਹਾਈਆ। ਜਿਸ ਵੇਲੇ ਕਲਜੁਗ ਅੰਤ ਭਗਤਾਂ ਉਤੇ ਕਰਾਂ ਮਿਹਰਵਾਨੀ, ਮਹਿਰਮ ਹੋ ਕੇ ਆਪਣੇ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੱਤ ਰੰਗ ਸਤਿ ਪੁਰਖ ਆਪਣੀ ਧਾਰ ਵਿਚੋਂ ਪਰਗਟਾਈਆ।