G18L005 ੧੬ ਪੋਹ ੨੦੨੧ ਬਿਕ੍ਰਮੀ ਬਖ਼ਸ਼ੀਸ਼ ਸਿੰਘ ਦੇ ਨਵਿਤ, ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ

        ਸੱਤ ਰੰਗ ਕਹਿਣ ਸਾਨੂੰ ਕਰੇ ਇਕੱਠਾ, ਲੜੀ ਲੜੀ ਨਾਲ ਬੰਧਾਈਆ। ਜਨ ਭਗਤਾਂ ਲੇਖ ਚੁਕਾ ਕੇ ਤੱਤ ਅੱਠਾਂ, ਚਰਨ ਸਰਨ ਦਏ ਵਡਿਆਈਆ।

ਨੌ ਦਵਾਰੇ ਪਾਰ ਕਰਾ ਕੇ ਚੁੱਕੇ ਆਪਣੇ ਹੱਥਾਂ, ਸੇਵਕ ਹੋ ਕੇ ਸੇਵ ਕਮਾਈਆ। ਜਨ ਭਗਤਾਂ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਵੇਖੇ ਆਪਣੀਆਂ ਅੱਖਾਂ, ਆਖ਼ਰ ਅਖ਼ੀਰੀ ਆਪਣਾ ਮੇਲ ਮਿਲਾਈਆ। ਮੈਨੂੰ ਮਾਣ ਦਵਾਏ ਘਰ ਘਰ ਕੁੱਲੀ ਕੱਖਾਂ, ਧੁਰ ਦਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਾ ਮਾਰਗ ਇਕ ਲਗਾਈਆ। ਸੱਤ ਰੰਗ ਕਹਿਣ ਸਾਡਾ ਜੋੜ ਜੁੜਾਇਆ, ਜੋੜੀ ਆਪਣੇ ਨਾਲ ਬਣਾਈਆ। ਭਗਤਾਂ ਆਸਾ ਮਨਸਾ ਪੂਰੀ ਲੋੜ ਕਰਾਇਆ, ਸਾਚੀ ਰਚਨਾ ਨਾਲ ਰਖਾਈਆ। ਸੱਸੇ ਉਪਰ ਹੋੜਾ ਇਕ ਲਗਾਇਆ, ਹਾਹੇ ਟਿੱਪੀ ਦਏ ਵਡਿਆਈਆ। ਸਾਜਣ ਬਣਕੇ ਫੇਰਾ ਪਾਇਆ, ਨਿਰਗੁਣ ਰੂਪ ਧਰਾਈਆ। ਰਾਜਨ ਬਣਕੇ ਮੈਨੂੰ ਰਿਹਾ ਝੁਲਾਇਆ, ਦੋ ਜਹਾਨਾਂ ਹੁਲਾਰਾ ਇਕ ਰਖਾਈਆ। ਸੰਤ ਸੁਹੇਲੇ ਰਿਹਾ ਤਰਾਇਆ, ਗੁਰਮੁਖ ਵਜੇ ਵਧਾਈਆ। ਗੁਰਸਿਖ ਮਿਲ ਮਿਲ ਮੰਗਲ ਗਾਇਆ, ਗੀਤ ਗੋਬਿੰਦ ਅਲਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਸੱਤ ਰੰਗ ਕਹਿਣ ਸਾਨੂੰ ਨਾਪਿਆ ਨਾਲ ਫ਼ੀਤਾ, ਨੌ ਨੌ ਇੰਚ ਸਾਡੀ ਵੰਡ ਵੰਡਾਈਆ। ਵਡਿਆਈ ਦੇ ਕੇ ਘਰ ਅਤੀਤਾ, ਤ੍ਰੈਲੋਕੀ ਦਾ ਮਾਲਕ ਦਿਤਾ ਬਣਾਈਆ। ਸਾਥ ਕਲਮਾ ਦਸ ਹਦੀਸਾ, ਸੋਹੰ ਢੋਲਾ ਦਿਤਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਖ਼ਸ਼ੀ ਇਕ ਸਰਨਾਈਆ। ਸੱਤ ਰੰਗ ਕਹੇ ਮੇਰੇ ਉਤੇ ਇਕ ਜੈਕਾਰਾ, ਹਰਿ ਕਰਤਾ ਆਪ ਲਗਾਈਆ। ਜੋ ਭਗਤਾਂ ਲਗੇ ਪਿਆਰਾ, ਗੁਰਮੁਖਾਂ ਮੁਖ ਸਲਾਹੀਆ। ਸਿਖਾਂ ਦਏ ਅਧਾਰਾ, ਸੰਤਾਂ ਮਾਣ ਵਡਿਆਈਆ । ਕੂੜੀ ਕਿਰਿਆ ਕਰੇ ਖ਼ੁਆਰਾ, ਸਚ ਸੁਚ ਰਾਹ ਸਮਝਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਾ ਬਣਕੇ ਸੇਵਾਦਾਰਾ, ਧੁਰ ਦੀ ਸੇਵ ਕਮਾਈਆ।