G18L016 ੧੭ ਪੋਹ ੨੦੨੧ ਬਿਕ੍ਰਮੀ ਬਾਬਾ ਬਕਾਲਾ

        ਚਰਨ ਛੋਹ ਮਿਲੀ ਸ਼ਾਂਤ, ਧਰਨੀ ਹਸ ਹਸ ਖ਼ੁਸ਼ੀ ਮਨਾਈਆ।

ਜਿਸ ਦੀ ਕਰਦੇ ਰਹੇ ਯਾਦ, ਯਾਦ ਕਰਕੇ ਆਪਣਾ ਫੇਰਾ ਪਾਈਆ। ਸਦੀਆਂ ਪਿਛੋਂ ਸੁਣ ਫ਼ਰਿਆਦ, ਬਿਨ ਸੱਦਿਆਂ ਆਇਆ ਵਾਹੋ ਦਾਹੀਆ। ਸਾਡਾ ਖੇੜਾ ਕਰਕੇ ਜਾਏ ਆਬਾਦ, ਆਪਣਾ ਰੰਗ ਰੰਗਾਈਆ। ਚਰਨ ਕਵਲ ਬਖ਼ਸ਼ ਨਿਵਾਸ, ਦੇਵੇ ਮਾਣ ਵਡਿਆਈਆ। ਮੱਖਣ ਆਸ਼ਾ ਕੋਇਲ ਭਰਵਾਸਾ ਦੋਵੇਂ ਮਿਲ ਕੇ ਤੁਰ ਪਏ ਸਾਥ, ਖ਼ੁਸ਼ੀਆਂ ਨਾਲੋਂ ਬਹੁਤੀ ਖ਼ੁਸ਼ੀ ਵੱਡੀ ਆਜ ਸੁਹੰਜਣੀ ਆਈ ਰਾਤ, ਪ੍ਰਭ ਦੇਵੇ ਮਾਣ ਵਡਿਆਈਆ। ਭਗਤਾਂ ਦੇ ਹੋ ਕੇ ਰਹੀਏ ਦਾਸ, ਸਾਚੀ ਸੇਵ ਕਮਾਈਆ। ਜਿਨ੍ਹਾਂ ਦਾ ਮੀਤਾ ਪੁਰਖ ਅਬਿਨਾਸ਼, ਪਿਛਲਾ ਕੀਤਾ ਸਭ ਦੀ ਝੋਲੀ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬਲੀ ਜੋੜੀ ਆਉਂਦਾ ਸ਼ਾਖ਼, ਸ਼ਨਾਖ਼ਤ ਆਪਣੇ ਹੱਥ ਰਖਾਈਆ।