G18L017 ੧੭ ਪੋਹ ੨੦੨੧ ਬਿਕ੍ਰਮੀ ਡਾ੦ ਪਾਲ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਜ਼ਿਲਾ ਅੰਮ੍ਰਿਤਸਰ

        ਸਤਿਗੁਰ ਸ਼ਬਦ ਕਰੇ ਖ਼ਬਰਦਾਰ, ਦੋ ਜਹਾਨਾਂ ਖ਼ਬਰ ਸੁਣਾਈਆ। ਸਚਖੰਡ ਦਵਾਰ ਵੇਖੋ ਲੱਗਾ ਦਰਬਾਰ, ਧੁਰ ਦਰਬਾਰੀ ਆਪ ਲਗਾਈਆ।

ਜਿਸ ਦਾ ਸੰਦੇਸ਼ਾ ਦੇਂਦੇ ਗਏ ਗੁਰ ਅਵਤਾਰ, ਪੀਰ ਪੈਗ਼ੰਬਰ ਹੁਕਮ ਜਣਾਈਆ। ਸੇਵਾ ਕਰਦੇ ਰਹੇ ਜੁਗ ਚਾਰ, ਚੌਕੜੀ ਅਪਣਾ ਫੇਰਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਜਿਸ ਨੂੰ ਕਰਦੇ ਰਹੇ ਨਿਮਸਕਾਰ, ਨਿਉਂ ਨਿਉਂ ਲਾਗਣ ਪਾਈਆ। ਭਗਤ ਸੁਹੇਲਾ ਇਕ ਅਕੇਲਾ ਜੋ ਪੈਜ ਰਖਦਾ ਵਿਚ ਸੰਸਾਰ, ਨਿਤ ਨਵਿਤ ਆਪਣਾ ਵੇਸ ਵਟਾਈਆ। ਜਿਸ ਦਾ ਭਵਿਖਤਾਂ ਵਿਚ ਇਜ਼ਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸ਼ਬਦ ਸਤਿਗੁਰ ਦਏ ਸੰਦੇਸ਼ਾ, ਹਰਿ ਕਰਤਾ ਵਡ ਵਡਿਆਈਆ। ਉਠੋ ਗੁਰ ਅਵਤਾਰ ਪੀਰ ਪੈਗ਼ੰਬਰੋ ਵੇਖੋ ਨਰ ਨਰੇਸ਼ਾ, ਨਿਰਗੁਣ ਨਿਰਵੈਰ ਪੁਰਖ ਅਕਾਲ ਵੇਸ ਵਟਾਈਆ। ਭਗਤ ਉਧਾਰਨ ਜਿਸ ਦਾ ਪੇਸ਼ਾ, ਸੰਤ ਸੁਹੇਲੇ ਲਏ ਤਰਾਈਆ। ਜੁਗ ਚੌਕੜੀ ਨਿਤ ਨਵਿਤ ਬਦਲਣਹਾਰਾ ਵੇਸਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਸੁਣ ਸੰਦੇਸ਼ਾ ਉਠਿਆ ਗੋਬਿੰਦ, ਸਚਖੰਡ ਦਵਾਰ ਲਏ ਅੰਗੜਾਈਆ। ਸਭ ਦੀ ਮੇਟਾਂ ਸਗਲੀ ਚਿੰਦ, ਆਲਸ ਨਿੰਦਰਾ ਦੂਰ ਕਰਾਈਆ। ਦਰਸ ਦਿਖਾਵਾਂ ਗੁਣੀ ਗਹਿੰਦ, ਗਹਿਰ ਗੰਭੀਰ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਗੋਬਿੰਦ ਕਹੇ ਮੇਰੀ ਸੇਵਾ ਅਗੰਮ ਦੋ ਜਹਾਨ, ਸਮਝ ਕਿਸੇ ਨਾ ਆਈਆ। ਜੁਗ ਚੌਕੜੀ ਖੇਲ ਭਗਵਾਨ, ਦਰਗਾਹ ਸਾਚੀ ਵੇਖਾਂ ਬੈਠਾ ਚਾਈਂ ਚਾਈਂਆ। ਜਿਸ ਦਾ ਝੁਲਦਾ ਸਚ ਨਿਸ਼ਾਨ, ਲੋਕਮਾਤ ਨਜ਼ਰ ਕਿਸੇ ਨਾ ਆਈਆ। ਮੈਂ ਹੁਕਮੇ ਅੰਦਰ ਦੇ ਕੇ ਆਇਆ ਬਿਆਨ, ਸ਼ਬਦਾਂ ਨਾਦਾਂ ਰਾਗਾਂ ਵਿਚ ਸੁਣਾਈਆ। ਗ੍ਰੰਥਾਂ ਪੰਥਾਂ ਦੇ ਕੇ ਆਇਆ ਧਿਆਨ, ਸਾਚੀ ਸਿਖਿਆ ਇਕ ਦ੍ਰਿੜਾਈਆ। ਭੇਵ ਚੁਕਾ ਕੇ ਆਇਆ ਗੋਪੀ ਕਾਹਨ, ਸੀਤਾ ਰਾਮ ਪਰਦਾ ਲਾਹੀਆ। ਈਸਾ ਮੂਸਾ ਮੁਹੰਮਦ ਵੇਖ ਕੇ ਆਇਆ ਕਲਾਮ, ਕਲਮਾ ਕਾਇਨਾਤ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਆਪਣੇ ਹੱਥ ਰਖਾਈਆ। ਧੁਰ ਦਾ ਲੇਖਾ ਹਰਿ ਭਗਵੰਤ, ਹਰਿ ਕਰਤਾ ਆਪਣੇ ਹੱਥ ਰਖਾਇੰਦਾ। ਆਦਿ ਜੁਗਾਦੀ ਖੇਲੇ ਖੇਲ ਜੁਗਾ ਜੁਗੰਤ, ਜੁਗ ਕਰਤਾ ਵੇਸ ਵਟਾਇੰਦਾ। ਜਿਸ ਦਾ ਹੁਕਮ ਸਦਾ ਸਦਾ ਚਲੇ ਆਦਿ ਅੰਤ, ਨਿਤ ਨਵਿਤ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਹਰਿ ਨਿਰੰਕਾਰਾ, ਹਰਿ ਕਰਤਾ ਆਪ ਕਰਾਈਆ। ਸਚਖੰਡ ਨਿਵਾਸੀ ਹੋ ਉਜਿਆਰਾ, ਜੋਤੀ ਜਾਤਾ ਪੁਰਖ ਬਿਧਾਤਾ ਆਪਣਾ ਫੇਰਾ ਪਾਈਆ। ਲੇਖਾ ਜਾਣ ਧੁਰ ਦਰਬਾਰਾ, ਭੇਵ ਅਭੇਦਾ ਆਪ ਖੁਲ੍ਹਾਈਆ। ਗੋਬਿੰਦ ਸੁਤ ਕਰ ਪਿਆਰਾ, ਪਰਮ ਪੁਰਖ ਦਏ ਵਡਿਆਈਆ। ਦਰ ਘਰ ਮੇਲਾ ਮੇਲਣਹਾਰਾ, ਜਗਤ ਜਗਦੀਸ਼ ਆਪਣੀ ਸੇਵਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਪੁਰਖ ਅਬਿਨਾਸ਼, ਹਰਿ ਕਰਤਾ ਆਪ ਜਣਾਈਆ। ਗੋਬਿੰਦ ਸੂਰਾ ਦਾਸੀ ਦਾਸ, ਬਣ ਸੇਵਕ ਸੇਵ ਕਮਾਈਆ। ਖੇਲੇ ਖੇਲ ਪ੍ਰਿਥਮੀ ਆਕਾਸ਼, ਦੋ ਜਹਾਨਾਂ ਖੋਜ ਖੁਜਾਈਆ। ਦੋਵੇਂ ਜੋੜ ਕਰੇ ਅਰਦਾਸ, ਸਚ ਬੇਨੰਤੀ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਚ ਬੇਨੰਤੀ ਕਰੇ ਏਕ, ਏਕਾ ਏਕ ਜਣਾਈਆ। ਪਰਮ ਪੁਰਖ ਸਚ ਦੱਸ ਆਪਣੀ ਟੇਕ, ਟਿੱਕਾ ਹੋ ਕੇ ਸੀਸ ਨਿਵਾਈਆ। ਕਵਣ ਸੁਹੰਜਣਾ ਤੇਰਾ ਦੇਸ, ਜਿਸ ਘਰ ਬੈਠਾ ਆਸਣ ਲਾਈਆ। ਭੂਪਤ ਭੂਪ ਬਣ ਨਰੇਸ਼, ਦੋ ਜਹਾਨਾਂ ਹੁਕਮ ਚਲਾਈਆ। ਸਜਦੇ ਕਰਦੇ ਵੇਖੇ ਗੁਰ ਅਵਤਾਰ ਪੀਰ ਪੈਗ਼ੰਬਰ ਨੇਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਆਪ ਜਣਾਈਆ। ਸਾਚੀ ਕਰਨੀ ਹਰਿ ਕਰਤਾਰ, ਹਰਿ ਕਰਤਾ ਆਪ ਜਣਾਈਆ। ਨਿਰਗੁਣ ਸਰਗੁਣ ਖੇਲ ਅਪਾਰ, ਭੇਦ ਆਪਣੇ ਵਿਚ ਛੁਪਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਜੁਗ ਚੌਕੜੀ ਹੁਕਮੇ ਵਿਚ ਭਵਾਈਆ। ਲੱਖ ਚੁਰਾਸੀ ਦੇ ਭੰਡਾਰ, ਅੰਡਜ ਜੇਰਜ ਉਤਭੁਜ ਸੇਤਜ ਰਚਨ ਰਚਾਈਆ। ਤੱਤਾਂ ਵਾਲਾ ਕਰ ਆਕਾਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਵਖਾਈਆ। ਆਤਮ ਜੋਤੀ ਦੇ ਅਧਾਰ, ਪਾਰਬ੍ਰਹਮ ਬ੍ਰਹਮ ਆਪਣਾ ਵੇਸ ਵਟਾਈਆ। ਸ਼ਬਦ ਸੰਦੇਸ਼ਾ ਵਾਰੋ ਵਾਰ, ਜੁਗ ਚੌਕੜੀ ਆਪ ਸੁਣਾਈਆ। ਹੁਕਮੇ ਅੰਦਰ ਕਰ ਖ਼ਬਰਦਾਰ, ਦੋ ਜਹਾਨਾਂ ਨੇਤਰ ਅੱਖ ਖੁਲ੍ਹਾਈਆ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੇਤਾ ਵਿਚ ਸੰਸਾਰ, ਨੌ ਸੌ ਚੁਰਾਨਵੇ ਚੌਕੜੀ ਜੁਗ ਗਏ ਵਿਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਰੇ ਨਿਰੰਕਾਰਾ, ਹਰਿ ਕਰਤਾ ਵਡ ਵਡਿਆਈਆ। ਕਲਜੁਗ ਅੰਤਮ ਖੇਲ ਨਿਆਰਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪ ਵਖਾਈਆ। ਆਦਿ ਜੁਗਾਦਿ ਜਿਸ ਦਾ ਅੰਤ ਨਾ ਪਾਰਾਵਾਰਾ, ਸੋ ਭੇਵ ਅਭੇਦਾ ਅਛਲ ਅਛੇਦਾ ਆਪ ਖੁਲ੍ਹਾਈਆ। ਜਿਸ ਨੂੰ ਝੁਕਦੇ ਗਏ ਗੁਰ ਅਵਤਾਰਾ, ਪੀਰ ਪੈਗ਼ੰਬਰ ਸਜਦਿਆਂ ਵਿਚ ਸੀਸ ਨਿਵਾਈਆ। ਜਿਸ ਦੇ ਦਰ ਤੇ ਭਗਤ ਸੰਤ ਬਣੇ ਰਹੇ ਭਿਖਾਰਾ, ਦਰ ਠਾਂਡੇ ਅਲਖ ਜਗਾਈਆ। ਸੋ ਵੇਖਣ ਆਇਆ ਮੀਤ ਮੁਰਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਰਿਹਾ ਖੁਲ੍ਹਾਈਆ। ਗੋਬਿੰਦ ਕਰੇ ਅਗੇ ਅਰਜੋਈ, ਪੁਰਖ ਅਕਾਲ ਜਣਾਈਆ। ਸੂਰਬੀਰ ਵਿਰਲਾ ਕੋਈ, ਕੋਟਾਂ ਵਿੱਚੋਂ ਨਜ਼ਰੀ ਆਈਆ। ਜਿਸ ਨੂੰ ਸਚਖੰਡ ਦਵਾਰੇ ਮਿਲੇ ਢੋਈ, ਦਰਗਾਹ ਮਾਣ ਵਡਿਆਈਆ। ਭਗਤਾਂ ਆਤਮ ਅੰਤਰ ਰੋਈ, ਨਿਜ ਨੇਤਰ ਨੀਰ ਵਹਾਈਆ। ਚਾਰ ਕੁੰਟ ਦਹਿ ਦਿਸ਼ਾ ਤੇਰੇ ਹੁਕਮੇ ਅੰਦਰ ਸਭ ਨੇ ਪਤ ਖੋਈ, ਪਤਿਪਰਮੇਸ਼ਵਰ ਨਾ ਕੋਇ ਮਨਾਈਆ। ਦੁਰਮਤ ਮੈਲ ਕਿਸੇ ਨਾ ਧੋਈ, ਪਾਪਾਂ ਭਰੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਗੋਬਿੰਦ ਕਹੇ ਮੈਂ ਵੇਖ ਕੇ ਜਗਤ ਜੁਗ ਦੁਨੀਆ, ਕਾਇਨਾਤ ਖੋਜ ਖੁਜਾਈਆ। ਸਾਚਾ ਨਜ਼ਰ ਨਾ ਆਵੇ ਕੋਈ ਰਿਖੀਆ ਮੁਨੀਆ, ਧੁਨੀਆ ਵਿਚ ਰਾਗ ਨਾ ਕੋਇ ਸੁਣਾਈਆ। ਆਤਮ ਪਰਮਾਤਮ ਦਾ ਮਿਲੇ ਕੋਇ ਨਾ ਗੁਨੀਆ, ਜਗਤ ਵਿਦਿਆ ਹੋਈ ਹਲਕਾਈਆ। ਤੇਰੀਆਂ ਰਬਾਬਾਂ ਸਤਾਰਾਂ ਕਾਇਆ ਮੰਦਰ ਅੰਦਰ ਕਿਸੇ ਨਾ ਸੁਣੀਆਂ, ਬਾਹਰੋਂ ਸਾਰੰਗੇ ਰਹੇ ਵਜਾਈਆ। ਭਾਗ ਲੱਗਾ ਨਾ ਕਿਸੇ ਕਾਇਆ ਕੁੱਲੀਆਂ, ਮਹਲਾਂ ਅਟਲਾਂ ਵਿਚ ਬਹਿ ਕੇ ਜਗਤ ਖ਼ੁਸ਼ੀਆਂ ਰਹੇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਅਲਖ