G18L021 ੧੮ ਪੋਹ ੨੦੨੧ ਬਿਕ੍ਰਮੀ ਸੁਰੈਣ ਸਿੰਘ ਦੇ ਗ੍ਰਹਿ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ

      ਬਧਕ ਆਹ ਵੇਖ ਤੇਰੇ ਸਾਥੀ ਸ਼ਿਕਾਰੀ, ਸ਼ਿਕਾਰ ਖੇਡਣ ਲੋਕਮਾਤ ਆਈਆ। ਬਹੱਤਰ ਸਾਲ ਜਿਨ੍ਹਾਂ ਨਾਲ ਰਹੀ ਯਾਰੀ, ਪਿਛਲਾ ਹਿਸਾਬ

ਸਮਝਾਈਆ। ਕਿਸ ਬਿਧ ਮੌਕਾ ਮਿਲਿਆ ਵਿਚ ਸੰਸਾਰੀ, ਪ੍ਰਭ ਪੜਦਾ ਦਏ ਉਠਾਈਆ। ਸੁਰੈਣ ਸਿੰਘ ਹਮੇਸ਼ਾਂ ਹੱਥ ਰਖਦਾ ਸੀ ਕੁਹਾੜੀ, ਝਾੜੀਆਂ ਵਿਚ ਲੁਕੇ ਹੋਏ ਸ਼ਿਕਾਰ ਬਾਹਰ ਕਢਾਈਆ। ਇਸ ਦੀ ਓਸ ਵੇਲੇ ਢਾਈ ਫ਼ੁਟ ਲੰਮੀਂ ਸੀ ਦਾੜ੍ਹੀ, ਰਿਸ਼ੀਆਂ ਵਰਗਾ ਰਿਸ਼ੀ ਨਜ਼ਰੀ ਆਈਆ। ਇਕ ਦਿਨ ਇਹਦੇ ਕੋਲੋਂ ਇਕ ਤਿੱਤਰ ਮਾਰ ਗਿਆ ਉਡਾਰੀ, ਆਪਣੇ ਖੰਭ ਫੈਲਾਈਆ। ਇਸ ਨੂੰ ਬਧਕ ਕਿਹਾ ਤੂੰ ਚੰਗਾ ਨਹੀਂ ਸ਼ਿਕਾਰੀ, ਤੇਰਾ ਨਿਸ਼ਾਨਾ ਨਿਸ਼ਾਨੇ ਵਿਚ ਪੂਰਾ ਨਜ਼ਰ ਨਾ ਆਈਆ। ਓਸ ਨੇ ਕਿਹਾ ਅੱਛਾ ਮੈਂ ਫੇਰ ਵੇਖਾਂ ਦੂਜੀ ਵਾਰੀ, ਆਪਣਾ ਬਲ ਧਰਾਈਆ। ਅਗੇ ਜਾਂਦਿਆਂ ਨੂੰ ਕ੍ਰਿਸ਼ਨ ਸੁੱਤਾ ਸੀ ਪੈਰ ਪਸਾਰੀ, ਚਰਨ ਗੋਡੇ ਉਤੇ ਟਿਕਾਈਆ। ਬਧਕ ਮਾਰਿਆ ਬਾਣ ਪਹਿਲੀ ਵਾਰੀ, ਪਦਮ ਵਿਚ ਦੀ ਪਾਰ ਲੰਘਾਈਆ। ਇਹਦਾ ਨਾਮ ਸੀ ਮਦਨ, ਸੁੱਟ ਕੇ ਹਥੋਂ ਕੁਹਾੜੀ, ਭੱਜਾ ਵਾਹੋ ਦਾਹੀਆ। ਕ੍ਰਿਸ਼ਨ ਦਾ ਚਰਨ ਚੁੰਮਿਆ ਨਾਲੇ ਲਹੂ ਸਾਫ਼ ਕੀਤਾ ਨਾਲ ਦਾੜ੍ਹੀ, ਨੇਤਰ ਨੈਣਾਂ ਨੀਰ ਵਹਾਈਆ। ਓਸੇ ਵੇਲੇ ਆਪਣੇ ਸਿਰ ਤੋਂ ਪਗੜੀ ਲਾਹ ਕੇ ਪਾੜੀ, ਪੱਟੀ ਉਤੇ ਦਿਤੀ ਬੰਧਾਈਆ। ਗੁੱਸੇ ਵਿਚ ਕਿਹਾ, ਬਧਕ, ਇਹ ਚੰਗੀ ਨਹੀਂ ਹੋਈ ਕਾਰੀ, ਕ੍ਰਿਸ਼ਨ ਦਿਤਾ ਬਾਣ ਲਗਾਈਆ। ਬਧਕ ਕਿਹਾ ਮੈਂ ਵੀ ਇਸੇ ਤੋਂ ਬਲਿਹਾਰੀ, ਜਿਸ ਆਪਣੇ ਹੁਕਮ ਵਿਚ ਮੇਰੀ ਸੇਵ ਲਗਾਈਆ। ਅਗੋਂ ਕ੍ਰਿਸ਼ਨ ਕਿਹਾ ਅਜੇ ਲੇਖਾ ਹੋਰ ਤੁਹਾਡਾ ਵਿਚ ਸੰਸਾਰੀ, ਸਗਲਾ ਦਿਆਂ ਜਣਾਈਆ। ਜਿਸ ਵੇਲੇ ਆਵੇ ਕਲਜੁਗ ਅੰਤਮ ਵਾਰੀ, ਪਿਛਲੀ ਵਾਰਤਾ ਪ੍ਰਭੂ ਦਏ ਦੁਹਰਾਈਆ। ਤੁਸਾਂ ਦੋਹਾਂ ਕੱਠਿਆਂ ਹੋਣਾ ਫੇਰ ਬਣਨਾ ਸ਼ਿਕਾਰੀ, ਸ਼ਿਕਾਰ ਇਕੋ ਪੁਰਖ ਅਕਾਲ ਅਗੇ ਨਜ਼ਰੀ ਆਈਆ। ਆਓ ਅਗੇ, ਜੇ ਤੀਰ ਨਹੀਂ ਤਲਵਾਰ ਨਹੀਂ ਛੁਰਾ ਨਹੀਂ ਕਟਾਰ ਨਹੀਂ ਸੀਨੇ ਦੇ ਉਤੇ ਹੱਥ ਮਾਰੋ ਇਕੋ ਇਕ ਵਾਰੀ, ਪਿਆਰ ਦੀ ਧਾਰੀ ਤੁਹਾਡੇ ਵਿਚ ਸਮਾਈਆ। ਤੁਸੀਂ ਭੁਲ ਗਏ ਮੈਂ ਨਹੀਂ ਭੁਲਿਆ, ਤੁਸੀਂ ਛੱਡੋ ਮੈਂ ਨਾ ਛੱਡਾਂ ਇਹ ਮੇਰੀ ਖੇਲ ਨਿਆਰੀ, ਨਿਆਰਾ ਹੋ ਕੇ ਸਭ ਤੋਂ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਹੋਏ ਸਹਾਈਆ। ਸੁਰੈਣ ਸਿੰਘਾ ਕੁਛ ਪਿਛਲਾ ਕਰ ਚੇਤਾ, ਤੈਨੂੰ ਦਿਆਂ ਜਣਾਈਆ। ਦਵਾਰਕਾ ਤੋਂ ਪਰੇ ਨੌਂ ਮੀਲ ਤੇ ਸੀ ਤੇਰਾ ਖੇਤਾ, ਸੋਹਣਾ ਹਲ ਚਲਾਈਆ। ਪੰਜ ਸਾਲ ਤੂੰ ਆਪਣੀ ਜ਼ਮੀਨ ਦਾ ਸਵਰਨ ਸਿੰਘ ਕੋਲੋਂ ਲਿਆ ਸੀ ਠੇਕਾ, ਬਿਨ ਪਟਿਉਂ ਪਟੇਦਾਰੀ ਦਿਤੀ ਬਣਾਈਆ। ਇਕ ਹੋਰ ਖੇਲ ਵੇਖਾ, ਪੂਰਬ ਦਿਆਂ ਦ੍ਰਿੜਾਈਆ। ਤੇਰਾ ਆਂਢ ਗਵਾਂਢ ਬੜਾ ਨੇਕਾ, ਨੇਕੀ ਕਰਨ ਵਾਲਾ ਬਦੀ ਕੋਲ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਕੁਛ ਵੇਖ ਪਿਛਲੀ ਕਥਾ, ਯਥਾਰਥ ਦਿਆਂ ਜਣਾਈਆ। ਜਿਸ ਵੇਲੇ ਕ੍ਰਿਸ਼ਨ ਨੂੰ ਟੇਕਣ ਲੱਗਾ ਸੈਂ ਮੱਥਾ, ਓਸ ਵੇਲੇ ਇਹ ਦੋਵੇਂ ਸੇਵਕ ਉਸ ਦੇ ਕੋਲ ਬੈਠੇ ਵੇਖ ਵਖਾਈਆ। ਜਿਨ੍ਹਾਂ ਦਾ ਰੂਪ ਨਜ਼ਰ ਆਵੇ ਤੇਜਾ ਸਿੰਘ ਅਤੇ ਦਲੀਪ ਸਿੰਘ ਦੇਵਤ, ਵਡ ਦੇਵਾ ਦੇਵਣਹਾਰ ਵਡਿਆਈਆ। ਕਰੇ ਖੇਲ ਅਲਖ ਅਭੇਵਤ, ਮਿਹਰਵਾਨ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਭ ਦੇ ਹੱਥ ਟਿਕਾਈਆ। ਸ਼ਿਕਾਰੀਓ ਜੇ ਸ਼ਿਕਾਰ ਖੇਡਣ ਦੀ ਲੋੜ, ਸੋਹਣਾ ਤਰੀਕਾ ਦਿਆਂ ਸਮਝਾਈਆ। ਨੱਠਣ ਭੱਜਣ ਦੀ ਰਹੇ ਨਾ ਲੋੜ, ਜੰਗਲ ਜੂਹਾਂ ਵਿਚ ਲੱਭਣ ਕੋਇ ਨਾ ਜਾਈਆ। ਫਿਰਨਾ ਪਏ ਨਾ ਅੰਧੇਰੇ ਘੋਰ, ਡੂੰਘੀ ਕੰਦਰ ਨਾ ਫੋਲ ਫੁਲਾਈਆ। ਸਵਾਨਾਂ ਦੀ ਛਡਣੀ ਪਏ ਨਾ ਡੋਰ, ਤੀਰ ਚਿੱਲ੍ਹੇ ਨਾ ਕੋਇ ਚੜ੍ਹਾਈਆ। ਭਜੌਂਣਾ ਪਏ ਨਾ ਕੋਈ ਘੋੜ, ਨੇਜ਼ਾ ਹੱਥ ਨਾ ਕੋਇ ਉਠਾਈਆ। ਜਿਸ ਵੇਲੇ ਦੋਵੇਂ ਹੱਥ ਦਿਉ ਜੋੜ, ਤੁਹਾਡਾ ਸ਼ਿਕਾਰ ਸ਼ੇਰ ਅਗੇ ਪੈ ਕੇ ਆਪਣਾ ਆਪ ਭੇਟ ਚੜ੍ਹਾਈਆ। ਸ਼ੇਰ ਨੂੰ ਮਾਰ ਕੇ ਤੁਸੀਂ ਹੋਏ ਦਲੇਰ, ਦੋਹਾਂ ਮੁਖਾਂ ਵਾਲਾ ਤੀਰ ਨਜ਼ਰ ਨਾ ਆਈਆ। ਨਿਰਗੁਣ ਹੋ ਕੇ ਤੁਹਾਨੂੰ ਲਿਆਇਆ ਘੇਰ, ਚੌਤਰਫ਼ਾ ਕੱਠੇ ਦਿਤੇ ਕਰਾਈਆ। ਸ਼ਿਕਾਰੀਆਂ ਵਾਂਗੂ, ਵੇਖਿਓ, ਕਿਤੇ ਸੋਟੀ ਲਾ ਕੇ ਇਹਨੂੰ ਨਾ ਦਿਓ ਛੇੜ, ਜੇ ਛੇੜੋ ਤੇ ਪ੍ਰੇਮ ਪ੍ਰੀਤੀ ਨਾਲ ਉਠਾਈਆ। ਆਪਣਾ ਆਪ ਤੁਹਾਡੇ ਅਗੇ ਕਰ ਕੇ ਢੇਰ, ਮਾਣ ਤਾਣ ਤੁਹਾਡੀ ਝੋਲੀ ਪਾਈਆ। ਜੇ ਬਖ਼ਸ਼ਿਸ਼ ਕਰੇ ਤੇ ਮਿਹਰ, ਮਿਹਰਵਾਨ ਹੋ ਕੇ ਹੋਏ ਸਹਾਈਆ। ਰਾਮ ਸਿੰਘ ਬੇਸ਼ਕ ਅੱਜ ਦੇ ਦਿਨ ਦੀ ਹੋ ਗਈ ਦੇਰ, ਇਕ ਜੁਗ ਪਿਛੇ ਇਕ ਦਿਨ ਲੇਖੇ ਲਾਈਆ। ਇਸੇ ਕਾਰਨ