ਕਲਜੁਗ ਕੂੜ ਕੁੜਿਆਰ ਕਹੇ ਵਾਹ ਪੁਰਖ ਸਮਰਥੇ, ਬੇਪਰਵਾਹ ਤੇਰੀ ਵਡਿਆਈਆ। ਮਾਇਆ ਮਮਤਾ ਕੂੜਾ ਮੋਹ ਕਹੇ ਮੈਂ
ਹੱਥ ਰਖਿਆ ਮੱਥੇ, ਭਾਗ ਨਸੀਬ ਆਪਣਾ ਵੇਖ ਵਖਾਈਆ। ਜਿਸ ਵੇਲੇ ਤਕਿਆ ਜਨ ਭਗਤ ਹੋਏ ਇਕੱਠੇ, ਸਚ ਦਵਾਰੇ ਡੇਰਾ ਲਾਈਆ। ਮੇਰੀ ਸ਼ਰਮੌਣ ਲਗੀ ਅੱਖੇ, ਨੇਤਰ ਨੈਣ ਬੈਠੇ ਆਪਣਾ ਆਪ ਭੁਆਈਆ। ਇਸ ਦੇ ਕੋਲੋਂ ਕਿਹੜਾ ਬਚੇ, ਜੋ ਦੋ ਜਹਾਨਾਂ ਵੇਖ ਵਖਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਕਹੇ ਅਸੀਂ ਉਠ ਨੱਠੇ, ਭੱਜੀਏ ਵਾਹੋ ਦਾਹੀਆ। ਪਤਾ ਨਹੀਂ ਹੁਣ ਕਿਹੜੇ ਖ਼ਾਨੇ ਘੱਤੇ, ਗੁਰਮੁਖਾਂ ਅੰਦਰੋਂ ਬਾਹਰ ਕਢਾਈਆ। ਕਲਜੁਗ ਵਾਲੇ ਝੂਠੇ ਲੈਣ ਨਹੀਂ ਦੇਣੇ ਇਸ ਰਸੇ, ਜਿਹੜਾ ਰਸ ਆਤਮਕ ਰਿਹਾ ਜਣਾਈਆ। ਜੋ ਇਸਦੇ ਪ੍ਰੇਮ ਪਿਆਰ ਵਿਚ ਫਸੇ, ਸਾਡੀ ਮੁਹੱਬਤ ਗਏ ਤੁੜਾਈਆ। ਤੇਰੇ ਚਰਨਾਂ ਨਾਲੋਂ ਜਨ ਭਗਤ ਕਦੇ ਨਾ ਹਟੇ, ਜਗਤ ਹਟਵਾਣੇ ਡੇਰਾ ਢਾਹੀਆ। ਰੰਗ ਅਗੰਮੀ ਇਕੋ ਰੱਤੇ, ਗੂੜ੍ਹਾ ਆਪ ਚੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਕੂੜ ਕੁੜਿਆਰ ਕਹੇ ਮੈਂ ਹੋ ਗਿਆ ਅੰਧਾ, ਨੇਤਰ ਨਜ਼ਰ ਕੁਛ ਨਾ ਆਈਆ। ਮੈਂ ਭੁਲ ਕੇ ਸਮਝ ਬੈਠਾ ਪ੍ਰਭੂ ਕੋਈ ਬੰਦਿਆਂ ਵਰਗਾ ਬੰਦਾ, ਤੱਤਾਂ ਵਾਲਾ ਰੂਪ ਵਟਾਈਆ। ਨੇੜੇ ਆ ਕੇ ਵੇਖਿਆ ਸਭ ਦੇ ਸਿਰ ਵਿਚ ਮਾਰੀ ਜਾਏ ਡੰਡਾ, ਸਿਰ ਸਕੇ ਨਾ ਕੋਇ ਉਠਾਈਆ। ਇਕੋ ਢੋਲਾ ਸੁਣਾ ਕੇ ਛੰਦਾ, ਸੰਸੇ ਰਿਹਾ ਮੁਕਾਈਆ। ਜੋ ਜਨਮ ਕਰਮ ਦਾ ਗੰਦਾ, ਫੜ ਬਾਹੋਂ ਗਲੇ ਲਗਾਈਆ। ਨਾਮ ਨਿਧਾਨਾ ਫੜਾ ਕੇ ਡੰਡਾ, ਪੌੜ੍ਹੇ ਆਪਣੇ ਲਏ ਚੜ੍ਹਾਈਆ। ਜਿਥੇ ਨਾ ਕੋਈ ਕੁੰਜੀ ਨਾ ਕੋਈ ਜੰਦਾ, ਦਰਬਾਨ ਨਜ਼ਰ ਕੋਇ ਨਾ ਆਈਆ। ਇਕੋ ਇਕ ਇਕੱਲਾ ਸਾਹਿਬ ਬਖ਼ਸ਼ੰਦਾ, ਸਤਿ ਦਵਾਰੇ ਡੇਰਾ ਲਾਈਆ। ਜਿਸ ਨੂੰ ਚਾਹੇ ਆਪਣੀ ਕਿਰਪਾ ਨਾਲ ਚਰਨ ਪ੍ਰੀਤੀ ਦੇਂਦਾ, ਦੂਸਰ ਮਿਲੇ ਨਾ ਕੋਇ ਵਡਿਆਈਆ। ਪ੍ਰੇਮ ਪਿਆਰ ਮੁਹੱਬਤ ਵਿਚ ਨਿਉਂਦਾ, ਨਿਵ ਨਿਵ ਸੀਸ ਝੁਕਾਈਆ। ਹੁਕਮ ਸੰਦੇਸ਼ ਸਤਿ ਜਨ ਭਗਤਾਂ ਕਹਿੰਦਾ, ਕਹਿ ਕਹਿ ਆਪ ਸਮਝਾਈਆ। ਆਦਿ ਜੁਗਾਦਿ ਜੁਗ ਚੌਕੜੀ ਆਪਣਾ ਭਾਣਾ ਆਪ ਸਹਿੰਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਕਲਜੁਗ ਵਹਿਣ ਵੇਖ ਕੇ ਵਹਿੰਦਾ, ਵਾਹਵਾ ਆਪਣਾ ਫੇਰਾ ਪਾਈਆ। ਤਖ਼ਤ ਨਿਵਾਸੀ ਸਾਚੇ ਤਖ਼ਤ ਬਹਿੰਦਾ, ਧੁਰ ਫ਼ਰਮਾਣਾ ਹੁਕਮ ਜਣਾਈਆ। ਵੇਖੋ ਖੇਲ ਜੋ ਹੋਣਾ ਆਇੰਦਾ, ਭੇਵ ਅਭੇਦ ਖੁਲ੍ਹਾਈਆ। ਚਾਰ ਜੁਗ ਦਾ ਜੋ ਥੱਕਾ ਮਾਂਦਾ, ਦੇਵੇ ਸਚ ਸਰਨਾਈਆ । ਕੂੜ ਕੁੜਿਆਰਾ ਕਹੇ ਮੈਂ ਕੀ ਕਰਾਂ ਜਿਧਰ ਵੇਖਾਂ ਗੁਰਮੁਖ ਸੋਹੰ ਢੋਲਾ ਗਾਂਦਾ, ਮੇਰਾ ਤੇਰਾ ਰਾਗ ਅਲਾਈਆ। ਜਿਸ ਦਾ ਗੋਬਿੰਦ ਨਾਲ ਵਾਅਦਾ, ਵਾਹਿਦ ਇਕੋ ਗਿਆ ਆਈਆ। ਗੁਰਮੁਖਾਂ ਤਕੇ ਫ਼ਾਇਦਾ, ਬਾਕੀ ਫਾਕੇ ਵਿਚ ਲੋਕਾਈਆ। ਜਿਸ ਦਾ ਕ਼ਾਨੂੰਨ ਇਕ ਕ਼ਾਇਦਾ, ਹੁਕਮ ਇਕ ਜਣਾਈਆ। ਉਹ ਖੇਲ ਕਰੇ ਬਾਕ਼ਾਇਦਾ, ਤਰਤੀਬ ਆਪਣੇ ਹੱਥ ਰਖਾਈਆ। ਕੂੜੀ ਕਿਰਿਆ ਕਰ ਕੇ ਅਲਿਹਦਾ, ਦਰ ਦਵਾਰਿਉਂ ਦਿਤੀ ਦੁਰਕਾਈਆ। ਜਿਹੜਾ ਆਤਮ ਪਰਮਾਤਮ ਨਾਲ ਕੀਤਾ ਮੁਆਇਦਾ, ਓਸੇ ਨੂੰ ਤੋੜ ਚੜ੍ਹਾਈਆ। ਗੁਰਮੁਖਾਂ ਦੇ ਕੇ ਰਿਆਇਤਾ, ਰਵਾਇਤ ਨਾਲ ਪਾਰ ਰਿਹਾ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਕੂੜ ਕੁੜਿਆਰ ਕਹੇ ਜਿਸ ਵੇਲੇ ਮਸਤਕ ਹੱਥ ਧਰਿਆ, ਉਂਗਲਾਂ ਮੁਖ ਨਾਲ ਛੁਹਾਈਆ। ਓਸ ਵੇਲੇ ਅੰਦਰੇ ਅੰਦਰ ਕੂੜ ਕੁੜਿਆਰਾ ਡਰਿਆ, ਭੈ ਭਉ ਸਿਰ ਮਨਾਈਆ। ਮੈਂ ਕਿੱਥੇ ਗਿਆ ਫੜਿਆ, ਛੁਡਾਵਣ ਵਾਲਾ ਨਜ਼ਰ ਕੋਇ ਨਾ ਆਈਆ। ਓਸ ਵੇਲੇ ਇਕੋ ਤਰਲਾ ਕਰਿਆ, ਤ੍ਰਿਸ਼ਨਾ ਲਈ ਵਧਾਈਆ । ਤੂੰ ਅਬਿਨਾਸ਼ੀ ਕਰਤਾ ਆਦਿ ਜੁਗਾਦਿ ਕਦੇ ਨਾ ਮਰਿਆ, ਸਦ ਜੀਵਣ ਰੂਪ ਵਖਾਈਆ। ਹੇ ਪ੍ਰਭੂ ਤੇਰੇ ਦਵਾਰੇ ਆ ਕੇ ਜੇ ਕੂੜ ਵਿਕਾਰ ਨਾ ਤਰਿਆ, ਹੋਰ ਦੱਸ ਕਿਹੜੇ ਦਵਾਰੇ ਜਾਈਆ। ਕਿਰਪਾ ਕਰ