ਹਰਿ ਸ਼ਬਦ ਕਹੇ ਹਰਿ ਸਤਿ ਸਵਾਮੀ, ਆਦਿ ਜੁਗਾਦਿ ਜੁਗ ਚੌਕੜੀ ਇਕ ਅਖਵਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ
ਅੰਤਰਜਾਮੀ, ਘਟ ਘਟ ਅੰਦਰ ਭੇਵ ਅਭੇਦਾ ਆਪ ਖੁਲ੍ਹਾਇੰਦਾ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚਾ ਸੁਲਤਾਨੀ, ਨਰ ਨਿਰੰਕਾਰਾ ਇਕ ਅਖਵਾਇੰਦਾ। ਜੁਗ ਚੌਕੜੀ ਖ਼ਾਲਕ ਖ਼ਲਕ ਖੇਲੇ ਖੇਲ ਮਹਾਨੀ, ਬੇਪਰਵਾਹੀ ਧੁਰ ਦਰਗਾਹੀ ਆਪਣਾ ਹੁਕਮ ਸੁਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਗਾ ਕੇ ਗਏ ਸ਼ਬਦ ਅਗੰਮੀ ਬਾਣੀ, ਰਾਗਾਂ ਨਾਦਾਂ ਵੇਦਾਂ ਸਿਫ਼ਤ ਸਲਾਹਿੰਦਾ। ਚਾਰ ਕੁੰਟ ਦਹਿ ਦਿਸ਼ਾ ਜਿਸ ਦਾ ਜਲਵਾ ਨੂਰ ਨੁਰਾਨੀ, ਜੋਤੀ ਜਾਤਾ ਡਗਮਗਾਇੰਦਾ। ਸੋ ਪੁਰਖ ਅਕਾਲਾ ਦੀਨ ਦਿਆਲਾ ਜਨ ਭਗਤਾਂ ਉਤੇ ਕਰੇ ਮਿਹਰਵਾਨੀ, ਮਹਿਬੂਬ ਮਿਹਰ ਨਜ਼ਰ ਇਕ ਉਠਾਇੰਦਾ। ਆਤਮ ਪਰਮਾਤਮ ਦੇਵੇ ਸਚ ਧਿਆਨੀ, ਨਿਜ ਨੇਤਰ ਲੋਚਨ ਨੈਣ ਅੱਖ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਤਿਗੁਰ ਸ਼ਬਦ ਕਹੇ ਪ੍ਰਭ ਇਕੋ ਦਾਤਾ, ਦੂਜਾ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਵੇਖਣਹਾਰ ਤਮਾਸ਼ਾ, ਨਿਰਗੁਣ ਸਰਗੁਣ ਵੇਸ ਵਟਾਈਆ। ਜਨ ਭਗਤਾਂ ਦੇਵਣਹਾਰਾ ਨਾਮ ਸੁਗ਼ਾਤਾ, ਵਸਤ ਅਮੋਲਕ ਝੋਲੀ ਪਾਈਆ। ਕਲਜੁਗ ਅੰਤ ਮਿਟੇ ਅੰਧੇਰੀ ਰਾਤਾ, ਸਤਿਜੁਗ ਸਾਚਾ ਨੂਰ ਚੰਦ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਆਦਿ ਜੁਗਾਦਿ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੱਸਣਹਾਰਾ ਸਾਚੀ ਗਾਥਾ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਢੋਲਾ ਇਕ ਸੁਣਾਈਆ। ਵਸਣਹਾਰਾ ਬਾਹਰ ਰਾਗਾਂ ਨਾਦਾਂ, ਸ਼ਾਸਤਰ ਵੇਦ ਪੁਰਾਨਾਂ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪਾਰਬ੍ਰਹਮ ਬੇਪਰਵਾਹੀਆ। ਸਤਿਗੁਰ ਸ਼ਬਦ ਕਹੇ ਪ੍ਰਭ ਇਕ ਇਕੱਲਾ ਏਕੰਕਾਰ, ਸੋ ਪੁਰਖ ਨਿਰੰਜਣ ਵਡੀ ਵਡਿਆਈਆ। ਵਸਣਹਾਰਾ ਠਾਂਡੇ ਦਰਬਾਰ, ਸਚਖੰਡ ਸਾਚੇ ਸੋਭਾ ਪਾਈਆ । ਬੋਲਣਹਾਰਾ ਨਾਮ ਜੈਕਾਰ, ਮੰਤਰ ਆਪਣਾ ਇਕ ਸੁਣਾਈਆ। ਲਿਔਣਹਾਰਾ ਮਾਤ ਅਵਤਾਰ, ਨਿਰਗੁਣ ਸਰਗੁਣ ਰੂਪ ਵਟਾਈਆ। ਲੇਖਾ ਜਾਣ ਸਰਬ ਸੰਸਾਰ, ਲੱਖ ਚੁਰਾਸੀ ਖੋਜ ਖੁਜਾਈਆ। ਸੰਤ ਸੁਹੇਲੇ ਲਏ ਉਬਾਰ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਗੁਰਸਿਖਾਂ ਬਖ਼ਸ਼ੇ ਚਰਨ ਪਿਆਰ, ਸਚ ਪ੍ਰੀਤੀ ਇਕ ਦ੍ਰਿੜਾਈਆ। ਅੰਤਰ ਆਤਮ ਖੋਲ੍ਹ ਕਿਵਾੜ, ਪਰਦਾ ਉਹਲਾ ਦਏ ਉਠਾਈਆ। ਮੇਟ ਮਿਟਾ ਕੇ ਪੰਚਮ ਧਾੜ, ਭੇਵ ਆਪਣਾ ਆਪ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਸਰਬ ਵਿਆਪੀ, ਘਟ ਘਟ ਬੈਠਾ ਨਜ਼ਰੀ ਆਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਵੱਡਾ ਪਰਤਾਪੀ, ਦੋ ਜਹਾਨਾਂ ਸੋਭਾ ਪਾਈਆ। ਨਿਤ ਨਵਿਤ ਜਿਸ ਦਾ ਅਗੰਮ ਅਗੰਮੜਾ ਜਾਪੀ, ਪੀਰ ਪੈਗ਼ੰਬਰ ਢੋਲੇ ਸੋਹਲੇ ਰਾਗਾਂ ਨਾਦਾਂ ਵਿਚ ਸੁਣਾਈਆ। ਜੋ ਜਨ ਭਗਤਾਂ ਲਹਿਣਾ ਦੇਣਾ ਦੇਵੇ ਬਾਕੀ, ਪੂਰਬ ਜਨਮ ਵੇਖ ਵਖਾਈਆ। ਭਾਗ ਲਗਾ ਕੇ ਕਾਇਆ ਮਾਟੀ, ਖ਼ਾਕੀ ਪੰਜ ਤੱਤ ਭੇਵ ਚੁਕਾਈਆ। ਅੰਮ੍ਰਿਤ ਆਤਮ ਜਾਮ ਪਿਆਏ ਬਣਕੇ ਸਾਕੀ, ਰਸ ਨਿਝਰ ਮੁਖ ਲਗਾਈਆ। ਮੰਜ਼ਲ ਚੜ੍ਹਾਏ ਔਖੀ ਘਾਟੀ, ਫੜ ਬਾਹੋਂ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਤਿਗੁਰ ਇਕ ਅਖਵਾਈਆ। ਸਾਹਿਬ ਸਤਿਗੁਰ ਹਰਿ ਸਮਰਥ, ਭੇਵ ਅਭੇਦ ਨਾ ਕੋਇ ਜਣਾਇੰਦਾ। ਜੁਗ ਚੌਕੜੀ ਚਲਾਵਣਹਾਰਾ ਰਥ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਸ ਵਟਾਇੰਦਾ। ਸੰਤ ਸੁਹੇਲੇ ਮਾਰਗ ਦੱਸ, ਪੜਦਾ ਉਹਲਾ ਆਪ ਉਠਾਇੰਦਾ। ਨਿਰਮਲ ਜੋਤ ਕਰ ਪਰਕਾਸ਼, ਅੰਧ ਅੰਧੇਰ ਗਵਾਇੰਦਾ । ਸੁਰਤੀ ਸ਼ਬਦੀ ਗੋਪੀ ਕਾਹਨ ਵਖਾਏ ਰਾਸ, ਮੰਡਲ ਮੰਡਪ ਆਪ ਨਚਾਇੰਦਾ। ਕੂੜੀ ਕਿਰਿਆ ਵਿਚੋਂ ਕਾਢ, ਗੁਰਮੁਖ ਆਪਣੇ ਰੰਗ ਰੰਗਾਇੰਦਾ। ਮੇਟਣਹਾਰਾ ਵਾਦ ਵਿਵਾਦ, ਮਾਇਆ ਮਮਤਾ ਮੋਹ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਤਿਗੁਰ ਸਤਿ ਇਕ ਅਖਵਾਇੰਦਾ। ਹਰਿ ਸਤਿਗੁਰ ਸਤਿ ਸ੍ਰੀ ਭਗਵਾਨ, ਪਾਰਬ੍ਰਹਮ ਵੱਡੀ ਵਡਿਆਈਆ। ਜਨ ਭਗਤਾਂ ਦੇਵੇ ਸਾਚਾ ਦਾਨ, ਨਾਮ ਭੰਡਾਰ ਝੋਲੀ ਪਾਈਆ। ਸਚ ਦਵਾਰ