ਜਨ ਭਗਤ ਕਹੇ ਪ੍ਰਭ ਅਬਿਨਾਸ਼, ਪਤਿਪਰਮੇਸ਼ਵਰ ਦੇ ਦ੍ਰਿੜਾਈਆ। ਚਾਰ ਕੁੰਟ ਦਹਿ ਦਿਸ਼ਾ ਅੰਧੇਰੀ ਰਾਤ, ਨਵ ਨੌਂ ਚਾਰ
ਨਜ਼ਰੀ ਆਈਆ। ਨਵ ਸੱਤ ਵੇਖਿਆ ਮਾਰ ਝਾਤ, ਦਹਿ ਦਿਸ਼ਾ ਅੱਖ ਉਠਾਈਆ। ਸਾਚਾ ਦਿਸੇ ਨਾ ਕੋਇ ਸਾਥ, ਸਗਲਾ ਸੰਗ ਨਾ ਕੋਇ ਨਿਭਾਈਆ । ਅੰਤਰ ਆਤਮ ਖੋਲ੍ਹੇ ਨਾ ਕੋਈ ਤਾਕ, ਪਰਦਾ ਦੁਵੈਤ ਨਾ ਕੋਇ ਉਠਾਈਆ। ਨਿਰਮਲ ਨੂਰ ਜੋਤ ਨਾ ਕੋਇ ਪਰਕਾਸ਼, ਅਗੰਮੀ ਚੰਦ ਨਾ ਕੋਇ ਚਮਕਾਈਆ। ਸਾਚੀ ਧੂੜੀ ਟਿੱਕਾ ਮਸਤਕ ਲਾਵੇ ਕੋਈ ਨਾ ਖ਼ਾਕ, ਨਿਰਮਲ ਨੂਰ ਨਾ ਕੋਇ ਰੁਸ਼ਨਾਈਆ। ਮੰਜ਼ਲ ਪੌੜੀ ਚੜ੍ਹੇ ਕੋਈ ਨਾ ਘਾਟ, ਪਾਂਧੀ ਪੰਧ ਨਾ ਕੋਇ ਮੁਕਾਈਆ। ਅੰਦਰ ਬਾਹਰ ਗੁਪਤ ਜ਼ਾਹਰ ਪਤ ਕੋਈ ਨਾ ਸਕੇ ਰਾਖ, ਸਿਰ ਹੱਥ ਨਾ ਕੋਇ ਰਖਾਈਆ। ਸਾਚੀ ਸੇਵਾ ਦਾ ਚਾਕਰ ਦਿਸੇ ਕੋਈ ਨਾ ਚਾਕ, ਦਰ ਦਰਵੇਸ਼ ਰੂਪ ਨਾ ਕੋਇ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੁਣੇ ਨਾ ਕੋਈ ਬਾਤ, ਅੰਤਰ ਨਾਤ ਨਾ ਕੋਇ ਜੁੜਾਈਆ। ਪੀਰ ਪੈਗ਼ੰਬਰ ਪੂਰੀ ਕਰੇ ਕੋਈ ਨਾ ਆਸ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦੇ ਮਾਣ ਵਡਿਆਈਆ। ਜਨ ਭਗਤ ਕਹਿਣ ਪ੍ਰਭ ਖੋਲ੍ਹ ਭੇਵ, ਅਨੁਭਵ ਆਪਣੀ ਦਇਆ ਕਮਾਈਆ। ਅੰਮ੍ਰਿਤ ਆਤਮ ਰਸ ਮਿਲੇ ਕੋਈ ਨਾ ਮੇਵ, ਸਚ ਜਾਮ ਨਾ ਕੋਇ ਪਿਆਈਆ। ਨਿਹਚਲ ਧਾਮ ਦੱਸੇ ਨਾ ਕੋਈ ਨਿਹਕੇਵ, ਅਟਲ ਮਹਲ ਨਾ ਕੋਇ ਵਖਾਈਆ। ਸਾਚੀ ਦੱਸੇ ਨਾ ਕੋਈ ਸੇਵ, ਧੁਰ ਦਾ ਰੰਗ ਨਾ ਕੋਇ ਰੰਗਾਈਆ। ਰਸਨਾ ਪੜ੍ਹ ਪੜ੍ਹ ਥੱਕੀ ਜਿਹਵ, ਬੱਤੀ ਦੰਦ ਦੇਣ ਦੁਹਾਈਆ। ਸਚ ਸਵਾਮੀ ਅੰਤਰਜਾਮੀ ਘਟ ਹੋਇਆ ਤੇਰਾ ਨਾ ਮੇਲ, ਪੀਆ ਪ੍ਰੀਤਮ ਜੋੜ ਨਾ ਕੋਇ ਜੁੜਾਈਆ। ਦੀਪਕ ਜਗਿਆ ਨਾ ਬਿਨ ਬਾਤੀ ਤੇਲ, ਗ੍ਰਹਿ ਮੰਦਰ ਨਾ ਕੋਇ ਰੁਸ਼ਨਾਈਆ । ਸਾਚਾ ਮਿਲਿਆ ਨਾ ਸੱਜਣ ਸੁਹੇਲ, ਅਬਿਨਾਸ਼ੀ ਕਰਤੇ ਤੇਰਾ ਅਨੰਦ ਨਾ ਕੋਇ ਵਖਾਈਆ। ਰੋਂਦੇ ਵੇਖੇ ਗੁਰੂ ਗੁਰ ਚੇਲ, ਚਾਰ ਕੁੰਟ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪਰਦਾ ਦੇ ਉਠਾਈਆ। ਜਨ ਭਗਤ ਕਹਿਣ ਪ੍ਰਭ ਦੱਸ ਦੇ ਹਾਲ, ਆਪਣਾ ਭੇਵ ਖੁਲ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਤੇਰਾ ਦੇਂਦੇ ਅਹਿਵਾਲ, ਅੰਜੀਲ ਕ਼ੁਰਾਨ ਦੇਣ ਗਵਾਹੀਆ। ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਵੇਖੇ ਭਾਲ, ਸਮੁੰਦ ਸਾਗਰ ਹੱਥ ਕਿਸੇ ਨਾ ਆਈਆ। ਸਰ ਸਰੋਵਰ ਤਟ ਕਿਨਾਰੇ ਮਾਰ ਕੇ ਵੇਖੀ ਛਾਲ, ਡੂੰਘੀ ਭਵਰ ਫੋਲ ਫੁਲਾਈਆ। ਰਾਗ ਨਾਦ ਵਜਾ ਕੇ ਵੇਖੇ ਤਾਲ, ਸੁਰੰਗੇ ਹੱਥ ਉਠਾਈਆ। ਮਿਰਗਾਂ ਵਾਲੀ ਚਲ ਕੇ ਵੇਖੀ ਚਾਲ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਸ਼ਸਤਰ ਤੀਰ ਕਮਾਨ ਹੱਥ ਵਿਚ ਫੜ ਕੇ ਰੱਖੀ ਢਾਲ, ਖੜਗ ਖੰਡਾ ਇਕ ਚਮਕਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਪਰਮ ਪੁਰਖ ਪਤਿਪਰਮੇਸ਼ਵਰ ਸਚ ਦਵਾਰੇ ਮਿਲਿਉਂ ਕਿਸੇ ਨਾ ਆਣ, ਮਹਿਬੂਬ ਹੋ ਕੇ ਮੁਹੱਬਤ ਸਚ ਕਮਾਈਆ। ਕਾਇਆ ਮੰਦਰ ਅੰਦਰ ਸਾਢੇ ਤਿੰਨ ਹੱਥ ਦਿਤੀ ਨਾ ਕੋਇ ਪਹਿਚਾਨ, ਮੁਖ਼ਾਤਬ ਹੋ ਕੇ ਦਿਤਾ ਸਮਝਾਈਆ। ਦੀਆ ਬਾਤੀ ਕਮਲਾਪਾਤੀ ਮਹਲ ਅਟਲ ਜਗਾਇਆ ਕੋਈ ਨਾ ਆਣ, ਨੂਰੀ ਜੋਤ ਨਾ ਕੋਇ ਰੁਸ਼ਨਾਈਆ। ਅੰਮ੍ਰਿਤ ਰਸ ਨਿਝਰ ਮਿਲਿਆ ਨਾ ਪੀਣ ਖਾਣ, ਤ੍ਰਿਸ਼ਨਾ ਭੁਖ ਨਾ ਕੋਇ ਮਿਟਾਈਆ। ਪੜ੍ਹ ਪੜ੍ਹ ਥੱਕੇ ਵਿਚ ਜਹਾਨ, ਦਿਵਸ ਰੈਣ ਘੜੀ ਪਲ ਢੋਲੇ ਗਾਈਆ। ਤੇਰਾ ਰੂਪ ਅਨੂਪ ਸਤਿ ਸਰੂਪ ਨਜ਼ਰੀ ਆਇਆ ਨਾ ਵਿਚ ਜਹਾਨ, ਬੇਨਜ਼ੀਰ ਨਜ਼ਰ ਨਾਲ ਨਜ਼ਰ ਨਾ ਕੋਇ ਮਿਲਾਈਆ। ਸਚ ਸੰਦੇਸ਼ਾ ਸੁਣਿਆ ਨਾ ਕੋਈ ਫ਼ਰਮਾਣ, ਧੁਰ ਦਾ ਨਾਦ ਨਾ ਕੋਇ ਵਜਾਈਆ। ਸਦੀ ਵੀਹਵੀਂ ਸਾਰੇ ਹੋਏ ਹੈਰਾਨ, ਸੰਤ ਸੁਹੇਲੇ ਨੇਤਰ ਨੈਣ ਅੱਖ ਖੁਲ੍ਹਾਈਆ। ਕਿਰਪਾ ਕਰ ਪ੍ਰਭੂ ਮਿਹਰਵਾਨ, ਭੇਵ ਅਭੇਦਾ ਅਛਲ ਅਛੇਦਾ ਦੇ ਦ੍ਰਿੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਚ ਦੇ ਵਡਿਆਈਆ। ਜਨ ਭਗਤ ਕਹਿਣ ਪ੍ਰਭ ਖੋਲ੍ਹ ਪਰਦਾ, ਕਿਉਂ ਬੈਠਾ ਮੁਖ ਛੁਪਾਈਆ। ਹਉਂ ਬਾਲਕ ਦਰ ਦਰਵੇਸ਼ ਤੇਰੇ ਘਰ ਦਾ, ਦਰ ਠਾਂਡੇ ਅਲਖ ਜਗਾਈਆ। ਵਸਤ ਅਮੋਲਕ ਨਾਮ ਨਿਧਾਨ ਇਕੋ ਮੰਗਦਾ, ਧੁਰ ਦੀ ਦਾਤ ਝੋਲੀ ਪਾਈਆ। ਲੇਖਾ ਮੁਕ ਜਾਏ ਹੰ ਬ੍ਰਹਮ ਦਾ, ਪਾਰਬ੍ਰਹਮ ਪ੍ਰਭ ਆਪਣਾ ਆਪ ਸਮਝਾਈਆ। ਕਰ ਖੇਲ ਨਿਹਕਰਮੀ ਆਪਣੇ ਕਰਮ ਦਾ, ਕਰਮ ਕਾਂਡ ਕੂੜੀ ਕਿਰਿਆ ਦੇ ਮਿਟਾਈਆ। ਸਚ ਨਿਸ਼ਾਨ ਵਖਾ ਆਪਣੇ ਧਰਮ ਦਾ, ਜਿਥੇ ਜ਼ਾਤ ਪਾਤ ਵਰਨ ਬਰਨ ਨਜ਼ਰ ਕੋਇ ਨਾ ਆਈਆ। ਝਗੜਾ ਮੁਕ ਜਾਏ ਕੂੜੇ ਵਰਨ ਦਾ, ਸਚ ਸਰਨ ਇਕ ਸਮਝਾਈਆ। ਨੇਤਰ ਖੋਲ੍ਹ ਦੇ ਹਰਨ ਫਰਨ ਦਾ, ਲੋਚਨ ਅੱਖ ਖੁਲ੍ਹਾਈਆ । ਸਾਚਾ ਮਾਰਗ ਦੱਸ ਦੇ ਕਾਇਆ ਮੰਦਰ ਅੰਦਰ ਚੜ੍ਹਨ ਦਾ, ਸੁਰਤੀ ਸ਼ਬਦ ਨਾਲ ਮਿਲਾਈਆ। ਲੇਖਾ ਮੁਕ ਜਾਏ ਜਨਮ ਮਰਨ ਦਾ, ਆਵਣ ਜਾਵਣ ਪਤਿਤ ਪਾਵਨ ਲੱਖ ਚੁਰਾਸੀ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਦੇ ਸਮਝਾਈਆ। ਜਨ ਭਗਤ ਕਹਿਣ ਪ੍ਰਭ ਖੋਲ੍ਹ ਦੇ ਅੱਖ, ਆਖ਼ਰ ਮੰਗ ਮੰਗਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਜ਼ਰ ਆਏਂ ਪਰਤਖ, ਪਤਿਪਰਮੇਸ਼ਵਰ ਜਲਵਾ ਨੂਰ ਕਰ ਰੁਸ਼ਨਾਈਆ। ਪਰਵਰਦਿਗਾਰ