G18L062 ੧੨ ਮਾਘ ੨੦੨੧ ਬਿਕ੍ਰਮੀ ਕਪੂਰ ਸਿੰਘ ਬਰਾੜ ਮੋਗਾ

     ਜੋਤ ਕਹੇ ਮੇਰਾ ਪਰਕਾਸ਼, ਲੱਖ ਚੁਰਾਸੀ ਦੀਵਾ ਬਾਤੀ ਡਗਮਗਾਈਆ। ਸ਼ਬਦ ਕਹੇ ਮੇਰਾ ਖੇਲ ਤਮਾਸ਼, ਦਰ ਦਰ ਘਰ ਘਰ

ਅਗੰਮੀ ਨਾਦ ਵਜਾਈਆ। ਬ੍ਰਹਮ ਕਹੇ ਮੈਂ ਸਭ ਦੇ ਸਾਥ, ਆਦਿ ਜੁਗਾਦਿ ਜੁਗ ਚੌਕੜੀ ਵੇਸ ਵਟਾਈਆ। ਆਤਮ ਕਹੇ ਮੇਰਾ ਰੂਪ ਅਬਿਨਾਸ਼, ਪੁਰਖ ਅਬਿਨਾਸ਼ੀ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਣਤ ਬਣਾਈਆ। ਜੋਤ ਕਹੇ ਮੇਰਾ ਰੂਪ ਅਗੰਮਾ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਸ਼ਬਦ ਕਹੇ ਮੇਰਾ ਨਾਦ ਸੁਣੇ ਨਾ ਕੋਈ ਕੰਨਾਂ, ਧਾਮ ਅਗੰਮੜੇ ਆਪ ਵਜਾਇੰਦਾ। ਬ੍ਰਹਮ ਕਹੇ ਮਾਤ ਪਿਤ ਕੁੱਖ ਕਿਸੇ ਨਾ ਜੰਮਾ, ਤੱਤ ਵਜੂਦ ਨਾ ਕੋਇ ਵਖਾਇੰਦਾ। ਆਤਮ ਕਹੇ ਮੇਰਾ ਨੂਰ ਨੁਰਾਨਾ, ਸ਼ਾਹ ਸੁਲਤਾਨ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਵਰਤਾਇੰਦਾ। ਜੋਤ ਕਹੇ ਮੈਂ ਆਦਿ ਨਿਰੰਜਣ, ਜੋਤੀ ਵੰਡ ਵੰਡਾਈਆ। ਸ਼ਬਦ ਕਹੇ ਮੈਂ ਆਦਿ ਅਨੰਦਣ, ਘਰ ਘਰ ਨਿਜਾਨੰਦ ਰਿਹਾ ਵਖਾਈਆ। ਬ੍ਰਹਮ ਕਹੇ ਮੈਂ ਸੂਰਾ ਸਰਬੰਗਣ, ਮੇਰੇ ਬਿਨਾ ਤਨ ਖ਼ਾਕੀ ਮਾਟੀ ਨਾ ਕੋਇ ਵਡਿਆਈਆ। ਆਤਮ ਕਹੇ ਮੈਂ ਸਦਾ ਵਸਾਂ ਓਸ ਦੇ ਸੰਗਣ, ਜੋ ਸਭ ਦਾ ਮਾਲਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਈਆ। ਜੋਤ ਕਹੇ ਮੇਰਾ ਸਚ ਵਸੇਰਾ, ਘਰ ਸਚ ਮਿਲੇ ਵਡਿਆਈਆ। ਸ਼ਬਦ ਕਹੇ ਮੇਰਾ ਚਾਉ ਘਨੇਰਾ, ਅਨੁਰਾਗੀ ਖ਼ੁਸ਼ੀ ਵਖਾਈਆ। ਬ੍ਰਹਮ ਕਹੇ ਤੇਰਾ ਵਖਰਾ ਡੇਰਾ, ਆਸਣ ਸਿੰਘਾਸਣ ਸੋਭਾ ਪਾਈਆ। ਆਤਮ ਕਹੇ ਮੇਰਾ ਵਸੇ ਖੇੜਾ, ਬੰਕ ਦਵਾਰਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਦਾਤਾ ਆਪਣਾ ਲਹਿਣਾ ਦੇਣਾ ਆਪ ਚੁਕਾਈਆ। ਜੋਤ ਕਹੇ ਮੈਨੂੰ ਆਦਿ ਜੁਗਾਦਿ ਖ਼ੁਸ਼ੀ, ਜਨ ਭਗਤਾਂ ਵਿਚੋਂ ਨਜ਼ਰੀ ਆਈਆ। ਸ਼ਬਦ ਕਹੇ ਮੇਰੀ ਸੰਤਾਂ ਨਾਲ ਰੁਚੀ, ਦੂਸਰ ਨਾਤਾ ਨਾ ਕੋਇ ਰਖਾਈਆ। ਬ੍ਰਹਮ ਕਹੇ ਗੁਰਮੁਖਾਂ ਅੰਦਰ ਮੇਰੀ ਵਸਤ ਸੁੱਚੀ, ਕੂੜਾ ਰੰਗ ਨਾ ਕੋਇ ਰੰਗਾਈਆ। ਆਤਮ ਕਹੇ ਗੁਰਸਿਖਾਂ ਅੰਦਰ ਮੈਂ ਇਹੋ ਧਾਰ ਉਲਟੀ, ਜੋ ਪਰਮਾਤਮ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਰ ਵੇਖੇ ਖੇਲ ਹਰਿ ਰਘੁਰਾਈਆ । ਜੋਤ ਕਹੇ ਬਣ ਸੰਤ ਸਹੇਲੀ, ਨਿਤ ਨਿਤ ਸੇਵ ਕਮਾਈਆ। ਸ਼ਬਦ ਕਹੇ ਮੈਂ ਭਗਤਾਂ ਬੇਲੀ, ਗੁਪਤ ਜ਼ਾਹਰ ਹਾਲ ਜਣਾਈਆ। ਬ੍ਰਹਮ ਕਹੇ ਮੈਂ ਅਚਰਜ ਖੇਲ ਖੇਲੀ, ਨਿਤ ਨਵਿਤ ਵੇਸ ਵਟਾਈਆ। ਆਤਮ ਕਹੇ ਮੈਂ ਸਦ ਵਸਾਂ ਰੰਗ ਨਵੇਲੀ, ਸਚ ਦਵਾਰੇ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਰਿਹਾ ਚਲਾਈਆ। ਜੋਤ ਕਹੇ ਮੇਰਾ ਰੂਪ ਜੋਤੀ ਜਾਤਾ, ਨੂਰ ਨੁਰਾਨਾ ਨਜ਼ਰੀ ਆਈਆ । ਸ਼ਬਦ ਕਹੇ ਮੇਰਾ ਇਕੋ ਪਿਤਾ ਮਾਤਾ, ਪੁਰਖ ਅਕਾਲ ਵੱਡੀ ਵਡਿਆਈਆ। ਬ੍ਰਹਮ ਕਹੇ ਬੇਪਰਵਾਹ ਮੇਰਾ ਦਾਤਾ, ਨਿਰਗੁਣ ਨਿਰਵੈਰ ਸੱਚਾ ਸ਼ਹਿਨਸ਼ਾਹੀਆ। ਆਤਮ ਕਹੇ ਮੈਂ ਓਸੇ ਦੀ ਜ਼ਾਤਾ, ਜੋ ਅਜ਼ਾਤੀ ਨਜ਼ਰੀ ਆਈਆ। ਜੁਗ ਚੌਕੜੀ ਵੇਖਣਹਾਰ ਤਮਾਸ਼ਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਵਰਨ ਬਰਨ ਸੁਣਾਏ ਗਾਥਾ, ਅਗੰਮ ਅਥਾਹ ਕਰੇ ਪੜ੍ਹਾਈਆ। ਭਗਤਾਂ ਜੋੜਨਹਾਰਾ ਨਾਤਾ, ਧੁਰ ਦਾ ਸੰਗ ਰਖਾਈਆ । ਵਕ਼ਤ ਵੇਲਾ ਸੁਹੰਜਣਾ ਜਿਸ ਪਛਾਤਾ, ਪਰਦਾ ਓਹਲਾ ਪਰੇ ਹਟਾਈਆ। ਕਿਰਪਾਲ ਹੋ ਕੇ ਕਿਰਪਨ ਪੂਰੀ ਕਰੇ ਆਸਾ, ਨਿਰਧਨ ਦਏ ਵਡਿਆਈਆ । ਮਾਲਕ ਹੋ ਕੇ ਜੋਤੀ ਸ਼ਬਦੀ ਪੂਰਾ ਕਰੇ ਘਾਟਾ, ਬ੍ਰਹਮ ਪਾਰਬ੍ਰਹਮ ਆਪਣਾ ਰੰਗ ਰੰਗਾਈਆ। ਆਤਮ ਪਰਮਾਤਮ ਦੇਵੇ ਸਾਥਾ, ਸਗਲਾ ਸੰਗ ਨਿਭਾਈਆ । ਨਵ ਨੌ ਚਾਰ ਪਿੱਛੋਂ ਮੁਕੀ ਵਾਟਾ, ਪਿਛਲਾ ਅਗਲਾ ਪੰਧ ਮੁਕਾਈਆ। ਕਿਰਪਾ ਕਰ ਪੁਰਖ ਸਮਰਾਥਾ, ਸਮਝ ਆਪਣੀ ਦੇਣੀ ਜਣਾਈਆ। ਚੌਹਾਂ ਮੇਲਾ ਇਕੋ ਘਾਟਾ, ਪਤਣ ਇਕੋ ਦਿਤਾ ਵਖਾਈਆ। ਘਰ ਮੰਦਰ ਸਾਢੇ ਤਿੰਨ ਹੱਥ ਬਣਾ ਕੇ ਅਹਾਤਾ, ਚਾਰ ਦੀਵਾਰੀ ਹੱਡ ਮਾਸ ਨਾੜੀ ਨਜ਼ਰੀ ਆਈਆ । ਸੇਜ ਸੁਹੰਜਣੀ ਵਿਛਾ ਕੇ ਖਾਟਾ, ਖਟੀਆ ਇਕੋ ਦਿਤੀ ਸੁਹਾਈਆ। ਸਤਿ ਸਵਾਮੀ ਅੰਤਰਜਾਮੀ ਪੁਰਖ ਅਕਾਲ ਆਪ ਬਰਾਜਾ, ਨਿਰਵੈਰ ਨਿਰਾਕਾਰ ਡੇਰਾ ਲਾਈਆ। ਮਿਹਰਵਾਨ ਹੋ ਕੇ ਜੋਤੀ ਨੂਰ ਕਰ ਪਰਕਾਸ਼ਾ, ਸ਼ਬਦ ਕਹੇ ਮੇਰਾ ਰਾਗ ਦਿਤਾ ਜਣਾਈਆ। ਬ੍ਰਹਮ ਕਹੇ ਮੇਰਾ ਪਰਦਾ ਪਾਟਾ, ਓਹਲਾ ਨਜ਼ਰ ਕੋਇ ਨਾ ਆਈਆ। ਆਤਮ ਕਹੇ ਮੈਂ ਸਾਖ਼ਿਆਤਾ, ਸਤਿ ਸਰੂਪ ਦਰਸ਼ਨ ਪਾਈਆ। ਚਾਰੇ ਮਿਲ ਕੇ ਕਹਿਣ ਇਕੋ ਵਰ ਇਕੋ ਦਰ ਇਕੋ ਘਰ ਪੈਂਦੀ ਵੇਖੀ ਰਾਸਾ, ਬਿਨ ਗੋਪੀ ਕਾਹਨ ਆਪਣਾ ਨਾਚ ਨਚਾਈਆ। ਚਾਰ ਕੁੰਟ ਦਹਿ ਦਿਸ਼ਾ ਕੋਈ ਨਾ ਦਿਸੇ ਨਿਰਾਸਾ, ਮਨਸਾ ਪੂਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ । ਚਾਰੇ ਕਹਿਣ ਪ੍ਰਭ ਕਿਰਪਾ ਕੀਤੀ, ਦਿਤੀ ਮਾਣ ਵਡਿਆਈਆ। ਪਿਛਲੀ ਕਹਾਣੀ ਪਿੱਛੇ ਬੀਤੀ, ਅਗੇ ਦਏ ਸਮਝਾਈਆ। ਭਗਤਾਂ ਚਲੇ ਸਾਚੀ ਰੀਤੀ, ਰੀਤੀਵਾਨ ਆਪਣਾ ਹੁਕਮ ਵਰਤਾਈਆ। ਏਕਾ ਰੰਗ ਰੰਗਾ ਕੇ ਹਸਤ ਕੀਟੀ, ਚਿਉਂਟੀ ਗਜ ਵੇਖ ਵਖਾਈਆ। ਆਤਮ ਬਖ਼ਸ਼ੇ ਸਚ ਪ੍ਰੀਤੀ, ਬ੍ਰਹਮ ਆਪਣਾ ਮੇਲ ਮਿਲਾਈਆ। ਸ਼ਬਦ ਸੁਣਾਏ ਅਗੰਮੀ ਸੀਟੀ, ਧੁਰ ਦਾ ਰਾਗ ਅਲਾਈਆ। ਜੋਤੀ ਨੂਰ ਸਦ ਨਜ਼ਦੀਕੀ, ਦੂਰ ਦੁਰਾਡਾ ਪੰਧ ਮੁਕਾਈਆ। ਇਹ ਖੇਲ ਭਗਤ ਜਨ ਜੀਅ ਕੀ, ਚਾਰੇ ਮਿਲ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਇਕ ਅਖਵਾਈਆ। ਆਤਮ ਕਹੇ ਮੈਂ ਵੇਖਿਆ ਭਗਤਾਂ ਮੰਦਰ, ਸੋਹਣਾ ਸੁਹੰਜਣਾ ਪ੍ਰਭੂ ਦਿਤਾ ਬਣਾਈਆ। ਬ੍ਰਹਮ ਕਹੇ ਮੈਂ ਓਸੇ ਅੰਦਰ, ਬੈਠਾ ਡੇਰਾ ਲਾਈਆ। ਸ਼ਬਦ ਕਹੇ ਮੈਂ ਤੋੜ ਕੇ ਜੰਦਰ, ਕੁੰਡਾ ਦਿਤਾ ਲਾਹੀਆ। ਜੋਤ ਕਹੇ ਮੇਰਾ ਨੂਰੀ ਸੀਤਲ ਚੰਦਨ, ਅਨੂਪ ਰੂਪ ਵਟਾਈਆ। ਸਚ ਪੁੱਛੋ ਜਿਥੇ ਮਿਲ ਕੇ ਗੁਰ ਅਵਤਾਰ ਪੀਰ ਪੈਗ਼ੰਬਰ ਕਾਇਆ ਮੰਦਰ ਅੰਦਰ ਆਪਣੀ ਮੰਜ਼ਲ ਲੰਘਣ, ਬਿਨ ਕ਼ਦਮਾਂ ਕ਼ਦਮ ਉਠਾਈਆ। ਦਰ ਦਰਵੇਸ਼ ਭਿਖਾਰੀ ਹੋ ਕੇ ਮੰਗਣ, ਆਪਣੀ ਅਲਖ ਜਗਾਈਆ। ਦੇਵਣਹਾਰ ਸੂਰਾ ਸਰਬੰਗਣ, ਪੁਰਖ ਅਕਾਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਆਤਮ ਕਹੇ ਮੇਰਾ ਹੋਇਆ ਨਿਰਨਾ, ਭਗਤ ਦਵਾਰੇ ਵਜੀ ਵਧਾਈਆ। ਬ੍ਰਹਮ ਕਹੇ ਮੈਂ ਓਸੇ ਦੀ ਕਿਰਨਾ, ਜਿਸ ਦਾ ਜਲਵਾ ਸਮਝ ਕੋਇ ਨਾ ਪਾਈਆ। ਸ਼ਬਦ ਕਹੇ ਮੈਂ ਓਸੇ ਦੇ ਹੁਕਮੇਂ ਅੰਦਰ ਫਿਰਨਾ, ਦੋ