G18L063 ੧੨ ਮਾਘ ੨੦੨੧ ਬਿਕ੍ਰਮੀ ਸੁਰੈਣ ਸਿੰਘ ਦੇ ਗ੍ਰਹਿ ਨਿਧਾਂ ਵਾਲੀ

   ਜੋਤ ਸ਼ਬਦ ਕਹੇ ਕੁਛ ਕਹੀਏ ਕਹਾਣੀ, ਮਿਲ ਕੇ ਸੇਵ ਕਮਾਈਆ। ਬ੍ਰਹਮ ਕਹੇ ਕੀ ਉਹ ਧੁਰ ਦੀ ਰਾਣੀ, ਸਚ ਸਾਚੀ

ਨਜ਼ਰੀ ਆਈਆ। ਆਤਮ ਕਹੇ ਉਹ ਸਿਫ਼ਤ ਸ੍ਰੀ ਭਗਵਾਨੀ, ਮਹਿੰਮਾ ਬੇਪਰਵਾਹੀਆ। ਜਿਸ ਨੂੰ ਜੁਗ ਚੌਕੜੀ ਕਲਮਿਆਂ ਨਾਮਾਂ ਵਾਲੀ ਕਹਿੰਦੇ ਬਾਣੀ, ਸੰਦੇਸ਼ੇ ਧੁਰ ਦ੍ਰਿੜਾਈਆ। ਜਿਸ ਦਾ ਹੁਕਮ ਮੰਨ ਕੇ ਰਸਤਾ ਲੱਭੇ ਚਾਰੇ ਖਾਣੀ, ਚਾਰ ਕੁੰਟ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਵਰਤਾਈਆ। ਸ਼ਬਦ ਕਹੇ ਜੋਤੀ ਮੈਂ ਦੱਸਾਂ ਗਾਥਾ, ਲੇਖਾ ਧੁਰਦਰਗਾਹੀਆ। ਬ੍ਰਹਮ ਕਹੇ ਮੈਂ ਵੇਖਾਂ ਸਾਖ਼ਿਆਤਾ, ਸਨਮੁਖ ਦਰਸ਼ਨ ਪਾਈਆ। ਆਤਮ ਕਹੇ ਇਹ ਅਜਬ ਖੇਲ ਤਮਾਸ਼ਾ, ਅਨਡਿਠ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਰਿਹਾ ਵਰਤਾਈਆ। ਜੋਤ ਕਹੇ ਸ਼ਬਦੀ ਗੀਤ ਗੌਣਾ ਕਿਥੇ, ਮੈਨੂੰ ਦੇ ਸਮਝਾਈਆ। ਬ੍ਰਹਮ ਕਿਹਾ ਵੇਖੋ ਪ੍ਰਭ ਨੇ ਵੰਡੇ ਸੋਹਣੇ ਹਿੱਸੇ, ਸੋਹਣੀ ਬਣਤ ਬਣਾਈਆ। ਆਤਮ ਕਿਹਾ ਜਿਸ ਦਵਾਰੇ ਇਕੋ ਇਕ ਦਿਸੇ, ਦੂਜਾ ਨਜ਼ਰ ਕੋਇ ਨਾ ਆਈਆ। ਓਥੇ ਭਗਤ ਭਗਵਾਨ ਲੇਖ ਲਿਖੇ, ਸੋਹਣੀ ਬਣਤ ਬਣਾਈਆ। ਕੋਈ ਅੱਖਰਾਂ ਵਾਲੇ ਨਹੀਂ ਚਿੱਠੇ, ਧੁਰ ਦੀ ਧਾਰ ਆਪ ਜਣਾਈਆ। ਜਿਸ ਦੇ ਕੋਲੋਂ ਗੁਰ ਅਵਤਾਰ ਪੀਰ ਪੈਗ਼ੰਬਰ ਸਿੱਖੇ, ਸਾਚੀ ਸਿਖਿਆ ਝੋਲੀ ਪਾਈਆ। ਉਹ ਸਾਹਿਬ ਸਵਾਮੀ ਵਸਦਾ ਜਿਥੇ, ਓਥੇ ਰਾਗ ਨਾਦ ਦੇਣਾ ਜਣਾਈਆ। ਆਤਮ ਕਿਹਾ ਕੋਈ ਮੈਨੂੰ ਪੁੱਛੇ, ਮੈਂ ਸਚ ਦਿਆਂ ਸਮਝਾਈਆ। ਸਾਰੇ ਵੇਖੋ ਉਠੋ ਤੱਕੋ ਪ੍ਰਭ ਆਇਆ ਭਗਤਾਂ ਹਿੱਸੇ, ਭਗਵਨ ਆਪਣੀ ਦਇਆ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਡੋਰੀ ਆਪੇ ਖਿੱਚੇ, ਦੂਜਾ ਨਜ਼ਰ ਕੋਇ ਨਾ ਆਈਆ।