G18L065 ੧੨ ਮਾਘ ੨੦੨੧ ਬਿਕ੍ਰਮੀ ਅਰਜਨ ਸਿੰਘ ਦੇ ਗ੍ਰਹਿ ਬਸਤੀ ਖਲੀਲ

  ਜੋਤ ਕਹੇ ਮੈਂ ਜਾਗਦੀ, ਜਾਗਰਤ ਰੂਪ ਨਜ਼ਰੀ ਆਈਆ। ਸ਼ਬਦ ਕਹੇ ਸੁਣੋ ਆਵਾਜ਼ ਮੇਰੇ ਨਾਦ ਦੀ, ਅਗੰਮ ਅਥਾਹ ਰਿਹਾ ਸੁਣਾਈਆ। ਬ੍ਰਹਮ ਕਹੇ ਵੇਖ

ਖੇਲ ਮੇਰੇ ਮਹਾਰਾਜ ਦੀ, ਮਿਹਰਵਾਨ ਆਪਣੀ ਧਾਰ ਚਲਾਈਆ। ਆਤਮ ਕਹੇ ਮੈਂ ਓਸ ਦੀ ਪੈਜ ਸੁਆਰਦੀ, ਜਿਸ ਮੇਲਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਾਚੀ ਕਾਰ ਕਮਾਈਆ। ਜੋਤ ਕਹੇ ਸੁਣ ਸ਼ਬਦੀ ਸੰਗੀ, ਸਚ ਦਿਆਂ ਦ੍ਰਿੜਾਈਆ। ਸ਼ਬਦ ਕਹੇ ਸੁਣ ਬ੍ਰਹਮ ਭੁਯੰਗੀ, ਕੁਛ ਤੈਨੂੰ ਦਿਆਂ ਬਤਾਈਆ। ਬ੍ਰਹਮ ਕਹੇ ਆਤਮ ਪਰਦਾ ਲਾਹ ਕੇ ਹੋ ਜਾ ਨੰਗੀ, ਓਹਲਾ ਦੇ ਉਠਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖ ਕੂੜੀ ਕਿਰਿਆ ਜਗਤ ਪਖੰਡੀ, ਸਤਿ ਸਚ ਨਾ ਕੋਇ ਸਮਝਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਅੰਤਰ ਆਤਮ ਮਿਲੇ ਕੋਈ ਨਾ ਡੰਡੀ, ਰਹਿਬਰ ਰਾਹ ਨਾ ਕੋਇ ਵਖਾਈਆ । ਧੁਰ ਦਾ ਢੋਲਾ ਗੀਤ ਗੋਬਿੰਦ ਸਾਹਿਬ ਸਵਾਮੀ ਗਾਏ ਕੋਇ ਨਾ ਛੰਦੀ, ਸ਼ਹਿਨਸ਼ਾਹ ਸੀਸ ਨਾ ਕੋਇ ਨਿਵਾਈਆ। ਵਰਨ ਬਰਨ ਚਾਰ ਕੁੰਟ ਦਹਿ ਦਿਸ਼ਾ ਜਗਤ ਵਿਕਾਰਾ ਝੂਠੀ ਪਾਬੰਦੀ, ਸ਼ਰਅ ਜ਼ੰਜੀਰ ਨਾ ਕੋਇ ਕਟਾਈਆ। ਦੀਨ ਦੁਨੀ ਹੋਈ ਨੰਗੀ, ਓਢਨ ਸੀਸ ਨਾ ਕੋਇ ਟਿਕਾਈਆ। ਵਸਤ ਮਿਲੇ ਨਾ ਕੋਇ ਮੰਗੀ, ਖ਼ਾਲੀ ਹੱਥ ਸਰਬ ਕੁਰਲਾਈਆ । ਜੀਵਾਂ ਜੰਤਾਂ ਆਈ ਤੰਗੀ, ਤੰਗਦਸਤ ਦਿਸੇ ਲੋਕਾਈਆ। ਸੁਰਤ ਸਵਾਣੀ ਹੋ ਗਈ ਰੰਡੀ, ਹਰਿ ਜੂ ਕੰਤ ਨਾ ਕੋਇ ਹੰਢਾਈਆ। ਕਾਇਆ ਚੋਲੀ ਬਿਨ ਭਗਤ ਕਿਸੇ ਨਾ ਰੰਗੀ, ਰੰਗ ਚਲੂਲ ਨਾ ਕੋਇ ਚੜ੍ਹਾਈਆ। ਮੇਰੀ ਦਰੋਹੀ ਵਿਚ ਵਰਭੰਡੀ, ਬ੍ਰਹਿਮੰਡ ਰਹੇ ਕੁਰਲਾਈਆ। ਜਗਤ ਵਿਦਿਆ ਹੋਈ ਅੰਧੀ, ਨੇਤਰ ਗਿਆਨ ਨਾ ਕੋਇ ਖੁਲ੍ਹਾਈਆ। ਫਿਰੀ ਦਰੋਹੀ ਤਟ ਕਿਨਾਰੇ ਕੰਢੀ, ਸਰੋਵਰ ਮਾਰਨ ਧਾਹੀਂਆ। ਸੱਜਣ ਸਹੇਲੀ ਸਖ਼ੀ ਮਿਲੇ ਕੋਇ ਨਾ ਚੰਗੀ, ਚਾਤਰਕ ਰੂਪ ਨਾ ਕੋਇ ਵਟਾਈਆ। ਸਚ ਪ੍ਰੇਮ ਪ੍ਰੀਤਮ ਨਾਲ ਕੋਈ ਨਾ ਹੰਢੀ, ਜਗਤ ਪ੍ਰੇਮਿਕਾ ਬੈਠੀ ਰੂਪ ਵਟਾਈਆ । ਚਾਰ ਕੁੰਟ ਦਹਿ ਦਿਸ਼ਾ ਮਨ ਵਾਸਨਾ ਆਵੇ ਦੁਰਗੰਧੀ, ਸੁਗੰਧੀ ਸਚ ਨਾ ਕੋਇ ਭਰਾਈਆ। ਸਾਧਾਂ ਸੰਤਾਂ ਜਗਤ ਵਿਕਾਰਾਂ ਲਾਈ ਮੰਡੀ, ਨਿਰਵੈਰ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਸ਼ਬਦ ਕਹੇ ਸੁਣ ਜੋਤ ਅਕਾਲਣ, ਸਤਿ ਸਚ ਦਿਆਂ ਦ੍ਰਿੜਾਈਆ। ਬ੍ਰਹਮ ਕਹੇ ਮੈਂ ਕਰਾਂ ਸਵਾਲਣ, ਆਪਣੀ ਝੋਲੀ ਡਾਹੀਆ। ਆਤਮ ਕਹੇ ਮੈਂ ਬਣ ਕੇ ਸਾਚੀ ਮਾਲਣ, ਸੋਹਣੀ ਸੇਵ ਕਮਾਈਆ। ਚਾਰੇ ਮਿਲ ਕੇ ਬਣੀਏ ਮਾਤ ਦਲਾਲਣ, ਸਤਿ ਦਲਾਲੀ ਇਕ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਆਤਮ ਕਹੇ ਸੁਣ ਬ੍ਰਹਮ ਮੀਤਾ, ਸਚ ਦਿਆਂ ਦ੍ਰਿੜਾਈਆ। ਸ਼ਬਦ ਰਹੇ ਸਦਾ ਅਤੀਤਾ, ਅਪਣੇ ਵਿਚ ਸਮਾਈਆ। ਜੋਤ ਪਰਕਾਸ਼ ਇਕੋ ਕੀਤਾ, ਨੂਰ ਨੂਰ ਰੁਸ਼ਨਾਈਆ। ਚਾਰੋਂ ਮਿਲ ਕੇ ਹੋਏ ਠਾਂਡੇ ਸੀਤਾ, ਅਗਨੀ ਤੱਤ ਰਿਹਾ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਚਾਰ ਕਹਿਣ ਕੁਛ ਕਰੀਏ ਖੇਲ, ਆਪਣੀ ਕਾਰ ਕਮਾਈਆ । ਪੰਜਾਂ ਤੱਤਾਂ ਕਰਕੇ ਮੇਲ, ਧੁਰ ਮੇਲਾ ਜੋੜ ਜੁੜਾਈਆ। ਘਰ ਮੰਦਰ ਬਣਾ ਨਵੇਲ, ਗ੍ਰਹਿ ਆਪਣਾ ਰੰਗ ਰੰਗਾਈਆ। ਦੀਪ ਜਗਾ ਬਿਨ ਬਾਤੀ ਤੇਲ, ਸਤਿ ਸਚ ਕਰ ਰੁਸ਼ਨਾਈਆ। ਅਚਰਜ ਕਰ ਅਗੰਮਾ ਖੇਲ, ਸ਼ਬਦ ਨਾਦ ਧੁਨ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸ਼ਬਦ ਜੋਤ ਆਤਮ ਬ੍ਰਹਮ ਚਾਰੇ ਕਹਿਣ ਬਣਾਈਏ ਬੰਕ, ਪੰਜ ਤੱਤ ਕਾਇਆ ਸੋਭਾ ਪਾਈਆ। ਕਰੀਏ ਖੇਲ ਬਹੁ ਬਿਧ ਅਨਕ, ਅਗਣਤ ਧਾਰ ਚਲਾਈਆ। ਦੇ ਵਡਿਆਈ ਜੀਵ ਜੰਤ, ਲੱਖ ਚੁਰਾਸੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਚਾਰ ਕਹਿਣ ਸਾਡਾ ਲੱਗਾ ਨੇਂਹ, ਨਾਤਾ ਇਕੋ ਜੋੜ ਜੁੜਾਈਆ। ਏਨ੍ਹਾਂ ਮਿਲ ਕੇ ਬਣਾਈ ਦੇਹ, ਸੋਹਣਾ ਰੰਗ ਰੰਗਾਈਆ । ਵਸਤ ਅਮੋਲਕ ਅਗੰਮੀ ਸ਼ੈ, ਪੁਰਖ ਅਕਾਲ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਪੰਜ ਤਤ ਕਹਿਣ ਕਿਉਂ ਸਾਨੂੰ ਕੀਤਾ ਕੱਠਾ, ਮੇਲਾ ਲਿਆ ਮਿਲਾਈਆ। ਭੇਵ ਖੋਲ੍ਹ ਕੇ ਦੱਸ ਦਿਓ ਰਤਾ, ਸਮਝ ਸਮਝ ਵਿਚ ਪਰਗਟਾਈਆ। ਜੋਤ ਕਿਹਾ ਇਹ ਸ਼ਬਦ ਬਣਾਇਆ ਸੱਚਾ, ਘਾੜਤ ਲਿਆ ਘੜਾਈਆ। ਬ੍ਰਹਮ ਕਿਹਾ ਮੈਨੂੰ ਇਸੇ ਰੱਖਾ, ਦਿਤੀ ਮਾਣ ਵਡਿਆਈਆ। ਆਤਮ ਕਹੇ ਮੈਂ ਅੰਦਰੇ ਵਸਾਂ, ਸੋਹਣਾ ਡੇਰਾ ਲਾਈਆ। ਪੰਜਾਂ ਤੱਤਾਂ ਕਿਹਾ ਕੁਛ ਹੋਰ ਦੱਸਾਂ, ਆਪਣਾ ਹਾਲ ਜਣਾਈਆ। ਮੈਨੂੰ ਕਿਹੜਾ ਮਿਲਣਾ ਭੱਤਾ, ਧੀਰਜ ਕਵਣ ਧਰਾਈਆ। ਮੈਂ ਕਿਸ ਦੀ ਆਸ ਰੱਖਾਂ, ਨੇਤਰ ਨੈਣ ਉਠਾਈਆ । ਕਿਸ ਦੇ ਸਹਾਰੇ ਵਸਾਂ, ਬੈਠਾਂ ਰਾਹ ਤਕਾਈਆ। ਸ਼ਬਦ ਕਿਹਾ ਮੈਂ ਕਹਾਣੀ ਤੈਨੂੰ ਇਕੋ ਵਾਰ ਦੱਸਾਂ, ਭੇਵ ਅਭੇਦਾ ਆਪ ਖੁਲ੍ਹਾਈਆ। ਕਰੇ ਖੇਲ ਪੁਰਖ ਸਮਰਥਾ, ਨਿਰਗੁਣ ਨਿਰਵੈਰ ਵੇਸ ਵਟਾਈਆ। ਖੇਲ ਕਰਾਏ ਹਕਾ, ਹਕ਼ੀਕ਼ਤ ਖੋਜ ਖੁਜਾਈਆ। ਤੇਰਾ ਲਹਿਣਾ ਦੇਣਾ ਗੋਬਿੰਦ ਹੱਥਾ, ਪੰਚਮ ਮੇਲਾ ਸਹਿਜ ਸੁਭਾਈਆ। ਤੇਰਾ ਪਹਿਲਾ ਲੇਖ ਇਕ ਪਾਉ ਦਾ ਵੱਟਾ, ਸੋਹਣੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਖੇਲ ਵਖਾਈਆ। ਪੰਜ ਤੱਤ ਸੁਣੋ ਕਰ ਧਿਆਨ, ਸ਼ਬਦੀ ਸ਼ਬਦ ਜਣਾਈਆ। ਤੁਹਾਡਾ ਲੇਖਾ ਵਿਚ ਜਹਾਨ, ਹਰਿ ਕਰਤਾ ਆਪ ਚੁਕਾਈਆ। ਜੁਗ ਚੌਕੜੀ ਚਲਦਾ ਰਹੇ ਪਕਵਾਨ, ਸਾਚੀ ਵੰਡ ਨਾ ਕੋਇ ਵੰਡਾਈਆ। ਸੇਵਾ ਕਰ ਕੇ ਜਾਣ ਸੀਤਾ ਰਾਮ, ਗੋਪੀ ਕਾਹਨ ਫੇਰੀਆਂ ਪਾਈਆ। ਈਸਾ ਮੂਸਾ ਮੁਹੰਮਦ ਦੇ ਕੇ ਜਾਣ ਪੈਗ਼ਾਮ, ਨਾਨਕ ਗੋਬਿੰਦ ਹੋ ਪਰਧਾਨ, ਸਚ ਪਰਧਾਨਗੀ ਇਕ ਕਮਾਈਆ। ਪੰਜਾਂ ਤੱਤਾਂ ਦੀ ਧਾਰ ਪੰਜ ਕਰੇ ਪਰਵਾਨ, ਪੰਜਾਂ ਦੇਵੇ ਮਾਣ ਵਡਿਆਈਆ। ਗੋਬਿੰਦ ਇਕ ਫ਼ਰਮਾਣ, ਸਚ ਸੰਦੇਸ਼ਾ ਦਏ ਸੁਣਾਈਆ। ਇਕ ਦੋ ਪਾਓ ਆਟਾ ਪਲੂ ਸਾਰੇ ਗੰਢ ਬੰਧਾਣ, ਪੰਜਾਂ ਪਿਆਰਿਆਂ ਝੋਲੀ ਦਏ ਭਰਾਈਆ। ਓਸ ਵੇਲੇ ਓਨ੍ਹਾਂ ਦਾ ਧੜਵਾਈ ਇਕ ਤਰਖਾਣ, ਚੁਤਾਲੀ ਸਾਲ ਉਮਰ ਗਣਾਈਆ। ਓਸ ਸਭ ਦੀ ਝੋਲੀ ਪਾਇਆ ਦਾਨ, ਹੁਕਮ ਮੰਨਿਆ ਬੇਪਰਵਾਹੀਆ। ਗੋਬਿੰਦ ਫੇਰ ਕਿਹਾ ਨਾਲ ਜ਼ਬਾਨ, ਧੁਰ ਸੰਦੇਸ਼ਾ ਦਿਤਾ ਜਣਾਈਆ। ਕੁਛ ਮੰਗੋ ਬਾਲ ਅੰਞਾਣ, ਦੇਵਣਹਾਰ ਦਇਆ ਕਮਾਈਆ । ਅਗੋਂ ਬੋਲਿਆ ਉਹ ਬਾਢੀ ਨੀਵਾਂ ਕਰ ਧਿਆਨ, ਨੇਤਰ ਅੱਖ ਸ਼ਰਮਾਈਆ। ਮੇਰਾ ਵਾਧਾ ਕਰ ਜਹਾਨ, ਵਾਅਦਾ ਇਕ ਸਮਝਾਈਆ। ਹੁਕਮ ਹੋਇਆ ਚਾਰੇ ਕਰ ਕੇ ਬਲੀਦਾਨ, ਚਾਰੋਂ ਕੁੰਟ ਖ਼ੁਸ਼ੀ ਮਨਾਈਆ । ਜਿਸ ਵੇਲੇ ਮੇਰੇ ਨਾਲ ਹੋਵੇ ਮੇਰਾ ਭਗਵਾਨ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਤੇਰੇ ਇਕ ਪਾਓ ਦਾ ਇਕ ਸੇਰ ਬਣੇ ਆਣ, ਇਕ ਤੋਂ ਚਾਰ ਦਏ ਵਖਾਈਆ। ਪੰਜਾਂ ਪਿੱਛੇ ਹਰਿਸੰਗਤ ਖਾਏ ਤੇਰਾ ਪਕਵਾਨ, ਮੰਗਤ ਰਹਿਣ ਕੋਇ ਨਾ ਪਾਈਆ। ਤੂੰ ਹੋਣਾ ਵੱਡਾ ਧੰਨਵਾਨ, ਭਗਤ ਬਲਵਾਨ ਰੂਪ ਵਟਾਈਆ। ਤੇਰਾ ਲਹਿਣਾ ਚੁਕਾਵੇ ਆਣ, ਅਭੁਲ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਪਾਓ ਕਹੇ ਮੇਰੇ ਗੁਣੇ ਚੌਗੁਣੇ ਚਾਰ, ਚੌਥੇ ਜੁਗ ਅੰਤ ਮਿਲੀ ਵਡਿਆਈਆ। ਇਹੋ ਜਿਹਾ ਜੇ ਸਭ ਨੂੰ ਮਿਲੇ ਆਧਾਰ, ਭੁੱਖਾ ਰਹਿਣ ਕੋਇ ਨਾ ਪਾਈਆ। ਭਰਿਆ ਰਹੇ ਭੰਡਾਰ, ਅਤੋਟ ਅਤੁਟ ਵਰਤਾਈਆ। ਗੋਬਿੰਦ ਨਹੀਂ ਪ੍ਰੇਮੀਆਂ ਦਾ ਪਿਆਰ, ਨਿਮਾਣਿਆਂ ਦਾ ਮਾਣ ਨਜ਼ਰੀ ਆਈਆ। ਸੱਜਣਾਂ ਦਾ ਸੱਜਣ ਵਿਚ ਸੰਸਾਰ, ਦਾਤਿਆਂ ਦਾ ਦਾਤਾ ਨੂਰ ਖ਼ੁਦਾਈਆ। ਕਰਨਹਾਰਾ ਸਚ ਵਿਹਾਰ, ਬਿਵਹਾਰੀ ਆਪਣੀ ਖੇਲ ਵਖਾਈਆ। ਪਿਛਲਾ ਕ਼ਰਜ਼ਾ ਦਿਤਾ ਉਤਾਰ, ਧੁਰ ਦਾ ਲੇਖਾ ਝੋਲੀ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗੇ ਬਣਿਆ ਰਹੇ ਸਦਾ ਦਲਾਲ, ਵਿਚੋਲਾ ਹੋ ਕੇ ਸੇਵ ਕਮਾਈਆ।