ਇਕ ਤੋਂ ਬਣਿਆ ਚਾਰ, ਚਾਰ ਕੁੰਟ ਕਰਾਂ ਜਣਾਈਆ। ਚੌਥੇ ਜੁਗ ਦਾ ਸਚ ਪਿਆਰ ਪਤਿਪਰਮੇਸ਼ਵਰ ਇਕ ਰਖਾਈਆ। ਪੂਰਬ ਲਹਿਣਾ ਦੇਣਾ
ਦੇਵੇ ਵਿਚ ਸੰਸਾਰ, ਵਡ ਸੰਸਾਰੀ ਦਇਆ ਕਮਾਈਆ। ਭਗਤ ਸੁਹੇਲਾ ਬਣ ਗਿਰਵਰ ਗਿਰਧਾਰ, ਗਹਿਰ ਗੰਭੀਰ ਵੇਖੇ ਥਾਉਂ ਥਾਈਂਆ। ਜਨਮ ਕਰਮ ਦਾ ਲੇਖਾ ਰਿਹਾ ਵਿਚਾਰ, ਪੂਰਬ ਪਿਛਲਾ ਖੋਜ ਖੁਜਾਈਆ। ਕਿਰਪਾ ਕਰ ਆਪ ਨਿਰੰਕਾਰ, ਨਿਰਗੁਣ ਦੇਵਣਹਾਰ ਵਡਿਆਈਆ। ਸਚ ਦਵਾਰੇ ਦੇ ਕੇ ਮਾਣ, ਅਭਿਮਾਨ ਦਿਤਾ ਗਵਾਈਆ। ਮੇਲਾ ਮੇਲ ਕੇ ਵਿਚ ਜਹਾਨ, ਜਨ ਭਗਤਾਂ ਸੰਗ ਕਰੀ ਕੁੜਮਾਈਆ। ਮੈਨੂੰ ਖ਼ੁਸ਼ੀ ਹੋਈ ਮਹਾਨ, ਅੰਤਰ ਅੰਤਰ ਲਏ ਅੰਗੜਾਈਆ। ਮੈਂ ਦੇਵਾਂ ਇਕ ਬਿਆਨ, ਆਪਣੀ ਆਵਾਜ਼ ਸੁਣਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸੰਤ ਸੁਹੇਲੇ ਕਰੇ ਪਰਵਾਨ, ਧਰਨਾਪਤ ਆਪਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪਾਓ ਕਹੇ ਪ੍ਰਭ ਕੀਤੀ ਮਿਹਰ, ਦੀਨ ਦਿਆਲ ਦਇਆ ਕਮਾਈਆ। ਮੈਂ ਇਕ ਚਾਰ ਤੋਂ ਹੋਇਆ ਸੇਰ, ਵਾਧਾ ਆਪਣੇ ਹੱਥ ਰਖਾਈਆ। ਕਿਰਪਾ ਕੀਤੀ ਸਿੰਘ ਸ਼ੇਰ, ਸ਼ੇਅਰ ਹਿੱਸਾ ਆਪਣਾ ਨਾਲ ਮਿਲਾਈਆ। ਪੂਰਬ ਜਨਮ ਦੇ ਵਿਛੜੇ ਭਗਵਨ ਆਂਦੇ ਘੇਰ, ਘੇਰਾ ਬੰਦੀ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸੇਰ ਕਹੇ ਮੈਂ ਵਕ਼ਤ ਦਾ ਰਿਹਾ ਹੋ ਕੇ ਸਵਾ, ਸੰਮਤ ਸੋਲਾਂ ਧਿਆਨ ਲਗਾਈਆ। ਚੌਥਾ ਹਿੱਸਾ ਮਿਲਿਆ ਸੀ ਬਾਵਾ ਆਦਮ ਮਾਈ ਹਵਾ, ਪਰਵਰਦਿਗਾਰ ਝੋਲੀ ਪਾਈਆ। ਦਰ ਬੇਨੰਤੀ ਦੋਏ ਜੋੜ ਓਨ੍ਹਾਂ ਮੰਗੀ ਦੁਆ, ਦਾਅਵਾ ਇਕੋ ਘਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ। ਸੇਰ ਕਹੇ ਮੇਰਾ ਸਵਾ ਸਵਾਇਆ, ਨਾਨਕ ਨਿਰਗੁਣ ਸਰਗੁਣ ਧਾਰ ਚਲਾਈਆ। ਕਿਰਪਾ ਕਰੀ ਹਰਿ ਰਘੁਰਾਇਆ, ਪੁਰਖ ਅਕਾਲ ਵਸਤ ਅਮੋਲਕ ਝੋਲੀ ਪਾਈਆ। ਸਚ ਭੰਡਾਰ ਜਿਸ ਵਰਤਾਇਆ, ਜਗਤ ਫ਼ਕੀਰਾਂ ਦਿਤਾ ਖਵਾਈਆ। ਕਾਲੂ ਧਨ ਕੂੜ ਲੁਟਾਇਆ, ਮਾਇਆ ਮਮਤਾ ਮੋਹ ਚੁਕਾਈਆ। ਓਸ ਵੇਲੇ ਇਕ ਪਾਓ ਇਕ ਸਾਧੂ ਨੇ ਪੱਲੇ ਗੰਢ ਬੰਧਾਇਆ, ਨਾਨਕ ਚਰਨਾਂ ਨਾਲ ਛੁਹਾਈਆ। ਨਾਨਕ ਨਿਰਗੁਣ ਸਰਗੁਣ ਬੋਲ ਜਣਾਇਆ, ਭੇਵ ਅਭੇਦਾ ਦਏ ਖੁਲ੍ਹਾਈਆ। ਸਚ ਦੱਸ ਇਹ ਕਿਉਂ ਚੁਰਾਇਆ, ਆਪਣੀ ਗੰਢ ਬਣਾਈਆ। ਓਸ ਕਿਹਾ ਮੈਨੂੰ ਅੰਦਰੋਂ ਕਿਸੇ ਹੁਕਮ ਸੁਣਾਇਆ, ਧੁਰ ਦੀ ਧਾਰ ਰਿਹਾ ਦ੍ਰਿੜਾਈਆ। ਇਕ ਪਾਉ ਦਾ ਲੇਖਾ ਗੋਬਿੰਦ ਹੱਥ ਨਜ਼ਰੀ ਆਇਆ, ਇਸੇ ਕਰ ਕੇ ਪੋਟਲੀ ਲਈ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਵੇਖ ਵਖਾਈਆ। ਇਕ ਪਾਉ ਕਹੇ ਮੈਨੂੰ ਆਇਆ ਪਿਛਲਾ ਖ਼ਿਆਲ, ਮੈਂ ਸਚ ਦਿਆਂ ਦ੍ਰਿੜਾਈਆ। ਜਿਸ ਵੇਲੇ ਰਾਵਣ ਸੀਤਾ ਪਿੱਛੇ ਹੋ ਬੇਹਾਲ, ਬਨਖੰਡ ਆਪਣਾ ਫੇਰਾ ਪਾਈਆ। ਓਸ ਵੇਲੇ ਇਕ ਪਾਓ ਸੀਤਾ ਦੇਣ ਲਗੀ ਸੀ ਦਾਨ, ਸੱਜਾ ਹੱਥ ਖੱਪਰੀ ਵਾਲਾ ਉਠਾਈਆ। ਓਧਰੋਂ ਰਾਵਣ ਹੰਕਾਰੀ ਬਲਵਾਨ, ਬਲ ਆਪਣਾ ਦਿਤਾ ਪਰਗਟਾਈਆ । ਜਿਸ ਵੇਲੇ ਬਾਂਹ ਫੜੀ ਉਹ ਹੋਈ ਹੈਰਾਨ, ਨੇਤਰ ਨੈਣਾਂ ਨੀਰ ਵਹਾਈਆ। ਹਾਏ ਕੀ ਹੋਇਆ ਰਾਮ, ਰਮਈਆ ਸਮਝ ਕੁਛ ਨਾ ਆਈਆ । ਓਸ ਵੇਲੇ ਇਕ ਪਾਓ ਆਟਾ ਡੁਲ੍ਹਿਆ ਜਿਸ ਦੀ ਧੂੜ ਉਡੀ ਜ਼ਿਮੀਂ ਅਸਮਾਨ, ਆਪਣਾ ਰੂਪ ਬਦਲਾਈਆ। ਸੀਤਾ ਕਿਹਾ ਇਸ ਵਿਚੋਂ ਮੇਰਾ ਭਗਵਾਨ ਖਾਂਦਾ ਸੀ ਪਕਵਾਨ, ਪ੍ਰੇਮ ਰਸ ਰਸ ਵਿਚ ਮਿਲਾਈਆ। ਧੁਰ ਦਰਗਾਹੋਂ ਆਵਾਜ਼ ਆਈ ਮਹਾਨ, ਨਿਰਗੁਣ ਆਪਣਾ ਹੁਕਮ ਜਣਾਈਆ। ਪਸ਼ਚਾਤਾਪ ਨਾ ਕਰ ਬਾਲ ਅੰਞਾਣ, ਧੁਰ ਦੀ ਧਾਰ ਦਿਆਂ ਜਣਾਈਆ। ਇਸ ਦਾ ਲੇਖਾ ਕਲਜੁਗ ਅੰਤਮ ਚੁਕਣਾ ਆਣ, ਹਰਿ ਕਰਤਾ ਆਪ ਮੁਕਾਈਆ । ਨਿਰਗੁਣ ਨਿਰਵੈਰ ਨਿਰੰਕਾਰ ਨਿਰਾਕਾਰ ਹੋਵੇ ਪਰਧਾਨ, ਜੋਤੀ ਜਾਤਾ ਵੇਸ ਵਟਾਈਆ। ਓਸ ਵੇਲੇ ਜਨ ਭਗਤਾਂ ਗ਼ਰੀਬ ਨਿਮਾਣਿਆਂ ਦੇ ਕੇ ਧੁਰ ਦਾ ਦਾਨ, ਸਾਚਾ ਵਕ਼ਤ ਲਏ ਸੁਹਾਈਆ। ਇਕ ਇਕ ਦਾ ਚਾਰ ਨਿਸ਼ਾਨ, ਚਾਰ ਚਾਰ ਦਾ ਮਾਲਕ ਨੌਜਵਾਨ, ਸ੍ਰੀ ਭਗਵਾਨ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਆਪਣੇ ਹੱਥ ਰਖਾਈਆ। ਸੁਣ ਕੇ ਬਚਨ ਸੀਆ ਹੋ ਗਈ ਚੁਪ, ਅੰਤਰ ਅੰਤਰ ਧਿਆਨ ਲਗਾਈਆ। ਓਧਰੋਂ ਰਾਵਣ ਲਈ ਚੁਕ, ਭੱਜਾ ਵਾਹੋ ਦਾਹੀਆ। ਇਕ ਖ਼ਿਆਲ ਆਇਆ ਮੈਂ ਕਰ ਨਾ ਸਕੀ ਕੁਛ, ਫੜ ਕੇ ਆਪਣੀ ਝੋਲੀ ਲੈਂਦੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਓਧਰੋਂ ਇਕ ਪਾਓ ਕਹੇ ਮੈਂ ਡਿੱਗਾ ਨਹੀਂ ਧਰਤ, ਧਵਲ ਦੀ ਆਸਾ ਪੂਰ ਕਰਾਈਆ। ਮੇਰੀ ਤੇਰੇ ਨਾਲ ਸ਼ਰਤ, ਸ਼ਰਤੀਆ ਦਿਆਂ ਸਮਝਾਈਆ। ਜਿਸ ਵੇਲੇ ਤੇਰੇ ਰਾਮ ਦਾ ਰਾਮ ਆਇਆ ਪਰਤ, ਪਤਿਪਰਮੇਸ਼ਵਰ ਫੇਰਾ ਪਾਈਆ । ਓਸ ਵੇਲੇ ਮੈਂ ਕੀ ਕਰਾਂ ਦਰਸ, ਆਪਣੇ