G18L067 ੧੩ ਮਾਘ ੨੦੨੧ ਬਿਕ੍ਰਮੀ ਰਾਮ ਸਿੰਘ ਦੇ ਗ੍ਰਹਿ ਫ਼ਿਰੋਜ਼ਪੁਰ ਛਾਉਣੀ

   ਪੁਰਖ ਅਕਾਲ ਬਦਲ ਕੇ ਆਪਣਾ ਸਫਾ, ਸਫ਼ਾ ਸਭ ਦੀ ਦਿਤੀ ਉਠਾਈਆ। ਕੂੜਾ ਲੇਖਾ ਕਰ ਕੇ ਰਫ਼ਾ, ਅੰਦਰੋਂ

ਬਾਹਰੋਂ ਦੂਰ ਕਰਾਈਆ। ਸਚ ਦਵਾਰ ਪਕਾ ਕੇ ਮਤਾ, ਹੁਕਮ ਧੁਰ ਦਾ ਇਕ ਸੁਣਾਈਆ। ਦੋ ਜਹਾਨ ਸੰਦੇਸ਼ਾ ਪਤਾ, ਪਤਿਪਰਮੇਸ਼ਵਰ ਆਪ ਸਮਝਾਈਆ। ਦੋ ਜਹਾਨ ਸਾਚਾ ਸਖ਼ਾ, ਸਾਹਿਬ ਸੁਲਤਾਨ ਇਕ ਅਖਵਾਈਆ। ਜੁਗ ਚੌਕੜੀ ਜਿਸ ਭਗਤਾਂ ਪਰਦਾ ਰੱਖਾ, ਮਿਹਰ ਨਜ਼ਰ ਇਕ ਉਠਾਈਆ। ਓਸ ਦਾ ਖੇਲ ਸਦਾ ਅਕਥਾ, ਕਥਨੀ ਕਥ ਨਾ ਸਕੇ ਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਿਸ ਚਲਾਇਆ ਰਥਾ, ਬਣ ਰਥਵਾਹੀ ਸੇਵ ਕਮਾਈਆ । ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜਿਸ ਭਾਗ ਲਗਾਇਆ ਮਸਤਕ ਮੱਥਾ, ਜੋਤੀ ਨੂਰ ਕਰ ਰੁਸ਼ਨਾਈਆ। ਸੰਤ ਸੁਹੇਲੇ ਜਿਸ ਨਿਰਗੁਣ ਸਰਗੁਣ ਦਰਸ ਕਰਾਇਆ ਅੱਖਾ, ਪ੍ਰਤੱਖ ਪਰਦਾ ਲਾਹੀਆ। ਸੋ ਸਾਹਿਬ ਸੁਵਾਮੀ ਅੰਤਰਜਾਮੀ ਨਿਰਗੁਣ ਦਾਤਾ ਪੁਰਖ ਬਿਧਾਤਾ ਨਿਰਗੁਣ ਧਾਰੋਂ ਆਇਆ ਨੱਠਾ, ਨੇਰਨ ਨੇਰਾ ਆਪਣਾ ਪੰਧ ਮੁਕਾਈਆ। ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਗਾਵੇ ਜੱਸਾ, ਅੱਖਰ ਹਰੂਫ਼ ਢੋਲਿਆਂ ਸਿਫ਼ਤਾਂ ਨਾਲ ਸਲਾਹੀਆ। ਜਿਸ ਦਾ ਆਦਿ ਅਨਾਦੀ ਸਾਚਾ ਸੁਤ ਇਕੋ ਬੱਚਾ, ਪਿਤਾ ਪੂਤ ਵੇਖ ਵਖਾਈਆ। ਸੋ ਸੱਜਣ ਸੁਹੇਲਾ ਇਕ ਇਕੇਲਾ ਪ੍ਰੇਮ ਪ੍ਰੀਤੀ ਦੇਵਣਹਾਰਾ ਰਸਾ, ਆਤਮ ਰਸ ਹੋ ਕੇ ਵਸ ਆਪਣਾ ਆਪ ਜਣਾਈਆ। ਜੋ ਨਿਤ ਨਵਿਤ ਜੁਗਾ ਜੁਗੰਤਰ ਲਹਿਣਾ ਦੇਣਾ ਪੂਰਬ ਜਨਮਾਂ ਸਾਹਿਬ ਮੁਕਾਏ ਹੱਥੋ ਹੱਥਾ, ਜਗਤ ਉਧਾਰ ਨਾ ਕੋਇ ਰਖਾਈਆ। ਜਿਸ ਦਾ ਘਟ ਵਸੇਰਾ ਨੇਰਨ ਨੇਰਾ ਧਾਮ ਸੁਹਾਏ ਉਪਰ ਸ਼ਾਹਰਗਾ, ਆਸਣ ਸਿੰਘਾਸਣ ਇਕ ਵਡਿਆਈਆ। ਜਿਸ ਦਾ ਨੂਰ ਪਰਕਾਸ਼ ਜੋਤੀ ਦੀਪਕ ਅਗੰਮ ਅਥਾਹ ਇਕੋ ਜਗਾ, ਬਿਨ ਤੇਲ ਬਾਤੀ ਕਰੇ ਰੁਸ਼ਨਾਈਆ। ਜਿਸ ਦਾ ਸ਼ਬਦ ਅਨਾਦ ਅਨਹਦ ਅਨਾਹਤ ਬਿਨ ਤਾਲ ਤਲਵਾੜਿਉਂ ਵੱਜਾ, ਸੁਰੰਗੀ ਸਾਰੰਗ ਨਜ਼ਰ ਕੋਇ ਨਾ ਆਈਆ। ਜਿਸ ਦੇ ਹੱਥ ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਲੱਜਾ, ਲਾਜਾਵੰਤ ਸ੍ਰੀ ਭਗਵੰਤ ਧੁਰ ਦਾ ਕੰਤ ਇਕੋ ਨਜ਼ਰੀ ਆਈਆ। ਜਿਸ ਦਾ ਨਗਾਰਾ ਜੁਗ ਚੌਕੜੀ ਚਾਰਾ ਗੁਰ ਅਵਤਾਰ ਪੀਰ ਪੈਗ਼ੰਬਰ ਹੋ ਕੇ ਵੱਜਾ, ਵਜੂਦ ਵਸਲ ਅਸਲ ਆਤਮ ਪਰਮਾਤਮ ਇਕ ਕਰਾਈਆ। ਸੋ ਦਰ ਦਰਵੇਸ਼ ਨਰ ਨਰੇਸ਼ ਸ਼ਾਹ ਪਾਤਸ਼ਾਹ ਪ੍ਰੇਮ ਪ੍ਰੀਤੀ ਅੰਦਰ ਬੱਝਾ, ਡੋਰੀ ਤੰਦ ਬ੍ਰਹਿਮੰਡ ਖੰਡ ਇਕੋ ਇਕ ਵਖਾਈਆ। ਜਿਸ ਦਾ ਮੱਕਾ ਕਾਅਬਾ ਪੀਰ ਫ਼ਕੀਰ ਔਲੀਆ ਗੌਂਸ ਸ਼ਾਹ ਹਕੀਰ ਕਰਦੇ ਹੱਜਾ, ਲਾਤਸਵੀਰ ਬੇਨਜ਼ੀਰ ਪੀਰਨ ਪੀਰ ਆਪਣਾ ਫੇਰਾ ਪਾਈਆ। ਜੋ ਨਿਤ ਨਵਿਤ ਲੱਖ ਚੁਰਾਸੀ ਨਾਲ ਕਰੇ ਦਗ਼ਾ, ਜਨਮ ਜਨਮ ਦੇਵੇ ਸਜ਼ਾ, ਕਰਮ ਕਰਮ ਗੇੜ ਵਿਚ ਰਖਾਈਆ। ਜਿਸ ਦਾ ਕੋਈ ਬਿਆਨ ਕਰ ਨਾ ਸਕੇ ਵਜਹ, ਖੋਜਿਆਂ ਹੱਥ ਕਿਸੇ ਨਾ ਲੱਭਾ, ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ ਦੇਣ ਦੁਹਾਈਆ। ਜਿਸ ਦਾ ਖੇਲ ਸਦਾ ਸਦਾ, ਬਿਰਧ ਬਾਲ ਜੁਆਨ ਵੱਡਾ ਛੋਟਾ ਨੱਢਾ, ਗਹਿਰ ਗੰਭੀਰ ਚੋਟੀ ਚੜ੍ਹ ਅਖ਼ੀਰ ਸ਼ਾਹ ਮਨੀਰ ਆਪਣੀ ਖੇਲ ਵਖਾਈਆ। ਜਿਸ ਦਾ ਏਥੇ ਓਥੇ ਦੋ ਜਹਾਨ ਬ੍ਰਹਿਮੰਡ ਖੰਡ ਆਕਾਸ਼ ਪਾਤਾਲ ਪੁਰੀ ਲੋਅ ਦਬਾ, ਹੁਕਮ ਧੁਰ ਦਾ ਇਕ ਸੁਣਾਈਆ । ਜਿਸ ਦਾ ਆਦਿ ਅੰਤ ਜੁਗਾ ਜੁਗੰਤ ਵੱਡਾ ਛੋਟਾ ਉਚਾ ਲੰਮਾ ਕੋਈ ਜਾਣ ਨਾ ਸਕਿਆ ਕ਼ੱਦਾ, ਸਚ ਸਬੂਤ ਬਿਨ ਕਲਬੂਤ ਮਹਿਬੂਬ ਭੇਵ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਮਾਲਕ ਇਕ ਅਖਵਾਈਆ। ਧੁਰ ਦਾ ਮਾਲਕ ਹੈ ਕਿਹੜਾ, ਕਵਣ ਦਏ ਜਣਾਈਆ। ਜਿਸ ਨੇ ਦੀਨ ਮਜ਼੍ਹਬ ਗੁਰ ਅਵਤਾਰ ਪੀਰ ਪੈਗ਼ੰਬਰ ਪਾਇਆ ਝੇੜਾ, ਝਗੜੇ ਵਿਚ ਸਰਬ ਲੋਕਾਈਆ । ਜਿਸ ਦਾ ਵਖਰਾ ਨਿਰਾਲਾ ਉਚਾ ਮੰਦਰ ਦਿਹੁਰਾ, ਬਾਂਕਾ ਛੋਹਰਾ ਆਸਣ ਲਾਈਆ। ਜਿਸ ਦਾ ਸਭ ਨਾਲੋਂ ਵਖਰਾ ਤਾਜੀ ਅਸਵ ਘੋੜਾ, ਦੋ ਜਹਾਨਾਂ ਭੱਜੇ ਵਾਹੋ ਦਾਹੀਆ। ਜਿਸ ਦਾ ਮਿਹਰ ਵਾਲਾ ਮੁਹੱਬਤ ਵਿਚੋਂ ਨਿਕਲਿਆ ਨਿੱਕਾ ਜਿਹਾ ਭੋਰਾ, ਜੋ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਰਿਹਾ ਵਰਤਾਈਆ । ਸੋ ਸਮਰਥ ਸਵਾਮੀ ਅੰਤਰਜਾਮੀ ਦੂਰ ਦੁਰਾਡਾ ਵਸਿਆ ਆ ਕੇ ਕੋਲਾ, ਨੇਰਨ ਨੇਰਾ ਸੋਭਾ ਪਾਈਆ। ਜਿਸ ਵੇਲੇ ਜਨ ਭਗਤਾਂ ਰਲ ਮਿਲ ਇਕੱਠੇ ਹੋ ਕੇ ਇਕੋ ਵਾਰ ਕਿਹਾ ਤੇਰਾ ਝੱਲਿਆ ਨਾ ਜਾਏ ਵਿਛੋੜਾ, ਵਿਛੜੇ ਜਨਮ ਕਰਮ ਪੂਰਬ ਮੇਲ ਮਿਲਾਈਆ। ਨਾਲ ਲਹਿਣਾ ਦੇਣਾ ਮੁਕਾ ਕੇ ਰਵਿਦਾਸ ਚਮਾਰੇ ਜੋ ਢੋਵਣਹਾਰਾ ਢੋਰਾ, ਜੋੜੀ ਜੋੜਾ ਆਪਣੇ ਨਾਲ ਰਖਾਈਆ। ਭੇਵ ਅਭੇਦਾ ਅਛਲ ਅਛੇਦਾ ਪਰਦਾ ਲਾਹੇ ਥੋੜ੍ਹਾ ਥੋੜ੍ਹਾ, ਹੌਲੀ ਹੌਲੀ ਆਪਣਾ ਰੰਗ ਰੰਗਾਈਆ। ਜਿਸ ਦੇ ਅਗੇ ਵਡਿਆਈ ਚਤੁਰਾਈ ਨਾ ਚਲੇ ਕੋਈ ਜ਼ੋਰਾ, ਜੋਰੂ ਜ਼ਰ ਬੈਠੇ ਸੀਸ ਨਿਵਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਸਾਚੇ ਸੰਤਾਂ ਪੈ ਗਈ ਲੋੜਾ, ਸੱਸੇ ਉਪਰ ਲਾ ਕੇ ਹੋੜਾ, ਹੰ ਬ੍ਰਹਮ ਟਿੱਪੀ ਬਿੰਦੀ ਆਪਣਾ ਰੰਗ ਵਖਾਈਆ। ਨੌ ਨਵ ਚਾਰ ਜਿਹੜਾ ਕਾਗ਼ਜ਼ ਰਖਿਆ ਕੋਰਾ, ਕ਼ਲਮ ਸ਼ਾਹੀ ਲੇਖ ਨਾ ਕੋਇ ਲਿਖਾਈਆ। ਓਸ ਦੇ ਉਤੇ ਲਿਖਣਾ ਇਕੋ ਭਗਤਾਂ ਦੇ ਪਿਆਰ ਵਾਲਾ ਮਰੋੜਾ, ਮੁੜ ਕੇ ਲੇਖ ਨਾ ਕੋਇ ਬਦਲਾਈਆ। ਇਹ ਕੋਈ ਜਗਤ ਕਹਾਣੀ ਨਹੀਂ ਕਹਾਵਤ ਟੈਗੋਰਾ, ਟਕਿਆਂ ਵਾਲੀ ਕ਼ੀਮਤ ਨਾ ਕੋਇ ਪਾਈਆ। ਪੁਰਖ ਅਕਾਲ ਦੀਨ ਦਿਆਲ ਨਿਰਗੁਣ ਸਰਗੁਣ ਬਣ ਕੇ ਆਪ ਵਿਚੋਲਾ, ਅਗਲਾ ਪਿਛਲਾ ਮੇਲਾ ਰਿਹਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਖਿਲਾਈਆ। ਸਾਚੀ ਖੇਲ ਹੁੰਦੀ ਕਿਥੇ, ਜੁਗ ਚੌਕੜੀ ਧਿਆਨ ਲਗਾਈਆ। ਇਧਰ ਓਧਰ ਅੰਦਰ ਬਾਹਰ ਗੁਪਤ ਜ਼ਾਹਰ ਜਗਤ ਨੈਣ ਕਿਸੇ ਨਾ ਦਿਸੇ, ਅੱਖ ਪ੍ਰੱਤਖ ਦਰਸ ਨਾ ਕੋਇ ਗੁਸਾਂਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਉਤੇ ਦੀਨ ਮਜ਼੍ਹਬ ਜ਼ਾਤ ਪਾਤ ਛੋਟੇ ਵੱਡੇ ਰਾਓ ਰੰਕ ਰਾਜ ਰਾਜਾਨ ਸਾਰੇ ਵਿਸੇ, ਇਸ਼ਟ ਆਪਣਾ ਆਪ ਰਖਾਈਆ। ਬੀਸ ਇਕੀਸਾ ਹਰਿ ਜਗਦੀਸਾ ਆਪਣਾ ਅਗੰਮੀ ਲੇਖ ਲਿਖ ਕੇ ਘੱਲੇ ਸਾਰੇ ਚਿੱਠੇ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਇਕਾਵਨ ਬਾਵਨ ਸਾਰੇ ਹੋ ਗਏ ਇਕੱਠੇ, ਤਰਿਪਣ ਬੈਠੇ ਸੀਸ ਨਿਵਾਈਆ । ਪੰਜ ਚਾਰ ਹਟ ਗਏ ਰੱਟੇ, ਛੇ ਸੱਤ ਲੇਖਾ ਗਏ ਮੁਕਾਈਆ। ਅੱਠ ਨੌ ਰੋ ਰੋ ਪਿੱਟੇ, ਕੂਕਣ ਦੇਣ ਦੁਹਾਈਆ। ਦਸ ਦਸ ਮਿਲ ਕੇ ਨਿਕਲਣ ਸਿੱਟੇ, ਬੀਸ ਇਕੀਸ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸੱਜਣ ਇਕ ਅਖਵਾਈਆ। ਸਾਹਿਬ ਸੱਜਣ ਕੌਣ, ਕਵਣ ਦਏ ਬੁਝਾਈਆ। ਜਿਸ ਦੇ ਚਰਨ ਛੋਹ ਨਾ ਸਕੇ ਉਨੰਜਾ ਪੌਣ, ਵਿਸ਼ਨ ਬ੍ਰਹਮਾ ਸ਼ਿਵ ਅੱਖ ਪ੍ਰਤੱਖ ਦਰਸ ਕੋਇ ਨਾ ਪਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੇ ਢੋਲੇ ਸੋਹਲੇ ਗੌਣ, ਰਾਗ ਨਾਦ ਬੋਧ ਅਗਾਧ ਸ਼ਬਦ ਨਾਦ ਧੁਰ ਦਾ ਹਾਲ ਸੁਣਾਈਆ। ਭਗਤ ਭਗਵਾਨ ਮਿਲ ਮਿਲ ਜਿਸ ਦੀ ਸੇਜੇ ਸੌਣ, ਸੁਹੰਜਣੀ ਰੁੱਤ ਘੜੀ ਪਲ ਦਿਵਸ ਰੈਣ ਮਿਲੇ ਮਾਣ ਵਡਿਆਈਆ। ਹੈਰਾਨ ਹੋ ਕੇ ਸਾਰੇ ਪਛਤੌਣ, ਹੱਥ ਮੱਥੇ ਉਤੇ ਟਿਕਾਈਆ। ਝਟ ਸੰਦੇਸ਼ਾ ਆਇਆ ਕੋਈ ਸੁਣੌਣ, ਬੇਖ਼ਬਰ ਉਠੋ ਵੇਖੋ ਨੇਤਰ ਖੋਲ੍ਹੋ ਜਾਗਰਤ ਜੋਤ ਆਇਆ ਜਗੌਣ, ਸਰਬ ਸਵਾਮੀ ਅੰਤਰਜਾਮੀ ਪਤਿਪਰਮੇਸ਼ਵਰ ਬੇਪਰਵਾਹੀਆ। ਰੁਠੜੇ ਆਇਆ ਮਨੌਣ, ਦੁਰਮਤ ਮੈਲ ਆਇਆ ਧਵੌਣ, ਸਚ ਸਰੂਪ ਆਇਆ ਨਹੌਣ, ਤਾਲ ਇਕੋ ਇਕ ਵਖਾਈਆ। ਲੱਖ ਚੁਰਾਸੀ ਵਿਚੋਂ ਆਇਆ ਕਢੌਣ, ਸਚ ਦਵਾਰ ਆਇਆ ਬਹੌਣ, ਮਹਲ ਅਟਲ ਇਕੋ ਦਏ ਜਣਾਈਆ। ਜੁਗ ਜਨਮ ਦਾ ਪਿਛਲਾ ਲੇਖਾ ਝੋਲੀ ਆਇਆ ਪੌਣ, ਇਕ ਪਾ ਦਾ ਸਵਾ ਆਇਆ ਕਰੌਣ, ਵਾਧਾ ਅਗੇ ਆਇਆ ਕਰੌਣ, ਬਿਧ ਆਪਣੀ ਆਪ ਕਰਾਈਆ। ਡੁਬਦੇ ਪਾਹਨ ਆਇਆ ਤਰੌਣ, ਹੈਵਾਨ ਇਨਸਾਨ ਦੋਵੇਂ ਲੇਖੇ ਆਇਆ ਲੌਣ, ਕੂੜੀ ਕਿਰਿਆ ਵਿਚੋਂ ਬਾਹਰ ਕਢਾਈਆ । ਭਗਤ ਭਗਵਾਨ ਇਕ ਰੰਗ ਆਇਆ ਰੰਗੌਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਜੜੇ ਆਇਆ ਵਸੌਣ, ਦਰਦੀਆਂ ਦੁਖੜੇ ਆਇਆ ਵੰਡੌਣ, ਦੂਜੀ ਆਸ ਨਾ ਕੋਇ ਰਖਾਈਆ।