Granth 01 Likhat 076 29 faggan 2007 bikarmi pind Jethuwal bachan hoye – harbani

੨੯ ਫੱਗਣ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ:
ਪੁਰਖੇ ਹੋ ਜਿਸ ਦੇਵੇ ਉਤਮ ਨਿਗਮ ਵਿਚਾਰੇ। ਸੱਚੀ ਜੋਤ ਦਿਤੀ ਪ੍ਰਭ ਰੱਖ, ਜਿਥੋਂ ਖਿੱਚੀ ਆਪ ਕਰਤਾਰੇ। ਮਹਾਰਾਜ ਸ਼ੇਰ ਸਿੰਘ ਕਰੋ ਨਿਮਸਕਾਰ ਦੋਏ ਜੋੜ ਹੱਥ, ਖਾਲੀ ਭਰੇ ਜਿਸ ਫੇਰ ਭੰਡਾਰੇ। ਕਲਜੁਗ ਸੱਚਾ ਪ੍ਰਭ ਭੰਡਾਰੀ। ਸੋਹੰ ਦੇਵੇ ਜੀਵ ਨਾਮ ਖ਼ੁਮਾਰੀ। ਬੇਮੁਖਾਂ ਬਾਣ ਸੋਹੰ ਕਟਾਰੀ। ਮਹਾਰਾਜ ਸ਼ੇਰ ਸਿੰਘ ਸਰਨ ਪੜੇ ਦੀ ਪੈਜ ਸਵਾਰੀ। ਸ਼ਰਨ ਪੜੇ ਪ੍ਰਭ ਮਿਲਿਆ ਹਰਿ ਬੁਲਾ। ਦੇਵੇ ਬਖ਼ਸ਼ ਗੁਰਸਿਖ ਪ੍ਰਭ ਅਰ ਭੁਲਾ। ਚਾਰ ਕੁੰਟ ਪੈ ਜਾਵੇ ਪੰਜ ਜੇਠ ਕੁਰ ਬਲਾ। ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਟਾਰੇ ਸਰ ਬੁਲਾ। ਹੁਕਮ ਅਗੰਮ ਵਰਤੇ ਵਰਤਣਹਾਰਾ। ਸ਼ਬਦ ਚਲਾਏ ਜਗਤ ਖਪਾਏ ਕੋਈ ਨਾ ਮੇਟਣਹਾਰਾ। ਸਰਨ ਪੜੇ ਦੀ ਲਾਜ ਰਖਾਏ, ਗੁਰਸਿਖ ਮੋੜੇ ਵਿਚ ਪਰਿਵਾਰਾ। ਹੱਥੋ ਹੱਥ ਨਾ ਆਏ, ਨਾ ਦੀਸੇ ਜੋਤ ਨਿਰੰਕਾਰਾ। ਨਿਜ ਘਰ ਆ ਵਸੇ ਪ੍ਰਭ ਪਰਮੇਸ਼ਰ, ਅੰਮ੍ਰਿਤ ਬਰਖੇ ਜਿਉਂ ਜਲ ਧਾਰਾ। ਮਹਾਰਾਜ ਸ਼ੇਰ ਸਿੰਘ ਆਪ ਵਰਭੰਡਨ, ਦੇਵੇ ਦਾਨ ਗੁਰਸਿਖ ਜੋਤ ਅਪਾਰਾ। ਦੇਹ ਜੋਤ ਪ੍ਰਭ ਮੇਲ ਕਰਾ ਕੇ। ਆਪ ਚਲਿਆ ਭੇਸ ਵਟਾ ਕੇ। ਨਜ਼ਰ ਨਾ ਆਵੇ ਜੋਤੀ ਜੋਤ ਜੋਤ ਜੋਤ ਜੋਤ ਵਿਚ ਲਲਾਟ ਜਗਾ ਕੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਗੁਰਸਿਖ ਚਲਿਆ ਸਾਧ ਸੰਗਤ ਦੀ ਝੋਲੀ ਪਾ ਕੇ। ਸਾਧ ਸੰਗਤ ਪ੍ਰਭ ਸਦਾ ਅਨੰਦ। ਸਾਧ ਸੰਗਤ ਪਰਗਟਾਵੇ ਸਿੱਖ ਪੂਰਨ ਚੰਦ। ਸਾਧ ਸੰਗਤ ਤ੍ਰਿਪਤਾਵੇ ਆਤਮ ਅਗਨ ਹੋਈ ਮੰਦ । ਚਰਨ ਲਾਗ ਜੀਉ ਭੁੱਲ ਬਖ਼ਸ਼ਾਵੇ, ਮਹਾਰਾਜ ਸ਼ੇਰ ਸਿੰਘ ਤੋੜੇ ਬੰਦੀ ਬੰਦ। ਮੇਰਾ ਰੂਪ ਅਗੰਮ, ਕਰੇ ਚਵਰ ਸਰਨ ਪਵਣ ਉਨੰਜਾ। ਮੇਰਾ ਰੂਪ ਅਗੰਮ, ਕਲਜੁਗ ਦੇਹ ਰਖਾਈ ਸਾਲ ਬਵੰਜਾ। ਮੇਰਾ ਰੂਪ ਅਗੰਮ, ਰੱਖੇ ਪਤ ਨੈਣ ਮੁਧਾਰੀ, ਜਗਤ ਗੁਰ ਆਇਆ। ਬਾਸ਼ਕ ਸੇਜ ਜਿਸ ਤਖ਼ਤ ਰਚਾਇਆ। ਲਛਮੀ ਝੱਸੇ ਚਰਨ, ਪ੍ਰਭ ਪਾਈ ਮਾਇਆ। ਮਨ ਕਰੇ ਹੰਕਾਰ, ਦੇਹ ਸੁਖ ਮੈਂ ਪ੍ਰਭ ਸੁਲਾਇਆ। ਈਸ਼ਰ ਸਦਾ ਹੈ ਜਾਗ, ਵਿਚ ਆਲਸ ਨਾ ਕਦੇ ਆਇਆ। ਕਲਜੁਗ ਆਇਆ ਕਰ ਜੋਤ ਪਰਕਾਸ਼, ਘਨਕਪੁਰੀ ਪ੍ਰਭ ਭਾਗ ਲਗਾਇਆ। ਮਨੀ ਸਿੰਘ ਹੋਏ ਸ਼ਾਬਾਸ਼, ਸਤਿਗੁਰ ਪੂਰਾ ਜਿਨ ਪਰਗਟਾਇਆ। ਸਾਧ ਸੰਗਤ ਦੇ ਧਰਵਾਸ, ਗੁਰ ਚਰਨ ਆਏ ਜਿਸ ਸੀਸ ਝੁਕਾਇਆ। ਕਲਜੁਗ ਉਜਲ ਜਿਉਂ ਚੰਦਨ ਪਰਭਾਸ, ਗੁਰਸਿਖ ਨਾਉਂ ਮਨੀ ਸਿੰਘ ਸੁਣਾਇਆ। ਲਾਗ ਚਰਨ ਪਰਗਟੇ ਮਹਾਰਾਜ ਸ਼ੇਰ ਸਿੰਘ ਜਾਮਾ ਧਾਰ ਆਪਣਾ ਆਪ ਛੁਪਾਇਆ। ਬੇਮੁਖਾਂ ਤੋਂ ਪ੍ਰਭ ਮੁਖ ਛੁਪਾ ਕੇ। ਰਚਨਾ ਰਚੀ ਜਗਤ ਵਿਚ ਆ ਕੇ। ਅਗੰਮ ਅਗੋਚਰ ਪ੍ਰਭ ਬੈਠਾ ਆਸਣ ਲਾ ਕੇ। ਮਹਾਰਾਜ ਸ਼ੇਰ ਸਿੰਘ ਜੁਗ ਚੌਥੇ ਆਇਆ, ਨਿਹਕਲੰਕ ਜੋਤ ਪਰਗਟਾ ਕੇ। ਜੋਤ ਪਰਗਟਾਏ ਜੋਤ ਨਿਰੰਜਣ, ਨਰ ਨਰਾਇਣ ਆਪਣਾ ਆਪ ਛੁਪਾਏ। ਸ੍ਰਿਸ਼ਟ ਭਰਿਸ਼ਟ ਗੁਰਸਿਖਾਂ ਦੇ ਸਾਚੀ ਦ੍ਰਿਸ਼ਟ, ਸੋਹੰ ਨਾਮ ਜਪਾਏ। ਮਹਾਰਾਜ ਸ਼ੇਰ ਸਿੰਘ ਸੱਚਾ ਇਸ਼ਟ, ਜੁਗ ਚਾਰ ਆਪਣਾ ਤੇਜ ਵਖਾਏ। ਪ੍ਰਭ ਕਾ ਇਸ਼ਟ ਸਾਚਾ ਨੂਰ। ਪ੍ਰਭ ਪਾਵੇ ਜਿਉਂ ਭਗਤ ਵਸ਼ਿਸ਼ਟ, ਰਾਮ ਚੰਦ ਲੈ ਚਰਨ ਧੂੜ। ਗੁਰਸਿਖਾਂ ਮਨ ਸਾਚੀ ਦ੍ਰਿਸ਼ਟ, ਪਰਗਟਿਆ ਪ੍ਰਭ ਆਸਾ ਪੂਰ। ਮਹਾਰਾਜ ਸ਼ੇਰ ਸਿੰਘ ਨਿਜ ਘਰ ਵਸੇ, ਸਿੱਖ ਨਾ ਜਾਣੇ ਦੇਹ ਤੋਂ ਦੂਰ। ਗੁਰਸਿਖ ਦੇਹ ਪ੍ਰਭ ਕੀ ਜੋਤਾ। ਜੋ ਕਿਛ ਕਰੇ ਆਪ ਪ੍ਰਭ ਜਗਤ ਕੀ ਜੋਤਾ। ਥਾਨ ਨਿਥਾਵਿਆਂ ਮਨ ਮਨੋਤਾ। ਗੁਰਚਰਨ ਲਾਗ ਦੁਰਮਤ ਪਾਪ ਮਨ ਕਾ ਧੋਤਾ। ਸੋਹੰ ਸ਼ਬਦ ਮਿਲੇ ਵਡ ਗਿਆਨ, ਨਿਹਕਲੰਕ ਜੋਤ ਸਰੂਪ ਸਦਾ ਹੋਤਾ। ਵਡਮੁਲੜਾ ਜਗਤ ਪਰਨਾਓ, ਜਿਸ ਸਿਮਰਤ ਮਿਲੇ ਸਚ ਥਾਉਂ। ਪ੍ਰਭ ਪਰਮੇਸ਼ਵਰ ਜਗ ਚਰਨੀਂ ਪਾਓ। ਸਦਾ ਅਨੰਦ ਨਿਜ ਮਾਹਿ ਵਸਾਓ। ਝਿਰਨਾ ਝਿਰੇ ਨਿਝਰੋਂ, ਅੰਮ੍ਰਿਤ ਬੂੰਦ ਕਵਲ ਮੇਂ ਪਾਓ। ਹੋਏ ਨਿਜਾਨੰਦ ਮਨ ਤ੍ਰਿਪਾਸੇ, ਚਿੰਤਾ ਚਿਖਾ ਅਗਨ ਬੁਝਾਓ। ਕਰ ਵਿਚਾਰ ਜਾਉ ਘਰ ਸਾਚੇ, ਜਿਥੇ ਬੈਠਾ ਅਗੰਮ ਅਥਾਹੋ। ਹੁਕਮ ਜੋਤ ਜਗਤ ਸਭ ਨਾਚੇ, ਮਹਾਰਾਜ ਸ਼ੇਰ ਸਿੰਘ ਮਿਲ ਸਾਚੇ ਲੇਖ ਲਿਖਾਓ। ਲਿਖਿਆ ਲੇਖ ਪ੍ਰਭ ਮੇਟਣਹਾਰਾ। ਡੁੱਬਦੇ ਦੇਵੇ ਤਾਰ, ਗੁਰਸਿਖ ਤਾਰਨਹਾਰਾ। ਜੀਆ ਦੇ ਆਧਾਰ, ਸੋਹੰ ਨਾਮ ਦੇ ਪਿਆਰਾ। ਜਨਮ ਜਾਏ ਸੁਧਾਰ, ਚਰਨ ਆਏ ਕਰੇ ਨਿਮਸਕਾਰਾ। ਮਹਾਰਾਜ ਸ਼ੇਰ ਸਿੰਘ ਦੁੱਤਰ ਤਾਰ, ਅੰਮ੍ਰਿਤ ਦੇਵੇ ਭਗਤ ਭੰਡਾਰਾ। ਬਿਨ ਗੁਰ ਸਿੱਖ ਮੁਰਝਾਣਾ ਜਿਉ ਜਲ ਮੀਨਾ, ਨਜ਼ਰੀ ਨਜ਼ਰ ਨਿਹਾਲ ਕਰ ਰੰਗ ਰਾਤੇ ਰੰਗ ਫੇਰ ਲਗਾਇਆ । ਵਡ ਪੁਰਖ ਆਪ ਪ੍ਰਭ ਕਰਤਾ, ਸਾਚਾ ਨੇਂਹੁ ਸੰਗ ਗੁਰਸਿਖ ਲਾਇਆ। ਮਹਾਰਾਜ ਸ਼ੇਰ ਸਿੰਘ ਨਿਰਧਨ ਆਏ ਕਲਜੁਗ ਤਰਾਇਆ। ਕਲਜੁਗ ਆਇਆ ਪ੍ਰਭ ਇਕ ਰੰਗਾ। ਜਗਤ ਖਪਾਇਆ ਸ਼ਬਦ ਰੂਪ ਕਰਾਇਆ ਦੰਗਾ। ਝੂਠੀ ਦੇਹ ਜਗਤ ਭੰਨ ਵਖਾਇਆ, ਜਿਉਂ ਕਾਚੀ ਵੰਗਾ । ਮਹਾਰਾਜ ਸ਼ੇਰ ਸਿੰਘ ਸਿਰ ਛਤਰ ਝੁਲਾਇਆ, ਪਰਗਟੇ ਆਪ ਪ੍ਰਭ ਸੂਰਾ ਸਰਬੰਗਾ। ਸਰਬ ਵਡ ਦਾਤਾ, ਸਰਬ ਕਲਾ ਕਾ ਆਪ ਪਛਾਤਾ। ਦੇ ਦਰਸ ਕਰੇ ਆਪ ਪ੍ਰਭ ਗਿਆਨ ਗਿਆਤਾ। ਹਿਰਦੇ ਧਰੇ ਜੋਤ ਦੀਪਕ ਜੋਤ ਜਗਾਤਾ। ਬਿਨ ਸਿੱਖ ਬੂਝੇ ਨਾ ਕੋਈ ਹੋਰ, ਆਪਣਾ ਭੇਤ ਪ੍ਰਭ ਆਪ ਪਛਾਤਾ। ਮਹਾਰਾਜ ਸ਼ੇਰ ਸਿੰਘ ਨਾ ਲਾਏ ਦੇਰ, ਛਿਨ ਭੰਗਰ ਸਰਬ ਸੁਖ ਦਾਤਾ। ਆਦਿ ਅੰਤ ਸਦਾ ਸੁਖਦਾਈ। ਭਗਤ ਜਨਾਂ ਚਰਨ ਸੰਗ ਬਣ ਆਈ। ਪ੍ਰਭ ਪੂਰਾ ਸਮਰਥ ਅਕੱਥ, ਰਸਨਾ ਮਹਿੰਮਾ ਕਥਨ ਨਾ ਜਾਈ। ਉਤਮ ਦੇ ਸੋਹੰ ਵੱਥ, ਸਾਚਾ ਸ਼ਬਦ ਗੁਰ ਘਰ ਰਾਹ ਦਿਖਾਈ। ਮਿਲੇ ਆਪ ਪ੍ਰਭ ਸਮਰਥ, ਭਾਉ ਭਰਮ ਦੇ ਸਿੱਖ ਚੁਕਾਈ। ਬੇਮੁਖਾਂ ਪਾਈ ਨੱਥ, ਚਾਰ ਕੁੰਟ ਪੈ ਜਾਏ ਦੁਹਾਈ। ਮਹਾਰਾਜ ਸ਼ੇਰ ਸਿੰਘ ਸੋਹੰ ਚਲਾ ਅਗਨ ਰਥ, ਦੁਸ਼ਟ ਦੁਰਾਚਾਰ ਨਿੰਦਕ ਦੇ ਖਪਾਈ। ਮਾਨਸ ਜਨਮ ਲੈ ਜਿਸ ਸਤਿਗੁਰ ਨਿੰਦਿਆ, ਸਤਿਜੁਗ ਪਾਰ ਪ੍ਰਭ ਕਰੇ ਅੱਗੇ ਚਲੇ ਜੀਵ ਨਾ ਬਿੰਦਿਆ। ਨਿਮਸਕਾਰ ਚਰਨ ਲਾਗ ਜੋ ਕਰੇ, ਪਾਵੇ ਫਲ ਜੋ ਮਨ ਚਿੰਦਿਆ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਵੇ ਬੇਮੁਖ ਖਪਾਵੇ, ਵਗਾਏ ਉਲਟੀ ਸਿੰਧਿਆ। ਪਰਗਟੇ ਆਪ ਪ੍ਰਭ ਦਹਿੰਦਾ। ਸਚਖੰਡ ਕਰੇ ਜੋ ਪ੍ਰਭ ਨਿੰਦਾ। ਬੇਮੁਖ ਹਰੇ ਆਪਣੀ ਬਿੰਦਾ। ਮਹਾਰਾਜ ਸ਼ੇਰ ਸਿੰਘ ਸਤਿਜੁਗ ਸਚ ਸ਼ਬਦ ਲਿਖੰਦਾ। ਸਤਿਗੁਰ ਸਾਚਾ ਸ਼ਬਦ ਚਲਾਵੇ। ਗੁਰ ਘਰ ਕੋਈ ਨਿੰਦਕ ਰਹਿਣ ਨਾ ਪਾਵੇ। ਦਰ ਦਰ ਫਿਰੇ ਜੀਵ ਬਿਲਲਾਵੇ। ਬਿਨ ਗੁਰ ਪੂਰੇ ਕੌਣ ਪਾਰ ਲੰਘਾਵੇ। ਭੁੱਲੀ ਸ੍ਰਿਸ਼ਟ ਅੰਤ ਖੇਹ ਹੋ ਜਾਵੇ। ਦੇ ਦਰਸ ਅਪਾਰ, ਗੁਰਸਿਖਾਂ ਗੁਰ ਪਾਰ ਕਰਾਵੇ। ਕਲਜੁਗ ਨਾ ਆਵੇ ਹਾਰ, ਸਾਚਾ ਪ੍ਰਭ ਸਾਚਾ ਮਾਣ ਦਿਵਾਏ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਨਿਹਕਲੰਕ ਨਾਉਂ ਰਖਾਵੇ। ਜੋਤ ਸਰੂਪ ਅਵਤਾਰ ਜਗ ਧਰਿਆ। ਪਰਗਟ ਜੋਤ ਭੰਨੇ ਪ੍ਰਭ ਸੂਰਾ, ਭਾਂਡਾ ਦੇਹ ਜੋ ਪ੍ਰਭ ਘੜਿਆ। ਸਰਬ ਸਮਰਥ ਸਤਿਗੁਰ ਪੂਰਾ, ਕਲਜੁਗ ਆਏ ਜਗਤ ਜਿਸ ਵਰਿਆ। ਮਹਾਰਾਜ ਸ਼ੇਰ ਸਿੰਘ ਸਭ ਤੇਰੀ ਵੱਥ, ਜੋਤ ਸਰੂਪ ਜੋਤ ਵਿਚ ਜਗਤ ਦੇਹ ਧਰਿਆ। ਸਤਿਜੁਗ ਸਤਿ ਸਤਿ ਸਤਿ ਪ੍ਰਭ ਵਰਤੇ, ਸੋਹੰ ਸ਼ਬਦ ਚਲੇ ਅਪਾਰਾ। ਸਤਿਜੁਗ ਸਤਿ ਸਤਿ ਸਤਿ ਪ੍ਰਭ ਵਰਤੇ, ਜੀਵ ਹੋਏ ਨਾਮ ਅਧਾਰਾ। ਸਤਿਜੁਗ ਸਤਿ ਸਤਿ ਸਤਿ ਪ੍ਰਭ ਵਰਤੇ, ਹਿਰਦੇ ਵਰਤੇ ਸਰਬ ਨਿਰੰਕਾਰਾ। ਮਹਾਰਾਜ ਸ਼ੇਰ ਸਿੰਘ ਸ਼ਬਦ ਸਾਚਾ ਰਥ, ਕਲਜੁਗ ਪਾਰ ਉਤਾਰਨਹਾਰਾ। ਕਲਜੁਗ ਪਾਰ ਉਤਾਰੇ, ਨਾਉਂ ਜਪਾ ਕੇ। ਰਸਨਾ ਸ਼ਬਦ ਉਚਾਰੇ, ਜਨ ਚਰਨ ਸੀਸ ਝੁਕਾ ਕੇ। ਦੇਵੇ ਦਰਸ ਆਪ ਕਰਤਾਰੇ, ਵਿਚੋਂ ਹਉਮੇ ਰੋਗ ਗਵਾ ਕੇ। ਮਹਾਰਾਜ ਸ਼ੇਰ ਸਿੰਘ ਜਗਤ ਲਲਕਾਰੇ, ਪਰਗਟ ਜੋਤ ਬੈਠਾ ਘਰ ਆ ਕੇ। ਗੁਰਮੁਖ ਹੋਏ ਪ੍ਰਭ ਸ਼ਬਦ ਅਧੀਨ। ਸ਼ਬਦ ਮਿਲਾਵੇ ਪ੍ਰਭ ਪਰਬੀਨ। ਨਿਜਾਨੰਦ ਰਸ ਚਵਾਵੇ, ਆਤਮ ਤ੍ਰਿਪਤਾਵੇ ਜਿਉਂ ਜਲ ਮੀਨ। ਮਹਾਰਾਜ ਸ਼ੇਰ ਸਿੰਘ ਚੁਰਾਸੀ ਗੇੜ ਕਟਾਵੇ, ਸਿੱਖ ਜੋਤ ਜੋਤ ਹੋਏ ਲੀਨ । ਵਸਤੂ ਜੋਤ ਜਗਤ ਅਪਾਰਾ। ਸਚਖੰਡ ਕਰੇ ਜੋਤ ਆਕਾਰਾ। ਬਿਨ ਬਾਤੀ ਬਿਨ ਤੇਲ ਹੋਏ ਸਰਬ ਉਜਿਆਰਾ। ਏਕ ਸਰੂਪ ਹੋਏ ਪ੍ਰਭ ਬੈਠਾ ਆਪ ਏਕੰਕਾਰਾ। ਮਹਾਰਾਜ ਸ਼ੇਰ ਸਿੰਘ ਚਰਨ ਦਵਾਰਾ। ਸਚਖੰਡ ਹੋਏ ਪ੍ਰਭ ਜੋਤ ਰੁਸ਼ਨਾਈ। ਪ੍ਰਭ ਜੋਤ ਸਰੂਪ ਜੋਤੀ ਜੋਤ ਪ੍ਰਭ ਸ੍ਰਿਸ਼ਟ ਉਪਾਈ । ਹਰਿ ਹਰਿ ਹਰਿ ਹਰਿਜੂ ਪ੍ਰਭ ਵਸਿਆ, ਜੋਤ ਸਰੂਪ ਦੀਪਕ ਸ੍ਰਿਸ਼ਟ ਜਗਾਈ। ਆਪਣਾ ਭੇਤ ਜੀਵ ਨਾ ਦੱਸਿਆ, ਵਿਚ ਦੇਹ ਪ੍ਰਭ ਬੈਠਾ ਮੁਖ ਛੁਪਾਈ। ਭਗਤ ਜਨਾਂ ਪ੍ਰਭ ਹਿਰਦੇ ਵਸਿਆ। ਰਸਨਾ ਗਾਏ ਮਹਾਰਾਜ ਸ਼ੇਰ ਸਿੰਘ ਨਜ਼ਰੀ ਆਏ, ਸਾਚਾ ਰਾਹ ਪ੍ਰਭ ਪੂਰੇ ਦੱਸਿਆ। ਸਾਚਾ ਮਾਰਗ ਸੋਹੰ ਨਾਉਂ, ਗੁਰ ਦਰ ਪਾਵੇ ਮਾਣ ਜਿਨ ਰਸਨਾ ਗਾਓ, ਦਰਗਾਹ ਹੋਵੇ ਪਰਵਾਨ ਜਿਨ ਰਿਦੇ ਵਸਿਆ। ਮਹਾਰਾਜ ਸ਼ੇਰ ਸਿੰਘ ਮਾਰੇ ਬਾਣ, ਬੇਮੁਖ ਦਰ ਤੇ ਜਾਏ ਨੱਸਿਆ।