ਪਹਿਲੀ ਚੇਤ ੨੦੦੮ ਬਿਕ੍ਰਮੀ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ
ਵਡ ਵਡ ਭਾਗ ਤਿਨ੍ਹਾਂ ਗੁਰਸਿਖਾਂ, ਜਿਨ੍ਹਾਂ ਸਤਿਗੁਰ ਪਾਇਆ। ਰਾਗ ਰਾਗ ਰਾਗ ਮਨ ਤਿਨ੍ਹਾਂ ਗੁਰਮੁਖਾਂ, ਸੋਹੰ ਸ਼ਬਦ ਜਿਨ੍ਹਾਂ ਰਸਨਾ ਗਾਇਆ। ਦਾਗ ਦਾਗ ਮਨਮੁਖਾਂ, ਜਿਨ੍ਹਾਂ ਸਾਚਾ ਨਾਮ ਭੁਲਾਇਆ। ਗੁਰਚਰਨ ਲਾਗ ਮਿਟੇ ਸਭ ਭੁੱਖਾ, ਨੈਣ ਦਰਸ ਤ੍ਰਿਪਤਾਇਆ । ਸਾਧ ਸੰਗਤ ਵਿਚ ਪ੍ਰਭ ਕਾ ਵਾਸ, ਪਰਗਟ ਹੋ ਕੇ ਦਰਸ ਦਿਖਾਇਆ । ਵਡਭਾਗੀ ਬੈਠੇ ਸਤਿਗੁਰ ਪਾਸ, ਨਿਹਕਲੰਕ ਹੋਏ ਸਦਾ ਸਹਾਇਆ । ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਚੇਤ ਸੁਹੰਦਾ ਜਿਸ ਬਣਾਇਆ। ਚੜ੍ਹਿਆ ਚੇਤ ਗੁਰਸਿਖਾਂ ਮਨ ਚੇਤਨਾ। ਮਿਲਿਆ ਪ੍ਰਭ ਗੁਰਸਿਖਾਂ ਵਿਚ ਕੋਈ ਭੇਤ ਨਾ। ਲੱਗੇ ਚਰਨ ਤਾਰੇ ਸਭ ਵੇਖੇ ਆਪ ਰੰਗ ਏਕਨਾ। ਭੁੱਲ ਨਾ ਜਾਓ ਝੱਬ, ਰੱਖੋ ਆਸ ਚਰਨ ਗੁਰ ਟੇਕਨਾ। ਕਲਜੁਗ ਤਾਰੇ ਸਭ ਜਨ ਮਹਾਰਾਜ ਸ਼ੇਰ ਸਿੰਘ ਪ੍ਰਭ ਬਿਬੇਕਨਾ। ਸ਼ਬਦ ਚਲੇ ਗੁਰ ਕਾ ਸ਼ਬਦਾਲੂ। ਸ਼ਬਦ ਰੂਪ ਪਰਗਟੇ ਪ੍ਰਭ ਸਵੱਛ ਸਰੂਪ ਕਿਰਪਾਲੂ । ਗੁਰਸਿਖ ਮਨ ਸਦ ਭਟਕਦੇ, ਦੇਵੇ ਦਰਸ ਪ੍ਰਭ ਭਗਤ ਵਸਾਲੂ । ਬੇਮੁਖ ਗੁਰ ਦਰ ਕਦੇ ਨਾ ਅਟਕਦੇ, ਰੱਖਣ ਭੈ ਸਿੰਘ ਜਿਉਂ ਭਾਲੂ। ਸੋਹੰ ਸ਼ਬਦ ਸੰਗ ਗੁਰਮੁਖ ਲਟਕਦੇ, ਮਹਾਰਾਜ ਸ਼ੇਰ ਸਿੰਘ ਖੰਡ ਸਚ ਬਹਾਲੂ। ਸਚਖੰਡ ਪ੍ਰਭ ਸਦਾ ਵਾਸ। ਨਿਰਮਲ ਜੋਤ ਸਦਾ ਪਰਕਾਸ਼। ਭਗਤ ਜਨ ਸੋਹਨ ਗੁਰਚਰਨ ਪਾਸ। ਰਸਨਾ ਸਿਮਰਨ ਸੋਹੰ ਸਵਾਸ ਸਵਾਸ। ਕਲਜੁਗ ਦੇਵੇ ਤਾਰ, ਮਹਾਰਾਜ ਸ਼ੇਰ ਸਿੰਘ ਗੁਰਸਿਖ ਨਾ ਕਰੇ ਨਿਰਾਸ । ਗੁਰਸਿਖਾਂ ਦੇਵੇ ਪ੍ਰਭ ਸਾਚਾ ਧਾਮਾ। ਕਲਜੁਗ ਪਰਗਟੇ ਨਿਹਕਲੰਕ ਹੈ ਜਾਮਾ। ਭੇਤ ਕਿਸੇ ਨਾ ਪਾਇਆ, ਦੁਆਪਰ ਕ੍ਰਿਸ਼ਨ ਮੁਰਾਰ ਤ੍ਰੇਤਾ ਪ੍ਰਭ ਰਾਮਾ। ਕਲਜੁਗ ਸੋਹੰ ਸ਼ਬਦ ਵਿਚਾਰ, ਮਹਾਰਾਜ ਸ਼ੇਰ ਸਿੰਘ ਦਿਤਾ ਗੁਰਸਿਖਾਂ ਨਾਮਾ। ਨਾਮ ਮਿਲੇ ਰਸਨਾ ਗੁਣ ਗਾਏ । ਅਨੰਦ ਬਿਨੋਦੀ ਪ੍ਰਭ ਛੱਡ ਬੈਕੁੰਠ ਗੁਰਸਿਖ ਘਰ ਆਏ। ਜੁਗ ਚੌਥੇ ਜੁਗ ਸੰਚਿਆ, ਗੁਰਸਿਖ ਚਲੇ ਗੁਰ ਭਾਏ। ਮਹਾਰਾਜ ਸ਼ੇਰ ਸਿੰਘ ਕਰੋ ਨਿਮਸਕਾਰ, ਚੇਤ ਸੁਹੰਦਾ ਪ੍ਰਭ ਦਰਸ ਦਿਖਾਏ। ਸੋਹੰ ਸ਼ਬਦ ਜੋ ਰਸਨਾ ਗਾਵੇ। ਤਨ ਮੰਦਰ ਦੀਪਕ ਜੋਤ ਜਗਾਵੇ। ਜਗਨ ਨਾਥ ਗੋਪਾਲ ਪ੍ਰਭ ਨਜ਼ਰੀ ਆਵੇ। ਸਾਰੰਗ ਧਰ ਭਗਵਾਨ ਬੀਠਲਾ ਜੀਵ ਦਾ ਭੇਤ ਖੁਲ੍ਹਾਵੇ। ਧੁਨ ਧੁਨਕਾਰ ਸ਼ਬਦ ਗੁੰਜਾਰ, ਸੁਨ ਸਮਾਧ ਖੋਲ੍ਹ ਵਖਾਵੇ। ਜੋਤ ਆਕਾਰ ਆਪ ਨਿਰੰਕਾਰ, ਵਿਚ ਦੇਹ ਦੇ ਨਜ਼ਰੀ ਆਵੇ। ਹਉਮੇ ਮਾਰ, ਮਹਾਰਾਜ ਸ਼ੇਰ ਸਿੰਘ ਸਚ ਮਾਰਗ ਲਾਵੇ। ਸਾਚਾ ਮਾਰਗ ਸਤਿਜੁਗ ਸੋਹੰ ਦੱਸਿਆ । ਤਰਿਆ ਹਰਿਆ ਜਿਨ ਪ੍ਰਭ ਹਿਰਦੇ ਵਸਿਆ। ਭੰਨਿਆ ਘੜਿਆ ਜੋਤ ਸਰੂਪ ਵਿਚੋਂ ਸਭ ਨੱਸਿਆ। ਮਹਾਰਾਜ ਸ਼ੇਰ ਸਿੰਘ ਨਾਉਂ ਜਗ ਧਰਿਆ, ਸੋਹੰ ਸ਼ਬਦ ਰਸਨਾ ਰਸਿਆ। ਸੋਹੰ ਸਿਮਰਨ ਸਾਧਨ ਸੰਤ। ਸੋਹੰ ਦੇਵੇ ਪ੍ਰਭ ਸਾਚਾ ਮੰਤ। ਕਲਜੁਗ ਉਧਰੇ ਸਰਬ ਜੀਵ ਜੰਤ। ਰਸਨਾ ਸਿਮਰੇ ਪ੍ਰਭ ਮਿਲੇ ਭਗਵੰਤ । ਆਦਿ ਜੁਗਾਦਿ ਆਪ ਪ੍ਰਭ ਪੂਰਾ, ਕੋਇ ਨਾ ਜਾਣੇ ਪ੍ਰਭ ਸਾਚਾ ਕੰਤ। ਮਹਾਰਾਜ ਸ਼ੇਰ ਸਿੰਘ ਸ਼ਬਦ ਚਲਾਇਆ, ਬੇਮੁਖਾਂ ਕਲ ਕਰੇ ਭਸਮੰਤ। ਕਲਜੁਗ ਸਤਿਗੁਰ ਭਰਮ ਭੁਲਾਇਆ। ਝੂਠੀ ਮਾਇਆ ਵਿਚ ਜਗਤ ਪਸਾਇਆ। ਪਰਗਟ ਜੋਤ ਆ ਦਰਸ ਦਿਖਾਇਆ । ਕਰ ਖੇਲ ਅਪਾਰ ਚਤੁਰਭੁਜ ਕਹਾਇਆ। ਰਾਓ ਰੰਕ ਕਰ ਇਕ ਸਾਰ, ਰਾਣਿਆਂ ਪ੍ਰਭ ਮਾਣ ਗਵਾਇਆ। ਰਸਨਾ ਸ਼ਬਦ ਉਚਾਰ, ਬੇਮੁਖਾਂ ਪ੍ਰਭ ਹੈ ਬਾਣ ਲਾਇਆ। ਕਲਜੁਗ ਹੋਏ ਖੁਆਰ, ਨਰਕ ਨਿਵਾਸ ਦਵਾਇਆ। ਗੁਰਸਿਖਾਂ ਸਦ ਜਾਓ ਬਲਿਹਾਰ, ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ। ਦਰਸ ਦਿਖਾਵੇ ਪ੍ਰਭ ਕਿਰਪਾ ਨਿਧ। ਚਰਨ ਲਗਾਵੇ ਗੁਰਸਿਖ ਕਿਤ ਬਿਧ। ਬੇਮੁਖ ਪਕੜ ਸ਼ਬਦ ਰੂਪ ਕਰੇ ਪ੍ਰਭ ਸਿਦ । ਮਹਾਰਾਜ ਸ਼ੇਰ ਸਿੰਘ ਸ਼ੇਰ ਹੋ ਆਇਆ, ਸ੍ਰਿਸ਼ਟ ਸਬਾਈ ਹੋਈ ਗਿਦ। ਜਿਤ ਕਾਰਨ ਜਾਮਾ ਧਾਰਿਆ, ਸੋ ਕਾਰਜ ਪ੍ਰਭ ਕਰਨਾ। ਕਲਜੁਗ ਪਾਸਾ ਹਾਰਿਆ, ਗੁਰ ਸਾਚੇ ਨਾਉਂ ਸਤਿਜੁਗ ਧਰਨਾ। ਸਤਿਜੁਗ ਮਿਲੇ ਆਪ ਬਨਵਾਰਿਆ, ਗੁਰਸਿਖਾਂ ਹੋਏ ਜਗਤ ਨਾ ਮਰਨਾ। ਬੇਮੁਖਾਂ ਨਰਕ ਨਿਵਾਰਿਆ, ਮਾਨਸ ਜਨਮ ਜਗਤ ਵਿਚ ਹਰਨਾ । ਤ੍ਰੈਲੋਕੀ ਸਿੱਖ ਸਵਾਰਿਆ, ਅੰਤਕਾਲ ਪ੍ਰਭ ਦਰਸ਼ਨ ਕਰਨਾ। ਖੱਟ ਲਾਹਾ ਸਿੱਖ ਵਣਜਾਰਿਆ, ਪਰਗਟ ਭਏ ਪ੍ਰਭ ਧਰਨੀ ਧਰਨਾ। ਜਨਮ ਜੂਏ ਹਾਰਿਆ, ਜਿਨ੍ਹਾਂ ਸੋਹੰ ਰਸਨ ਨਾ ਉਚਰਨਾ। ਲੱਖ ਚੁਰਾਸੀ ਗੇੜ ਨਿਵਾਰਿਆ, ਮਹਾਰਾਜ ਸ਼ੇਰ ਸਿੰਘ ਗੁਰਸਿਖ ਜੋਤ ਸਰੂਪ ਸਿੱਖ ਹੈ ਕਰਨਾ। ਜੋਤ ਸਰੂਪ ਭਗਤ ਜਨ ਹੋਏ। ਆਵਣ ਜਾਣ ਜਾਣ ਆਵਣ ਪ੍ਰਭ ਦੋਏ ਖੋਏ । ਜੋਤ ਪਰਗਟੇ ਪ੍ਰਭ ਜੀਵ ਜੋਤ ਅੰਤਮ ਜੋਤ ਏਕ ਪ੍ਰਭ ਹੋਏ। ਮਹਾਰਾਜ ਸ਼ੇਰ ਸਿੰਘ ਕਲ ਵਡ ਦਾਤਾ, ਦੂਸਰ ਹੋਰ ਨਾ ਕੋਇ। ਸਾਚਾ ਸ਼ਬਦ ਗੁਰ ਸਚ ਕਹਿਣਾ। ਸੋਹੰ ਸ਼ਬਦ ਬਿਨ ਕੋਈ ਜਗਤ ਨਾ ਰਹਿਣਾ। ਭਾਣਾ ਪ੍ਰਭ ਕਾ ਸਭ ਨੇ ਸਹਿਣਾ। ਉਲਟੀ ਧਾਰ ਜਗਤ ਹੈ ਵਹਿਣਾ । ਬੇਮੁਖ ਹੋਏ ਖੁਆਰ ਨਾ ਸਤਿਗੁਰ ਪੇਖੇ ਨੈਣਾ। ਮਹਾਰਾਜ ਸ਼ੇਰ ਸਿੰਘ ਸਚ ਹੈ ਅਵਤਾਰ, ਸਾਚਾ ਨਾਉਂ ਰਸਨਾ ਲੈਣਾ। ਸਾਚਾ ਨਾਮ ਮੇਰਾ ਅਮੋਘ। ਦੁਖੀਏ ਦਰ ਆਇਣ ਪ੍ਰਭ ਕਟੇ ਦੇਹ ਰੋਗ। ਵਿਛੜ ਕਦੇ ਨਾ ਜਾਇਣ, ਜਿਨ੍ਹਾਂ ਲਿਖਿਆ ਪ੍ਰਭ ਸੰਜੋਗ। ਪ੍ਰਭ ਦਰਸ ਸਦਾ ਦਰ ਪਾਇਣ, ਆਤਮ ਹੋਏ ਨਾ ਕਦੇ ਵਿਜੋਗ। ਗੁਰਸਿਖ ਮਨ ਤ੍ਰਿਪਤਾਇਣ, ਮਹਾਰਾਜ ਸ਼ੇਰ ਸਿੰਘ ਦੇਵੇ ਸ਼ਬਦ ਸਾਚੀ ਖੋਜ। ਜਿਤ ਮਨ ਭਾਓ ਪ੍ਰਭ ਦਰਸਨਾ। ਸੋਹੰ ਰਸਨਾ ਗਾਓ, ਅੰਮ੍ਰਿਤ ਮੇਘ ਹਿਰਦੇ ਪ੍ਰਭ ਬਰਸਣਾ। ਰਾਮ ਸਰੂਪ ਰਾਮ ਹੋ ਜਾਓ, ਨਿਜਾਨੰਦ ਪ੍ਰਭ ਨਿਜ ਘਰ ਦੱਸਣਾ। ਮਹਾਰਾਜ ਸ਼ੇਰ ਸਿੰਘ ਵਿਚ ਜੋਤ ਮਿਲਾਉ, ਭਗਤ ਜਨਾਂ ਪ੍ਰਭ ਰਿਦੇ ਵਸਣਾ। ਰਿਦੇ ਪਰਕਾਸ਼ ਕਰੇ ਪ੍ਰਭ ਭਗਤਾ । ਜਨਮ ਸੁਧਾਰ ਗੁਰਚਰਨ ਲਾਗ ਇਹ ਜਗ ਕੀ ਜੁਗਤਾ। ਏਕੰਕਾਰ ਨਿਰਬਕਾਰ ਪ੍ਰਭ ਸਾਚਾ ਮੁਕਤੀ ਮੁਕਤਾ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਗੁਰਸਿਖਾਂ ਦੇਵੇ ਸਾਚੀ ਸੁਰਤਾ। ਸਾਚੀ ਸੁਰਤ ਰਿਦੇ ਗੁਰ ਗਿਆਨਾ। ਪ੍ਰਭ ਕੀ ਮੂਰਤ ਜੀਵ ਧਰੇ ਧਿਆਨਾ। ਸਾਚਾ ਸ਼ਬਦ ਗੁਰਸਿਖ ਸਚ ਪਛਾਣਾ। ਧੰਨ ਧੰਨ ਧੰਨ ਗੁਰਸਿਖ ਜਿਨ੍ਹਾਂ ਮਿਲਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਵਿਸ਼ਨੂੰ ਭਗਵਾਨ ਪਰਗਟੇ ਪ੍ਰਭ ਆਪ। ਵਿਸ਼ਨੂੰ ਵੰਸੀ ਵਡ ਪ੍ਰਤਾਪ। ਸਰਬ ਵਿਆਪੇ ਸਾਚਾ ਪ੍ਰਭ ਆਪ। ਵਿਸ਼ਨੂੰ ਰੂਪ ਕੋਈ ਨਾ ਕਿਸੇ ਅਲਾਪ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਜਿਸ ਨੇ ਬਖ਼ਸ਼ਿਆ ਸੋਹੰ ਜਾਪ। ਗੁਰਸਿਖਾਂ ਪ੍ਰਭ ਕਲਜੁਗ ਦੀਨੀ ਦਾਤ । ਸਤਿਜੁਗ ਮਿਲੇ ਪ੍ਰਭ ਅਬਿਨਾਸ਼ੀ, ਸਾਚਾ ਸ਼ਬਦ ਵੱਡੀ ਕਰਾਮਾਤ। ਸ੍ਰਿਸ਼ਟ ਸਾਰੀ ਪ੍ਰਭ ਕੀ ਦਾਸੀ, ਕੋਈ ਨਾ ਜਾਣੇ ਪ੍ਰਭ ਕੀਨੀ ਜਗਤ ਘਾਤ। ਮਹਾਰਾਜ ਸ਼ੇਰ ਸਿੰਘ ਸਾਚੇ ਦਰ ਆ ਕੇ, ਗੁਰਸਿਖਾਂ ਮਨ ਆਈ ਸ਼ਾਂਤ। ਗੁਰਚਰਨ ਸਿੱਖ ਰੱਖੇ ਓਟ। ਅੰਤਕਾਲ ਜਮ ਖਾਏ ਨਾ ਚੋਟ। ਪਾਪ ਉਤਾਰੇ ਪ੍ਰਭ ਕੋਟਨ ਕੋਟ। ਜਗਤ ਨਿਆਰੇ ਗੁਰਸਿਖ ਪਿਆਰੇ, ਮਹਾਰਾਜ ਸ਼ੇਰ ਸਿੰਘ ਜਨ ਤੇਰੀ ਓਟ। ਗੁਰਸਿਖ ਗੁਰਮੁਖ ਗੁਰ ਧਾਮ ਤੁਮਾਰਾ। ਜਿਥੇ ਵਸਿਆ ਪ੍ਰਭ ਆਪ ਨਿਰੰਕਾਰਾ। ਮਹਾਰਾਜ ਸ਼ੇਰ ਸਿੰਘ ਤੇਰੀ ਸਰਨਾਈ, ਕਲਜੁਗ ਮਿਲਿਆ ਸਚ ਕਰਤਾਰਾ। ਗੁਰ ਦਰ ਜਗਤ ਨਿਰਾਲਾ। ਗੁਰਚਰਨ ਸਾਚੀ ਧਰਮਸਾਲਾ। ਅੰਮ੍ਰਿਤ ਨਾਉਂ ਪੀਏ ਗੁਰਸਿਖ ਪ੍ਰੇਮ ਪਿਆਲਾ। ਪਰਗਟੇ ਮਹਾਰਾਜ ਸ਼ੇਰ ਸਿੰਘ ਦੀਨ ਦਿਆਲਾ। ਦੀਨ ਦਿਆਲ ਪਰਗਟੇ ਦੁੱਖ ਭੰਜਨਾ। ਚਰਨ ਧੂੜ ਦੀਓ ਜਗਤ ਅੰਞਨਾ। ਸੋਹੰ ਸ਼ਬਦ ਚਲਾਏ ਜੋਤੀ ਜੋਤ ਨਿਰੰਜਣਾ। ਮਹਾਰਾਜ ਸ਼ੇਰ ਸਿੰਘ ਤੇਰਾ ਦਰ ਸਾਚਾ, ਗੁਰਸਿਖਾਂ ਤੇਰਾ ਦਰ ਮੰਗਣਾ। ਜੀਵ ਜੰਤ ਉਧਰੇ ਪਾਰ। ਬੇਮੁਖ ਦੇਵੇ ਪ੍ਰਭ ਨਰਕ ਨਿਵਾਰ। ਮਹਾਰਾਜ ਸ਼ੇਰ ਸਿੰਘ ਕਲਜੁਗ ਆਇਆ, ਨਿਹਕਲੰਕ ਜਾਮਾ ਧਾਰ। ਜਾਮਾ ਧਾਰੇ ਜਗਜੀਵਣ ਦਾਤਾ। ਸੋਹੰ ਸ਼ਬਦ ਉਚਾਰੇ ਆਪਣਾ ਰੰਗ ਰਾਤਾ। ਤਪ ਠਾਰੇ ਸਰਬ ਰੋਗ ਨਿਵਾਰੇ, ਸੁਖਦਾਇਕ ਜਗਤ ਪਿਤ ਮਾਤਾ। ਮਹਾਰਾਜ ਸ਼ੇਰ ਸਿੰਘ ਪੱਤਤ ਉਧਾਰੇ, ਸਤਿਗੁਰ ਜਿਨ ਸਚ ਪਛਾਤਾ । ਗੁਰਚਰਨ ਜੋ ਜਨ ਲਾਗੇ । ਕਲਜੁਗ ਹੋਏ ਜਗਤ ਸੁਭਾਗੇ। ਬੇਮੁਖ ਸੋਏ ਗੁਰਸਿਖ ਸਦਾ ਹੈ ਜਾਗੇ। ਮਹਾਰਾਜ ਸ਼ੇਰ ਸਿੰਘ ਪ੍ਰਭ ਅਪਰੰਪਰ, ਸੋਹੰ ਦੇਵੇ ਨਾਉਂ ਸਚ ਰਾਗੇ। ਪ੍ਰਭ ਕਾ ਸਾਚਾ ਧਾਮ, ਜਿਥੇ ਪ੍ਰਭ ਵਸਿਆ। ਪ੍ਰਭ ਕਾ ਸਾਚਾ ਧਾਮ, ਬਿਨ ਗੁਰਮੁਖਾਂ ਪ੍ਰਭ ਕਿਨੇ ਨਾ ਦਿਸਿਆ। ਗੁਰਮੁਖ ਸਾਚਾ ਕਾਮ, ਸਾਚਾ ਪ੍ਰਭ ਰਸਨਾ ਵਸਿਆ। ਮਹਾਰਾਜ ਸ਼ੇਰ ਸਿੰਘ ਸਦਾ ਗੁਣ ਗਾਓ, ਕਲਜੁਗ ਸਾਚਾ ਰਾਹ ਜਿਨ ਦੱਸਿਆ। ਸਚ ਸਿਮਰਨ ਪ੍ਰਭ ਕਾ ਨਾਉਂ। ਸਚ ਗੁਣ ਗਾਇਣ ਪ੍ਰਭ ਸਾਚਾ ਥਾਉਂ। ਜਾਓ ਕੁਰਬਾਨ ਜਿਨ੍ਹਾਂ ਜਪਿਆ ਸੋਹੰ ਨਾਉਂ । ਦਰ ਆਏ ਮਿਲੇ ਵਡਿਆਈ, ਮਹਾਰਾਜ ਸ਼ੇਰ ਸਿੰਘ ਬਲ ਬਲ ਜਾਓ। ਬਲ ਜਾਓ ਗੁਰਚਰਨ ਬਲਿਹਾਰੀ। ਕਲਜੁਗ ਜੋਤ ਪ੍ਰਭ ਮਾਤ ਉਤਾਰੀ। ਪਾਤਾਲ ਆਕਾਸ਼ ਨਿਰਾਹਾਰੀ। ਸਾਧ ਸੰਗਤ ਤੇਰੀ ਵਡਿਆਈ, ਰਸਨਾ ਸਿਮਰ ਪ੍ਰਭ ਚਰਨ ਪਿਆਰੀ। ਮਹਾਰਾਜ ਸ਼ੇਰ ਸਿੰਘ ਸਦ ਬਖ਼ਸ਼ਿੰਦ, ਦਰ ਆਏ ਦੀ ਪੈਜ ਸਵਾਰੀ। ਦਰ ਆਏ ਜਨ ਹੋਏ ਨਿਮਾਣਾ। ਪ੍ਰਭ ਪੂਰਨ ਸਮਰਥ ਸਰਬ ਹੈ ਜਾਣੀ ਜਾਣਾ। ਮਹਿੰਮਾ ਪ੍ਰਭ ਅਕੱਥ, ਨਾ ਕੋਈ ਆਖ ਵਖਾਣਾ। ਕਲਜੁਗ ਅਗਨ ਚਲਾਇਆ ਰਥ, ਨਰਕ ਵਾਸ ਬੇਮੁਖਾਂ ਪਾਣਾ। ਗੁਰਸਿਖਾਂ ਮਿਲਿਆ ਪ੍ਰਭ ਸਮਰਥ, ਵਿਚ ਬੈਕੁੰਠ ਬਬਾਣ ਲੈ ਜਾਣਾ। ਮਹਾਰਾਜ ਸ਼ੇਰ ਸਿੰਘ ਦੇਵੇ ਉਤਮ ਵੱਥ, ਜਿਨ੍ਹਾਂ ਮੰਨਿਆ ਸਤਿ ਕਰ ਭਾਣਾ। ਗੁਰਪਰਸਾਦੀ ਪ੍ਰਭ ਪਾਇਆ, ਗੁਰ ਗਹਿਰ ਗੰਭੀਰਾ । ਪ੍ਰਭ ਸਾਚਾ ਸ਼ਬਦ ਚਲਾਇਆ, ਦੇਵੇ ਸਿੱਖ ਮਨ ਧੀਰਾ। ਬੇਮੁਖਾਂ ਪਕੜ ਵਹਾਇਆ, ਪੈ ਜਾਏ ਵਹੀਰਾ। ਮਾਣਸ ਜਨਮ ਗਵਾਇਆ, ਹੋਏ ਬੇਮੁਖ ਹੀਰਾ। ਕਲਜੁਗ ਤਾਰਨ ਆਇਆ, ਮਹਾਰਾਜ ਸ਼ੇਰ ਸਿੰਘ ਜਗ ਵਡ ਪੀਰਾ। ਜਗਤ ਚਲਾਏ ਹੋ ਕੁੰਡ ਅਗਨ ਛੋਹੇ ਸ਼ਕਤੀ। ਗੁਰਸਿਖਾਂ ਰਖ ਵਖਾਇਣ, ਜਿਨ੍ਹਾਂ ਪੂਰਨ ਭਗਤੀ। ਬੇਮੁਖ ਕੋਹਲੂ ਵਿਚ ਪੀੜਾਇਣ, ਝੂਠੀ ਸ੍ਰਿਸ਼ਟ ਛਿਨ ਵਿਚ ਖਪਤੀ। ਗੁਰਚਰਨ ਲਾਗ ਗੁਰਸਿਖ ਤਰ ਜਾਣ, ਸੋਹੰ ਨਾਉਂ ਦਿਵਸ ਨਿਤ ਜਪਤੀ। ਮਹਾਰਾਜ ਸ਼ੇਰ ਸਿੰਘ ਗੁਰਸਿਖ ਧਰਵਾਸਾ, ਕਲਜੁਗ ਸ੍ਰਿਸ਼ਟ ਸਾਰੀ ਰਹੇ ਤਪਤੀ । ਦੁੱਖ ਨਾਠੇ ਸੁੱਖ ਵਾਸੇ, ਪ੍ਰਭ ਲੋਚੇ ਸਰਨਾਈ। ਦੁਖੀ ਜੀਵ ਬਿਲਲਾਇੰਦੇ, ਪ੍ਰਭ ਹੋਏ ਸਹਾਈ। ਚਰਨੀਂ ਸੀਸ ਨਿਵਾਵੰਦੇ, ਜਾਵਣ ਰੋਗ ਮਿਟਾਈ। ਠਾਂਡਾ ਗੁਰ ਗੁਰ ਦਰਬਾਰ ਹੈ, ਦੇਹ ਕਾਇਆ ਅਗਨ ਬੁਝਾਈ। ਪ੍ਰਭ ਮਿਲਿਆ ਸਚ ਕਰਤਾਰ ਹੈ, ਦੇ ਦਰਸ ਤਾਰੇ ਪ੍ਰਭ ਸਰਬ ਗੁਸਾਈਂ। ਅੰਮ੍ਰਿਤ ਮੇਘ ਬਰਸਾਏ, ਕੰਚਨ ਕਾਇਆ ਸਚ ਬਣਾਈ। ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਦਇਆ ਕਮਾਈ । ਗੁਰਸਿਖਾਂ ਦਇਆ ਕਮਾ ਕੇ, ਨੇਤਰੀਂ ਨੂਰ ਦਿਵਾਈ। ਰੰਗ ਰੰਗੀਲੇ ਮਾਧੋ ਤੇਰੇ ਰੰਗ ਨਿਆਰੇ। ਗੁਰਸਿਖਾਂ ਨੈਣ ਤਰਸਦੇ, ਦੇ ਜੋਤ ਚਮਤਕਾਰੇ। ਅਵਗੁਣ ਸਾਰੇ ਬਖ਼ਸ਼ ਦੇ, ਖੜ੍ਹੇ ਸਚ ਦਰਬਾਰੇ। ਵਿਛੜਿਆਂ ਮੇਲ ਲੈ, ਪ੍ਰਭ ਮੇਲ ਮਿਲਾਵਣਹਾਰੇ। ਕਲਜੁਗ ਅਗਨ ਕਹਿਰ ਦੀ, ਸ੍ਰਿਸ਼ਟ ਸਾਰੀ ਸਾੜੇ। ਸਿਰ ਰੱਖੀਂ ਹੱਥ ਪ੍ਰਭ ਪੂਰਿਆ, ਤੁਧ ਬਾਝੋਂ ਕੋਈ ਨਾ ਤਾਰੇ। ਦਰ ਸੱਚਾ ਤੇਰਾ ਬੂਝਿਆ, ਹੋਰ ਝੂਠੇ ਸਗਲ ਪਸਾਰੇ। ਚਰਨ ਲਾਗ ਪ੍ਰਭ ਅਬਿਨਾਸ਼ੀ ਬੂਝਿਆ, ਜੋਤ ਸਰੂਪ ਆਪ ਨਿਰੰਕਾਰੇ। ਕਲਜੁਗ ਰਹੇ ਨਾ ਗੂਝਿਆ, ਫੜ ਫੜ ਡੋਬੇ ਦੁਰਾਚਾਰੇ। ਦਿਵਸ ਰੈਣ ਜੋਤ ਸਰੂਪ ਪ੍ਰਭ ਰੂਝਿਆ, ਪਾਪੀ ਜੀਵ ਜੜੋਂ ਉਖਾੜੇ। ਮਹਾਰਾਜ ਸ਼ੇਰ ਸਿੰਘ ਸੰਗ ਗੁਰਸਿਖਾਂ ਲੂਝਿਆ, ਬਾਂਹੋਂ ਪਕੜ ਪਾਰ ਉਤਾਰੇ। ਨਾ ਝੁੱਗੀ ਨਾ ਝੁੱਗੜਾ, ਸਚ ਗੁਰ ਦਰਬਾਰਾ। ਜਿਥੇ ਪ੍ਰਭ ਪੂਰਾ ਚਰਨ ਧਰੇ, ਸੋ ਧਾਮ ਨਿਆਰਾ। ਰੱਖੇ ਪਤਿ ਪ੍ਰਭ ਪਾਰਬ੍ਰਹਮ, ਸਰਬ ਜੀਆਂ ਸਹਾਰਾ। ਮਹਾਰਾਜ ਸ਼ੇਰ ਸਿੰਘ ਦੇ ਵਡਿਆਈ, ਧੰਨ ਧੰਨ ਧੰਨ ਠਾਕਰ ਸਿੰਘ ਜਰਮ ਤੁਮਾਰਾ। ਪਿਛਲਾ ਜਰਮ ਤੇਰਾ ਸੀ ਬੇਣੀ। ਭੁੱਖਾ ਛੱਡ ਬੰਸ ਦਿਵਸ ਰੈਣੀ। ਕਰੇ ਦਰਸ ਪ੍ਰਭ ਆਤਮ ਨੈਣੀ। ਸਾਚੀ ਸਿਫਤ ਸੱਚੀ ਵਡਿਆਈ, ਮਹਾਰਾਜ ਸ਼ੇਰ ਸਿੰਘ ਜਿਥੇ ਤੇਰੀ ਸੰਗਤ ਬਹਿਣੀ। ਸੰਗਤ ਸਤਿਗੁਰ ਉਤਮ ਨੀਰ। ਸੰਗਤ ਸਤਿਗੁਰ ਕਮਾਨ ਜਿਉਂ ਤੀਰ। ਗੁਰ ਸੰਗਤ ਅੰਮ੍ਰਿਤ ਬਰਸਦਾ, ਜਿਉਂ ਮਾਤਾ ਸੀਰ। ਮਹਾਰਾਜ ਸ਼ੇਰ ਸਿੰਘ ਗੁਰਸਿਖ ਤਰਸਦਾ, ਦੇ ਦਰਸ ਕੱਟ ਹਉਮੇ ਪੀੜ।