Granth 02 Likhat 002: 17 Visakh 2009 Bikarmi Mata Bishan Kaur de Greh Pind Jethuwal

੧੭ ਵਿਸਾਖ ੨੦੦੯ ਬਿਕ੍ਰਮੀ ਮਾਤਾ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ
ਗੁਰਸਿਖ ਪ੍ਰਭ ਆਪ ਤਰਾਏ। ਗੁਰਮੁਖ ਸਾਚੇ ਗੁਰਸਿਖ ਬਣਾਏ। ਗੁਰਮੁਖ ਗੁਰ ਮੁਨ ਰਿਖ ਉਪਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਸਰਨੀ ਲਗਾਏ। ਗੁਰਮੁਖ ਪ੍ਰਭ ਸਰਨ ਲਗਾਏ। ਆਤਮ ਭਿੱਖ ਪ੍ਰਭ ਨਾਮ ਪਾਏ। ਜਗਤ ਤ੍ਰਿਸਨਾ ਪ੍ਰਭ ਦੇ ਮਿਟਾਏ। ਕਾਹਨਾ ਕ੍ਰਿਸ਼ਨਾ ਜੋਤ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖ ਸਾਚੇ ਕਲ ਤਰਾਏ। ਗੁਰਮੁਖ ਗੁਰ ਦਰ ਪਾਏ। ਕਰ ਦਰਸ ਆਤਮ ਤ੍ਰਿਪਤਾਏ। ਗੁਰਮੁਖ ਹਉਮੇ ਮਮਤਾ ਰੋਗ ਗਵਾਏ। ਗੁਰਮੁਖ ਗੁਰ ਪੂਰਾ ਆਤਮ ਸੋਗ ਸਰਬ ਮਿਟਾਵੇ। ਗੁਰਸਿਖ ਗੁਰ ਸਾਚਾ ਜੋਤ ਸਰੂਪੀ ਸਦ ਸਮਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣੀ ਕਲ ਆਪ ਵਰਤਾਵੇ। ਜੋਤ ਸਰੂਪੀ ਗੁਰਸਿਖ ਸਮਾਇਆ। ਗੁਰਮੁਖਾਂ ਪ੍ਰਭ ਭਉ ਚੁਕਾਇਆ। ਗੁਰਮੁਖਾਂ ਜੁਗੋ ਜੁਗ ਪ੍ਰਭ ਸੇਵ ਲਗਾਇਆ। ਗੁਰਮੁਖਾਂ ਸੋਹੰ ਫਲ ਸਾਚੀ ਚੋਗ ਚੁਗਾਇਆ। ਗੁਰਮੁਖਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣਾ ਨਾਮ ਜਪਾਇਆ। ਗੁਰਮੁਖਾਂ ਪ੍ਰਭ ਬੂਝ ਬੁਝਾਏ। ਗੁਰਮੁਖਾਂ ਪ੍ਰਭ ਭੇਵ ਦੂਜ ਚੁਕਾਏ। ਗੁਰਮੁਖਾਂ ਪ੍ਰਭ ਏਕਾ ਸੂਝ ਚਰਨ ਰਖਾਏ। ਗੁਰਮੁਖਾਂ ਬੂਝ ਨਿਹਕਲੰਕ ਸਰਨ ਲਗਾਏ। ਗੁਰਮੁਖਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪੀ ਮੇਲ ਮਿਲਾਏ। ਗੁਰਮੁਖਾਂ ਪ੍ਰਭ ਮੇਲ ਮਿਲਾਇਆ। ਮਾਤਲੋਕ ਪ੍ਰਭ ਆਪ ਵਡਿਆਇਆ। ਗੁਰਮੁਖਾਂ ਗੁਰ ਦਇਆ ਕਮਾਇਆ। ਬਾਂਹੋਂ ਪਕੜ ਗੁਰ ਚਰਨ ਲਗਾਇਆ। ਗੁਰਮੁਖਾਂ ਪ੍ਰਭ ਲਾਹੀ ਮਾਇਆ। ਆਪ ਆਪਣੇ ਜਿਹਾ ਕਰਾਇਆ। ਗੁਰਮੁਖਾਂ ਪ੍ਰਭ ਰੋਗ ਚੁਕਾਇਆ। ਸੋਹੰ ਸਾਚਾ ਜੋਗ ਦਵਾਇਆ। ਗੁਰਮੁਖਾਂ ਦਰਸ ਅਮੋਘ ਪ੍ਰਭ ਆਪ ਦਿਖਾਇਆ। ਸਾਚਾ ਰਸ ਭੋਗ ਆਤਮ ਸੰਸਾ ਸਰਬ ਮਿਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖ ਸਾਚੇ ਮੇਲ ਮਿਲਾਇਆ। ਗੁਰਮੁਖਾਂ ਗੁਰ ਦੇਵੇ ਧੀਰ। ਜੋਤ ਪਰਗਟਾਵੇ ਨਿਹਕਲੰਕ ਵਡ ਪੀਰਨ ਪੀਰ। ਗੁਰਮੁਖਾਂ ਪ੍ਰਭ ਆਤਮ ਕੁੰਡਾ ਖੁਲ੍ਹਾਵੇ ਸੋਹੰ ਲਾਵੇ ਤੀਰ। ਗੁਰਮੁਖਾਂ ਪ੍ਰਭ ਭਰੇ ਭੰਡਾਰੇ ਅੰਮ੍ਰਿਤ ਵੰਡ, ਜਿਉਂ ਬਾਲਕ ਮਾਤਾ ਸੀਰ। ਸ੍ਰਿਸ਼ਟ ਸਬਾਈ ਹੋਏ ਖੰਡ ਖੰਡ, ਚਾਰ ਕੁੰਟ ਪੈ ਜਾਏ ਵਹੀਰ। ਬੇਮੁਖਾਂ ਆਤਮ ਹੋਈ ਰੰਡ, ਅੰਤਕਾਲ ਕਲ ਲੱਥੇ ਚੀਰ। ਏਕਾ ਜੋਤ ਜਗਾਏ ਨਵ ਖੰਡ, ਪ੍ਰਭ ਮਾਣ ਗਵਾਏ ਗੌਸ ਔਲੀਏ ਪੀਰ ਫ਼ਕੀਰ। ਨਿਹਕਲੰਕ ਪਰਗਟੇ ਜੋਤ ਵਿਚ ਵਰਭੰਡ, ਹੋਏ ਨਾ ਸਹਾਈ ਕੋਈ ਦਸਤਗੀਰ। ਕਲਜੁਗ ਮੇਟ ਮਿਟਾਏ ਸਰਬ ਭੇਖ ਪਖੰਡ, ਸੋਹੰ ਦੇਵੇ ਆਤਮ ਧੀਰ। ਸਾਚਾ ਸ਼ਬਦ ਚੰਡ ਪਰਚੰਡ, ਕਲਜੁਗ ਕਰੇ ਅੰਤ ਅਖ਼ੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅੰਤਕਾਲ ਕਲ ਗੁਰਮੁਖਾਂ ਕੱਟੇ ਭੀੜ। ਗੁਰਮੁਖ ਗੁਰ ਏਕਾ ਰੰਗ। ਪ੍ਰਭ ਦਰ ਮੰਗੇ ਸਾਚੀ ਮੰਗ। ਸਾਚਾ ਪ੍ਰਭ ਆਤਮ ਚਾੜ੍ਹੇ ਸਾਚਾ ਰੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਕਲ ਪਾਰ ਜਾਏ ਲੰਘ। ਸਾਚਾ ਪ੍ਰਭ ਪਾਰ ਲੰਘਾਏ। ਗੁਰਸਿਖਾਂ ਬੇੜਾ ਬੰਨ੍ਹ ਵਖਾਏ। ਸਾਚਾ ਰਾਗ ਪ੍ਰਭ ਕੰਨ ਸੁਣਾਏ। ਪਕੜੇ ਵਾਗ ਸਚ ਮਾਰਗ ਪਾਏ। ਲਾਗੇ ਨਾ ਦਾਗ਼ ਨਿਹਕਲੰਕ ਸਚ ਤੇਰੀ ਸਰਨਾਏ। ਗੁਰਮੁਖ ਵਿਰਲੇ ਕਲ ਗਏ ਜਾਗ, ਬੇਮੁਖ ਗੂੜੀ ਨੀਂਦ ਸਵਾਏ। ਗੁਰਸਿਖ ਵਡ ਵਡ ਭਾਗ, ਪ੍ਰਭ ਆਪਣੀ ਸੇਵਾ ਲਾਏ। ਸ਼ਬਦ ਲਿਖਾਇਆ ਪਹਿਲੀ ਮਾਘ, ਸਤਿਜੁਗ ਸਾਚੇ ਜਨਮ ਦਵਾਏ। ਕਲਜੁਗ ਜੀਵ ਹੋਏ ਹੰਸੋਂ ਕਾਗ, ਸਾਚਾ ਪ੍ਰਭ ਗਏ ਭੁਲਾਏ। ਸੇਜ ਤਜਾਏ ਬਾਸ਼ਕ ਨਾਗ, ਪ੍ਰਭ ਵਿਚ ਮਾਤ ਦੇ ਆਏ। ਭੋਗ ਲਗਾਏ ਜਿਉਂ ਬਿਦਰ ਅਲੂਣੇ ਸਾਗ, ਦੁਰਯੋਧਨ ਮਾਣ ਗਵਾਏ। ਨਿਮਾਣਿਆਂ ਨਿਤਾਣਿਆਂ ਸੋਹੰ ਸ਼ਬਦ ਸੁਣਾਵੇ ਰਾਗ, ਸਾਚੀ ਧੁਨ ਉਪਜਾਏ। ਕਲਜੁਗ ਜੀਵ ਮਾਇਆ ਤ੍ਰਿਸਨਾ ਜਲਾਏ ਆਗ, ਕੋਇ ਨਾ ਹੋਏ ਸਹਾਏ। ਅੰਤ ਗੁਰਮੁਖ ਵਿਰਲੇ ਕਲ ਗਏ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਇਆ ਕਮਾਏ। ਗੁਰਮੁਖ ਗੁਰ ਉਪਜਾਏ ਪੂਰਾ। ਏਕਾ ਮਾਰਗ ਲਾਏ ਸ਼ਬਦ ਚਲਾਏ ਅਨਹਦ ਤੂਰਾ। ਭਾਰਤ ਜੋਤ ਜਗਾਏ ਨੇਹਕਲੰੰਕ ਵਡ ਸੂਰਾ। ਰਾਓ ਰੰਕ ਸਰਨ ਲਗਾਏ, ਸ਼ਬਦ ਲਿਖਾਏ ਨਾ ਹੋਏ ਅਧੂਰਾ। ਪ੍ਰਭ ਹਰਨ ਫਰਨ ਖੁਲ੍ਹਾਏ, ਸੋਹੰ ਦੇਵੇ ਸਤਿ ਸਰੂਰਾ। ਪ੍ਰਭ ਜਨਮ ਮਰਨ ਕਟਾਏ, ਅੰਤਕਾਲ ਗੁਰ ਸਤਿਗੁਰ ਪੂਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਜੋਤ ਜਗਾਏ ਦੇਵੇ ਨੂਰਾ। ਗੁਰਮੁਖਾਂ ਪ੍ਰਭ ਜੋਤ ਜਗਈਆ। ਸੋਹੰ ਚੜ੍ਹਾਏ ਸਾਚੀ ਨਈਆ। ਧਰਤ ਮਾਤ ਜਗਤ ਮਈਆ। ਭੈਣ ਭਰਾ ਚਾਰ ਵਰਨ ਕਰਈਆ। ਆਤਮ ਸ਼ਾਂਤ ਪ੍ਰਭ ਕਰਈਆ। ਬੈਠ ਇਕੰਤ ਜੋਤ ਸਰੂਪੀ ਜੋਤ ਜਗਈਆ। ਕਲ ਸਾਚਾ ਨਾਤ, ਨਿਹਕਲੰਕ ਸਰਨਈਆ। ਪ੍ਰਭ ਵਾਸ ਕਟਾਏ ਗਰਭ ਮਾਤ, ਜੋਤੀ ਜੋਤ ਮਿਲਈਆ। ਸੋਹੰ ਦੇਵੇ ਸਾਚੀ ਦਾਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਏਕਾ ਦਾਤ ਸਰਬ ਦਵਈਆ। ਸਾਚਾ ਦਾਨ ਗੁਰ ਦਰਬਾਰੇ। ਸਾਚਾ ਪ੍ਰਭ ਭਰੇ ਭੰਡਾਰੇ। ਜੋ ਜਨ ਆਏ ਗੁਰ ਚਰਨ ਦਵਾਰੇ। ਸਰਧਾ ਪੂਰ ਪ੍ਰਭ ਆਤਮ ਦੁਖ ਨਿਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਪੈਜ ਸਵਾਰੇ। ਗੁਰਮੁਖਾਂ ਹਰਿ ਕਾਜ ਸਵਾਰ। ਦੇਵੇ ਵਡਿਆਈ ਵਿਚ ਸੰਸਾਰ। ਗੁਰਮੁਖਾਂ ਪ੍ਰਭ ਜੋਤ ਅਧਾਰ। ਹੋਏ ਸਹਾਈ ਭਗਤ ਵਛਲ ਆਪ ਗਿਰਧਾਰ। ਗੁਰਸਿਖਾਂ ਪ੍ਰਭ ਕਰਮ ਵਿਚਾਰ। ਏਕਾ ਦਿਸਾਇਆ ਸਚ ਦਰਬਾਰ। ਧਰੇ ਜੋਤ ਨਿਹਕਲੰਕ ਨਰ ਅਵਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਪ੍ਰਭ ਜਾਏ ਤਾਰ। ਗੁਰਮੁਖਾਂ ਪ੍ਰਭ ਤਾਰਨਹਾਰਾ। ਬੇਮੁਖਾਂ ਪ੍ਰਭ ਕਰੇ ਖੁਆਰਾ। ਸੋਹੰ ਸ਼ਬਦ ਚਲਾਏ ਖੰਡਾ ਦੋ ਧਾਰਾ। ਵਿਚ ਦੇਹ ਦੋ ਫਾੜ ਕਰਾਏ, ਸਾਚਾ ਸ਼ਬਦ ਰੱਖੇ ਸਿਰ ਆਰਾ। ਸ੍ਰਿਸ਼ਟ ਸਬਾਈ ਲਏ ਮਾਰ, ਚਾਰ ਕੁੰਟ ਚਲੇ ਖੂਨ ਫੁਹਾਰਾ। ਸ੍ਰਿਸ਼ਟ ਸਬਾਈ ਚਬਾਈ ਦਾੜ੍ਹ, ਪ੍ਰਭ ਸਾਚੇ ਦੀ ਸਾਚੀ ਕਾਰਾ। ਗੁਰਮੁਖ ਸਾਚੇ ਮਾਤ ਉਪਜਾਏ ਲਾੜ, ਸੋਹੰ ਦੇਵੇ ਸਾਚੀ ਨਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਚੇ ਸ਼ਬਦ ਚਲਾਏ ਸਾਚੀ ਧਾਰਾ। ਸਾਚਾ ਸ਼ਬਦ ਸਾਚੀ ਧਾਰ। ਸਾਚੀ ਜੋਤ ਸਾਚਾ ਆਕਾਰ। ਏਕਾ ਜੋਤ ਏਕਾ ਅਧਾਰ। ਖੋਲ੍ਹੇ ਸੋਤ ਜਨ ਆਏ ਚਰਨ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖਾਲੀ ਭਰੇ ਭੰਡਾਰ। ਸਾਚਾ ਪ੍ਰਭ ਵਡ ਭੰਡਾਰੀ। ਗੁਰਮੁਖ ਚਲ ਆਇਣ ਦਵਾਰੀ। ਆਤਮ ਸੁਖ ਉਪਜਾਵੇ ਨਿਹਕਲੰਕ ਨਰ ਅਵਤਾਰੀ। ਹਉਮੇ ਰੋਗ ਗਵਾਏ ਸਾਚਾ ਨਾਮ ਆਤਮ ਦੇ ਅਧਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖਾਂ ਜਾਏ ਪੈਜ ਸਵਾਰੀ। ਗੁਰਸਿਖਾਂ ਗੁਰ ਉਪਦੇਸਿਆ। ਜੋਤ ਸਰੂਪੀ ਕੀਆ ਵੇਸਿਆ। ਸਾਰ ਨਾ ਜਾਣੇ ਨਾ ਕੋਇ ਵਖਾਣੇ ਭੇਵ ਨਾ ਪਾਏ ਬ੍ਰਹਮਾ ਵਿਸ਼ਨ ਮਹੇਸ਼ਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪ੍ਰਭ ਸਾਚੇ ਕੋ ਸਦਾ ਆਦੇਸਿਆ। ਸਾਚਾ ਪ੍ਰਭ ਸਦਾ ਆਦੇਸ। ਆਵੇ ਜਾਵੇ ਜਗਤ ਕਰਾਵੇ ਸਾਚਾ ਵੇਸ। ਭਗਤ ਜਨ ਜੋਤ ਪਰਗਟਾਵੇ, ਮਾਣ ਦਵਾਏ ਮਾਝਾ ਦੇਸ। ਗੁਰਮੁਖ ਉਪਜਾਏ ਸਰਨ ਲਗਾਏ, ਜੋਤ ਸਰੂਪੀ ਸਦ ਪਰਵੇਸ। ਪਕੜ ਉਠਾਵੇ ਅਗਨ ਜੋਤ ਲਗਾਏ, ਚਰਨ ਲਗਾਵੇ ਵਡ ਵਡ ਮਰਗੇਸ਼। ਕਲਜੁਗ ਜੀਆਂ ਦੋਸ਼ ਲਗਾਵੇ, ਜੋਤ ਸਰੂਪੀ ਕੀਆ ਭੇਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰ ਸਾਚਾ ਘਰ ਸਚ ਦਿਸਾਵੇ ਸਾਚਾ ਦੇਸ। ਸਾਚਾ ਪ੍ਰਭ ਸਾਚਾ ਰਾਹ। ਸਾਚਾ ਪ੍ਰਭ ਸਦ ਸਦ ਬੇਪਰਵਾਹ। ਆਦਿ ਅੰਤ ਜੀਵ ਜਾਣੇ ਕੋਈ ਨਾ। ਸਾਧ ਸੰਤ ਬਣਾਏ ਬਣਤ, ਆਤਮ ਸਾਚੀ ਜੋਤ ਜਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਏ ਨਿਹਕਲੰਕ ਧਰਾਏ ਨਾਂ। ਨਿਹਕਲੰਕ ਕਲ ਨਾਉਂ ਧਰਾਇਆ। ਏਕਾ ਡੰਕ ਆਪ ਵਜਾਇਆ। ਦਵਾਰ ਬੰਕ ਪ੍ਰਭ ਸਰਬ ਸੁਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਨਕਪੁਰੀ ਕਲ ਜਾਮਾ ਪਾਇਆ। ਘਨਕਪੁਰੀ ਕਲ ਜਾਮਾ ਧਾਰ। ਨਿਹਕਲੰਕ ਆਏ ਸਚ ਅਵਤਾਰ। ਸ਼ਬਦ ਲਿਖਾਏ ਜਗਤ ਵਰਤਾਏ, ਆਪ ਆਪਣੀ ਪਾਏ ਸਾਰ। ਵਾਕ ਭਵਿਖਤ ਸਤਿ ਕਰਾਏ, ਸਾਚੇ ਲੇਖ ਜਗਤ ਲਿਖਾਏ, ਸੋਹੰ ਸ਼ਬਦ ਚਲਾਏ ਕਟਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਆਏ ਜਾਮਾ ਧਾਰ। ਜਾਮਾ ਧਾਰੇ ਪੁਰੀ ਘਨਕ। ਆਵੇ ਜਾਵੇ ਜੋਤ ਪਰਗਟਾਵੇ ਵਿਚ ਮਾਤ ਬਾਰ ਅੰਕ। ਗੁਰਸਿਖ ਸਮਾਵੇ ਦਰਸ ਦਿਖਾਵੇ, ਜੋਤ ਸਰੂਪੀ ਲਾਵੇ ਤਨਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਤਮ ਭਰਮ ਚੁਕਾਵੇ, ਸੰਸਾ ਰੋਗ ਮਿਟਾਵੇ ਮਨਕ। ਮਨ ਕਾ ਰੋਗ ਪ੍ਰਭ ਚੁਕਾਏ। ਆਤਮ ਸੋਗ ਕੋਈ ਰਹਿਣ ਨਾ ਪਾਏ। ਸਾਚਾ ਰਸ ਭੋਗ ਪ੍ਰਭ ਸੇਵ ਕਮਾਏ। ਹੋਏ ਨਾ ਕਦੇ ਵਿਜੋਗ, ਸੋਹੰ ਸ਼ਬਦ ਜਨ ਰਸਨਾ ਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਦਇਆ ਕਮਾਏ। ਸਾਚਾ ਪ੍ਰਭ ਦਇਆਵਾਨ। ਮੇਲ ਮਿਲਾਏ ਭਗਤ ਭਗਵਾਨ। ਸਾਚਾ ਪ੍ਰਭ ਸੋਹੰ ਦੇਵੇ ਸਾਚਾ ਦਾਨ। ਸਾਚਾ ਪ੍ਰਭ ਏਕਾ ਬਖ਼ਸ਼ੇ ਚਰਨ ਧਿਆਨ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਡ ਗੁਣੀ ਨਿਧਾਨ। ਗੁਣ ਨਿਧਾਨ ਗੁਣ ਕਿਸੇ ਨਾ ਜਾਣਿਆਂ। ਗੁਰਮੁਖ ਚਤੁਰ ਸੁਜਾਨ ਰੰਗ ਸਾਚਾ ਮਾਣਿਆਂ। ਸਾਚਾ ਪ੍ਰਭ ਸਦ ਮਿਹਰਵਾਨ, ਆਪ ਆਪਣੇ ਚਲਾਏ ਭਾਣਿਆਂ। ਭਗਤ ਜਨਾਂ ਹਰਿ ਦੇਵੇ ਮਾਣਿਆਂ। ਜਨ ਆਏ ਚਰਨ ਹੋਏ ਨਿਮਾਣਿਆਂ। ਆਵਣ ਜਾਵਣ ਚੁਕਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਿਆਂ। ਆਵਣ ਜਾਵਣ ਪ੍ਰਭ ਕਟਾਇਆ। ਅੰਮ੍ਰਿਤ ਮੇਘ ਸਾਵਣ ਵਰਸਾਇਆ। ਸੋਹੰ ਸਾਚੀ ਦੇਗ ਪ੍ਰਭ ਸਚ ਭੰਡਾਰ ਖੁਲ੍ਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਤਿਜੁਗ ਸੋਹੰ ਸਾਚਾ ਜਾਮ ਪਿਲਾਇਆ। ਸੋਹੰ ਸਾਚਾ ਸਾਚੀ ਜੀਤ। ਸੋਹੰ ਉਪਜਾਵੇ ਪ੍ਰਭ ਚਰਨ ਪ੍ਰੀਤ। ਸੋਹੰ ਤਰਾਵੇ ਭੁਲ ਬਖ਼ਸ਼ਾਵੇ ਜੋ ਗਈ ਬੀਤ। ਗੁਰਮੁਖ ਵਿਰਲਾ ਰਸਨਾ ਗਾਵੇ, ਅੰਮ੍ਰਿਤ ਆਤਮ ਤੀਰਥ ਨਾਵ੍ਹੇ, ਦੇਵੇ ਦਰਸ ਪ੍ਰਭ ਸਾਚਾ ਮੀਤ। ਸੱਜਣ ਸੁਹੇਲਾ ਗੁਰਸਿਖਾਂ ਕਰਾਏ ਸਾਚਾ ਮੇਲਾ, ਅਚਰਜ ਖੇਲ ਪਾਰਬ੍ਰਹਮ ਕਲ ਖੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਲਾਗ ਜੀਵ ਹੱਥ ਨਾ ਆਵੇ ਵੇਲਾ ਜੋ ਗਿਆ ਬੀਤ। ਵੇਲਾ ਗਿਆ ਹੱਥ ਨਾ ਆਣਾ। ਸ੍ਰਿਸ਼ਟ ਸਬਾਈ ਅੰਤ ਪਛਤਾਣਾ। ਦੇ ਮਿਟਾਏ ਸਭ ਰਾਜਾ ਰਾਣਾ। ਭਗਤ ਸਹਾਈ ਰੈਣ ਸਬਾਈ ਪ੍ਰਭ ਸਾਚਾ ਰਸਨਾ ਗਾਣਾ। ਵੱਜੀ ਵਧਾਈ ਮਿਲੀ ਵਡਿਆਈ ਨਿਹਕਲੰਕ ਚਰਨ ਸੀਸ ਝੁਕਾਣਾ। ਸਾਧ ਸੰਗਤ ਸਦ ਰਸਨਾ ਗਾਈ, ਪੂਰਨ ਮਤਿ ਪ੍ਰਭ ਸਾਚੇ ਪਾਈ, ਸ਼ਬਦ ਚਲਾਏ ਵਿਚ ਸਵਾਸ ਪਵਣਾ। ਆਤਮ ਸਵਾਸ ਪਵਣ ਝੁਲਾਰ। ਸਾਚਾ ਸ਼ਬਦ ਸੱਚੀ ਧੁਨਕਾਰ। ਪੂਰਾ ਗੁਰ ਪੂਰਨ ਭਰੇ ਭੰਡਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸ਼ਬਦ ਸੁਰਤ ਦੇ ਜਾਏ ਤਾਰ। ਸੁਰਤ ਸ਼ਬਦ ਪ੍ਰਭ ਮੇਲ ਮਿਲਾਇਆ। ਆਤਮ ਧੁਨ ਪ੍ਰਭ ਉਪਜਾਇਆ। ਬਜਰ ਕਪਾਟ ਪ੍ਰਭ ਜੰਦਾ ਆਪ ਤੁੜਾਇਆ। ਗੁਰਮੁਖ ਸਾਚੇ ਵਿਚ ਲਲਾਟ, ਦੀਪਕ ਜੋਤ ਜਗਾਇਆ। ਸਾਚਾ ਨਾਉਂ ਨਾ ਵਿਕੇ ਹਾਟ, ਪ੍ਰਭ ਦਰ ਮਿਲੇ ਦੂਣ ਸਵਾਇਆ। ਸਾਚਾ ਸ਼ਬਦ ਜੀਵ ਸਦ ਰਸਨਾ ਰਾਟ, ਦੇਵੇ ਦਰਸ ਆਪ ਰਘੁਰਾਇਆ। ਗੁਰਮੁਖ ਵਿਰਲੇ ਪ੍ਰਭ ਲਿਆ ਲਾਧ, ਨਿਹਕਲੰਕ ਵੇਲੇ ਅੰਤ ਹੋਏ ਸਹਾਇਆ। ਦੇਵੇ ਵਡਿਆਈ ਵਿਚ ਸੰਤਨ ਸਾਧ, ਜੋ ਜਨ ਆਏ ਸਰਨਾਇਆ। ਪ੍ਰਭ ਸ਼ਬਦ ਲਿਖਾਏ ਬੋਧ ਅਗਾਧ, ਅਗਾਧ ਬੋਧ ਬੋਧ ਅਗਾਧ ਪ੍ਰਭ ਆਪ ਅਖਵਾਇਆ। ਸ੍ਰਿਸ਼ਟ ਸਬਾਈ ਅੰਤਮ ਪ੍ਰਭ ਸੋਧ, ਸਾਚਾ ਦੀਪਕ ਮਸਤੂਆਣੇ ਪ੍ਰਭ ਜਾਏ ਜੋਤ ਜਗਾਇਆ। ਵਡ ਦਾਤਾ ਵਡ ਸੂਰ ਵਡ ਜੋਧਨ ਜੋਧ, ਵਡ ਬੋਧ ਗਿਆਨੀਆਂ ਧਿਆਨੀਆਂ ਪ੍ਰਭ ਦੇਵੇ ਮਾਣ ਸਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖ ਸਾਚੇ ਵਿਚ ਮਾਤ ਮਾਣ ਦਵਾਇਆ। ਸਾਧ ਸੰਗਤ ਪ੍ਰਭ ਕਿਰਪਾ ਕਰ। ਗੁਰ ਸੰਗਤ ਦੇਵੇ ਪ੍ਰਭ ਸਾਚਾ ਵਰ। ਸਾਧ ਸੰਗਤ ਪ੍ਰਭ ਜੋਤ ਧਰ। ਗੁਰ ਸੰਗਤ ਤਰਾਏ ਅਵਤਾਰ ਨਰ। ਸਾਧ ਸੰਗਤ ਪ੍ਰਭ ਰੋਗ ਹਰ। ਗੁਰ ਸੰਗਤ ਪ੍ਰਭ ਕਿਰਪਾ ਜਾਏ ਕਰ। ਸਾਧ ਸੰਗਤ ਗੁਰ ਚਰਨ ਲਾਗ ਜਾਏ ਤਰ। ਗੁਰ ਸੰਗਤ ਰੰਗਤ ਰੰਗਾਏ ਨਾਮ ਸਾਚੇ ਸਰ। ਗੁਰ ਸੰਗਤ ਸੰਸਾ ਭਉ ਚੁਕਾਏ ਡਰ। ਗੁਰ ਸੰਗਤ ਦਿਖਾਵੇ ਸਾਚਾ ਘਰ। ਸਾਧ ਸੰਗਤ ਖੁਲ੍ਹਾਵੇ ਪ੍ਰਭ ਆਤਮ ਸਾਚਾ ਦਰ। ਗੁਰ ਸੰਗਤ ਪ੍ਰਭ ਮੇਲ ਮਿਲਾਵੇ ਦਰਸ ਦਿਖਾਵੇ, ਜੋਤ ਸਰੂਪੀ ਜੋਤ ਧਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰ ਸੰਗਤ ਕਿਰਪਾ ਜਾਏ ਕਰ। ਸਾਧ ਸੰਗਤ ਗੁਰ ਸਾਚਾ ਮਾਣ। ਗੁਰ ਸੰਗਤ ਬਖ਼ਸ਼ੇ ਏਕਾ ਚਰਨ ਧਿਆਨ। ਸਾਧ ਸੰਗਤ ਆਤਮ ਗਵਾਏ ਸਰਬ ਅਭਿਮਾਨ। ਗੁਰ ਸੰਗਤ ਸੋਹੰੰ ਦੇਵੇ ਗੁਰ ਸਾਚਾ ਦਾਨ। ਸਾਧ ਸੰਗਤ ਦਰ ਆਈ ਮੰਗਤ, ਦੇਵੇ ਦਰਸ ਆਪ ਭਗਵਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਸਰਬ ਜਨਾਂ ਦਾ ਜਾਣੀ ਜਾਣ। ਸਾਧ ਸੰਗਤ ਪ੍ਰਭ ਸਾਚਾ ਸੰਗ। ਗੁਰ ਸੰਗਤ ਪ੍ਰਭ ਰੱਖੇ ਅੰਗ। ਸਾਧ ਸੰਗਤ ਕਲ ਜਾਏ ਪਾਰ ਲੰਘ। ਗੁਰ ਸੰਗਤ ਮਾਨਸ ਜਨਮ ਨਾ ਹੋਏ ਭੰਗ। ਸਾਧ ਸੰਗਤ ਸਾਚਾ ਪ੍ਰਭ ਦਰ ਘਰ ਸਾਚਾ ਮੰਗ। ਗੁਰ ਸੰਗਤ ਦਿਸਾਵੇ ਪ੍ਰਭ ਊਚਾ ਦਰ, ਗੁਰਸਿਖ ਮੂਲ ਨਾ ਸੰਗ। ਗੁਰ ਸੰਗਤ ਅੰਮ੍ਰਿਤ ਝਿਰਨਾ ਝਿਰਾਏ ਗੰਗ। ਗੁਰ ਸੰਗਤ ਪ੍ਰਭ ਹੋਏ ਸਹਾਈ ਕੱਟੇ ਭੁੱਖ ਨੰਗ। ਗੁਰ ਸੰਗਤ ਚੜ੍ਹਾਏ ਪ੍ਰਭ ਸੋਹੰ ਮਜੀਠੀ ਰੰਗ। ਬੇਮੁਖ ਜੀਵ ਭੰਨਾਏ ਕਲ ਜਿਉਂ ਝੂਠੀ ਕੱਚ ਵੰਗ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਹੋਏ ਸਹਾਈ ਸਦਾ ਅੰਗ ਸੰਗ। ਸਾਧ ਸੰਗਤ ਪ੍ਰਭ ਸਦ ਪ੍ਰਿਤਪਾਲ। ਗੁਰ ਸੰਗਤ ਪ੍ਰਭ ਸਾਰ ਸਮਾਲ। ਸਾਧ ਸੰਗਤ ਚਰਨ ਪ੍ਰੀਤੀ ਨਿਭੇ ਨਾਲ। ਗੁਰ ਸੰਗਤ ਪ੍ਰਭ ਪਰਖੀ ਨੀਤੀ ਆਤਮ ਵੇਖੇ ਸਾਚਾ ਲਾਲ। ਸਾਧ ਸੰਗਤ ਸਦਾ ਜਗ ਜੀਤੀ, ਮੁੱਖ ਰਖਾਇਆ ਸਿੰਘ ਪਾਲ। ਕਲਜੁਗ ਔਧ ਅੰਤ ਅੰਤ ਅੰਤ ਕਲ ਬੀਤੀ, ਕਿਰਪਾ ਕਰੇ ਦੀਨ ਦਿਆਲ। ਸਾਧ ਸੰਗਤ ਪ੍ਰਭ ਕਾਇਆ ਸੀਤਲ ਕੀਤੀ, ਭਗਤ ਰੱਛਕ ਦੀਨ ਦਿਆਲ। ਗੁਰ ਸੰਗਤ ਸਦ ਰਹੇ ਜਗ ਜੀਤੀ, ਪ੍ਰਭ ਤੋੜੇ ਜਗਤ ਜੰਜਾਲ। ਸਾਧ ਸੰਗਤ ਆਤਮ ਰਸ ਗੁਰ ਚਰਨ ਦਰ ਪੀਤੀ, ਸੋਹੰ ਦੇਵੇ ਸੱਚਾ ਧਨ ਮਾਲ। ਗੁਰ ਸੰਗਤ ਸਦਾ ਜਗ ਅਤੀਤੀ, ਆਤਮ ਦੀਪਕ ਪ੍ਰਭ ਦੇਵੇ ਬਾਲ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਦਿ ਅੰਤ ਹੋਏ ਆਪ ਰਖਵਾਲ। ਸਾਧ ਸੰਗਤ ਪ੍ਰਭ ਆਪੇ ਰਾਖੇ। ਗੁਰ ਸੰਗਤ ਦਰ ਸਾਚਾ ਭਾਖੇ। ਸਾਧ ਸੰਗਤ ਲੇਖ ਲਿਖਾਏ ਅਲੱਖਣਾ ਅਲਾਖੇ। ਗੁਰ ਸੰਗਤ ਪ੍ਰਭ ਮੇਲ ਮਿਲਾਏ, ਮੇਟ ਵਖਾਏ ਜੋ ਲਿਖੀ ਬਿਧਨਾ ਮਾਥੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਧ ਸੰਗਤ ਤੇਰਾ ਸਗਲਾ ਸਾਥੇ। ਸਾਧ ਸੰਗਤ ਤੇਰਾ ਸਗਲਾ ਸਾਥ। ਗੁਰ ਸੰਗਤ ਤਰਾਏ ਤ੍ਰੈਲੋਕੀ ਨਾਥ। ਸਾਧ ਸੰਗਤ ਰੱਖੇ ਦੇ ਕਰ ਹਾਥ। ਗੁਰ ਸੰਗਤ ਲੇਖ ਲਿਖਾਏ ਪਰਗਟ ਵਿਚ ਮਾਥ। ਸਾਧ ਸੰਗਤ ਪ੍ਰਭ ਸ਼ਬਦ ਜਣਾਏ, ਸੋਹੰ ਸਾਚੀ ਗਾਥ। ਗੁਰ ਸੰਗਤ ਪ੍ਰਭ ਸ਼ਬਦ ਚੜ੍ਹਾਏ, ਚਲਾਇਆ ਸਾਚਾ ਰਾਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰਾ ਸਗਲਾ ਸਾਥ। ਸਾਧ ਸੰਗਤ ਪ੍ਰਭ ਸਗਲਾ ਸਾਥੀ। ਗੁਰ ਸੰਗਤ ਮਿਲਿਆ ਪ੍ਰਭ ਨਾਥ ਅਨਾਥੀ। ਸਾਧ ਸੰਗਤ ਕਰ ਦਰਸ ਪਾਏ ਵਸਤ ਸੋਹੰ ਸਾਚੀ ਵਾਥੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਰਬ ਕਲਾ ਸਮਰਥ, ਮਹਿੰਮਾ ਅਕਥ ਅਕਾਥੀ। ਆਪ ਅਕਥ ਨਾ ਕਥਿਆ ਜਾਏ। ਸੋਹੰ ਸਾਚਾ ਰਥ ਪ੍ਰਭ ਜਗਤ ਚਲਾਏ। ਜੀਵ ਜੰਤ ਪ੍ਰਭ ਸਾਚੀ ਗਥ, ਸਵਾਸ ਸਵਾਸ ਜਨ ਰਸਨਾ ਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਰਬ ਕਲਾ ਸਮਰਥ, ਗੁਰ ਸੰਗਤ ਆਣ ਤਰਾਏ। ਗੁਰ ਸੰਗਤ ਪ੍ਰਭ ਆਣ ਤਰਾਈ। ਗੁਰ ਸੰਗਤ ਪ੍ਰਭ ਰਹੇ ਸਰਨਾਈ। ਸਾਧ ਸੰਗਤ ਪ੍ਰਭ ਪੂਰਨ ਮਤ ਪਾਈ। ਗੁਰ ਸੰਗਤ ਮਨ ਵੱਜੀ ਵਧਾਈ। ਗੁਰ ਪੂਰੇ ਗੁਰ ਸੰਗਤ ਜੋਤ ਪਰਗਟਾਈ। ਸਾਧ ਸੰਗਤ ਪ੍ਰਭ ਮਿਲਿਆ ਸਰਬ ਸੁੱਖਦਾਈ। ਗੁਰ ਸੰਗਤ ਦੇਵੇ ਨਾਮ ਵਡਿਆਈ। ਸਾਧ ਸੰਗਤ ਪ੍ਰਭ ਬਣਾਏ ਭੈਣਾਂ ਭਾਈ। ਗੁਰ ਸੰਗਤ ਪ੍ਰਭ ਰਿਹਾ ਸਮਾਈ। ਸਾਧ ਸੰਗਤ ਪ੍ਰਭ ਰਚਨ ਰਚਾਈ। ਗੁਰ ਸੰਗਤ ਪ੍ਰਭ ਲੋਹਾ ਕੰਚਨ ਬਣਾਈ। ਸਾਧ ਸੰਗਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣੀ ਦੇਵੇ ਆਪ ਸਰਨਾਈ। ਸਾਧ ਸੰਗਤ ਪ੍ਰਭ ਸਰਨਾਈ। ਗੁਰ ਸੰਗਤ ਪ੍ਰਭ ਚਰਨ ਲਗਾਈ। ਸਾਧ ਸੰਗਤ ਹਰਿ ਹਰਿ ਹਰਿ ਸਦ ਰਸਨਾ ਗਾਈ। ਗੁਰ ਸੰਗਤ ਪ੍ਰਭ ਅਬਿਨਾਸ਼ੀ ਚਲ ਘਰ ਆਈ। ਸਾਧ ਸੰਗਤ ਸਚ ਧਾਮ ਸੁਹਾਈ। ਗੁਰ ਸੰਗਤ ਰੈਣ ਸਬਾਈ ਪ੍ਰਭ ਰਸਨਾ ਗਾਈ। ਸਾਧ ਸੰਗਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਵਛ ਸਰੂਪ ਦਰਸ ਦਿਖਾਈ। ਸਾਧ ਸੰਗਤ ਪ੍ਰਭ ਸਾਚਾ ਜਾਣ। ਸਾਚਾ ਪ੍ਰਭ ਚਰਨ ਧੂੜ ਦੇਵੇ ਇਸ਼ਨਾਨ। ਸਾਧ ਸੰਗਤ ਦਰ ਸਾਚਾ ਪ੍ਰਭ ਸਾਚਾ ਦੇਵੇ ਦਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਣਵੰਤ ਗੁਣੀ ਨਿਧਾਨ। ਸਾਧ ਸੰਗਤ ਗੁਰ ਸਤਿਗੁਰ ਪਾਇਆ। ਸਾਧ ਸੰਗਤ ਸਾਚਾ ਲੇਖ ਧੁਰੋਂ ਪ੍ਰਭ ਲਿਖਾਇਆ। ਸਾਧ ਸੰਗਤ ਪ੍ਰਭ ਕਲਜੁਗ ਵੇਖ ਚਰਨ ਸੇਵ ਲਗਾਇਆ। ਸਾਧ ਸੰਗਤ ਜੋਤ ਸਰੂਪੀ ਜਣਾਵੇ ਭੇਖ, ਦੇ ਦਰਸ ਚਿੰਤਾ ਰੋਗ ਮਿਟਾਇਆ। ਸਾਧ ਸੰਗਤ ਵਡਿਆਈ ਵਡ ਨਰੇਸ਼, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣੀ ਦਇਆ ਕਮਾਇਆ। ਸਾਧ ਸੰਗਤ ਗੁਰ ਪੂਰਾ ਪਾਇਆ। ਗੁਰ ਸੰਗਤ ਪ੍ਰਭ ਹੋਏ ਸਹਾਇਆ। ਸਾਧ ਸੰਗਤ ਦੁਖ ਰੋਗ ਮਿਟਾਇਆ। ਗੁਰ ਸੰਗਤ ਵਿਜੋਗ ਚੁਕਾਇਆ। ਸਾਧ ਸੰਗਤ ਹਉਮੇ ਰੋਗ ਨੇੜ ਨਾ ਆਇਆ। ਗੁਰ ਸੰਗਤ ਪ੍ਰਭ ਚਰਨ ਜੋੜ, ਦਰਗਹਿ ਸਾਚੀ ਮਾਣ ਦਵਾਇਆ। ਸਾਧ ਸੰਗਤ ਪ੍ਰਭ ਸਾਚੇ ਦੀ ਸਾਚੀ ਲੋੜ, ਵੇਲੇ ਅੰਤ ਹੋਏ ਸਹਾਇਆ। ਸਾਧ ਸੰਗਤ ਪ੍ਰਭ ਹੋਏ ਸਹਾਈ। ਗੁਰ ਸੰਗਤ ਪ੍ਰਭ ਦਰਗਹਿ ਮਾਣ ਦਵਾਈ। ਸਾਧ ਸੰਗਤ ਸਚ ਧਾਮ ਬਹਾਈ। ਗੁਰ ਸੰਗਤ ਬਖ਼ਸ਼ੇ ਆਪ ਰਘੁਰਾਈ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਧ ਸੰਗਤ ਸਚਖੰਡ ਨਿਵਾਸ ਰਖਾਈ। ਸਾਧ ਸੰਗਤ ਧਾਮ ਨਿਆਰਾ। ਗੁਰ ਸੰਗਤ ਸਚਖੰਡ ਮੁਨਾਰਾ। ਸਾਧ ਸੰਗਤ ਏਕਾ ਜੋਤ ਅਕਾਰਾ। ਗੁਰ ਸੰਗਤ ਏਕਾ ਗੋਤ ਏਕਾ ਦਿਸੇ ਨਿਰੰਕਾਰਾ। ਸਾਧ ਸੰਗਤ ਘਰ ਸਾਚੇ ਦੇਵੇ ਅੰਮ੍ਰਿਤ ਭੰਡਾਰਾ। ਗੁਰ ਸੰਗਤ ਪ੍ਰਭ ਦੇਵੇ ਖੋਲ੍ਹ ਦਸਮ ਦਵਾਰਾ। ਗੁਰ ਸੰਗਤ ਪ੍ਰਭ ਦੇਵੇ ਪਵਨ ਹੁਲਾਰਾ। ਸਾਧ ਸੰਗਤ ਜੋਤ ਸਰੂਪੀ ਸਦ ਰੱਖੇ ਆਪ ਪਸਾਰਾ। ਗੁਰ ਸੰਗਤ ਗੁਰ ਸਦ ਸਦ ਸਦ ਬਲਿਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਸਚਖੰਡ ਦਵਾਰਾ। ਏਕਾ ਜੋਤ ਪ੍ਰਭ ਅਕਾਰਾ। ਬੈਠਾ ਅਡੋਲ ਆਪ ਨਿਰਾਧਾਰਾ। ਰਿਹਾ ਤੋਲ ਸਰਬ ਸੰਸਾਰਾ। ਪ੍ਰਭ ਅਨਮੋਲ ਜੀਵ ਨਾ ਪਾਇਣ ਸਾਰਾ। ਗੁਰ ਸੰਗਤ ਦੇਵੇ ਪੜਦੇ ਖੋਲ੍ਹ, ਚਲ ਆਇਣ ਸਚ ਦਰਬਾਰਾ। ਸੋਹੰ ਸ਼ਬਦ ਵਜਾਏ ਢੋਲ, ਉਪਜੇ ਧੁਨਕਾਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਧ ਸੰਗਤ ਤਰਾਵੇ ਰਖਾਵੇ ਚਰਨ ਦਵਾਰਾ। ਸਾਧ ਸੰਗਤ ਗੁਰ ਚਰਨ ਬਲਿਹਾਰੇ। ਗੁਰ ਸੰਗਤ ਪ੍ਰਭ ਪੈਜ ਸਵਾਰੇ। ਸਾਧ ਸੰਗਤ ਜੁਗੋ ਜੁਗ ਪ੍ਰਭ ਸਾਚਾ ਤਾਰੇ। ਗੁਰ ਸੰਗਤ ਵਡ ਵਡਿਆਈ ਦੇਵੇ ਆਪ ਗਿਰਧਾਰੇ। ਮਹਾਰਾਜ ਸ਼ੇਰ ਸਿੰਘ ਰੱਖੇ ਪਤਿ, ਸਾਧ ਸੰਗਤ ਜਿਉਂ ਰਾਣੀ ਤਾਰਾ ਹਰੀ ਚੰਦ ਨਾਰੇ। ਕਿਰਪਾ ਕਰੇ ਆਪ ਗਿਰਧਾਰ। ਏਕਾ ਜੋਤ ਜਗਤ ਕਰੇ ਅਕਾਰ। ਮਾਤਲੋਕ ਆਏ ਜਾਮਾ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਿਹਕਲੰਕ ਅਵਤਾਰ। ਮਾਤਲੋਕ ਪ੍ਰਭ ਜਾਮਾ ਪਾਏ। ਭਗਤ ਜਨਾਂ ਪ੍ਰਭ ਦਇਆ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਾਮਾ ਮਾਤਲੋਕ ਵਿਚ ਪਾਏ। ਸਾਚਾ ਪ੍ਰਭ ਬਣਤ ਬਣਾਏ। ਸਾਚਾ ਸੋਹੰ ਸ਼ਬਦ ਚਲਾਏ। ਕਲਜੁਗ ਮਦਿਰਾ ਮਾਸ ਅੰਤ ਕਰਾਏ। ਗੁਰਮੁਖ ਸਾਚੇ ਸੰਤ ਸੋਹੰ ਰਸਨਾ ਪਿਲਾਏ। ਆਪ ਆਪਣਾ ਦਰਸ ਦਿਖਾਏ। ਭਗਤ ਵਛਲ ਦਇਆ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਜੋਤ ਜਗਾਏ। ਭਗਤ ਵਛਲ ਗੁਣ ਨਿਧਾਨਾ। ਬੇਮੁਖਾਂ ਪ੍ਰਭ ਕਰੇ ਬੇਹਾਲਾ। ਆਤਮ ਅਗਨ ਲਗਾਏ ਜਿਉਂ ਜੋਤ ਜਵਾਲਾ। ਗੁਰਮੁਖਾਂ ਪ੍ਰਭ ਸਦ ਰਖਵਾਲਾ। ਸਾਚਾ ਪ੍ਰਭ ਸਾਚਾ ਘਰ। ਗੁਰਮੁਖ ਮੰਗੇ ਸਾਚਾ ਵਰ। ਕਲਜੁਗ ਮਾਨਸ ਜਨਮ ਨਾ ਜਾਏ ਹਰ। ਪ੍ਰਭ ਪੁਜਾਏ ਸਾਚਾ ਘਰ। ਸਾਚਾ ਘਰ ਸੱਚਾ ਘਰ ਬਾਹਰ। ਸਾਚਾ ਜਗਤ ਕਰੇ ਅਕਾਰ। ਤੀਨ ਲੋਕ ਇਕ ਆਧਾਰ। ਮਾਤਲੋਕ ਪ੍ਰਭ ਵਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਆਪ ਨਿਰੰਕਾਰ। ਪ੍ਰਭ ਜੋਤ ਕੋਈ ਭੇਵ ਨਾ ਪਾਵੇ। ਗੁਰਮੁਖ ਸਾਚੇ ਪ੍ਰਭ ਦਇਆ ਕਮਾਵੇ। ਆਪ ਆਪਣਾ ਦਰਸ ਦਿਖਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਥਿਰ ਘਰ ਵਾਸੀ ਥਿਰ ਘਰ ਰਹਾਵੇ। ਦਰ ਘਰ ਪ੍ਰਭ ਆਪ ਬਣਾਇਆ। ਦੁਖ ਭੁੱਖ ਪ੍ਰਭ ਸਰਬ ਗਵਾਇਆ। ਸਚ ਦਾਨ ਪ੍ਰਭ ਝੋਲੀ ਪਾਇਆ। ਰਸਨ ਸਵਾਸ ਸਵਾਸ ਚਲਾਇਆ। ਗੁਰਮੁਖ ਆਤਮ ਸਦ ਵਾਸ ਰਖਾਇਆ। ਮਹਾਰਾਜ ਸ਼ੇਰ ਸਿੰਘ ਦਇਆ ਕਰੇ ਏਕਾ ਦਰਸ ਨਿਹਕਲੰਕ ਦਰਸਾਇਆ। ਨਿਹਕਲੰਕ ਦਰਸ ਦਿਖਾਵੇ। ਆਤਮ ਸਾਚੀ ਜੋਤ ਜਗਾਵੇ। ਆਤਮ ਤ੍ਰਿਖਾ ਸਰਬ ਮਿਟਾਵੇ। ਪਰਗਟ ਜੋਤ ਦਰਸ ਦਿਖਾਵੇ। ਸਾਧ ਸੰਗਤ ਸਦਾ ਸੰਗ ਰਹਾਵੇ। ਨਿਜਾਨੰਦ ਅੰਮ੍ਰਿਤ ਮੇਘ ਵਰਸਾਵੇ। ਨਾਭ ਕਵਲ ਪ੍ਰਭ ਮੁਖ ਖੁਲ੍ਹਾਵੇ। ਏਕਾ ਬੂੰਦ ਕਵਲ ਟਿਕਾਵੇ। ਦਸਮ ਦਵਾਰ ਪ੍ਰਭ ਖੋਲ੍ਹ ਵਖਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਜਗਾਵੇ। ਜੋਤ ਸਰੂਪੀ ਜੋਤ ਜਗਾਇਆ। ਆਪ ਆਪਣਾ ਭੇਦ ਖੁਲ੍ਹਾਇਆ। ਸੋਹੰ ਸਾਚਾ ਸ਼ਬਦ ਚਲਾਇਆ। ਸੋਹੰ ਸਾਚਾ ਨਾਦ ਵਜਾਇਆ। ਬੋਧ ਅਗਾਧ ਪ੍ਰਭ ਸ਼ਬਦ ਲਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਲ ਮਾਹਿ ਆਇਆ। ਜੋਤ ਨਿਰੰਜਣ ਵਿਚ ਮਾਤ ਦੇ ਆਏ। ਦੁਖੀ ਜੀਵ ਜਗਤ ਬਿਲਲਾਏ। ਪ੍ਰਭ ਅਬਿਨਾਸ਼ੀ ਨਜ਼ਰ ਨਾ ਆਏ। ਆਪ ਆਪਣੀ ਬਣਤ ਬਣਾਏ। ਲੱਖ ਚੁਰਾਸੀ ਗੇੜ ਲਿਖਾਏ। ਅੰਤਕਾਲ ਧਰਮ ਰਾਏ ਦੇ ਸਜਾਏ। ਮਹਾਰਾਜ ਸ਼ੇਰ ਸਿੰਘ ਸਦ ਨਿਵਾਸ ਰਖਾਏ। ਗੁਰਸਿਖ ਪ੍ਰਭ ਬਣਤ ਬਣਾਏ। ਆਤਮ ਸਾਚੀ ਜੋਤ ਜਗਾਏੇ। ਸੋਹੰ ਸ਼ਬਦ ਧੁਨ ਉਪਜਾਏ। ਨਿਜ ਘਰ ਵਾਸੀ ਨਿਜ ਮਾਹਿ ਸਮਾਏ। ਗੁਰਮੁਖ ਵਿਰਲੇ ਪ੍ਰਭ ਸਰਨ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਜੋਤ ਜਗਾਏ। ਨਿਹਕਲੰਕ ਕਲ ਅਵਤਾਰੇ। ਮਾਤਲੋਕ ਪ੍ਰਭ ਜਾਮਾ ਧਾਰੇ। ਸ੍ਰਿਸ਼ਟ ਸਬਾਈ ਕਰੇ ਖੁਆਰੇ। ਏਕਾ ਜੋਤ ਜਗੇ ਨਿਰੰਕਾਰੇ। ਸੋਹੰ ਸ਼ਬਦ ਚਲੇ ਖੰਡਾ ਦੋ ਧਾਰੇ। ਕਲਜੁਗ ਜੀਆਂ ਪਾਰ ਉਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕੋਇ ਨਾ ਪਾਵੇ ਸਾਰੇ। ਸਾਚਾ ਪ੍ਰਭ ਕਿਰਪਾ ਧਾਰ। ਜੋਤ ਨਿਰੰਜਣ ਮਾਤ ਕਰੇ ਅਕਾਰ। ਸਿੰਘਾਸਣ ਬੈਠੇ ਜੋਤ ਸਰੂਪ ਨਿਰਾਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਲਜੁਗ ਖੇਲ ਕਰੇ ਅਪਾਰ। ਕਲਜੁਗ ਪ੍ਰਭ ਖੇਲ ਖਲਾਉਣਾ। ਜੋਤ ਸਰੂਪੀ ਜਾਮਾ ਪਾਉਣਾ। ਕਲਜੁਗ ਜੀਵਾਂ ਭਰਮ ਭੁਲਾਉਣਾ। ਗੁਰਮੁਖ ਸਾਚੇ ਮਾਨਸ ਜਨਮ ਸੁਫਲ ਕਰਾਏ। ਨਿਹਕਲੰਕ ਚਰਨੀਂ ਸੀਸ ਨਿਵਾਉਣਾ। ਕਲਜੁਗ ਜੀਵ ਰਹੇ ਵੇਖਾ ਵੇਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਬਾਣ ਲਗਾਉਣਾ। ਸ਼ਬਦ ਬਾਣ ਪ੍ਰਭ ਲਗਾਏ। ਚਾਰ ਕੁੰਟ ਹਾਹਾਕਾਰ ਕਰਾਏ। ਕਲਜੁਗ ਜੀਵ ਸਰਬ ਬਿਲਲਾਏ। ਦੁਖ ਭੁੱਖ ਸਰਬ ਸਤਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਆਪ ਵਰਤਾਏ। ਸਾਚਾ ਪ੍ਰਭ ਖੇਲ ਵਰਤਾਏ। ਕਲਜੁਗ ਅੰਤਮ ਅੰਤ ਕਰਾਏ। ਗੁਰਮੁਖ ਵਿਰਲੇ ਸੰਤ ਪ੍ਰਭ ਚਰਨ ਲਗਾਏ। ਦੇਵੇ ਵਡਿਆਈ ਵਿਚ ਜੀਵ ਜੰਤ ਜਿਸ ਆਪਣਾ ਭੇਵ ਖੁਲ੍ਹਾਏ। ਗੁਰਸਿਖ ਮਿਲਿਆ ਸਾਚਾ ਕੰਤ, ਜੋਤ ਸਰੂਪੀ ਮੇਲ ਮਿਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਹਿ ਸਾਚੀ ਮਾਣ ਦਵਾਏ। ਘਨਕਪੁਰੀ ਮਿਲੇ ਵਡਿਆਈ। ਪ੍ਰਭ ਅਬਿਨਾਸ਼ੀ ਜੋਤ ਜਗਾਈ। ਜੋਤ ਨਿਰੰਜਣ ਪ੍ਰਭ ਮਾਤ ਪਰਗਟਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਿਹਕਲੰਕ, ਕਲ ਜਾਮਾ ਪਾਈ। ਘਨਕਪੁਰ ਧਾਮ ਨਿਆਰਾ। ਘਨਕਪੁਰ ਹਰਿ ਕਾ ਦਵਾਰਾ। ਘਨਕਪੁਰ ਚਾਰ ਵਰਨ ਦਿਸਾਵੇ ਸਾਚਾ ਦਰਬਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਜਗਾਏ ਅਗੰਮ ਅਪਾਰਾ। ਘਨਕਪੁਰ ਪ੍ਰਭ ਦੇ ਵਡਿਆਇਆ। ਸਤਿਜੁਗ ਸਾਚਾ ਮਾਣ ਦਵਾਇਆ। ਚਾਰ ਵਰਨ ਇਕ ਧਾਮ ਬਹਾਇਆ। ਪੂਰਨ ਕਰਮ ਪ੍ਰਭ ਆਪ ਕਰਾਇਆ। ਘਨਈਆ ਸ਼ਾਮ ਵਿਚ ਮਾਤ ਦੇ ਆਇਆ। ਰਮਈਆ ਰਾਮ ਨਿਹਕਲੰਕ ਨਾਮ ਧਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਨਕਪੁਰੀ ਪ੍ਰਭ ਭਾਗ ਲਗਾਇਆ। ਆਪ ਆਪਣੀ ਜੋਤ ਪਰਗਟਾਏ। ਸੰਤ ਮਨੀ ਸਿੰਘ ਦਰਸ ਦਿਖਾਏ। ਨੇਤਰ ਤੀਜਾ ਖੋਲ੍ਹ ਵਖਾਏ। ਸਤਿਗੁਰ ਗੁਰ ਸਤਿ ਇਕ ਜੋਤ ਰਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਉਪਜਾਏ। ਸੋਹੰ ਸ਼ਬਦ ਚਲੇ ਅਬਿਨਾਸ਼ਾ। ਸੋਹੰ ਸਰਬ ਚਲੇ ਸਵਾਸਾ। ਪ੍ਰਭ ਅਬਿਨਾਸ਼ੀ ਕੀਆ ਵਾਸਾ। ਚਰਨ ਪ੍ਰੀਤੀ ਦੇਵੇ ਸਾਚੀ ਰਹਿਰਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਜਨਾਂ ਕਰੇ ਬੰਦ ਖਲਾਸਾ। ਸੰਤ ਜਨਾਂ ਪ੍ਰਭ ਧੁਨ ਉਪਜਾਏ। ਸੰਤ ਜਨਾਂ ਪ੍ਰਭ ਸੇਵਾ ਲਾਏ। ਸੰਤ ਜਨਾਂ ਪ੍ਰਭ ਸਰਨ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਸੇਵਾ ਲਾਏ। ਸਾਚਾ ਸੰਤ ਪ੍ਰਭ ਆਪ ਉਧਾਰੇ। ਕਿਰਪਾ ਕਰੇ ਆਪ ਗਿਰਧਾਰੇ। ਆਤਮ ਦੇਵੇ ਸ਼ਬਦ ਅਧਾਰੇ। ਕਰੋੜ ਤੇਤੀਸ ਖੜੇ ਰਹਿਣ ਦਵਾਰੇ। ਦੇਵੀ ਦੇਵ ਹੋਏ ਚਰਨ ਪਨਿਹਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੋਹੰ ਦੇਵੇ ਨਾਮ ਅਧਾਰੇ। ਸੋਹੰ ਸ਼ਬਦ ਅਧਾਰ ਦੇ, ਪ੍ਰਭ ਸ਼ਾਂਤ ਕਰਾਇਆ। ਗੁਰਮੁਖ ਸਾਚੇ ਦਰਸ ਅਪਾਰ ਦੇ, ਪ੍ਰਭ ਆਪਣੀ ਸਰਨ ਲਗਾਇਆ। ਬੇਮੁਖ ਦਰ ਘਰ ਆਏ ਨਾਚੇ, ਸਾਚਾ ਪ੍ਰਭ ਨਜ਼ਰ ਨਾ ਆਇਆ। ਗੁਰਮੁਖ ਵਿਰਲਾ ਸੋਹੰ ਰਸਨਾ ਵਾਚੇ, ਆਤਮ ਪ੍ਰਭ ਸਾਚੀ ਜੋਤ ਜਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਗਿਆਨ ਅੰਧੇਰ ਸਰਬ ਮਿਟਾਇਆ। ਅਗਿਆਨ ਅੰਧੇਰ ਪ੍ਰਭ ਮਿਟਾਇਆ। ਜੋਤ ਸਰੂਪੀ ਵਿਚ ਸਮਾਇਆ। ਗੁਰਮੁਖ ਸਾਚੇ ਸਦ ਪ੍ਰਭ ਦਇਆ ਕਮਾਇਆ। ਹੋਇਆ ਮੇਲ ਭਗਤ ਭਗਵੰਤ, ਸੰਤ ਮਨੀ ਸਿੰਘ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਰਸ ਦਿਖਾਇਆ। ਸੰਤ ਮਨੀ ਸਿੰਘ ਦਰਸ ਦਿਖਾਇਆ। ਆਤਮ ਸਾਚੀ ਜੋਤ ਜਗਾਇਆ। ਭਰਮ ਭੁਲੇਖਾ ਸਾਰਾ ਲਾਹਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਚੀ ਧੁਨ ਸ਼ਬਦ ਉਪਜਾਇਆ। ਸਾਚਾ ਪ੍ਰਭ ਧੁਨ ਉਪਜਾਏ। ਜੋਤ ਸਰੂਪੀ ਸ਼ਬਦ ਚਲਾਏ। ਕਲਜੁਗ ਜੀਵ ਲੇਖ ਲਿਖਾਏ। ਕਲਜੁਗ ਝੂਠਾ ਭੇਖ ਮਿਟਾਏ। ਸਤਿਜੁਗ ਸਾਚਾ ਮਾਰਗ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਨਕਪੁਰੀ ਵਿਚ ਜਾਮਾ ਪਾਏ। ਸਾਚਾ ਪ੍ਰਭ ਕਰਮ ਕਮਾਏ। ਝੂਠੀ ਦੇਹ ਜਗਤ ਤਜਾਏ। ਜੋਤ ਸਰੂਪੀ ਵਿਚ ਸਿਖ ਸਮਾਏ। ਬੇਮੁਖਾਂ ਪ੍ਰਭ ਦਿਸ ਨਾ ਆਏ। ਗੁਰਮੁਖਾਂ ਪ੍ਰਭ ਦਰਸ ਦਿਖਾਏ। ਮਦਿਰਾ ਮਾਸ ਜੋ ਜਨ ਤਜਾਏ। ਸੋਹੰ ਸਵਾਸ ਸਵਾਸ ਸਦ ਰਸਨਾ ਗਾਏ। ਪ੍ਰਭ ਅਬਿਨਾਸ਼ ਜੋਤ ਸਰੂਪ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜਨਾਂ ਦੀ ਆਸ ਪੁਜਾਏ। ਊਚਾ ਦਰ ਊਚਾ ਦਰਬਾਰਾ। ਏਕਾ ਜੋਤ ਏਕੰਕਾਰਾ। ਨਿਰਮਲ ਜੋਤ ਜਗੇ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਰਬ ਜਨਾਂ ਦੀ ਜਾਣੇ ਸਾਰਾ। ਸਰਬ ਜਨਾਂ ਪ੍ਰਭ ਜਾਣੇ ਸਾਰ। ਪ੍ਰਭ ਅਬਿਨਾਸ਼ੀ ਰੂਪ ਅਪਾਰ। ਜੀਵ ਜੰਤ ਜੋਤ ਅਧਾਰ। ਏਕਾ ਆਪ ਏਕੰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਆਪ ਸੱਚਾ ਦਰਬਾਰ।

Leave a Reply

This site uses Akismet to reduce spam. Learn how your comment data is processed.