੫ ਜੇਠ ੨੦੦੯ ਬਿਕ੍ਰਮੀ ਪ੍ਰੇਮ ਸਿੰਘ ਦੇ ਗ੍ਰਹਿ ਪਿੰਡ ਬੁੱਗੀਂ ਜ਼ਿਲਾ ਅੰਮ੍ਰਿਤਸਰ
ਗੁਰ ਦਰ ਸਚ ਦਰਬਾਰ। ਧਰੇ ਜੋਤ ਆਪ ਨਿਰੰਕਾਰ। ਵਰਨ ਗੋਤ ਨਾ ਕੋਈ ਪਾਏ ਸਾਰ। ਏਕਾ ਜੋਤ ਆਦਿ ਅੰਤ ਏਕਾ ਏਕੰਕਾਰ। ਏਕਾ ਜੋਤ ਏਕਾ ਕਰੇ ਅਕਾਰ। ਏਕਾ ਜੋਤ ਜੁਗੋ ਜੁਗ ਮਾਤ ਲਏ ਅਵਤਾਰ। ਏਕਾ ਜੋਤ ਪਾਰਬ੍ਰਹਮ ਕਰੇ ਖੇਲ ਅਪਰ ਅਪਾਰ। ਏਕਾ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮੂਰਖ ਮੁਗਧ ਨਾ ਕਰਨ ਵਿਚਾਰ। ਏਕਾ ਜੋਤ ਪ੍ਰਭ ਆਪ ਜਗਾਏੇ। ਏਕਾ ਜੋਤ ਪ੍ਰਭ ਆਪ ਬਣਾਏ। ਏਕਾ ਜੋਤ ਪ੍ਰਭ ਏਕ ਲਿਖਾਏ। ਗੁਰਮੁਖ ਸਾਚੇ ਤੇਰੀ ਆਤਮ ਜੋਤ ਆਣ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਬਾਂਹੋਂ ਪਕੜ ਆਣ ਤਰਾਏ। ਏਕਾ ਜੋਤ ਜਗਤ ਪਿਤ। ਆਵੇ ਜਾਵੇ ਨਿਤ ਨਵਿਤ। ਜੀਵ ਨਾ ਜਾਣੇ ਪ੍ਰਭ ਗਤ ਮਿਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੁਗਤ ਜਗਤ। ਜੋਤ ਸਰੂਪੀ ਜਗਤ ਜਗਈਆ। ਆਪ ਆਪਣੀ ਚਲਾਏ ਨਈਆ। ਸਤਿਜੁਗ ਸਾਚਾ ਮਾਰਗ ਲਗਈਆ। ਚਾਰ ਵਰਨ ਏਕਾ ਕਰਾਏ ਭੈਣਾਂ ਭਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਨਾਮ ਵਿਚ ਮਾਤ ਧਰਈਆ। ਸੋਹੰ ਨਾਮ ਜਗਤ ਟਿਕਾਏ। ਵਰਨ ਗੋਤ ਪ੍ਰਭ ਸਰਬ ਮਿਟਾਏ। ਏਕਾ ਜੋਤ ਚਾਰ ਵਰਨ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਨਾਉਂ ਧਰਾਏ। ਚਾਰ ਵਰਨ ਪ੍ਰਭ ਜੋਤ ਜਗਾਏ। ਸਤਿਗੁਰ ਸਾਚਾ ਸਾਚੇ ਮਾਰਗ ਜਾਏ ਲਾਏ। ਆਪ ਆਪਣੀ ਬਣਤ ਜਾਏ ਬਣਾਏ। ਮਹਿੰਮਾ ਅਗਣਤ ਸਤਿਗੁਰ ਸਤਿਜੁਗ ਸਾਚੇ ਜਾਏ ਲੇਖ ਲਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਾਮਾ ਮਾਤਲੋਕ ਵਿਚ ਪਾਏ। ਮਾਤਲੋਕ ਪ੍ਰਭ ਜਾਮਾ ਧਾਰੇ। ਪਰਗਟਾਵੇ ਜੋਤ ਨਿਹਕਲੰਕ ਅਵਤਾਰੇ। ਸ਼ਬਦ ਲਿਖਾਵੇ ਵਰਤਾਵੇ ਅਪਰ ਅਪਾਰੇ। ਕਲਜੁਗ ਜੀਵ ਸਾਰ ਨਾ ਪਾਇਣ, ਬੇਮੁਖ ਨਾ ਆਇਣ ਦਰ ਦਰਬਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੰਚਮ ਜੇਠ ਜਾਮਾ ਮਾਤਲੋਕ ਵਿਚ ਧਾਰੇ। ਪੰਚਮ ਰੈਨੜੀਏ ਤੈਨੂੰ ਮਿਲੇ ਵਧਾਈ। ਪ੍ਰਭ ਅਬਿਨਾਸ਼ੀ ਦਏ ਵਡਿਆਈ। ਭਿੰਨੀ ਰੈਨੜੀਏ ਤੇਰੀ ਰੁੱਤ ਸੁਹਾਈ। ਨਿਹਕਲੰਕ ਮਾਤ ਜੋਤ ਪਰਗਟਾਈ। ਭਿੰਨੀ ਰੈਨੜੀਏ ਤੇਰੀ ਕਲ ਵਡਿਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਜੋਤ ਜਗਾਈ। ਭਿੰਨੀ ਰੈਨੜੀਏ ਪ੍ਰਭ ਭਏ ਦਿਆਲਾ। ਭਿੰਨੀ ਰੈਨੜੀਏ ਮਾਤ ਆਏ ਗੁਰ ਗੋਪਾਲਾ। ਭਿੰਨੀ ਰੈਨੜੀਏ ਸਾਚੇ ਪ੍ਰਭ ਸਾਚ ਦੀਪਕ ਰੈਣ ਅੰਧੇਰੀ ਬਾਲਾ। ਭਿੰਨੀ ਰੈਨੜੀਏ ਜੋਤ ਸਰੂਪੀ ਜੋਤ ਪ੍ਰਭ ਭਏ ਆਪ ਕਿਰਪਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਇਆ ਭਗਤ ਰਖਵਾਲਾ। ਭਿੰਨੀ ਰੈਨੜੀ ਵਕ਼ਤ ਸੁਹਾਇਆ। ਜੋਤ ਸਰੂਪੀ ਜੋਤ ਪ੍ਰਭ ਵਿਚ ਮਾਤ ਦੀਪਕ ਜੋਤ ਜਗਾਇਆ। ਕਲਜੁਗ ਜੀਵ ਰਹੇ ਕਲ ਸੋਤ, ਦਰ ਘਰ ਆਏ ਗੁਰਸਿਖ ਪ੍ਰਭ ਆਏ ਜਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਿੰਨੀ ਰੈਣ ਸੁਹਾਏ ਲੋਕਮਾਤ ਪ੍ਰਭ ਭਾਗ ਲਗਾਇਆ। ਰੈਣ ਭਿੰਨੜੀ ਵਕ਼ਤ ਵਿਚਾਰੇ। ਜੋਤ ਸਰੂਪੀ ਜੋਤ ਪ੍ਰਭ ਸਾਚੀ ਜੋਤ ਵਿਚ ਮਾਤ ਅਕਾਰੇ। ਆਵੇ ਜਾਵੇ ਜੋਤ ਜਗਾਵੇ ਪ੍ਰਭ ਸਾਚਾ ਵਿਚ ਸੰਸਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਕਲ ਅਚਰਜ ਖੇਲ ਕਰੇ ਅਪਾਰੇ। ਅਚਰਜ ਖੇਲ ਆਪ ਪ੍ਰਭ ਕਰਿਆ। ਜੋਤ ਸਰੂਪੀ ਜਾਮਾ ਧਰਿਆ। ਗੁਰਮੁਖ ਵਿਰਲੇ ਪ੍ਰਭ ਸਾਚਾ ਕਲਜੁਗ ਵਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤ ਨਾ ਪਾਰਾਵਰਿਆ। ਪ੍ਰਭ ਕਾ ਅੰਤ ਨਾ ਪਾਏ ਕੋਇ। ਜੀਵ ਜੰਤ ਸਭ ਰਹੇ ਸੋਏ। ਗੁਰਮੁਖ ਸਾਚੇ ਸੰਤ ਖੋਲ੍ਹੇ ਤੀਨੇ ਲੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਭਗਵੰਤ ਵਾਲੀ ਜਹਾਨਾਂ ਦੋਏ। ਸਾਚਾ ਪ੍ਰਭ ਸਤਿ ਵਰਤਾਏ। ਆਪਣੀ ਬਣਤ ਆਪ ਬਣਾਏ। ਗੁਣੀ ਗਣਤ ਨਾ ਗਣਿਆ ਜਾਏ। ਕੋਟਨ ਕੋਟ ਕੋਟ ਕੋਟ ਸਾਧ ਸੰਤ ਦਿਵਸ ਰੈਣ ਰਹੇ ਰਸਨਾ ਗਾਏ। ਬੈਠਾ ਆਪ ਇਕੰਤ, ਬੇਮੁਖਾਂ ਦਿਸ ਨਾ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਦਿ ਜੁਗਾਦਿ ਜੁਗਾਦਿ ਆਦਿ ਲੋਕਮਾਤ ਸਦ ਆਵੇ ਜਾਏ। ਸਾਚਾ ਪ੍ਰਭ ਆਦਿ ਜੁਗਾਦੀ। ਸਾਚਾ ਪ੍ਰਭ ਸਦਾ ਬ੍ਰਹਿਮਾਦੀ। ਏਕਾ ਧੁਨ ਉਪਜਾਏ ਪ੍ਰਭ ਨਾਦ ਅਨਾਦੀ। ਖੋਲ੍ਹੇ ਸੁਨ ਜੋਤ ਸਰੂਪ, ਜੀਵ ਜੰਤ ਸਦਾ ਵਿਸਮਾਦੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਕਲ ਵਿਰਲੇ ਗੁਰਮੁਖ ਲਾਧੀ। ਜੋਤ ਸਰੂਪ ਪ੍ਰਭ ਜਾਮਾ ਧਾਰ। ਏਕਾ ਜੋਤ ਕਰੇ ਜਗਤ ਅਕਾਰ। ਏਕਾ ਗੋਤ ਕਰਾਏ ਸਰਬ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਿਹਕਲੰਕ ਨਰਾਇਣ ਨਰ ਅਵਤਾਰ। ਨਰਾਇਣ ਨਰ ਆਪ ਅਖਵਾਏ। ਸਗਲੀ ਸੈਣ ਆਪ ਤਰਾਏ। ਗੁਰਮੁਖ ਖੁਲ੍ਹਾਏ ਤੀਜਾ ਨੈਣ, ਆਤਮ ਸਾਚੀ ਜੋਤ ਜਗਾਏ। ਵਿਰਲੇ ਗੁਰਮੁਖ ਕਲ ਸਾਧ ਸੰਗਤ ਮਿਲ ਬਹਿਣ, ਪਰਗਟ ਜੋਤ ਨਿਹਕਲੰਕ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਚੇ ਸੰਤ ਲਏ ਤਰਾਏ। ਦੇਵੇ ਦਰਸ ਆਪ ਇਕੰਤਾ। ਮਿਟਾਏ ਹਰਸ ਗੁਰਮੁਖ ਸਾਚੇ ਸੰਤਾ। ਦੇਵੇ ਵਡਿਆਈ ਵਿਚ ਮਾਤ ਸਰਬ ਜੀਵ ਜੰਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਏ ਮਾਤ ਬੇਅੰਤਾ। ਕਲਜੁਗ ਕੀਆ ਖੇਲ ਅਪਾਰਾ। ਜੋਤ ਸਰੂਪੀ ਕੀਆ ਪਸਾਰਾ। ਬੇਮੁਖਾਂ ਆਤਮ ਅੰਧ ਅੰਧਿਆਰਾ। ਗੁਰਮੁਖ ਸਾਚੇ ਪ੍ਰਭ ਆਤਮ ਜੋਤ ਕੀਆ ਉਜਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲੰਕਨਿਹ ਸਾਚਾ ਦਰ ਸੱਚਾ ਦਰਬਾਰਾ। ਸਾਚਾ ਦਰ ਸੱਚਾ ਦਰਬਾਰਾ। ਵਸੇ ਆਪ ਪ੍ਰਭ ਨਿਰੰਕਾਰਾ। ਮੂਰਖ ਮੁਗਧ ਨਾ ਕਰਨ ਵਿਚਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜਨਾਂ ਦੀ ਜਾਣੇ ਸਾਰਾ। ਆਪ ਪ੍ਰਭ ਜੋਤੀ ਜੋਤ। ਗੁਰਮੁਖ ਜਗਾਏ ਬੇਮੁਖ ਰਹੇ ਦਰ ਸੋਤ। ਗੁਰਮੁਖਾਂ ਨਹਾਏ ਆਤਮ ਤੀਰਥ ਬੇਮੁਖ ਲਗਾਇਣ ਨਰਕੀ ਗੋਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪਰਗਟਾਏ ਏਕਾ ਜੋਤ ਜੋਤ ਸਰੂਪੀ ਜੋਤ। ਜੋਤ ਸਰੂਪੀ ਜਗਤ ਵਿਹਾਰਾ। ਪ੍ਰਭ ਸਾਚੇ ਦੀ ਸਾਚੀ ਕਾਰਾ। ਆਵੇ ਜਗਤ ਵਾਰੋ ਵਾਰਾ। ਗੁਰਮੁਖ ਵਿਰਲਾ ਪ੍ਰਭ ਕਰੇ ਵਿਚਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬੇਮੁਖਾਂ ਚਲਾਏ ਖੰਡਾ ਦੋ ਧਾਰਾ। ਸੋਹੰ ਖੰਡਾ ਪ੍ਰਭ ਹੱਥ ਫੜਿਆ। ਬੇਮੁਖਾਂ ਪ੍ਰਭ ਵਿਚ ਮਾਤ ਦੇਵੇ ਭੰਨ ਜੋ ਘੜਿਆ। ਗੁਰਮੁਖ ਸਾਚਾ ਨਿਹਕਲੰਕ ਸੋਹੰ ਤੇਰਾ ਪੜ੍ਹਿਆ। ਸਾਚਾ ਨਾਮ ਰਸਨਾ ਜਪ, ਵਿਚ ਬੈਕੁੰਠੀ ਵੜਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਦਰ ਆਗੇ ਖੜਿਆ। ਸੱਚਾ ਘਰ ਸੱਚਾ ਦਰਬਾਰਾ। ਜਿਥੇ ਵਸੇ ਆਪ ਨਿਰੰਕਾਰਾ। ਏਕਾ ਜੋਤ ਹੋਏ ਉਜਿਆਰਾ। ਏਕਾ ਸ਼ਬਦ ਸੱਚੀ ਧੁਨਕਾਰਾ। ਏਕਾ ਜੋਤ ਜਗਤ ਪਸਾਰਾ। ਏਕਮ ਏਕੇ ਆਪ ਏਕ ਕੀਆ ਅਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਆਪ ਨਿਰੰਕਾਰਾ। ਏਕਾ ਜੋਤ ਪ੍ਰਭ ਨਿਰੰਕਾਰ। ਤੀਨ ਲੋਕ ਕਰੇ ਅਕਾਰ। ਜੋਤ ਸਰੂਪੀ ਜੋਤ ਪ੍ਰਭ ਵਿਚ ਪਤਾਲ ਨੈਣ ਮੁੰਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਜਗਾਏ ਮਾਤ ਆਏ ਵਾਰੋ ਵਾਰ। ਏਕਾ ਜੋਤ ਜਗਤ ਅਕਾਰੇ। ਏਕਾ ਜੋਤ ਪ੍ਰਭ ਗਿਰਧਾਰੇ। ਏਕਾ ਜੋਤ ਸਰਬ ਸਿਕਦਾਰੇ। ਏਕਾ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੀਨ ਲੋਕ ਹੋਏ ਪਨਿਹਾਰੇ। ਏਕਾ ਜੋਤ ਜਗਤ ਜਗਾਏ। ਏਕਾ ਜੋਤ ਜੀਵ ਜੰਤ ਬਣਾਏ। ਏਕਾ ਜੋਤ ਮਾਤ ਪਤਾਲ ਅਕਾਸ਼ ਰਹਾਏ। ਏਕਾ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਰਹਾਏ। ਏਕਾ ਜੋਤ ਜਗਤ ਅਕਾਰ। ਏਕਾ ਜੋਤ ਜਗਤ ਅਧਾਰ। ਏਕਾ ਜੋਤ ਪਸਰ ਪਸਾਰ। ਏਕਾ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਨਿਰੰਕਾਰ। ਏਕਾ ਜੋਤ ਜਗਤ ਸਮਾਨਾ। ਏਕਾ ਜੋਤ ਸਰਬ ਕਾ ਗਿਆਨਾ। ਏਕਾ ਜੋਤ ਪੁਰਖ ਸੁਜਾਨਾ। ਏਕਾ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਏਕਾ ਜੋਤ ਆਪ ਗਿਰਧਾਰਾ। ਏਕਾ ਜੋਤ ਜਗਾਏ ਸਰਬ ਸੰਸਾਰਾ। ਜੋਤ ਸਰੂਪੀ ਜੋਤ ਟਿਕਾਏ ਮੇਟ ਵਖਾਏ ਅੰਧ ਅੰਧਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪੀ ਸਰਬ ਪਸਾਰਾ। ਜੋਤ ਸਰੂਪੀ ਜੋਤ ਮਹਾਨੇ। ਜੋਤ ਸਰੂਪੀ ਜਗਤ ਰਹਾਨੇ। ਜੋਤ ਸਰੂਪੀ ਪਰਗਟ ਜੋਤ, ਆਤਮ ਦੇਵੇ ਸ਼ਬਦ ਮਹਾਨੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਏਕਾ ਜੋਤ ਜਗਾਏ ਵਿਸ਼ਨੂੰ ਭਗਵਾਨੇ। ਏਕ ਜੋਤ ਆਪ ਅਕਾਰ। ਏਕਾ ਜੋਤ ਵਿਚ ਮਾਤ ਪ੍ਰਭ ਆਏ ਵਾਰੋ ਵਾਰ। ਜੁਗੋ ਜੁਗ ਪ੍ਰਭ ਸਾਚੇ ਦੀ ਸਾਚੀ ਕਾਰ। ਪਰਗਟ ਜੋਤ ਜਾਏ ਬਲ ਦਵਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਏਕਾ ਜੋਤ ਆਪ ਨਿਰੰਕਾਰ। ਬਲ ਦਵਾਰ ਪ੍ਰਭ ਜਾਏ ਮੰਗਿਆ। ਬਾਵਨ ਰੂਪ ਧਾਰ ਪ੍ਰਭ ਲਾਏ ਅੰਗਿਆ। ਝੂਠਾ ਦੇਖ ਜਗਤ ਪਸਾਰ ਪ੍ਰਭ ਚਰਨ ਨਿਵਾਰ ਭਵਜਲ ਪਾਰ ਲੰਘਿਆ। ਜੋਤ ਸਰੂਪੀ ਜੋਤ ਅਕਾਰ, ਅਛਲ ਅਛੱਲ ਕਰੇ ਕਰਾਏ ਜੀਵ ਭੁਲਾਏ ਨਾ ਕਦੇ ਸੰਗਿਆ। ਅਛਲ ਅਛੱਲ ਨਾ ਛਲਿਆ ਜਾਏ। ਵਲ ਛਲ ਆਪ ਕਰਾਏ। ਪਰਗਟਾਏ ਜੋਤ ਨਾ ਲਾਏ ਪਲ, ਭਗਤ ਜਨਾਂ ਪ੍ਰਭ ਹੋਏ ਸਹਾਏ। ਸ੍ਰਿਸ਼ਟ ਸਬਾਈ ਜਾਏ ਹਲ, ਆਪਣੀ ਕਲ ਆਪ ਵਰਤਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੁਗੋ ਜੁਗ ਵਿਚ ਮਾਤ ਦੇ ਆਏ। ਸਾਚਾ ਪ੍ਰਭ ਸਾਚੀ ਕਾਰੇ। ਜੁਗੋ ਜੁਗ ਜੋਤ ਸਰੂਪੀ ਜਾਮਾ ਵਿਚ ਮਾਤ ਦੇ ਧਾਰੇ। ਜਗਤ ਜੋਤ ਅਕਾਰ ਕਰ ਭਇਓ ਰਾਮ ਅਵਤਾਰੇ। ਜਨ ਭਗਤ ਉਧਾਰ ਕਰ, ਰਾਵਣ ਜਾਏ ਸੰਘਾਰੇ। ਸਾਚੀ ਜੋਤ ਜਗਤ ਅਕਾਰ ਕਰ, ਜਾਮਾ ਵਿਚ ਲੋਕਮਾਤ ਦੇ ਧਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਏਕਾ ਜੋਤ ਆਦਿ ਅੰਤ ਨਿਰੰਕਾਰੇ। ਸਾਚੀ ਜੋਤ ਮਾਤ ਅਕਾਰ। ਦੁਆਪਰ ਆਏ ਕ੍ਰਿਸ਼ਨ ਮੁਰਾਰ। ਘਨਈਆ ਕਾਹਨ ਆਪ ਗਿਰਧਾਰ। ਰਮਈਆ ਰਾਮ ਜੋਤ ਅਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਜੋਤ ਨਿਰੰਕਾਰ। ਜਗਾਏ ਜੋਤ ਰਮਈਆ ਰਾਮਾ। ਨਾਉਂ ਧਰਾਏ ਘਨਈਆ ਸ਼ਾਮਾ। ਜਗਤ ਆਏ ਪੂਰ ਕਰਾਏ ਪ੍ਰਭ ਆਪਣਾ ਕਾਮਾ। ਏਕਾ ਜੋਤ ਜੋਤ ਨਿਰੰਕਾਰ, ਜੁਗੋ ਜੁਗ ਜੋਤ ਸਰੂਪੀ ਪਹਰਿਆ ਬਾਣਾ। ਜੋਤ ਸਾਚੀ ਸਚ ਅਕਾਰਾ। ਆਇਆ ਅਥਰਬਣ ਜਗਤ ਵਿਕਾਰਾ। ਅੱਲਾ ਅਲਾਹੂ ਨੂਰ ਹੋਇਆ ਉਜਿਆਰਾ। ਸਾਚਾ ਪ੍ਰਭ ਖੇਲ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਅਭੇਦਾ। ਸਾਚਾ ਪ੍ਰਭ ਸਦਾ ਅਭੇਦਾ। ਪ੍ਰਭ ਕਾ ਭੇਵ ਨਾ ਪਾਇਣ ਵੇਦਾ। ਵੇਦੀ ਵੇਦ ਆਪ ਵਡ ਵੇਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪੀ ਅਛਲ ਅਛੇਦਾ। ਅਥਰਬਣ ਐੜਾ ਅਲਾਇਆ। ਅੱਲਾ ਅਲਾਹੂ ਨੂਰ ਉਪਾਇਆ। ਐੜਾ ਅੱਖਰ ਮੁੱਖ ਰੱਖ, ਪ੍ਰਭ ਕਲਜੁਗ ਲੇਖ ਲਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਭੇਖ ਵਟਾਇਆ। ਐੜਾ ਅਲਾਹੀ ਨੂਰ ਉਪਾ। ਈਸਾ ਮੂਸਾ ਪ੍ਰਭ ਦਿਤੀ ਜੋਤ ਜਗਾ। ਜੋਤ ਸਰੂਪੀ ਭੇਖ ਧਰ, ਸ੍ਰਿਸ਼ਟ ਸਬਾਈ ਲਈ ਭੁਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਝੂਠੇ ਧੰਦੇ ਲਏ ਲਗਾ। ਈਸਾ ਮੂਸਾ ਪ੍ਰਭ ਉਪਾਇਆ। ਆਪ ਆਪਣਾ ਪੂਤ ਬਣਾਇਆ। ਏਕਾ ਸੂਤ ਪੇਟਾ ਤਾਣਾ ਆਪ ਅਖਵਾਇਆ। ਵਿਚ ਅੰਧ ਕੂਪ ਪ੍ਰਭ ਸਾਚੇ ਦੀਪ ਜਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਕਲਜੁਗ ਖੇਲ ਰਚਾਇਆ। ਈਸਾ ਮੂਸਾ ਪ੍ਰਭ ਉਪਾਏ। ਕਲਜੁਗ ਝੂਠਾ ਖੇਲ ਮਿਟਾਏ। ਵਡ ਪੀਰ ਪੈਗ਼ੰਬਰ ਔਲੀਏ ਪ੍ਰਭ ਝੂਠੇ ਧੰਦੇ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚਾਰ ਬੱਤੀ ਹਜ਼ਾਰ ਵਿਚ ਅੰਧਕਾਰ ਰਖਾਏ। ਕਲਜੁਗ ਵੇਲਾ ਅੰਤ ਬਣਾਈ ਬਣਤ, ਕਲ ਆਪਣੀ ਜੋਤ ਪਰਗਟਾਏ। ਗੁਰਮੁਖ ਸਾਚੇ ਸੰਤ ਜਨ, ਪ੍ਰਭ ਸਾਚਾ ਸ਼ਬਦ ਜਣਾਏ। ਆਪਣੀ ਬਣਤ ਆਪ ਬਣਾਏ। ਬਣ ਮਲਾਹ ਆਪ ਚਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤ ਕਰਨ ਦੀ ਝੂਠੀ ਦੇਹ ਰਚਾਏ। ਈਸਾ ਮੂਸਾ ਜਾਮਾ ਪਾਇਆ। ਕਲਜੁਗ ਮਾਇਆ ਵਿਚ ਭੁਲਾਇਆ। ਗੁਰਮੁਖਾਂ ਗੁਰ ਦਰਸ ਦਿਖਾਇਆ। ਆਪ ਆਪਣਾ ਭੇਦ ਛੁਪਾਇਆ। ਗੁਰਮੁਖਾਂ ਪ੍ਰਭ ਵਿਚ ਸਮਾਇਆ। ਹਉਮੇ ਵਿਚੋਂ ਰੋਗ ਗਵਾਇਆ। ਗੁਰਮੁਖਾਂ ਪ੍ਰਭ ਅੰਧ ਅੰਧੇਰ ਗਵਾਇਆ। ਆਤਮ ਸਾਚਾ ਦੀਪਕ ਜੋਤ ਜਗਾਇਆ। ਗੁਰਮੁਖਾਂ ਗੁਰ ਦਰ ਹਰਿ ਹਰਿ ਹਰਿ ਮੰਗਲ ਗਾਇਆ। ਜੋਤ ਸਰੂਪੀ ਜੋਤ ਪ੍ਰਭ, ਪਰਗਟ ਹੋਏ ਦਰਸ ਦਿਖਾਇਆ। ਗੁਰਸਿਖਾਂ ਦੇਵੇ ਪ੍ਰਭ ਵਡਿਆਈ। ਗੁਰ ਦਰ ਆਏ ਪ੍ਰਭ ਸਾਚਾ ਰਸਨਾ ਗਾਈ। ਸਾਚਾ ਦਰ ਸਾਚਾ ਘਰ ਸਾਚਾ ਵਰ ਵਿਚ ਮਾਤ ਦੇ ਪਾਈ। ਅਵਤਾਰ ਨਰ ਜਨ ਸਰਨੀ ਪੜ, ਵੇਲੇ ਅੰਤ ਹੋਏ ਸਹਾਈ। ਆਦਿ ਅੰਤ ਪ੍ਰਭ ਸਹਾਰਾ। ਸਾਚਾ ਪ੍ਰਭ ਦੇਵੇ ਮੋਖ ਦਵਾਰਾ। ਗੁਰਮੁਖ ਸਾਚੇ ਕਵਲ ਨਭ ਅੰਮ੍ਰਿਤ ਝਿਰਨਾ ਝਿਰੇ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲੋਕਮਾਤ ਬਣਾਏ ਸਚਖੰਡ ਦਵਾਰਾ। ਖੰਡ ਸਚ ਦਵਾਰ ਪ੍ਰਭ ਬਣਾਇਆ। ਕ੍ਰਿਸ਼ਨ ਮੁਰਾਰ ਜੋਤ ਸਰੂਪੀ ਭੇਖ ਵਟਾਇਆ। ਜੋਤ ਸਰੂਪ ਆਪ ਕਰਤਾਰ ਵਿਚ ਮਾਤ ਦੇ ਆਇਆ। ਦੁੱਤਰ ਤਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਰਘੁਰਾਇਆ। ਸਾਚਾ ਪ੍ਰਭ ਸਚ ਵਰਤੰਤ। ਜੋਤ ਨਿਰਾਲਮ ਪ੍ਰਭ ਭਗਵੰਤ। ਕਲਜੁਗ ਭੁਲਾਏ ਸਾਰੀ ਆਲਮ, ਗੁਰਮੁਖ ਜਗਾਏ ਵਿਰਲੇ ਸੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੈਠਾ ਅਡੋਲ ਆਪ ਇਕੰਤ। ਆਪ ਅਤੋਲ ਜਗਤ ਤੁਲਾਏ। ਆਪ ਅਭੁੱਲ ਸ੍ਰਿਸ਼ਟ ਭੁਲਾਏ। ਵਡ ਅਮੁਲ ਨਾ ਕਿਸੇ ਜਣਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਅੰਤ ਕਰਾਏ। ਅੰਤਮ ਖੇਲ ਅਪ ਪ੍ਰਭ ਕਰਾਉਣਾ। ਆਪਣਾ ਭੇਦ ਆਪ ਪ੍ਰਭ ਖੁਲ੍ਹੌਣਾ। ਆਪਣੀ ਸੇਵ ਗੁਰਸਿਖ ਲਗਾਉਣਾ। ਵਡ ਵਡ ਵਡ ਦੇਵੀ ਦੇਵ, ਗੁਰਮੁਖ ਸਾਚਾ ਪ੍ਰਭ ਉਪਜਾਉਣਾ। ਅਲਖ ਅਭੇਵ ਮਾਤ ਆਪ ਪ੍ਰਭ ਅਖਵਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰਸਨਾ ਗਾਉਣਾ। ਸਾਚਾ ਪ੍ਰਭ ਅਲਖ ਅਭੇਵਾ। ਭੇਵ ਨਾ ਪਾਏ ਦੇਵੀ ਦੇਵਾ। ਗੁਰਮੁਖ ਸਾਚੇ ਸਾਚਾ ਪ੍ਰਭ ਬਖ਼ਸ਼ੇ ਚਰਨ ਸੇਵਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅੰਮ੍ਰਿਤ ਦੇਵੇ ਸਾਚਾ ਫਲ ਸੋਹੰ ਮੇਵਾ। ਸਾਚਾ ਨਾਉਂ ਜਗਤ ਭੰਡਾਰਾ। ਖੰਡ ਸਚ ਪ੍ਰਭ ਸਾਚੇ ਕਾ ਸਚ ਦਵਾਰਾ। ਕੋਟਨ ਕੋਟ ਕੋਟ ਮੰਗਣ ਖੜੇ ਦਵਾਰਾ। ਕਦੇ ਨਾ ਆਵੇ ਤੋਟ, ਸਾਚਾ ਪ੍ਰਭ ਆਦਿ ਅੰਤ ਸਦਾ ਜਗਤ ਵਰਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਆਪ ਨਿਰੰਕਾਰਾ। ਨਿਰੰਕਾਰ ਆਪ ਨਿਰੰਕਾਰੀ। ਏਕਾ ਜੋਤ ਤੀਨ ਲੋਕ ਕਰੇ ਸਿਕਦਾਰੀ। ਸ੍ਰਿਸ਼ਟ ਸਬਾਈ ਪ੍ਰਭ ਚਰਨ ਪਨਿਹਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤ ਕਰੇ ਖੁਆਰੀ। ਕਲਜੁਗ ਤੇਰਾ ਅੰਤ ਕਰਾਇਆ। ਈਸਾ ਮੂਸਾ ਵਿਚ ਮਾਤ ਉਪਾਇਆ। ਝੂਠੇ ਧੰਦੇ ਵਿਚ ਜਗਤ ਲਗਾਇਆ। ਛੁਰੀ ਕਟਾਰ ਪ੍ਰਭ ਹੱਥ ਫੜਾਇਆ। ਗਊ ਗਰੀਬ ਉਪਰ ਸੀਸ ਟਿਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝੂਠਾ ਖੇਲ ਮਿਟਾਇਆ। ਅਚਰਜ ਖੇਲ ਪ੍ਰਭ ਆਪ ਬਣਾਈ। ਅਥਰਬਣ ਮਾਣ ਜਗਤ ਦਵਾਈ। ਕਲਜੁਗ ਅੰਤਮ ਅੰਤਕਾਲ ਪ੍ਰਭ ਸਾਚੀ ਬਿਧ ਬਣਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਲਜੁਗ ਜੀਵ ਖੇਲ ਨਾ ਜਾਣੇ ਰਾਈ। ਝੂਠਾ ਮਾਰਗ ਜਗਤ ਲਗਾ ਕੇ। ਆਪਣੀ ਰਚਨਾ ਆਪ ਰਚਾ ਕੇ। ਝੂਠੇ ਧੰਦੇ ਜਗਤ ਲਗਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਜਾਏ ਆਪ ਖਿਲਾ ਕੇ। ਝੂਠਾ ਜਗਤ ਝੂਠਾ ਅਡੰਬਰ। ਆਪ ਉਪਾਏ ਪੀਰ ਪੈਗ਼ੰਬਰ। ਅੰਤਮ ਅੰਤਕਾਲ ਝੂਠਾ ਕਰੇ ਸੁਵੰਬਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਸਭ ਭਰਤੰਬਰ। ਆਪਣੀ ਬਣਤ ਆਪ ਬਣਾਏ। ਆਪਣਾ ਭੇਦ ਨਾ ਕਿਸੇ ਜਣਾਏ। ਜੀਵ ਜੰਤ ਕੋਈ ਸਾਰ ਨਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖੇ ਜਗਤ ਭੁਲਾਏ। ਕਲਜੁਗ ਜੀਵ ਸੁਰਤ ਭੁਲਾਈ। ਆਪਣਾ ਬੈਠੇ ਮੂਲ ਗਵਾਈ। ਦਿਵਸ ਰੈਣ ਰੈਣ ਦਿਵਸ ਕੁਕਰਮ ਰਹੇ ਕਮਾਈ। ਸਤਿ ਸਤਿ ਯਤ ਯਤ ਆਪਣਾ ਆਪ ਰਹੇ ਗਵਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਅੰਤ ਦੇ ਸਜਾਈ। ਐੜਾ ਅਥਰਬਣ ਅਲਾਹੀ ਨੂਰ। ਪ੍ਰਭ ਅਬਿਨਾਸ਼ੀ ਜੋਤ ਸਰੂਪ। ਸਰਬ ਜਨਾਂ ਪ੍ਰਭ ਆਸਾ ਪੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪੀ ਸਦ ਹਿਰਦੇ ਵਸੇ, ਬੇਮੁਖਾਂ ਦਿਸੇ ਦੂਰ। ਅੰਮ੍ਰਿਤ ਵੇਲਾ ਵਕ਼ਤ ਸੁਹੰਜਣਾ। ਜੋਤ ਜਗਾਏ ਪ੍ਰਭ ਨਿਰੰਜਣਾ। ਵਕ਼ਤ ਸੁਹਾਏ ਪ੍ਰਭ ਭੈ ਭੰਜਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰਾ ਸਾਚਾ ਸਾਕ ਸੈਣ ਸੱਜਣਾ। ਅੰਮ੍ਰਿਤ ਵੇਲਾ ਅੰਮ੍ਰਿਤ ਭਰਿਆ। ਗੁਰਮੁਖ ਸਾਚਾ ਪ੍ਰਭ ਦਰ ਖਰਿਆ। ਜੋਤ ਪਰਗਟਾਏ ਜਗਾਏ ਅਵਤਾਰ ਨਰਿਆ। ਵਕ਼ਤ ਸੁਹਾਏ ਪੈਜ ਰਖਾਏ ਗੁਰ ਸਰਨ ਆਏ ਜਨ ਤਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਸਾ ਵਰਿਆ। ਅੰਮ੍ਰਿਤ ਵੇਲਾ ਅੰਮ੍ਰਿਤ ਧਾਰ। ਗੁਰਮੁਖਾਂ ਦੇਵੇ ਚਰਨ ਪਿਆਰ। ਸਾਚਾ ਗੁਰ ਗੁਰਮੁਖ ਸਾਚਾ ਪਾਵੇ ਸਾਰ। ਸਾਚੀ ਦੇਵੇ ਨਾਮ ਭਿੱਖ, ਜਨ ਮੰਗਣ ਖੜੇ ਦਵਾਰ। ਭਗਤ ਜਨਾਂ ਲੇਖ ਸਾਚੇ ਲਿਖ, ਮਾਨਸ ਜਨਮ ਜਾਏ ਸੁਧਾਰ। ਆਤਮ ਮਿਟਾਏ ਸਾਰੀ ਭੁੱਖ, ਅੰਮ੍ਰਿਤ ਬਰਖੇ ਕਿਰਪਾ ਧਾਰ। ਗੁਰਮੁਖ ਮਿਟਾਏ ਆਤਮ ਤ੍ਰਿਖ, ਦੇਵੇ ਦਰਸ ਆਪ ਕਰਤਾਰ। ਗੁਰਮੁਖ ਸਾਚੇ ਸਾਚੇ ਸਿੱਖ, ਚਲ ਆਇਣ ਪ੍ਰਭ ਦਰਬਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਬਰਖੇ ਕਿਰਪਾ ਧਾਰ। ਅੰਮ੍ਰਿਤ ਵੇਲਾ ਅੰਮ੍ਰਿਤ ਭਰਿਆ। ਕਰ ਦਰਸ ਪ੍ਰਭ ਗੁਰਮੁਖ ਵਿਰਲਾ ਕਲਜੁਗ ਹਰਿਆ। ਗੁਰਮੁਖ ਵਿਰਲੇ ਪ੍ਰਭ ਅਬਿਨਾਸ਼ੀ ਦਰ ਘਰ ਆਏ ਵਿਰਲੇ ਵਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪਰਗਟੇ ਥਿਰ ਘਰਿਆ। ਥਿਰ ਘਰ ਵਾਸੀ ਥਿਰ ਘਰ ਵਾਸ। ਏਕਾ ਜੋਤ ਪ੍ਰਭ ਅਬਿਨਾਸ਼। ਸਰਬ ਘਟ ਮਾਤਲੋਕ ਜੋਤ ਪਰਕਾਸ਼। ਪਰਗਟ ਹੋਏ ਪ੍ਰਭ ਅਬਿਨਾਸ਼ੇ। ਕਲਜੁਗ ਅੰਧੇਰ ਸਰਬ ਵਿਨਾਸੇ। ਨਿਹਕਲੰਕ ਜੋਤ ਸਰੂਪੀ ਕੀਏ ਵਾਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਜਨਾਂ ਸਦ ਦਾਸਨ ਦਾਸੇ। ਦਾਸਨ ਦਾਸ ਆਪ ਭਗਵਾਨ। ਵਾਸਨ ਵਾਸ ਸਰਬ ਜਹਾਨ। ਨਾਸਨ ਨਾਸ ਕਰੇ ਕਲਜੁਗ ਜੀਵ ਬੇਈਮਾਨ। ਨਿਰਾਸਨ ਨਿਰਾਸ ਕਰੇ ਪਰਗਟ ਜੋਤ ਚਤੁਰ ਸੁਜਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਵਡ ਬਲੀ ਬਲਵਾਨ। ਵਡਾ ਪ੍ਰਭ ਬਲੀ ਬਲਵਾਨਾ। ਜੋਤ ਪਰਗਟਾਵੇ ਘਨਈਆ ਕਾਹਨਾ। ਏਕਾ ਜੋਤ ਜਗਾਏ ਰਮਈਆ ਰਾਮਾ ਸ਼ਾਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤਲੋਕ ਪਹਰਿਆ ਜਾਮਾ। ਸਾਚਾ ਪ੍ਰਭ ਜਾਮਾ ਧਾਰੇ। ਜਨ ਭਗਤ ਸੁਹਣ ਪ੍ਰਭ ਚਰਨ ਦਵਾਰੇ। ਸਾਚਾ ਮਾਣ ਦਵਾਏ ਜਿਉਂ ਧਰੂ ਦਰਬਾਰੇ। ਪ੍ਰਹਿਲਾਦ ਮਾਣ ਰਖਾਇਆ ਨਰ ਸਿੰਘ ਰੂਪ ਆਪ ਪ੍ਰਭ ਧਾਰੇ। ਬਾਵਨ ਭੇਖ ਧਾਰ, ਚਾਰ ਵੇਦ ਮੁਖ ਪਾਠ ਉਚਾਰੇ। ਚੱਕਰ ਸੁਦਰਸ਼ਨ ਬਾਣ ਮਾਰ, ਦੁਰਬਾਸਾ ਹੰਕਾਰ ਨਿਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗੋ ਜੁਗ ਜਾਮਾ ਮਾਤਲੋਕ ਵਿਚ ਧਾਰੇ। ਸਾਚਾ ਪ੍ਰਭ ਵਕ਼ਤ ਸੁਹਾਏ। ਮਾਤਲੋਕ ਪ੍ਰਭ ਜੋਤ ਜਗਾਏ। ਜਨ ਭਗਤ ਪ੍ਰਭ ਦਰ ਲਿਆਏ। ਅਵਤਾਰ ਨਰ ਦਇਆ ਕਮਾਏ। ਭੰਡਾਰੇ ਭਰ ਪ੍ਰਭ ਸੇਵਾ ਲਾਏ। ਆਤਮ ਦਰ ਪ੍ਰਭ ਦੇ ਖੁਲ੍ਹਾਏ। ਅੰਮ੍ਰਿਤ ਸਰ ਪ੍ਰਭ ਝਿਰਨਾ ਦੇ ਝਿਰਾਏ। ਸਰਨ ਪਰ ਗੁਰਸਿਖ ਤਰ ਜਾਏ। ਜਨਕ ਭਗਤ ਤੀਨ ਲੋਕ ਵਡਿਆਏ। ਰਾਣੀ ਤਾਰਾ ਤਾਰ, ਸਾਧ ਸੰਗਤ ਪ੍ਰਭ ਮਾਣ ਦਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੋਏ ਆਪ ਸਹਾਏ। ਗੁਰਮੁਖਾਂ ਦੇਵੇ ਪ੍ਰਭ ਚਰਨ ਪਿਆਰ। ਜੋਤ ਜਗਾਏ ਪ੍ਰਭ ਅਗੰਮ ਅਪਾਰ। ਵਸੇ ਵਿਚ ਆਪ ਨਿਰੰਕਾਰ। ਏਕਾ ਜੋਤ ਆਪ ਪਸਾਰ। ਜੁਗੋ ਜੁਗ ਆਏ ਵਾਰੋ ਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਕ੍ਰਿਸ਼ਨ ਮੁਰਾਰ। ਸਾਚਾ ਪ੍ਰਭ ਕ੍ਰਿਸ਼ਨ ਮੁਰਾਰੀ। ਭਗਤ ਜਨਾਂ ਪ੍ਰਭ ਪਾਰ ਉਤਾਰੀ। ਦੁਰਯੋਧਨ ਗਵਾਏ ਮਾਣ, ਝੁੱਗੀ ਬਿਦਰ ਜਾਏ ਪੈਜ ਸਵਾਰੀ। ਸੁਦਾਮੇ ਦੇਵੇ ਮਾਣ, ਚਰਨੀ ਡਿਗੇ ਆਪ ਮੁਰਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪ ਪ੍ਰਭ ਬਨਵਾਰੀ। ਕਿਰਪਾ ਕਰੇ ਆਪ ਬਨਵਾਰਿਆ। ਆਏ ਚਰਨ ਪ੍ਰਭ ਨਿਮਸਕਾਰਿਆ। ਦੇਵੇ ਮਾਣ ਜਗਤ ਅਪਾਰਿਆ। ਮਹਾਰਾਜ ਸ਼ੇਰ ਸਿਘ ਵਿਸ਼ਨੂੰ ਭਗਵਾਨ, ਮਾਣ ਰਖਾਏ ਵਿਚ ਸੰਸਾਰਿਆ। ਸਾਚਾ ਪ੍ਰਭ ਸਚ ਦਵਾਰਾ। ਲੇਖ ਲਿਖਾਏ ਪ੍ਰਭ ਅਪਰ ਅਪਾਰਾ। ਨਾਮਦੇਵ ਪ੍ਰਭ ਸਾਚੇ ਤਾਰਾ। ਲੇਖ ਲਿਖਾਏ ਲੇਖੇ, ਵਰਤੇ ਵਰਤਾਏ ਕਰਾਏ ਸਾਚੀ ਕਾਰਾ। ਏਕਾ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਾਤਲੋਕ ਆਵੇ ਜਾਵੇ ਵਾਰੋ ਵਾਰਾ। ਜੈ ਦੇਵ ਪ੍ਰਭ ਤਰਾਇਆ। ਸਾਚਾ ਲੇਖ ਪ੍ਰਭ ਆਪ ਕਰਾਇਆ। ਨਾਮ ਦੇਵ ਮਾਣ ਦਵਾਇਆ। ਪਰਗਟ ਜੋਤ ਦਰ ਘਰ ਆਏ ਪ੍ਰਭ ਭੋਗ ਲਗਾਇਆ। ਵਡ ਵਡ ਵਡ ਪ੍ਰਭ ਸਿਰ ਛਤਰ ਝੁਲਾਇਆ। ਆਪ ਦੇਹੁਰਾ ਫੇਰਿਆ, ਸਰਬ ਜੀਆਂ ਦਾ ਮਾਣ ਗਵਾਇਆ। ਜੋਤ ਸਰੂਪੀ ਜੋਤ ਪ੍ਰਭ ਜੁਗੋ ਜੁਗ ਜਗਤ ਹਿਤ ਵਿਚ ਮਾਤ ਦੇ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲ ਜਾਮਾ ਮਾਤਲੋਕ ਵਿਚ ਪਾਇਆ। ਮਾਤਲੋਕ ਪ੍ਰਭ ਜਾਮਾ ਧਰਿਆ। ਸਰਨ ਲਾਗ ਗੁਰਮੁਖ ਵਿਰਲਾ ਤਰਿਆ। ਦੇ ਦਰਸ ਪ੍ਰਭ ਆਤਮ ਕੀਨਾ ਹਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਾਮਾ ਮਾਤਲੋਕ ਵਿਚ ਧਰਿਆ। ਮਾਤਲੋਕ ਪ੍ਰਭ ਜਾਮਾ ਪਾਏ। ਓਅੰਕਾਰ ਜੋਤ ਜਗਾਏ। ਵਿਚ ਸੰਸਾਰ ਹੋਏ ਰੁਸ਼ਨਾਏ। ਅੰਧ ਅੰਧਿਆਰ ਸਰਬ ਮਿਟ ਜਾਏ। ਦਰ ਦਰਬਾਰ ਕਰੋੜ ਤੇਤੀਸ ਰਖਾਏ। ਨਰ ਅਵਤਾਰ ਚੌਥੇ ਜੁਗ ਜਾਮਾ ਵਿਚ ਮਾਤ ਦੇ ਪਾਏ। ਹਰਿ ਭਗਤ ਅਧਾਰ, ਨਿਹਕਲੰਕ ਕਲ ਜਾਮਾ ਪਾਏ। ਸ੍ਰਿਸ਼ਟ ਖੁਆਰ ਅੰਤਮ ਪ੍ਰਭ ਕਰਾਏ। ਹਾਹਾਕਾਰ ਵਿਚ ਕੁੰਟ ਚਾਰ ਮੱਚ ਜਾਏ। ਆਪ ਨਿਰੰਕਾਰ ਸਦ ਅਡੋਲ, ਸ੍ਰਿਸ਼ਟ ਸਬਾਈ ਆਪ ਡੁਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਜੋਤ ਮਾਤ ਪਰਗਟਾਏ। ਮਾਤਲੋਕ ਪ੍ਰਭ ਜੋਤ ਜਗਾ ਕੇ। ਜਨ ਭਗਤ ਪ੍ਰਭ ਸੰਗ ਉਪਾ ਕੇ। ਸਾਚੀ ਬਣਤ ਪ੍ਰਭ ਜਾਏ ਬਣਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਵਿਚ ਮਾਤ ਦੇ ਪਾ ਕੇ। ਲੋਕਮਾਤ ਪ੍ਰਭ ਵਕ਼ਤ ਸੁਹਾਇਆ। ਉਨੀਂ ਸੌ ਪੰਜਾਹ ਬਿਕ੍ਰਮੀ ਲੇਖ ਲਿਖਾਇਆ। ਸਾਚਾ ਵਕ਼ਤ ਵੇਖ, ਮਾਤਲੋਕ ਪ੍ਰਭ ਜੋਤ ਜਗਾਇਆ। ਜੋਤ ਸਰੂਪੀ ਕੀਨਾ ਭੇਖ, ਸ੍ਰਿਸ਼ਟ ਸਬਾਈ ਤਾਈਂ ਭੁਲਾਇਆ। ਕਲਜੁਗ ਜੀਵ ਰਹੇ ਵੇਖਾ ਵੇਖ, ਪ੍ਰਭ ਅਬਿਨਾਸ਼ੀ ਨਜ਼ਰ ਨਾ ਆਇਆ। ਬੇਮੁਖ ਜੀਵਾਂ ਉਲਟੀ ਰੇਖ, ਪ੍ਰਭ ਗੂੜ੍ਹੀ ਨੀਂਦ ਸਵਾਇਆ। ਗੁਰਮੁਖ ਸਾਚੇ ਆਤਮ ਵੇਖ, ਪ੍ਰਭ ਦਰ ਆਏ ਸੀਸ ਝੁਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਵਿਚ ਮਾਤ ਦੇ ਪਾਇਆ। ਮਾਤਲੋਕ ਹੋਏ ਅਕਾਰਾ। ਜਗੇ ਜੋਤ ਅਗੰਮ ਅਪਾਰਾ। ਧਰੇ ਜੋਤ ਆਪ ਪ੍ਰਭ ਨਿਰੰਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਕੀਆ ਪਸਾਰਾ। ਸਾਚਾ ਪ੍ਰਭ ਪਸਰ ਪਸਾਰੇ। ਆਵੇ ਜਾਵੇ ਵਾਰੋ ਵਾਰੇ। ਕਲਜੁਗ ਜੀਵ ਹੋਏ ਮੂਰਖ ਮੁਗਧ ਗਵਾਰੇ। ਗੁਰਮੁਖ ਵਿਰਲੇ ਆਤਮ ਰਸ ਪੀਵ, ਆਤਮ ਜੋਤ ਕਰੇ ਉਜਿਆਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਕਰੇ ਅਪਾਰੇ। ਅਚਰਜ ਖੇਲ ਪ੍ਰਭ ਅਪਾਰ। ਪਰਗਟਾਈ ਜੋਤ ਵਿਚ ਸੰਸਾਰ। ਬੇਮੁਖ ਦਰ ਜਾਇਣ ਰੋਤ, ਨਜ਼ਰ ਨਾ ਆਵੇ ਨੈਣ ਮੁੰਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤਲੋਕ ਆਏ ਜਾਮਾ ਧਾਰ। ਸਾਚਾ ਪ੍ਰਭ ਜਾਮਾ ਧਾਰੇ। ਗੁਰ ਗੋਬਿੰਦ ਸਚ ਬਚਨ ਲਿਖਾਰੇ। ਵੇਲੇ ਅੰਤ ਪਰਗਟੇ ਨਿਹਕਲੰਕ ਨਰਾਇਣ ਨਰ ਅਵਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਜਾਣੇ ਸਾਰੇ। ਗੁਰ ਗੋਬਿੰਦ ਸਤਿ ਬਚਨ ਲਿਖਾਇਆ। ਨਿਹਕਲੰਕ ਸਰਬ ਸਮਰਥ ਅੰਤ ਜਾਮਾ ਪਾਇਆ। ਜੋਤ ਸਰੂਪੀ ਜੋਤ ਧਰਾਇਆ। ਗੁਰਮੁਖ ਵੇਖੇ ਬੇਮੁਖਾਂ ਪ੍ਰਭ ਦਿਸ ਨਾ ਆਇਆ। ਮਾਨਸ ਜਨਮ ਲਗਾਏ ਲੇਖੇ, ਚਰਨ ਆਏ ਜਿਸ ਸੀਸ ਝੁਕਾਇਆ। ਜੋ ਜਨ ਰਹੇ ਭਰਮ ਭੁਲੇਖੇ, ਪ੍ਰਭ ਨਰਕ ਨਿਵਾਸ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਵਿਚ ਮਾਤ ਦੇ ਪਾਇਆ। ਵਕ਼ਤ ਸੁਹਾਇਆ ਆਪ ਪ੍ਰਭ, ਕਲਜੁਗ ਜਾਮਾ ਪਾਏ। ਵਕ਼ਤ ਸੁਹਾਇਆ ਆਪ ਪ੍ਰਭ, ਆਪਣੀ ਜੋਤ ਪਰਗਟਾਏ। ਵਕ਼ਤ ਸੁਹਾਇਆ ਆਪ ਪ੍ਰਭ, ਕਲਜੁਗ ਅੰਧੇਰ ਮਿਟਾਏ। ਵਕ਼ਤ ਸੁਹਾਇਆ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਨਾਉਂ ਰਖਾਏ। ਵਕ਼ਤ ਸੁਹਾਇਆ ਆਪ ਪ੍ਰਭ, ਵਿਚ ਮਾਤ ਪ੍ਰਭ ਭਾਗ ਲਗਾਏ। ਵਕ਼ਤ ਸੁਹਾਇਆ ਆਪ ਪ੍ਰਭ, ਗੁਰਮੁਖ ਸਾਚੇ ਆਤਮ ਜਾਗ ਲਗਾਏ। ਵਕ਼ਤ ਸੁਹਾਇਆ ਆਪ ਪ੍ਰਭ, ਗੁਰਮੁਖਾਂ ਹਉਮੇ ਅਗਨ ਬੁਝਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਮਾਤਲੋਕ ਵਿਚ ਪਾਏ। ਮਾਤਲੋਕ ਪ੍ਰਭ ਸਾਚਾ ਆਇਆ। ਪੰਚਮ ਜੇਠ ਮੁਖ ਰਖਾਇਆ। ਘਨਕਪੁਰੀ ਪ੍ਰਭ ਭਾਗ ਲਗਾਇਆ। ਮਾਤਾ ਤਾਬੋ ਕੁੱਖ ਸੁਫਲ ਕਰਾਇਆ। ਸਿੰਘ ਜਵੰਦ ਨਾਮ ਵਡਿਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਨਾਮ ਧਰਾਇਆ। ਘਨਕਪੁਰੀ ਪ੍ਰਭ ਭਾਗ ਲਗਾਏ। ਆਪ ਆਪਣੀ ਜੋਤ ਪਰਗਟਾਏ। ਦੇਵੀ ਦੇਵ ਪ੍ਰਭ ਸਰਨ ਲਿਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਵਿਚ ਮਾਤ ਦੇ ਪਾਏ। ਪੁਰੀ ਘਨਕ ਧਾਮ ਨਿਆਰਾ। ਸਤਿਜੁਗ ਉਪਜਾਵੇ ਪ੍ਰਭ ਵਿਚ ਸੰਸਾਰਾ। ਜੋਤ ਜਗਾਵੇ ਪ੍ਰਭ ਗਿਰਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਨਿਹਕਲੰਕ ਅਵਤਾਰਾ। ਘਨਕਪੁਰੀ ਪ੍ਰਭ ਜੋਤ ਜਗਾਏ। ਵਾਕ ਭਵਿਖਤ ਪ੍ਰਭ ਸਤਿ ਕਰਾਏ। ਲਿਖਾਈ ਲਿਖਤ ਪ੍ਰਭ ਆਪ ਵਰਤਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਮਾਤ ਪਰਗਟਾਏ। ਏਕਾ ਓਟ ਨਿਹਕਲੰਕ ਰਖਾ ਕੇ। ਸ਼ਬਦ ਜੋਤ ਗੁਰ ਡੰਕ ਵਜਾ ਕੇ। ਕੋਟਨ ਕੋਟ ਪ੍ਰਭ ਸਰਨ ਲਗਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਲ ਆਪ ਵਰਤਾ ਕੇ। ਜਾਮਾ ਮਾਤਲੋਕ ਵਿਚ ਪਾ ਕੇ। ਸਾਚੇ ਪ੍ਰਭ ਜਾਮਾ ਪਾਇਆ। ਪ੍ਰਭ ਅਬਿਨਾਸ਼ੀ ਆਪਣਾ ਆਪ ਉਪਾਇਆ। ਆਵਣ ਜਾਣ ਇਕ ਖੇਲ ਰਚਾਇਆ। ਕਲਜੁਗ ਜੀਆਂ ਭਰਮ ਭੁਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਵਿਚ ਛੁਪਾਇਆ। ਆਪਣਾ ਆਪ ਪ੍ਰਭ ਛੁਪਾਏ। ਬੇਮੁਖਾਂ ਪ੍ਰਭ ਦਿਸ ਨਾ ਆਏ। ਆਤਮ ਵਸ ਰਸਨਾ ਰਸ, ਮਦਿਰਾ ਮਾਸ ਮੁਖ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵਾਂ ਦਿਸ ਨਾ ਆਏ। ਕਲ ਜੀਵ ਅੰਧ ਅੰਧਿਆਰੇ। ਸਾਚਾ ਸ਼ਬਦ ਭੁੱਲੇ ਗਵਾਰੇ। ਸੁਣਾਇਆ ਸਿਧ ਨਾਨਕ ਨਿਰੰਕਾਰੇ। ਮੰਗਿਆ ਦਾਨ ਪ੍ਰਭ ਭਗਤ ਭਗਵਾਨ, ਏਕਾ ਸ਼ਬਦ ਅਧਾਰੇ। ਏਕਾ ਸ਼ਬਦ ਜਗਤ ਵਰਤਾਰੇ। ਸਤਿਨਾਮ ਗੁਰ ਭਰੇ ਭੰਡਾਰੇ। ਚਾਰ ਕੁੰਟ ਆਪ ਵਰਤਾਰੇ। ਕਲਜੁਗ ਜੀਵ ਹੋਏ ਗਵਾਰੇ। ਸਾਚਾ ਪ੍ਰਭ ਮਨੋ ਵਿਸਾਰੇ। ਰਸਨਾ ਕਰਨ ਸਰਬ ਵਿਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਅੰਤ ਖੁਆਰੇ। ਗੁਰਮੁਖਾਂ ਪ੍ਰਭ ਦਇਆ ਕਮਾਏ। ਸਾਚੀ ਧੁਨ ਸ਼ਬਦ ਉਪਜਾਏ। ਸ਼ਬਦ ਸੁਰਤ ਮੇਲ ਮਿਲਾਏ। ਗੁਰਮੁਖ ਸਾਚੇ ਬੂਝ ਬੁਝਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਂਹੋਂ ਪਕੜ ਲਏ ਤਰਾਏ। ਬਾਂਹੋਂ ਪਕੜ ਪ੍ਰਭ ਆਪ ਉਠਾਏ। ਗੁਰਮੁਖ ਵਿਰਲੇ ਪ੍ਰਭ ਜਗਾਏ। ਏਕਾ ਧੁਨ ਸ਼ਬਦ ਸੁਣਾਏ। ਆਤਮ ਸੁੰਨ ਖੋਲ੍ਹ ਵਖਾਏ। ਨਿਹਕਲੰਕ ਤੇਰੇ ਕਵਣ ਗੁਣ ਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਘਨਕਪੁਰੀ ਕਲ ਜਾਮਾ ਪਾਏ। ਸਾਚੇ ਪ੍ਰਭ ਜਾਮਾ ਪਾਇਆ। ਗੁਰਮੁਖਾਂ ਪ੍ਰਭ ਆਪ ਉਪਾਇਆ। ਆਪ ਆਪਣੇ ਜਿਹਾ ਬਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਰੰਗ ਆਪ ਰੰਗਾਇਆ। ਆਪਣੇ ਰੰਗ ਆਪ ਰੰਗਾਏ। ਆਤਮ ਸਾਚੀ ਜੋਤ ਜਗਾਏ। ਗੁਣਵੰਤ ਗੁਣ ਆਪ ਦਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਏ। ਆਪਣੀ ਦਇਆ ਆਪ ਪ੍ਰਭ ਧਾਰੀ। ਧਰੇ ਜੋਤ ਕਲ ਵਡ ਸੰਸਾਰੀ। ਗੁਰਮੁਖ ਵਿਰਲੇ ਕਲ ਆਇਣ ਤੇਰੇ ਚਰਨ ਦਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦੀ ਪੈਜ ਸਵਾਰੀ। ਸਰਬ ਜੀਆਂ ਦੀ ਪੈਜ ਸਵਾਰ। ਗੁਰਮੁਖਾਂ ਦੇਵੇ ਚਰਨ ਪਿਆਰ। ਆਤਮ ਜੋਤ ਕਰੇ ਉਜਿਆਰ। ਸੋਹੰ ਸ਼ਬਦ ਉਪਜਾਵੇ ਸਾਚੀ ਧੁਨਕਾਰ। ਗਊ ਗਰੀਬ ਪ੍ਰਭ ਸੁਣੀ ਪੁਕਾਰ। ਸੰਤ ਜਨ ਬਿਲਲਾਇਣ ਪ੍ਰਭ ਚਰਨ ਦਵਾਰ। ਕਲਜੁਗ ਜੀਵ ਰਖਾਇਣ ਮਦਿਰਾ ਮਾਸ ਰਸਨ ਆਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਲਜੁਗ ਆਏ ਜਾਮਾ ਧਾਰ। ਪ੍ਰਭ ਦਰ ਆਏ ਜੀਵ ਜੰਤ ਪੁਕਾਰੇ। ਅੰਤਮ ਅੰਤ ਕਾਲ ਕਲ ਹੋਏ ਦੁਖਿਆਰੇ। ਗਊ ਮਾਤ ਦਰ ਦਵਾਰ ਕਰੇ ਪੁਕਾਰੇ। ਝੱਲੀ ਨਾ ਜਾਏ ਛੁਰੀ ਕਟਾਰੇ। ਬਣੇ ਗਵਾਲਾ ਦੁਆਪਰ ਕ੍ਰਿਸ਼ਨ ਮੁਰਾਰੇ। ਕਲਜੁਗ ਜੀਵ ਹੋਏ ਦੁਸ਼ਟ ਦੁਰਾਚਾਰੇ। ਈਸਾ ਮੂਸਾ ਉਮਤੀ, ਪ੍ਰਭ ਕਰੇ ਖੁਆਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਧਾਰੇ। ਦੁਖੀਆਂ ਜੀਆਂ ਪ੍ਰਭ ਪਾਏ ਸਾਰੇ। ਹੰਕਾਰੀਆਂ ਪ੍ਰਭ ਹੰਕਾਰ ਨਿਵਾਰੇ। ਸੋਹੰ ਸ਼ਬਦ ਚਲਾਏ ਖੰਡਾ ਦੋ ਧਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਕਲਜੁਗ ਤਾਰੇ। ਸਾਚਾ ਮਾਰਗ ਨਾਨਕ ਗੁਰ ਲਾਇਆ। ਮੰਤਰ ਨਾਮ ਸਤਿ ਮੁਖ ਰਖਾਇਆ। ਰੱਖੀ ਆਪ ਪਤਿ ਪ੍ਰਭ ਦਰ ਮੰਗਿਆ ਪ੍ਰਭ ਹੋਏ ਸੁਹਾਇਆ। ਕਲਜੁਗ ਜੀਆਂ ਅੰਤਕਾਲ ਕਲ ਆਪਣਾ ਆਪ ਗਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਵਿਚ ਮਾਤ ਦੇ ਪਾਇਆ। ਗੁਰ ਦਸ ਰਹੇ ਜਣਾਏ। ਏਕਾ ਰਾਹ ਜਗਤ ਚਲਾਏ। ਸਤਿ ਸਤਿ ਸਤਿ ਆਤਮ ਧੀਰ ਰਖਾਏ। ਯਤ ਯਤ ਯਤ ਸਾਚਾ ਯਤ ਨਾਉਂ ਰਖਾਏ। ਪਤਿ ਪਤਿ ਪਤਿ ਪ੍ਰਭ ਆਪ ਰਖਾਏ। ਗਤ ਮਿਤ ਮਿਤ ਗਤ ਸਰਬ ਜਨਾਂ ਦੀ ਆਪ ਜਣਾਏ। ਕਲਜੁਗ ਜੀਵ ਭੁੱਲੇ ਤਤ, ਸਾਚਾ ਗੁਰ ਜੋ ਗਏ ਬਤਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਕਲ ਜੋਤ ਸਰੂਪੀ ਜਾਮਾ ਪਾਏ। ਸਾਚਾ ਮਾਰਗ ਜਗਤ ਚਲਾਇਆ। ਕਲਜੁਗ ਜੀਵਾਂ ਆਪ ਭੁਲਾਇਆ। ਆਪਣਾ ਬੀਆ ਆਪ ਵੱਢ ਖਾਇਆ। ਅੰਤਕਾਲ ਨਾ ਕੋਈ ਚਲੇ ਹੀਆ, ਪ੍ਰਭ ਅਬਿਨਾਸ਼ੀ ਦੇ ਸਜਾਇਆ। ਆਤਮ ਜੋਤ ਬੁਝਾਈ ਦੀਆ, ਅੰਧ ਅੰਧੇਰ ਦੇ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦੇ ਸਜਾਇਆ। ਕਲਜੁਗ ਜੀਵ ਦੁਸ਼ਟ ਦੁਰਾਚਾਰ। ਭੁੱਲੇ ਰਾਮ ਇਕ ਕਰਤਾਰ। ਸਾਚਾ ਛੱਡਿਆ ਜਗਤ ਵਿਹਾਰ। ਨਿਮਾਣਿਆਂ ਨਿਤਾਣਿਆਂ ਕਰਨ ਦੁਖਿਆਰ। ਸਰਬ ਸਮਾਣਿਆਂ ਵੇਲੇ ਅੰਤ ਪਾਵੇ ਸਾਰ। ਰਾਜੇ ਰਾਣਿਆਂ ਪ੍ਰਭ ਸਾਚਾ ਕਰੇ ਖੁਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰੇ ਜੋਤ ਆਪ ਕਰਤਾਰ। ਸਾਚੇ ਪਭ ਜੋਤ ਜਗਾਈ। ਪੰਚਮ ਜੇਠ ਰੁੱਤ ਸੁਹਾਈ। ਕਲਜੁਗ ਜੀਵ ਕੌੜੇ ਰੇਠ ਪ੍ਰਭ ਦਰ ਨਾ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਦੇ ਸਜਾਈ। ਪੰਚਮ ਜੇਠ ਜਗਤ ਵਡਿਆਏ। ਪ੍ਰਭ ਅਬਿਨਾਸ਼ੀ ਜੋਤ ਪਰਗਟਾਏ। ਆਪ ਆਪਣਾ ਨਾਉਂ ਧਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਨਕਪੁਰੀ ਵਿਚ ਜਾਮਾ ਪਾਏ। ਪੰਚਮ ਤੇਰੀ ਵਡ ਵਡਿਆਈ। ਪੰਚਮ ਤੇਰੀ ਸਰਬ ਸਰਨਾਈ। ਪੰਚਮ ਪ੍ਰਭ ਮੁਖ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਵਿਚ ਸਦ ਰਿਹਾ ਸਮਾਈ। ਪੰਚਮ ਪ੍ਰਭ ਲੇਖ ਲਿਖਾਏ। ਪੰਚਮ ਪੰਚਮ ਪ੍ਰਭ ਸਾਚਾ ਮਾਰਗ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਦਰਸ ਦਿਖਾਏ। ਪੰਚਮ ਪ੍ਰਭ ਪੰਚਮ ਆਇਆ। ਪੰਚਮ ਸਾਚਾ ਮੁਖ ਰਖਾਇਆ। ਪੰਚਮ ਮਾਰ ਪੰਚਮ ਉਪਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਦਰਸ ਦਿਖਾਇਆ। ਪੰਚਮ ਪ੍ਰਭ ਬਣਤ ਬਣਾਏ। ਪੰਚਮ ਪ੍ਰਭ ਜੋਤ ਪਰਗਟਾਏ। ਪੰਚਮ ਆਏ ਗੁਰਸਿਖ ਤਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਨਿਹਕਲੰਕ ਕਲ ਜਾਮਾ ਪਾਏ। ਪੰਚਮ ਜੇਠ ਹਰਿ ਹਰਿ ਹਰਿ ਪ੍ਰਭ ਆਇਆ। ਪੰਚਮ ਜੇਠ ਦਰ ਦਰ ਪ੍ਰਭ ਦਰ ਸੁਹਾਇਆ। ਪੰਚਮ ਜੇਠ ਨਾਰੀ ਨਰ, ਦਰ ਮੰਗਲ ਗਾਇਆ। ਪੰਚਮ ਜੇਠ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪੀ ਜਾਮਾ ਪਾਇਆ। ਪੰਚਮ ਜੇਠ ਤੋੜੇ ਜਨ। ਹਉਮੇ ਰੋਗ ਨਿਵਾਰੇ ਤਨ। ਸੋਹੰ ਸ਼ਬਦ ਉਪਜਾਵੇ ਕੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਬੇੜਾ ਜਾਏ ਬੰਨ੍ਹ। ਸਾਚਾ ਗੁਰ ਸਚ ਘਰ ਆਇਆ। ਸਾਚਾ ਧਾਮ ਪ੍ਰਭ ਆਪ ਸੁਹਾਇਆ। ਸਾਚਾ ਨਾਮ ਵਿਚ ਜਗਤ ਰਖਾਇਆ। ਸਾਚਾ ਕਾਮ ਪ੍ਰਭ ਆਪ ਕਰਾਇਆ। ਸਾਚਾ ਜਾਮ ਗੁਰ ਸ਼ਬਦ ਪਿਲਾਇਆ। ਘਨਈਆ ਸ਼ਾਮ ਪਰਗਟ ਜੋਤ ਦਰਸ ਦਿਖਾਇਆ। ਰਮਈਆ ਰਾਮ ਵਿਚ ਮਾਤ ਦੇ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਜਾਏ ਉਠਾਇਆ। ਬਾਲ ਅਵਸਥਾ ਖੇਲ ਅਪਾਰਾ। ਕਲਜੁਗ ਜੀਵ ਨਾ ਪਾਵੇ ਸਾਰਾ। ਸਾਚਾ ਸੰਤ ਸੱਚੀ ਸ਼ਬਦ ਉਪਜੇ ਧੁਨਕਾਰਾ। ਜਗੇ ਜੋਤ ਝੂਠੀ ਦੇਹ ਮਹਿਲ ਮੁਨਾਰਾ। ਸੁਰਤ, ਸ਼ਬਦ ਸ਼ਬਦ ਸੁਰਤ ਖੋਲ੍ਹ ਦੇਵੇ ਦਸਮ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਏਕਾ ਦੇਵੇ ਜੋਤ ਅਧਾਰਾ। ਜੋਤ ਸਰੂਪੀ ਮੇਲ ਮਿਲਾਇਆ। ਸੰਤ ਮਨੀ ਸਿੰਘ ਮਾਣ ਦਵਾਇਆ। ਆਪਣਾ ਭੇਵ ਆਪ ਖੁਲ੍ਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣੀ ਸਰਨ ਲਗਾਇਆ। ਆਪਣੀ ਸਰਨ ਆਪ ਪ੍ਰਭ ਲਾਏ। ਆਤਮ ਸਾਚੀ ਜੋਤ ਜਗਾਏ। ਅਗਿਆਨ ਅੰਧ ਦੇ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਵਛ ਸਰੂਪ ਦਰਸ ਦਿਖਾਏ। ਸੰਤ ਮਨੀ ਸਿੰਘ ਆਤਮ ਤ੍ਰਿਪਤਾਸੀ। ਮਿਲਿਆ ਪ੍ਰਭ ਘਨਕਪੁਰ ਵਾਸੀ। ਆਤਮ ਉਤਰੀ ਸਰਬ ਉਦਾਸੀ। ਮਿਲਿਆ ਪ੍ਰਭ ਸਰਬ ਘਟ ਵਾਸੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਨਾਮ ਜਪਾਏ ਸ੍ਰਿਸ਼ਟ ਸਭ ਦਾਸੀ। ਸਾਚੇ ਪ੍ਰਭ ਜੋਤ ਜਗਾਈ। ਆਪ ਆਪਣੀ ਬੂਝ ਬੁਝਾਈ। ਆਤਮ ਦੂਜੇ ਦੂਜ ਮਿਟਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਦੇ ਜਣਾਈ। ਸਾਚਾ ਸ਼ਬਦ ਆਪ ਜਣਾਇਆ। ਨਿਹਕਲੰਕ ਵਿਚ ਮਾਤ ਦੇ ਆਇਆ। ਸ਼ਾਮ ਰੂਪ ਪ੍ਰਭ ਨਜ਼ਰ ਨਾ ਆਇਆ। ਵਡ ਵਡ ਭੂਪ ਪ੍ਰਭ ਆਪ ਅਖਵਾਇਆ। ਨਾ ਰੰਗ ਰੂਪ ਬੇਮੁਖਾਂ ਦਿਸ ਨਾ ਆਇਆ। ਏਕਾ ਸਤਿ ਸਰੂਪ ਪ੍ਰਭ ਏਕਾ ਜੋਤ ਜਗਾਇਆ। ਗੁਰਮੁਖ ਸਾਚੇ ਤੇਰੀ ਦੇਹ ਵਿਚ ਅੰਧ ਕੂਪ, ਜੋਤ ਸਰੂਪੀ ਦੀਪ ਜਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਪਕੜ ਉਠਾਇਆ। ਸੰਤ ਮਨੀ ਸਿੰਘ ਪ੍ਰਭ ਸ਼ਬਦ ਜਣਾਏ। ਦਿਵਸ ਰੈਣ ਰੈਣ ਦਿਵਸ ਬਹਿਣ ਨਾ ਪਾਏ। ਮੁਖੋਂ ਸਕੇ ਨਾ ਕਹਿਣ ਜੋ ਪ੍ਰਭ ਸੁਣਾਏ। ਆਪ ਜਣਾਏ ਜਨ ਗਾਇਣ ਗਾਣ, ਮਹਾਰਾਜ ਸ਼ੇਰ ਸਿੰਘ ਦਇਆ ਕਮਾਏ। ਸਾਚੇ ਸੰਤ ਪ੍ਰਭ ਕਿਰਪਾਧਾਰੀ। ਦਿਸੇ ਬਾਲ ਅਵਸਥਾ ਨੈਣ ਮੁੰਧਾਰੀ। ਸਾਚਾ ਰਸਤਾ ਗੁਰ ਚਰਨ ਦਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਰਸ ਕ੍ਰਿਸ਼ਨ ਮੁਰਾਰੀ। ਸ਼ਾਮ ਰੂਪ ਪ੍ਰਭ ਦਰਸ ਦਿਖਾਇਆ। ਸਾਵਲ ਸੁੰਦਰ ਪ੍ਰਭ ਰੂਪ ਵਟਾਇਆ। ਕਵਲ ਨੈਣ ਪ੍ਰਭ ਨਜ਼ਰੀ ਆਇਆ। ਸੁੰਦਰ ਕੁੰਡਲ ਮੁਕਟ ਬੈਨ, ਸਿਰ ਹੱਥ ਟਿਕਾਇਆ। ਸਾਚੇ ਸੰਤ ਦਰ ਲਹਿਣਾ ਲੈਣ, ਪ੍ਰਭ ਅਬਿਨਾਸ਼ੀ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣੀ ਸਰਨ ਲਗਾਇਆ। ਸਾਚੇ ਸੰਤ ਪ੍ਰਭ ਸਤਿ ਕਰ ਮਾਨਿਆਂ। ਚਲਿਆ ਆਪ ਪ੍ਰਭ ਦੇ ਭਾਣਿਆਂ। ਆਇਆ ਦਰ ਹੋਏ ਨਿਮਾਣਿਆਂ। ਪਾਇਆ ਮਾਣ ਵਿਚ ਸੁਘੜ ਸਿਆਣਿਆਂ। ਜਾਣੀ ਜਾਣ ਆਪਣਾ ਬਿਰਦ ਆਪ ਪਛਾਣਿਆਂ। ਭਗਤ ਭਗਵਾਨ ਇਕ ਰੰਗ ਸਮਾਣਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਭੇਵ ਗੁਰਮੁਖ ਵਿਰਲੇ ਕਲ ਪਛਾਣਿਆਂ। ਸੰਤ ਮਨੀ ਸਿੰਘ ਆਏ ਦਰ। ਸਾਚਾ ਪ੍ਰਭ ਲਏ ਵਰ। ਬਾਲ ਅਵਸਥਾ ਸਰਨੀ ਪਰ। ਗੁਰਮੁਖ ਸਾਚੇ ਮਿਲਿਆ ਸਾਚਾ ਘਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣੀ ਜੋਤ ਜਗਾਏ ਅਵਤਾਰ ਨਰ। ਬਾਲ ਅਵਸਥਾ ਖੇਲ ਅਪਾਰ। ਸੰਤ ਮਨੀ ਸਿੰਘ ਏਕਾ ਜਾਣੇ ਰੰਗ ਕਰਤਾਰ। ਕਲਜੁਗ ਜੀਵ ਭੁੱਲੇ ਸਰਬ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਾ ਦਿਸਾਵੇ ਬੁਝਾਵੇ ਸਾਚਾ ਸਚ ਦਵਾਰ। ਸਾਚਾ ਸੰਤ ਸੇਵ ਕਮਾਏ। ਦਿਵਸ ਰੈਣ ਪ੍ਰਭ ਰਸਨਾ ਗਾਏ। ਦਰਸ ਪੇਖੇ ਨੈਣ ਆਤਮ ਤ੍ਰਿਪਤਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਰਿਹਾ ਸਮਾਏ। ਸੰਤ ਮਨੀ ਸਿੰਘ ਸਤਿ ਕਰ ਜਾਣੋ। ਆਤਮ ਗਿਆ ਸਰਬ ਮਾਣੋ। ਏਕਾ ਉਪਜੇ ਸ਼ਬਦ ਕਾਨੋ। ਮਹਾਰਾਜ ਸ਼ੇਰ ਸਿੰਘ ਦੇਵੇ ਸ਼ਬਦ ਵਡਿਆਈ ਨਾ ਲਗੇ ਸੰਨੋ। ਸ਼ਬਦ ਧੰਨ ਗੁਰ ਦਰ ਪਾਇਆ। ਤਨ ਮਨ ਹਰਾ ਕਰਾਇਆ। ਸੁਣ ਕੰਨ ਧੁਨ ਉਪਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖ ਸਾਚੇ ਸੁੰਨ ਖੁਲ੍ਹਾਇਆ। ਖੁਲ੍ਹੇ ਸੁੰਨ ਉਪਜੇ ਧੁੰਨ। ਪ੍ਰਭ ਸਾਚੇ ਦੀ ਸਾਚੀ ਰੁਣ ਝੁਣ। ਆਪ ਸੁਣਾਏ ਜਗਾਏ ਗੁਰਮੁਖ ਵਿਰਲੇ ਚੁਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਲਜੁਗ ਜੀਵ ਨਾ ਜਾਨਣ ਤੇਰੇ ਗੁਣ। ਪ੍ਰਭ ਗੁਣ ਜੀਵ ਕਿਆ ਜਾਣੇ। ਸੋ ਜਾਣੇ ਜਿਸ ਆਪ ਪਛਾਣੇ। ਜਗਤ ਭੁਲਾਏ ਰਾਜੇ ਰਾਣੇ। ਰਾਓ ਰੰਕ ਪ੍ਰਭ ਆਪ ਮਿਟਾਣੇ। ਮਿਟਾਏ ਸ਼ੰਕ ਪ੍ਰਭ ਸ਼ਬਦ ਲਿਖਾਣੇ। ਵਜਾਏ ਡੰਕ ਸੋਹੰ ਸ਼ਬਦ ਜੈ ਜੈ ਜੈਕਾਰ ਕਰਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚਲਾਏ ਆਪਣੇ ਭਾਣੇ। ਸੰਤ ਮਨੀ ਸਿੰਘ ਸ਼ਬਦ ਜਣਾਇਆ। ਆਪ ਆਪਣਾ ਭੇਦ ਖੁਲ੍ਹਾਇਆ। ਦੇਵੀਆਂ ਦੇਵ ਘਨਕਪੁਰੀ ਚਲ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਖੰਡਾ ਸੀਸ ਲਗਾਇਆ। ਮਾਤਲੋਕ ਅਵਤਾਰ ਧਰ। ਕਰੇ ਖੇਲ ਅਪਾਰ ਅਪਰ। ਸਾਚਾ ਪ੍ਰਭ ਤਾਰਨ ਤਰ। ਗੁਰਮੁਖ ਵਿਰਲੇ ਆਇਣ ਦਰ। ਬੇਮੁਖ ਕਲਜੁਗ ਜੀਵ ਜਾਇਣ ਡਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਿਹਕਲੰਕ ਅਵਤਾਰ ਨਰ। ਸਾਚਾ ਗੁਰ ਸੱਚਾ ਫ਼ਰਮਾਣ। ਸੱਚਾ ਕਰਮ ਸੱਚਾ ਵਰਤਾਣ। ਸੱਚਾ ਧਰਮ ਪ੍ਰਭ ਚਲਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਆਪਣੀ ਰਖਾਏ ਆਣ। ਸੰਤ ਮਨੀ ਸਿੰਘ ਪ੍ਰਭ ਸ਼ਬਦ ਜਣਾਏ। ਆਪ ਆਪਣਾ ਹੁਕਮ ਸੁਣਾਏ। ਏਕਾ ਹੁਕਮ ਜਗਤ ਵਰਤਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਕਲ ਸਰਬ ਮਾਣ ਗਵਾਏ। ਸਾਚੇ ਸੰਤ ਪ੍ਰਭ ਹੁਕਮ ਸੁਣਾਇਆ। ਅੰਮ੍ਰਿਤ ਸਰ ਦਾ ਰਾਹ ਬਤਾਇਆ। ਸੰਤ ਮਨੀ ਸਿੰਘ ਸਤਿ ਕਮਾਇਆ। ਗੁਰਮੁਖ ਸਾਚੇ ਪ੍ਰਭ ਸੀਸ ਉਠਾਇਆ। ਸਚ ਘਰ ਜਾਏ ਪ੍ਰਭ ਜਾਏ ਟਿਕਾਇਆ। ਪੰਚਮ ਗੁਰ ਅਰਜਨ ਜੋ ਸ਼ਬਦ ਲਿਖਾਇਆ। ਹਰਿ ਜੂ ਹਰਿ ਮੰਦਰ ਪ੍ਰਭ ਸਾਚਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪ ਵਰਤਾਇਆ। ਬਾਲ ਅਵਸਥਾ ਪ੍ਰਭ ਖੇਲ ਕਰਾਈ। ਮੰਜੀ ਸਾਹਿਬ ਚਰਨ ਟਿਕਾਈ। ਲਿਖਤ ਭਵਿਖਤ ਸਤਿ ਵਰਤਾਈ। ਕਲਜੁਗ ਜੀਵ ਸਾਰ ਨਾ ਪਾਈ। ਪੂਰਨ ਸੰਤ ਪ੍ਰਭ ਬੂਝ ਬੁਝਾਈ। ਨਿਹਕਲੰਕ ਕਲ ਜੋਤ ਜਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਅੰਤ ਦੇ ਸਜਾਈ। ਮੰਜੀ ਸਾਹਿਬ ਚਰਨ ਪ੍ਰਭ ਧਰਿਆ। ਸਾਚਾ ਸੰਤ ਪ੍ਰਭ ਸਰਨੀ ਪਰਿਆ। ਸਰ ਅੰਮ੍ਰਿਤ ਵਡ ਸਰ ਸਰਿਆ। ਵੇਲਾ ਅੰਤ ਅੰਤਕਾਲ ਬੇਮੁਖਾਂ ਹਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਫਲ ਕੁਕਰਮ ਕਰਮ ਜੀਵ ਜੋ ਕਰਿਆ। ਅੰਮ੍ਰਿਤ ਸਰ ਦੇ ਉਠੇ ਪੁਜਾਰੀ। ਕਲਜੁਗ ਜੀਵ ਦੁਸ਼ਟ ਦੁਰਾਚਾਰੀ। ਆਤਮ ਹੋਈ ਅੰਧ ਅੰਧਿਆਰੀ। ਦਿਸ ਨਾ ਆਏ ਜੋਤ ਨਿਰੰਕਾਰੀ। ਮਾਤਲੋਕ ਆਏ ਜਾਮਾ ਧਾਰੀ। ਬੇਮੁਖਾਂ ਆਤਮ ਹੋਏ ਹੰਕਾਰੀ। ਸੰਤ ਆਏ ਕਰਨ ਖੁਆਰੀ। ਬਾਂਹੋਂ ਪਕੜ ਦਰ ਦੁਰਕਾਰੀ। ਸਰ ਅੰਮ੍ਰਿਤ ਹੋਈ ਹਾਹਾਕਾਰੀ। ਵੇਖਣ ਆਏ ਸਰਬ ਨਰ ਨਾਰੀ। ਪ੍ਰਭ ਸਾਚੇ ਖੇਲ ਕਰੀ ਅਪਾਰੀ। ਕਾਸਦ ਮੰਗਾਇਆ ਆਪ ਗਿਰਧਾਰੀ। ਖੋਹੇ ਪਰ ਅਪਰ ਅਪਾਰੀ। ਜੀਵ ਜੰਤਾਂ ਮਾਇਆ ਪ੍ਰਭ ਪਸਾਰੀ। ਆਤਮ ਵਿਚ ਕਰਨ ਵਿਚਾਰੀ। ਪ੍ਰਭ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਲਜੁਗ ਜੀਵ ਨਾ ਪਾਇਣ ਸਾਰੀ। ਸਾਚਾ ਪ੍ਰਭ ਸਾਰ ਨਾ ਪਾਈ। ਆਪ ਆਪਣਾ ਰਿਹਾ ਛੁਪਾਈ। ਕਲਜੁਗ ਜੀਵ ਭਰਮ ਭੁਲਾਈ। ਪ੍ਰਭ ਸਾਚਾ ਸਚ ਵਡਿਆਈ। ਨਿਹਕਲੰਕ ਕਲ ਜਾਮਾ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਲ ਨਾਉਂ ਧਰਾਈ। ਸਾਚਾ ਗੁਰ ਸਚ ਘਰ ਆਇਆ। ਦਰ ਘਰ ਸਾਚੇ ਚਰਨ ਟਿਕਾਇਆ। ਆਪਣਾ ਬਚਨ ਸਤਿ ਕਰਾਇਆ। ਬੇਮੁਖਾਂ ਬਾਂਹੋਂ ਪਕੜ ਪ੍ਰਭ ਬਾਹਰ ਕਢਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪ ਵਰਤਾਇਆ। ਸੰਤ ਮਨੀ ਸਿੰਘ ਹੁਕਮ ਸੁਣਾਇਆ। ਨਿਹਕਲੰਕ ਵਿਚ ਮਾਤ ਦੇ ਆਇਆ। ਆਪੇ ਆਪ ਕਰੇ ਕਰਾਇਆ। ਸਰ ਅੰਮ੍ਰਿਤ ਸਰਾਫ ਦੇ, ਸਾਚੇ ਸੰਤ ਪ੍ਰਭ ਚਰਨੀ ਸੀਸ ਝੁਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਕਲ ਸਰ ਅੰਮ੍ਰਿਤ ਥੇਹ ਕਰਾਇਆ। ਸਾਚੇ ਸੰਤ ਕਲਮ ਉਠਾਈ। ਪ੍ਰਭ ਅਬਿਨਾਸ਼ੀ ਸ਼ਬਦ ਜਣਾਈ। ਸਰ ਅੰਮ੍ਰਿਤ ਦੀ ਲਿਖਤ ਲਿਖਾਈ। ਪ੍ਰੇਤ ਜੂਨ ਮਹੰਤ ਬਣਾਈ। ਸਰ ਅੰਮ੍ਰਿਤ ਥੋੜਾ ਥੋੜਾ ਢਾਹੀ। ਵਿਚ ਨਿਵਾਸ ਖੰਡਰ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਸ਼ਟ ਦੁਰਾਚਾਰਾਂ ਦੇ ਸਜਾਈ। ਅੰਮ੍ਰਿਤ ਸਰ ਥੋੜਾ ਥੋੜਾ ਢਾਹਿਆ। ਸੰਤ ਮਨੀ ਸਿੰਘ ਲੇਖ ਲਿਖਾਇਆ। ਸਾਚਾ ਭੇਖ ਨਿਹਕਲੰਕ ਵਟਾਇਆ। ਵੇਖਾ ਵੇਖ ਜਗਤ ਭੁਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਘਨਕਪੁਰੀ ਵਿਚ ਪਾਇਆ। ਸਾਚਾ ਖੇਲ ਪ੍ਰਭ ਵਰਤੰਤ। ਪੂਰ ਕਰਾਏ ਬਚਨ ਪੂਰਨ ਭਗਵੰਤ। ਸ਼ਬਦ ਜਣਾਏ ਮੁਖ ਰਖਾਏ ਗੁਰਮੁਖ ਸਾਚੇ ਸੰਤ। ਕਲਜੁਗ ਜੀਵ ਹੋਏ ਅੰਞਾਣੇ, ਪ੍ਰਭ ਮਾਇਆ ਪਾਈ ਬੇਅੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਭੇਦ ਨਾ ਜਾਣੇ ਕੋਈ ਜੀਵ ਜੰਤ। ਜੀਵ ਜੰਤ ਹੋਏ ਅੰਞਾਣੇ। ਪ੍ਰਭ ਅਬਿਨਾਸ਼ੀ ਭੇਵ ਨਾ ਪਾਣੇ। ਦੇਵੇ ਵਡਿਆਈ ਜੋ ਜਨ ਚਲੇ ਪ੍ਰਭ ਕੇ ਭਾਣੇ। ਸਾਚਾ ਪ੍ਰਭ ਦੇਵੇ ਮਾਣੇ। ਬੇਮੁਖਾਂ ਭੁੰਨੇ ਜਿਉਂ ਭਠਿਆਲੇ ਦਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਖ਼ਤੋ ਲਾਹੇ ਰਾਜੇ ਰਾਣੇ। ਅੰਮ੍ਰਿਤ ਸਰ ਸਾਚਾ ਸਰ। ਬੇਮੁਖ ਨਾ ਬੂਝਿਆ ਸਾਚਾ ਦਰ। ਰਾਮਦਾਸ ਬਚਨ ਗਏ ਹਰ। ਕਲਜੁਗ ਅੰਤਮ ਅੰਤ ਆਪਣਾ ਕੀਆ ਲੈਣ ਭਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਣਾ ਲੈਣ ਜਰ। ਕਲਜੁਗ ਜੀਵ ਹੋਏ ਨਿਧਾਨ। ਖਾਇਣ ਲੱਗੇ ਪੂਜਾ ਧਾਨ। ਆਪ ਗਵਾਇਆ ਪ੍ਰਭ ਦਾ ਮਾਣ। ਏਕਾ ਛੱਡਿਆ ਚਰਨ ਧਿਆਨ। ਆਤਮ ਹੋਈ ਸੁੰਞ ਮਸਾਣ। ਅੰਤਕਾਲ ਕਲ ਫਿਰਨ ਜਿਉਂ ਸੁੰਞੇ ਘਰ ਕਾਉਨ। ਦਰਗਹਿ ਸਾਚੀ ਸਚ ਘਰ ਕੋਈ ਨਾ ਦੇਵੇ ਮਾਣ। ਪਰਗਟਾਏ ਜੋਤ ਅਵਤਾਰ ਨਰ, ਜਨ ਭਗਤਾਂ ਕਰੇ ਆਪ ਪਛਾਣ। ਕਲਜੁਗ ਜੀਵ ਰਸਨ ਵਿਕਾਰੀ। ਸਾਚਾ ਗੁਰ ਦਰਬਾਰ ਸਾਚਾ ਵਸੇ ਆਪ ਦਰਬਾਰੀ। ਬੇਮੁਖ ਜੀਵ ਅੰਧ ਅਗਿਆਨ, ਮਦਿਰਾ ਮਾਸ, ਦਰ ਘਰ ਕਰਨ ਰਸਨ ਆਹਾਰੀ। ਆਤਮ ਚਲਿਆ ਵਿਕਾਰ, ਵਿਸ਼ੇ ਵਿਕਾਰਾਂ ਵਿਚ ਖੁਆਰੀ। ਗੁਰ ਅਰਜਨ ਤੇਰਾ ਦਰ ਦਰਬਾਰ, ਕਲਜੁਗ ਜੀਵਾਂ ਅੰਤਕਾਲ ਕਲ ਗਈ ਮਤਿ ਮਾਰੀ। ਭੁੱਲੇ ਸਰਬ ਜੀਵ ਅੰਞਾਣ, ਮੂਰਖ ਜੀਵ ਹੋਏ ਨਰ ਨਾਰੀ। ਜੋਤ ਸਰੂਪ ਵੇਲੇ ਅੰਤਕਾਲ ਕਰੇ ਸਰਬ ਖਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਗੁਰ ਸ਼ਬਦ ਜਣਾਇਆ। ਲਿਖਿਆ ਧੁਰੋਂ ਆਪ ਉਪਜਾਇਆ। ਸਾਚੀ ਸੁਰ ਪ੍ਰਭ ਰਾਗ ਉਪਾਇਆ। ਵਾਸੀ ਘਨਕਪੁਰ ਵਿਚ ਮਾਤ ਦੇ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲਜੁਗ ਕਰਾਇਆ। ਸਾਚਾ ਪ੍ਰਭ ਰੰਗ ਕਰਤਾਰ। ਵਰਤੇ ਵਰਤਾਵੇ ਵਿਚ ਸੰਸਾਰ। ਕਰੇ ਕਰਾਵੇ ਸਚ ਵਿਹਾਰ। ਜੋਤ ਸਰੂਪੀ ਪਰਗਟ ਜੋਤ, ਨਿਹਕਲੰਕ ਅਵਤਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੰਤ ਮਨੀ ਸਿੰਘ ਦੇਵੇ ਤਾਰ। ਸੰਤ ਮਨੀ ਸਿੰਘ ਆਪ ਤਰਾਇਆ। ਆਪ ਆਪਣੇ ਮਾਰਗ ਲਾਇਆ। ਸਾਚਾ ਸ਼ਬਦ ਪ੍ਰਭ ਉਪਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀ ਅਨੰਦ ਦਾ ਹੁਕਮ ਸੁਣਾਇਆ। ਸੰਤ ਮਨੀ ਸਿੰਘ ਸਤਿ ਕਰ ਮੰਨਿਆ। ਸਾਚਾ ਸ਼ਬਦ ਸਾਚਾ ਗੁਰ ਬੇੜਾ ਬੰਨਿਆ। ਗੁਰਮੁਖ ਸਾਚੇ ਜਾਏ ਤਰ, ਕਲਜੁਗ ਜੀਵ ਅੰਤਕਾਲ ਕਲ ਹੋਏ ਅੰਨ੍ਹਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖ ਵਿਰਲੇ ਮੰਨਿਆ। ਸਾਚਾ ਪ੍ਰਭ ਸਚ ਘਰ ਆਇਆ। ਸੰਤ ਮਨੀ ਸਿੰਘ ਸੰਗ ਰਲਾਇਆ ਪੁਰੀ ਅਨੰਦ ਆ ਡੇਰਾ ਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਚਾ ਕਰਮ ਕਮਾਇਆ। ਸਾਚਾ ਸ਼ਬਦ ਸਤਿ ਜਣਾਏ। ਆਪ ਆਪਣੀ ਜੋਤ ਪਰਗਟਾਏ। ਨਿਹਕਲੰਕ ਨਾਉਂ ਧਰਾਏ। ਜਗਤ ਪਿਤ ਆਪ ਅਖਵਾਏ। ਭਗਤਨ ਹਿਤ ਕਲ ਜਾਮਾ ਪਾਏ। ਪੁਰੀ ਅਨੰਦ ਭਾਗ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬਾਲ ਅਵਸਥਾ ਦਇਆ ਕਮਾਏ। ਪੁਰੀ ਅਨੰਦ ਆਪ ਪ੍ਰਭ ਆਏ। ਆਪਣਾ ਧਾਮ ਆਪ ਸੁਹਾਏ। ਗੁਰ ਗੋਬਿੰਦ ਵਾਕ ਭਵਿਖਤ ਸਤਿ ਕਰਾਏ। ਲਿਖਾਈ ਲਿਖਤ ਨਿਹਕਲੰਕ ਭੁਗਤਾਏ। ਸਾਚੀ ਬਣਤ ਜਗਤ ਬਣਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਨਾਉਂ ਧਰਾਏ। ਆਪ ਆਪਣੀ ਜੋਤ ਪਰਗਟਾ ਕੇ। ਆਪਣਾ ਬਿਰਦ ਰੱਖੇ ਆ ਕੇ। ਗੁਰ ਗੋਬਿੰਦ ਜਿਥੇ ਗਿਆ ਗਵਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਧਾਮ ਫਿਰ ਉਪਜਾ ਕੇ। ਗੁਰ ਗੋਬਿੰਦ ਇਹ ਓਟ ਰਖਾਈ। ਨਿਹਕਲੰਕ ਪ੍ਰਭ ਜਾਮਾ ਪਾਈ। ਪੂਰਨ ਭਗਵੰਤ ਏਕਾ ਜੋਤ ਆਪ ਰਘੁਰਾਈ। ਸਾਚੇ ਸੰਤ ਪ੍ਰਭ ਦੇਵੇ ਵਡਿਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣੀ ਖੇਲ ਆਪ ਬਣਾਈ। ਸੰਤ ਮਨੀ ਸਿੰਘ ਕਰਮ ਕਮਾਇਆ। ਸਤਿਗੁਰ ਸਾਚਾ ਕੰਧ ਉਠਾਇਆ। ਪੁਰੀ ਅਨੰਦ ਵਿਚ ਫਿਰਾਇਆ। ਕਲਗੀਧਰ ਅਵਤਾਰ ਕਲ ਆਇਆ। ਕਲਜੁਗ ਜੀਆਂ ਪ੍ਰਭ ਪੜਦਾ ਪਾਇਆ। ਬੇਮੁਖਾਂ ਦਿਸ ਨਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਆਪ ਛੁਪਾਇਆ। ਸੰਤ ਮਨੀ ਸਿੰਘ ਪੱਲਾ ਫੇਰ। ਸ਼ਬਦ ਜਣਾਏ ਸੁਣਾਏ ਤਿੰਨ ਤਿੰਨ ਵੇਰ। ਪ੍ਰਭ ਅਬਿਨਾਸ਼ੀ ਜੋਤ ਪਰਗਟਾਏ ਵਕ਼ਤ ਲਿਆਵੇ ਰਾਓ ਰੰਕ ਚਰਨ ਲਗਾਏ ਘੇਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਕਰੇ ਰੁਸ਼ਨਾਏ ਨਾ ਲਾਏ ਦੇਰ। ਸਾਚਾ ਸੰਤ ਹੁਕਮ ਸੁਣਾਏ। ਕਲਜੁਗ ਜੀਵ ਆਏ ਹੱਸੇ ਹਸ ਘਰ ਜਾਏ। ਪ੍ਰਭ ਅਬਿਨਾਸ਼ੀ ਦਿਸ ਨਾ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਇਆ ਪੜਦਾ ਪਾਏ। ਮਾਇਆ ਪੜਦਾ ਪ੍ਰਭ ਨੇ ਪਾਇਆ। ਦੂਈ ਦਵੈਤ ਵਿਚ ਭੁਲਾਇਆ। ਝੂਠੀ ਜਮਾਇਤ ਵਿਚ ਰੁਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਆਪਣਾ ਆਪ ਛੁਪਾਇਆ। ਸੰਤ ਮਨੀ ਸਿੰਘ ਊਚ ਪੁਕਾਰੇ। ਕਲਗੀਧਰ ਆਇਆ ਅਵਤਾਰੇ। ਏਕਾ ਜੋਤ ਆਪ ਨਿਰੰਕਾਰੇ। ਮਾਤਲੋਕ ਪਰਗਟੇ ਨੈਣ ਮੁੰਧਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਕ੍ਰਿਸ਼ਨ ਮੁਰਾਰੇ। ਸੰਤ ਮਨੀ ਸਿੰਘ ਦਏ ਦੁਹਾਈ। ਪੁਰੀ ਅਨੰਦ ਦੀ ਸੁਣੇ ਲੋਕਾਈ। ਪ੍ਰਭ ਅਬਿਨਾਸ਼ੀ ਸਾਰ ਨਾ ਪਾਈ। ਆਵੇ ਜਾਵੇ ਵੇਖੇ ਹੱਸ ਹੱਸ ਉਠ ਉਠ ਘਰ ਤੁਰ ਜਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਕਲਜੁਗ ਦੇ ਸਜਾਈ। ਸਾਚੇ ਪ੍ਰਭ ਸਤਿ ਕਰਮ ਕਮਾਇਆ। ਸੰਤ ਮਨੀ ਸਿੰਘ ਸ਼ਬਦ ਉਪਜਾਇਆ। ਨੀਲਾ ਚੋਲਾ ਆਪ ਰੰਗਾਇਆ। ਸਾਚੇ ਸੰਤ ਤਨ ਪਹਿਨਾਇਆ। ਬਾਂਹੋਂ ਪਕੜ ਸੀਸ ਉਠਾਇਆ। ਕੂਚੋ ਕੂਚ ਆਪ ਫਿਰਾਇਆ। ਅਮਾਮ ਮਹਿੰਦੀ ਵਿਚ ਮਾਤ ਦੇ ਆਇਆ। ਉਮਤ ਮੁਹੰਮਦੀ ਸਾਰ ਨਾ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ। ਸਾਚਾ ਪ੍ਰਭ ਦਇਆ ਕਮਾਏ। ਆਪ ਆਪਣੀ ਜੋਤ ਪਰਗਟਾਏ। ਦੀਨ ਮੁਹੰਮਦੀ ਆਪ ਉਪਾਏ। ਵਡ ਵਡ ਮੁਹੰਮਦ ਅਹਿਮਦ ਏਕਾ ਨਾਮ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝੂਠਾ ਖੇਲ ਮਿਟਾਏ। ਸਾਚਾ ਪ੍ਰਭ ਸਰਬ ਉਪਾਏ। ਆਪ ਆਪਣਾ ਵਿਚ ਟਿਕਾਏ। ਆਪੇ ਵਿਚ ਆਪੇ ਬਾਹਰ ਰਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਏਕਾ ਰੰਗ ਰੰਗਾਏ। ਅੰਤਮ ਪੀਰ ਮੁਹੰਮਦ ਉਪਾਇਆ। ਦੋ ਸ਼ੰਬਾ ਦਿਵਸ ਲਿਖਾਇਆ। ਨੌਂ ਰਬੀਉਲ ਅਵਲ ਨਾਮ ਧਰਾਇਆ। ਪੰਜ ਸੌ ਇਕੱਤਰ ਈਸਵੀ ਜਗਤ ਉਪਾਇਆ। ਏਕਾ ਜੋਤ ਏਕਾ ਅਕਾਰ ਵਿਚ ਮਾਤ ਕਰਾਇਆ। ਵਿਚ ਸੰਸਾਰ ਦੀਨ ਮੁਹੰਮਦੀ ਪ੍ਰਭ ਆਪ ਉਪਾਇਆ। ਦੀਨ ਮੁਹੰਮਦੀ ਆਪ ਉਪਾਇਆ। ਜੋਤ ਸਰੂਪੀ ਸੀਰ ਪਿਲਾਇਆ। ਜੋਤ ਸਰੂਪੀ ਧੀਰ ਧਰਾਇਆ। ਵਡ ਪੀਰਨ ਪੀਰ ਆਪ ਅਖਵਾਇਆ। ਸਾਚਾ ਪੀਰ ਆਤਮ ਰਖਾਏ ਸਤਿ। ਸਾਚੇ ਮਾਰਗ ਲਾਏ ਪ੍ਰਭ ਸਾਚਾ ਰੱਖੇ ਪਤਿ। ਸਾਚਾ ਵਣਜ ਕਰਾਏ ਆਪ ਬੁਝਾਏ ਆਪਣਾ ਤਤ। ਵਾਲੀ ਦੋ ਜਹਾਨ ਰੱਖ ਵਖਾਏ ਜੋ ਜਾਣੇ ਮਿਤ ਗਤ। ਸਿੱਧੇ ਮਾਰਗ ਪ੍ਰਭ ਸਾਚੇ ਲਾਇਆ। ਆਪ ਆਪਣਾ ਰਾਹ ਬਤਾਇਆ। ਕਲਜੁਗ ਜੀਵ ਝੂਠੇ ਧੰਦੇ ਵਿਚ ਫਸਾਇਆ। ਆਪ ਪੁਟਾਏ ਕਲਜੁਗ ਨੀਵ, ਅੰਤਮ ਕਰਨ ਦੀ ਬਣਤ ਬਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਆਪ ਰਘੁਰਾਇਆ। ਨੂਰ ਮੁਹੰਮਦੀ ਆਪ ਉਪਾ। ਏਕਾ ਨੂਰ ਸਾਚੀ ਜੋਤ ਪ੍ਰਭ ਆਤਮ ਦਏ ਜਗਾ। ਉਪਜੇ ਤੂਰ ਬਖ਼ਸ਼ੇ, ਏਕ ਧੁਨ ਵਜਾ। ਨਾ ਦਿਸੇ ਦੂਰ, ਪ੍ਰਭ ਸਦਾ ਹਜ਼ੂਰ, ਪ੍ਰਭ ਆਪਣਾ ਆਪ ਰਿਹਾ ਵਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਰਿਹਾ ਜਗਾ। ਏਕਾ ਜੋਤ ਆਪ ਜਗਾਏ। ਦੀਨ ਮੁਹੰਮਦੀ ਇਕ ਚਲਾਏ। ਚਾਰ ਯਾਰਾਂ ਸੰਗ ਰਲਾਏ। ਜੋਤ ਸਰੂਪੀ ਜੋਤ ਪ੍ਰਭ ਆਪ ਆਪਣੀ ਦਇਆ ਕਮਾਏ। ਚਾਲੀ ਬਰਸ ਦੁਖ ਉਠਾਇਆ। ਪ੍ਰਭ ਅਬਿਨਾਸ਼ੀ ਨਜ਼ਰ ਨਾ ਆਇਆ। ਦਿਵਸ ਰੈਣ ਰੈਣ ਦਿਵਸ ਸਦ ਰਸਨਾ ਗਾਇਆ। ਛੇ ਸੌ ਗਿਆਰਾਂ ਈਸਵੀ ਪ੍ਰਭ ਦਇਆ ਕਮਾਇਆ। ਏਕਾ ਸ਼ਬਦ ਧੁਨ ਪ੍ਰਭ ਸਾਚੇ ਆਪ ਉਪਜਾਇਆ। ਖੋਲ੍ਹ ਵਖਾਈ ਆਤਮ ਸੁੰਨ, ਨੂਰੋ ਨੂਰ ਕਰਾਇਆ। ਜੋਤ ਸਰੂਪੀ ਜੋਤ ਹਰਿ ਸਭ ਥਾਈਂ ਹੋਏ ਸਹਾਇਆ। ਚਾਲੀ ਬਰਸ ਦੁਖ ਉਠਾਏ। ਜਗਤ ਭੁੱਖ ਬਹੁਤ ਸਤਾਏ। ਜਗਤ ਮਨੁੱਖ ਦੇਣ ਸਜਾਏ। ਏਕਾ ਸੁਖ ਪ੍ਰਭ ਸਾਚਾ ਰਸਨਾ ਗਾਏ। ਉਤਰੇ ਭੁੱਖ ਜੋਤ ਸਰੂਪੀ ਜੋਤ ਪ੍ਰਭ ਦਰਸ਼ਨ ਪਾਏ। ਹੋਈ ਅਵਸਥਾ ਚਾਲੀ ਸਾਲ। ਦਇਆ ਕੀਨੀ ਪ੍ਰਭ ਕਿਰਪਾਲ। ਆਤਮ ਦੀਪਕ ਦੀਆ ਬਾਲ। ਜੋਤ ਸਰੂਪੀ ਜੋਤ ਪ੍ਰਭ ਆਪਣਾ ਬਿਰਦ ਸੰਭਾਲ। ਐੜਾ ਅਥਰਬਣ ਅਲਾਹੂ ਨੂਰ। ਸਰਬ ਕਲਾ ਪ੍ਰਭ ਕੀਆ ਭਰਪੂਰ। ਆਤਮ ਜੋਤ ਜਗਾਈ ਕੋਹਤੂਰ। ਏਕਾ ਦੇਵੇ ਸਤਿ ਸਰੂਰ। ਹੋਏ ਸਰਬ ਸਹਾਈ ਸਰਬ ਜਨਾਂ ਦੀ ਆਸਾ ਪੂਰ। ਵਡੀ ਵਡ ਵਡਿਆਈ, ਪ੍ਰਭ ਦਰ ਹਜ਼ੂਰ। ਜਿਸ ਜਨ ਪ੍ਰਭ ਪਤਿ ਰਖਾਈ, ਸੋ ਜਨ ਵਡ ਸੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਏਕਾ ਨੂਰ। ਏਕਾ ਨੂਰ ਆਤਮ ਧਰਿਆ। ਸਰਬ ਕਲਾ ਭਰਪੂਰ, ਆਪ ਆਪਣੇ ਜਿਹਾ ਕਰਿਆ। ਦੀਨ ਮੁਹੰਮਦੀ ਵਡ ਜੋਧਾ ਸੂਰ, ਕਰ ਦਰਸ ਪ੍ਰਭ ਸਾਚਾ ਤਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅੰਤ ਨਾ ਪਾਰਾਵਰਿਆ। ਅੰਤਨ ਅੰਤ ਹੋਏ ਦੁਖ ਭਾਰੀ। ਸ਼ਤਰੂ ਕਰਨ ਮੁਹੰਮਦ ਖੁਆਰੀ। ਛੱਡਿਆ ਮੱਕਾ ਹੋਏ ਲਾਚਾਰੀ। ਮਦੀਨੇ ਆਇਆ ਸ਼ਾਹ ਦਵਾਰੀ। ਕਾਅਬੇ ਡੇਰਾ ਲਾਇਆ, ਵਡ ਹੋਈ ਦੁਸ਼ਵਾਰੀ। ਪ੍ਰਭ ਸਾਚਾ ਦਇਆ ਕਮਾਇਆ। ਆਤਮ ਦੇਵੇ ਸ਼ਬਦ ਗਿਆਨਾ, ਹਉਮੇ ਲੱਥੀ ਤਨੋਂ ਬਿਮਾਰੀ। ਸਾਚਾ ਸਾਹਿਬ ਰਸਨਾ ਗਾਇਆ, ਆਤਮ ਜੋਤ ਹੋਈ ਉਜਿਆਰੀ। ਪ੍ਰਭ ਅਬਿਨਾਸ਼ੀ ਘਰ ਮੇਂ ਪਾਇਆ, ਵਡੀ ਹੋਈ ਜਗਤ ਸਿਕਦਾਰੀ। ਵਿਚ ਸ੍ਰਿਸ਼ਟੀ ਮਾਣ ਰਖਾਇਆ, ਰੱਖੇ ਲਾਜ ਆਪ ਵਡ ਮੁਰਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਲ ਖੇਲ ਰਚਾਇਆ, ਏਕਾ ਜੋਤ ਆਪ ਨਿਰੰਕਾਰੀ। ਸਾਚਾ ਮਾਰਗ ਮੁਹੰਮਦ ਚਲਾਇਆ। ਚਾਰ ਯਾਰਾਂ ਸੰਗ ਰਲਾਇਆ। ਏਕਾ ਵਕ਼ਤ ਜਗਤ ਭੁਲਾਇਆ। ਕਲਜੁਗ ਜੀਵ ਸਰਬ ਡੁਲਾਇਆ। ਆਪਣਾ ਮੂਲ ਆਪ ਗਵਾਇਆ। ਸਦੀ ਚੌਧਵੀਂ ਅੰਤਮ ਅੰਤ ਲਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੇਲ ਆਪ ਰਚਾਇਆ। ਸਦੀ ਚੌਧਵੀਂ ਹੋਏ ਅਖ਼ੀਰ। ਦੀਨ ਮੁਹੰਮਦੀ ਪਏ ਵਹੀਰ। ਚਾਰ ਕੁੰਟ ਨਾ ਕੋਇ ਦੇਵੇ ਇਸ ਨੂੰ ਧੀਰ। ਨਾ ਕੋਈ ਸਹਾਈ ਪੀਰ ਪੈਗ਼ੰਬਰ ਔਲੀਆ ਪੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਚਲਾਇਆ ਤੀਰ। ਅੰਤਕਾਲ ਅੰਤ ਲਿਖਾਇਆ। ਸਾਚਾ ਵਕ਼ਤ ਭਗਤ ਜਣਾਇਆ। ਵੇਲਾ ਵਕ਼ਤ ਨਾ ਕਿਸੇ ਲੰਘਾਇਆ। ਬਣਾਏ ਬਣਤ ਜਿਸ ਜਗਤ ਬਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਦੇ ਸਜਾਇਆ। ਵੇਲੇ ਅੰਤ ਕੌਣ ਛੁਡਾਏ। ਆਪ ਮੁਹੰਮਦ ਰਿਹਾ ਲਿਖਾਏ। ਜੋਤ ਸਰੂਪੀ ਜੋਤ ਆਪਣਾ ਨੂਰ ਉਪਾਏ। ਨੂਰ ਨੂਰ ਨੂਰ ਪ੍ਰਭ ਵਿਚ ਮਾਤ ਦੇ ਆਏ। ਸਰਬ ਕਲਾ ਭਰਪੂਰ ਏਕਾ ਜੋਤ ਜਗਾਏ। ਜੋਤ ਜਗਾਏ ਜਿਉਂ ਕੋਹਤੂਰ, ਬੇਮੁਖਾਂ ਦਿਸ ਨਾ ਆਏ। ਨਿਹਕਲੰਕ ਅਵਤਾਰ ਨਰ, ਆਪਣਾ ਭੇਖ ਆਪ ਵਟਾਏ। ਵੇਲਾ ਅੰਤ ਅੰਤ ਕਲ ਆਏ। ਅਹਿਮਦ ਮੁਹੰਮਦ ਰਹੇ ਜਣਾਏ। ਪੀਰ ਪੈਗ਼ੰਬਰ ਸੱਯਦ ਕੋਈ ਰਹਿਣ ਨਾ ਪਾਏ। ਜੋਤ ਸਰੂਪੀ ਜੋਤ ਅਲਾਹੂ ਜੋਤ ਉਪਾਏ। ਅਮਾਮ ਮਹਿੰਦੀ ਪ੍ਰਭ ਨਾਮ ਰਖਾਏ। ਏਕਾ ਸਾਚਾ ਨੂਰ ਬੇਮੁਖਾਂ ਦੇ ਸਜਾਏ। ਆਪੇ ਅਮਾਮ ਆਪੇ ਸ਼ਾਮ ਆਪੇ ਰਾਮ ਆਪ ਅਖਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਚੀ ਜੋਤ ਜਗਾਏ। ਮਾਤਲੋਕ ਵਕ਼ਤ ਵਿਚਾਰ। ਆਵੇ ਜਾਵੇ ਵਾਰੋ ਵਾਰ। ਪੁਰੀ ਅਨੰਦ ਕਰ ਖੇਲ ਅਪਾਰ। ਨੀਲਾ ਰੰਗ ਕੀਆ ਕਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੰਗ ਰੰਗਾਏ ਨੀਲਾ ਸਿਰ ਦਸਤਾਰ। ਅਨੰਦ ਪੁਰ ਭਏ ਅਨੰਦਾ। ਪਰਗਟੇ ਜੋਤ ਗੁਰ ਗੋਬਿੰਦਾ। ਦੁਰਮਤ ਮੈਲ ਜਾਏ ਧੋਤ, ਜੋ ਜਨ ਆਏ ਸਰਨ ਲਗੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪਤਤ ਪਾਵਨ ਸਦ ਬਖ਼ਸ਼ਿੰਦਾ। ਪਤਤ ਪਾਪੀ ਪ੍ਰਭ ਉਧਾਰੇ। ਚਰਨ ਆਏ ਜੋ ਨਿਮਸਕਾਰੇ। ਗੁਣ ਅਵਗੁਣ ਪ੍ਰਭ ਨਾ ਚਿਤਾਰੇ। ਗੁਰਮੁਖ ਜਨ ਪ੍ਰਭ ਪਾਰ ਉਤਾਰੇ। ਕਲਜੁਗ ਬੇਮੁਖ ਜੀਵ ਨਾ ਪਾਇਣ ਸਾਰੇ। ਵੇਲਾ ਅੰਤ ਆਏ ਹੁਣ, ਸ਼ਬਦ ਚਲਾਏ ਖੰਡਾ ਦੋ ਧਾਰੇ। ਕਵਣ ਜਾਣੇ ਨਿਹਕਲੰਕ ਤੇਰੇ ਗੁਣ, ਸ੍ਰਿਸ਼ਟ ਸਬਾਈ ਹੋਏ ਦੋ ਫਾੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗਨ ਜੋਤ ਵਿਚ ਸਾੜੇ। ਬੇਮੁਖ ਕਲ ਆਏ ਹਾਰ। ਸੋਹੰ ਖੰਡਾ ਚਲੇ ਦੋ ਧਾਰ। ਜੀਵ ਜੰਤ ਹੋਏ ਖਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਮਾਰੇ ਮਾਰ। ਸਾਚਾ ਸ਼ਬਦ ਪ੍ਰਭ ਚਲਾਇਆ। ਸੋਹੰ ਖੰਡਾ ਹੱਥ ਉਠਾਇਆ। ਏਕਾ ਡੰਡਾ ਸਿਰ ਲਗਾਇਆ। ਆਤਮ ਰੰਡਾ ਜਗਤ ਕਰਾਇਆ। ਗੁਰਮੁਖ ਸਾਚੇ ਵਿਚ ਨਵ ਖੰਡਾ ਮਾਣ ਦਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਬ੍ਰਹਿਮੰਡਾਂ ਗੁਰਸਿਖ ਬਹਾਇਆ। ਖੰਡ ਬ੍ਰਹਿਮੰਡ ਪ੍ਰਭ ਉਲਟਾਏ ਸਚ ਘਰ ਵਸੇ। ਗੁਰਮੁਖ ਸਾਚੇ ਆਤਮ ਜੋਤ ਜਗਾਏ ਕੋਟ ਰਵ ਸੱਸੇ। ਬੇਮੁਖ ਦਰ ਆਇਣ ਜਾਇਣ ਡਰ ਡਰ ਨੱਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਅੰਧੇਰ ਰਖਾਏ ਜਿਉਂ ਚੰਦ ਮੱਸੇ। ਗੁਰਮੁਖ ਆਤਮ ਉਜਿਆਰ। ਬੇਮੁਖ ਕਲ ਹੋਇਣ ਖੁਆਰ। ਗੁਰਮੁਖ ਸ਼ਬਦ ਧੁਨਕਾਰ। ਬੇਮੁਖ ਪ੍ਰਭ ਦਰ ਦੁਰਕਾਰ। ਗੁਰਮੁਖ ਖੋਲ੍ਹੇ ਪ੍ਰਭ ਦਸਮ ਦਵਾਰ। ਬੇਮੁਖ ਆਤਮ ਅੰਧ ਅੰਧਿਆਰ। ਗੁਰਮੁਖ ਜੋਤ ਜਗੇ ਅਪਰ ਅਪਾਰ। ਬੇਮੁਖ ਡੁੱਬੇ ਲਹਿੰਦੀ ਧਾਰ। ਗੁਰਮੁਖ ਅੰਤਕਾਲ ਕਲ ਉਤਰੇ ਪਾਰ। ਜੋਤ ਸਰੂਪੀ ਪ੍ਰਭ ਖੇਲ ਨਿਆਰ। ਆਪ ਆਪਣਾ ਕੀਆ ਪਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖਾਂ ਜਾਏ ਪੈਜ ਸਵਾਰ। ਆਪਣੀ ਸਾਰ ਆਪੇ ਜਾਣੇ। ਕਲਜੁਗ ਜੀਵ ਹੋਏ ਅੰਞਾਣੇ। ਗੁਰਮੁਖ ਸਾਚੇ ਸੁਘੜ ਸਿਆਣੇ। ਪ੍ਰਭ ਸਾਚਾ ਸਾਚਾ ਰੰਗ ਸਦਾ ਹੀ ਮਾਣੇ। ਦੇਵੇ ਦਰਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨੇ। ਜੋਤ ਸਰੂਪ ਪ੍ਰਭ ਦਰਸ ਕਰ। ਗੁਰਮੁਖ ਸਾਚਾ ਜਾਏ ਤਰ। ਏਕਾ ਦਿਸਾਏ ਸਾਚਾ ਘਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਏਕਾ ਦੇਵੇ ਸਾਚਾ ਵਰ। ਗੁਰਮੁਖ ਸਚ ਰਾਹ ਚਲਾਏ। ਆਪ ਆਪਣੀ ਸੇਵਾ ਲਾਏ। ਮਾਨਸ ਜਨਮ ਸੁਫਲ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਸਚ ਘਰ ਦਿਸਾਏ। ਸਾਚਾ ਘਰ ਸਚਖੰਡ ਦਵਾਰ। ਜਿਥੇ ਵਸੇ ਆਪ ਕਰਤਾਰ। ਏਕਾ ਏਕ ਅਕਾਰ। ਬੈਠਾ ਅਡੋਲ ਆਪ ਨਿਰਾਧਾਰ। ਕਲਜੁਗ ਜੀਵ ਨਾ ਪਾਇਣ ਸਾਰ। ਮਾਤਲੋਕ ਆਏ ਪ੍ਰਭ ਜਾਮਾ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲੇ ਪਕੜ ਬਾਹੋਂ ਕਲ ਜਾਏ ਤਾਰ। ਤਾਰਨਹਾਰ ਆਪ ਸਮਰਥ। ਗੁਰਮੁਖਾਂ ਰੱਖੇ ਦੇ ਕਰ ਹੱਥ। ਬੇਮੁਖਾਂ ਪ੍ਰਭ ਪਾਏ ਨੱਥ। ਸੋਹੰ ਸ਼ਬਦ ਚਲਾਏ ਸਾਚਾ ਰਥ। ਸਾਚਾ ਪ੍ਰਭ ਮਹਿੰਮਾ ਅਕਥ। ਸ੍ਰਿਸ਼ਟ ਸਬਾਈ ਹੋਈ ਸੱਥ। ਅੰਤਕਾਲ ਪਰਗਟ ਜੋਤ ਪ੍ਰਭ ਸ੍ਰਿਸ਼ਟ ਸਬਾਈ ਜਾਏ ਮਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਰਬ ਕਲਾ ਸਮਰਥ। ਸਰਬ ਕਲਾ ਵਡ ਭਰਪੂਰਾ। ਵਡਾ ਗੁਰ ਆਪ ਵਡ ਸੂਰਾ। ਸ਼ਬਦ ਲਿਖਾਏ ਵਰਤਾਏ ਨਾ ਹੋਏ ਅਧੂਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਤਮ ਜੋਤ ਜਗਾਏ ਮਿਟਾਏ ਸਗਲ ਵਸੂਰਾ। ਸਾਚੇ ਸੰਤ ਗੁਰ ਕੀਨੀ ਦਇਆ। ਜੋਤ ਸਰੂਪ ਸਦਾ ਦਿਸ ਰਿਹਾ। ਏਕਾ ਜੋਤ ਪਰਕਾਸ਼ ਝੂਠੀ ਦੇਹ ਭਇਆ। ਪੰਚਮ ਹੋਏ ਨਾਸ ਪ੍ਰਭ ਸਾਚਾ ਨਾਉਂ ਲਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਵਿਚ ਸਮਾਇਆ। ਆਪ ਆਪਣੇ ਵਿਚ ਸਮਾਇਆ। ਆਪ ਆਪਣਾ ਪ੍ਰਭ ਉਪਾਇਆ। ਆਪ ਆਪਣਾ ਨਾਉਂ ਧਰਾਇਆ। ਆਪ ਆਪਣਾ ਭੇਖ ਵਟਾਇਆ। ਆਪ ਆਪਣਾ ਲੇਖ ਲਿਖਾਇਆ। ਕਲਜੁਗ ਜੀਵ ਜਗਤ ਵੇਖ ਪ੍ਰਭ ਦਏ ਸਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਵਿਚ ਮਾਤ ਦੇ ਪਾਇਆ। ਪੰਚਮ ਜੇਠ ਸ਼ਬਦ ਜਣਾਏ। ਵਡ ਵਡ ਸੇਠ ਪ੍ਰਭ ਨਸ਼ਟ ਕਰਾਏ। ਕੌੜੇ ਰੇਠ ਪ੍ਰਭ ਪੀੜ ਪਿੜਾਏ। ਜੋਤ ਸਰੂਪੀ ਦਾੜ੍ਹਾ ਹੇਠ ਆਪ ਚਬਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਉਲਟੀ ਲੱਠ ਆਪ ਗਿੜਾਏ। ਪੰਚਮ ਜੇਠ ਪ੍ਰਭ ਸਾਜਨ ਸਾਜਾ। ਆਪਣੇ ਆਪ ਬਣੇ ਵਡ ਰਾਜਾ। ਆਪ ਆਪਣੇ ਸੀਸ ਸਿਰ ਰੱਖੇ ਤਾਜਾ। ਗਊ ਗਰੀਬ ਸੁਣ ਪੁਕਾਰ ਵਿਚ ਮਾਤ ਆਏ ਗਰੀਬ ਨਿਵਾਜਾ। ਵਡ ਵਡ ਸ਼ਾਹੂਕਾਰ ਪ੍ਰਭ ਖੋਲ੍ਹੇ ਪਾਜਾ। ਨਿਮਾਣਿਆਂ ਨਿਤਾਣਿਆਂ ਪ੍ਰਭ ਜਾਏ ਤਾਰ, ਸਾਚਾ ਆਪਣਾ ਰੱਖੇ ਆਪ ਲਾਜਾ। ਗੁਰਮੁਖਾਂ ਦੇਵੇ ਚਰਨ ਪਿਆਰ, ਅਨਹਦ ਧੁਨ ਉਪਜਾਵੇ ਸਾਚਾ ਰਾਗਾ। ਏਕਾ ਦੇਵੇ ਸ਼ਬਦ ਅਧਾਰ, ਨਿਹਕਲੰਕ ਜੋਤ ਪਰਗਟਾਏ ਵਿਚ ਮਾਝਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਪ੍ਰਭ ਸਾਜਨ ਸਾਜਾ। ਪੰਚਮ ਜੇਠ ਵਕ਼ਤ ਸੁਹਾਇਆ। ਆਪਣਾ ਆਪ ਜਗਤ ਉਪਾਇਆ। ਜਨ ਭਗਤਾਂ ਸਾਚਾ ਲੇਖ ਲਿਖਾਇਆ। ਪ੍ਰਭ ਦਾ ਵਾਕ ਸਦਾ ਭਵਿਖਤ, ਜੀਵ ਨਾ ਜਾਣੇ ਨਾ ਪ੍ਰਭ ਜਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਇਆ। ਪੰਚਮ ਜੇਠ ਜਗਤ ਪ੍ਰਭ ਆਏ। ਗੁਰਮੁਖ ਸਾਚੇ ਆਪ ਉਪਜਾਏ। ਮਾਤਲੋਕ ਪ੍ਰਭ ਆਪ ਵਡਿਆਏ। ਆਪ ਆਪਣੇ ਕਾਜ ਰਚਾਏ। ਵਡ ਵਡ ਰਾਜਨ ਰਾਜ ਪ੍ਰਭ ਖ਼ਾਕ ਰੁਲਾਏ। ਆਪ ਸਾਜੇ ਸਾਰੇ ਸਾਜ, ਊਚੋ ਨੀਚ ਪ੍ਰਭ ਨੀਚੋਂ ਊਚ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਲਿਖਤ ਲਿਖਾਏ। ਸਾਚਾ ਪ੍ਰਭ ਸਾਚਾ ਲੇਖ ਜੋਤ ਸਰੂਪੀ ਪ੍ਰਭ ਕਾ ਭੇਖ। ਸ੍ਰਿਸ਼ਟ ਸਬਾਈ ਪ੍ਰਭ ਹੱਥ ਰੇਖ। ਬੈਠਾ ਅਡੋਲ ਵਿਚ ਰਿਹਾ ਵੇਖ। ਪਹਿਲੀ ਮਾਘ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਲਗਾਈ ਸਾਚੀ ਮੇਖ। ਸਾਚੇ ਪ੍ਰਭ ਸਤਿਜੁਗ ਲਾਇਆ। ਨਿਮਾਣਿਆਂ ਨਿਤਾਣਿਆਂ ਪ੍ਰਭ ਗਲੇ ਲਗਾਇਆ। ਰਾਓ ਉਮਰਾਓ ਖ਼ਾਕ ਰੁਲਾਇਆ। ਵਡੇ ਵਡੇ ਸ਼ਾਹੋ ਕਿਤੇ ਥਾਉਂ ਨਾ ਪਾਇਆ। ਸਾਚਾ ਪ੍ਰਭ ਅਗੰਮ ਅਥਾਹੋ, ਜੋਤ ਸਰੂਪੀ ਵਿਚ ਮਾਤ ਦੇ ਆਇਆ। ਜੁਗੋ ਜੁਗ ਬੇਪਰਵਾਹ ਆਪ ਆਪਣਾ ਖੇਲ ਰਚਾਇਆ। ਕੋਈ ਨਾ ਲਵੇ ਉਭੇ ਸਾਹ, ਸੋਹੰ ਖੰਡਾ ਹੱਥ ਉਠਾਇਆ। ਚਾਰ ਕੁੰਟ ਚਾਰ ਵਰਨ ਕਰਨ ਵਾਹ, ਵਾਹਵਾ ਵਾਹਵਾ ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਇਆ। ਪੰਚਮ ਜੇਠ ਸ਼ਬਦ ਜਣਾਏ। ਆਪਣਾ ਭੇਦ ਆਪ ਖੁਲ੍ਹਾਏ। ਅਛਲ ਅਛੇਦ ਵਿਚ ਮਾਤ ਦੇ ਆਏ। ਚਾਰ ਵੇਦ ਭੇਦ ਨਾ ਪਾਏ। ਜੋਤ ਸਰੂਪ ਜੋਤ ਪ੍ਰਭ ਸਰਬ ਰਿਹਾ ਸਮਾਏ। ਸ੍ਰਿਸ਼ਟ ਸਬਾਈ ਹੋਏ ਖੇਦ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਅੰਤ ਕਰਾਏ। ਪੰਚਮ ਜੇਠ ਪੰਚਮ ਵਡਿਆਇਆ। ਪੰਚਮ ਪ੍ਰਭ ਮੁਖ ਰਖਾਇਆ। ਰਾਜਨ ਰਾਜ ਪ੍ਰਭ ਪੰਚਮ ਜਣਾਇਆ। ਸਾਜਨ ਸਾਜ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਤਿਜੁਗ ਸਾਚੇ ਸਿਰ ਪੰਚਮ ਤਾਜ ਰਖਾਇਆ। ਪੰਚਮ ਹੋਏ ਤੇਰੀ ਸਿਕਦਾਰੀ। ਪੰਚਮ ਪ੍ਰਭ ਪੈਜ ਸਵਾਰੀ। ਪੰਚਮ ਲੇਖ ਲਿਖਾਏ ਆਪ ਗਿਰਧਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਏਕਾ ਦੇਵੇ ਸੋਹੰ ਸਤਿਜੁਗ ਸਾਚੀ ਸਿਕਦਾਰੀ। ਸੋਹੰ ਸ਼ਬਦ ਜਗਤ ਪਰਕਾਸ਼ੇ। ਕਲਜੁਗ ਅੰਧੇਰ ਸਰਬ ਵਿਨਾਸੇ। ਏਕਾ ਜੋਤ ਜਗੇ ਅਬਿਨਾਸ਼ੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਗਾਏ ਸਵਾਸ ਸਵਾਸੇ। ਸਵਾਸ ਸਵਾਸ ਗਾਓ ਪ੍ਰਭ ਅਬਿਨਾਸ਼ੀ, ਸੋਹੰ ਧੁਨ ਉਪਜਾਵਣਾ। ਆਇਆ ਪ੍ਰਭ ਸਰਬ ਘਟ ਵਾਸੀ, ਸ੍ਰਿਸ਼ਟ ਸਬਾਈ ਏਕਾ ਮਾਰਗ ਲਾਵਣਾ। ਪਰਗਟ ਜੋਤ ਘਨਕਪੁਰ ਵਾਸੀ, ਆਪਣਾ ਨਾਮ ਜਪਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਿਹਕਲੰਕ ਕਲ ਨਾਉਂ ਧਰਾਵਣਾ। ਸੋਹੰ ਸ਼ਬਦ ਜਗਤ ਚਲਾਏ। ਵਰਨ ਚਾਰ ਪ੍ਰਭ ਦੇ ਸੁਣਾਏ। ਏਕਾ ਸਰਨ ਨਿਹਕਲੰਕ ਰਖਾਏ। ਤਾਰਨ ਤਰਨ ਪ੍ਰਭ ਆਪ ਹੋ ਜਾਏ। ਪੰਚਮ ਜੇਠ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਆਪ ਭੇਤ ਖੁਲ੍ਹਾਏ। ਪੰਚਮ ਜੇਠ ਪੰਚਮ ਜੀਆ। ਪੰਚਮ ਨਾਮ ਪੰਚਮ ਵਰ ਦੀਆ। ਪੰਚਮ ਪੰਚਮ ਸੋਹੰ ਸਾਚਾ ਬੀਆ। ਪੰਚਮ ਪੰਚਮ ਪੰਚਮ ਆਤਮ ਅੰਮ੍ਰਿਤ ਰਸ ਪੀਆ। ਗੁਰਮੁਖ ਸਾਚੇ ਅੰਮ੍ਰਿਤ ਰਸ ਪੰਚਮ ਕੀਆ ਨਿਰਮਲ ਜੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਜਗਾਇਆ ਦੀਆ। ਆਤਮ ਜੋਤ ਹੋਏ ਉਜਿਆਰੀ। ਗੁਰਮੁਖ ਸਾਚੇ ਪ੍ਰਭ ਪੈਜ ਸਵਾਰੀ। ਆਪ ਖੋਲ੍ਹੇ ਪ੍ਰਭ ਦਸਮ ਦਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਜੋਤ ਨਿਰਹਾਰੀ। ਸਾਚਾ ਪ੍ਰਭ ਸਦ ਨਿਰਾਹਾਰਾ। ਜੋਤ ਸਰੂਪ ਆਪ ਕਰਤਾਰਾ। ਕਰੇ ਮਾਤ ਆਪ ਪਸਾਰਾ। ਦੇਵੇ ਦਾਨ ਜੀਵ ਜੰਤਾਂ ਨਾਮ ਅਧਾਰਾ। ਵਡ ਕਰਾਮਾਤ ਸੋਹੰ ਰਸਨ ਉਚਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਦਿਸਾਏ ਸਾਚਾ ਦਰ ਦਰਬਾਰਾ। ਸਾਚਾ ਦਰ ਵਡ ਦਰਬਾਰ। ਚਾਰ ਵਰਨ ਇਕ ਅਧਾਰ। ਸਾਚੀ ਸਰਨ ਨਿਹਕਲੰਕ ਅਵਤਾਰ। ਜ਼ਾਤ ਪਾਤ ਪ੍ਰਭ ਦਏ ਨਿਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਰੰਗ ਰਵੇ ਕਰਤਾਰ। ਸਾਚਾ ਪ੍ਰਭ ਸਰਨ ਲਗਾਏ। ਵਰਨ ਬਰਨ ਸਰਬ ਹਟਾਏ। ਰਾਓ ਰੰਕ ਇਕ ਕਰਾਏ। ਸੋਹੰ ਸਾਚਾ ਡੰਕ ਪ੍ਰਭ ਆਪ ਵਜਾਏ। ਏਕਮ ਏਕੰਕਾਰ ਏਕਾ ਨਾਮ ਰਖਾਏ। ਆਤਮ ਮਿਟਾਏ ਸਰਬ ਸ਼ੰਕ, ਜੋ ਜਨ ਬੂਝ ਬੁਝਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਖੇਲ ਰਚਾਏ। ਪੰਚਮ ਜੇਠ ਪੰਚਮ ਪਾਇਆ। ਪੰਚਮ ਵਿਚ ਪ੍ਰਭ ਆਪ ਵਸਾਇਆ। ਪੰਚਮ ਤਾਜ ਪ੍ਰਭ ਆਪ ਪਹਿਨਾਇਆ। ਸਵਾਰੇ ਕਾਜ ਹੋਏ ਸਹਾਇਆ। ਰੱਖੇ ਲਾਜ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਸੁਖਦਾਇਆ। ਸਾਚਾ ਪ੍ਰਭ ਸਰਬ ਸੁਖਦਾਈ। ਗੁਰਮੁਖ ਸਾਚੇ ਵੱਜੀ ਵਧਾਈ। ਦਿਵਸ ਰੈਣ ਰੈਣ ਦਿਵਸ ਪ੍ਰਭ ਸਾਚਾ ਰਸਨਾ ਗਾਈ। ਗੁਰਮੁਖ ਸਾਚੇ ਲਹਿਣਾ ਲੈਣ, ਚਲ ਆਏ ਪ੍ਰਭ ਸਰਨਾਈ। ਬੇਮੁਖ ਆਏ ਦਰ ਗਏ ਮੁਖ ਭਵਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਰਬ ਜਨਾਂ ਵਿਚ ਰਿਹਾ ਸਮਾਈ। ਗੁਰ ਕਾ ਸ਼ਬਦ ਸਰਬ ਗੁਣ। ਗੁਰ ਕਾ ਸ਼ਬਦ ਉਪਜਾਵੇ ਸਾਚੀ ਧੁਨ। ਗੁਰ ਕਾ ਸ਼ਬਦ ਗੁਰ ਦਰ ਆਏ ਸੁਣ। ਗੁਰ ਕਾ ਸ਼ਬਦ ਮੇਲ ਮਿਲਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਗੁਰਮੁਖ ਚੁਣ। ਗੁਰ ਕਾ ਸ਼ਬਦ ਗੁਰਸਿਖ ਤਰਾਏ। ਆਤਮ ਰੰਗ ਮਜੀਠ ਚੜ੍ਹਾਏ। ਗੁਰ ਸ਼ਬਦ ਮੇਲ ਮਿਲਾਏ। ਗੁਰ ਸ਼ਬਦ ਗੁਰਸਿਖ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਆਪਣੀ ਸਰਨ ਲਗਾਏ। ਗੁਰ ਸ਼ਬਦ ਗੁਰ ਦਰ ਪਾਓ। ਆਤਮ ਸੰਸਾ ਰੋਗ ਮਿਟਾਓ। ਏਕਾ ਸ਼ਬਦ ਨਿਜਾਨੰਦ ਉਪਜਾਓ। ਪਰਮਾਨੰਦ ਗੁਰਸਿਖ ਸਮਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਆਤਮ ਤ੍ਰਿਪਤਾਓ। ਗੁਰ ਦਰਸ ਸਭ ਰੋਗ ਵਿਨਾਸੇ। ਗੁਰ ਦਰਸ ਗੁਰਮੁਖ ਹੋਏ ਜਿਉਂ ਕੰਚਨ ਪਾਸੇ। ਗੁਰ ਦਰਸ ਗੁਰਮੁਖ ਸਾਚੇ ਆਤਮ ਸਾਚੀ ਜੋਤ ਪਰਕਾਸੇ। ਗੁਰ ਦਰਸ ਅਗਿਆਨ ਅੰਧੇਰ ਸਰਬ ਦੇਹ ਵਿਨਾਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਰੇ ਬੰਦ ਖਲਾਸੇ। ਗੁਰ ਸ਼ਬਦ ਗੁਰਸਿਖ ਕਮਾਵਣਾ। ਸਾਚਾ ਨਾਮ ਰਿਦੇ ਵਸਾਵਣਾ। ਸੋਹੰ ਸਾਚਾ ਜਾਮ ਆਪ ਪਿਲਾਵਣਾ। ਪੂਰਨ ਕਾਮ ਵਿਚ ਮਾਤ ਕਰਾਵਣਾ। ਸਤਿਜੁਗ ਸਾਚਾ ਸਚ ਸਚ ਵਰਤਾਵਣਾ। ਰਾਓ ਰੰਕ ਪ੍ਰਭ ਇਕ ਕਰਾਵਣਾ। ਏਕਾ ਡੰਕ ਸੋਹੰ ਸ਼ਬਦ ਚਾਰ ਕੁੰਟ ਵਜਾਵਣਾ। ਚਾਰ ਕੁੰਟ ਚਾਰ ਵਰਨ ਪ੍ਰਭ ਬਾਂਹੋਂ ਪਕੜ ਉਠਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਸਰਨ ਲਗਾਵਣਾ। ਅੰਤਕਾਲ ਕਲਜੁਗ ਆਏ। ਪ੍ਰਭ ਅਬਿਨਾਸ਼ੀ ਖੇਲ ਰਚਾਏ। ਪਾਰ ਬਿਆਸੋਂ ਚਰਨ ਟਿਕਾਏ। ਅੰਧ ਅੰਧਿਆਰ ਸ੍ਰਿਸ਼ਟ ਹੋ ਜਾਏ। ਵਡ ਜੋਧੇ ਜੋਧ ਪ੍ਰਭ ਪਕੜ ਉਠਾਏ। ਹੰਕਾਰੀਆਂ ਪ੍ਰਭ ਲਏ ਸੋਧ, ਅਗਨ ਮੇਘ ਵਰਸਾਏ। ਆਪ ਬਣੇ ਅਗਾਧ ਬੋਧ, ਬੋਧ ਅਗਾਧ ਪ੍ਰਭ ਸ਼ਬਦ ਲਿਖਾਏ। ਸ੍ਰਿਸ਼ਟ ਸਬਾਈ ਲਏ ਸੋਧ, ਸਿੰਘਾਸਣ ਡੇਰਾ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਕਲ ਰਚਾਏ। ਪਾਰ ਬਿਅਸੋਂ ਚਰਨ ਧਰ। ਅੰਤਮ ਖੇਲ ਪ੍ਰਭ ਜਾਏ ਕਰ। ਮਾਝਾ ਦੇਸ ਜਾਏ ਹਰ। ਚਰਨ ਲਾਗ ਦੋਆਬ ਜਾਏ ਤਰ। ਸਾਚੇ ਪ੍ਰਭ ਸਰਬ ਗੁਣਾਂ ਭਰਪੂਰ, ਮਸਤੂਆਣਾ ਉਪਜਾਏ ਸਾਚਾ ਸਰ। ਮਸਤੂਆਣਾ ਮੋਖ ਦਵਾਰ। ਧਰੇ ਜੋਤ ਆਪ ਕਰਤਾਰ ਨਿਹਕਲੰਕ ਅਵਤਾਰ। ਜੋਤ ਜਗੇ ਅਗੰਮ ਅਪਾਰ। ਰਾਓ ਰੰਕ ਪ੍ਰਭ ਕਰੇ ਖੁਆਰ। ਸੁਹਾਏ ਬੰਕ ਜਿਸ ਜਾਏ ਦਵਾਰ। ਵਜਾਏ ਡੰਕ ਸ਼ਬਦ ਧੁਨਕਾਰ। ਏਕਾ ਅੰਕ ਰੂਪ ਕਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚੀ ਸਰਕਾਰ। ਸਾਚਾ ਪ੍ਰਭ ਸੱਚੀ ਸਰਕਾਰਾ। ਆਪ ਚਲਾਏ ਜਗਤ ਵਿਹਾਰਾ। ਰਾਜਸ ਕਰੇ ਆਪ ਵਰਤਾਰਾ। ਆਪ ਲੇਖ ਲਿਖਾਏ ਸਤਿਜੁਗ ਅਗੰਮ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਚਲਾਏ ਸਾਚੀ ਕਾਰਾ। ਮਸਤੂਆਣੇ ਚਰਨ ਟਿਕਾਏ। ਸਾਧਾਂ ਸੰਤਾਂ ਮਾਣ ਦਵਾਏ। ਹੰਕਾਰੀਆਂ ਮਦਿਰਾ ਮਾਸ ਅਹਾਰੀਆਂ ਪ੍ਰਭ ਪਕੜ ਉਠਾਏ। ਜਗਤ ਕਰੇ ਖੁਆਰੀਆਂ, ਦਰ ਮੰਗਣ ਭਿੱਖ ਨਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਮਸਤੂਆਣੇ ਜੋਤ ਜਗਾਏ। ਮਸਤੂਆਣੇ ਜੋਤ ਜਗਾ। ਰਾਣਾ ਸੰਗਰੂਰ ਪ੍ਰਭ ਲਏ ਉਠਾ। ਜੋਤ ਸਰੂਪੀ ਜੋਤ ਪ੍ਰਭ ਆਪਣਾ ਦਰਸ ਦਏ ਦਿਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣੀ ਸਰਨ ਲਏ ਲਗਾ। ਆਪ ਆਪਣੀ ਸਰਨ ਲਗਾਏ। ਆਤਮ ਸਾਚੀ ਜੋਤ ਜਗਾਏ। ਅਗਿਆਨ ਅੰਧੇਰ ਸਰਬ ਮਿਟਾਏ। ਸੰਞ ਸਵੇਰ ਪ੍ਰਭ ਇਕ ਕਰਾਏ। ਏਕਾ ਜੋਤ ਦੀਪ ਜਗਾਏ। ਖੋਲ੍ਹੇ ਸੋਤ ਹੋਏ ਰੁਸ਼ਨਾਏ। ਦੁਰਮਤ ਮੈਲ ਧੋਤ ਪ੍ਰਭ ਨਿਰਮਲ ਕਰਾਏ। ਅੰਮ੍ਰਿਤ ਆਤਮ ਪ੍ਰਭ ਦਰ ਰਸ ਪੀਤ, ਆਤਮ ਸ਼ਾਂਤ ਕਰਾਏ। ਆਪਣੀ ਭੁਲ ਬਖ਼ਸ਼ਾਏ ਜੋ ਪਿਛੇ ਕੀਤੀ, ਆਗੇ ਪ੍ਰਭ ਮਾਰਗ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਤਿ ਸਤਿ ਪ੍ਰਭ ਦਰਸ਼ਨ ਪਾਏ। ਸਾਚਾ ਪ੍ਰਭ ਸਤਿ ਵਰਤਾਏ। ਸਚ ਸੁੱਚ ਵਿਚ ਦੇਹ ਵਸਾਏ। ਗੁਰਮੁਖ ਸਾਚੇ ਸਰਨ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਸਿਰ ਹੱਥ ਟਿਕਾਏ। ਆਪ ਆਪਣਾ ਸਿਰ ਹੱਥ ਟਿਕਾਏ। ਤੀਨ ਲੋਕ ਦੀ ਬੂਝ ਬੁਝਾਏ। ਏਕਾ ਦੂਜ ਸਰਬ ਮਿਟਾਏ। ਗਿਆਨ ਗੋਝ ਭੇਵ ਚੁਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਣਾ ਸੰਗਰੂਰ ਦਇਆ ਕਮਾਏ। ਰਾਣਾ ਸੰਗਰੂਰ ਦਰ ਮਾਣ ਦਵਾਏ। ਸੰਤ ਮਨੀ ਸਿੰਘ ਜੋਤ ਜਗਾਏ। ਸਾਚਾ ਤਿਲਕ ਵਿਚ ਲਲਾਟ ਲਗਾਏ। ਸਤਿਜੁਗ ਸਾਚਾ ਗੁਰ ਉਪਜਾਏ। ਚਾਰ ਵਰਨ ਸਰਨ ਲਗਾਏ। ਆਪ ਆਪਣੀ ਦਇਆ ਕਮਾਏ। ਏਕਾ ਜੋਤ ਪ੍ਰਭ ਵਿਚ ਦੇਹ ਜਗਾਏ। ਵਰਨ ਗੋਤ ਜਗਤ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਸਤੂਆਣਾ ਸਾਚਾ ਧਾਮ ਉਪਜਾਏ। ਸੰਤ ਮਨੀ ਸਿੰਘ ਮਿਲੇ ਵਡਿਆਈ। ਸਤਿਜੁਗ ਸਾਚੇ ਪ੍ਰਭ ਬਣਤ ਬਣਾਈ। ਚਾਰ ਵਰਨ ਆਇਣ ਸਰਨਾਈ। ਹਰਨ ਫਰਨ ਪ੍ਰਭ ਦੇ ਖੁਲ੍ਹਾਈ। ਚਰਨ ਆਏ ਜੋ ਜਨ ਬਖ਼ਸ਼ਾਈ। ਚਾਰ ਕੁੰਟ ਤੇਰੇ ਨਾਮ ਦੁਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦੇ ਵਡਿਆਈ। ਚਾਰ ਕੁੰਟ ਪਾਏ ਆਣ। ਕਲਜੁਗ ਚੁਕਾਏ ਝੂਠੀ ਕਾਣ। ਏਕਾ ਸ਼ਬਦ ਸੋਹੰ ਬਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਜਨਾਂ ਦਾ ਜਾਣੀ ਜਾਣ। ਸੰਤ ਮਨੀ ਸਿੰਘ ਜੋਤ ਜਗਾਏ। ਰਾਓ ਉਮਰਾਓ ਸਰਨ ਲਗਾਏ। ਜੋਤ ਸਰੂਪੀ ਵਿਚ ਸਮਾਏ। ਤੀਨ ਲੋਕ ਪ੍ਰਭ ਵਡਿਆਏ। ਸਤਿਜੁਗ ਸਾਚਾ ਸੀਸ ਛਤਰ ਝੁਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਚੀ ਦਇਆ ਆਪ ਕਮਾਏ। ਸਾਚਾ ਕਰਮ ਆਪ ਕਮਾ। ਰਾਣਾ ਸੰਗਰੂਰ ਸੰਗ ਰਲਾ। ਆਪਣਾ ਬਾਣਾ ਪ੍ਰਭ ਲਏ ਬਦਲਾ। ਸਾਚਾ ਭਾਣਾ ਜਗਤ ਵਰਤਾ। ਅੰਨ੍ਹਾ ਕਾਣਾ ਇਕ ਥਾਂ ਬਹਾ। ਸੁਘੜ ਸਿਆਣਾ ਚਰਨ ਲਗਾ। ਰਾਜਾ ਰਾਣਾ ਸਭ ਤਖ਼ਤੋਂ ਲਾਹ। ਵਡ ਵਡ ਮਹਾਰਾਣਾ ਆਪ ਅਖਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਸ਼ਬਦ ਵਿਚ ਮਾਤ ਦਏ ਚਲਾ। ਮਸਤੂਆਣੇ ਮਾਣ ਦਵਾਏ। ਆਪ ਆਪਣਾ ਚਰਨ ਉਠਾਏ। ਸਾਧ ਸੰਗਤ ਸੰਗ ਰਲਾਏ। ਵਡ ਵਡ ਸਾਚੇ ਸੰਤ ਪ੍ਰਭ ਸ਼ਬਦ ਸੁਣਾਏ। ਬੈਠੇ ਇਕੰਤ ਜੋ ਲਿਵ ਲਾਏ। ਪ੍ਰਭ ਕੀ ਮਹਿੰਮਾ ਬੜੀ ਅਗਣਤ, ਨੀਚੋ ਨੀਚ ਊਚੋ ਊਚ ਆਪ ਅਖਵਾਏ। ਆਪ ਬਣਾਏ ਸਰਬ ਦੀ ਬਣਤ, ਅੰਡਜ ਜੇਰਜ ਉਤਭੁਜ ਸੇਤਜ ਰਿਹਾ ਸਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖ ਸਾਚੇ ਮੇਲ ਮਿਲਾਏ। ਸਾਚਾ ਵਕ਼ਤ ਵਕ਼ਤ ਸੁਹਾਵਣਾ। ਜਮਨ ਕਿਨਾਰੇ ਪ੍ਰਭ ਚਰਨ ਟਿਕਾਵਣਾ। ਵਡ ਵਡ ਦਰਬਾਰ ਪ੍ਰਭ ਆਪ ਲਗਾਵਣਾ। ਸਚ ਸਚ ਸਿਕਦਾਰ ਆਪ ਅਖਵਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਸੰਤ ਜਨ ਸੁਰਤ ਸ਼ਬਦ ਪ੍ਰਭ ਆਪ ਜਗਾਵਣਾ। ਸੁਰਤ ਸ਼ਬਦ ਪ੍ਰਭ ਸੰਤ ਜਗਾਏ। ਏਕਾ ਸ਼ਬਦ ਆਪ ਉਪਜਾਏ। ਸਾਚਾ ਰਾਗ ਸਾਚੀ ਧੁਨ ਉਪਜਾਏ। ਖੁਲ੍ਹੇ ਸੁੰਨ ਉਠੇ ਜਨ ਜਿਨ ਪ੍ਰਭ ਦਇਆ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਚਰਜ ਖੇਲ ਜਮਨ ਕਿਨਾਰੇ ਆਪ ਕਰਾਏ। ਜਮਨ ਕਿਨਾਰੇ ਪ੍ਰਭ ਜੋਤ ਅਕਾਰ। ਏਕਾ ਸ਼ਬਦ ਪ੍ਰਭ ਰੱਖੇ ਗੁੰਜਾਰ। ਬੇਮੁਖ ਜੀਵ ਨਾ ਪਾਇਣ ਸਾਰ। ਮਦਿਰਾ ਮਾਸੀ ਨਾ ਆਇਣ ਚਰਨ ਦਵਾਰ। ਰਾਓ ਰੰਕ ਨਾ ਪ੍ਰਭ ਕਰੇ ਵਿਚਾਰ। ਨਿਮਾਣਿਆਂ ਨਿਤਾਣਿਆਂ ਪ੍ਰਭ ਬਾਂਹੋਂ ਪਕੜ ਕਲ ਜਾਏ ਤਾਰ। ਰਾਜੇ ਰਾਣਿਆਂ ਪ੍ਰਭ ਦੇਵੇ ਦਰ ਦੁਰਕਾਰ। ਚਲ ਆਏ ਸਰਨ ਹੋਏ ਨਿਮਾਣਿਆਂ, ਪ੍ਰਭ ਬੇੜਾ ਕਰ ਜਾਏ ਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪਰਗਟੇ ਜੋਤ ਨਿਹਕਲੰਕ ਨਰਾਇਣ ਨਰ ਅਵਤਾਰ। ਨਿਹਕਲੰਕ ਜੋਤ ਜਗਾਏ। ਜਮਨ ਕਿਨਾਰੇ ਸਾਚਾ ਧਾਮ ਉਪਜਾਏ। ਸਾਚਾ ਪ੍ਰਭ ਵਡ ਕਰਮ ਕਮਾਏ। ਸਾਚਾ ਪ੍ਰਭ ਦਰਬਾਰ ਜਾ ਲਗਾਏ। ਸਾਧ ਸੰਗਤ ਪ੍ਰਭ ਸੰਗ ਰਲਾਏ। ਵਡ ਵਡ ਪ੍ਰਭ ਸਾਧਨ ਸੰਤ ਸ਼ਬਦ ਜਣਾਏ। ਆਪ ਪ੍ਰਭ ਭਗਵੰਤ ਸਾਚਾ ਮੇਲ ਮਿਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਪਰਗਟ ਜੋਤ ਗੁਰਮੁਖ ਸਾਚੇ ਦਰਸ ਦਿਖਾਏ। ਸਾਚਾ ਪ੍ਰਭ ਸਚ ਕਰਮ ਕਮਾਏ। ਆਪਣੀ ਖੇਲ ਆਪ ਰਚਾਏ। ਜੋਤ ਸਰੂਪੀ ਭੇਖ ਵਟਾਏ। ਮਾਇਆ ਸੁਖ ਆਪ ਪ੍ਰਭ ਉਪਾਏ। ਵਾਲੀ ਹਿੰਦ ਦਰਸ ਦਿਖਾਏ। ਦਰਸ ਦਿਖਾਏ ਭੈ ਰਖਾਏ ਦਿਸ ਨਾ ਆਏ। ਰੋਏ ਘਿਗਆਏ ਪ੍ਰਭ ਪਰਗਟ ਹੋਏ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਲਜੁਗ ਵੇਲਾ ਅੰਤਮ ਅੰਤ ਕਰਾਏ। ਵਾਲੀ ਹਿੰਦ ਪ੍ਰਭ ਦਰਸ ਦਿਖਾਏ। ਜੋਤ ਸਰੂਪੀ ਜੋਤ ਜਗਾਏ। ਆਪ ਆਪਣਾ ਭੇਵ ਚੁਕਾਏ। ਭੁਲ ਭੁਲ ਰੁਲ ਰੁਲ ਪ੍ਰਭ ਦਰ ਪਾਏ। ਖੁਲ੍ਹ ਖੁਲ੍ਹ ਪ੍ਰਭ ਸ਼ਬਦ ਜਣਾਏ। ਅਤੁੱਲ ਅਤੁੱਲ ਪ੍ਰਭ ਆਪ ਤੁਲਾਏ। ਪਾਰਬ੍ਰਹਮ ਅਚਰਜ ਖੇਲ ਕਲ ਆਪ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਹਿੰਦ ਸਰਨ ਲਗਾਏ। ਵਾਲੀ ਹਿੰਦ ਸਰਨ ਲਗਾਵਣਾ। ਆਪ ਆਪਣਾ ਪ੍ਰਭ ਪਰਗਟਾਵਣਾ। ਸਾਚਾ ਸਚ ਦਰਬਾਰ ਦਿਲੀ ਸ਼ਹਿਰ ਲਗਾਵਣਾ। ਚਾਰ ਵਰਨ ਸਤਿਜੁਗ ਸਾਚਾ ਪ੍ਰਭ ਰਾਹ ਬਤਾਵਣਾ। ਸੋਹੰ ਸਾਚਾ ਸ਼ਬਦ ਸੁਣਾਵਣਾ। ਚਾਰ ਵਰਨ ਪ੍ਰਭ ਏਕਾ ਮਾਰਗ ਲਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰਾਓ ਰੰਕ ਊਚ ਨੀਚ ਇਕ ਕਰਾਵਣਾ। ਸਾਚਾ ਮਾਰਗ ਪ੍ਰਭ ਚਲਾਏ। ਜਗਤ ਲੇਖ ਪ੍ਰਭ ਆਪ ਲਿਖਾਏ। ਗੁਰਮੁਖ ਸਾਚੇ ਵੇਖ ਪ੍ਰਭ ਸਰਨ ਲਗਾਏ। ਜੋਤ ਸਰੂਪੀ ਕੀਆ ਭੇਸ, ਪ੍ਰਭ ਦਿਸ ਨਾ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣੀ ਦਇਆ ਆਪ ਕਮਾਏ। ਸਚ ਸੁੱਚ ਸਚ ਵਰਤਾਇਆ। ਸਾਚੇ ਮਾਰਗ ਜਗਤ ਲਗਾਇਆ। ਦੁਖ ਭੁੱਖ ਪ੍ਰਭ ਰੋਗ ਮਿਟਾਇਆ। ਆਤਮ ਸੁਖ ਪ੍ਰਭ ਆਪ ਉਪਜਾਇਆ। ਸੁਫਲ ਕਰਾਏ ਮਾਤ ਕੁੱਖ, ਸੋਹੰ ਸ਼ਬਦ ਜਿਨ ਰਸਨਾ ਗਾਇਆ। ਵਾਸ ਨਾ ਹੋਏ ਉਲਟਾ ਰੁੱਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਰਭ ਵਾਸ ਕਟਾਇਆ। ਸਾਚਾ ਪ੍ਰਭ ਵਡ ਸਿਕਦਾਰਾ। ਆਪਣੇ ਰੰਗ ਆਪ ਮੁਰਾਰਾ। ਸੋਹੰ ਦਾਨ ਦੇਵੇ ਅਧਾਰਾ। ਜਨ ਭਗਤਾਂ ਪ੍ਰਭ ਭਰੇ ਭੰਡਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਣਤ ਬਣਾਏ ਸੱਚੀ ਸਰਕਾਰਾ। ਸਾਚਾ ਪ੍ਰਭ ਸੱਚੀ ਸਰਕਾਰ। ਕਲਜੁਗ ਝੂਠਾ ਮਿਟਾਵੇ ਪ੍ਰਭ ਪਸਰ ਪਸਾਰ। ਬੇਮੁਖਾਂ ਪ੍ਰਭ ਠੂਠਾ ਹੱਥ ਫੜਾਏ, ਦਰ ਦਰ ਫਿਰਨ ਭਿਖਾਰ। ਪ੍ਰਭ ਰੂਠਾ ਫਿਰ ਮਨਾਏ, ਜਨ ਹੋਏ ਨਿਮਾਣਾ ਚਰਨ ਕਰੇ ਨਿਮਸਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਚ ਕਰੇ ਵਰਤਾਰ। ਸਚ ਸਚ ਜਗਤ ਵਰਤੰਤ। ਸਾਚੀ ਜੋਤ ਜਗਾਏ ਪ੍ਰਭ ਭਗਵੰਤ। ਗੁਰਮੁਖ ਪਕੜ ਉਠਾਏ ਵਿਚ ਮਾਤ ਸਾਚੇ ਸੰਤ। ਪ੍ਰਭ ਸਾਚਾ ਹੁਕਮ ਸੁਣਾਏ ਪ੍ਰਭ ਬੈਠ ਆਪ ਇਕੰਤ। ਵਿਚ ਜਗਤ ਦੂਤ ਭਜਾਏ, ਆਪ ਆਪਣੀ ਬਣਾਏ ਬਣਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਰਨ ਲਗਾਏ ਸਾਚੇ ਸੰਤ। ਆਪ ਆਪਣਾ ਭੇਵ ਖੁਲ੍ਹਾ ਕੇ। ਸਾਚਾ ਮਾਣ ਜਗਤ ਦਵਾ ਕੇ। ਚਾਰ ਕੁੰਟ ਆਇਣ ਧਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਆਪੇ ਜਾਏ ਜਪਾ ਕੇ। ਚਾਰ ਕੁੰਟ ਦੂਤ ਉਠਾਏ। ਆਪ ਆਪਣਾ ਹੁਕਮ ਸੁਣਾਏ। ਸਾਚੀ ਬੂਝ ਆਪ ਬੁਝਾਏ। ਏਕਾ ਦੂਜਾ ਭਉ ਚੁਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਲੂਝ ਗੁਰਮੁਖ ਸਾਚਾ ਆਤਮ ਰਸ ਪਾਏ। ਸਾਚਾ ਗੁਰ ਕਰਮ ਲਿਖਾਏ। ਧੁਰੋਂ ਲਿਖਿਆ ਮੇਟ ਵਖਾਏ। ਸਾਚੇ ਲੇਖ ਗੁਰਸਿਖ ਲਿਖਾਏ। ਆਪ ਆਪਣੇ ਨੇਤਰ ਪੇਖ, ਗੁਰਸਿਖ ਤਰ ਜਾਏ। ਜੋ ਜਨ ਆਏ ਝੂਠਾ ਵੇਸ ਕਰ, ਨਰਕ ਨਿਵਾਸ ਪ੍ਰਭ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਲੇਖ ਰਿਹਾ ਲਿਖਾਏ। ਸਾਚਾ ਸ਼ਬਦ ਸਚ ਚਲਾਇਆ। ਸਾਚੀ ਬਣਤ ਪ੍ਰਭ ਆਪ ਬਣਾਇਆ। ਖੰਡ ਬ੍ਰਹਿਮੰਡ ਪ੍ਰਭ ਦੇ ਉਲਟਾਇਆ। ਵਿਚ ਵਰਭੰਡ ਹਾਹਾਕਾਰ ਮਚਾਇਆ। ਵਿਚ ਨਵ ਖੰਡ ਸੋਹੰ ਸ਼ਬਦ ਜੈ ਜੈ ਜੈਕਾਰ ਕਰਾਇਆ। ਸਾਚਾ ਸ਼ਬਦ ਜਗਤ ਪ੍ਰਭ ਵੰਡ, ਆਪਣਾ ਬਿਰਦ ਰਖਾਇਆ। ਬੇਮੁਖਾਂ ਪ੍ਰਭ ਲਾਏ ਡੰਡ, ਅੰਤ ਨਰਕ ਨਿਵਾਸ ਰਖਾਇਆ। ਸੋਹੰ ਸਾਚਾ ਨਾਉਂ ਸਾਧ ਸੰਗਤ ਪ੍ਰਭ ਜਾਏ ਵੰਡ, ਪੰਚਮ ਜੇਠ ਕਰਮ ਕਮਾਇਆ। ਖੰਡ ਬ੍ਰਹਿਮੰਡ ਪ੍ਰਭ ਉਲਟਾਏ। ਵਿਚ ਵਰਭੰਡ ਪ੍ਰਭ ਆਪ ਸਮਾਏ। ਅੰਤਮ ਕਲ ਪ੍ਰਭ ਖੇਲ ਰਚਾਏ। ਵਕ਼ਤ ਨਾ ਜਾਏ ਟਲ, ਪ੍ਰਭ ਸ਼ਬਦ ਲਿਖਾਏ। ਸ੍ਰਿਸ਼ਟ ਸਬਾਈ ਜਾਏ ਹਲ, ਜਲ ਥਲ ਕਰਾਏ। ਪਰਗਟਾਏ ਜੋਤ ਨਿਹਕਲੰਕ, ਮਹੀਨਾ ਜੇਠ ਕਹਿਰ ਵਰਤਾਏ। ਜੇਠ ਮਹੀਨਾ ਵਰਤੇ ਕਹਿਰ। ਨਾ ਕੋਈ ਗਾਵੇ ਨਾ ਕੋਈ ਰਾਵੇ ਸ਼ਾਇਰ। ਆਪ ਆਪਣਾ ਭੇਦ ਖੁਲ੍ਹਾਵੇ, ਸ੍ਰਿਸ਼ਟ ਖਪਾਏ, ਗੁਰਸਿਖ ਤਰਾਵੇ ਕਰਕੇ ਮਿਹਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤ ਲਿਆਵੇ ਨਾ ਲਾਵੇ ਦੇਰ। ਅੰਤਮ ਵੇਲਾ ਅੰਤ ਕਰ ਜਾਵਣਾ। ਸਚ ਸਚ ਵਰਤਾਏ, ਪ੍ਰਭ ਸਾਚਾ ਆਪਣਾ ਭਾਣਾ। ਚਾਰ ਵਰਨ ਇਕ ਥਾਉਂ ਬਹਾਏ, ਨਾ ਕੋਈ ਦੀਸੇ ਰਾਜਾ ਰਾਣਾ। ਇਕ ਕਰਾਏ ਰਾਓ ਰੰਕ, ਜੋਤ ਸਰੂਪੀ ਵਿਚ ਸਮਾਣਾ। ਪ੍ਰਭ ਸੋਹੰ ਸ਼ਬਦ ਚਲਾਏ, ਪ੍ਰਭ ਝੂਠਾ ਭੇਖ ਕਲ ਮਿਟਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਡੰਕ ਸੋਹੰ ਸ਼ਬਦ ਵਜਾਣਾ। ਝੂਠਾ ਭੇਖ ਜਗਤ ਮਿਟਾਣਾ। ਆਪ ਆਪਣਾ ਮਾਰਗ ਲਾਣਾ। ਹੁਕਮ ਦੇਵੇ ਵਾਲੀ ਦੋ ਜਹਾਨਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਗੁਰਮੁਖਾਂ ਪ੍ਰਭ ਲਿਖਤ ਲਿਖਾਈ। ਵਿਚ ਮਾਤ ਦੇਵੇ ਵਡਿਆਈ। ਸਾਚੇ ਧਾਮ ਪ੍ਰਭ ਮਾਣ ਦਵਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬ੍ਰਹਮਲੋਕ ਬ੍ਰਹਮਾ ਲਏ ਉਠਾਈ। ਬ੍ਰਹਮਾ ਬ੍ਰਹਮਲੋਕ ਤਜਾਏ। ਵੇਲਾ ਅੰਤਮ ਅੰਤ ਕਰਾਏ। ਪ੍ਰਭ ਸਾਚੇ ਦੀ ਸਾਚੀ ਖੇਲ, ਆਪ ਆਪਣੀ ਰਿਹਾ ਵਰਤਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬ੍ਰਹਮਲੋਕ ਦੇ ਉਲਟਾਏ। ਅੰਤਮ ਵੇਲਾ ਅੰਤ ਕਰ। ਬ੍ਰਹਮਾ ਜਾਏ ਸਾਚੇ ਘਰ। ਗੁਰਮੁਖ ਬਹਾਏ ਸਾਚੇ ਦਰ। ਮਾਣ ਦਵਾਏ ਜਗਤ, ਆਪ ਦਵਾਏ ਸਾਚਾ ਵਰ। ਸ੍ਰਿਸ਼ਟ ਸਬਾਈ ਹੱਥ ਫੜਾਏ, ਆਪਣਾ ਸਿਰ ਹੱਥ ਧਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਪਾਲ ਬਹਾਇਆ ਸਾਚੇ ਘਰ। ਸਾਚਾ ਸਿਖ ਸਚ ਘਰ ਬਹਾਇਆ। ਬ੍ਰਹਮ ਸਰੂਪ ਬ੍ਰਹਮ ਸਮਾਇਆ। ਸਚ ਬ੍ਰਹਮਾ ਆਪ ਤਰਾਇਆ। ਸਚ ਧਰਮ ਪ੍ਰਭ ਆਪ ਚਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਮਾਰਗ ਲਾਇਆ। ਸਤਿਜੁਗ ਸਾਚਾ ਮਾਰਗ ਲਾ ਕੇ। ਆਪ ਆਪਣੀ ਦਇਆ ਕਮਾ ਕੇ। ਅੰਤਮ ਅੰਤ ਧਰੂ ਕਰਾ ਕੇ। ਦਰ ਦਰਬਾਨ ਪ੍ਰਭ ਪਰੇ ਹਟਾ ਕੇ। ਜੁਗ ਚੌਥੇ ਅੰਤਮ ਖੇਲ ਸਚ ਕਰਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੰਡ ਬ੍ਰਹਿਮੰਡ ਜਾਏ ਉਲਟਾ ਕੇ। ਵੇਲਾ ਅੰਤ ਹੋਈ ਅਖ਼ੀਰ। ਹਟਿਆ ਦਰ ਦਰਬਾਨ, ਪ੍ਰਭ ਸਾਚੇ ਦੀਨੀ ਧੀਰ। ਵਿਚ ਮਿਲਿਆ ਜੋਤ ਮਹਾਨ, ਪ੍ਰਭ ਸਾਚੇ ਸਚ ਪਿਲਾਇਆ ਸੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਕਰਾਏ ਅੰਤ ਅਖ਼ੀਰ। ਸਤਿਜੁਗ ਸਾਚਾ ਸਚ ਵਰਤਾਇਆ। ਗੁਰਮੁਖ ਸਾਚਾ ਸਚ ਧਾਮ ਬਹਾਇਆ। ਪ੍ਰਭ ਅਬਿਨਾਸ਼ੀ ਦਇਆ ਕਮਾਇਆ। ਜੋਤ ਸਰੂਪੀ ਜੋਤ ਪ੍ਰਭ ਗੁਰਮੁਖ ਸਾਚੇ ਵਿਚ ਮਿਲਾਇਆ। ਗੁਰ ਸਿਖ ਸਿਖ ਗੁਰ ਇਕ ਰੰਗ ਸਮਾਇਆ। ਜੋਤ ਸਰੂਪੀ ਜੋਤ ਪ੍ਰਭ, ਦਰ ਘਰ ਸਾਚੇ ਮਾਣ ਦਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਿੰਘ ਸਵਰਨ ਆਪਣੀ ਸੇਵਾ ਲਾਇਆ। ਗੁਰਮੁਖ ਸਾਚਾ ਗੁਰ ਦਰ ਬਹਾਏ। ਸਾਚਾ ਦਰ ਦਰਬਾਨ ਸਚਖੰਡ ਬਹਾਏ। ਮਿਲਿਆ ਮੇਲ ਧਰੂ ਭਗਵਾਨ ਵਿਚ ਜੋਤੀ ਮੇਲ ਮਿਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮਾਣ ਦਵਾਏ। ਗੁਰਸਿਖ ਸਾਚਾ ਸਚ ਘਰ ਆਇਆ। ਪ੍ਰਭ ਅਬਿਨਾਸ਼ੀ ਦਰਸ਼ਨ ਪਾਇਆ। ਅੰਤਮ ਅੰਤ ਹੋਈ ਬੰਦ ਖਲਾਸੀ, ਨਾ ਮਰੇ ਨਾ ਜਾਇਆ। ਮਾਨਸ ਜਨਮ ਹੋਏ ਰਹਿਰਾਸੀ, ਪ੍ਰਭ ਚਰਨੀ ਸੀਸ ਨਿਵਾਇਆ। ਗੁਰਮੁਖ ਆਤਮ ਪ੍ਰਭ ਦਰਸ ਪਿਆਸੀ, ਕਰ ਦਰਸ ਆਤਮ ਤ੍ਰਿਪਤਾਇਆ। ਦੇਵੇ ਦਰਸ ਘਨਕਪੁਰ ਵਾਸੀ, ਜੋਤ ਸਰੂਪੀ ਗੁਰਸਿਖ ਸਮਾਇਆ। ਜੋਤ ਸਰੂਪੀ ਗੁਰਸਿਖ ਸਮਾਏ। ਬਿਨ ਰੰਗ ਰੂਪ ਪ੍ਰਭ ਦਿਸ ਨਾ ਆਏ। ਸਤਿ ਸਰੂਪੀ ਰਿਹਾ ਜੋਤ ਜਗਾਏ। ਵਿਚ ਅੰਧ ਕੂਪੀ ਸਾਚੀ ਜੋਤ ਕਰੇ ਰੁਸ਼ਨਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਚੀ ਦਇਆ ਆਪ ਕਮਾਏ। ਖੰਡ ਬ੍ਰਹਿਮੰਡ ਵਰਭੰਡ ਸਮਾਇਆ। ਵਿਚ ਨਵ ਖੰਡ ਪ੍ਰਭ ਜੋਤ ਜਗਾਇਆ। ਆਪ ਅਖੰਡ ਸਭ ਜਗਤ ਖੰਡਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਝੂਠਾ ਭਾਂਡਾ ਭੰਨ ਵਖਾਇਆ। ਕਲਜੁਗ ਝੂਠਾ ਝੂਠੇ ਜੀਵ ਜੰਤ। ਪ੍ਰਭ ਜੋਤ ਮਹਾਨੇ ਸਚ ਪਛਾਣੇ ਸਚ ਵਖਾਣੇ ਪ੍ਰਭ ਸਾਚਾ ਕੰਤ। ਗੁਰਮੁਖ ਸਾਚੇ ਆਪ ਬਣਾਏ ਸਾਚੇ ਸੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਣ ਨਿਧਾਨ ਆਪ ਬਣਾਏ ਆਪਣੀ ਬਣਤ। ਗੁਰਮੁਖਾਂ ਰੰਗੇ ਏਕਾ ਰੰਗ। ਪ੍ਰਭ ਦਰ ਮੰਗੇ ਸਾਚੀ ਮੰਗ। ਸਦਾ ਸਹਾਈ ਅੰਗ ਸੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਸੂਰਾ ਸਰਬੰਗ। ਵਡ ਸੂਰਾ ਵਡ ਸਿਕਦਾਰਾ। ਗੁਰਮੁਖਾਂ ਪ੍ਰਭ ਤਾਰਨਹਾਰਾ। ਏਕਾ ਦੇਵੇ ਨਾਮ ਅਧਾਰਾ। ਸਾਚਾ ਪ੍ਰਭ ਭਰੇ ਭੰਡਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜਨਾਂ ਦੀ ਪਾਵੇ ਸਾਰਾ। ਸਾਚਾ ਪ੍ਰਭ ਸਚ ਭੰਡਾਰਾ। ਸਾਚਾ ਪ੍ਰਭ ਸਚ ਦਵਾਰਾ। ਸਾਚਾ ਪ੍ਰਭ ਸਾਚਾ ਦੇਵੇ ਨਾਮ ਅਧਾਰਾ। ਗੁਰਮੁਖ ਸਾਚੇ ਸਾਚਾ ਕਰ ਵਣਜ ਵਪਾਰਾ। ਝੂਠੀ ਦੁਨੀਆਂ ਜਗਤ ਪਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪ ਜੋਤ ਨਿਰੰਕਾਰਾ। ਗੁਰਸਿਖਾਂ ਪ੍ਰਭ ਬਣਤ ਬਣਾਏ। ਗੁਰਸਿਖਾਂ ਪ੍ਰਭ ਜੋਤ ਜਗਾਏ। ਗੁਰਸਿਖਾਂ ਪ੍ਰਭ ਆਣ ਤਰਾਏ। ਗੁਰਸਿਖਾਂ ਪ੍ਰਭ ਤ੍ਰਿਖਾ ਮਿਟਾਏ। ਗੁਰਸਿਖਾਂ ਪ੍ਰਭ ਸਰਨ ਲਗਾਏ। ਗੁਰਸਿਖਾਂ ਪ੍ਰਭ ਹਰਨ ਫਰਨ ਖੁਲ੍ਹਾਏ। ਗੁਰਸਿਖਾਂ ਜੋਤ ਸਰੂਪੀ ਪ੍ਰਭ ਮੇਲ ਮਿਲਾਏ। ਗੁਰਸਿਖਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਸੇਵਾ ਲਾਏ। ਏਕਾ ਜੋਤ ਪ੍ਰਭ ਅਕਾਰ। ਏਕਾ ਜੋਤ ਪ੍ਰਭ ਨਿਰੰਕਾਰ। ਏਕਾ ਜੋਤ ਪ੍ਰਭ ਨਿਰਾਹਾਰ। ਏਕਾ ਜੋਤ ਸਦ ਨਿਰਾਧਾਰ। ਏਕਾ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕੰਕਾਰ। ਏਕਾ ਜੋਤ ਪ੍ਰਭ ਜਗਾਏ। ਜੀਵ ਜੰਤ ਬਣਤ ਬਣਾਏ। ਵਿਚ ਵਿਸਮੰਤ ਰਿਹਾ ਸਮਾਏ। ਆਪ ਭਗਵੰਤ ਦਿਸ ਨਾ ਆਏ। ਗੁਰਮੁਖ ਸਾਚੇ ਤੇਰੀ ਸਾਚੀ ਬਣਤ ਪ੍ਰਭ ਆਪ ਬਣਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤਲੋਕ ਵਿਚ ਜਾਮਾ ਪਾਏ। ਸਾਚੀ ਜੋਤ ਮਾਤ ਅਕਾਰੇ। ਜਗੇ ਜੋਤ ਅਗੰਮ ਅਪਾਰੇ। ਜੋਤ ਸਰੂਪ ਗੁਰਸਿਖ ਪਸਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਕਲ ਕਰੇ ਅਪਾਰੇ। ਜੋਤ ਸਰੂਪੀ ਗੁਰਸਿਖ ਸਮਾਇਆ। ਰੰਗ ਰੂਪ ਪ੍ਰਭ ਦਿਸ ਨਾ ਆਇਆ। ਬੇਮੁਖਾਂ ਆਤਮ ਦਿਸ ਨਾ ਆਇਆ। ਗੁਰਮੁਖਾਂ ਸਾਚੇ ਨਾਮ ਦਾਨ ਦਰ ਮੰਗਣ ਆਇਆ। ਕਿਰਪਾ ਕਰ ਪ੍ਰਭ ਭਗਵਾਨ, ਸਾਚੀ ਦਾਤ ਪ੍ਰਭ ਝੋਲੀ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਸਰਨ ਲਗਾਇਆ। ਗੁਰਮੁਖ ਸਾਚੇ ਆਪ ਉਪਾਏ। ਪ੍ਰਭ ਅਬਿਨਾਸ਼ੀ ਦਇਆ ਕਮਾਏ। ਏਕਾ ਜੋਤ ਵਿਚ ਟਿਕਾਏ। ਏਕਾ ਗੋਤ ਆਪ ਬਣਾਏ। ਮੈਲ ਧੋਤ ਸੁਰਪਤ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਸਰਨ ਲਗਾਏ। ਗੁਰ ਪੂਰਾ ਚਰਨ ਬਲਿਹਾਰ। ਗੁਰਮੁਖ ਸਾਚੇ ਪ੍ਰਭ ਜਾਏ ਤਾਰ। ਪ੍ਰਭ ਸਾਚੇ ਦੀ ਸਾਚੀ ਕਾਰ। ਜੁਗੋ ਜੁਗ ਵਿਚ ਮਾਤ ਲਏ ਅਵਤਾਰ। ਜੋਤੀ ਜੋਤ ਜੋਤ ਪ੍ਰਭ, ਏਕਾ ਜੋਤ ਕਰੇ ਅਕਾਰ। ਭਗਤ ਜਨਾਂ ਪ੍ਰਭ ਪਾਏ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰ ਅਵਤਾਰ। ਏਕਾ ਜੋਤ ਏਕਾ ਪ੍ਰਭ ਏਕਾ ਕਰੇ ਅਕਾਰੇ। ਸਾਚਾ ਦੇਵੇ ਨਾਮ ਅਧਾਰੇ। ਪਰਗਟ ਜੋਤ ਜੋਤ ਸਰੂਪ ਪ੍ਰਭ ਸਾਚਾ ਦਰਸ ਦਿਖਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਨਿਰੰਕਾਰੇ। ਗੁਰਮੁਖ ਸਾਚੇ ਪ੍ਰਭ ਆਪਣਾ ਭੇਦ ਖੁਲ੍ਹਾਏ। ਗੁਰਮੁਖ ਸਾਚੇ ਪ੍ਰਭ ਤੀਜਾ ਨੈਣ ਖੋਲ੍ਹ ਵਖਾਏ। ਗੁਰਮੁਖ ਸਾਚੇ ਲਹਿਣਾ ਲੈਣ, ਪ੍ਰਭ ਦਰ ਤੇ ਆਏ। ਪ੍ਰਭ ਸਾਚਾ ਸੱਜਣ ਸਾਕ ਸੈਣ, ਜੀਵ ਝੂਠੇ ਭਾਈ ਭੈਣ, ਵੇਲੇ ਅੰਤ ਨਾ ਕੋਇ ਸਹਾਏ। ਭਾਣਾ ਪ੍ਰਭ ਕਾ ਸਭ ਜਨ ਸਹਿਣ, ਵੇਲੇ ਅੰਤ ਨਾ ਕੋਇ ਛੁਡਾਏ। ਗੁਰਮੁਖ ਸਾਚੇ ਗੁਰ ਸ਼ਰਨੀ ਪੈਣ, ਪਰਗਟ ਜੋਤ ਪ੍ਰਭ ਵੇਲੇ ਅੰਤ ਦਰਸ ਦਿਖਾਏ। ਕਰ ਦਰਸ ਗੁਰਸਿਖ ਪ੍ਰਭ ਸਾਚੇ ਨੈਣ, ਵਿਚ ਬਬਾਣ ਲਏ ਬਿਠਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਜੋਤ ਧਰ ਵਿਚ ਜੋਤੀ ਮੇਲ ਮਿਲਾਏ। ਪੂਰੇ ਗੁਰ ਇਹ ਵਡਿਆਈ। ਗੁਰਮੁਖਾਂ ਪ੍ਰਭ ਲਏ ਤਰਾਈ। ਆਤਮ ਤ੍ਰਿਖਾ ਪ੍ਰਭ ਲਏ ਬੁਝਾਈ। ਸਾਚੀ ਭਿਖਿਆ ਸੋਹੰ ਨਾਮ ਪ੍ਰਭ ਝੋਲੀ ਪਾਈ। ਆਤਮ ਉਤਰੀ ਤ੍ਰਿਖਾ, ਗੁਰਮੁਖ ਸਾਚੇ ਸੋਹੰ ਸਵਾਸ ਸਵਾਸ ਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਵਿਚ ਮਾਤ ਦੇਵੇ ਵਡਿਆਈ। ਗੁਰਮੁਖ ਵਡਿਆਏ ਆਪੇ ਆਪ। ਪ੍ਰਭ ਅਬਿਨਾਸ਼ੀ ਆਤਮ ਮਾਰੇ ਤੀਨੋ ਤਾਪ। ਕੋਟਨ ਕੋਟ ਕੋਟ ਪ੍ਰਭ ਦੇ ਦਰਸ ਉਤਾਰੇ ਪਾਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਮਾਈ ਬਾਪ। ਸ੍ਰਿਸ਼ਟ ਸਬਾਈ ਪ੍ਰਭ ਆਪ ਉਪਾਏ। ਆਪ ਅਤੁੱਲ ਅਡੁੱਲ ਅਛਲ ਅਛੱਲ ਨਾ ਛਲਿਆ ਜਾਏ। ਬੇਮੁਖ ਕਿਆ ਜਾਣੇ ਕਿਸ ਰੰਗ ਸਮਾਏ। ਗੁਰਮੁਖ ਵਖਾਣੇ ਜਿਸ ਰਿਹਾ ਸਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਪਰਗਟ ਜੋਤ ਦਰਸ ਦਿਖਾਏ। ਗੁਰਮੁਖਾਂ ਪ੍ਰਭ ਸਰਨ ਲਗਾਈ। ਮੇਲ ਮਿਲਾਇਆ ਆਪ ਪ੍ਰਭ, ਗੁਰਮੁਖ ਸਾਚੇ ਦੇ ਵਡਿਆਈ। ਗੁਰ ਬਹਾਈ ਦਰ ਸਾਧ ਸੰਗਤ ਪ੍ਰੀਤ ਦੇਵੇ ਚਰਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਚਖੰਡ ਨਿਵਾਸ ਰਖਾਈ। ਸਚਖੰਡ ਸਾਚਾ ਧਾਮ। ਜਗੇ ਜੋਤ ਏਕਾ ਰਾਮ। ਗੁਰਮੁਖ ਗਾਏ ਸੋਹੰ ਏਕਾ ਨਾਮ। ਪ੍ਰਭ ਪਿਲਾਏ ਅੰਮ੍ਰਿਤ ਸਾਚਾ ਜਾਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰੇ ਪੂਰ ਕਰਾਏ ਕਾਮ। ਪੂਰਨ ਕਾਮ ਆਪ ਕਰ। ਦੇਵੇ ਵਡਿਆਈ ਨਿਹਕਲੰਕ ਅਵਤਾਰ ਨਰ। ਅੰਮ੍ਰਿਤ ਝਿਰਨਾ ਝਿਰਾਏ ਸਾਚਾ ਸਰ। ਗੁਰਮੁਖ ਸਾਚੇ ਪ੍ਰਭ ਸਰਨੀ ਆਏ ਪਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅੰਮ੍ਰਿਤ ਆਤਮ ਝਿਰਨਾ ਝਿਰਾਏ ਸਾਚਾ ਸਰ। ਅੰਮ੍ਰਿਤ ਸਰ ਤੀਰਥ ਨਹਾਓ। ਆਤਮ ਸਾਚੀ ਜੋਤ ਜਗਾਓ। ਬੁਝੀ ਦੀਪਕ ਗੁਰ ਨਾਉਂ ਜਗਾਓ। ਚਰਨ ਲਾਗ ਨਿਜਾਨੰਦ ਉਪਜਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਸਾਧ ਸੰਗਤ ਅੰਤਕਾਲ ਕਲਜੁਗ ਤਰ ਜਾਓ। ਸਾਚਾ ਗੁਰ ਤਾਰਨਹਾਰ। ਮੂਰਖ ਮੁਗਧ ਨਾ ਕਰਨ ਵਿਚਾਰ। ਗੁਰਮੁਖ ਸਾਚੇ ਪਾਇਣ ਗੁਰ ਪੂਰੇ ਕੀ ਸਾਰ। ਗੁਰਮੁਖ ਸਾਚੇ ਖੋਲ੍ਹ ਦੇਵੇ ਪ੍ਰਭ ਦਸਮ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਏਕਾ ਏਕੰਕਾਰ। ਏਕੰਕਾਰ ਏਕਾ ਅਕਾਰ। ਗੁਰਮੁਖ ਸਾਚੇ ਤੇਰੀ ਦੇਹੀ ਕਰੇ ਪਸਾਰ। ਮੇਟ ਵਖਾਏ ਪ੍ਰਭ ਸਾਰਾ ਅੰਧ ਅੰਧਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਗੁਰਮੁਖ ਸਾਚੇ ਤੇਰਾ ਬੇੜਾ ਹੋ ਜਾਏ ਪਾਰ। ਪ੍ਰਭ ਦਰਸ ਗੁਰਸਿਖ ਪਾਓ। ਆਤਮ ਸੰਸਾ ਡਰ ਗਵਾਓ। ਸ਼ਬਦ ਗੁਣ ਗੁਣ ਸ਼ਬਦ ਪ੍ਰਭ ਸਾਚੇ ਕਾ ਰਸਨਾ ਗਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਏਕਾ ਦੂਜਾ ਭਉ ਚੁਕਾਓ। ਏਕਾ ਦੂਜਾ ਪ੍ਰਭ ਭਉ ਚੁਕਾਏ। ਚੌਥਾ ਤੀਜਾ ਕੋਈ ਰਹਿਣ ਨਾ ਪਾਏ। ਚਾਰ ਵੇਦ ਪ੍ਰਭ ਅੰਤ ਕਰਾਏ। ਛੇ ਸ਼ਾਸਤਰ ਪ੍ਰਭ ਮੇਟ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸੋਹੰ ਸਾਚਾ ਸ਼ਬਦ ਉਪਜਾਏ। ਸੋਹੰ ਸ਼ਬਦ ਪ੍ਰਭ ਉਪਜਾਵਣਾ। ਅੱਠ ਸੱਠ ਤੀਰਥ ਮੇਟ ਮਿਟਾਵਣਾ। ਜੋਤ ਸਰੂਪੀ ਜੋਤ ਪ੍ਰਭ ਸਰਬ ਜੋਤ ਖਿਚਾਵਣਾ। ਏਕਾ ਏਕੰਮ ਆਪ ਪ੍ਰਭ, ਏਕਾ ਆਪਣਾ ਆਪ ਉਪਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਏਕਾ ਨਾਉਂ ਏਕਾ ਥਾਉਂ ਸਤਿਜੁਗ ਸਾਚੇ ਲਾਵਣਾ। ਗੋਦਾਵਰੀ ਪ੍ਰਭ ਗੋਦ ਸੁਲਾਏ। ਅੰਤਮ ਅੰਤ ਗੁਰ ਗੋਬਿੰਦ ਚਰਨ ਟਿਕਾਏ। ਵੇਲੇ ਅੰਤ ਦਸਮ ਗੁਰ ਇਹ ਸ਼ਬਦ ਅਲਾਏ। ਆਪਣੀ ਜੋਤ ਆਪੇ ਆਪ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵਿਚ ਮਾਝੇ ਦੇਸ ਧਰਾਏ। ਗੁਰ ਗੋਬਿੰਦ ਇਹ ਸ਼ਬਦ ਲਿਖਾਇਆ। ਆਪਣਾ ਅੰਤਮ ਅੰਤ ਦਿਸਾਇਆ। ਨਿਹਕਲੰਕ ਦੀ ਓਟ ਰਖਾਇਆ। ਅੰਤਕਾਲ ਕਲਜੁਗ ਪਰਗਟ ਜੋਤ, ਫਤਹਿ ਡੰਕ ਪ੍ਰਭ ਆਏ ਵਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰਾ ਹੋਏ ਸਹਾਇਆ। ਸਾਚੇ ਪ੍ਰਭ ਕਰਮ ਕਮਾਇਆ। ਅੰਤਕਾਲ ਕਲ ਜੋਤ ਸਰੂਪੀ ਜੋਤ ਪਰਗਟਾਇਆ। ਪ੍ਰਭ ਅਬਿਨਾਸ਼ੀ ਬੇਮੁਖਾਂ ਕਲ ਦਿਸ ਨਾ ਆਇਆ। ਲਿਖਿਆ ਲੇਖ ਪ੍ਰਭ ਸਾਚੇ ਸਤਿ ਸਤਿ ਸਤਿ ਵਰਤਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਾਮਾ ਘਨਕਪੁਰੀ ਵਿਚ ਪਾਇਆ। ਸਾਚਾ ਪ੍ਰਭ ਸਚ ਘਰ ਆਏ। ਦੁਖੀਆਂ ਜੀਵ ਦਰ ਦਰ ਬਿਲਲਾਏ। ਆਤਮ ਦੁਖ ਪ੍ਰਭ ਦੇ ਗਵਾਏ। ਤ੍ਰਿਸਨਾ ਭੁੱਖ ਦੇ ਮਿਟਾਏ। ਏਕਾ ਸੁਖ ਆਤਮ ਉਪਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੁਖ ਦਲਿੱਦਰ ਦਏ ਗਵਾਏ। ਦੁਖ ਦਰਦ ਪ੍ਰਭ ਨਿਵਾਰੇ। ਸਾਚੇ ਸ਼ਬਦ ਪ੍ਰਭ ਭਰੇ ਭੰਡਾਰੇ। ਹਉਮੇ ਕੱਢੇ ਪ੍ਰਭ ਵਿਕਾਰੇ। ਏਕਾ ਜੋਤ ਕਰੇ ਉਜਿਆਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਆਏ ਚਰਨ ਕਰੇ ਨਿਮਸਕਾਰੇ। ਚਿੰਤਾ ਰੋਗ ਆਤਮ ਸੋਗ ਪ੍ਰਭ ਮਿਟਾਏ। ਦੇ ਦਰਸ ਅਮੋਘ, ਪ੍ਰਭ ਆਤਮ ਧੀਰ ਧਰਾਏ। ਨੇੜ ਨਾ ਆਵੇ ਚਿੰਤਾ ਰੋਗ, ਜਨ ਸਾਚਾ ਸ਼ਬਦ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਮੁਖ ਰਖਾਏ। ਰੋਗਨ ਰੋਗ ਜੀਵ ਵਡ ਰੋਗੀ। ਪ੍ਰਭ ਮਿਟਾਏ ਆਤਮ ਚਿੰਤਾ ਨਾ ਹੋਏ ਸੋਗੀ। ਆਪ ਬਣਾਏ ਸਾਚੀ ਬਣਤ, ਨਾ ਰਹੇ ਵਿਜੋਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਚਾ ਦੇਵੇ ਨਾਮ, ਅੰਮ੍ਰਿਤ ਰਸ ਗੁਰਮੁਖ ਸਾਚੇ ਭੋਗੀ। ਅੰਮ੍ਰਿਤ ਰਸ ਆਤਮ ਤ੍ਰਿਪਤਾਏ। ਪ੍ਰਭ ਅਬਿਨਾਸ਼ੀ ਹੋਏ ਵਸ, ਜੋ ਜਨ ਰਸਨਾ ਗਾਏ। ਬੇਮੁਖ ਦਰ ਤੋਂ ਜਾਇਣ ਨੱਸ, ਸਾਚਾ ਪ੍ਰਭ ਦਿਸ ਨਾ ਆਏ। ਸੋਹੰ ਬਾਣ ਪ੍ਰਭ ਮਾਰੇ ਕਸ, ਝੂਠ ਜੂਠ ਰਹਿਣ ਨਾ ਪਾਏ। ਨਿਹਕਲੰਕ ਵਿਚ ਮਾਤ ਆਪਣੀ ਜੋਤ ਜਗਾਏ। ਸਤਿਗੁਰ ਸਾਚਾ ਸਾਚਾ ਰਾਹ ਜਾਏ ਦੱਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਖ ਰੋਗ ਸਰਬ ਮਿਟਾਏ। ਮਿਟਿਆ ਰੋਗ ਆਇਆ ਸੁਖ। ਗਇਆ ਸੋਗ ਉਤਰੀ ਭੁੱਖ। ਮਿਲਿਆ ਜੋਗ ਉਜਲ ਮੁਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਜੀਵ ਸਾਂਤਕ ਵਰਤਾਏ ਸਾਚਾ ਸੁਖ। ਸਾਂਤਕ ਵਰਤੇ ਸਤਿ ਵਰਤਾਰ। ਸਾਂਤਕ ਰੂਪ ਆਪ ਕਰਤਾਰ। ਸਾਂਤਕ ਸਤਿ ਸਤਿ ਸਤਿ ਕਰੇ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਂਤਕ ਦੇਵੇ ਇਕ ਅਧਾਰ। ਤਾਮਸ ਰਾਜਸ ਪ੍ਰਭ ਮਨੋਂ ਤਜਾਇਆ। ਰਜੋ ਤਮੋ ਨੇੜ ਨਾ ਆਇਆ। ਸਤੋ ਗੁਣ ਪ੍ਰਭ ਸਤਿ ਸਮਾਇਆ। ਸਾਂਤਕ ਸਾਚਾ ਰੂਪ ਬਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬੈਠ ਅਡੋਲ ਗੁਰਮੁਖ ਸਾਚੇ ਵਿਚ ਆਪਣਾ ਆਪ ਟਿਕਾਇਆ। ਸਾਂਤਕ ਤੇਰਾ ਸਤਿ ਵਰਤਾਰ। ਪ੍ਰਭ ਸਾਚਾ ਤੇਰੇ ਭਰੇ ਭੰਡਾਰ। ਮਾਤਲੋਕ ਕਦੇ ਨਾ ਆਏ ਹਾਰ। ਲੋਕ ਪਰਲੋਕ ਗੁਰਮੁਖ ਸਾਚਾ ਆਪਣਾ ਜਾਏ ਸੁਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਤਮ ਦੇਵੇ ਸਾਚਾ ਸਾਂਤਕ ਅਧਾਰ। ਸਾਂਤਕ ਸਾਚਾ ਸਤਿ ਸਰੂਪ। ਦੇਵੇ ਪ੍ਰਭ ਸਾਚਾ ਭੂਪ। ਸਾਂਤਕ ਵਰਤੇ ਸਤਿ ਸਤਿ ਨਾ ਲਾਗੇ ਦੂਖ। ਕਰ ਦਰਸ ਸਤਿ ਸਰੂਪ। ਦੇਵੇ ਪ੍ਰਭ ਸਾਚਾ ਭੂਪ। ਕਰ ਦਰਸ ਗੁਰ ਜੀਵ ਉਤਰੇ ਤੇਰੀ ਭੂਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪੁਚਾਵੇ ਸਾਚਾ ਸੂਖ। ਭੂਖ ਨਿਵਾਰੇ ਆਪ ਪ੍ਰਭ, ਜਿਸ ਦਇਆ ਕਮਾਏ। ਭੂਖ ਨਿਵਾਰੇ ਆਪ ਪ੍ਰਭ, ਹੋਏ ਅੰਤ ਸਹਾਏ। ਭੂਖ ਨਿਵਾਰੇ ਆਪ ਪ੍ਰਭ, ਅੰਮ੍ਰਿਤ ਮੁਖ ਚੁਆਏ। ਭੂਖ ਨਿਵਾਰੇ ਆਪ ਪ੍ਰਭ, ਸਾਚਾ ਸ਼ਬਦ ਮਨ ਵਸਾਏ। ਭੂਖ ਨਿਵਾਰੇ ਆਪ ਪ੍ਰਭ, ਨਾਮ ਦਾਨ ਦਰ ਭਿਛਿਆ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੂਖਮ ਸੂਖ ਸੂਖ ਸੁਖਦਾਏ। ਸੁਖਦਾਇਕ ਆਪ ਪ੍ਰਿਤਪਾਲਾ। ਸਰਬ ਪ੍ਰਿਤਪਾਲਕ ਹੋਏ ਆਪ ਰਖਵਾਲਾ। ਵਡ ਘਾਲ ਗੁਰਮੁਖ ਵਿਚ ਮਾਤ ਦੇ ਘਾਲਾ। ਵਡ ਵਡ ਦਾਇਕ, ਪ੍ਰਭ ਹੋਏ ਆਪ ਦਿਆਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਤੇਰਾ ਹੋਏ ਆਪ ਰਖਵਾਲਾ। ਸਾਚਾ ਪ੍ਰਭ ਹੋਏ ਸਹਾਇਆ। ਸਾਚਾ ਪ੍ਰਭ ਗੁਰ ਸਾਚੇ ਮੇਲ ਮਿਲਾਇਆ। ਗੁਰਮੁਖ ਸਾਚਾ ਪ੍ਰਭ ਸਾਚੇ ਦੀ ਸਰਨਾਈ ਆਇਆ। ਸਾਚਾ ਪ੍ਰਭ ਸਾਚਾ ਘਰ ਸਚਖੰਡ ਗੁਰ ਧਾਮ ਉਪਾਇਆ। ਗੁਰਮੁਖ ਸਾਚੇ ਸਾਚੇ ਘਰ ਪ੍ਰਭ ਮਾਣ ਦਵਾਇਆ। ਏਕਾ ਜੋਤ ਅਕਾਰ ਕਰ, ਏਕਾ ਦੀਪ ਜਗਾਇਆ। ਏਕਾ ਜੋਤ ਪਰਕਾਸ਼ ਕਰ, ਪ੍ਰਭ ਸਾਚਾ ਥਾਨ ਸੁਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਮੇਲ ਮਿਲਾਇਆ। ਜੋਤ ਸਰੂਪੀ ਮੇਲ ਮਿਲਾਏ। ਆਵਣ ਜਾਵਣ ਗੇੜ ਕਟਾਏ। ਲੱਖ ਚੁਰਾਸੀ ਫੇਰ ਨਾ ਆਏ। ਮਾਤ ਗਰਭ ਨਾ ਵਾਸ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਪਰਗਟ ਜੋਤ ਦਰਸ ਦਿਖਾਏ। ਏਕਾ ਜੋਤ ਏਕਾ ਅਕਾਰ। ਜਨਮ ਨਾ ਪਾਵੇ ਦੂਜੀ ਵਾਰ। ਆਪ ਉਪਾਵੇ ਸੱਚੀ ਸਰਕਾਰ। ਆਵੇ ਜਾਵੇ ਆਪ ਪ੍ਰਭ ਮਾਤਲੋਕ ਲਏ ਅਵਤਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜਨ ਭਗਤਾਂ ਜਾਏ ਤਾਰ। ਭਗਤ ਜਨਾਂ ਪ੍ਰਭ ਸਦਾ ਬਲਿਹਾਰੇ। ਦੁੱਖ ਭੁੱਖ ਪ੍ਰਭ ਰੋਗ ਨਿਵਾਰੇ। ਆਤਮ ਸੁਖ ਪ੍ਰਭ ਆਪ ਉਪਜਾਏ। ਸੁਫਲ ਕੁੱਖ ਮਾਤ ਕਰਾਏ। ਮਾਤਲੋਕ ਪ੍ਰਭ ਜਨਮ ਦਵਾਏ। ਗੁਰਮੁਖ ਸਾਚੇ ਜਨ ਭਗਤ ਪ੍ਰਭ ਆਪਣੀ ਸਰਨ ਲਗਾਏ। ਪਰਗਟ ਜੋਤ ਨਿਹਕਲੰਕ ਜਾਮੇ ਬਹੱਤਰ ਭਗਤ ਜਨ ਜਾਏ ਆਪ ਲਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅੰਤਮ ਅੰਤ ਆਪਣੀ ਬਣਤ ਬਣਾਏ। ਸਾਚਾ ਸੰਤ ਮੁੱਖ ਰਖਾਇਆ। ਸੰਤ ਮਨੀ ਸਿੰਘ ਨਾਮ ਵਡਿਆਇਆ। ਸਤਿਜੁਗ ਸਾਚਾ ਸਤਿਗੁਰ ਬਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸਾਚੀ ਜੋਤ ਜਗਾਇਆ। ਮਾਤਲੋਕ ਪ੍ਰਭ ਜਨ ਭਗਤ ਉਧਾਰੇ। ਮਾਤਲੋਕ ਆਏ ਪ੍ਰਭ ਆਪ ਨਿਰੰਕਾਰੇ। ਕੋਇ ਨਾ ਜਾਣੇ ਪ੍ਰਭ ਖੇਲ ਅਪਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਪਾਰ ਉਤਾਰੇ। ਸਾਚਾ ਸਿਖ ਬਲੀ ਬਲਵਾਨ। ਸਾਚਾ ਪ੍ਰਭ ਵਾਲੀ ਦੋ ਜਹਾਨ। ਤਨ ਮਨ ਧਨ ਕੀਆ ਕੁਰਬਾਨ। ਦੇਵੇ ਵਡਿਆਈ,, ਮਹਾਰਾਜ ਸ਼ੇਰ ਸਿੰਘ ਪਰਗਟ ਜੋਤ ਵਿਸ਼ਨੂੰ ਭਗਵਾਨ। ਗੁਰਮੁਖ ਸਾਚੇ ਸੇਵ ਕਮਾਈ। ਬੁਧ ਸਿੰਘ ਮਿਲੀ ਵਡਿਆਈ। ਬਾਲੇ ਚੱਕ ਧਾਮ ਸੁਹਾਈ। ਨਿਹਕਲੰਕ ਕਲ ਚਰਨ ਟਿਕਾਈ। ਮਾਇਆ ਪਾਏ ਜਗਤ ਭੁਲਾਈ। ਸਾਚੇ ਲੇਖ ਵੇਖ ਗੁਰਸਿਖ ਚਰਨ ਲਗਾਈ। ਸਾਚੀ ਮੇਖ ਜਗਤ ਲਗਾਈ। ਤਨ ਮਨ ਧਨ ਪ੍ਰਭ ਬਲ ਜਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਿਖਤ ਲੇਖ ਪ੍ਰਭ ਆਪ ਲਿਖਾਈ। ਸਾਚਾ ਪ੍ਰਭ ਲੇਖ ਲਿਖਾਏ। ਜਨ ਭਗਤ ਆਪ ਵਡਿਆਏ। ਆਪ ਅਗਣਤ ਬਣਤ ਬਣਾਏ। ਜੀਵ ਜੰਤ ਪ੍ਰਭ ਮੁੱਖ ਰਖਾਏ। ਸਤਿਜੁਗ ਸਾਚਾ ਮਾਣ ਦਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਚਾਰ ਜੁਗ ਤੇਰਾ ਨਾਮ ਰਖਾਏ। ਸਾਚਾ ਪ੍ਰਭ ਲੇਖ ਲਿਖਈਆ। ਨਾ ਕੋਈ ਮੇਟੇ ਮੇਟ ਮਿਟਈਆ। ਆਪ ਚੜ੍ਹਾਏ ਸਾਚੀ ਨਈਆ। ਸਾਚਾ ਦਰ ਦਵਾਰ ਪ੍ਰਭ ਆਪ ਦਵਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਚਖੰਡ ਨਿਵਾਸ ਰਖਈਆ। ਗੁਰਸਿਖ ਸਚਖੰਡ ਦਵਾਰ, ਏਕਾ ਦੇਵੇ ਜੋਤ ਅਧਾਰ, ਆਪੇ ਆਪ ਪ੍ਰਭ ਰਘੁਰਾਇਆ। ਹੋਏ ਸਦਾ ਸਹਾਰ, ਏਕਾ ਜੋਤ ਡਗਮਗਾਇਆ। ਬੈਠਾ ਰਹੇ ਆਪ ਨਿਰਾਧਾਰ, ਰਸਨਾ ਜਪ ਜਪ ਜੀਵ ਮਾਨਸ ਜਨਮ ਨਾ ਆਵੇ ਹਾਰ। ਆਪ ਬੋਲੇ ਬੋਲ ਬੁਲਾਏ ਕਰਤਾਰ, ਬਿਨ ਬੋਲੇ ਜੀਵ ਜੰਤ ਸਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਪਾਏ ਸਾਰ। ਗੁਰ ਸੰਗਤ ਪੰਚਮ ਵਡਿਆਈ। ਸਾਧ ਸੰਗਤ ਪ੍ਰਭ ਹੋਏ ਸਹਾਈ। ਗੁਰ ਸੰਗਤ ਪ੍ਰਭ ਬਣਤ ਬਣਾਈ। ਸਾਧ ਸੰਗਤ ਪ੍ਰਭ ਲਾਜ ਰਖਾਈ। ਸਾਧ ਸੰਗਤ ਤੇਰੀ ਧੰਨ ਕਮਾਈ। ਸਾਧ ਸੰਗਤ ਪ੍ਰਭ ਸੇਵ ਕਮਾਈ। ਗੁਰ ਸੰਗਤ ਪ੍ਰਭ ਬੂਝ ਬੁਝਾਈ। ਸਾਧ ਸੰਗਤ ਮਾਰਗ ਪਾਈ। ਗੁਰ ਸੰਗਤ ਨਵ ਨਿਧ ਪਾਈ। ਸਾਧ ਸੰਗਤ ਪ੍ਰਭ ਆਤਮ ਸਰੂਰ ਰਖਾਈ। ਗੁਰ ਸੰਗਤ ਦੁੱਧ ਪੁੱਤ ਫਲ ਸਾਚਾ ਪਾਈ। ਗੁਰ ਸੰਗਤ ਮੂਲ ਆਪਣਾ ਨਾ ਕਲ ਗਵਾਈ। ਸਾਧ ਸੰਗਤ ਸੋਹੰ ਸਾਚਾ ਨਾਉਂ ਸਦ ਰਸਨਾ ਗਾਈ। ਗੁਰ ਸੰਗਤ ਮਿਲੇ ਸਾਚਾ ਥਾਉਂ, ਪ੍ਰਭ ਅਬਿਨਾਸ਼ੀ ਸੇਵ ਕਮਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਹੋਏ ਸਹਾਈ। ਸਾਧ ਸੰਗਤ ਕਲ ਸਾਚੇ ਗੁਣ। ਗੁਰ ਸੰਗਤ ਪ੍ਰਭ ਲਏ ਚੁਣ। ਸਾਧ ਸੰਗਤ ਸਾਚਾ ਸ਼ਬਦ ਪ੍ਰਭ ਸਾਚੇ ਕਾ ਸੁਣ। ਗੁਰ ਸੰਗਤ ਉਪਜਾਵੇ ਸਾਚੀ ਧੁਨ। ਸਾਧ ਸੰਗਤ ਪ੍ਰਭ ਮੇਲ ਮਿਲਾਏ, ਗੁਰਮੁਖ ਸਾਚੇ ਚੁਣ। ਗੁਰ ਸੰਗਤ ਦਰਸ ਦਿਖਾਏ, ਪੈਜ ਰਖਾਏ ਜੋਤ ਸਰੂਪੀ ਪਵਣ। ਗੁਰ ਸੰਗਤ ਪ੍ਰਭ ਨਾ ਵਿਚਾਰ ਅਵਗੁਣ ਗੁਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਮੇਘ ਬਰਸਾਏ ਜਿਉਂ ਬਰਸੇ ਸਵਣ। ਅੰਮ੍ਰਿਤ ਬਰਸੇ ਸਾਚਾ ਸੀਰ। ਗੁਰਮੁਖਾਂ ਆਤਮ ਕੱਢੇ ਪੀਰ। ਏਕਾ ਸ਼ਬਦ ਪ੍ਰਭ ਰਖਾਏ ਆਤਮ ਧੀਰ। ਅੰਮ੍ਰਿਤ ਸਾਚਾ ਮੁਖ ਚੁਆਏ ਜਿਉਂ ਬਾਲਕ ਮਾਤਾ ਸੀਰ। ਮਾਤ ਕੁੱਖ ਪ੍ਰਭ ਸੁਫਲ ਕਰਾਏ, ਸੋਹੰ ਸ਼ਬਦ ਚਲਾਏ ਪ੍ਰਭ ਸਾਚਾ ਤੀਰ। ਬੇਮੁਖਾਂ ਪ੍ਰਭ ਨਸ਼ਟ ਕਰਾਏ ਚਾਰ ਕੁੰਟ ਪਾਏ ਵਹੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਧਰਾਏ ਨੀਰ। ਸਾਧ ਸੰਗਤ ਵਕ਼ਤ ਅਖ਼ੀਰ। ਸਾਚਾ ਪ੍ਰਭ ਹੋਏ ਸਹਾਈ ਦੇਵੇ ਧੀਰ। ਬੇਮੁਖਾਂ ਅੰਤਕਾਲ ਕਲ ਵੇਖੋ ਲੱਥੇ ਚੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਗਹਿਰ ਗੰਭੀਰ। ਸਾਚਾ ਪ੍ਰਭ ਸਚ ਦਰ ਮੰਗ। ਪ੍ਰਭ ਆਤਮ ਚਾੜ੍ਹੇ ਸਾਚਾ ਰੰਗ। ਵਡ ਦਾਤਾ ਵਡ ਗੁਰ ਸੂਰਾ ਸਰਬੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦਰਸ ਦਾਨ ਦਰ ਮੰਗ। ਸਾਚਾ ਪ੍ਰਭ ਦਰਸ ਸਦ ਪਾਓ। ਜਨਮ ਮਰਨ ਦਾ ਗੇੜ ਚੁਕਾਓ। ਏਕਾ ਜੋਤ ਜੋਤ ਮਿਲ ਜਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਸਮਾਓ। ਸਾਚਾ ਸਿਖ ਗੁਰ ਵਿਚ ਸਮਾਏ। ਆਤਮ ਤ੍ਰਿਖ ਪ੍ਰਭ ਆਪ ਮਿਟਾਏ। ਸਾਚੀ ਭਿੱਖ ਪ੍ਰਭ ਅੰਮ੍ਰਿਤ ਮੁਖ ਚੁਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਤਮ ਸਾਚੀ ਜੋਤ ਜਗਾਏ। ਜੋਤ ਪਰਗਟਾਏ ਕਾਹਨਾ ਸਾਵਲ ਸੁੰਦਰਾ। ਪ੍ਰਭ ਝੂਠਾ ਭੇਖ ਮਿਟਾਏ, ਜੋ ਪਾਏ ਫਿਰਨ ਮੁੰਦਰਾ। ਪ੍ਰਭ ਸਾਚੀ ਜੋਤ ਜਗਾਏ, ਚਰਨ ਲਗਾਏ ਗੋਰਖ ਮਛੰਦਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਪਕੜ ਚਰਨ ਲਗਾਏ ਕਰੋੜ ਤੇਤੀਸ ਸੁਰਪਤ ਰਾਜਾ ਇੰਦਰਾ। ਸਰਬ ਦੇਵੇ ਪ੍ਰਭ ਇਕ ਸਰਨਾਈ। ਇਕੀਸ ਬੀਸ ਭੇਖ ਮਿਟਾਈ। ਏਕਾ ਛਤਰ ਸੀਸ ਝੁਲਾਈ। ਚਾਰ ਕੁੰਟ ਸੋਹੰ ਤੇਰੇ ਨਾਮ ਦੁਹਾਈ। ਬਿਰਧ ਬਾਲ ਜਵਾਨ ਸਭ ਰਸਨਾ ਗਾਈ। ਏਕਾ ਪੂਜਨ ਭਗਵਾਨ, ਦੂਸਰ ਕੋਈ ਰਹਿਣ ਨਾ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਏਕਾ ਨਾਮ ਜਗਤ ਰਖਾਈ। ਏਕ ਚਲਾਏ ਸਾਚਾ ਨਾਉਂ। ਆਪ ਉਪਜਾਏ ਸਭਨੀ ਥਾਉਂ। ਪ੍ਰਭ ਜਾਏ ਜੋਤ ਪਰਗਟਾਏ ਮਾਣ ਰਖਾਏ ਜਗਤ ਗੁੜਗਾਉਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਦ ਸਦ ਬਲ ਜਾਓ। ਸਦਾ ਸਦਾ ਪ੍ਰਭ ਬਲਿਹਾਰ। ਏਕਾ ਦੇਵੇ ਚਰਨ ਪਿਆਰ। ਹਉਮੇ ਮਮਤਾ ਦੇਵੇ ਮਾਰ। ਅਨੂਪ ਰੂਪ ਦੇਵੇ ਦਰਸ ਆਪ ਕਰਤਾਰ। ਸਤਿ ਸਰੂਪ ਜੋਤ ਅਧਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਤਮ ਸੂਖਮ ਨਿਰ ਵਿਕਾਰ। ਆਤਮ ਸੂਖ ਆਪ ਉਪਜਈਆ। ਦੂਖਮ ਭੂਖਮ ਪ੍ਰਭ ਮਿਟਈਆ। ਵਡ ਵਡ ਸੂਖਮ ਪ੍ਰਭ ਸੂਖ ਦਵਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਚੜ੍ਹਾਏ ਏਕਾ ਨਈਆ। ਏਕਾ ਟੇਕਾ ਸਾਚਾ ਨਾਂ। ਚਾਰ ਵਰਨ ਅੱਠ ਸੱਠ ਤੀਰਥ ਮੱਕਾ ਮਦੀਨਾ ਨਾ ਕੋਈ ਦੀਸੇ ਦੂਜਾ ਥਾਂ। ਏਕਾ ਲੇਖਾ ਪ੍ਰਭ ਦਰਸ਼ਨ ਪੇਖਾ, ਬਾਕੀ ਰਹੇ ਨਾ ਨਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਬਲ ਬਲ ਜਾਂ। ਆਪਣਾ ਲੇਖਾ ਆਪ ਚੁਕਾਏ। ਭੇਖੀ ਭੇਖਾ ਸਰਬ ਭੇਖ ਮਿਟਾਏ। ਵੇਖੀ ਵੇਖਾ ਸਭ ਕੁਛ ਵੇਖ, ਕਲਜੁਗ ਜੀਵ ਵੇਖ ਵਖਾਏ। ਗੁਰਮੁਖ ਸਾਚੇ ਨੇਤਰ ਪੇਖਾ। ਭਗਤ ਵਛਲ ਪ੍ਰਭ ਘਰ ਆਣ ਤਰਾਏ। ਸਾਚੀ ਰੇਖਾ ਪ੍ਰਭ ਵਿਚ ਮਾਤ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰਮ ਧਰਮ ਦੋਏ ਮਾਤ ਉਪਾਏ। ਸਾਚਾ ਕਰਮ ਪ੍ਰਭ ਕਮਾਵਣਾ। ਏਕਾ ਧਰਮ ਜਗਤ ਚਲਾਵਣਾ। ਏਕਾ ਬ੍ਰਹਮ ਬ੍ਰਹਮ ਸਰੂਪ ਦਿਖਾਵਣਾ। ਏਕਾ ਜਨਮ ਜੀਵ ਜੰਤ ਦਵਾਵਣਾ। ਏਕਾ ਚਰਨ ਪ੍ਰਭ ਦਰ ਪਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਆਪਣਾ ਆਪ ਵਿਚ ਟਿਕਾਵਣਾ। ਸਰਬ ਜੰਤ ਜੀਵ ਏਕਾ ਜ਼ਾਤ। ਊਚ ਨੀਚ ਨਾ ਕੋਈ ਪਾਤ। ਸਾਚਾ ਪ੍ਰਭ ਧਰੇ ਜੋਤ ਸਤਿ ਸਰੂਪ ਵਿਚ ਮਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਏਕਾ ਦੇਵਾਂ ਸੋਹੰ ਸਾਚੀ ਦਾਤ। ਸੋਹੰ ਦਾਤ ਗੁਰ ਦਰ ਪਾਓ। ਦਰ ਦਰ ਮੰਗਣ ਦੀ ਆਸ ਮਿਟਾਓ। ਏਕਾ ਨਾਮ ਸਵਾਸ ਸਵਾਸ ਸਰਬ ਜੀਵ ਗਾਓ। ਸਾਚਾ ਪ੍ਰਭ ਹੋਏ ਦਾਸ, ਕਰ ਦਰਸ ਆਤਮ ਤ੍ਰਿਪਤਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਰੱਖੇ ਵਾਸ, ਕਲਜੁਗ ਜੀਵ ਭੁਲ ਨਾ ਜਾਓ। ਕਲਜੁਗ ਭੁੱਲੇ ਜੀਵ ਅੰਞਾਣੇ। ਗੁਰਮੁਖ ਵਿਰਲੇ ਸੁਘੜ ਸਿਆਣੇ। ਵੇਲਾ ਅੰਤ ਅੰਤਕਾਲ ਭੁੱਜਣ ਜਿਉਂ ਭਠਿਆਲੇ ਦਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚਲਾਏ ਆਪਣੇ ਭਾਣੇ। ਸਚ ਭੱਠ ਪ੍ਰਭ ਵਡਾ ਭਠਿਆਲ। ਜੋਤ ਸਰੂਪੀ ਅਗਨ ਪ੍ਰਭ ਸਾਚਾ ਦੇਵੇ ਬਾਲ। ਸ੍ਰਿਸ਼ਟ ਸਬਾਈ ਹੋਈ ਅੰਧੇਰੀ ਰਾਤ, ਗੁਰਮੁਖਾਂ ਪ੍ਰਭ ਰੱਖੇ ਚਰਨਾਂ ਨਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਸ਼ਬਦ ਧਨ ਮਾਲ। ਸ਼ਬਦ ਧੁਨ ਸਚ ਦਰਬਾਰਾ। ਕਰ ਕਰ ਗੁਰਸਿਖ ਆਤਮ ਹੋਏ ਉਜਿਆਰਾ। ਸਾਚਾ ਨਾਮ ਸਾਚਾ ਕਾਮ ਸਾਚਾ ਜਗਤ ਅਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤ ਨਾ ਪਾਰਾਵਾਰਾ। ਆਦਿ ਅੰਤ ਅੰਤ ਆਦਿ ਨਾ ਕਿਸੇ ਜਣਾਇਆ। ਜਾਪ ਤਾਪ ਜੁਗੋ ਜੁਗ ਪ੍ਰਭ ਅਪਣਾ ਆਪ ਉਪਾਇਆ। ਪਤਤ ਪਾਪੀ ਪਾਪਣ ਪਾਪ ਜੁਗੋ ਜੁਗ ਖਪਾਇਆ। ਸ੍ਰਿਸ਼ਟ ਸਬਾਈ ਮਾਈ ਬਾਪ, ਆਪ ਆਪਣਾ ਬਿਰਦ ਰਖਾਇਆ। ਆਪ ਆਪਣਾ ਬਿਰਦ ਰਖਾਏ। ਜਿਉਂ ਭਾਵੇ ਤਿਉਂ ਜਗਤ ਚਲਾਏ। ਜੋ ਜਨ ਰਸਨਾ ਗਾਵੇ ਆਤਮ ਤ੍ਰਿਪਤਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਆਏ ਪੂਰਨ ਆਸ ਕਰਾਏ। ਪੂਰਨ ਆਸ ਗੁਰ ਦਰ ਹੋਏ। ਪੂਰਾ ਭਰਵਾਸਾ ਭੁੱਖ ਰਹੇ ਨਾ ਕੋਇ। ਜਪ ਜੀਵ ਸਵਾਸ ਸਵਾਸਾਂ ਪ੍ਰਭ ਆਤਮ ਤ੍ਰਿਖਾ ਮਿਟਾਏ। ਕੱਟੇ ਵਾਸਣ ਪ੍ਰਭ ਗਰਭ ਵਾਸਾ, ਜਨਮ ਮਰਨ ਵਿਚ ਫੇਰ ਨਾ ਆਏ। ਮਹਾਰਾਜ ਸ਼ੇਰ ਸਿੰਘ ਸਰਬ ਘਟ ਵਾਸਾ, ਅੰਤਕਾਲ ਅੰਤਮ ਅੰਤ ਆਪ ਸਹਾਏ। ਅੰਤਕਾਲ ਪ੍ਰਭ ਹੋਏ ਸਹਾਇਆ। ਹਰਿ ਜਨ ਸਾਚਾ ਸੰਤ ਪ੍ਰਭ ਆਣ ਤਰਾਇਆ। ਆਪ ਬਣਾਏ ਗੁਰਮੁਖ ਬਣਤ ਜੋਤ ਸਰੂਪੀ ਦਰਸ ਦਿਖਾਇਆ। ਜੋਤ ਸਰੂਪ ਜੋਤ ਜਗਾਏ। ਜੋਤ ਸਰੂਪ ਜੋਤ ਜਗਤ ਧਰਾਏ। ਜੋਤ ਸਰੂਪ ਆਪਣਾ ਖੇਲ ਆਪ ਵਰਤਾਏ। ਜੋਤ ਸਰੂਪ ਵਿਛੜਿਆਂ ਕਲ ਮੇਲ ਮਿਲਾਏ। ਜੋਤ ਸਰੂਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਲਜੁਗ ਝੂਠਾ ਭੇਖ ਮਿਟਾਏ। ਜੋਤ ਸਰੂਪ ਜੋਤ ਅਧਾਰੀ। ਜੋਤ ਸਰੂਪ ਵਡ ਸੰਸਾਰੀ। ਜੋਤ ਸਰੂਪ ਭਗਤ ਉਧਾਰੀ। ਜੋਤ ਸਰੂਪ ਸ੍ਰਿਸ਼ਟ ਸਬਾਈ ਕਰੇ ਚਰਨ ਪਨਿਹਾਰੀ। ਜੋਤ ਸਰੂਪ ਪਰਗਟੇ ਜੋਤ, ਏਕਾ ਕ੍ਰਿਸ਼ਨ ਮੁਰਾਰੀ। ਜੋਤ ਸਰੂਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਨਾਮ ਅਧਾਰੀ। ਜੋਤ ਸਰੂਪ ਜਗਤ ਪਿਤ ਆਇਆ। ਜੋਤ ਸਰੂਪ ਏਕਾ ਸਾਚਾ ਨਾਮ ਚਲਾਇਆ। ਜੋਤ ਸਰੂਪ ਸੱਚੋ ਸਚ ਸਚ ਸਚ ਜਗਤ ਧਰਾਇਆ। ਜੋਤ ਸਰੂਪ ਆਪੇ ਵਰਤੇ। ਜੋਤ ਸਰੂਪ ਪਰਗਟੇ ਵਿਚ ਮਾਤ ਧਰਤੇ। ਜੋਤ ਸਰੂਪ ਜੋਤ ਪ੍ਰਭ ਖੇਲ ਜਾਣੇ ਕੋਇ ਨਾ ਕਰਤੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਏਕਾ ਜੋਤ ਜਗਾਏ ਵਡ ਵਡ ਕਰਤੇ। ਜੋਤ ਸਰੂਪ ਵਡਾ ਵਡ ਨਰ। ਜੋਤ ਸਰੂਪ ਮਾਤਲੋਕ ਜੋਤ ਦਏ ਧਰ। ਜੋਤ ਸਰੂਪ ਗੁਰਮੁਖ ਸਾਚੇ ਦਰ ਦਰ ਆਏ ਦਰਸ ਪ੍ਰਭ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਵਰ ਘਰ। ਜੋਤ ਸਰੂਪ ਸਚ ਘਰ ਆਇਆ। ਜੋਤ ਸਰੂਪ ਆਪਣਾ ਆਪ ਮਾਤ ਪਰਗਟਾਇਆ। ਜੋਤ ਸਰੂਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਨੂਰ ਉਪਾਇਆ। ਜੋਤ ਸਰੂਪ ਸਰਬ ਕਾ ਗਿਆਤਾ। ਜੋਤ ਸਰੂਪ ਸਰਬ ਪਿਤ ਮਾਤਾ। ਜੋਤ ਸਰੂਪ ਜਨ ਭਗਤਾਂ ਦੇਵੇ ਸਾਚੀ ਦਾਤਾ। ਜੋਤ ਸਰੂਪ ਗੁਰਮੁਖ ਵਿਰਲੇ ਕਲ ਪਛਾਤਾ। ਜੋਤ ਸਰੂਪ ਚਾਰ ਵਰਨ ਕਰਾਏ ਏਕਾ ਭੈਣ ਭਰਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਰਬ ਜੀਆਂ ਕਾ ਆਪੇ ਦਾਤਾ। ਜੋਤ ਸਰੂਪ ਸਰਬ ਗੁਣ ਜਾਣੇ। ਜੋਤ ਸਰੂਪ ਆਪ ਚਲਾਏ ਆਪਣੇ ਭਾਣੇ। ਜੋਤ ਸਰੂਪ ਬਾਂਹੋਂ ਪਕੜ ਗੁਰਸਿਖ ਉਠਾਣੇ। ਜੋਤ ਸਰੂਪ ਆਪ ਆਪਣੇ ਚਰਨ ਲਗਾਣੇ। ਜੋਤ ਸਰੂਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨੇ। ਜੋਤ ਸਰੂਪ ਸਾਚਾ ਦੇਵੇ ਨਾਮ ਅਧਾਰ। ਜੋਤ ਸਰੂਪ ਗੁਰਸਿਖ ਦੇਵੇ ਚਰਨ ਪਿਆਰ। ਗੁਰ ਚਰਨ ਹਰਿ ਕਾ ਦਵਾਰ। ਗੁਰ ਚਰਨ ਗੁਰਸਿਖ ਤਾਰਨਹਾਰ। ਗੁਰ ਚਰਨ ਦੁਤਰ ਜਾਏ ਤਾਰ। ਜੋਤ ਸਰੂਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਦੇਵੇ ਪਿਆਰ ਸਰਬ ਨਰ ਨਾਰ। ਜੋਤ ਸਰੂਪ ਸਚ ਪ੍ਰੀਤੀ। ਜੋਤ ਸਰੂਪ ਗੁਰਸਿਖ ਦੇਵੇ ਸਾਚੀ ਨੀਤੀ। ਜੋਤ ਸਰੂਪ ਗੁਰਸਿਖ ਚਰਨ ਲਾਗੇ ਸਰਬਜੀਤ ਸਦਾ ਜਗ ਜੀਤੀ। ਜੋਤ ਸਰੂਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਾਇਆ ਸੀਤਲ ਕੀਤੀ। ਜੋਤ ਸਰੂਪ ਮੇਲ ਮਿਲਾਏ ਭਗਤ ਭਗਵਾਨਾ। ਜੋਤ ਸਰੂਪ ਏਕਾ ਸ਼ਬਦ ਧੁਨ ਸੁਣਾਏ ਕਾਨਾ। ਗੁਰਮੁਖ ਸਾਚੇ ਪ੍ਰਭ ਆਤਮ ਦਵਾਏ ਪ੍ਰਭ ਗਿਆਨਾ। ਜੋਤ ਸਰੂਪ ਸੰਸਾ ਰੋਗ ਮਿਟਾਏ, ਦਰਸ ਦਿਖਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਗੁਰ ਚਰਨ ਦੋਏ ਜੀਵ ਜੋੜ। ਗੁਰ ਚਰਨ ਗੁਰਮੁਖ ਸਾਚੇ ਆਦਿ ਅੰਤ ਲੋੜ। ਗੁਰ ਚਰਨ ਜੋ ਜਨ ਪਰਸੇ ਪ੍ਰਭ ਦੇਹੀ ਕੱਟੇ ਰੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵਿਛੜਿਆਂ ਮੇਲ ਮਿਲਾਇਆ ਸਾਚਾ ਜੋੜ। ਗੁਰ ਚਰਨ ਗੁਰ ਦਰ ਪਰਸ। ਗੁਰ ਚਰਨ ਆਤਮ ਮਿਟਾਏ ਸਾਰੀ ਹਰਸ। ਗੁਰ ਚਰਨ ਆਤਮ ਮੇਘ ਰਿਹਾ ਦਰ ਬਰਸ। ਗੁਰ ਚਰਨ ਗੁਰਮੁਖਾਂ ਲਗਾਏ ਕਰ ਤਰਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਸਰਬ ਹਰਸ। ਗੁਰ ਚਰਨ ਸਾਚਾ ਸੰਗ। ਗੁਰ ਚਰਨ ਪ੍ਰਭ ਦਰ ਮੰਗ। ਗੁਰਮੁਖ ਸਾਚੇ ਸਦਾ ਅੰਗ ਸੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਚਾੜ੍ਹੇ ਅਤਮ ਸਾਚਾ ਰੰਗ। ਜੋਤ ਸਰੂਪੀ ਸਾਚਾ ਨੂਰ। ਜੋਤ ਸਰੂਪ ਗੁਰਸਿਖ ਆਤਮ ਕਰੇ ਭਰਪੂਰ। ਜੋਤ ਸਰੂਪ ਗੁਰਸਿਖ ਸਾਚੇ ਨਾ ਦਿਸੇ ਦੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦੇਵੇ ਚਰਨ ਧੂੜ। ਗੁਰ ਚਰਨ ਸਾਚੀ ਧੂੜ। ਗੁਰਸਿਖ ਮਸਤਕ ਲਾਏ ਚਰਨ ਧੂੜ। ਪ੍ਰਭ ਆਤਮ ਦੇਵੇ ਸਾਚਾ ਨੂਰ। ਗੁਰਸਿਖ ਤਰਾਏ ਜੋਤ ਜਗਾਏ ਜਿਉਂ ਕੋਹਤੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਉਪਾਏ ਸਾਚਾ ਨੂਰ। ਗੁਰ ਚਰਨ ਪ੍ਰੀਤੀ ਸਾਚਾ ਦਰ। ਗੁਰ ਚਰਨ ਪ੍ਰੀਤ ਮਿਲੇ ਪ੍ਰਭ ਆਸਾ ਵਰ। ਗੁਰ ਚਰਨ ਪ੍ਰੀਤੀ ਮਿਲੇ ਅਵਤਾਰ ਨਰ। ਗੁਰ ਚਰਨ ਪ੍ਰੀਤ ਸਰਬ ਜਗ ਜੀਤ, ਮਾਨਸ ਜਨਮ ਜੀਵ ਨਾ ਹਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਿਸਾਵੇ ਏਕਾ ਘਰ। ਗੁਰ ਚਰਨ ਸਚ ਘਰ ਪਾਓ। ਗੁਰ ਚਰਨ ਲਾਗ ਆਪਣਾ ਆਪ ਕਲ ਤਰਾਓ। ਗੁਰ ਚਰਨ ਖੋਲ੍ਹੇ ਹਰਨ ਫਰਨ, ਗੁਰ ਚਰਨ ਧੂੜ ਮਸਤਕ ਲਾਓ। ਗੁਰ ਚਰਨ ਲਾਗ ਜਾਗਣ ਭਾਗ ਉਪਜੇ ਰਾਗ, ਜੋਤ ਸਰੂਪ ਦਰਸ ਨਿਤ ਪਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਰਸਨਾ ਗਾਓ। ਰਾਗਨ ਰਾਗ ਪ੍ਰਭ ਆਪ ਉਪਜਾਵੇ। ਸੋਹੰ ਸਾਚੀ ਅਵਾਜ਼ ਪ੍ਰਭ ਆਤਮ ਧੁਨ ਉਪਜਾਵੇ। ਵਡ ਤਾਜਨ ਤਾਜ ਆਪ ਮਹਾਰਾਜ ਸੁੰਨ ਸਮਾਧੀ ਖੋਲ੍ਹ ਵਖਾਵੇ। ਵਡ ਸਾਜਨ ਸਾਜ ਗੁਰਮੁਖ ਸਾਚੇ ਤੇਰੀ ਲਾਜ ਰਖਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਰਨ ਪੜੇ ਦੀ ਲਾਜ ਰਖਾਵੇ। ਗੁਰ ਚਰਨ ਸਾਚੀ ਸਰਨਾ। ਕਲਜੁਗ ਜੀਵ ਨਾ ਹੋਏ ਮਰਨਾ। ਸਾਚਾ ਪ੍ਰਭ ਦਰ ਘਰ ਆਏ ਗੁਰਮੁਖ ਸਾਚੇ ਕਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਣ ਦਵਾਏ ਜਗਤ ਤਰਾਏ ਚਾਰ ਵਰਨਾਂ। ਚਾਰ ਵਰਨ ਪ੍ਰਭ ਚਰਨ ਲਗਾਵਣਾ। ਸਤਿਜੁਗ ਸਾਚਾ ਮਾਰਗ ਲਾਵਣਾ। ਸਤਿ ਸਚ ਸੁੱਚ ਵਿਚ ਦੇਹ ਵਸਾਵਣਾ। ਬੇਮੁਖ ਦਰ ਦਰ ਫਿਰਨ, ਪ੍ਰਭ ਅਬਿਨਾਸ਼ੀ ਨਜ਼ਰ ਨਾ ਆਵਣਾ। ਪ੍ਰਭ ਸਾਚੇ ਗੁਰਸਿਖ ਜੋਤ ਸਰੂਪੀ ਦੀਪ ਜਗਾਵਣਾ। ਬੇਮੁਖਾਂ ਪ੍ਰਭ ਜੋਤ ਸਰੂਪੀ ਅਗਨ ਲਗਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਦਿਵਸ ਰੈਣ ਰੈਣ ਦਿਵਸ ਜੈ ਜੈ ਜੈਕਾਰ ਕਰਾਵਣਾ। ਸਤਿਜੁਗ ਤੇਰਾ ਸਾਚਾ ਰਾਹ। ਏਕਾ ਰਾਹ ਦਿਸਾਏ ਬਾਕੀ ਸਰਬ ਮਿਟਾਏ ਦੂਸਰ ਕੋਈ ਨਾਹ। ਏਕਾ ਸ਼ਬਦ ਚਲਾਏ ਜੋਤ ਜਗਾਏ ਸਭਨੀ ਥਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਜੈ ਜੈ ਜੈ ਕਰਾਏ, ਜਗਤ ਜਪਾਏ ਏਕਾ ਨਾਂ। ਸਤਿਜੁਗ ਤੇਰੇ ਸਾਚੇ ਗੁਣ। ਪ੍ਰਭ ਅਬਿਨਾਸ਼ੀ ਗੁਰਮੁਖ ਉਪਜਾਏ ਚੁਣ ਚੁਣ। ਆਪੇ ਆਪ ਖੋਲ੍ਹ ਵਖਾਏ ਆਤਮ ਸੁੰਨ। ਜੋਤ ਸਰੂਪੀ ਜੋਤ ਦਿਸਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਜਾਣੇ ਆਪੇ ਗੁਣ। ਸਤਿਜੁਗ ਸਤਿ ਪੁਰਖ ਉਪਾਏ। ਸਚ ਸਚ ਆਪ ਵਰਤਾਏ। ਦੁਖ ਭੁੱਖ ਆਪ ਮਿਟਾਏ। ਏਕਾ ਨਾਮ ਪ੍ਰਭ ਅਧਾਰ ਰਖਾਏ। ਮਾਤ ਕੁੱਖ ਬਾਲ ਅੰਞਾਣੇ ਪ੍ਰਭ ਆਤਮ ਗਿਆਨ ਦਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੋਹੰ ਸਾਚੇ ਸਾਚੇ ਸੰਤ ਉਪਾਏ। ਸਤਿਜੁਗ ਤੇਰਾ ਸਤਿ ਸਤਿਵਾਦ। ਏਕਾ ਸ਼ਬਦ ਉਪਜਾਵੇ ਸੋਹੰ ਵਜਾਵੇ ਸਾਚਾ ਨਾਦ। ਏਕਾ ਸ਼ਬਦ ਚਲਾਵੇ ਲਿਖਾਵੇ ਬੋਧ ਅਗਾਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਜਣਾਵੇ ਮਾਧਵ ਮਾਧ। ਮੋਹਣ ਮਾਧਵ ਕ੍ਰਿਸ਼ਨ ਮੁਰਾਰ। ਕਲਜੁਗ ਆਇਆ ਜਾਮਾ ਧਾਰ। ਨਿਹਕਲੰਕ ਨਰਾਇਣ ਨਰ ਅਵਤਾਰ। ਗੁਰਮੁਖ ਸਾਚੇ ਸਾਚਾ ਪ੍ਰਭ ਜਾਏ ਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਤਿਜੁਗ ਜੋਤ ਜਗਾਏ ਅਪਰ ਅਪਾਰ। ਪ੍ਰਭ ਜੋਤ ਰੂਪ ਅਨੂਪ। ਜੋਤ ਜਗਾਏ ਪ੍ਰਭ ਕਲ ਸਾਚਾ ਭੂਪ। ਹੋਏ ਰੁਸ਼ਨਾਏ ਵਿਚ ਅੰਧ ਕੂਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੂਸਰ ਕੋਈ ਰਹਿਣ ਨਾ ਪਾਏ, ਏਕਾ ਜੋਤ ਜਗਾਏ ਸਤਿ ਸਰੂਪ। ਏਕਾ ਪ੍ਰਭ ਏਕਾ ਅਕਾਰ। ਸ੍ਰਿਸ਼ਟ ਸਬਾਈ ਇਕ ਵਰਤਾਰ। ਇਕ ਵਡਿਆਈ ਸਰਬ ਸੰਸਾਰ। ਇਕ ਜਣਾਈ ਸ਼ਬਦ ਧੁਨਕਾਰ। ਏਕ ਜਗਾਈ ਪ੍ਰਭ ਜੋਤ ਅਧਾਰ। ਜੀਵ ਜੰਤ ਟਿਕਾਈ ਗੁਰਮੁਖ ਵਿਰਲਾ ਪਾਵੇ ਸਾਰ। ਬਣਤ ਬਣਾਈ ਆਪ ਨਰ ਅਵਤਾਰ। ਜੀਵ ਜੰਤ ਉਪਾਈ ਸ੍ਰਿਸ਼ਟ ਚਲਾਈ ਸਾਚੀ ਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਵਰਤਾਏ ਸਤਿ ਸਤਿ ਸਤਿ ਕਰਤਾਰ। ਸਤਿ ਸਤਿ ਸਤਿ ਪ੍ਰਭ ਕਰਾਵਣਾ। ਸਤਿ ਸਤਿ ਸਤਿ ਗੁਰਮੁਖ ਵਿਰਲੇ ਕਮਾਵਣਾ। ਸਤਿ ਸਤਿ ਸਤਿ ਪ੍ਰਭ ਸਾਚੇ ਦਾਨ ਦਵਾਵਣਾ। ਤਤ ਤਤ ਤਤ ਏਕ ਤਤ ਚਾਰ ਵਰਨ ਰਖਾਵਣਾ। ਪ੍ਰਭ ਆਪਣਾ ਆਪ ਉਪਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੋਹੰ ਸਾਚਾ ਨਾਮ ਚਲਾਵਣਾ। ਸਤਿ ਸਤਿ ਸਤਿ ਵਰਤੰਤ। ਸਤਿ ਸਤਿ ਸਤਿ ਗੁਰਮੁਖ ਵਿਰਲਾ ਜਾਣੇ ਸੰਤ। ਸਤਿ ਸਤਿ ਪ੍ਰਭ ਏਕਾ ਸਾਚਾ ਕੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਹਿੰਮਾ ਬੜੀ ਅਗਣਤ। ਸਤਿ ਸਤਿ ਸਤਿ ਪ੍ਰਭ ਸਾਰੰਗ ਧਰ। ਸਤਿ ਸਤਿ ਸਤਿ ਪ੍ਰਭ ਅਵਤਾਰ ਨਰ। ਸਤਿ ਸਤਿ ਸਤਿ ਸਤਿਜੁਗ ਸਾਚਾ ਮਾਤ ਜਾਏ ਧਰ। ਸਤਿ ਸਤਿ ਹੋਏ ਬਚਨ, ਚਾਰ ਵਰਨ ਪ੍ਰਭ ਏਕਾ ਜਾਏ ਕਰ। ਸਚ ਸਤਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਏਕ ਖੁਲ੍ਹਾਵੇ ਸਾਚਾ ਦਰ। ਸਾਚਾ ਦਰ ਪ੍ਰਭ ਖੁਲ੍ਹਾਇਆ। ਅੰਮ੍ਰਿਤ ਮੇਘ ਪ੍ਰਭ ਵਰਸਾਇਆ। ਪ੍ਰਭ ਸਾਚੇ ਦੀ ਸਾਚੀ ਦੇਗ, ਗੁਰਮੁਖਾਂ ਮੁਖ ਚੁਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵਡ ਵਡ ਦਰ ਦਰਬਾਰ ਇਕ ਰਖਾਇਆ, ਵਰਨ ਚਾਰ ਬਹਾਇਆ। ਚਾਰ ਵਰਨ ਏਕਾ ਦਰ। ਇਕ ਦਿਸਾਏ ਸਾਚਾ ਘਰ। ਏਕਾ ਦੇਵੇ ਸਰਬ ਵਰ। ਏਕਾ ਮਾਣ ਏਕਾ ਤਾਣ ਸਰਬ ਨਾਰੀ ਨਰ। ਝੂਠੀ ਆਣ ਜਗਤ ਕਾਨ ਚੁਕਾਵੇ ਜੋਤ ਜਗਾਵੇ ਨਿਹਕਲੰਕ ਅਵਤਾਰ ਨਰ। ਸਤਿਜੁਗ ਸਾਚਾ ਆਪ ਲਗਾਏ। ਸੋਹੰ ਨਾਮ ਜਗਤ ਟਿਕਾਏ। ਤਟ ਤੀਰਥ ਕੋਈ ਰਹਿਣ ਨਾ ਪਾਏ। ਭਠ ਭਗੀਰਥ ਪ੍ਰਭ ਸਰਬ ਮਿਟਾਏ। ਵਡ ਵਡ ਵਡ ਆਤਮ ਸੀਰ ਪ੍ਰਭ ਅੰਮ੍ਰਿਤ ਮੁਖ ਚੁਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਤੇਰੀ ਬਣਤ ਬਣਾਏ। ਬਣਤ ਬਣਾਏ ਆਪ ਪ੍ਰਭ, ਆਪਣੀ ਕਿਰਪਾ ਧਾਰ। ਬਣਤ ਬਣਾਏ ਆਪ ਪ੍ਰਭ, ਜਾਏ ਕਾਜ ਸਵਾਰ। ਬਣਤ ਬਣਾਏ ਆਪ ਪ੍ਰਭ, ਦੇਵੇ ਤਾਜ ਰਾਜ ਵਡੀ ਸਿਕਦਾਰ। ਬਣਤ ਬਣਾਏ ਆਪ ਪ੍ਰਭ, ਆਪ ਆਪਣੀ ਪਾਏ ਸਾਰ। ਬਣਤ ਬਣਾਏ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਣਵੰਤ ਗੁਣ ਵਿਚਾਰ। ਆਪ ਆਪਣੀ ਬਣਤ ਬਣਾਏ। ਜੀਵ ਜੰਤ ਸਰਨ ਲਗਾਏ। ਮਹਿੰਮਾ ਅਗਣਤ ਗਣੀ ਨਾ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਮਾਰਗ ਲਾਏ। ਸਤਿਜੁਗ ਤੇਰਾ ਸ਼ਬਦ ਅਨੰਦ। ਪ੍ਰਭ ਸਾਚਾ ਦੁਖ ਰੋਗ ਮਿਟਾਏ ਬੰਦ ਬੰਦ। ਏਕਾ ਜੋਤ ਜਗਾਏ ਏਕਾ ਦਵਾਏ ਪਰਮਾਨੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸੁਖ ਉਪਜਾਵੇ ਗੁਰਮੁਖ ਸਾਚੇ ਨਿਜਾਨੰਦ। ਨਿਜਾਨੰਦ ਨਿਜ ਘਰ ਮਾਣ। ਕਲਜੁਗ ਜੀਵ ਨਾ ਭੁਲ ਅੰਞਾਣ। ਸਾਚਾ ਪ੍ਰਭ ਗੁਣ ਨਿਧਾਨ। ਜੋਤ ਜਗਾਏ ਗੁਰਸਿਖ ਮਹਾਨ। ਸੋਤ ਖੁਲ੍ਹਾਏ ਜੀਵ ਹੋਏ ਦਰ ਦਰਬਾਨ। ਕੋਟਨ ਕੋਟ ਪਾਪ ਗਵਾਏ ਜਨ ਚਰਨੀ ਡਿਗੇ ਆਣ। ਸੋਹੰ ਸ਼ਬਦ ਪ੍ਰਭ ਜੋਤ ਜਗਾਏ। ਆਤਮ ਉਪਜਾਏ ਬ੍ਰਹਮ ਗਿਆਨ। ਹਉਮੇ ਵਿਚੋਂ ਖੋਟ ਗਵਾਏ, ਗੁਣਵੰਤ ਗੁਣੀ ਨਿਧਾਨ। ਆਲਣੇ ਡਿਗੇ ਬੋਟ ਕਲਜੁਗ ਜੀਵ ਨਾ ਕੋਈ ਟਿਕਾਏ, ਅੰਤਕਾਲ ਪਛਤਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਸਰਨ ਲਗਾਏ ਗੁਰਮੁਖ ਸਾਚੇ ਚਤੁਰ ਸੁਜਾਨ। ਸਾਚੀ ਸਰਨ ਸਾਚੀ ਸਰਨਾਇਆ। ਨਿਹਕਲੰਕ ਦਰ ਦਰਸ਼ਨ ਪਾਇਆ। ਏਕਾ ਅੰਕ ਵਿਕਾਰ ਗਵਾਇਆ। ਏਕਾ ਡੰਕ ਪ੍ਰਭ ਸਾਚੇ ਸੋਹੰ ਜਗਤ ਵਜਾਇਆ। ਰਾਓ ਰੰਕ ਨਿਹਕਲੰਕ ਚਾਰ ਕੁੰਟ ਪਕੜ ਉਠਾਇਆ। ਸੁਹਾਏ ਥਾਨ ਬੰਕ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਜਗਾਇਆ। ਰਾਓ ਰੰਕ ਪ੍ਰਭ ਉਠਾਏ। ਸਾਚਾ ਡੰਕ ਆਪ ਵਜਾਏ। ਏਕਾ ਅੰਕ ਜੋਤ ਜਗਾਏ। ਜੀਵ ਜੰਤ ਪ੍ਰਭ ਬਣਤ ਬਣਾਏ। ਸਾਧਨ ਸੰਤ ਪ੍ਰਭ ਦਰਸ ਦਿਖਾਏ। ਆਦਿਨ ਅੰਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜਨਾਂ ਦੀ ਆਸ ਪੁਜਾਏ। ਆਸਾ ਮਨਸਾ ਪ੍ਰਭ ਸਾਚੇ ਪੂਰੀ ਜੋ ਜਨ ਆਏ ਚਰਨ ਹਦੂਰੀ। ਸਾਚਾ ਘਰ ਸਾਚੀ ਧੁਨ ਅਨਹਦ ਤੂਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਉਪਜਾਏ ਉਠਾਏ ਵਡ ਵਡ ਸੂਰੀ। ਵਡ ਵਡ ਜੋਧਾ ਪ੍ਰਭ ਉਠਾਏ। ਦੂਰਨ ਦੂਰ ਨੇੜ ਹੋ ਜਾਏ। ਧੂੜੋ ਧੂੜ ਚਾਰ ਕੁੰਟ ਲਗਾਏ। ਜੂੜੋ ਜੂੜ ਰਾਜਿਆਂ ਮਹਾਂਰਾਣਿਆਂ ਜੂੜ ਪਵਾਏ। ਗੂੜੋ ਗੂੜ ਗੁਰਮੁਖ ਸਾਚੇ ਰੰਗ ਚੜ੍ਹਾਏ। ਕਲਜੁਗ ਜੀਵ ਬੇਮੁਖ ਮੂੜ੍ਹ ਪ੍ਰਭ ਅਬਿਨਾਸ਼ੀ ਸਾਰ ਨਾ ਪਾਏ। ਗੁਰਮੁਖ ਵਿਰਲੇ ਲਾਏ ਮਸਤਕ ਚਰਨ ਧੂੜ, ਸਾਚੀ ਜੋਤ ਵਿਚ ਲਲਾਟ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਆਪ ਵਰਤਾਏ। ਸਾਚਾ ਪ੍ਰਭ ਸਰਬ ਕਲ ਵਰਤੇ। ਕਰ ਦਰਸ ਗੁਰਸਿਖ ਸਾਚੇ ਕੋਟਨ ਪਾਪ ਤਨ ਤੇ ਹਰਤੇ। ਏਕਾ ਨਾਮ ਆਤਮ ਧਰਤੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਸਰਨੀ ਪਰਤੇ। ਗੁਰਸਿਖ ਸਾਚਾ ਪ੍ਰਭ ਦਰ ਆਏ। ਪ੍ਰਭ ਵਡਿਆਈ ਦਰ ਤੇ ਗਾਏ। ਤਨ ਮਨ ਮਨ ਤਨ ਹਰਾ ਕਰਾਏ। ਆਤਮ ਜਨ ਸਰਬ ਕਢਾਏ। ਨਿਰਮਲ ਮਨ ਪ੍ਰਭ ਰਖਾਏ। ਸਾਚਾ ਸ਼ਬਦ ਕੰਨ ਸੁਣਾਏ। ਸਾਚਾ ਪ੍ਰਭ ਜੋ ਜਨ ਰਸਨਾ ਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸਾਚੀ ਜੋਤ ਜਗਾਏ। ਏਕਾ ਜੋਤ ਪ੍ਰਭ ਅਕਾਰ। ਜੋਤ ਸਰੂਪ ਨਿਰਾਧਾਰ। ਪ੍ਰਭ ਸਾਚੇ ਕਾ ਸਾਚਾ ਘਰ ਏਕਾ ਜੋਤ ਕਰੇ ਅਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਆਤਮ ਦੇ ਅਧਾਰ। ਏਕਾ ਜੋਤ ਆਤਮ ਪਰਵੇਸ਼ਿਆ। ਏਕਾ ਜੋਤ ਜੁਗੋ ਜੁਗ ਮਾਤ ਕਰੇ ਭੇਸਿਆ। ਜੋਤ ਸਰੂਪ ਸਾਚਾ ਪ੍ਰਭ, ਸਦ ਸਦ ਆਦੇਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਖੜੇ ਬ੍ਰਹਮਾ ਵਿਸ਼ਨ ਮਹੇਸ਼ਿਆ। ਸਾਚਾ ਪ੍ਰਭ ਸਚ ਦਰਬਾਰਾ। ਜਗੇ ਜੋਤ ਅਗੰਮ ਅਪਾਰਾ। ਕੋਟਨ ਕੋਟ ਖੜੇ ਦਵਾਰਾ। ਜੋਤ ਸਰੂਪੀ ਪ੍ਰਭ ਜੋਤ ਅਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਰਖਾਏ ਧਰਾਏ ਪਰਗਟਾਏ ਸਰਬ ਸੰਸਾਰਾ। ਏਕਾ ਜੋਤ ਜਗਤ ਵਰਤਾਏ। ਗੁਰਮੁਖ ਸਾਚੇ ਪ੍ਰਭ ਜੋਤ ਜਗਾਏ। ਏਕਾ ਏਕ ਪ੍ਰਭ ਏਕਾ ਓਟ ਰਖਾਏ। ਗੁਰਮੁਖ ਸਾਚੇ ਦੇ ਦਰਸ, ਪ੍ਰਭ ਬਜਰ ਕਪਾਟ ਖੁਲ੍ਹਾਏ। ਖੁਲ੍ਹੇ ਕਪਾਟ ਮਿਟੇ ਅੰਧੇਰ, ਪ੍ਰਭ ਅਬਿਨਾਸ਼ੀ ਨਜ਼ਰੀ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਏ। ਏਕਾ ਜੋਤ ਅਧਾਰ ਆਤਮ ਉਜਿਆਰ। ਦੇਵੇ ਦਰਸ ਆਪ ਕਰਤਾਰ। ਦਰ ਆਏ ਪ੍ਰਭ ਨੈਣ ਮੁੰਧਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਕਰਮ ਵਿਚਾਰ। ਆਤਮ ਵਿਚਾਰ ਪ੍ਰਭ ਵਿਚਾਰੇ। ਕਿਰਪਾ ਕਰੇ ਆਪ ਗਿਰਧਾਰੇ। ਦੇਵੇ ਦਰਸ ਜੋਤ ਨਿਰੰਕਾਰੇ। ਉਤਰੇ ਹਰਸ ਪ੍ਰਭ ਚਰਨ ਦਵਾਰੇ। ਗੁਰਮੁਖ ਸਾਚੇ ਪ੍ਰਭ ਪਾਵੇ ਸਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਖੋਲ੍ਹ ਦਸਮ ਦਵਾਰੇ। ਦਸਮ ਦਵਾਰ ਪ੍ਰਭ ਖੁਲ੍ਹਾਏ। ਏਕਾ ਆਕਾਰ ਜੋਤ ਕਰਾਏ। ਪ੍ਰਭ ਨਿਰਾਹਾਰ ਦਰਸ ਦਿਖਾਏ। ਸਰਬ ਵਿਕਾਰ ਪ੍ਰਭ ਦੇ ਚੁਕਾਏ। ਗੁਰਮੁਖ ਵਿਚਾਰ ਪ੍ਰਭ ਆਪ ਤਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸਾਚਾ ਦੀਪਕ ਗੁਰਮੁਖ ਸਾਚੀ ਦੇਹ ਜਗਾਏ। ਸਾਚਾ ਦੀਪਕ ਜੋਤ ਜਗਾਏ। ਅਗਿਆਨ ਅੰਧੇਰ ਨਸ਼ਟ ਕਰਾਏ। ਏਕਾ ਧਿਆਨ ਗੁਰ ਚਰਨ ਸਪਸ਼ਟ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖ ਸਾਚੇ ਤੇਰੀ ਦਿਬ ਦ੍ਰਿਸ਼ਟ ਖੁਲ੍ਹਾਏ। ਖੁਲ੍ਹੇ ਦ੍ਰਿਸ਼ਟੀ ਆਪ ਖੁਲ੍ਹਾਵੇ। ਸਾਚਾ ਇਸ਼ਟੀ ਸਚ ਘਰ ਪਾਵੇ। ਸਰਬ ਸ੍ਰਿਸ਼ਟੀ ਪ੍ਰਭ ਆਪਣੀ ਜੋਤ ਜਗਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਰ ਘਰ ਆਏ ਸਾਚਾ ਮਾਣ ਦਵਾਵੇ। ਪ੍ਰਭ ਦਰ ਸਾਚਾ ਮੰਗਲ ਗਾਇਆ। ਆਪਣਾ ਆਪ ਆਪਣਾ ਨਾਉਂ ਅਲਾਇਆ। ਗੁਰਮੁਖ ਸਾਚੇ ਸਾਚਾ ਜਾਪ ਪ੍ਰਭ ਸਾਚੇ ਕਾ ਗਾਇਆ। ਗੁਰਸਿਖ ਸਾਚਾ ਪ੍ਰਭ ਸਾਚੀ ਸੇਵਾ ਲਾਇਆ। ਏਕਾ ਧਰੇ ਸੋਹੰ ਸਾਚਾ ਜਾਪ, ਰਸਨਾ ਜਪ ਜੀਵ ਆਤਮ ਤ੍ਰਿਪਤਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੋਏ ਮਾਈ ਬਾਪ, ਪਵਣ ਸਰੂਪੀ ਵਿਚ ਸਮਾਇਆ। ਗੁਰ ਕਥਾ ਰਸਨ ਬਖਾਨੀ। ਸੰਸਾ ਲੱਥਾ, ਗੁਰ ਚਰਨ ਧਿਆਨੀ। ਉਜਲ ਮੱਥਾ ਵਿਚ ਦੋ ਜਹਾਨੀ। ਸੋਹੰ ਸਾਚਾ ਰਥਾ ਗੁਰਮੁਖ ਚੜ੍ਹਾਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਤਮ ਦੇਵੇ ਜੋਤ ਨੂਰਾਨੀ। ਆਤਮ ਜੋਤ ਏਕਾ ਇਕਾਂਤ। ਗੁਰਮੁਖ ਆਤਮ ਸੀਤਲ ਸ਼ਾਂਤ। ਪ੍ਰਭ ਕਢਾਏ ਭਰਮ ਭਰਾਂਤ। ਗੁਰਮੁਖ ਦੇਵੇ ਨਾਮ ਸਾਚੀ ਦਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਚਾ ਬਖ਼ਸ਼ੇ ਚਰਨ ਨਾਤ। ਚਰਨ ਪ੍ਰੀਤੀ ਸਾਚਾ ਨਾਤਾ। ਗੁਰਮੁਖ ਸਾਚਾ ਪ੍ਰਭ ਆਪ ਪਛਾਤਾ। ਸੋਹੰ ਜਪਾਵੇ ਨਾਮ ਵਡ ਵਡ ਦਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਰਬ ਜੀਆਂ ਕਾ ਆਪੇ ਗਿਆਤਾ। ਗੁਣਵੰਤ ਗੁਣ ਵਿਚਾਰੇ। ਜੋ ਜਨ ਆਏ ਚਰਨ ਨਿਮਸਕਾਰੇ। ਦੇਵੇ ਵਡਿਆਈ ਵਿਚ ਸੰਸਾਰੇ। ਸੋਹੰ ਨਾਮ ਰਸਨਾ ਗਾਏ, ਵੱਜੀ ਵਧਾਈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੰਚਮ ਜੇਠ ਕਲ ਜੋਤ ਪਰਗਟਾਏ। ਵੱਜੀ ਵਧਾਈ ਆਤਮ ਅਨੰਦ। ਪ੍ਰਭ ਉਪਜਾਵੇ ਪਰਮਾਨੰਦ। ਗੁਰਮੁਖ ਸਾਚੇ ਸਰਨ ਲਗਾ ਖੋਲ੍ਹ ਵਖਾਏ ਪ੍ਰਭ ਪਰਮਾਨੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪਰਗਟਾਈ ਲਖਮੀ ਨਰਾਇਣ ਮਨੋਹਰ ਮੁਕੰਦ। ਗੁਰਮੁਖ ਰੰਗ ਪ੍ਰਭ ਚੜ੍ਹਾਏ। ਸਾਚਾ ਸੰਗ ਸਾਧ ਰਖਾਏ। ਅੰਮ੍ਰਿਤ ਆਤਮ ਮੇਘ ਵਰਸਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਉਲਟਾ ਕਵਲ ਫੇਰ ਖੁਲ੍ਹਾਏ। ਅੰਮ੍ਰਿਤ ਬੂੰਦ ਮੁਖ ਚੁਆਏ, ਖੁਲ੍ਹੇ ਕਵਲ ਆਤਮ ਸ਼ਾਂਤ। ਆਤਮ ਸ਼ਾਂਤ ਏਕਾ ਦੇਵੇ ਬੂੰਦ ਸਵਾਂਤ। ਸੁਨ ਸਮਾਧੀ ਹੋਏ ਇਕਾਂਤ। ਸਾਚਾ ਦਰ ਘਰ ਪ੍ਰਭ ਦੇਵੇ ਸਚ ਪਰਾਂਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖ ਸਾਚੇ ਸੁਰਤ ਸ਼ਬਦ ਸ਼ਬਦ ਸੁਰਤ ਆਤਮ ਕਰਾਏ ਸ਼ਾਂਤ। ਸੁਰਤ ਸ਼ਬਦ ਪ੍ਰਭ ਦਵਾਏ। ਸ਼ਬਦ ਸੁਰਤ ਗੁਰਸਿਖ ਜਗਾਏ। ਸੁਰਤ ਸ਼ਬਦ ਪ੍ਰਭ ਮੇਲ ਮਿਲਾਏ। ਸੁਰਤ ਸ਼ਬਦ ਸ਼ਬਦ ਸੁਰਤ ਪ੍ਰਭ ਸੁੰਨ ਖੁਲ੍ਹਾਏ। ਸ਼ਬਦ ਸੁਰਤ ਪ੍ਰਭ ਰੰਗ ਰੰਗਾਏ। ਸੁਰਤ ਸ਼ਬਦ ਪ੍ਰਭ ਅੰਗ ਲਗਾਏ। ਸੁਰਤ ਸ਼ਬਦ ਕਵਲ ਖੁਲ੍ਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸੁਰਤ ਗੁਰ ਦਰ ਬੂਝ ਬੁਝਾਏ। ਸਾਚਾ ਸ਼ਬਦ ਗੁਰ ਦਰ ਪਾਇਆ। ਮਾਨਸ ਜਨਮ ਸੁਫਲ ਕਰਾਇਆ। ਆਵਣ ਜਾਣ ਜਾਣ ਆਵਣ ਗੇੜ ਕਟਾਇਆ। ਭਗਤ ਭਗਵਾਨ ਗੁਣ ਨਿਧਾਨ ਮੇਲ ਮਿਲਾਇਆ। ਚਤੁਰ ਸੁਜਾਨ ਗੁਰਮੁਖ ਕਰਾਇਆ। ਜਨ ਚਰਨੀ ਡਿਗੇ ਆਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਇਆ। ਸਾਚਾ ਗੁਰ ਸਾਚੀ ਰੀਤ। ਸਾਚੀ ਦੇਵੇ ਚਰਨ ਪ੍ਰੀਤ। ਕਰ ਕਰ ਕਰ ਦਰਸ ਗੁਰਮੁਖ ਪ੍ਰਭ ਆਤਮ ਕੀਨੀ ਸੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਟਨ ਕੋਟ ਕੋਟ ਪ੍ਰਭ ਸਾਚਾ ਪਰਖੇ ਨੀਤ। ਸਾਚਾ ਪ੍ਰਭ ਵਡ ਖਜ਼ੀਨਾ। ਸਾਚਾ ਪ੍ਰਭ ਵਡ ਪਰਬੀਨਾ। ਸਾਚਾ ਪ੍ਰਭ ਗੁਰਮੁਖ ਸਾਚੇ ਰਸਨਾ ਚੀਨਾ। ਸਾਚਾ ਪ੍ਰਭ ਦਾਨਾ ਬੀਨਾ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਾਚਾ ਦੇਵੇ ਨਾਮ ਨਗੀਨਾ। ਸਾਚਾ ਨਾਮ ਨਾਮ ਗੁਣ ਦਾਤ। ਸੋਹੰ ਦੇਵੇ ਪ੍ਰਭ ਸਚ ਕਰਾਮਾਤ। ਰਸਨਾ ਸੇਵੇ ਅਲਖ ਅਭੇਵੇ, ਦਰਸ਼ਨ ਦੇਵੇ ਆਪੇ ਆਪ। ਗੁਰਮੁਖ ਸਾਚੇ ਸਾਚੇ ਮੇਵੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਆਤਮ ਪ੍ਰਭ ਸਾਚਾ ਜਾਪ। ਸੋਹੰ ਦੇਵੇ ਸਾਚਾ ਜਾਪ। ਕੋਟਨ ਕੋਟ ਉਤਾਰੇ ਪਾਪ। ਸੋਹੰ ਸ਼ਬਦ ਏਕਾ ਦੇਵੇ ਚਰਨ ਨਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਨਾ ਕੋਈ ਪੁੱਛੇ ਵਾਤ। ਗੁਰ ਨਾਨਕ ਜਾਏ ਸਾਚੇ ਦਰ। ਏਕਾ ਮੰਗਿਆ ਸਾਚਾ ਵਰ। ਨਾਮ ਨਿਧਾਨ ਲੈ ਆਇਆ ਘਰ। ਮਾਤਲੋਕ ਕਲ ਗਿਆ ਧਰ। ਏਕਾ ਅੰਕ ਚਲਾਏ ਸਭ ਨਾਰੀ ਨਰ। ਸਾਰਾ ਸ਼ੰਕ ਮਿਟਾਏ ਜੋ ਸਰਨੀ ਜਾਇਣ ਪਰ। ਇਕ ਸੇਵਾ ਮੁਖ ਰਖਾਏ, ਗੁਰਸਿਖ ਸਾਚਾ ਤਰਨੀ ਤਰ। ਸੁੱਕੇ ਰੁੱਖੜੇ ਹਰੇ ਕਰਾਏ, ਰਸਨਾ ਰਸਾਇਣ ਆਪ ਕਰ। ਚਾਰ ਕੁੰਟ ਦੁਖੜੇ ਸਰਬ ਮਿਟਾਏ, ਪਵਣ ਬਬਾਣ ਧੁਰੋਂ ਧਰ। ਕੁੰਟ ਚਾਰ ਦਹਿ ਦਿਸ਼ ਫਿਰਾਏ, ਏਕਾ ਦੇਵੇ ਰਾਮ ਨਾਮ ਨਾਮ ਰਾਮ ਸਤਿਗੁਰ ਸਾਚਾ ਵਰ। ਨਿਰੰਕਾਰ ਗੁਰ ਹੁਕਮ ਸੁਣਾਇਆ। ਜੋਤ ਅਧਾਰ ਦਰ ਵਕ਼ਤ ਸੁਹਾਇਆ। ਜਗਤ ਸੁਧਾਰ ਨਾਮ ਸਤਿ ਸਤਿਨਾਮ ਮੁਖ ਰਖਾਇਆ। ਵਕ਼ਤ ਵਿਚਾਰ ਪਾਏ ਸਾਰ, ਗੁਰ ਨਾਨਕ ਜਾਏ ਦਰ ਦਰਬਾਰ, ਸਾਚਾ ਦਰ ਜਗਤ ਭੰਡਾਰ ਪ੍ਰਭ ਸਾਚੇ ਆਪ ਖੁਲ੍ਹਾਇਆ। ਜਗਤ ਭੰਡਾਰਾ ਜਗਤ ਵਰਤਾਏ। ਸਚਖੰਡ ਦਵਾਰਾ ਨਾਮ ਸਤਿ ਦਵਾਏ। ਪਵਣ ਹੁਲਾਰਾ ਸ਼ਬਦ ਅਧਾਰਾ ਗੁਰਸਿਖ ਰਖਾਏ। ਦਸਮ ਦਵਾਰਾ ਜੋਤ ਅਕਾਰਾ ਗੁਰਮੁਖ ਕਰਾਏ। ਮੂਰਖ ਮੁਗਧ ਨਾ ਪਾਇਣ ਸਾਰਾ, ਮਦਿਰਾ ਮਾਸ ਮੁਖ ਰਖਾਏ। ਗੁਣਵੰਤ ਗੁਰਮੁਖ ਕਿਨੇ ਵਿਚਾਰਾ ਜਿਸ ਜਨ ਦਇਆ ਕਮਾਏ। ਆਪ ਆਪਣੀ ਪਾਏ ਸਾਰਾ, ਸਰਬ ਥਾਈਂ ਰਿਹਾ ਸਮਾਏ। ਆਪ ਆਪਣੀ ਸਾਰ ਸਮਾਲੇ। ਗੁਰਮੁਖ ਸਾਚੇ ਸਦਾ ਸੰਗ ਨਾਲੇ। ਆਪਣਾ ਬਿਰਦ ਜੁਗੋ ਜੁਗ ਆਪੇ ਪਾਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬੇਮੁਖਾਂ ਅੰਤਕਾਲ ਕਲਜੁਗ ਕਰੇ ਮਾਤ ਮੂੰਹ ਕਾਲੇ। ਗੁਰ ਨਾਨਕ ਦਰ ਹਰਿ ਸਾਚਾ ਬੂਝਿਆ। ਏਕਾ ਮੰਗੇ ਸਾਚੀ ਮੰਗ, ਭਉ ਚੁਕਾਏ ਏਕਾ ਦੂਜਿਆ। ਏਕਾ ਨਾਮ ਪੂਰਨ ਕਾਮ ਗੁਰ ਸਾਚਾ ਬੂਝਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪ ਵਿਰਲੇ ਬੂਝਿਆ। ਸਾਚਾ ਦਰਸ ਦਾਨ ਪ੍ਰਭ ਦਰ ਮੰਗਿਆ। ਪ੍ਰਭ ਸਾਚੇ ਏਕਾ ਦਾਤ ਦੇ ਆਤਮ ਰੰਗਿਆ। ਸਾਚਾ ਨਾਮ ਗੁਰ ਦੇਵੇ ਜਗਤ ਧਰ, ਰਸਨਾ ਜਪ ਜੀਵ ਪਾਰ ਲੰਘਿਆ। ਏਕਾ ਏਕ ਆਪ ਕਰਤਾਰ ਏਕਾ ਰੰਗ ਪ੍ਰਭ ਰੰਗਿਆ। ਦੂਖਨ ਭੂਖਨ ਸਰਬ ਨਿਵਾਰ, ਸੂਖਨ ਸੂਖ ਪ੍ਰਭ ਸਦ ਅੰਗ ਸੰਗਿਆ। ਸੂਖਨ ਸੂਖ ਪ੍ਰਭ ਆਪ ਉਪਜਾਵੇ, ਸਾਚਾ ਨਾਮ ਦਾਨ ਜਨ ਦਰਸ ਦਰ ਗੁਰ ਮੰਗਣ ਜਾਵੇ, ਜੋਤ ਸਰੂਪੀ ਜੋਤ ਪ੍ਰਭ ਆਪੇ ਜਾਵੇ ਜੋਤ ਪਰਗਟਾਵੇ ਮਾਤਲੋਕ ਕਦੇ ਨਾ ਸੰਗਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਨਵ ਰੰਗਿਆ। ਜਗਤ ਸੇਵ ਗੁਰ ਕਰਾਈ। ਵਡ ਵਡ ਦੇਵੀ ਦੈਂਤ ਪ੍ਰਭ ਚਰਨ ਲਗਾਈ। ਨਾਮ ਸਤਿ ਸਤਿ ਸਤਿ ਵਰਤਾਈ। ਪ੍ਰਭ ਜਗਤ ਭੰਡਾਰੀ ਸਾਚੀ ਦਾਤ ਜਗਤ ਵਰਤਾਈ। ਆਪ ਅਲਖ ਅਭੇਵ ਕਲ ਖੇਲ ਰਚਾਈ। ਜੋਤ ਸਰੂਪੀ ਜੋਤ ਪ੍ਰਭ ਗੁਰ ਨਾਨਕ ਦੇ ਵਡਿਆਈ। ਗੁਰ ਨਾਨਕ ਜਗਤ ਸੁਧਾਰਿਆ। ਚਾਰ ਕੁੰਟ ਵਿਚ ਸਤਿ ਸਤਿਨਾਮ ਆਪ ਵਰਤਾ ਰਿਹਾ। ਜੀਵ ਜੰਤ ਸਾਧ ਸੰਤ ਪ੍ਰਭ ਅਬਿਨਾਸ਼ੀ ਦਿਵਸ ਰੈਣ ਸਰਬ ਗਾ ਰਿਹਾ। ਵੇਲਾ ਅੰਤ ਹੋਏ ਭਸਮੰਤ, ਕਲਜੁਗ ਜੀਵ ਮਨੋਂ ਭੁਲਾ ਰਿਹਾ। ਬੈਠਾ ਇਕੰਤ ਵਡਿਆਈ ਦੰਤ, ਜੋਤ ਸਰੂਪੀ ਜਾਮਾ ਵਿਚ ਮਾਤ ਦੇ ਪਾ ਲਿਆ। ਸਾਚਾ ਗੁਰ ਸਚ ਪਰੀਖਿਆ। ਗੁਰਮੁਖ ਸਾਚੇ ਸਾਚਾ ਦਰ ਘਰ ਸਾਚੇ ਦੀਖਿਆ। ਸਾਚੇ ਗੁਰ ਦੀ ਵਿਚ ਮਾਤ ਸਾਚੀ ਸੀਖਿਆ। ਕਰ ਕਰ ਸੇਵ ਦਰ ਮਿਲੇ ਮੇਵ, ਪ੍ਰਭ ਦੇਵੇ ਸਾਚਾ ਨਾਮ ਭੀਖਿਆ। ਸਾਚਾ ਦਰ ਭਗਤ ਭਿਖਾਰੀ। ਸਾਚਾ ਦਰ ਵਡ ਭੰਡਾਰੀ। ਸਾਚਾ ਦਰ ਸਚ ਦਰਬਾਰੀ। ਅਵਤਾਰ ਨਰ ਜੋਤ ਅਕਾਰੀ। ਦੁਸ਼ਟ ਸੰਘਾਰ ਪ੍ਰਭ ਪਾਰ ਉਤਾਰੀ। ਦੁਤਰ ਜਾਏ ਤਾਰ, ਜੋ ਜਨ ਆਏ ਚਰਨ ਨਿਮਸਕਾਰੀ। ਸਾਚਾ ਮਿਲਾਵਾ ਸਾਚਾ ਘਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੀ। ਅੰਤਮ ਅੰਤ ਏ ਆਏ। ਝੂਠੀ ਕਾਇਆ ਜਗਤ ਰਹਿ ਜਾਏ। ਝੂਠਾ ਤਨ ਝੂਠਾ ਜਨ ਝੂਠਾ ਮਨ ਜਗਤ ਦਿਸ ਆਏ। ਸਾਚਾ ਸ਼ਬਦ ਪ੍ਰਭ ਕੰਨ ਸੁਣਾਏ। ਜੋਤ ਸਰੂਪੀ ਜੋਤ ਪ੍ਰਭ ਜੁਗੋ ਜੁਗ ਏਕਾ ਜੋਤ ਜਗਾਏ। ਅੰਤਕਾਲ ਅੰਤਮ ਅੰਤ ਆਇਆ, ਗੁਰ ਨਾਨਕ ਵਡ ਵਡ ਕਰਮ ਕਮਾਇਆ। ਲਹਿਣਾ ਲੈਣ ਆਇਆ ਦਰ, ਗੁਰ ਸਾਚਾ ਲਹਿਣਾ ਝੋਲੀ ਪਾਇਆ। ਸਾਚਾ ਲਹਿਣਾ ਗੁਰ ਦਰ ਪਾਏ, ਗੁਰ ਸਾਚੇ ਰੰਗ ਰੰਗਾਇਆ। ਰੰਗ ਰੰਗਾਇਆ ਆਪਣੇ ਅੰਗਦ, ਸੱੱਚ ਧਾਮ ਦੇ ਉਪਜਾਇਆ। ਜੋਤ ਸਰੂਪੀ ਜੋਤ ਪ੍ਰਭ, ਸਾਚਾ ਦੀਪਕ ਵਿਚ ਦੇਹ ਜਗਾਇਆ। ਜੁਗੋ ਜੁਗ ਆਦਿ ਅੰਤ ਪ੍ਰਭ ਸਾਚੇ ਦੀ ਸਚ ਸਰਨਾਇਆ। ਏਕਾ ਜੋਤ ਆਪ ਜਗਾਏ। ਜਾਮੇ ਦਸ ਪ੍ਰਭ ਪੂਰ ਕਰਾਏ। ਗੁਰ ਗੁਰਸਿਖ ਰਵ ਸੱਸ ਸਮਾਏ। ਸਾਚੀ ਭਿੱਖ ਪ੍ਰਭ ਸਾਚਾ ਪਾਏ। ਸਾਚੇ ਲਿਖ ਲੇਖ ਜਗਤ ਵਡਿਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਵਿਚ ਮਾਤ ਦੇ ਪਾਏ। ਅੰਤਮ ਹੋਏ ਗੁਰ ਗੋਬਿੰਦ। ਲੇਖ ਲਿਖਾਇਆ ਸਾਰੀ ਹਿੰਦ। ਗੁਰਸਿਖ ਬਣਾਏ ਗੁਰਮੁਖ ਉਪਜਾਏ ਪ੍ਰਭ ਸਾਚੇ ਕੀ ਸਾਚੀ ਬਿੰਦ। ਬੇਮੁਖਾਂ ਮੁਖ ਰਖਾਏ ਮਦਿਰਾ ਮਾਸ ਗੰਦ। ਜੋਤ ਪਰਗਟਾਏ ਪਕੜ ਉਠਾਏ ਧਰਮ ਰਾਏ ਦੇ ਸਜਾਏ, ਦੁਸ਼ਟ ਦੁਰਾਚਾਰ ਜੋ ਜਨ ਕਰਨ ਨਿੰਦ। ਜਾਮਾ ਧਾਰ ਕਰਮ ਪ੍ਰਭ ਕਰਿਆ। ਮਾਤਲੋਕ ਅਵਤਾਰ ਪ੍ਰਭ ਧਰਿਆ। ਸਾਚਾ ਕਰਮ ਆਪ ਪ੍ਰਭ ਕਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਸਰਨੀ ਪਰਿਆ। ਵਾਹ ਵਾਹ ਗੁਣ ਸਾਚੇ ਗਾਓ। ਵਾਹ ਵਾਹ ਪ੍ਰਭ ਅਬਿਨਾਸ਼ੀ ਘਰ ਮੇਂ ਪਾਓ। ਵਾਹ ਵਾਹ ਅਵਤਾਰ ਨਰ ਰਿਦੇ ਵਸਾਓ। ਵਾਹ ਵਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਰੈਣ ਦਿਵਸ ਏਕਾ ਗੁਣ ਗਾਓ। ਵਾਹ ਵਾਹ ਆਏ ਗੁਰ ਦਰਬਾਰ। ਵਾਹ ਵਾਹ ਕਿਰਪਾ ਕਰੇ ਅਪਾਰ। ਵਾਹ ਵਾਹ ਗੁਰ ਸੰਗਤ ਪ੍ਰਭ ਜਾਏ ਤਾਰ। ਗੁਰ ਸੰਗਤ ਪੰਚਮ ਜੇਠ ਜੋਤ ਅਪਰ ਅਪਾਰ। ਪੰਚਮ ਜੇਠ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਾਤਲੋਕ ਲਏ ਅਵਤਾਰ। ਪੰਚਮ ਜੇਠ ਕੀਆ ਹਿਤ। ਗੁਰਮੁਖ ਆਪੇ ਜਾਣੇ ਤੇਰੀ ਗਤ ਮਿਤ। ਜੋਤ ਪਰਗਟਾਏ ਰਖਾਏ ਵਿਚ ਮਾਤ ਨਵਿਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸ੍ਰਿਸ਼ਟ ਸਬਾਈ ਜਾਏ ਜਿਤ। ਵਾਹ ਵਾਹ ਸਾਚਾ ਗੁਣ ਗਾਇਆ। ਗੁਰ ਸਾਚਾ ਸਾਚਾ ਸ਼ਬਦ ਸੁਣਾਇਆ। ਵਾਹ ਵਾਹ ਗੁਰ ਦਰ ਦਰਬਾਰ, ਸੰਸਾ ਭਉ ਚੁਕਾਇਆ। ਵਾਹ ਵਾਹ ਸਤਿ ਕਰਤਾਰ, ਆਪਣਾ ਰੂਪ ਵਟਾਇਆ। ਵਾਹ ਵਾਹ ਗੁਰ ਪੂਰਾ ਭਰੇ ਭੰਡਾਰ, ਦਰ ਘਰ ਜੋ ਜਨ ਮੰਗਣ ਆਇਆ। ਵਾਹ ਵਾਹ ਗੁਰ ਉਜਲ ਕਰੇ ਮੁਖ ਸੰਸਾਰ, ਸੋਹੰ ਸਾਚਾ ਨਾਮ ਜਿਸ ਰਸਨਾ ਗਾਇਆ। ਵਾਹ ਵਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਰਸ ਅਪਾਰ, ਪੰਚਮ ਜੇਠ ਵਿਚ ਮਾਤ ਦੇ ਆਇਆ। ਮਾਤਲੋਕ ਪ੍ਰਭ ਭਾਗ ਲਗਾਏ। ਪੰਚਮ ਜੇਠ ਲੇਖ ਲਿਖਾਏ। ਵਡ ਵਡ ਸੇਠ ਪ੍ਰਭ ਹੱਥ ਠੂਠ ਫੜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੰਚਮ ਜੇਠ ਸਾਚਾ ਹੁਕਮ ਸੁਣਾਏ। ਪੰਚਮ ਜੇਠ ਪੰਚਮ ਪੰਚਾ। ਗੁਰਮੁਖ ਸਾਚੇ ਅੰਮ੍ਰਿਤ ਆਤਮ ਸਿੰਚਾ। ਬੇਮੁਖ ਦਰ ਨਾਚੇ, ਪ੍ਰਭ ਕਾਮ ਚੁਕਾਏ ਕੰਚਨ ਕੰਚਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਰਸ ਦਿਸਾਏ ਜਿਸ ਜਨ ਮਨ ਗੁਰ ਚਰਨੀ ਭੀਨਾ। ਤਨ ਮਨ ਗੁਰ ਆਗੇ ਧਰਿਆ। ਸਾਚਾ ਸ਼ਬਦ ਧਨ ਦਰ ਵਰਿਆ। ਸੋਹੰ ਸਾਚਾ ਸੁਣਿਆ ਕੰਨ, ਪ੍ਰਭ ਸੁਣਾਏ ਆਸਾ ਵਰਿਆ। ਆਤਮ ਗੁਰਮੁਖ ਜਾਏ ਮਨ, ਪ੍ਰਭ ਅਬਿਨਾਸ਼ੀ ਸਰਨੀ ਪਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਜਗਾਏ ਪੰਚਮ ਜੇਠ ਅੰਤ ਨਾ ਪਾਰਾਵਰਿਆ। ਗੁਰਸਿਖ ਆਏ ਪ੍ਰਭ ਦਰ। ਵੇਖੇ ਵਖਾਏ ਸਾਚਾ ਘਰ। ਗੁਣ ਨਿਧਾਨ ਅਵਤਾਰ ਨਰ। ਪੂਰਨ ਭਗਵਾਨੇ ਮਾਤ ਜੋਤ ਪਰਗਟਾਏ ਅਵਤਾਰ ਨਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰਾਓ ਰੰਕ ਇਕ ਜਾਏ ਕਰ। ਰਾਓ ਰੰਕ ਇਕ ਕਰਾ ਕੇ। ਪੰਚਮ ਜੇਠ ਮਾਣ ਦਵਾ ਕੇ। ਪੁਰੀ ਘਨਕ ਸਾਚਾ ਧਾਮ ਫੇਰ ਪਰਗਟਾ ਕੇ। ਦੀਨ ਮੁਹੰਮਦੀ ਆਪ ਉਪਾਏ ਖਪਾਏ ਪ੍ਰਭ ਅੰਤਮ ਅੰਤ ਕਰਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲਾ ਅੰਤ ਜਾਏ ਸਹਾਏ। ਈਸਾ ਮੂਸਾ ਸੰਗ ਮੁਹੰਮਦਾ, ਪ੍ਰਭ ਆਪ ਖਪਾਏ। ਏਕਾ ਰੂਪ ਬ੍ਰਹਮ ਦਾ ਜਗਤ ਪਰਗਟਾਏ। ਏਕਾ ਝੰਡਾ ਧਰਮ ਦਾ, ਪ੍ਰਭ ਜਗਤ ਝੁਲਾਏ। ਗੁਰਮੁਖ ਸਾਚੇ ਪ੍ਰਭ ਸਾਚਾ ਦੇਵੇ ਕਰਮ, ਜਨਮ ਵਿਚ ਮਾਤ ਦਵਾਏ। ਵੇਲਾ ਅੰਤਕਾਲ ਕਲਜੁਗ ਕਰਨ ਦਾ, ਨਿਹਕਲੰਕ ਸਿਰ ਹੱਥ ਟਿਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਚਾਰ ਕੁੰਟ ਜੈ ਜੈ ਜੈਕਾਰ ਕਰਾਏ। ਗੁਰ ਸੰਗਤ ਪ੍ਰਭ ਭੇਵ ਚੁਕਾਏ। ਗੁਰ ਅੰਗਦ ਜਿਉਂ ਅੰਗ ਲਗਾਏ। ਗੁਰ ਸੰਗਤ ਗੁਰ ਦਰ ਦਰਬਾਰ ਬਹਾਏ। ਗੁਰ ਸੰਗਤ ਵਿਚ ਮਾਤ ਸਚ ਸਰਕਾਰ ਬਣਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਦਇਆ ਕਮਾਏ। ਗੁਰ ਸੰਗਤ ਪ੍ਰਭ ਆਪ ਤਰਾਇਆ। ਗੁਰ ਸੰਗਤ ਪ੍ਰਭ ਸਾਚੀ ਨਾਓ ਚੜ੍ਹਾਇਆ। ਗੁਰ ਸੰਗਤ ਪ੍ਰਭ ਫੂਲਨ ਬਰਖਾ ਲਾਇਆ। ਗੁਰ ਸੰਗਤ ਗਣ ਗੰਧਰਬ ਸੇਵਾ ਲਾਇਆ। ਗੁਰ ਸੰਗਤ ਗੁਰਮੁਖ ਸਾਚੇ ਦਰ ਬਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਨਾਉਂ ਧਰਾਏ। ਸਾਚਾ ਭਉ ਪ੍ਰਭ ਚੁਕਾਏ। ਰਾਓ ਉਮਰਾਓ ਪ੍ਰਭ ਨਸ਼ਟ ਕਰਾਏ। ਸੋਹੰ ਚਾਰ ਕੁੰਟ ਪ੍ਰਭ ਉਪਜਾਏ। ਸੁਹਾਏ ਥਾਨ ਪ੍ਰਭ ਚਰਨ ਟਿਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਸਾਚਾ ਮਾਣ ਦਵਾਏ। ਸਾਚੇ ਪ੍ਰਭ ਸਦਾ ਵਡਿਆਈ। ਜੁਗੋ ਜੁਗ ਜਨ ਭਗਤਾਂ ਹੋਏ ਸਹਾਈ। ਭਗਤਾਂ ਹਿਤ ਪ੍ਰਭ ਜੋਤ ਪਰਗਟਾਈ। ਸ੍ਰਿਸ਼ਟ ਸਬਾਈ ਜਾਏ ਜਿਤ, ਗੁਰਮੁਖ ਏਕਾ ਸੁਖ ਗੁਰ ਚਰਨ ਸਰਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਆਪ ਸਹਾਈ। ਜਿਸ ਤੇਰੀ ਜੀਵ ਬਣਤ ਬਣਾਈ। ਗੁਰਸਿਖਾਂ ਪ੍ਰਭ ਬਣਤ ਬਣਾਏ। ਏਕਾ ਨਾਮ ਰਸਨ ਜਪਾਏ। ਸਾਚਾ ਧਾਮ ਵਿਚ ਜਗਤ ਉਪਾਏ। ਪੂਰਨ ਕਾਮ ਪ੍ਰਭ ਆਪ ਕਰਾਏ। ਚਾਰ ਵਰਨ ਸਰਨ ਲਗਾਏ। ਧਰਨੀ ਧਰਨਾ ਇਕ ਵਰਨ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਮਾਰਗ ਲਾਏ। ਗੁਰਮੁਖ ਸਾਚੇ ਸਾਚੇ ਫੂਲ। ਮਿਲਿਆ ਪ੍ਰਭ ਕੰਤ ਕੰਤੂਹਲ। ਕਲਜੁਗ ਜੀਵ ਅੰਤ ਨਾ ਭੂਲ। ਜੋਤ ਪਰਗਟਾਏ ਪ੍ਰਭ ਦੂਲ੍ਹੋ ਦੂਲ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫੰਦ ਕਟਾਏ ਆਪ ਛੁਡਾਏ ਧਰਮ ਰਾਏ ਦੀ ਸੂਲ੍ਹੋ ਸੂਲ। ਸਾਚਾ ਪ੍ਰਭ ਬੰਦੀ ਤੋੜ। ਗੁਰਸਿਖ ਸਾਚੇ ਚਰਨ ਪ੍ਰੀਤੀ ਪ੍ਰਭ ਸੰਗ ਜੋੜ। ਬੇਮੁਖ ਕਲਜੁਗ ਜੀਵ ਅਮੋੜ। ਵੇਲੇ ਅੰਤਕਾਲ ਕਲ ਪ੍ਰਭ ਸਾਚੇ ਦੀ ਲੋੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅੰਤਕਾਲ ਬੇਮੁਖਾਂ ਪ੍ਰਭ ਦੇਵੇ ਰੋੜ੍ਹ। ਸਾਚਾ ਗੁਰ ਧੀਰ ਧਰਾਏ। ਸਾਚਾ ਪ੍ਰਭ ਅੰਮ੍ਰਿਤ ਮੁਖ ਸੀਰ ਪਿਲਾਏ। ਸਾਚਾ ਗੁਰ ਮਾਤ ਪਿਤ ਭੈਣ ਭਰਾ ਅਖਵਾਏ। ਏਕਾ ਲਿਖਾਵੇ ਧੁਰ ਮੇਟ ਨਾ ਸਕੇ ਕੋਇ। ਸਾਚਾ ਗੁਰ ਸਰਬ ਜਨ ਮੁਨ ਦੇਵੀ ਦੇਵ ਸੁਰ, ਆਏ ਕੋਲ ਰਹਿਣ ਨਾ ਪਾਏ। ਚਾਰ ਵਰਨ ਪ੍ਰਭ ਦਰ ਆਏ ਤੁਰ, ਏਕਾ ਸਾਚੀ ਜੋਤ ਜਗਾਏ। ਸੋਹੰ ਸ਼ਬਦ ਮੰਤਰ ਦੇਵੇ ਸਾਚਾ ਗੁਰ, ਚਾਰ ਵਰਨ ਆਪ ਜਣਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਚਰਨ ਲਾਗ ਭਵਜਲ ਬੇੜਾ ਪਾਰ ਕਰਾਏ। ਏਕਾ ਜੋਤ ਆਪ ਜਗਾਈ। ਪੰਚਮ ਜੇਠ ਦੇਵੇ ਵਡਿਆਈ। ਸਾਧ ਸੰਗਤ ਪ੍ਰਭ ਦਰ ਤੇ ਆਈ। ਪ੍ਰਭ ਸਾਚਾ ਸਾਚੇ ਦਰ ਮਿਲੀ ਵਧਾਈ। ਗੁਰਮੁਖ ਸਾਚੇ ਪ੍ਰਭ ਨਵ ਨਿਧ ਘਰ ਉਪਜਾਈ। ਜੋਤ ਸਰੂਪ ਪੰਚਮ ਜੇਠ ਪ੍ਰਭ ਜੋਤ ਜਗਾਈ। ਆਪ ਜਾਣੇ ਬਿਧ ਗੁਰਮੁਖ ਸਾਚੇ ਰਿਧ ਸਿਧ ਵਸ ਕਰਾਈ। ਜੇਠ ਪੰਚਮ ਰੁੱਤ ਆਪ ਸੁਹਾਈ। ਪੰਚਮ ਜੋਤ ਪ੍ਰਭ ਪਰਗਟਾਈ। ਪੰਚਮ ਪ੍ਰਭ ਵਕ਼ਤ ਸੁਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਚਰਜ ਖੇਲ ਕਲ ਵਰਤਾਈ। ਅਚਰਜ ਖੇਲ ਆਪ ਪ੍ਰਭ ਖੇਲਾ। ਝੂਠੀ ਦੇਹ ਸੰਗ ਤਜਾਇਆ ਝੂਠਾ ਜਗਤ ਮੇਲਾ। ਜੋਤ ਸਰੂਪੀ ਜੋਤ ਪ੍ਰਭ ਆਪਣੇ ਰੰਗ ਨਵੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਰਬ੍ਰਹਮ ਰੂਪ ਅਗੰਮ ਸਾਚਾ ਸੱਜਣ ਸੁਹੇਲਾ। ਰੂਪ ਅਗੰਮ ਰੰਗ ਅਪਾਰ। ਜੀਵ ਨਾ ਜਾਣੇ ਪ੍ਰਭ ਕੀ ਸਾਰ। ਸਾਚਾ ਪ੍ਰਭ ਗੁਰਮੁਖ ਸਾਚੇ ਲੋਕ ਪਰਲੋਕ ਜਾਏ ਸੁਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਰਾਇਣ ਨਰ ਅਵਤਾਰ। ਤੀਨ ਲੋਕ ਪ੍ਰਭ ਜੈਕਾਰਾ। ਏਕਾ ਸ਼ਬਦ ਉਪਜੇ ਧੁਨਕਾਰਾ। ਚੁਣ ਚੁਣ ਮਾਰੇ ਕਰੇ ਖੁਆਰਾ, ਪ੍ਰਭ ਵਡੇ ਹੰਕਾਰਾ। ਗੁਰਮੁਖ ਵਿਰਲਾ ਪਾਵੇ ਪ੍ਰਭ ਰਸਨਾ ਗਾਵੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਪਰਗਟੇ ਨਿਹਕਲੰਕ ਅਵਤਾਰਾ। ਨਿਹਕਲੰਕ ਅੰਤ ਕਰਾਣੇ। ਆਪ ਆਪਣੀ ਕਰੇ ਪਛਾਣੇ। ਗੁਰਮੁਖ ਸਾਚੇ ਪ੍ਰਭ ਵਿਚ ਬਹਾਏ ਸੋਹੰ ਸਚ ਬਬਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਵਰਤੇ ਆਪਣੇ ਭਾਣੇ। ਵੇਲੇ ਅੰਤ ਆਪ ਤਰਾਏ। ਧਰਮ ਰਖਾਏ ਆਣ ਚੁਕਾਏ। ਝੂਠੀ ਦੇਹ ਜਗਤ ਤਜਾਏ। ਆਪ ਆਪਣਾ ਬਲ ਰਖਾਏ। ਵਡ ਵਡ ਜਾਹਰ ਆਪ ਹੋ ਜਾਏ। ਗਹਿਰ ਗੰਭੀਰ ਕੋਈ ਭੇਦ ਨਾ ਪਾਏ। ਵਡ ਸ਼ਾਇਰੀ ਸ਼ਾਇਰ ਕੋਇ ਸਕੇ ਨਾ ਗਾਏ। ਏਕਾ ਸ਼ਬਦ ਏਕਾ ਲਹਿਰ ਪ੍ਰਭ ਵਰਤਾਏ। ਏਕਾ ਕਹਿਰ ਸਵਾ ਪਹਿਰ ਸ੍ਰਿਸ਼ਟ ਹੋ ਜਾਏ। ਮਹੀਨਾ ਜੇਠ ਲੱਗੇ ਦੁਪਹਿਰ, ਸ੍ਰਿਸ਼ਟ ਸਬਾਈ ਭੱਠ ਹੋ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਉਲਟੀ ਲੱਠ ਆਪ ਗਿੜਾਏ। ਜੇਠ ਮਹੀਨਾ ਆਏ ਜਗ। ਕਹਿਰ ਅੰਧੇਰੀ ਜਾਏ ਵਗ। ਵਡ ਵਡ ਹੰਕਾਰੀਆਂ ਪ੍ਰਭ ਪਕੜੇ ਸ਼ਾਹ ਰਗ। ਗੁਰਮੁਖ ਸਾਚੇ ਦਰਸ ਦਵਾਰੀਆਂ, ਪ੍ਰਭ ਦੇਵੇ ਦਰਸ ਅਭਗ। ਵਡੇ ਵਡੇ ਸੰਸਾਰੀਆਂ ਪ੍ਰਭ ਆਪ ਲਗਾਏ ਆਪਣੇ ਪਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗਨ ਜੋਤ ਲਗਾਏ ਬੇਮੁਖ ਜੀਵ ਜਾਇਣ ਦਗ। ਅਗਨ ਜੋਤ ਲਗਾਏ। ਚਾਰ ਕੁੰਟ ਹਾਹਾਕਾਰ ਕਰਾਏ। ਵਿਚ ਸੰਸਾਰ ਪੈ ਜਾਏ ਦੁਹਾਏ। ਈਸਾ ਮੂਸਾ ਮੁਹੰਮਦੀ ਪ੍ਰਭ ਮੇਟ ਵਖਾਏ। ਏਕਾ ਸਾਚਾ ਸਤਿ ਦਰਬਾਰ ਆਪ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤਕਾਲ ਆਪਣੀ ਬਣਤ ਆਪ ਰਿਹਾ ਬਣਾਏ। ਆਪਣੀ ਬਣਤ ਆਪ ਬਣਾਏ। ਜੀਵ ਜੰਤ ਖੋਟੀ ਮਤਿ ਰਖਾਏ। ਵਡ ਵਡ ਸੰਤ ਆਪ ਭੁਲਾਏ। ਕਲਜੁਗ ਜੀਵਾਂ ਮਾਇਆ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਅੰਤ ਕਰਾਏ। ਅੰਤਕਾਲ ਕਲਜੁਗ ਪ੍ਰਭ ਕਰਨਾ। ਸ੍ਰਿਸ਼ਟ ਸਬਾਈ ਹੇਠ ਦਾੜ੍ਹੇ ਪ੍ਰਭ ਆਪਣੀ ਧਰਨਾ। ਪੀੜ ਪਿੜਾਏ ਪੀਸ ਪਿਸਾਏ ਪ੍ਰਭ ਆਪਣੀ ਕਰਨੀ ਕਰਨਾ। ਪਕੜ ਉਠਾਏ ਸਰਨ ਲਗਾਏ ਗੋਦ ਬਹਾਏ ਗੁਰਮੁਖ ਸਾਚੇ ਧਰਨੀ ਧਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਕਲ ਏਕਾ ਰਖਾਏ ਚਾਰ ਵਰਨ ਚਲ ਆਏ ਪ੍ਰਭ ਦੇਵੇ ਸਚੀ ਸਰਨਾ। ਸਾਚਾ ਪ੍ਰਭ ਸਚ ਕਰਮ ਵਿਚਾਰਿਆ। ਗੁਰਮੁਖ ਸਾਚਾ ਪ੍ਰਭ ਖਿਚ ਲਿਆਵੇ ਚਰਨ ਦਵਾਰਿਆ। ਖੋਲ੍ਹ ਵਖਾਏ ਕਵਲ ਨਭ, ਅੰਮ੍ਰਿਤ ਦੇਵੇ ਮੁਖ ਫੁਹਾਰਿਆ। ਜੋਤ ਪਰਗਟਾਵੇ ਵਿਚ ਆਤਮ ਝੱਬ, ਏਕਾ ਦੇਵੇ ਜੋਤ ਅਕਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਗੁਰਮੁਖ ਪਾਰ ਉਤਾਰਿਆ। ਗੁਰਮੁਖ ਸਾਚਾ ਪ੍ਰਭ ਸਾਚਾ ਪਾਇਆ। ਆਪ ਆਪਣਾ ਭੇਦ ਖੁਲ੍ਹਾਇਆ। ਪ੍ਰਭ ਅਬਿਨਾਸ਼ੀ ਆਪਣੀ ਸਰਨ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਲੇਖ ਲਿਖਾਇਆ। ਸਾਚੇ ਸੰਤ ਸਾਚੀ ਕਾਰ। ਪ੍ਰਭ ਅਬਿਨਾਸ਼ੀ ਪਾਇਣ ਸਾਰ। ਸ੍ਰਿਸ਼ਟ ਸਬਾਈ ਰਹੀ ਵੇਖਾ ਵੇਖ, ਨਜ਼ਰ ਨਾ ਆਏ ਜੋਤ ਅਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਕਰੇ ਕਰਤਾਰ। ਸਾਚੇ ਲੇਖ ਪ੍ਰਭ ਲਿਖਾਏ। ਰਾਜੇ ਰਾਣੇ ਟੁੰਬ ਉਠਾਏ। ਪੂਰ ਕਰਾਏ ਆਪਣਾ ਵਾਕ, ਵਾਕ ਭਵਿਖਤ ਜੋ ਰਿਹਾ ਲਿਖਾਏ। ਗੁਰਸਿਖ ਆਤਮ ਮਾਰ ਝਾਕ, ਪ੍ਰਭ ਸਾਚਾ ਖੋਲ੍ਹੇ ਤਾਕ, ਜਿਸ ਜਨ ਦਇਆ ਕਮਾਏ। ਜੀਵ ਜੰਤ ਕਲ ਹੋਏ ਆਕ, ਪ੍ਰਭ ਅਬਿਨਾਸ਼ੀ ਗਏ ਭੁਲਾਏ। ਵੇਲੇ ਅੰਤ ਸਰਬ ਗਵਾਏ ਛੁਡਾਏ ਸੱਜਣ ਸਾਕ, ਆਪਣੇ ਚਰਨ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਓ ਰੰਕ ਇਕ ਰੰਗ ਸਮਾਏ। ਸਾਚੇ ਸੰਤ ਭੇਜੇ ਲੇਖ। ਰਾਣੇ ਮਹਾਰਾਣੇ ਨਾ ਜਾਨਣ ਭੇਖ। ਸਾਚਾ ਪ੍ਰਭ ਕਲ ਆਇਆ ਜਾਮਾ ਪਾਇਆ ਨਾਉਂ ਧਰਾਇਆ ਜਗਤ ਲਿਖਾਵੇ ਸਾਚੇ ਲੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਰ ਆਓ ਦਰਸ ਪਾਓ, ਤ੍ਰਿਖਾ ਮਿਟਾਓ ਹੰਕਾਰ ਗਵਾਓ, ਸਰਨੀ ਸੀਸ ਝੁਕਾਓ, ਮਾਨਸ ਜਨਮ ਸੁਫਲ ਕਰਾਓ, ਆਪਣਾ ਮੂਲ ਨਾ ਕਲ ਗਵਾਓ, ਰਾਜੇ ਹੋਏ ਭੁਲ ਨਾ ਜਾਓ, ਜਿਸ ਕਾ ਦੀਆ ਸਰਬ ਤੁਮ ਖਾਂਓ, ਨਿਹਕਲੰਕ ਕਲ ਸਾਚਾ ਥਾਂਓ, ਭੁਲ ਨਾ ਜਾਣਾ ਜਗਤ ਨਰਾਇਣ ਵੇਖ ਵੇਖ। ਸੰਤ ਮਨੀ ਸਿੰਘ ਦੇਵੇ ਭਰਵਾਸਾ। ਰਾਜੇ ਰਾਣੇ ਸਮਝਣ ਹਾਸਾ। ਸਾਚਾ ਮੰਨਿਆ ਜਗਤ ਤਮਾਸਾ। ਰਸਨਾ ਲਾਇਣ ਮਦਿਰਾ ਮਾਸਾ। ਅੰਤਕਾਲ ਕਲਜੁਗ ਪਰਗਟ ਜੋਤ ਨਿਹਕਲੰਕ ਕੀਆ ਨਾਸਾ। ਸਤਿਗੁਰ ਪੂਰਾ ਪੂਰਨ ਆਸਾ। ਗੁਰਮੁਖ ਵਿਰਲੇ ਪੂਰਨ ਭਰਵਾਸਾ। ਆਪ ਆਪਣਾ ਸਦ ਰੱਖੇ ਵਾਸਾ। ਧਰੇ ਜੋਤ ਪ੍ਰਭ ਅਬਿਨਾਸ਼ਾ। ਮਾਨਸ ਜਨਮ ਕਰਾਏ ਰਹਿਰਾਸਾ। ਵੇਲੇ ਅੰਤ ਪ੍ਰਭ ਕਰੇ ਬੰਦ ਖੁਲਾਸਾ। ਜੋਤੀ ਜੋਤ ਜੋਤ ਮਿਲਾਵੇ ਜੋਤ ਪਰਗਟਾਏ ਨਿਜ ਘਰ ਕਰੇ ਵਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਸਦ ਰੱਖੇ ਵਾਸਾ। ਸੰਤ ਮਨੀ ਸਿੰਘ ਆਪ ਪ੍ਰਭ ਉਪਜਾਇਆ। ਸਾਚੇ ਸੰਤ ਪ੍ਰਭ ਜਨਮ ਦਵਾਇਆ। ਪਿਤਾ ਆਪ ਪੂਤ ਉਪਜਾਇਆ। ਆਪਣਾ ਬਿਰਦ ਪ੍ਰਭ ਰਖਾਇਆ। ਸਾਚਾ ਲਹਿਣਾ ਪ੍ਰਭ ਸਾਚੇ ਝੋਲੀ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦੀਪਕ ਵਿਚ ਦੇਹ ਜਗਾਇਆ। ਆਤਮ ਗਹਿਣਾ ਪ੍ਰਭ ਪਵਾਏ। ਪੂਰਬ ਲਹਿਣਾ ਪ੍ਰਭ ਝੋਲੀ ਪਾਏ। ਭਾਣਾ ਸਹਿਣਾ ਪ੍ਰਭ ਹੁਕਮ ਸੁਣਾਏ। ਗੁਰ ਸੰਗਤ ਵਿਚ ਗੁਰ ਰਲ ਬਹਿਣਾ, ਪ੍ਰਭ ਸਾਚਾ ਮਾਣ ਦਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਖੇਲ ਰਚਾਏ। ਸਾਚੇ ਸੰਤ ਫੇਰਾ ਪਾਇਆ। ਬਣਾਈ ਬਣਤ ਜਨਮ ਦਵਾਇਆ। ਆਪ ਇਕੰਤ ਵਿਚ ਸਮਾਇਆ। ਬਣਾਵੇ ਬਣਤ ਜਿਸ ਜੀਵ ਉਪਾਇਆ। ਪਰਗਟ ਜੋਤ ਪ੍ਰਭ ਭਗਵੰਤ, ਪੰਚਮ ਜੇਠ ਮਾਣ ਦਵਾਇਆ। ਸਾਚੇ ਸੰਤ ਪ੍ਰਭ ਮਾਣ ਦਵਾਈ। ਆਪ ਆਪਣੀ ਜੋਤ ਟਿਕਾਈ। ਆਦਿਨ ਅੰਤ ਹੋਏ ਸਹਾਈ। ਜੋਤ ਸਰੂਪ ਰਿਹਾ ਵਿਚ ਸਮਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਦਇਆ ਕਮਾਈ। ਸਾਚਾ ਗੁਰ ਸਤਿ ਪਰਸਾਦਿ। ਆਵੇ ਜਾਵੇ ਉਪਜਾਵੇ ਸ਼ਬਦ ਧੁਨ ਨਾਦ। ਜੋਤ ਸਰੂਪੀ ਜੋਤ ਪਰਗਟਾਵੇ ਸਦਾ ਬ੍ਰਹਿਮਾਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਸ਼ਬਦ ਲਿਖਾਵੇ ਬੋਧ ਅਗਾਧ। ਸਾਚਾ ਪ੍ਰਭ ਸ਼ਬਦ ਲਿਖਾਏ। ਸੰਤ ਮਨੀ ਸਿੰਘ ਬਣਤ ਬਣਾਏ। ਵਡ ਵਡ ਧਨੀ ਗੁਰ ਨਾਮ ਦਵਾਏ। ਏਕਾ ਸੋਹੰ ਸਾਚਾ ਜਾਮ ਮੁਖ ਚੁਆਏ। ਉਪਜਾਵੇ ਧਾਮ ਪ੍ਰਭ ਰਸਨ ਲਗਾਏ। ਪੂਰਨ ਕਰਾਏ ਕਾਮ ਸਿਰ ਹੱਥ ਟਿਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਨਾਂਓ ਧਰਾਏ। ਸਾਚਾ ਪ੍ਰਭ ਹੋਏ ਸਹਾਈ। ਸੰਤ ਜਨਾਂ ਪ੍ਰਭ ਬਣਤ ਬਣਾਈ। ਮਾਤਲੋਕ ਪ੍ਰਭ ਦੇਵੇ ਵਡਿਆਈ। ਪੰਚਮ ਜੇਠ ਦਰ ਘਰ ਸੰਗਤ ਆਏ ਮੰਗਲ ਗਾਈ। ਮਨੀ ਸਿੰਘ ਪ੍ਰਭ ਦੇਵੇ ਆਪ ਵਸਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਤਿਗੁਰ ਸਾਚਾ ਆਪ ਬਣਾਈ। ਸੰਤ ਮਨੀ ਸਿੰਘ ਪ੍ਰਭ ਦਇਆ ਕਮਾਏ। ਸਾਚਾ ਸਤਿਗੁਰ ਆਪ ਬਣਾਏ। ਆਪਣਾ ਹੱਥ ਸਿਰ ਟਿਕਾਏ। ਸ਼ਬਦ ਰਥ ਪ੍ਰਭ ਦੇ ਚੜ੍ਹਾਏ। ਏਕਾ ਅੰਕ ਬੰਕ ਦਵਾਰ ਸੁਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਆਏ ਜਾਏ ਲੇਖ ਲਿਖਾਏ। ਲੇਖ ਲਿਖਾਏ ਆਪ ਜਗਾਏ ਵਡ ਦਾਤਾ ਭੂਪ। ਪ੍ਰਭ ਸਾਚਾ ਹੋਏ ਸਹਾਏ ਨਾ ਦਿਸੇ ਰੰਗ ਰੂਪ। ਪ੍ਰਭ ਸਾਚੀ ਜੋਤ ਜਗਾਏ ਹੋਏ ਰੁਸ਼ਨਾਏ ਵਿਚ ਅੰਧ ਕੂਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਦੇਵੇ ਵਡਿਆਈ ਸਤਿ ਸਰੂਪ। ਸੰਤ ਮਨੀ ਸਿੰਘ ਸਚ ਕਰ ਜਾਣ। ਮਿਲਾਇਆ ਮੇਲ ਸਾਚੇ ਸੰਤ ਆਪ ਭਗਵਾਨ। ਬਣਾਏ ਬਣਤ ਜੋਤ ਜਗਾਈ ਪ੍ਰਭ ਮਹਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਮਾਣ ਦਵਾਏ ਆਣ। ਸ੍ਰਿਸ਼ਟ ਸਬਾਈ ਪ੍ਰਭ ਤਜਾਏ। ਰਾਓ ਉਮਰਾਓ ਦਰ ਦੁਰਕਾਏ। ਵਡੇ ਵਡ ਘਾਓ ਪ੍ਰਭ ਮਾਇਆ ਜਗਤ ਲਗਾਏ। ਵਡੇ ਵਡ ਸ਼ਾਹੋ ਪ੍ਰਭ ਖ਼ਾਕ ਰੁਲਾਏ। ਪ੍ਰਭ ਸਾਚੇ ਸਦ ਬਲ ਬਲ ਜਾਓ, ਸੰਤ ਮਨੀ ਸਿੰਘ ਸਾਚੀ ਜੋਤ ਵਿਚ ਲਲਾਟ ਜਗਾਏ। ਜੋਤ ਵਿਚ ਲਲਾਟ ਜਗਾਏ। ਵਡੇ ਵਡੇ ਵਡ ਦਵਾਰ। ਕਲਜੁਗ ਜੀਵ ਭਰੇ ਹੰਕਾਰ। ਨਿਮਾਣਿਆਂ ਨਿਤਾਣਿਆਂ ਪ੍ਰਭ ਰੱਖੇ ਪਿਆਰ। ਜੋਤ ਪਰਗਟਾਵੇ ਆਵੇ ਜਾਵੇ, ਨੀਚੋ ਨੀਚ ਅਖਵਾਵੇ ਆਪ ਗਿਰਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਭ ਸਾਚੇ ਦੀ ਸਾਚੀ ਕਾਰ। ਦੁਰਯੋਧਨ ਪ੍ਰਭ ਮਹੱਲ ਤਜਾਏ। ਝੂੱਗੀ ਬਿਦਰ ਪ੍ਰਭ ਭਾਗ ਲਗਾਏ। ਅਲੂਣਾ ਸਾਗ ਮੁਖ ਲਗਾਏ। ਦੂਖ ਭੂਖ ਸੂਖ ਰੰਗ ਇਕ ਸਮਾਏ। ਜਨ ਭਗਤ ਉਜਲ ਮੁਖ ਆਪ ਕਰਾਏ। ਜੋਤ ਸਰੂਪੀ ਪਰਗਟ ਜੋਤ, ਆਪਣੀ ਜੋਤ ਟਿਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਚੌਥੇ ਜੁਗ ਬੁੱਗੀਂ ਭਾਗ ਲਗਾਏ। ਮਾਝਾ ਦੇਸ ਪਿੰਡ ਬੁੱਗਾ। ਸਤਿਜੁਗ ਪ੍ਰਭ ਕਰਾਏ ਉਘਾ। ਮਾਣ ਰਖਾਏ ਚਾਰ ਜੁਗਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਏਕਾ ਦਰ ਦਰਬਾਰ ਬਣਾਏ ਮੇਟ ਵਖਾਏ ਕਲਜੁਗ ਨਿਸ਼ਾਨ ਉਪਾਏ ਜੋ ਕਲਜੁਗਾ। ਸਾਚਾ ਧਾਮ ਪ੍ਰਭ ਸੁਹਾਏ। ਗੁਰਮੁਖ ਸਾਚੇ ਆਣ ਤਰਾਏ। ਸਿੰਘ ਪ੍ਰੇਮ ਪ੍ਰਭ ਦਇਆ ਕਮਾਏ। ਪਿਤਾ ਪੂਤ ਏਕਾ ਸੂਤ ਏਕਾ ਜੋਤ ਏਕਾ ਗੋਤ ਪ੍ਰਭ ਸਾਚਾ ਇਕ ਹੋ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਵਿਚ ਬੁੱਗੀਂ ਭਾਗ ਲਗਾਏ। ਪੰਚਮ ਜੇਠ ਆਸਾ ਵਰ। ਗੁਰਮੁਖ ਸਾਚੇ ਪ੍ਰਭ ਸੁਹਾਇਆ ਤੇਰਾ ਘਰ। ਦੇਵੇ ਵਡਿਆਈ ਅਵਤਾਰ ਨਰ। ਸੰਤ ਮਨੀ ਸਿੰਘ ਜੋਤ ਪਰਗਟਾਈ ਆਪ ਜਗਾਈ ਸਾਚੇ ਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਤਿ ਪੁਰਖਾਂ ਦੇਵੇ ਸਾਚਾ ਵਰ। ਸਾਚੇ ਦਰ ਗੁਰ ਪੂਰਾ ਆਇਆ। ਸਾਚਾ ਘਰ ਪ੍ਰਭ ਆਣ ਵਸਾਇਆ। ਸੇਵਕ ਸੇਵਾ ਪ੍ਰਭ ਸੇਵਾ ਲਾਇਆ। ਸਾਚਾ ਮੇਵਾ ਪ੍ਰਭ ਆਪ ਖਵਾਇਆ। ਵਡਾ ਵਡ ਦੇਵੀ ਦੇਵਾ ਗੁਰਸਿਖ ਉਪਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬਿਰਥਾ ਜਾਏ ਨਾ ਤੇਰੀ ਸੇਵ, ਜੋ ਜਨ ਆਏ ਕਮਾਇਆ। ਸਾਚੇ ਸੰਤ ਕੀਨੀ ਸੇਵ। ਪ੍ਰਭ ਦਰ ਮੰਗਿਆ ਸਾਚਾ ਮੇਵ। ਜੋਤ ਜਗਾਏ ਵਡ ਦੇਵੀ ਦੇਵ। ਇਕ ਕਰਾਏ ਪ੍ਰਭ ਸਾਚੀ ਸੇਵ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਸਤਿਜੁਗ ਬਣਾਏ ਸਾਚਾ ਗੁਰਦੇਵ। ਸਾਚਾ ਗੁਰ ਗੁਰ ਬਣਾਇਆ। ਲਿਖਿਆ ਧੁਰ ਪ੍ਰਭ ਆਪ ਪਰਗਟਾਇਆ। ਕਰੋੜ ਤੇਤੀਸ ਸੁਰ ਪ੍ਰਭ ਸਰਨ ਲਗਾਇਆ। ਸਾਚਾ ਸਤਿਗੁਰ ਸੰਤ ਬਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਸਾਚਾ ਲੇਖ ਆਪ ਲਿਖਾਇਆ। ਪੰਚਮ ਜੇਠ ਦੇਵੇ ਵਡਿਆਈ। ਆਪਣੀ ਜੋਤ ਦੇਵੇ ਟਿਕਾਈ। ਦਿਵਸ ਰੈਣ ਹੋਏ ਰੁਸ਼ਨਾਈ। ਸਾਚਾ ਦੀਪਕ ਆਪ ਜਗਾਈ। ਏਕਾ ਜੋਤ ਪ੍ਰਭ ਮਾਤ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਰਬ ਘਟਾਂ ਗੁਣਤਾਸ ਦੇਵੇ ਆਪ ਵਡਿਆਈ। ਸਾਚਾ ਸਤਿਗੁਰ ਪ੍ਰਭ ਆਪ ਬਣਾਇਆ। ਗੁਰ ਗੁਰ ਗੁਰ ਵਿਚ ਸਮਾਇਆ। ਧੁਰ ਧੁਰ ਜੋਤ ਸਰੂਪ ਵਿਚ ਮਾਤ ਦੇ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਸਾਚਾ ਖੇਲ ਵਰਤਾਇਆ। ਸਾਚਾ ਪ੍ਰਭ ਸਚ ਵਰਤਾਏ। ਆਪਣੇ ਭਾਣੇ ਆਪ ਚਲਾਏ। ਏਕਾ ਗੁਰ ਆਪ ਹੋ ਜਾਏ। ਮਾਤ ਪਿਤ ਭੈਣ ਭਰਾ ਸੱਜਣ ਸਾਕ ਸੈਣ ਆਪ ਅਖਵਾਏ। ਪ੍ਰਭ ਆਪਣੀ ਸਰਨ ਲਗਾਏ ਜੋ ਜਨ ਸੇਵ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਸਰ ਕੋਈ ਰਹਿਣ ਨਾ ਪਾਏ। ਸਾਚਾ ਖੇਲ ਪ੍ਰਭ ਕਲ ਖੇਲਾ। ਚਤੁਰਭੁਜ ਜਗਤ ਦੁਹੇਲਾ। ਸਾਚੇ ਸੰਤ ਸਤਿ ਕਰਾਇਆ ਮੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਪੰਚਮ ਜੇਠ ਆਏ ਸੁਹਾਇਆ ਵੇਲਾ। ਥਾਨ ਸੁਹਾਏ ਆਣ ਪ੍ਰਭ, ਗੁਰ ਸੰਗਤ ਜੋੜ। ਥਾਨ ਸੁਹਾਏ ਆਪ ਪ੍ਰਭ, ਗੁਰਸਿਖ ਚੜ੍ਹਾਏ ਤੋੜ। ਥਾਨ ਸੁਹਾਏ ਆਣ ਪ੍ਰਭ, ਗੁਰਮੁਖ ਸਾਚੇ ਲਏ ਲੋੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਚਰਨ ਪ੍ਰੀਤੀ ਜੋੜ। ਗੁਰ ਪੂਰੇ ਸ਼ਬਦ ਜਣਾਇਆ। ਆਪਣਾ ਭੇਦ ਆਪ ਖੁਲ੍ਹਾਇਆ। ਚਾਰ ਵੇਦ ਮਾਣ ਗਵਾਇਆ। ਸੋਹੰ ਸਾਚਾ ਮੁਖ ਰਖਾਇਆ। ਨਿਹਕਲੰਕ ਸਿਰ ਹੱਥ ਟਿਕਾਇਆ। ਸੰਤ ਮਨੀ ਸਿੰਘ ਪੰਚਮ ਜੇਠ ਪ੍ਰਭ ਸਾਚੇ ਮਾਣ ਦਵਾਇਆ। ਸਾਚਾ ਸ਼ਬਦ ਪ੍ਰਭ ਸਾਚਾ ਦੇਵੇ। ਕਰੇ ਖੇਲ ਅਲਖ ਅਭੇਵੇ। ਦਿਵਸ ਰੈਣ ਰੈਣ ਦਿਵਸ ਪ੍ਰਭ ਅਬਿਨਾਸ਼ੀ ਰਸਨਾ ਸੇਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਚਾ ਵਡ ਪਰਸਾਦੀ ਸਾਚਾ ਨਾਮ ਦੇਵੇ ਸਾਚੇ ਮੇਵੇ। ਸਾਚਾ ਸ਼ਬਦ ਪ੍ਰਭ ਸੁਣਾਇਆ। ਪੰਚਮ ਦਿਵਸ ਆਪ ਸੁਹਾਇਆ। ਸਾਚੇ ਪਿਤ ਸਚ ਕਰਮ ਕਮਾਇਆ। ਕੀਆ ਹਿਤ ਪਵਣ ਪੂਤ ਆਪ ਤਰਾਇਆ। ਬਣਿਆ ਸਾਚਾ ਪਿਤ, ਸਿਰ ਹੱਥ ਟਿਕਾਇਆ। ਆਪ ਜਣਾਏ ਸਰਬ ਗਤ ਮਿਤ ਸਾਚੇ ਭੇਦ ਆਪ ਬੁਝਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਗਤ ਸਤਿਗੁਰ ਮਨੀ ਸਿੰਘ ਸਤਿਜੁਗ ਬਣਾਇਆ। ਗੁਰ ਪਰਸਾਦ ਗੁਰ ਸਾਚਾ ਮੰਨਿਆ। ਗੁਰ ਪਰਸਾਦ ਦੇਵੇ ਵਡਿਆਈ ਜਿਸ ਤਾਣਾ ਤਣਿਆ। ਸਾਚਾ ਪ੍ਰਭ ਜੋਤ ਸਰੂਪੀ ਬੇੜਾ ਬੰਨ੍ਹਿਆ। ਵਿਚ ਬ੍ਰਹਿਮਾਦ ਆਦਿ ਜੁਗਾਦਿ ਆਵਣ ਜਾਣ ਜਾਣ ਆਵਣ ਪ੍ਰਭ ਸਾਚੇ ਕਾ ਖੇਲ ਸਾਚਾ ਮੰਨਿਆ। ਆਵੇ ਜਾਵੇ ਜਗਤ ਰਹਾਵੇ, ਜੁਗੋ ਜੁਗੋ ਜਨ ਭਗਤਾਂ ਬੇੜਾ ਬੰਨ੍ਹਿਆ। ਏਕਾ ਰੂਪ ਆਪ ਰਖਾਵੇ, ਸੋਹੰ ਜੋਤ ਆਤਮ ਜਗਾਵੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵਿਚ ਸਤਿਜੁਗ ਉਪਜਾਵੇ ਸਾਚਾ ਮਾਣ ਦਵਾਏ, ਸਤਿਗੁਰ ਸਾਚਾ ਸਤਿ ਕਰ ਮੰਨਿਆ। ਸਾਚਾ ਸ਼ਬਦ ਪ੍ਰਭ ਸਾਚੇ ਕਾ, ਕਦੇ ਨਾ ਕਰਨੀ ਭੰਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਸਦਾ ਅੰਗ ਸੰਗਿਆ, ਆਪ ਆਪਣੇ ਰੰਗਾਏ ਰੰਗਿਆ। ਸਾਚਾ ਛਤਰ ਸੀਸ ਝੁਲਾਏ। ਸਾਧ ਸੰਗਤ ਪ੍ਰਭ ਚਰਨ ਲਗਾਏ। ਏਕਾ ਧੁਨ ਸੰਗਤ ਗੁਰ ਮੇਲ ਮਿਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇਵੇ ਵਡਿਆਈ ਵਿਚ ਪੰਚਮ ਜੇਠ ਜੋਤ ਪਰਗਟਾਏ। ਸਤਿਗੁਰ ਸਾਚੇ ਤੇਰੀ ਸਾਚੀ ਛਾਇਆ। ਆਤਮ ਪੜਦਾ ਪ੍ਰਭ ਮਾਇਆ ਲਾਹਿਆ। ਏਕਾ ਜੋਤ ਕਰੇ ਰੁਸ਼ਨਾਇਆ। ਪ੍ਰਭ ਅਬਿਨਾਸ਼ੀ ਕਦੇ ਮਰੇ ਨਾ ਜਾਇਆ। ਸਚ ਘਰ ਸਦ ਰੱਖੇ ਵਾਸ, ਆਪ ਹੋਏ ਦਾਸਨ ਦਾਸ, ਸੰਗਤ ਸਿਰ ਛਤਰ ਝੁਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਆਣ ਤਰਾਇਆ। ਸਾਧ ਸੰਗਤ ਮਨ ਚਾਓ ਘਨੇਰਾ। ਜੋਤ ਪਰਗਟਾਏ ਨਾ ਲਾਏ ਦੇਰਾ। ਨਿਹਕਲੰਕ ਪ੍ਰਭ ਅਬਿਨਾਸ਼ੀ ਸਤਿਗੁਰ ਸਾਚਾ ਤੇਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੌਥੇ ਜੁਗ ਲੋਕਮਾਤ ਪਾਇਆ ਫੇਰਾ। ਜੋਤ ਸਰੂਪ ਸਦਾ ਵਰਤੰਤ। ਏਕਾ ਜੋਤ ਜਗਾਏ ਪੂਰਨ ਭਗਵੰਤ। ਗੁਰਮੁਖ ਸਾਚੇ ਮੇਲ ਮਿਲਾਏ ਆਪ ਉਪਜਾਏ ਸਾਚੇ ਸੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਪੰਚਮ ਜੇਠ ਆਪ ਬਣਾਏ ਤੇਰੀ ਬਣਤ। ਬਣਤ ਬਣਾਏ ਗੁਰਮੁਖਾਂ ਆਪ। ਕੋਟਨ ਕੋਟ ਪ੍ਰਭ ਉਤਾਰੇ ਪਾਪ। ਸੋਹੰ ਸ਼ਬਦ ਜਪਾਵੇ ਸਾਚਾ ਜਾਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਸਰ ਕੋਇ ਰਹਿਣ ਨਾ ਪਾਏ, ਆਪ ਉਪਾਏ ਆਪਣਾ ਆਪ। ਗੁਰ ਉਪਾਏ ਵਡ ਵਡ ਸੂਰ। ਸਰਬ ਘਟਾ ਪ੍ਰਭ ਕਰੇ ਭਰਪੂਰ। ਗੁਰ ਪਰਸਾਦਿ ਪਰਸਾਦਿ ਗੁਰ ਦੀਆ, ਆਤਮ ਦੇਵੇ ਸਾਚਾ ਸਤਿ ਸਰੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਵੇ ਸਾਚਾ ਨੂਰ। ਗੁਰ ਪਰਸਾਦੀ ਗੁਰ ਦਰ ਆਏ। ਸਤਿ ਸਤਿਵਾਦੀ ਪ੍ਰਭ ਘਰ ਵਸਾਏ। ਬੋਧ ਅਗਾਧ ਪ੍ਰਭ ਸ਼ਬਦ ਲਿਖਾਏ। ਵਿਚ ਵਿਸਮਾਦ ਪ੍ਰਭ ਆਪ ਸਮਾਏ। ਸਾਧ ਸੰਗਤ ਪੰਚਮ ਜੇਠ ਦਇਆ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਸ ਦਿਖਾਏ। ਪੰਚਮ ਜੇਠ ਦਿਵਸ ਭਾਗਾ। ਬੇਮੁਖ ਸੋਇਆ ਗੁਰਮੁਖ ਜਾਗਾ। ਪ੍ਰਭ ਸਾਚੇ ਕੀ ਸਰਨੀ ਲਾਗਾ। ਅੰਤਮ ਧੋਏ ਪ੍ਰਭ ਆਤਮ ਦਾਗ਼ਾ। ਏਕਾ ਸ਼ਬਦ ਉਪਜਾਏ ਸੋਹੰ ਸਾਚਾ ਰਾਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਨਹਦ ਵਜਾਵੇ ਆਤਮ ਸਾਚਾ ਵਾਜਾ। ਆਤਮ ਧੁਨ ਸੱਚੀ ਧੁਨਕਾਰ। ਪ੍ਰਭ ਅਬਿਨਾਸ਼ੀ ਸੁਣੀ ਪੁਕਾਰ। ਘਨਕਪੁਰੀ ਆਇਆ ਜਾਮਾ ਧਾਰ। ਛੱਡੀ ਦੇਹ ਆਪ ਗਿਰਧਾਰ। ਜੋਤ ਸਰੂਪੀ ਪ੍ਰਭ ਅਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਕਰਤਾਰ। ਜੋਤ ਸਰੂਪ ਗੁਰਸਿਖ ਸਮਾਏ। ਬੇਮੁਖਾਂ ਪ੍ਰਭ ਦਿਸ ਨਾ ਆਏ। ਨਾੜੀ ਬਹੱਤਰ ਬੰਦ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅੰਦਰ ਬਾਹਰ ਬਾਹਰ ਅੰਦਰ ਨਾ ਦੇਖੇ ਨਾ ਦਿਸ ਆਏ। ਆਪਣੇ ਘਰ ਆਪ ਪ੍ਰਭ ਵਸਿਆ। ਗੁਰਮੁਖ ਸਾਚੇ ਸੰਤ ਜਨਾਂ ਸਾਚਾ ਘਰ ਪ੍ਰਭ ਸਾਚੇ ਦੱਸਿਆ। ਬੇਮੁਖ ਦਰ ਆਏ, ਵੇਖ ਵੇਖ ਉਠ ਜਾਏ, ਪ੍ਰਭ ਸਾਰ ਨਾ ਪਾਏ, ਆਤਮ ਅੰਧੇਰ ਜਿਉਂ ਚੰਦ ਮੱਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਸੇਵ ਕਮਾਏ, ਚਰਨੀ ਸੀਸ ਝੁਕਾਏ, ਆਪਣਾ ਆਪ ਬਣਾਏ, ਜੋਤ ਜਗਾਏ ਕੋਟ ਰਵ ਸੱਸਿਆ। ਸਾਚੀ ਜੋਤ ਸਚ ਪਰਕਾਸ਼। ਸਾਚਾ ਪ੍ਰਭ ਸਦਾ ਅਬਿਨਾਸ਼। ਸਾਚਾ ਪ੍ਰਭ ਗੁਰਸਿਖਾਂ ਸਦਾ ਰਹੇ ਦਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਪਰਗਟ ਜੋਤ ਸਾਧ ਸੰਗਤ ਸਦ ਰੱਖੇ ਵਿਚ ਵਾਸ। ਸਾਧ ਸੰਗਤ ਪ੍ਰਭ ਸਦਾ ਵਸੇਰਾ। ਗੁਰਮੁਖ ਸਾਚੇ ਮਨ ਚਾਓ ਘਨੇਰਾ। ਵੇਖੇ ਵਿਗਸੇ ਗੁਰਮੁਖ ਤਰਾਏ ਨਾ ਲਾਏ ਦੇਰਾ। ਸਮਾਧ ਸੁੰਨ ਖੁਲ੍ਹਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਤਮ ਮਿਟਾਏ ਸਰਬ ਅੰਧੇਰਾ। ਆਤਮ ਅੰਧੇਰ ਅੰਧ ਅਗਿਆਨ। ਕਲਜੁਗ ਜੀਵ ਭੁੱਲੇ ਅੰਞਾਣ। ਸਾਚਾ ਪ੍ਰਭ ਦੇਵੇ ਸਾਚਾ ਸ਼ਬਦ ਗਿਆਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਦੇਵੇ ਦਰਸ ਆਪ ਭਗਵਾਨ। ਦੇਵੇ ਦਰਸ ਦਰ ਘਰ ਆਏ। ਕਰੇ ਤਰਸ ਗੁਰਮੁਖ ਪ੍ਰਭ ਵਡਿਆਏ। ਅੰਮ੍ਰਿਤ ਮੇਘ ਵਰਸ, ਪ੍ਰਭ ਆਤਮ ਤ੍ਰਿਖਾ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਚ ਤੇਰਾ ਤਰਸ, ਜਨਮ ਮਰਨ ਦਾ ਗੇੜ ਕਟਾਏ। ਸਾਚਾ ਸ਼ਬਦ ਗੁਣ ਵਿਚਾਰ। ਗੁਰਮੁਖ ਸਾਚੇ ਸਚ ਦਰਸ, ਰਸਨਾ ਸਦ ਉਚਾਰ। ਪਤਤ ਪਾਪੀ ਪ੍ਰਭ ਦੇਵੇ ਪੁਣ, ਅੰਮ੍ਰਿਤ ਵਰਖੇ ਕਿਰਪਾ ਧਾਰ। ਗੁਰਮੁਖਾਂ ਜਣਾਏ ਸਾਚੇ ਗੁਣ, ਚਰਨ ਲਗਾਵੇ ਸਤਿ ਕਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਦੇਵੇ ਸ਼ਬਦ ਅਧਾਰ। ਸਾਚਾ ਸ਼ਬਦ ਪ੍ਰਭ ਕਾ ਰੂਪ। ਸਤਿ ਸਤਿ ਸਤਿ ਵਰਤਾਵੇ ਪ੍ਰਭ ਸਾਚਾ ਸਤਿ ਸਰੂਪ। ਤਤ ਤਤ ਰਖਾਏ ਆਪ ਡਰਾਏ ਵਿਚ ਬੈਠਾ ਅੰਧ ਕੂਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਗੁਰ ਇਕ ਬਣਾਏ, ਤਾਣਾ ਪੇਟਾ ਜਿਉਂ ਏਕਾ ਸੂਤ। ਏਕਾ ਸੂਤ ਨਾਮ ਰਖਾਇਆ। ਸਵਾਸ ਸਵਾਸ ਪ੍ਰਭ ਮਣਕ ਬਣਾਇਆ। ਸੋਹੰ ਧਾਗੇ ਗੁਰਸਿਖ ਪਰੋਇਆ। ਕੰਠ ਮਾਲ ਪ੍ਰਭ ਗਲ ਵਿਚ ਟਿਕਾਇਆ। ਖੰਡ ਬ੍ਰਹਿਮੰਡ ਨਵ ਖੰਡ ਵਿਚ ਵਰਭੰਡ ਮਾਣ ਦਵਾਇਆ। ਤੋੜੇ ਘਮੰਡ ਨਵ ਖੰਡ ਲਾਏ ਡੰਡ ਮਹਾਰਾਜ ਸ਼ੇਰ ਸਿੰਘ ਸੋਹੰ ਸ਼ਬਦ ਚਲਾਇਆ। ਸੋਹੰ ਸ਼ਬਦ ਸਾਚੀ ਕਾਰ। ਆਪ ਚਲਾਏ ਖੰਡਾ ਦੋ ਧਾਰ। ਗੁਰਮੁਖ ਕਮਾਵੇ ਉਤਰੇ ਪਾਰ। ਬੇਮੁਖ ਭੁਲਾਵੇ ਡੁੱਬੇ ਨਰਕ ਮੰਝਾਰ। ਗੁਰਸਿਖ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਰਨ ਪਰੇ ਕਾਜ ਸਰੇ ਆਇਆ ਚਰਨ ਦਵਾਰ। ਭੁੱਲਿਆਂ ਡੁਲਿਆਂ ਜਗਤ ਰੁਲਿਆਂ ਮਿਲਿਆ ਪ੍ਰਭ ਅਬਿਨਾਸ਼ੀ ਵਡ ਵਡ ਵਡ ਮੁੱਲਿਆ। ਕਲਜੁਗ ਜੀਵ ਕਲ ਨਾ ਡੋਲ, ਪ੍ਰਭ ਅਬਿਨਾਸ਼ੀ ਸਦਾ ਅਤੋਲ, ਕਦੇ ਜਗਤ ਨਾ ਤੁੱਲਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਏ ਭੰਡਾਰੇ ਖੋਲ੍ਹ, ਦੇਵੇ ਸਾਚੀ ਨਾਮ ਦਾਤ ਵਡ ਵਡ ਵਡ ਅਨਮੁਲਿਆ। ਸਾਚਾ ਪ੍ਰਭ ਵਡ ਭੰਡਾਰਾ। ਦੇਵਣਹਾਰਾ ਇਕ ਦਾਤਾਰਾ। ਮੰਗਣ ਖੜੇ ਕੋਟ ਦਵਾਰਾ। ਨਿਖੁੱਟ ਨਾ ਜਾਏ ਪ੍ਰਭ ਸਾਚੇ ਤੇਰਾ ਭੰਡਾਰਾ। ਜੋਤ ਸਰੂਪ ਪ੍ਰਭ ਸਾਚਾ ਸਚਖੰਡ ਵਸੇ ਆਪ ਨਿਰੰਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਆਏ ਕਰ ਕਿਰਪਾ ਪਾਰ ਉਤਾਰਾ। ਪਾਰ ਉਤਾਰਨਹਾਰ ਆਪ ਪ੍ਰਭ ਆਇਆ। ਸਚ ਦਰ ਦਰਬਾਰ ਵਿਚ ਮਾਤ ਪ੍ਰਭ ਲਗਾਇਆ। ਏਕਾ ਏਕੰਕਾਰ ਸਾਚੀ ਜੋਤ ਜਗਾਇਆ। ਪਰਗਟ ਜੋਤ ਆਪ ਗਿਰਧਾਰ, ਸਿੰਘਾਸਣ ਡੇਰਾ ਲਾਇਆ। ਜੋਤ ਸਰੂਪੀ ਦੇਵੇ ਦਰਸ ਅਪਾਰ, ਗੁਰਮੁਖ ਸਾਚੇ ਪ੍ਰਭ ਆਤਮ ਭਉ ਚੁਕਾਇਆ। ਖਿਚ ਲਿਆਏ ਚਰਨ ਦਵਾਰ, ਗੁਰਮੁਖ ਸਾਚੇ ਪ੍ਰਭ ਸਾਚਾ ਦਇਆ ਕਮਾਇਆ। ਖਾਲੀ ਭਰੇ ਫਿਰ ਭੰਡਾਰ, ਸੋਹੰ ਸ਼ਬਦ ਪ੍ਰਭ ਝੋਲੀ ਪਾਇਆ। ਕਰ ਦਰਸ ਪ੍ਰਭ ਅਪਾਰ, ਕਰ ਕਿਰਪਾ ਪਾਰ ਲੰਘਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਹੱਥ ਟਿਕਾਇਆ। ਭੁਲ ਭੁਲ ਭੁਲ ਜੀਵ ਵਕ਼ਤ ਗਵਾਇਆ। ਰੁਲ ਰੁਲ ਰੁਲ ਕਿਉਂ ਜੀਵ ਆਪਣਾ ਆਪ ਰੁਲਾਇਆ। ਆਇਆ ਵਕ਼ਤ ਦਰ ਗਿਆ ਖੁਲ੍ਹ, ਵਡ ਅਮੁੱਲ ਭੰਡਾਰ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਭਿਖਾਰੀ ਆਪ ਲਿਖਾਰੀ ਸਾਚਾ ਨਾਮ ਸੋਹੰ ਦਾਨ ਪ੍ਰਭ ਝੋਲੀ ਪਾਇਆ। ਰਸਨਾ ਰਸ ਰਸ ਜਾਪ। ਆਪ ਉਪਾਏ ਆਪਣਾ ਆਪ। ਜੋਤ ਜਗਾਏ ਕੋਟ ਗਵਾਏ ਤਾਪ। ਮੁਖ ਰਖਾਏ ਸਵਾਸ ਚਲਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਰਖਾਏ ਗੁਰਸਿੱਖ ਪਤਿ। ਮੰਗੀ ਪ੍ਰੀਤੀ ਚਰਨ ਕਵਲ। ਮਿਲੇ ਵਡਿਆਈ ਉਪਰ ਧਵਲ। ਜੋਤ ਸਰੂਪੀ ਪ੍ਰਭ ਵਿਚ ਰਿਹਾ ਮਵਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖ ਸਾਚੇ ਤੇਰਾ ਖੋਲ੍ਹ ਵਖਾਏ ਨਾਭ ਕਵਲ। ਕਵਲ ਨਾਭ ਆਪ ਖੁਲ੍ਹਾਏ। ਸਾਗਰ ਸਿੰਧ ਨੀਰ ਉਪਾਏ। ਨੈਣ ਮੂੰਧਾਰ ਮੁਖ ਉਲਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਬੂੰਦ ਮੁਖ ਚੁਆਏ। ਅੰਮ੍ਰਿਤ ਬੂੰਦ ਮੁਖ ਚੁਆਏ। ਸਵਾਂਤਕ ਸਾਂਤੀ ਸਤਿ ਵਰਤਾਏ। ਪਵਣ ਸਰੂਪੀ ਧੂਪ ਜਗਾਏ। ਜੋਤ ਸਰੂਪੀ ਰੂਪ ਪਰਗਟਾਏ। ਆਪਣੀ ਜੋਤ ਗੁਰਮੁਖ ਜਗਾਏ। ਦੂਈ ਦਵੈਤ ਪ੍ਰਭ ਪਰਦਾ ਲਾਹੇ। ਏਕਾ ਆਪ ਆਪਣੀ ਜੋਤ ਆਪ ਜਗਾਏ। ਸੋਹੰ ਸਾਚੀ ਦਾਤ ਪ੍ਰਭ ਝੋਲੀ ਪਾਏ। ਗੁਰਮੁਖਾਂ ਪ੍ਰਭ ਕਰੇ ਬੰਦ ਖਲਾਸ, ਦਰਸ ਦੇਵੇ ਜੋਤ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਦਰਸ ਦਿਖਾਏ। ਗੁਰਮੁਖ ਸਾਚੇ ਉਪਜੀ ਸੱਚੀ ਧੁਨਕਾਰ। ਸਾਚੀ ਧੁਨ ਰੁਣ ਝੁਣ ਸਾਚਾ ਗੁਣ ਦੇਵੇ ਆਪ ਕਰਤਾਰ। ਗੁਰਮੁਖ ਸਾਚੇ ਸਤਿਜੁਗ ਚੁਣ, ਏਕਾ ਦੇਵੇ ਜੋਤ ਅਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਸਰਬ ਗੁਣ, ਸਾਚਾ ਨਾਮ ਭਰੇ ਭੰਡਾਰ। ਸਾਚਾ ਨਾਮ ਰਸਨਾ ਗਾਓ। ਆਪ ਆਪਣਾ ਦੀਪ ਜਗਾਓ। ਅਗਿਆਨ ਅੰਧੇਰ ਵਿਨਾਸ ਕਰਾਓ। ਏਕਾ ਚਰਨ ਧਿਆਨ ਰਖਾਓ। ਉਪਜੇ ਬ੍ਰਹਮ ਗਿਆਨ, ਨਾਮ ਨਿਧਾਨ ਪ੍ਰਭ ਦਰ ਪਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਸਦ ਸਦਾ ਰਿਦੇ ਵਸਾਓ। ਰਿਦੇ ਵਸਾਓ ਆਪ ਭਗਵਾਨ। ਸਾਚਾ ਦੇਵੇ ਸੋਹੰ ਦਾਨ। ਆਪ ਰਖਾਏ ਆਪਣਾ ਮਾਣ। ਆਪ ਜੋਤ ਜਗਾਏ ਵਡ ਗੁਰ ਬਲੀ ਬਲਵਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿ ਪੁਰਖ ਉਪਾਏ ਵਾਲੀ ਦੋ ਜਹਾਨ। ਸਤਿ ਪੁਰਖ ਸਾਚਾ ਸਤਿ ਸੰਗ। ਪ੍ਰਭ ਦਰ ਮੰਗੀ ਸਾਚੀ ਮੰਗ। ਏਕਾ ਮਾਣ ਰਖਾਏ ਲਗਾਏ ਅੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਦਾ ਸਹਾਈ ਅੰਗ ਸੰਗ। ਅੰਗ ਸੰਗ ਪ੍ਰਭ ਸਦਾ ਸਹਾਈ। ਗੁਰਮੁਖ ਸਾਚੇ ਤੇਰੀ ਪੈਜ ਰਖਾਈ। ਉਜਲ ਸ਼ਬਦ ਅਟੱਲ ਰਸਨਾ ਰਸਕ ਰਸਕ ਰਸਕ ਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਦ ਰਸਨਾ ਗਾਈ। ਰਸਨਾ ਜਪ ਹਰਿ ਕਾ ਨਾਮ। ਪੂਰ ਕਰਾਏ ਪ੍ਰਭ ਹਰ ਕਾ ਕਾਮ। ਪਰਗਟ ਜੋਤ ਦਰਸ ਦਿਖਾਏ ਏਕਾ ਰਾਮ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੋਹੰ ਦੇਵੇ ਸਾਚਾ ਨਾਮ। ਬੇਮੁਖਾਂ ਪਰਦਾ ਆਤਮ ਪਾਇਆ। ਸਾਚਾ ਦਰ ਦਰਵਾਜਾ ਪ੍ਰਭ ਬੰਦ ਕਰਾਇਆ। ਕਲਜੁਗ ਜੀਵ ਜਗਤ ਮਾਇਆ ਆਪ ਭੁਲਾਇਆ। ਦਇਆ ਕਮਾਏ ਸਰਨ ਲਗਾਏ ਆਪ ਆਪਣੀ ਸੇਵਾ ਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ,ਪਰਦਾ ਖੋਲ੍ਹ ਵਜਾਏ ਢੋਲ, ਅਨਹਦ ਸਾਚਾ ਰਾਗ ਉਪਜਾਇਆ। ਏਕਾ ਰਾਗ ਆਪ ਉਪਾਏ। ਏਕਾ ਜਾਗ ਪ੍ਰਭ ਲਗਾਏ। ਚਰਨ ਲਾਗ ਗੁਰਸਿਖ ਤਰ ਜਾਏ। ਪ੍ਰਭ ਵਾਗ ਪਕੜੀ ਹੋਏ ਸਹਾਏ। ਨਾ ਲਾਗੇ ਦਾਗ਼ ਸੋਹੰ ਸਵਾਸ ਸਵਾਸ ਜੀਵ ਰਸਨਾ ਗਾਏ। ਕਲਜੁਗ ਤ੍ਰਿਸਨਾ ਜਲਾਏ ਆਗ, ਪ੍ਰਭ ਸਾਂਤਕ ਸਤਿ ਵਰਤਾਏ। ਪ੍ਰਭ ਬਣਾਏ ਹੰਸ ਕਾਗ ਸਾਧ ਸੰਗਤ ਮਿਲਾਏ। ਮਦਿਰਾ ਮਾਸ ਤਿਆਗ, ਭੁਲ ਭੁਲ ਜੀਵ ਹੱਥ ਨਾ ਲਾਏ। ਹੋਏ ਸਹਾਈ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਦ ਰਸਨਾ ਗਾਏ। ਗੁਰ ਚਰਨ ਪ੍ਰੀਤੀ ਸਾਚਾ ਜੋਗ। ਪ੍ਰਭ ਅਬਿਨਾਸ਼ੀ ਦੇਵੇ ਦਰਸ ਅਮੋਘ। ਹਉਮੇ ਮਮਤਾ ਕਟਾਏ ਰੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੋਹੰ ਦੇਵੇ ਸਾਚੀ ਚੋਗ। ਸੋਹੰ ਸ਼ਬਦ ਸਤਿ ਕਮਾਵਣਾ। ਆਤਮ ਵੱਤ ਸੋਹੰ ਬੀਜ ਆਪ ਬੀਜਾਵਣਾ। ਪਾਚੋ ਤਤ ਪ੍ਰਭ ਸਾਚੇ ਨਸ਼ਟ ਕਰਾਵਣਾ। ਏਕਾ ਯਤ ਨਿਹਕਲੰਕ ਆਪ ਰਖਾਵਣਾ। ਸਾਚੀ ਦੇਵੇ ਪ੍ਰਭ ਸਾਚਾ ਮਤ, ਸਾਚੇ ਮਾਰਗ ਲਾਵਣਾ। ਆਪ ਰੱਖੇ ਗੁਰਮੁਖ ਪਤਿ, ਮਦਿਰਾ ਮਾਸ ਮਨੋਂ ਤਜਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸਾਚਾ ਦੀਪਕ ਜੋਤ ਜਗਾਵਣਾ। ਆਤਮ ਦੀਪਕ ਕਰੇ ਉਜਿਆਰ। ਏਕਾ ਜੋਤ ਜਗਾਏ ਅਗੰਮ ਅਪਾਰ। ਏਕਾ ਮਾਰਗ ਲਾਏ ਪ੍ਰਭ ਵਿਚ ਸੰਸਾਰ। ਗੁਰਮੁਖ ਬਾਂਹੋਂ ਪਕੜ ਤਰਾਏ, ਪ੍ਰਭ ਦੇਵੇ ਏਕਾ ਸ਼ਬਦ ਅਧਾਰ। ਰਿਧ ਸਿੱਧ ਪ੍ਰਭ ਵਸ ਕਰਾਏ, ਚਰਨ ਦੋਏ ਜੋੜ ਕਰੇ ਨਿਮਸਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਰਨ ਪੜੇ ਦੀ ਰੱਖੇ ਲਾਜ। ਲਿਖਿਆ ਲੇਖ ਪ੍ਰਭ ਮਿਟਾਵੇ। ਸਾਚੇ ਲੇਖ ਪ੍ਰਭ ਆਪ ਲਿਖਾਵੇ। ਸਾਚਾ ਭੇਖ ਆਪ ਕਰਾਵੇ। ਗੁਰਮੁਖ ਸਾਚਾ ਵੇਖ ਪ੍ਰਭ ਧੀਰ ਧਰਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਿੰਘ ਪਾਲ ਤੇਰੀ ਲਾਜ ਰਖਾਵੇ। ਪਾਲ ਸਿੰਘ ਪ੍ਰਭ ਜੋਤ ਜਗਾਈ। ਮਾਹਣਾ ਸਿੰਘ ਦੇਵੇ ਵਡਿਆਈ। ਕਿਰਪਾ ਕਰੇ ਆਪ ਰਘੁਰਾਈ। ਜਾਮਾ ਧਾਰ ਸਾਵਲ ਸੁੰਦਰ, ਗੁਰਸਿਖ ਦਵਾਰੇ ਪ੍ਰਭ ਆਪੇ ਜਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਜਾਏ ਗੁਰਮੁਖ ਸਾਚਾ ਆਪ ਤਰਾਈ। ਆਪਣਾ ਜਾਮਾ ਆਪੇ ਧਾਰੇ। ਸਾਵਲ ਸੁੰਦਰ ਰੂਪ ਮੁਰਾਰੇ। ਗੁਰਮੁਖ ਸਾਚਾ ਪਾਰ ਉਤਾਰੇ। ਦੇਵੇ ਦਰਸ ਅਵਸਥਾ ਬਾਲ, ਬਾਂਹੋਂ ਪਕੜ ਆਪ ਉਠਾਰੇ। ਆਤਮ ਹੋਏ ਲਾਲ, ਸਾਚਾ ਮਿਲਿਆ ਪ੍ਰਭ ਵਸਾਲ, ਸਾਚਾ ਪ੍ਰਭ ਖੜਾ ਦਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਜਗਾਏ ਅਪਰ ਅਪਾਰੇ। ਗੁਰਮੁਖ ਸਾਚੇ ਪ੍ਰਭ ਆਪ ਵਡਿਆ। ਸਾਚੀ ਦਾਤ ਪ੍ਰਭ ਝੋਲੀ ਦੇਵੇ ਪਾ। ਵਡ ਵਡ ਹੰਸ ਗੁਰਸਿਖ ਪ੍ਰਭ ਦਏ ਬਣਾ। ਆਪ ਆਪਣੀ ਬਣਾਏ ਅੰਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਚਰਨੀ ਲਏ ਲਗਾ। ਆਪਣੀ ਅੰਸ ਆਪ ਬਣਾਏ। ਦੁਖ ਰੋਗ ਪ੍ਰਭ ਮਿਟਾਏ। ਕਰਮ ਵਿਜੋਗ ਕੋਈ ਰਹਿਣ ਨਾ ਪਾਏ। ਸਾਚਾ ਭੋਗ ਪ੍ਰਭ ਦਰਸ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਿਖਿਆ ਲੇਖ ਦੇ ਮਿਟਾਏ। ਸਾਵਣ ਲਿਖਾਇਆ ਸਤਿਗੁਰ ਲੇਖ। ਪੰਚਮ ਜੇਠ ਮਿਟਾਇਆ ਆਪ ਆਪਣਾ ਕੀਆ ਦੇਖ। ਏਕਾ ਦੂਜਾ ਭਉ ਚੁਕਾਇਆ, ਆਤਮ ਕੀਨੀ ਸਦ ਵਸੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਝੂਠੀ ਮਿਟਾਈ ਲਿਖਾਈ ਰੇਖ। ਲਿਖਾਇਆ ਲੇਖ ਆਪ ਮਿਟਾਏ। ਗੁਰਮੁਖ ਸਾਚਾ ਪ੍ਰਭ ਬਣਾਏ। ਸਰਨ ਪੜੇ ਦੀ ਲਾਜ ਰਖਾਏ। ਲਿਖਿਆ ਲੇਖ ਪ੍ਰਭ ਲੇਖੇ ਜਾਏ ਲਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਦਾਤ ਝੋਲੀ ਪਾਏ। ਸਾਚੀ ਦਾਤ ਪ੍ਰਭ ਆਪੇ ਦੇਵੇ। ਪਿਤਾ ਪੂਤ ਸਪੂਤ ਜਗ ਸਾਚੇ ਮੇਵੇ। ਕੋਈ ਨੇੜ ਨਾ ਆਵੇ ਜਮ ਡੰਡ ਭੂਤ, ਪ੍ਰਭ ਸਾਚਾ ਭੈ ਰਖਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਦਇਆ ਆਪ ਕਮਾਵੇ। ਆਪਣੇ ਆਪ ਆਪ ਦਿਆਲਾ। ਭਗਤ ਜਨਾਂ ਪ੍ਰਭ ਸਦ ਪ੍ਰਿਤਪਾਲਾ। ਹੋਏ ਸਹਾਈ ਸਦ ਰਖਵਾਲਾ। ਲਿਖਤ ਮਿਟਾਈ ਗੁਰ ਗੋਪਾਲਾ। ਲੇਖ ਲਿਖਾਈ ਭਗਤ ਵਛਲ ਆਪ ਕਿਰਪਾਲਾ। ਵੱਜੀ ਵਧਾਈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਸੱਚਾ ਧਨ ਮਾਲਾ। ਗੁਰਸਿਖ ਪ੍ਰਭ ਸੁਣੇ ਪੁਕਾਰ। ਪੰਚਮ ਜੇਠ ਜਾਏ ਤਾਰ। ਸਚ ਸਚ ਸਚ ਕਰੇ ਆਪ ਵਿਹਾਰ। ਦੇਵੇ ਦਾਤ ਪ੍ਰਭ ਸਾਚਾ ਆਪ ਦਾਤਾਰ। ਵਡ ਕਰਾਮਾਤ ਸਾਚਾ ਨਾਤ ਗੁਰ ਚਰਨ ਪਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਜੀਵਣ ਬੇੜਾ ਕਰ ਜਾਏ ਪਾਰ। ਸਾਚੇ ਪ੍ਰਭ ਸ਼ਬਦ ਲਿਖਾਇਆ। ਜੀਵ ਜੰਤਾਂ ਭੇਦ ਨਾ ਪਾਇਆ। ਹੱਸ ਹੱਸ ਕਲ ਵਕ਼ਤ ਗਵਾਇਆ। ਦੱਸ ਦੱਸ ਦੱਸ ਪ੍ਰਭ ਆਪ ਭੁਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਪੁੰਸਕ ਰੂਪ ਆਪ ਲਿਖਾਇਆ। ਨਿਪੁੰਸਕ ਹੋਏ ਜਨ। ਚਿੰਤਾ ਰਹੇ ਤਨ ਮਨ। ਆਪਣਾ ਆਪ ਨਾ ਸਕੇ ਬੰਨ੍ਹ। ਆਤਮ ਭੁੱਲੇ ਨਾ ਝੂਠਾ ਮਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਇਆ ਕਮਾਈ ਹੋਏ ਸਹਾਈ ਆਤਮ ਧੀਰਜ ਪ੍ਰਭ ਜਾਏ ਬੰਨ੍ਹ। ਆਤਮ ਧੀਰ ਪ੍ਰਭ ਧਰਾਏ। ਸਾਚਾ ਸੀਰ ਗੁਰਸਿਖ ਪਿਲਾਏ। ਸਾਚਾ ਨੀਰ ਪ੍ਰਭ ਬੰਧ ਵਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੋਹੰ ਤੀਰ ਆਪ ਚਲਾਏ। ਆਤਮ ਦੇਵੇ ਧੀਰਜ ਧਨ। ਗੁਰਸਿਖ ਕਰਾਏ ਹਰਾ ਤਨ ਮਨ। ਦਇਆ ਕਮਾਏ ਆਪ ਬਣਾਏ ਆਪਣਾ ਜਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਝੂਠਾ ਠੂਠਾ ਦੇਹੀ ਦੁਖੜਾ ਆਪ ਦਏ ਭੰਨ। ਗੁਰਮੁਖ ਆਓ ਗੁਰ ਦਰ ਆਓ। ਆਤਮ ਚਿੰਤ ਸਰਬ ਮਿਟਾਓ। ਆਤਮ ਸੁਖ ਸਗਲ ਫਲ ਪਾਓ। ਅੰਮ੍ਰਿਤ ਆਤਮ ਸਾਚਾ ਤੀਰਥ ਗੁਰਮੁਖ ਸਾਚੇ ਨਹਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪੀ ਆਤਮ ਸਾਚਾ ਦੀਪ ਜਗਾਓ। ਗੁਰਸਿਖ ਸਾਚੇ ਸਤਿ ਕਰ ਮੰਨਣਾ। ਝੂਠਾ ਠੂਠਾ ਪ੍ਰਭ ਸਾਚੇ ਭੰਨਣਾ। ਆਪ ਚੜ੍ਹਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸਾਚੀ ਰੰਗਣਾ। ਗੁਰਸਿਖ ਆਤਮ ਪ੍ਰਭ ਰੰਗਾਏ। ਅੰਗ ਅੰਗ ਪ੍ਰਭ ਅੰਗ ਸਮਾਏ। ਨੰਗ ਨੰਗ ਪ੍ਰਭ ਭੁੱਖ ਨੰਗ ਕਟਾਏ। ਕਾਂਗ ਕਾਂਗ ਪ੍ਰਭ ਅੰਮ੍ਰਿਤ ਕਾਂਗ ਚੜ੍ਹਾਏ। ਸਵਾਂਗੀ ਸਵਾਂਗ ਸਾਂਗ ਸਾਂਗ ਆਪਣਾ ਸਾਂਗ ਵਟਾਏ। ਅੰਗੀਕਾਰ ਕਰ ਅੰਗ ਗੁਰਮੁਖ ਸਾਚੇ ਆਪ ਤਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਜਗਾਏ। ਗੁਰਮੁਖ ਸਾਚੇ ਆਤਮ ਉਜਿਆਰ। ਸਾਚਾ ਦੇਵੇ ਨਾਮ ਅਧਾਰ। ਏਕਾ ਬਖ਼ਸ਼ੇ ਚਰਨ ਪਿਆਰ। ਸਾਚੀ ਧੁਨ ਆਪ ਉਪਜਾਵੇ ਸਾਚੀ ਧੁਨਕਾਰ। ਜੀਵ ਜੰਤ ਜੋਤ ਜਗਾਵੇ ਅਪਰ ਅਪਾਰ। ਰਿਖ ਮੁਨ ਜਨ ਪ੍ਰਭ ਆਪ ਤਰਾਵੇ ਜੋ ਚਲ ਆਵੇ ਦਵਾਰ। ਗੁਰਮੁਖ ਸਾਚੇ ਗੁਰਸਿਖ ਬਣ ਜਾਓ। ਆਤਮ ਤ੍ਰਿਖਾ ਗੁਰ ਦਰ ਬੁਝਾਓ। ਆਪ ਆਪਣਾ ਭਰਮ ਮਿਟਾਓ। ਹਉਮੇ ਸੰਸਾ ਰੋਗ ਚੁਕਾਓ। ਦੁਖ ਦਵੈਤ ਗਲੋਂ ਤਜਾਓ। ਸਾਚਾ ਲੇਖ ਸਚ ਲਿਖਾਓ। ਨੇਤਰ ਪੇਖ ਆਤਮ ਸਾਚਾ ਦੀਪ ਜਗਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨ ਸਦ ਗਾਓ। ਆਤਮ ਦੀਪ ਪ੍ਰਭ ਜਗਾਏ। ਗੁਰਮੁਖ ਸਾਚੇ ਬਣਤ ਬਣਾਏ। ਮਹਿੰਮਾ ਅਗਣਤ ਨਾ ਕੋਇ ਗਿਣਾਏ। ਜੀਵ ਜੰਤ ਪ੍ਰਭ ਰਿਹਾ ਸਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੈਠ ਇਕੰਤ ਜੋਤ ਜਗਾਏ। ਮੰਗ ਮੰਗ ਗੁਰ ਸਰਬੰਗ ਪੂਰ ਕਰਾਏ। ਭੁੱਖ ਨੰਗ ਪ੍ਰਭ ਆਪ ਕਟਾਏ। ਸਾਚਾ ਸੰਗ ਗੁਰ ਚਰਨ ਰਖਾਏ। ਲਗਾਏ ਅੰਗ ਕਦੇ ਵਿਛੜ ਨਾ ਜਾਏ। ਪ੍ਰਭ ਕਰਾਇਆ ਚੜ੍ਹਾਇਆ ਆਤਮ ਰੰਗ। ਅੰਧੇਰ ਵਿਨਾਸ ਜੋਤ ਪਰਕਾਸ਼ ਆਪ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦੁਖ ਦਲਿੱਦਰ ਸਰਬ ਮਿਟਾਏ। ਭੁੱਖ ਨੰਗ ਵਡਾ ਰੋਗ। ਦਿਵਸ ਰੈਣ ਰਹੇ ਸੋਗ। ਸਾਚਾ ਸੁਖ ਜਗ ਸਾਚਾ ਜੋਗ। ਪ੍ਰਭ ਅਬਿਨਾਸ਼ੀ ਪਰਗਟ ਜੋਤ ਦੇਵੇ ਦਰਸ ਅਮੋਘ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੁਖ ਦਲਿਦਰ ਕੱਟੇ ਰੋਗ। ਸਾਚੀ ਬਿਧ ਪ੍ਰਭ ਆਪ ਬਣਾਏ। ਰਿਧ ਸਿੱਧ ਪ੍ਰਭ ਵਸ ਕਰਾਏ। ਨਵ ਨਿਧ ਗੁਰਸਿਖ ਉਪਜਾਏ। ਕਾਰਜ ਕੀਨੇ ਸਿਧ ਪ੍ਰਭ ਦਇਆ ਕਮਾਏ। ਆਪ ਆਪਣੀ ਬਣਾਏ ਬਣਤ, ਸਰਬ ਪਦਾਰਥ ਘਰ ਉਪਾਏ। ਪੂਰਨ ਆਸਾ, ਪ੍ਰਭ ਕਰਾਏ ਦੁਖੜਾ ਨਾਸਾ, ਦਰ ਰਹਿਣ ਨਾ ਪਾਏ। ਕੀਆ ਵਾਸਾ ਪ੍ਰਭ ਦਇਆ ਕਮਾਏ। ਜੋਤ ਪਰਕਾਸ਼ਾ ਅੰਧੇਰ ਮਿਟਾਏ। ਸਚਖੰਡ ਨਿਵਾਸਾ ਪ੍ਰਭ ਦਿਖਾਏ। ਜਗਤ ਤਮਾਸ਼ਾ ਪ੍ਰਭ ਵਖਾਏ। ਝੂਠਾ ਕਰੇ ਕਰਾਏ ਹਾਸਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਭਰਮ ਭੁਲਾਏ। ਗੁਰਸਿਖ ਤੇਰੀ ਪੂਰਨ ਘਾਲ। ਚਰਨ ਪ੍ਰੀਤੀ ਨਿਭੇ ਨਾਲ। ਸਾਚਾ ਬਚਨ ਪ੍ਰਭ ਸਦ ਸਦਾ ਪਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦੀਪਕ ਦੇਵੇ ਬਾਲ। ਸਤਿ ਗਿਆਨ ਸਤਿ ਧਿਆਨ। ਸਤਿ ਸਤਿ ਸਤਿ ਕਰ ਦੇਵੇ ਮਾਣ। ਸਤਿ ਸਤਿ ਸਤਿ ਬਲੀ ਬਲਵਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦੀਪਕ ਦੇਵੇ ਬਾਲ, ਸਾਚਾ ਦੇਵੇ ਨਾਮ ਦਾਨ, ਨਾਮ ਦਾਨ ਗੁਣੀ ਗੁਣਵੰਤ। ਚਤੁਰ ਸੁਜਾਨ ਹੋਏ ਜੀਵ ਜੰਤ। ਗੁਣ ਨਿਧਾਨ ਬਣਾਏ ਆਪ ਸਾਚੀ ਬਣਤ। ਮੇਲ ਮਿਲਾਵਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਤਰਾਏ ਜੀਵ ਜੰਤ।