Granth 02 Likhat 004: 6 Jeth 2009 Bikarmi Pind Bugge Zila Amritsar Vihar Hoyea

੬ ਜੇਠ ੨੦੦੯ ਬਿਕ੍ਰਮੀ ਪਿੰਡ ਬੁੱਗੇ ਜ਼ਿਲਾ ਅੰਮ੍ਰਿਤਸਰ ਵਿਹਾਰ ਹੋਇਆ
ਪ੍ਰਭ ਸਾਚਾ ਸਚ ਕਰਮ। ਪ੍ਰਭ ਸਾਚਾ ਸਚ ਧਰਮ। ਪ੍ਰਭ ਸਾਚਾ ਗੁਰਸਿਖ ਦਵਾਏ ਸਾਚਾ ਜਨਮ। ਪ੍ਰਭ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਕਰਾਏ ਕਰਮ। ਪ੍ਰਭ ਸਾਚਾ ਜੀਆਂ ਦਾਤਾ। ਪ੍ਰਭ ਸਾਚਾ ਪੁਰਖ ਬਿਧਾਤਾ। ਪ੍ਰਭ ਸਾਚਾ ਪਿਤ ਮਾਤਾ। ਪ੍ਰਭ ਸਾਚਾ ਬਖ਼ਸ਼ੇ ਚਰਨੀ ਨਾਤਾ। ਪ੍ਰਭ ਸਾਚਾ ਸੋਹੰ ਦੇਵੇ ਸਾਚੀ ਦਾਤਾ। ਪ੍ਰਭ ਸਾਚਾ ਕਲਜੁਗ ਹੋਏ ਬ੍ਰਹਮ ਗਿਆਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਆਪ ਪਛਾਤਾ। ਪ੍ਰਭ ਸਾਚਾ ਸਚ ਸੁੱਚ ਦੇਵੇ। ਪ੍ਰਭ ਸਾਚਾ ਲੇਖ ਇਕ ਲਿਖੇਵੇ। ਪ੍ਰਭ ਸਾਚ ਸਚ ਦਾਨ ਦੇਵੇ। ਜੀਵ ਇਸ ਹੱਥ ਕਰ ਉਸ ਹੱਥ ਲੇਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਸੇਵੇ। ਪ੍ਰਭ ਸਾਚਾ ਅਗੰਮ ਅਥਾਹ। ਕੋਇ ਨਾ ਜਾਣੇ ਪ੍ਰਭ ਸਾਚੇ ਕਾ ਸਾਚਾ ਰਾਹ। ਪ੍ਰਭ ਸਚ ਵਖਾਣੇ, ਜਿਸ ਚਲਾਏ ਪਕੜੇ ਬਾਂਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਿਸਾਏ ਜੋਤ ਜਗਾਏ ਬੇਪਰਵਾਹ। ਸਾਚਾ ਪ੍ਰਭ ਸਾਚਾ ਬੰਸ। ਗੁਰਸਿਖ ਉਪਜਾਏ ਸਾਚੀ ਅੰਸ। ਉਜਲ ਮੁਖ ਕਰਾਏ ਵਿਚ ਸਹੰਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਪਕੜ ਪਛਾੜੇ ਜਿਉਂ ਕਾਹਨਾ ਕੰਸ। ਪ੍ਰਭ ਸਾਚਾ ਹੰਕਾਰ ਨਿਵਾਰੇ। ਸਾਚਾ ਪ੍ਰਭ ਪਤਤ ਪਾਪੀਆਂ ਜਾਏ ਤਾਰੇ। ਸਾਚਾ ਦੇਵੇ ਸੋਹੰ ਨਾਮ ਅਧਾਰੇ। ਚਾਰ ਕੁੰਟ ਕਰਾਏ ਜੈ ਜੈ ਜੈਕਾਰੇ। ਏਕਾ ਜੋਤ ਕਰਾਏ ਮਾਤਲੋਕ ਚਮਤਕਾਰੇ। ਪ੍ਰਭ ਸਾਚਾ ਵਾਹ ਵਾਹ ਵਾਹ ਰਸਨਾ ਉਚਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖਾਲੀ ਭਰੇ ਭੰਡਾਰੇ। ਪ੍ਰਭ ਸਾਚਾ ਭੰਡਾਰ ਭਰ। ਕਰ ਦਰਸ ਗੁਰਮੁਖ ਸਾਚਾ ਜਾਏ ਤਰ। ਪ੍ਰਭ ਸਾਚਾ ਕਲਜੁਗ ਜੀਵ ਭਾਂਡਾ ਕਾਚਾ, ਰਸਨਾ ਜਪ ਜਪ ਜਪ ਆਤਮ ਹੋਏ ਸਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜਾਮਾ ਪਾਇਆ ਅਵਤਾਰ ਨਰ। ਸਾਚਾ ਪ੍ਰਭ ਸਾਚਾ ਦੇਸ। ਸਾਚਾ ਪ੍ਰਭ ਕੋਇ ਰਹਿਣ ਨਾ ਪਾਏ ਤਖ਼ਤ ਤਾਜ ਵਡ ਨਰੇਸ਼। ਪ੍ਰਭ ਸਾਚੇ ਕਾ ਭੇਸ, ਜੁਗੋ ਜੁਗ ਮਾਤ ਵਿਚ ਆਏ ਕਰ ਕਰ ਜੋਤ ਸਰੂਪੀ ਵੇਸ। ਚਰਨ ਲਗਾਵੇ ਵਡ ਵਡ ਮਰਗੇਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਕਲ ਸਾਚਾ ਵੇਸ। ਜੋਤ ਸਰੂਪ ਭੇਸ ਧਾਰ। ਮਾਤਲੋਕ ਆਇਆ ਗਿਰਧਾਰ। ਤੀਨ ਲੋਕ ਆਪ ਕਰਤਾਰ। ਇੰਦਲੋਕ ਸ਼ਿਵਲੋਕ ਬ੍ਰਹਮਲੋਕ ਪ੍ਰਭ ਸਿਕਦਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਦੇਵੇ ਨਾਮ ਅਧਾਰ। ਤੀਨ ਲੋਕ ਪ੍ਰਭ ਜੈਕਾਰਾ। ਏਕਾ ਸ਼ਬਦ ਉਪਜਾਏ ਧੁਨਕਾਰਾ। ਸੁੰਞ ਮਸਾਣ ਹੋਏ ਸੰਸਾਰਾ। ਗੁਰਮੁਖ ਵਿਰਲਾ ਪਾਏ ਪ੍ਰਭ ਕਾ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਦੇਵੇ ਸਾਚੀ ਵਸਤ ਥਾਰਾ। ਸਾਚੀ ਵਸਤ ਥਿਰ ਘਰ। ਗੁਰਮੁਖ ਸਾਚੇ ਵੇਖ ਕਰ। ਚਰਨ ਲਾਗ ਮਾਤ ਤਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟਾਏ ਜੋਤ ਅਵਤਾਰ ਨਰ। ਚਰਨ ਲਾਗ ਸਾਚੇ ਸਿੱਖ। ਪ੍ਰਭ ਅਬਿਨਾਸ਼ੀ ਸੋਹੰ ਪਾਵੇ ਸਾਚੀ ਭਿੱਖ। ਦੇਵੇ ਵਡਿਆਈ ਸਾਚੇ ਲੇਖ ਪ੍ਰਭ ਜਾਏ ਲਿਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡੇ ਵਡ ਮੁਨ ਰਿਖ। ਸੋਹੰ ਸ਼ਬਦ ਡੰਕ ਲਗਾਈ। ਕਿੰਗਰੇ ਕਿੰਗਰੇ ਮਰਦੰਗ ਵਜਾਈ। ਰੰਗ ਰੰਗ ਰੰਗ ਗੁਰਸਿਖ ਸਮਾਈ। ਹਾਕਨ ਡਾਕਨ ਪ੍ਰਭ ਸਰਨ ਲਗਾਈ। ਮਾਈ ਗੋਰਜਾਂ ਨਸ਼ਟ ਕਰਾਈ। ਗੋਰਖ ਸਿੱਧ ਕੋਇ ਰਹਿਣ ਨਾ ਪਾਈ। ਵਲ ਛਲ ਇੰਦਰ ਜਾਲ ਪ੍ਰਭ ਕਟਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਮੁਖ ਰਖਾਈ। ਏਕਾ ਸ਼ਬਦ ਮੁਖ ਰਖਾਇਆ। ਰੋਗ ਸੋਗ ਪ੍ਰਭ ਮਿਟਾਇਆ। ਆਤਮ ਸੁਖ ਸਰਬ ਦਵਾਇਆ। ਸਾਚਾ ਪ੍ਰਭ ਹੋਏ ਸਹਾਇਆ। ਗੁਰ ਚਰਨ ਧੂੜ ਗੁਰਸਿਖ ਸਾਚੇ ਤੀਰਥ ਨਹਾਇਆ। ਸਰਧਾ ਪੂਰ ਪੂਰਨ ਆਸ ਕਰਾਇਆ। ਆਤਮ ਦੇਵੇ ਸਾਚਾ ਨੂਰ, ਪ੍ਰਭ ਜੋਤੀ ਜੋਤ ਸਮਾਇਆ। ਸਰਬ ਕਲਾ ਪ੍ਰਭ ਸਾਚਾ ਭਰਪੂਰ, ਗੁਰਮੁਖ ਸਾਚੇ ਹੋਏ ਸਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਾ ਦਿਸੇ ਦੂਰ, ਰਸਨਾ ਜਪ ਜਪ ਜੀਵ ਰਸਨਾ ਸੁਖ ਪਾਇਆ। ਰਸਨਾ ਜਪ ਸਵਾਸ ਸਵਾਸ। ਮਾਨਸ ਜਨਮ ਕਲ ਹੋਏ ਰਾਸ। ਆਪ ਜਪਾਏ ਸੋਹੰ ਨਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਦੇ ਕਰੇ ਖਲਾਸ। ਗੁਰਮੁਖ ਆਤਮ ਨਿਰਮਲ ਨਿਰਮਲਾ। ਬੇਮੁਖ ਤਪੇ ਜਿਉਂ ਬਾਲੂ ਬਿਮਲਾ। ਗੁਰਸਿਖ ਤਾਰੇ ਜਿਉਂ ਤਰਾਇਆ ਪਿੰਗਲਾ। ਬੇਮੁਖ ਖਾਲੀ ਹੱਥ ਮੁੜੇ ਜਿਉਂ ਰੁੱਖ ਸਿਮੰਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਗੁਰ ਚਰਨ ਲਾਗ ਚਰਨ ਕਵਲ ਸਦ ਚੁੰਮਲਾ। ਗੁਰਮੁਖ ਸਾਚਾ ਗੁਰ ਕਾ ਕੀਆ। ਆਪ ਆਪਣਾ ਕੀਆ ਹੀਆ। ਆਤਮ ਜੋਤ ਪਰਕਾਸ਼ ਕਰ ਸਾਚਾ ਜਗਾਇਆ ਦੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁੁਰਮੁਖ ਸਾਚੇ ਸਾਚਾ ਬੀਜ ਸੋਹੰ ਆਤਮ ਬੀਆ। ਆਤਮ ਬੀਜ ਆਪ ਬਿਜਾਇਆ। ਅੰਮ੍ਰਿਤ ਆਤਮ ਸਿੰਚ ਪ੍ਰਭ ਹਰਾ ਕਰਾਇਆ। ਰਸਨਾ ਜਪ ਸਵਾਸ ਸਵਾਸ ਪ੍ਰਭ ਸਾਚਾ ਰਾਹ ਬਤਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਵਣ ਜਾਵਣ ਤੇਰਾ ਸੁਫਲ ਕਰਾਇਆ। ਆਵਣ ਜਾਵਣ ਮੇਟ ਮਿਟਾਏ। ਸੋਹੰ ਉਠਾਏ ਸਾਚੀ ਤੇਗ, ਬੇਮੁਖਾਂ ਸੀਸ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਲ ਰਿਹਾ ਵਰਤਾਏ। ਗੁਰਮੁਖ ਸਾਚਾ ਸਦਾ ਅਨਾਥ। ਸਾਚਾ ਪ੍ਰਭ ਸਿਰ ਰੱਖੇ ਦੇ ਕਰ ਹਾਥ। ਲੇਖ ਲਿਖਾਏ ਆਪ ਰਘੁਨਾਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਲ ਰਿਹਾ ਵਰਤਾਏ, ਗੁਰਮੁਖ ਸਾਚਾ ਸਦਾ ਅਨਾਥ। ਆਦਿ ਅੰਤ ਪੈਜ ਰਖਾਈ। ਸਾਧ ਸੰਗਤ ਦੇਵੇ ਵਡਿਆਈ। ਰਸਨਾ ਜਪ ਜਪ ਜਪ ਜੀਵ ਅਮਰਾ ਪਦ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਘਰ ਨਵ ਨਿਧ ਪਾਈ। ਨਵ ਨਿਧ ਗੁਰ ਦਰ। ਕਾਰਜ ਸਿੱਧ ਸਰਨ ਪੜ। ਪ੍ਰਭ ਮਿਲਨ ਕੀ ਸਾਚੀ ਬਿਧ ਪ੍ਰਭ ਸਾਚਾ ਵਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟੇ ਜੋਤ ਅਵਤਾਰ ਨਰ। ਨਰ ਨਰਾਇਣ ਨਰਾਇਣ ਨਰ। ਮਾਤਲੋਕ ਪ੍ਰਭ ਆਇਆ ਜਾਮਾ ਧਰ। ਲੋਕ ਪਰਲੋਕ ਗੁਰਸਿਖ ਸਾਚੇ ਜਾਇਣ ਤਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਏਕਾ ਨਾਮ, ਜਨਮ ਮਰਨ ਦਾ ਮਿਟੇ ਡਰ। ਏਕਾ ਸਲੋਕ ਏਕਾ ਵਾਰ। ਏਕਾ ਜਪਾਏ ਏਕਾ ਅਕਾਰ। ਏਕਾ ਧਿਆਏ ਰਸਨ ਉਚਾਰ। ਏਕਾ ਏਕ ਪ੍ਰਭ ਸਾਚਾ ਏਕਾ ਏਕੰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸਾਚਾ ਨਾਮ ਅਧਾਰ। ਸਾਚਾ ਨਾਮ ਆਤਮ ਅਧਾਰੀ। ਪਾਰਬ੍ਰਹਮ ਰੂਪ ਅਪਾਰੀ। ਚਤੁਰਭੁਜ ਚਿੱਟੇ ਅਸਵ ਅਸਵਾਰੀ। ਪਰਗਟੇ ਜੋਤ ਪ੍ਰਭ ਬਨਵਾਰੀ। ਕਲਜੁਗ ਆਇਆ ਜਾਮਾ ਧਾਰੀ। ਗੁਰਮੁਖ ਸਾਚੇ ਪ੍ਰਭ ਸਾਚਾ ਪਾਰ ਉਤਾਰੀ। ਕਲਜੁਗ ਜੀਵ ਭਾਂਡੇ ਕਾਚੇ, ਵੇਲੇ ਅੰਤ ਕਰੇ ਖੁਆਰੀ। ਬੇਮੁਖ ਦਰ ਆਏ ਨਾਚੇ, ਆਤਮ ਚਲੇ ਸਦਾ ਵਿਕਾਰੀ। ਅਗਨ ਜੋਤ ਪ੍ਰਭ ਲਾਏ ਤਮਾਚੇ, ਮਦਿਰਾ ਮਾਸ ਲਾਹੇ ਖੁਆਰੀ। ਗੁਰਮੁਖ ਸਾਚੇ ਢਾਲੇ ਸਾਂਚੇ ਢਾਂਚੇ, ਸੋਹੰ ਦੇਵੇ ਸਾਚਾ ਨਾਮ ਅਧਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਕਲਜੁਗ ਕਰ ਕਿਰਪਾ ਪਾਰ ਉਤਾਰੀ। ਸਾਧ ਸੰਗਤ ਉਜਲ ਮੁਖ। ਸੁਫਲ ਕਰਾਏ ਮਾਤ ਕੁੱਖ। ਮਾਤ ਗਰਭ ਉਲਟਾ ਰੁੱਖ। ਕਰ ਦਰਸ ਤੇਰੀ ਉਤਰੇ ਭੁੱਖ। ਆਤਮ ਉਪਜੇ ਸਾਚਾ ਸੁਖ। ਕਲਜੁਗ ਭੁੱਲੇ ਸਰਬ ਮਨੁੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰੇ ਕਰਾਏ ਸੁੱਕੜੇ ਰੁੱਖ। ਸਾਚਾ ਪ੍ਰਭ ਹਰ ਹਰਿਆਵਲਾ। ਕਰ ਦਰਸ ਜੀਵ ਆਤਮ ਹੋਏ ਬਾਵਲਾ। ਸੋਹੰ ਸ਼ਬਦ ਪ੍ਰਭ ਲਿਖਾਏ ਆਵਲਾ। ਜੋਤ ਸਰੂਪੀ ਜੋਤ ਪ੍ਰਭ, ਗੁਰਮੁਖ ਸਾਚੇ ਵਿਚ ਸਦ ਸਮਾਵਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਦ ਖੁਲ੍ਹਾਵਲਾ। ਉਠ ਜੀਵ ਜਾਗ ਪ੍ਰਭ ਦਇਆ ਕਮਾਈ। ਉਠ ਜੀਵ ਜਾਗ, ਪ੍ਰਭ ਭਾਗ ਲਗਾਈ। ਉਠ ਜੀਵ ਜਾਗ, ਪ੍ਰਭ ਆਤਮ ਜਾਗ ਲਗਾਈ। ਉਠ ਜੀਵ ਜਾਗ, ਪ੍ਰਭ ਸਾਚਾ ਰਾਗ ਸੁਣਾਈ। ਉਠ ਜੀਵ ਜਾਗ, ਭਿੰਨੜੀ ਰੈਣ ਪ੍ਰਭ ਆਪ ਸੁਹਾਈ। ਉਠ ਜੀਵ ਜਾਗ, ਪੰਚਮ ਜੇਠ ਮਾਤਲੋਕ ਪ੍ਰਭ ਜਾਮਾ ਪਾਈ। ਉਠ ਜੀਵ ਜਾਗ, ਪ੍ਰਭ ਖੇਲ ਰਚਾਈ। ਉਠ ਜੀਵ ਜਾਗ, ਖੰਡ ਬ੍ਰਹਿਮੰਡ ਪ੍ਰਭ ਉਲਟਾਈ। ਉਠ ਜੀਵ ਜਾਗ, ਨੈਣ ਮੁੰਧਾਰ ਵਿਚ ਮਾਤ ਦੇ ਆਈ। ਉਠ ਜੀਵ ਜਾਗ, ਬਾਸ਼ਕ ਸੇਜ ਪ੍ਰਭ ਸੁੰਞ ਕਰਾਈ। ਉਠ ਜੀਵ ਜਾਗ, ਜੋਤ ਸਰੂਪੀ ਕਰ ਅਕਾਰ ਵਿਚ ਮਾਤ ਪਰਗਟਾਈ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਜੋਤ ਮਾਤ ਪਰਗਟਾਈ। ਉਠ ਜੀਵ ਜਾਗ, ਨਿਹਕਲੰਕ ਘਨਕਪੁਰੀ ਕਲ ਜਾਮਾ ਪਾਈ। ਉਠ ਜੀਵ ਜਾਗ, ਪ੍ਰਭ ਵਕ਼ਤ ਸੁਹਾਇਆ। ਉਠ ਜੀਵ ਜਾਗ, ਪ੍ਰਭ ਸਾਚੇ ਕਲ ਸਚ ਕਰਮ ਕਮਾਇਆ। ਉਠ ਜੀਵ ਜਾਗ, ਪ੍ਰਭ ਸਚੇ ਦੀ ਚਰਨੀ ਲਾਗ, ਦਰ ਘਰ ਸਾਚੇ ਪ੍ਰਭ ਸਾਚਾ ਆਇਆ। ਉਠ ਜੀਵ ਜਾਗ, ਦੇਹੀ ਦੁਖੜੇ ਜਾਇਣ ਭਾਗ, ਸੋਹੰ ਸਾਚਾ ਰਸਨਾ ਗਾਇਆ। ਉਠ ਜੀਵ ਜਾਗ, ਪ੍ਰਭ ਹੰਸ ਬਣਾਏ ਕਾਗ, ਚਰਨ ਧੂੜ ਮਸਤਕ ਲਾਇਆ। ਉਠ ਜੀਵ ਜਾਗ, ਪ੍ਰਭ ਅਨਹਦ ਅਨਾਹਦ ਉਪਜਾਵੇ ਸਾਚਾ ਰਾਗ, ਰਸਨਾ ਜਪ ਜਪ ਜੀਵ ਆਤਮ ਧੁਨ ਉਪਜਾਇਆ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਮਾਤਲੋਕ ਵਿਚ ਜਾਮਾ ਪਾਇਆ। ਉਠ ਜੀਵ ਜਾਗ ਪ੍ਰਭ ਭਏ ਦਿਆਲਾ। ਉਠ ਜੀਵ ਜਾਗ, ਪ੍ਰਭ ਸਰਬ ਕਰੇ ਪ੍ਰਿਤਪਾਲਾ। ਉਠ ਜੀਵ ਜਾਗ, ਦੇਵੇ ਦਰਸ ਗੁਰ ਗੋਪਾਲਾ। ਉਠ ਜੀਵ ਜਾਗ, ਮਿਟਾਏ ਤ੍ਰਿਖ ਪੀ ਅੰਮ੍ਰਿਤ ਭਰ ਪਿਆਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਹੋਏ ਆਪ ਰਖਵਾਲਾ। ਉਠ ਜੀਵ ਜਾਗ, ਸਚ ਕਰਮ ਕਰ। ਉਠ ਜੀਵ ਜਾਗ, ਪ੍ਰਭ ਸਰਨ ਪਰ। ਉਠ ਜੀਵ ਜਾਗ, ਮਾਤ ਆਇਆ ਪ੍ਰਭ ਧਰਨੀ ਧਰ। ਉਠ ਜੀਵ ਜਾਗ, ਕਲਜੁਗ ਮੂਲ ਨਾ ਡਰ। ਉਠ ਜੀਵ ਜਾਗ, ਅੰਮ੍ਰਿਤ ਨਹਾਓ ਸਾਚਾ ਸਰ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਜਮ ਜੇਠ ਜਾਏ ਭੰਡਾਰੇ ਭਰ। ਉਠ ਜੀਵ ਜਾਗ, ਰੈਣ ਵਿਹਾਏ। ਉਠ ਜੀਵ ਜਾਗ, ਗੁਰ ਲੇਖ ਲਿਖਾਏ। ਉਠ ਜੀਵ ਜਾਗ, ਗੁਰਮੁਖ ਸਾਚੇ ਵੇਖ ਪ੍ਰਭ ਸਰਨ ਲਗਾਏ। ਉਠ ਜੀਵ ਜਾਗ, ਵੇਖ ਪ੍ਰਭ ਸਾਚੇ ਕਾ ਸਾਚਾ ਭੇਖ, ਭੁਲ ਭੁਲ ਕਿਉਂ ਵਕ਼ਤ ਗਵਾਏ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਮੇਖ ਲਗਾਏ। ਉਠ ਜੀਵ ਜਾਗ, ਮਿਟੇ ਰੋਗ। ਉਠ ਜੀਵ ਜਾਗ, ਪ੍ਰਭ ਚੁਕਾਏ ਆਤਮ ਸੋਗ। ਉਠ ਜੀਵ ਜਾਗ, ਸੋਹੰ ਦੇਵੇ ਪ੍ਰਭ ਸਾਚਾ ਜੋਗ। ਉਠ ਜੀਵ ਜਾਗ, ਸਾਚਾ ਪ੍ਰਭ ਸਾਚਾ ਰਸ ਭੋਗ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦੇਵੇ ਸਾਚਾ ਜੋਗ। ਉਠੇ ਜੀਵ ਪ੍ਰਭ ਆਪ ਉਠਾਏ। ਜਨਮ ਜਨਮ ਦੇ ਰੁਠੜੇ ਪ੍ਰਭ ਆਣ ਮਨਾਏ। ਮਾਤ ਗਰਭ ਵਿਚ ਉਲਟੇ ਰਿਹਾ ਲਟਕਾਏ। ਕਲਜੁਗ ਜੀਵ ਹੋਏ ਝੂਠੇ, ਪ੍ਰਭ ਠੂਠੇ ਹੱਥ ਫੜਾਏ। ਗੁਰਮੁਖ ਸਾਚੇ ਰੰਗ ਅਨੂਠੇ, ਪ੍ਰਭ ਮੁਖ ਚੁਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਆਪਣਾ ਹੱਥ ਟਿਕਾਏ। ਆਪੇ ਜਾਗੇ ਆਪ ਸਵਾਏ। ਆਪੇ ਰਾਗੇ ਆਪ ਉਪਾਏ। ਆਪੇ ਲਾਗੇ ਆਪ ਲਗਾਏ। ਗੁਰ ਹੱਥ ਵਾਗੇ ਜਗਤ ਚਲਾਏ। ਕਲਜੁਗ ਜੀਵ ਅਭਾਗੇ, ਪ੍ਰਭ ਸਾਚਾ ਨਜ਼ਰ ਨਾ ਆਏ। ਗੁਰਮੁਖ ਪ੍ਰਭ ਸਾਚੇ ਦੀ ਸਰਨੀ ਲਾਗੇ, ਪ੍ਰਭ ਲਏ ਤਰਾਏ। ਏਕਾ ਧੁਨ ਉਪਜਾਏ ਨਾਭੇ, ਆਤਮ ਸੁੰਨ ਪ੍ਰਭ ਖੁਲ੍ਹਾਏ। ਅਨਹਦ ਵੱਜਣ ਸਾਚੇ ਵਾਜੇ, ਰੁਣ ਝੁਣ ਮੁੱਕ ਨਾ ਜਾਏ। ਏਕਾ ਜੋਤ ਪ੍ਰਭ ਬ੍ਰਹਿਮਾਦੇ, ਬ੍ਰਹਮ ਸਰੂਪ ਸਦਾ ਸਮਾਏ। ਸ਼ਬਦ ਚਲਾਏ ਬੋਧ ਅਗਾਧੇ, ਕੋਇ ਭੇਵ ਨਾ ਪਾਏ। ਗੁਰਮੁਖ ਆਤਮ ਸਦ ਵਿਸਮਾਦੇ, ਗੁਰਸਿਖ ਸਾਚੇ ਵਿਚ ਸਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲੰਕਨਿਹ ਜੋਤ ਸਰੂਪੀ ਕਲ ਜਾਮਾ ਪਾਏ। ਰੈਣ ਸਬਾਈ ਵਰ ਦਰ ਘਰ ਪ੍ਰਭ ਸਾਚਾ ਪਾਇਆ। ਪੂਰਬ ਲਹਿਣਾ ਗੁਰ ਆਪ ਦਵਾਇਆ। ਭਾਣਾ ਸਹਿਣਾ ਪ੍ਰਭ ਬਚਨ ਅਲਾਇਆ। ਸਾਧ ਸੰਗਤ ਮਿਲ ਰਲ ਕੇ ਬਹਿਣ, ਪ੍ਰਭ ਹੋਏ ਸਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਮਿਲੇ ਸੁਖਦਾਇਆ। ਗੁਰ ਸੰਗਤ ਕੀਆ ਮੰਗਲਾਚਾਰ। ਪੂਰਨ ਬ੍ਰਹਮ ਉਪਜਾਵੇ ਚਾਰ ਵਰਨ ਮਾਨਸ ਜਨਮ ਜਾਏ ਸੁਧਾਰ। ਵਡ ਦਾਤਾ ਆਏ ਵਡ ਵਡ ਦਰਬਾਰ। ਪਾਰਬ੍ਰਹਮ ਪੂਰਨ ਪਰਮੇਸ਼ਵਰ ਪੂਰ ਰਿਹਾ ਸਰਬ ਥਾਰ, ਜਗਤ ਪਿਤ ਸਰਬ ਜਗਤੇਸ਼ਵਰ। ਕਿਰਪਾ ਕਰੇ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਮ ਕਰਮ ਦੇਵੇ ਆਪ ਦਾਤਾਰ। ਦਾਤਾ ਗੁਰ ਵਡ ਦਾਤਾਰੀ। ਮੁਨ ਜਨ ਸੁਰ ਗੁਰ ਖੜੇ ਦਰਬਾਰੀ। ਗੁਰਮੁਖ ਸਾਚੇ ਪ੍ਰਭ ਚਰਨ ਨਿਮਸਕਾਰੀ। ਹਉਮੇ ਕੱਟੇ ਪ੍ਰਭ ਤਨੋਂ ਬਿਮਾਰੀ। ਪਾਰਬ੍ਰਹਮ ਜੋਤ ਅਗੰਮ ਮਿਟਾਏ ਭਰਮ ਕਰੇ ਖੇਲ ਅਪਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਬਣਿਆ ਲੇਖ ਲਿਖਾਰੀ। ਸਾਚਾ ਕੀਆ ਸਿਖ ਲੇਖ ਲਿਖਾਏ। ਵੇਖ ਵੇਖ ਗੁਰਸਿਖ ਤਰਾਏ। ਲੇਖਾ ਲਿਖੇ ਆਪ ਨਾ ਕੋਇ ਮੇਟ ਵਖਾਏ। ਕਰ ਕਰ ਸਾਚਾ ਭੇਖ ਪ੍ਰਭ ਜਗਤ ਭੁਲਾਏ। ਜੋ ਜਨ ਰਹੇ ਵੇਖਾ ਵੇਖ, ਪ੍ਰਭ ਦਰ ਨਾ ਭਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਏ ਤਰਾਏ। ਗੁਰਸਿਖਾਂ ਪ੍ਰਭ ਆਪੇ ਤਾਰ। ਭਗਤ ਵਛਲ ਆਪ ਗਿਰਧਾਰ। ਆਪ ਆਪਣੇ ਰੰਗ ਰੰਗਾਏ, ਹਉਮੇ ਵਿਚੋਂ ਦੇਵੇ ਮਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਜਾਣੇ ਸਭਨਾ ਸਾਰ। ਬੇਮੁਖਾਂ ਬੇੜਾ ਆਪ ਰੁੜ੍ਹਾਇਆ। ਭਰਿਆ ਬੇੜਾ ਵਿਚ ਮਾਤ, ਨਾਮ ਚੱਪੂ ਜੀਵ ਨਾ ਲਾਇਆ। ਗੁਰਮੁਖ ਸਾਚੇ ਸਚ ਪ੍ਰਭ ਬੇੜਾ ਬੰਨ੍ਹ ਵਖਾਇਆ। ਸਵੇਰ ਸੰਞ ਸੰਞ ਸਵੇਰ ਪ੍ਰਭ ਇਕ ਰੰਗ ਰੰਗਾਇਆ। ਆਤਮ ਜੋਤ ਜਗੇ ਅਪਾਰ, ਅੰਧੇਰ ਅਗਿਆਨ ਸਰਬ ਮਿਟਾਇਆ। ਨਿਰਮਲ ਜੋਤ ਕਰੇ ਉਜਿਆਰ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਸਰਬ ਜੀਆਂ ਦੀ ਜਾਣੇ ਸਾਰ, ਗੁਰਮੁਖ ਸਾਚੇ ਹਰਿ ਹਰਿ ਰਸਨਾ ਗਾਇਆ। ਪ੍ਰਭ ਅਬਿਨਾਸ਼ੀ ਪਰਗਟ ਜੋਤ, ਸਾਚਾ ਲਹਿਣਾ ਝੋਲੀ ਪਾਇਆ। ਪ੍ਰਭ ਸਾਚਾ ਸਚ ਸੁਖ ਦੇਵੇ। ਪ੍ਰਭ ਅਬਿਨਾਸ਼ੀ ਅਲਖ ਅਭੇਵੇ। ਕਰੇ ਕਰਾਏ ਕਰਨਹਾਰ। ਬਾਂਹੋਂ ਪਕੜ ਕਲ ਜਾਏ ਤਾਰ। ਬਖ਼ਸ਼ੇ ਆਪ ਸਤਿ ਕਰਤਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿ ਪੁਰਖਾਂ ਪਾਵੇ ਸਾਰ। ਸਤਿ ਪੁਰਖ ਸਤਿ ਕਰ ਮਾਨ। ਪ੍ਰਭ ਅਬਿਨਾਸ਼ੀ ਜਾਣੀ ਜਾਣ। ਮਾਣ ਰਖਾਵੇ ਆਪੇ ਆਣ। ਚਤੁਰ ਸੁਘੜ ਸੁਜਾਨ ਬਣਾਵੇ, ਏਕਾ ਦੇਵੇ ਨਾਮ ਨਿਧਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਵਾਲੀ ਦੋ ਜਹਾਨ। ਦੋ ਜਹਾਨਾਂ ਆਪੇ ਵਾਲੀ। ਸਾਧ ਸੰਗਤ ਤੇਰਾ ਸਚ ਪਾਲੀ। ਆਪੇ ਆਪ ਏਥੇ ਉਥੇ ਕਰੇ ਰਖਵਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਘਰ ਸਚ ਦਰ ਸਦ ਨਿਵਾਸ ਰਖਾ ਲੀ। ਸਚਖੰਡ ਪ੍ਰਭ ਨਿਵਾਸ। ਏਕਾ ਜੋਤ ਪ੍ਰਭ ਅਬਿਨਾਸ਼। ਘਟ ਘਟ ਪ੍ਰਭ ਰੱਖੇ ਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਦ ਬਲ ਬਲ ਜਾਸ। ਬਲ ਬਲ ਬਲ ਬਲਿਹਾਰ। ਗੁਰਮੁਖਾਂ ਦੇਵੇ ਚਰਨ ਅਧਾਰ। ਨਾਮ ਦਾਨ ਗਿਆਨ ਧਿਆਨ ਵਡ ਦਾਤਾ ਗੁਰ ਦਰਬਾਰ। ਖਾਨ ਪਾਨ ਸਰਬ ਮਿਟ ਜਾਣ, ਸੋਹੰ ਦੇਵੇ ਨਾਮ ਅਪਾਰ। ਮੂਰਖ ਮੁਗਧ ਜੀਵ ਅੰਞਾਣ। ਚਤੁਰ ਸੁਘੜ ਬਣਨ ਸੁਜਾਨ। ਸਾਚਾ ਨਾਮ ਰਸਨਾ ਗਾਣ। ਸਾਚਾ ਪ੍ਰਭ ਵਿਚ ਬਿਠਾਏ ਆਪ ਬਬਾਣ। ਧਰਮ ਰਾਏ ਨਾ ਦਏ ਸਜਾਏ, ਵੇਲੇ ਅੰਤ ਹੋਏ ਸਹਾਈ ਆਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਜੀਆਂ ਦਾ ਜਾਣੀ ਜਾਣ। ਆਪੇ ਜਾਣੇ ਆਪ ਜਣਾਵੇ। ਆਪਣੇ ਭਾਣੇ ਆਪ ਰਖਾਵੇ। ਜਨ ਹੋਏ ਨਿਮਾਣੇ ਚਰਨ ਲਗਾਵੇ। ਜੀਵ ਹੋਏ ਨਿਤਾਣੇ ਪ੍ਰਭ ਪਕੜ ਤਰਾਣੇ, ਜਨ ਸੁਘੜ ਸਿਆਣੇ ਆਪ ਬਣਾਵੇ। ਵਡ ਵਡ ਕਰਾਨੇ ਸਚਖੰਡ ਧਰਾਣੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਹਿ ਸਾਚੀ ਦੇਵੇ ਮਾਣੇ। ਦਰਗਹਿ ਸਾਚੀ ਪਤਿ ਪਤਵੰਤ। ਵਡਿਆਏ ਮਾਤ ਵਿਚ ਸਰਬ ਜੀਵ ਜੰਤ। ਏਕਾ ਜੋਤ ਇਕ ਹੋ ਜਾਏ, ਬੈਠੇ ਅਡੋਲ ਆਪ ਇਕੰਤ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਚਖੰਡ ਨਿਵਾਸ ਰਖਾਏ ਗੁਰਮੁਖ ਸਾਚੇ ਸੰਤ। ਸਾਚਾ ਸੰਤ ਸਚ ਘਰ ਵਸਿਆ। ਸਾਚਾ ਭੇਦ ਪ੍ਰਭ ਸਾਚੇ ਦੱਸਿਆ। ਸਾਚਾ ਘਰ ਕੋਟਨ ਕੋਟ ਪ੍ਰਕਾਸ਼ ਰਵ ਸਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਭੇਦ ਆਪ ਆਪਣਾ ਦਸਿਆ। ਜੋਤ ਸਰੂਪੀ ਹੋਏ ਅਕਾਰਾ। ਨਿਰਮਲ ਜੋਤ ਸਦਾ ਉਜਿਆਰਾ। ਸਾਚ ਦੀਪਕ ਜਗੇ ਅਪਾਰਾ। ਪਾਰਬ੍ਰਹਮ ਖੇਲ ਕਰੇ ਅਪਾਰਾ। ਬੈਠੇ ਅਡੋਲ ਆਪ ਨਿਰਾਧਾਰਾ। ਸ੍ਰਿਸ਼ਟ ਸਬਾਈ ਤੋਲ, ਪ੍ਰਭ ਪੂਰਬ ਕਰੇ ਵਿਚਾਰਾ। ਪ੍ਰਭ ਸਾਚਾ ਪੜਦੇ ਦੇਵੇ ਖੋਲ੍ਹ, ਮੂਰਖ ਮੁਗਧ ਆਇਣ ਚਰਨ ਦਵਾਰਾ। ਆਤਮ ਧੁਨ ਉਪਜਾਵੇ ਸਾਚੀ ਧੁਨਕਾਰਾ। ਪ੍ਰਭ ਬਚਨ ਲਿਖਾਵੇ ਮੁਖੋਂ ਬੋਲ, ਸਚ ਸਚ ਕਰੇ ਵਰਤਾਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਵਸੇ ਤੇਰੇ ਕੋਲ, ਗੁਰਮੁਖ ਸਾਚੇ ਆਤਮ ਕਰ ਵਿਚਾਰਾ। ਦਰ ਸਾਚਾ ਬੂਝੇ, ਗੁਰ ਚਰਨ ਕਰ ਨਿਮਸਕਾਰ। ਦਰ ਘਰ ਸਾਚਾ ਸੂਝੇ, ਗੁਰ ਸਾਚਾ ਸਚ ਦਰਬਾਰ। ਭੇਵ ਖੁਲ੍ਹਾਵੇ ਆਤਮ ਗੂਝੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਉ ਚੁਕਾਏ ਏਕਾ ਦੂਜੇ, ਆਪ ਸੱਚਾ ਕਰਤਾਰ। ਏਕਾ ਦੂਜਾ ਭਉ ਚੁਕਾਏ। ਆਪਣੇ ਰੰਗ ਆਪ ਰੰਗਾਏ। ਅੰਗ ਸੰਗ ਸੰਗ ਅੰਗ ਹੋਏ ਸਹਾਏ। ਵਿਚ ਵਰਭੰਡ ਮਾਣ ਦਵਾਏ। ਸ੍ਰਿਸ਼ਟ ਨਵ ਖੰਡ ਰਸਨਾ ਗਾਏ। ਆਪ ਬ੍ਰਹਿਮੰਡ ਸਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਮੇਲ ਮਿਲਾਏ। ਜੋਤ ਸਰੂਪੀ ਮੇਲ ਕਰ। ਦਰਗਹਿ ਸਾਚੀ ਦੇਵੇ ਧਰ। ਜੋਤੀ ਜੋਤ ਮਿਲਾਏ, ਏਕਾ ਦੇਵੇ ਜੋਤ ਅਪਰ। ਆਵਣ ਜਾਵਣ ਮੇਟ ਮਿਟਾਵੇ, ਆਪ ਬਹਾਵੇ ਸਾਚੇ ਘਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਹਿ ਸਾਚੀ ਮਾਣ ਦਵਾਏ ਅਵਤਾਰ ਨਰ। ਸਾਚਾ ਵਕ਼ਤ ਸਰਬ ਸੁਹਾਇਆ। ਸਾਚਾ ਪ੍ਰਭ ਰਸਨਾ ਗਾਇਆ। ਆਤਮ ਦੁਖ ਸਰਬ ਮਿਟਾਇਆ। ਸਾਚਾ ਸੁਖ ਰਿਦੇ ਵਸਾਇਆ। ਉਤਰੇ ਭੁੱਖ ਪ੍ਰਭ ਦਰਸ਼ਨ ਪਾਇਆ। ਸੁੱਕੇ ਰੁੱਖ ਜੀਵ ਪ੍ਰਭ ਹਰੇ ਕਰਾਇਆ। ਉਜਲ ਮੁਖ ਜਗਤ ਧਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਸਾਧ ਸੰਗਤ ਦਇਆ ਕਮਾਇਆ। ਦਇਆ ਕਰੇ ਦੀਨ ਦਿਆਲ। ਸਰਬ ਜਨਾਂ ਆਪੇ ਪ੍ਰਿਤਪਾਲ। ਸਾਚਾ ਅੰਮ੍ਰਿਤ ਸੋਹੰ ਸਾਚਾ ਧਨ ਮਾਲ। ਨਿਰਮਲ ਕੀਆ ਜੀਆ ਗੁਰ ਚਰਨ ਬਹਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਨਿਭੇ ਨਾਲ। ਚਰਨ ਪ੍ਰੀਤ ਆਪ ਦਵਾਏ। ਸਾਚੀ ਰੀਤ ਜਗਤ ਚਲਾਏ। ਬਖ਼ਸ਼ੇ ਪ੍ਰੀਤ ਪ੍ਰਭ ਸੇਵਾ ਲਾਏ। ਸਦਾ ਅਤੀਤ ਗੁਰ ਸਰਨ ਜੋ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਇਕ ਪ੍ਰੀਤ ਰਖਾਏ। ਸਚੀ ਪ੍ਰੀਤ ਗੁਰ ਕੇ ਚਰਨ। ਗੁਰਮੁਖ ਪ੍ਰਭ ਖੋਲ੍ਹੇ ਹਰਨ ਫਰਨ। ਆਪੇ ਆਪ ਪ੍ਰਭ ਤਾਰਨ ਤਰਨ। ਸਰਬ ਕਲਾ ਸਮਰਥ ਪ੍ਰਭ ਕਾਰਜ ਕਰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮਾਤ ਦੁਖ ਨਾ ਭਰਨ। ਗੁਰਮੁਖ ਸਾਚੇ ਸਾਚਾ ਹੱਠ। ਸੋਹੰ ਰਥ ਚੜ੍ਹਾਏ ਪ੍ਰਭ ਪਾਏ ਸਾਚੇ ਭੱਠ। ਲਾਲੋ ਲਾਲ ਲਾਲ ਕਰਾਏ, ਅਗਨ ਜੋਤ ਲਗਾਏ ਮੱਠ। ਪ੍ਰਭ ਗੁਰ ਸੰਗਤ ਸੰਗ ਰਲਾਏ, ਸਾਚਾ ਕੀਆ ਇਕੱਠ। ਪੰਚਮ ਜੇਠ ਦਿਵਸ ਮਨਾਏ, ਦਰਸ ਦਿਖਾਏ ਮਾਣ ਗਵਾਏ ਤੀਰਥ ਅੱਠ ਸੱਠ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੋਏ ਸਹਾਏ, ਗੁਰ ਸੰਗਤ ਚਰਨ ਆਏ ਨੱਠ। ਗੁਰ ਸੰਗਤ ਗੁਰ ਦਰ ਪਰਵਾਨ। ਦੇਵੇ ਵਡਿਆਈ ਵਾਲੀ ਦੋ ਜਹਾਨ। ਜਨ ਭਗਤਾਂ ਪ੍ਰਭ ਆਪ ਕਰੇ ਪਛਾਣ। ਵਿਚ ਸਾਚੇ ਸਾਧਨ ਸੰਤਾਂ ਜੋਤ ਸਰੂਪ ਸਦ ਸਦਾ ਭਗਵਾਨ। ਬੈਠਾ ਇਕ ਇਕੰਤਾ, ਜੋਤ ਜਗਾਏ ਦੇਹ ਮਹਾਨ। ਮਹਿੰਮਾ ਪ੍ਰਭ ਬੜੀ ਅਗਣਤ, ਆਪਣੇ ਰੰਗ ਸਦਾ ਇਕ ਸਮਾਣ। ਆਪ ਤਰਾਏ ਸਰਬ ਜੀਵ ਜੰਤ, ਜਨ ਚਰਨੀ ਡਿਗੇ ਆਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਦਰ ਆਈ ਸਾਧ ਸੰਗਤ ਦੇਵੇ ਮਾਣ। ਮਾਣ ਮੋਹ ਜੀਵ ਵਿਚਾਰ। ਸਾਚਾ ਪਿਆਰ ਗੁਰ ਚਰਨ ਨਿਮਸਕਾਰ। ਏਕਾ ਅਧਾਰ ਗੁਰ ਦਾਤਾਰ। ਦੇਵੇ ਜੋਤ ਪ੍ਰਭ ਅਪਰ ਅਪਾਰ। ਖੋਲ੍ਹੇ ਸੋਤ ਹੋਏ ਉਜਿਆਰ। ਆਤਮ ਮੈਲ ਧੋਤ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਜੀਆਂ ਦੀ ਸੁਣੇ ਪੁਕਾਰ। ਸਾਚਾ ਪ੍ਰਭ ਸੁਣੇ ਪੁਕਾਰਾ। ਆਪਣਾ ਕੀਆ ਆਪ ਵਿਚਾਰਾ। ਸਤਿਜੁਗ ਵਰਤਾਏ ਸਚ ਵਰਤਾਰਾ। ਬੇਮੁਖਾਂ ਪ੍ਰਭ ਕਰੇ ਖੁਆਰਾ। ਚਾਰ ਕੁੰਟ ਹੋਏ ਹਾਹਾਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਰਤੇ ਵਰਤਾਵੇ ਵਿਚ ਸੰਸਾਰਾ। ਸਾਚਾ ਸੰਗ ਪ੍ਰਭ ਕਾ ਜਾਣ। ਆਪਣਾ ਆਪ ਜੀਵ ਪਛਾਣ। ਸਾਚਾ ਸੰਗ ਵਾਲੀ ਦੋ ਜਹਾਨ। ਦੇਵੇ ਵਡਿਆਈ ਵਿਚ ਮਾਤ ਆਣ। ਸਾਚਾ ਸੰਗ ਭਗਤ ਭਗਵਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਆਣ। ਸਾਚਾ ਸੰਗ ਪ੍ਰਭ ਬਣਾਏ। ਗੁਰਮੁਖ ਸਾਚੇ ਆਣ ਤਰਾਏ। ਸਾਚਾ ਸੰਗ ਤੋੜ ਨਿਭਾਏ। ਟੁੱਟੀ ਗੰਢੇ ਫਿਰ ਟੁੱਟ ਨਾ ਜਾਏ। ਸਾਚਾ ਸੰਗ ਗੁਰ ਅੰਗ ਲਗਾਏ। ਮਾਨਸ ਜਨਮ ਨਾ ਭੰਗ ਕਰਾਏ। ਸਾਚਾ ਸੰਗ ਗੁਰ ਸਤਿਸੰਗ ਰਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੋਏ ਸਹਾਏ। ਸਾਚਾ ਸੰਗ ਘਰ ਦਰ ਦਿਖਾਵੇ। ਪੂਰਾ ਗੁਰ ਬੂਝ ਬੁਝਾਵੇ। ਸਾਚਾ ਸੰਗ ਥਿਰ ਘਰ ਨਿਵਾਸ ਰਖਾਵੇ। ਸਾਚਾ ਸੰਗ ਆਵਣ ਜਾਵਣ ਗੇੜ ਚੁਕਾਵੇ। ਸਾਚਾ ਸੰਗ ਮਾਨਸ ਜਨਮ ਸੁਫਲ ਕਰਾਵੇ। ਮਾਤ ਕੁੱਖ ਵਿਚ ਫੇਰ ਨਾ ਆਵੇ। ਸਾਚਾ ਸੰਗ ਥਿਰ ਘਰ ਨਿਵਾਸ ਰਖਾਵੇ। ਸਾਚਾ ਸੰਗ ਆਵਣ ਜਾਵਣ ਗੇੜ ਕਟਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਸੁੱਖਦਾਏ ਸਾਚਾ ਕਰਮ ਕਮਾਵੇ। ਸਾਚਾ ਸੰਗ ਗੁਰ ਪੂਰਾ ਕਰੇ। ਚਰਨ ਲਾਗ ਗੁਰਸਿਖ ਤਰੇ। ਸਾਚਾ ਸੰਗ ਆਤਮ ਵਾਸ ਕਰੇ ਹਰੇ। ਸੋਹੰ ਸਵਾਸ ਸਵਾਸ ਜਪ ਜੀਵ ਕਲਜੁਗ ਪਾਰ ਤਰੇ। ਸਾਚਾ ਸੰਗ ਏਕਾ ਨਰ ਹਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰਾ ਮੂਲ ਨਾ ਡਰੇ। ਸਾਚਾ ਸੰਗ ਪ੍ਰਭ ਸੰਗ ਸੰਗੀਤ। ਆਤਮ ਦੇਵੇ ਚਰਨ ਪ੍ਰੀਤ। ਸਾਚਾ ਸੰਗ ਗੁਰ ਮਾਨਸ ਜਨਮ ਜਗ ਜੀਤ। ਸਾਚਾ ਸੰਗ ਪ੍ਰਭ ਆਤਮ ਸਦਾ ਅਤੀਤ। ਸਾਚਾ ਸੰਗ ਸਾਚਾ ਪ੍ਰਭ ਸਾਚਾ ਸਤਿ ਮੀਤ। ਸਾਚਾ ਸੰਗ ਮਾਨਸ ਜਨਮ ਨਾ ਹੋਵੇ ਭੀਤ। ਸਾਚਾ ਸੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਲਾਗ ਲੱਖ ਚੁਰਾਸੀ ਜਾਵੇ ਜੀਤ। ਸਾਚਾ ਸੰਗ ਗੁਰ ਗੁਰਮੁਖ। ਆਤਮ ਉਤਰੇ ਸਾਰੀ ਭੁੱਖ। ਸਾਚਾ ਸੰਗ ਗੁਰ ਸਾਜਣ ਸੁਖ। ਸਾਚਾ ਸੰਗ ਦਰ ਘਰ ਆਏ ਨੇਤਰ ਪਿੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਾਚੀ ਦੇਵੇ ਸਿੱਖ। ਸਾਚਾ ਸੰਗ ਸਚ ਪਰੀਖਿਆ। ਗੁਰਮੁਖ ਸਾਚੇ ਸਾਚਾ ਪ੍ਰਭ ਸਾਚਾ ਦੇਵੇ ਸੀਖਿਆ। ਸਾਚਾ ਸੰਗ ਕਰ ਦਰਸ ਆਤਮ ਮਿਟੇ ਤ੍ਰੀਖਿਆ। ਸਾਚਾ ਸੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦਾਨ ਪਾਵੇ ਭੀਖਿਆ। ਸਾਚਾ ਸੰਗ ਭਗਤ ਸੰਗ। ਆਪ ਨਿਭਾਵੇ ਆਪਣਾ ਸੰਗ। ਸਾਚਾ ਸੰਗ ਅੰਮ੍ਰਿਤ ਨੀਰ ਵਹਾਵੇ ਗੰਗ। ਸ਼ਬਦ ਨਾਓ ਪਾਰ ਜਾਏ ਲੰਘ। ਸਾਚਾ ਪ੍ਰਭ ਸਚ ਦਾਨ ਦਰ ਮੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਅੰਗ ਸੰਗ। ਸਾਚਾ ਸੰਗ ਸਚ ਕਰ ਮਾਣ। ਆਪਣਾ ਆਪ ਜੀਵ ਪਛਾਣ। ਸਾਚਾ ਸੰਗ ਸਾਚਾ ਮਾਣ ਤਾਣ। ਸਤਿਗੁਰ ਸਾਚਾ ਜਾਣੀ ਜਾਣ। ਸਾਚਾ ਸੰਗ ਵੇਖ ਵਖਾਣ। ਹੋਏ ਨਿਮਾਣਾ ਜਨ ਚਰਨੀ ਡਿਗੇ ਆਣ। ਸਾਚਾ ਸੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਤਿ ਸਤਿ ਕਰ ਜਾਣ। ਸਾਚਾ ਸੰਗ ਸਤਿਗੁਰ ਸਤਿ ਸਾਚਾ ਦੇਵੇ ਸਾਚੀ ਮਤਿ। ਸਾਚਾ ਸੰਗ ਸਾਚਾ ਸਤਿ, ਸਤਿਗੁਰ ਸਾਚਾ ਸਾਚੀ ਰੱਖੇ ਪਤਿ। ਸਾਚਾ ਸੰਗ ਇਕ ਰਖਾਵੇ ਸਾਚਾ ਸਤਿ। ਸਾਚਾ ਸੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲਾ ਗਿਆ ਨਾ ਆਵੇ ਹੱਥ। ਸਾਚਾ ਸੰਗ ਵਕ਼ਤ ਸੰਭਾਲ, ਚਰਨ ਪ੍ਰੀਤੀ ਨਿਭੇ ਨਾਲ। ਸਾਚਾ ਸੰਗ ਗੁਰਸਿਖ ਸਾਚੇ ਪਾਲ, ਦੇਵੇ ਵਡਿਆਈ ਦੀਨ ਦਿਆਲ। ਸਾਚਾ ਸੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸਾਚਾ ਸੰਗ ਗੁਰਸਿਖ ਦੀਆ। ਅੰਮ੍ਰਿਤ ਨਾਮ ਮਹਾਂਰਸ ਪੀਆ। ਆਤਮ ਜੋਤ ਜਗਾਏ ਪ੍ਰਭ ਦੀਆ। ਪੂਰਬ ਲਹਿਣਾ ਪ੍ਰਭ ਸਾਚੇ ਦੀਆ। ਗੁਰਮੁਖ ਸਾਚੇ ਪ੍ਰਭ ਦਰ ਲੀਆ। ਸੋਹੰ ਸਾਚਾ ਬੀਜ ਆਗੇ ਬੀਆ। ਪ੍ਰਭ ਮਿਲਨ ਕਾ ਆਪ ਬਣਾਇਆ ਸਾਚਾ ਹੀਆ। ਗੁਰਮੁਖ ਸਾਚੇ ਸਚਖੰਡ ਰਖਾਈ ਤੇਰੀ ਨੀਆ। ਏਕਾ ਜੋਤ ਏਕਾ ਆਤਮ ਜਗਾਇਆ ਦੀਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਨਾਮ ਗੁਰ ਦਰ ਪੀਆ। ਏਕ ਦੀਪ ਆਪ ਜਗਾਏ। ਪਿਛਲੀ ਕੀਤੀ ਭੁਲ ਬਖ਼ਸ਼ਾਏ। ਆਗੇ ਗੁਰ ਮਾਰਗ ਪਾਏ। ਪੰਚਮ ਜੇਠ ਦਇਆ ਕਮਾਏ। ਗੁਰਮੁਖ ਸਾਚੇ ਵਿਰਲੇ ਪ੍ਰਭ ਡੀਠਲਾ ਸਿੰਘਾਸਣ ਡੇਰਾ ਲਾਏ। ਕਲਜੁਗ ਜੀਵ ਬੇਮੁਖ, ਪ੍ਰਭ ਅਬਿਨਾਸ਼ੀ ਨਜ਼ਰ ਨਾ ਆਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਸਤਿ ਸਤਿ ਸਤਿ ਤੇਰੀ ਵਡਿਆਏ। ਸਾਚਾ ਸੰਗ ਜਿਸ ਜਨ ਜਾਣਿਆ। ਪ੍ਰਭ ਅਬਿਨਾਸ਼ੀ ਮੰਨੇ ਭਾਣਿਆ। ਸਾਚਾ ਸੰਗ ਗੁਰ ਆਪ ਵਖਾਣਿਆ। ਗੁਰਮੁਖ ਸਾਚੇ ਪ੍ਰਭ ਦੇਵੇ ਚਰਨ ਧਿਆਨਿਆ। ਸਾਚਾ ਸੰਗ ਗੁਰ ਦੇਵੇ ਨਾਮ ਨਿਧਾਨਿਆਂ। ਮੂਰਖ ਮੁਗਧ ਅੰਞਾਣ ਪ੍ਰਭ ਕਰੇ ਸੁਘੜ ਸਿਆਣਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਵਿਰਲੇ ਗੁਰਮੁਖ ਪਛਾਣਿਆਂ। ਸਾਚਾ ਸੰਗ ਜਿਸ ਜਨ। ਹਰਾ ਕਰਾਏ ਤਨ ਮਨ। ਸੋਹੰ ਦੇਵੇ ਸੱਚਾ ਮਾਲ ਧਨ। ਏਕਾ ਮਿਟਾਵੇ ਆਤਮ ਜਨ। ਏਕਾ ਰਾਗ ਉਪਜਾਵੇ ਕੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਰਸਨਾ ਗਾਏ ਧੰਨ ਧੰਨ ਧੰਨ। ਪੰਚਮ ਜੇਠ ਜੋਤ ਪਰਗਟਾਏ। ਅਗਨ ਜੋਤ ਜਗਤ ਲਗਾਏ। ਪੰਚਮ ਜੇਠ ਮੀਂਹ ਕਹਿਰ ਵਰਤਾਏ। ਉਪਰ ਹੇਠ ਹੇਠ ਉਪਰ ਕਰਾਏ। ਮਾਤ ਪਤਾਲ ਅਕਾਸ਼ ਏਕ ਜੋਤ ਅਗਨ ਲਗਾਏ। ਖੰਡ ਬ੍ਰਹਿਮੰਡ ਨਵ ਖੰਡ ਥਰ ਥਰਾਏ। ਵਿਚ ਵਰਭੰਡ ਚਾਰ ਕੁੰਟ ਹਾਹਾਕਾਰ ਕਰਾਏ। ਸੋਹੰ ਲਾਏ ਸਾਚਾ ਡੰਡ, ਮੂੰਡ ਮੁੰਡਾਏ ਰਹਿਣ ਨਾ ਪਾਏ। ਬੇਮੁਖ ਵਖਾਇਣ ਸਾਰੇ ਕੰਡ, ਸੋਹੰ ਖੰਡਾ ਪ੍ਰਭ ਉਠਾਏ। ਨਸ਼ਟ ਕਰਾਏ ਜੇਰਜ ਅੰਡਜ ਅੰਡ, ਏਕਾ ਆਪ ਅਟੱਲ ਰਹਿ ਜਾਏ। ਏਕਾ ਦਾਤ ਜਗਤ ਵਿਚ ਵੰਡ, ਗੁਰਮੁਖ ਸਾਚੇ ਲਏ ਤਰਾਏ। ਸੋਹੰ ਸਾਚਾ ਦਾਨ ਗੁਰਮੁਖ ਆਪਣੀ ਆਤਮ ਰੰਗ, ਪ੍ਰਭ ਆਪਣੀ ਸਰਨ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਿਖਤ ਲੇਖ ਜਗਤ ਭੇਖ ਵੇਖਾ ਵੇਖ ਜਗਤ ਭੁਲਾਏ। ਜੇਠ ਮਹੀਨਾ ਕਹਿਰ ਵਰਤਾ। ਕਲਜੁਗ ਜੀਵਾਂ ਨਸ਼ਟ ਕਰਾ। ਰਾਓ ਰੰਕ ਇਕ ਥਾਂ ਬਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਆਪ ਕਰਾ। ਰਾਓ ਰੰਕ ਇਕ ਥਾਂ ਬਹਾ। ਜੋ ਜਨ ਚਲੇ ਪ੍ਰਭ ਕੇ ਭਾ। ਸੋ ਜਨ ਆਪਣੇ ਚਰਨੀ ਲਏ ਲਗਾ। ਅਗਨ ਜੋਤ ਲਗਾਏ ਤਾਅ। ਗੁਰਮੁਖ ਸਾਚੇ ਫੇਰ ਲਏ ਉਪਾ। ਏਕਾ ਸੁਹਾਏ ਸਾਚਾ ਨਾਉਂ, ਬਾਕੀ ਸਰਬ ਦਏ ਮਿਟਾ। ਏਕਾ ਦਿਖਾਏ ਊਚਾ ਥਾਂਉਂ, ਨਿਹਕਲੰਕ ਜੋਤ ਪਰਗਟਾ। ਪੁੱਤਰ ਸੰਭਾਲੇ ਨਾ ਕੋਈ ਮਾਂ। ਭੈਣਾਂ ਤਾਈ ਛੱਡ ਜਾਣ ਭਰਾ। ਬੇਮੁਖ ਜੀਵਾਂ ਲੱਭੇ ਨਾ ਕੋਈ ਥਾਂ। ਨਿਹਕਲੰਕ ਕਲ ਦੇ ਸਜ਼ਾ। ਗੁਰਮੁਖ ਸਾਚੇ ਪ੍ਰਭ ਦਰ ਆਏ, ਮਹਾਰਾਜ ਸ਼ੇਰ ਸਿੰਘ ਹੋਏ ਸਹਾ। ਮਹੀਨਾ ਜੇਠ ਵੇਖ ਵਰਤੰਤ। ਪ੍ਰਭ ਭਸਮ ਕਰਾਏ ਸਰਬ ਜੀਵ ਜੰਤ। ਜੋਤ ਜਗਾਏ ਅੰਤਮ ਅੰਤ। ਚੌਥਾ ਜੁਗ ਕਰੇ ਭਸਮੰਤ। ਗੁਰਮੁਖ ਵਿਰਲੇ ਪ੍ਰਭ ਪਕੜ ਉਠਾਏ ਸੰਤ। ਆਪ ਆਪਣੀ ਸਰਨ ਲਗਾਏ, ਹੋਏ ਸਹਾਈ ਸਾਚਾ ਕੰਤ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਤੇਰੀ ਵਡਿਆਈ ਕਲਜੁਗ ਮਾਇਆ ਬੇਅੰਤ। ਮਹੀਨਾ ਜੇਠ ਅੰਤਮ ਜਗ। ਅਗਨ ਜੋਤ ਲਗਾਏ ਅੱਗ। ਲਾਲ ਅੰਧੇਰੀ ਜਾਏ ਵਗ। ਕਲਜੁਗ ਜੀਵ ਜਾਇਣ ਦਗ। ਸ੍ਰਿਸ਼ਟ ਸੰਘਾਰੇ ਪ੍ਰਭ ਪਕੜ ਸ਼ਾਹ ਰਗ। ਭਗਤ ਉਧਾਰੇ ਆਪ ਲਗਾਏ ਆਪਣੇ ਪਗ। ਬੇਮੁਖ ਜੀਵਾਂ ਕਰ ਖੁਆਰੀ, ਅੱਗੇ ਧਰਮ ਰਾਏ ਲਗਾਏ ਵਗ। ਗੁਰਮੁਖ ਸਾਚੇ ਪਾਰ ਉਤਾਰੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੰਸ ਬਣਾਏ ਕਗ। ਗੁਰਮੁਖ ਹੰਸ ਆਪ ਵਡ ਹੰਸਾ। ਪ੍ਰਭ ਅਬਿਨਾਸ਼ੀ ਸਾਚਾ ਬੰਸਾ। ਜਨ ਭਗਤ ਉਪਾਏ ਸਾਚੀ ਅੰਸਾ। ਉਜਲ ਮੁਖ ਕਰਾਏ ਵਿਚ ਸੰਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਲਿਖਾਏ ਚੁਕਾਏ ਸੰਸਾ। ਜੇਠ ਮਹੀਨਾ ਹੋਏ ਅਖ਼ੀਰ। ਗੁਰਮੁਖਾਂ ਦੇਵੇ ਆਤਮ ਧੀਰ। ਬੇਮੁਖਾਂ ਪਾਏ ਜਗਤ ਵਹੀਰ। ਤੜਪ ਤੜਪਾਏ ਦੁਖ ਉਠਾਏ, ਮਿਲੇ ਨਾਹੀਂ ਨੀਰ। ਗੁਰਮੁਖ ਸਾਚੇ ਆਪ ਮੁਖ ਚੁਆਏ ਅੰਮ੍ਰਿਤ ਪਿਲਾਏ ਸਾਚਾ ਸੀਰ। ਅਗਨ ਬਾਣ ਪ੍ਰਭ ਚਲਾਏ ਤਨ ਜਲਾਏ, ਬੇਮੁਖਾਂ ਲਾਹੇ ਚੀਰ। ਗੁਰਮੁਖ ਸਾਚੇ ਮੁਖ ਰਖਾਏ, ਆਤਮ ਅੰਮ੍ਰਿਤ ਬਰਸੇ ਕਰੇ ਸ਼ਾਂਤ ਸਰੀਰ। ਬੇਮੁਖ ਕਲਜੁਗ ਜੀਵ ਫ਼ਕੀਰ ਬਣਾਏ, ਕੋਇ ਨਾ ਦੇਵੇ ਧੀਰ। ਗੁਰਮੁਖ ਸਾਚੇ ਪ੍ਰਭ ਮਿਲਣ ਮਿਲਾਏ, ਚਰਨ ਲਗਾਏ ਵਕ਼ਤ ਅਖੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਕੋਇ ਨਾ ਦੇਵੇ ਧੀਰ। ਵਕ਼ਤ ਵੇਲਾ ਅੰਤ ਲਿਆਏ। ਸੱਜਣ ਸੁਹੇਲਾ ਸੰਤ ਤਰਾਏ। ਸਾਚਾ ਮੇਲਾ ਆਪ ਕਰਾਏ। ਸਾਕ ਸੱਜਣ ਸੁਹੇਲਾ ਆਪ ਬਣ ਜਾਏ। ਝੂਠੇ ਭੈਣ ਭਰਾ ਛੁਡਾਏ। ਆਪ ਆਪਣੇ ਰਾਹ ਚਲਾਏ। ਬਾਂਹੋਂ ਪਕੜ ਪ੍ਰਭ ਅੱਗੇ ਲਾਏ। ਹੱਥ ਚਵਰ ਸਿਰ ਗੁਰ ਛਤਰ ਝੁਲਾਏ। ਗੁਰ ਸੰਗਤ ਅੱਗੇ ਗੁਰ ਪੀਛੇ ਆਏ। ਆਪਣੀ ਬਣਤ ਆਪ ਬਣਾਏ। ਗੁਰਮੁਖ ਸਾਚੇ ਸੰਤ ਪ੍ਰਭ ਲਏ ਤਰਾਏ। ਸੋਹੰ ਚੱਪੂ ਨਾਮ ਬੇੜੀ ਪਾਰ ਬਿਆਸੋਂ ਆਪ ਕਰਾਏ। ਧੰਨ ਧੰਨ ਧੰਨ ਗੁਰ ਪੂਰਾ ਮਸਤੂਆਣੇ ਚਰਨ ਟਿਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਆਪ ਵਰਤਾਏ। ਆਪਣਾ ਬੇੜਾ ਆਪ ਬੰਨ੍ਹੇ। ਗੁਰਮੁਖ ਸਾਚਾ ਸਤਿ ਕਰ ਮੰਨੇ। ਗੁਰਮੁਖ ਆਗੇ ਗੁਰ ਪੂਰਾ ਪਾਲੀ ਜਿਉਂ ਮਾਲ ਚਰਾਏ ਧੰਨੇ। ਪਾਰ ਬਿਆਸੋਂ ਚਰਨ ਟਿਕਾਏ, ਸ੍ਰਿਸ਼ਟ ਸਬਾਈ ਹੰਨੇ ਬੰਨੇ। ਆਪਣੀ ਕਲ ਆਪ ਕਰਾਏ, ਕਲਜੁਗ ਜੀਵ ਪੀੜ ਪਿੜਾਏ ਜਿਉਂ ਬੇਲਣਾ ਗੰਨੇ। ਵੇਲਾ ਵਕ਼ਤ ਪ੍ਰਭ ਨੇੜ ਲਿਆਏ, ਉਠਾਵਣ ਨਾ ਦੇਵੇ ਥਾਲੀ ਛੰਨੇ। ਆਪਣਾ ਕਹਿਰ ਆਪ ਵਰਤਾਏ, ਅਗਨ ਮੇਘ ਪ੍ਰਭ ਆਪ ਬਰਸਾਏ, ਸ੍ਰਿਸ਼ਟ ਸਬਾਈ ਕਰੇ ਦੋ ਖੰਨੇ। ਏਕਾ ਅਗਨ ਜੋਤ ਆਪ ਲਗਾਈ, ਕਲਜੁਗ ਜੀਵ ਕਰਾਏ ਅੰਧ ਅਗਿਆਨੀ ਅੰਨ੍ਹੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਵਰਤਾਏ ਸਤਿ ਪੁਰਖ ਸਤਿ ਸਤਿ ਕਰ ਮੰਨੇ। ਪਾਰ ਬਿਆਸੋਂ ਚਰਨ ਟਿਕਾਏ। ਸਾਧ ਸੰਗਤ ਪ੍ਰਭ ਸੰਗ ਰਲਾਏ। ਦੂਤੀ ਦੁਸ਼ਮਣ ਪ੍ਰਭ ਪਕੜ ਉਠਾਏ। ਤਾਕ ਤਾਕ ਫਾਕ ਫਾਕ ਅਗਨ ਬੰਬ ਬਰਸਾਏ। ਵਾਕ ਵਾਕ ਵਾਕ ਭਵਿਖਤ ਪ੍ਰਭ ਆਪਣੇ ਪੂਰ ਕਰਾਏ। ਲੇਖ ਲਿਖਾਈ ਜੋ ਸਾਚੀ ਲਿਖਤ, ਸਰ ਅੰਮ੍ਰਿਤ ਪ੍ਰਭ ਥੇਹ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਰਿਹਾ ਸਮਾਏ। ਰੰਕ ਰੰਕ ਰੰਕ, ਪ੍ਰਭ ਰੰਕ ਸਮਾਏ। ਅੰਕ ਅੰਕ ਅੰਕ, ਪ੍ਰਭ ਅੰਕ ਤਰਾਏ। ਰੰਗ ਰੰਗ ਰੰਗ, ਪ੍ਰਭ ਬੰਕ ਦਵਾਰ ਲਗਾਏ। ਰੰਕ ਰੰਕ ਰੰਕ, ਪ੍ਰਭ ਵਿਚ ਮਾਤ ਵਡਿਆਏ। ਰੰਕ ਰੰਕ ਰੰਕ, ਪ੍ਰਭ ਦਰਸ ਦਿਖਾਏ। ਰੰਕ ਰੰਕ ਰੰਕ ਪ੍ਰਭ ਹਰਸ ਮਿਟਾਏ। ਰੰਕ ਰੰਕ ਰੰਕ, ਘਰ ਪ੍ਰਭ ਅੰਮ੍ਰਿਤ ਆਪ ਬਰਸਾਏ। ਰੰਕ ਰੰਕ ਰੰਕ, ਪ੍ਰਭ ਆਪ ਇਕ ਅੰਕ ਹੋ ਜਾਏ। ਰੰਕ ਰੰਕ ਰੰਕ, ਪ੍ਰਭ ਜੋਤ ਸਰੂਪੀ ਰੰਕ ਵਡਿਆਏ। ਰੰਕ ਰੰਕ ਰੰਕ, ਵਿਚ ਮਾਤ ਪ੍ਰਭ ਹੋਏ ਸਹਾਏ। ਰੰਕ ਰੰਕ ਰੰਕ, ਸਾਚੀ ਗਾਥਾ ਪ੍ਰਭ ਆਪ ਚਲਾਏ। ਰੰਕ ਰੰਕ ਰੰਕ ਤ੍ਰੈਲੋਕੀ ਨਾਥ ਆਪ ਅਖਵਾਏ। ਰੰਕ ਰੰਕ ਰੰਕ ਪ੍ਰਭ ਅਕਥ ਨਾ ਕਥਿਆ ਜਾਏ। ਰੰਕ ਰੰਕ ਰੰਕ ਪ੍ਰਭ ਰਾਜਨ ਮਾਣ ਗਵਾਏ। ਅੰਕ ਅੰਕ ਅੰਕ ਪ੍ਰਭ ਏਕਾ ਆਣ ਜਗਤ ਰਖਾਏ। ਰੰਕ ਰੰਕ ਰੰਕ ਪ੍ਰਭ ਸੋਹੰ ਬਾਣ ਪ੍ਰਭ ਸ਼ਬਦ ਚਲਾਏ। ਰੰਕ ਰੰਕ ਰੰਕ ਪ੍ਰਭ ਵਡ ਮਿਹਰਵਾਨ, ਰਾਓ ਉਮਰਾਓ ਨਸ਼ਟ ਕਰਾਏ। ਰੰਕ ਰੰਕ ਰੰਕ ਆਪਣੇ ਰੰਗ ਰਾਤਾ, ਅੰਤਕਾਲ ਸਿਰ ਆਪਣੇ ਤਾਜ ਰਖਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਰਾਜ ਜਗਤ ਚਲਾਏ। ਰੰਕਾਂ ਦੇਵੇ ਸਾਚਾ ਤਾਜ। ਸਤਿਜੁਗ ਸਾਚਾ ਬਖ਼ਸ਼ੇ ਰਾਜ। ਆਪ ਸਵਾਰੇ ਸਾਰੇ ਕਾਜ। ਭੁੱਖ ਨੰਗ ਨਾ ਆਵੇ ਲਾਗ। ਦੁੱਧ ਪੁੱਤ ਦਵਾਏ ਜਗਤ ਸਾਂਝ। ਔਰਤ ਕੋਈ ਨਾ ਰਹੇ ਬਾਂਝ। ਸ੍ਰਿਸ਼ਟ ਸਬਾਈ ਤੋੜੀ ਸਾਂਝ। ਬੇਮੁਖਾਂ ਦਰ ਦਰ ਘਰ ਘਰ ਪੈ ਜਾਏ ਭਾਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਜਗਾਏ ਮਾਝ। ਰੰਕ ਰੂਪ ਰੰਕ ਭੂਪ ਰੰਕ ਦਿਸੇ ਸਤਿ ਸਰੂਪ। ਰੰਕ ਰੰਕ ਰੰਕ ਅਨੂਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਆਪ ਵਿਚ ਅੰਧਕੂਪ। ਰੰਕ ਵੇਖ ਕੀਆ ਭੇਖ। ਲਿਖਾਏ ਲੇਖ ਵੇਖ ਵੇਖ ਸਾਚੀ ਰੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਜਪਾਏ ਸੋਹੰ ਕਰੇ ਬੁੱਧ ਵਿਸੇਖ। ਨਿਰਮਲ ਜੀਆਂ ਆਪੇ ਕੀਆ। ਆਤਮ ਜੋਤ ਜਗਾਇਆ ਦੀਆ। ਪ੍ਰਭ ਸਾਚੇ ਦਾ ਸਾਚਾ ਅੰਮ੍ਰਿਤ ਗੁਰਮੁਖ ਸਾਚੇ ਪੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੰਕ ਰਾਜਾਨ ਏਕਾ ਕੀਆ। ਇਕ ਕਰਾਏ ਇਕ ਬਣਾਏ ਇਕ ਉਪਜਾਏ ਇਕ ਚਲਾਏ ਇਕ ਵਰਤਾਏ ਇਕ ਹੋ ਜਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਊਚ ਨੀਚ ਕੋਈ ਰਹਿਣ ਨਾ ਪਾਏ। ਇਕ ਆਕਾਰ ਇਕ ਵਰਤਾਰ ਇਕ ਅਧਾਰ ਇਕ ਸਰਕਾਰ ਇਕ ਵਿਹਾਰ ਇਕ ਧੁਨਕਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਵਰਤਾਏ ਇਕ ਬਹਾਰ। ਭਗਤ ਉਧਾਰ ਜਗਤ ਸੁਧਾਰ ਸ਼ਬਦ ਉਚਾਰ, ਸਾਚਾ ਅੰਮ੍ਰਿਤ ਦੀਆ ਸੋਹੰ ਸਾਚਾ ਧਨ ਮਾਲ। ਨਿਰਮਲ ਕੀਆ ਜੀਆ, ਪ੍ਰਭ ਗੁਰ ਚਰਨ ਬਹਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਨਿਭੇ ਨਾਲ। ਚਰਨ ਪ੍ਰੀਤ ਆਪ ਦਵਾਏ। ਸਾਚੀ ਰੀਤ ਜਗਤ ਚਲਾਏ। ਬਖ਼ਸ਼ੇ ਪ੍ਰੀਤ ਪ੍ਰਭ ਸੇਵਾ ਲਾਏ। ਸਦਾ ਅਤੀਤ ਗੁਰ ਸਰਨ ਜੋ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਇਕ ਪ੍ਰੀਤ ਰਖਾਏ। ਸਾਚੀ ਪ੍ਰੀਤ ਗੁਰ ਕੇ ਚਰਨਾਂ। ਗੁਰਮੁਖ ਸਾਚੇ ਪ੍ਰਭ ਖੋਲ੍ਹੇ ਹਰਨਾ ਫਰਨਾ। ਆਪੇ ਆਪ ਪ੍ਰਭ ਤਾਰਨ ਤਰਨ। ਸਰਬ ਕਲਾ ਸਮਰਥ ਪ੍ਰਭ ਕਾਰਜ ਕਰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮਾਤ ਦੁਖ ਨਾ ਭਰਨ। ਗੁਰਮੁਖ ਸਾਚੇ ਸਾਚਾ ਹਠ। ਸੋਹੰ ਰੰਗ ਚੜ੍ਹਾਏ ਪ੍ਰਭ ਪਾਏ ਸਾਚੇ ਭੱਠ। ਪ੍ਰਭ ਲਾਲੋ ਲਾਲ ਲਾਲ ਕਰਾਏ, ਅਗਨ ਜੋਤ ਲਗਾਵੇ ਭੱਖ। ਪ੍ਰਭ ਗੁਰ ਸੰਗਤ ਸੰਗ ਰਲਾਏ, ਸਾਚਾ ਕੀਆ ਇਕੱਠ। ਪੰਚਮ ਜੇਠ ਦਿਵਸ ਮਨਾਏ, ਗੁਰ ਦਰਸ ਦਿਖਾਏ ਮਾਣ ਗਵਾਏ ਤੀਰਥ ਅੱਠ ਸੱਠ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੋਏ ਸਹਾਏ, ਗੁਰ ਸੰਗਤ ਚਰਨ ਆਏ ਨੱਠ। ਗੁਰ ਸੰਗਤ ਗੁਰ ਦਰ ਪਰਵਾਨ। ਦੇਵੇ ਵਡਿਆਈ ਵਾਲੀ ਦੋ ਜਹਾਨ। ਜਨ ਭਗਤਾਂ ਪ੍ਰਭ ਆਪ ਕਰੇ ਪਛਾਣ। ਵਿਚ ਸਾਚੇ ਸਾਧਨ ਸੰਤ, ਜੋਤ ਸਰੂਪ ਸਦ ਸਦਾ ਭਗਵਾਨ। ਬੈਠਾ ਏਕ ਇਕੰਤਾ ਜੋਤ ਜਗਾਏ ਦੇਹ ਮਹਾਨ। ਮਹਿੰਮਾ ਪ੍ਰਭ ਬੜੀ ਅਗਣਤ, ਆਪਣੇ ਰੰਗ ਸਦਾ ਸਮਾਣ। ਆਪ ਤਰਾਏ ਸਰਬ ਜੀਵ ਜੰਤਾਂ, ਜਨ ਚਰਨੀ ਡਿਗੇ ਆਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਦਰ ਆਈ ਸੰਗਤ ਸਾਚਾ ਦੇਵੇ ਮਾਣ। ਮਾਣ ਮੋਹ ਜੀਵ ਵਿਚਾਰ। ਸਾਚਾ ਪਿਆਰ ਗੁਰ ਚਰਨ ਨਿਮਸਕਾਰ। ਏਕਾ ਉਧਾਰ ਗੁਰ ਦਾਤਾਰ। ਦੇਵੇ ਜੋਤ ਪ੍ਰਭ ਅਪਰ ਅਪਾਰ। ਖੁਲ੍ਹੇ ਸੋਤ ਹੋਏ ਉਜਿਆਰ। ਆਤਮ ਮੈਲ ਧੋਤ ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਜੀਆਂ ਦੀ ਸੁਣੇ ਪੁਕਾਰ। ਸਾਚਾ ਪ੍ਰਭ ਸੁਣੇ ਪੁਕਾਰਾ। ਆਪਣਾ ਕੀਆ ਆਪ ਵਿਚਾਰਾ। ਸਤਿਜੁਗ ਵਰਤਾਏ ਸਚ ਵਰਤਾਰਾ। ਬੇਮੁਖਾਂ ਪ੍ਰਭ ਕਰੇ ਖੁਆਰਾ। ਚਾਰ ਕੁੰਟ ਹੋਏ ਹਾਹਾਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਰਤੇ ਵਰਤਾਵੇ ਵਿਚ ਸੰਸਾਰਾ। ਆਪੇ ਤਾਰੇ ਆਪੇ ਮਾਰੇ ਕਰੇ ਖੁਆਰੇ। ਮਾਨਸ ਜਨਮ ਬੇਮੁਖਾਂ ਹਾਰੇ। ਚਲਾਏ ਖੰਡਾ ਪ੍ਰਭ ਦੋ ਧਾਰੇ। ਸੋਹੰ ਡੰਡਾ ਲਾਏ ਕਰਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣੇ ਸੱਚਾ ਸਿਕਦਾਰੇ। ਸਾਚੀ ਸਿਕਦਾਰੇ ਸ੍ਰਿਸ਼ਟ ਪਨਿਹਾਰੇ। ਜਗਾਏ ਜੋਤ ਅਗੰਮ ਅਪਾਰੇ। ਏਕਾ ਓਟ ਜਗਤ ਨਿਰੰਕਾਰੇ। ਕੋਟਨ ਕੋਟ ਖੜੇ ਪ੍ਰਭ ਚਰਨ ਦਵਾਰੇ। ਵੋਟਨ ਵੋਟ ਸੋਹੰ ਸਾਚਾ ਵੋਟ, ਮਹਾਰਾਜ ਸ਼ੇਰ ਸਿੰਘ ਤੇਰਾ ਨਾਮ ਵਡਾਰੇ। ਆਪੇ ਆਪ ਜਪਾਏ ਜਪ ਕਰਾਏ ਤਪ ਗਵਾਏ ਕਰੇ ਸਤਿ ਪਰਤਾਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪ ਬਣੇ ਮਾਈ ਬਾਪ। ਮਾਤ ਪਿਤ ਜਗਤ ਹਿਤ, ਏਕਾ ਮਿਤ ਸ੍ਰਿਸ਼ਟ ਜਿਤ, ਜੋਤ ਪਰਗਟਾਏ ਜੁਗਾ ਜੁਗ ਨਿਤ ਨਵਿਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਸਾਚਾ ਹਿਤ। ਚਰਨ ਪ੍ਰੀਤ ਸਾਚਾ ਪਿਤ ਸਾਚੀ ਰੀਤ, ਹੋਏ ਪ੍ਰੀਤ ਮਿਲੇ ਸਾਚਾ ਮੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਲਾਗ ਜਗ ਜੀਤ। ਚਰਨ ਲਾਗ ਜਾਗਣ ਭਾਗ। ਪਕੜੇ ਵਾਗ ਧੋਵੇ ਦਾਗ਼। ਹੰਸ ਬਣਾਏ ਕਾਗ। ਸੇਜ ਤਜਾਏ ਬਾਸ਼ਕ ਨਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰੀ ਪਕੜੇ ਵਾਗ। ਆਪੇ ਜਾਗੇ ਆਪੇ ਰਾਗੇ ਆਪੇ ਮਾਧੇ ਆਪੇ ਸਾਧੇ, ਆਪ ਉਪਾਵੇ ਬ੍ਰਹਮ ਬ੍ਰਹਿਮਾਦੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਤਮ ਸਾਧੇ। ਆਤਮ ਸਾਧ ਵਜਾਏ ਨਾਦ ਆਵੇ ਸਾਧ ਸ਼ਬਦ ਉਪਜਾਵੇ ਬੋਧ ਅਗਾਧ, ਗੁਰਮੁਖ ਸਾਚੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਰੈਣ ਦਿਵਸ ਸਦ ਅਰਾਧ। ਗੁਰਮੁਖ ਸਾਚੇ ਰਸਨ ਅਰਾਧ। ਪ੍ਰਭ ਮਿਟਾਏ ਤੇਰੀ ਬਿਆਧ। ਏਕ ਰਖਾਵੇ ਆਪਣੀ ਯਾਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਤਰਾਏ ਸੰਤਨ ਸਾਧ। ਸਾਚਾ ਸ਼ਬਦ ਬਣਾਏ ਬਣਤ। ਜਣਾਏ ਸੰਤ ਵਡਿਆਏ ਜੰਤ ਚਲਾਏ ਇਕੰਤ। ਮਹਿੰਮਾ ਅਗਣਤ ਜੋਤ ਸਰੂਪੀ ਵਿਚ ਰਹੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਇ ਨਾ ਜਾਣੇ ਆਦਿ ਨਾ ਅੰਤ। ਆਦਿ ਅੰਤ ਏਕਾ ਕੰਤ। ਆਪ ਉਪਾਏ ਜੀਵ ਜੰਤ। ਜੋਤ ਪਰਗਟਾਏ ਸਾਧਨ ਸੰਤ। ਦਰਸ ਦਿਖਾਏ ਬੈਠ ਇਕੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪੜਦਾ ਲਾਹੇ ਆਪ ਬਣਾਏ ਸਾਚੀ ਬਣਤ। ਬਣਤ ਬਣਾਏ ਦਰਸ ਦਿਖਾਏ। ਜੋਤ ਪਰਗਟਾਏ ਅਗਿਆਨ ਅੰਧੇਰ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਚ ਮਾਰਗ ਪਾਏ। ਸਚ ਮਾਰਗ ਲਾਇਆ। ਏਕਾ ਸਾਚਾ ਰਾਹ ਚਲਾਇਆ। ਏਕਾ ਦੂਜਾ ਭਉ ਚੁਕਾਇਆ। ਤੀਆ ਚੌਥਾ ਰਹਿਣ ਨਾ ਪਾਇਆ। ਪੰਚਮ ਹੋਏ ਮਾਤ ਰੁਸ਼ਨਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਮਾਤਲੋਕ ਵਿਚ ਜਾਮਾ ਪਾਇਆ। ਜਾਮਾ ਧਾਰੇ ਆਪ ਕਰਤਾਰੇ। ਜੋਤ ਨਿਰੰਕਾਰੇ ਨੈਣ ਮੁੰਧਾਰੇ। ਸਰਬ ਅਕਾਰੇ ਇਕ ਵਰਤਾਰੇ। ਚਲ ਆਇਣ ਭਗਤਨ ਦਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਵਡ ਆਪ ਵਿਚ ਸੰਸਾਰੇ। ਝੂਠਾ ਸੰਸਾਰ ਝੂਠਾ ਵਿਹਾਰ ਝੂਠਾ ਸਿਕਦਾਰ ਝੂਠਾ ਆਹਾਰ ਝੂਠਾ ਵਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਥਾ ਅੰਤ ਕਰੇ ਖੁਆਰ। ਕਰੇ ਖੁਆਰੀ ਜੂਠ ਝੂਠ, ਪਾਰਬ੍ਰਹਮ ਖੇਲ ਅਪਾਰੀ। ਜੋਤ ਸਰੂਪ ਕਰੇ ਜੋਤ ਉਜਿਆਰੀ। ਵਡ ਵਡ ਭੂਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਕੜ ਲਿਆਏ ਚਰਨ ਦਵਾਰੀ। ਚਰਨ ਦਵਾਰ ਵਡ ਸਿਕਦਾਰ, ਹੰਕਾਰ ਨਿਵਾਰ ਮਾਰੇ ਸ਼ਬਦ ਮਾਰ ਖੰਡਾ ਦੋ ਧਾਰ, ਕੋਈ ਨਾ ਪਾਵੇ ਪ੍ਰਭ ਕੀ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਵਰਤਾਏ ਆਪਣਾ ਵਰਤਾਰ। ਵਰਤੇ ਵਰਤਾਵੇ ਚਲੇ ਚਲਾਵੇ। ਡੁੱਬਦੇ ਤਾਰੇ ਗਲੇ ਲਗਾਵੇ। ਮਾਣ ਦਵਾਵੇ ਚਰਨ ਬਹਾਵੇ, ਸਤਿ ਸੰਗ ਰਲਾਵੇ ਪਰਗਟ ਜੋਤ ਦਰਸ ਦਿਖਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਦਇਆ ਕਮਾਵੇ। ਦਇਆ ਕਮਾਈ ਦੇਵੇ ਵਡਿਆਈ ਹੋਏ ਸਹਾਈ। ਬਣਤ ਬਣਾਈ ਜਗਤ ਤਰਾਈ ਲਾਜ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਹੋਏ ਸਹਾਈ। ਆਪ ਸਹਾਏ ਲਾਜ ਰਖਾਏ ਆਣ ਤਰਾਏ ਮਾਣ ਧਰਾਏ ਆਣ ਰਖਾਏ ਚਰਨ ਲਗਾਏ ਹਰਨ ਫਰਨ ਖੁਲ੍ਹਾਏ ਮਰਨ ਡਰਨ ਚੁਕਾਏ ਤਾਰਨ ਤਰਨ ਆਪ ਅਖਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸਰਨ ਗੁਰਸਿਖ ਰਖਾਏ। ਗੁਰ ਚਰਨ ਦਵਾਰ ਉਤਰੇ ਪਾਰ ਦੁੱਤਰ ਤਾਰ ਭਗਤ ਉਧਾਰ ਜਗਤ ਸੁਧਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਚਲਾਏ। ਸ਼ਬਦ ਚਲਾਏ ਲੇਖ ਲਿਖਾਏ। ਗਣਤ ਗਣੀ ਨਾ ਜਾਏ, ਬਣੀ ਢਾਹੇ ਫੇਰ ਬਣਾਏ। ਕਲਜੁਗ ਮਿਟਾਏ ਸਤਿਜੁਗ ਲਾਏ। ਖਾਣੀ ਬਾਣੀ ਸਰਬ ਖਪਾਏ। ਸੋਹੰ ਸਾਚਾ ਨਾਮ ਚਲਾਏ। ਚਾਰ ਕੁੰਟ ਜੈ ਜੈ ਜੈਕਾਰ ਕਰਾਏ। ਆਪ ਅਡੋਲ ਰਹੇ ਰਘੁਰਾਏ। ਸ੍ਰਿਸ਼ਟ ਸਬਾਈ ਆਪ ਹਿਲਾਏ। ਆਪ ਅਤੁੱਲ ਬੇਮੁਖ ਤੁਲਾਏ। ਆਪ ਅਭੁੱਲ ਸਭ ਸ੍ਰਿਸ਼ਟ ਭੁਲਾਏ। ਬੇਮੁਖ ਕਲਜੁਗ ਆਪਣਾ ਆਪ ਗਏ ਰੁਲਾਏ। ਕੁੰਭੀ ਨਰਕ ਨਿਵਾਸ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਨਿੰਦ ਕਰਾਏ। ਨਿੰਦਕ ਦੁਸ਼ਟ ਦੁਰਾਚਾਰ। ਪ੍ਰਭ ਸਾਚਾ ਕਰੇ ਖੁਆਰ। ਸ਼ਬਦ ਮਾਰ ਮਾਰੇ ਕਰਤਾਰ। ਧਰਮ ਰਾਏ ਕਰੇ ਖੁਆਰ। ਕੋਈ ਨਾ ਬੇੜਾ ਲਾਏ ਪਾਰ। ਪ੍ਰਭ ਡੋਬੇ ਵਿਚ ਮੰਝਧਾਰ। ਏਥੇ ਓਥੇ ਆਈ ਹਾਰ। ਗੁਰ ਪੂਰੇ ਦੀ ਪਾਈ ਨਾ ਸਾਰ। ਆਪਣਾ ਆਪ ਨਾ ਲਿਆ ਵਿਚਾਰ। ਬੈਠਾ ਵਿਚ ਸੱਚਾ ਸਰਦਾਰ। ਸਾਚਾ ਛੱਡਿਆ ਨਾਮ ਕਰਤਾਰ। ਮਦਿਰਾ ਮਾਸ ਕੀਆ ਆਹਾਰ। ਪ੍ਰਭ ਅਬਿਨਾਸ਼ੀ ਪਾਵੇ ਸਾਰ। ਵਿਸ਼ਟਾ ਮੁਖ ਰਖਾਏ ਜਨਮ ਪਾਏ ਵਾਰੋ ਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਬਣਿਆ ਆਪ ਲਿਖਾਰ। ਵਡ ਦਰਬਾਰੀ, ਏਕਾ ਮਾਣ ਰਖਾਏ ਸਰਬ ਨਰ ਨਾਰੀ। ਪਾਰਬ੍ਰਹਮ ਹੋਏ ਵਡਾ ਸਿਕਦਾਰੀ। ਸਾਚੀ ਜਗਤ ਚਲਾਏ ਇਕ ਸੱਚੀ ਸਰਕਾਰੀ। ਪੰਚ ਵਿਚ ਪ੍ਰਭ ਆਪ ਸਮਾਏ, ਪੰਚਮ ਪੰਚ ਪ੍ਰਭ ਵਡਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਆਪ ਮੁਰਾਰੀ। ਪੰਚਮ ਹੋਏ ਪੰਚ ਪੰਚਾਇਤ। ਵਡੀ ਹੋਏ ਸ਼ਰਅ ਸ਼ਰਾਇਤ। ਆਪ ਬਣਾਏ ਸਾਚੀ ਕਾਇਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਆਪ ਸੁਣਾਇਤ। ਸਾਚਾ ਹੁਕਮ ਆਪ ਲਿਖਾਵੇ। ਸ੍ਰਿਸ਼ਟ ਸਬਾਈ ਬਣਤ ਬਣਾਵੇ। ਏਕਾ ਡੰਨ ਜਗਤ ਲਗਾਵੇ। ਝੂਠਾ ਠੂਠਾ ਭੰਨ ਵਖਾਵੇ। ਸਤਿਜੁਗ ਖੇਲ ਆਪ ਰਚਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਮਾਰਗ ਲਾਵੇ। ਵੇਲਾ ਅੰਤ ਅੰਤ ਲਿਆਵੇ। ਪ੍ਰਭ ਅਬਿਨਾਸ਼ੀ ਦਇਆ ਕਮਾਵੇ। ਜੋਤ ਸਰੂਪ ਗੁਰਸਿਖ ਸਮਾਵੇ। ਪੂਰਨ ਸਿੰਘ ਨਾਮ ਵਡਿਆਵੇ। ਪਾਲ ਸਿੰਘ ਦੀ ਪੈਜ ਰਖਾਵੇ। ਮਸਤੂਆਣੇ ਡੇਰਾ ਲਾਵੇ। ਸਾਚਾ ਦਰ ਦਰਬਾਰ ਲਗਾਵੇ। ਏਕਾ ਕਰਾਮਾਤ ਸਾਚੀ ਜੋਤ ਜਗਾਵੇ। ਨਿਰੰਕਾਰ ਨਿਰੰਕਾਰ ਨਿਰੰਕਾਰ ਗੁਰ ਧੰਨ ਹੋ ਜਾਵੇ। ਧੁਨਕਾਰ ਧੁਨਕਾਰ ਧੁਨਕਾਰ ਸਰਬ ਜੀਵ ਹੋ ਜਾਵੇ। ਸੁਣ ਕਾਰ ਸੁਣ ਕਾਰ ਸੁਣ ਕਾਰ ਮੁਨ ਰਿਖ ਉਠ ਜਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਦ ਆਪ ਖੁਲ੍ਹਾਵੇ। ਸਾਚਾ ਲੱਗੇ ਗੁਰ ਦਰਬਾਰਾ। ਜਗੇ ਜੋਤ ਅਗੰਮ ਅਪਾਰਾ। ਕਲਜੁਗ ਮਿਟੇ ਧੁੰਧੂਕਾਰਾ। ਏਕਾ ਹੋਵੇ ਜੋਤ ਅਕਾਰਾ। ਏਕਾ ਦਿਸੇ ਪ੍ਰਭ ਗਿਰਧਾਰਾ। ਜੋਤ ਸਰੂਪ ਭਗਤ ਪਸਾਰਾ। ਅਚਰਜ ਖੇਲ ਕਰੇ ਅਪਾਰਾ। ਪਾਰਬ੍ਰਹਮ ਰੂਪ ਨਿਆਰਾ। ਰੂਪ ਅਨੂਪ ਸਰੂਪ ਸਮਾਰਾ। ਅੰਧ ਕੂਪ ਵਡੇ ਵਡ ਭੂਪ ਪ੍ਰਭ ਕਰੇ ਉਜਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਾਵੇ ਜੋਤ ਨਿਰੰਕਾਰਾ। ਜੋਤ ਨਿਰੰਜਣ ਜਗਤ ਜਗਾਏ। ਦੁਖ ਭੈ ਭੰਜਨ ਹੋਏ ਸਹਾਏ। ਗੁਰਮੁਖ ਮਜਨ ਤੀਰਥ ਨਹਾਏ। ਚਰਨ ਧੂੜ ਗੂੜ ਅੰਜਨ ਪਾਏ। ਪਾਰਸ ਛੋਹੇ ਲੋਹਾ ਕੰਚਨ ਹੋ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਤ ਜਗਾਏ। ਸਾਚੀ ਜੋਤ ਹੋਏ ਪਰਕਾਸ਼। ਕਲਜੁਗ ਅੰਧੇਰ ਜਾਏ ਵਿਨਾਸ। ਸਾਚੇ ਘਰ ਸਾਚੇ ਦਰ ਹੋਏ ਪਰਕਾਸ਼। ਧਰੇ ਜੋਤ ਪ੍ਰਭ ਅਬਿਨਾਸ਼। ਘਟ ਘਟ ਘਟ ਵਸੇ ਪ੍ਰਭ ਘਟ ਵਾਸ। ਖਟ ਖਟ ਖਟ ਕਰਨ ਦਰਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਕਰੇ ਵਾਸ। ਸਿੰਘਾਸਣ ਪ੍ਰਭ ਡੇਰਾ ਲਾਏ। ਆਪਣਾ ਆਪ ਮਾਤ ਪਰਗਟਾਏ। ਏਕਾ ਜੋਤ ਡਗਮਗਾਏ। ਗੁਰ ਆਸਣ ਕੋਈ ਦੇਖ ਨਾ ਪਾਏ। ਪੰਜ ਗਜ਼ ਚੌਗਿਰਦ ਪ੍ਰਭ ਲਕਾਰ ਲਗਾਏ। ਮਦਿਰਾ ਮਾਸੀ ਆਪ ਜਲਾਏ। ਬੇਮੁਖ ਜੀਵ ਦਰ ਮੰਗਣ ਨਾ ਪਾਏ। ਦਰ ਆਏ ਬਿਲਲਾਏ, ਹਾਏ ਹਾਏ ਕਰੇ ਮੇਰੀ ਮਾਏ, ਵੇਲੇ ਅੰਤ ਨਾ ਕੋਇ ਛੁਡਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਮਸਤੂਆਣਾ ਜਾਏ ਤਰਾਏ। ਆਪੇ ਬਣੇ ਜਗਤ ਵਿਹਾਰਾ। ਮਾਤਲੋਕ ਬਣਾਏ ਸਚਖੰਡ ਦਵਾਰਾ। ਜੋਤੀ ਜੋਤ ਪਰਗਟਾਏ ਏਕਾ ਏਕੰਕਾਰਾ। ਵਰਨ ਗੋਤ ਮਿਟਾਏ ਸਤਿ ਸਤਿ ਕਰੇ ਵਰਤਾਰਾ। ਚਾਰ ਵਰਨ ਦਿਖਾਏ ਏਕਾ ਊਚੋ ਊਚ ਊਚ ਦਰਬਾਰਾ। ਇਕ ਅਵਤਾਰ ਇਕ ਦਰਬਾਰ ਇਕ ਘਰ ਬਾਹਰ ਇਕ ਆਕਾਰ ਵਿਚ ਸੰਸਾਰ ਜੀਵ ਜੰਤ ਅਧਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਪਸਰ ਪਸਾਰ। ਏਕਾ ਆਏ ਏਕਾ ਜਾਏ। ਏਕਾ ਚੜ੍ਹਾਏ ਏਕਾ ਮਾਰਗ ਲਾਏ। ਆਪ ਆਪ ਅਖਵਾਏ। ਏਕਾ ਨਾਉਂ ਜਗਤ ਧਾਰਏ। ਚਾਰ ਵਰਨ ਸੋਹੰ ਰਸਨ ਜਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਮਾਰਗ ਲਾਏ। ਸਤਿਜੁਗ ਤੇਰਾ ਸਤਿ ਵਰਤਾਰਾ। ਹੋਏ ਸਹਾਈ ਕਲੰਕਨਿਹ ਅਵਤਾਰਾ। ਜੋ ਜਨ ਆਏ ਚਰਨ ਦਵਾਰਾ। ਵਰਤੇ ਵਰਤਾਵੇ ਸਰਬ ਸੰਸਾਰਾ। ਸੋਹੰ ਸ਼ਬਦ ਵਡ ਭੰਡਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਖੋਲ੍ਹੇ ਸਚ ਦਵਾਰਾ। ਸਾਚਾ ਪ੍ਰਭ ਸਚ ਦਵਾਰ। ਊਚ ਨੀਚ ਸਭ ਉਤਰੇ ਪਾਰ। ਸੂਚੋ ਸੂਚ ਪ੍ਰਭ ਸਾਚੇ ਘਰ ਬਾਹਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਨਿਹਕਲੰਕ ਨਰਾਇਣ ਨਰ ਅਵਤਾਰ। ਨਰਾਇਣ ਨਰ ਏਕਾ ਹਰਿ ਜੋਤ ਧਰ। ਚਾਰ ਵਰਨ ਜਾਏ ਇਕ ਕਰ। ਭਰਮ ਹਰਿ ਚਰਨ ਧਰ। ਮਸਤੂਆਣਾ ਬਣਾਏ ਸਾਚਾ ਸਰ। ਊਚ ਨੀਚ ਜਾਇਣ ਤਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਅਕਾਰ ਜਾਏ ਕਰ। ਸਚਖੰਡ ਦਰ ਪ੍ਰਭ ਖੁਲ੍ਹਾਇਆ। ਵਡ ਵਡ ਭੰਡਾਰ ਵਿਚ ਮਾਤ ਲਗਾਇਆ। ਸੋਹੰ ਸ਼ਬਦ ਸਚ ਵਸਤ ਬਣਾਇਆ। ਸੰਤ ਮਨੀ ਸਿੰਘ ਵਰਤਾਵਾ ਲਾਇਆ। ਮੋਤਾ ਸਿੰਘ ਮਗਰ ਲਗਾਇਆ। ਦਲੀਪ ਸਿੰਘ ਮਦਦਗਾਰ ਬਣਾਇਆ। ਨਿਹਕਲੰਕ ਸਿਰ ਹੱਥ ਟਿਕਾਇਆ। ਰੁੱਖਿਆਂ ਭੁੱਖਿਆਂ ਪ੍ਰਭ ਨਸ਼ਟ ਕਰਾਇਆ। ਏਕਾ ਬਰਦਾਰ ਏਕਾ ਦਰਬਾਰ ਵਡ ਵਡ ਕਰੇ ਸਿਕਦਾਰ, ਮਨੀ ਸਿੰਘ ਸਿਰ ਤਾਜ ਰਖਾਇਆ। ਆਪ ਆਪਣੀ ਵਰਤਾਵੇ ਕਾਰ, ਦੁਖ ਭੁੱਖ ਦਾ ਰੋਗ ਗਵਾਇਆ। ਕਰੇ ਕਰਾਵੇ ਕਰਾਵਣਹਾਰ, ਜਿਉਂ ਧੰਨੇ ਮਾਣ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਸਾਚਾ ਦਰ ਸਚ ਭੰਡਾਰ ਬਣਾਇਆ। ਸਾਚਾ ਚਲੇ ਪ੍ਰਭ ਭੰਡਾਰਾ। ਆਪ ਬਣਾਏ ਆਪ ਚਲਾਵੇ ਆਪ ਵਰਤਾਵੇ ਬਣ ਆਪੇ ਵਰਤਾਰਾ। ਆਪ ਲਿਖਾਵੇ ਆਪ ਭਰਾਵੇ ਆਪੇ ਸੇਵ ਕਮਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਤਿ ਸਤਿ ਕਰੇ ਵਰਤਾਰਾ। ਸਚ ਭੰਡਾਰ ਜਗਤ ਚਲਾਏ। ਸਚ ਸੁੱਚ ਪ੍ਰਭ ਆਪ ਵਰਤਾਏ। ਊਚ ਨੀਚ ਕੋਈ ਰਹਿਣ ਨਾ ਪਾਏ। ਜ਼ਾਤ ਪਾਤ ਪ੍ਰਭ ਸਰਬ ਮਿਟਾਏ। ਰਾਓ ਉਮਰਾਓ ਪ੍ਰਭ ਨਸ਼ਟ ਕਰਾਏ। ਸਾਜਨ ਸਾਜ ਪ੍ਰਭ ਸਾਚਾ ਰਾਹ ਚਲਾਏ। ਏਕਾ ਆਂਚਲ ਅਗਨ ਪ੍ਰਭ ਬੇਮੁਖਾਂ ਆਪ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਨਸ਼ਟ ਕਰਾਏ। ਆਤਮ ਆਂਚ ਪ੍ਰਭ ਲਗਾਈ। ਬੇਮੁਖ ਕਲ ਠੋਹਰ ਨਾ ਪਾਈ। ਗੁਰਮੁਖ ਸਾਚੇ ਅੰਮ੍ਰਿਤ ਸਿੰਚ ਕਾਇਆ ਹਰੀ ਕਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਆਪ ਵਡਿਆਈ। ਨਾਮ ਦਾਨ ਦਾਨ ਨਾਮ ਗੁਰ ਦਰ ਲੀਆ। ਸਾਚਾ ਅੰਮ੍ਰਿਤ ਜਾਮ ਗੁਰ ਦਰ ਪੀਆ। ਪੂਰਨ ਹੋਏ ਕਾਮ, ਪ੍ਰਭ ਸਾਚੇ ਕੀਆ। ਜੋਤ ਸਰੂਪ ਘਨਈਆ ਸ਼ਾਮ, ਆਤਮ ਜੋਤ ਜਗਾਏ ਦੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਕਿਰਪਾ ਕਰ ਗੁਰ ਆਪ ਆਪਣੇ ਜਿਹਾ ਕੀਆ। ਕਿਰਪਾ ਕਰੇ ਆਪ ਕਿਰਪਾਲਾ। ਦੇਵੇ ਦਰਸ ਦੀਨ ਦਿਆਲਾ। ਸਰਬ ਜੀਆਂ ਹੋਏ ਪ੍ਰਿਤਪਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਗੋਬਿੰਦ ਗੁਰ ਗੋਪਾਲਾ। ਗੁਰ ਵੇਖੇ ਗੁਰਸਿਖ ਵਖਾਏ। ਨੇਤਰ ਪੇਖੇ ਗੁਰਸਿਖ ਤਰ ਜਾਏ। ਸਾਚੀ ਲਿਖਤ ਪ੍ਰਭ ਆਪ ਕਰਾਏ। ਭਰਮ ਭੁਲੇਖੇ ਜੀਵ ਭੁਲ ਨਾ ਜਾਏ। ਵੇਖਾ ਵੇਖੇ ਕੋਈ ਰੁਲ ਨਾ ਜਾਏ। ਕਲ ਜੋਤ ਪਰਗਟਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਨਾਂਓ ਧਰਾਏ। ਆਏ ਸ਼ਾਮ ਨਿਹਕਲੰਕ। ਸੋਹੰ ਸ਼ਬਦ ਵਜਾਏ ਡੰਕ। ਰਾਓ ਉਮਰਾਓ ਏਕਾ ਏਕ ਕਰਾਵੇ ਏਕਾ ਅੰਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਣ ਸੁਹਾਏ ਥਾਨ ਬੰਕ। ਥਾਨ ਜੋਤ ਜਗਾਏ। ਸੁਹਾਏ ਥਾਨ ਭਗਤ ਤਰਾਏ। ਸੁਹਾਏ ਥਾਨ ਸ਼ਬਦ ਵਰਤਾਏ। ਸੁਹਾਏ ਥਾਨ ਗੁਰਮੁਖਾਂ ਮਾਣ ਦਵਾਏ। ਸੁਹਾਏ ਥਾਨ ਸੋਹੰ ਸ਼ਬਦ ਚਲਾਏ। ਸੁਹਾਏ ਥਾਨ ਗੁਰਮੁਖ ਸਾਚੇ ਮਾਰਗ ਲਾਏ। ਥਾਨ ਸੁਹਾਏ ਸਾਧ ਸੰਗਤ ਦੇ ਬੰਦ ਕਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਦਰਸ ਦਿਖਾਏ। ਥਾਨ ਸੁਹਾਏ ਆਪ ਗਿਰਧਾਰ। ਥਾਨ ਸੁਹਾਏ ਦੇਵੇ ਤਾਰ। ਥਾਨ ਸੁਹਾਏ ਦਰ ਸਾਚੇ ਸਚ ਦਰਬਾਰ। ਥਾਨ ਸੁਹਾਏ ਜੋਤ ਜਗਾਏ ਗੁਰਸਿਖ ਅਪਾਰ। ਥਾਨ ਸੁਹਾਏ ਹਉਮੇ ਮਮਤਾ ਦੇਵੇ ਮਾਰ। ਥਾਨ ਸੁਹਾਏ ਏਕਾ ਰੰਗ ਰੰਗਾਏ ਕਰਤਾਰ। ਥਾਨ ਸੁਹਾਏ ਗੁਰਮੁਖ ਸਾਚੇ ਮੋਖ ਦਵਾਰ। ਥਾਨ ਸੁਹਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਦੇਵੇ ਅਧਾਰ। ਥਾਨ ਸੁਹਾਏ ਪਾਰਬ੍ਰਹਮ ਨਿਰੰਕਾਰੀ ਗਿਰਵਰ ਗਿਰਧਾਰੀ। ਥਾਨ ਸੁਹਾਏ ਜਗਤ ਬਨਵਾਰੀ। ਥਾਨ ਸੁਹਾਏ ਚਿੱਟੇ ਹੋਏ ਅਸਵ ਅਸਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਜਾਏ ਪੈਜ ਸਵਾਰੀ। ਥਾਨ ਸੁਹਾਏ ਆਪਣਾ ਆਪ ਉਪਾ ਕੇ। ਥਾਨ ਸੁਹਾਏ ਕਲਜੁਗ ਜੋਤ ਪਰਗਟਾ ਕੇ। ਥਾਨ ਸੁਹਾਏ ਜਾਮਾ ਘਨਕਪੁਰੀ ਵਿਚ ਪਾ ਕੇ। ਥਾਨ ਸੁਹਾਏ ਨਿਹਕਲੰਕ ਕਲ ਨਾਉਂ ਧਰਾ ਕੇ। ਥਾਨ ਸੁਹਾਏ ਪੰਚਮ ਜੇਠ ਮਾਤ ਵਿਚ ਆ ਕੇ। ਥਾਨ ਸੁਹਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਵਿਚ ਜੋਤ ਪਰਗਟਾ ਕੇ। ਸੁਹਾਏ ਥਾਨ ਜੋਤ ਪਰਗਟਾਈ। ਸੁਹਾਏ ਥਾਨ ਸਾਧ ਸੰਗਤ ਮਨ ਵੱਜੀ ਵਧਾਈ। ਥਾਨ ਸੁਹਾਏ ਦਿਵਸ ਰੈਣ ਰੈਣ ਦਿਵਸ ਮਿਲ ਗੁਰਸਿਖ ਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਤਾਰੇ, ਕੀਏ ਸਾਚੇ ਮੁਖ ਜੋ ਜਨ ਆਏ ਸਰਨਾਈ। ਸੁਹਾਏ ਥਾਨ ਤਾਰਨਹਾਰਾ। ਸੁਹਾਏ ਥਾਨ ਆਪ ਗਿਰਧਾਰਾ। ਸੁਹਾਏ ਥਾਨ ਕਰ ਜਾਏ ਪਰਉਪਕਾਰਾ। ਦਰ ਆਏ ਪਾਰ ਕਰਾਏ ਜੋ ਜਨ ਆਏ ਚਰਨ ਨਿਮਸਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਕੀਆ ਅਕਾਰਾ। ਥਾਨ ਸੁਹਾਇਆ ਸਤਿਗੁਰ ਆਣ। ਥਾਨ ਸੁਹਾਏ ਚੁੱਕੇ ਕਾਣ। ਥਾਨ ਸੁਹਾਏ ਗੁਰ ਸੰਗਤ ਦੇਵੇ ਮਾਣ। ਥਾਨ ਸੁਹਾਏ ਬਣਤ ਬਣਾਏ ਸਰਬ ਜੀਆਂ ਦਾ ਜਾਣੀ ਜਾਣ। ਥਾਨ ਸੁਹਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਥਾਨ ਥਨੰਤਰ ਏਕੋ ਏਕ। ਪ੍ਰਭ ਸਾਚੇ ਕੀ ਸਾਚੀ ਟੇਕ। ਗੁਰਮੁਖਾਂ ਕਰੇ ਬੁੱਧ ਬਿਬੇਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਰੰਗ ਅਨੇਕ। ਅਨੇਕ ਅਨੇਕ ਅਨੇਕ ਰੰਗ। ਏਕ ਏਕ ਏਕ ਅੰਗ। ਟੇਕ ਟੇਕ ਟੇਕ ਗੁਰ ਚਰਨ ਸੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰ ਗੁਰਮੁਖ ਸਾਚੇ ਸਾਚੀ ਮੰਗ ਮੰਗ। ਸਾਚੀ ਮੰਗ ਗੁਰਸਿਖ ਮੰਗੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਦਰ ਸੱਚਾ ਦਰਬਾਰ ਦਿਵਸ ਰੈਣ ਰੈਣ ਦਿਵਸ ਗੁਰਮੁਖ ਸਾਚੇ ਮੰਗੋ। ਸਚ ਸੁੱਚ ਦੇਵੇ ਆਪ ਕਰਤਾਰ। ਏਕਾ ਜੋਤ ਹੋਏ ਅਕਾਰ। ਏਕਾ ਸ਼ਬਦ ਹੋਏ ਧੁਨਕਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਸਚ ਦਰਬਾਰ। ਦਰਬਾਰ ਸਚ ਸੱਚਾ ਦਰਬਾਰੀ। ਗੁਰਮੁਖ ਸਾਚੇ ਹਿਰਦੇ ਵਸ, ਸੋਹੰ ਸ਼ਬਦ ਜੀਵ ਅਧਾਰੀ। ਬੇਮੁਖ ਦਰ ਤੇ ਆਏ ਨੱਚ, ਸਾਚਾ ਪ੍ਰਭ ਕਰੇ ਖੁਆਰੀ। ਅਗਨ ਜੋਤ ਜਾਏ ਮੱਚ, ਕੋਇ ਨਾ ਹੋਏ ਤੇਰਾ ਸਹਾਰੀ। ਗੁਰਮੁਖ ਸਾਚੇ ਪ੍ਰਭ ਸਾਚੇ ਹਿਰਦੇ ਜਾਇਣ ਰਚ, ਆਤਮ ਦੇਵੇ ਨਾਮ ਖੁਮਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਆਪ ਨਿਰੰਕਾਰੀ। ਨਿਰੰਕਾਰ ਨਿਰੰਕਾਰ ਨਿਰੰਕਾਰ ਇਕ ਆਕਾਰ ਇਕ ਸੰਸਾਰ ਇਕ ਉਧਾਰ ਇਕ ਉਜਿਆਰ ਇਕ ਆਕਾਰ ਇਕ ਦਰਬਾਰ ਇਕ ਘਰ ਬਾਹਰ ਏਕਾ ਕੰਤ ਸ੍ਰਿਸ਼ਟ ਸਬਾਈ ਨਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਗੋਤ ਏਕਾ ਜੋਤ ਆਪ ਨਿਰੰਕਾਰ। ਜੋਤ ਨਿਰੰਜਣ ਆਪ ਨਿਰੰਕਾਰੀ। ਜੋਤ ਸਰੂਪ ਜੋਤ ਅਧਾਰੀ। ਪਵਣ ਸਰੂਪ ਸਰਬ ਮਝਾਰੀ। ਸਵਾਸ ਸਵਾਸ ਕਰੇ ਅਕਾਰੀ। ਦਾਸਨ ਦਾਸ ਦਿਸੇ ਗਿਰਧਾਰੀ। ਵਾਸਨ ਵਾਸ ਆਪ ਛੁਪਾਰੀ। ਨਾਸਨ ਨਾਸ ਦੁਖ ਦਰਦ ਨਿਵਾਰੀ। ਰਾਸਨ ਰਾਸ ਰਸਨਾ ਜਪ ਜਪ ਜੀਵ, ਪ੍ਰਭ ਕਰੇ ਰਾਸ ਤੁਮਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਨਾਮ ਖੁਮਾਰੀ। ਨਾਮ ਖੁਮਾਰੀ ਦਿਵਸ ਰੈਣ। ਗੁਰਮੁਖ ਸਾਚੇ ਦਰ ਤੇ ਬਹਿਣ। ਕਲਜੁਗ ਜੀਵ ਭੁੱਲੇ ਰਹਿਣ। ਅੰਤ ਬਹਿਣ ਝੂਠੇ ਵਹਿਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਲਹਿਣਾ ਲੈਣ। ਗੁਰ ਸਾਚਾ ਦੇਵੇ ਸਾਚਾ ਲਹਿਣਾ। ਗੁਰਮੁਖ ਵਿਰਲੇ ਪ੍ਰਭ ਦਰ ਬਹਿਣਾ। ਪ੍ਰਭ ਅਬਿਨਾਸ਼ੀ ਸ਼ਬਦ ਸਰੂਪੀ ਸਾਚਾ ਸ਼ਬਦ ਕਹਿਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਖੁਲ੍ਹਾਏ ਤੀਜੇ ਨੈਣਾਂ। ਤੀਜਾ ਨੈਣ ਪ੍ਰਭ ਆਪ ਖੁਲ੍ਹਾਏ। ਲਹਿਣਾ ਲੈਣ ਪ੍ਰਭ ਆਪ ਦਵਾਏ। ਰੈਣਾ ਰੈਨ ਆਪ ਹੋ ਜਾਏ। ਸੱਜਣ ਸਾਕ ਸੈਣ ਸੁਹੇਲ ਆਪ ਅਖਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਮੇਲ ਮਿਲਾਏ। ਜੋਤ ਸਰੂਪੀ ਮੇਲ ਮਿਲਾ। ਆਤਮ ਸਾਚਾ ਦੀਪ ਜਗਾ। ਅੰਮ੍ਰਿਤ ਚੁਆਏ ਪਿਆਏ ਆਤਮ ਸਚ ਤੁਲਾ। ਗੁਰਮੁਖ ਵਿਰਲਾ ਨਹਾਵੇ ਕੋਟਨ ਕੋਟ ਪਾਪ ਗਵਾਵੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਸ ਜਾਏ ਦਇਆ ਕਮਾ। ਜਿਸ ਜਨ ਦਇਆ ਕਮਾਈ। ਅੰਮ੍ਰਿਤ ਆਤਮ ਤੀਰਥ ਨਹਾਈ। ਸਾਚਾ ਸੀਰਥ ਮੁਖ ਚੁਆਈ। ਕਵਲ ਨਾਭ ਖੋਲ੍ਹ ਵਖਾਈ। ਏਕਾ ਅੰਮ੍ਰਿਤ ਆਤਮ ਤੀਰਥ ਆਪ ਹੋ ਜਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਠਸਠ ਤੀਰਥ ਮਾਣ ਗਵਾਈ। ਏਕਾ ਤੀਰਥ ਆਤਮ ਜਾਣ। ਗੁਰਮੁਖ ਸਾਚੇ ਸਚ ਪਛਾਣ। ਅੰਮ੍ਰਿਤ ਆਤਮ ਸਾਚਾ ਨਹਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਆਪ ਨਿਸ਼ਾਨ। ਆਤਮ ਤੀਰਥ ਜੋ ਜਨ ਨਹਾਤਾ। ਚਾਰ ਵੇਦ ਕਾ ਹੋਏ ਗਿਆਤਾ। ਵੇਦਨ ਵੇਦ ਆਪ ਵਿਧਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਲ ਮਿਲਾਏ ਜੋਤ ਜਗਾਏ ਇਕ ਕਰਾਏ ਬਿਧਨਾਤਾ। ਬਿਧਨਾ ਬਿਧ ਬਿਧ ਬਣਾਏ। ਸਿਧਨਾ ਸਿਧ ਸਿੱਧ ਕਰਾਏ। ਰਿਧਨਾ ਰਿਧ ਰਿਦੇ ਵਸਾਏ। ਆਤਮ ਰਿਧ ਆਤਮ ਵਿਧ ਗੁਰਸਿਖ ਸਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਲ ਮਿਲਾਏ ਜੋਤ ਜਗਾਏ। ਕਾਰਜ ਸਿੱਧ ਜੋ ਗੁਰ ਚਰਨੀ ਆਏ। ਦਰਗਹਿ ਸਾਚੀ ਮਾਣ ਦਵਾਏ। ਸਾਚੀ ਦਰਗਹਿ ਸਾਚਾ ਧਾਮ। ਏਕਾ ਜੋਤ ਜਗਾਏ ਰਾਮ। ਪੂਰ ਕਰਾਏ ਗੁਰਮੁਖ ਕਾਮ। ਸੋਹੰ ਪਿਲਾਏ ਸਾਚਾ ਜਾਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰ ਕਰਾਏ ਆਪਣਾ ਕਾਮ। ਸਾਚਾ ਨਾਮ ਜਗਤ ਧੀਰ। ਕਲਜੁਗ ਰੱਖੇ ਪ੍ਰਭ ਅਖ਼ੀਰ। ਮੇਟ ਮਿਟਾਏ ਪੀਰ ਪੈਗ਼ੰਬਰ ਔਲੀਏ ਸਰਬ ਫ਼ਕੀਰ। ਏਕਾ ਸ਼ਬਦ ਚਲਾਏ ਸੋਹੰ ਸਾਚਾ ਤੀਰ। ਈਸਾ ਮੂਸਾ ਕੋਇ ਰਹਿਣ ਨਾ ਪਾਏ, ਪ੍ਰਭ ਕਰਾਏ ਅਖੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਜੋਤ ਪਰਗਟਾਏ, ਸਚ ਸੁੱਚ ਵਰਤਾਏ ਵਡ ਪੀਰਨ ਪੀਰ। ਪੀਰਨ ਪੀਰ ਆਪ ਵਡ ਪੈਗ਼ੰਬਰਾ। ਝੂਠਾ ਖੇਲ ਮਿਟਾਏ ਕਲਜੁਗ ਅਡੰਬਰਾ। ਸਤਿਜੁਗ ਸਚ ਰਚਾਏ ਸਚ ਸਵੰਬਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸਰਬ ਭਰਤੰਬਰਾ। ਸ੍ਰਿਸ਼ਟ ਸਬਾਈ ਪ੍ਰਭ ਭਰਤੰਬਰਾ। ਬੇਮੁਖਾਂ ਸਦਾ ਸਦਾ ਪ੍ਰਭ ਭੰਗਰਾ। ਸੋਹੰ ਸਾਚਾ ਜ਼ਹਾਜ ਬਣਾਇਆ ਚਲਾਇਆ ਸਾਚਾ ਨਾਮ ਲਾਇਆ ਲੰਗਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਟ ਮਿਟਾਏ ਅੰਤ ਖਪਾਏ ਪੀਰ ਪੈਗ਼ੰਬਰਾਂ। ਪੀਰ ਪੈਗ਼ੰਬਰਾਂ ਸਰਬ ਮਿਟਾਏ। ਕੁਰਾਨ ਅੰਜ਼ੀਲ ਵਕ਼ਤ ਚੁਕਾਏ। ਈਸਾ ਮੂਸਾ ਮੁਹੰਮਦੀ ਪ੍ਰਭ ਦੇ ਸਜ਼ਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤਕਾਲ ਕਲ ਅਚਰਜ ਖੇਲ ਆਪ ਰਚਾਏ। ਰਚੇ ਰਚਾਏ ਆਪਣੀ ਖੇਲ। ਕਲਜੁਗ ਅੰਤ ਹੋਏ ਅਵੇਰ। ਗੁਰਮੁਖਾਂ ਮਿਲਾਏ ਸਾਚਾ ਮੇਲ। ਪ੍ਰਭ ਅਗਨ ਜੋਤ ਜਲਾਏ, ਲਗਾਏ ਬਿਨ ਬਾਤੀ ਬਿਨ ਤੇਲ। ਗੁਰਮੁਖ ਸਾਚੇ ਵਿਚ ਸਮਾਏ, ਅਚਰਜ ਪਾਰਬ੍ਰਹਮ ਦਾ ਖੇਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਛੜਿਆਂ ਕਲਜੁਗ ਕਰਾਇਆ ਸਾਚਾ ਮੇਲ। ਮਿਲਿਆ ਮੇਲ ਭਗਤ ਭਗਵਾਨਾ। ਦਇਆ ਧਾਰੀ ਸਚ ਨਿਸ਼ਾਨਾ। ਸਾਚਾ ਪ੍ਰਭ ਗੁਣੀ ਨਿਧਾਨਾ। ਆਤਮ ਜੋਤ ਜਗਾਏ ਮਹਾਨਾ। ਜਗੇ ਜੋਤ ਮਿਟੇ ਅਭਿਮਾਨਾ। ਅਨਹਦ ਸਾਚੀ ਧੁਨ ਉਪਜਾਣਾ। ਪਾਰਬ੍ਰਹਮ ਦਰਸ ਦਿਖਾਏ ਗੁਰਮੁਖ ਸਾਚੇ ਬਿਧਨਾਨਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਜੋਤ ਪਰਗਟਾਏ ਵਿਸ਼ਨੂੰ ਭਗਵਾਨਾ। ਦਇਆ ਧਾਰੀ ਸਚ ਨਿਸ਼ਾਨ। ਗੁਰ ਦਰਬਾਰੀ ਚੁਕੇ ਕਾਨ। ਚਰਨ ਨਿਮਸਕਾਰੀ ਦੇਵੇ ਮਾਣ। ਵਿਚ ਸੰਸਾਰ ਜੀਵ ਤੇਰੇ ਤਾਨ। ਤੇਰੇ ਦਰ ਦਰਬਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰਾ ਹੋਏ ਸਹਾਏ। ਗੁਰਮੁਖ ਸਾਚੇ ਆਸਾ ਪੂਰਾ। ਪ੍ਰਭ ਅਬਿਨਾਸ਼ੀ ਸਤਿਗੁਰ ਤੇਰਾ। ਆਵੇ ਜਾਵੇ ਬੇੜਾ ਕਰ ਜਾਏ ਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ, ਦੇਵੇ ਮੋਖ ਦਵਾਰਾ। ਜੋਤ ਮਿਲਾਏ ਕਿਰਪਾ ਧਾਰੀ। ਧਰਮ ਰਾਏ ਨਾ ਕਰੇ ਖੁਆਰੀ। ਪ੍ਰਭ ਸਾਚਾ ਰੱਖੇ ਚਰਨ ਦਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਹਿੰਮਾ ਜਗਤ ਨਿਆਰੀ ਅਪਰ ਅਪਾਰੀ। ਅਪਰ ਅਪਾਰ ਆਪ ਕਰਤਾਰ। ਸਤਿਜੁਗ ਵਰਤੇ ਸਤਿ ਵਿਹਾਰ। ਪ੍ਰਭ ਸਾਚਾ ਕਰਤੇ ਕੋਈ ਨਾ ਜਾਣੇ ਸਾਰ। ਉਪਰ ਧਰੇ ਧਰੇ ਜੋਤ ਨਿਹਕਲੰਕ ਬਲੀ ਬਲਕਾਰ। ਗੁਰਮੁਖ ਆਏ ਦਰ ਤੇ ਬਾਂਹੋਂ ਪਕੜ ਦੇਵੇ ਤਾਰ। ਮਾਣ ਦਵਾਏ ਸਾਚੇ ਦਰ ਤੇ, ਦੋਏ ਜੋੜ ਕਰਨ ਨਿਮਸਕਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਧ ਸੰਗਤ ਬੇੜਾ ਕਰ ਜਾਏ ਪਾਰ। ਸਤਿਗੁਰ ਬੇੜਾ ਆਪ ਬੰਨ੍ਹਾਏ। ਗੁਰ ਸੰਗਤ ਪ੍ਰਭ ਦਇਆ ਕਮਾਏ। ਸਤਿਜੁਗ ਸਾਚਾ ਚੰਨ ਚੜ੍ਹਾਏ। ਗੁਰਮੁਖ ਸਾਚਾ ਸਤਿ ਸਤਿ ਸਤਿ ਕਰ ਮੰਨ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਏ। ਗੁਰਮੁਖ ਪੂਰਾ ਸੇਵ ਕਮਾਏ। ਪ੍ਰਭ ਅਬਿਨਾਸ਼ੀ ਚਰਨ ਲਗਾਏ। ਦੇਵੇ ਵਡਿਆਈ ਜਨਮ ਮਰਨ ਕਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਏ। ਦਇਆ ਕੀਨੀ ਦਇਆ ਧਾਰ। ਗੁਰਸਿਖ ਸਾਚੇ ਕੀਨੇ ਪਾਰ। ਸਾਚਾ ਨਾਮ ਦੀਆ ਅਧਾਰ। ਝੂਠਾ ਜਗਤ ਦਿਸਾਏ ਵਿਹਾਰ। ਆਤਮ ਮਾਰੇ ਸਰਬ ਹੰਕਾਰ। ਸਚ ਸੁੱਚ ਕਰੇ ਵਰਤਾਰ। ਨਰ ਨਰ ਨਰ ਕਲੰਕਨਿਹ ਅਵਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਂਹੋਂ ਪਕੜ ਕਲ ਦੇਵੇ ਤਾਰ। ਪਾਰ ਉਤਾਰੇ ਜੀਵ ਜੰਤ ਆਪ ਉਧਾਰੇ। ਸਾਧ ਸੰਤ ਪ੍ਰਭ ਚਰਨ ਦਵਾਰੇ। ਆਦਿ ਅੰਤ ਪ੍ਰਭ ਕਿਰਪਾ ਧਾਰੇ। ਬੈਠ ਇਕੰਤ ਜੋਤ ਜਗਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਵ ਜੰਤ ਵੇਖੇ ਸਰਬ ਪਸਾਰੇ। ਜੀਵ ਜੰਤ ਸਰਬ ਪਸਾਰ। ਜੋਤ ਸਰੂਪੀ ਜਗਤ ਵਿਹਾਰ। ਜਾਮੇ ਧਾਰੇ ਵਾਰੋ ਵਾਰ, ਆਵੇ ਜਾਵੇ ਵਕ਼ਤ ਵਿਚਾਰ। ਜਗਤ ਉਲਟਾਵੇ ਦੁਸ਼ਟ ਸੰਘਾਰ। ਭੁੱਖ ਗਵਾਵੇ ਦੇਵੇ ਸ਼ਬਦ ਅਧਾਰ। ਸੁਖ ਉਪਜਾਵੇ ਆਪੇ ਰੋਗ ਦੇਵੇ ਮਾਰ। ਕੁੱਖ ਸੁਫਲ ਕਰਾਵੇ ਜਨ ਭਗਤ ਰੱਖੇ ਚਰਨ ਪਿਆਰ। ਉਜਲ ਮੁਖ ਰਖਾਵੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਆਇਣ ਚਲ ਦਰਬਾਰ। ਗੁਰਮੁਖ ਸਾਚੇ ਪ੍ਰਭ ਦਇਆ ਕਮਾਏ। ਆਪ ਆਪਣੀ ਸੇਵਾ ਲਾਏ। ਆਤਮ ਸੁਖ ਸਰਬ ਉਪਜਾਏ। ਸੂਖਮ ਸੂਖ ਵਿਚ ਸਮਾਏ। ਦੂਖ ਭੂਖ ਪ੍ਰਭ ਮਿਟਾਏ। ਆਲਸ ਨਿੰਦਰਾ ਪ੍ਰਭ ਮਗਰੋਂ ਲਾਹੇ। ਆਤਮ ਜਿੰਦਰਾ ਪ੍ਰਭ ਖੋਲ੍ਹ ਵਖਾਏ। ਆਤਮ ਇੰਦਰਾ ਪ੍ਰਭ ਰੂਪ ਵਖਾਏ। ਸਰਬ ਵਸੰਦਰਾ ਨਜ਼ਰੀ ਆਏ। ਜੋਤ ਜਗੰਦਰਾ ਜੋਤ ਪਰਗਟਾਏ। ਵਾਸੀ ਬਨ ਬਿੰਦਰਾ ਦਰਸ ਦਿਖਾਏ। ਕਾਇਆ ਕੋਠੀ ਅੰਦਰ ਕੰਦਰਾ, ਜੋਤ ਸਰੂਪੀ ਦੀਪ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦਇਆ ਕਮਾਏ। ਸਚ ਕਾਰ ਗੁਰਸਿਖ ਲਗਾਇਆ। ਜਗਤ ਲੇਖ ਲਿਖਾਰ ਪ੍ਰਭ ਆਪ ਬਣਾਇਆ। ਕਰ ਵੇਖ ਵਿਚਾਰ ਹੱਥ ਕਲਮ ਫੜਾਇਆ। ਏਕਾ ਬਖ਼ਸ਼ੇ ਸ਼ਬਦ ਅਧਾਰ, ਆਤਮ ਸੁੰਨ ਖੋਲ੍ਹ ਵਖਾਇਆ। ਆਤਮ ਉਪਜਾਵੇ ਸੱਚੀ ਧੁਨਕਾਰ, ਸੁਰਤ ਸ਼ਬਦ ਪ੍ਰਭ ਦੇਵੇ ਤਾਰ, ਦੇਵੇ ਵਡਿਆਈ ਵਿਚ ਸੰਸਾਰ, ਸਿੰਘ ਦਰਸ਼ਨ ਪ੍ਰਭ ਮਾਣ ਦਵਾਇਆ। ਸਾਚੀ ਦੇਵੇ ਭਗਤ ਵਡਿਆਈ, ਪ੍ਰਭ ਸਾਚੇ ਸਚ ਕਰਮ ਕਮਾਇਆ। ਲਿਖੇ ਲੇਖ ਦੇ ਮਿਟਾਇਆ। ਗੁਰਮੁਖ ਸਾਚਾ ਵੇਖ, ਪ੍ਰਭ ਲੇਖ ਲਿਖਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖ ਸਾਚੇ ਹੋਏ ਸਹਾਇਆ। ਆਪ ਆਪਣੀ ਦਇਆ ਧਾਰੇ। ਕਰ ਕਿਰਪਾ ਪ੍ਰਭ ਪਾਰ ਉਤਾਰੇ। ਸਿਰ ਰੱਖੇ ਹੱਥ ਨਾ ਆਵੇ ਹਾਰੇ। ਸਾਚੀ ਸੁੰਨ ਪ੍ਰਭ ਦਰ ਖੁਲ੍ਹਾਰੇ। ਉਤਮ ਹੋਏ ਵਿਚ ਰਿਖ ਮੁਨ, ਜਨ ਭਗਤ ਪਿਆਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਭਰੇ ਸ਼ਬਦ ਭੰਡਾਰੇ। ਸ਼ਬਦ ਭੰਡਾਰੇ ਆਪ ਵਰਤਾਰੇ ਸਚ ਦਾਤਾਰ। ਵਿਚ ਦਿਸਾਏ ਜੋਤ ਅਧਾਰ। ਇਕ ਰਖਾਏ ਓਟ ਕਰਤਾਰ। ਸ਼ਬਦ ਲਿਖਾਏ ਆਪ ਨਿਰੰਕਾਰ। ਗੁਰਸਿਖ ਤਰਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਧਾਰ। ਗੁਰ ਸੇਵਾ ਕਾਰਜ ਰਾਸੇ। ਪ੍ਰਭ ਅਬਿਨਾਸ਼ੀ ਹਿਰਦੇ ਰੱਖੇ ਵਾਸੇ। ਦੂਤੀ ਦੁਸ਼ਟ ਦਰ ਤੋਂ ਨਾਸੇ। ਕੋਹੜੀ ਕੁਸ਼ਟੀ ਪ੍ਰਭ ਰੱਖਣ ਚਰਨ ਭਰਵਾਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭਨਾ ਦੁਖੜੇ ਆਪ ਵਿਨਾਸੇ। ਪ੍ਰਭ ਅਬਿਨਾਸ਼ੀ ਸਾਚਾ ਘਰ। ਗੁਰਮੁਖ ਸਾਚਾ ਜਾਏ ਤਰ। ਸਾਚਾ ਪ੍ਰਭ ਦੇਵੇ ਸਾਚਾ ਵਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਅਵਤਾਰ ਨਰ। ਦਰ ਦਵਾਰ ਪ੍ਰਭ ਦਿਸਾਏ। ਸਚ ਘਰ ਬੁੱਧ ਉਪਜਾਏ। ਆਤਮ ਭੇਦ ਸਰਬ ਖੁਲ੍ਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਨ ਪੜੇ ਦੀ ਲਾਜ ਰਖਾਏ। ਸਾਚਾ ਪ੍ਰਭ ਕਿਰਪਾ ਧਾਰ। ਦਰ ਆਇਆ ਪ੍ਰਭ ਜਾਏ ਤਾਰ। ਘਰ ਪਾਇਆ ਹਰਿ ਭਗਤ ਭੰਡਾਰ। ਸਰਬ ਸਿਕਦਾਰ ਨਿਹਕਲੰਕ ਨਰਾਇਣ ਨਰ ਅਵਤਾਰ। ਵਰ ਪਾਏ ਦੁਤਰ ਜਾਏ ਤਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਦੇਵੇ ਦਰਸ ਜੋਤ ਅਪਾਰ। ਜੋਤ ਸਰੂਪੀ ਦਰਸ ਦਿਖਾਏ। ਆਤਮ ਹਰਸ ਸਰਬ ਮਿਟਾਏ। ਅੰਮ੍ਰਿਤ ਬਰਸ ਸ਼ਾਂਤ ਕਰਾਏ। ਬੈਠ ਇਕਾਂਤ ਜੋਤ ਜਗਾਏ। ਦਿਵਸ ਰੈਣ ਇਕ ਰੰਗ ਰੰਗਾਏ। ਸਾਚੀ ਮੰਗ ਦਰ ਮੰਗਣ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਾਨ ਗੁਰਸਿਖ ਝੋਲੀ ਪਾਏ। ਸਾਚ ਦਾਨ ਗੁਰ ਸਾਚੇ ਦੀਆ। ਗੁਰਸਿਖ ਕਰਾਇਆ ਨਿਰਮਲ ਜੀਆ। ਆਪ ਆਪਣੇ ਜੇਹਾ ਕੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਜਗਾਇਆ ਦੀਆ। ਸਾਚਾ ਪ੍ਰਭ ਸਾਚੀ ਕਲ। ਗੁਰਮੁਖ ਆਏ ਦਰ ਤੇ ਚਲ। ਸਾਧ ਸੰਗਤ ਦਰ ਬੈਠੇ ਮਲ। ਦਰਸ ਦਿਖਾਏ ਆਪ ਅਖੱਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਸਦਾ ਸਦਾ ਅਟੱਲ। ਆਪ ਅਟੱਲ ਅਟੱਲ ਰਖਾਏ। ਆਪ ਅਚੱਲ ਅਚੱਲ ਕਰਾਏ। ਗੁਰ ਸੰਗ ਸਾਥ ਗੁਰਮੁਖ ਆਤਮ ਸੁਖ ਪਾਏ। ਆਤਮ ਦੁਖੜੇ ਸਾਰੇ ਜਾਣ, ਸੁਖ ਸੂਖਮ ਪ੍ਰਭ ਦੇਹ ਵਸਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਜ ਘਰ ਵਾਸੀ ਪਰਗਟ ਜੋਤ ਨਿਜ ਘਰ ਦਰਸ ਦਿਖਾਏ। ਨਿਜ ਘਰ ਪ੍ਰਭ ਵਸੇਰਾ। ਆਪ ਜਣਾਏ ਤੇਰਾ ਮੇਰਾ। ਦੇਵੇ ਦਰਸ ਨਾ ਲਾਏ ਦੇਰਾ। ਨਾ ਜਾਣੇ ਦੂਰ ਗੁਰਮੁਖਾਂ ਸਦ ਵਸੇ ਨੇਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪਾਏ ਵਿਚ ਮਾਤ ਦੇ ਫੇਰਾ। ਫੇਰਾ ਪਾਏ ਵਿਚ ਮਾਤ। ਸੋਹੰ ਵਰਤਾਵੇ ਸਾਚੀ ਦਾਤ। ਜਗਤ ਦਿਖਾਵੇ ਵਡ ਕਰਾਮਾਤ। ਚਰਨ ਲਗਾਵੇ ਆਪ ਪਛਾਣੇ ਜਨ ਭਗਤਾਂ ਸਦ ਰੱਖੇ ਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਜਗਾਵੇ ਮਾਰ ਝਾਤ। ਜਗੇ ਜੋਤ ਆਤਮ ਜੋਤੀ। ਆਪ ਜਗਾਏ ਆਤਮ ਸੋਤੀ। ਦਿਵਸ ਰੈਣ ਰੈਣ ਦਿਵਸ ਏਕਾ ਰੰਗ ਹੋਤੀ। ਗੁਰਮੁਖ ਸਾਚੇ ਆਪ ਬਣਾਏ ਕਲਜੁਗ ਪ੍ਰਭ ਮਾਣਕ ਮੋਤੀ। ਸੋਹੰ ਸਾਚੀ ਚੋੋਗ ਚੁਗਾਏ, ਦੁਰਮਤ ਮੈਲ ਆਤਮ ਧੋਤੀ। ਮਹਾਰਾਜ ਸ਼ੇਰ ਸਿੰਘ ਦੇਵੇ ਦਾਨ, ਸਤਿ ਸਤਿ ਸਤਿ ਸੰਤੋਖੀ। ਸਤਿ ਸੰਤੋਖ ਆਤਮ ਦਵਾਏ, ਸਾਚਾ ਦੇਵੇ ਬ੍ਰਹਮ ਗਿਆਨ। ਚਰਨ ਧੂੜ ਸਾਚਾ ਇਸ਼ਨਾਨ। ਆਤਮ ਗੂੜ੍ਹ ਜੋਤ ਮਹਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪੇ ਆਪ ਹੋਏ ਮਿਹਰਵਾਨ। ਸਾਚਾ ਪ੍ਰਭ ਸਦ ਮਿਹਰਵਾਨਾ। ਆਪਣੇ ਆਪ ਰਹੇ ਭਗਵਾਨਾ। ਏਕਾ ਜੋਤ ਏਕਾ ਗੋਤ ਗੁਰਸਿਖ ਮਿਲਾਣਾ। ਗੁਰਮੁਖ ਸਾਚੇ ਆਤਮ ਧੋਤ, ਪਾਪ ਉਤਾਰੇ ਕੋਟ ਕੋਟ, ਸਾਧ ਸੰਗਤ ਪ੍ਰਭ ਵਿਚ ਰਲਾਣਾ। ਆਤਮ ਲਾਏ ਸੋਹੰ ਚੋਟ ਕੱਢੇ ਖੋਟ, ਸ਼ਬਦ ਧੁਨ ਪ੍ਰਭ ਉਪਜਾਣਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਏਕਾ ਦੇਵੇ ਚਰਨ ਧਿਆਨਾ। ਚਰਨ ਧਿਆਨ ਜਨ ਰਖਾਓ। ਆਪ ਆਪਣਾ ਪਾਰ ਕਰਾਓ। ਜਗਤ ਸੁਫਨਾ ਅੰਤ ਛੱਡ ਜਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਦਰਸ ਦਿਖਾਓ। ਪ੍ਰਭ ਚੁਕਾਏ ਤੇਰਾ ਮੇਰਾ। ਕੋਈ ਨਾ ਕਰੇ ਹੇਰਾ ਫੇਰਾ। ਜੋਤ ਜਗਾਏ ਸੰਞ ਸਵੇਰਾ। ਗੁਰਸਿਖਾਂ ਕਰੇ ਪਾਰ ਬੇੜਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਨਾ ਲਾਏ ਦੇਰਾ। ਗੁਰਸਿਖ ਬੇੜਾ ਪਾਰ ਕਰ, ਗੁਰ ਪਾਰ ਉਤਾਰਾ। ਗੁਰਸਿਖ ਸਾਚੀ ਭੀਖਿਆ ਗੁਰ ਦਰਬਾਰਾ। ਆਤਮ ਰੱਖਿਆ ਕਰੇ ਗਿਰਧਾਰਾ। ਸਾਚੀ ਸਿਖਿਆ ਗੁਰ ਚਰਨ ਪਿਆਰਾ। ਮਦਿਰਾ ਮਾਸ ਤਜਣ ਵਿਕਾਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਸਦ ਦੁੱਤਰ ਤਾਰਾ। ਦੁਤਰ ਤਾਰੇ ਦੋ ਜਹਾਨੀ। ਗੁਰਮੁਖ ਸਾਚੇ ਪ੍ਰਭ ਆਪ ਪਛਾਣੀ। ਵਕ਼ਤ ਵਖਾਵੇ ਗੁਣ ਨਿਧਾਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੁਕਾਏ ਆਵਣ ਜਾਣੀ। ਆਵਣ ਜਾਣ ਆਪ ਚੁਕਾਇਆ। ਆਪ ਆਪਣਾ ਮਾਣ ਰਖਾਇਆ। ਦਰ ਘਰ ਆਏ ਪ੍ਰਭ ਮਾਣ ਦਵਾਇਆ। ਹੋਏ ਨਿਮਾਣਾ। ਨਿਤਾਣਾ ਦਰ ਪ੍ਰਭ ਸੀਸ ਝੁਕਾਇਆ। ਸਾਵਣ ਸਾਵਣ ਪ੍ਰਭ ਅੰਮ੍ਰਿਤ ਮੇਘ ਵਰਸਾਇਆ। ਪਾਵਨ ਪਾਵਨ ਪਤਿਤ ਪਾਵਨ ਪ੍ਰਭ ਆਤਮ ਵਿਚ ਸਮਾਇਆ। ਆਵਣ ਗਵਣ ਗਵਣ ਆਵਣ ਪ੍ਰਭ ਸਾਰਾ ਡੇਰਾ ਢਾਹਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਰੰਗ ਰੰਗਾਇਆ। ਰੰਗ ਰੰਗ ਗੁਰ ਏਕ ਰੰਗ। ਸੰਗ ਸੰਗ ਸੰਗ ਪ੍ਰਭ ਸਾਚੇ ਕਾ ਸਾਚਾ ਸੰਗ। ਸਾਚਾ ਸੰਗ ਸਾਚਾ ਅੰਗ ਪ੍ਰਭ ਸਹਾਈ ਅੰਗ ਸੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਦਰ ਘਰ ਆਏ ਕੱਟੇ ਭੁੱਖ ਨੰਗ। ਸਾਚਾ ਪ੍ਰਭ ਸਦਾ ਸਹਾਈ। ਸੰਸਾ ਰੋਗ ਸਰਬ ਗਵਾਈ। ਆਪਣੀ ਬਣਤ ਆਪ ਬਣਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਆਪ ਵਡਿਆਈ। ਗੁਰਸਿਖ ਆਤਮ ਵੱਜੀ ਵਧਾਈ, ਚਾਓ ਘਨੇਰਾ। ਦੇਵੇ ਵਡਿਆਈ ਸੱਚਾ ਸਤਿਗੁਰ ਤੇਰਾ। ਪੰਚਮ ਜੇਠ ਵਿਚ ਮਾਤ ਪ੍ਰਭ ਪਾਇਆ ਫੇਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਭੇਖ ਗੁਰਮੁਖ ਵਿਰਲਾ ਕਲ ਜਾਣੇ ਤੇਰਾ। ਦਰ ਘਰ ਸਿਖ ਸਾਚੇ ਪੁੱਛਿਆ। ਆਤਮ ਹੋਈ ਸਾਚੀ ਇੱਛਿਆ। ਸੋਹੰ ਦੇਵੇ ਦਾਨ ਪ੍ਰਭ ਸਾਚੀ ਭਿਛਿਆ। ਕਰੇ ਆਪ ਭਗਵਾਨ ਤੇਰੀ ਰੱਛਿਆ। ਵਾਲੀ ਦੋ ਜਹਾਨ ਪੂਰਨ ਕਰੇ ਇੱਛਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਾਤ ਪੂਰ ਕਰਾਏ ਤੂਰ ਵਜਾਏ ਨੂਰ ਉਪਾਏ ਗੁਰਸਿਖ ਤੇਰੀ ਇੱਛਿਆ। ਆਤਮ ਇਛਿਆ ਸਤਿਗੁਰ ਪੂਰੇ। ਸ਼ਬਦ ਸ਼ਬਦ ਪ੍ਰਭ ਕਰੇ ਭਰਪੂਰੇ। ਗੁਰਸਿਖ ਆਏ ਗੁਰ ਚਰਨ ਹਜ਼ੂਰੇ। ਪ੍ਰਭ ਸ਼ਬਦ ਲਿਖਾਏ ਸਤਿਗੁਰ ਭਰਪੂਰੇ। ਭੁਲ ਨਾ ਜਾਏ ਜਨ ਬਚਨ ਕਰੇ ਅਧੂਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਸਾ ਮਨਸਾ ਸਾਰੀ ਪੂਰੇ। ਸਾਚਾ ਸ਼ਬਦ ਸਿਖ ਕਮਾਵਣਾ। ਪੂਰ ਕਰਾਏ ਪ੍ਰਭ ਆਤਮ ਕਾਮਨਾ। ਆਪ ਫੜੇ ਅੰਤ ਤੇਰਾ ਦਾਮਨਾ। ਦਰਗਹਿ ਸਾਚੀ ਮਾਣ ਦਵਾਵਣਾ। ਸਾਚਾ ਘਰ ਦਰ ਦਰਗਹਿ ਬਨਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਓਟ ਗੁਰਮੁਖ ਸਾਚੇ ਵਿਚ ਮਾਤ ਰਖਾਵਣਾ। ਗੁਰਸਿਖ ਰੱਖ ਏਕਾ ਓਟ। ਪ੍ਰਭ ਗਵਾਏ ਆਤਮ ਖੋਟ। ਆਪ ਉਡਾਏ ਆਲ੍ਹਣਿਓ ਡਿਗੇ ਬੋਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਰਖਾਏ ਏਕਾ ਓਟ। ਸਾਚਾ ਗੁਰ ਸਾਰੰਗ ਧਰ। ਗੁਰਸਿਖ ਆਏ ਚਰਨੀ ਪਰ। ਗੁਰ ਚਰਨ ਲਾਗ ਭਵਜਲ ਤਰ। ਪ੍ਰਭ ਦਵਾਏ ਸਾਚਾ ਘਰ। ਜੋਤ ਸਰੂਪੀ ਨਿਹਕਲੰਕ ਅਵਤਾਰ ਨਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਖੁਲ੍ਹਾਏ ਤੇਰਾ ਸਾਚਾ ਦਰ। ਆਤਮ ਦਰ ਆਪ ਖੁਲ੍ਹਾਏ। ਅਕਾਰ ਕਰ ਜੋਤ ਜਗਾਏ। ਏਕਾ ਨੂਰ ਅੰਧੇਰ ਮਿਟਾਏ। ਕਰਮ ਕਰ ਦਰਸ ਦਿਖਾਏ। ਗੁਰਮੁਖ ਸਾਚੇ ਧਰਮ ਕਰ, ਮਦਿਰਾ ਮਾਸ ਰਸਨ ਨਾ ਲਾਏ। ਪੂਰਾ ਬਚਨ ਜਾਇਣ ਹਰ, ਕੁੰਭੀ ਨਰਕ ਦੇ ਸਜਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਚਰਨ ਲਾਗ ਭੁਲ ਨਾ ਜਾਏ। ਮਦਿਰਾ ਮਾਸ ਗੁਰਸਿਖ ਖਾਏ। ਸਾਚਾ ਪ੍ਰਭ ਦਰ ਦੁਰਕਾਏ। ਏਥੇ ਓਥੇ ਥਾਏਂ ਨਾ ਪਾਏ। ਕੁੰਭੀ ਨਰਕ ਆਪ ਰਖਾਏ। ਗਰਭਵਾਸ ਆਵਣ ਜਾਵਣ ਗੇੜ ਫਿਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਡਜ ਜੇਰਜ ਉਤਭੁਜ ਸੇਤਜ ਵਿਚ ਰਖਾਏ। ਸਾਚੇ ਗੁਰ ਦੀ ਸਾਚੀ ਆਣ। ਝੂਠਾ ਖੇਲ ਜਗਤ ਵਿਚ ਜਾਣ। ਜੋਤ ਪਰਗਟਾਏ ਵਿਚ ਮਾਤ ਵਿਸ਼ਨੂੰ ਭਗਵਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਮਹਾਨ। ਏਕਾ ਜੋਤ ਕਰੇ ਅਕਾਰ। ਸਾਧ ਸੰਗਤ ਵਰਤਾਵੇ ਸਤਿ ਵਰਤਾਰ। ਏਕਾ ਜੋਤ ਜਗਾਵੇ ਅਪਰ ਅਪਾਰ। ਝੂਠਾ ਧੰਦਾ ਸਰਬ ਮਿਟਾਵੇ, ਸਤਿ ਸਚ ਸੁੱਚ ਕਰੇ ਵਰਤਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪੀ ਕਲ ਜਾਮਾ ਧਾਰ।

Leave a Reply

This site uses Akismet to reduce spam. Learn how your comment data is processed.