Granth 02 Likhat 005: 6 Jeth 2009 Bikarmi Prem Singh De Greh Raat de Samein Pind Bugge

੬ ਜੇਠ ੨੦੦੯ ਬਿਕ੍ਰਮੀ ਪ੍ਰੇਮ ਸਿੰਘ ਦੇ ਗ੍ਰਹਿ ਰਾਤ ਦੇ ਸਮੇਂ ਪਿੰਡ ਬੁੱਗੇ
ਸਤਿਗੁਰ ਸਾਚਾ ਵਿਚ ਵਰਭੰਡੇ। ਸਤਿਗੁਰ ਸਾਚਾ ਵਿਚ ਨਵ ਖੰਡੇ। ਸਤਿਗੁਰ ਸਾਚਾ ਵਿਚ ਬ੍ਰਹਿਮੰਡੇ। ਸਤਿਗੁਰ ਸਾਚਾ ਸਾਚਾ ਦਾਨ ਜਗਤ ਵਿਚ ਵੰਡੇ। ਸਤਿਗੁਰ ਸਾਚਾ ਸੋਹੰ ਸ਼ਬਦ ਉਠਾਏ ਖੰਡੇ। ਸਤਿਗੁਰ ਸਾਚਾ ਗੁਰਮੁਖਾਂ ਵਡਿਆਏ ਵਿਚ ਵਰਭੰਡੇ। ਸਤਿਗੁਰ ਸਾਚਾ ਬੇਮੁਖਾਂ ਆਤਮ ਕਰੇ ਰੰਡੇ। ਸਤਿਗੁਰ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਦੁਖ ਰੋਗ ਸਾਰੇ ਖੰਡੇ। ਸਤਿਗੁਰ ਸਾਚਾ ਸਰਬ ਗੁਣ। ਸਤਿਗੁਰ ਸਾਚਾ ਮੇਲ ਮਿਲਾਏ ਗੁਰਮੁਖ ਸਾਚੇ ਚੁਣ। ਸਤਿਗੁਰ ਸਾਚਾ ਆਪ ਵਖਾਣੇ ਕੋਇ ਨਾ ਜਾਣੇ ਪ੍ਰਭ ਸਾਚੇ ਦੇ ਸਾਚੇ ਗੁਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਸਿੱਖ ਉਪਜਾਵੇ ਵਿਚ ਮਾਤ ਚੁਣ। ਸਤਿਜੁਗ ਸਾਚੇ ਕਰਮ ਕਮਾਵਣਾ। ਗੁਰਮੁਖਾਂ ਪ੍ਰਭ ਆਪ ਉਠਾਵਣਾ। ਜੋਤ ਸਰੂਪੀ ਦੀਪਕ ਆਤਮ ਵਿਚ ਜਗਾਵਣਾ। ਏਕਾ ਜੋਤ ਏਕਾ ਗੋਤ ਰੰਗ ਰੰਗਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਮਾਂ ਸੁਹਾਵਣਾ। ਸਤਿਗੁਰ ਸਤਿ ਸਤਿ ਸਤਿ ਵਰਤਾਏ। ਆਪੇ ਸਤਿਗੁਰ ਚਰਨ ਲਗਾਏ। ਬੇਮੁਖਾਂ ਪ੍ਰਭ ਗੂੜੀ ਨੀਂਦ ਸਵਾਏ। ਅੱਧੀ ਨੌਂ ਖੰਡ ਵਿਹਾਏ। ਕਲਜੁਗ ਜੀਵ ਸੁੰਞ ਮਸਾਣ ਰਖਾਏ। ਗੁਰਮੁਖ ਸਾਚੇ ਪ੍ਰਭ ਚਰਨ ਬਹਾਏ। ਪਰਗਟ ਜੋਤ ਜੋਤ ਸਰੂਪੀ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਚਰਨ ਧਿਆਨ ਰਖਾਏ। ਸਤਿਗੁਰ ਸਾਚਾ ਚਰਨ ਧਿਆਨਾ। ਸਤਿਗੁਰ ਦੇਵੇ ਬ੍ਰਹਮ ਗਿਆਨਾ। ਆਤਮ ਜੋਤ ਜਗੇ ਮਹਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਸਮਾਂ ਸੁਹਾਣਾ। ਪੰਚਮ ਜੇਠ ਜੋਤ ਜਗਾਏ ਵਡ ਜੋਧਨ ਜੋਧ। ਸਤਿਗੁਰ ਸਾਚਾ ਆਪੇ ਬੋਧ। ਵਡ ਵਡ ਪ੍ਰਭ ਵਡ ਜੋਧ। ਸ੍ਰਿਸ਼ਟ ਸਬਾਈ ਜਾਏ ਸੋਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਮਿਟਾਏ ਅੰਤਮ ਔਧ। ਸਤਿਗੁਰ ਸਾਚਾ ਸਾਚੀ ਮਤਿ। ਧਰੇ ਜੋਤ ਪ੍ਰਭ ਅਚੁੱਤ। ਕਲਜੁਗ ਜੀਵ ਮਿਟਾਏ ਝੂਠੇ ਸੁਤ। ਗੁਰਮੁਖ ਸਾਚੇ ਪ੍ਰਭ ਬਣਾਏ ਸਾਚੇ ਪੁੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਾਤ ਦੁੱਧ ਪੁੱਤ। ਸਤਿਗੁਰ ਸਾਚਾ ਵਡਾ ਵਡ ਦਾਨੀ। ਸਤਿਗੁਰ ਸਾਚਾ ਜਨ ਭਗਤਾਂ ਦੇਵੇ ਨਾਮ ਨਿਸ਼ਾਨੀ। ਸਤਿਗੁਰ ਸਾਚਾ ਗੁਰਮੁਖ ਸਾਚੇ ਬੂਝ ਬੁਝਾਣੀ। ਸਤਿਗੁਰ ਸਾਚਾ ਆਪੇ ਰਾਜਾ ਰਾਣੀ। ਸਤਿਗੁਰ ਸਾਚਾ ਆਪੇ ਆਪ ਹੋਏ ਵਡ ਗਿਆਨੀ। ਸਤਿਗੁਰ ਸਾਚਾ ਆਪੇ ਦੇਵੇ ਚਰਨ ਧਿਆਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਗੁਰਮੁਖ ਸਾਚੇ ਜਾਣੀ। ਸਤਿਗੁਰ ਸਾਚਾ ਸਚ ਕਰ ਜਾਣੋ। ਸਤਿਗੁਰ ਸਾਚਾ ਸਤਿਸੰਗ ਮਾਣੋ। ਸਤਿਗੁਰ ਸਾਚਾ ਪੂਰਨ ਬ੍ਰਹਮ ਪਛਾਣੋ। ਸਤਿਗੁਰ ਸਾਚਾ ਦਿਵਸ ਰੈਣ ਇਕ ਸਮਾਣੋ। ਸਤਿਗੁਰ ਸਾਚਾ ਪੂਰਨ ਦੇਵੋ ਮਾਣੋ। ਸਤਿਗੁਰ ਸਾਚਾ ਊਚ ਨੀਚ ਸਰਬ ਮਿਟਾਣੋ। ਸਤਿਗੁਰ ਸਾਚਾ ਬੀਚੋ ਬੀਚ ਜੀਵ ਜੰਤ ਸਮਾਣੋ। ਸਤਿਗੁਰ ਸਾਚਾ ਆਵਣ ਜਾਵਣ ਗੇੜ ਚੁਕਾਣੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਮਲਾਣੋ। ਸਤਿਗੁਰ ਸਾਚਾ ਜੋਤ ਨਿਰਾਲਮ। ਸਤਿਗੁਰ ਸਾਚਾ ਆਪ ਭੁਲਾਏ ਸਾਰੀ ਆਲਮ। ਸਤਿਗੁਰ ਸਾਚਾ ਗੁਰਮੁਖ ਸਾਚੇ ਹੱਥ ਫੜਾਏ ਕਾਲਮ। ਸਤਿਗੁਰ ਸਾਚਾ ਵਡ ਵਡ ਭੁਲਾਏ ਔਲੀਏ ਆਲਮ। ਸਤਿਗੁਰ ਸਾਚਾ ਸਾਚੀ ਦੇਵੇ ਮਤਿ। ਸਤਿਗੁਰ ਸਾਚਾ ਦੇਵੇ ਆਤਮ ਸਾਚਾ ਯਤ। ਸਤਿਗੁਰ ਸਾਚਾ ਆਤਮ ਬਿਜਾਏ ਸੋਹੰ ਸਾਚੇ ਵੱਤ। ਸਤਿਗੁਰ ਸਾਚਾ ਏਕਾ ਉਪਾਏ ਰਖਾਏ ਸਾਚਾ ਤਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਸਾਚੀ ਮਤਿ। ਸਾਚੇ ਧੰਦੇ ਆਪ ਲਗਾਏ। ਆਪਣੇ ਬੰਦੇ ਆਪ ਬਣਾਏ ਕਲਜੁਗ ਜੀਵ ਮੰਦੇ, ਮਦਿਰਾ ਮਾਸ ਮੁਖ ਰਖਾਏ। ਅੰਤਕਾਲ ਧਰਮ ਰਾਏ ਪਾਏ ਫੰਦੇ, ਦੇਵੇ ਆਪ ਸਜਾਏ। ਆਪ ਚੜ੍ਹਾਏ ਸਾਚੇ ਰੰਦੇ, ਛਿਲ ਛਿਲ ਤਨ ਮਾਸ ਲੁਹਾਏ। ਅੰਤ ਉਠਾਇਣ ਮਟਾਇਣ ਝੂਠੇ ਧੰਦੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇ ਸਜਾਏ। ਝੂਠ ਧੰਦਾ ਜਗਤ ਵਿਹਾਰਾ। ਏਕਾ ਸੱਚਾ ਸ਼ਬਦ ਆਪਾਰਾ। ਠੂਠਾ ਕੱਚਾ ਜੀਵ ਭੰਡਾਰਾ। ਏਕਾ ਸੱਚਾ ਵਿਚ ਜੋਤ ਅਕਾਰਾ। ਦੇਹੀ ਭੱਠਾ ਜੋਤ ਅੰਗਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਪਾਰ ਉਤਾਰਾ। ਸਤਿਗੁਰ ਸਾਚਾ ਪਾਰ ਉਤਾਰੇ। ਕਿਰਪਾ ਕਰੇ ਆਪ ਬਨਵਾਰੇ। ਸਤਿਗੁਰ ਸੱਚਾ ਸਚ ਧਾਮ ਨਿਆਰੇ। ਦੇਵੇ ਦਰਸ ਅਗੰਮ ਅਪਾਰੇ। ਸਤਿਗੁਰ ਸਾਚਾ ਕ੍ਰਿਸ਼ਨ ਮੁਰਾਰੇ। ਏਕਾ ਰਾਮ ਜਾਮਾ ਧਾਰੇ। ਸਤਿਗੁਰ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਮਾਤ ਲੋਕ ਵਿਚ ਧਾਰੇ। ਸਤਿਗੁਰ ਸਾਚਾ ਜਾਮਾ ਧਾਰ। ਜੋਤ ਸਰੂਪੀ ਕਰੇ ਵਿਹਾਰ। ਸਤਿਗੁਰ ਸਾਚਾ ਆਪ ਆਪਣਾ ਵਰਤਾਵੇ ਵਰਤਾਰ। ਸਤਿਗੁਰ ਸਾਚਾ ਸਾਧ ਸੰਗਤ ਦਿਸਾਵੇ ਇਕ ਦਰਬਾਰ। ਸਤਿਗੁਰ ਸਾਚਾ ਦਰ ਆਏ ਮੰਗਤ ਭਰ ਦੇਵੇ ਸ਼ਬਦ ਭੰਡਾਰ। ਸਤਿਗੁਰ ਸਾਚਾ ਚਾੜ੍ਹੇ ਰੰਗਤ, ਏਕਾ ਰੰਗ ਦੇ ਅਪਾਰ। ਸਾਧ ਸੰਗਤ ਪਰਗਟ ਜੋਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਰਸ ਅਪਾਰ। ਦੇਖ ਦਰਸ ਆਤਮ ਅਤੀਤਾ। ਗੁਰਸਿਖ ਆਤਮ ਹੋਏ ਸੀਤਾ। ਏਕਾ ਉਪਜੇ ਚਰਨ ਪ੍ਰੀਤਾ। ਸਤਿਗੁਰ ਮਿਲਿਆ ਸਾਚਾ ਮੀਤਾ। ਮਾਨਸ ਜਨਮ ਕਲਜੁਗ ਜੀਤਾ। ਆਪੇ ਪਾਏ ਆਪਣਾ ਕੀਤਾ। ਸਤਿਗੁਰ ਸਾਚੇ ਪਰਖੀ ਨੀਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਆਪ ਆਪਣੇ ਜਿਹਾ ਕੀਤਾ। ਆਪ ਆਪਣੇ ਰੰਗ ਰੰਗਾਏ। ਸੋਹੰ ਸਾਚੀ ਨਾਓ ਚੜ੍ਹਾਏ। ਕਰ ਕਿਰਪਾ ਪ੍ਰਭ ਪਾਰ ਉਤਾਰੇ। ਗੁਰਮੁਖ ਸਾਚੇ ਸੰਤ ਜਨ ਪ੍ਰਭ ਸਾਚੇ ਮਾਰਗ ਲਾਏ। ਮੁਖੋਂ ਕਹੇ ਧੰਨ ਧੰਨ, ਪਰਗਟ ਜੋਤ ਦਰਸ ਦਿਖਾਏ। ਸਾਚਾ ਸ਼ਬਦ ਸੁਣਾਏ ਕੰਨ, ਜਨ ਆਤਮ ਸਰਬ ਮਿਟਾਏ। ਗੁਰਮੁਖ ਬੇੜਾ ਬੰਧ ਬੰਧਾਏ। ਆਪ ਬਣਾਏ ਆਪਣੇ ਜਨ, ਕਿਰਪਾ ਕਰੇ ਜਗਤ ਪਿਤ ਮਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਪੰਚਮ ਜੇਠ ਗੁਰ ਸੰਗਤ ਦਇਆ ਕਮਾਏ। ਪੰਚਮ ਜੇਠ ਗੁਰ ਸਾਚਾ ਆਇਆ। ਚਤੁਰਭੁਜ ਆਪ ਕਹਾਇਆ। ਸਾਚੀ ਧੁਜ ਸ਼ਬਦ ਉਠਾਇਆ। ਮਾਰ ਹੁੱਝ ਵਡ ਸੂਰਾ ਸੂਰ ਸਿਰ ਉਠਾਇਆ। ਭੇਵ ਗੁੱਝ ਪ੍ਰਭ ਸਰਬ ਲਿਖਾਇਆ। ਗੁਰਮੁਖ ਸਾਚੇ ਗੁਰ ਚਰਨ ਲੁੱਝ, ਵੇਲਾ ਅੰਤ ਕਲਜੁਗ ਆਇਆ। ਪ੍ਰਭ ਅਬਿਨਾਸ਼ੀ ਰਸਨਾ ਭੱਜ, ਭਰਮ ਭੁਲੇਖਾ ਸਰਬ ਮਿਟਾਇਆ। ਵੇਲਾ ਵਕ਼ਤ ਅੱਜ ਖੱਟ ਲੈ ਕੁਝ, ਵਕ਼ਤ ਜਾਏ ਹੱਥ ਨਾ ਆਇਆ। ਸਤਿਗੁਰ ਸਾਚਾ ਗੁਰਮੁਖ ਸਾਚੇ ਭੱਜ, ਪ੍ਰਭ ਦੇਵੇ ਮਾਣ ਦੂਣ ਸਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੂਰੋ ਨੂਰ ਉਪਾਇਆ। ਸਾਚਾ ਨੂਰ ਆਤਮ ਦੇਵੇ। ਪ੍ਰਭ ਅਬਿਨਾਸ਼ੀ ਅਲਖ ਅਭੇਵੇ। ਗੁਰਮੁਖ ਵਿਰਲਾ ਪ੍ਰਭ ਦਰ ਵੇਖੇ। ਸੋਹੰ ਸ਼ਬਦ ਸਾਚੇ ਮੇਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਰਸਨਾ ਸੇਵੇ। ਰਸਨਾ ਸਿਮਰ ਸਿਮਰ ਗੁਰ ਪੂਰਾ। ਪ੍ਰਭ ਅਬਿਨਾਸ਼ੀ ਕਲ ਮਿਲਿਆ ਸਤਿਗੁਰ ਪੂਰਾ। ਸਰਬ ਘਟ ਵਾਸੀ ਆਤਮ ਦੇਵੇ ਸਾਚਾ ਨੂਰਾ। ਘਨਕਪੁਰ ਵਾਸੀ ਪਰਗਟ ਜੋਤ ਸਦ ਖੜੇ ਹਜ਼ੂਰਾ। ਨਿਜ ਘਰ ਵਾਸੀ ਨਿਜ ਘਰ ਦੇਵੇ ਜੋਤ ਸਰੂਪੀ ਸਾਚਾ ਨੂਰਾ। ਸਤਿ ਸਰੂਪ ਬੈਕੁੰਠ ਨਿਵਾਸੀ, ਵਾਜਾ ਅਨਹਦ ਤੂਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੀ ਆਸਾ ਮਨਸਾ ਪੂਰਾ। ਆਸਾ ਮਨਸਾ ਪੂਰ ਕਰ। ਖਾਲੀ ਭੰਡਾਰੇ ਜਾਏ ਭਰ। ਆਪ ਦੇਵੇ ਦਵਾਵੇ ਸਾਚਾ ਵਰ। ਗੁਰਸਿਖ ਸਾਚਾ ਪ੍ਰਭ ਚਰਨ ਗਿਆ ਤਰ। ਅੰਤਕਾਲ ਕਲਜੁਗ ਮਿਲਿਆ ਸਾਚਾ ਹਰਿ। ਸੋਹੰ ਸ਼ਬਦ ਪ੍ਰਭ ਸਾਚਾ ਸਤਿਜੁਗ ਜਾਏ ਧਰ। ਦਿਵਸ ਰੈਣ ਰੈਣ ਦਿਵਸ ਰਸਨਾ ਜਪ, ਊਚ ਨੀਚ ਸਭ ਜਾਇਣ ਤਰ। ਏਕਾ ਰਖਾਏ ਸਤਿਜੁਗ ਤਪ, ਦੂਸਰ ਕਿਸੇ ਨਾ ਹੋਏ ਡਰ। ਆਪ ਉਪਾਏ ਆਪਣਾ ਆਪ, ਜੋਤ ਸਰੂਪੀ ਜਾਏ ਨਾ ਮਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਬਣਾਏ ਸਾਚਾ ਦਰ। ਸਾਚਾ ਦਰ ਆਪ ਲਿਖਾਇਆ। ਸਚ ਭੰਡਾਰ ਆਪ ਲਗਾਇਆ। ਵਰਤਾਵਣਹਾਰ ਆਪ ਮਾਤ ਵਿਚ ਆਇਆ। ਗੁਰਮੁਖ ਸਾਚੇ ਦਰ ਦਰਬਾਨ ਬਹਾਇਆ। ਸਾਚੀ ਰੰਗਣ ਪ੍ਰਭ ਆਪ ਰੰਗਾਇਆ। ਸਾਚੀ ਮੰਗਣੀ ਆਪ ਮੰਗਾਏ ਆਪਣੇ ਅੰਞਣ, ਗੁਰ ਪੂਰੇ ਮਾਣ ਦਵਾਇਆ। ਸਾਚਾ ਸਚ ਲਗਾਏ ਮੁਖ ਸਗਣ, ਅੰਮ੍ਰਿਤ ਸਾਚਾ ਜਾਮ ਪਿਲਾਇਆ। ਸਾਚੇ ਸਿਖ ਸਾਚੇ ਰਾਹ ਲੱਗਣ, ਮਦਿਰਾ ਮਾਸ ਮਨੋਂ ਤਜਾਇਆ। ਬੇਮੁਖ ਜੀਵ ਕਲਜੁਗ ਫਿਰਨ ਨਗਨ, ਦਰ ਮੰਗਣ ਭਿਖ ਨਾ ਪਾਇਆ। ਅੰਤ ਕਲ ਅਗਨ ਜੋਤ ਵਿਚ ਦਗਣ, ਕੋਇ ਨਾ ਹੋਏ ਸਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੇ ਸਾਚੇ ਦੀਪਕ ਜਗਣ, ਚਾਰ ਵਰਨ ਚਾਰ ਕੁੰਟ ਹੋਏ ਰੁਸ਼ਨਾਇਆ। ਚਾਰ ਕੁੰਟ ਹੋਏ ਰੁਸ਼ਨਾਈ। ਗੁਰਮੁਖ ਸਾਚੇ ਪ੍ਰਭ ਆਪ ਜਗਾਈ। ਹਿਰਦੇ ਵਾਚੇ ਪ੍ਰਭ ਆਣ ਤਰਾਈ। ਢਾਲੇ ਸਾਚੇ ਸਾਂਚੇ ਪ੍ਰਭ ਸਾਚੀ ਭੱਠੀ ਪਾਈ। ਆਪ ਚੜ੍ਹਾਏ ਜੋਤੀ ਆਂਚੇ, ਕੱਚਾ ਕੋਈ ਰਹਿਣ ਨਾ ਪਾਈ। ਬੇਮੁਖ ਆਏ ਦਰ ਤੇ ਨਾਚੇ, ਪ੍ਰਭ ਸਾਚਾ ਦਿਸ ਨਾ ਆਈ। ਗੁਰਮੁਖ ਸਾਚੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਧਾਮ ਬਹਾਈ। ਧਾਮ ਸਚ ਕਾਮ ਸਚ ਨਾਮ ਸਚ ਜਾਮ ਸਚ ਸ਼ਾਮ ਸਚ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਰਾਮ ਸਚ। ਸਚ ਕਰਾਏ ਸਚ ਵਰਤਾਏ ਸਚ ਚਲਾਏ ਸਚ ਜਪਾਏ। ਸਾਚਾ ਨਾਮ ਦਾਨ ਗੁਰਮੁਖ ਵਿਰਲਾ ਪਾਏ। ਬਣਾਏ ਸਚ ਸਚ ਗੁਰ ਸੰਗਤ ਵਿਚ ਮਿਲਾਏ। ਕਰਾਵੇ ਸਚ ਗੁਰ ਰੰਗਤ ਆਪ ਚੜ੍ਹਾਏ। ਸਚ ਸੁੱਚ ਸਾਧ ਸੰਗਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਝੋਲੀ ਪਾਏ। ਸਾਚਾ ਗੁਰ ਸਾਚਾ ਸੁਰ ਲਿਖਾਏ ਲੇਖ ਆਪੇ ਧੁਰ। ਜੋਤ ਜਗਾਏ ਘਨਕਪੁਰ। ਗੁਰਮੁਖ ਆਏ ਚਰਨ ਜੁਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਮਿਲਿਆ ਸੱਚਾ ਸਤਿਗੁਰ। ਗੁਰ ਦਰ ਆਓ ਪਿਆਸ ਬੁਝਾਓ। ਆਤਮ ਤ੍ਰਿਖਾ ਗੁਰਸਿਖ ਮਿਟਾਓ। ਆਤਮ ਵਿਖਾ ਸਰਬ ਗਵਾਓ। ਸਾਚੀ ਸਿਖਿਆ ਹਰਿ ਨਾਮ ਧਿਆਓ। ਸਾਚੇ ਲੇਖ ਪ੍ਰਭ ਦਰ ਸਾਚੇ ਆਪ ਲਿਖਾਓ। ਦਰ ਘਰ ਆਏ ਚੁਰਾਸੀ ਗੇੜ ਕਟਾਓ। ਸੋਹੰ ਦੇਵੇ ਸਾਚੀ ਭਿਖਿਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਝੋਲੀ ਪਵਾਓ। ਪ੍ਰਭ ਰੰਗਾਏ ਗੁਰਸਿਖ ਚੋਲੀ। ਆਪ ਭਰਾਓ ਆਪਣੀ ਝੋਲੀ। ਕਲਜੁਗ ਜੀਵ ਮਾਰਨ ਬੋਲੀ। ਪ੍ਰਭ ਅਬਿਨਾਸ਼ੀ ਅੰਤਕਾਲ ਆਪ ਖਿਡਾਏ ਰਕਤ ਹੋਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪੇ ਤੋਲੀ। ਆਪ ਡੁਲਾਏ ਆਪ ਭੁਲਾਏ ਆਪ ਰੁਲਾਏ ਆਪ ਖਪਾਏ, ਝੂਠੇ ਮਾਰਗ ਬੇਮੁਖ ਲਗਾਏ। ਆਪ ਵਖਾਏ ਆਪ ਜਣਾਏ ਆਪ ਤਰਾਏ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਚਰਨ ਲਗਾਏ। ਚਰਨ ਪਿਆਰ ਦੇਵੇ ਤਾਰ, ਆਏ ਨਾ ਹਾਰ ਖਾਏ ਨਾ ਮਾਰ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖ ਬੇੜਾ ਕਰ ਜਾਏ ਪਾਰ। ਪਾਰ ਉਤਾਰੇ ਵਿਚ ਸੰਸਾਰੇ। ਜਮਪੁਰੀ ਸੰਘਾਰੇ, ਸਚਖੰਡ ਦਵਾਰੇ ਗੁਰਸਿਖ ਨਿਵਾਰੇ ਏਕਾ ਦੇਵੇ ਜੋਤ ਅਧਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸਾਚੇ ਗੇੜ ਨਿਵਾਰੇ। ਗੇੜ ਨਿਵਾਰਿਆ ਪਾਰ ਉਤਾਰਿਆ। ਗੁਰਸਿਖ ਤੇਰਾ ਜਨਮ ਮਰਨ ਸਵਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਿਠਾਏ ਆਪਣੇ ਦਵਾਰਿਆ। ਸਾਚਾ ਦਵਾਰ ਵਿਚ ਸੰਸਾਰ। ਗੁਰਮੁਖ ਸਾਚੇ ਗੁਰ ਚਰਨ ਪਿਆਰ। ਪ੍ਰਭ ਦੁੱਤਰ ਤਾਰ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਚ ਸਚ ਦਰਬਾਰ। ਸਚ ਦਰਬਾਰ ਵਸੇ ਨਿਰੰਕਾਰਾ ਰੂਪ ਅਪਾਰਾ। ਗੁਰਮੁਖ ਵਿਰਲਾ ਕਰੇ ਨਿਗਮ ਵਿਚਾਰਾ ਪਾਵੇ ਸਾਰਾ। ਪ੍ਰਭ ਪਿਲਾਏ ਅੰਮ੍ਰਿਤ ਧਾਰਾ। ਖੋਲ੍ਹ ਦੇਵੇ ਦਸਮ ਦਵਾਰਾ। ਜੋਤ ਉਪਾਏ ਅਗੰਮ ਅਪਾਰਾ। ਨਜ਼ਰੀ ਆਏ ਨੈਣ ਮੁੰਧਾਰਾ। ਅਗਿਆਨ ਅੰਧੇਰ ਸਰਬ ਵਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਕਰੇ ਪਿਆਰਾ। ਗੁਰਮੁਖ ਸਾਚੇ ਦਰ ਸਾਚੇ ਭੇਟਾ। ਲੇਖੇ ਲਾਏ ਆਪ ਬਣਾਏ ਆਪਣਾ ਬੇਟਾ। ਰੰਗ ਚੜ੍ਹਾਏ ਗੁਰਸਿਖ ਸਹੇਟਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲਾਲ ਝੂਠੇ ਬਾਣੇ ਵਿਚ ਲਪੇਟਾ। ਝੂਠ ਬਾਣਾ ਪੰਜ ਤਤ ਚਤੁਰ ਸੁਜਾਨਾ। ਏਕਾ ਸਤਿ ਵਿਸ਼ਨੂੰ ਭਗਵਾਨਾ। ਬੈਠਾ ਘਟ ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਸਰਬ ਸਮਾਣਾ। ਸਰਬ ਸਮਾਣਾ ਸਰਬ ਘਟ ਜਾਣਾ। ਭਗਤ ਭਗਵਾਨ ਕਰੇ ਇਕ ਸਮਾਨਾ। ਬਿਰਧਾਂ ਬਾਲ ਜਵਾਨਾ ਦਰ ਆਇਆ ਦੇਵੇ ਮਾਣਾ। ਮੂਰਖ ਮੁਗਧ ਅੰਞਾਣ, ਪ੍ਰਭ ਚਤੁਰ ਸੁਜਾਨਾ। ਸਾਚਾ ਮੋੜ ਪ੍ਰਭ ਆਪ ਮੁੜਾਨਾ। ਆਪ ਨਿਭਾਏ ਚਰਨਾਂ ਨਾਲ, ਸਾਚਾ ਦੇਵੇ ਨਾਮ ਗਿਆਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਣੀ ਜਾਣਾ। ਚੌਥਾ ਜੁਗ ਸਾਚੀ ਸੇਵਾ। ਸਾਚਾ ਮਿਲੇ ਸੋਹੰ ਮੇਵਾ। ਸਤਿਗੁਰ ਸਾਚਾ ਵਡ ਦੇਵੀ ਦੇਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਫਲ ਕਰਾਏ ਦਰ ਦੀ ਸੇਵਾ। ਗੁਰਮੁਖ ਸੇਵਾ ਸੁਫਲ ਕਰਾਏ। ਗੁਰਮੁਖ ਸਾਚੇ ਲੇਖੇ ਲਾਏ। ਗੁਰਮੁਖ ਸਾਚੇ ਵੇਖ ਵਖਾਏ। ਗੁਰਮੁਖ ਸਾਚੇ ਲੇਖ ਲਿਖਾਏ। ਗੁਰਮੁਖ ਸਾਚੇ ਪ੍ਰਭ ਗੰਢ ਵਖਾਏ। ਗੁਰਮੁਖ ਸਾਚੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਲੇਖੇ ਲਾਏ। ਗੁਰਮੁਖ ਲਾਏ ਆਪਣੇ ਅੰਗ। ਏਕਾ ਦੇਵੇ ਸਾਚਾ ਸੰਗ। ਕੋਈ ਨਾ ਦਿਸੇ ਭੁੱਖਾ ਨੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਚਾੜ੍ਹੇ ਸਾਚਾ ਰੰਗ। ਰੰਗ ਰੰਗੀਲਾ ਮੋਹਣ ਮਾਧਵ। ਸਚ ਘਰ ਆਏ ਗੁਰਮੁਖ ਸੰਤ ਸਾਧਵ। ਦਰ ਘਰ ਪਾਓ ਪ੍ਰਭ ਰਸਨ ਅਰਾਧਵ। ਦਰਸ਼ਨ ਪਾਓ ਪ੍ਰਭ ਆਦਿ ਜੁਗਾਦਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਧੁਨ ਉਪਜਾਓ ਸੋਹੰ ਵਜਾਓ ਸਾਚਾ ਨਾਦਵ। ਸਾਚਾ ਨਾਦ ਵਜਾਏ ਧੁਨ। ਗੁਰਮੁਖ ਸਾਚੇ ਸਾਧ ਆਪ ਖੁਲ੍ਹਾਏ ਸੁੰਨ। ਆਤਮ ਮਿਟੇ ਸਰਬ ਬਿਆਧ, ਸੋਹੰ ਦੇਵੇ ਆਤਮ ਧੁਨ। ਆਪ ਉਪਜਾਏ ਰਾਗ ਮਾਧੋ ਮਾਧਵ ਗੁਰਮੁਖ ਸਾਚੇ ਕੰਨ ਸੁਣ। ਸਾਚਾ ਪ੍ਰਭ ਸਚ ਘਰ ਲਾਧ, ਆਪ ਜਣਾਏ ਆਪਣੇ ਗੁਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦੇਵੇ ਵਡਿਆਈ ਕਲਜੁਗ ਚੁਣ। ਵਡੀ ਵਡਿਆਈ ਗੁਰ ਦਰ ਪਾ। ਸਚ ਸਚ ਸਚ ਵਰਤਾਈ ਪ੍ਰਭ ਸਾਚਾ ਹੋਏ ਸਹਾ। ਰਚ ਰਚ ਰਚ ਆਤਮ ਰਚ ਜਾਈ, ਪ੍ਰਭ ਆਪ ਆਪਣਾ ਰਾਹ। ਵਿਚ ਵਿਚ ਵਿਚ ਰਸਨ ਗੁਣ ਗਾਈ, ਪ੍ਰਭ ਦੇਵੇ ਜੋਤ ਜਗਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਹਉਮੇ ਰੋਗ ਦਏ ਮਿਟਾ। ਹਉਮੇ ਰੋਗ ਆਪ ਗਵਾਏ। ਸਾਚਾ ਯੋਗ ਸੋਹੰ ਦਵਾਏ। ਪੂਰਨ ਭੋਗ ਪ੍ਰਭ ਸ਼ਬਦ ਕਮਾਏ। ਚਿੰਤਾ ਸੋਗ ਪ੍ਰਭ ਦੇ ਮਿਟਾਏ। ਦਰਸ ਅਮੋਘ ਪ੍ਰਭ ਦੇ ਦਿਸਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਉਪਰ ਦਇਆ ਕਮਾਏ। ਪ੍ਰ੍ਰਭ ਪੂਰਨ ਸਦਾ ਸਮਰਥ। ਗੁਰਮੁਖ ਚੜ੍ਹਾਏ ਸਾਚੇ ਰਥ। ਸਾਚਾ ਨਾਮ ਦੇਵੇ ਸਾਚੀ ਵੱਥ। ਰਸਨਾ ਜਪ ਜਪ ਜੀਵ ਆਤਮ ਵਸੂਰੇ ਜਾਇਣ ਲੱਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਲੇਖ ਲਿਖਾਏ ਅਕਥ। ਵਕ਼ਤ ਸੁਹਾਇਆ ਸਤਿਗੁਰ ਆਣ। ਦਿਵਸ ਮਨਾਇਆ ਆਪ ਭਗਵਾਨ। ਜਾਮਾ ਪਾਇਆ ਵਾਲੀ ਦੋ ਜਹਾਨ। ਨਾਉਂ ਧਰਾਇਆ ਨਿਹਕਲੰਕ ਬਲੀ ਬਲਵਾਨ। ਸ਼ਬਦ ਚਲਾਇਆ ਵਰਤਾਇਆ ਸੋਹੰ ਦਾਨੀ ਦਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਖੇਲ ਮੇਲ ਆਪ ਕਰਾਣ। ਕਰਾਏ ਮੇਲ ਆਪ ਮਿਲਾਏ। ਬਿਨ ਬਾਤੀ ਬਿਨ ਤੇਲ ਜੋਤ ਸਰੂਪੀ ਦੀਪ ਜਗਾਏ। ਅਚਰਜ ਪਾਰਬ੍ਰਹਮ ਖੇਲ, ਪ੍ਰਭ ਸਾਚਾ ਆਪ ਖਿਲਾਏ। ਬਣ ਜਾਏ ਸਾਚਾ ਸੱਜਣ ਸੁਹੇਲ। ਜੋ ਜਨ ਆਏ ਚਰਨ ਸੀਸ ਝੁਕਾਏ। ਵਿਛੜਿਆਂ ਮਿਲਾਇਆ ਸਾਚਾ ਮੇਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫਿਰ ਵਿਛੜ ਕਦੇ ਨਾ ਜਾਏ। ਮਿਲਿਆ ਮੇਲ ਅੰਤਮ ਆਣ। ਪ੍ਰਭ ਸਾਚੇ ਕਰੀ ਅੰਤ ਪਛਾਣ। ਸਾਚਾ ਗੁਰ ਸਾਚੇ ਦਰ ਦਵਾਏ ਸਾਚਾ ਮਾਣ। ਲਿਖਿਆ ਧੁਰ ਦੇਵੇ ਵਡਿਆਈ ਵਾਲੀ ਦੋ ਜਹਾਨ। ਚਰਨ ਲਗਾਏ ਕਰੋੜ ਤੇਤੀਸ ਸੁਰ, ਏਕਾ ਪਾਏ ਆਪਣੀ ਆਣ। ਜੋਤ ਜਗਾਏ ਘਨਕਪੁਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਪੁਰੀ ਘਨਕ ਧਾਮ ਉਪਾਏ। ਆਪ ਆਪਣਾ ਨਾਮ ਰਖਾਏ। ਸਤਿਜੁਗ ਸਾਚਾ ਮਾਣ ਦਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਇਕ ਥਾਂ ਬਹਾਏ। ਸਾਚਾ ਥਾਂ ਆਪ ਉਪਾਵਣਾ। ਦੀਪਕ ਸਾਚਾ ਜੋਤ ਜਗਾਵਣਾ। ਸਾਚਾ ਸਮਾਂ ਫੇਰ ਸੁਹਾਵਣਾ। ਘਨਕਪੁਰੀ ਪ੍ਰਭ ਡੇਰਾ ਲਾਵਣਾ। ਸਚਖੰਡ ਵਿਚ ਮਾਤ ਬਣਾਵਣਾ। ਨੌਂ ਖੰਡ ਪ੍ਰਿਥਮੀ ਰਾਓ ਰੰਕ ਸਭ ਦਰ ਲਿਆਵਣਾ। ਸੋਹੰ ਡੰਕ ਪ੍ਰਭ ਜਗਤ ਲਗਾਵਣਾ। ਪੂਰਨ ਕਾਮ ਆਪ ਕਰਾਵਣਾ। ਲਹਿੰਦੀ ਧਾਰ ਸਰ ਬਣਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸਾਰਾ ਖੇਲ ਰਚਾਵਣਾ। ਜੋਤ ਸਰੂਪੀ ਸੱਚਾ ਸਰ ਆਪ ਬਣਾਏ। ਸੱਚਾ ਘਰ ਇਕ ਖੁਲ੍ਹਾਏ। ਚਾਰ ਵਰਨ ਮਾਣ ਰਖਾਏ। ਸਾਚਾ ਥਾਨ ਆਪ ਸੁਹਾਏ। ਪਤਤ ਪਾਪੀਆਂ ਦੁਖ ਕਟਾਏ। ਮੁਖ ਗੁਰ ਸਾਵਣ ਅੰਮ੍ਰਿਤ ਵਰਸਾਏ। ਫੜੇ ਦਾਮਨ ਜੋ ਦਰ ਤੇ ਆਏ। ਜਨ ਭਗਤ ਗਾਇਣ ਹੋਏ ਸਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਬਣਤ ਬਣਾਏ। ਸਾਚਾ ਸਰ ਜਗਤ ਉਪਾ ਕੇ। ਆਪਣਾ ਆਪ ਵਿਚ ਟਿਕਾ ਕੇ। ਪੁਰੀ ਘਨਕ ਫੇਰ ਵਸਾ ਕੇ। ਸਾਧ ਸੰਗਤ ਵਿਚ ਬਹਾ ਕੇ। ਏਕਾ ਰੰਗਤ ਨਾਮ ਚੜ੍ਹਾ ਕੇ। ਸੋਹੰ ਸਾਚੀ ਧੁਨ ਉਪਜਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੀ ਕਲ ਵਰਤਾ ਕੇ। ਚਾਰ ਵਰਨ ਏਕ ਸਰਨ ਆਪ ਰਖਾਏ ਤਾਰਨ ਤਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਰੱਖੇ ਹੱਥ ਟਿਕਾ ਕੇ। ਅੰਮ੍ਰਿਤ ਵੇਲਾ ਵਕ਼ਤ ਸੁਹਾਏ। ਜੋਤ ਸਰੂਪੀ ਖੇਲ ਰਚਾਏ। ਨਿਰਮਲ ਜੋਤ ਜੋਤ ਜਗਾਏ। ਵਰਨ ਗੋਤ ਇਕ ਰਖਾਏ। ਸਾਚੀ ਜੋਤ ਇਕ ਟਿਕਾਏ। ਅਮ੍ਰਿਤ ਵੇਲਾ ਮੁਖ ਰਖਾਏ। ਸੁੰਨ ਸਮਾਧੀ ਆਪ ਲਗਾਏ। ਤੀਨ ਲੋਕ ਪ੍ਰਭ ਰਿਹਾ ਸਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲਾ ਅੰਮ੍ਰਿਤ ਆਏ ਸੁਹਾਏ। ਏਕਾ ਗੁਣ ਦਸਮ ਖੁਲ੍ਹਾਈ। ਆਪਣੀ ਧੁਨ ਮਸਤ ਬਣਾਈ। ਸਾਚੇ ਗੁਣ ਦੇਵੇ ਵਡਿਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਆਪ ਜਗਾਈ। ਅੰਮ੍ਰਿਤ ਵੇਲੇ ਜੋਤ ਜਗਾਏ। ਗੁਰਮੁਖ ਸਾਚੇ ਚਰਨ ਬਹਾਏ। ਸਚਖੰਡ ਆਪ ਨਿਵਾਸ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੀਪਕ ਜੋਤ ਜਗਾਏ। ਸਚ ਦੀਪਕ ਜੋਤ ਪਰਕਾਸ਼। ਗੁਰਮੁਖਾਂ ਜਨਮ ਕਰਾਇਆ ਰਾਸ। ਸਾਚਾ ਧਾਮ ਆਪ ਆਪਣਾ ਕੀਆ ਵਾਸ। ਕਲਜੁਗ ਮਾਇਆ ਪ੍ਰਭ ਕੀਨੀ ਨਾਸ। ਸਤਿਜੁਗ ਏਕਾ ਜੋਤ ਅਬਿਨਾਸ਼। ਹੋਏ ਸਹਾਈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਜਪਾਏ ਸਵਾਸ ਸਵਾਸ। ਅੰਮ੍ਰਿਤ ਵੇਲਾ ਆਪ ਸੁਹਾਏ। ਆਪ ਆਪਣਾ ਬਿਰਦ ਰਖਾਏ। ਗੁਰਮੁਖਾਂ ਹਿਰਦੇ ਸ਼ੁਧ ਕਰਾਏ। ਘਰ ਘਰ ਨਵ ਨਿਧ ਉਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਨਿਵਾਸੀ ਸਚਖੰਡ ਨਿਵਾਸ ਰਖਾਏ। ਗੁਰ ਸੰਗਤ ਗੁਰ ਦਰ ਬਹਾਵੇ। ਅਚਰਜ ਖੇਲ ਆਪ ਕਰਾਵੇ। ਛੱਡ ਦੇਹ ਸਚਖੰਡ ਪ੍ਰਭ ਜਾਵੇ। ਸਾਚੀ ਜੋਤ ਇਕ ਅਕਾਸ਼ ਡਗਮਗਾਏ। ਹੋਏ ਪਰਕਾਸ਼ ਤੀਨ ਲੋਕ ਲੋ ਆਵੇ। ਜੋਤ ਸਰੂਪੀ ਜੋਤ ਪ੍ਰਭ ਸਾਚੀ ਜੋਤ ਮਾਤ ਟਿਕਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦੀਪਕ ਪਰਕਾਸ਼ ਕਰ ਗੁਰਮੁਖਾਂ ਆਤਮ ਜੋਤ ਜਗਾਵੇ। ਜੋਤ ਜਗਾਏ ਦੀਪਕ ਬਣਾਏ, ਆਪ ਸਮੀਪਤ ਵਿਚ ਹੋ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸੁੰਨ ਖੁਲ੍ਹਾਏ, ਰੁਣ ਝੁਣ ਧੁਨ ਉਪਜਾਏ। ਏਕਾ ਜੋਤ ਏਕਾ ਦੀਆ। ਸਾਚਾ ਪ੍ਰਭ ਗੁਰਮੁਖ ਸਾਚੇ ਨਿਰਮਲ ਕਰਾਏ ਜੀਆ। ਆਏ ਆਏ ਦਰ ਬਹਾਏ। ਸਰਨ ਲਗਾਏ ਸੁੰਨ ਸਮਾਧ ਖੁਲ੍ਹਾਏ, ਆਪਣੀ ਆਪ ਦੇਹ ਤਜਾਏ, ਜੋਤ ਸਰੂਪੀ ਜੋਤ ਜਗਾਏ, ਆਪ ਆਪਣਾ ਕੀਆ ਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਚ ਆਤਮ ਜੋਤ ਧਰ, ਆਪ ਆਪਣੇ ਜਿਹਾ ਕੀਆ। ਆਪੇ ਆਪ ਜੋਤ ਜਗਾਏ। ਸਾਚਾ ਮਾਰਗ ਜਗਤ ਲਗਾਏ। ਮਾਤ ਪਤਾਲ ਅਕਾਸ਼ੇ ਪ੍ਰਭ ਏਕਾ ਰੰਗ ਰੰਗਾਏ। ਸਰਬ ਘਟਾਂ ਘਟ ਵਾਸੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਰੰਗ ਮਿਟਾਏ। ਜੋਤ ਜਗੇ ਇਕ ਅਗੰਮ। ਪ੍ਰਭ ਕਮਾਏ ਸਾਚਾ ਕਰਮ। ਰਾਸ ਕਰਾਏ ਗੁਰਮੁਖ ਜਨਮ। ਇਕ ਉਪਾਏ ਇਕ ਸਮਾਏ ਇਕ ਰਖਾਏ ਸਾਚਾ ਬ੍ਰਹਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਚਲਾਏ ਸਾਚਾ ਧਰਮ। ਸਾਚਾ ਧਰਮ ਆਪ ਚਲਾਏ। ਸਾਚਾ ਪਿਤ ਭਗਤਨ ਜਾਮਾ ਪਾਏ। ਆਤਮ ਸਤਿ ਪ੍ਰਭ ਸ਼ਾਂਤ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਜੋਤ ਪ੍ਰਭ ਆਤਮ ਸਾਚੀ ਜੋਤ ਜਗਾਏ। ਸਾਚੀ ਰਚਨਾ ਆਪ ਰਚਾਈ। ਸਾਚਾ ਬਚਨ ਭਵਿਖਤ ਲਿਖਾਈ। ਗੁਰਮੁਖ ਕੰਚਨ ਪ੍ਰਭ ਬਣਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਮ੍ਰਿਤ ਏਕਾ ਜੋਤ ਆਪ ਜਗਾਈ। ਆਪ ਆਪਣੀ ਜੋਤ ਜਗਾਏ। ਸਾਧ ਸੰਗਤ ਵਿਚ ਸਚ ਪਰਕਾਸ਼ ਕਰਾਏ। ਆਪ ਆਪਣਾ ਬੈਠਾ ਛੁਪਾਏ। ਨਿਜ ਘਰ ਵਾਸੀ ਨਿਜ ਡੇਰਾ ਲਾਏ। ਸੁੰਨ ਸਮਾਧ ਪ੍ਰਭ ਆਪ ਖੁਲ੍ਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਕਰਿਆ ਵਿਚ ਮਾਤ ਦੇ ਆਏ। ਮਾਤਲੋਕ ਇਹ ਕਰਮ ਕਮਾਇਆ। ਆਪਣਾ ਭੇਖ ਆਪ ਵਟਾਇਆ। ਸਾਚਾ ਦੀਪ ਜਗਤ ਜਗਾਇਆ। ਵਡ ਵਡ ਵਡ ਮੀਤ, ਪ੍ਰਭ ਸੰਗ ਰਲਾਇਆ। ਏਕਾ ਵਕ਼ਤ ਏਕਾ ਵੇਲਾ ਸੱਤ ਦੀਪ ਕਰੇ ਰੁਸ਼ਨਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤ ਸਾਧ ਸੰਗਤ ਤੇਰੀ ਆਤਮ ਦੀਪ ਜਗਾਇਆ। ਸਾਚਾ ਦੀਪਕ ਖਿਮਾ ਦਾਨ। ਏਕਾ ਜੋਤ ਜਗੇ ਮਹਾਨ। ਗੁਰਮੁਖ ਸਾਚੇ ਸਤਿ ਕਰ ਮਾਨ। ਸਾਚੀ ਦਰਗਹਿ ਦੇਵੇ ਮਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਦਾ ਸਦਾ ਸਦਾ ਰਹੇ ਸਚ ਸਮਾਨ। ਸਦਾ ਸਦਾ ਸਦਾ ਪ੍ਰਭ ਏਕਾ ਜੋਤ। ਚਾਰ ਵਰਨ ਪ੍ਰਭ ਏਕਾ ਜੋਤ। ਜੀਵ ਜੰਤ ਪ੍ਰਭ ਏਕਾ ਜੋਤ। ਸਾਚਾ ਕੰਤ ਤੀਨ ਲੋਕ ਏਕਾ ਜੋਤ। ਏਕਾ ਜੋਤ ਸਦਾ ਅਡੋਲ। ਆਪ ਵਖਾਏ ਬੈਠਾ ਕੋਲ। ਆਤਮ ਵੇਖ ਗੁਰਮੁਖ ਫੋਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਕੀਤੇ ਚੋਹਲ। ਏਕਾ ਜੋਤ ਡਗਮਗਾਏ। ਏਕਾ ਦੀਪਕ ਕਰੇ ਰੁਸ਼ਨਾਏ। ਵਿਚ ਸਮੀਪਤ ਨਜ਼ਰ ਨਾ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਨਿਵਾਸੀ ਥਿਰ ਘਰ ਨਿਵਾਸ ਰਖਾਏ। ਆਪਣੀ ਬਣਤ ਆਪ ਬਣਾਏ। ਬਣਾਏ ਬਣਤ ਅਚਰਜ ਖੇਲ। ਪ੍ਰਭ ਸਾਚੇ ਦੀ ਸਾਚੀ ਜੋਤ, ਆਪ ਜਗਾਏ ਬਿਨ ਬਾਤੀ ਬਿਨ ਤੇਲ। ਸਤਿਜੁਗ ਕਰਾਏ ਸਾਚਾ ਮੇਲ। ਵਿਛੜਿਆਂ ਪ੍ਰਭ ਲਿਆ ਮੇਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਆਪ ਕਰਾਇਆ ਸਾਚਾ ਖੇਲ। ਆਪ ਆਪਣਾ ਖੇਲ ਰਚਾਏ। ਜੀਵ ਜੰਤ ਕੋਇ ਭੇਦ ਨਾ ਪਾਏ। ਵੇਲੇ ਅੰਤ ਪ੍ਰਭ ਦਇਆ ਕਮਾਏ। ਬੈਠਾ ਇਕੰਤ ਦਰਸ ਦਿਖਾਏ। ਬੇਅੰਤ ਬੇਅੰਤ ਬੇਅੰਤ ਮਹਿੰਮਾ ਗਣੀ ਨਾ ਜਾਏ। ਆਦਿਨ ਅੰਤ ਸਰਬ ਥਾਈਂ ਸਮਾਏ। ਸਾਚਾ ਕੰਤ ਏਕਾ ਜੋਤ ਜਗਤ ਜਗਾਏ। ਜੀਵ ਜੰਤ ਪ੍ਰਭ ਰਹਿਆ ਸਮਾਏ। ਪ੍ਰਭ ਬਣਾਏ ਸਾਚੀ ਬਣਤ, ਵੇਲੇ ਅੰਮ੍ਰਿਤ ਜੋਤ ਜਗਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖ ਸਾਚੇ ਆਤਮ ਸਾਚਾ ਦੀਪ ਜਗਾਏ। ਸਾਚੀ ਜੋਤ ਕਰੇ ਅਕਾਰੇ। ਜੋਤ ਸਰੂਪੀ ਵਿਚ ਸੰਸਾਰੇ। ਜੋਤ ਸਰੂਪੀ ਗੁਰਮੁਖ ਤਾਰੇ। ਨਿਰਮਲ ਜੋਤ ਗੁਰਮੁਖ ਸਾਚੇ ਆਤਮ ਕਰੇ ਉਜਿਆਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਕਾਜ ਸਵਾਰੇ। ਸਾਚਾ ਰਾਜ ਸਚਖੰਡ ਦਵਾ ਰਿਹਾ। ਸਾਚਾ ਤਾਜ ਸਿਰ ਪਹਿਨਾ ਰਿਹਾ। ਸੋਹੰ ਅਵਾਜ਼ ਪ੍ਰਭ ਲਗਾ ਰਿਹਾ। ਪਕੜ ਵਾਗ ਪ੍ਰਭ ਪਾਰ ਕਰਾ ਰਿਹਾ। ਹੰਸ ਕਾਗ ਪ੍ਰਭ ਸਚ ਬਣਾ ਰਿਹਾ। ਸੋਹੰ ਜਾਪ ਪ੍ਰਭ ਆਪ ਜਪਾ ਰਿਹਾ। ਸਰਬ ਸ੍ਰਿਸ਼ਟ ਮਾਈ ਬਾਪ ਆਪ ਅਖਵਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਆਤਮ ਦੀਪ ਜਗਾ ਰਿਹਾ। ਏਕਾ ਆਤਮ ਹੋਏ ਜੀਵ ਉਜਿਆਰੀ। ਦੇਵੇ ਦਰਸ ਆਪ ਮੁਰਾਰੀ। ਦਾਸਨ ਦਾਸ ਪ੍ਰਭ ਹੋਏ ਸਹਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦੇਵੇ ਜੋਤ ਅਧਾਰੀ। ਜੋਤ ਜਗਾਈ ਦੀਪਕ ਟਿਕਾਈ ਖੇਲ ਵਖਾਈ ਸਾਧ ਸੰਗਤ ਪ੍ਰਭ ਦੇ ਜਣਾਈ। ਪੰਚਮ ਜੇਠ ਵਡ ਦਇਆ ਕਮਾਈ। ਨਿਹਕਲੰਕ ਕਲ ਮਾਤ ਜੋਤ ਪਰਗਟਾਈ। ਸਾਧ ਸੰਗਤ ਮਨ ਵੱਜੀ ਵਧਾਈ। ਆਤਮ ਹੋਏ ਸਰਬ ਰੁਸ਼ਨਾਈ। ਸੀਤਲਾ ਰੈਣ ਪ੍ਰਭ ਨਜ਼ਰੀ ਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਰ ਦਰਸ ਗੁਰਮੁਖ ਸਾਚੇ ਸਦ ਬਖ਼ਸ਼ਾਈ। ਸਾਚਾ ਪ੍ਰਭ ਆਪ ਦਰ ਆਏ। ਜੋਤ ਸਰੂਪੀ ਦਰਸ ਦਿਖਾਏ। ਸ਼ਬਦ ਸੁਰਤ ਪ੍ਰਭ ਮੇਲ ਮਿਲਾਏ। ਆਤਮ ਧੁਨ ਪ੍ਰਭ ਧੁਨ ਉਪਜਾਏ। ਸਰਧਾ ਪੂਰਤ ਪ੍ਰਭ ਆਸਾ ਪੂਰ ਕਰਾਏ। ਅਕਾਲ ਮੂਰਤ ਏਕਾ ਜੋਤ ਆਪ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਮ੍ਰਿਤ ਦਇਆ ਕਮਾਏ। ਸਾਚੀ ਜੋਤ ਮੂਰਤ ਅਕਾਲ। ਸਾਧ ਸੰਗਤ ਪ੍ਰਭ ਕੱਟੇ ਜ਼ੰਜਾਲ। ਏਕਾ ਜੋਤ ਜਗਾਏ ਝੂਠੀ ਕਾਇਆ ਹੋਈ ਲਾਲ। ਏਕਾ ਹੋਏ ਆਪ ਸਹਾਈ ਚਰਨ ਪ੍ਰੀਤੀ ਨਿਭੇ ਨਾਲ। ਧੰਨ ਧੰਨ ਧੰਨ ਗੁਰਸਿਖ ਕਮਾਈ, ਵਡ ਸੇਵਾ ਵਡ ਘਰ ਮੇਂ ਘਾਲ। ਪ੍ਰਭ ਸਾਚਾ ਸ਼ਬਦ ਸੁਣਾਏ ਆਤਮ ਕਰ ਲਾਲ ਗੁਲਾਲ। ਆਤਮ ਵੱਜੇ ਸੱਚੀ ਵਧਾਈ, ਹੋਏ ਸਹਾਈ ਭਗਤ ਵਸਾਲ। ਨਵ ਨਿਧ ਪ੍ਰਭ ਘਰ ਉਪਜਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸਾਚਾ ਦੀਪਕ ਬਾਲ। ਜੋਤ ਜੋਤ ਜੋਤ ਪ੍ਰਭ ਜੋਤ ਜਗਾਈ। ਸਾਚੀ ਜੋਤ ਪ੍ਰਭ ਮਾਤ ਟਿਕਾਈ। ਆਤਮ ਦੀਪਕ ਬਾਲ ਪ੍ਰਭ ਜੋਤ ਵਖਾਈ। ਗੁਰਮੁਖ ਸਾਚਾ ਵਿਚ ਜੋਤ ਮਿਲਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਕਰੇ ਰੁਸ਼ਨਾਈ। ਜੋਤ ਸਰੂਪ ਜੋਤ ਜੁਗਤਾਰ। ਜੋਤ ਸਰੂਪ ਪ੍ਰਭ ਸਰਬ ਮੁਖਤਾਰ। ਜੋਤ ਸਰੂਪ ਏਕਾ ਜੋਤ ਅਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਪਰਗਟਾਏ ਆਪੇ ਜੋਤ ਭੁਗਤਾਰ। ਜੀਵ ਜੰਤ ਕੀ ਜਾਣੇ ਜੋਤੀ। ਗੁਰਸਿਖ ਬਣਾਏ ਮਾਣਕ ਮੋਤੀ। ਸ੍ਰਿਸ਼ਟ ਸਬਾਈ ਰਹੀ ਸੋਤੀ। ਵੇਲੇ ਅੰਮ੍ਰਿਤ ਕਾਰਜ ਖੇਲ ਸਚ ਸੱਜਣ ਸੁਹੇਲੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਟਿਕਾਏ ਆਤਮ ਜੋਤੀ। ਜੋਤ ਜੋਤ ਜੋਤ ਪ੍ਰਭ ਜੋਤ ਸਰੂਪ। ਜੋਤ ਜੋਤ ਜੋਤ ਪ੍ਰਭ ਵਡ ਭੂਪ। ਜੋਤ ਜੋਤ ਜੋਤ ਪ੍ਰਭ ਕਰੇ ਪਰਕਾਸ਼ ਵਿਚ ਅੰਧ ਕੂਪ। ਜੋਤ ਜੋਤ ਜੋਤ ਪ੍ਰਭ ਆਪਣੇ ਰੰਗ ਰਵੇ ਸਚ ਰੂਪ। ਜੋਤ ਜੋਤ ਜੋਤ ਸਤਿ ਸਰੂਪ। ਜੋਤ ਜੋਤ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਛਾਉਂ ਨਾ ਧੂਪ। ਜੋਤ ਜੋਤ ਜੋਤ ਜਗਾਏ। ਸਚ ਵਿਹਾਰ ਆਪ ਕਰਾਏ। ਭਗਤ ਉਧਾਰ ਦਇਆ ਕਮਾਏ। ਨਿਰਾਹਾਰ ਨਿਰਵੈਰ ਸਮਾਏ। ਧਾਰ ਖੇਲ ਚਤੁਰਭੁਜ ਕਹਾਏ। ਸਾਵਲ ਸੁੰਦਰ ਰੂਪ ਵਟਾਏ। ਸੁੰਦਰ ਕੁੰਡਲ ਸਿਰ ਮੁਕਟ ਲਗਾਏ। ਕਵਲ ਨੈਣ ਏਕਾ ਜੋਤ ਵਿਚ ਮਾਤ ਪਰਗਟਾਏ। ਗੁਰਮੁਖ ਸਾਚੇ ਲਹਿਣਾ ਲੈਣ, ਜੋਤ ਸਰੂਪੀ ਪ੍ਰਭ ਰਿਹਾ ਸਮਾਏ। ਆਪ ਖੁਲ੍ਹਾਏ ਸਾਚਾ ਨਾਭ, ਦਵਾਰ ਦਸਮ ਦੀ ਸੋਝੀ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਤਮ ਤਾਕ ਦੇ ਖੁਲ੍ਹਾਏ। ਆਤਮ ਰੱਖੇ ਆਪੇ ਵਾਸ। ਗੁਰਸਿਖ ਵਡਿਆਈ ਪ੍ਰਭ ਦੇ ਪਾਸ। ਦੇਵੇ ਵਡਿਆਈ ਜਿਉਂ ਚੰਦਨ ਪਰਭਾਸ। ਆਤਮ ਸਾਚੀ ਜੋਤ ਜਗਾਈ, ਅਗਿਆਨ ਅੰਧੇਰ ਕੀਆ ਵਿਨਾਸ। ਸਾਚੀ ਬਣਤ ਪ੍ਰਭ ਆਪ ਬਣਾਈ, ਏਕਾ ਜੋਤ ਕੀਆ ਪਰਕਾਸ਼। ਸਾਧ ਸੰਗਤ ਪ੍ਰਭ ਪੈਜ ਰਖਾਈ, ਸਚ ਕਰਾਏ ਆਪਣਾ ਦਾਸ। ਜੈ ਜੈ ਜੈਕਾਰ ਗੁਰ ਸੰਗਤ ਗੁਰ ਸੰਗਤ ਕਰਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਹੋਇਆ ਦਾਸ। ਦਾਸਨ ਦਾਸ ਪ੍ਰਭ ਆਪੇ ਦਾਸਾ। ਗੁਰ ਸਰੂਪੀ ਗੁਰ ਸੰਗਤ ਵਾਸਾ। ਦਰਸ ਦਿਖਾਵੇ ਆਣ ਤਰਾਵੇ, ਗੁਰਸਿਖ ਬਣਾਏ ਜਿਉਂ ਕੰਚਨ ਪਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਪੁਰਖ ਅਬਿਨਾਸ਼ਾ। ਪ੍ਰਭ ਪੂਰਨ ਜੋਤ ਅਬਿਨਾਸ਼। ਪ੍ਰਭ ਪੂਰਨ ਸਰਬ ਘਟ ਵਾਸ। ਪ੍ਰਭ ਪੂਰਨ ਕਲਜੁਗ ਅੰਧੇਰ ਕਰੇ ਵਿਨਾਸ। ਪ੍ਰਭ ਪੂਰਨ ਸਤਿ ਸਤਿ ਸਤਿ ਕਰੇ ਪਰਕਾਸ਼। ਪ੍ਰਭ ਪੂਰਨ ਗੁਰਮੁਖ ਸਾਚੇ ਤੇਰੀ ਆਪ ਬਣਾਏ ਰਹਿਰਾਸ। ਪ੍ਰਭ ਪੂਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਚਲਾਵੇ ਜਪਾਵੇ ਸਵਾਸ ਸਵਾਸ। ਸਵਾਸ ਸਵਾਸ ਆਪ ਚਲਾਵੇ। ਆਪ ਆਪਣੇ ਲੇਖੇ ਲਾਵੇ। ਵੇਖੇ ਵਿਗਸੇ ਆਣ ਤਰਾਵੇ। ਕਲਜੁਗ ਜੀਵ ਭੁੱਲਾ ਪ੍ਰਭ ਮਾਰਗ ਪਾਵੇ। ਸਾਰੰਗ ਧਰ ਭਗਵਾਨ ਬੀਠਲਾ ਆਪਣੇ ਰੰਗ ਸਮਾਵੇ। ਆਤਮ ਸਾਚਾ ਰੰਗ ਮਜੀਠਲਾ, ਪ੍ਰਭ ਆਪ ਚੜ੍ਹਾਵੇ। ਜੋਤ ਸਰੂਪੀ ਸਾਚਾ ਅੰਗੀਠਲਾ ਪ੍ਰਭ ਗੁਰਸਿਖ ਬਲਾਵੇ। ਆਤਮ ਜੋਤ ਪ੍ਰਭ ਜਗਾਵੇ ਸੋਹੰ ਦੇਵੇ ਨਾਮ ਸੀਤਲਾ, ਰਸਨਾ ਜਪ ਜਪ ਪਤਤ ਪਾਪੀ ਤਰ ਜਾਵੇ। ਮਿਲਿਆ ਪ੍ਰਭ ਜਗਤ ਭੈ ਭੀਤਲਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮੀਤ ਅਖਵਾਵੇ। ਸਾਚਾ ਮੀਤ ਆਪ ਕਹਾਏ। ਆਤਮ ਅਤੀਤ ਪ੍ਰਭ ਆਪ ਕਰਾਏ। ਪਿਛਲਾ ਵਕ਼ਤ ਜਾਏ ਬੀਤ, ਪ੍ਰਭ ਜੋਤ ਪਰਗਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗੋ ਜੁਗ ਆਪਣੀ ਬਣਤ ਆਪ ਬਣਾਏ। ਕਿਆ ਕੋਈ ਜਾਣੇ ਕਿਆ ਕੋਈ ਵਖਾਣੇ। ਕਲਜੁਗ ਜੀਵ ਸਰਬ ਅੰਞਾਣੇ। ਗੁਰਮੁਖਾਂ ਚਲਾਏ ਪ੍ਰਭ ਆਪਣੇ ਭਾਣੇ। ਬੇਮੁਖ ਭੁੰਨੇ ਜਿਉਂ ਭਠਿਆਲੇ ਦਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਬਣਾਏ ਸੁਘੜ ਸਿਆਣੇ। ਸਾਚਾ ਪ੍ਰਭ ਸਚ ਦੀ ਕਾਰ। ਸਾਚਾ ਪ੍ਰਭ ਸਚ ਦੀ ਮਾਰ। ਸਾਚਾ ਪ੍ਰਭ ਸਚ ਵਿਹਾਰ। ਸਾਚਾ ਪ੍ਰਭ ਸਚ ਕਰਤਾਰ। ਸਾਚਾ ਪ੍ਰਭ ਸਿਰਜਣਹਾਰ। ਸਾਚਾ ਪ੍ਰਭ ਰੂਪ ਅਪਾਰ। ਸਾਚਾ ਭੂਪ ਵਡ ਸਿਕਦਾਰ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਾਏ ਜੋਤ ਅਪਰ ਅਪਾਰ। ਸਾਚੀ ਜੋਤ ਸਾਚਾ ਜੀਆ। ਕਰ ਦਰਸ ਗੁਰਮੁਖ ਸਾਚੇ ਨਿਰਮਲ ਕੀਆ ਜੀਆ। ਰਸਨਾ ਰਸ ਅੰਮਿਤ ਰਸ ਪੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਦੇਵੇ ਜੀਆ। ਸਾਚਾ ਦਰ ਗੁਰ ਸੰਗਤ ਪਾਇਆ। ਦਿਵਸ ਰੈਣ ਮੰਗਲ ਗਾਇਆ। ਲਹਿਣਾ ਲੈਣ ਪ੍ਰਭ ਘਰ ਵਿਚ ਪਾਇਆ। ਭਾਣਾ ਸਹਿਣਾ ਪ੍ਰਭ ਹੁਕਮ ਸੁਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਮਾਂ ਆਣ ਸੁਹਾਇਆ। ਵਕ਼ਤ ਸੁਹਾਏ ਆਪ ਪ੍ਰਭ, ਆਪਣੀ ਜੋਤ ਜਗਾ। ਗੁਰ ਸੰਗਤ ਤਰਾਏ ਆਪ ਪ੍ਰਭ, ਆਪਣੇ ਚਰਨ ਲਗਾ। ਵਕ਼ਤ ਸੁਹਾਏ ਆਪ ਪ੍ਰਭ, ਆਪਣੀ ਜੋਤ ਜਗਾ। ਜਨ ਸੰਗਤ ਤਰਾਏ ਆਪ ਪ੍ਰਭ, ਆਪਣੀ ਸੇਵਾ ਲਾ। ਵਕ਼ਤ ਸੁਹਾਏ ਆਪ ਪ੍ਰਭ, ਏਕਾ ਅੰਕ ਇਕ ਚਲਾ। ਜਨ ਭਗਤ ਤਰਾਏ ਆਪ ਪ੍ਰਭ, ਸਾਚੀ ਬੂਝ ਬੁਝਾ। ਸਤਿਜੁਗ ਲਗਾਏ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮਾਰਗ ਲਾ। ਸਾਚਾ ਮਾਰਗ ਜਗਤ ਲਗਾਇਆ। ਸਤਿਜੁਗ ਸਾਚੇ ਜਨਮ ਦਵਾਇਆ। ਪਹਿਲੀ ਮਾਘ ਲੇਖ ਲਿਖਾਇਆ। ਪੰਚਮ ਜੇਠ ਪ੍ਰਭ ਵਡਿਆਇਆ। ਸਤਿਜੁਗ ਸਾਚੇ ਮੁਖ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਵਿਚ ਮਾਤ ਸਾਚਾ ਮੇਲ ਮਿਲਾਇਆ। ਸੰਗਤ ਆਈ ਗੁਰ ਦਰਬਾਰ। ਇਕ ਕਰਾਏ ਚਰਨ ਪਿਆਰ। ਆਪ ਦਵਾਏ ਨਾਮ ਅਧਾਰ। ਜੋਤ ਜਗਾਏ ਅਪਰ ਅਪਾਰ। ਪਾਰ ਲੰਘਾਏ ਵਿਚ ਮੰਝ ਧਾਰ। ਪਾਵੇ ਸਾਰ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਦਰ ਆਏ ਸਰਨ ਲਗਾਏ ਬੇੜਾ ਕਰ ਜਾਏ ਪਾਰ। ਸਤਿਗੁਰ ਸਾਚਾ ਸਤਿਸੰਗ ਬਣਾਏ। ਸਤਿਗੁਰ ਸਾਚਾ ਗੁਰਮੁਖ ਸਾਚੇ ਅੰਗ ਅੰਗ ਸਮਾਏ। ਸਤਿਗੁਰ ਸਾਚੇ ਸਾਧ ਸੰਗਤ ਤੇਰੀ ਸਾਚੀ ਮੰਗ ਦਰ ਆਏ ਪੂਰ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਹਰਿ ਹਰਿ ਰੰਗ ਪ੍ਰਭ ਆਤਮ ਸਚ ਚੜ੍ਹਾਏ। ਹਰਿ ਹਰਿ ਹਰਿ ਸਾਚਾ ਰੰਗ। ਹਰਿ ਹਰਿ ਹਰਿ ਦਰ ਸਾਚਾ ਮੰਗ। ਹਰਿ ਹਰਿ ਹਰਿ ਮਿਟਾਏ ਭੁੱਖ ਨੰਗ। ਹਰਿ ਹਰਿ ਹਰਿ ਵੇਖ ਸਾਚਾ ਘਰ ਏਕ ਰੰਗਾਏ ਆਪਣੇ ਰੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਗੁਰ ਸੰਗਤ ਪਾਰ ਜਾਏ ਲੰਘ। ਗੁਰ ਸੰਗਤ ਗੁਰ ਦੇਵੇ ਮਾਣ। ਆਪ ਰਖਾਏ ਆਪਣਾ ਤਾਣ। ਏਕ ਬਖ਼ਸ਼ੇ ਨਾਮ ਨਿਧਾਨ। ਸਾਚਾ ਦੇਵੇ ਅੰਤ ਬਬਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਗਾਣ। ਰਸਨਾ ਗਾਇਆ ਪੁਰਖ ਬਿਧਾਤਾ। ਹਰਿ ਘਰ ਆਇਆ ਆਪ ਪਛਾਤਾ। ਨਾਮ ਤਰਾਇਆ ਜੋਗ ਕਮਾਤਾ। ਵਰ ਘਰ ਪਾਇਆ ਪ੍ਰਭ ਰਘੁਰਾਤਾ। ਤਾਰਨਹਾਰ ਆਪ ਪ੍ਰਭ ਅਪਾਰ ਸਰਬ ਜੀਆਂ ਕਾ ਦਾਤਾ। ਬੇੜਾ ਬੰਨ੍ਹ ਆਪ ਤਰਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਗਲਾ ਸੰਗ ਸਾਥਾ। ਸਾਚਾ ਪ੍ਰਭ ਸਾਚਾ ਸੰਗੀ। ਸਾਚ ਵਰ ਪ੍ਰਭ ਦਰ ਮੰਗੀ। ਸਾਧ ਸੰਗਤ ਪ੍ਰਭ ਰਾਖੇ ਅੰਗੀ। ਸਤਿਗੁਰ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰਾ ਸਾਚਾ ਸੰਗੀ। ਗੁਰ ਸੰਗ ਸੋ ਧੰਨ ਵੇਲਾ। ਸਤਿਗੁਰ ਸਾਚਾ ਸਦ ਸੁਹੇਲਾ। ਆਪ ਬਣਾਏ ਆਪਣੇ ਚੇਲਾ। ਭੁੱਲੇ ਭੁਲਾਏ ਪ੍ਰਭ ਆਪ ਕਰਾਏ ਮੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਕਰਾਏ ਸਾਚਾ ਮੇਲਾ। ਸਾਚੇ ਪ੍ਰਭ ਸਮਾਂ ਸੁਹਾਇਆ। ਆਪਣਾ ਆਪ ਜਗਤ ਪਰਗਟਾਇਆ। ਸਾਚਾ ਜਾਪ ਗੁਰ ਸੰਗਤ ਸੁਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਜਪ ਜਪ ਰੈਣ ਦਿਵਸ ਦਿਵਸ ਰੈਣ ਇਕ ਰੰਗ ਸਮਾਇਆ। ਗੁਰ ਸੰਗਤ ਰਸਨਾ ਹਰਿ ਗੁਣ ਗਾ। ਆਪਣਾ ਲੇਖ ਧੁਰ ਦਰਗਹਿ ਲਿਖਾ। ਵੇਖਾ ਵੇਖ ਰਹਿ ਨਾ ਜਾ। ਭਰਮ ਭੁਲੇਖਾ ਸਰਬ ਮਿਟਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਵੇਲੇ ਅੰਤਮ ਆ। ਅੰਤਕਾਲ ਪ੍ਰਭ ਸਦਾ ਸਹਾਈ। ਜੋਤ ਸਰੂਪ ਪ੍ਰਭ ਲਏ ਬਚਾਈ। ਵਡ ਵਡ ਭੂਪ ਆਪ ਸੁਖਦਾਈ। ਬਿਨ ਰੰਗ ਰੂਪ ਆਪ ਰਿਹਾ ਸਮਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਓਟ ਰਖਾਈ। ਸਾਚਾ ਗੁਰ ਸਚ ਜਣਾਵੇ। ਗੁਰਮੁਖ ਸਾਚੇ ਸਚ ਮਾਰਗ ਪਾਵੇ। ਸਤਿਜੁਗ ਸਾਚਾ ਸਤਿ ਵਰਤਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਿੰਤਾ ਸੋਗ ਮਿਟਾਵੇ। ਏਕਾ ਕਿਣਕਾ ਜੋਤ ਜਗਾਏ। ਮਨ ਕਾ ਮਣਕਾ ਆਪ ਫਿਰਾਏ। ਏਕਾ ਤਿਨਕਾ ਵਿਚ ਰਖਾਏ। ਜਿਨ ਕਾ ਜਨ ਕਾ ਰੂਪ ਕੱਢਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਰੰਗ ਚੜ੍ਹਾਏ। ਸਾਚਾ ਪ੍ਰਭ ਸਦ ਰਸ ਭੀਨਾ। ਸਰਬ ਜੀਆਂ ਕਾ ਦਾਨਾ ਬੀਨਾ। ਸਾਚਾ ਨਾਮ ਗੁਰ ਦਰ ਪੀਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸ਼ਾਂਤ ਕਰਾਏ ਸੀਨਾ। ਸਾਂਤਕ ਵਰਤੇ ਸਾਚੇ ਦਰ। ਸਤਿ ਸਤਿ ਸਤਿ ਕਰਾਏ ਪ੍ਰਭ ਸਾਚਾ ਸਰ। ਪਤਿ ਪਤਿ ਪਤਿ ਪ੍ਰਭ ਪਤਿ ਰਖਾਏ ਪ੍ਰਭ ਸਾਚੇ ਘਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾਦਿ ਆਦਿ ਜਗਤ ਸੁੱਕੇ ਹਰੇ ਦਏ ਕਰ। ਦਰ ਮੰਗਲ ਗਾਇਆ ਨਾਮ ਧਿਆਇਆ ਤ੍ਰਿਖਾ ਮਿਟਾਇਆ ਦਰਸ਼ਨ ਪਾਇਆ ਗੁਰਮੁਖ ਸਾਚਾ ਗੁਰ ਦਰ ਆਇਆ। ਸਾਚਾ ਨਾਮ ਮੰਗਣ ਆਇਆ। ਗੁਣ ਨਿਧਾਨ ਪ੍ਰਭ ਸਾਚੇ ਝੋਲੀ ਪਾਇਆ। ਵਾਲੀ ਦੋ ਜਹਾਨ ਬੇੜਾ ਪਾਰ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸਿਰ ਹੱਥ ਟਿਕਾਇਆ। ਆਪਣਾ ਹੱਥ ਸਿਰ ਰਖਾਇਆ। ਗੁਰਮੁਖ ਸਾਚਾ ਆਣ ਤਰਾਇਆ। ਵੇਲੇ ਅੰਤ ਹੋ ਜਾਏ ਸਹਾਇਆ। ਸਾਚੇ ਸੰਤ ਪ੍ਰਭ ਸਾਚਾ ਨਾਮ ਦਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦੇ ਵਡਿਆਇਆ। ਆਤਮ ਵੱਜੀ ਸਾਚੀ ਵਧਾਈ। ਪ੍ਰਭ ਸਾਚੇ ਦੀ ਸਚ ਸਰਨਾਈ। ਵਿਚ ਮਾਤ ਦੇ ਵਡਿਆਈ। ਸਚ ਕਰਾਮਾਤ ਸੋਹੰ ਝੋਲੀ ਪਾਈ। ਸਾਚੀ ਦਾਤ ਗੁਰਸਿਖ ਲੈ ਗੁਰ ਦਰ ਜਾਈ। ਉਤਮ ਜ਼ਾਤ ਵਿਚ ਚੁਰਾਸੀ ਆਪ ਲਿਖਾਈ। ਸਾਚਾ ਨਾਤ ਗੁਰ ਚਰਨ ਸੇਵ ਕਮਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦੇਵੇ ਸਰਬ ਵਡਿਆਈ। ਸਰਬ ਜਨ ਆਸਾ ਪੂਰੇ। ਪ੍ਰਭ ਕਾ ਦਰਸ ਆਤਮ ਭਰਪੂਰੇ। ਸਾਚਾ ਸਰਬੰਸ ਪ੍ਰਭ ਸੰਗ ਹਜ਼ੂਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਵਸੇ ਨੇੜ ਨਾ ਜਾਣੋ ਦੂਰੇ। ਨਿਜਾਨੰਦ ਨਿਜ ਕਾ ਵਾਸ। ਸਾਚਾ ਪ੍ਰਭ ਸਦ ਹੈ ਦਾਸ। ਗੁਰਸਿਖ ਸਾਚੇ ਸਦ ਰੱਖੇ ਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਏ ਪਾਰ ਲੰਘਾਏ ਆਪ ਤਰਾਏ ਜਨਮ ਕਰਾਏ ਰਾਸ। ਗੁਰਸਿਖ ਹੋਇਆ ਜਨਮ ਰਾਸ। ਪ੍ਰਭ ਸਾਚੇ ਕਾ ਹੋਇਆ ਵਾਸ। ਨਿਹਕਲੰਕ ਕਰੇ ਬੰਦ ਖਲਾਸ। ਏਕ ਲਿਖਾਏ ਆਪਣਾ ਅੰਕ ਸੋਹੰ ਸ਼ਬਦ ਜਪਾਏ ਸਵਾਸ ਸਵਾਸ। ਸਾਚਾ ਪ੍ਰਭ ਦਇਆ ਕਮਾਏ। ਗੁਰ ਪਰਸਾਦੀ ਗੁਰ ਪਰਸਾਦ ਆਪ ਵਰਤਾਏ। ਵਡ ਵਡ ਨਾਦ ਅਨਾਦੀ ਸਾਚੀ ਧੁਨ ਨਾਦ ਵਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਈ ਸੰਗਤ ਸਪਤਮ ਜੇਠ ਵਿਦਾ ਕਰਾਏ। ਸਚ ਵਸਤ ਸਚ ਘਰ ਪਾਈ। ਆਤਮ ਵੱਜੀ ਗੁਰਸਿਖ ਵਧਾਈ। ਸਾਚਾ ਲਿਖਿਆ ਗੁਰਸਿਖ ਕਮਾਈ। ਪੂਰਨ ਇਛਿਆ ਪੂਰ ਕਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੈਣ ਦਿਵਸ ਦਿਵਸ ਰੈਣ ਸਦ ਰਸਨਾ ਗਾਈ। ਰਸਨਾ ਰਸ ਆਤਮ ਰਸ ਪਾਉਣਾ। ਪ੍ਰਭ ਅਬਿਨਾਸ਼ੀ ਨਾ ਮਨੋਂ ਭੁਲਾਉਣਾ। ਘਨਕਪੁਰ ਵਾਸੀ ਰਿਦੇ ਵਸਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਤਿਗੁਰ ਸਦਾ ਧਿਆਉਣਾ। ਸਪਤਮ ਜੇਠ ਸਤਿ ਕਰ ਮਾਣ। ਸਾਧ ਸੰਗਤ ਗੁਰ ਦਰ ਪਰਵਾਨ। ਜੋਤ ਸਰੂਪੀ ਜੋਤ ਮਹਾਨ। ਵਿਚ ਅੰਧ ਕੂਪੀ ਕਰੇ ਪਛਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰ ਸੰਗਤ ਦੇਵੇ ਸਾਚਾ ਮਾਣ। ਮਾਣ ਤਾਣ ਆਪ ਦਵਾਏ। ਜਾਣੀ ਜਾਣ ਗੁਰਸਿਖ ਤਰਾਏ। ਬਾਣੀ ਬਾਣ ਹਰਿ ਨਾਮ ਧਿਆਏ। ਭਗਤ ਜਨਾਂ ਹਰਿ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਜਨਾਂ ਪੂਰਨ ਆਸ ਕਰਾਏ। ਆਸਾ ਮਨਸਾ ਪ੍ਰਭ ਸਾਚੇ ਪੂਰੀ। ਜੋ ਜਨ ਆਏ ਪ੍ਰਭ ਚਰਨ ਹਜ਼ੂਰੀ। ਏਕਾ ਸਰਨ ਰਖਾਏ ਸਰਬ ਗੁਣ ਭਰਪੂਰੀ। ਜਨਮ ਮਰਨ ਗੇੜ ਚੁਕਾਏ ਪ੍ਰਭ ਆਪ ਮਿਲਾਏ ਸਾਚੀ ਨੂਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਆਸਾ ਮਨਸਾ ਆਪੇ ਪੂਰੀ। ਪ੍ਰਭ ਸਾਚਾ ਦੇਵੇ ਨਾਮ ਅਧਾਰ। ਪ੍ਰਭ ਸਾਚਾ ਦੇਵੇ ਚਰਨ ਪਿਆਰ। ਬੇਮੁਖਾਂ ਪ੍ਰਭ ਮਾਰੇ ਸ਼ਬਦ ਮਾਰ। ਰਾਹ ਸਾਚਾ ਜਾਏ ਦੱਸ, ਸੋਹੰ ਨਾਮ ਦੇਵੇ ਅਧਾਰ। ਗੁਰ ਆਤਮ ਜਾਏ ਵਸ, ਸਾਚਾ ਕਰੇ ਚਰਨ ਪਿਆਰ। ਦੁਖ ਦਰਦ ਜਾਇਣ ਨੱਸ, ਕਰ ਦਰਸ ਨਿਹਕਲੰਕ ਜੋਤ ਕਰਤਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਰ ਕਿਰਪਾ ਜਾਏ ਤਾਰ। ਸ਼ਬਦ ਵਿਚ ਪ੍ਰਭ ਸਰਬ ਬੰਧਾਏ। ਅਮਕਾ ਜੀਆ ਵਸ ਕਰਾਏ। ਸਾਚਾ ਬਾਣ ਨਾਮ ਲਗਾਏ। ਸਰਬ ਮੁਸ਼ਕਲਾਂ ਹੱਲ ਕਰਾਏ। ਮਸਾਣ ਪਵਣ ਪ੍ਰਭ ਪਰੇ ਹਟਾਏ। ਜਮ ਕਾ ਬੇਟਾ ਨੇੜ ਨਾ ਆਏ। ਕਾਲਕਾ ਮਾਤਾ ਦਰ ਵਿਲਕਾਏ। ਬੀਰ ਬੈਤਾਲ ਕੋਈ ਰਹਿਣ ਨਾ ਪਾਏ। ਹਾਕਨ ਡਾਕਨ ਛਾਕਨ ਪ੍ਰਭ ਪਕੜ ਉਠਾਏ। ਅੰਚਨੀ ਕੰਚਨੀ ਨਿਰੰਚਨੀ ਕਲਾ ਸੋਧਰੀ ਪ੍ਰਭ ਬੰਧਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਏ। ਸਾਚਾ ਗੁਰ ਓਅੰਕਾਰ। ਗੁਰਮੁਖ ਸਾਚੇ ਸੁਣੇ ਪੁਕਾਰ। ਮਰੂ ਦੇਵਾ ਕਰੇ ਖੁਆਰ। ਮਾਲ ਜੋਗੀ ਕੀ ਅਸਰਈ ਪਾਰ ਉਤਾਰ। ਬੀਰ ਮਵਕਲ ਕਰੇ ਖੁਆਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਨ ਪੜੇ ਦੀ ਪਾਵੇ ਸਾਰ। ਵਲੀਏ ਛਲੀਏ ਪ੍ਰਭ ਮਿਟਾਏ। ਹਸਨ ਹਸੂਨ ਅਲੀ ਸਭ ਨਸ਼ਟ ਕਰਾਏ। ਆਤਮ ਜਲੀਏ ਰਹਿਣ ਨਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਜਣਾਏ। ਦ੍ਰਿਸ਼ਟ ਮੁਸ਼ਟ ਕੋਈ ਰਹਿਣ ਨਾ ਪਾਏ। ਛਲ ਛਿਦਰ ਆਪ ਗਵਾਏ। ਟੂਣਾ ਜਾਦੂ ਕੋਇ ਰਹਿਣ ਨਾ ਪਾਏ। ਸਰਦੀ ਕਾਲ ਬਾਲ ਪ੍ਰਭ ਆਪ ਹਟਾਏ। ਉਲਟ ਵਾਹੂ ਦੇ ਸਿਰ ਪਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਏ। ਦੀਨਾਂ ਨਾਥ ਜੀਵ ਅਨਾਥਾ। ਆਪ ਰਖਾਏ ਸਾਚਾ ਸਾਥਾ। ਸਿਰ ਰਖਾਏ ਆਪਣਾ ਹਾਥਾ। ਮਾਣ ਦਵਾਏ ਤ੍ਰੈਲੋਕੀ ਨਾਥਾ। ਸੰਸਾ ਰੋਗ ਚੁਕਾਏ ਲੇਖ ਲਿਖਾਏ ਮਾਥਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੜ੍ਹਾਏ ਸੋਹੰ ਸਾਚੇ ਰਾਥਾ। ਸੋਹੰ ਰਾਥ ਜਨ ਚੜ੍ਹਾਇਆ। ਸਾਚਾ ਸ਼ਬਦ ਆਪ ਚਲਾਇਆ। ਵਿਚ ਨਾੜੀ ਆਪ ਸਮਾਇਆ। ਪਾਪ ਪਹਾੜਾਂ ਪ੍ਰਭ ਰੋਗ ਮਿਟਾਇਆ। ਦੂਤੀ ਦੁਸ਼ਟ ਪ੍ਰਭ ਅਗਨ ਸਾੜੀ, ਗੁਰਮੁਖ ਲੱਗੇ ਨਾ ਤੱਤੀ ਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਆਪ ਸਹਾਇਆ। ਹੋਏ ਸਹਾਈ ਆਪੇ ਆਪ। ਕੋਟਨ ਕੋਟ ਉਤਾਰੇ ਪਾਪ। ਏਕਾ ਦੇਵੇ ਸੋਹੰ ਸਾਚਾ ਜਾਪ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪ ਬਣੇ ਮਾਈ ਬਾਪ। ਮਾਤ ਪਿਤ ਆਪ ਅਖਵਾਏ। ਪਿਤਾ ਪੂਤ ਗੁਰਸਿਖ ਹੋ ਜਾਏ। ਵਡ ਵਡ ਦੂਤ ਪ੍ਰਭ ਸੇਵਾ ਲਾਏ। ਗੁਰਮੁਖ ਸਾਚੇ ਏਕਾ ਸੂਤ ਆਪ ਪਰੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਆਏ ਮਾਣ ਦਵਾਏ। ਗੁਰਮੁਖ ਸਾਚੇ ਵਿਚ ਸਮਾਵੇ, ਆਤਮ ਦਿਸੇ ਪ੍ਰਭ ਨਿਰੰਕਾਰ। ਦਰ ਆਏ ਹੱਸ ਵੇਖੇ ਰੰਗ ਅਪਾਰ। ਜੋਤ ਸਰੂਪੀ ਰਸਨਾ ਵਸੇ ਆਪ ਸਮਾਏ ਕਿਰਪਾ ਧਾਰ। ਆਤਮ ਜੋਤ ਕਰੇ ਪਰਕਾਸ਼ ਕੋਟ ਰਵ ਸੱਸੇ, ਅਗਿਆਨ ਅੰਧੇਰ ਜਾਏ ਨਿਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਂਹੋਂ ਪਕੜ ਕਲ ਜਾਏ ਤਾਰ। ਦੁਖ ਗਵਾਏ ਭੁੱਖ ਮਿਟਾਏ ਸੁਖ ਉਪਜਾਏ ਦੂਤੀ ਦੁਸ਼ਟ ਖਪਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਸਿਰ ਹੱਥ ਟਿਕਾਏ। ਆਤਮ ਚਲਾਇਆ ਡਾਹਡਾ ਤੀਰ। ਦੁਖੀਆਂ ਦੁਖ ਰਿਹਾ ਦੇਹੀ ਪੀੜ। ਕਾਇਆ ਤੋੜੀ ਹੱਡੀ ਰੀੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਗਵਾਏ ਆਤਮ ਪੀੜ। ਘਿਰਨਾ ਘਿਰ ਆਤਮ ਘਰ। ਸੁਧ ਬੁਧ ਨਾ ਰਹੇ ਦਰ। ਨਿਰਬਲ ਹੋਇਆ ਚਰਨ ਪਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਆਤਮ ਹਰਾ ਜਾਏ ਕਰ। ਆਤਮ ਹੋਏ ਹਰ ਹਰਿਆਵਲਾ। ਕਿਰਪਾ ਕਰੇ ਘਨੀਆ ਸਾਵਲਾ। ਸਾਚੀ ਸੁੱਧ ਆਪ ਦਵਾਏ ਜੀਵ ਹੋਇਆ ਬਾਵਲਾ। ਸਾਚਾ ਅੰਮ੍ਰਿਤ ਮੁਖ ਚੁਆਏ, ਦੁਖ ਰੋਗ ਸੋਗ ਮਿਟਾਵਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਦੂੱਖ ਸਰਬ ਭੂੱਖ ਨਸ਼ਟ ਕਰਾਵਲਾ। ਦੂੱਖਨ ਦੂੱਖ ਲੱਗੇ ਤਨ। ਆਤਮ ਰਹੇ ਸਦਾ ਸੁੰਨ। ਹੋਇਆ ਅੰਧੇਰ ਸਾਚੇ ਚੰਨ। ਹੇਰਾ ਫੇਰਾ ਕੀਆ ਕੰਮ। ਟੂਣਾ ਜਾਦੂ ਦੂਤੀ ਕਰ, ਭਾਂਡਾ ਗਈ ਦਲੀਜ਼ੀ ਭੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਖੁਲ੍ਹਾਏ ਆਤਮ ਸੁੰਨ। ਆਤਮ ਲਾਇਆ ਵਡਾ ਰੋਗ। ਅੱਠੇ ਪਹਿਰ ਚੁਕਾ ਸੋਗ। ਝੂਠਾ ਰਹੇ ਭਰਮ ਵਿਜੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਮਾਏ ਮੁਖ ਲਗਾਏ ਭੋਗ ਲਗਾਏ ਗੁਰ ਪਰਸਾਦ ਭੋਗ। ਪੰਚਮ ਆਏ ਜੋਤ ਪਰਗਟਾ ਕੇ। ਸਾਧ ਸੰਗਤ ਪ੍ਰਭ ਦਰ ਬੁਲਾ ਕੇ। ਪੰਚਮ ਜਾਏ ਜੋਤ ਜਗਾ ਕੇ। ਗੁਰ ਸੰਗਤ ਗੁਰ ਚਰਨ ਲਗਾ ਕੇ। ਪੰਚਮ ਮਾਰੇ ਪ੍ਰਭ ਸਾਚਾ ਆ ਕੇ। ਪੰਚਮ ਜਾਏ ਟਿਕਾ ਕੇ। ਪੰਚਮ ਪੰਚਮ ਦਿਵਸ ਸੁਹਾ ਕੇ। ਸਤਿਜੁਗ ਸਾਚੇ ਮੁਖ ਰਖਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਪੰਚਮ ਆ ਕੇ। ਪੰਚਮ ਕੀਆ ਸਚ ਦਰਬਾਰ। ਪੰਚਮ ਤਾਰੇ ਗੁਰ ਕਰਤਾਰ। ਪੰਚਮ ਤਾਰੇ ਜੋਤ ਨਿਰੰਕਾਰ। ਪੰਚਮ ਪੰਚਮ ਮੁਖ ਰਖਾਏ ਵਿਚ ਸੰਸਾਰ। ਪੰਚਮ ਪੰਚਮ ਸੁਖ ਵਸਾਏ। ਆਪ ਪਾਏ ਸਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪੀ ਪੰਚਮ ਆਇਆ ਜਾਮਾ ਧਾਰ। ਪੰਚਮ ਜੇਠ ਸਤਿ ਵਰਤਾਇਆ। ਪੰਚਮ ਜੇਠ ਧੀਰਜ ਯਤ ਰਖਾਇਆ। ਪੰਚਮ ਜੇਠ ਸੋਹੰ ਬੀਜ਼ ਪ੍ਰਭ ਜਗਤ ਬਿਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤਲੋਕ ਸਿੰਘਾਸਣ ਡੇਰਾ ਲਾਇਆ। ਸਿੰਘ ਆਸਣ ਪ੍ਰਭ ਡੇਰਾ ਲਾਏ। ਦੁਖ ਵਿਨਾਸਨ ਦਇਆ ਕਮਾਏ। ਸਰਬ ਘਟ ਵਾਸਣ ਜੋਤ ਜਗਾਏ। ਮਾਨਸ ਜਨਮ ਕਰਾਏ ਰਾਸਨ। ਜੋ ਜਨ ਦਰ ਤੇ ਆਏ। ਆਪ ਛੁਡਾਏ ਮਦਿਰਾ ਮਾਸਨ, ਸੋਹੰ ਸਾਚਾ ਸ਼ਬਦ ਉਪਜਾਏ। ਬਾਣੀ ਅਕਾਸ਼ਨ ਰੁਣ ਝੁਣ ਉਪਜਾਏ। ਏਕਾ ਪੰਥ ਚਲਾਏ ਬਾਸਨ, ਦੂਸਰ ਕੋਈ ਰਹਿਣ ਨਾ ਪਾਏ। ਸੋਹੰ ਜਪਾਏ ਸਵਾਸ ਸਵਾਸਣ, ਬਿਰਥਾ ਸਵਾਸ ਕੋਈ ਨਾ ਜਾਏ। ਆਪ ਹੋਇਆ ਦਾਸ ਦਾਸਨ, ਪੰਚਮ ਜੇਠ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਮਾਤ ਪਰਗਟਾਏ। ਮਾਤਲੋਕ ਪ੍ਰਭ ਸਾਚਾ ਆਏ। ਗੁਰਮੁਖ ਸਾਚੇ ਆਣ ਤਰਾਏ। ਏਕਾ ਅੰਕ ਨਾਮ ਦਵਾਏ। ਬੈਠਾ ਅਟੰਕ ਜੋਤ ਜਗਾਏ। ਸੁਹਾਏ ਦਵਾਰ ਬੰਕ ਜਿਸ ਘਰ ਪ੍ਰਭ ਆਏ। ਚੁਕਾਏ ਸ਼ੰਕ ਜੋ ਜਨ ਸਰਨਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਨਾਮ ਸਾਧ ਸੰਗਤ ਤੇਰੀ ਝੋਲੀ ਪਾਏ। ਸਾਚਾ ਦੀਆ ਦਇਆ ਦਾਨ। ਪਰਗਟ ਹੋਏ ਆਪ ਭਗਵਾਨ। ਸਤਿਗੁਰ ਸਾਚਾ ਜਾਣੀ ਜਾਣ। ਦਰਗਹਿ ਸਾਚੀ ਦੇਵੇ ਮਾਣ। ਸਾਚਾ ਪ੍ਰਭ ਵਾਲੀ ਦੋ ਜਹਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੋਹੰ ਦੇਵੇ ਦਾਨੀ ਦਾਨ। ਸਾਚਾ ਪ੍ਰਭ ਵਡ ਦਾਨੀ ਦਾਨਾ। ਭਰੇ ਭੰਡਾਰੇ ਭਗਤ ਭਗਵਾਨਾ। ਆਪੇ ਤਾਰੇ ਗੋਪੀ ਕਾਹਨਾ। ਜੋਤ ਸਰੂਪੀ ਨਿਹਕਲੰਕ ਪਹਰਿਆ ਜਾਮਾ। ਜੋਤ ਪਰਗਟਾਏ ਦਲਿੱਦਰ ਗਵਾਏ ਜਿਉਂ ਕ੍ਰਿਸ਼ਨ ਸੁਦਾਮਾ। ਪ੍ਰਭ ਸੋਹੰ ਝੋਲੀ ਗੁਰ ਸੰਗਤ ਨਾਮਾ। ਆਓ ਦਰ ਗੁਰਸਿਖ ਭਿਖਾਰੀ। ਸਾਚਾ ਪ੍ਰਭ ਵਡ ਭੰਡਾਰੀ ਦੇਵੇ ਨਾਮ ਆਤਮ ਅਧਾਰੀ। ਬੈਠਾ ਅਡੋਲ ਵਡ ਸਿਕਦਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਬਖ਼ਸ਼ੇ ਸਾਧ ਸੰਗਤ ਨਾਮ ਖੁਮਾਰੀ। ਸਾਚਾ ਨਾਮ ਸਦਾ ਖੁਮਾਰੀ। ਹਉਮੇ ਦੁਬਧਾ ਪ੍ਰਭ ਸਾਚੇ ਮਾਰੀ। ਹਉਮੇ ਮਾਰੀ ਪ੍ਰਭ ਸ਼ਬਦ ਕਟਾਰੀ। ਪਰਗਟੇ ਜੋਤ ਸਾਚਾ ਗਿਰਧਾਰੀ। ਸ਼ੰਕ ਮਿਟਾਏ ਸਤਿਜੁਗ ਸਾਚਾ ਰੰਗ ਚੜ੍ਹਾਏ ਪੰਚਮ ਜੇਠ ਸਾਚਾ ਪ੍ਰਭ ਜੋਤ ਨਿਰੰਕਾਰੀ। ਨਿਰੰਕਾਰ ਕਿਆ ਕੋਈ ਜਾਣੇ। ਅਕਾਰ ਕਵਣ ਪਛਾਣੇ। ਵਿਕਾਰ ਸਦਾ ਵਖਾਣੇ। ਅੰਧ ਅੰਧਿਆਰ ਗੁਰ ਪੂਰੇ ਮਿਟਾਣੇ। ਗੁਰਮੁਖ ਸਚਿਆਰ ਪ੍ਰਭ ਆਪ ਬਣਾਨੇ। ਆਤਮ ਅੰਮ੍ਰਿਤ ਕਰ ਸਿੰਚਾਰ , ਪ੍ਰਭ ਮੈਲ ਗਵਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਗੁਰ ਸੰਗਤ ਚਰਨ ਧਿਆਨੇ। ਚਰਨ ਪਿਆਰ ਸਾਚਾ ਤਾਜ। ਚਰਨ ਧਿਆਨ ਪੂਰਨ ਕਾਜ। ਚਰਨ ਧਿਆਨ ਸਾਚਾ ਦੇਵੇ ਦਰਗਹਿ ਰਾਜ। ਚਰਨ ਧਿਆਨ ਪ੍ਰਭ ਰੱਖੇ ਆਤਮ ਲਾਜ। ਚਰਨ ਧਿਆਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤਰਾਏ ਚਰਨ ਬਿਠਾਏ ਸੋਹੰ ਲਗਾਏ ਸਾਚੀ ਅਵਾਜ਼। ਸੋਹੰ ਸ਼ਬਦ ਪ੍ਰਭ ਅਵਾਜ਼ ਲਗਾਏ। ਗੁਰਮੁਖ ਸਾਚੇ ਸੋਏ ਜਗਾਏ। ਗੁਰਮੁਖ ਸਾਚੇ ਸਚ ਮਾਰਗ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਆਏ ਦਇਆ ਕਮਾਏ। ਪੰਚਮ ਜੇਠ ਪ੍ਰਭ ਮਾਤ ਮਨਾਇਆ। ਨਿਹਕਲੰਕ ਦਿਵਸ ਸੁਹਾਇਆ। ਏਕਾ ਅੰਕ ਆਪ ਰਖਾਇਆ। ਸੋਹੰ ਡੰਕ ਪ੍ਰਭ ਵਜਾਇਆ। ਸਾਧ ਸੰਗਤ ਦਰ ਆਈ, ਪ੍ਰਭ ਸਾਚਾ ਮਾਣ ਦਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਦਰਸ ਦਿਖਾਇਆ। ਦਵਾਏ ਮਾਣ ਆਪ ਪ੍ਰਭ ਜਨ ਦਰਸ ਪਿਆਸੇ। ਮਾਣ ਦਵਾਏ ਆਪ ਪ੍ਰਭ, ਸਾਚਾ ਗੁਰ ਸਰਬ ਗੁਣਤਾਸੇ। ਮਾਣ ਦਵਾਏ ਆਪ ਪ੍ਰਭ, ਮਾਨਸ ਜਨਮ ਕਰਾਇਆ ਰਾਸੇ। ਮਾਣ ਦਵਾਇਆ ਆਪ ਪ੍ਰਭ, ਵੇਲੇ ਅੰਤ ਕਰੇ ਬੰਦ ਖਲਾਸੇ। ਮਾਣ ਦਵਾਏ ਆਪ ਪ੍ਰਭ, ਪੂਰਨ ਦੇਵੇ ਜੋਤ ਭਰਵਾਸੇ। ਮਾਣ ਦਵਾਏ ਆਪ ਪ੍ਰਭ, ਗੁਰਸਿਖ ਤੇਰੇ ਕਾਰਜ ਆਏ ਰਾਸੇ। ਮਾਣ ਦਵਾਏ ਆਪ ਪ੍ਰਭ, ਸੋਹੰ ਜਪ ਜੀਵ ਸਵਾਸ ਸਵਾਸੇ। ਮਾਣ ਦਵਾਏ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਆਏ ਚਰਨ ਪਿਆਸੇ। ਮਾਣ ਦਵਾਏ ਆਪ ਪ੍ਰਭ, ਹੋਏ ਆਪ ਦਿਆਲਾ। ਮਾਣ ਦਵਾਏ ਆਪ ਪ੍ਰਭ, ਜਨ ਭਗਤਾਂ ਹੋਏ ਆਪ ਰਖਵਾਲਾ। ਮਾਣ ਦਵਾਏ ਆਪ ਪ੍ਰਭ, ਸਦਾ ਸਦਾ ਪ੍ਰਿਤਪਾਲਾ। ਮਾਣ ਦਵਾਏ ਆਪ ਪ੍ਰਭ, ਆਤਮ ਜੋਤ ਜਗੇ ਸੋਹੰ ਜਪਾਏ ਸਾਚੀ ਮਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਆਦਿ ਅੰਤ ਹੋਏ ਤੇਰਾ ਰਖਵਾਲਾ। ਸਰਬ ਜੀਆਂ ਆਪੇ ਦਾਤਾਰ। ਸਰਬ ਜੀਆਂ ਆਪੇ ਭਤਾਰ। ਸਰਬ ਜੀਆਂ ਆਪੇ ਪਸਾਰ। ਸਰਬ ਜੀਆਂ ਜੋਤ ਅਧਾਰ। ਸਰਬ ਜੀਆਂ ਕਰਮ ਵਿਚਾਰ। ਸਰਬ ਜੀਆਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਵੇ ਸਾਚੀ ਸਾਰ। ਸਾਚੀ ਸਾਰ ਆਪੇ ਜਾਣੇ। ਜਨ ਭਗਤ ਵਿਚ ਕਲ ਪਛਾਣੇ। ਆਪ ਚਲਾਏ ਆਪਣੇ ਭਾਣੇ। ਦਿਸ ਨਾ ਆਏ ਰਾਜਾ ਰਾਣੇ। ਨਿਮਾਣਿਆਂ ਨਿਤਾਣਿਆਂ ਪ੍ਰਭ ਵਿਚ ਸਮਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪਹਰਿਆ ਬਾਣੇ। ਗੁਰ ਪੂਰਾ ਕਰਮ ਕਮਾਂਵਦਾ। ਕਰ ਕਿਰਪਾ ਪਾਰ ਲੰਘਾਂਵਦਾ। ਜਨ ਚਰਨੀ ਸੀਸ ਨਿਵਾਂਵਦਾ। ਪ੍ਰਭ ਸਾਚਾ ਗਲੇ ਲਗਾਂਵਦਾ। ਦਰ ਆਏ ਦੋਏ ਜੋੜ ਭੁਲ ਬਖ਼ਸ਼ਾਂਵਦਾ। ਕਰ ਕਿਰਪਾ ਪਾਰ ਕਰਾਂਵਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਫੇਰਾ ਵਿਚ ਮਾਤ ਦੇ ਪਾਂਵਦਾ। ਮਾਤਲੋਕ ਵਿਚ ਫੇਰਾ ਪਾਇਆ। ਐੜਾ ਅਥਰਬਣ ਵੇਦ ਮਿਟਾਇਆ। ਅੱਲਾ ਅਲਾਹੂ ਨੂਰ ਗਵਾਇਆ। ਵੇਦ ਪੁਰਾਨ ਕੁਰਾਨ ਅੰਜ਼ੀਲ ਰਹਿਣ ਨਾ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸੋਹੰ ਸਾਚਾ ਸ਼ਬਦ ਚਲਾਇਆ। ਸੋਹੰ ਸਾਚਾ ਸ਼ਬਦ ਚਲਾਏ। ਸਤਿਜੁਗ ਸਾਚਾ ਮਾਰਗ ਲਾਏ। ਪੰਚਮ ਜੇਠ ਸ਼ਬਦ ਲਿਖਾਏ। ਸਾਧ ਸੰਗਤ ਚਰਨ ਬਹਾਏ। ਸਾਧ ਸੰਗਤ ਉਤਰੇ ਪਾਰ, ਹਰਿ ਗੁਣ ਗਾਏ। ਜੋਤ ਸਰੂਪੀ ਜੋਤ ਪ੍ਰਭ ਵਿਚ ਰੱਖੇ ਮਿਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਦਰ ਘਰ ਸਾਚੇ ਦੇਵੇ ਆਪ ਵਡਿਆਏ। ਪੂਰਨ ਗੁਰ ਸਦ ਵਡਿਆਈ। ਦੇ ਦਰਸ ਤ੍ਰਿਖਾ ਮਿਟਾਈ। ਨਿਰਧਨਾਂ ਪ੍ਰਭ ਹੋਏ ਸਹਾਈ। ਸਰਧਨਾਂ ਪ੍ਰਭ ਆਸ ਪੁਜਾਈ। ਗੁਰਮੁਖ ਸਾਚੇ ਘਰ ਤੇਰੇ ਜੋਤ ਪਰਗਟਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਹੋਏ ਵਾਲੀ ਦੋ ਜਹਾਨ, ਗੁਰ ਪਰਸਾਦੀ ਗੁਰ ਪਰਸਾਦ ਭੋਗ ਲਗਾਈ। ਭੋਗ ਲਗਾਏ ਸਤਿਗੁਰ ਮੁਖ। ਸਾਧ ਸੰਗਤ ਉਤਾਰੇ ਸਾਰੀ ਭੁੱਖ। ਸੁਫਲ ਕਰਾਏ ਮਾਤ ਕੁੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਪਰਸਾਦ ਪ੍ਰਭ ਵਰਤਾਏ ਸਾਧ ਸੰਗਤ ਮਿਟਾਵੇ ਆਤਮ ਦੁਖ। ਮਿਟੇ ਦੁਖ ਆਤਮ ਅਗਿਆਨ। ਏਕਾ ਉਪਜੇ ਚਰਨ ਧਿਆਨ। ਗੁਰ ਪਰਸਾਦੀ ਦੇਵੇ ਬ੍ਰਹਮ ਗਿਆਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰ ਸੰਗਤ ਕਰੇ ਪਛਾਣ। ਗੁਰ ਸੰਗਤ ਦੇਵੇ ਵਡਿਆਈ। ਦਰ ਮੰਗਤ ਭਿਛਿਆ ਪਾਈ। ਹਰਿ ਰੰਗਤ ਨਾਮ ਚੜ੍ਹਾਈ। ਗੁਰ ਅੰਗਦ ਜਿਉਂ ਨਾਨਕ ਧਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਦਰ ਆਈ ਦੇਵੇ ਆਪ ਵਧਾਈ। ਵਧਾਈ ਵਧਾਈ ਵਧਾਈ ਗੁਰ ਸੰਗਤ ਵਧਾਈ। ਪੂਰਨ ਮਤਿ ਗੁਰ ਦਰ ਤੇ ਪਾਈ। ਸਾਚਾ ਸਤਿ ਘਰ ਲੈ ਜਾਈ। ਦੁਰਮਤ ਮੈਲ ਗੁਰ ਦਰ ਗਵਾਈ। ਅਚਰਜ ਖੇਲ ਕਰੇ ਰਘੁਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਨਾਥਾਂ ਹੇਤ ਜੋਤ ਪਰਗਟਾਈ। ਸਾਚਾ ਪ੍ਰਭ ਨਾਥ ਅਨਾਥੇ। ਜੀਵ ਜੰਤ ਪ੍ਰਭ ਸਗਲਾ ਸਾਥੇ। ਬਣਾਈ ਬਣਤ ਲੇਖ ਲਿਖਾਏ ਮਾਥੇ। ਪ੍ਰਭ ਕਾ ਭੇਵ ਕੋਈ ਨਾ ਕਾਥੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੋਪੀ ਨਾਥ ਸਗਲਾ ਸਾਥੇ। ਸਾਚਾ ਸੰਗ ਪ੍ਰਭ ਆਪੇ ਕਰੇ। ਲਾਗ ਅੰਗ ਗੁਰਸਿਖ ਤਰੇ। ਚਾੜ੍ਹੇ ਰੰਗ ਏਕਾ ਹਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਸ਼ਨ ਪਾਏ ਸਾਧ ਸੰਗਤ ਤੇਰੇ ਕਾਜ ਸਰੇ।