੮ ਜੇਠ ੨੦੦੯ ਬਿਕ੍ਰਮੀ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ
ਗੁਰ ਸੇਵਾ ਗੁਰ ਪੂਰਾ ਪਾਈਏ। ਗੁਰਮੁਖ ਹੋਏ ਗੁਰ ਸੇਵ ਕਮਾਈਏ। ਗੁਰ ਸੇਵਾ ਘਰ ਸਾਚੇ ਜਾਈਏ। ਪ੍ਰਭ ਅਬਿਨਾਸ਼ੀ ਚਰਨ ਵਿਗਸਾਈਏ। ਗੁਰ ਸੇਵਾ ਹਰਿ ਮੰਦਰ ਪਾਈਏ। ਪ੍ਰਭ ਕੀ ਜੋਤ ਅੰਦਰ ਜਗਾਈਏ। ਗੁਰ ਸੇਵਾ ਜਨਮ ਮਰਨ ਗੇੜ ਕਟਾਈਏ। ਦਰਗਹਿ ਸਾਚੀ ਥਾਂ ਦਵਾਈਏ। ਗੁਰ ਸੇਵਾ ਅੰਤ ਅੰਤਕਾਲ ਕਰ ਕਲਜੁਗ ਤਰ ਜਾਈਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤ ਕਮਾਈਏ। ਗੁਰਮੁਖ ਤਰਨਾ ਅੰਤਕਾਲ। ਗੁਰ ਚਰਨ ਪ੍ਰੀਤੀ ਨਿਭੇ ਨਾਲ। ਆਪਣਾ ਬਿਰਦ ਪ੍ਰਭ ਲਏ ਸੰਭਾਲ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖ ਸਾਚੇ ਸਦ ਪ੍ਰਿਤਪਾਲ। ਪ੍ਰਿਤਪਾਲ ਆਪ ਰਖਵਾਲਾ। ਪਾਰਬ੍ਰਹਮ ਗੁਰ ਦੀਨ ਦਿਆਲਾ। ਭਗਤ ਵਛਲ ਹਰਿ ਹਰਿ ਕਿਰਪਾਲਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖ ਸਾਚੇ ਸੰਗ ਸਮਾਲਾ। ਸਦਾ ਸੰਗ ਪ੍ਰਭ ਆਪੇ ਹੋਏ। ਦੁਰਮਤ ਮੈਲ ਗੁਰਸਿਖ ਧੋਏ। ਸੋਹੰ ਧਾਗੇ ਆਪ ਪਰੋਏ। ਪ੍ਰਭ ਸਾਚੇ ਦੀ ਸਾਚੀ ਸੋਏ। ਗੁਣ ਨਿਧਾਨ ਵਿਰਲਾ ਗੁਰਮੁਖ ਜਾਣੇ ਕੋਇ। ਬਿਨ ਗੁਰ ਪੂਰੇ ਨਿਥਾਵਿਆਂ ਮਾਣ ਨਾ ਦੇਵੇ ਕੋਇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਉਠਾਏ ਜਗਾਏ ਸੋਏ। ਸ਼ਬਦ ਸ਼ਬਦ ਪ੍ਰਭ ਆਪ ਜਗਾਏ। ਆਪ ਆਪਣੀ ਦਇਆ ਕਮਾਏ। ਸੁਰਤੀ ਸੁਰਤ ਪ੍ਰਭ ਦਰਸ ਦਿਖਾਏ। ਸਰਧਾ ਪੂਰਤ ਪ੍ਰਭ ਰਿਹਾ ਸਮਾਏ। ਅਨਹਦ ਤੂਰਤ ਦੇਹ ਵਜਾਏ। ਜੋਤ ਸਰੂਪੀ ਸਾਚੀ ਮੂਰਤ ਆਪ ਪਰਗਟਾਏ। ਏਕਾ ਉਪਜਾਏ ਨੂਰੀ ਨੂਰਤ, ਗੁਰਸਿਖ ਸੰਸਾ ਸਰਬ ਚੁਕਾਏ। ਸਰਬ ਜਨਾਂ ਦੀ ਆਸਾ ਪੂਰਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਸ ਦਿਖਾਏ। ਦੇਵੇ ਦਰਸ ਗੁਰ ਘਰ ਆਏ। ਮਿਟਾਏ ਹਰਸ ਸਰਬ ਸੁਖਦਾਏ। ਅੰਮ੍ਰਿਤ ਬਰਸ ਗੁਰਸਿਖ ਤਰਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਪੂਰਨ ਆਸ ਆਪ ਕਰਾਏ। ਗੁਰ ਦਰ ਤੇ ਆਸਾ ਪੂਰੀ। ਏਕਾ ਜੋਤ ਜਗਾਏ ਨੂਰੀ। ਆਤਮ ਦੇਵੇ ਸਤਿ ਸਰੂਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਹਿਰਦੇ ਵਸੇ ਨਾ ਜਾਣੇ ਦੂਰੀ। ਬੇਮੁਖਾਂ ਪ੍ਰਭ ਦਿਸੇ ਦੂਰ। ਗੁਰਸਿਖਾਂ ਪ੍ਰਭ ਸਦਾ ਹਜ਼ੂਰ। ਬੇਮੁਖਾਂ ਘਰ ਕੂੜੋ ਕੂੜ। ਗੁਰਮੁਖਾਂ ਦੇਵੇ ਚਰਨ ਧੂੜ। ਰਾਣਿਆਂ ਮਹਾਂਰਾਣਿਆਂ ਪਾਏ ਜੂੜ। ਗੁਰਸਿਖ ਚਤੁਰ ਬਣਾਏ ਆਤਮ ਮੂੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਗਿੜਾਏ ਪੁੱਠਾ ਬੂੜ। ਮਤਿ ਅਪੁਠੀ ਆਪੇ ਦੇਵੇ। ਆਪਣੇ ਖੇਲ ਆਪ ਕਰੇਵੇ। ਇਸ ਹੱਥ ਲੇਵੇ ਇਸ ਹੱਥ ਦੇਵੇ। ਜਗਤ ਭੁਲਾਵੇ ਭਰਮ ਭਰਮ ਭੁਲੇਖੇ। ਗੁਰਸਿਖ ਉਪਜਾਵੇ ਵਿਚ ਮਾਤ ਸਾਚੇ ਮੇਵੇ। ਸੋਹੰ ਨਾਮ ਨਿਹਕਲੰਕ ਪਰਗਟ ਜੋਤ ਸਾਚਾ ਦੇਵੇ। ਧੰਨ ਧੰਨ ਧੰਨ ਗੁਰਸਿਖ ਸਤਿਗੁਰ ਸਾਚਾ ਸਦ ਰਸਨਾ ਸੇਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਸਦ ਗਾਏ ਸੇਵੇ। ਰਸਨਾ ਗਾਏ ਏਕਾ ਹਰਿ। ਗੁਰਮੁਖ ਸਾਚਾ ਜਾਏ ਤਰ। ਹੋਏ ਸਹਾਈ ਅਵਤਾਰ ਨਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਦਵਾਏ ਸਾਚਾ ਦਰ। ਸਾਚਾ ਦਰ ਗੁਰ ਦਰਬਾਰਾ। ਪਰਗਟੇ ਜੋਤ ਆਪ ਨਿਰੰਕਾਰਾ। ਸਰਬ ਸ੍ਰਿਸ਼ਟ ਦੇਵੇ ਅਧਾਰਾ। ਏਕਾ ਇਸ਼ਟ ਨਿਹਕਲੰਕ ਅਵਤਾਰਾ। ਸਰਬ ਭਰਿਸ਼ਟ ਅੰਤਕਾਲ ਕਲ ਕਰੇ ਖਵਾਰਾ। ਗੁਰਮੁਖ ਸਾਚੇ ਜਿਉਂ ਵਸ਼ਿਸ਼ਟ ਏਕਾ ਦੇਵੇ ਨਾਮ ਅਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰ ਅਵਤਾਰਾ। ਅਵਤਾਰ ਆਏ ਭਗਤ ਤਰਾਏ। ਮਾਰਗ ਪਾਏ ਸਰਨ ਲਗਾਏ। ਮਾਣ ਦਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਏ। ਬੇਮੁਖ ਖਪਾਏ ਗਏ ਮੁਖ ਭਵਾਏ, ਨਰਕ ਨਿਵਾਸ ਰਖਾਏ। ਮਦਿਰਾ ਮਾਸ ਜਨ ਰਸਨਾ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਸ਼ਟਾ ਮੁਖ ਰਖਾਏ। ਦੁਸ਼ਟ ਨਿਵਾਰੀ ਕਰੇ ਖੁਆਰੀ ਜੋਤ ਨਿਰੰਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਕਲ ਪਾਰ ਉਤਾਰੀ। ਦੁਸ਼ਟ ਸੰਘਾਰੇ ਆਪ ਗਿਰਧਾਰੇ, ਆਏ ਸੰਸਾਰੇ ਜੋਤ ਅਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਦਿਰਾ ਮਾਸੀ ਕਰੇ ਖੁਆਰੇ। ਵਡ ਵਿਧਾਤਾ ਪੁਰਖ ਵਿਧਾਤਾ। ਸਰਬ ਗਿਆਤਾ ਜੋਤ ਜਗਾਤਾ। ਮੇਲ ਮਿਲਾਤਾ ਚਰਨ ਧਿਆਨ ਧਿਆਤਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਬਖ਼ਸ਼ੇ ਚਰਨੀ ਨਾਤਾ। ਸਾਚਾ ਨਾਤਾ ਗੁਰਸਿਖ ਪਛਾਤਾ। ਸੋਹੰ ਦੇਵੇ ਸਾਚੀ ਦਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਕਾ ਆਪੇ ਗਿਆਤਾ। ਆਪੇ ਜਾਣੇ ਆਪ ਪਛਾਣੇ। ਆਪ ਚਲਾਏ ਆਪਣੇ ਭਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੁਘੜ ਸਿਆਣੇ। ਗੁਰਮੁਖ ਸਾਚੇ ਪ੍ਰਭ ਅਬਿਨਾਸ਼ੀ ਆਏ ਤੇਰੇ ਦਰ। ਸੋਹੰ ਸਾਚਾ ਦੇਵੇ ਵਰ। ਓਅੰ ਹੋਏ ਆਪ ਪ੍ਰਭ ਨਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਗੁਰਮੁਖ ਸਾਚੇ ਜਾਏ ਤਰ। ਤਾਰਨ ਤਾਰੇ ਮਾਰਨ ਮਾਰੇ। ਖੁਆਰਨ ਖੁਆਰੇ ਉਧਾਰਨ ਉਧਾਰੇ ਪ੍ਰਭ ਜੋਤ ਅਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰ ਅਵਤਾਰੇ। ਆਏ ਜਾਏ ਦਿਸ ਨਾ ਆਏ। ਸ੍ਰਿਸ਼ਟ ਭੁਲਾਏ ਗੁਰਸਿਖ ਤਰਾਏ। ਮਾਣ ਗਵਾਏ, ਨਿਮਾਣਿਆਂ ਪ੍ਰਭ ਚਰਨ ਲਗਾਏ। ਰਾਣਿਆਂ ਪ੍ਰਭ ਤਖ਼ਤੋਂ ਲਾਹੇ। ਚਤੁਰ ਸੁਘੜ ਸਿਆਣਿਆਂ ਪ੍ਰਭ ਖ਼ਾਕ ਰੁਲਾਏ। ਗੁਰਸਿਖ ਭੁੱਲੇ ਬਾਲ ਅੰਞਾਣਿਆਂ ਪ੍ਰਭ ਗਲੇ ਲਗਾਏ। ਬੇਮੁਖ ਕਰ ਅੰਧ ਅੰਧਿਆਣਿਆਂ ਪ੍ਰਭ ਭਠਿਆਲੇ ਦਾਣੇ ਭੁਨਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਅਗਨ ਵਿਚ ਆਪ ਜਲਾਏ। ਅਗਨ ਜੋਤ ਆਪ ਜਲਾਏ। ਜੀਵ ਜੰਤ ਸਰਬ ਬਿਲਲਾਏ। ਸਾਧ ਸੰਗਤ ਪ੍ਰਭ ਪਕੜ ਉਠਾਏ। ਆਦਿ ਅੰਤ ਹੋਏ ਸਹਾਏ। ਬੈਠ ਇਕੰਤ ਖੇਲ ਰਚਾਏ। ਬਣਾਏ ਬਣਤ ਕੋਈ ਸਾਰ ਨਾ ਪਾਏ। ਕਰਾਏ ਭਸਮੰਤ ਜੋ ਹੰਕਾਰ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਲ ਆਪ ਵਰਤਾਏ। ਵਰਤਾਏ ਕਲ ਸ੍ਰਿਸ਼ਟ ਸਬਾਈ ਜਾਏ ਹੱਲ। ਪ੍ਰਭ ਕਾ ਭਾਣਾ ਨਾ ਜਾਏ ਟਲ। ਅੰਤ ਨਾ ਕਰਨ ਦੇਵੇ ਵਲ ਛਲ। ਕਿਸੇ ਨਾ ਸੂਝੇ ਅੱਜ ਕੱਲ। ਬੇਮੁਖ ਜੀਵ ਬੈਠੇ ਝੂਠੇ ਘਰ ਮੱਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਏ ਜਗਤ ਖਪਾਏ ਕਲਜੁਗ ਉਲਟਾਏ ਸਤਿਜੁਗ ਸਤਿ ਸਤਿ ਸਤਿ ਲਗਾਏ ਨਾ ਘੜੀ ਪਲ। ਪ੍ਰਭ ਨਾ ਲਾਏ ਦੇਰ। ਨਾ ਦਿਸੇ ਸੰਞ ਸਵੇਰ। ਏਕਾ ਅਗਨ ਲਗਾਏ ਚਾਰ ਕੁੰਟ ਪੈ ਜਾਏ ਦੁਹਾਏ, ਬੇਮੁਖ ਮਾਰੇ ਕਰ ਢੇਰ। ਕਲਜੁਗ ਜੀਵ ਝਾੜੇ ਜਿਉਂ ਹਲੂਣੇ ਡਿਗਣ ਬੇਰ। ਸ੍ਰਿਸ਼ਟ ਸਬਾਈ ਅੰਤਕਾਲ ਆਪ ਕਰਾਏ ਮੇਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਮੇਲ ਮਿਲਾਏ। ਗੁਰਸਿਖਾਂ ਕੀਨਾਂ ਮੇਲ ਆਪ ਮਿਹਰਵਾਨਾ। ਮੇਲ ਮਿਲਾਏ ਭਗਤ ਭਗਵਾਨਾ। ਸਾਚਾ ਦੇਵੇ ਨਾਮ ਨਿਧਾਨਾ। ਆਤਮ ਦੇਵੇ ਬ੍ਰਹਮ ਗਿਆਨਾ। ਸੋਹੰ ਦੇਵੇ ਸਚ ਧਿਆਨਾ। ਚਰਨ ਧੂੜ ਕਰਾਏ ਸਾਚਾ ਇਸ਼ਨਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਰੰਗ ਆਪ ਸਮਾਨਾ। ਰੰਗ ਸਮਾਣੇ ਵਕ਼ਤ ਪਛਾਣੇ ਜੋਤ ਜਗਾਣੇ ਸ੍ਰਿਸ਼ਟ ਭੁਲਾਏ ਜਿਉਂ ਭਠਿਆਲੇ ਦਾਣੇ। ਗੁਰਮੁਖ ਸਾਚੇ ਪ੍ਰਭ ਚਰਨ ਪ੍ਰੀਤੀ ਪ੍ਰਭ ਸਾਚੇ ਕਾ ਸਾਚਾ ਰੰਗ ਮਾਣੇ। ਬੇਮੁਖ ਜੀਵ ਬਿਲਲਾਏ ਚਾਰ ਕੁੰਟ ਹਾਹਾਕਾਰ ਕਰਾਏ ਸਾਚਾ ਪ੍ਰਭ ਦਿਸ ਨਾ ਆਣੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਵੇਲੇ ਅੰਤ ਹੋਏ ਆਪ ਸਹਾਣੇ। ਜੀਵ ਦੁਸ਼ਟ ਦੁਰਾਚਾਰੀ ਹੰਕਾਰੀ ਭਿਵਚਾਰੀ ਕਰੇ ਖੁਆਰੀ ਨਰਕ ਨਿਵਾਰੀ ਭਗਤ ਉਧਾਰੀ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪੇ ਦੇਵੇ ਸੱਚੀ ਸਰਦਾਰੀ। ਗੁਰਮੁਖ ਉਧਾਰੇ ਆਪੇ ਤੇਰੇ ਕਾਜ ਸਵਾਰੇ, ਜੋਤ ਅਧਾਰੇ ਚਰਨ ਦਵਾਰੇ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪ ਆਪਣੀ ਦਇਆ ਧਾਰੇ। ਬੇਮੁਖ ਖਪਾਏ ਦਿਸ ਨਾ ਆਏ ਨਰਕ ਨਿਵਾਸ ਰਖਾਏ। ਲੱਖ ਚੁਰਾਸੀ ਗੇੜ ਕਟਾਏ। ਆਵਣ ਜਾਵਣ ਸਦ ਰਖਾਏ। ਵੇਲੇ ਅੰਤ ਕੋਇ ਨਾ ਹੋਏ ਸਹਾਏ। ਧਰਮ ਰਾਏ ਦੇ ਸਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਮੁਖ ਛੁਪਾਏ। ਗੁਰਮੁਖ ਤਰਾਵੇ ਸਰਨੀ ਲਗਾਵੇ। ਸਤਿਜੁਗ ਸਾਚਾ ਨਾਮ ਜਪਾਵੇ। ਆਪ ਆਪਣੀ ਦਇਆ ਕਮਾਵੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਅਨਹਦ ਸਾਚਾ ਰਾਗ ਉਪਜਾਵੇ। ਅਨਹਦ ਰਾਗਾ ਸਾਚਾ ਵਾਜਾ ਗੁਰਸਿਖ ਜਾਗਾ। ਸਤਿਜੁਗ ਲਾਗਾ ਪਹਿਲੀ ਮਾਘਾ। ਅੰਤਮ ਅੰਤ ਕਲ ਫਿਰੇ ਸੁਹਾਗਾ। ਗੁਰਸਿਖ ਸਾਚਾ ਸਤਿਗੁਰ ਸਾਚੇ ਦੀ ਸਰਨੀ ਲਾਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਚਲਾਏ ਸੋਹੰ ਜਿਉਂ ਡੰਗ ਬਾਸ਼ਕ ਨਾਗਾ। ਕਲਜੁਗ ਜੀਵ ਹੰਕਾਰੀ। ਪ੍ਰਭ ਕਰੇ ਖੇਲ ਅਪਾਰੀ। ਸਹੰਸਰ ਮੁਖ ਫੁੰਕਾਰੀ। ਅਗਨ ਜੋਤ ਲਗਾਏ ਵਿਚ ਸੰਸਾਰੀ। ਵਡ ਵਡ ਭਰੇ ਮਾਣ ਹੰਕਾਰੀ। ਨਾ ਦਿਸਣ ਅੰਤ ਮਹਿਲ ਮੁਰਾਰੀ। ਪ੍ਰਭ ਅਗਨ ਜੋਤ ਵਿਚ ਸਾੜੀ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪਣੀ ਕਲ ਵਰਤੇ ਵਰਤਾਰੀ। ਅਗਨ ਜੋਤ ਕਲਜੁਗ ਲਗਾਏ। ਕੋਇ ਨਾ ਪਾਇਣ ਸਾਰ ਪ੍ਰਭ ਜਾਏ ਜਲਾਏ। ਅੰਤਕਾਲ ਕਰਨ ਹਾਏ ਹਾਏ, ਕੋਈ ਨਾ ਪਾਣੀ ਮੁਖ ਚੁਆਏ। ਜੀਵ ਜੰਤ ਸਰਬ ਬਿਲਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਕਲ ਦੇ ਸਜਾਏ। ਗੁਰਸਿਖ ਪ੍ਰਭ ਦਰਸ ਪਿਆਸਾ। ਪ੍ਰਭ ਦੇਵੇ ਦਰਸ ਹੋਏ ਦਾਸਨ ਦਾਸਾ। ਆਪੇ ਆਪ ਕਰੇ ਸਰਬ ਘਟ ਵਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਚਲਾਏ ਧਰਾਏ ਜਪਾਏ ਸਵਾਸ ਸਵਾਸਾ। ਸਵਾਸ ਸਵਾਸ ਸਵਾਸ ਹਰਿ ਗੁਣ ਗਾ। ਆਸ ਆਸ ਆਸ ਗੁਰਸਿਖ ਪੂਰ ਕਰਾ। ਰਾਸ ਰਾਸ ਰਾਸ ਮਾਨਸ ਜਨਮ ਰਾਸ ਕਰਾ। ਵਾਸ ਵਾਸ ਵਾਸ ਗੁਰ ਪੂਰਾ ਵਿਚ ਵਾਸ ਕਰਾ। ਨਾਸ ਨਾਸ ਨਾਸ ਦੁਖ ਦਰਦ ਨਾਸ ਕਰਾ। ਮਾਸ ਮਾਸ ਮਾਸ ਮਦਿਰਾ ਮਾਸ ਮਨੋਂ ਤਜਾ। ਦਾਸ ਦਾਸ ਦਾਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਰਿਹਾ ਦਾਸ ਬਣਾ। ਭਗਤ ਜਨ ਪ੍ਰਭ ਸਦਾ ਦਾਸ। ਆਪ ਆਪਣਾ ਵਿਚ ਰੱਖੇ ਵਾਸ। ਸਚਖੰਡ ਬਣਾਏ ਗੁਰਸਿਖ ਹਿਰਦੇ ਰਿਹਾ ਨਿਵਾਸ। ਪ੍ਰਭ ਅਬਿਨਾਸ਼ੀ ਨਾ ਕਦੇ ਵਿਨਾਸੀ, ਸਾਚੀ ਜੋਤ ਕਰੇ ਪਰਕਾਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਏ ਗੁਰਸਿਖ ਤਰਾਏ, ਚਰਨ ਲਗਾਏ ਸੇਵ ਕਰਾਏ, ਸੋਹੰ ਜਪਾਏ ਸਵਾਸ ਸਵਾਸ। ਸੋਹੰ ਜਪਾਏ ਇਕ ਵਸਾਏ ਆਤਮ ਤ੍ਰਿਪਾਏ। ਹਰਸ ਮਿਟਾਏ ਤਰਸ ਕਮਾਏ। ਗੁਰਸਿਖ ਪੂਰਨ ਆਸ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਰਾਤੀ ਸੁੱਤਿਆਂ ਦਰਸ ਦਿਖਾਏ। ਗੁਰਸਿਖ ਸੋਇਆ ਪ੍ਰਭ ਸਾਚਾ ਜਾਗੇ। ਗੁਰਸਿਖ ਦੋਇਆ ਪ੍ਰਭ ਸ਼ਬਦ ਚਲਾਵੇ ਅਨਰਾਗੇ। ਗੁਰਸਿਖ ਸਿਖ ਪੂਰਾ ਹੋਇਆ, ਰਾਤ ਸੁੱਤਿਆਂ ਪ੍ਰਭ ਚਰਨੀ ਲਾਗੇ। ਮਿਲਿਆ ਬੀਜ ਜੋ ਸਾਚਾ ਬੋਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਜਨਮ ਦੇ ਲਾਹੇ ਦਾਗ਼ੇ। ਸਾਚਾ ਨਾਮ ਦੁਰਮਤ ਧੋਏ। ਸੋਹੰ ਸਚ ਸਾਚਾ ਬੋਏ। ਗੁਰਮੁਖ ਜਾਗੇ ਬੇਮੁਖ ਸੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਧਾਰੇ ਤਾਰੇ ਦੁਖ ਨਿਵਾਰੇ ਵਿਚ ਸੰਸਾਰੇ। ਗੁਰ ਦਰਸ ਜਿਸ ਜਨ ਪਾਇਆ। ਗੁਰ ਦਰਸ ਕਰ ਦੁਖ ਰੋਗ ਮਿਟਾਇਆ। ਗੁਰ ਦਰਸ ਆਤਮ ਚਿੰਤਾ ਰੋਗ ਮਿਟਾਇਆ। ਗੁਰ ਦਰਸ ਕਰ ਗੁਰਸਿਖ ਪ੍ਰਭ ਸੋਹੰ ਚੋਗ ਚੁਗਾਇਆ। ਗੁਰ ਦਰਸ ਤੀਨ ਲੋਕ ਗੁਰਸਿਖ ਪ੍ਰਭ ਵਡਿਆਇਆ। ਗੁਰ ਦਰਸ ਗੁਰਮੁਖ ਸਾਚੇ ਸਾਚਾ ਜੋਗ ਜਗਤ ਕਮਾਇਆ। ਗੁਰ ਦਰਸ ਗੁਰ ਦਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਤ੍ਰਿਪਤ ਕਰਾਇਆ ਗੁਰ ਦਰਸ ਚਿੰਤਾ ਜਾਏ। ਗੁਰ ਦਰਸ ਮਨ ਸਿੰਚਾ ਜਾਏ। ਗੁਰ ਦਰਸ ਰੋਗ ਹੰਗਤਾ ਜਾਏ। ਗੁਰ ਦਰਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਵਿਚ ਸੰਗਤਾਂ ਮਾਣ ਰਖਾਏ। ਦਰਸ ਦੀਆ ਗੁਰ ਸਾਚੇ ਆ ਕੇ। ਜੋਤ ਸਰੂਪੀ ਜਾਮਾ ਪਾ ਕੇ। ਪੁਰੀ ਘਨਕ ਵਿਚ ਜੋਤ ਪਰਗਟਾ ਕੇ। ਨਿਹਕਲੰਕ ਕਲ ਨਾਂਓ ਧਰਾ ਕੇ। ਝੂਠੀ ਕਾਇਆ ਆਪ ਤਜਾ ਕੇ। ਸਾਚਾ ਬਾਣਾ ਆਪ ਬਣਾ ਕੇ। ਭੇਖ ਭੇਖ ਭੇਖ ਪ੍ਰਭ ਸਾਚਾ ਭੇਖ ਵਟਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਦਰਸ ਦਿਖਾ ਕੇ। ਜੋਤ ਸਰੂਪ ਬਿਨ ਰੰਗ ਰੂਪ, ਮਹਿੰਮਾ ਅਨੂਪ ਸਤਿ ਸਰੂਪ, ਵਡ ਵਡ ਭੂਪ ਵਿਚ ਅੰਧ ਕੂਪ, ਗੁਰਮੁਖ ਸਾਚੇ ਬੈਠਾ ਜੋਤ ਜਗਾਏ। ਸਾਚੀ ਜੋਤ ਆਪ ਜਗਾਏ। ਆਪ ਆਪਣੇ ਮਾਰਗ ਲਾਏ। ਸਾਚਾ ਰਾਗ ਆਪ ਉਪਜਾਏ। ਆਤਮ ਸਾਰੰਗ ਧੁਨ ਸੁਣਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੁਨ ਖੁਲ੍ਹਾਏ। ਸਾਚਾ ਗੁਰ ਗੁਰਮੁਖ ਪਾਇਆ। ਲਿਖਿਆ ਧੁਰੋਂ ਦਰ ਘਰ ਆਇਆ। ਨਾ ਜਾਏ ਮਰ, ਪ੍ਰਭ ਦਇਆ ਕਮਾਇਆ। ਜੋ ਜਨ ਆਏ ਦਰ, ਪ੍ਰਭ ਦਏ ਵਧਾਇਆ। ਆਤਮ ਵਿਚ ਸਰਦ, ਸੋਹੰ ਨਾਮ ਪ੍ਰਭ ਝੋਲੀ ਪਾਇਆ। ਮਾਣ ਦਵਾਏ ਵਾਸੀ ਘਨਕਪੁਰ ਸਾਚਾ ਮੇਲ ਮਿਲਾਇਆ। ਕਰੇ ਬੇਨੰਤੀ ਦੋਏ ਹੱਥ ਜੋੜ, ਪ੍ਰਭ ਸਾਚਾ ਲਏ ਬਖ਼ਸ਼ਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਥ ਅਨਾਥੇ ਸਗਲੇ ਸਾਥੇ ਤ੍ਰੈਲੋਕੀ ਨਾਥੇ ਲੇਖ ਲਿਖਾਵੇ ਵਿਚ ਮਾਥੇ, ਗੁਰਸਿਖਾਂ ਆਣ ਤਰਾਇਆ। ਗੁਰ ਤਾਰੇ ਪਾਰ ਉਤਾਰੇ, ਪਾਵੇ ਸਾਰ ਨਾ ਦੇਵੇ ਹਾਰ ਕਰ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਚਰਨ ਦਿਸਾਏ ਗੁਰਮੁਖ ਸਾਚੇ ਚਰਨ ਪਿਆਰ। ਪਿਆਰ ਚਰਨ ਤਾਰਨ ਤਰਨ ਖੋਲ੍ਹੇ ਹਰਨ ਫਰਨ ਮੁਕਾਏ ਜੰਮ ਕਾ ਡੰਡ। ਗੇੜ ਕਟਾਏ ਜੰਮ ਕਾ ਫੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਗਾਏ ਆਪਣੀ ਸਰਨ। ਸਰਨ ਲਗਾਏ ਪਾਰ ਕਰਾਏ। ਦਰਸ ਦਿਖਾਏ ਹੋਏ ਸਹਾਏ। ਬਬਾਣ ਬਿਠਾਏ ਦਰਗਹਿ ਸਾਚੀ ਮਾਣ ਦਵਾਏ। ਬੈਕੁੰਠ ਨਿਵਾਸੀ ਵਿਚ ਬੈਕੁੰਠ ਨਿਵਾਸ ਰਖਾਏ। ਆਵਣ ਜਾਵਣ ਗੇੜ ਕਟਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਗੁਰਮੁਖ ਸਾਚੇ ਸਾਚੀ ਜੋਤ ਜਗਾਏ। ਜੋਤ ਮਿਲਾਏ ਇਕ ਕਰਾਏ। ਸਚਖੰਡ ਨਿਵਾਸੀ ਸਚਖੰਡ ਨਿਵਾਸ ਰਖਾਏ। ਬੈਕੁੰਠ ਨਿਵਾਸੀ ਗੁਰਮੁਖਾਂ ਸਾਚੇ ਧਾਮ ਪੁਚਾਏ। ਘਨਕਪੁਰ ਵਾਸੀ ਪ੍ਰਭ ਬਣਤ ਬਣਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਨਾਮ ਸ਼ਬਦ ਚਲਾਏ। ਸਾਚਾ ਨਾਮ ਸਚ ਅਧਾਰ। ਗੁਰਸਿਖ ਆਤਮ ਕਰੇ ਉਜਿਆਰ। ਅੰਤਕਾਲ ਪ੍ਰਭ ਬੇੜਾ ਕਰੇ ਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸਚ ਸਹਾਰ। ਸਚ ਸਹਾਰਾ ਆਪੇ ਦੀਆ। ਸਾਚਾ ਨਾਮ ਗੁਰ ਦਰ ਪੀਆ। ਸਾਚਾ ਨਾਮ ਸੋਹੰ ਬੀਜ ਸਾਚਾ ਬੀਆ। ਸਾਚਾ ਰਾਮ ਆਪ ਰਖਾਏ ਸਾਚੀ ਨੀਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪ ਜਗਾਏ ਸਾਚੇ ਦੀਆ। ਜੋਤ ਸਰੂਪ ਦੀਪਕ ਬਾਲੇ। ਗੁਰਮੁਖ ਸਾਚੇ ਦਇਆ ਕਮਾਏ। ਆਪ ਆਪਣੀ ਸਰਨ ਲਗਾਏ। ਜਨਮ ਮਰਨ ਦਾ ਗੇੜ ਕਟਾਏ। ਹਰਨ ਫਰਨ ਪ੍ਰਭ ਖੁਲ੍ਹਾਏ। ਵਰਨ ਬਰਨ ਪ੍ਰਭ ਇਕ ਕਰਾਏ। ਰਾਓ ਰੰਕ ਕੋਈ ਰਹਿਣ ਨਾ ਪਾਏ। ਸੋਹੰ ਅਵਾਜ਼ ਚਾਰ ਕੁੰਟ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਵਕ਼ਤ ਸੁਹਾਏ। ਚਾਰ ਕੁੰਟ ਜੈ ਜੈ ਜੈਕਾਰ। ਏਕਾ ਜੋਤ ਹੋਏ ਉਜਿਆਰ। ਏਕਾ ਏਕ ਕਰਾਏ ਇਕ ਵਰਤਾਏ ਵਿਚ ਸੰਸਾਰ। ਏਕਾ ਮਾਰਗ ਲਾਏ ਇਕ ਰਖਾਏ ਸੋਹੰ ਸਾਚਾ ਨਾਮ ਅਧਾਰ। ਆਪ ਆਪਣੀ ਦਇਆ ਕਮਾਏ। ਗੁਰਮੁਖ ਸਾਚੇ ਬੂਝ ਬੁਝਾਏ। ਆਪ ਏਕਾ ਦੂਜ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਚ ਸਚ ਆਪ ਵਰਤਾਏ। ਵਰਤਾਏ ਸਚ ਕਰਾਏ ਸਚ ਧਰਾਏ ਸਚ ਕਮਾਏ ਸਚ ਜੋਤ ਜਲਾਏ ਸਚ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਜੋਤ ਪਰਗਟਾਏ, ਦਰਸ ਦਿਖਾਏ ਸਚ। ਸੁੱਚ ਵਰਤਾਏ ਸਚ ਵਕ਼ਤ ਸੁਹਾਵਣਾ। ਸਚ ਵਰਤਾਵਣਾ ਸਚ ਚਲਾਵਣਾ। ਸਚ ਨਾਮ ਜਗਤ ਦਵਾਵਣਾ। ਸਾਚਾ ਸਤਿਗੁਰ ਆਪ ਅਖਵਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਜੋਤ ਪਰਗਟਾਵਣਾ। ਸਾਚੀ ਕਾਰਾ ਸਚ ਵਿਹਾਰਾ ਸਚ ਦਾਤਾਰਾ। ਸਚ ਸਚ ਵਰਤਾਏ ਸਚ ਨਿਰੰਕਾਰਾ। ਸਚ ਸਚ ਧਰੇ ਮਿਟੇ ਅੰਧ ਅੰਧਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਜੋਤ ਉਜਿਆਰਾ। ਸਚ ਕਮਾਵੇ ਸਚ ਖੁਲ੍ਹਾਵੇ ਸਚ ਦਵਾਵੇ ਝੂਠ ਗਵਾਵੇ। ਸਚ ਕਮਾਵੇ ਸੁੱਚ ਕਰਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪ ਬਚਾਵੇ। ਸਾਚਾ ਪੀਆ ਸਾਚਾ ਜੀਆ ਸਾਚਾ ਕੀਆ ਸਾਚਾ ਦੀਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਵਰਤਾਵੇ ਆਪਣਾ ਕੀਆ। ਸਾਚਾ ਰਹਿਣਾ ਸਾਚਾ ਬਹਿਣਾ। ਸਾਚਾ ਲਹਿਣਾ ਸਾਚਾ ਕਹਿਣਾ ਸਾਚਾ ਸਹਿਣਾ। ਗੁਰਮੁਖ ਸਾਚਾ ਪ੍ਰਭ ਸਾਚਾ ਦੇਖੇ ਨੈਣਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਗੁਰ ਚਰਨ ਲਾਗ ਸਚ ਸਚ ਸਚਖੰਡ ਵਿਚ ਬਹਿਣਾ। ਗੁਰਮੁਖ ਸਾਚਾ ਪ੍ਰਭ ਸਾਚਾ ਵੇਖੇ। ਪ੍ਰਭ ਅਬਿਨਾਸ਼ੀ ਨੇਤਰ ਪੇਖੇ। ਆਪ ਆਪਣਾ ਲਾਏ ਲੇਖੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚਾ ਸਚਖੰਡ ਵੇਖੇ। ਸਚਖੰਡ ਹਰਿ ਕਾ ਦਵਾਰ। ਏਕਾ ਬਖ਼ਸ਼ੇ ਗੁਰ ਸੰਗਤ ਗੁਰ ਚਰਨ ਪਿਆਰ। ਦਰ ਦਰ ਦਰ ਆਏ ਪ੍ਰਭ ਚਾੜ੍ਹੇ ਸਾਚੀ ਆਤਮ ਰੰਗਤ, ਕੋਈ ਨਾ ਦੇਵੇ ਉਤਾਰ। ਆਪ ਬਣਾਏ ਸਾਚੀ ਸੰਗਤ, ਸਤਿਜੁਗ ਲਗਾਏ ਸਾਚਾ ਦਰਬਾਰ। ਧੰਨ ਧੰਨ ਧੰਨ ਗੁਰਸਿਖ, ਨਿਹਕਲੰਕ ਚਲ ਆਏ ਤੇਰੇ ਦਰਬਾਰ। ਸਾਚਾ ਗੁਰ ਸਾਚੇ ਚਰਨ। ਸਾਚਾ ਦਰਸ ਗੁਰਮੁਖ ਦਰ ਕਰਨ। ਸਾਚੇ ਸਿਖ ਮਾਤਲੋਕ ਵਿਚ ਤਰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਆਇਣ ਤੇਰੀ ਸਰਨ। ਚਾਰ ਵਰਨ ਆਪ ਤਰਾਏ। ਇਕ ਸਰਨ ਰਾਹ ਬਣਾਏ। ਕਾਰਨ ਕਰਨ ਕਾਰ ਕਮਾਏ। ਸਾਰਨ ਸਰਨ ਪ੍ਰਭ ਸਾਰ ਪਾਏ। ਉਧਾਰਨ ਧਰਨ ਪ੍ਰਭ ਧਰਮ ਕਮਾਏ। ਅਕਾਰਨ ਕਰਨ ਪ੍ਰਭ ਕਰਮ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਚ ਸਚ ਮਾਰਗ ਲਾਏ। ਸਾਚੇ ਮਾਰਗ ਗੁਰਸਿਖ ਸਾਚੇ ਲਾਏ। ਸਚ ਸਚ ਸਚ ਦੀ ਕਾਰ ਕਮਾਏ। ਜੋਤ ਸਰੂਪੀ ਪ੍ਰਭ ਨਸ਼ਟ ਕਰਾਏ। ਗੁਰਸਿਖ ਗਏ ਰੁੱਠ ਪ੍ਰਭ ਫੇਰ ਮਨਾਏ। ਦੇਵੇ ਨਾਮ ਰੰਗ ਅਨੁੱਠ, ਰਸਕ ਰਸਕ ਰਸਨਾ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਆਪ ਆਪਣੀ ਦਇਆ ਕਮਾਏ। ਦਇਆ ਧਾਰੇ ਆਪ ਨਿਰੰਕਾਰੇ। ਭਗਤ ਉਧਾਰੇ ਵਿਚ ਸੰਸਾਰੇ। ਪਾਰ ਉਤਾਰੇ ਜਨ ਕਰੇ ਨਿਮਸਕਾਰੇ। ਗੁਰਮੁਖ ਵਿਰਲਾ ਪਾਵੇ ਸਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਾਰੇ। ਜਾਮਾ ਧਾਰਿਆ ਜੋਤ ਅਕਾਰਿਆ ਵਿਚ ਸੰਸਾਰਿਆ। ਗੁਰਮੁਖ ਵਿਰਲੇ ਕਿਸੇ ਵਿਚਾਰਿਆ। ਪ੍ਰਭ ਗਿਰਧਾਰਿਆ ਕ੍ਰਿਸ਼ਨ ਮੁਰਾਰਿਆ। ਰਾਮ ਅਵਤਾਰਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਾਰਿਆ। ਘਨਕਪੁਰੀ ਪ੍ਰਭ ਭਾਗ ਲਗਾਇਆ।। ਸ਼ੇਰ ਸਿੰਘ ਨਾਉਂ ਰਖਾਇਆ। ਵਿਚ ਮਾਤ ਜੋਤ ਸਰੂਪੀ ਜੋਤ ਪਰਗਟਾਇਆ। ਨਿਹਕਲੰਕ ਆਪ ਅਖਵਾਇਆ। ਗੁਰਮੁਖ ਸਾਚੇ ਪਾਰ ਲੰਘਾਇਆ। ਹੰਕਾਰੀਆ ਪ੍ਰਭ ਹੰਕਾਰ ਗਵਾਇਆ। ਗੁਰਮੁਖ ਸਾਚੇ ਚਰਨ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਵਿਚ ਮਾਤ ਬਾਲਕ ਖੇਲ ਗੁਰ ਸੰਗਤ ਸੰਗ ਕਰਾਇਆ। ਗੁਰਸਿਖ ਗੁਰ ਪੂਰੇ ਬਾਲ। ਪ੍ਰਭ ਬਣੇ ਸੱਚਾ ਆਪ ਰਖਵਾਲ। ਸਦ ਸਹਾਈ ਸਦਾ ਸੰਗ ਨਾਲ। ਸਾਚਾ ਦੇਵੇ ਪ੍ਰਭ ਨਾਮ ਧਨ ਮਾਲ। ਆਤਮ ਦੀਪਕ ਦੇਵੇ ਬਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿੰਗਾ ਹੋਣ ਨਾ ਦੇਵੇ ਵਾਲ। ਜੋਤ ਪਰਗਟਾਏ ਨਾਮ ਧਰਾਏ ਨਿਰੰਕਾਰ ਅਖਵਾਏ। ਇਕ ਅਕਾਰ ਕਰਾਏ ਤੀਨ ਲੋਕ ਬਣਾਏ। ਮਾਤ ਪਤਾਲ ਅਕਾਸ਼ ਸੁਹਾਏ। ਬ੍ਰਹਿਮੰਡ ਬਣਾਏ ਖੰਡ ਖੰਡ ਸਭ ਸ੍ਰਿਸ਼ਟ ਉਪਾਏ। ਨਵ ਖੰਡ ਰਿਹਾ ਸਮਾਏ। ਵਿਚ ਵਰਭੰਡ ਕੋਈ ਅੰਤ ਨਾ ਪਾਏ। ਏਕਾ ਜੋਤ ਗਗਨ ਜਗਾਏ। ਏਕਾ ਅਗਨ ਏਕਾ ਮਗਨ ਰੰਗ ਚੰਦ ਸੂਰਜ ਉਪਜਾਏ। ਸਾਚਾ ਪ੍ਰਭ ਸਾਚਾ ਕਰਮ ਸਾਚਾ ਧਰਮ ਸਾਚੀ ਸਰਨ ਵਿਚ ਮਾਤ ਆਪ ਚਲਾਏ। ਜੋਤ ਸਰੂਪੀ ਜੋਤ ਪ੍ਰਭ ਵਰਤੇ ਵਰਤਾਏ। ਆਪ ਬਣਾਇਆ ਆਪ ਰਚਾਇਆ। ਧਵਲ ਉਪਜਾਇਆ ਨਾਮ ਧਰਵਾਇਆ। ਬ੍ਰਹਮਾ ਉਪਜਾਇਆ ਵੇਦ ਪੜ੍ਹਾਇਆ। ਜਗਤ ਸੁਣਾਇਆ ਮਾਣ ਦਵਾਇਆ। ਹੱਥ ਸ੍ਰਿਸ਼ਟ ਫੜਾਇਆ। ਬ੍ਰਹਮਲੋਕ ਸਰਨਾਇਆ। ਜੋਤ ਸਰੂਪੀ ਜੋਤ ਪ੍ਰਭ ਆਪਣਾ ਖੇਲ ਰਚਾਇਆ। ਸ਼ਿਵ ਉਪਜਾਏ ਨਾਮ ਦਵਾਏ। ਭਗਤੀ ਲਾਏ ਆਪ ਭੁਲਾਏ। ਹੰਕਾਰ ਧਰਾਏ ਮਾਣ ਗਵਾਏ, ਮੋਹਣੀ ਰੂਪ ਹੋਏ ਆਏ। ਆਪ ਅਛਲ ਛਲ ਕਰਾਏ। ਸ਼ਿਵ ਸੰਭੂ ਆਪ ਭੁਲਾਏ। ਜੋਤ ਸਰੂਪੀ ਜੋਤ ਪ੍ਰਭ, ਕੋਈ ਭੇਵ ਨਾ ਪਾਏ। ਆਪ ਭੁਲਾਇਆ ਆਪ ਡੁਲਾਇਆ। ਮੋਹਣੀ ਮੋਹਣਾ ਰੂਪ ਬਣਾਇਆ। ਆਪਣਾ ਧੀਰਜ ਆਪ ਅਖਵਾਇਆ। ਬੇਮੁਖ ਹੋਏ ਸੁੱਧ ਭੁਲਾਇਆ। ਕਾਮ ਕਰੋਧ ਬਹੁਤ ਸਤਾਇਆ। ਅਗਨੀ ਅਗਨ ਅਗਨ ਤਨ ਲਗਾਇਆ। ਮਗਨੀ ਮਗਨ ਹੱਥ ਨਾ ਆਇਆ। ਜੋਤ ਸਰੂਪੀ ਜੋਤ ਪ੍ਰਭ ਹੰਕਾਰ ਨਿਵਾਰੀ ਆਪ ਅਖਵਾਇਆ। ਖੇਲ ਰਚਾਇਆ ਭੇਖ ਧਰਾਇਆ। ਦਰ ਮੰਗਾਇਆ ਦਾਨ ਦਵਾਇਆ। ਹੰਕਾਰ ਗਵਾਇਆ ਭਸਮੰਤਰ ਕਰ ਆਪ ਤਰਾਇਆ। ਆਏ ਭੰਨਾ ਹੱਥ ਨਾ ਆਇਆ। ਜਾਏ ਪਹਾੜਾਂ ਸਿਰ ਛੁਪਾਇਆ। ਪੂਛੋਂ ਖਿਚ ਬਾਹਰ ਕਢਾਇਆ। ਭੈਂਸਾ ਰੂਪ ਸ਼ਿਵ ਬਣਾਇਆ। ਆਪ ਆਪਣਾ ਫਿਰ ਵਟਾਇਆ। ਹੋਏ ਪਰਤੱਖ ਦਰਸ ਦਿਖਾਇਆ। ਲਿਆ ਰੱਖ ਕਰਮ ਕਮਾਇਆ। ਹੋਇਆ ਕੱਖ ਪ੍ਰਭ ਸਰਨ ਲਗਾਇਆ। ਜੋਤ ਸਰੂਪੀ ਜੋਤ ਪ੍ਰਭ, ਸ਼ਿਵ ਭੁਲਾਏ ਆਣ ਤਰਾਇਆ। ਆਪ ਤਰਾਏ ਮਾਣ ਦਵਾਏ। ਜਗਤ ਰਖਾਏ ਨਾਮ ਜਪਾਏ। ਸੇਵਾ ਲਾਏ ਦੇ ਵਡਿਆਏ। ਜੋਤ ਸਰੂਪੀ ਜੋਤ ਪ੍ਰਭ ਕੋਈ ਭੇਵ ਨਾ ਪਾਏ। ਦੇਵੇ ਵਡਿਆਈ ਬਣਤ ਬਣਾਈ। ਖੇਲ ਰਚਾਈ ਮਾਇਆ ਰੂਪੀ ਸੰਤਾਨ ਉਪਾਈ। ਪਾਰਬਤੀ ਦੀ ਗੋਦ ਸੁਹਾਈ। ਸੁਰਤੀ ਸੁਰਤ ਸ਼ਿਵ ਲਗਾਈ। ਚੌਵੀ ਬਰਸ ਘਰ ਤਜਾਈ। ਬ੍ਰਹਮਚਾਰੀ ਯਤ ਰਖਾਈ। ਬਾਰਾਂ ਬਰਸ ਸਤਿ ਰਖਾਈ। ਆਤਮ ਧੀਰਜ ਪਾਰਬਤੀ ਆਪ ਰਖਾਈ। ਦੂਜੀ ਤਾੜੀ ਫਿਰ ਲਗਾਈ। ਆਤਮ ਪਾਰਬਤੀ ਬਿਲਲਾਈ। ਭਗਵਾਨ ਆਪ ਇਹ ਬਣਤ ਬਣਾਈ। ਦੇਵੇ ਦਾਨ ਦਰ ਮੰਗਣ ਆਈ। ਏਕਾ ਧਿਆਨ ਸਰਨ ਲਗਾਈ। ਵਿਸ਼ਨੂੰ ਭਗਵਾਨ ਦਇਆ ਕਮਾਈ। ਸੇਤਜ ਪੂਤ ਆਪ ਉਪਜਾਈ। ਪਾਰਬਤੀ ਪਕੜ ਉਠਾਈ। ਮੋਹਣ ਮੁੰਮੇ ਲਿਆ ਪਾਈ। ਸਾਚਾ ਸੀਰ ਆਪ ਪਿਆਈ। ਆਪਣੀ ਪਤਿ ਆਪ ਰਖਾਈ। ਅਚਰਜ ਖੇਲ ਆਪ ਕਰਾਈ। ਬਿਨ ਮਾਤਾ ਬਿਨ ਪਿਤ ਜੋਤ ਉਪਜਾਈ। ਜੋਤ ਸਰੂਪੀ ਜੋਤ ਪ੍ਰਭ, ਜੀਵ ਜੰਤ ਕੋਈ ਭੇਵ ਨਾ ਪਾਈ। ਜੋਤ ਉਪਾਇਆ ਗੋਦ ਸੁਲਾਇਆ ਸੀਰ ਪਿਲਾਇਆ। ਬਾਰਾਂ ਬਰਸ ਵਕ਼ਤ ਸੁਹਾਇਆ। ਸ਼ਿਵ ਜੀ ਉਠ ਘਰ ਨੂੰ ਆਇਆ। ਵੇਖ ਪੂਤ ਆਤਮ ਘਬਰਾਇਆ। ਸਾਚਾ ਸੁਤ ਕਿਸ ਉਪਜਾਇਆ। ਬੋਲਿਆ ਪਾਰਬਤੀ ਦਾ ਜਾਇਆ। ਭੁਲਾਈ ਸੁਰਤ ਹੰਕਾਰ ਰਖਾਇਆ। ਤੇਗ ਉਠਾਇਆ ਤੁਰਤ ਸੀਸ ਉਡਾਇਆ। ਵੱਢਿਆ ਸੀਸ ਦਿਸ ਨਾ ਆਇਆ। ਜੋਤ ਸਰੂਪੀ ਜੋਤ ਪ੍ਰਭ ਅਚਰਜ ਖੇਲ ਕਰੇ ਕਰਾਇਆ। ਉਡਿਆ ਸੀਸ ਨਾ ਦਿਸੇ ਦੀਸ। ਖੇਲ ਕਰੇ ਆਪ ਜਗਦੀਸ। ਜੀਵ ਜੰਤ ਨਾ ਕਰੇ ਰੀਸ। ਹੰਕਾਰੀਆ ਪ੍ਰਭ ਜਾਏ ਪੀਸ। ਜੋਤ ਸਰੂਪੀ ਜੋਤ ਪ੍ਰਭ ਛਤਰ ਝੁਲਾਏ ਏਕਾ ਆਪਣੇ ਸੀਸ।। ਸ਼ਿਵ ਆਇਆ ਚਰਨ ਲਗਾਇਆ। ਘਰ ਬਾਹਰ ਸੁਹਾਇਆ। ਪਾਰਬਤੀ ਸੀਸ ਝੁਕਾਇਆ। ਧੰਨ ਭਾਗ ਪ੍ਰਭ ਘਰ ਮੇਂ ਪਾਇਆ। ਹੋਇਆ ਸੁਹਾਗ ਆਈ ਜਾਗ ਚੌਵੀ ਬਰਸ ਵਿਹਾਇਆ। ਚਰਨ ਲਾਗ ਆਤਮ ਰਸ ਪਾਇਆ। ਜੋਤ ਸਰੂਪੀ ਜੋਤ ਪ੍ਰਭ ਆਪਣਾ ਭੇਦ ਨਾ ਕਿਸੇ ਜਣਾਇਆ। ਸਾਚੇ ਘਰ ਮੰਗਲਚਾਰ ਸਾਚਾ ਪ੍ਰਭ ਘਰ ਮੇਂ ਪਾਇਆ। ਆਪਣਾ ਆਪ ਆਪ ਸੁਣਾਇਆ। ਸਾਚਾ ਪੂਤਮ ਪ੍ਰਭ ਦਰ ਤੇ ਪਾਇਆ। ਸਾਚਾ ਸੂਤ ਤਾਣਾ ਪੇਟਾ ਇਕ ਰਖਾਇਆ। ਬੂਝਤ ਬੂਝ ਇਹ ਧਿਆਨ ਲਗਾਇਆ। ਪਤਿ ਪਰਮੇਸ਼ਵਰ ਇਹ ਕਰਮ ਕਮਾਇਆ। ਗੋਦ ਮੇਰੀ ਵਿਚ ਪੁੱਤ ਸੁਲਾਇਆ। ਵੇਖ ਅਸਚਰਜ ਸ਼ਿਵ ਕਰੇ ਦੁਹਾਇਆ। ਇਹ ਕੀ ਕਹਿਰ ਮੈਂ ਵਰਤਾਇਆ। ਪ੍ਰਭ ਸਾਚੇ ਦੀ ਸਾਰ ਨਾ ਪਾਇਆ। ਤੇਰਾ ਪੂਤ ਜਮ ਲੋਕ ਸਿਧਾਇਆ। ਪਾਰਬਤੀ ਨੂੰ ਆਖ ਸੁਣਾਇਆ। ਲੋਕ ਪਰਲੋਕ ਉਹ ਹੱਥ ਨਾ ਆਇਆ।। ਵਡਾ ਸੋਗ ਪਾਰਬਤੀ ਮਨਾਇਆ। ਜੋਤ ਸਰੂਪੀ ਜੋਤ ਪ੍ਰਭ ਭਰਮ ਭੁਲੇਖੇ ਸਰਬ ਭੁਲਾਇਆ। ਪਾਰਬਤੀ ਕਰੇ ਪੁਕਾਰ। ਸੁਣ ਮੇਰੇ ਗੁਰ ਦਾਤਾਰ। ਮੈਂ ਹਾਂ ਤੇਰੀ ਚਰਨ ਪਨਿਹਾਰ। ਪੂਤ ਮਾਤ ਸਦ ਪਿਆਰ। ਮੇਰਾ ਪੂਤ ਪਾਰ ਉਤਾਰ। ਮਾਨਸ ਜਨਮ ਨਾ ਜਾਏ ਹਾਰ। ਦਰ ਦਰ ਹੋਵਾਂ ਮੈਂ ਖੁਆਰ। ਕੋਇ ਨਾ ਪਾਵੇ ਮੇਰੀ ਸਾਰ। ਕਿਰਪਾ ਕਰ ਆਪ ਕਰਤਾਰ। ਦੁਤਰ ਦੇਵੇ ਤਾਰ। ਸੱਤ ਸੰਗ ਮੇਰਾ ਪਿਆਰ। ਜੋਤ ਸਰੂਪੀ ਜੋਤ ਪ੍ਰਭ ਕੋਇ ਨਾ ਪਾਵੇ ਸਾਰ। ਸ਼ਿਵ ਜੀ ਇਹ ਸੁਣੀ ਪੁਕਾਰਾ। ਪਾਰਬਤੀ ਕਰੇ ਹਾਹਾਕਾਰਾ। ਆਤਮ ਕਰੇ ਗਹਿਰ ਵਿਚਾਰਾ। ਪ੍ਰਭ ਕਾ ਖੇਲ ਅਪਰ ਅਪਾਰਾ। ਜੀਵ ਜੰਤ ਕਿਆ ਕਰੇ ਵਿਚਾਰਾ। ਸਾਧ ਸੰਤ ਨਾ ਪਾਰਵਾਰਾ। ਅਨੰਤ ਅਨੰਤ ਅਨੰਤ ਮੁਰਾਰਾ। ਅਕੰਤ ਅਕੰਤ ਅਕੰਤ ਨਿਰਾਧਾਰਾ। ਜੋਤ ਸਰੂਪੀ ਜੋਤ ਪ੍ਰਭ ਗੁਰਮੁਖ ਵਿਰਲਾ ਕਰੇ ਵਿਚਾਰਾ। ਸਾਚੀ ਬੂਝ ਆਪ ਬੁਝਾਏ। ਏਕਾ ਦੂਜ ਆਪ ਚੁਕਾਏ। ਆਪਣਾ ਗੂਝ ਆਪ ਖੁਲ੍ਹਾਏ। ਜੋਤ ਸਰੂਪੀ ਜੋਤ ਪ੍ਰਭ ਆਪਣੀ ਬਣਤ ਆਪ ਬਣਾਏ। ਪਵਣ ਅਹਾਰੀ ਲਈ ਉਡਾਰੀ। ਚਾਰ ਕੁੰਟ ਵੇਖੇ ਸਾਰੀ। ਹੱਥ ਨਾ ਆਵੇ ਲੱਥਾ ਸੀਸ ਕਟਾਰੀ। ਰੈਣ ਸਬਾਈ ਹੋਏ ਖੁਆਰੀ। ਤੋੜੇ ਪ੍ਰਭ ਇਕ ਹੰਕਾਰੀ। ਇਕ ਬੇਨੰਤੀ ਪ੍ਰਭ ਦਰ ਗੁਜਾਰੀ। ਦਿਸੇ ਪ੍ਰਭ ਇਕ ਗਿਰਧਾਰੀ। ਦੇਵੇ ਧਿਆਨ ਆਪ ਮੁਰਾਰੀ। ਹੋਇਆ ਗਿਆਨ ਪਾਏ ਸ਼ੁਮਾਰੀ। ਜੋਤ ਸਰੂਪੀ ਜੋਤ ਪ੍ਰਭ ਆਪ ਕਰਾਏ ਆਪਣੀ ਕਾਰੀ। ਆਇਆ ਧਿਆਨ ਉਪਜਿਆ ਗਿਆਨ। ਕੀਆ ਇਸ਼ਨਾਨ ਵਿਚ ਬੀਆਬਾਨ। ਵੇਖੇ ਨਿਸ਼ਾਨ ਗਜਨੀ ਸੁੱਤੀ ਕਰ ਪਿਠਾਨ। ਪੂਤ ਪਾਇਆ ਨੈਣ ਮੁੰਧਾਨ। ਕੱਟਿਆ ਸੀਸ ਹੋਏ ਬਲੀ ਬਲਵਾਨ। ਘਰ ਲੈ ਆਇਆ ਸਾਚਾ ਧਾਨ। ਪਾਰਬਤੀ ਨੂੰ ਮਿਲਿਆ ਆਣ। ਜੋਤ ਸਰੂਪੀ ਜੋਤ ਪ੍ਰਭ ਗਵਾਏ ਸਭ ਦਾ ਮਾਣ। ਪਾਰਬਤੀ ਸ਼ਿਵ ਹੁਕਮ ਸੁਣਾਵੇ। ਆਪਣਾ ਕੀਆ ਆਪ ਬਤਾਵੇ। ਮੋਇਆ ਜੀਆ ਫੇਰ ਜਵਾਵੇ। ਏਕਾ ਦੂਆ ਦੂਆ ਤੀਆ ਹੋ ਜਾਵੇ। ਮੇਰਾਂ ਕੀਆ ਕਿਛ ਨਾ ਹੋਵੇ। ਸਾਚਾ ਕੀਆ ਪ੍ਰਭ ਰਘੁਰਾਵੇ। ਆਪਣੀ ਭੁਲ ਆਪ ਬਖ਼ਸ਼ਾਵੇ। ਕਰੇ ਬੇਨੰਤੀ ਜੋ ਜੀਵ ਕਰਾਵੇ। ਆਦਿਨ ਅੰਤੀ ਦਰਸ ਦਿਖਾਵੇ। ਸਾਧਨ ਸੰਤੀ ਲਾਜ ਰਖਾਵੇ। ਬੈਠ ਇਕੰਤੀ ਜੋਤ ਜਗਾਵੇ। ਕਰ ਬੇਨੰਤੀ ਜੋ ਜਨ ਚਰਨੀ ਸੀਸ ਨਿਵਾਵੇ। ਜੋਤ ਸਰੂਪੀ ਜੋਤ ਪ੍ਰਭ ਆਪਣੀ ਦਇਆ ਕਮਾਵੇ। ਸ਼ਿਵ ਆਤਮ ਭਾਖੇ ਅਲਖ ਨਾ ਲਾਖੇ ਸਾਚੇ ਵਸਾਖੇ। ਗਜਨੀ ਸੁਤ ਰਾਜ ਸੀਸ ਧੜ ਉਪਰ ਰਾਖੇ। ਬੀਸ ਇਕੀਸ ਏਕ ਅਲਾਖੇ। ਜੋਤ ਸਰੂਪੀ ਜੋਤ ਪ੍ਰਭ ਆਪੇ ਵੇਖੇ ਆਪੇ ਭਾਖੇ। ਉਪਰ ਸੀਸ ਧੜ ਟਿਕਾਇਆ। ਬਾਂਹੋਂ ਫੜ ਪ੍ਰਭ ਫੇਰ ਜਗਾਇਆ। ਹੰਕਾਰ ਗਿਆ ਸ਼ਿਵ ਪ੍ਰਭ ਸਰਨੀ ਸੀਸ ਝੁਕਾਇਆ। ਜੋਤ ਸਰੂਪੀ ਵਿਚ ਬੈਠ ਬੁਝਾ ਦੀਪਕ ਫੇਰ ਜਗਾਇਆ। ਆਪ ਚਲਾਏ ਨਾੜੀ ਨੜ ਆਪਣਾ ਆਪ ਵਿਚ ਸਮਾਇਆ। ਸ਼ਬਦ ਸ਼ਬਦ ਪ੍ਰਭ ਦੇਵੇ ਗੁਣ, ਲੋਕਮਾਤ ਵਿਚ ਨਾਮ ਵਡਿਆਇਆ। ਪ੍ਰਭ ਸਾਚੇ ਦੇ ਜਨ ਲਗੇ ਸਰਨ, ਪ੍ਰਭ ਬੇੜਾ ਪਾਰ ਕਰਾਇਆ। ਸਚ ਦਰ ਆਏ ਜਾਏ ਨਾ ਮਰ, ਪ੍ਰਭ ਸਾਚੇ ਸਿਰ ਹੱਥ ਟਿਕਾਇਆ। ਕੋਇ ਨਾ ਜਾਏ ਆਗੇ ਅੜ, ਏਕ ਸ਼ਬਦ ਪ੍ਰਭ ਚਲਾਇਆ। ਬੇਮੁਖਾਂ ਹੋਇਣ ਭਾਗ ਮਾੜ, ਪ੍ਰਭ ਸਾਚੇ ਮੁਖ ਭਵਾਇਆ। ਵਹਿੰਦੇ ਜਾਣ ਕਲ ਬਹਿੰਦੇ ਹੜ੍ਹ, ਨਾ ਕੋਈ ਹੋਏ ਸਹਾਇਆ। ਬੇਮੁਖ ਜੀਵ ਡਿਗਣ ਧੜ ਧੜ, ਅਗਨ ਮੇਘ ਆਪ ਬਰਸਾਇਆ। ਚਾਰ ਕੁੰਟ ਹੋਏ ਤੜ ਤੜ, ਬੀਰ ਬੇਤਾਲੀ ਪ੍ਰਭ ਟੁੰਬ ਉਠਾਇਆ। ਵਡ ਵਡ ਇੰਦ ਰਜਾਇਣ ਵਡ, ਸੋਹੰ ਬਾਣ ਪ੍ਰਭ ਚਲਾਇਆ। ਸ੍ਰਿਸ਼ਟ ਸਬਾਈ ਹੋ ਜਾਏ ਦੋ ਧੜ, ਅਚਰਜ ਖੇਲ ਪ੍ਰਭ ਆਪ ਕਰਾਇਆ। ਜੋਤ ਸਰੂਪੀ ਜੋਤ ਪ੍ਰਭ ਆਦਿ ਅੰਤ ਕਰੇ ਭਸਮੰਤ, ਹੰਕਾਰ ਨਿਵਾਰ ਆਪ ਅਖਵਾਇਆ। ਸ਼ਿਵ ਜੀ ਦੇਵੇ ਪ੍ਰਭ ਅਦੇਸਾ। ਸਾਚਾ ਪ੍ਰਭ ਹਿਰਦੇ ਪਰਵੇਸਾ। ਜੋਤ ਸਰੂਪੀ ਸੁਰਤ ਸ਼ਬਦ ਸ਼ਬਦ ਸੁਰਤ ਦੇਵੇ ਸਚ ਸੰਦੇਸਾ। ਮਾਤਲੋਕ ਪੂਤ ਪਬੀ ਨਾਉਂ ਧਰਾਏ ਗਨੇਸ਼ਾ। ਚਾਰ ਜੁਗ ਪੂਜ ਕਰਾਏ ਵਿਚ ਮਾਤ ਹਮੇਸਾ। ਅੰਤਕਲ ਚੌਥੇ ਜੁਗ ਪ੍ਰਭ ਮਿਟਾਏ ਅੰਦੇਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਮਾਣ ਗਵਾਏ ਬ੍ਰਹਮਾ ਵਿਸ਼ਨ ਮਹੇਸ਼ਾ। ਆਪ ਉਪਾਇਆ ਆਪ ਉਪਜਾਇਆ। ਆਪ ਤਰਾਇਆ ਆਪ ਗਵਾਇਆ। ਮਹਾਰਾਜ ਸ਼ੇਰ ਸਿੰਘ ਆਪੇ ਆਪ ਕਰੇ ਕਰਾਇਆ। ਜੋਤ ਜਗਾਏ ਗਗਨ ਮੰਡਲ ਰਹਾਏ। ਭਵਖੰਡਨ ਕੋਇ ਸਾਰ ਨਾ ਪਾਏ। ਵਡ ਵਡਣ ਪ੍ਰਭ ਆਪ ਅਖਵਾਏ। ਜੋਤ ਸਰੂਪੀ ਜੋਤ ਪ੍ਰਭ ਏਕਾ ਜੋਤ ਅਕਾਰ ਵਿਚ ਅਕਾਸ਼ ਰਖਾਏ। ਵਿਚ ਆਕਾਸ਼ ਜੋਤ ਨਿਰਾਲੀ। ਏਕਾ ਜੋਤ ਪ੍ਰਭ ਪਤਾਲਣ ਪਤਾਲੀ। ਬਾਸ਼ਕ ਸੇਜ ਆਪ ਸੰਭਾਲੀ। ਨੈਣ ਮੁੰਧਾਰੀ ਸੁਖ ਆਸਣ ਥਾਏ ਸਮਾਲੀ। ਕਿਰਪਾ ਨਿਧ ਕਿਰਪਾ ਕਰ ਲਛਮੀ ਚਰਨ ਝੱਸਣ ਲਾ ਲੀ। ਝੱਸੇ ਚਰਨ ਲੱਗੇ ਸਰਨ ਮਨ ਹੰਕਾਰ ਰਖਾ ਲੀ। ਕਰੇ ਪਿਆਰ ਆਤਮ ਵਿਚਾਰ ਜੋਤ ਸਰੂਪੀ ਜੋਤ ਪ੍ਰਭ ਗੂੜ੍ਹੀ ਨੀਂਦ ਸੁਲਾ ਲੀ। ਪ੍ਰਭ ਗਿਰਧਾਰੇ ਜੋਤ ਨਿਰੰਕਾਰੇ ਨਾ ਕੋਇ ਪਾਵੇ ਸਾਰੇ, ਆਲਸ ਨਿੰਦਰਾ ਪ੍ਰਭ ਨੇੜ ਨਾ ਆਏ। ਪਸਰ ਪਸਾਰ ਵਿਚ ਸੰਸਾਰ ਮਾਤਲੋਕ ਪ੍ਰਭ ਜੋਤ ਪਰਗਟਾਏ। ਜੋਤ ਜਗਾਏ ਆਪਣਾ ਆਪ ਉਪਾਏ। ਪੰਜ ਤੱਤਾਂ ਵਿਚ ਸਮਾਏ। ਮਛ ਕਛ ਰੂਪ ਹੋ ਜਾਏ। ਆਪਣੀ ਬਣਤ ਆਪ ਬਣਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗੋ ਜੁਗ ਜਾਮਾ ਵਿਚ ਮਾਤ ਦੇ ਪਾਏ। ਜੋਤ ਸਰੂਪੀ ਜਾਮਾ ਪਾਇਆ। ਆਵਣ ਜਾਵਣ ਖੇਲ ਰਚਾਇਆ। ਪਤਤ ਪਾਵਨ ਆਪ ਅਖਵਾਇਆ। ਹੋਏ ਮਿਹਰਵਾਨ ਦਇਆ ਕਮਾਏ। ਹੰਸਾ ਹੰਸ ਭਗਵਾਨ ਆਪ ਅਖਵਾਏ। ਰੂਪ ਧਾਰ ਬਾਵਨ ਦਰ ਮੰਗਣ ਆਏ, ਕੋਇ ਨਾ ਪਾਵੇ ਸਾਰਾ। ਆਵੇ ਜਾਵੇ ਵਾਰੋ ਵਾਰਾ। ਕਿਆ ਕੋਈ ਜਨ ਕਰੇ ਵਿਚਾਰਾ। ਕਿਆ ਕੋਈ ਜਾਣੇ ਜਨ ਪ੍ਰਭ ਸਾਰਾ। ਕਿਆ ਕੋਈ ਜਾਣੇ ਪ੍ਰਭ ਦਰਸ ਅਪਾਰਾ। ਕਿਆ ਕੋਈ ਬੰਦਾ ਦਾਅਵਾ ਕਰੇ ਕਰਾਵੇ ਜੀਵ ਪ੍ਰਭ ਪਾਏ ਸਾਰਾ। ਪ੍ਰਭ ਸਾਚੇ ਕਾ ਸਚ ਵਰਤਾਰਾ। ਚਲੇ ਚਲਾਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰੇ ਆਪ ਵਰਤਾਰਾ। ਆਪ ਵਰਤਾਵੇ ਜੋਤ ਜਗਾਏ। ਨਾਮ ਰਖਾਏ ਜੀਵ ਜੰਤ ਤਰਾਏ। ਦੇਵ ਦੰਤ ਮਿਟਾਏ। ਸਾਧ ਸੰਤ ਸੁਹਾਏ ਆਪ ਬਣਤ ਬਣਾਏ। ਜੋਤ ਸਰੂਪੀ ਜੋਤ ਪ੍ਰਭ, ਜੁਗੋ ਜੁਗ ਵਿਚ ਮਾਤ ਦੇ ਆਏ। ਆਏ ਜਾਏ ਖੇਲ ਰਚਾਏ। ਜਨ ਭਗਤ ਉਪਾਏ ਸੇਵਾ ਲਾਏ। ਕਰਮ ਕਰਵਾਏ ਮਾਣ ਦਵਾਏ। ਸਾਚੀ ਦਰਗਹਿ ਪਾਈ ਥਾਏਂ। ਜੋਤ ਸਰੂਪੀ ਜੋਤ ਪਰਗਟਾਏ। ਆਪ ਆਪਣਾ ਮੇਲ ਮਿਲਾਏ। ਆਪ ਮਿਲਾਇਆ ਆਪ ਤਰਾਇਆ, ਆਪ ਉਪਾਇਆ ਨਾਉਂ ਰਖਾਇਆ, ਭਓ ਵਖਾਇਆ ਖਓ ਚੁਕਾਇਆ ਘਾਓ ਲਗਾਇਆ, ਸੋਹੰ ਰਿਦੇ ਵਸਾਇਆ, ਜੋਤ ਸਰੂਪੀ ਜੋਤ ਪ੍ਰਭ ਜੁਗੋ ਜੁਗ ਵਿਚ ਮਾਤ ਦੇ ਆਇਆ। ਸਾਚਾ ਆਏ ਜੋਤ ਜਗਾਏ, ਹੰਸਾ ਅਖਵਾਏ ਸਰਬੰਸਾ ਬਣ ਜਾਏ, ਜੋਤ ਸਰੂਪੀ ਜੋਤ ਪ੍ਰਭ ਆਪ ਆਪਣਾ ਰਿਹਾ ਪਰਗਟਾਏ। ਜੋਤ ਪਰਗਟਾਇਆ ਪ੍ਰਭ ਉਪਾਇਆ ਤਰਾਇਆ ਅਖਵਾਇਆ ਗਵਾਇਆ ਮਾਣ, ਰਾਵਣ ਆਣ ਚੁਕਾਏ ਕਾਨ, ਸੁੰਞ ਮਸਾਣ ਰਾਮ ਰਾਮ ਰਾਮ ਅਖਵਾਇਆ। ਰਾਮ ਅਖਵਾਏ ਭਗਤ ਤਰਾਏ ਤ੍ਰੇਤਾ ਸੁਹਾਏ। ਵਡ ਵਡ ਦੇਵੀ ਦੇਵ ਅਖਵਾਏ। ਨਿਤਾਣਿਆਂ ਸਿਰ ਹੱਥ ਟਿਕਾਏ। ਨਿਮਾਣਿਆ ਗਲੇ ਲਗਾਏ। ਜਾਏ ਭੀਲਨੀ ਬੇਰ ਖਾਏ। ਚਰਨ ਕਵਲ ਉਪਰ ਧਵਲ ਵਿੱਚ ਜਲ ਦੇ ਪਾਏ। ਪੂਰਨ ਪ੍ਰਭ ਸਰਨ ਸਰਬ ਲਗਾਏ। ਆਪ ਆਪਣੀ ਦਇਆ ਕਮਾਏ। ਅੱਗੇ ਚਰਨ ਫਿਰ ਉਠਾਏ। ਨਦੀ ਕਿਨਾਰੇ ਡੇਰਾ ਲਾਏ। ਸਤੋ ਸਤੀ ਪ੍ਰਭ ਆਪ ਤਰਾਏ। ਬੈਠੀ ਅਹਲਿਆ ਚਰਨ ਛੁਹਾਏ। ਕਿਰਪਾ ਕਰ ਪਾਰ ਕਰਾਏ। ਜੋਤ ਸਰੂਪੀ ਜੋਤ ਧਰ, ਵਿਚ ਬਬਾਣ ਲਏ ਬਿਠਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਵਿਚ ਜੋਤੀ ਮੇਲ ਮਿਲਾਏ। ਸਤੀ ਅਹਲਿਆ ਡੇਰਾ ਲਾਏ। ਸਤੀ ਅਹਲਿਆ ਆਪੇ ਤਾਰੇ। ਕਿਰਪਾ ਕਰੇ ਆਪ ਗਿਰਧਾਰੇ। ਚਲ ਕੇ ਆਏ ਗੰਗਾ ਕਿਨਾਰੇ। ਰੱਖੇ ਚਰਨ ਪ੍ਰਭ ਮੁਰਾਰੇ। ਏਕਾ ਜੋਤ ਹੋਏ ਅਕਾਰੇ। ਦੇਵੇ ਵਡਿਆਈ ਵਿਚ ਸੰਸਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਪਾਰ ਉਤਾਰੇ। ਮਾਣ ਦਵਾਏ ਵਕ਼ਤ ਸੁਹਾਏ ਜਗਤ ਰਖਾਏ। ਜੁਗੋ ਜੁਗ ਜੋਤ ਸਰੂਪ ਜਾਮਾ ਵਿਚ ਮਾਤ ਦੇ ਪਾਏ। ਜਾਮਾ ਪਾਇਆ ਜੁਗ ਉਲਟਾਇਆ। ਆਪ ਉਪਾਇਆ ਨਾਉਂ ਧਰਾਇਆ। ਕ੍ਰਿਸ਼ਨ ਅਖਵਾਇਆ ਰੂਪ ਵਟਾਇਆ। ਸਾਵਲ ਸੁੰਦਰ ਸਿਰ ਮੁਕਟ ਟਿਕਾਇਆ। ਕਵਲ ਨੈਣ ਆਪ ਅਖਵਾਇਆ। ਗੁਰਸਿਖ ਵੇਖੇ ਨੈਣ ਜਿਸ ਦਇਆ ਕਮਾਇਆ। ਵਹਿੰਦੇ ਵਹਿਣ ਜਗਤ ਵਹਾਇਆ। ਜੋਤ ਸਰੂਪੀ ਜੋਤ ਪ੍ਰਭ ਜੁਗੋ ਜੁਗ ਵਿਚ ਮਾਤ ਦੇ ਆਇਆ। ਸਾਚਾ ਪ੍ਰਭ ਜੋਤ ਪਰਗਟਾਏ। ਗੁਰਮੁਖ ਸਾਚੇ ਗਲੇ ਲਗਾਏ। ਮਾਨਸ ਜਨਮ ਲੇਖੇ ਲਾਏ। ਜੋਤ ਸਰੂਪੀ ਜੋਤ ਪ੍ਰਭ ਜੁਗੋ ਜੁਗ ਵਿਚ ਮਾਤ ਦੇ ਆਏ। ਜਨ ਭਗਤ ਪੈਜ ਰਖਾਏ। ਜਾਮਾ ਧਾਰਿਆ ਸੁਦਾਮਾ ਅਧਾਰਿਆ ਬਿਦਰ ਨਿਵਾਰਿਆ। ਦੁਰਯੋਧਨ ਹੰਕਾਰਿਆ ਕਰੇ ਖੁਆਰਿਆ। ਪ੍ਰਭ ਪਾਂਡੋ ਪੈਜ ਸਵਾਰਿਆ। ਰੱਖੇ ਲਾਜ ਦਰੋਪਤ ਸੁਤ ਵਿਚ ਸਭਾ ਆਪ ਮੁਰਾਰਿਆ। ਜੋਤ ਸਰੂਪ ਜੁਗੋ ਜੁਗ ਜਾਮਾ ਵਿਚ ਮਾਤ ਦੇ ਧਾਰਿਆ। ਜਾਮਾ ਧਾਰੇ ਖੇਲ ਰਚਾਏ। ਬਣਤ ਬਣਾਏ ਸਪਤ ਰਿਖ ਆਪ ਉਪਾਏ। ਸੰਗ ਪਰਾਸਰ ਆਪ ਰਲਾਏ। ਉਪਰ ਨਦੀ ਚਲ ਕੇ ਆਏ। ਉਪਰ ਤਟ ਚਰਨ ਟਿਕਾਏ। ਏਕਾ ਨੌਕਾ ਪਾਰ ਕਰਾਏ। ਝੀਵਰ ਸਪੁੱਤਰੀ ਕਰਮ ਕਮਾਏ। ਸਾਚਾ ਕੀਆ ਸਚ ਫਲ ਪਾਏ। ਜੁਗੋ ਜੁਗ ਜੋਤ ਸਰੂਪ ਜਾਮਾ ਵਿਚ ਮਾਤ ਦੇ ਪਾਏ। ਪਰਾਸਰ ਆਇਆ ਵੇਖ ਖਿਆਲ। ਕਰੇ ਪਿਆਰ ਅੰਞਾਣ। ਕੰਨਿਆ ਬਾਲ ਦੇਵੇ ਵਰ ਸਤਿ ਸਮਾਨ। ਕੁਵਾਰੀ ਜਨਮੇ ਏਕਾ ਬਾਲ। ਕੀਆ ਵਿਹਾਰ ਆਪ ਕਮਾਲ। ਕੋਇ ਨਾ ਜਾਣੇ ਜਗਤ ਖਿਆਲ। ਜੋਤ ਸਰੂਪੀ ਜੋਤ ਧਰ ਆਪ ਚਲਾਏ ਆਪਣੀ ਚਾਲ। ਬਾਲ ਕੰਨਿਆ ਕਰੇ ਵਿਚਾਰਾ। ਹੋਏ ਪੂਤ ਜਗਤ ਖੁਆਰਾ। ਕੋਇ ਨਾ ਦੇਵੇ ਮੈਂ ਸਹਾਰਾ। ਪਰਾਸਰ ਰਿਖ ਚਰਨ ਨਿਮਸਕਾਰਾ। ਕਿਰਪਾ ਕਰ ਆਪ ਗਿਰਧਾਰਾ। ਮੁਖ ਵਾਕ ਕੀਆ ਵਿਚਾਰਾ। ਕੁਆਰ ਕੰਨਿਆਂ ਦੁਖ ਲੱਗਾ ਭਾਰਾ। ਮੇਟ ਮਿਟਾਏ ਚਰਨ ਕਰ ਨਿਮਸਕਾਰਾ। ਜੋਤ ਸਰੂਪੀ ਜੋਤ ਪ੍ਰਭ ਕਰੇ ਖੇਲ ਅਪਰ ਅਪਾਰਾ। ਰਿਖ ਪਰਾਸਰ ਆਖ ਸੁਣਾਏ। ਆਪਣੀ ਦਇਆ ਆਪ ਕਮਾਏ। ਕੁਆਰ ਕੰਨਿਆਂ ਜੋਤ ਜਗਾਏ। ਬਾਲਕ ਜਨਮੇ ਕੋਈ ਵੇਖ ਨਾ ਪਾਏ। ਆਪੇ ਜਾਏ ਆਪੇ ਆਏ। ਮਾਤ ਪੂਤ ਆਪ ਅਖਵਾਏ। ਜੀਵ ਜੰਤ ਕੋਈ ਭੇਖ ਨਾ ਪਾਏ। ਬਿਆਸ ਰੂਪ ਹੋਏ ਰਘੁਰਾਏ। ਵੇਲੇ ਅੰਤ ਤੇਰਾ ਹੋਏ ਸਹਾਏ। ਵੇਦ ਵਿਦਾਂਤ ਵਖਾਣ ਪ੍ਰਭ ਵਿਚ ਮਾਤ ਚਲਾਏ। ਜੋਤ ਸਰੂਪੀ ਜੋਤ ਪ੍ਰਭ ਜਾਮਾ ਵਿਚ ਮਾਤ ਦੇ ਪਾਏ। ਆਪਣਾ ਖੇਲ ਆਪ ਪ੍ਰਭ ਕਰਿਆ। ਜੋਤ ਸਰੂਪੀ ਜਾਮਾ ਧਰਿਆ। ਵਿਚ ਭਰਵਾਸ ਰੱਖ ਵਾਸ, ਸਾਚਾ ਕਰਮ ਆਪ ਪ੍ਰਭ ਕਰਿਆ। ਜੋਤ ਸਰੂਪੀ ਜੋਤ ਪ੍ਰਭ ਨਾ ਕਦੇ ਜਾਏ ਨਾ ਕਦੇ ਮਰਿਆ। ਜੋਤ ਨਿਰੰਕਾਰੇ ਭਗਤ ਅਧਾਰੇ ਵਾਰੋ ਵਾਰੇ। ਜਾਮਾ ਮਾਤਲੋਕ ਵਿਚ ਧਾਰੇ। ਜਾਮਾ ਧਾਰ ਭਗਤ ਉਧਾਰੇ ਵਿਚ ਸੰਸਾਰੇ ਪ੍ਰਭ ਗਿਰਧਾਰੇ, ਜੋਤ ਸਰੂਪੀ ਜੋਤ ਪ੍ਰਭ ਸਰਬ ਜੀਆਂ ਦੀ ਪਾਵੇ ਸਾਰੇ। ਧਰੂ ਤਾਰੇ ਪ੍ਰਭ ਗਿਰਧਾਰੇ। ਪ੍ਰਹਿਲਾਦ ਤਰਾਇਆ ਹਰਨਾਕਸ਼ ਨਸ਼ਟ ਕਰਾਇਆ। ਬਾਵਨ ਰੂਪ ਬਣਾਇਆ ਬਲ ਦਰ ਮੰਗਣ ਆਇਆ। ਦੁਰਬਾਸ਼ਾ ਮਾਣ ਗਵਾਇਆ। ਚੱਕਰ ਸੁਦਰਸ਼ਨ ਬਾਣ ਲਗਾਇਆ। ਜਨਕ ਮਾਣ ਦਵਾਇਆ। ਕੁੰਡ ਅਠਾਰਾਂ ਆਣ ਤਰਾਇਆ। ਤਾਰਾ ਰਾਣੀ ਲਾਜ ਰਖਾਇਆ। ਸਾਧ ਸੰਗਤ ਇਕ ਮਨ ਧਿਆਇਆ। ਘਰ ਬਿਦਰ ਭੋਗ ਲਗਾਇਆ। ਅਲੂਣਾ ਸਾਗ ਆਪ ਪ੍ਰਭ ਖਾਇਆ। ਭਗਤ ਸੁਦਾਮਾ ਦਵਾਰ ਪ੍ਰਭ ਆਇਆ। ਛੱਡ ਸਿੰਘਾਸਣ ਹਰਿ ਜੀ ਚਰਨੀ ਸੀਸ ਨਿਵਾਇਆ। ਦਰੋਪਤੀ ਪ੍ਰਭ ਆਪ ਤਰਾਇਆ। ਕੋਟਨ ਕੋਟ ਚੀਰ ਪਹਨਾਇਆ। ਨਾਮਦੇਵ ਸਿਰ ਹੱਥ ਟਿਕਾਇਆ। ਪਰਗਟ ਜੋਤ ਦਰਸ ਦਿਖਾਇਆ। ਹੋਏ ਪਰਤੱਖ ਭੋਗ ਲਗਾਇਆ। ਜੈ ਦਿਉ ਜਗਤ ਵਡਿਆਇਆ। ਪਰਗਟ ਹੋਏ ਵਿਚ ਲਲਾਟ ਲੇਖ ਲਿਖਾਇਆ। ਚੁਮਿਆਰ ਰਵਿਦਾਸ ਆਪ ਤਰਾਇਆ। ਇਕ ਕਸੀਰਾ ਲਹਿਣੇ ਪਾਇਆ। ਭਗਤ ਕਬੀਰ ਟੁੰਬ ਉਠਾਇਆ। ਏਕਾ ਨਾਮ ਰਾਮ ਤਰਾਇਆ। ਸੈਣ ਨਾਈ ਆਪ ਤਰਾਇਆ। ਸੈਣ ਰੂਪ ਹੋਏ ਘਰ ਰਾਣੇ ਦੇ ਆਪੇ ਆਇਆ। ਸਦਨੇ ਪ੍ਰਭ ਦਇਆ ਕਮਾਇਆ। ਅੰਤਕਾਲ ਹੋਏ ਸਹਾਇਆ। ਗੁਰਮੁਖ ਬੇਣੀ ਆਪ ਤਰਾਇਆ। ਸਿਰ ਨਿਮਾਣੇ ਹੱਥ ਟਿਕਾਇਆ। ਜੋਤ ਸਰੂਪੀ ਜੋਤ ਪ੍ਰਭ, ਜੁਗੋ ਜੁਗ ਜਾਮਾ ਵਿਚ ਮਾਤ ਦੇ ਪਾਇਆ। ਮਾਤਲੋਕ ਪ੍ਰਭ ਜਾਮਾ ਪਾਏ। ਗਨਕਾ ਪਾਪਣ ਆਣ ਤਰਾਏ। ਸੰਤ ਜਨਾਂ ਪ੍ਰਭ ਦੇ ਵਡਿਆਏ। ਆਪ ਤਰਲੋਚਨ ਨਾਮ ਦਵਾਏ। ਪਾਪਣ ਪੂਤਨਾ ਮੋਹਣ ਮੁੰਮੇ ਪਾਏ। ਸਾਚਾ ਪ੍ਰਭ ਅੰਤਮ ਅੰਤ ਆਪ ਕਰਾਏ। ਪ੍ਰਭ ਸਾਚੇ ਦੀ ਸਾਚੀ ਕਾਰ, ਜੁਗੋ ਜੁਗ ਵਿਚ ਮਾਤ ਲਏ ਅਵਤਾਰੇ। ਸਾਚੇ ਪ੍ਰਭ ਦਇਆ ਕਮਾਈ। ਧੰਨੇ ਜੱਟ ਦਿਤੀ ਵਡਿਆਈ। ਪੂਰਨ ਸਾਰ ਤਰਲੋਚਣ ਪਾਈ। ਸਾਚੀ ਭਗਤੀ ਪ੍ਰਭ ਮਿਲਾਈ। ਸਾਚਾ ਪ੍ਰਭ ਹੋਏ ਆਪ ਸਹਾਈ। ਦੇਵੇ ਨਾਮ ਦਾਨ ਦਰ ਭਿਛਿਆ ਪਾਈ। ਵਿਸ਼ਨੂੰ ਭਗਵਾਨ ਇਹ ਦਇਆ ਕਮਾਈ। ਜੋਤ ਸਰੂਪੀ ਜੋਤ ਪ੍ਰਭ ਜੁਗੋ ਜੁਗ ਵਿਚ ਮਾਤ ਦੇ ਆਈ। ਪਤਤ ਪਾਪੀ ਚਰਨ ਲਗਾਏ। ਜਿਉਂ ਅਜਾਮਲ ਬੈਕੁੰਠ ਸਿਧਾਏ। ਸਾਚਾ ਪ੍ਰਭ ਆਪ ਆਪਣੀ ਸੇਵਾ ਲਾਏ। ਜੋਤ ਸਰੂਪੀ ਜੋਤ ਧਰ ਜੁਗੋ ਜੁਗ ਵਿਚ ਮਾਤ ਦੇ ਆਏ। ਆਵਣ ਜਾਵਣ ਖੇਲ ਰਚਾਇਆ। ਪਤਤ ਪਾਵਨ ਆਪ ਅਖਵਾਇਆ। ਬੱਧਕ ਬਾਣ ਚਰਨ ਲਗਾਇਆ। ਹੋਏ ਮਿਹਰਵਾਨ ਗਲੇ ਲਗਾਇਆ। ਕ੍ਰਿਸ਼ਨ ਭਗਵਾਨ ਪਾਰ ਕਰਾਇਆ। ਆਪਣਾ ਕੀਆ ਆਪਣਾ ਦੀਆ ਆਪਣਾ ਹੀਆ ਲੇਖ ਚੁਕਾਇਆ। ਜੋਤ ਸਰੂਪੀ ਜੋਤ ਪ੍ਰਭ ਜੁਗੋ ਜੁਗ ਜਾਮਾ ਵਿਚ ਮਾਤ ਦੇ ਪਾਇਆ। ਜਾਮਾ ਪਾਏ ਕ੍ਰਿਸ਼ਨ ਮੁਰਾਰ। ਪਾਂਡੋ ਬਾਂਹੋ ਪਕੜ ਜਾਏ ਤਾਰ। ਹੰਕਾਰੀਆਂ ਜਾਏ ਹੰਕਾਰ ਨਿਵਾਰ। ਜਨ ਭਗਤਾਂ ਦੇਵੇ ਸ਼ਬਦ ਅਧਾਰ। ਸਾਚਾ ਸ਼ਬਦ ਪ੍ਰਭ ਦਏ ਅਪਾਰ। ਅਰਜਨ ਆਤਮ ਦਏ ਸੁਧਾਰ। ਕਰੇ ਕਰਾਵੇ ਆਪ ਵਿਚਾਰ। ਹਉਮੇ ਵਿਚੋਂ ਦਿਤੀ ਮਾਰ। ਏਕਾ ਬਖ਼ਸ਼ਿਆ ਚਰਨ ਪਿਆਰ। ਜੋਤ ਸਰੂਪੀ ਜੋਤ ਪ੍ਰਭ, ਜਨ ਭਗਤਾਂ ਪਾਵੇ ਸਾਰ। ਆਪਣਾ ਖੇਲ ਆਪ ਕਰਾਇਆ। ਦੁਆਪਰ ਜੁਗ ਅੰਤ ਕਰਾਇਆ। ਸਾਚੀ ਬਣਤ ਆਪ ਬਣਾਇਆ। ਹੋਏ ਰਥਵੰਤ ਮਹਾਂਸਾਰਥੀ ਆਪ ਅਖਵਾਇਆ। ਜੋਤ ਸਰੂਪੀ ਪਰਗਟ ਜੋਤ, ਜੁਗੋ ਜੁਗ ਵਿਚ ਮਾਤ ਦੇ ਆਇਆ। ਦੁਆਪਰ ਜੁਗ ਅੰਤ ਕਰਾਏ। ਕੌਰੋ ਪਾਂਡੋ ਆਪ ਖਪਾਏ। ਆਪਣਾ ਆਪ ਨਾਉਂ ਰਖਾਏ। ਗੀਤਾ ਗਿਆਨ ਆਪ ਉਪਜਾਏ। ਕ੍ਰਿਸ਼ਨ ਘਨਈਆ ਨਾਮ ਜਪਾਏ। ਭਗਤ ਭਗਵਾਨ ਮੇਲ ਮਿਲਾਏ। ਅੰਤਮ ਅੰਤ ਸਰਬ ਕਰਾਏ। ਜਾਦਵ ਖੇਲ ਆਪ ਮਿਟਾਏ। ਆਪ ਆਪਣੇ ਖੇਲ ਰਚਾਏ। ਜੋਤ ਸਰੂਪੀ ਜੋਤ ਪ੍ਰਭ ਅੰਤ ਮਿਲਿਆ ਜੋਤ ਵਿਚ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਇਆ ਰੂਪੀ ਪਰਦਾ ਲਾਹੇ। ਦੁਆਪਰ ਅੰਤ ਆਪ ਕਰਾਇਆ। ਕਲਜੁਗ ਨਾਮ ਜਗਤ ਧਰਾਇਆ। ਵੇਦ ਅਥਰਬਣ ਤਖ਼ਤ ਬਹਾਇਆ। ਅੱਲਾ ਅਲ੍ਹਾਹੂ ਨੂਰ ਉਪਾਇਆ। ਈਸਾ ਮੂਸਾ ਪ੍ਰਭ ਜੋਤ ਜਗਾਇਆ। ਨਾਮ ਖ਼ੁਦਾਈ ਆਪ ਅਖਵਾਇਆ। ਨਾਮ ਦੁਹਾਈ ਮਾਤ ਕਰਾਇਆ। ਗਊ ਬਧਾਏ ਕਰਮ ਕਮਾਏ ਹੋਏ ਤਬਾਹੇ ਅੰਤ ਲੇਖ ਲਿਖਾਇਆ। ਦੇਵੇ ਗਵਾਹੀ ਸਰਬ ਲੋਕਾਇਆ। ਮੁਖ ਤੇ ਸ਼ਾਹੀ, ਪ੍ਰਭ ਸਰਬ ਭੁਲਾਇਆ। ਅੰਤਕਾਲ ਕਲਜੁਗ ਕੋਈ ਦੀਸੇ ਨਾਹੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਨਾਉਂ ਧਰਾਇਆ ਜਾਮਾ ਪਾਇਆ। ਈਸਾ ਮੂਸਾ ਹੋਏ ਕ੍ਰਿਸਤੀ। ਆਪ ਭੁਲਾਏ ਸਰਬ ਸ੍ਰਿਸ਼ਟੀ। ਨਈ ਚਲਾਏ ਜਗਤ ਇਸ਼ਟੀ। ਆਤਮ ਸਭ ਦੀ ਗਈ ਭਰਿਸ਼ਟੀ। ਰੱਖਣ ਮੁਖ ਮਦਿਰਾ ਮਾਸ ਵਿਸ਼ਟੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤਕਾਲ ਕਲਜੁਗ ਸਭ ਕਰਾਏ ਨਸ਼ਟੀ। ਜੋਤ ਸਰੂਪ ਪ੍ਰਭ ਗਿਰਧਾਰ। ਉਪਰ ਗਰੜ ਹੋਏ ਸਵਾਰ। ਗਰੜ ਜਾਏ ਪ੍ਰਭ ਚਰਨ ਦਵਾਰ। ਰੋਏ ਮਾਤ ਏਕਾ ਸੰਗ ਬੜਾ ਪਿਆਰ। ਦੂਜਾ ਹੋਏ ਸਦਾ ਖੁਆਰ। ਆਪਣਾ ਆਪ ਨਾ ਸਕੇ ਉਚਾਰ। ਬਣਤ ਬਣਾਏ ਕਰੇ ਵਿਚਾਰ। ਬੱਤੀ ਧਾਰ ਦੀਆ ਦੁੱਧ ਧਾਰ। ਕਿਰਪਾ ਕਰ ਦੇਵੇ ਤਾਰ। ਬਚਨ ਮੇਰਾ ਨਾ ਜਾਏ ਹਾਰ। ਆਪ ਆਪਣੀ ਕਰੇ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਪ੍ਰਭ ਏਕਾ ਜੋਤ ਜੁਗੋ ਜੁਗ ਵਰਤਾਰ। ਭੇਖ ਵਟਾਇਆ ਆਪ ਪ੍ਰਭ, ਆਪ ਆਪਣਾ ਧਰਿਆ ਨਾ। ਭੇਖ ਵਟਾਏ ਆਪ ਪ੍ਰਭ, ਬੇਮੁਖ ਪਛਾੜੇ ਪਕੜ ਬਾਂਹ। ਭੇਖ ਵਟਾਏ ਆਪ ਪ੍ਰਭ, ਮਾਣ ਗਵਾਏ ਰੰਕ ਰਾਜਾਨ। ਭੇਖ ਮਿਟਾਏ ਆਪ ਪ੍ਰਭ, ਏਕਾ ਨਾਮ ਕਰੇ ਪਰਧਾਨ। ਭੇਖ ਮਿਟਾਏ ਆਪ ਪ੍ਰਭ, ਭਰਮ ਭੁਲੇਖੇ ਜੀਵ ਭੁਲਾਣ। ਭੇਖ ਮਿਟਾਏ ਆਪ ਪ੍ਰਭ, ਜੂਠ ਝੂਠ ਨਸ਼ਟ ਹੋ ਜਾਣ। ਭਰਮ ਭੁਲਾਏ ਆਪ ਪ੍ਰਭ, ਕਲਜੁਗ ਜੀਵ ਹੋਏ ਨਿਧਾਨ। ਭੇਖ ਮਿਟਾਏ ਆਪ ਪ੍ਰਭ, ਸਤਿਜੁਗ ਲਾਇਆ ਆਣ। ਭੇਖ ਮਿਟਾਏ ਆਪ ਪ੍ਰਭ, ਆਤਮ ਦੇਵੇ ਬ੍ਰਹਮ ਗਿਆਨ। ਭੇਖ ਮਿਟਾਏ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਭੇਖ ਮਿਟਾਇਆ ਆਪ ਪ੍ਰਭ, ਆਪਣੀ ਕਲ ਵਰਤਾਏ। ਭੇਖ ਮਿਟਾਏ ਆਪ ਪ੍ਰਭ, ਬੇਮੁਖਾਂ ਦੇ ਸਜਾਏ। ਭੇਖ ਮਿਟਾਏ ਆਪ ਪ੍ਰਭ, ਗੇਰੂਦਾਰ ਚੀਰ ਪਹਿਨਾਏ। ਭੇਖ ਮਿਟਾਏ ਆਪ ਪ੍ਰਭ, ਸ਼ੇਖ਼ ਮੁਸਾਇਕ ਜੋ ਰਹੇ ਅਖਵਾਏ। ਭੇਖ ਮਿਟਾਏ ਆਪ ਪ੍ਰਭ, ਚੇਟਕ ਨਾਟਕ ਕੋਈ ਰਹਿਣ ਨਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਨਾਮ ਜਗਤ ਧਰਾਏ। ਭੇਖ ਮਿਟਾਏ ਆਪ ਪ੍ਰਭ, ਜਗਤ ਨਾਉਂ ਧਰ। ਭੇਖ ਮਿਟਾਏ ਆਪ ਪ੍ਰਭ, ਗੁਰਮੁਖ ਸਾਚੇ ਇਕ ਕਰ। ਭੇਖ ਮਿਟਾਏ ਜਗਤ ਪ੍ਰਭ, ਏਕਾ ਜਪਾਏ ਨਾਮ ਹਰਿ। ਭੇਖ ਮਿਟਾਏ ਆਪ ਪ੍ਰਭ, ਸੰਤ ਹੋਏ ਨਾ ਮੰਗੇ ਦਰ। ਭੇਖ ਮਿਟਾਏ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਦੇਵੇ ਸਾਚਾ ਵਰ। ਭੇਖ ਮਿਟਾਏ ਆਪ ਪ੍ਰਭ, ਏਕਾ ਮਾਰਗ ਲਾ। ਭੇਖ ਮਿਟਾਏ ਆਪ ਪ੍ਰਭ, ਏਕਾ ਰਾਗ ਉਪਜਾ। ਭੇਖ ਮਿਟਾਏ ਆਪ ਪ੍ਰਭ, ਸੋਹੰ ਜਾਗ ਲਗਾ। ਭੇਖ ਮਿਟਾਏ ਆਪ ਪ੍ਰਭ, ਓਅੰ ਦਰਸ ਦਿਖਾ। ਭੇਖ ਮਿਟਾਏ ਆਪ ਪ੍ਰਭ, ਦੋਇੰਗ ਇਕ ਜਣਾ। ਭੇਖ ਮਿਟਾਏ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਾਮ ਜਗਤ ਚਲਾ। ਭੇਖ ਮਿਟਾਏ ਆਪ ਪ੍ਰਭ, ਕੂੜ ਕੁੜਿਆਰੇ। ਭੇਖ ਮਿਟਾਏ ਆਪ ਪ੍ਰਭ, ਜੋ ਵਰਤੇ ਵਿਚ ਸੰਸਾਰੇ। ਭੇਖ ਮਿਟਾਏ ਆਪ ਪ੍ਰਭ, ਕੋਇ ਨਾ ਦਿਸੇ ਜਗਤ ਜੁਆਰੀ। ਭੇਖ ਮਿਟਾਏ ਆਪ ਪ੍ਰਭ, ਗੰਗਾ ਮਿਲੇ ਨਾ ਕੋਈ ਨਰ ਨਾਰੀ। ਭੇਖ ਮਿਟਾਏ ਆਪ ਪ੍ਰਭ, ਗੁਰਸਿਖ ਗੁਰਮੁਖ ਨਾ ਕਰਨ ਝੱਖ ਮਾਰੀ। ਭੇਖ ਮਿਟਾਏ ਆਪ ਪ੍ਰਭ, ਸਰਬ ਜੀਆਂ ਕਰੇ ਆਪੇ ਕਾਰੀ। ਭੇਖ ਮਿਟਾਏ ਆਪ ਪ੍ਰਭ, ਸਤਿਜੁਗ ਦੇਵੇ ਸੱਚੀ ਸਿਕਦਾਰੀ। ਭੇਖ ਮਿਟਾਏ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਨਿਮਸਕਾਰੀ। ਭੇਖ ਮਿਟਾਏ ਆਪ ਪ੍ਰਭ, ਦੇਵੇ ਬ੍ਰਹਮ ਗਿਆਨਾ। ਭੇਖ ਮਿਟਾਏ ਆਪ ਪ੍ਰਭ, ਏਕਾ ਦੇਵੇ ਚਰਨ ਧਿਆਨਾ। ਭੇਖ ਮਿਟਾਏ ਆਪ ਪ੍ਰਭ, ਸੋਹੰ ਪਹਿਨਾਏ ਸਾਚਾ ਬਾਣਾ। ਭੇਖ ਮਿਟਾਏ ਆਪ ਪ੍ਰਭ, ਜਗਤ ਪਖੰਡ ਨਸ਼ਟ ਕਰਾਣਾ। ਭੇਖ ਮਿਟਾਏ ਆਪ ਪ੍ਰਭ, ਰੰਡ ਸੁਹਾਗਣ ਇਕ ਰੰਗ ਮਾਣਾ। ਭੇਖ ਮਿਟਾਏ ਆਪ ਪ੍ਰਭ, ਰੋਗ ਸੋਗ ਪ੍ਰਭ ਜਗਤ ਮਿਟਾਣਾ। ਭੇਖ ਮਿਟਾਏ ਆਪ ਪ੍ਰਭ, ਸਾਚਾ ਡੰਗ ਬੇਮੁਖਾਂ ਲਗਾਣਾ। ਭੇਖ ਮਿਟਾਏ ਆਪ ਪ੍ਰਭ, ਸਰਬ ਵਰਭੰਡ ਇਕ ਮਾਰਗ ਲਾਣਾ। ਭੇਖ ਮਿਟਾਏ ਆਪ ਪ੍ਰਭ, ਨਵਖੰਡ ਪ੍ਰਭ ਪਰੇ ਕਰਾਣਾ। ਭੇਖ ਮਿਟਾਏ ਆਪ ਪ੍ਰਭ, ਚੰਡ ਪਰਚੰਡ ਕੋਇ ਰਹਿਣ ਨਾ ਪਾਣਾ। ਭੇਖ ਮਿਟਾਏ ਆਪ ਪ੍ਰਭ, ਏਕਾ ਜੋਤ ਵਰਭੰਡ ਜਗਾਣਾ। ਭੇਖ ਮਿਟਾਏ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਨਾਮ ਚਲਾਣਾ। ਭੇਖ ਮਿਟਾਏ ਆਪ ਪ੍ਰਭ, ਆਤਮ ਦੇਵੇ ਸੋਹੰ ਦਾਤੀ। ਭੇਖ ਮਿਟਾਏ ਆਪ ਪ੍ਰਭ, ਏਕਾ ਜੋਤ ਜਗਾਏ ਆਤਮ ਬਾਤੀ। ਭੇਖ ਮਿਟਾਏ ਆਪ ਪ੍ਰਭ, ਦੇਵੇ ਦਰਸ ਗੁਰਮੁਖ ਸੁੱਤਿਆਂ ਰਾਤੀ। ਭੇਖ ਮਿਟਾਏ ਆਪ ਪ੍ਰਭ, ਸੋਹੰ ਦੇਵੇ ਦਾਨ ਵਡਾ ਵਡ ਦਾਤੀ। ਭੇਖ ਮਿਟਾਏ ਆਪ ਪ੍ਰਭ, ਸੱਚੋ ਸਚ ਵਰਤੇ ਵਿਚ ਮਾਤੀ। ਭੇਖ ਮਿਟਾਏ ਆਪ ਪ੍ਰਭ, ਚਾਰ ਵਰਨ ਸਤਿਜੁਗ ਬਣਾਏ ਭੈਣ ਭਰਾਤੀ। ਭੇਖ ਮਿਟਾਏ ਆਪ ਪ੍ਰਭ, ਊਚ ਨੀਚ ਪ੍ਰਭ ਨਸ਼ਟ ਕਰਾਤੀ। ਭੇਖ ਮਿਟਾਏ ਆਪ ਪ੍ਰਭ, ਅੰਮ੍ਰਿਤ ਦੇਵੇ ਬੂੰਦ ਸਵਾਂਤੀ। ਭੇਖ ਮਿਟਾਏ ਆਪ ਪ੍ਰਭ, ਬੈਠਾ ਅਡੋਲ ਰਹੇ ਇਕਾਂਤੀ। ਭੇਖ ਮਿਟਾਏ ਆਪ ਪ੍ਰਭ, ਗੁਰਮੁਖ ਸਾਚੇ ਪ੍ਰਭ ਸਾਚੇ ਬਣਤ ਬਣਾਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਸ ਦਿਖਾਏ ਭਾਂਤਨ ਭਾਂਤੀ। ਭੇਖ ਮਿਟਾਏ ਵੇਖ ਵਖਾਏ ਦੇਖ ਜਗਾਏ ਮੇਖ ਹਿਲਾਏ ਰੇਖ ਮਿਟਾਏ ਗੁਰਮੁਖ ਤਰਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸਾਚੇ ਮਾਰਗ ਲਾਏ। ਮਾਰਗ ਲਾਇਆ ਭਰਮ ਚੁਕਾਇਆ। ਕਰਮ ਕਰਾਇਆ ਧਰਮ ਧਰਾਇਆ ਪਾਰ ਕਰਾਇਆ ਅਧਾਰ ਰਖਾਇਆ ਵਿਕਾਰ ਗਵਾਇਆ ਸੋਹੰ ਜੈ ਜੈਕਾਰ ਕਰਾਇਆ। ਨਿਰਾਧਾਰ ਵਿਚ ਸਮਾਇਆ। ਏਕਾ ਹਾਰ ਜੋਤ ਰਖਾਇਆ। ਵਿਚ ਸੰਸਾਰ ਆਪ ਵਡਿਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਹੋਏ ਸਹਾਇਆ। ਹੋਏ ਸਹਾਏ ਲਏ ਤਰਾਏ। ਸਰਨ ਲਗਾਏ ਮਾਣ ਦਵਾਏ। ਸਿਰ ਹੱਥ ਟਿਕਾਏ ਲੇਖੇ ਲਾਏ। ਦਰਸ ਦਿਖਾਏ ਜੋਤ ਪਰਗਟਾਏ। ਲੇਖੇ ਲਾਏ ਦਰ ਤੇ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਅੰਤਕਾਲ ਲਏ ਤਰਾਏ। ਤਾਰਨਹਾਰਾ ਹਰਿ ਭਗਤ ਪਿਆਰਾ। ਦੇਵੇ ਮੋਖ ਦਵਾਰਾ। ਗੁਰਸਿਖ ਉਤਰੇ ਪਾਰਾ। ਏਕਾ ਦੇਵੇ ਸ਼ਬਦ ਅਧਾਰਾ। ਲੱਖ ਚੁਰਾਸੀ ਗੇੜ ਨਿਵਾਰਾ। ਏਕਾ ਜੋਤ ਕੀਆ ਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਪਾਰ ਉਤਾਰਨਹਾਰਾ। ਪਾਰ ਉਤਾਰਿਆ ਜਨਮ ਮਰਨ ਸਵਾਰਿਆ। ਭੁਲੇਖਾ ਭਰਮ ਨਿਵਾਰਿਆ। ਜਨ ਆਏ ਗੁਰ ਦਰਬਾਰਿਆ। ਮਾਨਸ ਜਨਮ ਕਲ ਸਵਾਰਿਆ। ਪ੍ਰਭ ਸਾਚੇ ਕਰ ਨਿਮਸਕਾਰਿਆ। ਦੁਖ ਰੋਗ ਸਰਬ ਗਵਾ ਲਿਆ। ਆਤਮ ਚਿੰਤਾ ਸੋਗ ਸਰਬ ਮਿਟਾ ਲਿਆ। ਪ੍ਰਭ ਆਤਮ ਸਾਚਾ ਭੋਗ, ਕਰ ਦਰਸ ਗੁਰਮੁਖ ਲਗਾ ਲਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਲੇਖੇ ਲਾ ਲਿਆ। ਰਸਨਾ ਗਾਵਣਾ ਰੋਗ ਮਿਟਾਵਣਾ ਜੋਗ ਕਮਾਵਣਾ। ਦਰਸ ਅਮੋਘ ਪ੍ਰਭ ਦਿਖਾਵਣਾ। ਹਉਮੇ ਰੋਗ ਵਿਚੋਂ ਚੁਕਾਵਣਾ। ਪਰਗਟ ਜੋਤ ਗੁਰਮੁਖ ਸਾਚੇ ਭੋਗ ਲਗਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਧੀਰ ਧਰਾਏ, ਸਾਚਾ ਵਕ਼ਤ ਆਪ ਸੁਹਾਵਣਾ। ਲੇਖੇ ਲਾਏ ਆਪ ਤਰਾਏ ਚੜ੍ਹਾਏ ਸਾਚੀ ਨਾਏ। ਬਹਾਏ ਸਾਚੀ ਥਾਂਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਲਏ ਤਰਾਏ। ਵਕ਼ਤ ਸੁਹਾਏ ਜੋਤ ਪਰਗਟਾਏ ਭਗਤ ਤਰਾਏ ਦਰਸ ਦਿਖਾਏ ਧੀਰ ਧਰਾਏ ਅੰਮ੍ਰਿਤ ਸੀਰ ਪਿਲਾਏ। ਕਲਜੁਗ ਸਾਚੇ ਬੀਰ ਬਣਾਏ। ਵਡ ਪੀਰਨ ਪੀਰ ਆਪ ਅਖਵਾਏ। ਹੀਰਨ ਹੀਰ ਗੁਰਸਿਖ ਬਣਾਏ। ਚੀਰਨ ਚੀਰ ਸਰਬ ਲੁਹਾਏ। ਵਹੀਰਨ ਵਹੀਰ ਜਗਤ ਕਰਾਏ। ਅਖੀਰਨ ਅਖੀਰ ਅੰਤਕਾਲ ਕਰਾਏ। ਨੇੜਨ ਨੇੜ ਬੇਮੁਖਾਂ ਹੱਥ ਨਾ ਆਏ। ਵਡ ਧੀਰਨ ਧੀਰ ਗੁਰਮੁਖਾਂ ਧੀਰ ਧਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਸਰਨ ਲਗਾਏ। ਸਰਨ ਲਗਾ ਗੁਰਸਿਖ ਜਗਾ ਦਰਸ ਦਿਖਾ ਹਰਸ ਮਿਟਾ ਤਰਸ ਕਮਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬੇੜਾ ਬੰਨ੍ਹੇ ਲਾ। ਬੇੜਾ ਬੰਧੇ ਹੋਏ ਸਹਾਈ ਜਿਉਂ ਮੂਰਖ ਧੰਨੇ ਸਤਿ ਕਰ ਮੰਨੇ। ਭੋਗ ਲਗਾਏ ਖਾਲੀ ਛੰਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਜਨਾਂ ਸਦ ਸਦ ਸਦ ਮੰਨੇ। ਭਗਤਨ ਮਾਣ ਭਗਤਨ ਤਾਣ ਭਗਤਨ ਜਾਣ ਭਗਤ ਪਛਾਣ ਵਡ ਵਡ ਵਡ ਮਿਹਰਵਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਵਿਸ਼ਨੂੰ ਭਗਵਾਨਾ ਵਡ ਮਿਹਰਵਾਨਾ। ਵਡ ਮਿਹਰਵਾਨ ਗੁਰਸਿਖ ਤਰਾਣਾ। ਦੁਖ ਰੋਗ ਮਿਟਾਣਾ। ਆਤਮ ਜੋਤ ਜਗਾਣਾ। ਅਨਹਦ ਧੁਨ ਉਪਜਾਣਾ। ਆਤਮ ਸੁੰਨ ਖੁਲ੍ਹਾਣਾ। ਕਲਜੁਗ ਚੁਣ ਚੁਣ ਚੁਣ ਪਛਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੋਹੰ ਦੀਆ ਸਾਚਾ ਦਾਨਾ। ਦੇਵੇ ਰਖਾਏ ਮਾਣਾ। ਤੋੜੇ ਅਭਿਮਾਨਾ ਜੋੜੇ ਧਿਆਨਾ। ਵਾਲੀ ਦੋ ਜਹਾਨਾਂ ਗੁਣ ਨਿਧਾਨਾ। ਸਰਬ ਥਾਂਏ ਸੁਹਾਨਾ। ਜੋਤ ਸਰੂਪੀ ਪਹਰਿਆ ਬਾਣਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਵਾਲੀ ਦੋ ਜਹਾਨਾਂ। ਹਰਿ ਗਾਓ ਜਨਮ ਸੁਹੇਲਾ। ਹਰਿ ਗਾਓ ਪ੍ਰਭ ਸਾਚੇ ਕਾ ਸਾਚਾ ਮੇਲਾ। ਹਰਿ ਗਾਓ ਮੇਲ ਮਿਲਾਏ ਰੰਗ ਨਵੇਲਾ। ਹਰਿ ਗਾਓ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪਾਓ ਸੱਜਣ ਸੁਹੇਲਾ। ਹਰਿ ਗਾਓ ਘਰ ਸਾਚਾ ਪਾਓ। ਹਰਿ ਪਾਓ ਦਰ ਦਰਬਾਰ ਪ੍ਰਭ ਕੇ ਭਾਓ। ਹਰਿ ਗਾਓ ਨਰ ਅਵਤਾਰ ਜੋਤ ਮਿਲ ਜਾਓ। ਹਰਿ ਗਾਓ ਨਿਜ ਘਰ ਵਾਸੀ ਘਰ ਮੇਂ ਪਾਓ। ਹਰਿ ਪਾਓ ਮਿਟੇ ਅਭਿਮਾਨਾ। ਹਰਿ ਗਾਓ ਦਰਸ ਭਗਵਾਨਾ। ਹਰਿ ਗਾਓ ਸਾਚਾ ਸ਼ਬਦ ਉਪਜਾਏ ਕਾਨਾ। ਹਰਿ ਗਾਓ ਦੇਵੇ ਦਰਸ ਜੋਤ ਸਰੂਪੀ ਪਹਰਿਆ ਬਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਸਮਾਣਾ। ਹਰਿ ਗਾਇਆ ਹਰਿ ਹਰਿ ਹਰਿ ਨਿਜ ਘਰ ਮੇਂ ਪਾਇਆ। ਹਰਿ ਗਾਇਆ ਆਤਮ ਦਰ ਆਪ ਖੁਲ੍ਹਾਇਆ। ਹਰਿ ਗਾਇਆ ਸਾਚੇ ਘਰ ਪ੍ਰਭ ਸਚ ਵਸਾਇਆ। ਹਰਿ ਗਾਇਆ ਹਿਰਦੇ ਵਾਚੇ, ਗੁਰਮੁਖ ਗੁਰ ਪੂਰਾ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੋਏ ਸਹਾਇਆ। ਹਰਿ ਹਰਿ ਹਰਿ ਗੁਣ ਗਾਓ। ਦਰ ਦਰ ਦਰ ਪ੍ਰਭ ਆਤਮ ਧੁਨ ਉਪਜਾਓ। ਕਰ ਕਰ ਕਰ ਦਰਸ, ਗੁਰ ਆਤਮ ਤ੍ਰਿਖਾ ਮਿਟਾਓ। ਸਰ ਸਰ ਸਰ ਅੰਮ੍ਰਿਤਸਰ, ਗੁਰ ਚਰਨ ਧੂੜ ਸਦ ਗੁਰ ਬਣਾਓ। ਵਰ ਵਰ ਵਰ ਗੁਰ ਦਰ ਗੁਰਮੁਖ ਸਾਚੇ ਸਦ ਪਾਓ। ਤਰ ਤਰ ਤਰ ਗੁਰ ਚਰਨ ਲਾਗ ਤਰ, ਦੋਏ ਜੋੜ ਸੀਸ ਝੁਕਾਓ। ਠਰ ਠਰ ਠਰ ਕਰ ਦਰਸ ਗੁਰ ਠਰ ਆਤਮ ਤ੍ਰਿਪਤ ਕਰਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੁਲ੍ਹਾ ਭੰਡਾਰ ਗੁਰਮੁਖ ਸਾਚੇ ਝੋਲੀ ਭਰ ਘਰ ਲੈ ਜਾਓ। ਸਾਚਾ ਖੋਲ੍ਹੇ ਨਾਮ ਭੰਡਾਰਾ। ਆਪੇ ਬਣੇ ਭਗਤ ਵਰਤਾਰਾ। ਆਪੇ ਭੰਨੇ ਰਣੇ ਜੋ ਕਰੇ ਹੰਕਾਰਾ। ਸੁਫਲ ਕਰਾਇਆ ਸੀਰ ਮਾਤ ਦੋ ਥਣੇ ਜੋ ਜਨ ਕਰਨ ਨਿਮਸਕਾਰਾ। ਧੰਨ ਧੰਨ ਧੰਨ ਮਾਤ ਗੁਰਮੁਖ ਸਾਚੇ ਜਾਣੇ, ਚਲ ਆਇਣ ਪ੍ਰਭ ਚਰਨ ਦਵਾਰਾ। ਕਦੇ ਨਾ ਹੋਵੇ ਅੰਧੇਰੀ ਰਾਤ, ਖੋਲ੍ਹ ਦੇਵੇ ਪ੍ਰਭ ਦਸਮ ਦਵਾਰਾ। ਗੁਰਮੁਖ ਸਾਚੇ ਦਰ ਮਾਰ ਝਾਤ, ਪਰਗਟੇ ਜੋਤ ਨਿਹਕਲੰਕ ਅਵਤਾਰਾ। ਬਿਨ ਗੁਰ ਪੂਰੇ ਕੋਈ ਨਾ ਪੁੱਛੇ ਵਾਤ, ਅੰਤਕਾਲ ਹੋਇਣ ਸਰਬ ਆਰਾ। ਆਪ ਬਣੇ ਪਿਤ ਮਾਤ, ਗੁਰਮੁਖ ਦੇਵੇ ਗੋਦ ਹੁਲਾਰਾ। ਹੋਏ ਸਹਾਈ ਆਪ ਬਹੁ ਭਾਂਤ, ਜਨ ਭਗਤਾਂ ਹੋਏ ਆਪ ਸਹਾਰਾ। ਬੈਠਾ ਰਹੇ ਵਿਚ ਇਕਾਂਤ, ਜੋਤ ਸਰੂਪ ਵਿਚ ਦੇਹ ਮੁਨਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅੰਤ ਨਾ ਪਾਰਾਵਾਰਾ। ਅੰਤ ਨਾ ਜਾਣੇ ਕਵਣ ਪਛਾਣੇ। ਪ੍ਰਭ ਭਗਵਾਨੇ ਗੁਣ ਨਿਧਾਨੇ। ਚਤੁਰ ਸੁਜਾਨ ਮਾਤ ਜੋਤ ਪਰਗਟਾਣੇ। ਸ੍ਰਿਸ਼ਟ ਸਬਾਈ ਆਪ ਭੁਲਾਣੇ। ਅੰਤ ਭੁੰਨਾਏ ਜਿਉਂ ਭਠਿਆਲੇ ਦਾਣੇ। ਮਦਿਰਾ ਮਾਸੀਆਂ ਗਈ ਖਾਨੇ। ਭਗਤ ਜਨਾਂ ਪ੍ਰਭ ਆਪੇ ਜਾਣੇ। ਆਪ ਚਲਾਏ ਆਪਣੇ ਭਾਣੇ। ਜੋ ਜਨ ਹੋਏ ਗੁਰ ਦਰ ਨਿਮਾਣੇ। ਆਤਮ ਰੱਖੇ ਹੰਕਾਰ ਮਹਾਨੇ। ਤਖ਼ਤੋਂ ਲਾਹੇ ਰਾਜੇ ਰਾਣੇ। ਅੰਤਕਾਲ ਵਿਚ ਖਾਕ ਮਿਲਾਣੇ। ਘਰ ਘਰ ਫਿਰਨ ਮੰਗਣ ਦਾਣੇ। ਪ੍ਰਭ ਸਾਚਾ ਨਾ ਕੋਇ ਪਛਾਣੇ। ਏਕਾ ਦੇਖੇ ਵੇਖ ਵਖਾਣੇ। ਲੇਖਾ ਲਿਖੇ ਲੇਖ ਲਿਖਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨੇ। ਸਚ ਭਗਵਾਨ ਝੂਠਾ ਜਹਾਨ। ਵਡ ਬਲੀ ਬਲਵਾਨ ਜੀਵ ਜੰਤ ਸਰਬ ਨਿਧਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਏਕਾ ਜੋਤ ਜਗਾਏ ਵਾਲੀ ਦੋ ਜਹਾਨ। ਆਪਣੇ ਗੁਣ ਆਪ ਵਖਾਣੇ। ਆਪਣੇ ਰੰਗ ਪ੍ਰਭ ਆਪ ਸਮਾਣੇ। ਆਪਣੇ ਸੰਗ ਪ੍ਰਭ ਆਪ ਨਿਭਾਣੇ। ਗੁਰਮੁਖ ਰੰਗ ਪ੍ਰਭ ਹਿਰਦੇ ਮਾਣੇ। ਬੇਮੁਖ ਜੀਵ ਕਾਚੀ ਵੰਗ ਪ੍ਰਭ ਭੰਨ ਵਖਾਣੇ। ਏਕਾ ਰੰਗਾਏ ਆਪਣੇ ਰੰਗ, ਦਰ ਨਿਮਾਣਿਆਂ ਦੇਵੇ ਮਾਣੇ। ਵਡ ਦਾਤਾ ਸੂਰਾ ਸਰਬੰਗ, ਕਲਜੁਗ ਜੋਤ ਧਰੇ ਮਹਾਨੇ। ਮਾਨਸ ਜਨਮ ਨਾ ਹੋਏ ਭੰਗ, ਗੁਰਮੁਖ ਸਾਚੇ ਦਰ ਪਰਵਾਨੇ। ਕਲਜੁਗ ਪਾਰ ਜਾਇਣ ਲੰਘ, ਸੋਹੰੰ ਚੱਪੂ ਵੰਞ ਮਹਾਣੇ। ਪਵਣ ਜੋਤ ਲਗਾਏ ਖੰਭ, ਗੁਰਮੁਖ ਸਾਚਾ ਗੁਰ ਸ਼ਬਦ ਉਡਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਚਲਾਣੇ। ਸਚ ਤੁਰੰਗ ਆਪ ਚੜ੍ਹਾਇਆ। ਸਚ ਰੰਗ ਆਪ ਲਗਾਇਆ। ਸਾਚਾ ਦਾਨ ਮੰਗ ਗੁਰਮੁਖ ਸਾਚੇ ਦਰ ਤੇ ਪਾਇਆ। ਦਰ ਘਰ ਸਾਚਾ ਮੂਲ ਨਾ ਸੰਗ, ਪ੍ਰਭ ਦੇਵੇ ਮਾਣ ਸਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਇਆ। ਜਾਮਾ ਧਾਰ ਕਰੇ ਪਾਰ ਕਾਜ ਸਵਾਰ। ਰੱਖੇ ਲਾਜ ਆਪ ਮੁਰਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਨਾਮ ਅਧਾਰ। ਭਗਤ ਸਹਾਰਾ ਜਗਤ ਦਵਾਰਾ। ਕੋਈ ਪਾਵੇ ਗੁਰਮੁਖ ਵਿਰਲਾ ਪਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੋਹੰ ਖੋਲ੍ਹੇ ਸਚ ਭੰਡਾਰਾ। ਭਗਤ ਭੰਡਾਰੇ ਸਚ ਵਰਤਾਰੇ, ਪ੍ਰਭ ਗਿਰਧਾਰੇ ਗੁਰਮੁਖ ਵਿਰਲਾ ਪਾਵੇ ਸਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕੋਇ ਵਿਚਾਰੇ। ਗੁਰਸਿਖ ਵਿਚਾਰੇ ਪਾਵੇ ਸਾਰੇ ਉਤਰੇ ਪਾਰੇ, ਕਿਰਪਾ ਧਾਰੇ ਆਪ ਗਿਰਧਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਿਹਕਲੰਕ ਨਰ ਅਵਤਾਰੇ। ਆਪ ਤਰਾਏ ਚਰਨ ਲਗਾਏ। ਦਰ ਲਿਆਏ ਮਾਣ ਦਵਾਏ। ਤਾਣ ਰਖਾਏ ਕਾਣ ਚੁਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਨਾਉਂ ਧਰਾਏ। ਨਾਉਂ ਰਖਾਇਆ ਜੋਤ ਪਰਗਟਾਇਆ। ਬੇਮੁਖ ਕਲਜੁਗ ਜੀਵ ਗੂੜ੍ਹੀ ਨੀਂਦ ਸਵਾਇਆ। ਜੋਤ ਸਰੂਪੀ ਜੋਤ ਪ੍ਰਭ, ਬੇਮੁਖਾਂ ਦਿਸ ਨਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖ ਸਾਚੇ ਵਿਚ ਸਮਾਇਆ। ਸਦਾ ਸਦਾ ਸਦ ਵਿਚ ਸਮਾਏ। ਨਿਜ ਘਰ ਵਾਸੀ ਨਿਜ ਘਰ ਵਾਸ ਰਖਾਏ। ਜਨ ਭਗਤਾਂ ਕਰੇ ਬੰਦ ਖਲਾਸੀ ਬੰਦੀ ਤੋੜ ਆਪ ਬਣ ਜਾਏ। ਹਉਮੇ ਰੋਗ ਹੋਏ ਵਿਨਾਸੀ, ਚਰਨ ਪ੍ਰੀਤੀ ਤੋੜ ਨਿਭਾਏ। ਮਾਨਸ ਜਨਮ ਕਲ ਰਹਰਾਸੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਨੀਤੀ ਜੋੜ ਜੁੜਾਏ। ਜੁੜਿਆ ਜੋੜ ਨਿਭੇ ਤੋੜ। ਬੇਮੁਖ ਰੋੜ੍ਹ ਦੇਵੇ ਬੋੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਚਲਾਏ ਦੇਹੀ ਕੋਹੜ। ਬੇਮੁਖ ਖਪਾਏ ਦੁਖ ਪੁਚਾਏ ਸੁਖ ਗਵਾਏ ਭੁੱਖ ਵਰਤਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਗਰਭ ਉਲਟੇ ਰੁੱਖ ਲਗਾਏ। ਭਗਤ ਤਰਾਏ ਸਰਨ ਲਗਾਏ ਹਰਨ ਫਰਨ ਖੁਲ੍ਹਾਏ ਵਰਨ ਬਰਨ ਮਿਟਾਏ। ਏਕਾ ਸਾਚਾ ਨਾਮ ਦਵਾਏ। ਸੋਹੰ ਸਾਚਾ ਜਾਮ ਪਿਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਵਿਚ ਵਾਸ ਆਪ ਰਖਾਏ। ਵਾਸ ਦੇਵ ਨਿਰੰਜਣ ਦਾਤਾ, ਸਰਬ ਜੀਆ ਕਾ ਆਪੇ ਗਿਆਤਾ। ਮੁਕੰਦ ਮਨੋਹਰ ਭਗਤ ਜਨਾਂ ਸਾਚਾ ਸਾਕ ਸੱਜਣ ਸੈਣ ਮੋਹਣ ਮਾਧਵ ਕ੍ਰਿਸ਼ਨ ਮੁਰਾਰੀ ਜਨ ਭਗਤਾਂ ਜਾਏ ਪੈਜ ਸਵਾਰੀ। ਜੋਤ ਸਰੂਪ ਰੰਗ ਰੂਪ ਨਾ ਰੇਖ, ਕਲਜੁਗ ਜਾਮਾ ਪਾਇਆ ਅਛਲ ਕਰਾਇਆ ਭੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਦਰ ਆਏ ਨੇਤਰ ਪੇਖ। ਨੇਤਰ ਪੇਖਿਆ ਜਾਏ ਭੁਲੇਖਿਆ, ਪ੍ਰਭ ਸਾਚਾ ਜਿਸ ਜਨ ਜੋਤ ਸਰੂਪੀ ਵੇਖਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਲਿਖਾਏ ਸਾਚੇ ਲੇਖਿਆ। ਲੇਖ ਲਿਖਾਏ ਦਇਆ ਕਮਾਏ, ਵੇਖ ਵੇਖ ਵੇਖ ਗੁਰਸਿਖ ਜਗਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਵਿਸ਼ੇਸ਼ ਜਪਾਏ। ਨਾਮ ਜਪਾਏ ਆਪ ਪ੍ਰਭ, ਆਪਣਾ। ਨਾਮ ਜਪਾਏ ਆਪ ਪ੍ਰਭ, ਸੋਹੰ ਦੇਵੇ ਸਾਚਾ ਜਪ ਜਪਣਾ। ਨਾਮ ਜਪਾਏ ਆਪ ਪ੍ਰਭ, ਕੋਟ ਉਤਾਰੇ ਪਾਪ ਪਪਣਾ। ਨਾਮ ਜਪਾਏ ਆਪ ਪ੍ਰਭ, ਆਤਮ ਦੇਵੇ ਸਾਚੀ ਮਤਿ ਮਤਨਾ। ਨਾਮ ਜਪਾਏ ਆਪ ਪ੍ਰਭ, ਸਾਚਾ ਸ਼ਬਦ ਦੇਵੇ ਯਤ ਜਤਨਾ। ਧੀਰ ਧਰਾਏ, ਸੋਹੰ ਸ਼ਬਦ ਸਚ ਬੀਜ ਬਿਜਾਏ ਵਤ ਵਤਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸੀਰ ਪਿਲਾਏ ਸਤਿ ਸਤਨਾ। ਸਤਿ ਸਤਿ ਸਤਿ ਅੰਮ੍ਰਿਤ ਦੇਵੇ। ਪ੍ਰਭ ਅਬਿਨਾਸ਼ੀ ਅਲਖ ਅਭੇਵੇ। ਦੇਵੇ ਅੰਮ੍ਰਿਤ ਜੀਆ ਦਾਤਾ। ਆਪ ਬਣੇ ਪੁਰਖ ਬਿਧਾਤਾ। ਬੇਮੁਖਾਂ ਦਿਸਾਏ ਅੰਤਕਾਲ ਅੰਧੇਰੀ ਰਾਤਾ। ਗੁਰਮੁਖ ਸਾਚੇ ਜੋਤ ਜਗਾਏ, ਆਤਮ ਵੇਖ ਮਾਰ ਝਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਇਆ ਕਮਾਏ, ਬ੍ਰਹਮ ਬ੍ਰਹਮ ਕਾ ਗਿਆਤਾ। ਬ੍ਰਹਮ ਸਰੂਪ ਬ੍ਰਹਮ ਸਮਾਏ। ਰੰਗ ਅਨੂਪ ਆਪ ਬਣਾਏ। ਵਡ ਵਡ ਰੂਪ ਆਪ ਅਖਵਾਏ। ਵਿਚ ਅੰਧਕੂਪ ਹੋਏ ਸਹਾਏ। ਬਿਨ ਰੰਗ ਰੂਪ ਸਦ ਵਿਚ ਸਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਕਲਜੁਗ ਜੀਆਂ ਦਿਸ ਨਾ ਆਏ। ਸਾਚਾ ਪ੍ਰਭ ਕਲ ਨਾ ਦੀਸੇ। ਗੁਰਮੁਖ ਵਿਰਲੇ ਪ੍ਰਭ ਚਰਨ ਝੁਕਾਵਣ ਸੀਸੇ। ਬੇਮੁਖ ਕਲਜੁਗ ਜੀਵ ਅੰਤਕਾਲ ਕਲ ਪੀਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਵ ਚੁਕਾਏ ਬੀਸ ਇਕੀਸੇ। ਭੇਵ ਚੁਕਾਉਣਾ ਭੇਵ ਖੁਲ੍ਹਾਉਣਾ ਸੇਵ ਲਗਾਉਣਾ, ਗੁਰਮੁਖ ਸਾਚੇ ਪਰਗਟ ਜੋਤ ਆਪਣਾ ਦਰਸ ਦਿਖਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਰੈਣ ਦਿਵਸ ਗੁਰਮੁਖ ਸਾਚੇ ਗਾਉਣਾ। ਸਾਚਾ ਪ੍ਰਭ ਗੁਰਸਿਖ ਤਰਾਏ। ਸਾਚਾ ਪ੍ਰਭ ਦੁਖ ਰੋਗ ਮਿਟਾਏ। ਸਾਚਾ ਪ੍ਰਭ ਸੁਖ ਭੋਗ ਉਪਜਾਏ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸੰਸਾ ਰੋਗ ਮਿਟਾਏ। ਮਿਟਿਆ ਰੋਗ ਵਿਨਾਸੀ ਚਿੰਤਾ। ਚੁਕਿਆ ਸੋਗ ਗਿਆ ਸੰਸਾ। ਕੋਟਨ ਕੋਟ ਕੋਟ ਵਿਚ ਉਪਾਏ ਗੁਰਸਿਖ ਹੰਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਬਣਾਏ ਸਾਚੀ ਅੰਸਾ। ਅੰਸ ਹੰਸ ਆਪ ਬਣਾਏ। ਵਿਚ ਸੰਸਾ ਆਪ ਉਪਜਾਏ। ਸਾਚਾ ਬੰਸ ਜਗਤ ਜਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਏ। ਕਿਰਪਾ ਕਰੇ ਭਗਤ ਉਧਾਰੇ। ਕਿਰਪਾ ਕਰੇ ਜਨਮ ਮਰਨ ਸਵਾਰੇ। ਕਿਰਪਾ ਕਰੇ ਦੇਵੇ ਪਿਆਰ ਚਰਨ ਦਵਾਰੇ। ਕਿਰਪਾ ਕਰੇ ਭਗਤ ਵਛਲ ਆਪ ਗਿਰਧਾਰੇ। ਕਿਰਪਾ ਕਰੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚੀ ਸਰਕਾਰੇ। ਕਿਰਪਾ ਕਰੇ ਮੇਲ ਮਿਲਾਏ। ਕਿਰਪਾ ਕਰੇ ਕਲ ਖੇਲ ਕਰਾਏ। ਕਿਰਪਾ ਕਰੇ ਗੁਰਸਿਖ ਤਰਾਏ। ਕਿਰਪਾ ਕਰੇ ਨਾਮ ਭਿੱਖ ਦਵਾਏ। ਕਿਰਪਾ ਕਰੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਰਸਨਾ ਜੈ ਜੈ ਜੈਕਾਰ ਕਰਾਏ। ਆਪ ਕਰਾਏ ਜੈ ਜੈਕਾਰਾ। ਵਰਨ ਬਰਨ ਸਦ ਰਹੇ ਬਾਹਰਾ। ਤਾਰਨ ਤਰਨ ਜੀਵ ਜੰਤ ਉਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦੇਵੇ ਦਰਸ ਗੁਰਮੁਖ ਦਵਾਰਾ।।