Granth 02 Likhat 007: 18 Jeth 2009 Bikarmi Lachman Singh De Greh Delhi

੧੮ ਜੇਠ ੨੦੦੯ ਬਿਕ੍ਰਮੀ ਲਛਮਣ ਸਿੰਘ ਦੇ ਗ੍ਰਹਿ ਦਿੱਲੀ
ਗੁਰ ਪੂਰਾ ਕਰਮ ਵਿਚਾਰਦਾ।ਕਰ ਕਿਰਪਾ ਪਾਰ ਉਤਾਰਦਾ।ਜਨਮ ਮਰਨ ਦਾ ਕਾਜ ਸਵਾਰਦਾ।ਜੋ ਜਨ ਆਏ ਚਰਨ ਨਿਮਸਕਾਰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਸਾਚੇ ਕਰਤਾਰ ਦਾ। ਏਕਾ ਰੰਗ ਸੱਚੇ ਕਰਤਾਰਾ। ਏਕਾ ਰੰਗ ਜੋਤ ਨਿਰੰਕਾਰਾ। ਏਕਾ ਵਰਤੇ ਵਰਤਾਵੇ ਵਿਚ ਸੰਸਾਰਾ। ਏਕਾ ਆਪ ਏਕਾ ਜਾਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਆਪ ਕਰੇ ਵਰਤਾਰਾ। ਆਪ ਆਪਣਾ ਆਪ ਉਪਾਏ। ਆਪ ਆਪਣੀ ਜੋਤ ਜਗਾਏ। ਗੁਰਮੁਖ ਸਾਚੇ ਪ੍ਰਭ ਸੋਗ ਮਿਟਾਏ। ਦਰਸ ਅਮੋਘ ਆਪ ਦਿਖਾਏ। ਹਉਮੇ ਰੋਗ ਦੇਹੀ ਗਵਾਏ। ਏਕਾ ਜੋਤ ਮਾਣ ਦਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦਰਸ ਦਿਖਾਏ। ਜੋਤ ਸਰੂਪੀ ਦਰਸ ਦਿਖਾਇਆ। ਆਪ ਆਪਣਾ ਕਰਮ ਕਮਾਇਆ। ਗੁਰਮੁਖ ਸਾਚਾ ਸਚ ਸੇਵਾ ਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦੇਵੀ ਦੇਵਾ ਆਪ ਅਖਵਾਇਆ। ਵਡ ਵਡ ਦੇਵੀ ਦੇਵ। ਕਰੋੜ ਤੇਤੀਸ ਲਗਾਏ ਸੇਵ। ਗੁਰਮੁਖ ਸਾਚੇ ਆਪ ਮੇਲ ਮਿਲਾਏ ਪਾਏ ਭੇਵ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਏ ਜੋਤ ਜਗਾਏ ਗੁਰਮੁਖ ਸਾਚੇ ਆਪ ਤਰਾਏ, ਕਿਰਪਾ ਕਰੇ ਸੁਖ ਦੇਵ। ਕਿਰਪਾ ਕਰੇ ਕਰਤਾਰ। ਗੁਰਸਿਖ ਸਾਚੇ ਜਾਏ ਤਾਰ। ਏਕਾ ਦੇਵੇ ਸ਼ਬਦ ਅਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਬਿਰਦ ਸੰਭਾਰ। ਆਪਣਾ ਬਿਰਦ ਆਪ ਸੰਭਾਰਿਆ। ਕਲਜੁਗ ਅੰਤਮ ਅੰਤ ਕਰਾ ਰਿਹਾ। ਮਹਿੰਮਾ ਅਗਣਤ ਜਨ ਵਿਰਲਾ ਭੇਵ ਪ੍ਰਭ ਪਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪਣੀ ਸੇਵ ਲਗਾ ਰਿਹਾ। ਗੁਰ ਸੂਰਾ ਗੁਰ ਦਰ ਪਰਵਾਨ। ਗੁਰ ਸੂਰਾ ਗੁਰਸਿਖ ਹੋਏ ਚਤੁਰ ਸੁਜਾਨ। ਗੁਰ ਪੂਰਾ ਗੁਣੀ ਗੁਣ ਨਿਧਾਨ। ਗੁਰ ਪੂਰਾ ਆਤਮ ਦੇਵੇ ਬ੍ਰਹਮ ਗਿਆਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਜਗਾਏ ਆਪ ਮਹਾਨ। ਆਪਣੀ ਬੂਝ ਬੁਝਾਏ ਆਪ। ਆਪਣੀ ਸੂਝ ਰਖਾਏ ਆਪ। ਗੁਰਮੁਖ ਸਾਚੇ ਤੇਰੇ ਵਿਚ ਸਮਾਏ ਆਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਟਨ ਕੋਟ ਉਤਾਰੇ ਪਾਪ। ਕੋਟਨ ਕੋਟ ਪਾਪ ਉਤਾਰੇ। ਏਕਾ ਜੋਤ ਕਰੇ ਅਕਾਰੇ। ਪਵਣ ਉਨੰਜਾ ਛਤਰ ਝੁਲਾਰੇ। ਗੁਰਮੁਖ ਸਾਚੇ ਤੀਨ ਲੋਕ ਤੇਰੇ ਨਾਮ ਜੈ ਜੈ ਜੈਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਤੇਰੇ ਕਾਜ ਸਵਾਰੇ। ਆਪ ਸਵਾਰੇ ਗੁਰਸਿਖ ਕਾਜ। ਸੋਹੰ ਦੇਵੇ ਸਾਚਾ ਤਾਜ। ਗੁਰਮੁਖ ਸਾਚੇ ਪ੍ਰਭ ਰਖਾਏ ਤੇਰੀ ਲਾਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਜਗਾਏ ਵਿਚ ਮਾਝ। ਆਪਣੀ ਜੋਤ ਆਪ ਜਗਾਏ। ਜੁਗੋ ਜੁਗ ਸਚ ਕਰਮ ਕਮਾਏ। ਜਗਤ ਅਗਿਆਨ ਆਪ ਮਿਟਾਏ। ਏਕਾ ਧਾਮ ਗੁਰ ਚਰਨ ਟਿਕਾਏ। ਚਤੁਰ ਸੁਜਾਨ ਗੁਰਸਿਖ ਬਣਾਏ। ਮੂਰਖ ਮੁਗਧ ਅੰਞਾਣ ਪ੍ਰਭ ਆਣ ਤਰਾਏ। ਸਾਚੀ ਦਰਗਹਿ ਦੇਵੇ ਮਾਣ ਜੋ ਜਨ ਸਰਨਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਕਲ ਮੇਲ ਮਿਲਾਏ। ਗੁਰ ਸਾਚਾ ਆਪ ਜਗਾਵਣਾ। ਬਾਂਹੋਂ ਪਕੜ ਚਰਨ ਲਗਾਵਣਾ। ਸੋਹੰ ਸਾਚਾ ਗਿਆਨ ਦਵਾਵਣਾ। ਏਕਾ ਮਾਣ ਮਾਤ ਰਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਧਰ ਨਿਹਕਲੰਕ ਕਲ ਨਾਉਂ ਰਖਾਵਣਾ। ਨਿਹਕਲੰਕ ਕਲ ਪ੍ਰਭ ਆਏ। ਜੋਤ ਸਰੂਪੀ ਜਾਮਾ ਪਾਏ। ਬੇਮੁਖਾਂ ਪ੍ਰਭ ਲਏ ਭੁਲਾਏ। ਗੁਰਸਿਖਾਂ ਪ੍ਰਭ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤਕਾਲ ਗੁਰਮੁਖ ਸਾਚੇ ਮੇਲ ਮਿਲਾਏ। ਕਲਜੁਗ ਅੰਤਮ ਹੋਏ ਅਖੀਰ। ਸੋਹੰ ਦੇਵੇ ਪ੍ਰਭ ਸਾਚਾ ਧੀਰ। ਚਾਰ ਕੁੰਟ ਪੈ ਜਾਏ ਵਹੀਰ। ਥਲ ਜਲ ਜਲੋਂ ਥਲ ਕਰਾਏ ਨੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਤਮ ਦੇਵੇ ਧੀਰ। ਗੁਰਮੁਖ ਸਾਚੇ ਧੀਰ ਧਰਾਏ। ਅੰਮ੍ਰਿਤ ਸਾਚਾ ਸੀਰ ਪਿਲਾਏ। ਵੇਲਾ ਅੰਤ ਅਖੀਰ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਕਲ ਚੀਰ ਲੁਹਾਏ। ਆਪਣੇ ਰੰਗ ਆਪ ਰੰਗਾਣਿਆਂ। ਹੋਏ ਸਹਾਈ ਜਗਤ ਨਿਮਾਣਿਆਂ। ਤਖ਼ਤੋਂ ਲਾਹੇ ਰਾਜੇ ਰਾਣਿਆਂ। ਦਰ ਦਰ ਭਵਾਏ ਸੇਠ ਸਿਠਾਣਿਆਂ। ਮਾਣ ਗਵਾਏ ਵੇਦ ਪੁਰਾਣਿਆਂ। ਆਪ ਖਪਾਏ ਖਾਣੀ ਬਾਣੀਆਂ। ਦਿਸ ਨਾ ਆਏ ਅੰਜੀਲ ਕੁਰਾਨਿਆਂ। ਹਰਸ ਮਿਟਾਏ ਗੁਰਮੁਖ ਸਾਚੇ ਪ੍ਰਭ ਦਰਸ ਦਿਖਾਣਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਵਿਸ਼ਨੂੰ ਭਗਵਾਨਿਆਂ। ਅੰਤਕਾਲ ਅੰਤ ਹੋ ਜਾਣਾ। ਪ੍ਰਭ ਸਾਚੇ ਕਾ ਸਾਚਾ ਭਾਣਾ। ਗੁਰਮੁਖ ਸਾਚੇ ਸਚ ਕਰ ਜਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤਕਾਲ ਕਲ ਆਪ ਕਰਾਣਾ। ਅੰਤਮ ਕਲਜੁਗ ਆਪ ਕਰਾਏ। ਬੇਮੁਖ ਪ੍ਰਭ ਜਗਤ ਖਪਾਏ। ਗੁਰਸਿਖ ਪ੍ਰਭ ਆਪ ਤਰਾਏ। ਵਡ ਵਡ ਮੁਨ ਰਿਖ ਪ੍ਰਭ ਸ਼ਬਦ ਜਗਾਏ। ਆਤਮ ਤ੍ਰਿਖ ਪ੍ਰਭ ਗੁਰਸਿਖ ਮਿਟਾਏ। ਬੇਮੁਖ ਪ੍ਰਭ ਜਗਤ ਖਪਾਏ। ਗੁਰਸਿਖ ਪ੍ਰਭ ਆਪ ਤਰਾਏ। ਏਕਾ ਭਿੱਖ ਸੋਹੰ ਨਾਮ ਪ੍ਰਭ ਝੋਲੀ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤਕਾਲ ਕਲ ਆਪ ਕਰਾਏ। ਕਲਜੁਗ ਅੰਤਮ ਹੋਏ ਅੰਤਾ। ਜੋਤ ਜਗਾਏ ਪ੍ਰਭ ਭਗਵੰਤਾ। ਦਰਸ ਦਿਖਾਏ ਹੋਏ ਸਹਾਏ ਗੁਰਮੁਖ ਸਾਚੇ ਸੰਤਾ। ਕਲਜੁਗ ਮਾਇਆ ਪਾਏ ਬੇਅੰਤਾ। ਆਏ ਵਕ਼ਤ ਜੋਤ ਜਗਾਏ ਪ੍ਰਭ ਭਗਵੰਤਾ। ਦਰਸ ਦਿਖਾਏ ਗੁਰਮੁਖ ਸਾਚੇ ਸੰਤਾ। ਜੀਵ ਜੰਤ ਭੁਲਾਏ, ਨਾ ਦਿਸੇ ਸਾਚਾ ਕੰਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਇ ਨਾ ਜਾਣੇ ਏਕਾ ਜੋਤ ਆਦਿਨ ਅੰਤਾ। ਆਦਿਨ ਅੰਤ ਆਪ ਪ੍ਰਭ ਹੋਏ। ਸਾਧਨ ਸੰਤ ਪ੍ਰਭ ਦੀਨੇ ਲੋਏ। ਬੈਠ ਅਚੁਤ ਵੇਖੇ ਸਭ ਸੋਏ। ਬਣਾਏ ਬਣਤ ਨਾ ਜਾਣੇ ਕੋਇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਮਾਤ ਪਰਗਟ ਹੋਏ ਮਾਤਲੋਕ ਪ੍ਰਭ ਜੋਤ ਜਗਾਏ। ਆਪ ਆਪਣਾ ਭੇਦ ਖੁਲ੍ਹਾਏ। ਪਾਰ ਬਿਆਸੋਂ ਚਰਨ ਟਿਕਾਏ। ਸ਼ਬਦ ਅਕਾਸੋਂ ਏਕ ਚਲਾਏ। ਸੋਹੰ ਸੁਵਾਸੋਂ ਸੁੰਨ ਖੁਲ੍ਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਏ। ਪਾਰ ਬਿਆਸੋਂ ਆਏ ਚਲ। ਸ੍ਰਿਸ਼ਟ ਸਬਾਈ ਜਾਏ ਹੱਲ। ਥਲੋਂ ਜਲ ਜਲੋਂ ਕਰਾਏ ਥਲ। ਜੋਤ ਸਰੂਪੀ ਜੋਤ ਪਰਗਟਾਏ ਨਾ ਲਾਏ ਘੜੀ ਪਲ। ਆਪਣਾ ਭਾਣਾ ਜਗਤ ਵਰਤਾਏ ਨਾ ਦੇਖੇ ਅੱਜ ਕੱਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਦਰ ਬੈਠੇ ਮੱਲ। ਚਰਨ ਬਿਆਸੋਂ ਪਾਰ ਧਰ। ਸ੍ਰਿਸ਼ਟ ਸਬਾਈ ਖੁਆਰ ਕਰ। ਏਕਾ ਜੋਤ ਅਕਾਰ ਕਰ। ਗੁਰ ਸੰਗਤ ਪਿਆਰ ਕਰ। ਨਿਹਕਲੰਕ ਅਵਤਾਰ ਨਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਸਤੂਆਣੇ ਆਵੇ ਸਾਚੇ ਸਰ। ਸਾਚਾ ਸਰ ਜਗਤ ਬਣਾਏ। ਅਵਤਾਰ ਨਰ ਦਇਆ ਕਮਾਏ। ਏਕਾ ਘਰ ਚਾਰ ਵਰਨ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਪਰਗਟਾਏ। ਮਸਤੂਆਣਾ ਮੋਖ ਦਵਾਰੀ। ਧਰੇ ਜੋਤ ਨਿਹਕਲੰਕ ਨਰਾਇਣ ਨਰ ਅਵਤਾਰੀ। ਚਾਰ ਵਰਨ ਹੋਏ ਪਨਿਹਾਰੀ। ਸਾਧ ਸੰਗਤ ਪ੍ਰਭ ਪਾਰ ਉਤਾਰੀ। ਦੁਖੀਆਂ ਦੁਖ ਭੁੱਖਿਆਂ ਭੁੱਖ ਪ੍ਰਭ ਸਰਬ ਉਤਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡਾ ਆਪ ਵਡ ਸੰਸਾਰੀ। ਵਡਾ ਪ੍ਰਭ ਆਪ ਸੰਸਾਰਾ। ਜੀਵ ਜੰਤ ਪ੍ਰਭ ਜੋਤ ਅਧਾਰਾ। ਸਾਧ ਸੰਤ ਪਾਰ ਉਤਾਰਾ। ਆਦਿ ਅੰਤ ਏਕਾ ਅਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਕਰੇ ਜੋਤ ਅਕਾਰਾ। ਮਸਤੂਆਣੇ ਜੋਤ ਜਗਾਏ। ਆਪਣਾ ਆਪ ਕਲ ਪਰਗਟਾਏ। ਰਾਣਾ ਸੰਗਰੂਰ ਪਕੜ ਉਠਾਏ। ਜੋਤ ਸਰੂਪੀ ਦਰਸ ਦਿਖਾਏ। ਆਪਣੇ ਚਰਨ ਆਪ ਲਗਾਏ। ਸਾਚਾ ਮਾਣ ਜਗਤ ਦਵਾਏ। ਏਕਾ ਅਕਾਰ ਵਿਚ ਦੇਹ ਕਰਾਏ। ਜੋਤ ਅਧਾਰ ਪ੍ਰਭ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਏ। ਆਪ ਆਪਣੀ ਦਇਆ ਕਮਾਏ। ਦਇਆ ਕਮਾਏ ਸਰਨ ਲਗਾਏ। ਸਰਨ ਲਗਾਏ ਮਾਣ ਦਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਨਾਉਂ ਧਰਾਏ। ਨਿਹਕਲੰਕ ਕਲ ਨਾਉਂ ਧਰਾਏ। ਸਾਚਾ ਸ਼ਬਦ ਆਪ ਉਪਜਾਏ। ਅਗਨ ਮੀਂਹ ਆਪ ਬਰਸਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਭਸਮ ਕਰਾਏ। ਏਕਾ ਜੋਤ ਅਗਨ ਲਗਾਏ। ਸ੍ਰਿਸ਼ਟ ਸਬਾਈ ਚਾਰ ਕੁੰਟ ਬਿਲਲਾਏ। ਜੀਵ ਜੰਤ ਪ੍ਰਭ ਖਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਹੋਏ ਸਹਾਏ। ਸਾਚੇ ਸੰਤਾਂ ਪਾਵੇ ਸਾਰ। ਏਕਾ ਦੇਵੇ ਨਾਮ ਅਧਾਰ। ਬੇਮੁਖਾਂ ਪ੍ਰਭ ਕਰੇ ਖੁਆਰ। ਮਾਨਸ ਜਨਮ ਅੰਤ ਕਲ ਗਏ ਹਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖ ਸਾਚਾ ਕਰੇ ਚਰਨ ਪਿਆਰ। ਚਰਨ ਦਵਾਰ ਗੁਰ ਕਾ ਘਰ। ਨਰ ਨਰਾਇਣ ਆਏ ਅਵਤਾਰ ਨਰ। ਕਰ ਦਰਸ ਗੁਰਮੁਖ ਤਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਸਤੂਆਣਾ ਬਣਾਵੇ ਸਾਚਾ ਸਰ। ਸਾਚਾ ਸਰ ਸਦਾ ਭਰਪੂਰ। ਜੋਤ ਸਰੂਪੀ ਪ੍ਰਭ ਦੀਆ ਨੂਰ। ਆਸਾ ਮਨਸਾ ਸਰਬ ਭਰਪੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਜਣਾਏ ਉਪਜਾਏ ਸੁਣਾਏ ਗੁਰਮੁਖ ਸਾਚੇ ਸਾਚਾ ਨੂਰ। ਸਾਚਾ ਪ੍ਰਭ ਸ਼ਬਦ ਭੰਡਾਰਾ। ਗੁਰਮੁਖ ਸਾਚਾ ਪਾਏ ਸਾਰਾ। ਮੰਗਣ ਆਏ ਚਲ ਦਵਾਰਾ। ਦੇਵੇ ਨਾਮ ਪ੍ਰਭ ਅਧਾਰਾ। ਏਕਾ ਬਣੇ ਆਪ ਵਰਤਾਰਾ। ਸ੍ਰਿਸ਼ਟ ਸਬਾਈ ਨਾ ਪਾਵੇ ਸਾਰਾ। ਨਿਹਕਲੰਕ ਕਲ ਲਿਆ ਅਵਤਾਰਾ। ਜੋਤ ਸਰੂਪੀ ਪ੍ਰਭ ਖੇਲ ਨਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਏਕਾ ਬਖ਼ਸ਼ੇ ਚਰਨ ਪਿਆਰਾ। ਗੁਰਮੁਖਾਂ ਦੇਵੇ ਚਰਨ ਪਿਆਰ। ਪ੍ਰਭ ਸਾਚੇ ਦੀ ਸਾਚੀ ਕਾਰ। ਗੁਰਮੁਖ ਸਾਚਾ ਪ੍ਰਭ ਸਾਚੇ ਦੀ ਪਾਵੇ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਤਰ ਜਾਏ ਤਾਰ। ਮਸਤੂਆਣੇ ਮਾਣ ਦਵਾ ਕੇ। ਰਾਣਾ ਸੰਗਰੂਰ ਸੰਗ ਰਲਾ ਕੇ। ਆਪਣਾ ਚਰਨ ਪ੍ਰਭ ਆਪ ਉਠਾ ਕੇ। ਸਾਧ ਸੰਗਤ ਸਿਰ ਹੱਥ ਟਿਕਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਏ ਸੋ ਜਗਾਏ ਜਮਨ ਕਿਨਾਰੇ ਡੇਰਾ ਲਾ ਕੇ। ਜਮਨ ਕਿਨਾਰੇ ਚਰਨ ਟਿਕਾਵਣਾ। ਸਾਚਾ ਕਰਮ ਪ੍ਰਭ ਆਪ ਕਮਾਵਣਾ। ਵੇਲਾ ਅੰਤ ਕਲ ਆਪ ਕਰਾਵਣਾ। ਗੁਰਮੁਖ ਸਾਚੇ ਸੰਤ ਸ਼ਬਦ ਸ਼ਬਦ ਰੂਪ ਆਪ ਜਗਾਵਣਾ। ਪਰਗਟ ਜੋਤ ਆਪ ਭਗਵੰਤ, ਕਲਜੁਗ ਜੀਆਂ ਭਰਮ ਚੁਕਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਪਰਗਟ ਜੋਤ ਜਮਨ ਕਿਨਾਰੇ ਚਰਨ ਟਿਕਾਵਣਾ। ਜਮਨ ਕਿਨਾਰੇ ਚਰਨ ਟਿਕਾਏ। ਲਿਖਤ ਭਵਿਖਤ ਸਤਿ ਵਰਤਾਏ। ਸੰਤ ਮਨੀ ਸਿੰਘ ਗਿਆ ਲਿਖਾਏ। ਵਡ ਵਡ ਧਨੀ ਧੰਨ ਦਇਆ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਮਨ ਕਿਨਾਰੇ ਭਾਗ ਲਗਾਏ। ਜਮਨ ਕਿਨਾਰਾ ਸਾਚਾ ਧਾਮਾ। ਜੋਤ ਜਗਾਏ ਰਮਈਆ ਰਾਮਾ। ਆਪ ਪਰਗਟਾਏ ਘਨਈਆ ਸ਼ਾਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪਹਰਿਆ ਬਾਣਾ। ਜੋਤ ਜਗਾਏ ਸਾਚੇ ਘਰ। ਆਪ ਦਿਸਾਏ ਵਖਾਏ ਪਰਗਟਾਏ ਅਵਤਾਰ ਨਰ। ਚਾਰ ਵਰਨ ਚਲ ਆਇਣ ਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਤਿ ਜਾਏ ਕਰ। ਕਿਨਾਰੇ ਜਮਨ ਜੋਤ ਪਰਗਟਾ ਕੇ। ਸਾਚਾ ਕਰਮ ਪ੍ਰਭ ਕਮਾ ਕੇ। ਏਕਾ ਵਰਨ ਜਗਤ ਬਣਾ ਕੇ। ਏਕਾ ਧਰਮ ਮਾਤ ਰਖਾ ਕੇ। ਏਕਾ ਭਰਮ ਸਰਬ ਮਿਟਾ ਕੇ। ਏਕਾ ਵਰਨ ਆਪਣਾ ਆਪ ਉਪਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਚ ਸਚ ਸਚ ਦਰਬਾਰ ਲਗਾ ਕੇ। ਸਾਚਾ ਪ੍ਰਭ ਸਚ ਦਰਬਾਰਾ। ਸਤਿ ਸਤਿ ਸਤਿ ਕਰਾਏ ਸਤਿ ਵਰਤਾਰਾ। ਏਕਾ ਜੋਤ ਜਗਾਏ ਏਕਾ ਏਕੰਕਾਰਾ। ਏਕਾ ਦਰ ਦਿਸਾਏ ਚਾਰ ਕੁੰਟ ਸਰਬ ਸੰਸਾਰਾ। ਏਕਾ ਘਰ ਵਸਾਏ ਸਾਧ ਸੰਗਤ ਸੋਹੇ ਗੁਰ ਚਰਨ ਦਵਾਰਾ। ਏਕਾ ਨਾਮ ਜਪਾਏ ਸੋਹੰ ਕਰਾਏ ਜੈ ਜੈ ਜੈਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਪਾਏ ਸਭ ਦੀ ਸਾਰਾ। ਸਾਚੇ ਗੁਰਮੁਖ ਸੰਤ। ਪ੍ਰਭ ਜਗਾਏ ਵਡ ਵਡ ਸੰਤ। ਪਕੜ ਉਠਾਏ ਬੈਠ ਇਕੰਤ। ਜੋ ਰਹੇ ਗਾਏ ਮਾਇਆ ਪਾਏ ਬੇਅੰਤ। ਕਲਜੁਗ ਜੀਵ ਭੁਲਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਲ ਵਰਤੰਤ। ਜਮਨ ਕਿਨਾਰਾ ਧਾਮ ਨਿਆਰਾ। ਜੋਤ ਜਗਾਏ ਅਗੰਮ ਅਪਾਰਾ। ਚਰਨ ਟਿਕਾਏ ਕ੍ਰਿਸ਼ਨ ਮੁਰਾਰਾ। ਪਕੜ ਉਠਾਏ ਨੈਣ ਮੁਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਅੰਤ ਨਾ ਪਾਰਾਵਾਰਾ। ਅੰਤਨ ਅੰਤ ਪ੍ਰਭ ਬੇਅੰਤ। ਕੰਤਨ ਕੰਤ ਗੁਰਮੁਖ ਸਾਚੇ ਪ੍ਰਭ ਮਿਲਿਆ ਸਾਚਾ ਕੰਤ। ਜੰਤਨ ਜੰਤ ਪ੍ਰਭ ਵਡਿਆਏ ਸਾਧਨ ਸੰਤ। ਬਣਤਣ ਬਣਤ ਬਣਾਏ ਗੁਰਸਿਖ ਤੇਰੀ ਸਾਚੀ ਬਣਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਟਿਕਾਏ ਰਖਾਏ ਦਿਸਾਏ ਸਾਚੇ ਸਾਧਨ ਸੰਤ। ਸੰਤ ਜਨਾਂ ਪ੍ਰਭ ਆਪ ਉਠਾਵਣਾ। ਸੰਤ ਜਨਾਂ ਪ੍ਰਭ ਭਰਮ ਚੁਕਾਵਣਾ। ਸੰਤ ਜਨਾਂ ਪ੍ਰਭ ਸਰਨ ਲਗਾਵਣਾ। ਸੰਤ ਜਨਾਂ ਪ੍ਰਭ ਪੂਰਨ ਘਾਲ ਕਰਾਵਣਾ। ਸੰਤ ਜਨਾਂ ਸੋਹੰ ਸੱਚਾ ਧਨ ਮਾਲ ਝੋਲੀ ਪਾਵਣਾ। ਸੰਤ ਜਨਾਂ ਏਕਾ ਆਤਮ ਲਾਲ ਰਖਾਵਣਾ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਰੈਣ ਦਿਵਸ ਸਦ ਰਸਨਾ ਗਾਵਣਾ। ਸੰਤ ਜਨਾਂ ਦੇਵੇ ਵਡਿਆਈ। ਸੰਤ ਜਨਾਂ ਪ੍ਰਭ ਹੋਏ ਸਹਾਈ। ਸੰਤ ਜਨਾਂ ਮਨ ਵੱਜੇ ਵਧਾਈ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਜਮਨ ਕਿਨਾਰੇ ਹੋਏ ਸਹਾਈ। ਜਮਨ ਕਿਨਾਰੇ ਆਪ ਪ੍ਰਭ ਆਏ। ਸੋਹੰ ਸਾਚਾ ਜਾਪ ਜਪਾਏ। ਕੋਟਨ ਕੋਟ ਪ੍ਰਭ ਪਾਪ ਗਵਾਏ। ਸਰਬ ਸ੍ਰਿਸ਼ਟ ਮਾਈ ਬਾਪ ਆਪ ਅਖਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਏ। ਜਮਨ ਕਿਨਾਰੇ ਜੋਤ ਜਗਈਆ। ਭਗਤ ਉਧਾਰੇ ਸੋਹੰ ਚਲਾਵੇ ਸਾਚੀ ਨਈਆ। ਵਡ ਸੰਸਾਰੇ ਚਾਰ ਵਰਨ ਕਰਾਏ ਏਕਾ ਭੈਣਾਂ ਭਈਆ। ਪ੍ਰਭ ਗਿਰਧਾਰੇ ਸੋਹੰ ਸਾਚਾ ਨਾਮ ਦਵਈਆ। ਕਰਮ ਵਿਚਾਰੇ ਏਕਾ ਮਾਰਗ ਜਗਤ ਰਖਈਆ। ਜੋਤ ਅਧਾਰੇ ਊਚ ਨੀਚ ਪ੍ਰਭ ਭੇਖ ਮਿਟਈਆ। ਆਪ ਨਿਰੰਕਾਰੇ ਸਤਿਜੁਗ ਸਾਚਾ ਰਾਹ ਦਿਸਈਆ। ਵਡ ਸਿਕਦਾਰੇ ਪ੍ਰਭ ਆਪਣੇ ਹੱਥ ਰਖਈਆ। ਸ੍ਰਿਸ਼ਟ ਪਨਿਹਾਰੇ ਰਾਓ ਉਮਰਾਓ ਪ੍ਰਭ ਮਾਣ ਗਵਈਆ। ਜੋਤ ਅਧਾਰੇ ਆਪਣਾ ਕਰਮ ਧਰਮ ਵਰਮ ਜਗਤ ਵਰਤਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਜੋਤ ਪਰਗਟਈਆ। ਜੋਤ ਸਰੂਪ ਪਰਗਟਾਏ ਜੋਤ। ਵਰਨ ਚਾਰ ਕਰਾਏ ਏਕਾ ਗੋਤ। ਗੁਰਮੁਖ ਜਗਾਏ ਬੇਮੁਖ ਕਲ ਰਹੇ ਸੋਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦੁਰਮਤ ਮੈਲ ਤੇਰੀ ਜਾਏ ਧੋਤ। ਗੁਰਮੁਖ ਸਾਚਾ ਗੁਰ ਦਰ ਆਏ। ਸਾਚਾ ਮਾਣ ਪ੍ਰਭ ਆਪ ਰਖਾਏ। ਏਕਾ ਦਾਨ ਪ੍ਰਭ ਝੋਲੀ ਪਾਏ। ਗੁਣ ਨਿਧਾਨ ਪ੍ਰਭ ਦਇਆ ਕਮਾਏ। ਚਤੁਰ ਸੁਜਾਨ ਵਿਚ ਮਾਤ ਦੇ ਬਣਾਏ। ਬ੍ਰਹਮ ਗਿਆਨ ਪ੍ਰਭ ਬੂਝ ਬੁਝਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਜੋਤ ਜਗਾਏ। ਜੋਤ ਪਰਗਟਾਏ ਜਮਨ ਕਿਨਾਰ। ਸ੍ਰਿਸ਼ਟ ਸਬਾਈ ਆਰ ਪਾਰ। ਬੇਮੁਖਾਂ ਅੰਤਕਾਲ ਕਲਜੁਗ ਆਈ ਹਾਰ। ਗੁਰਮੁਖਾਂ ਦਿਸੇ ਨਿਹਕਲੰਕ ਤੇਰਾ ਸਚ ਦਰਬਾਰ। ਏਕਾ ਵੱਜੇ ਸੋਹੰ ਸਾਚਾ ਡੰਕ, ਚਾਰ ਕੁੰਟ ਹੋਏ ਧੁਨਕਾਰ। ਏਕਾ ਰਖਾਏ ਏਕ ਅੰਕ, ਸੋਹੰ ਸ਼ਬਦ ਜੈ ਜੈ ਜੈਕਾਰ। ਸੁਹਾਏ ਥਾਨ ਬੰਕ, ਪ੍ਰਭ ਕਰੇ ਜੋਤ ਅਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਨਰਾਇਣ ਨਰ ਅਵਤਾਰ ਕਲ ਆਏ, ਪਾਰਬ੍ਰਹਮ ਖੇਲ ਰਚਾਏ, ਕਲਜੁਗ ਜੀਵ ਨਾ ਪਾਵੇ ਸਾਰਾ। ਆਪ ਸਹਾਏ ਭਗਤ ਤਰਾਏ, ਸਾਧ ਸੰਤ ਆਪ ਰਖਾਏ ਸਚ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਏ ਜਗਤ ਹਿਲਾਏ ਗੁਰਮੁਖ ਉਪਜਾਏ ਪੂਰਨ ਕਰਮ ਵਿਚਾਰਾ। ਪੂਰਨ ਕਰਮ ਪ੍ਰਭ ਵਿਚਾਰੇ। ਗੁਰਮੁਖ ਸਾਚੇ ਪਾਰ ਉਤਾਰੇ। ਦੇਵੇ ਦਰਸ ਪ੍ਰਭ ਗਿਰਧਾਰੇ। ਮਿਟਾਏ ਹਰਸ ਆਪ ਕਰਤਾਰੇ। ਜਨ ਰਹੇ ਤਰਸ ਪ੍ਰਭ ਆਏ ਚਲ ਦਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲ ਚਰਨ ਲਗਾਏ ਟਿਕਾਏ ਜਮਨ ਕਿਨਾਰੇ। ਜਮਨ ਕਿਨਾਰੇ ਪ੍ਰਭ ਸਾਚੇ ਆਵਣਾ। ਸਾਚਾ ਸਮਾਂ ਆਪ ਸੁਹਾਵਣਾ। ਜੋਤ ਸਰੂਪੀ ਦੀਪਕ ਵਿਚ ਮਾਤ ਜਗਾਵਣਾ। ਪ੍ਰਭ ਸਾਚਾ ਸਰਬ ਸਮੀਪਤ, ਏਕਾ ਰੰਗ ਵਰਤਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਵਡ ਵਡ ਹੰਕਾਰੀਆਂ ਆਪ ਮਾਣ ਗਵਾਵਣਾ। ਆਏ ਪ੍ਰਭ ਜਮਨ ਕਿਨਾਰ। ਜੋਤ ਪਰਗਟਾਏ ਪ੍ਰਭ, ਜੋਤ ਸਰੂਪ ਤੋੜੇ ਸਰਬ ਹੰਕਾਰ। ਸਾਧ ਸੰਤ ਅੰਮ੍ਰਿਤ ਝਿਰਨਾ ਝਿਰਾਏ ਨਭ, ਏਕਾ ਜੋਤ ਕਰੇ ਅਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦੇਵੇ ਦਰਸ ਗੁਰਸਿਖ ਸਾਚੇ ਤੇਰੇ ਦਰਬਾਰ। ਜਮਨ ਕਿਨਾਰਾ ਸਾਚਾ ਤੱਟ। ਪ੍ਰਭ ਅਬਿਨਾਸ਼ੀ ਲਾਏ ਸਾਚਾ ਹੱਟ। ਸੋਹੰ ਸਾਚਾ ਗੁਰਮੁਖ ਵਿਰਲਾ ਜਾਏ ਖੱਟ। ਪ੍ਰਭ ਅਬਿਨਾਸ਼ੀ ਲਾਗ ਭਓ, ਹੋਏ ਸਹਾਈ ਵਸੇ ਘਟ ਘਟ। ਅਵਰ ਨਾ ਦੀਸੇ ਦੂਜਾ ਥਾਉਂ, ਪ੍ਰਭ ਜੋਤ ਜਗਾਏ ਦਰਸ ਦਿਖਾਏ ਹਰਸ ਮਿਟਾਏ ਗੁਰਮੁਖ ਝੱਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਮਾਣ ਜਮਨ ਕਿਨਾਰੇ ਫਟ। ਗੁਰਮੁਖ ਸਾਚੇ ਪ੍ਰਭ ਸਾਚਾ ਤਾਰੇ। ਜੋਤ ਜਗਾਏ ਪਰਗਟਾਏ ਵਸਾਏ ਗੁਰਮੁਖ ਸਾਚੇ ਅਗੰਮ ਅਪਾਰੇ। ਬੇਮੁਖ ਤੜਫਾਏ ਅਗਨ ਜੋਤ ਲਗਾਏ, ਕਰਨ ਹਾਏ ਹਾਏ ਨਾ ਕੋਈ ਪਾਵੇ ਸਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲੰਕਨਿਹ ਨਰਾਇਣ ਨਰ ਅਵਤਾਰੇ। ਨਰਾਇਣ ਨਰਾਇਣ ਨਰਾਇਣ ਨਰ। ਮਾਤਲੋਕ ਆਇਆ ਜਾਮਾ ਧਰ। ਚਾਰ ਵਰਨ ਇਕ ਜਾਏ ਕਰ। ਏਕਾ ਸ਼ਬਦ ਸੋਹੰ ਵਿਚ ਮਾਤ ਜਾਏ ਧਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਹਿੰਮਾ ਜਗਤ ਅਪਰ। ਅਪਰ ਅਪਾਰ ਜਾਵੇ ਤਾਰ। ਆਵੇ ਦਵਾਰ, ਪਾਵੇ ਸਾਰ, ਕਰਮ ਵਿਚਾਰ, ਲੇਖ ਲਿਖਾਰ, ਭਗਤ ਉਧਾਰ, ਆਪ ਕਰਤਾਰ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਬਖ਼ਸ਼ੇ ਚਰਨ ਪਿਆਰ। ਚਰਨ ਨਾਤਾ ਭਗਤ ਪਛਾਤਾ। ਸੋਹੰ ਦੇਵੇ ਸਾਚੀ ਦਾਤਾ। ਪਾਰਬ੍ਰਹਮ ਪੁਰਖ ਬਿਧਾਤਾ। ਜਨ ਭਗਤ ਪ੍ਰਭ ਆਪ ਪਛਾਤਾ। ਗੁਣੀ ਗੁਣ ਵਡ ਗੁਣ ਦਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦੇਵੇ ਦਰਸ ਸੁੱਤਿਆਂ ਰਾਤਾ। ਗੁਰਮੁਖ ਸੋਇਆ ਪ੍ਰਭ ਸਾਚਾ ਜਾਗਾ। ਪ੍ਰਭ ਉਪਜਾਏ ਸੁਣਾਏ ਅਨਹਦ ਸਾਚਾ ਰਾਗਾ। ਦਰਸ ਦਿਖਾਏ ਚਰਨ ਲਗਾਏ ਆਤਮ ਧੋਏ ਵਡ ਦਾਗ਼ਨ ਦਾਗ਼ਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਕਲ ਜੋ ਜਨ ਤੇਰੀ ਸਰਨ ਲਾਗਾ। ਸਰਨ ਲਾਗ ਸਿਖ ਸਾਚੀ ਪਾਏ। ਸਰਨ ਲਾਗ ਆਤਮ ਅਗਨ ਗੁਰਸਿਖ ਬੁਝਾਏ। ਸਰਨ ਲਾਗ ਦੀਪਕ ਜਗਣ, ਪ੍ਰਭ ਸਾਚਾ ਜੋਤ ਜਗਾਏ। ਸਰਨ ਲਾਗ ਹੋਏ ਮਗਨ, ਪ੍ਰਭ ਏਕਾ ਭੇਵ ਖੁਲ੍ਹਾਏ। ਸਰਨ ਲਾਗ ਰੰਗੇ ਰੰਗਣ, ਰੰਗ ਉਤਰ ਨਾ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਸਗਨ ਗੁਰਮੁਖ ਤੇਰੇ ਮੁਖ ਲਗਾਏ। ਸੋਹੰ ਮੁਖ ਪ੍ਰਭ ਰਖਾਇਆ। ਆਤਮ ਸੁਖ ਪ੍ਰਭ ਉਪਜਾਇਆ। ਉਤਰੀ ਭੁੱਖ ਰਸਨਾ ਗਾਇਆ। ਮਿਟਿਆ ਦੁਖ ਪ੍ਰਭ ਦਰਸ਼ਨ ਪਾਇਆ। ਸੁਫਲ ਕੁੱਖ ਪ੍ਰਭ ਸਰਨ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਦੋ ਜਹਾਨ ਜੋਤ ਸਰੂਪੀ ਕਲ ਜਾਮਾ ਪਾਇਆ। ਜੋਤ ਸਰੂਪੀ ਜਾਮਾ ਧਾਰੇ। ਆਪਣੀ ਜੋਤ ਆਪ ਨਿਰੰਕਾਰੇ। ਭੇਦ ਅਭੇਦ ਅਭੇਵ ਕਰਤਾਰੇ। ਦੇਵੀ ਦੇਵ ਨਾ ਪਾਇਣ ਸਾਰੇ। ਗੁਰਮੁਖ ਸਾਚੇ ਕਰ ਸਾਚੀ ਸੇਵ, ਪ੍ਰਭ ਆਏ ਚਲ ਦਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਏ ਭਾਗ ਲਗਾਏ ਦਰਸ ਦਿਖਾਏ ਜਮਨ ਕਿਨਾਰੇ। ਜਮਨ ਕਿਨਾਰਾ ਧਾਮ ਸੁਹਾਏ ਰਾਮ ਅਵਤਾਰ। ਜੋਤ ਪਰਗਟਾਏ ਕ੍ਰਿਸ਼ਨ ਮੁਰਾਰ। ਦਰਸ ਦਿਖਾਏ ਕਲੰਕਨਿਹ ਅਵਤਾਰ। ਨਾਂਓ ਤਰਾਵੇ ਆਪ ਬੁਝਾਵੇ ਆਪ ਜਣਾਵੇ ਗੁਰਮੁਖ ਸਾਚਾ ਪਾਵੇ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਨਾਰਾ ਜਮਨ ਮਾਤਲੋਕ ਬਣਾਏ ਸਚਖੰਡ ਦਵਾਰ ਸਚਖੰਡ ਦਵਾਰ ਬਣਾਏ ਏਕਾ ਅਕਾਰ। ਜੋਤ ਪਰਗਟਾਏ ਕਰਾਏ ਜੈ ਜੈ ਜੈਕਾਰ। ਸੋਹੰ ਵਰਤਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਪਰਗਟਾਏ ਵਿਚ ਸੰਸਾਰ। ਜੋਤ ਸਰੂਪੀ ਜੋਤ ਪਰਗਟਾਏ। ਆਪਣਾ ਭੇਵ ਆਪ ਚੁਕਾਏ ਵਡ ਵਡ ਦੇਵੀ ਦੇਵ ਆਪ ਅਖਵਾਏ। ਘਨਕਪੁਰ ਵਾਸੀ ਆਪਣਾ ਭੇਵ ਆਪ ਖੁਲ੍ਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਅੰਤਕਾਲ ਸਾਚੀ ਜੋਤ ਜਗਾਏ। ਸਾਚੇ ਪ੍ਰਭ ਕਰਮ ਕਮਾਵਣਾ। ਜੋਤ ਸਰੂਪੀ ਖੇਲ ਰਚਾਵਣਾ। ਵਡ ਵਡ ਭੂਪੀ ਮੇਲ ਮਿਲਾਵਣਾ। ਵਿਚ ਅੰਧ ਕੂਪੀ ਦੀਪਕ ਜੋਤ ਜਗਾਵਣਾ। ਸਤਿ ਸਰੂਪੀ ਦਰਸ ਦਿਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਹਿੰਦ ਸਰਨ ਲਗਾਵਣਾ। ਵਾਲੀ ਹਿੰਦ ਦਇਆ ਕਮਾਏ। ਆਪ ਆਪਣੀ ਬਣਤ ਬਣਾਏ ਭੁੱਲੇ ਡੁੱਲੇ ਪ੍ਰਭ ਚਰਨ ਲਗਾਏ। ਕਲਜੁਗ ਰੁਲੇ ਪ੍ਰਭ ਆਪ ਤਰਾਏ। ਵਡ ਵਡ ਅਨਮੁੱਲੇ ਗੁਰਸਿਖ ਬਣਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਖੇਲ ਰਚਾਏ। ਜੋਤ ਸਰੂਪੀ ਖੇਲ ਰਚਾਏ। ਆਪਣੀ ਬਣਤ ਆਪ ਬਣਾਏ। ਕ੍ਰਿਸ਼ਨਾ ਸਾਵਲਾ ਭੇਖ ਵਟਾਏ। ਸਰਬ ਸ੍ਰਿਸ਼ਟ ਮਵਲਾ ਆਪਣਾ ਆਪ ਜਣਾਏ। ਉਪਰ ਧਵਲਾ ਏਕਾ ਮਾਰਗ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਹਿੰਦ ਬਾਂਹੋਂ ਪਕੜ ਉਠਾਏ। ਆਤਮ ਪਕੜ ਸਰਬ ਗਵਾਏ। ਸ਼ਬਦ ਜਕੜ ਚਰਨ ਲਗਾਏ। ਰਸਨਾ ਮੱਕਾ ਸਰਬ ਗਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਸ ਦਿਖਾਏ ਜੋਤ ਸਰੂਪੀ ਰੰਗ ਅਪਾਰਾ। ਗੁਰਮੁਖ ਵਿਰਲਾ ਪਾਵੇ ਸਾਰਾ। ਏਕਾ ਦੇਵੇ ਦਰਸ ਅਪਾਰਾ। ਨਜ਼ਰੀ ਆਵੇ ਕ੍ਰਿਸ਼ਨ ਮੁਰਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਹਿੰਦ ਆਏ ਚਰਨ ਦਵਾਰਾ। ਕ੍ਰਿਸ਼ਨ ਘਨਈਆ ਦਰਸ ਦਿਖਾਏ। ਰਾਮ ਰਮਈਆ ਨਜ਼ਰੀ ਆਏ। ਸੋਹੰ ਜਾਮ ਪਲਈਆ ਜੋਤ ਪਰਗਟਾਏ। ਨਿਹਕਲੰਕ ਕਲਜੁਗ ਮਿਟਈਆ ਆਪ ਅਖਵਾਏ। ਸਤਿਜੁਗ ਸਾਚੇ ਲੇਖ ਲਿਖਾਏ। ਸਾਚਾ ਪ੍ਰਭ ਦਇਆ ਕਮਾਏ। ਗੁਰਮੁਖਾਂ ਪ੍ਰਭ ਸਰਨ ਲਗਾਏ। ਵੇਖਾ ਵੇਖ ਬੇਮੁਖ ਭੁਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਮਾਰਗ ਲਾਏ। ਵਾਲੀ ਹਿੰਦ ਸਰਨੀ ਆਏ। ਧਰਨੀ ਧਰ ਵਡ ਦਇਆ ਕਮਾਏ। ਕਰਨੀ ਕਰ ਹੋਏ ਸਹਾਏ। ਚਰਨ ਲਾਗ ਭੁਲ ਬਖ਼ਸ਼ਾਏ। ਆਤਮ ਅਗਨ ਸਰਬ ਬੁਝਾਏ। ਹੰਸੋਂ ਕਾਗ ਜੀਵ ਕਲ ਬਣਾਏ। ਕਾਗੋਂ ਹੰਸ ਗੁਰਸਿਖ ਉਪਜਾਏ। ਵਡ ਸਰਬੰਸ ਆਪ ਚਲਾਏ। ਏਕਾ ਅੰਸ ਗੁਰਸਿਖ ਧਰਾਏ। ਜਿਉਂ ਕ੍ਰਿਸ਼ਨਾ ਕੰਸ ਬੇਮੁਖ ਖਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਕਲ ਜਾਮਾ ਪਾਏ। ਜੋਤ ਜਗਾਏ, ਦਰਸ ਦਿਖਾਏ, ਭਰਮ ਮਿਟਾਏ, ਸਰਨ ਲਗਾਏ, ਕਰਮ ਕਮਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਹਿੰਦ ਤੀਨ ਜਨਮ ਦੀ ਬੂਝ ਬੁਝਾਏ। ਸਾਚੇ ਪ੍ਰਭ ਕਰਮ ਕਮਾਵਣਾ। ਜੋਤ ਸਰੂਪੀ ਦਰਸ ਦਿਖਾਵਣਾ। ਆਤਮ ਭਰਮ ਸਰਬ ਮਿਟਾਵਣਾ। ਤੀਨ ਜਨਮ ਦੀ ਬੂਝ ਬੁਝਾਵਣਾ। ਆਤਮ ਭੇਦ ਗੂਝ ਖੁਲ੍ਹਾਵਣਾ। ਏਕਾ ਦੂਜ ਭਉ ਚੁਕਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਨਾਉਂ ਧਰਾਵਣਾ। ਵਾਲੀ ਹਿੰਦ ਸਰਨ ਲਗਾਵਣਾ। ਤੀਨ ਜਨਮ ਦੀ ਬੂਝ ਬੁਝਾਏ। ਏਕਾ ਭਉ ਸ਼ਬਦ ਰਖਾਏ। ਆਤਮ ਗੋਝ ਪ੍ਰਭ ਆਪ ਕਢਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦਰਸ ਦਿਖਾਏ। ਵਾਲੀ ਹਿੰਦ ਹੋਏ ਬਵਲਾ। ਅੰਮ੍ਰਿਤ ਝਿਰੇ ਮੁਖ ਕਵਲਾ। ਸਰਨੀ ਪੜੇ ਦਿਸੇ ਕ੍ਰਿਸ਼ਨ ਸਵਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਰਵ ਰਵਲਾ। ਸਾਵਲ ਸੁੰਦਰ ਨਜ਼ਰੀ ਆਏ। ਕਵਲ ਨੈਣ ਸਿਰ ਮੁਕਟ ਟਿਕਾਏ। ਸਾਜਨ ਸਾਕ ਸੈਣ ਕੋਈ ਦਿਸ ਨਾ ਆਏ। ਏਕਾ ਸੱਜਣ ਸੁਹੇਲ ਆਪ ਬਣ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦਰਸ ਦਿਖਾਏ। ਵੇਖ ਦਰਸ ਆਤਮ ਤ੍ਰਿਪਤਾਸੇ। ਸਾਚਾ ਪ੍ਰਭ ਹਿਰਦੇ ਵਾਸੇ। ਹਉਮੇ ਰੋਗ ਹੋਏ ਵਿਨਾਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਕਰਾਏ ਰਾਸੇ। ਸਾਚਾ ਪ੍ਰਭ ਦਰਸ ਦਿਖਾਏ। ਪਰਗਟ ਜੋਤ ਭਰਮ ਚੁਕਾਏ। ਕਵਲ ਨਭ ਆਪ ਖੁਲ੍ਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦਰਸ ਦਿਖਾਏ। ਜੋਤ ਸਰੂਪੀ ਜੋਤ ਜਗਾਏ। ਵਾਲੀ ਹਿੰਦ ਸੁਰਤ ਰਖਾਏ। ਵਡ ਮਰਗਿੰਦ ਸਚ ਮੂਰਤ ਪਾਏ। ਗੁਣੀ ਗਹਿੰਦ ਸੋਹੰ ਸ਼ਬਦ ਦੇਹ ਉਪਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਦਿਸੇ ਦੂਰਤ, ਆਪ ਚਲ ਸਰਨੀ ਆਏ। ਆਏ ਸਰਨ ਪ੍ਰਭ ਨਿਮਸਕਾਰਿਆ। ਤਾਰਨ ਤਰਨ ਗੁਣ ਕਰਮ ਵਿਚਾਰਿਆ। ਹਰਨ ਫਰਨ ਪ੍ਰਭ ਆਪ ਖੁਲ੍ਹਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਚਰਨ ਪਿਆਰਿਆ। ਵਾਲੀ ਹਿੰਦ ਚਰਨ ਪਿਆਰ। ਸਾਚਾ ਦੇਵੇ ਦਰ ਦਰਬਾਰ। ਏਕਾ ਕਰਾਏ ਜਗਤ ਵਰਤਾਰ। ਸੋਹੰ ਕਰਾਏ ਜੈ ਜੈ ਜੈਕਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਏਕਾ ਦੇਵੇ ਸ਼ਬਦ ਅਧਾਰ। ਸਾਚਾ ਪ੍ਰਭ ਨਾਮ ਅਧਾਰਾ। ਸਾਚਾ ਪ੍ਰਭ ਜਗਤ ਵਰਤਾਰਾ। ਸਾਚਾ ਪ੍ਰਭ ਵਰਤੇ ਵਰਤਾਏ ਵਿਚ ਸੰਸਾਰਾ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਹਿੰਦ ਆਪ ਲਿਆਏ ਚਰਨ ਦਵਾਰਾ। ਸਾਚਾ ਪ੍ਰਭ ਦਇਆ ਕਮਾਏ। ਸਾਚਾ ਪ੍ਰਭ ਸੇਵਾ ਲਾਏ। ਸਾਚਾ ਪ੍ਰਭ ਆਪਣਾ ਭੇਦ ਆਪ ਚੁਕਾਏ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਵ ਉਠ ਜਾਗ ਪ੍ਰਭ ਆਪ ਜਗਾਏ। ਜਨ ਕਿਉਂ ਸੋਏ ਭਾਗ ਵੇਲਾ ਅੰਤਕਾਲ ਆਏ। ਇਕ ਉਪਜਾਏ ਰਾਗ ਪ੍ਰਭ ਸਾਚੀ ਦਇਆ ਕਮਾਏ। ਪਹਿਲੀ ਮਾਘ ਪ੍ਰਭ ਸਾਚਾ ਸਤਿਜੁਗ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਲਿਖਤ ਲਿਖਾਏ। ਆਪ ਲਿਖਾਏ ਜਗਤ ਲੇਖ। ਜੋਤ ਸਰੂਪੀ ਕੀਆ ਭੇਖ। ਸ੍ਰਿਸ਼ਟ ਸਬਾਈ ਰਹੀ ਵੇਖਾ ਵੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਲਿਖਾਏ ਸਾਚੇ ਲੇਖ। ਗੁਰਮੁਖਾਂ ਪ੍ਰਭ ਮੇਲ ਮਿਲਾਇਆ। ਗੁਰਸਿਖਾਂ ਪ੍ਰਭ ਆਣ ਤਰਾਇਆ। ਗੁਰਮੁਖਾਂ ਪ੍ਰਭ ਭੈ ਚੁਕਾਇਆ। ਗੁਰਮੁਖਾਂ ਪ੍ਰਭ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਹੋਏ ਸਹਾਇਆ। ਅੰਤਮ ਅੰਤ ਆਪ ਰਖਵਾਲਾ। ਭਗਤ ਵਛਲ ਆਪ ਕ੍ਰਿਪਾਲਾ। ਸੋਹੰ ਦੇਵੇ ਸਾਚੀ ਮਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਕਰੇ ਉਜਾਲਾ। ਜੋਤ ਨਿਰੰਜਣ ਸਰਬ ਪਸਰ ਪਸਾਰ। ਜੋਤ ਨਿਰੰਜਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਕੀਆ ਆਕਾਰ। ਜੋਤ ਨਿਰੰਜਣ ਮਾਤ ਅਕਾਰੇ। ਜੋਤ ਨਿਰੰਜਣ ਪ੍ਰਭ ਵਿਚ ਸੰਸਾਰੇ। ਜੋਤ ਨਿਰੰਜਣ ਆਵੇ ਵਾਰੋ ਵਾਰੇ। ਜੋਤ ਨਿਰੰਜਣ ਏਕਾ ਰੰਗ ਪ੍ਰਭ ਕਰਤਾਰੇ। ਜੋਤ ਨਿਰੰਜਣ ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਏ ਅਵਤਾਰੇ। ਜੋਤ ਨਿਰੰਜਣ ਆਪਣੇ ਰੰਗ। ਜੋਤ ਨਿਰੰਜਣ ਗੁਰਮੁਖ ਸਾਚੇ ਸੰਗ। ਜੋਤ ਨਿਰੰਜਣ ਕਰ ਦਰਸ ਗੁਰਮੁਖ ਸਾਚੇ ਪਾਰ ਲੰਘ। ਜੋਤ ਨਿਰੰਜਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਾਚਾ ਦਰਸ ਦਾਨ ਦਰ ਮੰਗ। ਜੋਤ ਨਿਰੰਜਣ ਆਪ ਅਕਾਰਿਆ। ਜੋਤ ਨਿਰੰਜਣ ਪ੍ਰਭ ਵਡ ਸੰਸਾਰਿਆ। ਜੋਤ ਨਿਰੰਜਣ ਜੋਤ ਸਰੂਪ ਜਾਮਾ ਵਿਚ ਮਾਤ ਦੇ ਧਾਰਿਆ। ਜੋਤ ਸਰੂਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਿਆ। ਨਿਹਕਲੰਕ ਵਿਚ ਮਾਤ ਦੇ ਆਏ। ਜੋਤ ਨਿਰੰਜਣ ਨਿਹਕਲੰਕ ਕਲ ਨਾਉਂ ਧਰਾਏ। ਨਿਹਕਲੰਕ ਸਾਚਾ ਥਾਉਂ ਆਪ ਸੁਹਾਏ। ਨਿਹਕਲੰਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਹੋਏ ਦਰਸ ਦਿਖਾਏ। ਜੋਤ ਨਿਰੰਜਣ ਨਿਰਾਹਾਰ। ਜੋਤ ਨਿਰੰਜਣ ਨਰ ਅਵਤਾਰ। ਜੋਤ ਨਿਰੰਜਣ ਸਰਬ ਅਕਾਰ। ਜੋਤ ਨਿਰੰਜਣ ਜੀਵ ਜੰਤ ਅਧਾਰ। ਜੋਤ ਨਿਰੰਜਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਿਹਾ ਪਸਰ ਪਸਾਰ। ਜੋਤ ਨਿਰੰਜਣ ਸਾਚਾ ਗੁਣ। ਜੋਤ ਨਿਰੰਜਣ ਸਾਚੀ ਧੁਨ। ਜੋਤ ਨਿਰੰਜਣ ਜੋਤ ਜਗਾਏ ਗੁਰਮੁਖ ਸਾਚੇ ਚੁਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੁਣਾਏ ਜਣਾਏ ਗੁਰਮੁਖ ਸਾਚੇ ਸੁਣ। ਜੋਤ ਨਿਰੰਜਣ ਸਾਚਾ ਕੰਤ। ਜੋਤ ਨਿੰਰਜਣ ਮੇਲ ਮਿਲਾਏ ਸਾਚੇ ਸੰਤ। ਜੋਤ ਨਿੰਰਜਣ ਜੋਤ ਟਿਕਾਏ ਵਿਚ ਬੈਠ ਇਕੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਇ ਨਾ ਜਾਣੇ ਆਦਿਨ ਅੰਤ। ਆਦਿ ਅੰਤ ਨਾ ਕੋਇ ਜਾਣੇ। ਜੀਵ ਜੰਤ ਨਾ ਕੋਏ ਪਛਾਣੇ। ਵਰਤੇ ਵਰਤਾਵੇ ਪ੍ਰਭ ਆਪਣੇ ਭਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਬੂਝ ਬੁਝਾਣੇ। ਗੁਰਮੁਖ ਬੂਝੇ ਘਰ ਸੂਝੇ। ਬੇਮੁਖ ਕਲਜੁਗ ਜੀਵ ਦਰ ਦਰ ਲੂਝੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਭੇਵ ਖੁਲ੍ਹਾਵੇ ਗੂਝੇ। ਆਤਮ ਭੇਵ ਪ੍ਰਭ ਖੁਲ੍ਹਾਏ। ਜੋਤ ਸਰੂਪੀ ਦੀਪ ਜਗਾਏ। ਵਡ ਰਹੀਮ ਦਇਆ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਏ। ਜਾਮਾ ਪਾਇਆ, ਨਾਮ ਧਰਾਇਆ, ਦਿਸ ਨਾ ਆਇਆ, ਦੇਹ ਤਜਾਇਆ, ਜੋਤ ਸਰੂਪੀ ਗੁਰਸਿਖ ਸਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਨਾਉਂ ਧਰਾਇਆ। ਲੀਆ ਅਵਤਾਰਾ, ਕੀਆ ਅਕਾਰਾ, ਜਗਤ ਵਰਤਾਰਾ, ਸੰਸਾਰ ਖੁਆਰਾ, ਗੁਰਮੁਖ ਉਧਾਰਾ, ਸੋਹੰ ਜੈ ਜੈ ਜੈਕਾਰਾ, ਆਪਣਾ ਵਰਤੇ ਆਪ ਵਰਤਾਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਵਰਤੇ ਆਪ ਚਾਰ ਵਰਨ ਇਕ ਦਰ ਦਰਬਾਰਾ। ਚਾਰ ਵਰਨ ਲਾਗ ਸਰਨ, ਕਲ ਤਰਨ, ਮਿਟਾਏ ਡਰਨ, ਖੁਲ੍ਹਾਏ ਹਰਨ ਫਰਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਆਏ ਸਰਨ। ਸਾਚੀ ਸਰਨਾ ਹੋਏ ਨਾ ਮਰਨਾ, ਮਿਲੇ ਪ੍ਰਭ ਧਰਨੀ ਧਰਨਾ, ਗੁਰਮੁਖ ਵਿਰਲੇ ਕਲਜੁਗ ਵਰਨਾ, ਕਰ ਦਰਸ ਨਿਹਕਲੰਕ ਕਲ ਤਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲਾ ਆਏ ਸਰਨਾ। ਚਰਨ ਪ੍ਰੀਤੀ ਸਾਚੀ ਨੀਤੀ। ਆਤਮ ਜੀਤੀ ਸਦਾ ਅਤੀਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਦਰਸ ਦਿਖਾਏ ਗੁਰਮੁਖ ਸਾਚੇ ਕਾਇਆ ਸੀਤਲ ਕੀਤੀ। ਸ਼ਾਂਤ ਸਰੀਰ ਆਵੇ ਧੀਰ ਮਿਟੇ ਪੀੜ। ਅੰਮ੍ਰਿਤ ਪਿਲਾਏ ਸਾਚਾ ਸੀਰ। ਝਿਰਨਾ ਝਿਰਾਏ ਚੁਆਏ ਮੁਖ ਕਵਲ ਨੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸ਼ਾਂਤ ਕਰਾਏ ਸਰੀਰ। ਰਸਨਾ ਗਾਓ ਸਰਬ ਸੁਖ ਪਾਓ। ਦੁਖ ਮਿਟਾਓ ਭਰਮ ਚੁਕਾਓ। ਪ੍ਰਭ ਅਬਿਨਾਸ਼ੀ ਘਰ ਮੇਂ ਪਾਓ। ਗੁਣ ਨਿਧਾਨ ਚਤੁਰ ਸੁਜਾਨ ਵਡ ਲੇਖ ਲਿਖਾਓ। ਵਡ ਬਲਵਾਨ ਵਡ ਮਿਹਰਵਾਨ ਓਟ ਰਖਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਲਾਗ ਮਾਨਸ ਜਨਮ ਸੁਫਲ ਕਰਾਓ। ਜਨਮ ਸਵਾਰੇ ਪਾਰ ਉਤਾਰੇ, ਆਪ ਨਿਰੰਕਾਰੇ ਸ਼ਬਦ ਅਧਾਰੇ ਦੇਵੇ ਦਰਸ ਅਪਾਰੇ। ਗੁਰਮੁਖ ਆਏ ਦਰ ਦਰਬਾਰੇ ਕਾਜ ਸਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਨਾਮ ਅਧਾਰੇ। ਨਾਮ ਅਧਾਰਾ ਵਿਚ ਸੰਸਾਰਾ, ਜੋਤ ਉਜਿਆਰਾ ਵਿਚ ਦੇਹ ਅੰਧ ਅੰਧਿਆਰਾ। ਪਾਵੇ ਸਾਰਾ ਪ੍ਰਭ ਕਿਰਪਾ ਧਾਰਾ। ਦੇਵੇ ਦਰਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਦਰਸ ਕਰਨ ਪ੍ਰਭ ਅਬਿਨਾਸ਼ੀ ਵਰਨ। ਅੰਮ੍ਰਿਤ ਝਿਰਾਏ ਝਿਰਨਾ ਝਿਰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ, ਖੁਲ੍ਹਾਏ ਹਰਨ ਫਰਨ। ਜੋਤ ਜਗਾਏ ਅੰਧੇਰ ਮਿਟਾਏ। ਸੰਞ ਸਵੇਰ ਇਕ ਕਰਾਏ। ਹੇਰ ਫੇਰ ਰਹਿਣ ਨਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਏ। ਦਇਆ ਕਮਾਈ ਜੋਤ ਜਗਾਈ। ਆਪ ਰਘੁਰਾਈ ਦਰਸ ਦਿਖਾਈ। ਮਿਲੇ ਵਡਿਆਈ ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਦਰ ਘਰ ਸਾਚੇ ਬੂਝ ਬੁਝਾਈ। ਦਰ ਘਰ ਸਾਚਾ ਪਾਏ। ਅਵਤਾਰ ਨਰ ਦਇਆ ਕਮਾਏ। ਭੰਡਾਰੇ ਭਰ ਪ੍ਰਭ ਹੋਏ ਸਹਾਏ। ਨਾ ਜਾਏ ਹਰ ਨਿਹਕਲੰਕ ਸਿਰ ਹੱਥ ਟਿਕਾਏ। ਚਾਰ ਵਰਨ ਇਕ ਕਰ ਪ੍ਰਭ, ਇਕ ਦਰ ਦਰਬਾਰ ਬਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਮਾਰਗ ਲਾਏ। ਸਤਿਜੁਗ ਸਾਚਾ ਮਾਰਗ ਲਾਇਆ। ਪਹਿਲੀ ਮਾਘ ਲੇਖ ਲਿਖਾਇਆ। ਕਲਜੁਗ ਭੇਖ ਸਰਬ ਮਿਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਵਿਚ ਮਾਤ ਜਨਮ ਦਵਾਇਆ। ਸਤਿਜੁਗ ਸਾਚੇ ਜਨਮ ਦਵਾਇਆ। ਸਾਚਾ ਕਰਮ ਪ੍ਰਭ ਲਿਖਾਇਆ। ਏਕਾ ਧਰਮ ਝੋਲੀ ਪਾਇਆ। ਏਕਾ ਵਰਨ ਆਪ ਅਖਵਾਇਆ। ਏਕਾ ਸਰਨ ਨਿਹਕਲੰਕ ਰਘੁਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਇਆ। ਸਤਿਜੁਗ ਲਾਇਆ, ਕਰਮ ਕਮਾਇਆ, ਸ਼ਬਦ ਧਰਾਇਆ। ਸੋਹੰ ਜੈ ਜੈ ਜੈਕਾਰ ਕਰਾਇਆ। ਖਾਣੀ ਬਾਣੀ ਮੇਟ ਮਿਟਾਇਆ। ਕੁਰਾਨ ਅੰਜ਼ੀਲ ਰਹਿਣ ਨਾ ਪਾਇਆ। ਜਗਤ ਲੇਖ ਪ੍ਰਭ ਲਿਖਾਇਆ। ਝੂਠਾ ਭੇਖ ਸਰਬ ਮਿਟਾਇਆ। ਵੇਖਾ ਵੇਖ ਜਗਤ ਭੁਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਾਚਾ ਮੇਲ ਮਿਲਾਇਆ। ਸਤਿਜੁਗ ਸਾਚਾ ਘਰ। ਇਕ ਬਣਾਇਆ ਸਾਚਾ ਦਰ। ਜੋਤ ਜਗਾਏ ਏਕਾ ਨਰ। ਚਾਰ ਵਰਨ ਜਾਏ ਤਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਸ੍ਰਿਸ਼ਟ ਸਬਾਈ ਜਾਏ ਕਰ। ਏਕਾ ਏਕ ਏਕੰਕਾਰਾ। ਏਕ ਕਰਾਏ ਜਗਤ ਵਿਹਾਰਾ। ਕਲਜੁਗ ਲੇਖ ਅੰਤ ਆਈ ਹਾਰਾ। ਨਿਹਕਲੰਕ ਪ੍ਰਭ ਲਏ ਅਵਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਨਾਮ ਅਧਾਰਾ। ਸਤਿਜੁਗ ਲੇਖ ਲਿਖਾਇਆ। ਕਲਜੁਗ ਝੂਠਾ ਭੇਖ ਮਿਟਾਇਆ। ਸੋਹੰ ਸਾਚਾ ਜਗਤ ਧਰਾਇਆ। ਜਨ ਹਿਰਦੇ ਵਾਚਾ ਪ੍ਰਭ ਹੋਏ ਸਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਚਾਰ ਕੁੰਟ ਹੋਏ ਸਹਾਇਆ, ਜੈ ਜੈ ਜੈਕਾਰ ਕਰਾਇਆ। ਚਾਰ ਕੁੰਟ ਜੈ ਜੈ ਜੈਕਾਰਾ। ਸਤਿਜੁਗ ਤੇਰਾ ਸਤਿ ਵਰਤਾਰਾ। ਸੋਹੰ ਸ਼ਬਦ ਭਰੇ ਭੰਡਾਰਾ। ਚਾਰ ਵਰਨ ਆਏ ਏਕਾ ਦਰ ਦਰਬਾਰਾ। ਏਕਾ ਜੋਤ ਜਗੇ ਨਿਰੰਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਊਚੋ ਊਚ ਅਗੰਮ ਅਪਾਰਾ। ਊਚੋ ਊਚ ਆਪ ਦਾਤਾਰ। ਚਾਰ ਵਰਨ ਪ੍ਰਭ ਜਾਏ ਪੈਜ ਸਵਾਰ। ਕਾਰਨ ਕਰਨ ਆਪ ਕਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਏ ਨਾ ਪਾਵੇ ਤੇਰੀ ਸਾਰ। ਸਤਿਜੁਗ ਸਾਚਾ ਮਾਰਗ ਲਾਇਆ। ਸਾਰੰਗ ਧਰ ਆਪ ਅਖਵਾਇਆ। ਅਵਤਾਰ ਨਰ ਇਕ ਨਾਮ ਜਪਾਇਆ। ਕਿਰਪਾ ਕਰ ਸੋਹੰ ਜਾਮ ਪਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਪਹਿਲੀ ਮਾਘ ਸਤਿਜੁਗ ਸਾਚੇ ਮਾਤ ਜਨਮ ਦਵਾਇਆ। ਜਨਮ ਦਵਾਏ ਵਿਚ ਮਾਤ। ਸੋਹੰ ਦੇਵੇ ਸਾਚੀ ਦਾਤ। ਸਤਿਜੁਗ ਵਰਤੇ ਵਡ ਕਰਾਮਾਤ। ਚਾਰ ਵਰਨ ਏਕਾ ਨਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਬਣਾਏ ਭੈਣ ਭਰਾਤ। ਏਕਾ ਚਰਨ ਏਕਾ ਵਰਨ ਏਕਾ ਧਰਮ ਏਕਾ ਬਰਨ ਏਕਾ ਸਰਨ ਏਕਾ ਕਰਮ ਏਕਾ ਏਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਲਾਗ ਜੀਵ ਜੰਤ ਸਰਬ ਤਰਨ। ਏਕਾ ਆਪ ਏਕਾ ਜਾਪ ਏਕਾ ਮਾਤ ਏਕਾ ਬਾਪ ਏਕਾ ਨਾਮ ਏਕਾ ਦਾਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਬੂੰਦ ਸਵਾਂਤ। ਇਕ ਕਰਾਏ ਇਕ ਵਰਤਾਏ ਇਕ ਰਹਾਏ ਇਕ ਥਾਂ ਬਹਾਏ। ਊਚ ਨੀਚ ਨੀਚ ਊਚ ਕੋਇ ਰਹਿਣ ਨਾ ਪਾਏ। ਸੂਚੋ ਸੂਚ ਪ੍ਰਭ ਅਖਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਰਨ ਬਰਨ ਸਭ ਮੇਟ ਮਿਟਾਏ। ਨੀਚ ਊਚ ਇਕ ਕਰਾਵਣਾ। ਸਾਚਾ ਮਾਰਗ ਸਤਿਜੁਗ ਲਗਾਵਣਾ। ਰਾਜਾ ਰਾਣਾ ਤਖ਼ਤੋਂ ਲਾਹਵਣਾ। ਰਾਓ ਰੰਕ ਇਕ ਕਰਾਵਣਾ। ਸੋਹੰ ਡੰਕ ਜਗਤ ਵਜਾਵਣਾ। ਦਵਾਰ ਬੰਕ ਪ੍ਰਭ ਸੁਹਾਵਣਾ। ਗੁਰਮੁਖ ਸਾਚੇ ਅੰਤਮ ਸ਼ੰਕ ਪ੍ਰਭ ਮਿਟਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਜੋਤ ਸਰੂਪੀ ਦਰਸ ਦਿਖਾਵਣਾ। ਸਤਿਜੁਗ ਦਇਆ ਧਾਰ। ਪ੍ਰਭ ਜਾਏ ਪੈਜ ਸਵਾਰ। ਸਤਿਜੁਗ ਕਰਮ ਵਿਚਾਰ। ਪ੍ਰਭ ਸਾਚਾ ਸੋਹੰ ਦੇਵੇ ਨਾਮ ਅਧਾਰ। ਸਤਿਜੁਗ ਪ੍ਰਭ ਪਾਵੇ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਇਕ ਵਰਤੇ ਵਰਤਾਰ। ਵਰਨ ਚਾਰ ਏਕਾ ਗੁਣ ਏਕਾ ਸ਼ਬਦ ਏਕਾ ਉਪਜਾਵੇ ਸਾਚੀ ਧੁੰਨ। ਸੋਹੰ ਸਾਚਾ ਸ੍ਰਿਸ਼ਟ ਸਬਾਈ ਲਏ ਸੁਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਕਵਣ ਜਾਣੇ ਗੁਣ। ਜੀਵ ਜੰਤ ਨਾ ਗੁਣ ਵਿਚਾਰੇ। ਆਦਿ ਅੰਤ ਨਾ ਪਸਰ ਪਸਾਰੇ। ਸਾਧਨ ਸੰਤ ਕਰੇ ਵਿਚਾਰੇ। ਮਾਇਆ ਬੇਅੰਤ ਵਿਚ ਸੰਸਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਡੁੱਬੇ ਅੰਧ ਅੰਧਿਆਰੇ। ਅੰਧ ਅੰਧਿਆਰਾ ਆਪ ਰਖਾਇਆ। ਜੋਤ ਸਰੂਪੀ ਜਾਮਾ ਪਾਇਆ। ਬੇਮੁਖਾਂ ਪ੍ਰਭ ਦਿਸ ਨਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖੇ ਜਗਤ ਭੁਲਾਇਆ। ਆਪ ਭੁਲਾਏ, ਆਪ ਰੁਲਾਏ, ਆਪ ਗੁਆਏ, ਅਪ ਖਪਾਏ, ਆਪ ਉਪਾਏ, ਆਪ ਮਿਟਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪ ਤਰਾਏ ਦਰਸ ਦਿਖਾਏ। ਦਰਸ ਦਿਖਾਵਣਾ, ਵਕ਼ਤ ਸੁਹਾਵਣਾ, ਜੋਤ ਜਗਾਵਣਾ, ਸਤਿ ਵਰਤਾਵਣਾ, ਚਲੇ ਚਲਾਏ ਆਪਣੇ ਭਾਣਣਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲੇ ਰੰਗ ਤੇਰਾ ਮਾਨਣਾ। ਰੰਗ ਮਾਣੇ ਜਨ ਵਖਾਣੇ ਚਲਾਏ ਭਾਣੇ ਜੋਤ ਜਗਾਏ ਮਹਾਨੇ, ਜਨ ਹੋਏ ਸੁਘੜ ਸਿਆਣੇ, ਬੇਮੁਖ ਜੀਵ ਕਲ ਭੁੰਨੇ ਜਿਉਂ ਭਠਿਆਲੇ ਦਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਲ ਆਪ ਵਰਤਾਣੇ। ਕਲ ਵਰਤੇ ਉਪਰ ਧਰਤੇ। ਬੇਮੁਖ ਮਾਨਸ ਜਨਮ ਕਲ ਹਰਤੇ। ਜੋਤ ਜਗਾਈ ਅਵਤਾਰ ਨਰ ਕਾਦਰ ਕਰਤੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲੇ ਅੰਤਕਾਲ ਕਲਜੁਗ ਆਇਣ ਦਰ ਤੇ। ਸੋ ਜਨ ਆਏ ਜਿਸ ਦਇਆ ਕਮਾਏ। ਸੋ ਜਨ ਆਏ ਪਾਏ ਜਿਸ ਦਰਸ ਦਿਖਾਏ। ਸੋ ਜਨ ਗਾਏ ਜਿਸ ਰਿਦੇ ਵਸਾਏ। ਸੋ ਜਨ ਪਾਏ ਜਿਸ ਸਰਨ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਲਏ ਤਰਾਏ। ਤਾਰਨਹਾਰ ਆਪ ਦਾਤਾਰਾ। ਸੋਹੰ ਦੇਵੇ ਨਾਮ ਭੰਡਾਰਾ। ਭਗਤ ਵਛਲ ਆਪ ਗਿਰਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਖੇਲ ਅਪਾਰਾ। ਅਚਰਜ ਖੇਲ ਆਪ ਕੀਆ। ਗੁਰਮੁਖ ਮਿਲ ਕਰ ਸਾਚਾ ਹੀਆ। ਬਿਨ ਬਾਤੀ ਬਿਨ ਤੇਲ, ਆਤਮ ਜੋਤ ਜਗਾਇਆ ਦੀਆ। ਬੇਮੁਖ ਬੇੜਾ ਸ਼ੌਹ ਦਰਿਆ ਠੇਲ, ਆਪ ਡੁਬਾਈ ਝੂਠੀ ਨਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਆਪ ਕਲ ਕੀਆ। ਆਪੇ ਖੇਲੇ, ਆਪੇ ਮੇਲੇ, ਸੱਜਣ ਸੁਹੇਲੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਜਗਾਏ ਬਿਨ ਬਾਤੀ ਬਿਨ ਤੇਲੇ। ਜੋਤ ਜਗਾਏ ਕਰੇ ਰੁਸ਼ਨਾਏ। ਅੰਧੇਰ ਮਿਟਾਏ ਸਵੇਰ ਵਖਾਏ। ਹੇਰ ਫੇਰ ਚੁਕਾਏ ਨਾ ਦੇਰ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਜੋਤ ਸਰੂਪੀ ਦਰਸ ਦਿਖਾਏ। ਦਰਸ ਦਿਖਾਇਆ ਭਰਮ ਗਵਾਇਆ। ਕਰਮ ਕਮਾਇਆ ਧਰਮ ਚਲਾਇਆ। ਵਰਨ ਉਪਾਇਆ ਜਨਮ ਦਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਚਾ ਜਗਤ ਰਖਾਇਆ। ਸਤਿਜੁਗ ਤੇਰੀ ਸਾਚੀ ਆਣ। ਸੋਹੰ ਦੇਵੇ ਪ੍ਰਭ ਸਾਚੀ ਬਾਣ। ਗੁਰਮੁਖ ਹੋਏ ਪ੍ਰਭ ਦਰ ਪਰਵਾਨ। ਦਰ ਘਰ ਆਏ ਗੁਣੀ ਨਿਧਾਨ। ਵਰ ਘਰ ਪਾਏ ਗੁਰਮੁਖ ਚਤੁਰ ਸੁਜਾਨ। ਅਵਤਾਰ ਨਰ ਦਇਆ ਕਮਾਏ, ਕਲਜੁਗ ਜੀ ਭੁਲ ਨਾ ਜਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਆਪ ਹੋਏ ਮਿਹਰਵਾਨ। ਜੋਤ ਸਰੂਪ ਪ੍ਰਭ ਮਿਹਰਵਾਨਾ। ਸੋਹੰ ਦੇਵੇ ਦਾਨੀ ਦਾਨਾ। ਆਤਮ ਉਪਜੇ ਬ੍ਰਹਮ ਗਿਆਨਾ। ਜਗੇ ਜੋਤ ਦੇਹ ਮਹਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਲ ਮਿਲਾਏ ਵਿਸ਼ਨੂੰ ਭਗਵਾਨਾ। ਭਗਤ ਭਗਵਾਨ ਇਕ ਜਨ ਜਾਣ, ਸਤਿ ਕਰ ਮਾਨ। ਦੇਵੇ ਦਰਸ ਵਾਲੀ ਦੋ ਜਹਾਨ। ਮਿਟਾਏ ਹਰਸ ਦਰ ਘਰ ਆਣ। ਦਰਸ ਪਰਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਵਿਸ਼ਨੂੰ ਵਿਸ਼ਨੂੰ ਵਿਸ਼ਨੂੰ ਭਗਵਾਨਾ। ਕ੍ਰਿਸ਼ਨਾ ਕ੍ਰਿਸ਼ਨਾ ਕ੍ਰਿਸ਼ਨ ਗੁਣ ਨਿਧਾਨਾ। ਦਸਨਾ ਦਿਸਨਾ ਦੇਵੇ ਦਰਸ ਮਹਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾਦਿ ਆਦਿ ਏਕਾ ਜੋਤ ਜਗਾਣਾ। ਏਕਾ ਜੋਤ ਜਗਤ ਵਰਤੰਤ। ਜੁਗੋ ਜੁਗ ਪ੍ਰਭ ਭਗਵੰਤ। ਮੇਲ ਮਿਲਾਏ ਗੁਰਮੁਖ ਸਾਚੇ ਸੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਏ ਦਰ ਘਰ ਆਏ ਗੁਰਮੁਖ ਸਾਚੇ ਸੰਤ। ਸਾਚੇ ਸਿਖ ਦਇਆ ਕਮਾਏ। ਨਾਮ ਭਿੱਖ ਝੋਲੀ ਪਾਏ। ਲੇਖ ਲਿਖ ਮਾਤ ਵਡਿਆਏ। ਆਤਮ ਭੁੱਖ ਦੇ ਦਰਸ ਮਿਟਾਏ। ਮਿਟੇ ਤ੍ਰਿਖ ਪ੍ਰਭ ਚਰਨੀ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਦਰਸ ਦਿਖਾਏ। ਗੁਰਸਿਖ ਪ੍ਰਭ ਦਰਸ ਦਿਖਾਇਆ। ਗੁਰਸਿਖ ਪ੍ਰਭ ਆਪ ਵਡਿਆਇਆ। ਗੁਰਸਿਖ ਪ੍ਰਭ ਹੋਏ ਸਹਾਇਆ। ਗੁਰਸਿਖ ਪ੍ਰਭ ਸਾਚੇ ਦੀ ਸਾਚੀ ਛਾਇਆ। ਗੁਰਸਿਖ ਸੋਹੰ ਦੇਵੇ ਪ੍ਰਭ ਸਾਚੀ ਮਾਇਆ। ਗੁਰਸਿਖ ਗੁਰ ਚਰਨ ਧੂੜ ਗੁਰ ਦਰ ਨੁਹਾਇਆ। ਗੁਰਸਿਖ ਰੰਗ ਗੂੜ੍ਹ ਪ੍ਰਭ ਦਰ ਚੜ੍ਹਾਇਆ। ਗੁਰਸਿਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਂਹੋਂ ਪਕੜ ਆਣ ਤਰਾਇਆ। ਗੁਰਸਿਖ ਆਪ ਤਾਰੇ। ਗੁਰਸਿਖ ਆਪ ਕਾਜ ਸਵਾਰੇ। ਗੁਰਸਿਖ ਪ੍ਰਭ ਪਾਰ ਉਤਾਰੇ। ਗੁਰਸਿਖ ਸੋਹੇ ਗੁਰ ਚਰਨ ਦਵਾਰੇ। ਗੁਰਸਿਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰੇ ਤੇਰੇ ਭੰਡਾਰੇ। ਗੁਰਸਿਖ ਸਾਚੀ ਮਤਿ। ਗੁਰਸਿਖ ਦੇਵੇ ਪ੍ਰਭ ਸੋਹੰ ਸਾਚਾ ਯਤ। ਗੁਰਸਿਖ ਆਤਮ ਵਿਚ ਏਕਾ ਦੇਵੇ ਸ਼ਬਦ ਤਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਰਖਾਵੇ ਤੇਰੀ ਪਤਿ। ਗੁਰਸਿਖ ਪ੍ਰਭ ਧੀਰ ਧਰਾਈ। ਗੁਰਸਿਖ ਅੰਮ੍ਰਿਤ ਆਤਮ ਸੀਰ ਪਿਲਾਈ। ਗੁਰਸਿਖ ਅਖੀਰਨ ਅਖ਼ੀਰ ਪ੍ਰਭ ਮਿਲ ਜਾਈ। ਗੁਰਸਿਖ ਵੇਲੇ ਅੰਤ ਪ੍ਰਭ ਜੋਤ ਸਮਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਈ। ਗੁਰਸਿਖ ਪ੍ਰਭ ਜੋਤ ਮਿਲਾਇਆ। ਗੁਰਸਿਖ ਪ੍ਰਭ ਪਾਰ ਕਰਾਇਆ। ਗੁਰਸਿਖ ਪ੍ਰਭ ਤਾਰਨ ਆਇਆ। ਬੇਮੁਖ ਪ੍ਰਭ ਦਰ ਦੁਰਕਾਇਆ। ਗੁਰਸਿਖ ਪ੍ਰਭ ਚਰਨ ਲਗਾਇਆ। ਗੁਰਮੁਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਣ ਦਵਾਇਆ। ਗੁਰਸਿਖ ਦਰ ਪਰਵਾਨਾ। ਗੁਰਸਿਖ ਗੁਰ ਘਰ ਸਾਚਾ ਜਾਣਾ। ਗੁਰਸਿਖ ਅਵਤਾਰ ਨਰ ਵਾਲੀ ਦੋ ਜਹਾਨਾਂ। ਗੁਰਸਿਖ ਸਰਨ ਪਰ ਆਪ ਮੁਕਾਏ ਆਵਣ ਜਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਜੋਤੀ ਜੋਤ ਮਿਲਾਨਾ। ਗੁਰਸਿਖ ਮੇਲ ਮਿਲਾਇਆ। ਗੁਰਸਿਖ ਅਚਰਜ ਖੇਲ ਪ੍ਰਭ ਦਿਖਾਇਆ। ਗੁਰਸਿਖ ਸੱਜਣ ਸੁਹੇਲ ਤੇਰਾ ਹੋਏ ਸਹਾਇਆ। ਗੁਰਸਿਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਤੇਰੇ ਹੱਥ ਟਿਕਾਇਆ। ਗੁਰਸਿਖਾਂ ਸਿਰ ਹੱਥ ਟਿਕਾਏ। ਕਲਜੁਗ ਨਾ ਲਾਏ ਤੱਤੀ ਵਾਏ। ਪ੍ਰਭ ਸਾਚੇ ਦੀ ਸਚ ਸਰਨਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਏ। ਆਪੇ ਆਪ ਆਪ ਵਰਤੰਤਾ। ਆਪੇ ਆਪ ਭਗਤ ਭਗਵੰਤਾ। ਆਪੇ ਆਪ ਵਿਚ ਸਾਧਨ ਸੰਤਾ। ਆਪੇ ਆਪ ਵਿਚ ਜੀਵ ਜੰਤਾਂ। ਆਪੇ ਆਪ ਬੈਠਾ ਅਡੋਲ ਵਿਚ ਪ੍ਰਭ ਸਾਚਾ ਕੰਤਾ। ਆਪੇ ਆਪ ਗੁਰਮੁਖ ਸਾਚੇ ਤੇਰੀ ਬਣਾਏ ਬਣਤਾ। ਆਪੇ ਆਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਆਦਿਨ ਅੰਤਾ। ਆਪੇ ਆਪ ਆਪ ਰਖਵਾਲਾ। ਆਪੇ ਆਪ ਗੁਰਸਿਖ ਪ੍ਰਿਤਪਾਲਾ। ਆਪੇ ਆਪ ਪ੍ਰਭ ਦੀਨ ਦਿਆਲਾ। ਆਪੇ ਆਪ ਸੋਹੰ ਦੇਵੇ ਪ੍ਰਭ ਨਾਮ ਸੁਖਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀਨ ਦਿਆਲਾ। ਆਪੇ ਆਪ ਸੋਹੰ ਦੀਆ। ਆਪੇ ਆਪ ਗੁਰਮੁਖ ਆਪਣੇ ਜਿਹਾ ਕੀਆ। ਆਪੇ ਆਪ ਸਤਿਜੁਗ ਰਖਾਈ ਸਾਚੀ ਨੀਆ। ਆਪੇ ਆਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਤਮ ਜੋਤ ਜਗਾਇਆ ਦੀਆ। ਆਪੇ ਆਪ ਆਪ ਉਪਾਏ। ਆਪੇ ਆਪ ਗੁਰਸਿਖ ਤਰਾਏ। ਆਪੇ ਆਪ ਵਿਚ ਰਿਹਾ ਸਮਾਏ। ਆਪੇ ਆਪ ਪ੍ਰਭ ਦਿਸ ਨਾ ਆਏ। ਆਪੇ ਆਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੀ ਹਰਸ ਮਿਟਾਏ। ਆਪਣਾ ਆਪ ਆਪੇ ਵੇਖ। ਜੋਤ ਸਰੂਪੀ ਪ੍ਰਭ ਕੀਆ ਭੇਖ। ਆਪ ਆਪਣੇ ਲਿਖਾਏ ਲੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਲਗਾਏ ਸਤਿਜੁਗ ਸਾਚੀ ਮੇਖ। ਸੋਹੰ ਲਾਇਆ ਜਗਤ ਧਰਾਇਆ। ਪ੍ਰਭ ਸਾਚੇ ਦੀ ਸਾਚੀ ਛਾਇਆ। ਕਲਜੁਗ ਪਾਈ ਝੂਠੀ ਮਾਇਆ। ਆਵਣ ਜਾਵਣ ਆਣ ਪ੍ਰਭ ਖੇਲ ਰਚਾਇਆ। ਜੁਗੋ ਜੁਗ ਜੋਤ ਸਰੂਪ ਜਾਮਾ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਨਾਉਂ ਧਰਾਇਆ। ਕਲਜੁਗ ਆਏ ਜਾਮਾ ਪਾਏ। ਜੋਤ ਪਰਗਟਾਏ ਦੇਹ ਤਜਾਏ। ਗੁਰਸਿਖ ਸਮਾਏ ਦਿਸ ਨਾ ਆਏ। ਭੇਖ ਵਟਾਏ ਦੁਖ ਗਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦਰਸ ਦਿਖਾਏ। ਦਰਸ ਦੇਖੇ ਨੇਤਰ ਪੇਖੇ ਪ੍ਰਭ ਵਸੇਖੇ। ਲੇਖ ਲਿਖਾਏ ਪ੍ਰਭ ਸਾਚੇ ਲੇਖੇ। ਸ੍ਰਿਸ਼ਟ ਸਬਾਈ ਭੁਲ ਭੁਲੇਖੇ। ਆਪ ਅਡੋਲ ਬੈਠਾ ਵਿਚ ਵੇਖੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲਾ ਦਰ ਆਏ ਦਰਸ ਨੇਤਰ ਪੇਖੇ। ਦਰਸ ਪੇਖ ਆਤਮ ਤ੍ਰਿਪਤਾਏ। ਮਿਲੇ ਪ੍ਰਭ ਸਰਬ ਸੁਖਦਾਏ। ਕਰ ਦਰਸ ਆਤਮ ਦੁਖ ਮਿਟਾਏ। ਮਿਟੇ ਹਰਸ ਪ੍ਰਭ ਸਰਨੀ ਲਾਏ। ਕਰ ਦਰਸ ਪ੍ਰਭ ਸੋਹੰ ਨਾਮ ਜਪਾਏ। ਅੰਮ੍ਰਿਤ ਬਰਸ ਪ੍ਰਭ ਆਤਮ ਤ੍ਰਿਖਾ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਗੁਰਮੁਖ ਸਾਚਾ ਮਾਨਸ ਜਨਮ ਕਲ ਸੁਫਲ ਕਰਾਏ। ਮਾਨਸ ਜਨਮ ਹੋਏ ਰਾਸਾ। ਸੋਹੰ ਜਪੇ ਸਵਾਸ ਸਵਾਸਾ। ਜੋਤ ਸਰੂਪੀ ਵਿਚ ਰਖੇ ਵਾਸਾ। ਏਕਾ ਜੋਤ ਜਗੇ ਅਬਿਨਾਸ਼ਾ। ਗੁਰਮੁਖ ਸਾਚੇ ਪ੍ਰਭ ਸਾਚਾ ਹੋਏ ਦਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਕਰਾਏ ਰਾਸਾ। ਮਾਨਸ ਜਨਮ ਹੋਏ ਰਾਸਾ। ਪ੍ਰਭ ਅਬਿਨਾਸ਼ੀ ਹਿਰਦੇ ਵਾਸਾ। ਏਕਾ ਜੋਤ ਹੋਏ ਪਰਕਾਸ਼ਾ। ਅਗਿਆਨ ਅੰਧੇਰ ਸਰਬ ਵਿਨਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰਾ ਦਾਸਨ ਦਾਸਾ। ਦਾਸਨ ਦਾਸ ਆਪੇ ਹੋਇਆ। ਵਾਸਨ ਵਾਸ ਵਿਚ ਦੇਹ ਵਸੋਇਆ। ਸਵਾਸਨ ਸਵਾਸ ਗੁਰਮੁਖ ਵਿਰਲੇ ਵਿਚ ਸਵਾਸ ਪਰੋਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਥਿਰ ਘਰ ਵਾਸੀ ਥਿਰ ਘਰ ਵਾਸ ਰਖੋਇਆ। ਥਿਰ ਘਰ ਪ੍ਰਭ ਕਾ ਵਾਸਾ। ਜੋਤ ਸਰੂਪ ਪ੍ਰਭ ਅਬਿਨਾਸ਼ਾ। ਏਕਾ ਜੋਤ ਹੋਏ ਪਰਕਾਸ਼ਾ। ਅਗਿਆਨ ਅੰਧੇਰ ਦਰ ਤੋਂ ਨਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਮਾਤ ਪਤਾਲ ਅਕਾਸ਼ਾ। ਏਕਾ ਜੋਤ ਪ੍ਰਭ ਅਕਾਰੇ। ਜੋਤ ਸਰੂਪੀ ਵਿਚ ਸੰਸਾਰੇ। ਮਾਤ ਪਤਾਲ ਅਕਾਸ਼ ਪ੍ਰਭ ਸਾਚਾ ਸਚ ਵਰਤਾਰੇ। ਜੋਤ ਸਰੂਪੀ ਸਦਾ ਅਬਿਨਾਸ਼, ਸਦਾ ਸਦਾ ਨਿਰਹਾਰੇ। ਲੱਖ ਚੁਰਾਸੀ ਰੱਖੇ ਵਾਸ, ਬੈਠਾ ਅਡੋਲ ਰਹੇ ਗਿਰਧਾਰੇ। ਝੂਠੀ ਕਾਇਆ ਹੋਵੇ ਨਾਸ, ਆਪ ਅਡੋਲ ਅਡੋਲ ਰਹੇ ਮੁਰਾਰੇ। ਸਰਬ ਘਟਾਂ ਘਟ ਰੱਖੇ ਵਾਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪ ਜੋਤ ਪਸਾਰੇ। ਜੋਤ ਸਰੂਪੀ ਜਗਤ ਭੁਲਾਏ। ਜੋਤ ਸਰੂਪੀ ਜੀਵ ਜੰਤ ਡੁਲਾਏ। ਜੋਤ ਸਰੂਪੀ ਮਾਇਆ ਅਗਣਤ ਕਲ ਵਰਤਾਏ। ਜੋਤ ਸਰੂਪੀ ਸਾਧ ਸੰਤ ਝੂਠਾ ਭੇਖ ਮਿਟਾਏ। ਜੋਤ ਸਰੂਪੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੀ ਬਣਤ ਬਣਾਏ। ਧਰਤ ਮਾਤ ਦਰ ਪੁਕਾਰੇ। ਸੁਣੇ ਪੁਕਾਰ ਪ੍ਰਭ ਗਿਰਧਾਰੇ। ਕਲਜੁਗ ਜੀਵ ਵਡ ਹੰਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਪਾਵੇ ਸਾਰੇ। ਧਰਤ ਮਾਤ ਦੇਵੇ ਦੁਹਾਈ। ਪ੍ਰਭ ਸਾਚੇ ਤੇਰੇ ਦਰ ਤੇ ਆਈ। ਕਲਜੁਗ ਜੀਵ ਰਹੇ ਮੇਰੀ ਪਤਿ ਗਵਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤਕਾਲ ਹੋਏ ਸਹਾਈ। ਧਰਤ ਮਾਤ ਦਰ ਬਿਲਲਾਏ। ਕਲਜੁਗ ਜੀਵ ਰਹੇ ਸਤਾਏ। ਬੁਝੀ ਦੀਪਕ ਨਾ ਕੋਇ ਜਗਾਏ। ਮਦਿਰਾ ਮਾਸ ਖਾਣ ਪੀਣ ਅਗਿਆਨ ਅੰਧੇਰ ਦੇਹ ਹੋ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਕਲਜੁਗ ਦਏ ਖਪਾਏ। ਧਰਤ ਮਾਤ ਸਤਿ ਸਤਿਵੰਤੀ। ਸਾਚਾ ਪ੍ਰਭ ਸੁਣੇ ਬੇਨੰਤੀ। ਸਤਿਜੁਗ ਲਗਾਏ ਆਪ ਉਪਾਏ ਮਾਤ ਧਰਾਏ ਰੁੱਤ ਬਸੰਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਲ ਮਿਲਾਏ ਕਲਜੁਗ ਗੁਰਸਿਖ ਉਪਜਾਏ ਭਗਤ ਭਗਵੰਤੀ। ਭਗਤ ਭਗਵੰਤ ਦਇਆ ਕਰ। ਸਾਧ ਸੰਤ ਇਕ ਦਰ। ਆਦਿ ਅੰਤ ਦੇਵੇ ਵਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਦਾਨ ਧਰਤ ਮਾਤ ਦੇਵੇ ਧਰ। ਪ੍ਰਭ ਦਰ ਦਰ ਪੁਕਾਰੇ। ਸੁਣੀ ਪੁਕਾਰ ਆਪ ਗਿਰਧਾਰੇ। ਜੋਤ ਸਰੂਪੀ ਲਏ ਅਵਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਪਾਵੇ ਸਾਰੇ। ਸੁਣੀ ਪੁਕਾਰ ਆਪ ਦਾਤਾਰ। ਮਾਤਲੋਕ ਆਇਆ ਜਾਮਾ ਧਾਰ। ਜੋਤ ਸਰੂਪੀ ਜੋਤ ਅਪਾਰ। ਕੋਇ ਨਾ ਪਾਵੇ ਪ੍ਰਭ ਦੀ ਸਾਰ। ਜੋਤੀ ਜੋਤ ਜੋਤ ਪ੍ਰਭ ਏਕਾ ਜੋਤ ਕਰੇ ਅਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਨਰਾਇਣ ਨਰ ਆਇਆ ਜਗ। ਉਪਰ ਧਰਤ ਪ੍ਰਭ ਧਰਿਆ ਪਗ। ਬੇਮੁਖ ਜੀਵ ਤਨ ਲਗਾਏ ਅੱਗ। ਬੇਮੁਖਾ ਪ੍ਰਭ ਅੰਤ ਖਪਾਏ ਪਕੜ ਸ਼ਾਹ ਰਗ। ਗੁਰਸਿਖ ਪ੍ਰਭ ਚਰਨ ਲਗਾਏ, ਅੰਮ੍ਰਿਤ ਬਰਖ ਆਤਮ ਮਿਟਾਏ ਤ੍ਰਿਸਨਾ ਅੱਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਚਲਾਏ ਜਣਾਏ ਗੁਰਮੁਖ ਸਾਚੇ ਚਰਨ ਜਾਇਣ ਲੱਗ। ਸੋ ਜਨ ਲਾਗੇ ਜਿਸ ਆਪ ਲਗਾਏ। ਬੇਮੁਖ ਭਾਗੇ ਦਰ ਠੋਹਰ ਨਾ ਪਾਏ। ਸ਼ਬਦ ਅਨਰਾਗੇ ਪ੍ਰਭ ਆਪ ਉਪਜਾਏ। ਪਹਿਲੀ ਮਾਘੇ ਜੀਵ ਲੇਖ ਲਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਧੁੰਨ ਆਪ ਉਪਜਾਏ। ਆਪ ਉਪਜਾਏ ਏਕਾ ਧੁਨ। ਆਪ ਖੁਲ੍ਹਾਏ ਆਤਮ ਸੁਨ। ਆਪ ਵਡਿਆਏ ਗੁਰਸਿਖ ਚੁਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਏ ਸੋਹੰ ਸ਼ਬਦ ਸੁਣਾਏ ਗੁਰਮੁਖ ਸਾਚੇ ਸਦਾ ਕੰਨ ਸੁਣ। ਸੋਹੰ ਸ਼ਬਦ ਸੱਚੀ ਧੁਨਕਾਰ। ਉਪਜੇ ਉਪਜਾਵੇ ਵਿਚ ਸੰਸਾਰ। ਸੁਣੇ ਸੁਣਾਵੇ ਆਪ ਕਰਤਾਰ। ਗੁਰਮੁਖ ਵਿਰਲਾ ਕਰੇ ਵਿਚਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜਿਸ ਬਖ਼ਸ਼ੇ ਕਿਰਪਾ ਧਾਰ। ਨਾਮ ਧੁਨ ਆਪ ਉਪਜਾਏ। ਆਤਮ ਸੁਨ ਆਪ ਖੁਲ੍ਹਾਏ। ਗੁਰਮੁਖ ਚੁਣ ਪ੍ਰਭ ਜੋਤ ਜਗਾਏ। ਕੌਣ ਜਾਣੇ ਗੁਣ ਨਿਹਕਲੰਕ ਹੋਏ ਸਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਵ ਖੁਲ੍ਹਾਏ। ਸਾਚਾ ਪ੍ਰਭ ਭਰਮ ਮਿਟਾਏ। ਏਕਾ ਕਰਮ ਆ ਕਮਾਏ। ਏਕਾ ਸੁੰਨ ਗੁਰਸਿਖ ਖੁਲ੍ਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਪਰਗਟ ਜੋਤ ਦਰਸ ਦਿਖਾਏ। ਦਰ ਘਰ ਦਰਸ ਦਿਖਾਏ ਆ। ਗੁਰਮੁਖ ਸਾਚੇ ਸਾਚੀ ਬੂਝ ਬੁਝਾ। ਸੋਹੰ ਸਾਚਾ ਹਿਰਦੇ ਵਾਚੇ, ਏਕਾ ਦੂਜ ਪ੍ਰਭ ਜਾਏ ਮਿਟਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਜਨਮ ਦੀ ਮੈਲ ਗਵਾ। ਜਨਮ ਜਨਮ ਪ੍ਰਭ ਮੈਲ ਗਵਾਏ। ਭਰਮ ਭਰਮ ਪ੍ਰਭ ਭਰਮ ਚੁਕਾਏ। ਆਪਣਾ ਕਰਮ ਪ੍ਰਭ ਆਪ ਕਮਾਏ। ਆਪਣੇ ਚਰਨ ਆਪ ਲਗਾਏ। ਏਕਾ ਸਰਨ ਨਿਹਕਲੰਕ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮਾਣ ਦਵਾਏ। ਗੁਰਮੁਖ ਸਾਚਾ ਦਰ ਵਡਿਆਇਆ। ਗੁੁਰਮੁਖ ਸਾਚਾ ਪ੍ਰਭ ਦਰ ਭਾਇਆ। ਗੁਰਮੁਖ ਸਾਚਾ ਸਚ ਘਰ ਪੁਚਾਇਆ। ਗੁਰਮੁਖ ਸਾਚੇ ਪ੍ਰਭ ਸਾਚੇ ਦੀ ਸੇਵਾ ਲਾਇਆ। ਗੁਰਮੁਖ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਰਤ ਸ਼ਬਦ ਸ਼ਬਦ ਸੁਰਤ ਮੇਲ ਮਿਲਾਇਆ। ਸੁਰਤ ਸ਼ਬਦ ਮੇਲ ਮਿਲਾਏ। ਸੁਰਤ ਸ਼ਬਦ ਪ੍ਰਭ ਸ਼ਬਦ ਜਣਾਏ। ਸੁਰਤ ਸ਼ਬਦ ਪ੍ਰਭ ਭੇਵ ਖੁਲ੍ਹਾਏ। ਸੁਰਤ ਸ਼ਬਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮੇਲ ਮਿਲਾਏ। ਸੁਰਤੀ ਸੁਰਤ ਸੁਰਤ ਗਿਆਨ। ਸਾਚਾ ਦੇਵੇ ਚਰਨ ਧਿਆਨ। ਗੁਰਮੁਖ ਸਾਚਾ ਪ੍ਰਭ ਸਾਚੇ ਕਾ ਸਚ ਰੰਗ ਮਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਜਗਾਏ ਮਹਾਨ। ਜਗੇ ਜੋਤ ਆਤਮ ਉਜਿਆਰਾ। ਗੁਰਮੁਖ ਸਾਚਾ ਪ੍ਰਭ ਸਾਚਾ ਪਾਏ ਸਾਰਾ। ਜਨ ਹਿਰਦੇ ਵਾਚਾ ਪ੍ਰਭ ਚਲ ਆਏ ਦਰਬਾਰਾ। ਬੇਮੁਖ ਦਰ ਆਏ ਨਾਚਾ ਪ੍ਰਭ ਸਾਚਾ ਨਾ ਪਾਏ ਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਜਾਏ ਤਾਰਾ। ਸਦਾ ਸਦਾ ਸਦਾ ਪ੍ਰਭ ਤਾਰੇ। ਸਦਾ ਸਦਾ ਸਦਾ ਪ੍ਰਭ ਚਰਨ ਬਲਿਹਾਰੇ। ਸਦਾ ਸਦਾ ਸਦਾ ਪ੍ਰਭ ਆਏ ਗੁਰਸਿਖ ਦਵਾਰੇ। ਸਦਾ ਸਦਾ ਸਦਾ ਪ੍ਰਭ ਕਰ ਕਿਰਪਾ ਪਾਰ ਉਤਾਰੇ। ਸਦਾ ਸਦਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖਾਲੀ ਭਰੇ ਭੰਡਾਰੇ। ਗੁਰਸਿਖਾਂ ਗੁਰ ਸੁਣੇ ਪੁਕਾਰਾ। ਗੁਰਸਿਖਾਂ ਪ੍ਰਭ ਸਦ ਸਦ ਰੱਖੇ ਪਿਆਰਾ। ਗੁਰਸਿਖਾਂ ਦੇਵੇ ਸਾਚਾ ਨਾਮ ਅਧਾਰਾ। ਗੁਰਸਿਖਾਂ ਪ੍ਰਭ ਸਾਚਾ ਸਚ ਕਰੇ ਵਿਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਨਿਹਕਲੰਕ ਨਰਾਇਣ ਨਰ ਅਵਤਾਰਾ। ਗੁਰਸਿਖ ਮਾਣ ਦਵਾਏ। ਗੁਰਸਿਖ ਤਾਰਨਹਾਰ ਅਖਵਾਵੇ। ਗੁਰਸਿਖ ਬੇੜੇ ਬੰਨ੍ਹ ਵਖਾਵੇ। ਗੁਰਸਿਖ ਜਾਣੀ ਜਾਣ ਪ੍ਰਭ ਦਰਸ ਦਿਖਾਵੇ। ਗੁਰਸਿਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਸਰਨੀ ਲਗਾਵੇ। ਸਰਨ ਲਾਗੇ ਭਾਗ ਜਾਗੇ। ਪ੍ਰਭ ਸਾਚਾ ਕਲ ਪਕੜੇ ਵਾਗੇ। ਮਾਨਸ ਜਨਮ ਨਾ ਲਾਗੇ ਦਾਗ਼ੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਸੁਵਾਏ ਗੁਰਮੁਖ ਸਾਚੇ ਪ੍ਰਭ ਦਰ ਜਾਗੇ। ਗੁਰਸਿਖਾਂ ਪ੍ਰਭ ਜਗਾਇਆ। ਬੇਮੁਖਾਂ ਪ੍ਰਭ ਸੁਲਾਇਆ। ਗੁਰਸਿਖਾਂ ਪ੍ਰਭ ਵਡਿਆਇਆ। ਬੇਮੁਖਾਂ ਪ੍ਰਭ ਭੁਲਾਇਆ। ਗੁਰਮੁਖਾਂ ਪ੍ਰਭ ਦਇਆ ਕਮਾਇਆ। ਬੇਮੁਖਾਂ ਪ੍ਰਭ ਨਸ਼ਟ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਤੀਜੀ ਵਾਰ ਵਿਚ ਦਿਲੀ ਸ਼ਬਦ ਲਿਖਾਇਆ। ਤੀਜੀ ਵਾਰ ਕਰੇ ਖੁਆਰ। ਵਾਸੀ ਦਿਲੀ ਨਾ ਕਰਨ ਵਿਚਾਰ। ਅੰਤਕਾਲ ਕਲ ਆਏ ਹਾਰ। ਸੋਹੰ ਮਾਰੇ ਪ੍ਰਭ ਸ਼ਬਦ ਕਟਾਰ। ਬੇਮੁਖ ਜੀਵ ਆਰ ਨਾ ਪਾਰ। ਬੇੜਾ ਡੁੱਬੇ ਵਿਚ ਮੰਞਧਾਰ। ਜੋਤ ਪਰਗਟਾਏ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਪਾਏ ਤੇਰੀ ਸਾਰ। ਜੀਵ ਜੰਤ ਸਰਬ ਭੁਲਾਇਆ। ਪ੍ਰਭ ਇਕੰਤ ਜੋਤ ਪਰਗਟਾਇਆ। ਦੂਤੀ ਦੰਤ ਪ੍ਰਭ ਦਿਸ ਨਾ ਆਇਆ। ਕਲਜੁਗ ਮਾਇਆ ਪਾਈ ਬੇਅੰਤ, ਭਰਮ ਭੁਲੇਖੇ ਵਿਚ ਭੁਲਾਇਆ। ਗੁਰਸਿਖ ਬਣਾਇਆ ਸਾਚਾ ਸੰਤ, ਦਰ ਘਰ ਆਏ ਪ੍ਰਭ ਡੇਰਾ ਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਾਮ ਸਾਚਾ ਕਾਮ ਸਾਚਾ ਧਾਮ ਆਪਣਾ ਆਪ ਉਪਾਇਆ। ਪ੍ਰਭ ਸਾਚੇ ਪਾਇਆ ਸਾਚਾ ਫੇਰਾ। ਬੇਮੁਖਾਂ ਹੋਏ ਸ਼ਹਿਰ ਅੰਧੇਰਾ। ਗੁਰਸਿਖਾਂ ਹੋਏ ਨਿਜ ਸਵੇਰਾ। ਕਲਜੁਗ ਅੰਤ ਅੰਤਕਾਲ ਪ੍ਰਭ ਕਰਾਏ ਹੇਰਾ ਫੇਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਏ ਅਗਨ ਲਗਾਏ ਬੇਮੁਖ ਖਪਾਏ ਨਾ ਲਾਏ ਦੇਰਾ। ਸਾਚਾ ਪ੍ਰਭ ਸਰਬ ਭੁਲਾਇਆ। ਲਬ ਲੋਭ ਹੰਕਾਰ ਵਸਾਇਆ। ਕਾਮ ਕਰੋਧ ਵਿਚ ਜੀਵ ਫਸਾਇਆ। ਗੁੁਰਮੁਖ ਸਾਚੇ ਪ੍ਰਭ ਆਤਮ ਸੋਧ ਸਰਨ ਲਗਾਇਆ। ਗਿਆਨ ਬੋਧ ਬੋਧ ਗਿਆਨ ਪ੍ਰਭ ਸ਼ਬਦ ਲਿਖਾਇਆ। ਚਰਨ ਧਿਆਨ ਗੁਰਸਿਖ ਰਖਾਇਆ। ਵਡ ਦੇਵੇ ਦਾਨੀ ਦਾਨ, ਜਨ ਸੋਹੰ ਝੋਲੀ ਪਾਇਆ। ਤੋੜੇ ਸਰਬ ਅਭਿਮਾਨ ਨਿਹਕਲੰਕ ਕਲ ਜੋਤ ਪਰਗਟਾਇਆ। ਸਰਬ ਜਨਾਂ ਪ੍ਰਭ ਜਾਣੀ ਜਾਣ, ਆਪ ਅਭੁੱਲ ਜਗਤ ਭੁਲਾਇਆ। ਭਗਤ ਚੁਕਾਏ ਕਾਨ, ਪ੍ਰਭ ਸਾਚੇ ਦੀ ਸਾਚੀ ਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖ ਜੋਤ ਸਰੂਪੀ ਭੇਖ, ਵਿਚ ਦਿੱਲੀ ਆਏ ਲਿਖਾਇਆ। ਪ੍ਰਭ ਚਰਨ ਟਿਕਾਏ ਦਿੱਲੀ। ਚਾਰ ਕੁੰਟ ਸ੍ਰਿਸ਼ਟੀ ਹਿਲੀ। ਕਲਜੁਗ ਜੀਵ ਜਿਉਂ ਆਵਿਉਂ ਨਿਕਲੀ ਇੱਟ ਪਿਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਲ ਆਪ ਵਰਤਾਏ, ਵਾਲੀ ਹਿੰਦ ਪਕੜ ਉਠਾਏ, ਜਮਨ ਕਿਨਾਰੇ ਚਰਨ ਟਿਕਾਏ, ਜੋਤ ਪਰਗਟਾਏ ਆਏ ਆਏ ਦਿੱਲੀ। ਸੰਤ ਮਨੀ ਸਿੰਘ ਸਤਿਵਾਦ। ਸਾਚਾ ਸ਼ਬਦ ਪ੍ਰਭ ਵਜਾਇਆ ਨਾਦ। ਸਾਚੇ ਸੰਤ ਪ੍ਰਭ ਅਬਿਨਾਸ਼ੀ ਕਲਜੁਗ ਲਿਆ ਲਾਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਹੁਕਮ ਸੁਣਾਇਆ, ਸੇਵਾ ਲਾਇਆ, ਸ਼ਬਦ ਉਪਾਇਆ ਬੋਧ ਅਗਾਧ। ਸਾਚੇ ਸੰਤ ਸ਼ਬਦ ਸੁਣਾਏ। ਆਪਣੀ ਕਾਰੇ ਆਪੇ ਲਾਏ। ਆਪਣੇ ਵਿਹਾਰੇ ਆਪ ਚਲਾਏ। ਕੋਈ ਨਾ ਪਾਵੇ ਸਾਰੇ ਜੋਤ ਸਰੂਪੀ ਖੇਲ ਰਚਾਏ। ਆਦਿ ਅੰਤ ਨਾ ਪਾਰਾਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਪਿਤ ਆਪ ਬਨਵਾਰੇ। ਸਾਚੀ ਬਣਤ ਆਪ ਬਣਾਇਆ। ਸੰਤ ਮਨੀ ਸਿੰਘ ਸ਼ਬਦ ਉਪਾਇਆ। ਸੰਤ ਮਨੀ ਸਿੰਘ ਹੁਕਮ ਸੁਣਾਇਆ। ਸੰਤ ਮਨੀ ਸਿੰਘ ਪ੍ਰਭ ਸੇਵਾ ਲਾਇਆ। ਸੰਤ ਮਨੀ ਸਿੰਘ ਧੰਨ ਧੰਨ ਧੰਨ ਹਰਿ ਰਸਨਾ ਗਾਇਆ। ਸੰਤ ਮਨੀ ਸਿੰਘ ਪ੍ਰਭ ਸਾਚਾ ਸਾਚੇ ਦਾ ਪੂਰ ਕਾਮ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਧੰਦੇ ਸਾਚਾ ਸੰਤ ਲਗਾਇਆ। ਸਾਚੇ ਸੰਤ ਸ਼ਬਦ ਉਪਾ ਕੇ। ਪ੍ਰਭ ਅਬਿਨਾਸ਼ੀ ਜੋਤ ਜਗਾ ਕੇ। ਸਚ ਘਰ ਸਚ ਦਰ ਦੀ ਬੂਝ ਬੁਝਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਸੇਵਾ ਸਾਚੇ ਸੰਤ ਲਗਾ ਕੇ। ਸਾਚੇ ਸੰਤ ਪ੍ਰਭ ਸੇਵਾ ਲਾਈ। ਸਾਚੇ ਸੰਤ ਇਹ ਬਣਤ ਬਣਾਈ। ਸਾਚੇ ਸੰਤ ਪ੍ਰਭ ਦਇਆ ਕਮਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੈਠ ਇਕੰਤ ਪੁਰੀ ਘਨਕ ਏਕਾ ਜੋਤ ਦੇ ਜਗਾਈ। ਏਕਾ ਜੋਤ ਆਤਮ ਉਜਿਆਰੇ। ਏਕਾ ਸ਼ਬਦ ਏਕਾ ਧੁਨਕਾਰੇ। ਸੰਤ ਮਨੀ ਸਿੰਘ ਸਾਚੇ ਪ੍ਰਭ ਦਰ ਦਰਬਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਰੈਣ ਦਿਵਸ ਕਰੇ ਨਿਮਸਕਾਰੇ। ਸਾਚਾ ਸੰਤ ਕਰੇ ਪੁਕਾਰ। ਪ੍ਰਭ ਅਬਿਨਾਸ਼ੀ ਪਾਵੇ ਸਾਰ। ਦੇਵੇ ਹੁਕਮ ਆਪ ਗਿਰਧਾਰ। ਲੇਖ ਲਿਖਾਏ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਉਪਜਾਵੇ ਸਾਚੀ ਧੁਨਕਾਰ। ਸਾਚੇ ਸੰਤ ਡੇਰਾ ਲਾਇਆ। ਦਿਵਸ ਰੈਣ ਪ੍ਰਭ ਸੇਵ ਕਮਾਇਆ। ਸਾਲ ਤਿੰਨ ਬਹਿਣ ਨਾ ਪਾਇਆ। ਆਤਮ ਬੰਨ੍ਹ ਪ੍ਰਭ ਸ਼ਬਦ ਚਲਾਇਆ। ਵਡ ਵਡ ਜਨ ਪ੍ਰਭ ਸਾਚੇ ਸੰਤ ਸੇਵਾ ਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਧੁਨ ਦੇ ਉਪਜਾਇਆ। ਸ਼ਬਦ ਸੁਰਤ ਹੁਕਮ ਸੁਣਾਏ। ਆਤਮ ਸਾਚੀ ਬੂਝ ਬੁਝਾਏ। ਲਿਖਿਆ ਲੇਖ ਨਾ ਕੋਈ ਮਿਟਾਏ। ਜਗਤ ਭੇਖ ਪ੍ਰਭ ਰਿਹਾ ਦਿਖਾਏ। ਸਾਚਾ ਧਾਮ ਸਾਚਾ ਨਾਮ ਸਾਚਾ ਕਾਮ ਵੇਖ ਪ੍ਰਭ ਨਿਸ਼ਾਨ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਹੁਕਮ ਸੁਣਾਏ। ਸਾਚੇ ਸੰਤ ਸਚ ਨਿਸ਼ਾਨਾ। ਉਪਜੇ ਧਾਮ ਜਗਤ ਮਹਾਨਾ। ਪੂਰਨ ਕਾਮ ਕਰੇ ਭਗਵਾਨਾ। ਜਗਾਏ ਜੋਤ ਵਾਲੀ ਦੋ ਜਹਾਨਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਧਾਮ ਅੰਤਕਾਲ ਕਲ ਆਪ ਸੁਹਾਨਾ। ਸਾਚੇ ਸੰਤ ਹੁਕਮ ਕਮਾਇਆ। ਪ੍ਰਭ ਅਬਿਨਾਸ਼ੀ ਜੋ ਸੁਣਾਇਆ। ਦਿਵਸ ਰੈਣ ਪ੍ਰਭ ਸੇਵਾ ਲਾਇਆ। ਨਾ ਮਿਲੇ ਬਹਿਣ ਸ਼ਬਦ ਧੁਨ ਪ੍ਰਭ ਉਪਜਾਇਆ। ਸਾਚਾ ਲਹਿਣਾ ਲੈਣ ਜਿਸ ਜਨ ਸੇਵ ਕਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਗਹਿਣਾ ਤਨ ਪਹਿਨਾਇਆ। ਗੁਰ ਧਾਮ ਸੰਤ ਤਜਾਏ। ਵਿਚ ਪਰਭਾਸ ਬੈਠੇ ਆਏ। ਪ੍ਰਭ ਅਬਿਨਾਸ਼ ਸ਼ਬਦ ਜਣਾਏ। ਹਿਰਦੇ ਵਾਸ ਰਿਹਾ ਸੁਣਾਏ। ਹੋਇਆ ਦਾਸ ਸੀਸ ਝੁਕਾਏ। ਕਾਰਜ ਰਾਸ ਨਿਸ਼ਾਨ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਸ਼ਬਦ ਵਿਚ ਕਾਨ ਸੁਣਾਏ। ਸਚ ਧਾਮ ਸਚ ਨਿਸ਼ਾਨਾ। ਪੂਰ ਕਰਾਏ ਪ੍ਰਭ ਸਾਚੇ ਕਾਮਾ। ਚਰਨ ਟਿਕਾਏ ਘਨਈਆ ਸ਼ਾਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਉਪਜਾਏ ਆਪਣਾ ਧਾਮਾ। ਸਾਚਾ ਧਾਮ ਆਪ ਉਪਜਾਏ। ਸਾਚਾ ਕਾਮ ਆਪ ਕਰਾਏ। ਸਾਚਾ ਰਾਮ ਜੋਤ ਪਰਗਟਾਏ। ਘਨਈਆ ਸ਼ਾਮ ਨਾਮ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਪੂਰਨ ਆਸ ਕਰਾਏ। ਰਾਜਨ ਰਾਜ ਆਪ ਵਡ ਰਾਜਾ। ਸਾਜਨ ਸਾਜ ਆਪ ਵਡ ਸਾਜਾ। ਤਾਜਨ ਤਾਜ ਆਪ ਵਡ ਤਾਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੱਖੇ ਲਾਜ ਗੁਰ ਗਰੀਬ ਨਿਵਾਜ਼ਾ। ਸਾਚੇ ਸੰਤ ਮੇਖ ਲਗਾਈ। ਧਰਮ ਵੇਖ ਲੇਖ ਲਿਖਾਈ। ਜੋਤ ਸਰੂਪ ਕਰੇ ਭੇਖ ਆਪ ਰਘੁਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਕਲਜੁਗ ਆਪਣਾ ਚਰਨ ਆਏ ਟਿਕਾਈ। ਆਪਣੇ ਚਰਨ ਆਪ ਟਿਕਾ ਕੇ। ਸਾਚਾ ਦਰ ਦਰਬਾਰ ਲਗਾ ਕੇ। ਝੂਠਾ ਰਾਜ ਨਸ਼ਟ ਕਰਾ ਕੇ। ਏਕਾ ਤਾਜ ਨਿਹਕਲੰਕ ਸੀਸ ਰਖਾ ਕੇ। ਸੋਹੰ ਅਵਾਜ਼ ਚਾਰ ਕੁੰਟ ਲਗਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਹਿੰਦ ਸਰਨ ਲਗਾ ਕੇ। ਵਾਲੀ ਹਿੰਦ ਝੂਠਾ ਮਾਣ। ਆਪਣਾ ਆਪ ਆਪ ਪਛਾਣ। ਕਲਜੁਗ ਭੁਲ ਨਾ ਹੋ ਨਿਧਾਨ। ਪ੍ਰਭ ਸਾਚਾ ਤੋੜੇ ਸਰਬ ਅਭਿਮਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਬਲੀ ਬਲਵਾਨ। ਸਾਚੇ ਸੰਤ ਧਾਮ ਉਪਜਾਇਆ। ਬਣਾਈ ਬਣਤ ਪ੍ਰਭ ਕਰਮ ਕਮਾਇਆ। ਵਡ ਰਾਜੇ ਰਾਜਵੰਤ ਪ੍ਰਭ ਸੇਵਾ ਲਾਇਆ। ਮਹਿੰਮਾ ਅਗਣਤ ਕਿਸੇ ਭੇਦ ਨਾ ਪਾਇਆ। ਹੋਏ ਅੰਤ ਪ੍ਰਭ ਜੋਤ ਜਗਾਇਆ। ਬੈਠੇ ਇਕੰਤ ਸਾਚਾ ਧਾਮ ਸੁਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਹਿੰਦ ਸਰਨ ਲਗਾਇਆ। ਵਾਲੀ ਹਿੰਦ ਪ੍ਰ੍ਰਭ ਸਰਨ ਲਗਾਏ। ਵਡ ਮਰਗਿੰਦ ਆਪ ਅਖਵਾਏ। ਸੁਰਪਤ ਰਾਜਾ ਇੰਦ ਸਿਰ ਛਤਰ ਝੁਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਜੋਤ ਪਰਗਟਾਏ। ਜੋਤ ਪਰਗਟਾਏ ਪ੍ਰਭ ਜਗਦੀਸ। ਏਕਾ ਛਤਰ ਝੁਲਾਏ ਸਾਚੇ ਸੀਸ। ਭੇਖ ਮਿਟਾਏ ਬੀਸ ਇਕੀਸ। ਝੂਠਾ ਤਾਜ ਝੂਠਾ ਰਾਜ ਕੋਇ ਨਾ ਕਰੇ ਪ੍ਰਭ ਸਾਚੇ ਕੀ ਰੀਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਜਾਏ ਪੀਸ। ਸਾਚੇ ਧਾਮ ਜੋਤ ਪਰਗਟਾ। ਸਾਚਾ ਦੀਪਕ ਮਾਤ ਜਗਾ। ਆਪ ਆਪਣਾ ਪ੍ਰਭ ਉਪਾ। ਸਾਚਾ ਕਰਮ ਜਗਤ ਕਮਾ। ਝੂਠਾ ਭਰਮ ਸਰਬ ਗਵਾ। ਏਕਾ ਧਰਮ ਜਗਤ ਵਰਤਾ। ਏਕਾ ਵਰਨ ਆਪ ਅਖਵਾ। ਏਕਾ ਸਰਨ ਨਿਹਕਲੰਕ ਤੇਰਾ ਨਾਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਏ ਮਾਣ ਰਖਾਏ ਵਾਲੀ ਹਿੰਦ ਸਰਨ ਲਗਾ। ਵਾਲੀ ਹਿੰਦ ਪ੍ਰਭ ਸਰਨ ਲਗਾਏ। ਆਪਣੀ ਸੇਵਾ ਆਪ ਕਰਾਏ। ਸਾਚਾ ਮੇਵਾ ਨਾਮ ਦਵਾਏ। ਅਲਖ ਅਭੇਵਾ ਦਇਆ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛਤਰ ਸੀਸ ਆਪਣੇ ਆਪ ਝੁਲਾਏ। ਸਾਚਾ ਛਤਰ ਸੀਸ ਝੁਲਾਰ। ਵਾਲੀ ਹਿੰਦ ਪ੍ਰਭ ਚਰਨ ਦਵਾਰ। ਦੋਏ ਜੋੜ ਕਰੇ ਨਿਮਸਕਾਰ। ਸ੍ਰਿਸ਼ਟ ਸਬਾਈ ਹੋਏ ਪਨਿਹਾਰ। ਸੋਹੰ ਸ਼ਬਦ ਕਰਾਏ ਜੈ ਜੈ ਜੈਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲਜੁਗ ਜੋਤ ਸਰੂਪੀ ਲਏ ਅਵਤਾਰ। ਵੇਲੇ ਅੰਤ ਸਭ ਪਛਤਾਵਣਾ। ਗਿਆ ਵਕ਼ਤ ਹੱਥ ਨਾ ਆਵਣਾ। ਸੋਹੰ ਰਥ ਪ੍ਰਭ ਚਲਾਵਣਾ। ਮਹਿੰਮਾ ਅਕਥ ਨਾ ਭੇਵ ਕਿਸੇ ਕਲ ਪਾਵਣਾ। ਸਾਚੀ ਵਥ ਗੁਰਸਿਖ ਗੁਰ ਦਰ ਸਦ ਝੋਲੀ ਪਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ ਅੰਤਕਾਲ ਕਲ ਵਕ਼ਤ ਸੁਹਾਵਣਾ। ਸਰਬ ਕਲ ਸਰਬ ਸਮਰਥਾ। ਬੇਮੁਖਾਂ ਪ੍ਰਭ ਪਾਏ ਨੱਥਾ। ਗੁਰਸਿਖਾਂ ਪ੍ਰਭ ਰੱਖੇ ਦੇ ਕਰ ਹੱਥਾ। ਸਾਚੇ ਲੇਖ ਲਿਖਾਏ ਮਾਥਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਚਲਾਵੇ ਸਾਚੀ ਗਾਥਾ। ਸੋਹੰ ਚਲੇ ਸਾਚੀ ਗਾਥਾ। ਆਪ ਚਲਾਏ ਤ੍ਰੈਲੋਕੀ ਨਾਥ। ਹੋਏ ਸਹਾਈ ਸਗਲਾ ਸਾਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖ ਲਿਖਾਏ ਸਾਚੇ ਮਾਥ। ਲਿਖਿਆ ਲੇਖ ਨਾ ਮੇਟੇ ਕੋਇ। ਆਪ ਲਿਖਾਏ ਵਾਲੀ ਜਹਾਨਾਂ ਦੋਏ। ਗੁਰਸਿਖ ਗੁਰ ਦਰ ਜਾਗੇ ਬੇਮੁਖ ਸੋਏ। ਕਲਜੁਗ ਜੀਵ ਹੋਏ ਅਭਾਗੇ, ਆਲਸ ਨਿੰਦਰਾ ਰਿਦੇ ਪਰੋਏ। ਨਿਹਕਲੰਕ ਜਨ ਸਰਨੀ ਲਾਗੇ ਮੈਲ ਆਤਮ ਪ੍ਰਭ ਦੇਵੇ ਧੋਏ। ਏਕਾ ਸ਼ਬਦ ਉਪਜਾਏ ਅਨਰਾਗੇ, ਗੁਰਮੁਖ ਵਿਰਲਾ ਸੁਣੇ ਕੋਇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਜਹਾਨਾਂ ਦੋਏ। ਵਾਹ ਵਾਹ ਗੁਰ ਆਇਆ ਸੂਰਾ। ਵਾਹ ਵਾਹ ਗੁਰ ਪਾਇਆ ਪੂਰਾ। ਵਾਹ ਵਾਹ ਦੁਖ ਮਿਟੇ ਵਸੂਰਾ। ਵਾਹ ਵਾਹ ਆਤਮ ਸੁਖ ਉਪਜਾਏ ਪ੍ਰਭ ਵਡ ਗੁਣ ਭਰਪੂਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਨਹਦ ਵਜਾਏ ਸਾਚੀ ਤੂਰਾ। ਵਾਹ ਵਾਹ ਦਰ ਮੰਗਲ ਗਾਇਆ। ਵਾਹ ਵਾਹ ਹਰਿ ਵਰ ਘਰ ਪਾਇਆ। ਵਾਹ ਵਾਹ ਜਨਮ ਮਰਨ ਗੇੜ ਕਟਾਇਆ। ਵਾਹ ਵਾਹ ਗੁਰਮੁਖ ਸਾਚੇ ਗੁਰ ਪੂਰੇ ਹਰਨ ਫਰਨ ਖੁਲ੍ਹਾਇਆ। ਵਾਹ ਵਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਿਰ ਤੇਰੇ ਹੱਥ ਟਿਕਾਇਆ। ਗੁਰਸਿਖ ਤੇਰੀ ਵਡਿਆਈ। ਪ੍ਰਭ ਸਾਚੇ ਤੇਰੀ ਬਣਤ ਬਣਾਈ। ਸਾਚਾ ਨਾਮ ਜਗਤ ਰਖਾਈ। ਸਾਚਾ ਥਾਉਂ ਆਪ ਸੁਹਾਈ। ਜੋਤੀ ਜੋਤ ਪ੍ਰਭ ਜੋਤ ਪਰਗਟਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰਾ ਹੋਏ ਸਹਾਈ। ਗੁਰਮੁਖ ਸਾਚੇ ਸਚ ਕਰ ਮਨ। ਪ੍ਰਭ ਸਾਚਾ ਆਤਮ ਜੋਤ ਜਗਾਵੇ ਤਨ। ਸੋਹੰ ਸ਼ਬਦ ਪ੍ਰਭ ਸੁਣਾਵੇ ਕੰਨ। ਆਪ ਕਢਾਏ ਗੁਰਮੁਖ ਸਾਚੇ ਤੇਰਾ ਆਤਮ ਜਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲੰਕਨਿਹ ਜੋਤ ਸਰੂਪ ਸਤਿ ਕਰ ਮੰਨ। ਸਾਚਾ ਪ੍ਰਭ ਸਤਿ ਕਰ ਮੰਨਣਾ। ਬੇੜਾ ਅੰਤ ਪ੍ਰਭ ਸਾਚੇ ਬੰਨ੍ਹਣਾ। ਚਰਨ ਲਾਗ ਕਲਜੁਗ ਪਾਰ ਲੰਘਣਾ। ਸੋਹੰ ਚਾੜ੍ਹੇ ਪ੍ਰਭ ਸਾਚੀ ਰੰਗਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਾਮ ਸਾਚਾ ਦਾਨ ਸਾਚਾ ਦਰਸ ਪ੍ਰਭ ਦਰ ਮੰਗਣਾ। ਦਰਸ ਦਾਨ ਪ੍ਰਭ ਆਪ ਦੇਵੇ। ਚਤੁਰ ਸੁਜਾਨ ਜਨ ਰਸਨਾ ਸੇਵੇ। ਰਸ ਮਹਾਨ ਪ੍ਰਭ ਆਤਮ ਲੇਵੇ। ਕੋਟ ਭਾਨ ਪ੍ਰਭ ਜੋਤ ਜਗੇਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਰਸ ਦਾਨ ਅਲਖ ਅਭੇਵੇ। ਆਪ ਅਲਖ ਗੁਰਮੁਖ ਸਾਚੇ ਕੀਨੇ ਵੱਖ। ਸ੍ਰਿਸ਼ਟ ਸਬਾਈ ਹੋਏ ਭੱਖ। ਗੁਰਮੁਖ ਸਾਚੇ ਪ੍ਰਭ ਸਾਚਾ ਲਏ ਰੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਜਲਾਏ ਜਿਉਂ ਬਸੰਤਰ ਕੱਖ। ਗੁਰਸਿਖ ਗੁਰ ਦਰ ਸਾਚਾ ਵਰ। ਅਵਤਾਰ ਨਰ ਸਰਨ ਪਰ। ਮਾਤ ਤਰ ਕਰਮ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਏ ਜੋੜ ਚਰਨ ਨਿਮਸਕਾਰ ਕਰ। ਗੁਰ ਚਰਨ ਗੁਰਸਿਖ ਨਿਮਸਕਾਰੇ। ਸਾਚਾ ਪ੍ਰਭ ਸਦ ਬਲਿਹਾਰੇ। ਆਵੇ ਜਾਵੇ ਵਾਰੋ ਵਾਰੇ। ਜੋਤ ਪਰਗਟਾਏ ਵਿਚ ਸੰਸਾਰੇ। ਭਗਤ ਉਧਾਰੇ ਪਾਵੇ ਸਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪਰਗਟ ਜੋਤ ਨਿਹਕਲੰਕ ਕਲ ਨਾਮ ਧਰਾਰੇ। ਸਾਚਾ ਪ੍ਰਭ ਭਗਤ ਉਧਾਰਨ। ਆਪ ਕਰਾਏ ਪੂਰਨ ਕਾਰਨ। ਸਰਬ ਜਨਾਂ ਦੀ ਪਾਵੇ ਸਾਰਨ। ਦੁਖ ਦਰਦ ਪ੍ਰਭ ਨਿਵਾਰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦਰ ਘਰ ਆਇਆ, ਪ੍ਰਭ ਸਾਚਾ ਕਾਜ ਸੁਵਾਰਨ। ਗੁਰਮੁਖ ਸਾਚੇ ਕਾਜ ਸਵਾਰਿਆ। ਕਰ ਕਿਰਪਾ ਪ੍ਰਭ ਪਾਰ ਉਤਾਰਿਆ। ਸੋਹੰ ਸਾਚਾ ਨਾਮ ਰਿਦੇ ਵਿਚਾਰਿਆ। ਪ੍ਰਭ ਸਾਚਾ ਆਏ ਚਲ ਦਰ ਦਰਬਾਰਿਆ। ਗੁਰਮੁਖ ਨਾਮ ਅਟੱਲ ਵਿਚ ਸੰਸਾਰਿਆ। ਸ੍ਰਿਸ਼ਟ ਸਬਾਈ ਜਾਏ ਹੱਲ, ਗੁਰਮੁਖ ਸੋਹੇ ਪ੍ਰਭ ਚਰਨ ਦਵਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਸਦ ਸਦ ਚਰਨ ਬਲਿਹਾਰਿਆ। ਚਰਨ ਲਾਗ ਮਿਲੇ ਵਡਿਆਈ। ਚਰਨ ਲਾਗ ਭਗਤ ਤਰ ਜਾਈ। ਚਰਨ ਲਾਗ ਜਗਤ ਨਾਮ ਰਹਿ ਜਾਈ। ਚਰਨ ਲਾਗ ਦੁਰਮਤ ਮੈਲ ਗਵਾਈ। ਚਰਨ ਲਾਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਆਪ ਸਹਾਈ। ਸਾਚਾ ਪ੍ਰਭ ਸਦਾ ਸਹਾਇਆ। ਗੁਰਮੁਖ ਸਾਚੇ ਸਿਰ ਹੱਥ ਟਿਕਾਇਆ। ਸਾਚੀ ਨਾਮ ਵਥ ਪ੍ਰਭ ਝੋਲੀ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਜੋਤ ਸਰੂਪੀ ਮੇਲ ਮਿਲਾਇਆ। ਮਾਣ ਮੋਹ ਜਗਤ ਤਿਆਗੇ। ਪ੍ਰਭ ਸਾਚੇ ਦੀ ਸਰਨੀ ਲਾਗੇ। ਸਤਿਜੁਗ ਲਗਾਇਆ ਪ੍ਰਭ ਪਹਿਲੀ ਮਾਘੇ। ਸਤਿ ਸਤਿ ਸਤਿ ਵਰਤਾਇਆ ਸਾਧ ਸੰਗਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਚਲਾਇਆ ਅਨਰਾਗੇ। ਅਨਰਾਗ ਸ਼ਬਦ ਚਲਾਇਆ। ਸੋਹੰ ਨਾਦ ਆਪ ਵਜਾਇਆ। ਬੋਧ ਅਗਾਧ ਭੇਦ ਖੁਲ੍ਹਾਇਆ। ਗੁਰਮੁਖ ਸਾਚੇ ਪ੍ਰਭ ਆਤਮ ਸਾਧ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਦਇਆ ਕਮਾਇਆ। ਵੇਖੇ ਦਰਸ ਗੁਰ ਦਰ ਆਏ। ਪੂਰਨ ਆਸ ਪ੍ਰਭ ਕਰਾਏ। ਆਤਮ ਹਰਸ ਸਰਬ ਮਿਟਾਏ। ਆਤਮ ਸ਼ਬਦ ਪ੍ਰਭ ਬਰਸ ਬਰਸ ਕਰ ਪ੍ਰਭ ਤ੍ਰਿਖਾ ਮਿਟਾਏ। ਗੁਰ ਚਰਨ ਪਰਸ ਪਰਸ ਕਰ, ਗੁਰਸਿਖ ਮਾਨਸ ਜਨਮ ਸੁਫਲ ਕਰਾਏ। ਬੇਮੁਖ ਕਲ ਰਹੇ ਤਰਸ, ਪ੍ਰਭ ਅਬਿਨਾਸ਼ੀ ਨਜ਼ਰ ਨਾ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਰਸ ਸਿੰਘ ਲਛਮਣ ਦਰ ਤੇਰੇ ਘਰ ਆਏ। ਸਾਚੇ ਦਰ ਜੋਤ ਜਗਾਈ। ਸਾਚਾ ਦਰ ਆਪ ਦਵਾਈ। ਧਰਨੀ ਧਰ ਦਇਆ ਕਮਾਈ। ਜੋਤ ਨਿਰੰਜਣ ਪ੍ਰਭ ਪਰਗਟਾਈ। ਦੁਖ ਭੈ ਭੰਜਨ ਬਣਤ ਬਣਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਸਾਚੇ ਦਰ ਮਿਲੇ ਵਡਿਆਈ। ਸਾਂਤਕ ਸਤਿ ਸਤਿ ਵਰਤਾਵੇ। ਸਾਂਤਕ ਆਪਣਾ ਰੰਗ ਚੜ੍ਹਾਵੇ। ਸਾਂਤਕ ਸਾਚਾ ਨਾਮ ਰਖਾਵੇ। ਸਾਂਤਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਝੋਲੀ ਪਾਵੇ। ਸਾਂਤਕ ਤੇਰਾ ਸਚ ਵਰਤਾਰਾ। ਸਾਂਤਕ ਵਰਤੇ ਵਿਚ ਸੰਸਾਰ। ਸਾਂਤਕ ਦੇਵੇ ਸੋਹੰ ਨਾਮ ਅਧਾਰ। ਸਾਂਤਕ ਸਤਿ ਸਤਿ ਸਤਿ ਸਰੂਪ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਨਿਰੰਕਾਰ। ਸਾਂਤਕ ਸਾਚਾ ਸਾਚਾ ਰੂਪ। ਸਾਂਤਕ ਦੇਵੇ ਸਤਿਜੁਗ ਪ੍ਰਭ ਸਾਚਾ ਭੂਪ। ਸਾਂਤਕ ਵਰਤੇ ਉਪਰ ਧਰਤੇ ਜੋਤ ਜਗਾਈ ਪ੍ਰਭ ਸਾਚੇ ਕਰਤੇ ਵਿਚ ਸ੍ਰਿਸ਼ਟ ਅੰਧ ਕੂਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਂਤਕ ਵਰਤਾਵੇ ਸਤਿ ਸਰੂਪ। ਸਾਂਤਕ ਤੇਰਾ ਸਾਚਾ ਤਾਣ। ਸਾਂਤਕ ਵਰਤੇ ਵਿਚ ਜਹਾਨ। ਸਾਂਤਕ ਸਾਂਤ ਦੇਵੇ ਵਡ ਗੁਣੀ ਨਿਸ਼ਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਸਤਿ ਸਤਿ ਸਤਿ ਕਰੇ ਵਰਤਾਨ। ਸਤਿ ਸਤਿ ਸਤਿ ਹੋਏ ਵਰਤਾਰਾ। ਸਤਿਜੁਗ ਲਾਏ ਪ੍ਰਭ ਗਿਰਧਾਰਾ। ਏਕਾ ਨਾਮ ਧਰਾਏ ਵਿਚ ਸੰਸਾਰਾ। ਜਗਤ ਭੇਖ ਮੇਟ ਮਿਟਾਏ, ਏਕਾ ਰੰਗ ਚੜ੍ਹਾਏ ਜੋਤ ਜਗਾਏ ਤੀਨ ਲੋਕ ਕਰੇ ਅਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਟ ਮਿਟਾਏ ਕਲਜੁਗ ਧੁੰਦੂਕਾਰਾ। ਕਲਜੁਗ ਮਿਟੇ ਅੰਧ ਅੰਧਿਆਰਾ। ਜੋਤ ਜਗਾਵੇ ਪ੍ਰਭ ਅਪਾਰਾ। ਨਿਹਕਲੰਕ ਕਲ ਲਿਆ ਅਵਤਾਰਾ। ਸਤਿਜੁਗ ਲਗਾਏ ਵਿਚ ਸੰਸਾਰਾ। ਏਕਾ ਦਰ ਦਰਬਾਰ ਰਖਾਏ ਚਾਰ ਵਰਨ ਆਏ ਗੁਰ ਦਰ ਦਰਬਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਧਰਾਏ ਜੋਤ ਸਰੂਪੀ ਨਿਹਕਲੰਕ ਅਵਤਾਰਾ। ਸਤਿਜੁਗ ਸਾਚਾ ਮਾਰਗ ਲਾਇਆ। ਵਿਚ ਮਾਤ ਪ੍ਰਭ ਜਨਮ ਦਵਾਇਆ। ਰਾਓ ਉਮਰਾਓ ਸਰਬ ਮਿਟਾਇਆ। ਵਰਨ ਬਰਨ ਪ੍ਰਭ ਇਕ ਕਰਾਇਆ। ਸਾਚਾ ਧਰਮ ਜਗਤ ਚਲਾਇਆ। ਏਕਾ ਸਰਨ ਨਿਹਕਲੰਕ ਰਖਾਇਆ। ਸੋਹੰ ਸਾਚਾ ਡੰਕ ਪ੍ਰਭ ਵਜਾਇਆ। ਰਾਓ ਰੰਕ ਰੰਕ ਰਾਓ ਪ੍ਰਭ ਇਕ ਕਰਾਇਆ। ਸੁਹਾਏ ਥਾਨ ਬੰਕ ਜਿਥੇ ਪ੍ਰਭ ਚਰਨ ਟਿਕਾਇਆ। ਇਕ ਰਖਾਏ ਏਕਾ ਅੰਕ, ਏਕੰਕਾਰ ਏਕਾ ਨਾਮ ਧਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਮਾਰਗ ਲਾਇਆ। ਸਤਿਜੁਗ ਪ੍ਰਭ ਮਾਣ ਦਵਾਏ। ਸੋਹੰ ਸਾਚਾ ਦਾਨ ਪ੍ਰਭ ਝੋਲੀ ਪਾਏ। ਵਡ ਗੁਣੀ ਨਿਧਾਨ ਇਹ ਦਇਆ ਕਮਾਏ। ਤੋੜੇ ਸਰਬ ਅਭਿਮਾਨ, ਸਿਰ ਹੱਥ ਟਿਕਾਏ। ਰਾਓ ਰੰਕ ਰੰਕ ਰਾਜਾਨ ਪ੍ਰਭ ਇਕ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਬਾਣ ਲਗਾਏ। ਸੋਹੰ ਸਾਚਾ ਬਾਣ ਲਗਾਇਆ। ਏਕਾ ਆਣ ਜਗਤ ਲਿਖਾਇਆ। ਸਚ ਨਿਸ਼ਾਨ ਨਿਹਕਲੰਕ ਸੋਹੰ ਸਾਚਾ ਨਾਮ ਚਲਾਇਆ। ਭਗਤ ਭਗਵਾਨ ਪਰਗਟ ਆਪ, ਪ੍ਰਭ ਸਾਚੇ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਨਿਹਕਲੰਕ ਆਪਣਾ ਭੇਵ ਚੁਕਾਇਆ। ਆਪ ਆਪਣਾ ਭੇਵ ਚੁਕਾਏ। ਗੁਰਮੁਖ ਸਾਚੇ ਬੂਝ ਬੁਝਾਏ। ਬੇਮੁਖ ਵੇਖੇ ਪ੍ਰਭ ਦਿਸ ਨਾ ਆਏ। ਆਤਮ ਵਿਚ ਹੰਕਾਰ ਰਖਾਏ। ਮਦਿਰਾ ਮਾਸ ਰਸਨ ਆਹਾਰ ਬਣਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਅੰਤਕਾਲ ਕਲਜੁਗ ਦੇ ਸਜ਼ਾਏ। ਗੁਰਮੁਖ ਸਾਚੇ ਪ੍ਰਭ ਚਰਨ ਪਿਆਰਾ। ਸੋਹੰ ਦੇਵੇ ਨਾਮ ਅਧਾਰਾ। ਬੇਮੁਖ ਦਰ ਹੋਏ ਖੁਆਰਾ। ਮਦਿਰਾ ਮਾਸ ਰਸਨ ਅਹਾਰਾ। ਗੁਰਮੁਖ ਸਾਚੇ ਪ੍ਰਭ ਭਰੇ ਭੰਡਾਰਾ। ਏਕਾ ਜੋਤ ਕਰੇ ਉਜਿਆਰਾ। ਬੇਮੁਖ ਦਰ ਆਏ ਗਏ ਝੱਖ ਮਾਰਾ। ਆਤਮ ਤ੍ਰਿਖ ਸਦ ਹੰਕਾਰਾ। ਗੁਰਮੁਖ ਪ੍ਰਭ ਦਰ ਆਏ ਚਰਨ ਕਰੇ ਨਿਮਸਕਾਰਾ। ਸੋਹੰ ਦੇਵੇ ਨਾਮ ਅਧਾਰਾ। ਕਰ ਕਿਰਪਾ ਪ੍ਰਭ ਪਾਰ ਉਤਾਰਾ। ਬੇਮੁਖ ਆਤਮ ਸਦ ਵਿਕਾਰਾ। ਸੋਹੰ ਮਾਰੇ ਪ੍ਰਭ ਖੰਡਾ ਦੋ ਧਾਰਾ। ਬੇਮੁਖ ਹੋਏ ਦੁਸ਼ਟ ਦੁਰਾਚਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦੀ ਪਾਵੇ ਸਾਰਾ। ਗੁਰਮੁਖ ਸਾਚੇ ਲਏ ਤਾਰ। ਬੇਮੁਖਾਂ ਪ੍ਰਭ ਕਰੇ ਖੁਆਰ। ਬੇੜਾ ਡੋਬੇ ਵਿਚ ਮੰਝਧਾਰ। ਨਾ ਦਿਸੇ ਆਰ ਨਾ ਪਾਰ। ਗੁਰਮੁਖ ਸਾਚੇ ਸੁਹਣ ਨਿਹਕਲੰਕ ਤੇਰੇ ਚਰਨ ਦਵਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਅੰਮ੍ਰਿਤ ਆਤਮ ਬਰਖੇ ਕਿਰਪਾ ਧਾਰ। ਅੰਮ੍ਰਿਤ ਆਤਮ ਪ੍ਰਭ ਚੁਆਇਆ। ਸੋਹੰ ਸਾਚਾ ਜਾਮ ਪਿਲਾਇਆ। ਜੋਤ ਸਰੂਪੀ ਪਰਗਟ ਜੋਤ ਦਰਸ ਘਨਈਏ ਸ਼ਾਮ ਦਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਨਾਉਂ ਧਰਾਇਆ। ਨਿਹਕਲੰਕ ਨਾਉਂ ਧਰਾਏ। ਨਿਹਕਲੰਕ ਜੋਤ ਜਗਾਏ। ਨਿਹਕਲੰਕ ਜਗਤ ਭੁਲਾਏ। ਨਿਹਕਲੰਕ ਆਪਣਾ ਭੇਵ ਆਪ ਛੁਪਾਏ। ਨਿਹਕਲੰਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਰਿਹਾ ਡੰਕ ਵਜਾਏ। ਨਿਹਕਲੰਕ ਨਾਮ ਨਿਰਬਾਨ। ਨਿਹਕਲੰਕ ਮੁਸ਼ਕਲਾਂ ਕਰੇ ਸਭ ਆਸਾਨ। ਨਿਹਕਲੰਕ ਗੁਣੀ ਗੁਣ ਨਿਧਾਨ। ਨਿਹਕਲੰਕ ਵਡ ਬਲਵਾਨ। ਨਿਹਕਲੰਕ ਮੇਲ ਮਿਲਾਏ ਭਗਤ ਭਗਵਾਨ। ਨਿਹਕਲੰਕ ਜੋਤ ਜਗਾਏ ਵਿਚ ਦੇਹ ਮਹਾਨ। ਨਿਹਕਲੰਕ ਏਕਾ ਸ਼ਬਦ ਉਪਜਾਏ ਸੁਣਾਏ ਕਾਨ। ਨਿਹਕਲੰਕ ਗੁਰਮੁਖ ਸਾਚੇ ਜੋਤ ਸਰੂਪੀ ਸਾਚਾ ਜਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਕਰਾਏ ਰੰਕ ਰਾਜਾਨ। ਨਿਹਕਲੰਕ ਨੇਤਰ ਪੇਖ। ਨਿਹਕਲੰਕ ਪ੍ਰਭ ਸਾਚਾ ਵੇਖ। ਨਿਹਕਲੰਕ ਜੋਤ ਸਰੂਪੀ ਕੀਆ ਭੇਖ। ਨਿਹਕਲੰਕ ਜਗਤ ਲਿਖਾਏ ਸਾਚੇ ਲੇਖ। ਨਿਹਕਲੰਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਰਿਹਾ ਵੇਖ। ਆਪੇ ਵੇਖੇ ਵੇਖ ਵਖਾਏ। ਬੇਮੁਖਾਂ ਪ੍ਰਭ ਦਿਸ ਨਾ ਆਏ। ਗੁਰਸਿਖਾਂ ਪ੍ਰਭ ਬੂਝ ਜੋਤ ਸਰੂਪੀ ਦਰਸ ਦਿਖਾਏ। ਅਗਿਆਨ ਅੰਧੇਰ ਸਰਬ ਮਿਟਾਏ। ਏਕਾ ਧਿਆਨ ਚਰਨ ਲਗਾਏ। ਬ੍ਰਹਮ ਗਿਆਨ ਬੂਝ ਬੁਝਾਏ। ਗੁਣ ਨਿਧਾਨ ਦਇਆ ਕਮਾਏ। ਆਤਮ ਸੁੰਨ ਖੋਲ੍ਹ ਵਖਾਏ। ਸਾਚੀ ਰੁਣ ਝੁਣ ਆਪ ਉਪਜਾਏ। ਗੁਰਮੁਖ ਵਿਰਲੇ ਚੁਣ ਪ੍ਰਭ ਸਰਨ ਲਗਾਏ। ਸੋਹੰ ਸਾਚੀ ਧੁਨ ਪ੍ਰਭ ਨਾਦ ਵਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਚਰਨ ਲਾਗ ਦਵਾਰ ਦਸਮ ਖੋਲ੍ਹ ਵਖਾਏ। ਦਸਮ ਦਵਾਰ ਪ੍ਰਭ ਖੁਲ੍ਹਾਏ। ਏਕਾ ਆਕਾਰ ਜੋਤ ਕਰਾਏ। ਪ੍ਰਭ ਨਿਰਾਹਾਰ ਨਜ਼ਰੀ ਆਏ। ਜਨਮ ਸੁਧਾਰ ਗੁਰਸਿਖ ਤਰ ਜਾਏ। ਭਗਤ ਅਧਾਰ ਵਿਚ ਰਿਹਾ ਸਮਾਏ। ਨਦਰੀ ਨਦਰ ਕਰ ਜਾਏ ਪਾਰ ਜੋ ਜਨ ਆਏ ਸਰਨੀ ਸੀਸ ਝੁਕਾਏ। ਅੰਤਕਾਲ ਨਾ ਹੋਏ ਖੁਆਰ, ਪ੍ਰਭ ਸਾਚਾ ਮੇਲ ਮਿਲਾਏ। ਮਾਨਸ ਜਨਮ ਨਾ ਆਏ ਹਾਰ, ਬਾਂਹੋਂ ਪਕੜ ਲਏ ਤਰਾਏ। ਧਰਮ ਰਾਏ ਨਾ ਮਾਰੇ ਮਾਰ, ਜੋਤ ਸਰੂਪੀ ਪ੍ਰਭ ਮੇਲ ਮਿਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਿਰ ਤੇਰੇ ਹੱਥ ਟਿਕਾਏ। ਗੁਰਮੁਖ ਸਾਚਾ ਪ੍ਰਭ ਸਾਚਾ ਤਾਰੇ। ਅੰਤਕਾਲ ਕਲ ਪ੍ਰਭ ਆਏ ਖੜਾ ਦਵਾਰੇ। ਗੁਰ ਗੋਪਾਲ ਭਗਤ ਵਿਛਾਲ ਗੁਰਮੁਖ ਸਾਚਾ ਪਾਰ ਉਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਚਰਨ ਨਿਮਸਕਾਰੇ। ਗੁਰ ਚਰਨ ਨਿਮਸਕਾਰ। ਪ੍ਰਭ ਸਾਚਾ ਸਾਚੀ ਪਾਏ ਸਾਰ। ਆਪ ਆਪਣੀ ਜੋਤ ਪਰਗਟਾਏ ਚਲ ਆਏ ਭਗਤ ਦਵਾਰ। ਗੁਰਮੁਖ ਸਾਚੇ ਹੋਏ ਸਹਾਏ, ਦੇਵੇ ਵਡਿਆਈ ਵਿਚ ਸੰਸਾਰ। ਏਥੇ ਓਥੇ ਦੋਏ ਥਾਏਂ ਰੱਖੇ ਪਤਿ ਆਪ ਮੁਰਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦੁੱਤਰ ਜਾਏ ਤਾਰ। ਆਪੇ ਤਾਰੇ ਤਾਰਨਹਾਰਾ। ਪੈਜ ਸਵਾਰੇ ਪ੍ਰਭ ਗਿਰਧਾਰਾ। ਗੁਰਮੁਖ ਬੂਝੇ ਕਰ ਵਿਚਾਰਾ। ਦਰ ਘਰ ਸੂਝੇ ਪਾਵੇ ਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦਿਸਾਵੇ ਸਾਚਾ ਦਰ ਸਾਚਾ ਘਰ ਸਚਖੰਡ ਦਵਾਰਾ। ਸਚਖੰਡ ਪ੍ਰਭ ਦਵਾਰ। ਜੋਤ ਜਗੇ ਅਗੰਮ ਅਪਾਰ। ਏਕਾ ਹੋਏ ਜੋਤ ਅਕਾਰ। ਦਿਵਸ ਰੈਣ ਸੱਚੀ ਧੁਨਕਾਰ। ਗੁਰਮੁਖ ਸਾਚੇ ਪ੍ਰਭ ਦਰ ਬਹਿਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਸਦਾ ਨਿਰਹਾਰ। ਜੋਤ ਸਰੂਪ ਸਦਾ ਨਿਰਹਾਰਾ। ਮਹਿੰਮਾ ਅਨੂਪ ਸਦਾ ਨਿਰਾਹਾਰਾ। ਬਿਨ ਰੰਗ ਰੂਪ ਰਵੇ ਕਰਤਾਰਾ। ਵਿਚ ਅੰਧ ਕੂਪ ਏਕਾ ਜੋਤ ਕਰੇ ਉਜਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਕਲ ਦੇਵੇ ਮੇਟ ਝੂਠਾ ਪਸਰ ਪਸਾਰਾ। ਕਲਜੁਗ ਝੂਠਾ ਪਸਰ ਪਸਾਰ। ਝੂਠੀ ਸ੍ਰਿਸ਼ਟ ਝੂਠਾ ਵਿਹਾਰ। ਝੂਠੀ ਸ੍ਰਿਸ਼ਟ ਪ੍ਰਭ ਕਰੇ ਖੁਆਰ। ਆਤਮ ਭਰਿਸ਼ਟ ਮਦਿਰਾ ਮਾਸ ਕਰਨ ਆਹਾਰ। ਏਕਾ ਸਾਚੀ ਦ੍ਰਿਸ਼ਟ ਇਸ਼ਟ ਏਕਾ ਏਕੰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਨਿਹਕਲੰਕ ਨਰਾਇਣ ਨਰ ਅਵਤਾਰ। ਏਕਾ ਜੀਆ ਏਕਾ ਪੀਆ। ਏਕਾ ਜੋਤ ਏਕਾ ਦੀਆ। ਏਕਾ ਗੋਤ ਏਕਾ ਬੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਜੀਵ ਜੰਤ ਜੰਤ ਜੀਵ ਸਰਬ ਵਿਚ ਵਸਈਆ। ਜੀਵ ਜੰਤ ਆਪੇ ਵਸੇ। ਸਾਚੇ ਗੁਰਮੁਖ ਸੰਤ ਰਾਹ ਸਾਚਾ ਦੱਸੇ। ਬੇਮੁਖਾਂ ਅੰਧੇਰ ਜਿਉਂ ਚੰਦ ਮੱਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਤਮ ਜੋਤ ਜਗਾਏ ਕੋਟ ਰਵ ਸੱਸੇ। ਆਤਮ ਜੋਤ ਹੋਏ ਉਜਿਆਰ। ਗੁਰਮੁਖ ਪਾਏ ਪ੍ਰਭ ਦੀ ਸਾਰ। ਆਪਣਾ ਆਪ ਪ੍ਰਭ ਆਪ ਲਏ ਵਿਚਾਰ। ਹਉਮੇ ਪਾਪ ਉਤਰੇ ਤਾਪ ਪ੍ਰਭ ਦਰ ਲਏ ਉਤਾਰ। ਸੋਹੰ ਸਾਚਾ ਜਾਪ ਦੇਵੇ ਆਪ ਕਰਤਾਰ। ਸਰਬ ਸ੍ਰਿਸ਼ਟ ਮਾਈ ਬਾਪ ਹੋਏ ਆਪ ਸਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਜੁਗੋ ਜੁਗ ਪਰਗਟ ਜੋਤ ਜੋਤ ਸਰੂਪ ਵਿਚ ਮਾਤ ਬੇੜਾ ਕਰ ਜਾਏ ਪਾਰ। ਮਾਤਲੋਕ ਜੋਤ ਪਰਗਟਾਏ। ਜਨ ਭਗਤ ਆਣ ਤਰਾਏ। ਸਾਧ ਸੰਤ ਲਾਜ ਰਖਾਏ। ਪੂਰਨ ਕਾਜ ਆਪ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਪ੍ਰਭ ਨਿਹਕਲੰਕ ਕਲ ਨਾਉਂ ਰਖਾਏ। ਨਿਹਕਲੰਕ ਜਿਸ ਜਨ ਜਾਣਿਆਂ। ਪ੍ਰਭ ਪੂਰਨ ਦੇਵੇ ਬ੍ਰਹਮ ਗਿਆਨਿਆਂ। ਨਿਹਕਲੰਕ ਜਿਸ ਜਨ ਪਛਾਣਿਆਂ। ਪ੍ਰਭ ਦੇਵੇ ਮਾਣ ਬਿਰਧਾਂ ਬਾਲ ਅੰਞਾਣਿਆਂ। ਨਿਹਕਲੰਕ ਜੋ ਜਨ ਚਲੇ ਭਾਣਿਆਂ। ਜੋਤ ਸਰੂਪੀ ਪਰਗਟ ਜੋਤ ਗੁਰਮੁਖ ਸਾਚੇ ਸਦ ਖੜਾ ਤੇਰੇ ਸਰਹਾਣਿਆਂ। ਨਿਹਕਲੰਕ ਜਿਸ ਜਨ ਵਖਾਣਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇੜਾ ਬੰਨ੍ਹੇ ਸੋਹੰ ਦੇਵੇ ਵੰਞ ਮੁਹਾਣਿਆਂ। ਗੁਰਮੁਖ ਤੇਰਾ ਬੇੜਾ ਬੰਨ੍ਹ। ਆਤਮ ਮਿਟਾਵੇ ਸਾਚਾ ਜਨ। ਝੂਠਾ ਭਾਂਡਾ ਪ੍ਰਭ ਜਾਏ ਭੰਨ। ਸੋਹੰ ਸਾਚਾ ਪ੍ਰਭ ਸੁਣਾਏ ਕੰਨ। ਜਿਸ ਜਨ ਹਿਰਦੇ ਵਾਚਾ ਆਤਮ ਜਾਏ ਮਨ। ਪ੍ਰਭ ਅਬਿਨਾਸ਼ੀ ਹਿਰਦੇ ਰਾਚਾ, ਹੋਏ ਧੰਨ ਧੰਨ ਧੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸਾਚਾ ਦਾਨ ਨਾ ਲੱਗੇ ਕਦੇ ਸੰਨ੍ਹ। ਸਾਚਾ ਨਾਮ ਰਿਦੇ ਵਸਾਓ। ਰਿਧ ਸਿਧ ਨਵ ਨਿਧ ਸਚ ਘਰ ਮੇਂ ਪਾਓ। ਪ੍ਰਭ ਮਿਲਣ ਦੀ ਸਾਚੀ ਬਿਧ, ਸਵਾਸ ਸਵਾਸ ਹਰਿ ਗੁਣ ਗਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਭੁਲ ਨਾ ਜਾਓ। ਆਪ ਅਭੁਲ ਜਗਤ ਭੁਲਾਵੇ। ਝੂਠੇ ਮਾਰਗ ਆਪ ਲਗਾਵੇ। ਆਪ ਅਤੁੱਲ ਜਗਤ ਤੁਲਾਵੇ। ਆਪ ਅਡੁੱਲ ਜਗਤ ਡੁਲਾਵੇ। ਜੀਵ ਜੰਤ ਕੋਈ ਸਾਰ ਨਾ ਪਾਵੇ। ਆਪ ਅਰੁੱਲ ਸਭ ਜਗਤ ਰੁਲਾਵੇ। ਅਗਨ ਜੋਤ ਪ੍ਰਭ ਜਲਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪਰਗਟ ਜੋਤ ਘਨਕਪੁਰੀ ਕਲ ਜਾਮਾ ਪਾਵੇ। ਘਨਕਪੁਰੀ ਪ੍ਰਭ ਜਾਮਾ ਪਾਇਆ। ਸ਼ੇਰ ਸਿੰਘ ਕਲ ਨਾਉਂ ਧਰਾਇਆ। ਆਪ ਆਪਣਾ ਆਪ ਛੁਪਾਇਆ। ਛੱਡ ਦੇਹ ਅਪਾਰ, ਜੋਤ ਸਰੂਪੀ ਜੋਤ ਸਮਾਇਆ। ਕੀਆ ਜੋਤ ਅਕਾਰ, ਵਿਚ ਮਾਤ ਪ੍ਰਭ ਜੋਤ ਜਗਾਇਆ। ਵਰਤੇ ਵਰਤਾਵੇ ਵਿਚ ਸੰਸਾਰ, ਕਲਜੁਗ ਜੀਵਾਂ ਭੇਦ ਨਾ ਪਾਇਆ। ਗੁਰਮੁਖ ਸਾਚੇ ਪ੍ਰਭ ਦੇਵੇ ਤਾਰ, ਪਰਗਟ ਹੋਏ ਦਰਸ ਦਿਖਾਇਆ। ਏਕਾ ਦਿਸੇ ਏਕਾ ਏਕੰਕਾਰ, ਜੋਤ ਸਰੂਪੀ ਪ੍ਰਭ ਆਤਮ ਜੋਤ ਜਗਾਇਆ। ਝੂਠੀ ਦਿਸੇ ਜਗਤ ਬਹਾਰ, ਪ੍ਰਭ ਸਾਚਾ ਨਜ਼ਰੀ ਆਇਆ। ਪਾਰਬ੍ਰਹਮ ਰੂਪ ਅਪਾਰ, ਜੋਤੀ ਜੋਤ ਜੋਤ ਜਗਾਇਆ। ਝੂਠੀ ਕਾਇਆ ਜੋਤ ਅਕਾਰ, ਆਤਮ ਦੀਪ ਜੋਤ ਜਗਾਇਆ। ਸਾਚਾ ਨਾਮ ਪਾਇਆ ਅਧਾਰ, ਦਿਵਸ ਰੈਣ ਦੂਣ ਸਵਾਇਆ। ਮਾਨਸ ਜਨਮ ਨਾ ਜਾਏ ਹਾਰ, ਸੋਹੰ ਨਾਮ ਜਿਨ ਰਸਨੀ ਗਾਇਆ। ਪ੍ਰਭ ਸਾਚਾ ਭਰੇ ਭੰਡਾਰ, ਅਖੁੱਟ ਅਤੁੱਟ ਆਪ ਅਖਵਾਇਆ। ਪਾਰਬ੍ਰਹਮ ਰੂਪ ਅਪਾਰ, ਬਿਨ ਰੰਗ ਰੂਪ ਵਿਚ ਗੁਰਸਿਖ ਸਮਾਇਆ। ਵਿਰਲਾ ਗੁਰਮੁਖ ਪਾਵੇ ਸਾਰ, ਜੋਤ ਸਰੂਪ ਵਿਚ ਮਾਤ ਦੇ ਆਇਆ। ਬੇਮੁਖਾਂ ਨਾ ਕਰੇ ਵਿਚਾਰ, ਆਪਣਾ ਭੇਦ ਪ੍ਰਭ ਆਪ ਛੁਪਾਇਆ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਨਰਾਇਣ ਨਰ ਅਵਤਾਰ, ਜੋਤ ਸਰੂਪੀ ਜਾਮਾ ਪਾਇਆ। ਘਰ ਭਗਤ ਗੁਣ ਨਿਧਾਨ। ਆਇਆ ਜਗਤ ਵਿਸ਼ਨੂੰ ਭਗਵਾਨ। ਦਿੱਲੀ ਸਾਰੇ ਸੁੰਞ ਮਸਾਣ। ਕਲਜੁਗ ਜੀਵ ਸੋਏ ਬੇਪਰਾਣ। ਅੰਤਕਾਲ ਕਲਜੁਗ ਆਈ ਹਾਨ। ਪ੍ਰਭ ਅਬਿਨਾਸ਼ੀ ਨਾ ਕਰੇ ਪਛਾਣ। ਸਰਬ ਘਟ ਵਾਸੀ ਸਰਬ ਜੀਆਂ ਦਾ ਜਾਣੀ ਜਾਣ। ਵੇਲੇ ਅੰਤ ਕਰੇ ਬੰਦ ਖਲਾਸੀ, ਜੋ ਜਨ ਚਰਨੀ ਡਿਗੇ ਆਨ। ਹਉਮੇ ਮਮਤਾ ਦਰ ਤੋਂ ਨਾਸੀ, ਸੋਹੰ ਰਸਨਾ ਜੋ ਜਨ ਗਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਨਿਹਕਲੰਕ ਬਲੀ ਬਲਵਾਨ। ਗੁਰਮੁਖ ਸਾਚੇ ਪ੍ਰਭ ਚਰਨ ਦਵਾਰੇ। ਬੇਮੁਖ ਸੁੱਤੇ ਪੈਰ ਪਸਾਰੇ। ਗੁਰਮੁਖ ਸੋਹੰ ਰਸਨਾ ਜੈ ਜੈ ਜੈਕਾਰੇ। ਬੇਮੁਖ ਆਤਮ ਹਾਹਾਕਾਰੇ। ਗੁਰਮੁਖ ਸਾਚਾ ਪ੍ਰਭ ਸਾਚੇ ਦੀ ਪਾਵੇ ਸਾਰੇ। ਬੇਮੁਖ ਕਲਜੁਗ ਜੀਵ ਮਦਿਰਾ ਮਾਸ ਕਰਨ ਆਹਾਰੇ। ਜੋਤ ਸਰੂਪੀ ਜੋਤ ਪ੍ਰਭ, ਜੁਗੋ ਜੁਗ ਜਨ ਭਗਤਾਂ ਖੜਾ ਦਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਜਾਮਾ ਘਨਕਪੁਰੀ ਵਿਚ ਧਾਰੇ। ਘਨਕਪੁਰੀ ਪਾਇਆ ਜਾਮਾ। ਜੋਤ ਜਗਾਈ ਰਮਈਆ ਰਾਮਾ। ਮਿਲੀ ਵਧਾਈ ਘਨਈਆ ਸ਼ਾਮਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਨਿਹਕਲੰਕ ਵਿਸ਼ਨੂੰ ਭਗਵਾਨਾ। ਭਗਵਾਨ ਭਗਵਾਨ ਭਗਵਾਨ। ਸੋਹੰ ਦੇਵੇ ਦਾਨੀ ਦਾਨ ਪ੍ਰਭ ਦਾਨ। ਗੁਰਮੁਖ ਬੋਵੇ ਸੋਹੰ ਸਾਚਾ ਨਾਮ ਵਿਚ ਜਹਾਨ। ਬੇਮੁਖ ਪਤਿ ਆਪਣੀ ਖੋਵੇ, ਮਦਿਰਾ ਮਾਸ ਰਸਨ ਲਗਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖ ਸਾਚੇ ਸਾਚੀ ਦਰਗਹਿ ਦੇਵੇ ਮਾਣ। ਸਾਚੀ ਦਰਗਹਿ ਦੇਵੇ ਮਾਣੇ। ਆਪ ਆਪਣੇ ਰੰਗ ਸਮਾਣੇ। ਗੁਰਮੁਖ ਸਾਚਾ ਸਚ ਦੀਬਾਣੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਸਚਖੰਡ ਨਿਵਾਸ ਰਖਾਣੇ। ਸਾਚੀ ਦਰਗਹਿ ਸਚ ਦਰਬਾਰਾ। ਵਸੇ ਆਪ ਏਕੰਕਾਰਾ। ਜਗੇ ਜੋਤ ਇਕ ਨਿਰੰਕਾਰਾ। ਹੋਏ ਇਕ ਸਰਬ ਅਕਾਰਾ। ਏਕਾ ਏਕ ਪ੍ਰਭ ਭਗਤ ਗਿਰਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਸਾਚੀ ਜੋਤ ਅਗੰਮ ਅਪਾਰਾ। ਸਾਚੀ ਜੋਤ ਅਗੰਮ ਅਪਾਰ। ਏਕਾ ਕਰੇ ਤੀਨ ਲੋਕ ਆਕਾਰ। ਜੀਵ ਜੰਤ ਵਿਚ ਪਸਾਰ। ਗੁਰਮੁਖ ਵਿਰਲੇ ਕਰਨ ਵਿਚਾਰ। ਬੇਮੁਖ ਜੀਵ ਰਹੇ ਝੱਖ ਮਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਆਪ ਨਿਰੰਕਾਰ। ਜੋਤ ਸਰੂਪ ਜੋਤ ਜਗਾਈ। ਆਪਣਾ ਨਾਉਂ ਆਪ ਧਰਾਈ। ਭਰਮ ਭੁਲੇਖੇ ਸ੍ਰਿਸ਼ਟ ਭੁਲਾਈ। ਗੁਰਸਿਖ ਲਾਏ ਲੇਖੇ ਪ੍ਰਭ ਭੇਵ ਚੁਕਾਈ। ਦਿਵਸ ਰੈਣ ਪ੍ਰਭ ਦਰਸ਼ਨ ਪੇਖੇ, ਨਜ਼ਰੀ ਆਏ ਆਪ ਰਘੁਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਦੇਵੇ ਵਡਿਆਈ। ਵਿਚ ਮਾਤ ਆਪ ਵਡਿਆਏ। ਆਪਣਾ ਹੱਥ ਸਿਰ ਟਿਕਾਏ। ਸਰਬ ਕਲਾ ਸਮਰਥ ਹੋਏ ਸਹਾਏ। ਏਕਾ ਦੇਵੇ ਸਾਚੀ ਵੱਥ, ਸੋਹੰ ਨਾਮ ਝੋਲੀ ਪਾਏ। ਸ੍ਰਿਸ਼ਟ ਸਬਾਈ ਜਾਏ ਮੱਥ ਜਿਉਂ ਮੱਖਣ ਦੁੱਧ ਮਧਾਣ ਲਿਆਏ। ਬੇਮੁਖ ਪ੍ਰਭ ਪਾਏ ਨੱਥ, ਦਰ ਦਰ ਫਿਰਾਏ। ਮਹਿੰਮਾ ਜਗਤ ਪ੍ਰਭ ਅਕਥ, ਆਪਣੀ ਖੇਲ ਆਪ ਰਚਾਏ। ਵੇਲਾ ਗਿਆ ਨਾ ਆਵੇ ਹੱਥ, ਅੰਤਕਾਲ ਜਾਇਣ ਪਛਤਾਏ। ਗੁਰਮੁਖਾਂ ਦੇਵੇ ਸੋਹੰ ਸਾਚਾ ਰਥ, ਪ੍ਰਭ ਪਾਰ ਲੰਘਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗੋ ਜੁਗ ਜਨ ਭਗਤਾਂ ਹੋਏ ਸਹਾਏ। ਸੋਹੰ ਸਾਚਾ ਰਥ ਚਲਾਏ। ਜਨ ਭਗਤਾਂ ਪ੍ਰਭ ਲਏ ਚੜ੍ਹਾਏ। ਕਰ ਕਿਰਪਾ ਪਾਰ ਲੰਘਾਏ। ਅਵਤਾਰ ਨਰ ਦਇਆ ਕਮਾਏ। ਬੇਮੁਖ ਕੋਇ ਥਾਏ ਨਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਲਏ ਤਰਾਏ। ਆਪ ਤਰਾਏ ਆਪ ਭੁਲਾਏ, ਆਪ ਰੁਲਾਏ, ਆਪ ਡੁਲਾਏ, ਪ੍ਰਭ ਅਬਿਨਾਸ਼ੀ ਜਨ ਗਏ ਭੁਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਸ਼ਾਹੀ ਪਾਏ। ਭੁੱਲੇ ਵਾਕ ਸਿਰ ਖ਼ਾਕ, ਕੱਟੇ ਨਾਕ ਛੁੱਟੇ ਸਾਕ, ਨਾ ਮਿਲੇ ਪਾਕੀ ਪਾਕ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਹਿਰਦੇ ਵਸੇ ਕਲਜੁਗ ਜੀਵ ਆਤਮ ਵੇਖ ਖੋਲ੍ਹ ਤਾਕ।

Leave a Reply

This site uses Akismet to reduce spam. Learn how your comment data is processed.