Granth 02 Likhat 010: 21 Sawan 2009 Bikarmi Mata Bishan Kaur Navitt Pind Jethuwal

੨੧ ਸਾਵਣ ੨੦੦੯ ਬਿਕ੍ਰਮੀ ਮਾਤਾ ਬਿਸ਼ਨ ਕੌਰ ਨਵਿਤ ਪਿੰਡ ਜੇਠੂਵਾਲ
ਜੀਓ ਪਿੰਡ ਜਿਸ ਜਨ ਦੀਆ। ਸਾਚੋ ਸਾਚ ਸੋਹੰ ਪ੍ਰਭ ਸਾਚੇ ਬੀਆ। ਸਤਿਜੁਗ ਤੇਰੀ ਸਚ ਸਚ ਵਿਚ ਮਾਤ ਰਖਾਈ ਨੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਪਰਗਟਾਈ, ਏਕਾ ਜੋਤ ਸਰਬ ਸ੍ਰਿਸ਼ਟ ਆਤਮ ਜੋਤ ਜਗਾਇਆ ਦੀਆ। ਏਕਾ ਜੋਤ ਆਤਮ ਦੇਵੇ। ਪ੍ਰਭ ਅਬਿਨਾਸ਼ੀ ਅਲਖ ਅਭੇਵੇ। ਗੁਰਮੁਖ ਸਾਚਾ ਰਸਨਾ ਸੇਵੇ। ਸਾਚਾ ਲਹਿਣਾ ਪ੍ਰਭ ਦਰ ਲੇਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਰਥਾ ਨਾ ਜਾਏ ਤੇਰੀ ਸੇਵੇ। ਗੁਰਮੁਖ ਸੇਵਾ ਪ੍ਰਭ ਦਰ ਘਾਲ। ਪ੍ਰਭ ਅਬਿਨਾਸ਼ੀ ਸਦ ਸਦ ਤੇਰੇ ਨਾਲ। ਬੋਧ ਅਗਾਧ ਅਕਥ ਕਥਾ, ਆਪੇ ਅਕਥ ਸਭ ਸ੍ਰਿਸ਼ਟ ਸੰਭਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਪੈਜ ਰਖਾਵੇ ਜਿਉਂ ਮਾਤਾ ਬਾਲ। ਮਾਤ ਪਿਤ ਆਪੇ ਜਨ। ਆਪਣਾ ਆਪ ਵਸਾਏ ਤਨ। ਸੋਹੰ ਸ਼ਬਦ ਸੁਣਾਏ ਕੰਨ। ਗੁਰਮੁਖ ਆਤਮ ਜਾਏ ਮੰਨ। ਭਾਂਡਾ ਭਉ ਭਰਮ ਪ੍ਰਭ ਦੇਵੇ ਭੰਨ। ਏਕਾ ਦੇਵੇ ਸਾਚਾ ਨਾਉਂ ਕਦੇ ਨਾ ਲਾਗੇ ਸੰਨ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪ ਤਰਾਏ ਬੇੜਾ ਦੇਵੇ ਬੰਨ੍ਹ। ਆਪੇ ਆਵੇ ਕਾਜ ਸਵਾਰੇ। ਦੂਤੀ ਦੁਸ਼ਟ ਦਰ ਦੁਰਕਾਰੇ। ਗੁਰਸਿਖ ਸਾਚੇ ਸੋਹਣ ਸਾਚੇ ਤੇਰੇ ਦਰਬਾਰੇ। ਕਲਜੁਗ ਜੀਵ ਭਾਂਡੇ ਕਾਚੇ ਦਰ ਦਰ ਹੋਇਣ ਖੁਆਰੇ। ਸੋਹੰ ਸ਼ਬਦ ਜਨ ਹਿਰਦੇ ਵਾਚ, ਦੇਵੇ ਦਰਸ ਅਗੰਮ ਅਪਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਘਰ ਸਾਚਾ ਦਰ ਅਵਤਾਰ ਨਰ, ਸਰਨ ਪਰ ਮੂਲ ਨਾ ਡਰ, ਸਾਚਾ ਪ੍ਰਭ ਭਰੇ ਆਪ ਭੰਡਾਰੇ। ਆਪ ਆਪ ਆਪ ਭਰਪੂਰਾ। ਗੁਰਮੁਖਾਂ ਆਸਾ ਮਨਸਾ ਪੂਰਾ। ਗੁਰਮੁਖਾਂ ਆਤਮ ਸੰਸਾ ਉਤਾਰੇ ਸਗਲ ਵਸੂਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੇਰਨ ਨੇਰ, ਬੇਮੁਖਾਂ ਸਦ ਦੂਰਨ ਦੂਰਾ। ਬੇਮੁਖ ਜੀਵ ਕਲ ਬੇਤਾਲੇ। ਅਗਨ ਕੁਠਾਲੀ ਪ੍ਰਭ ਸਾਚਾ ਗਾਲੇ। ਅਗਨ ਜੋਤ ਪ੍ਰਭ ਸਾਚਾ ਬਾਲੇ। ਗੁਰਮੁਖ ਸਾਚੇ ਬਣ ਜਾਏ ਆਪ ਰਖਵਾਲੇ। ਆਦਿ ਅੰਤ ਭਗਤ ਭਗਵੰਤ ਸਾਧ ਸੰਤ ਪ੍ਰਭ ਅਗਣਤ ਚਰਨ ਲਾਗ ਜਾਗਣ ਭਾਗ, ਉਪਜੇ ਰਾਗ ਧੋਏ ਦਾਗ, ਬੁਝਾਏ ਆਗ ਸੋਹੰ ਲਗਾਏ ਸਾਚੀ ਜਾਗ, ਚਰਨ ਪ੍ਰੀਤੀ ਨਿਭੇ ਨਾਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਮਾਈ ਬਾਪ, ਉਤਾਰੇ ਪਾਪ ਦੇਵੇ ਜਾਪ, ਸਦਾ ਸਦਾ ਸਦ ਰਖਵਾਲੇ। ਗੁਰਸਿਖਾਂ ਰਾਖਾ ਆਪੇ ਆਪ। ਗੁਰਸਿਖਾਂ ਭਾਖਾ ਆਪੇ ਆਪ। ਗੁਰਸਿਖਾਂ ਸਾਖਾ ਆਪੇ ਆਪ। ਗੁਰਸਿਖਾਂ ਲਾਖਾ ਆਪੇ ਆਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਈ ਵੱਜੀ ਵਧਾਈ, ਸੁਣੇ ਲੋਕਾਈ ਸੋਹੰ ਜੈ ਜੈ ਜੈਕਾਰ ਕਰਾਈ। ਸਰਬ ਸ੍ਰਿਸ਼ਟ ਪ੍ਰਭ ਭੁਲਾਈ। ਗੁਰਮੁਖ ਸਾਚੇ ਸਾਚਾ ਇਸ਼ਟ ਨਿਹਕਲੰਕ ਰਖਾਈ। ਕਲਜੁਗ ਜੀਆਂ ਆਤਮ ਹੋਈ ਭ੍ਰਿਸ਼ਟ, ਮਦਿਰਾ ਮਾਸ ਮੁਖ ਚੋਗ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪੇ ਆਪ ਦੇਵੇ ਵਡਿਆਈ। ਵਡਾ ਆਪ ਵਡ ਵਡ ਦਾਤਾ। ਵਡਾ ਆਪ ਪੁਰਖ ਬਿਧਾਤਾ। ਵਡਾ ਆਪ ਜੋਤੀ ਜੋਤ ਸਮਾਤਾ। ਵਡਾ ਆਪ ਜੋਤੀ ਜੋਤ ਪਰਗਟਾਤਾ। ਵਡਾ ਆਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦੇਵੇ ਸਚ ਸਚ ਚਰਨ ਪ੍ਰੀਤੀ ਸਾਚਾ ਨਾਤਾ। ਵਡਾ ਆਪ ਵਡ ਬਲੀ ਬਲਵਾਨ। ਵਡਾ ਆਪ ਵਡ ਦਾਤਾ ਚਤੁਰ ਸੁਜਾਨ। ਵਡਾ ਆਪ ਸਾਚਾ ਪ੍ਰਭ ਗੁਣਵੰਤ ਗੁਣ ਨਿਧਾਨ। ਵਡਾ ਆਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਵਡਾ ਆਪ ਵਡੀ ਵਡਿਆਈ। ਵਡਾ ਆਪ ਜਿਸ ਸ੍ਰਿਸ਼ਟ ਉਪਾਈ। ਵਡਾ ਆਪ ਮਾਤ ਪਤਾਲ ਅਕਾਸ਼ ਰਹਾਈ। ਵਡਾ ਆਪ ਏਕਾ ਜੋਤ ਤੀਨ ਲੋਕ ਪਰਕਾਸ਼ ਕਰਾਈ। ਵਡਾ ਆਪ ਆਪ ਆਪਣਾ ਆਪ ਜਗਾਈ। ਵਡਾ ਆਪ ਆਪ ਆਪਣਾ ਨਾਉਂ ਰਖਾਈ। ਵਡਾ ਆਪ ਜੁਗੋ ਜੁਗ ਵਿਚ ਮਾਤ ਆਪੇ ਜੋਤ ਪਰਗਟਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਚੌਥੇ ਜੁਗ ਸੋਹੰ ਮਾਤ ਟਿਕਾਈ। ਸੋਹੰ ਸ਼ਬਦ ਤੀਰ ਚਲਾਇਆ। ਹਸਨ ਹੁਸੈਨ ਨਸ਼ਟ ਕਰਾਇਆ। ਦਸਨ ਦਸੈਨ ਕੋਈ ਰਹਿਣ ਨਾ ਪਾਇਆ। ਵਸਨ ਵਸੈਨ ਥੇਹ ਕਰਾਇਆ। ਨਸਣ ਨਸੈਣ ਖੇਹ ਰੁਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗਨ ਮੇਘ ਆਪ ਵਰਸਾਇਆ। ਆਪ ਬਰਸਾਏ ਅਗਨੀ ਅੱਗ। ਆਪ ਤਰਸਾਏ ਸਰਬ ਜਗ। ਆਪ ਵਗਾਏ ਕਹਿਰ ਅੰਧੇਰੀ ਜਾਏ ਵਗ। ਆਪ ਮਿਟਾਏ ਰਾਓ ਉਮਰਾਓ ਪਕੜ ਸ਼ਾਹਰਗ। ਆਪ ਲਿਖਾਏ ਸਚ ਵਰਤਾਏ ਦੂਸਰ ਕੋਇ ਨਾਹੇ, ਪ੍ਰਭ ਅਬਿਨਾਸ਼ੀ ਵਡ ਸੂਰਾ ਸਰਬਗ। ਵਡ ਸੂਰਾ ਇਕ ਦਾਤਾਰ। ਸਰਬ ਕਲਾ ਭਰਪੂਰਾ ਇਕ ਦਾਤਾਰ। ਜੀਵ ਜੰਤਾਂ ਦੇਵੇ ਨੂਰ ਇਕ ਦਾਤਾਰ। ਹੰਕਾਰੀਆਂ ਕਰੇ ਖੁਆਰ ਇਕ ਦਾਤਾਰ। ਆਤਮ ਕੱਢੇ ਸਰਬ ਗਰੂਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਵਡ ਜੋਧਨ ਜੋਧ ਵਡ ਸੂਰਬੀਰ ਇਕ ਦਾਤਾਰ। ਜੋਤ ਸਰੂਪ ਵਡ ਸੂਰਬੀਰਾ। ਪ੍ਰਭ ਵਡ ਭੂਪ ਸੋਹੰ ਸ਼ਬਦ ਚਲਾਏ ਤੀਰਾ। ਸ੍ਰਿਸ਼ਟ ਸਬਾਈ ਹੋਏ ਅੰਧੇਰ ਹੱਥ ਨਾ ਆਏ ਨੀਰਾ। ਏਕਾ ਜੋਤ ਪਰਗਟਾਏ ਸਤਿ ਸਰੂਪ, ਰਾਜੇ ਰਾਣੇ ਮਹਾਂਰਾਣੇ ਫਿਰਨ ਵਾਂਗ ਫ਼ਕੀਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਚਾ ਪ੍ਰਭ ਬਿਨ ਕੋਏ ਨਾ ਦੇਵੇ ਧੀਰਾ। ਆਤਮ ਧੀਰ ਆਪ ਧਰਾਏ। ਕਲਜੁਗ ਲੱਥੇ ਚੀਰ, ਸੋਹੰ ਜਾਮਾ ਪ੍ਰਭ ਆਪ ਪਹਿਨਾਏ। ਆਪ ਉਪਜਾਏ ਗੁਰਮੁਖ ਸਾਚੇ ਸੂਰਬੀਰ, ਅੰਮ੍ਰਿਤ ਸਾਚਾ ਮੁਖ ਚੁਆਏ। ਚਾਰ ਕੁੰਟ ਕਰਾਏ ਵਹੀਰ, ਏਕਾ ਅਟੱਲ ਆਪ ਰਹਿ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜੋਤ ਪਰਗਟਾਏ। ਵੇਖ ਵਖਾਏ, ਜੁਗਤ ਬਣਾਏ, ਗੁਰਸਿਖ ਜਗਾਏ, ਪ੍ਰਭ ਸ਼ਬਦ ਜਣਾਏ, ਏਕਾ ਰਖਾਏ ਨਿਹਕਲੰਕ ਚਰਨ ਧਿਆਨ ਬਲ ਬਲ ਬਲ ਜਾਓ। ਪ੍ਰਭ ਅਬਿਨਾਸ਼ੀ ਗੁਰਸਿਖ ਤਰਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਜੋਤ ਪਰਗਟਾਏ। ਸ੍ਰਿਸ਼ਟ ਸਬਾਈ ਭਰਮ ਭੁਲੇਵਾ। ਕਲਜੁਗ ਝੂਠੀ ਸਾਧ ਸੰਤ ਦੀ ਸੇਵਾ। ਜੋਤ ਖਿਚਾਏ ਜੋਤ ਪਰਗਟਾਏ ਕਰੋੜ ਤੇਤੀਸ ਦੇਵੀ ਦੇਵਾ। ਏਕਾ ਸੇਵ ਚਰਨ ਰਖਾਏ, ਆਪੇ ਦੇਵੇ ਸਾਚਾ ਮੇਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਲਖ ਅਭੇਵਾ। ਰਸਨਾ ਜਪ ਆਤਮ ਚਲਾ ਹਲ। ਸੋਹੰ ਸ਼ਬਦ ਸਾਚਾ ਮੇਵਾ, ਆਤਮ ਲੱਗੇ ਫੱਲ। ਕੋਟ ਉਤਾਰੇ ਆਤਮ ਤਪ, ਆਪ ਉਗਾਵੇ ਗੁਰਮੁਖ ਕਲਜੁਗ ਦੋ ਫਾੜ ਦਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਪਰਗਟਾਏ, ਦਰ ਘਰ ਸਾਚੇ ਆਏ, ਗੁਰਮੁਖਾਂ ਮਾਣ ਦਵਾਏ ਨਾ ਲਾਏ ਘੜੀ ਪਲ। ਕੇਸ ਚਵਰ ਚਰਨ ਝੁਲਾਰ। ਪ੍ਰਭ ਅਬਿਨਾਸ਼ੀ ਏਕਾ ਦੇਵੇ ਚਰਨ ਪਿਆਰ। ਦਰ ਘਰ ਆਏ ਘਨਕਪੁਰ ਵਾਸੀ, ਝੂਠੇ ਠੂਠੇ ਦੇਵੇ ਤਾਰ। ਸੰਸਾ ਰੋਗ ਦਰ ਤੋਂ ਨਾਸੀ, ਦੇਵੇ ਸ਼ਬਦ ਅਪਾਰ। ਆਤਮ ਜੀਵ ਹੋਏ ਰਹਿਰਾਸੀ, ਪ੍ਰਭ ਸਾਚਾ ਸਦ ਰਸਨ ਉਚਾਰ। ਏਕਾ ਜੋਤ ਆਪ ਪਰਕਾਸ਼ੀ, ਪ੍ਰਭ ਸਾਚਾ ਸੁਰਤ ਸ਼ਬਦ ਸ਼ਬਦ ਸੁਰਤ ਦੇ ਜਾਏ ਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਧਰਨੀ ਧਰ, ਲਾਹੇ ਡਰ ਆਏ ਘਰ ਦੇਵੇ ਵਰ, ਬਾਂਹੋਂ ਪਕੜ ਬੇੜਾ ਕਰ ਜਾਏ ਪਾਰ। ਪਾਰ ਉਤਾਰੇ ਆਪ ਸਮਰਥ। ਆਏ ਚਰਨ ਦਵਾਰੇ ਰੱਖੇ ਦੇ ਕਰ ਹੱਥ। ਨਾ ਹੋਏ ਖੁਆਰੇ ਸਗਲ ਵਸੂਰੇ ਜਾਇਣ ਲੱਥ। ਏਕਾ ਮੰਗ ਗੁਰ ਦਰ ਦਰਬਾਰੇ, ਸੋਹੰ ਦੇਵੇ ਪ੍ਰਭ ਸਚਾ ਸਾਚੀ ਵੱਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਨਿਰੰਕਾਰੇ ਮਹਿੰਮਾ ਜਗਤ ਅਕਥ। ਅਕਥਨ ਅਕਥ ਨਾ ਕਥਿਆ ਜਾਏ। ਸਰਬ ਕਲਾ ਸਮਰਥ ਸੋਹੰ ਸਾਚੇ ਰਥ ਚੜ੍ਹਾਏ। ਮਾਨਸ ਜਨਮ ਸੁਫਲ ਕਰਾਏ। ਆਤਮ ਦੇਵੇ ਸਾਚੀ ਵਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਭੁਲ ਨਾ ਜਾਣ ਲੇਖ ਲਿਖਾਏ ਮਥ। ਪ੍ਰਭ ਭੁਲਾਵੇ ਡੁਲਾਵੇ ਰੁਲਾਵੇ ਖਪਾਵੇ ਤਰਾਵੇ ਧਰਾਵੇ ਜਗਾਵੇ, ਆਪੇ ਆਪ ਦੁਖ ਮਿਟਾਵੇ, ਆਤਮ ਉਪਜਾਵੇ ਉਜਲ ਵਿਚ ਮਾਤ ਰਖਾਵੇ, ਸੁਫਲ ਕੁੱਖ ਆਪ ਕਰਾਵੇ ਜੋ ਜਨ ਰਸਨ ਗਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਲਾਗ ਜਾਗਣ ਭਾਗ ਜਿਸ ਜਨ ਦਇਆ ਕਮਾਵੇ। ਦਇਆ ਧਾਰੀ ਆਪ ਗਿਰਧਾਰੀ। ਆਤਮ ਦੇਵੇ ਸ਼ਬਦ ਅਧਾਰੀ। ਏਕਾ ਜੋਤ ਜਗਾਵੇ ਅਗੰਮ ਅਪਾਰੀ। ਗੁਰਮੁਖ ਸਾਚੇ ਤੇਰੀ ਆਤਮ ਬ੍ਰਹਮ ਵਿਚਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਸਦਾ ਚਰਨ ਨਿਮਸਕਾਰੀ। ਨਿਮਸਕਾਰ ਚਰਨ ਧੂੜ। ਗੁਰਮੁਖ ਬਣਾਏ ਮਸਤਕ ਲਾਏ ਜਨ ਮੂੜ੍ਹ। ਬੰਧਨ ਬੰਧ ਕਟਾਏ ਜਿਉਂ ਆਤਮ ਜੂੜ। ਏਕਾ ਰੰਗ ਆਪ ਚੜ੍ਹਾਏ ਸੋਹੰ ਸਾਚਾ ਗੂੜ੍ਹੋ ਗੂੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਧਾਰ ਆਪ ਵਿਚਾਰ, ਏਕਾ ਦੇਵੇ ਚਰਨ ਧੂੜ। ਚਰਨ ਧੂੜ ਸਾਚਾ ਨਾਤਾ। ਆਪੇ ਦੇਵੇ ਪੁਰਖ ਬਿਧਾਤਾ। ਗੁਰਮੁਖ ਵਿਰਲਾ ਪ੍ਰਭ ਪਛਾਤਾ। ਸੋਹੰ ਦੇਵੇ ਸਾਚੀ ਦਾਤਾ। ਅੰਤਕਾਲ ਹੋਏ ਸਹਾਈ ਛੱਡ ਜਾਇਣ ਮਾਤ ਪਿਤ ਭੈਣ ਭਰਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪ੍ਰੀਤੀ ਸਾਚੀ ਰੀਤੀ। ਪਰਖੇ ਨੀਤੀ ਕਰ ਦਰਸ ਮਿਟੇ ਹਰਸ ਪ੍ਰਭ ਕਾਇਆ ਸੀਤਲ ਕੀਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਤਰਾਏ ਚਰਨ ਲਗਾਏ ਸ਼ਬਦ ਲਿਖਾਏ ਪਿਛਲੀ ਭੁਲ ਜੋ ਜਨ ਕੀਤੀ। ਭੁਲ ਭੁਲਾਇਆ ਜੀਵ ਹਲਕਾਇਆ। ਪ੍ਰਭ ਅਬਿਨਾਸ਼ੀ ਭੇਵ ਨਾ ਪਾਇਆ। ਸਰਬ ਘਟ ਵਾਸੀ ਸਰਬ ਵਿਚ ਸਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੁੱਲਿਆਂ ਰੁਲਾਇਆ, ਡੁੱਲਿਆਂ ਡੁਲਾਇਆ ਗਲੇ ਲਗਾਇਆ। ਆਪ ਲਗਾਏ ਆਪਣੇ ਅੰਗ। ਆਪ ਰਖਾਏ ਆਪਣੇ ਸੰਗ। ਪ੍ਰਭ ਦਰ ਮੰਗੇ ਜਨ ਸਾਚੀ ਮੰਗ। ਮਾਨਸ ਜਨਮ ਨਾ ਹੋਏ ਭੰਗ। ਕਲਜੁਗ ਅੰਤਮ ਅੰਤ ਪਾਰ ਜਾਇਣ ਲੰਘ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਵਡ ਸੂਰਾ ਸਰਬੰਗ। ਪ੍ਰਭ ਜੀਵ ਜੰਤ ਉਧਾਰ ਕਰ। ਰੁੜ੍ਹਦਾ ਬੇੜਾ ਪਾਰ ਕਰ। ਕਿਰਪਾ ਗਿਰਵਰ ਗਿਰਧਾਰ ਕਰ। ਨਿਰਧਨ ਹੋਏ ਸੁਧਾਰ ਕਰ। ਦੁਖੀਆਂ ਦੁਖ ਨਾਸ ਕਰ। ਆਪਣਾ ਆਪ ਵਿਸ਼ਵਾਸ ਕਰ। ਏਕਾ ਜੋਤ ਪਰਕਾਸ਼ ਕਰ। ਗੁਰਮੁਖ ਆਪਣਾ ਦਾਸ ਕਰ। ਸੋਹੰ ਰਸਨ ਸਵਾਸ ਸਵਾਸ ਕਰ। ਪ੍ਰਭ ਸਾਚੇ ਆਤਮ ਘਰ ਸਚ ਧੀਰ ਧਰਵਾਸ ਧਰ। ਕਲਜੁਗ ਅੰਧੇਰੀ ਰਾਤ ਆਵੇ ਡਰ, ਸਦਾ ਸਦਾ ਰੱਖ ਪਾਸ ਹਰਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦਿਸੇ ਤੇਰਾ ਸਾਚਾ ਘਰ, ਆਤਮ ਦੁਖੜੇ ਨਾਸ ਕਰ। ਸਾਚਾ ਘਰ ਸਚ ਦਰਬਾਰਾ। ਵਸੇ ਆਪ ਆਪ ਕਰਤਾਰਾ। ਦੱਸੇ ਜਾਪ ਸੋਹੰ ਸਾਚੀ ਧਾਰਾ। ਕੱਢੇ ਪਾਪ ਰਸਨ ਰਸਨ ਰਸਨ ਜਿਸ ਜਨ ਉਚਾਰਾ। ਜਗਤ ਹੋਏ ਵਡ ਪਰਤਾਪ ਗੁਰਸਿਖ ਗੁਰ ਚਰਨ ਕਰੇ ਨਿਮਸਕਾਰਾ। ਹੋਏ ਸਹਾਈ ਆਪੇ ਆਪ, ਜੋ ਜਨ ਆਇਣ ਚਲ ਦਵਾਰਾ। ਹੋਏ ਸਹਾਈ ਦੇਵੇ ਵਡਿਆਈ। ਪਤਿ ਰਖਾਈ ਗੁਰ ਮਤਿ ਪ੍ਰਭ ਸਰਬ ਜਣਾਈ। ਆਤਮ ਵੱਤ ਸੋਹੰ ਸਾਚਾ ਬੀਜ ਬਿਜਾਈ। ਰਸਨਾ ਚਰਖਾ ਸਾਚਾ ਨਾਮ ਸੋਹੰ ਕੱਤ, ਤਾਣਾ ਪੇਟਾ ਪ੍ਰਭ ਆਪ ਰਖਾਈ। ਏਕਾ ਦੇਵੇ ਸਾਚੀ ਮਤ, ਪਿਤਾ ਮਾਤ ਜਿਉਂ ਪੂਤ ਸਮਝਾਈ। ਜੀਵ ਜੰਤ ਬਾਲ ਅੰਞਾਣਾ ਪ੍ਰਭ ਸਾਚਾ ਕੰਤ, ਸੁਘੜ ਸਿਆਣਾ ਆਪ ਬਣਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਤੇਰੀ ਵਡਿਆਈ। ਆਪ ਬਣਾਏ ਸਰਬ ਬਣਤ, ਨਾ ਕਿਸੇ ਪਛਾਣਾ। ਬੈਠਾ ਰਹੇ ਵਿਚ ਇਕੰਤ, ਸਰਬ ਚਲਾਏ ਆਪਣਾ ਭਾਣਾ। ਮਾਣ ਗਵਾਏ ਸਭ ਰਾਜਾ ਰਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪਹਰਿਆ ਬਾਣਾ। ਜੋਤ ਸਰੂਪੀ ਬਾਣਾ ਧਾਰ। ਆਪਣਾ ਰੰਗ ਕੀਆ ਕਰਤਾਰ। ਕਲਜੁਗ ਜੀਵ ਭੁਲਾਵੇ ਕਰ ਗਵਾਰ। ਗੁਰਮੁਖਾਂ ਪ੍ਰਭ ਪਾਵੇ ਆਪੇ ਸਾਰ। ਆਤਮ ਉਤਾਰੇ ਤ੍ਰਿਸਨਾ, ਭੁੱਖਿਆਂ ਦੇਵੇ ਦਰਸ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤ ਨਾ ਪਾਰਾਵਾਰ। ਸਚ ਕਰਮ ਪ੍ਰਭ ਸਾਚਾ ਕਰਤਾ। ਸਚ ਧਰਮ ਪ੍ਰਭ ਸਾਚਾ ਧਰਤਾ। ਸਚ ਬ੍ਰਹਮ ਪ੍ਰਭ ਆਤਮ ਵਰਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਅਖਵਾਏ, ਜੀਵ ਜੰਤ ਉਪਾਏ, ਜੋਤ ਸਰੂਪੀ ਵਿਚ ਸਮਾਏ ਵਡ ਧਰਨੀ ਧਰਤਾ। ਧੀਰਜ ਦੇਵੇ ਸਾਚੀ ਮਤਿ। ਆਪੇ ਰੱਖੇ ਗੁਰਸਿਖ ਪਤਿ। ਸੋਹੰ ਸਾਚਾ ਆਤਮ ਯਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੀ ਆਪੇ ਜਾਣੇ ਮਿਤ ਗਤ। ਆਪੇ ਜਾਣੇ ਆਪ ਪਛਾਣਤ। ਗੁਰਮੁਖ ਸਾਚੇ ਪ੍ਰਭ ਚਰਨ ਧਿਆਨਤ। ਏਕਾ ਦੇਵੇ ਆਤਮ ਬ੍ਰਹਮ ਗਿਆਨਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਬਣਾਏ ਚਤੁਰ ਸੁਜਾਨਤ। ਸਚ ਘਰ ਤੇਰਾ ਦਰਬਾਰਾ। ਸਚ ਘਰ ਤੇਰਾ ਪਸਾਰਾ। ਸਚ ਘਰ ਵਸੇ ਆਪੇ ਆਪ ਆਪ ਨਿਰੰਕਾਰਾ। ਰਾਹ ਸਾਚਾ ਦੱਸੇ, ਏਕਾ ਦੇਵੇ ਸ਼ਬਦ ਹੁਲਾਰਾ। ਗੁਰਮੁਖ ਸਾਚੇ ਹਿਰਦੇ ਵਸੇ, ਆਤਮ ਜੋਤ ਕਰੇ ਉਜਿਆਰਾ। ਹੋਏ ਪਰਕਾਸ਼ ਕੋਟ ਰਵ ਸੱਸੇ, ਆਤਮ ਮਿਟੇ ਧੁੰਧੂਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਖੁਲ੍ਹਾਵੇ ਤੇਰਾ ਦਸਮ ਦਵਾਰਾ। ਦਸਮ ਨਿਗਮ ਕਰ ਵਿਚਾਰ, ਜੋਤੀ ਜੋਤ ਕਰੇ ਉਜਿਆਰ। ਸੋਹੰ ਸ਼ਬਦ ਚਲਾਵੇ ਆਰ ਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦੇਵੇ ਮਨ ਰਖਾਏ ਤਨ ਮਿਟਾਏ ਜਨ ਸੁਣਾਵੇ ਕੰਨ ਜੋ ਆਵੇ ਅੰਨ ਕਰ ਕਿਰਪਾ ਜਾਏ ਤਾਰ। ਅੰਧੇਰ ਮਿਟਾਏ, ਸਵੇਰ ਵਖਾਏ, ਹੇਰ ਫੇਰ ਗਵਾਏ ਨਾ ਦੇਰ ਲਗਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਜੇ ਰਾਣੇ ਸੁਘੜ ਸਿਆਣੇ, ਵਡ ਬਲੀ ਬਲਵਾਨੇ, ਜੋਧਬੀਰ ਵਡ ਸੁਲਤਾਨੇ, ਚਰਨ ਲੈ ਆਏ ਘੇਰ। ਸੋਹੰ ਸ਼ਬਦ ਤੀਰ ਚੌਗਿਰਦ ਚਲਾਇਆ। ਆਪਣਾ ਬਿਰਦ ਪ੍ਰਭ ਮਾਤ ਰਖਾਇਆ। ਕਾਰਜ ਸਿੱਧ ਨਿਹਕਲੰਕ ਕਰਾਇਆ। ਗੁਰ ਗੋਬਿੰਦ ਅੰਤ ਸ੍ਰਿਸ਼ਟ ਆਪਣੀ ਦਾੜ੍ਹ ਪ੍ਰਭ ਲੈ ਚਬਾਇਆ। ਗੁਰਸਿਖ ਉਪਜਾਏ ਨੌਂ ਨਿਧ, ਪਰਗਟ ਹੋਏ ਦਰਸ ਦਿਖਾਇਆ। ਕਾਰਜ ਹੋਇਣ ਸਿੱਧ, ਪ੍ਰਭ ਸਾਚੇ ਦਰਸ਼ਨ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਲਣ ਦੀ ਸਾਚੀ ਬਿਧ, ਮਦਿਰਾ ਮਾਸ ਰਸਨ ਤਜਾਇਆ। ਨਿਹਕਲੰਕ ਦਰ ਸੀਸ ਝੁਕਾਣਾ। ਏਕਾ ਅੰਕ ਇਕ ਜਗਦੀਸ ਸਤਿਜੁਗ ਅਖਵਾਣਾ। ਸ੍ਰਿਸ਼ਟ ਸਬਾਈ ਜਾਏ ਪੀਸ, ਜੀਵ ਜੰਤ ਚਾਰ ਕੁੰਟ ਬਿਲਲਾਨਾ। ਗੁਰਮੁਖ ਸਾਚੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਹੋਏ ਸਹਾਈ ਲਾਜਪੱਤ ਆਪ ਰਖਾਈ, ਆਪਣੇ ਨਾਮ ਦੇਵੇ ਦੁਹਾਈ, ਚਾਰ ਕੁੰਟ ਸੁਣੇ ਲੋਕਾਈ, ਗੁਰਮੁਖ ਸਾਚੇ ਸੋਹੰ ਸ਼ਬਦ ਧੁਨ ਉਪਜਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਸੱਚੇ ਜਗਦੀਸ। ਸੋਹੰ ਸ਼ਬਦ ਧੁਨ ਉਪਜਾਏ। ਗੁਰਮੁਖ ਚੁਣ ਚਰਨ ਲਗਾਏ। ਬੇਮੁਖ ਪੁਣ ਦਰ ਦੁਰਕਾਏ। ਨਿਹਕਲੰਕ ਕਵਣ ਜਾਣੇ ਤੇਰੇ ਗੁਣ, ਸੋ ਜਾਣੇ ਜਿਸ ਆਪ ਜਣਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਸਦ ਸਮਾਏ। ਦੋਏ ਜੀਆ ਏਕਾ ਹੀਆ ਵਰ ਘਰ ਪਾਇਆ ਸਾਚਾ ਪੀਆ। ਆਪ ਰਖਾਈ ਆਪਣੀ ਨੀਆ। ਸੋਹੰ ਸੱਚਾ ਸਚ ਆਤਮ ਬੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਜਗਾਇਆ ਦੀਆ। ਆਤਮ ਜੋਤ ਹੋਏ ਪਰਕਾਸ਼। ਅੰਧ ਅੰਧੇਰ ਹੋ ਜਾਏ ਵਿਨਾਸ। ਘਟ ਘਟ ਵਸੇ ਸਰਬ ਘਟ ਵਾਸ। ਗੁਰਮੁਖ ਸਾਚੇ ਸਾਚਾ ਹੋਇਆ ਵਾਸ। ਪਾਪ ਪਹਾੜਾਂ ਕੀਨਾ ਨਾਸ। ਸੋਹੰ ਸ਼ਬਦ ਜਪ ਸਵਾਸ ਸਵਾਸ। ਆਪੇ ਦੇਵੇ ਸਵਾਸ ਗਰਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਦ ਸਦ ਸਦ ਵਸੇ ਪਾਸ। ਗੁਰਸਿਖ ਗੁਰ ਦਰ ਦਵਾਰਾ। ਆਪੇ ਭਰੇ ਪ੍ਰਭ ਭੰਡਾਰਾ। ਆਪੇ ਬਣੇ ਪ੍ਰਭ ਵਰਤਾਰਾ। ਜੋਤੀ ਜੋਤ ਜੋਤ ਨਿਰੰਕਾਰਾ। ਸਾਚਾ ਘਰ ਸਾਚਾ ਦਰ ਸਾਚਾ ਦੇਵੇ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਹੋਏ ਭਗਤ ਅਧਾਰਾ। ਭਗਤ ਉਧਾਰਿਆ ਜਨਮ ਸਵਾਰਿਆ। ਦੁਖ ਦਰਦ ਨਿਵਾਰਿਆ। ਦੁਖ ਰੋਗ ਗਵਾ ਰਿਹਾ। ਸਹਿਸਾ ਸੋਗ ਚੁਕਾ ਰਿਹਾ। ਆਤਮ ਭੁੱਖ ਸਰਬ ਗਵਾ ਰਿਹਾ। ਲੱਗੇ ਦੁਖ ਸਰਬ ਮਿਟਾ ਰਿਹਾ। ਸੁੱਕੇ ਰੁੱਖ ਪ੍ਰਭ ਹਰੇ ਕਰਾ ਰਿਹਾ। ਉਜਲ ਮੁਖ ਵਿਚ ਸੰਸਾਰ ਕਰਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਤੇਰੇ ਚਰਨ ਕਲ ਨਿਮਸਕਾਰਿਆ। ਨਿਮਸਕਾਰ ਗੁਰ ਦਰਬਾਰ ਪ੍ਰਭ ਸਾਚਾ ਪਾਵੇ ਸਾਰ। ਗੁਰਮੁਖ ਲੱਭ ਅੰਮ੍ਰਿਤ ਦੇਵੇ ਨੀਰ ਕਵਲ ਨਭ। ਝਿਰਨਾ ਝਿਰੇ ਅੰਮ੍ਰਿਤ ਅਪਾਰ, ਦੁਖ ਦਰਦ ਨਿਵਾਰੇ ਸਭ। ਪ੍ਰਭ ਕਿਰਪਾ ਧਾਰ, ਦੂਤੀ ਦੁਸ਼ਟ ਆਪ ਸੰਘਾਰੇ ਸਭ। ਸੋਹੰ ਸ਼ਬਦ ਚਲੇ ਖੰਡਾ ਦੋ ਧਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝੱਬ। ਸੋਹੰ ਚਲੇ ਖੰਡਾ ਦੋ ਧਾਰਾ। ਦੂਤੀ ਦੁਸ਼ਟ ਕਰੇ ਖੁਆਰਾ। ਸਾਚੇ ਪ੍ਰਭ ਸਿਰ ਰਖਾਇਆ ਆਰਾ। ਆਪੇ ਚੀਰ ਲਗਾਵੇ ਕਰੇ ਦੋ ਫਾਰਾ। ਦੁਖ ਰੋਗ ਮਿਟਾਵੇ ਵਿਚ ਬਹੱਤਰ ਨਾੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਵਿਚ ਜੰਗਲ ਜੂਹ ਪਹਾੜਾ। ਸਾਚਾ ਪ੍ਰਭ ਸਦ ਸੁਹੇਲਾ। ਪ੍ਰਭ ਸਾਚੇ ਦਾ ਸਾਚਾ ਮੇਲਾ। ਗੁਰਸਿਖ ਬਣਾਏ ਸੱਜਣ ਸੁਹੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਰੰਗ ਰਵੇ ਸਦ ਰੰਗ ਨਵੇਲਾ। ਆਪਣੇ ਰੰਗ ਵਰਤਣ ਜੋਗ। ਦੇਵੇ ਦਰਸ ਆਪ ਅਮੋਘ। ਮਿਟਾਏ ਹਰਸ ਚੁੱਕੇ ਸੋਗ। ਜੋ ਜਨ ਰਹੇ ਤਰਸ, ਪ੍ਰਭ ਚੁਗਾਵੇ ਸੋਹੰ ਸਾਚੀ ਚੋਗ। ਅੰਮ੍ਰਿਤ ਮੇਘ ਆਤਮ ਬਰਸ, ਹਉਮੇ ਗਵਾਏ ਵਿਚੋਂ ਰੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਸਾਚਾ ਯੋਗ। ਸਾਚਾ ਯੋਗ ਜਟਾ ਜੂਟ ਧਾਰ। ਮੂਡ ਮੁੰਡਾਏ ਵਿਚ ਸੰਸਾਰ। ਰਿਧ ਸਿਧ ਨਵ ਨਿਧ ਪ੍ਰਭ ਚਰਨ ਪਨਿਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਜਪਾਵੇ ਪਾਵੇ ਸਰਬ ਸਾਰ। ਸਾਰੰਗ ਧਰ ਪ੍ਰਭ ਭਗਵਾਨ ਬੀਠਲਾ। ਪ੍ਰਭ ਸਾਚੇ ਦਾ ਸਾਚਾ ਦਰ ਗੁਰਮੁਖਾਂ ਲੱਗੇ ਮੀਠਲਾ। ਸੋਹੰ ਦੇਵੇੇ ਸਾਚਾ ਵਰ, ਆਤਮ ਰੰਗ ਚੜ੍ਹਾਏ ਮਜੀਠਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪ ਤਰਾਏ ਜਿਉਂ ਨਾਨਕ ਕੌੜਾ ਰੀਠਲਾ।

Leave a Reply

This site uses Akismet to reduce spam. Learn how your comment data is processed.