Granth 02 Likhat 011: 22 Sawan 2009 Bikarmi Ranjit Kaur de Greh Pind Jethuwal

੨੨ ਸਾਵਣ ੨੦੦੯ ਬਿਕ੍ਰਮੀ ਰਣਜੀਤ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ
ਮਿਲ ਹਰਿ ਆਤਮ ਰੰਗਿਆ। ਗੁਰਮੁਖ ਸਾਚਾ ਦਰਸ ਦਾਨ ਦਰ ਮੰਗਿਆ। ਪ੍ਰਭ ਸਦਾ ਸਹਾਈ ਅੰਗਿਆ ਸੰਗਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲ ਹੋਏ ਸਹਾਈ ਭੁੱਖਿਆ ਨੰਗਿਆ। ਗਊ ਗ਼ਰੀਬ ਸੁਣੇ ਪੁਕਾਰਾ। ਆਪੇ ਆਪ ਆਪ ਗਿਰਧਾਰਾ। ਪੂਰਬ ਕਰੇ ਸਰਬ ਵਿਚਾਰਾ। ਆਪਣਾ ਖੇਲ ਆਪ ਕਰ, ਜਗਤ ਮਿਟਾਏ ਅੰਧ ਅੰਧਿਆਰਾ। ਗੁਰਮੁਖ ਸਾਚੇ ਮੇਲ ਕਰ, ਸੋਹੰ ਦੇਵੇ ਸ਼ਬਦ ਅਧਾਰਾ। ਬੇਮੁਖਾਂ ਬੇੜਾ ਠੇਲ ਕਰ, ਨਾ ਦਿਸੇ ਕੋਇ ਕਿਨਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਕਲ ਖੇਲ ਕਰ, ਸ੍ਰਿਸ਼ਟ ਸਬਾਈ ਕਰੇ ਖੁਆਰਾ। ਗਵਾਰ ਗਵਾਰ ਗਵਾਰ ਪ੍ਰਭ ਸ੍ਰਿਸ਼ਟ ਕਰ। ਖਵਾਰ ਖਵਾਰ ਆਤਮ ਕਲਜੁਗ ਜੀਵ ਕਰ। ਗੁਰਮੁਖ ਸਾਚੇ ਚਰਨ ਲਗਾਏ ਆਪਣੀ ਕਿਰਪਾ ਅਪਾਰ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਰ। ਏਕਾ ਦੇਵੇ ਸਾਚਾ ਜੀਅ। ਆਪ ਰਖਾਏ ਸਤਿਜੁਗ ਸਾਚੀ ਨੀਹ। ਗੁਰਸਿਖ ਬਣਾਏ ਉਤਮ ਸੋਹੰ ਆਤਮ ਸਾਚਾ ਬੀਜ ਬੀ। ਸਤਿਜੁਗ ਸਾਚੇ ਫਲ ਲਗਾਏ, ਆਪ ਆਪਣੇ ਕੀਨੇ ਜੀ। ਪ੍ਰਭ ਕਾ ਭਾਣਾ ਜਾਏ ਨਾ ਟਲ, ਅਗਨ ਮੇਘ ਬਰਸਾਏ ਮੀਂਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਜਾਮਾ ਧਰ, ਅਵਤਾਰ ਨਰ ਖੇਲ ਕਰ, ਦੁਸ਼ਟ ਸੰਘਾਰ ਭਗਤ ਉਧਾਰੇ ਆਪ ਬਣਾਏ ਪੁੱਤਰ ਧੀ। ਭਗਤ ਉਧਾਰੇ ਏਕਾ ਗੁਰ। ਜੀਵ ਸੁਧਾਏ ਏਕਾ ਗੁਰ। ਭੇਖ ਵਟਾਏ ਏਕਾ ਗੁਰ। ਆਤਮ ਵੇਖ ਚਰਨ ਲਗਾਏ ਏਕਾ ਗੁਰ। ਸਾਚੀ ਜੋਤ ਜਗਾਏ ਏਕਾ ਗੁਰ। ਜੋ ਜਨ ਹੋਏ ਚਰਨ ਪਨਿਹਾਰੇ, ਦਰ ਘਰ ਆਏ ਤਾਰੇ ਏਕਾ ਗੁਰ। ਦਰ ਘਰ ਆਏ ਕਾਜ ਸਵਾਰੇ, ਮੇਲ ਮਿਲਾਵੇ ਏਕਾ ਗੁਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਪਾਰ ਉਤਾਰੇ, ਚਰਨ ਆਏ ਜੋ ਬੈਠੇ ਜੁਰ। ਚਰਨ ਲਗਾਇਆ ਮਰਨ ਚੁਕਾਇਆ। ਚਰਨ ਲਗਾਇਆ ਡਰਨ ਚੁਕਾਇਆ। ਚਰਨ ਲਗਾਇਆ ਪ੍ਰਭ ਦਇਆ ਕਮਾਇਆ। ਚਰਨ ਲਗਾਇਆ ਜੀਵ ਜੰਤ ਪ੍ਰਭ ਇਕੰਤ ਅੰਤਮ ਸਭ ਮੇਲ ਮਿਲਾਇਆ ਸਾਧ ਸੰਤ ਜੋਤ ਜਗੰਤ, ਆਤਮ ਸਾਚਾ ਦੀਪ ਜਗਾਇਆ। ਚਰਨ ਲਗਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਣ ਤਰਾਇਆ। ਬਣਤ ਬਣਾਏ ਆਪੇ ਜਗ। ਗੁਰਮੁਖ ਗੁਰਸਿਖ ਚਰਨ ਲੱਗ। ਪ੍ਰਭ ਸਾਚਾ ਹੰਸ ਬਣਾਏ ਕਲਜੁਗ ਕਗ। ਆਪ ਆਪਣੀ ਅੰਸ ਬਣਾਏ ਸੋਹੰ ਸ਼ਬਦ ਲਗਾਏ ਰਸਨ ਸਗ। ਵਿਚ ਸਹੰਸ ਗੁਰਸਿਖ ਉਪਜਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਸਰਨੀ ਜਾਇਣ ਲੱਗ। ਗੁਰ ਚਰਨ ਜੰਤ ਉਧਾਰੇ। ਗੁਰ ਚਰਨ ਮਿਲੇ ਕੰਤ ਪਿਆਰੇ। ਚਰਨ ਲਾਗ ਦੇਵੇ ਸ਼ਬਦ ਅਧਾਰੇ। ਗੁਰ ਚਰਨ ਵਿਰਲੇ ਆਇਣ ਸੰਤ ਦਵਾਰੇ। ਗੁਰ ਚਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਪਾਪੀ ਪਾਰ ਉਤਾਰੇ। ਪਾਪ ਖੰਡੇ ਸੋਹੰ ਵੰਡੇ ਵਿਚ ਬ੍ਰਹਿਮੰਡੇ। ਜੋਤ ਪਰਗਟਾਏ ਵਿਚ ਨਵ ਖੰਡੇ। ਝੂਠੀ ਸ੍ਰਿਸ਼ਟ ਕਰਾਏ ਰੰਡੇ। ਆਪੇ ਭੰਨ ਵਖਾਏ ਕਾਇਆ ਕਾਚੀ ਭਾਂਡੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲੰਕਨਿਹ ਸ੍ਰਿਸ਼ਟ ਸਬਾਈ ਆਪ ਕਰਾਏ ਖੰਡੇ। ਸ੍ਰਿਸ਼ਟ ਸਬਾਈ ਆਪੇ ਖੰਡ। ਚਾਰ ਕੁੰਟ ਦਿਸੇ ਰੰਡ। ਸਾਚਾ ਲਾਇਆ ਸੋਹੰ ਡੰਡ। ਬੇਮੁਖਾਂ ਆਈ ਅੰਤ ਕੰਡ। ਸਾਚਾ ਸ਼ਬਦ ਪ੍ਰਭ ਚਲਾਇਆ ਚੰਡ ਪਰਚੰਡ। ਏਕਾ ਹੁਕਮ ਸੁਣਾਇਆ। ਇੰਦਲੋਕ ਸ਼ਿਵਲੋਕ ਬ੍ਰਹਮਲੋਕ ਵਰਭੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਜਾਮਾ ਪਾਇਆ। ਜੋਤ ਜਗਾਏ ਆਪੇ ਆਪ ਨਵਖੰਡ। ਏਕਾ ਜੋਤ ਆਪ ਧਰਾਏ। ਆਪ ਆਪਣੀ ਦਾਤ ਟਿਕਾਏ। ਆਪ ਆਪਣਾ ਮਾਤ ਪਰਗਟਾਏ। ਸਚ ਗੁਰ ਸਤਿਜੁਗ ਸਤਿ ਸਤਿ ਸਤਿ ਲਗਾਏ। ਸੋਹੰ ਵਡ ਕਰਾਮਾਤ ਵਿਚ ਸ੍ਰਿਸ਼ਟ ਧਰਾਏ। ਚਰਨ ਪ੍ਰੀਤੀ ਨਿਹਕਲੰਕ ਸਾਚਾ ਨਾਉਂ ਰਖਾਏ। ਅੰਤਕਾਲ ਨਾ ਕੋਈ ਪੁੱਛੇ ਬਾਤ, ਝੂਠੇ ਦਿਸਣ ਭੈਣ ਭਰਾਏ। ਨਾ ਕੋਈ ਅੰਤ ਛੁਡਾਏ ਨਾ ਹੋਏ ਸਹਾਏ। ਪਿਤ ਮਾਤ ਆਪਣੀ ਗੋਦ ਰਹੇ ਉਠਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਸੋਹੰ ਸਾਚੀ ਦਾਤ, ਵੇਲੇ ਅੰਤ ਹੋਏ ਆਪ ਸਹਾਏ। ਸੋਹੰ ਸੋ ਈਸ਼ਵਰ ਜਾਣ। ਸੋਹੰ ਸ਼ਬਦ ਜਪ ਜੀਵ ਆਪਣਾ ਆਪ ਪਛਾਣ। ਸੋਹੰ ਏਕਾ ਜੀਵ ਈਸ਼ਵਰ ਏਕਾ, ਏਕਾ ਏਕ ਏਕ ਪਛਾਣ। ਸੋਹੰ ਸਾਚਾ ਸਤਿਜੁਗ ਸਾਚੇ ਦੀਆ, ਕਿਰਪਾ ਕਰੇ ਪ੍ਰਭ ਮਹਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਵਿਸ਼ਨੂੰ ਭਗਵਾਨ। ਅਚਰਜ ਭੇਖਿਆ ਕਲਜੁਗ ਭੁਲਾਏ ਭਰਮ ਭੁਲੇਖਿਆ। ਗੁਰਸਿਖ ਵਿਰਲੇ ਨੇਤਰ ਪੇਖਿਆ। ਪ੍ਰਭ ਸਾਚੇ ਜਨ ਧੁਰੋਂ ਲਿਖਾਈ ਰੇਖਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਲੱਖ ਚੁਰਾਸੀ ਆਪ ਮੁਕਾਏ ਤੇਰਾ ਲੇਖਿਆ। ਲੱਖ ਚੁਰਾਸੀ ਆਪ ਗਵਾਏ। ਆਪ ਉਧਾਰੇ ਆਪੇ ਤਾਰੇ। ਆਪੇ ਆਪ ਪਾਏ ਸਾਰੇ। ਜੀਵ ਜੰਤ ਕੀ ਕਰਨ ਵਿਚਾਰੇ। ਸਾਧ ਸੰਤ ਬੈਠੇ ਹੋਏ ਅੰਧ ਅੰਧਿਆਰੇ। ਆਤਮ ਅੰਧੇਰ ਰਸਨਾ ਹੋਏ ਹਲਕਾਰੇ। ਨਾ ਦਿਸੇ ਸੰਞ ਸਵੇਰ, ਮੰਗਣ ਖੜੇ ਦਰ ਦਰ ਦਵਾਰੇ। ਗੁਰਮੁਖਾਂ ਦੇਵੇ ਸਾਚੀ ਧੀਰ, ਪਰਗਟ ਜੋਤ ਆਪ ਨਿਰੰਕਾਰੇ। ਖਿਚੇ ਜੋਤ ਅਠਸਠ ਤੀਰਥ ਨੀਰ, ਏਕਾ ਓਟ ਨਿਹਕਲੰਕ ਚਰਨ ਦਵਾਰੇ। ਕਲਜੁਗ ਲੱਥੇ ਅੰਤਮ ਚੀਰ, ਨਗਨ ਫਿਰਨ ਰਾਓ ਰਾਜਾਨ ਹੋਏ ਖੁਆਰੇ। ਗੁਰਮੁਖਾਂ ਦੇਵੇ ਸਾਚਾ ਸੀਰ, ਪ੍ਰਭ ਸਾਚੇ ਦੇ ਵਡ ਭੰਡਾਰੇ। ਵਿਚੋਂ ਕੱਢੇ ਹਉਮੇ ਪੀੜ, ਆਤਮ ਰਹੇ ਨਾ ਲੋਭ ਹੰਕਾਰੇ। ਆਪ ਬਣਾਏ ਸਚ ਸਚ ਸੂਰਬੀਰ, ਸਾਚੀ ਦੇਵੇ ਜੋਤ ਅਧਾਰੇ। ਏਕਾ ਸ਼ਬਦ ਲਗਾਏ ਤੀਰ, ਸ੍ਰਿਸ਼ਟ ਸਬਾਈ ਹੋਏ ਦੋ ਫਾੜੇ। ਚਾਰ ਕੁੰਟ ਰਹੇ ਵਹੀਰ, ਪ੍ਰਭ ਸਾਚੇ ਦੇ ਖੇਲ ਨਿਆਰੇ। ਕਲਜੁਗ ਹੋਏ ਅੰਤਮ ਭੀੜ, ਦੁਖੀ ਜੀਵ ਕਰਨ ਹਾਹਾਕਾਰੇ। ਪ੍ਰਭ ਸਾਚੇ ਤੋੜੀ ਹੱਡੀ ਰੀੜ, ਕੋਈ ਨਾ ਦੇਵੇ ਸਾਚੀ ਧੀਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਆਪ ਅਖਵਾਏ, ਏਕਾ ਆਪ ਤਰਾਏ, ਏਕਾ ਆਪ ਜਪਾਏ, ਏਕਾ ਆਪ ਭੁਲਾਏ, ਆਪੇ ਆਪ ਪਿਲਾਏ, ਗੁਰਮੁਖਾਂ ਦੇਵੇ ਸੋਹੰ ਸਾਚਾ ਸੀਰ। ਸਾਚਾ ਸੀਰ ਮੁਖ ਲਗਾਏ। ਸਾਚਾ ਸੀਰ ਸੁਖ ਉਪਜਾਏ। ਸਾਚਾ ਸੀਰ ਦੁਖ ਗਵਾਏ। ਸਾਚਾ ਸੀਰ ਭੁੱਖ ਮਿਟਾਏ। ਸਾਚਾ ਸੀਰ ਸੁਕੜੇ ਰੁਖੜੇ ਹਰੇ ਕਰਾਏ। ਸਾਚਾ ਸੀਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੇ ਮੁਖ ਚੁਆਏ। ਅੰਮ੍ਰਿਤ ਆਤਮ ਸਰ। ਆਤਮ ਦੇਵੇ ਪ੍ਰਭ ਜੋਤ ਧਰ। ਏਕ ਦਿਸਾਵਾ ਸਾਚਾ ਘਰ। ਦਵਾਰ ਦਸਮ ਖੋਲ੍ਹ ਵਖਾਏ ਨਾ ਆਏ ਡਰ। ਕੋਟ ਕੋਟਨ ਪਾਪ ਗਵਾਏ ਪ੍ਰਭ ਭਸਮ ਕਰਾਏ, ਸੀਸ ਝੁਕਾਏ ਜੀਵ ਸਾਚੇ ਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪਰਗਟਾਏ ਸਤਿਜੁਗ ਖੁਲ੍ਹਾਏ ਸਾਚਾ ਦਰ। ਸਤਿਜੁਗ ਤੇਰਾ ਦਰ ਦਰਵਾਜ਼ਾ। ਪਰਗਟੇ ਜੋਤ ਗ਼ਰੀਬ ਨਿਵਾਜ਼ਾ। ਸ੍ਰਿਸ਼ਟ ਸਬਾਈ ਜਿਸ ਸਾਜਨ ਸਾਜਾ। ਭਾਗ ਲਗਾਇਆ ਪ੍ਰਭ ਦੇਸ ਮਾਝਾ। ਆਪਣਾ ਆਪ ਉਪਾਇਆ, ਜੋਤ ਜਗਾਈ ਵਡ ਰਾਜਨ ਰਾਜਾ। ਏਕ ਆਪ ਆਪਣਾ ਡੰਕ ਵਜਾਇਆ, ਝੂਠਾ ਠੂਠਾ ਸਰਬ ਕਾ ਬਾਜਾ। ਸੋਹੰ ਸਾਚਾ ਰਸਨ ਚਲਾਇਆ, ਗੁਰਮਖਾਂ ਮਾਰੇ ਆਪ ਅਵਾਜਾ। ਆਪਣਾ ਭਾਣਾ ਆਪ ਵਰਤਾਇਆ, ਆਪ ਰਖਾਵੇ ਆਪਣੀ ਲਾਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਸਤਿਜੁਗ ਸਵਾਰੇ ਆਪੇ ਕਾਜਾ। ਮਾਝਾ ਦੇਸ ਤੇਰਾ ਸਾਚਾ ਘਰ। ਜੋਤ ਪਰਗਟਾਏ ਆਪੇ ਹਰਿ। ਵਡ ਵਡ ਵਡ ਪਰਤਾਪੇ ਪ੍ਰਭ ਤੇਰਾ ਸਾਚਾ ਸਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਮਾਈ ਬਾਪੇ, ਸਰਬ ਉਧਾਰੇ ਜੋ ਜਨ ਸਰਨੀ ਜਾਇਣ ਪਰ। ਮਾਝਾ ਦੇਸ ਲਾਗੇ ਭਾਗ। ਮਾਝਾ ਦੇਸ ਸੋਇਆ ਜਾਗ। ਮਾਝਾ ਦੇਸ ਪ੍ਰਭ ਉਪਜਾਇਆ ਸਾਚਾ ਰਾਗ। ਮਾਝਾ ਦੇਸ ਜੋਤ ਪਰਗਟਾਵੇ। ਨਿਹਕਲੰਕ ਆਪ ਅਖਵਾਵੇ। ਗੁਰਮੁਖ ਸਾਚੇ ਆਪ ਮਿਲਾਵੇ। ਬੇਮੁਖ ਜੀਵ ਆਪ ਭੁਲਾਵੇ। ਮਦਿਰਾ ਮਾਸ ਮੁਖ ਰਖਾਵੇ। ਆਤਮ ਲਾਈ ਆਗ, ਰਾਮ ਦਾਸ ਤੇਰਾ ਸਾਚਾ ਸਰ, ਸਰ ਅੰਮ੍ਰਿਤ ਗਏ ਪਤਿ ਗਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਕਲਜੁਗ ਆਪੇ ਦੇ ਸਜਾਏ। ਰਾਮ ਦਾਸ ਤੇਰੀ ਸਾਚੀ ਨਗਰੀ। ਅਰਜਨ ਗੁਰ ਬਣਾਈ ਸਚ ਸਮਗਰੀ। ਗਿਆਨ ਬੋਧ ਸ਼ਬਦ ਲਿਖਾਈ। ਆਤਮ ਰਹੇ ਸਦ ਇਕਗਰੀ। ਸਾਚਾ ਸ਼ਬਦ ਪ੍ਰਭ ਰਿਹਾ ਲਿਖਵਾਏ, ਏਕਾ ਪ੍ਰੀਤ ਪ੍ਰਭ ਚਰਨ ਸੰਗ ਲਗਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਖੇਲ ਆਪ ਮਿਟਾਏ, ਸਦਾ ਸਦਾ ਆਦਿ ਅੰਤ ਛਿਨ ਭੰਗਰੀ। ਆਇਆ ਹਰਿ ਆਪ ਨਿਰੰਕਾਰ। ਆਇਆ ਹਰਿ ਜੋਤ ਅਧਾਰ। ਆਇਆ ਹਰਿ ਭਗਤ ਉਧਾਰ। ਆਇਆ ਹਰਿ ਕਲਜੁਗ ਜੀਵ ਵਕ਼ਤ ਸੁਧਾਰ। ਆਇਆ ਹਰਿ ਮਾਨਸ ਜਨਮ ਮੂਲ ਨਾ ਹਾਰ। ਆਇਆ ਹਰਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਲ ਜਾਮਾ ਧਾਰ। ਆਇਆ ਹਰਿ ਹਰਿ, ਘਰ ਆਇਆ ਹਰਿ। ਆਪ ਭੁਲਾਇਆ ਸਾਚਾ ਦਰ। ਆਇਆ ਹਰਿ ਮੁਖ ਰਖਾਇਆ ਸੋਹੰ ਸਾਚਾ ਵਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਲ ਜਾਮਾ ਪਾਇਆ, ਚਰਨ ਲਾਗ ਜੀਵ ਜੰਤ ਜਾਇਣ ਤਰ। ਜਾਮਾ ਪਾਇਆ ਖੇਲ ਵਰਤਾਇਆ। ਭੇਵ ਛੁਪਾਇਆ ਦੇਵੀ ਦੇਵਤਾ ਸੇਵ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਵ ਨਾ ਆਪ ਖੁਲ੍ਹਾਇਆ। ਜਾਮਾ ਪਾ ਕੇ ਕਰਮ ਕਰਾ ਕੇ ਨਾਉਂ ਧਰਾ ਕੇ ਸ੍ਰਿਸ਼ਟ ਭੁਲਾ ਕੇ ਗੁਰਸਿਖ ਜਗਾ ਕੇ ਦਇਆ ਕਮਾ ਕੇ ਸਰਨ ਲਗਾ ਕੇ ਚਰਨ ਧੂੜ ਪ੍ਰਭ ਆਪ ਦੁਵਾ ਕੇ। ਆਤਮ ਨੂਰ ਰੰਗ ਚੜ੍ਹਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਖ ਕਲਜੁਗ ਆਇਆ ਵਟਾ ਕੇ। ਭੇਖ ਵਟਾਇਆ ਵੇਖ ਵਖਾਇਆ। ਵਡ ਵਡ ਸੇਠ ਦਿਸ ਨਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਸਰਬ ਭੁਲਾਇਆ। ਆਪ ਭੁਲਾਇਆ ਆਪ ਡੁਲਾਇਆ। ਆਪ ਰੁਲਾਇਆ ਆਪ ਤੁਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਆਪ ਆਪ ਛੁਪਾਇਆ। ਆਪਣਾ ਆਪ ਆਪ ਛੁਪਾ ਕੇ। ਭਰਮ ਭੁਲੇਖੇ ਸ੍ਰਿਸ਼ਟ ਭੁਲਾ ਕੇ। ਸਾਚੇ ਲੇਖੇ ਗੁਰਸਿਖ ਲਗਾ ਕੇ। ਦਰਸ਼ਨ ਪੇਖੇ ਪ੍ਰਭ ਦਰ ਆ ਕੇ। ਮਾਨਸ ਜਨਮ ਲਗਾਏ ਲੇਖੇ, ਜੋ ਜਨ ਚਰਨੀ ਡਿਗੇ ਆ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਿਰਪਾ ਜਾਏ ਆਪ ਕਮਾ ਕੇ। ਆਪੇ ਆਇਆ ਆਪੇ ਜਾਇਆ। ਆਪੇ ਦਾਈ ਆਪੇ ਦਾਇਆ। ਆਪੇ ਪਾਈ ਸਰਬ ਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਆਪ ਛੁਪਾਇਆ। ਆਪਣੀ ਮਾਇਆ ਆਪੇ ਪਾ ਕੇ। ਕਲਜੁਗ ਜੀਵ ਸਰਬ ਭੁਲਾ ਕੇ। ਆਪਣੀ ਮਾਇਆ ਆਪੇ ਪਾਏ, ਆਪਣਾ ਭੇਵ ਆਪ ਛੁਪਾਏ। ਆਪਣੀ ਮਾਇਆ ਆਪੇ ਪਾਏ, ਦੇਵੀ ਦੇਵ ਕਿਸੇ ਦਿਸ ਨਾ ਆਏ। ਕਲਜੁਗ ਮਾਇਆ ਪਰੇ ਹਟਾਏ, ਗੁਰਸਿਖ ਸੇਵ ਲਗਾਏ। ਆਪ ਰਖਾਏ ਆਪਣੀ ਸਾਇਆ, ਅੰਤਕਾਲ ਨਾ ਕੋਇ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦਇਆ ਕਮਾਏ। ਦਇਆ ਕਮਾਈ ਜੋਤ ਜਗਾਈ। ਵੱਜੀ ਵਧਾਈ ਸੁਣੇ ਲੋਕਾਈ। ਹੋਏ ਰੁਸ਼ਨਾਈ ਧੁਨ ਉਪਜਾਈ ਸੁੰਨ ਖੁਲ੍ਹਾਈ। ਗੁਰਮੁਖ ਸਾਚੇ ਸੰਤ ਜਨ ਪ੍ਰਭ ਆਪਣੇ ਚਰਨ ਲਗਾਈ। ਨਿਹਕਲੰਕ ਕਵਣ ਜਾਣੇ ਤੇਰੇ ਗੁਣ, ਮਹਾਰਾਜ ਸ਼ੇਰ ਸਿੰਘ ਨਾਉਂ ਰਖਾਈ। ਨਾਉਂ ਰਖਾਇਆ ਜਾਮਾ ਪਾਇਆ, ਪਿਤਾ ਮਾਤ ਘਰ ਪੂਤ ਅਖਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਦੂਤ ਸੰਗ ਲੈ ਆਇਆ। ਜਾਮਾ ਪਾਇਆ ਕਰਮ ਕਮਾਇਆ, ਧਰਮ ਧਰਾਇਆ, ਬ੍ਰਹਮ ਮਿਲਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਆਪ ਜਗਤ ਤਜਾਇਆ। ਆਪਣਾ ਆਪ ਜਗਤ ਤਜਾਏ। ਏਕਾ ਆਪਣਾ ਨਾਉਂ ਜਗਤ ਧਰਾਏ। ਝੂਠੀ ਕਾਇਆ ਖੇਲ ਰਚਾਏ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਕਲ ਜਾਮਾ ਪਾਏ। ਆਪਣੀ ਦੇਹ ਆਪ ਤਜਾ ਕੇ। ਆਪਣਾ ਆਪ ਜਗਤ ਪਰਗਟਾ ਕੇ। ਜੋਤ ਸਰੂਪੀ ਜੋਤ ਪ੍ਰਭ ਏਕਾ ਜੋਤ ਨਾਉਂ ਧਰਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਕੀਆ ਵਿਚ ਮਾਤ ਦੇ ਆ ਕੇ। ਜੀਵ ਜਾਏ ਫਿਰ ਨਾ ਆਏ। ਲੱਖ ਚੁਰਾਸੀ ਗੇੜ ਫਿਰਾਏ। ਗੁਰ ਜਾਏ ਫੇਰ ਨਾ ਆਏ। ਏਕਾ ਨਾਉਂ ਜਗਤ ਰਹਿ ਜਾਏ। ਈਸ਼ਰ ਭਾਏ ਕਰੇ ਕਰਾਏ। ਆਪੇ ਆਏ ਆਪੇ ਜਾਏ। ਨਾ ਕੋਇ ਵੇਖੇ ਨਾ ਵੇਖ ਵਖਾਏ। ਜੋਤ ਸਰੂਪੀ ਭੁਲੇਖੇ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਲੇਖੇ ਲਾਏ। ਪ੍ਰਭ ਭਗਵਾਨਾ ਪ੍ਰਭ ਜੋਤ ਮਹਾਨਾ, ਪ੍ਰਭ ਬੀਨਾ ਦਾਨਾ, ਪ੍ਰਭ ਚਤੁਰ ਸੁਜਾਨਾ। ਪ੍ਰਭ ਆਵਣ ਜਾਵਣ ਖੇਲ ਰਚਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਕਲ ਪਹਰਿਆ ਜਾਮਾ। ਬਾਣਾ ਧਾਰਿਆ, ਪਸਰ ਪਸਾਰਿਆ, ਭੇਵ ਛੁਪਾ ਰਿਹਾ, ਵੇਖਾ ਵੇਖ ਜਗਤ ਭੁਲਾ ਰਿਹਾ, ਭੇਖਾ ਭੇਖ ਜੋਤ ਸਰੂਪੀ ਭੇਖ ਵਟਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਰੂਪੀ ਗੁਰਮੁਖ ਸਾਚੇ ਸਾਚੇ ਦੀਪ ਜਗਾ ਰਿਹਾ। ਭੇਖ ਧਰਿਆ, ਆਸਾ ਵਰਿਆ, ਗੁਰਮੁਖ ਸਾਚੇ ਸਦ ਸਦਾ ਤੇਰੇ ਦਰ ਖੜ੍ਹਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤ ਨਾ ਪਾਰਾ ਵਰਿਆ। ਪ੍ਰਭ ਕਾ ਅੰਤ ਨਾ ਪਾਰਾਵਾਰ। ਪ੍ਰਭ ਸਾਚਾ ਸਚ ਵਿਹਾਰ। ਜੁਗੋ ਜੁਗ ਜਨ ਭਗਤਾਂ ਪਾਵੇ ਸਾਰ। ਆਵੇ ਦਰ ਬਾਂਹੋਂ ਪਕੜ ਕਲ ਜਾਵੇ ਤਾਰ। ਧੰਨ ਧੰਨ ਧੰਨ ਗੁਰਸਿਖ ਜਿਨ ਮਿਲਿਆ ਪ੍ਰਭ ਸਾਚਾ ਕਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਦੁੱਤਰ ਜਾਏ ਤਾਰ। ਦੁੱਤਰ ਤਾਰੇ ਸਦ ਬਲਿਹਾਰੇ। ਵਾਰੋ ਵਾਰ ਕਾਜ ਸਵਾਰੇ, ਨਿਹਕਲੰਕ ਅਵਤਾਰੇ। ਅਚਰਜ ਖੇਲ ਅਪਰ ਅਪਾਰੇ। ਮਾਝਾ ਦੇਸ ਹੋਏ ਉਜਿਆਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਕਰਾਏ ਜੈ ਜੈ ਜੈਕਾਰੇ। ਜੈ ਜੈ ਜੈਕਾਰ ਆਪ ਕਰਾਣਾ। ਸੋਹੰ ਸਾਚਾ ਡੰਕ ਵਜਾਣਾ। ਏਕਾ ਸਾਚਾ ਅੰਕ ਰਖਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਬੰਕ ਦਵਾਰ ਸੁਹਾਣਾ। ਬੰਕ ਦਵਾਰ ਆਪ ਸੁਹਾਏ। ਪ੍ਰਭ ਸਾਚਾ ਜਿਸ ਥਾਂਏ ਚਰਨ ਛੁਹਾਏ। ਸਤਿਜੁਗ ਸਾਚ ਨਾਉਂ ਰਹਿ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮਾਣ ਦਵਾਏ। ਵੇਲਾ ਅੰਤ ਅੰਤ ਅੰਤ ਆਪ ਬਣਾਏ ਆਪਣੀ ਬਣਤ। ਆਪ ਬਣਾਏ ਸਾਚੇ ਸੰਤ। ਬੈਠਾ ਰਹੇ ਆਪ ਇਕੰਤ। ਮਾਇਆ ਪਾਏ ਜਗਤ ਬੇਅੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਈ ਨਾ ਜਾਣੇ ਆਦਿ ਅੰਤ। ਆਦਿ ਆਦਿ ਆਪੇ ਆਦਿ। ਜੁਗਾਦਿ ਜੁਗਾਦਿ ਆਪੇ ਜੁਗਾਦਿ। ਨਾਦ ਨਾਦ ਸੋਹੰ ਸਾਚਾ ਨਾਦ। ਸਾਧ ਸਾਧ ਪ੍ਰਭ ਸਾਚਾ ਆਤਮ ਦੇਵੇ ਸਾਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਲਿਖਾਏ ਬੋਧ ਅਗਾਧ। ਸਾਚਾ ਪ੍ਰਭ ਆਪ ਲਿਖਾਏ। ਜੋ ਵਰਤਾਉਣਾ ਕਲ ਭੇਵ ਖੁਲ੍ਹਾਏ। ਗੁਰਮੁਖ ਸੋਹੰ ਗਾਵਣਾ ਜਿਸ ਦਇਆ ਕਮਾਏ। ਚਾਰ ਕੁੰਟ ਜੀਵ ਬਿਲਲਾਵਣਾ, ਪੈ ਜਾਏ ਸਰਬ ਦੁਹਾਏ। ਕਲਜੁਗ ਜੀਆਂ ਨੀਰ ਹੱਥ ਨਾ ਆਵਣਾ, ਅੰਤਕਾਲ ਕਲ ਆਪ ਵਰਤਾਏ। ਦਿਵਸ ਰੈਣ ਨਾ ਮਿਲੇ ਸਵਣਾ, ਭੱਜੇ ਫਿਰਨ ਪ੍ਰਭ ਅਗਨ ਜੋਤ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਆਪ ਤੜਫਾਏ। ਜੋਤ ਸਰੂਪੀ ਭੇਖ ਧਰਿਆ ਜਿਉਂ ਬਾਵਨਾ, ਗੁਰਮੁਖ ਵਿਰਲੇ ਆਣ ਤਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਜੋਤ ਆਪ ਪਰਗਟਾਏ। ਜੋਤ ਪਰਗਟਾਏ ਪੰਚਮ ਜੇਠ। ਗੁਰਸਿਖ ਰਖਾਏ ਸਾਇਆ ਹੇਠ। ਬੇਮੁਖ ਪਿਸਾਏ ਕੌੜੇ ਰੇਠ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਵਡ ਵਡ ਸੇਠ। ਪੰਚਮ ਜੇਠ ਜਗਤ ਉਜਿਆਰ। ਪੰਚਮ ਜੇਠ ਨਿਹਕਲੰਕ ਅਵਤਾਰ। ਪੰਚਮ ਜੇਠ ਕਰੇ ਵਿਚਾਰ। ਪੰਚਮ ਜੇਠ ਕਰੇ ਜਗਤ ਖੁਆਰ। ਪੰਚਮ ਜੇਠ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਸ਼ਟਾਂ ਦਏ ਸੰਘਾਰ। ਪੰਚਮ ਜੇਠ ਹੋਏ ਵਡਭਾਗਾ। ਗੁਰਸਿਖ ਆਏ ਚਰਨ ਲਾਗਾ। ਬੇਮੁਖ ਸਵਾਏ ਗੁਰਮੁਖ ਜਾਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਲ ਵਰਤਾਏ, ਪਹਿਲੀ ਛੇੜ ਛਿੜਾਏ, ਨਾ ਕੋਈ ਮੋੜ ਮੁੜਾਏ ਉਠੇ ਦਲ ਕੋਲ ਵਾਹਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਵਰਤਾਏ ਆਪ ਜੁਆਏ ਚੌਬਲਦ ਸੁਹਾਗਾ। ਪ੍ਰਭ ਕੇ ਭਾਣੇ ਜੋ ਕੋਈ ਆਏ। ਪ੍ਰਭ ਕਾ ਭਾਣਾ ਸਤਿ ਵਰਤਾਏ। ਪ੍ਰਭ ਸੁਘੜ ਸਿਆਣਾ ਆਪ ਅਖਵਾਏ। ਪ੍ਰਭ ਰਾਜਾ ਰਾਣਾ ਮਾਣ ਗਵਾਏ। ਪ੍ਰਭ ਤਾਣਾ ਪੇਟਾ ਆਪ ਉਲਝਾਏ। ਪ੍ਰਭ ਵਡ ਕਿਰਸਾਨਾ ਕਲਜੁਗ ਜੀਵ ਵਾਂਗ ਖੇਤ ਕਟਾਏ। ਆਪੇ ਵਰਤੇ ਆਪਣਾ ਭਾਣਾ ਨਾ ਕੋਈ ਅੰਤ ਛੁਡਾਏ। ਨਾ ਕੋਈ ਦੀਸੇ ਰਾਜਾ ਰਾਣਾ, ਏਕਾ ਨਿਹਕਲੰਕ ਜੋਤ ਪਰਗਟਾਏ। ਸੋਹੰ ਪ੍ਰਭ ਮੁਹਾਣਾ ਵੰਞ ਲਗਾਏ। ਆਪ ਪਾਰ ਕਰਾਣਾ, ਗੁਰਮੁਖ ਸਾਚੇ ਰੱਖ ਚਰਨ ਧਿਆਨਾ, ਪ੍ਰਭ ਆਪਣੀ ਸਰਨੀ ਲਗਾਏ। ਪ੍ਰਭ ਸਾਚੇ ਦਾ ਸਾਚਾ ਭਾਣਾ, ਪ੍ਰਭ ਸਾਚੇ ਦਾ ਸਾਚਾ ਬਾਣਾ, ਜਿਉਂ ਬਾਲ ਪਿਤਾ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਗੁਰਮੁਖਾਂ ਆਪੇ ਮੇਲ ਮਿਲਾਏ। ਆਪੇ ਮੇਲੇ ਮੇਲ ਮਿਲਾਵੇ। ਆਪ ਚਲਾਵੇ ਜੋ ਮਨ ਭਾਵੇ। ਆਪੇ ਆਪ ਕਰੇ ਕਰਾਵੇ। ਝੂਠੀ ਸ੍ਰਿਸ਼ਟ ਝੂਠੇ ਦਾਅਵੇ। ਪ੍ਰਭ ਅਬਿਨਾਸ਼ੀ ਵਿਰਲਾ ਗੁਰਮੁਖ ਰਸਨਾ ਗਾਵੇ। ਗੁਰਮੁਖ ਸਾਚਾ ਦਰ ਘਰ ਸਾਚੇ ਪ੍ਰਭ ਸਾਚਾ ਬਹਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਦਾੜ੍ਹਾਂ ਹੇਠ ਸ੍ਰਿਸ਼ਟ ਸਬਾਈ ਆਪ ਚਬਾਵੇ। ਪੰਚਮ ਜੇਠ ਜੋਤ ਜਗਾ। ਪੰਚਮ ਜੇਠ ਸ੍ਰਿਸ਼ਟ ਖਪਾ। ਪੰਚਮ ਜੇਠ ਗੁਰਸਿਖ ਤਰਾ। ਪੰਚਮ ਜੇਠ ਬੇਮੁਖ ਰੁਲਾ। ਪੰਚਮ ਜੇਠ ਪ੍ਰਭ ਖੇਲ ਵਰਤਾ। ਪੰਚਮ ਜੇਠ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਹਿਲ ਹਿਲਾ ਦੇਵੇ ਪਾ। ਪੰਚਮ ਜੇਠ ਦਿਵਸ ਸੁਹਾਏ। ਸਤਿਗੁਰ ਸਾਚਾ ਜੋਤ ਪਰਗਟਾਏ। ਜਨ ਪੂਰਨ ਭਾਗ ਜਿਸ ਸਰਨ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਅੰਤਮ ਅੰਤ ਕਰਾਏ। ਚੌਥਾ ਜੁਗ ਅੰਤ ਕਰ। ਪਿੰਡ ਬੁੱਗੇ ਜੋਤ ਧਰ। ਸਾਧ ਸੰਗਤ ਦੇਵੇ ਸਾਚਾ ਵਰ। ਆਪ ਖੁਲ੍ਹਾਵੇ ਏਕਾ ਸਾਚਾ ਦਰ। ਸੋਹੰ ਰਸਨਾ ਜਪ ਗੁਰਮੁਖ ਵਿਰਲਾ ਜਾਏ ਤਰ। ਬੇਮੁਖ ਕੋਈ ਨੇੜ ਨਾ ਆਏ, ਦਰ ਘਰ ਸਾਚੇ ਆਏ ਡਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਈ ਅਵਤਾਰ ਨਰ। ਅਵਤਾਰ ਨਰ ਨਰ ਅਵਤਾਰ। ਸਾਧ ਸੰਗਤ ਆਏ ਦਵਾਰ। ਸਾਚੇ ਮੰਗਤ ਦਰ ਭਿਖਾਰ। ਚਾੜ੍ਹੇ ਰੰਗਤ ਨਾਮ ਕਰਤਾਰ। ਜਿਉਂ ਅੰਗਦ ਦਿਤਾ ਨਾਨਕ ਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਹੋਏ ਤੇਰਾ ਸਿਕਦਾਰ। ਸਾਧ ਸੰਗਤ ਤੇਰਾ ਸਿਕਦਾਰਾ। ਆਪੇ ਆਪ ਹੋਏ ਗਿਰਧਾਰਾ। ਆਪੇ ਭੁਲਾਵੇ ਆਪਣਾ ਦਵਾਰਾ। ਸੋਹੰ ਖੰਡਾ ਆਪ ਉਠਾਏ ਦੋ ਧਾਰਾ। ਚੌਗਿਰਦ ਨੈਣ ਨਾ ਆਵੇ ਦੁਸ਼ਟ ਦੁਰਾਚਾਰਾ। ਮੇਰ ਤੇਰ ਸਰਬ ਮਿਟਾਏ, ਸਤਿਗੁਰ ਮਨੀ ਸਿੰਘ ਦੇਵੇ ਆਪ ਸਹਾਰਾ। ਨੇੜਨ ਨੇੜਨ ਆਪ ਅਖਵਾਏ, ਨਿਹਕਲੰਕ ਨਰਾਇਣ ਨਰ ਅਵਤਾਰਾ। ਅਵਤਾਰ ਨਰ ਸਾਚਾ ਗੁਰ। ਗੁਰ ਸੰਗਤ ਸਚ ਆਵੇ ਦਰ। ਪ੍ਰਭ ਅੰਮ੍ਰਿਤ ਆਤਮ ਵਰਖੇ ਆਪ ਖੁਲ੍ਹਾਵੇ ਸਾਚਾ ਸਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਲਾਗ ਕਲਜੁਗ ਜਾਓ ਤਰ। ਕਲਜੁਗ ਅੰਤ ਹੋਏ ਅਖ਼ੀਰ। ਚਾਰ ਕੁੰਟ ਹੋ ਜਾਏ ਵਹੀਰ। ਗੁਰ ਸੰਗਤ ਪ੍ਰਭ ਦਰ ਆਓ ਕੋਟ ਪਹਾੜਾਂ ਚੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਗੁਰ ਸੰਗਤ ਪ੍ਰਭ ਕੱਟੇ ਤੇਰੀ ਭੀੜ। ਸਾਧ ਸੰਗਤ ਤੇਰਾ ਰਖਵਾਲਾ। ਆਪੇ ਆਪ ਗੁਰ ਗੋਪਾਲਾ। ਸਦਾ ਸਦਾ ਸਦਾ ਤੇਰਾ ਪ੍ਰਿਤਪਾਲਾ। ਆਤਮ ਦੇਵੇ ਸਾਚਾ ਧਨ ਮਾਲ ਸੋਹੰ, ਬੇਮੁਖਾਂ ਹੋਏ ਅੰਤਕਾਲ ਕਲਜੁਗ ਮੂੰਹ ਕਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਸਦਾ ਤੇਰਾ ਰਖਵਾਲਾ। ਸਦਾ ਸਦਾ ਆਪੇ ਰਖਵਾਲੀ। ਭਗਤ ਜਨਾਂ ਆਪੇ ਪ੍ਰਿਤਪਾਲੀ। ਗੁਰਮੁਖ ਸਾਚੇ ਫੁੱਲ ਬਣਾਏ ਆਪ ਬਣੇ ਪ੍ਰਭ ਸਾਚਾ ਮਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਕਲਜੁਗ ਦੀਨ ਦੁਨੀ ਦਾ ਵਾਲੀ। ਆਪੇ ਹੋਏ ਪਵਣ ਸਮਾਨਾ। ਆਪ ਉਪਾਏ ਆਪਣਾ ਬਾਨਾ। ਆਪ ਰਖਾਏ ਆਪਣੀ ਆਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਵਣ ਪਵਣ ਜੋਤ ਏਕਾ ਰੰਗ ਸਮਾਨਾ। ਗੁਰ ਪੂਰੇ ਤੇਰੀ ਮਾਇਆ, ਗੁਰਸਿਖ ਪਲੇ ਤੇਰੀ ਛਤਰ ਛਾਇਆ। ਗੁਰ ਪੂਰੇ ਤੇਰੀ ਮਾਇਆ, ਗੁਰ ਪੂਰੇ ਵਿਚ ਸਮਾਇਆ। ਗੁਰ ਪੂਰੇ ਤੇਰੀ ਮਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਭੇਵ ਕਿਸੇ ਨਾ ਪਾਇਆ। ਗੁਰ ਪੂਰਾ ਆਪੇ ਬੰਨ੍ਹੇ। ਗੁਰ ਪੂਰਾ ਆਪ ਕਰਾਏ ਆਤਮ ਅੰਨ੍ਹੇ। ਗੁਰ ਪੂਰਾ ਆਪੇ ਘੜੇ ਆਪੇ ਭੰਨੇ। ਗੁਰ ਪੂਰਾ ਆਪ ਲਗਾਏ ਆਪਣੇ ਬੰਨ੍ਹੇ। ਗੁਰ ਪੂਰਾ ਕਰ ਕਿਰਪਾ ਜਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਤਿ ਸਤਿ ਕਰ ਮੰਨੇ। ਸਤਿ ਕਰ ਮੰਨਿਆ ਬੇੜਾ ਬੰਨ੍ਹਿਆ। ਭਾਂਡਾ ਭਰਮ ਭਉ ਭੰਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਾਉ ਸਦ ਰਸਨਾ ਗਾਓ, ਪਾਓ ਕਦੇ ਨਾ ਭੰਗਣਾ। ਆਤਮ ਰਸ ਸ਼ਬਦ ਅਧਾਰ। ਪ੍ਰਭ ਹਿਰਦੇ ਵਸ ਦੇਵੇ ਤਾਰ। ਰਾਹ ਸਾਚਾ ਦੱਸ ਲਾਵੇ ਪਾਰ। ਗੁਰ ਚਰਨ ਆਏ ਨੱਸ ਪ੍ਰਭ ਪਾਏ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਹਿਰਦੇ ਜਾਏ ਵਸ ਆਪੇ ਪਾਵੇ ਸਾਰ। ਆਪਣੀ ਸਾਰ ਆਪੇ ਜਾਣੇ। ਗੁਰਸਿਖ ਮਿਲੇ ਜੀਵ ਅੰਞਾਣੇ ਬਾਲੇ। ਬਾਲ ਅੰਞਾਣੇ ਸਦ ਭੁਲਾਨੇ। ਕਿਰਪਾ ਕਰੇ ਆਪ ਮਹਾਨੇ। ਗੁਰਮੁਖ ਸਾਚਾ ਪ੍ਰਭ ਸਾਚੇ ਦਾ ਰੰਗ ਸਾਚਾ ਮਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਲਾਗ ਜੁਗੋ ਜੁਗ ਇਕ ਸਮਾਣੇ। ਗੁਰਮੁਖ ਸਾਚੇ ਕਿਰਪਾ ਕਰ। ਆਤਮ ਜੋਤ ਦੇਵੇ ਧਰ। ਏਕਾ ਦਿਸੇ ਸਾਚਾ ਹਰਿ। ਆਪ ਭੁਲਾਵੇ ਸਾਚਾ ਦਰ। ਪ੍ਰਭ ਸਾਚੇ ਦਾ ਸਾਚਾ ਘਰ। ਅਵਤਾਰ ਨਰ ਬੇਮੁਖਾਂ ਆਵੇ ਡਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਅੰਮ੍ਰਿਤ ਆਤਮ ਝਿਰਨਾ ਝਿਰਾਏ ਸਾਚਾ ਸਰ। ਆਤਮ ਝਿਰਨਾ ਸਾਚੀ ਧਾਰਾ। ਉਲਟਾਵੇ ਕਵਲ ਪਾਵੇ ਸਾਰਾ। ਮੁਖ ਚੁਆਵੇ ਕਰੇ ਉਜਿਆਰਾ। ਮਿਟਾਵੇ ਦੁਖ ਸਰਬ ਸੰਸਾਰਾ। ਆਏ ਸੁਖ ਨਿਹਕਲੰਕ ਤੇਰੇ ਚਰਨ ਦਵਾਰਾ। ਭੁੱਲੇ ਫਿਰਨ ਕਲ ਮੂਰਖ ਮੁਗਧ ਗਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਜੀਵ ਤੇਰੀ ਉਤਰੇ ਭੁੱਖ, ਪਾਰਬ੍ਰਹਮ ਰੂਪ ਅਪਾਰਾ। ਰੂਪ ਅਪਾਰ ਜੋਤ ਕਰਤਾਰ। ਵਿਚ ਸੰਸਾਰ ਸ਼ਬਦ ਅਧਾਰ। ਭਗਤ ਸੁਧਾਰ ਅੰਮ੍ਰਿਤ ਮੁਖ ਚੁਆਏ ਕਿਰਪਾ ਕਰੇ ਅਪਾਰ। ਦੁਖੀਆਂ ਦੁਖ ਮਿਟਾਏ ਜੋ ਚਲ ਆਏ ਦਰਬਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਦਇਆ ਕਮਾਏ ਅੰਮ੍ਰਿਤ ਵਰਖੇ ਕਿਰਪਾ ਧਾਰ। ਨਿਰਮਲ ਕਰੇ ਨਿਰਮਲ ਨਿਰਮਲਾ। ਸੀਤਲ ਸੀਤਲ ਸ਼ਾਂਤ ਕਰੇ ਬਾਲੂ ਬਿਮਲਾ। ਫਲ ਫੁਲ ਲਗਾਏ ਆਪੇ ਹਰੇ ਕਰਾਏ ਕਲਜੁਗ ਜਿਉਂ ਰੁੱਖ ਸਿਮਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਚਰਨ ਲਾਗ, ਕਲਜੁਗ ਜੀਵ ਭੁਲ ਨਾ। ਆਤਮ ਚਿੰਤਾ ਘਿਰਨਾ ਘੁਣ। ਸਾਚੇ ਪ੍ਰਭ ਪੁਕਾਰ ਸੁਣ। ਨਿਰਗੁਣ ਜੀਵ ਵਿਚਾਰ ਗੁਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਉਧਾਰੇ ਪਾਰ ਉਤਾਰੇ ਗੁਰਸਿਖ ਪਿਆਰੇ ਕਲਜੁਗ ਚੁਣ ਚੁਣ। ਆਤਮ ਦੁਖ ਜਿਸ ਜਨ ਲੱਗੇ। ਦਿਵਸ ਰੈਣ ਤਪੇ ਵਿਚ ਅੱਗੇ। ਸਾਕ ਸੈਣ ਨਾ ਕੋਈ ਦਿਸੇ ਸਗੇ। ਭੈਣ ਭਾਈ ਕੋਈ ਨੇੜ ਨਾ ਲੱਗੇ। ਏਕਾ ਦਰ ਸਾਚਾ ਘਰ ਸਾਚਾ ਅਵਤਾਰ ਨਰ ਕਿਰਪਾ ਕਰ ਜੀਆ ਦਾਨ ਅੰਨ ਭਗਵਾਨ ਰੱਖਿਆ ਮਾਣ ਦਰ ਪਰਵਾਨ ਗੁਣ ਨਿਧਾਨ ਜੀਵ ਜੰਤਾਂ ਪ੍ਰਭ ਸਾਚਾ ਚੋਗ ਚੁਗਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਦੁਖੀਆਂ ਭੁਖੀਆਂ ਸਦਾ ਸਦਾ ਆਤਮ ਚਿੰਤ ਮਿਟਾਣ। ਸਦਾ ਸਦਾ ਹੋਏ ਸਹਾਈ। ਪ੍ਰਭ ਸਾਚੇ ਜਿਸ ਬਣਤ ਬਣਾਈ। ਰਾਜਕ ਰਿਜਕ ਆਪ ਅਖਵਾਈ। ਮੰਗਿਆ ਦਾਨ ਸਚ ਵਸਤ ਝੋਲੀ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਈ। ਆਪ ਸੁਹਾਇਆ ਥਾਨ ਗੁਰ ਗੋਬਿੰਦ। ਗੁਰਸਿਖ ਸਾਚੇ ਮਾਣ ਰਖਾਏ, ਵਡ ਵਡ ਵਡ ਸੁਰਪਤ ਰਾਜਾ ਇੰਦ। ਸੋਹੰ ਸ਼ਬਦ ਆਤਮ ਬਾਣ ਲਗਾਏ, ਆਪ ਖੁਲ੍ਹਾਵੇ ਆਤਮ ਜਿੰਦ। ਜੋ ਜਨ ਚਰਨੀ ਸੀਸ ਝੁਕਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਬਖ਼ਸ਼ਿੰਦਾ ਗੁਰ ਗੋਬਿੰਦ। ਕਰਮ ਵਿਚਾਰੇ ਦਇਆ ਕਮਾਏ। ਗੁਰ ਗੋਬਿੰਦ ਕਰਮ ਵਿਚਾਰੇ। ਗੁਰ ਗੋਬਿੰਦ ਜਨਮ ਸਵਾਰੇ। ਗੁਰ ਗੋਬਿੰਦ ਏਕਾ ਬੈਠੇ ਦਰ ਦਰਬਾਰੇ। ਗੁਰ ਗੋਬਿੰਦ ਏਕਾ ਜੋਤ ਆਪ ਨਿਰੰਕਾਰੇ। ਗੁਰ ਗੋਬਿੰਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਜੋਤ ਚਮਤਕਾਰੇ। ਗੁਰ ਗੋਬਿੰਦ ਏਕਾ ਜੋਤੀ। ਦਰ ਆਪਣੇ ਬਣਾਏ ਗੁਰਸਿਖ ਮਾਣਕ ਮੋਤੀ। ਪ੍ਰਭ ਸਾਚਾ ਦਇਆ ਕਮਾਏ, ਗੁਰਸਿਖਾਂ ਉਠਾਏ ਆਤਮ ਸੋਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਮਨੀ ਸਿੰਘ ਸੰਗ ਰਲਾਏ, ਪਾਪਾਂ ਆਤਮ ਸਭ ਦੀ ਧੋਤੀ। ਗੁਰ ਗੋਬਿੰਦ ਗੁਣ ਨਿਧਾਨ। ਗੁਰ ਗੋਬਿੰਦ ਜੋਤ ਮਹਾਨ। ਗੁਰ ਗੋਬਿੰਦ ਆਪੇ ਬੈਠੇ ਥਾਨ ਸੁਹਾਏ ਏਕਾ ਥਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿਗੁਰ ਮਨੀ ਸਿੰਘ ਸਿਰ ਤੇਰੇ ਹੱਥ ਟਿਕਾਏ ਬਲੀ ਬਲਵਾਨ। ਗੁਰ ਗੋਬਿੰਦ ਸਾਚੀ ਰੀਤਾ। ਗੁਰ ਗੋਬਿੰਦ ਏਕਾ ਸਾਚਾ ਸਾਜਣ ਮੀਤਾ। ਗੁਰ ਗੋਬਿੰਦ ਗੁਣੀ ਗਹਿੰਦ ਵਡ ਵਡ ਮਰਗਿੰਦ, ਅੰਮ੍ਰਿਤ ਮੁਖ ਚੁਆਏ ਵਿਰਲੇ ਦਰ ਆਏ ਪ੍ਰਭ ਪੀਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਮਨੀ ਸਿੰਘ ਦੇਵੇ ਵਡਿਆਈ, ਆਪੇ ਪਰਖੇ ਸਾਚੀ ਨੀਤਾ। ਗੁਰ ਗੋਬਿੰਦ ਗਹਿਰ ਗੰਭੀਰਾ। ਗੁਰ ਗੋਬਿੰਦ ਦੋਏ ਮਿਲ ਗੁਰ ਸਿੱਖਨ ਕੱਟਨ ਭੀੜਾ। ਗੁਰ ਗੋਬਿੰਦ ਆਪ ਲਗਾਏ ਸ਼ਬਦ ਸਰੂਪੀ ਆਤਮ ਤੀਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਮਨੀ ਸਿੰਘ ਦੇਵੇ ਵਡਿਆਈ, ਹੋਏ ਸਹਾਈ ਵਡ ਵਡ ਪੀਰਨ ਪੀਰਾ। ਗੁਰ ਗੋਬਿੰਦ ਏਕਾ ਘਾਟ। ਗੋਬਿੰਦ ਗੋਬਿੰਦ ਗੋਬਿੰਦ ਜੋਤ ਜਗਾਏ ਗੁਰ ਲਲਾਟ। ਸਤਿਜੁਗ ਸਾਚਾ ਦਰ ਖੁਲ੍ਹਾਏ ਸੰਤ ਮਨੀ ਸਿੰਘ ਤੇਰਾ ਹਾਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਈ ਆਪ ਖੁਲ੍ਹਾਏ ਬਜਰ ਕਪਾਟ। ਗੁਰ ਗੋਬਿੰਦ ਗੁਣੀ ਗੁਣਵੰਤਾ। ਗੁਰ ਗੋਬਿੰਦ ਵਡ ਵਡ ਸਾਧਨ ਸੰਤਾ। ਗੁਰ ਗੋਬਿੰਦ ਜੋਤ ਅਧਾਰੀ ਸਰਬ ਜੀਵ ਜੰਤਾ। ਗੁਰ ਗੋਬਿੰਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੈਠਾ ਰਹੇ ਸਦ ਅਡੋਲ ਇਕੰਤਾ। ਗੁਰ ਕਾ ਸ਼ਬਦ ਸਚ ਕਮਾਣਾ। ਆਤਮ ਵਿਚ ਨਾ ਹੰਕਾਰ ਰਖਾਣਾ। ਗੁਰ ਪੀਰ ਨਾ ਆਪ ਅਖਵਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਭੀੜ ਆਪ ਛੁਡਾਣਾ। ਗੁਰ ਚਰਨ ਰੱਖ ਉਰਧਾਰ। ਪ੍ਰਭ ਸਾਚੇ ਦਾ ਸਚ ਪਿਆਰ। ਦਰ ਦਰ ਨਾ ਹੋ ਖੁਆਰ। ਕਲਜੁਗ ਜੀਵ ਝੂਠੇ ਝੱਖ ਮਾਰ। ਏਕਾ ਪ੍ਰਭ ਸਾਚੇ ਦਾ ਸਚ ਦਰਬਾਰ। ਦੇਵਣਹਾਰ ਆਪੇ ਆਪ ਇਕ ਕਰਤਾਰ। ਭਰੇ ਭਰਾਏ ਖਾਲੀ ਕਰਾਏ, ਖਾਲੀ ਭਰੇ ਪ੍ਰਭ ਸਚ ਭੰਡਾਰ। ਚਰਨ ਆਏ ਗੁਰਸਿਖ ਤਰੇ ਪ੍ਰਭ ਸਾਚਾ ਸਚ ਦਵਾਰ। ਆਪਣਾ ਕੀਆ ਆਪੇ ਭਰੇ ਮਦਿਰਾ ਮਾਸ ਕਰੇ ਅਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੋ ਸਾਚ ਸ਼ਬਦ ਲਿਖਾਏ ਆਤਮ ਵੇਖ ਜੀਵ ਵਿਚਾਰ। ਸੋਹੰ ਸਿਖ ਰਸਨ ਉਚਾਰ। ਰਸਨ ਉਚਾਰ ਮੰਗ ਭਿਖ ਦੇਵੇ ਕਰਤਾਰ। ਸਚ ਲੇਖ ਦੇਵੇ ਲਿਖ, ਆਪੇ ਬਣੇ ਲੇਖ ਲਿਖਾਰ। ਦੇਵੇ ਵਡਿਆਈ ਵਿਚ ਮੁਨ ਰਿਖ, ਸੋਹੰ ਸੱਚੀ ਧੁਨਕਾਰ। ਸਾਚਾ ਦਰਸ ਨਿਹਕਲੰਕ ਨੇਤਰ ਪੇਖ ਕੋਟ ਉਤਾਰੇ ਪਾਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਪੇ ਹੋਏ ਮਾਈ ਬਾਪ। ਮਾਤ ਪਿਤ ਭਗਤ ਜਨ ਬਾਲਾ। ਸਾਚਾ ਹਿਤ ਹੋਏ ਰਖਵਾਲਾ। ਆਵੇ ਜਾਵੇ ਜੁਗੋ ਜੁਗ ਨਿਤ, ਪ੍ਰਭ ਸਾਚੇ ਖੇਲ ਨਿਰਾਲਾ। ਚਰਨ ਲਾਗ ਮਾਨਸ ਜਨਮ ਜੀਵ ਜਿਤ, ਘਰ ਆਏ ਦੀਨ ਦਿਆਲਾ। ਆਪੇ ਆਪ ਕਲਜੁਗ ਜੋਤ ਧਰੇ ਕਰਤਾਰ ਸਾਚਾ ਵਕ਼ਤ ਕਲਜੁਗ ਭਇਆ, ਸੋਹੰ ਦੇਵੇ ਸੱਚਾ ਧਨ ਮਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਜਗਾਏ ਸਾਚੀ ਜੋਤ ਰਖਾਏ ਆਪੇ ਉਪਜਾਵੇ ਸਾਚੇ ਰਾਗ। ਧੀਰਜ ਧੀਰਜ ਆਤਮ ਜਤ। ਸੋਹੰ ਰਾਗ ਸਾਚਾ ਤਤ। ਆਪ ਬੰਧਾਏ ਆਤਮ ਯਤ। ਆਪ ਸਮਝਾਵੇ ਦੇਵੇ ਮਤਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਸਦ ਬਿਠਾਵੇ ਆਪੇ ਰਾਖੇ ਸਾਚੀ ਪਤਿ। ਮਾਣ ਤੇਰਾ ਤਾਣ ਤੇਰਾ ਚਰਨ ਧਿਆਨ ਤੇਰਾ ਭਗਤ ਭਗਵਾਨ ਤੇਰਾ। ਮਹਾਰਾਜ ਸ਼ੇਰ ਸਿੰਘ ਕਿਰਪਾ ਭਗਵਾਨ ਕਰ, ਘਰ ਭੁਲਿਆ ਸਿਖ ਆਇਆ ਤੇਰਾ। ਭੁਲਿਆਂ ਭੁਲਾਇਆ ਮਾਣ ਰਖਾਇਆ। ਪ੍ਰਭ ਕਾ ਭਾਣਾ ਦਿਲੋਂ ਗਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲੱਥਾ ਰੋਗ ਫਿਰ ਲਗਾਇਆ। ਰੋਗ ਲਗਾਇਆ ਗਿਆ ਲੱਗ। ਦਿਵਸ ਰੈਣ ਆਤਮ ਰਹੀ ਦਗ। ਪ੍ਰਭ ਪਕੜ ਪਛਾੜੇ ਵਡ ਸੂਰਬੀਰ ਸ਼ਾਹਰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਰ ਉਤਾਰੇ ਆਪ ਲਗਾਏ ਆਪਣੇ ਪਗ। ਰੋਗ ਗਿਆ ਸੋਗ ਗਿਆ ਵਿਜੋਗ ਗਿਆ ਦਰਸ ਅਮੋਗ ਭਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਸ਼ਬਦ ਰਸਨ ਜੋਗ ਦੀਆ। ਸੋਹੰ ਜੋਤ ਆਪ ਜਗਾਵੇ। ਰੋਗ ਸੋਗ ਆਪ ਮਿਟਾਵੇ। ਗੁਰਮੁਖ ਸਾਚਾ ਰਸਨਾ ਗਾਵੇ। ਕਾਹਨਾ ਕ੍ਰਿਸ਼ਨਾ ਦਰਸ ਦਿਖਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦਇਆ ਕਮਾਵੇ। ਭੇਵ ਚੁਕਾਏ ਬੀਰ ਬੇਤਾਲਾ। ਆਪੇ ਹੋਏ ਰਖਵਾਲਾ। ਸੋਹੰ ਜਪਾਏ ਸਾਚੀ ਮਾਲਾ। ਗੁਰਮੁਖ ਸਾਚੇ ਤਨ ਪਹਿਨਾਏ ਕੱਟੇ ਸਰਬ ਜੰਜਾਲਾ। ਜੋ ਜਨ ਆਪ ਆਪਣੇ ਮਨ ਵਸਾਏ, ਪ੍ਰਭ ਦੇਵੇ ਸਾਸ ਸੁਖਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਧ ਅੰਧਿਆਰ ਹੋਏ ਆਪ ਰਖਵਾਲਾ। ਭੈ ਭੂਤ ਹੋਏ ਨਾਸ। ਆਪ ਆਪਣਾ ਵਿਚ ਕੀਆ ਵਾਸ। ਆਤਮ ਹੋਏ ਜੀਵ ਰਾਸ। ਸੋਹੰ ਜਪ ਸਵਾਸ ਸਵਾਸ। ਪ੍ਰਭ ਸਾਚਾ ਘਰ ਸਾਚੇ ਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਸਦ ਸਦ ਵਸੇ ਪਾਸ। ਦੀਆ ਬਾਤੀ ਛੋੜੇ ਤੇਲ। ਜੋਤ ਸਰੂਪੀ ਪ੍ਰਭ ਸਾਚੇ ਦਾ ਸਾਚਾ ਮੇਲ। ਅਚਰਜ ਪਾਰਬ੍ਰਹਮ ਦਾ ਖੇਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਏ ਸੱਜਣ ਸੁਹੇਲ। ਸਾਚਾ ਪ੍ਰਭ ਵਿਚ ਨਾ ਰਾਗਾਂ। ਸਾਚਾ ਪ੍ਰਭ ਵਿਚ ਨਾ ਚਰਾਗਾਂ। ਸਾਚਾ ਪ੍ਰਭ ਕਦੇ ਨਾ ਮਿਲੇ ਬਿਨ ਪੂਰਨ ਭਾਗਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਧੋਏ ਖਟ ਰੋਗ ਗਵਾਏ ਦਾਗ਼ਾਂ। ਦੁਸ਼ਟ ਦੁਰਾਚਾਰ ਨਾਰੀ ਨਾਰ ਬੱਤੀ ਧਾਰਾ। ਕਰੇ ਖੁਆਰ ਬਾਲਕ ਸੀਰ ਹੋਏ ਪਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਪਾਵੇ ਸਾਰਾ। ਅੰਮ੍ਰਿਤ ਸੀਰ ਹੋਇਆ ਨੀਰ ਪਾਏ ਸੀਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਬਰਸ ਸ਼ਾਂਤ ਕਰਾਏ ਸਰੀਰ। ਆਤਮ ਕੱਢੇ ਇਕ ਵਿਕਾਰ। ਪ੍ਰਭ ਸਾਚੇ ਦਾ ਸਚ ਦਰਬਾਰ। ਸਚ ਸਚ ਸਚ ਵਰਤਾਰ। ਸਾਚਾ ਕਰੇ ਆਪ ਵਿਹਾਰ। ਸਰਬ ਜੀਆਂ ਆਪੇ ਪਾਏ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਸਦਾ ਬਖ਼ਸ਼ਣਹਾਰ। ਗੁਰ ਚਰਨ ਆਤਮ ਰਾਸਾ। ਆਤਮ ਰੰਗ ਦੁਖੜਾ ਨਾਸਾ। ਕਾਇਆ ਵੰਗ ਸਦ ਸਦ ਵਿਨਾਸਾ। ਦਾਨ ਸਾਚਾ ਮੰਗ ਸੋਹੰ ਸਵਾਸ ਸਵਾਸਾ। ਆਪ ਸੰਭਾਲੇ ਆਪਣਾ ਅੰਗ, ਪ੍ਰਭ ਕਾ ਬਚਨ ਨਾ ਜਾਣੋ ਹਾਸਾ। ਆਤਮ ਵਿਕਾਰੀਆਂ ਪ੍ਰਭ ਦੇਵੇ ਟੰਗ, ਝੂਠਾ ਭੰਨੇ ਦੇਹੀ ਕਾਸਾ। ਕਰ ਹਰਿ ਚਰਨ ਪ੍ਰੀਤੀ ਚਾੜ੍ਹੇ ਸਾਚਾ ਰੰਗ, ਪ੍ਰਭ ਸਾਚਾ ਪੁਰਖ ਅਬਿਨਾਸ਼ਾ। ਜੀਵ ਜੰਤਾਂ ਪਰਖੇ ਨੀਤੀ, ਆਪੇ ਆਪ ਸਦ ਰੱਖੇ ਵਿਚ ਵਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਸੋਹੰ ਸ਼ਬਦ ਸੱਚਾ ਭਰਵਾਸਾ। ਸਾਚਾ ਪ੍ਰਭ ਜਿਸ ਜਨ ਮੰਨਿਆ। ਪ੍ਰਭ ਭਾਗ ਲਗਾਵੇ ਆਤਮ ਅੰਨ੍ਹਿਆ। ਸਾਚਾ ਸੰਗ ਬਣਾਵੇ ਕੰਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਢਾਵੇ ਆਤਮ ਜਨਿਆ। ਗੁਰ ਪੂਰਾ ਸਦ ਅਰਾਧਣਾ। ਜੀਵ ਆਤਮ ਆਪਣਾ ਸਾਧਣਾ। ਪ੍ਰਭ ਪੂਰਾ ਮਾਧਵ ਮਾਧਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਖੁਲ੍ਹਾਵੇ ਅੰਧ ਅੰਧੇਰ, ਸੋਹੰ ਧੁਨ ਵਜਾਏ ਨਾਦਨਾ। ਸਾਚਾ ਪ੍ਰਭ ਭੋਗ ਲਗਾਏ। ਗੁਰਸਿਖ ਗੁਰਮੁਖ ਚੋਗ ਚੁਗਾਏ। ਦੁਖੀਆਂ ਭੁਖੀਆਂ ਸੰਸਾ ਰੋਗ ਮਿਟਾਏ। ਸੁਫਲ ਕਰਾਏ ਪ੍ਰਭ ਮਾਤ ਕੁੱਖ, ਕਿਸ਼ਨਾ ਸੁਖਲਾ ਪੱਖ ਪ੍ਰਭ ਇਕ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਗਾਏ। ਪਰਗਟ ਜੋਤ ਭੋਗ ਲਗਾਇਆ। ਦਰਸ ਅਮੋਘ ਆਪ ਦਿਖਾਇਆ। ਗੁਰ ਸੰਗਤ ਰੋਗ ਮਿਟਾਇਆ। ਦਰ ਆਈ ਸੰਗਤ ਸਾਚਾ ਨਾਮ ਪ੍ਰਭ ਝੋਲੀ ਪਾਇਆ। ਇਕ ਚੜ੍ਹਾਏ ਨਾਉਂ ਰੰਗਤ, ਆਪਣੇ ਰੰਗ ਆਪ ਰੰਗਾਇਆ। ਕੋਈ ਨਾ ਦੀਸੇ ਭੁੱਖਾ ਨੰਗਤ, ਪ੍ਰਭ ਸਾਚਾ ਦਇਆ ਕਮਾਇਆ। ਆਪ ਗਵਾਏ ਰੋਗ ਹੰਗਤ, ਸੋਹੰ ਸਾਚਾ ਬੀਜ ਬਿਜਾਇਆ। ਰਸਨਾ ਜਪ ਜੀਵ ਪਾਰ ਲੰਘਤ, ਸਾਚੇ ਰਥ ਪ੍ਰਭ ਆਪ ਚੜ੍ਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਗੁਰ ਦਰ ਆਏ ਪ੍ਰਭ ਸਾਚੇ ਮਾਣ ਰਖਾਇਆ। ਆਇਆ ਦਰ ਦਰ ਪਰਵਾਨ। ਪ੍ਰਭ ਸਾਚਾ ਦਰ ਘਰ ਸਾਚੇ ਦੇਵੇ ਮਾਣ। ਆਪ ਬਿਠਾਏ ਵਿਚ ਬਬਾਣ। ਨੇੜ ਨਾ ਆਏ ਪਵਣ ਸਰੂਪੀ ਜਮ ਮਸਾਣ। ਲੱਖ ਚੁਰਾਸੀ ਗੇੜ ਕਟਾਏ, ਕਿਰਪਾ ਕਰੇ ਆਪ ਭਗਵਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਪਰਗਟ ਜੋਤ ਭੋਗ ਲਗਾਏ ਗੁਰ ਸੰਗਤ ਰਖਾਏ ਮਾਣ।

Leave a Reply

This site uses Akismet to reduce spam. Learn how your comment data is processed.