੨੪ ਸਾਵਣ ੨੦੦੯ ਬਿਕ੍ਰਮੀ ਮਾਤਾ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ
ਪਾਇਆ ਗੁਰ ਪੂਰਾ ਭਗਵੰਤ। ਪਾਇਆ ਗੁਰ ਪੂਰਾ ਗੁਣਵੰਤ। ਪਾਇਆ ਗੁਰ ਪੂਰਾ, ਵਡ ਸਾਧਨ ਸੰਤ। ਪਾਇਆ ਗੁਰ ਪੂਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿਨ ਅੰਤ। ਪਾਇਆ ਗੁਰ ਪੂਰਾ, ਪਾਇਆ ਸਚ ਦਰਬਾਰਾ। ਪਾਇਆ ਗੁਰ ਪੂਰਾ, ਕਲ ਆਇਆ ਨਿਹਕਲੰਕ ਅਵਤਾਰਾ। ਪਾਇਆ ਗੁਰ ਪੂਰਾ, ਜਨ ਭਗਤਾਂ ਕਰੇ ਅਧਾਰਾ। ਪਾਇਆ ਗੁਰ ਪੂਰਾ, ਗੁਰਸਿਖਾਂ ਕਰੇ ਪਿਆਰਾ। ਪਾਇਆ ਗੁਰ ਪੂਰਾ, ਜੋਤ ਸਰੂਪੀ ਜੋਤ ਨਿਰੰਕਾਰਾ। ਪਾਇਆ ਗੁਰ ਪੂਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਪਾਇਆ ਗੁਰ ਪੂਰਾ, ਸ਼ਬਦ ਅਧਾਰ। ਪਾਇਆ ਗੁਰ ਪੂਰਾ, ਜੋਤ ਨਿਰੰਕਾਰ। ਪਾਇਆ ਗੁਰ ਪੂਰਾ, ਰੂਪ ਅਨੂਪ ਅਗੰਮ ਅਪਾਰ। ਪਾਇਆ ਗੁਰ ਪੂਰਾ, ਜੋਤ ਸਰੂਪੀ ਕੀਆ ਅਕਾਰ। ਪਾਇਆ ਗੁਰ ਪੂਰਾ, ਵਰਤੇ ਵਰਤਾਵੇ ਵਿਚ ਸੰਸਾਰ। ਪਾਇਆ ਗੁਰ ਪੂਰਾ, ਮਾਤਲੋਕ ਆਇਆ ਜਾਮਾ ਧਾਰ। ਪਾਇਆ ਗੁਰ ਪੂਰਾ ਜੀਵ ਆਤਮ ਕਰੇ ਬ੍ਰਹਮ ਵਿਚਾਰ। ਪਾਇਆ ਗੁਰ ਪੂਰਾ, ਸਚ ਦਿਸਾਇਆ ਜਿਸ ਘਰ ਬਾਹਰ। ਪਾਇਆ ਗੁਰ ਪੂਰਾ, ਏਕਾ ਏਕ ਏਕੰਕਾਰ। ਪਾਇਆ ਗੁਰ ਪੂਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਪਾਇਆ ਗੁਰ ਪੂਰਾ, ਮੋਖ ਦਵਾਰੀ। ਪਾਇਆ ਗੁਰ ਪੂਰਾ, ਵਡ ਵਡ ਵਡ ਸੰਸਾਰੀ। ਪਾਇਆ ਗੁਰ ਪੂਰਾ, ਵਡ ਵਡ ਭੰਡਾਰੀ। ਪਾਇਆ ਗੁਰ ਪੂਰਾ, ਵਡ ਵਡ ਵਡ ਦਰਬਾਰੀ। ਪਾਇਆ ਗੁਰ ਪੂਰਾ, ਤੀਨ ਲੋਕ ਸੱਚੀ ਸਿਕਦਾਰੀ। ਪਾਇਆ ਗੁਰ ਪੂਰਾ, ਜੋਤ ਸਰੂਪੀ ਪਵਣ ਆਹਾਰੀ। ਪਾਇਆ ਗੁਰ ਪੂਰਾ, ਪਵਣ ਉਨੰਜਾ ਸਿਰ ਛਤਰ ਝੁਲਾਰੀ। ਪਾਇਆ ਗੁਰ ਪੂਰਾ ਏਕਾ ਜੋਤ ਨਿਹਕਲੰਕ ਨਰਾਇਣ ਨਰ ਅਵਤਾਰੀ। ਪਾਇਆ ਗੁਰ ਪੂਰਾ, ਹੋਏ ਪਰਕਾਸ਼। ਪਾਇਆ ਗੁਰ ਪੂਰਾ, ਅੰਧ ਅੰਧੇਰ ਜਾਏ ਵਿਨਾਸ। ਪਾਇਆ ਗੁਰ ਪੂਰਾ ਦਰ ਘਰ ਆਏ ਅਬਿਨਾਸ਼। ਪਾਇਆ ਗੁਰ ਪੂਰਾ ਜਨ ਭਗਤਾਂ ਹੋਏ ਦਾਸ। ਪਾਇਆ ਗੁਰ ਪੂਰਾ, ਛੱਡ ਆਇਆ ਪਤਾਲ ਅਕਾਸ਼। ਪਾਇਆ ਗੁਰ ਪੂਰਾ, ਸੋਹੰ ਸ਼ਬਦ ਜਪਾਏ ਸਵਾਸ ਸਵਾਸ। ਪਾਇਆ ਗੁਰ ਪੂਰਾ ਗੁਰਸਿਖਾਂ ਆਤਮ ਕਰੇ ਰਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਸਦ ਬਲ ਬਲ ਜਾਸ। ਪਾਇਆ ਗੁਰ ਪੂਰਾ ਭਿਖਿਆ ਧਾਰੀ। ਪਾਇਆ ਗੁਰ ਪੂਰਾ ਨਿਹਕਲੰਕ ਨਰ ਅਵਤਾਰੀ। ਪਾਇਆ ਗੁਰ ਪੂਰਾ, ਜੁਗ ਚੌਥੇ ਰਾਮ ਅਵਤਾਰੀ। ਪਾਇਆ ਗੁਰ ਪੂਰਾ, ਪਰਗਟਾਈ ਜੋਤ ਕ੍ਰਿਸ਼ਨ ਮੁਰਾਰੀ। ਪਾਇਆ ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੀ। ਪਾਇਆ ਗੁਰ ਪੂਰਾ, ਸ਼ਬਦ ਅਮੋਲਾ। ਪਾਇਆ ਗੁਰ ਪੂਰਾ, ਗੁਰਸਿਖਾਂ ਬਣਾਏ ਸੋਹੰ ਵਿਚੋਲਾ। ਪਾਇਆ ਗੁਰ ਪੂਰਾ, ਗੁਰਸਿਖਾਂ ਸੁਣਾਏ ਸੋਹੰ ਸਾਚਾ ਬੋਲਾ। ਪਾਇਆ ਗੁਰ ਪੂਰਾ, ਆਪ ਅਤੁਲ ਸ੍ਰਿਸ਼ਟ ਸਬਾਈ ਬਣਿਆ ਆਪੇ ਤੋਲਾ। ਪਾਇਆ ਗੁਰ ਪੂਰਾ, ਕਲਜੁਗ ਅੰਤਮ ਅੰਤ ਭੇਵ ਜਿਸ ਖੋਲ੍ਹਾ। ਪਾਇਆ ਗੁਰ ਪੂਰਾ, ਰਾਜੇ ਰਾਣਿਆਂ ਕਰੇ ਚਰਨ ਪ੍ਰਭ ਗੋਲਾ। ਪਾਇਆ ਗੁਰ ਪੂਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ ਸਾਚਾ ਸ਼ਬਦ ਗੁਰ ਸਾਚੇ ਬੋਲਾ। ਪਾਇਆ ਗੁਰ ਪੂਰਾ, ਵਡ ਰਾਜਨ ਰਾਜਾ। ਪਾਇਆ ਗੁਰ ਪੂਰਾ, ਗ਼ਰੀਬ ਨਿਵਾਜਾ। ਪਾਇਆ ਗੁਰ ਪੂਰਾ, ਵਡ ਤਾਜਨ ਤਾਜਾ। ਪਾਇਆ ਗੁਰ ਪੂਰਾ, ਸ੍ਰਿਸ਼ਟ ਸਬਾਈ ਜਿਸ ਸਾਜਨ ਸਾਜਾ। ਪਾਇਆ ਗੁਰ ਪੂਰਾ, ਸੋਹੰ ਸ਼ਬਦ ਵਜਾਏ ਅਨਹਦ ਵਾਜਾ। ਪਾਇਆ ਗੁਰ ਪੂਰਾ, ਸਰਨ ਪੜੇ ਦੀ ਰੱਖੇ ਲਾਜਾ। ਪਾਇਆ ਗੁਰ ਪੂਰਾ, ਜੋਤ ਪਰਗਟਾਈ ਵਿਚ ਦੇਸ ਮਾਝਾ। ਪਾਇਆ ਗੁਰ ਪੂਰਾ, ਸ੍ਰਿਸ਼ਟ ਸਬਾਈ ਕਰਾਏ ਭਾਜਾ। ਪਾਇਆ ਗੁਰ ਪੂਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਉਡਾਵੇ ਸਾਚਾ ਬਾਜਾ। ਪਾਇਆ ਗੁਰ ਪੂਰਾ, ਵਡ ਪਰਬੀਨਾ। ਪਾਇਆ ਗੁਰ ਪੂਰਾ, ਵਡ ਦਾਨਾ ਬੀਨਾ। ਪਾਇਆ ਗੁਰ ਪੂਰਾ, ਆਪ ਮਿਟਾਏ ਮੁਹੰਮਦੀ ਦੀਨਾ। ਪਾਇਆ ਗੁਰ ਪੂਰਾ, ਏਕਾ ਚੋਟ ਲਗਾਵੇ ਚੀਨਾ। ਪਾਇਆ ਗੁਰ ਪੂਰਾ, ਆਪ ਕਰਾਏ ਆਪ ਤਰਾਏ ਗੁਰਮੁਖ ਸਾਚੇ ਜਿਉਂ ਜਲ ਮੀਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ ਆਪੇ ਜਾਣੇ ਆਪਣਾ ਕੀਨਾ। ਪਾਇਆ ਗੁਰ ਪੂਰਾ ਵਡ ਗਹਿਰ ਗੰਭੀਰ। ਪਾਇਆ ਗੁਰ ਪੂਰਾ, ਵਡ ਧੀਰਨ ਧੀਰ। ਪਾਇਆ ਗੁਰ ਪੂਰਾ, ਵਡ ਪੀਰਨ ਪੀਰ। ਪਾਇਆ ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਮੁਖ ਚੁਆਏ ਆਤਮ ਸਾਚਾ ਸੀਰਨ ਸੀਰ। ਪਾਇਆ ਗੁਰ ਪੂਰਾ, ਜੋਤ ਨਿਰੰਜਣ। ਪਾਇਆ ਗੁਰ ਪੂਰਾ, ਸਾਚਾ ਸਾਕ ਸੈਣ ਸੱਜਣ। ਪਾਇਆ ਗੁਰ ਪੂਰਾ, ਚਰਨ ਧੂੜ ਦੇਵੇ ਸਾਚਾ ਮਜਨ। ਪਾਇਆ ਗੁਰ ਪੂਰਾ, ਬੇਮੁਖ ਦਰ ਤੇ ਆਏ ਜਾਏ ਭੱਜਣ। ਪਾਇਆ ਗੁਰ ਪੂਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦਰ ਤੇਰੇ ਤੇ ਗੱਜਣ। ਆਇਆ ਕਲਜੁਗ ਕਰਨ ਅਖ਼ੀਰ। ਸੋਹੰ ਸ਼ਬਦ ਚਲਾਇਆ ਤੀਰ। ਮੇਟ ਮਿਟਾਏ ਪੀਰ ਫ਼ਕੀਰ। ਸ੍ਰਿਸ਼ਟ ਸਬਾਈ ਲੱਥੇ ਚੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਕ਼ਤ ਚੁਕਾਏ ਜਗਤ ਮਿਟਾਏ ਭਗਤ ਤਰਾਏ ਸ਼ਕਤ ਵਖਾਏ ਵਕਤ ਸੁਹਾਏ ਆਪੇ ਦੇਵੇ ਸਾਚੀ ਧੀਰ। ਪਾਇਆ ਗੁਰ ਪੂਰਾ, ਵਡ ਬਲੀ ਬਲਵਾਨਾ। ਪਾਇਆ ਗੁਰ ਪੂਰਾ, ਵਡ ਵਡ ਮਿਹਰਵਾਨਾ। ਪਾਇਆ ਗੁਰ ਪੂਰਾ, ਵਡ ਵਡ ਚਤੁਰ ਸੁਜਾਨਾ। ਪਾਇਆ ਗੁਰ ਪੂਰਾ, ਏਕ ਜੋਤ ਜਗਾਏ। ਪਾਇਆ ਗੁਰ ਪੂਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਪਾਇਆ ਗੁਰ ਪੂਰਾ, ਵਿਸ਼ਨੂੰ ਭਗਵਾਨ। ਪਾਇਆ ਗੁਰ ਪੂਰਾ, ਸੋਹੰ ਦੇਵੇ ਸਾਚਾ ਦਾਨ। ਪਾਇਆ ਗੁਰ ਪੂਰਾ, ਰਸਨਾ ਜਪ ਜੀਵ ਆਤਮ ਜੋਤ ਜਗੇ ਮਹਾਨ। ਪਾਇਆ ਗੁਰ ਪੂਰਾ, ਝੂਠਾ ਤੋੜੇ ਜਗਤ ਅਭਿਮਾਨ। ਪਾਇਆ ਗੁਰ ਪੂਰਾ, ਏਕਾ ਦੇਵੇ ਸੋਹੰ ਵਡ ਗੁਣੀ ਨਿਧਾਨ। ਪਾਇਆ ਗੁਰ ਪੂਰਾ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਸਰਬ ਜੀਆਂ ਦਾ ਜਾਣੀ ਜਾਣ। ਪਾਇਆ ਗੁਰ ਪੂਰਾ ਭਗਤ ਰਖਵਾਲਾ। ਪਾਇਆ ਗੁਰ ਪੂਰਾ, ਵਡ ਦੀਨ ਦਿਆਲਾ। ਪਾਇਆ ਗੁਰ ਪੂਰਾ, ਜੀਵ ਜੰਤ ਸਰਬ ਪ੍ਰਿਤਪਾਲਾ। ਪਾਇਆ ਗੁਰ ਪੂਰਾ, ਏਕ ਜੋਤ ਜਗਾਏ ਬਿਰਧ ਬਾਲ ਜਵਾਨਾਂ। ਪਾਇਆ ਗੁਰ ਪੂਰਾ, ਆਤਮ ਦੇਵੇ ਸੋਹੰ ਸਾਚੀ ਕਾਨਾ। ਪਾਇਆ ਗੁਰ ਪੂਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਸਾਧ ਸੰਤ ਜੀਵ ਜੰਤ ਪੂਰਨ ਭਗਵੰਤ ਸਾਚਾ ਕੰਤ ਜਿਸ ਬਣਾਈ ਬਣਤ ਹੋਏ ਆਪ ਰਖਵਾਲਾ। ਪਾਇਆ ਗੁਰ ਪੂਰਾ, ਪੂਰਨ ਸਚ ਉਪਦੇਸਾ। ਪਾਇਆ ਗੁਰ ਪੂਰਾ ਦਰ ਖੜੇ ਬ੍ਰਹਮਾ ਵਿਸ਼ਨ ਮਹੇਸ਼ਾ। ਪਾਇਆ ਗੁਰ ਪੂਰਾ, ਦੇਵੇ ਜੋਤ ਸਭ ਦੇਵੀ ਦੇਵ ਗਨੇਸ਼ਾ। ਪਾਇਆ ਗੁਰ ਪੂਰਾ, ਏਕਾ ਜੋਤ ਜੁਗੋ ਜੁਗ ਜੋਤ ਸਰੂਪੀ ਜਗਤ ਪਰਵੇਸ਼ਾ। ਪਾਇਆ ਗੁਰ ਪੂਰਾ ਕਲ ਸਾਚਾ ਭੂਪਾ। ਪਾਇਆ ਗੁਰ ਪੂਰਾ, ਜੋਤ ਨਿਰੰਜਣ ਸਤਿ ਸਰੂਪਾ। ਪਾਇਆ ਗੁਰ ਪੂਰਾ, ਨਾ ਦੀਸੇ ਕੋਈ ਰੰਗ ਰੂਪਾ। ਪਾਇਆ ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਕਰੇ ਪਰਕਾਸ਼ ਸ੍ਰਿਸ਼ਟ ਸਬਾਈ ਹੋਏ ਅੰਧ ਕੂਪਾ। ਪਾਇਆ ਗੁਰ ਪੂਰਾ, ਹੋਏ ਉਜਿਆਰਾ। ਪਾਇਆ ਗੁਰ ਪੂਰਾ ਮਿਟੇ ਅੰਧ ਅੰਧਿਆਰਾ। ਪਾਇਆ ਗੁਰ ਪੂਰਾ ਖੋਲ੍ਹੇ ਦਸਮ ਦਵਾਰਾ। ਪਾਇਆ ਗੁਰ ਪੂਰਾ ਆਤਮ ਝਿਰਨਾ ਝਿਰੇ ਅਪਾਰਾ। ਪਾਇਆ ਗੁਰ ਪੂਰਾ, ਏਕਾ ਸ਼ਬਦ ਉਪਜਾਵੇ ਸਾਚੀ ਧੁਨਕਾਰਾ। ਪਾਇਆ ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਵੇ ਜੋਤ ਨਿਰੰਕਾਰਾ। ਪਾਇਆ ਗੁਰ ਪੂਰਾ ਜੋਤ ਨਿਰੰਕਾਰੀ। ਪਾਇਆ ਗੁਰ ਪੂਰਾ, ਜੋਤ ਸਰੂਪ ਸਦ ਨਿਰਾਹਾਰੀ। ਪਾਇਆ ਗੁਰ ਪੂਰਾ ਪ੍ਰਭ ਸਾਚਾ ਸਦਾ ਨਿਰਾਧਾਰੀ। ਪਾਇਆ ਗੁਰ ਪੂਰਾ, ਜੋਤੀ ਜੋਤ ਅਕਾਰੀ। ਪਾਇਆ ਗੁਰ ਪੂਰਾ, ਸ੍ਰਿਸ਼ਟ ਸਬਾਈ ਪਸਰ ਪਸਾਰੀ। ਪਾਇਆ ਗੁਰ ਪੂਰਾ, ਜੀਵ ਜੰਤ ਦੇਵੇ ਜੋਤ ਅਧਾਰੀ। ਪਾਇਆ ਗੁਰ ਪੂਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰ ਦਰਬਾਰੀ। ਪਾਇਆ ਗੁਰ ਪੂਰਾ, ਸਾਚਾ ਦਰ। ਪਾਇਆ ਗੁਰ ਪੂਰਾ, ਆਇਆ ਸਾਚੇ ਘਰ। ਪਾਇਆ ਗੁਰ ਪੂਰਾ, ਦਰਸ ਦਿਖਾਏ ਅਵਤਾਰ ਨਰ। ਪਾਇਆ ਗੁਰ ਪੂਰਾ, ਕਰ ਦਰਸ ਗੁਰਸਿਖ ਸਾਚਾ ਜਾਏ ਤਰ। ਪਾਇਆ ਗੁਰ ਪੂਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਮੇਘ ਬਰਸਾਏ ਸਾਚਾ ਸਰ। ਪਾਇਆ ਗੁਰ ਪੂਰਾ, ਅਨਹਦ ਤੂਰ। ਪਾਇਆ ਗੁਰ ਪੂਰਾ, ਸਰਬ ਕਲਾ ਭਰਪੂਰ। ਪਾਇਆ ਗੁਰ ਪੂਰਾ, ਆਤਮ ਦੇਵੇ ਸਾਚਾ ਨੂਰ। ਪਾਇਆ ਗੁਰ ਪੂਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਵਡ ਸੂਰਬੀਰ। ਪਾਇਆ ਗੁਰ ਪੂਰਾ, ਵਡ ਸੂਰਬੀਰਾ। ਪਾਇਆ ਗੁਰ ਪੂਰਾ, ਸੋਹੰ ਸ਼ਬਦ ਚਲਾਏ ਤੀਰਾ। ਪਾਇਆ ਗੁਰ ਪੂਰਾ, ਚਾਰ ਕੁੰਟ ਕਰਾਏ ਵਹੀਰਾ। ਪਾਇਆ ਗੁਰ ਪੂਰਾ ਰਾਣਿਆਂ ਮਹਾਂਰਾਣਿਆਂ ਲਾਹੇ ਚੀਰਾ। ਪਾਇਆ ਗੁਰ ਪੂਰਾ, ਚਾਰ ਕੁੰਟ ਕਰਾਏ ਵਹੀਰਾ। ਪਾਇਆ ਗੁਰ ਪੂਰਾ, ਬੇਮੁਖਾਂ ਮੁਗਧ ਅੰਞਾਣਿਆਂ ਰੁਲਾਏ ਵਾਂਗ ਫ਼ਕੀਰਾਂ। ਗੁਰਮੁਖ ਸਾਚੇ ਸੁਘੜ ਸਿਆਣਿਆਂ ਸੋਹੰ ਦੇਵੇ ਆਤਮ ਧੀਰਾ। ਸਿੱਖ ਸਾਚੇ ਬਾਲ ਅੰਞਾਣਿਆਂ ਮੁਖ ਚੁਆਏ ਅੰਮ੍ਰਿਤ ਸੀਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਿਆਂ ਗੁਰਮੁਖ ਸ਼ਾਂਤ ਕਰਾਏ ਸਰੀਰਾ। ਪਾਇਆ ਗੁਰ ਪੂਰਾ, ਵਡਭਾਗਾ। ਪਾਇਆ ਗੁਰ ਪੂਰਾ, ਗੁਰਸਿਖ ਕਲਜੁਗ ਸੋਇਆ ਜਾਗਾ। ਪਾਇਆ ਗੁਰ ਪੂਰਾ, ਪ੍ਰਭ ਸਾਚੇ ਦੀ ਸਰਨੀ ਲਾਗਾ। ਪਾਇਆ ਗੁਰ ਪੂਰਾ ਆਤਮ ਮੈਲ ਧੋਏ ਦਾਗਾ। ਪਾਇਆ ਗੁਰ ਪੂਰਾ ਅਨਹਦ ਸ਼ਬਦ ਉਪਜਾਏ ਸਾਚਾ ਰਾਗਾ। ਪਾਇਆ ਗੁਰ ਪੂਰਾ, ਭਰਮ ਭਓ ਜਗਤ ਖਓ ਗੁਰਮੁਖ ਸਾਚੇ ਤੇਰੇ ਦਰ ਤੋਂ ਭਾਗਾ। ਪਾਇਆ ਗੁਰ ਪੂਰਾ, ਸਤਿਜੁਗ ਲਗਾਇਆ ਜਿਸ ਪਹਿਲੀ ਮਾਘਾ। ਪਾਇਆ ਗੁਰ ਪੂਰਾ, ਛੇੜ ਛਿੜਾਏ ਆਪ ਉਠਾਏ ਸੋਏ ਜਗਾਏ ਥੇਹ ਕਰਾਏ ਪਹਿਲੇ ਵਾਘਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਲਿਖਾਏ ਸਤਿ ਵਰਤਾਏ, ਨਾ ਕੋਈ ਮੇਟ ਮਿਟਾਏ, ਜੋ ਜਨ ਵੇਖੇ ਪ੍ਰਭ ਵੇਖ ਵਖਾਏ, ਭਰਮ ਭੁਲੇਖੇ ਸਰਬ ਕੱਢਾਏ, ਜੋ ਜਨ ਪ੍ਰਭ ਦਰ ਆਏ ਚਰਨ ਲਾਗਾ। ਜੋਤ ਸਰੂਪੀ ਭਰਮ ਚੁਕਾਏ। ਆਪ ਲਗਾਏ ਆਪਣੇ ਲੇਖੇ। ਹੰਕਾਰੀ ਦੁਸ਼ਟ ਦੁਰਾਚਾਰੀ ਵਿਭਚਾਰੀ ਕੋਈ ਰਹਿਣ ਨਾ ਪਾਏ। ਭਗਤ ਉਧਾਰੀ ਜਗਤ ਸੁਧਾਰੀ ਜੋਤ ਨਿਰੰਕਾਰੀ ਆਪਣਾ ਆਪ ਵਿਚ ਮਾਤ ਪਰਗਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਿਖਾਏ ਭੁਗਤਾਏ ਲਿਖਾਏ ਵਰਤਾਏ ਲਿਖਾਏ ਕਰਾਏ ਲਿਖਾਏ ਖਪਾਏ ਲਿਖਾਏ ਮਿਟਾਏ ਲਿਖਾਏ ਉਲਟਾਏ ਲਿਖਾਏ ਭਵਾਏ ਲਿਖਾਏ ਉਠਾਏ ਲਿਖਾਏ ਭਜਾਏ ਲਿਖਾਏ ਅੰਧ ਅੰਧਿਆਰ ਆਪ ਕਰਾਏ। ਲਿਖਾਏ ਸੰਞ ਸਵੇਰ ਇਕ ਕਰਾਏ। ਲਿਖਾਏ ਜਗਤ ਅੰਧੇਰ ਆਪ ਕਰਵਾਏ। ਲਿਖਾਏ ਭੇੜ ਭੇੜ ਆਪ ਮਰਵਾਏ। ਲਿਖਾਏ ਗੇੜ ਗੇੜ ਵਿਚ ਆਪ ਲਿਆਏ। ਲਿਖਾਏ ਪੀੜ ਪੀੜ ਜੀਵ ਪਿੜਾਏ। ਲਿਖਾਏ ਬੀੜ ਬੀੜ ਬੀੜ ਆਪ ਉਠਾਏ। ਲਿਖਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲ ਆਪ ਵਰਤਾਏ। ਆਪ ਲਿਖਾਇਆ ਭਰਮ ਚੁਕਾਇਆ। ਕਰਮ ਕਮਾਇਆ ਕਲਜੁਗ ਜੀਆਂ ਧਰਮ ਗਵਾਇਆ। ਰਾਮ ਦਾਸ ਤੇਰਾ ਸਾਚਾ ਘਰ, ਕਲਜੁਗ ਜੀਵਾਂ ਬੇਸ਼ਰਮੀ ਦਾ ਦਰ ਬਣਾਇਆ। ਆਵਣ ਜਾਵਣ ਪਾਪ ਕਮਾਵਣ, ਨਰ ਨਾਰੀ ਪ੍ਰਭ ਸਾਚਾ ਮਨੋਂ ਭੁਲਾਇਆ। ਪਤਤ ਪਾਵਨ ਜੋਤ ਸਰੂਪੀ ਰੂਪ ਬਾਵਨ ਕਲ ਆਇਆ। ਕਲ ਅੰਧੇਰ ਮਿਟਾਵਣ, ਗੁਰ ਗੋਬਿੰਦ ਲਿਖਤ ਭਵਿਖਤ ਸਤਿ ਵਰਤਾਵਣ, ਸਿੰਘ ਮਲੇਸ਼ ਆਪ ਬਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲ ਆਪਣਾ ਖੇਲ ਆਪ ਰਚਾਇਆ। ਸਰ ਅੰਮ੍ਰਿਤ ਸੱਚਾ ਦਰਬਾਰਾ। ਕਲਜੁਗ ਤੇਰਾ ਅੰਤਮ ਅੰਤ ਵਰਤਾਰਾ। ਕੂੜੋ ਕੂੜ ਜੀਵ ਅੰਧ ਅੰਧਿਆਰਾ। ਮੂੜ੍ਹੋ ਮੂੜ੍ਹ ਹੋਏ ਗਵਾਰਾ। ਤੇਰੇ ਦਰ ਸਾਚੇ ਘਰ, ਧੀਆਂ ਭੈਣਾਂ ਕਰਨ ਪਤਿ ਖੁਆਰਾ। ਆਵੇ ਡਰ ਮਾਨਸ ਜਨਮ ਗਏ ਹਰ, ਝੂਠਾ ਕਰਨ ਵਣਜ ਵਪਾਰਾ। ਆਪਣਾ ਕੀਆ ਲੈਣ ਭਰ, ਨਿਹਕਲੰਕ ਲਿਆ ਅਵਤਾਰਾ। ਆਪ ਮਿਟਾਏ ਸਾਚਾ ਸਰ, ਲੇਖ ਲਿਖਾਏ ਅਪਰ ਅਪਾਰਾ। ਦਰ ਪੁਜਾਰੀ ਹੋਇਣ ਖੁਆਰਾ। ਦੁਸ਼ਟ ਦੁਰਾਚਾਰ ਮਦਿਰਾ ਮਾਸ ਕਰਨ ਆਹਾਰਾ। ਸਾਚਾ ਪ੍ਰਭ ਸਰਬ ਭੁਲਾਇਆ, ਮਾਇਆ ਰੂਪੀ ਵਣਜ ਵਪਾਰਾ। ਆਪਣਾ ਆਪ ਸਰਬ ਵਡਿਆਇਆ, ਪੰਚਮ ਭੁੱਲਿਆ ਗੁਰ ਅਵਤਾਰਾ। ਆਪਣਾ ਆਪ ਸਰਬ ਰੁਲਾਇਆ, ਆਤਮ ਹੋਈ ਸਰਬ ਹੰਕਾਰਾ। ਭਰਮ ਭੁਲੇਖੇ ਆਪ ਭੁਲਾਇਆ, ਨਿਹਕਲੰਕ ਕਲ ਲੈ ਅਵਤਾਰਾ। ਆਪਣਾ ਆਪ ਭੇਵ ਛੁਪਾਇਆ, ਉਲਟੀ ਕਾਰੇ ਲਾਇਆ ਦੁਸ਼ਟ ਦੁਰਾਚਾਰਾ। ਕਰੇ ਕਰਾਏ ਜੋ ਮਨ ਭਾਇਆ, ਪ੍ਰਭ ਸਾਚੇ ਦਾ ਸਚ ਵਿਹਾਰਾ। ਸੋਹੰ ਸ਼ਬਦ ਪ੍ਰਭ ਆਪ ਉਠਾਇਆ ਖੰਡਾ ਦੋ ਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਮਿਟਾਏ ਸਰਬ ਖਪਾਏ ਰਾਮਦਾਸ ਤੇਰੇ ਦੁਸ਼ਟ ਦੁਰਾਚਾਰਾਂ। ਜਗੇ ਜੋਤ ਜਗਤ ਨਿਰਾਲੀ। ਪਰਗਟਾਏ ਜੋਤ ਦੋ ਜਹਾਨ ਵਾਲੀ। ਗੁਰਮੁਖ ਸਾਚੇ ਪ੍ਰਭ ਦਰ ਆਇਣ ਦੇਵੇ ਦਰਸ ਆਪ ਬਨਵਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਮਲ ਜੋਤ ਜੋਤ ਸਰੂਪ ਜੋਤੀ ਜੋਤ ਨਿਰਾਲੀ। ਕਲਜੁਗ ਜੀਆਂ ਕਿਸਮਤ ਖੋਟੀ। ਆਪ ਕਟਾਏ ਬੋਟੀ ਬੋਟੀ। ਮੰਗਿਆਂ ਹੱਥ ਨਾ ਆਵੇ ਰੋਟੀ। ਉਠਾਵਣ ਨਾ ਦੇਵੇ ਧੋਤੀ ਟੋਪੀ। ਸ੍ਰਿਸ਼ਟ ਸਬਾਈ ਰਹੇ ਸੋਤੀ। ਜੋਤ ਸਰੂਪੀ ਖੇਲ ਰਚਾਏ ਏਕਾ ਅਗਨ ਲਗਾਏ ਜੋਤੀ। ਗੁਰਮੁਖ ਸਾਚੇ ਆਪ ਤਰਾਏ, ਕਲਜੁਗ ਮਾਣਕ ਮੋਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਜਪਾਏ ਗੁਰਸਿਖ ਆਤਮ ਧੋਤੀ। ਕਲਜੁਗ ਜੀਵ ਭਾਗ ਮੰਦ। ਕਲਜੁਗ ਜੀਵ ਆਤਮ ਹੋਏ ਅੰਧ। ਆਤਮ ਅੰਧ ਅੰਧੇਰ ਵਿਚ ਰਖਾਈ ਮਾਇਆ ਕੰੰਧ। ਪਰਗਟਾਏ ਜੋਤ ਨਾ ਲਾਏ ਦੇਰ, ਜੋਤ ਸਰੂਪੀ ਲਾਏ ਫੰਦ। ਪ੍ਰਭ ਸਾਚਾ ਕਰੇ ਨਾ ਹੇਰ ਫੇਰ, ਮਦਿਰਾ ਮਾਸ ਜੋ ਜਨ ਲਾਇਣ ਗੰਦ। ਅਗਨ ਜੋਤ ਲਗਾਏ ਏਕਾ ਵੇਰ, ਮੁਖ ਛੁਪਾਏ ਦੁਖ ਦਵਾਏ, ਗੁਰਸਿਖ ਤਰਾਏ ਸੁਖ ਉਪਜਾਏ, ਭੁੱਖ ਮਿਟਾਏ ਸਤਿਜੁਗ ਚੜ੍ਹਾਏ ਸਾਚੇ ਚੰਦ। ਕਲਜੁਗ ਜੀਵ ਝੂਠ ਪਸਾਰਾ। ਏਕਾ ਸੱਚਾ ਪ੍ਰਭ ਸਾਚੇ ਦਾ ਸਚ ਦਵਾਰਾ। ਸ੍ਰਿਸ਼ਟ ਸਬਾਈ ਝੂਠਾ ਕੱਚ, ਘੜੇ ਭੰਨੇ ਭੰਨਣਹਾਰਾ। ਅਗਨ ਜੋਤ ਜਾਇਣ ਮੱਚ, ਕਲਜੁਗ ਜੀਵ ਦੁਸ਼ਟ ਦੁਰਾਚਾਰਾ। ਗੁਰਸਿਖ ਸੋਹੰ ਨਾਮ ਆਤਮ ਜਾਏ ਰਚ, ਦੇਵੇ ਦਰਸ ਆਪ ਗਿਰਧਾਰਾ। ਜੋਤ ਪਰਗਟਾਏ ਸੱਚੋ ਸੱਚ, ਆਪੇ ਦੇਵੇ ਮੁਕਤ ਦਵਾਰਾ। ਗੁਰਮੁਖ ਸਾਚੇ ਜਾਇਣ ਬਚ, ਚਲ ਆਇਣ ਨਿਹਕਲੰਕ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਰਤੇ ਵਰਤਾਵੇ ਵਿਚ ਸੰਸਾਰਾ। ਕਲਜੁਗ ਜੀਵ ਬੂਝ ਵਿਚਾਰ। ਆਪਣਾ ਆਪ ਨਾ ਕਲਜੁਗ ਹਾਰ। ਸਾਚਾ ਜਾਪ ਨਾ ਮਨੋਂ ਵਿਸਾਰ। ਸਾਚਾ ਤਪ ਰਸਨ ਨਾਮ ਕਰਤਾਰ। ਕੋਟਨ ਕੋਟ ਉਤਾਰੇ ਪਾਪ, ਜਨ ਆਏ ਨਿਹਕਲੰਕ ਦਰਬਾਰ। ਸ੍ਰਿਸ਼ਟ ਸਬਾਈ ਮਾਈ ਬਾਪ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਾਵੇ ਸਾਰ। ਕਲਜੁਗ ਜੀਵ ਚਲ ਚਲ ਚਲ ਪ੍ਰਭ ਦਵਾਰ। ਕਲਜੁਗ ਜੀਵ ਮਲ ਮਲ ਸਾਚਾ ਘਰ ਬਾਹਰ। ਕਲਜੁਗ ਜੀਵ ਥਲ ਥਲ ਜਲ ਜਲ ਵਸੇ ਆਪ ਕਰਤਾਰ। ਕਲਜੁਗ ਜੀਵ ਘੜੀ ਘੜੀ ਪਲ ਪਲ ਪ੍ਰਭ ਸਾਚਾ ਲਏ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਲ ਬਲ ਬਲ ਜੋ ਜਨ ਕਰੇ ਚਰਨ ਨਿਮਸਕਾਰ। ਕਲਜੁਗ ਜੀਵ ਆਤਮ ਰਾਸ। ਕਲਜੁਗ ਜੀਵ ਪ੍ਰਭ ਸਾਚੇ ਦਾ ਹੋਏ ਵਾਸ। ਕਲਜੁਗ ਜੀਵ ਆਪ ਕਟਾਏ ਗਰਭਵਾਸ। ਕਲਜੁਗ ਜੀਵ ਅੰਤਕਾਲ ਕਲ ਨਾ ਹੋਏ ਨਾਸ। ਕਲਜੁਗ ਜੀਵ ਸੋਹੰ ਜਪ ਸਵਾਸ ਸਵਾਸ। ਕਲਜੁਗ ਜੀਵ ਪ੍ਰਭ ਸਾਚਾ ਸਦ ਵਸੇ ਤੇਰੇ ਪਾਸ। ਕਲਜੁਗ ਜੀਵ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਪੇ ਹੋਏ ਦਾਸ। ਕਲਜੁਗ ਜੀਵ ਬੂਝ ਵਿਚਾਰ। ਕਲਜੁਗ ਜੀਵ ਪ੍ਰਭ ਸਾਚਾ ਸਚ ਦਰਬਾਰ। ਕਲਜੁਗ ਜੀਵ ਪ੍ਰਭ ਸਾਚਾ ਦਰ ਘਰ ਖਾਲੀ ਭਰੇ ਭੰਡਾਰ। ਕਲਜੁਗ ਜੀਵ ਪ੍ਰਭ ਸਾਚਾ ਮਾਲੀ, ਜੀਵ ਜੰਤਾਂ ਹੋਏ ਰਖਵਾਰ। ਕਲਜੁਗ ਜੀਵ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦੇਵੇ ਸ਼ਬਦ ਅਪਾਰ। ਕਲਜੁਗ ਜੀਵ ਅੰਤਕਾਲ ਕਲ ਕਿਉਂ ਰੂਠਾ। ਕਲਜੁਗ ਜੀਵ ਆਪਣੇ ਚੜ੍ਹਾ ਅਨੂਠਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਸਦ ਮੂਠਾ। ਕਲਜੁਗ ਜੀਵ ਆਪੇ ਜਾਗ। ਕਲਜੁਗ ਜੀਵ ਆਪ ਬੁਝਾ ਆਪਣੀ ਆਗ। ਕਲਜੁਗ ਜੀਵ ਪ੍ਰਭ ਸਾਚਾ ਚਰਨ ਲਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਹੰਸੋਂ ਕਾਗ। ਹੰਸੋਂ ਕਾਗ ਆਪ ਬਣਾਇਆ। ਮਾਨਸ ਜਨਮ ਦੇ ਜੀਵ ਭੁਲਾਇਆ। ਮਦਿਰਾ ਮਾਸ ਮੁਖ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਪਰਗਟ ਜੋਤ ਬੇਮੁਖਾਂ ਦੇ ਸਜ਼ਾਇਆ। ਬੇਮੁਖਾਂ ਪ੍ਰਭ ਦੇ ਸਜਾਏ। ਅਗਨ ਕੁਠਾਲੀ ਜੋਤ ਤਪਾਏ। ਵਡ ਭਠਿਆਲੀ ਸੋਹੰ ਭੱਠੀ ਪ੍ਰਭ ਆਪ ਚੜ੍ਹਾਏ। ਸਚ ਕੁਠਾਲੀ ਸੋਹੰ ਸੁਹਾਗਾ ਸਾਚਾ ਨਾਮ ਗੁਰਮੁਖ ਆਤਮ ਆਪ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੋ ਸਾਚ ਸਾਚੇ ਹਾਟ ਵਿਕਾਏ। ਗੁਰਮੁਖ ਸਾਚੇ ਸਾਚਾ ਹਾਟ। ਸੋਹੰ ਸਾਚਾ ਨਾਮ ਪ੍ਰਭ ਦਰ ਖਾਟ। ਹਉਮੇ ਰੋਗ ਆਤਮ ਕਾਟ। ਪ੍ਰਭ ਅਬਿਨਾਸ਼ੀ ਸਦ ਵਸੇ ਘਟ ਘਟ। ਸੋਹੰ ਦੇਵੇ ਸਾਚਾ ਨਾਉਂ ਗੁਰਮੁਖ ਸਾਚੇ ਰਸਨਾ ਰਟ। ਆਪ ਬਹਾਏ ਸਾਚੇ ਥਾਉਂ, ਸਾਚੀ ਜੋਤ ਜਗਾਏ ਕਾਇਆ ਝੂਠੇ ਮਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗੰਮ ਅਥਾਹ, ਕਰ ਦਰਸ ਗੁਰਮੁਖ ਸਾਚੇ ਸਾਚਾ ਲਹਿਣਾ, ਆਤਮ ਗਹਿਣਾ ਤੀਜੇ ਨੈਣਾਂ ਪ੍ਰਭ ਦਰ ਸਾਚੇ ਤੋਂ ਲੈਣਾਂ, ਜੋਤ ਪਰਗਟਾਏ ਅੰਧੇਰ ਮਿਟਾਏ ਦਰਸ ਦਿਖਾਏ ਗੁਰਮੁਖ ਸਾਚੇ ਤਰਸ ਕਮਾਏ ਝੱਟ। ਗੁਰਮੁਖ ਸਾਚੇ ਤੇਰੀ ਉਜਲ ਮਤਿ। ਪ੍ਰਭ ਸਾਚਾ ਤੇਰੀ ਆਪੇ ਜਾਣੇ ਮਿਤ ਗਤ। ਸੋਹੰ ਦੇਵੇ ਆਤਮ ਸਾਚਾ ਸਤਿ। ਆਪ ਬੁਝਾਵੇ ਆਪ ਸਮਝਾਵੇ ਆਪ ਸਵਾਵੇ ਆਪ ਜਗਾਵੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਹਿਰਦੇ ਵਚ। ਹਿਰਦੇ ਵਾਚੇ ਆਤਮ ਰਾਚੇ। ਆਪੇ ਢਾਲੇ ਸਾਚੇ ਢਾਂਚੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਘਰ ਸਾਚਾ ਵਰ ਅਵਤਾਰ ਨਰ ਗੁਰਮੁਖ ਸਾਚੇ ਸਰਨੀ ਪਰ ਬੇਮੁਖ ਦਰ ਆਇਣ ਜਾਇਣ ਨੱਚ। ਸੁਰਤ ਸ਼ਬਦ ਪ੍ਰਭ ਮੇਲ ਮਿਲਾਏ। ਸੁਰਤ ਸ਼ਬਦ ਦੇ ਪ੍ਰਭ ਆਪ ਜਗਾਏ। ਸੁਰਤ ਸ਼ਬਦ ਪ੍ਰਭ ਭੇਵ ਖੁਲ੍ਹਾਏ। ਸੁਰਤ ਸ਼ਬਦ ਦੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਸੇਵ ਲਗਾਏ। ਸੁਰਤ ਸ਼ਬਦ ਦੇਵੇ ਸੁਰ। ਸੁਰਤ ਸ਼ਬਦ ਮਿਲਾਵੇ ਪ੍ਰਭ ਸਾਚੇ ਕਾ ਦਰ ਧੁਰ। ਸੁਰਤ ਸ਼ਬਦ ਦੇਵੇ ਵਾਲੀ ਘਨਕਪੁਰ। ਸੁਰਤ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਉਪਜਾਵੇ ਸਾਚੀ ਸੁਰ। ਸੁਰਤ ਸ਼ਬਦ ਪ੍ਰਭ ਜੋਤ ਅਧਾਰਾ। ਸੁਰਤ ਸ਼ਬਦ ਪ੍ਰਭ ਖੋਲ੍ਹੇ ਸਚ ਦਵਾਰਾ। ਸੁਰਤ ਸ਼ਬਦ ਪ੍ਰਭ ਸਾਚਾ ਭਰੇ ਭੰਡਾਰਾ। ਸੁਰਤ ਸ਼ਬਦ ਆਪ ਮਿਟਾਏ ਗੁਰਸਿਖਾਂ ਅੰਧ ਅੰਧਿਆਰਾ। ਸੁਰਤ ਸ਼ਬਦ ਏਕਾ ਏਕ ਦਿਖਾਏ ਬ੍ਰਹਮ ਸਰੂਪ ਬ੍ਰਹਮ ਅਪਾਰਾ। ਸੁੁਰਤ ਸ਼ਬਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਖੁਲ੍ਹਾਏ ਦਿਖਾਏ ਆਪਣਾ ਦਵਾਰਾ। ਸੁਰਤ ਸ਼ਬਦ ਗੁਰਸਿਖ ਜਗਾਇਆ। ਸੁਰਤ ਸ਼ਬਦ ਪ੍ਰਭ ਮੇਲ ਮਿਲਾਇਆ। ਸੁਰਤ ਸ਼ਬਦ ਪ੍ਰਭ ਖੇਲ ਰਚਾਇਆ। ਸੁਰਤ ਸ਼ਬਦ ਸ਼ਬਦ ਸੁਰਤ ਸੱਜਣ ਸੁਹੇਲ ਆਪ ਅਖਵਾਇਆ। ਸੁਰਤ ਸ਼ਬਦ ਮੇਲ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਦਰਸ ਦਿਖਾਇਆ। ਸੁਰਤ ਸ਼ਬਦ ਸਾਚੀ ਧੁਨ। ਸੁਰਤ ਸ਼ਬਦ ਦੇਵੇ ਵਡ ਵਡ ਰਿਖ ਮੁਨ। ਸੁਰਤ ਸ਼ਬਦ ਗੁਰਮੁਖ ਸਾਚੇ ਆਤਮ ਖੋਲ੍ਹੇ ਸੁੰਨ। ਸੁਰਤ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਕਲਜੁਗ ਚੁਣ। ਸੁਰਤ ਸ਼ਬਦ ਸਾਚਾ ਰੰਗ। ਸੁਰਤ ਸ਼ਬਦ ਸਾਚਾ ਸੰਗ। ਸੁਰਤ ਸ਼ਬਦ ਆਪ ਦਵਾਏ ਦਇਆ ਕਮਾਏ ਗੁਰਮੁਖ ਸਾਚੀ ਮੰਗ। ਸੁਰਤ ਸ਼ਬਦ ਆਪ ਚੜ੍ਹਾਏ ਸਾਚਾ ਰੰਗ। ਸੁਰਤ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਅੰਗ ਸੰਗ। ਸੁਰਤ ਸ਼ਬਦ ਜੋਤ ਜਗਾ। ਸੁਰਤ ਸ਼ਬਦ ਦਰਸ ਅਮੋਘ ਦਿਖਾ। ਸੁਰਤ ਸ਼ਬਦ ਆਤਮ ਚਿੰਤਾ ਸੋਗ ਮਿਟਾ। ਸੁਰਤ ਸ਼ਬਦ ਸੋਹੰ ਸ਼ਬਦ ਆਤਮ ਦੇਵੇ ਭੋਗ ਲਗਾ। ਸੁਰਤ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦਿਵਸ ਰੈਣ ਰੈਣ ਦਿਵਸ ਸਦ ਸਦ ਰਸਨਾ ਗਾ। ਸੁਰਤ ਸ਼ਬਦ ਖੁਲ੍ਹੇ ਕਵਲ। ਸੁਰਤ ਸ਼ਬਦ ਆਤਮ ਬਵਲ। ਸੁਰਤ ਸ਼ਬਦ ਦਰਸ ਦਿਖਾਏ ਕਾਹਨਾ ਸਵਲ। ਸੁਰਤ ਸ਼ਬਦ ਮੇਲ ਮਿਲਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਰਿਹਾ ਮਵਲ। ਸੁਰਤ ਸ਼ਬਦ ਆਪ ਜਗਾਤਾ। ਸੁਰਤ ਸ਼ਬਦ ਸੋਹੰ ਦੇਵੇ ਸਾਚੀ ਦਾਤਾ। ਸੁਰਤ ਸ਼ਬਦ ਆਪ ਦਿਖਾਵੇ ਚਰਨ ਪ੍ਰੀਤੀ ਸਾਚਾ ਨਾਤਾ। ਸੁਰਤ ਸ਼ਬਦ ਗੁਰਸਿਖ ਤਰਾਏ ਆਪੇ ਆਪ ਬਣ ਜਾਏ ਪ੍ਰਭ ਸਾਚਾ ਪਿਤ ਮਾਤਾ। ਸੁਰਤ ਸ਼ਬਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮੇਲ ਮਿਲਾਏ ਬਿਧਨਾਤਾ। ਸੁਰਤ ਸ਼ਬਦ ਪ੍ਰਭ ਮੇਲ ਮਿਲਾ ਕੇ। ਸੁਰਤ ਸ਼ਬਦ ਪ੍ਰਭ ਖੇਲ ਵਰਤਾ ਕੇ। ਸੁਰਤ ਸ਼ਬਦ ਸਾਚਾ ਪ੍ਰਭ ਗੁਰਮੁਖ ਸਾਚੇ ਦਇਆ ਕਮਾ ਕੇ। ਸੁਰਤ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਚਰਨ ਲਗਾ ਕੇ। ਸੁਰਤ ਸ਼ਬਦ ਚਰਨ ਧਿਆਨਾ। ਸੁਰਤ ਸ਼ਬਦ ਆਤਮ ਉਪਜੇ ਬ੍ਰਹਮ ਗਿਆਨਾ। ਸੁਰਤ ਸ਼ਬਦ ਆਤਮ ਜੋਤ ਜਗਾਏ ਕੋਟਨ ਭਾਨਾ। ਸੁਰਤ ਸ਼ਬਦ ਮੇਲ ਮਿਲਾਏ ਗੁਰਮੁਖ ਸਾਚਾ ਆਪ ਪਛਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਆਪ ਸੁਣਾਏ ਕਾਨਾ। ਸੁਰਤ ਸ਼ਬਦ ਜੀਵ ਜਗਾਏ। ਸੁਰਤ ਸ਼ਬਦ ਦੀਵ ਜਲਾਏ। ਸੁਰਤ ਸ਼ਬਦ ਨੀਂਵ ਰਖਾਏ। ਸੁਰਤ ਸ਼ਬਦ ਸੀਵ ਰਖਾਏ। ਸੁਰਤ ਸ਼ਬਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਤ੍ਰਿਸਨਾ ਸਰਬ ਮਿਟਾਏ। ਸੁਰਤ ਸ਼ਬਦ ਸਚ ਭੰਡਾਰਾ। ਸੁਰਤ ਸ਼ਬਦ ਗੁਰਮੁਖ ਸਾਚਾ ਪਾਵੇ ਗੁਰ ਦਰਬਾਰਾ। ਸੁਰਤ ਸ਼ਬਦ ਆਪ ਦਿਖਾਏ ਰੰਗ ਕਰਤਾਰਾ। ਸੁਰਤ ਸ਼ਬਦ ਸ਼ਬਦ ਸੁਰਤ ਏਕਾ ਧੁਨ ਏਕਾ ਧੁਨਕਾਰਾ। ਸੁਰਤ ਸ਼ਬਦ ਸ਼ਬਦ ਸੁਰਤ ਆਪ ਜਗਾਏ ਸਰਬ ਸੰਸਾਰਾ। ਸੁਰਤ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਲਾਏ ਗੁਰਮੁਖ ਸਾਚੇ ਕਰ ਪਿਆਰਾ। ਚਰਨ ਪਿਆਰ ਦੁਖ ਨਿਵਾਰ, ਭੂੱਖ ਵਿਚਾਰ ਸੂਖਮ ਸੂਖ ਆਪ ਗਿਰਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸਾਚਾ ਸ਼ਬਦ, ਗੁਰਮੁਖ ਸਾਚੇ ਕਰ ਸਾਚਾ ਵਣਜ ਵਪਾਰਾ। ਸੋਹੰ ਸਾਚਾ ਵਣਜ ਵਪਾਰਾ। ਸੋਹੰ ਦੇਵੇ ਓਅੰ ਆਪ ਨਿਰੰਕਾਰਾ। ਓਅੰ ਦੋਅੰ ਏਕ ਸੋਹੰ ਸ਼ਬਦ ਹੁਲਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਟਿਕਾਏ ਸਤਿਜੁਗ ਸਾਚੇ ਵਿਚ ਮਾਤ ਸੰਸਾਰਾ। ਸੋਹੰ ਵਰਤੇ ਵਿਚ ਸੰਸਾਰ। ਸੋਹੰ ਦੀਆ ਕਰਤੇ, ਕਰਮ ਵਿਚਾਰ। ਸੋਹੰ ਦੀਆ ਧਰਤੇ, ਧਰਮ ਸੁਧਾਰ। ਸੋਹੰ ਮਿਲਾਏ ਹਰਤੇ, ਰਸਨਾ ਜੀਵ ਸਦ ਉਚਾਰ। ਬੇਮੁਖ ਜੀਵ ਰਹਿਣ ਦੁਖ ਭਰਤੇ, ਅੰਤਕਾਲ ਕਲ ਹੋਇਣ ਖੁਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਆਇਣ ਦਰ ਤੇ ਪ੍ਰਭ ਸਾਚਾ ਦੇਵੇ ਤਾਰ। ਸੋਹੰ ਦੀਆ ਸਾਚਾ ਰਸ, ਆਤਮ ਜਾਏ ਪ੍ਰਭ ਸਾਚਾ ਵਸ। ਸੋਹੰ ਦੀਆ ਸਾਚਾ ਰਸ, ਸਾਚਾ ਰਾਹ ਪ੍ਰਭ ਜਾਏ ਦੱਸ, ਧਰਤ ਮਾਤ ਪ੍ਰਭ ਸਾਚਾ ਹੱਸ ਹੱਸ। ਸੋਹੰ ਦੀਆ ਸਾਚਾ ਰਸ, ਵਡ ਕਰਾਮਾਤ ਕਲ ਅੰਧੇਰ ਮਿਟਾਏ ਸ਼ਬਦ ਤੀਰ ਚਲਾਏ ਕਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੇ ਹਿਰਦੇ ਜਾਏ ਵਸ। ਸੰਤ ਜਨਾਂ ਪ੍ਰਭ ਆਪ ਹਲੂਣਿਆਂ। ਆਪ ਮਿਟਾਏ ਤਾਈਆਂ ਧੂਣੀਆਂ। ਆਪ ਗਵਾਵੇ ਦੁਖ ਮਿਟਾਵੇ ਆਂਦਰਾਂ ਲੂਹਣੀਆਂ। ਆਪ ਚੁਕਾਵੇ ਮੁਕਾਵੇ ਖਵਾਵੇ ਸੁੱਕੀਆਂ ਅਲੂਣੀਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਪਰਗਟਾਵੇ ਸੰਤ ਜਨਾਂ ਜੋਤ ਜਗਾਏ ਕਰਾਏ ਸਵਾਈਆਂ ਦੂਣੀਆਂ। ਸੰਤ ਜਨਾਂ ਜੋਤ ਜਗਾ। ਸੰਤ ਜਨਾਂ ਦੁਖ ਮਿਟਾ। ਸੰਤ ਜਨਾਂ ਦਰਸ ਅਮੋਘ ਦਿਖਾ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਾਵੇ ਸਾਚਾ ਰਾਹ। ਸੰਤ ਜਣਾਏ ਉਠਾਏ ਆਪ। ਸੰਤ ਜਨ ਜਗਾਏ ਆਪ। ਸੰਤ ਜਨ ਉਪਜਾਏ ਆਪ। ਸੰਤ ਜਨ ਸੋਹੰ ਸ਼ਬਦ ਸੁਣਾਏ ਆਪ। ਸੰਤ ਜਨ ਆਪੇ ਆਪ ਵਿਚ ਸਮਾਏ ਆਪ। ਸੰਤ ਜਨ ਮਾਈ ਬਾਪ ਅਖਵਾਏ ਆਪ। ਸੰਤ ਜਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਜਗਾਏ ਆਪ। ਸੰਤ ਜਨਾਂ ਸਾਚੀ ਸਾਰਾ। ਸੰਤ ਜਨਾਂ ਦੇਵੇ ਸ਼ਬਦ ਹੁਲਾਰਾ। ਸੰਤ ਜਨਾਂ ਖੋਲ੍ਹੇ ਆਪੇ ਆਪ ਦਸਮ ਦਵਾਰਾ। ਸੰਤ ਜਨਾਂ ਆਪੇ ਆਪ ਉਤਾਰੇ ਪਾਪ ਪਹਾੜਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਜਨਾਂ ਸਦ ਰੱਖੇ ਪਿਆਰਾ। ਸੰਤ ਜਨਾਂ ਸਾਚਾ ਪਿਆਰ। ਸੰਤ ਜਨਾਂ ਪ੍ਰਭ ਦੇਵੇ ਤਾਰ। ਸੰਤ ਜਨਾਂ ਏਕਾ ਏਕ ਦਰ ਏਕਾ ਘਰ ਬਾਹਰ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਸਾਚੀ ਸਰਕਾਰ। ਜਨ ਸੰਤ ਦੂਤ ਪਠਈਆ। ਜਨ ਸੰਤ ਸਾਚਾ ਨਾਮ ਰਸਨਾ ਸੂਤ ਕਤਈਆ। ਸੰਤ ਜਨ ਜਨ ਸੰਤ ਏਕਾ ਰੂਪ ਆਪ ਰਖਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਈ ਆਪ ਚੜ੍ਹਾਏ ਸਾਚੀ ਨਈਆ। ਸੰਤ ਜਨਾਂ ਸਾਚਾ ਨਾਉਂ। ਆਪ ਬਹਾਏ ਸਾਚੇ ਥਾਉਂ। ਆਪ ਦਿਸਾਏ ਪ੍ਰਭ ਸਾਚਾ ਰੂਪ ਅਗੰਮ ਅਥਾਹੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਨਕਪੁਰ ਵਾਸੀ ਬੈਕੁੰਠ ਨਿਵਾਸੀ ਸਦ ਸਦ ਸਦ ਰਸਨਾ ਗਾਓ। ਸੰਤ ਜਨਾਂ ਪ੍ਰਭ ਸਾਰੰਗ ਧਰ। ਸੰਤ ਜਨਾਂ ਪ੍ਰਭ ਆਇਆ ਘਰ ਅਵਤਾਰ ਨਰ। ਸੰਤ ਜਨਾਂ ਪ੍ਰਭ ਅਬਿਨਾਸ਼ੀ ਦਰਸ ਕਰ ਕਲਜੁਗ ਤਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਵਰਤਾਏ ਸਚ ਭੰਡਾਰ ਲਗਾਏ ਆਪੇ ਆਪ ਦਵਾਏ ਸਚ ਦਾਤਾਰ। ਦਇਆ ਕਮਾਏ ਸ੍ਰਿਸ਼ਟ ਸਬਾਈ ਆਏ ਦਵਾਰ। ਏਕਾ ਸਾਚਾ ਨਾਉਂ ਭਿਛਿਆ ਪਾਏ। ਆਪ ਖੁਲ੍ਹਾਇਆ ਸਾਚਾ ਦਰ, ਰੁੱਖੇ ਸੁੱਕੇ ਰੁੱਖੜੇ ਪ੍ਰਭ ਹਰੇ ਕਰਾਏ। ਬਾਲ ਅੰਞਾਣੇ ਭੁੱਖੜੇ, ਪ੍ਰਭ ਤ੍ਰਿਪਤ ਕਰਾਏ। ਸੁੱਕੇ ਹੋਏ ਮੁਖੜੇ, ਪ੍ਰਭ ਅੰਮ੍ਰਿਤ ਮੁਖ ਚੁਆਏ। ਆਪ ਉਤਾਰੇ ਦੁਖੜੇ, ਜੋ ਜਨ ਸਰਨਾਈ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਉਪਜਾਏ ਸੁੱਖੜੇ ਆਪੇ ਹੋਏ ਸਹਾਏ। ਰੋਗ ਗਿਆ ਸੋਗ ਗਿਆ। ਸੋਹੰ ਸਾਚਾ ਜੋਗ ਪ੍ਰਭ ਦਰ ਲਿਆ। ਅੰਮ੍ਰਿਤ ਰਸ ਸਾਚਾ ਭੋਗ ਪ੍ਰਭ ਦਰ ਦੇਵੇ ਕਰਤਾ ਕਾਦਰ ਕਿਰਪਾ ਭਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕੀਨੀ ਦਇਆ। ਰੂਖ ਦੂਖ ਭੂਖ ਨਿਵਾਰ। ਏਕਾ ਦੇਵੇ ਜੀਵ ਪ੍ਰਭ ਸਾਚਾ ਮੋਖ ਦਵਾਰ। ਆਪ ਵਸਾਏ ਸਾਚੇ ਘਰ ਬਾਹਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਦੇਵੇ ਤਾਰ। ਕਿਰਪਾ ਕਰ ਅਵਤਾਰ ਨਰ। ਆਤਮ ਹਰਿਆ ਕਰ। ਆਪ ਚੁਕਾਇਆ ਸਰਬ ਡਰ। ਭਰਮ ਗਵਾਇਆ ਆਇਆ ਸਾਚੇ ਘਰ। ਕਰਮ ਕਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਕਰ। ਕਿਰਪਾ ਧਾਰੀ ਪੈਜ ਸਵਾਰੀ। ਆਏ ਦਵਾਰੀ ਚਰਨ ਨਿਮਸਕਾਰੀ। ਸਦ ਸਦ ਬਲ ਬਲ ਹਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦੁੱਖਾਂ ਆਪੇ ਕਰੇ ਕਾਰੀ। ਆਪੇ ਕਾਰਾ ਆਪੇ ਵਿਹਾਰਾ। ਆਪੇ ਤਾਰੇ ਤਾਰਨਹਾਰਾ। ਆਪੇ ਦੇਵੇ ਨਾਮ ਅਧਾਰਾ। ਗੁਰਮੁਖ ਸਾਚਾ ਰਸਨਾ ਸੇਵੇ, ਪ੍ਰਭ ਦੇਵੇ ਦਰਸ ਅਪਾਰਾ। ਪ੍ਰਭ ਸਾਚੇ ਦਰ ਸਾਚੇ ਮੇਵੇ, ਸੋਹੰ ਭਰੇ ਭੰਡਾਰਾ। ਗੁਰਮੁਖ ਵਿਰਲਾ ਕੋਈ ਲੇਵੇ, ਪ੍ਰਭ ਬਣੇ ਆਪ ਵਰਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਕਾ ਇਕ ਦਾਤਾਰਾ। ਇਕ ਦਾਤਾਰ ਇਕ ਦਾਤਾ। ਇਕ ਭਤਾਰ ਇਕ ਭਰਾਤਾ। ਏਕ ਪਿਤ ਏਕ ਮਾਤਾ। ਏਕ ਚਿਤ ਏਕਾ ਨਾਤਾ। ਏਕ ਹਿਤ ਏਕਾ ਸਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਪੁਰਖ ਬਿਧਾਤਾ। ਪੁਰਖ ਬਿਧਾਤਾ ਏਕ। ਸਰਬ ਗਿਆਤਾ ਏਕ। ਭਗਤ ਜਨਾਂ ਆਪ ਪਛਾਤਾ ਏਕ। ਪ੍ਰਭ ਸਾਚਾ ਦੇਵੇ ਦਾਤਾ, ਸੋਹੰ ਸ਼ਬਦ ਏਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਵਿਰਲੇ ਗੁਰਮੁਖ ਪਛਾਤਾ, ਜਿਸ ਰਖਾਏ ਚਰਨ ਟੇਕ। ਚਰਨ ਟੇਕ ਆਪ ਰਖਾਏ। ਏਕਾ ਏਕ ਆਪ ਦਿਸਾਏ। ਵੇਖਾ ਵੇਖ ਜਗਤ ਭੁਲਾਏ। ਲੇਖਾ ਲੇਖ ਲਿਖ ਲਿਖ ਆਪ ਚੁਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਵੇਖ ਆਪਣੀ ਸਰਨ ਲਗਾਏ। ਗੁਰਮੁਖ ਸਾਚੇ ਆਪੇ ਵੇਖੇ। ਆਪ ਲਗਾਏ ਆਪਣੇ ਲੇਖੇ। ਸਾਚੀ ਲਿਖਾਏ ਆਪੇ ਰੇਖੇ। ਸੋਹੰ ਲਗਾਏ ਆਤਮ ਮੇਖੇ। ਖੋਲ੍ਹੇ ਲੋਇਣ ਗੁਰਮੁਖ ਸਾਚਾ ਪ੍ਰਭ ਅਬਿਨਾਸ਼ੀ ਪੇਖੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਰਲਾ ਗੁਰਮੁਖ ਦਰ ਤੇਰਾ ਪੇਖੇ। ਗੁਰਮੁਖ ਸੋ ਜਿਸ ਦਇਆ ਕਮਾਏ। ਗੁਰਮੁਖ ਸੋ ਜਿਸ ਚਰਨ ਲਗਾਏ। ਗੁਰਸਿਖ ਸੋ ਜਿਸ ਭਰਮ ਚੁਕਾਏ। ਗੁਰਮੁਖ ਸੋ ਜਿਸ ਕਰਮ ਕਮਾਏ। ਗੁਰਮੁਖ ਸੋ ਜਿਸ ਹਰਨ ਫਰਨ ਖੁਲ੍ਹਾਏ। ਗੁਰਸਿਖ ਸੋ ਜਿਸ ਤਾਰਨ ਤਰਨ ਦਰਸ ਦਿਖਾਏ। ਗੁਰਮੁਖ ਸੋ ਜਿਸ ਮਰਨ ਡਰਨ ਭਉ ਚੁਕਾਏ। ਗੁਰਸਿਖ ਸੋ ਏਕਾ ਸਰਨ ਨਿਹਕਲੰਕ ਰਖਾਏ। ਗੁਰਸਿਖ ਸੋ ਜਿਸ ਆਤਮ ਦਵਾਰ ਬੰਕ ਸੁਹਾਏ। ਗੁਰਸਿਖ ਸੋ ਜਿਸ ਆਤਮ ਸੋਹੰ ਡੰਕ ਆਪ ਵਜਾਏ। ਗੁਰਮੁਖ ਸੋ ਜਿਸ ਜੋਤ ਸਰੂਪ ਆਤਮ ਤਨਕ ਲਗਾਏ। ਗੁਰਸਿਖ ਸੋ ਜਿਸ ਆਤਮ ਮਣਕ ਆਪ ਫਿਰਾਏ। ਗੁਰਮੁਖ ਸੋ ਏਕਾ ਜੋਤ ਕਿਣਕ ਟਿਕਾਏ। ਗੁਰਸਿਖ ਸੋ ਚਰਨ ਲਾਗ ਇਕ ਜਾਏ ਹੋ ਜਿਉਂ ਰਾਜਾ ਜਨਕ ਤਰਾਏ। ਗੁਰਮੁਖ ਸੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਤਨ ਮਨ ਸਾਚਾ ਧਨ ਸੋਹੰ ਆਤਮ ਦੇ ਟਿਕਾਏ। ਸਾਚਾ ਪ੍ਰਭ ਸਚ ਦਰਬਾਰਾ। ਸਾਚਾ ਪ੍ਰਭ ਸਚ ਵਰਤਾਰਾ। ਸਾਚਾ ਪ੍ਰਭ ਸਚ ਵਿਹਾਰਾ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਭਰੇ ਭੰਡਾਰਾ। ਸਾਚਾ ਪ੍ਰਭ ਵਡ ਭੰਡਾਰੀ। ਸਾਚਾ ਪ੍ਰਭ ਵਡ ਸੰਸਾਰੀ। ਸਾਚਾ ਪ੍ਰਭ ਜੀਵ ਜੰਤ ਅਧਾਰੀ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਮੇਘ ਵਰਸਾਏ, ਮੁਖ ਚੁਵਾਏ ਆਤਮ ਕਰੇ ਕਾਰੀ। ਗੁਰ ਪੂਰਾ ਅੰਮ੍ਰਿਤ ਬਰਸਦਾ। ਗੁਰਮੁਖ ਸਾਚਾ ਬੂੰਦ ਸਵਾਂਤੀ ਆਤਮ ਤਰਸਦਾ। ਆਪੇ ਆਪ ਮੁਖ ਚੁਆਏ ਸ਼ਾਂਤ ਕਰਾਏ ਅੰਮ੍ਰਿਤ ਮੇਘ ਪ੍ਰਭ ਸਾਚਾ ਬਰਸਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਰ ਉਤਾਰੇ ਜੋ ਜਨ ਚਰਨ ਪਰਸਦਾ। ਗੁਰ ਦਰਸ ਆਤਮ ਤ੍ਰਿਪਤਾਵੇ। ਗੁਰ ਦਰਸ ਆਤਮ ਸੁਖ ਉਪਜਾਵੇ। ਗੁਰ ਦਰਸ ਕਵਲ ਮੁਖ ਖੁਲ੍ਹਾਵੇ। ਗੁਰ ਦਰਸ ਗੁਰ ਦਰ ਗੁਰ ਕਿਰਪਾ ਕਰ ਅੰਮ੍ਰਿਤ ਬੂੰਦ ਮੁਖ ਚੁਆਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਚਾੜ੍ਹੇ ਰੰਗਤ ਦਰ ਆਏ ਮੰਗਤ ਆਤਮ ਤ੍ਰਿਖਾ ਬੁਝਾਵੇ। ਆਤਮ ਤ੍ਰਿਖਾ ਹੋਏ ਦੂਰ। ਅੰਮ੍ਰਿਤ ਆਤਮ ਜੀਵ ਕਰੇ ਭਰਪੂਰ। ਦਿਵਸ ਰੈਣ ਰੈਣ ਦਿਵਸ ਏਕਾ ਰਹੇ ਸਰੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਵੇ ਜੋਤ ਜਗਾਵੇ ਏਕਾ ਦੇਵੇ ਸਾਚਾ ਨੂਰ। ਅੰਮ੍ਰਿਤ ਪੀਆ ਨਿਰਮਲ ਜੀਆ। ਆਏ ਦਰ ਕੀਆ ਹੀਆ। ਪ੍ਰਭ ਰਖਾਏ ਸਾਚੀ ਨੀਆ। ਆਪੇ ਆਪ ਵਰਸਾਏ ਅੰਮ੍ਰਿਤ ਮੀਆਂ। ਗੁਰਮੁਖ ਸਾਚੇ ਆਤਮ ਜੋਤ ਜਗਾਇਆ ਦੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੂਰਬ ਲਹਿਣਾ ਗੁਰਸਿਖ ਦੀਆ। ਆਤਮ ਦੀਪਕ ਦੇਵੇ ਬਾਲ। ਆਪਣਾ ਆਪ ਆਪ ਸੰਭਾਲ। ਆਪ ਦਿਸਾਵੇ ਆਤਮ ਲਾਲ। ਗੁਰਮੁਖ ਸਾਚੇ ਵਿਚੋਂ ਭਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਸਦਾ ਸਦਾ ਵਿਚ ਰਿਹਾ ਸਮਾਲ। ਆਪੇ ਆਪ ਸਮਾਏ ਵਿਚ। ਆਪੇ ਆਪ ਲਗਾਏ ਖਿਚ। ਆਪੇ ਆਪ ਆਤਮ ਦੇਵੇ ਸਿੰਚ। ਆਪੇ ਆਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਬੀਜ ਗੁਰਸਿਖ ਸਾਚੇ ਬਿਜਾਏ ਆਤਮ ਵਿਚ। ਸੋਹੰ ਬੀਜ ਆਤਮ ਬੀਜਾ। ਅੰਮ੍ਰਿਤ ਦੇ ਦੇ ਆਪੇ ਸੀਜਾ। ਗੁਰਮੁਖ ਸਾਚੇ ਮਨ ਤਨ ਭੀਜਾ। ਪੂਰ ਕਰਾਏ ਪ੍ਰਭ ਤੇਰੀਆਂ ਰੀਝਾਂ। ਜੋਤ ਪਰਗਟਾਏ ਦਰ ਦਵਾਰ ਤੇਰੇ ਨਿੱਤ, ਖੜਾ ਰਹੇ ਤੇਰੇ ਆਤਮ ਦਰ ਦਲੀਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਏ ਗੁਰਸਿਖ ਸਮਾਏ, ਅੰਮ੍ਰਿਤ ਬੂੰਦ ਮੁਖ ਚੁਵਾਏ, ਆਪ ਆਪਣੇ ਰੰਗ ਸਮਾਏ, ਇਕ ਕਰਾਏ ਏਕਾ ਦੂਆ ਤੀਜਾ। ਏਕਾ ਦੂਆ ਤੀਆ ਏਕ ਕਰ। ਫੇਰ ਦਿਖਾਏ ਚੌਥਾ ਘਰ। ਆਪ ਖੁਲ੍ਹਾਏ ਆਤਮ ਦਰ। ਜਿਥੇ ਬੈਠਾ ਆਪੇ ਵੜ। ਅੰਧ ਅੰਧੇਰ ਮੁਕਾਏ ਡਰ। ਏਕਾ ਜੋਤ ਜਗਾਏ ਹਰਿ। ਏਕਾ ਜੋਤ ਏਕਾ ਗੋਤ ਗੁਰਮੁਖ ਗੁਰਸਿਖ ਇਕ ਜਾਏ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਏ ਅਵਤਾਰ ਨਰ। ਗੁਰ ਮਹਿੰਮਾ ਅਪਰ ਅਪਾਰੀ। ਜੀਵ ਜੰਤ ਨਾ ਕਿਸੇ ਵਿਚਾਰੀ। ਪਾਰਬ੍ਰਹਮ ਖੇਲ ਨਿਆਰੀ। ਕਲਜੁਗ ਹੋਇਆ ਭੇਖਾ ਧਾਰੀ। ਛੱਡੀ ਦੇਹ ਆਪ ਗਿਰਧਾਰੀ। ਜੋਤ ਸਰੂਪ ਪਵਣ ਸਵਾਰੀ। ਏਕਾ ਏਕੰਕਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੀ। ਪਵਣ ਅਸਵਾਰਾ, ਸ਼ਬਦ ਅਧਾਰਾ, ਜੋਤ ਅਕਾਰਾ, ਆਪ ਨਿਰੰਕਾਰਾ, ਸ੍ਰਿਸ਼ਟ ਪਸਾਰਾ, ਰੂਪ ਅਪਾਰਾ, ਭੂਪ ਸਿਕਦਾਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੋ ਸਾਚ ਲਿਖਾਏ ਦਿਸਾਏ ਸਚ ਦਵਾਰਾ। ਗੁਰ ਸੰਗਤ ਪੂਰਨ ਆਸ ਕਰ। ਸਾਧ ਸੰਗਤ ਸਚ ਧਰਵਾਸ ਧਰ। ਗੁਰ ਸੰਗਤ ਦੁਖੜੇ ਨਾਸ ਕਰ। ਸਾਧ ਸੰਗਤ ਆਤਮ ਰਾਸ ਕਰ। ਸਾਧ ਸੰਗਤ ਜਾਪ ਰਸਨ ਸਵਾਸ ਸਵਾਸ ਕਰ। ਗੁਰ ਸੰਗਤ ਆਪਣਾ ਦਾਸ ਕਰ। ਸਾਧ ਸੰਗਤ ਜੋਤ ਪਰਕਾਸ਼ ਕਰ। ਗੁਰ ਸੰਗਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਪਾਸ ਕਰ। ਗੁਰ ਸੰਗਤ ਸੁਣੇ ਪੁਕਾਰ। ਜਨ ਮੰਗਤ ਖੜੇ ਦਵਾਰ। ਲਾਏ ਅੰਗਤ ਭਰੇ ਭੰਡਾਰ। ਆਪ ਤਰਾਏ ਸਾਚੀ ਸੰਗਤ ਨਿਹਕਲੰਕ ਅਵਤਾਰ। ਸੋਹੰ ਚੜ੍ਹਾਏ ਸਾਚੀ ਰੰਗਤ, ਆਤਮ ਦੇਵੇ ਸ਼ਬਦ ਅਧਾਰ। ਮਾਨਸ ਜਨਮ ਨਾ ਹੋਏ ਭੰਗਤ, ਗੁਰ ਸੰਗਤ ਆਈ ਚਰਨ ਦਵਾਰ। ਆਤਮ ਮਿਟਾਏ ਰੋਗ ਹੰਗਤ, ਸੋਹੰ ਸ਼ਬਦ ਕਰਾਏ ਜੈ ਜੈਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਜਾਏ ਤਾਰ। ਗੁਰ ਸੰਗਤ ਦੇਵੇ ਪੂਰਨ ਫਲ। ਪ੍ਰਭ ਅਬਿਨਾਸ਼ੀ ਆਏ ਚਲ। ਜੋਤ ਪਰਗਟਾਏ ਨਾ ਲਾਏ ਘੜੀ ਪਲ। ਜੋ ਜਨ ਪ੍ਰਭ ਦਰਸ ਤਿਸਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦਰ ਤੇਰਾ ਬੈਠੇ ਮਲ। ਆਤਮ ਆਸ ਪੂਰ ਕਰ। ਸਾਚਾ ਗੁਰਮੁਖ ਸਾਚੇ ਦਰ ਤੇਰਾ ਬੈਠਾ ਮਲ। ਸਾਚਾ ਵਾਸ ਜੋਤ ਸਰੂਪ ਧਰ। ਵਿਚ ਪਰਭਾਸ ਚੰਦਨ ਸਰੂਰ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਅਵਤਾਰ ਨਰ ਕਰ। ਕਿਰਪਾ ਕਰੇ ਨਰ ਅਵਤਾਰ। ਗੁਰਮੁਖਾਂ ਪਾਵੇ ਆਪੇ ਸਾਰ। ਆਪੇ ਦੇਵੇ ਨਾਮ ਅਧਾਰ। ਦੀਪਕ ਜੋਤ ਕਰੇ ਉਜਿਆਰ। ਸਾਚਾ ਖੇਲ ਸਚ ਪਸਾਰ। ਸਾਚਾ ਮੇਲ ਨਿਹਕਲੰਕ ਨਰਾਇਣ ਨਰ ਅਵਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜਨ ਭਗਤ ਉਧਾਰ। ਜਨ ਭਗਤ ਉਧਾਰ ਕਰ। ਆਪੇ ਜਾਏ ਸਾਚੇ ਘਰ। ਜੋਤ ਸਰੂਪ ਅਵਤਾਰ ਨਰ। ਦੁਖ ਦਰਦ ਦੂਰ ਕਰ। ਗੁਰ ਸੰਗਤ ਆਤਮ ਭਰਪੂਰ ਕਰ। ਜੋਤੀ ਜੋਤ ਨੂਰੋ ਨੂਰ ਕਰ। ਆਤਮ ਸ਼ਬਦ ਸਰੂਰ ਧਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਮਿਲਾਏ ਬੇਮੁਖ ਦਰ ਤੋਂ ਦੂਰ ਕਰ।