੨੪ ਸਾਵਣ ੨੦੦੯ ਬਿਕ੍ਰਮੀ ਰਣਜੀਤ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ
ਵਕ਼ਤ ਚੁਕਾਏ ਚਾਰ ਯਾਰਾ। ਆਪੇ ਆਪ ਕਰੇ ਖੁਆਰਾ। ਸੋਹੰ ਧਰੇ ਆਪ ਸਿਰ ਆਰਾ। ਉਮਤ ਨਬੀ ਰਸੂਲ ਦੀ, ਪ੍ਰਭ ਕਰੇ ਦੋ ਫਾੜਾ। ਵੇਲਾ ਅੰਤਮ ਅੰਤ ਕਲ ਆ ਗਿਆ, ਬੇਮੁਖਾਂ ਕਲ ਆਈ ਹਾਰਾ। ਨਿਹਕਲੰਕ ਕਲਜੁਗ ਜੋਤ ਪਰਗਟਾ ਲਿਆ, ਏਕ ਦਿਸਾਵੇ ਸਾਚਾ ਸਚ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਆਪ ਨਾਉਂ ਧਰਾ ਲਿਆ, ਸੋਹੰ ਸ਼ਬਦ ਚਾਰ ਕੁੰਟ ਕਰਾਏ ਜੈ ਜੈ ਜੈਕਾਰਾ। ਚਾਰ ਕੁੰਟ ਜੈ ਜੈ ਜੈਕਾਰ। ਝੂਠੀ ਸ੍ਰਿਸ਼ਟ ਆਰ ਨਾ ਪਾਰ। ਅੰਤਮ ਅੰਤ ਕਲ ਬੇਮੁਖਾਂ ਡੋਬੇ ਪ੍ਰਭ ਸਾਚਾ ਅਧ ਵਿਚਕਾਰ। ਸੋਹੰ ਸ਼ਬਦ ਮਾਰੇ ਮਾਰ। ਖੰਡਾ ਆਪ ਉਠਾਏ ਦੋ ਧਾਰ। ਕਲਜੁਗ ਜੀਵ ਖਪਾਏ ਮੁਗਧ ਗੁਵਾਰ। ਗੁਰਮੁਖ ਸਾਚੇ ਆਣ ਤਰਾਏ, ਜਿਨ ਬਖ਼ਸ਼ੇ ਚਰਨ ਪਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ, ਚਾਰ ਕੁੰਟ ਮਿਟਾਏ ਅੰਧ ਅੰਧਿਆਰ। ਅੰਧ ਅੰਧੇਰ ਆਪ ਮਿਟਾਏ। ਜੋਤ ਅਧਾਰ ਜਗਤ ਰਖਾਏ। ਇਕ ਅਕਾਰ ਜੋਤ ਕਰਾਏ। ਵਿਚ ਸੰਸਾਰ ਸਾਚਾ ਨਾਉਂ ਧਰਾਏ। ਬੇਮੁਖਾਂ ਛੁਡਾਏ ਘਰ ਬਾਹਰ, ਦਰ ਦਰ ਫਿਰਨ ਕਰਨ ਹਾਏ ਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲ ਆਪਣੀ ਜੋਤ ਪਰਗਟਾਏ। ਚਾਰ ਯਾਰ ਮੁਹੰਮਦ ਸੰਗ। ਅੰਤਕਾਲ ਪ੍ਰਭ ਸਾਚੇ ਕੀਨੇ ਨੰਗ। ਸਦੀ ਚੌਧਵੀਂ ਹੋਈ ਭੰਗ। ਅਹਿਮਦ ਮੁਹੰਮਦ ਦਰ ਸਾਚੇ ਮੰਗੀ ਮੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਆਪ ਖਪਾਏ ਰਸਨਾ ਲਾਇਣ ਜੋ ਗੰਦ। ਚਾਰ ਯਾਰ ਵਡ ਸਿਕਦਾਰ। ਕਲਜੁਗ ਕੂੜ ਕੂੜ ਸਿਕਦਾਰ। ਕਲਜੁਗ ਕੂੜ ਕੂੜ ਕੂੜ ਦਰਬਾਰ। ਕੂੜ ਮੁਹੰਮਦ ਹੋਇਆ, ਕੂੜ ਮੁਹੰਮਦ ਬੋਇਆ, ਪ੍ਰਭ ਸਾਚਾ ਮਾਰੇ ਸ਼ਬਦ ਮਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲ ਬੇਮੁਖਾਂ ਜਾਏ ਸੰਘਾਰ। ਆਪ ਸੰਘਾਰੇ ਦੁਸ਼ਟ ਦੁਰਾਚਾਰੇ। ਮਾਤ ਜੋਤ ਧਰੇ ਗਿਰਧਾਰੇ। ਜ਼ਾਤ ਪਾਤ ਪ੍ਰਭ ਸਰਬ ਨਿਵਾਰੇ। ਏਕਾ ਨਾਤ ਗੁਰ ਚਰਨ ਦਵਾਰੇ। ਏਕਾ ਦਾਤ ਸੋਹੰ ਚਾਰ ਵਰਨ ਪ੍ਰਭ ਵਰਤਾਰੇ। ਭੇਵ ਮਿਟਾਏ ਦੋਆ ਦੋਅੰ, ਏਕਾ ਰੰਗ ਰੰਗੇ ਕਰਤਾਰੇ। ਸ਼ਬਦ ਚਲਾਏ ਏਕਾ ਸੋਹੰ, ਆਪ ਕਰਾਏ ਜੈ ਜੈ ਜੈਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਲ ਆਪ ਵਰਤਾਰੇ। ਕਲਜੁਗ ਆਇਆ ਕਲ ਧਾਰ। ਕਲ ਕਲ ਵਰਤੇ, ਕਲ ਕਲ ਧਰਤੇ ਕਲ ਕਲ ਸਰਤੇ, ਅੰਤਕਾਲ ਕਲ ਕਲ ਆਪੇ ਢਾਹਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਆਂ ਭਰਮ ਭੁਲਾਇਆ, ਝੂਠੀ ਪਾਏ ਮਾਇਆ। ਮਾਇਆਧਾਰੀ ਕਰੇ ਖਵਾਰੀ। ਮਾਇਆਧਾਰੀ ਆਤਮ ਹੰਕਾਰੀ। ਮਾਇਆਧਾਰੀ ਵਿਸ਼ੇ ਵਿਕਾਰੀ। ਮਾਇਆਧਾਰੀ ਆਤਮ ਅੰਧ ਅੰਧਿਆਰੀ। ਮਾਇਆਧਾਰੀ ਦੁਸ਼ਟ ਦੁਰਾਚਾਰੀ। ਮਾਇਆਧਾਰੀ ਨਿਤ ਭੋਗੇ ਵੇਸਵਾ ਨਾਰੀ। ਮਾਇਆਧਾਰੀ ਪ੍ਰਭ ਸਾਚਾ ਦਰ ਦੁਰਕਾਰੀ। ਮਾਇਆਧਾਰੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਦਰ ਦਰ ਭਿਖਾਰੀ। ਮਾਇਆ ਮਾਣ ਛੱਡਿਆ ਭਗਵਾਨ। ਆਤਮ ਅਭਿਮਾਨ ਭੁੱਲਿਆ ਗੁਣ ਨਿਧਾਨ। ਅੰਤਕਾਲ ਕਲ ਆਈ ਹਾਨ। ਪ੍ਰਭ ਅਬਿਨਾਸ਼ੀ ਜਾਣੀ ਜਾਣ। ਆਤਮ ਹੰਕਾਰੀਆਂ ਮਾਇਆ ਧਾਰੀਆਂ ਪ੍ਰਭ ਆਪੇ ਕਰੇ ਪਛਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਆਪ ਖਪਾਏ ਵਡ ਬਲੀ ਬਲਵਾਨ। ਮਾਇਆਧਾਰੀ ਮਾਇਆ ਮੋਹ। ਮਾਇਆਧਾਰੀ ਆਤਮ ਧਰੋ। ਮਾਇਆਧਾਰੀ ਨਿਮਾਣਿਆਂ ਨਿਤਾਣਿਆਂ ਕਲ ਰਿਹਾ ਕੋਹ। ਮਾਇਆਧਾਰੀ ਬਿਰਧਾਂ ਬਾਲ ਅੰਞਾਣਿਆਂ ਪੀਵੇ ਆਤਮ ਧੋਹ। ਮਾਇਆਧਾਰੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ, ਲੱਖੋ ਕੱਖ ਬਣਾਏ, ਦਰ ਦਰ ਫਿਰਾਏ ਨਾ ਕੋਈ ਦੇਵੇ ਥਾਉਂ। ਮਾਇਆਧਾਰੀ ਵਡ ਜ਼ੰਜਾਲਾ। ਮਾਇਆਧਾਰੀ ਆਤਮ ਕੰਗਾਲਾ। ਮਾਇਆਧਾਰੀ ਦੁਖ ਉਪਜਾਏ ਸੁਖ ਗਵਾਏ ਗਰੀਬ ਨਿਮਾਣਿਆਂ ਬਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਜੋਤ ਪਰਗਟਾਏ, ਆਪਣੀ ਸਾਰ ਸਮਾਲਾ। ਮਾਇਆਧਾਰੀ ਝੂਠਾ ਭੇਖ। ਮਾਇਆਧਾਰੀ ਮਾਇਆ ਮੋਹ ਝੂਠਾ ਵੇਖ। ਮਾਇਆਧਾਰੀ ਕਰੇ ਖੁਆਰੀ ਆਪ ਮਿਟਾਏ ਝੂਠੀ ਰੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲ ਪਰਗਟ ਜੋਤ ਆਪ ਪਛਾੜੇ ਵੇਖ ਵੇਖ। ਮਾਇਆਧਾਰੀ ਆਤਮ ਅੰਧ। ਮਾਇਆਧਾਰੀ ਦਰ ਦਰਵਾਜੇ ਹੋਇਣ ਬੰਦ। ਮਾਇਆਧਾਰੀ ਆਪ ਕਟਾਏ ਬੰਦ ਬੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਉਠਾਏ ਸੋਹੰ ਸਾਚਾ ਸੰਦ। ਸੋਹੰ ਆਪ ਉਠਾਇਆ। ਪ੍ਰਭ ਸਾਚੇ ਖੇਲ ਰਚਾਇਆ। ਕਲਜੁਗ ਭੇਖ ਮਿਟਾਇਆ। ਨਿਮਾਣਿਆਂ ਨਿਤਾਣਿਆਂ ਪ੍ਰਭ ਸਾਚੇ ਗਲੇ ਲਗਾਇਆ। ਵਡ ਵਡ ਸੇਠ ਸਿਠਾਣਿਆਂ, ਪ੍ਰਭ ਵਿਚ ਖਾਕ ਰਲਾਇਆ। ਨਾ ਕੋਈ ਦੀਸੇ ਬਾਣੀਆਂ, ਲਹਿਣਾ ਦੇਣਾ ਸਰਬ ਚੁਕਾਇਆ। ਨਾ ਕੋਈ ਮੰਗੇ ਕਿਸੇ ਤੋਂ ਪਾਣੀਆਂ, ਦੇਵਣਹਾਰ ਆਪ ਅਖਵਾਇਆ। ਸੋਹੰ ਸ਼ਬਦ ਚਲਾਏ ਸਾਚੀ ਬਾਣੀਆਂ, ਸਤਿਜੁਗ ਸਾਚਾ ਮਾਰਗ ਲਾਇਆ। ਰਾਜੇ ਛੱਡਨ ਰਾਣੀਆਂ, ਸੋਹੰ ਤੀਰ ਪ੍ਰਭ ਆਪ ਚਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਵਡ ਜੋਧਾ ਸੂਰਬੀਰ ਆਪ ਅਖਵਾਇਆ। ਸਤਿਜੁਗ ਸਾਚਾ ਮਾਰਗ ਲਾਈ। ਆਪ ਆਪਣੀ ਬਣਤ ਬਣਾਈ। ਸਾਧ ਸੰਤ ਪ੍ਰਭ ਸਤਿ ਉਪਜਾਈ। ਆਪੇ ਆਪ ਸਾਚਾ ਕੰਤ ਅਖਵਾਈ। ਸਤਿਜੁਗ ਸਾਚੀ ਬਣਤ ਬਣਾਈ। ਚਾਰ ਵਰਨ ਅੰਤ ਕਰਾਈ। ਇਕ ਬਰਨ ਜਗਤ ਟਿਕਾਈ। ਝੀਵਰ ਛੀਬਾ ਨਾਈ ਪ੍ਰਭ ਇਕ ਕਰਾਈ। ਊਚ ਨੀਚ ਜ਼ਾਤ ਪਾਤ ਕੋਇ ਰਹਿਣ ਨਾ ਪਾਈ। ਏਕਾ ਬ੍ਰਹਮ ਜੋਤ ਸਰੂਪ, ਏਕਾ ਬ੍ਰਹਮ ਜੀਵ ਰਖਾਈ। ਏਕਾ ਧਰਮ ਏਕਾ ਕਰਮ ਪ੍ਰਭ ਸਾਚਾ ਆਪ ਚਲਾਈ। ਗੁਰਮੁਖਾਂ ਦੇਵੇ ਸਾਚਾ ਜਨਮ, ਬੇਮੁਖਾਂ ਦੇ ਖਪਾਈ। ਆਪ ਦਿਖਾਏ ਆਪ ਰਖਾਏ ਆਪਣੀ ਸਰਨ, ਸਿਰ ਆਪਣਾ ਹੱਥ ਟਿਕਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਸਾਚੀ ਬਣਤ ਬਣਾਈ। ਸਤਿਜੁਗ ਸਾਚਾ ਜਗਤ ਧਰ। ਆਪੇ ਦੇਵੇ ਸਾਚਾ ਵਰ। ਆਪ ਖੁਲ੍ਹਾਵੇ ਸਾਚਾ ਦਰ। ਸੋਹੰ ਵਸਤ ਪਾਵੇ ਅਵਤਾਰ ਨਰ। ਗੁਰਮੁਖ ਸਾਚਾ ਆਵੇ ਜਾਵੇ ਪ੍ਰਭ ਦਏ ਭੰਡਾਰੇ ਭਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਧੂੜ ਨਹਾਵੇ ਮਾਨਸ ਜਨਮ ਸੁਫਲ ਦਏ ਕਰ। ਸਤਿਜੁਗ ਸਾਚਾ ਮਾਤ ਧਰਾਇਆ। ਆਪ ਆਪਣਾ ਕਰਮ ਕਮਾਇਆ। ਸਚ ਧਰਮ ਦੀ ਨੀਂਹ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਮਾਰਗ ਲਾਇਆ। ਆਪਣਾ ਮਾਰਗ ਆਪੇ ਲਾਏ। ਸੋਹੰ ਸਾਚਾ ਨਾਮ ਚਲਾਏ। ਅੰਮ੍ਰਿਤ ਆਤਮ ਸਾਚਾ ਜਾਮ ਪਿਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਏ। ਸਤਿਜੁਗ ਦੇਵੇ ਸਾਚੀ ਧੀਰ। ਸੋਹੰ ਮੁਖ ਰਖਾਏ ਅੰਮ੍ਰਿਤ ਸਾਚਾ ਸੀਰ। ਅੰਮ੍ਰਿਤ ਮੇਘ ਆਪ ਬਰਸਾਏ ਬਜਰ ਕਪਾਟੀ ਦੇਵੇ ਚੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਆਪ ਕਟਾਵੇ ਤੇਰੀ ਆਤਮ ਭੀੜ। ਸਤਿਜੁਗ ਸਾਚਾ ਜਗਤ ਰੱਖ। ਗੁਰਮੁਖ ਸਾਚੇ ਕੀਨੇ ਵੱਖ। ਸ੍ਰਿਸ਼ਟ ਸਬਾਈ ਹੋਈ ਭੱਖ। ਗੁਰਮੁਖ ਸਾਚੇ ਪ੍ਰਭ ਸਾਚੇ ਲਏ ਰੱਖ। ਆਪੇ ਬਣੇ ਸਾਚਾ ਸੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਅਲੱਖਣਾ ਅਲੱਖ। ਬੇਮੁਖ ਜੀਵ ਹੋਏ ਭੱਖ। ਆਪ ਕਰਾਏ ਲੱਖੋਂ ਕੱਖ। ਘਰ ਘਰ ਦਿਸਣ ਲਾਉਂਦੇ ਭੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਦਰ ਤੋਂ ਸੱਖ। ਕਲਜੁਗ ਜੀਵ ਜਾਗ ਪ੍ਰਭ ਆਪ ਜਗਾਏ। ਕਲਜੁਗ ਜੀਵ ਜਾਗ ਪ੍ਰਭ ਚਰਨ ਲਗਾਏ। ਕਲਜੁਗ ਜੀਵ ਜਾਗ ਪ੍ਰਭ ਆਤਮ ਪਾਪ ਧਵਾਏ। ਕਲਜੁਗ ਜੀਵ ਜਾਗ ਪ੍ਰਭ ਸਾਚਾ ਰਾਗ ਸੁਣਾਏ। ਕਲਜੁਗ ਜੀਵ ਜਾਗ ਪ੍ਰਭ ਆਤਮ ਆਗ ਬੁਝਾਏ। ਕਲਜੁਗ ਜੀਵ ਜਾਗ ਪ੍ਰਭ ਸਾਚਾ ਦਰ ਤੇ ਆਏ। ਕਲਜੁਗ ਜੀਵ ਜਾਗ ਨਿਹਕਲੰਕ ਕਲ ਜਾਮਾ ਪਾਏ। ਕਲਜੁਗ ਜੀਵ ਜਾਗ, ਪ੍ਰਭ ਸਾਚਾ ਡੰਕ ਵਜਾਏ। ਕਲਜੁਗ ਜੀਵ ਜਾਗ, ਪ੍ਰਭ ਰਾਓ ਰੰਕ ਇਕ ਕਰਾਏ। ਕਲਜੁਗ ਜੀਵ ਜਾਗ, ਪ੍ਰਭ ਆਤਮ ਸ਼ੰਕ ਮਿਟਾਏ। ਕਲਜੁਗ ਜੀਵ ਜਾਗ, ਪ੍ਰਭ ਚਰਨ ਲਾਗ ਪੂਰਨ ਭਾਗ, ਪ੍ਰਭ ਸਾਚਾ ਦਰਸ ਦਿਖਾਏ। ਉਠ ਜੀਵ ਜਾਗ, ਪ੍ਰਭ ਦਰਸ ਦਿਖਾਏ। ਜੋ ਜਨ ਰਹੇ ਤਰਸ, ਪ੍ਰਭ ਆਤਮ ਤ੍ਰਿਖਾ ਮਿਟਾਏ। ਉਠ ਜੀਵ ਜਾਗ, ਪ੍ਰਭ ਆਤਮ ਭੁੱਖ ਗਵਾਏ। ਉਠ ਜੀਵ ਜਾਗ, ਪ੍ਰਭ ਸੁੱਕੇ ਰੁੱਖੜੇ ਹਰੇ ਕਰਾਏ। ਉਠ ਜੀਵ ਜਾਗ ਬਾਲ ਅੰਞਾਣੇ ਕੁੱਖੜੇ, ਪ੍ਰਭ ਸੋਹੰ ਸ਼ਬਦ ਜਣਾਏ। ਉਜਲ ਕਰਾਏ ਮੁਖੜੇ, ਜੋ ਜਨ ਸਰਨਾਈ ਆਏ। ਉਠ ਜੀਵ ਜਾਗ ਪ੍ਰਭ ਮਿਟਾਏ ਦੁਖੜੇ, ਜੋ ਜਨ ਸੋਹੰ ਰਸਨਾ ਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਏ। ਉਠ ਜੀਵ ਜਾਗ ਸਾਚਾ ਸੁਣ ਰਾਗ, ਆਤਮ ਧੋ ਦਾਗ਼, ਤ੍ਰਿਖਾ ਤ੍ਰਿਸ਼ਨਾ ਬੁਝਾ ਆਗ, ਪ੍ਰਭ ਹੰਸ ਬਣਾਏ ਕਾਗ, ਆਪ ਪਕੜੇ ਤੇਰੀ ਵਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਰੈਣ ਦਿਵਸ ਸਦਾ ਸਦਾ ਸਦ ਰਿਹਾ ਜਾਗ। ਉਠ ਜੀਵ ਜਾਗ, ਪ੍ਰਭ ਆ ਦਰ। ਉਠ ਜੀਵ ਜਾਗ ਮਲ ਸਾਚਾ ਘਰ। ਉਠ ਜੀਵ ਜਾਗ, ਦੇਵੇ ਨਾਮ ਸਾਚਾ ਵਰ। ਉਠ ਜੀਵ ਜਾਗ, ਦੇਵੇ ਥਾਂ ਥਿਰ ਘਰ। ਉਠ ਜੀਵ ਜਾਗ, ਚਰਨ ਲਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸਾਚਾ ਹਰਿ। ਉਠ ਜੀਵ ਜਾਗ ਆਤਮ ਰੰਗ। ਉਠ ਜੀਵ ਜਾਗ ਪ੍ਰਭ ਸਾਚੇ ਦਾ ਸਾਚਾ ਸੰਗ। ਉਠ ਜੀਵ ਜਾਗ ਅੰਮ੍ਰਿਤ ਝਿਰਨਾ ਝਿਰਾਏ ਪ੍ਰਭ ਆਤਮ ਗੰਗ। ਉਠ ਜੀਵ ਜਾਗ, ਅੰਤਕਾਲ ਕਲ ਦਰ ਆਏ, ਮੂਲ ਨਾ ਸੰਗ। ਉਠ ਜੀਵ ਜਾਗ ਅੰਮ੍ਰਿਤ ਝਿਰਨਾ ਝਿਰਾਏ ਸਾਚਾ ਦਰਸ ਦਾਨ ਦਰ ਮੰਗ। ਉਠ ਜੀਵ ਜਾਗ ਵੇਲਾ ਅੰਤ ਬਣ ਸਾਚਾ ਸੰਤ ਦੇਵੇ ਵਡਿਆਈ ਵਿਚ ਜੀਵ ਜੰਤ। ਜਿਨ ਬਣਾਈ ਤੇਰੀ ਬਣਤ ਸਾਚਾ ਦਰਸ ਦਾਨ ਦਰ ਮੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਸਦਾ ਅੰਗ ਸੰਗ। ਕਲਜੁਗ ਜੀਵ ਉਠ ਉਠ ਉਠ ਕਿਉਂ ਸੋਇਆ। ਕਲਜੁਗ ਜੀਵ ਰੁਠ ਰੁਠ ਰੁਠ ਕਿਉਂ ਪ੍ਰਭ ਅਬਿਨਾਸ਼ੀ ਖੋਇਆ। ਕਲਜੁਗ ਜੀਵ ਪ੍ਰਭ ਸਾਚਾ ਤੁਠ ਤੁਠ ਤੁਠ ਦਰ ਦਵਾਰ ਆਣ ਖਲੋਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਨਿਰੰਜਣ ਭੈ ਭੰਜਣ ਆਦਿ ਅੰਤ ਸਦਾ ਨਵਾਂ ਨਰੋਇਆ। ਕਲਜੁਗ ਜੀਵ ਉਠ ਜਾਗ ਪ੍ਰਭ ਦਇਆ ਧਾਰੀ। ਕਲਜੁਗ ਜੀਵ ਉਠ ਜਾਗ, ਨਾ ਹੋਏ ਖੁਆਰੀ। ਕਲਜੁਗ ਜੀਵ ਉਠ ਜਾਗ, ਸਾਚਾ ਸੁਣ ਕੰਨ ਰਾਗ, ਦਿਵਸ ਰੈਣ ਰਹੇ ਖੁਮਾਰੀ। ਕਲਜੁਗ ਜੀਵ ਉਠ ਜਾਗ ਸਾਚਾ ਬਣ ਵਣਜ ਵਪਾਰੀ। ਕਲਜੁਗ ਜੀਵ ਉਠ ਜਾਗ, ਸੋਹੰ ਖਟ ਆਤਮ ਲਾਲ, ਨਾ ਪਾਸਾ ਦਿਸੇ ਹਾਰੀ। ਕਲਜੁਗ ਜੀਵ ਉਠ ਜਾਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਪਰਗਟਾਈ। ਵੱਜੀ ਵਧਾਈ ਸੁਣੇ ਲੋਕਾਈ। ਦਿਸ ਨਾ ਆਈ, ਜੋਤ ਸਰੂਪ ਗੁਰਸਿਖ ਸਮਾਈ। ਆਵਣ ਜਾਵਣ ਖੇਲ ਰਚਾਈ, ਪਤਤ ਪਾਵਨ ਆਪ ਅਖਵਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਥਾਈਂ ਹੋਏ ਆਪ ਸਹਾਈ। ਉਠ ਜੀਵ ਜਾਗ ,ਕਲਜਗ ਮੂੜ੍ਹ। ਉਠ ਜੀਵ ਜਾਗ, ਪ੍ਰਭ ਦੇਵੇ ਚਰਨ ਧੂੜ। ਉਠ ਜੀਵ ਜਾਗ, ਪ੍ਰਭ ਆਤਮ ਚੜ੍ਹਾਏ ਰੰਗ ਗੂੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ ਆਪਣੀ ਚਰਨ ਧੂੜ। ਚਰਨ ਧੂੜ ਮਸਤਕ ਲਾਓ। ਪੂਰਬ ਲਹਿਣਾ ਪ੍ਰਭ ਦਰ ਪਾਓ। ਸੋਹੰ ਗਹਿਣਾ ਆਤਮ ਕੰਠ ਚੜ੍ਹਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਵਿਚੋਂ ਪਾਓ। ਸੋਹੰ ਕਹਿਣਾ ਸਾਚਾ ਗਹਿਣਾ। ਸੋਹੰ ਕਹਿਣਾ ਪ੍ਰਭ ਖੁਲ੍ਹਾਵੇ ਤੀਜੇ ਨੈਣਾਂ। ਗੁਰਮੁਖ ਸਾਚੇ ਅੰਤਕਾਲ ਕਲ, ਨਿਹਕਲੰਕ ਤੇਰੇ ਦਰ ਤੇ ਬਹਿਣਾ। ਬੇਮੁਖ ਕਲਜੁਗ ਜੀਵਾਂ ਭਾਣਾ ਪ੍ਰਭ ਸਾਚੇ ਦਾ ਸਿਰ ਤੇ ਸਹਿਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਹਾਏ ਵਹਿੰਦੇ ਵਹਿਣਾ। ਉਠ ਜੀਵ ਜਾਗ ਕਲ, ਪ੍ਰਭ ਲਾਜ ਰਖਾਏ। ਉਠ ਜੀਵ ਜਾਗ ਕਲ, ਪ੍ਰਭ ਸਾਜਨ ਸਾਜ ਆਪ ਅਖਵਾਏ। ਉਠ ਜੀਵ ਜਾਗ ਕਲ, ਪ੍ਰਭ ਰਾਜਨ ਰਾਜ ਅਖਵਾਏ। ਉਠ ਜੀਵ ਜਾਗ ਕਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਰੰਗ ਰੰਗਾਏ। ਜੀਵ ਜਗੰਤਾ ਪ੍ਰਭ ਭਗਵੰਤਾ। ਜੋਤ ਜਗਾਏ ਸਾਧਨ ਸੰਤਾ। ਕਲਜੁਗ ਜੀਵਾਂ ਮਾਇਆ ਪਾਏ ਬੇਅੰਤਾ। ਨਾ ਹੋਏ ਮਿਲਾਵਾ ਸਾਚੇ ਕੰਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਤੇਰੀ ਵਡਿਆਈ, ਭੇਵ ਕੋਈ ਨਾ ਪਾਈ ਪ੍ਰਭ ਸਾਚਾ ਆਦਿਨ ਅੰਤਾ। ਆਦਿ ਅੰਤ ਪ੍ਰਭ ਸਾਚਾ ਏਕ। ਸਾਧਨ ਸੰਤਾਂ ਪ੍ਰਭ ਏਕਾ ਟੇਕ। ਜੀਵ ਜੰਤਾਂ ਦਰ ਆਇਆ, ਪ੍ਰਭ ਕਰੇ ਬੁਧ ਬਿਬੇਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ। ਏਕੰਕਾਰ ਏਕਾ ਜੋਤ ਜਗਾਏ। ਜੁਗੋ ਜੁਗ ਵਿਚ ਮਾਤ ਦੇ ਆਏ। ਨਿਤ ਨਵਿਤ ਜਾਮਾ ਪਾਏ। ਭਗਤਨ ਹਿਤ ਭੇਖ ਵਟਾਏ। ਸਾਚਾ ਮਿਤ ਆਪ ਅਖਵਾਏ। ਸ੍ਰਿਸ਼ਟ ਸਬਾਈ ਜਿਤ, ਏਕਾ ਨਾਉਂ ਡੰਕ ਵਜਾਏ। ਸਰਬ ਸ੍ਰਿਸ਼ਟ ਮਾਤ ਪਿਤ, ਰਾਓ ਰੰਕ ਰੰਕ ਰਾਓ ਇਕ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਗ ਅੰਗ ਅੰਗ ਸੰਗ ਸੰਗ ਸੰਗ ਗੁਰਮੁਖ ਸਾਚਾ ਸੰਗ ਰਖਾਏ। ਸਾਚਾ ਅੰਗੀ ਸਾਚਾ ਸੰਗੀ। ਸਾਚਾ ਜੰਗੀ ਸਾਚਾ ਰੰਗ ਆਪ ਕਰਾਏ ਬਹੁ ਰੰਗੀ। ਸਾਚੀ ਦਾਤ ਗੁਰਮੁਖ ਸਾਚੇ ਸਾਚਾ ਦਰਸ ਦਾਨ ਦਰ ਮੰਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਰਖਾਏ ਆਪਣੇ ਅੰਗੀ। ਗੁਰ ਸੰਗਤ ਪ੍ਰਭ ਸਾਚਾ ਗਾਇਆ। ਦਰ ਘਰ ਸਾਚੇ ਸੇਵ ਕਮਾਇਆ। ਗੁਰ ਸੰਗਤ ਗੁਰ ਦਇਆ ਕਮਾਇਆ। ਆਪ ਆਪਣੀ ਕਾਰੇ ਲਾਇਆ। ਗੁਰ ਸੰਗਤ ਕਲ ਨਾਉਂ ਵਡਿਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਦਰ ਬਹਾਇਆ। ਆਏ ਦਰ ਚਰਨ ਹਜ਼ੂਰੇ। ਆਸਾ ਮਨਸਾ ਪ੍ਰਭ ਸਾਚਾ ਪੂਰੇ। ਆਤਮ ਸੰਸਾ ਹੋਏ ਦੂਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜਨਾਂ ਆਪ ਉਤਾਰੇ ਸਗਲ ਵਸੂਰੇ। ਗੁਰ ਸੰਗਤ ਗੁਰ ਦਰ ਸੇਵਾ। ਗੁਰ ਸੰਗਤ ਪਾਇਆ ਪ੍ਰਭ ਅਲਖ ਅਭੇਵਾ। ਗੁਰ ਸੰਗਤ ਪ੍ਰਭ ਸਾਚਾ ਦੇਵੇ ਸਾਚਾ ਮੇਵਾ। ਗੁਰ ਸੰਗਤ ਪ੍ਰਭ ਆਪ ਵਡਿਆਏ ਵਡ ਦੇਵੀ ਦੇਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਰਸਨਾ ਸੇਵਾ। ਗੁਰ ਸੰਗਤ ਗੁਰ ਧਾਮ ਨਿਆਰਾ। ਗੁਰ ਸੰਗਤ ਦੇਵੇ ਪ੍ਰਭ ਸਾਚਾ ਘਰ ਬਾਹਰਾ। ਗੁਰ ਸੰਗਤ ਲੇਵੇ ਸੋਹੰ ਅਧਾਰਾ। ਗੁਰ ਸੰਗਤ ਪ੍ਰਭ ਆਤਮ ਕੱਢੇ ਵਿਕਾਰਾ। ਗੁਰ ਸੰਗਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ ਸਹਾਰਾ। ਗੁਰ ਸੰਗਤ ਪ੍ਰਭ ਰੱਖੇ ਮਾਣ। ਗੁਰਸਿਖ ਗੁਰ ਸੰਗਤ ਰਾਹ ਸਾਚਾ ਜਾਣ। ਗੁਰ ਸੰਗਤ ਪ੍ਰਭ ਕਰੇ ਪਛਾਣ। ਗੁਰ ਸੰਗਤ ਪ੍ਰਭ ਵਡ ਮਿਹਰਬਾਨ। ਗੁਰ ਸੰਗਤ ਪ੍ਰਭ ਪਾਏ ਸੋਹੰ ਸਾਚੀ ਆਣ। ਗੁਰ ਸੰਗਤ ਪਰਗਟ ਜੋਤ ਸ਼ਬਦ ਸੁਣਾਏ ਕਾਨ। ਗੁਰ ਸੰਗਤ ਬਖ਼ਸ਼ੇ ਏਕਾ ਚਰਨ ਧਿਆਨ। ਗੁਰ ਸੰਗਤ ਦੇਵੇ ਆਤਮ ਬ੍ਰਹਮ ਗਿਆਨ। ਗੁਰ ਸੰਗਤ ਗੁਰ ਪੂਰਾ ਪਾਇਆ, ਗੁਣਵੰਤ ਗੁਣੀ ਨਿਧਾਨ। ਗੁਰ ਸੰਗਤ ਆਤਮ ਤ੍ਰਿਪਤਾਇਆ ਸੋਹੰ ਮਿਲਿਆ ਸਾਚਾ ਨਾਮ ਮੇਘ ਸਾਵਣ। ਗੁਰ ਸੰਗਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਉਪਜਾਏ ਆਪ ਚਲਾਏ ਜੋਤ ਸਰੂਪੀ ਸਵਾਸ ਪਵਣ। ਗੁਰ ਸੰਗਤ ਆਏ ਸਚ ਦਵਾਰਾ। ਗੁਰ ਸੰਗਤ ਦੇਵੇ ਪ੍ਰਭ ਸਾਚਾ ਨਾਮ ਅਧਾਰਾ। ਗੁਰ ਸੰਗਤ ਹਰਿ ਦਰ ਘਰ ਪਾਏ ਸਾਚਾ ਕੰਤ ਪਿਆਰਾ। ਗੁਰ ਸੰਗਤ ਗੁਰਮੁਖ ਵਿਰਲਾ ਰਲ ਜਾਏ ਸੰਤ ਪਿਆਰਾ। ਗੁਰ ਸੰਗਤ ਪ੍ਰਭ ਮਾਣ ਰਖਾਏ ਜੋਤ ਸਰੂਪ ਜੋਤ ਨਿਰੰਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਗੁਰ ਸੰਗਤ ਗੁਣ ਆਪ ਵਿਚਾਰੇ। ਗੁਰ ਸੰਗਤ ਪ੍ਰਭ ਆਪੇ ਤਾਰੇ। ਗੁਰ ਸੰਗਤ ਪ੍ਰਭ ਏਕਾ ਦੇਵੇ ਸ਼ਬਦ ਅਧਾਰੇ। ਗੁਰ ਸੰਗਤ ਸੋਹੰ ਲਗਾਏ ਜੈ ਜੈ ਜੈਕਾਰੇ। ਗੁਰ ਸੰਗਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਖੜਾ ਦਵਾਰੇ। ਆਪੇ ਆਏ ਚਲ ਦਵਾਰ। ਪ੍ਰਭ ਸਾਚਾ ਸਦ ਬਲ ਬਲ ਹਾਰ। ਦਰ ਘਰ ਆਏ ਪਾਏ ਸਾਰ। ਗੁਰ ਸੰਗਤ ਪ੍ਰਭ ਜਾਏ ਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਾਏ ਸਰਬ ਸਾਰ। ਗੁਰ ਸੰਗਤ ਗੁਰ ਸਾਚਾ ਪਾਇਆ। ਗੁਰ ਸੰਗਤ ਪ੍ਰਭ ਭਉ ਚੁਕਾਇਆ। ਗੁਰ ਸੰਗਤ ਸੋਹੰ ਸਾਚਾ ਦਾਓ ਲਗਾਇਆ। ਗੁਰ ਸੰਗਤ ਸਾਰ ਪਾਸਾ ਆਪ ਜਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਮੇਲ ਮਿਲਾਇਆ। ਗੁਰ ਸੰਗਤ ਗੁਰ ਦਰਬਾਰੇ। ਗੁਰ ਸੰਗਤ ਪ੍ਰਭ ਕਾਜ ਸਵਾਰੇ। ਗੁਰ ਸੰਗਤ ਪ੍ਰਭ ਸਾਚਾ ਰਸਨ ਉਚਾਰੇ। ਗੁਰ ਸੰਗਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਬਣੇ ਵਰਤਾਰੇ। ਗੁਰ ਸੰਗਤ ਪ੍ਰਭ ਮਾਣ ਰਖਾਇਆ। ਗੁਰ ਸੰਗਤ ਪ੍ਰਭ ਆਣ ਰਖਾਇਆ। ਗੁਰ ਸੰਗਤ ਨਿਤਾਣਿਆਂ ਤਾਣ ਹੋਏ ਸਹਾਇਆ। ਗੁਰ ਸੰਗਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਬਣੇ ਦਾਈ ਦਾਇਆ। ਗੁਰ ਸੰਗਤ ਦੇਵੇ ਸਾਚਾ ਵਰ। ਦੁਖ ਦਰਦ ਪ੍ਰਭ ਜਾਏ ਹਰ। ਏਕਾ ਏਕ ਜਾਏ ਕਰ। ਨਿਹਕਲੰਕ ਜੋਤ ਧਰ। ਗੁਰਮੁਖਾਂ ਮਨ ਵੱਜੀ ਵਧਾਈ, ਪ੍ਰਭ ਸਾਚਾ ਜਾਏ ਸਚ ਘਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਿਨੰੜੀ ਰੈਣ ਸੁਹਾਈ, ਗੁਰਸਿਖਾਂ ਦੀਆ ਸਾਚਾ ਵਰ। ਭਿੰਨੀ ਰੈਨੜੀਏ ਪ੍ਰਭ ਦਇਆ ਕਰ। ਭਿੰਨੀ ਰੈਨੜੀਏ ਪ੍ਰਭ ਜਾਏ ਸਾਚੇੇ ਘਰ। ਭਿੰਨੀ ਰੈਨੜੀਏ ਆਪ ਸੁਹਾਇਆ ਸਾਚਾ ਦਰ। ਭਿੰਨੀ ਰੈਨੜੀਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅੰਤ ਨਾ ਪਾਰਾਵਰ। ਭਿੰਨੀ ਰੈਨੜੀਏ ਪ੍ਰਭ ਵਕ਼ਤ ਸੁਹਾਏ। ਭਿੰਨੀ ਰੈਨੜੀਏ ਪ੍ਰਭ ਜਗਤ ਸਵਾਏ। ਭਿੰਨੀ ਰੈਨੜੀਏ ਗੁਰਸਿਖਾਂ ਪ੍ਰਭ ਭਗਤ ਬਣਾਏ। ਭਿੰਨੀ ਰੈਨੜੀਏ ਗੁਰਸਿਖਾਂ ਸੋਹੰ ਸਾਚੀ ਜੁਗਤ ਬਤਾਏ। ਭਿੰਨੀ ਰੈਨੜੀਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮੁਕਤ ਕਰਾਏ। ਭਿੰਨੀ ਰੈਨੜੀਏ ਤੇਰਾ ਵਕ਼ਤ ਸੁਹੇਲਾ। ਭਿੰਨੀ ਰੈਨੜੀਏ ਪ੍ਰਭ ਸਾਚੇ ਕਰਾਇਆ ਮੇਲਾ। ਭਿੰਨੀ ਰੈਨੜੀਏ ਆਪ ਸੁਹਾਇਆ ਸਾਚਾ ਵੇਲਾ। ਭਿੰਨੀ ਰੈਨੜੀਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪੀ ਜੋਤ ਧਰ, ਅਚਰਜ ਖੇਲ ਪਾਰਬ੍ਰਹਮ ਕਲ ਖੇਲਾ। ਭਿੰਨੀ ਰੈਨੜੀਏ ਤੇਰੇ ਸਾਚੇ ਗੁਣ। ਭਿੰਨੀ ਰੈਨੜੀਏ ਸਾਚਾ ਸ਼ਬਦ ਕੰਨ ਸੁਣ। ਭਿੰਨੀ ਰੈਨੜੀਏ ਪ੍ਰਭ ਉਪਜਾਏ ਸਾਚੀ ਧੁਨ। ਭਿੰਨੀ ਰੈਨੜੀਏ ਗੁਰਮੁਖ ਸਾਚੇ ਸੰਤ ਉਠਾਏ ਆਪਣੀ ਸੇਵਾ ਲਾਏ ਚੁਣ। ਭਿੰਨੀ ਰੈਨੜੀਏ ਸਰਬ ਰਹੇ ਗਾਏ ਪ੍ਰਭ ਸਾਚੇ ਦੇ ਸਾਚੇ ਗੁਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਵਡਿਆਈ ਗੁਰਮੁਖ ਆਤਮ ਪੁਨ। ਪਤਤ ਪੁਨੀਤਾ ਪਰਖੇ ਨੀਤਾ ਸਾਚਾ ਮੀਤਾ ਆਤਮ ਜੀਤਾ ਚਰਨ ਪ੍ਰੀਤਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖ ਸਾਚਾ ਸੀਤਲ ਸਾਂਤਕ ਸੀਤਾ। ਸਾਂਤਕ ਸੀਤਲ ਆਪ ਕਰ। ਸਾਂਤਕ ਸਾਂਤਕ ਮਾਤ ਧਰ। ਰਾਜਸ ਤਾਮਸ ਮਿਟਾਏ ਹਰਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਤਿ ਬਣਾਏ ਸਰ। ਕਿਰਪਾ ਕਰ ਕਿਰਪਾ ਕਰ ਕਿਰਪਾ ਕਰ। ਆਤਮ ਬੁੱਧ ਸਾਚੀ ਧਰ। ਭਰਮ ਭਉ ਸਰਬ ਹਰ। ਜਨਮ ਕਰਮ ਸੁਫਲ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋ ਜਨ ਭੁਲ ਬਖ਼ਸ਼ਾਏ ਤੇਰੇ ਦਰ। ਦਇਆ ਕਮਾ, ਮਾਰਗ ਲਾ, ਰਾਗ ਉਪਜਾ, ਰੋਗ ਮਿਟਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾੜੀ ਬਹੱਤਰ ਲੱਗੀ ਆਗ, ਅੰਮ੍ਰਿਤ ਮੁਖ ਚੁਆ ਬੁਝਾ। ਨਾੜੀ ਬਹੱਤਰ ਕਿਸ਼ਨਾ ਪੱਖ। ਕਰ ਕਿਰਪਾ ਪ੍ਰਭ ਸਾਚੇ ਰੱਖ। ਏਕਾ ਧਰ ਸਿਰ ਹੱਥ। ਸਾਚੀ ਦੇ ਸ਼ਬਦ ਵੱਥ। ਸੋਹੰ ਚੜ੍ਹਾ ਸਾਚੇ ਰਥ। ਆਤਮ ਦੁਖ ਸਾਰੇ ਮੱਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਹਿੰਮਾ ਜਗਤ ਅਕਥ। ਆਤਮ ਅਗਨ ਜਿਉਂ ਭਾਨ ਗਗਨ। ਸੋਹੰ ਲੱਗਾ ਮੁਖ ਸਾਚਾ ਸਗਣ। ਜੋਤ ਸਰੂਪੀ ਦੀਪਕ ਗੁਰਸਿਖ ਆਤਮ ਜਗਣ। ਦਿਵਸ ਰੈਣ ਰੈਣ ਦਿਵਸ ਤੇਰੇ ਚਰਨ ਰਹੇ ਲਗਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦੇ ਅੰਮ੍ਰਿਤ ਸਾਚਾ ਸਰ, ਆਪ ਬੁਝਾਈ ਲਗਾਈ ਅਗਨ। ਅਗਨ ਆਗ ਪ੍ਰਭ ਸਾਚੇ ਧੋ ਆਤਮ ਦਾਗ਼। ਏਕਾ ਬਖ਼ਸ਼ ਚਰਨ ਵੈਰਾਗ। ਪੂਰੇ ਗੁਰ ਲਾ ਦਰ ਮੇਰੇ ਭਾਗ। ਸੋਇਆ ਜੀਵ ਗਿਆ ਜਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਤੋੜੇ ਦੁੱਖਾਂ ਤਾਗ। ਸਾਚਾ ਸ਼ਬਦ ਆਪ ਲਿਖਾਇਆ। ਆਪ ਆਪਣਾ ਧਰਮ ਕਮਾਇਆ। ਆਤਮ ਵਰਮ ਸਰਬ ਮਿਟਾਇਆ। ਮਾਨਸ ਜਨਮ ਸੁਫਲ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚਾ ਮੁਖ ਚੁਆਇਆ।