Granth 02 Likhat 015: 14 Bhadro 2009 Bikarmi Meruth Chhauni

੧੪ ਭਾਦਰੋਂ ੨੦੦੯ ਬਿਕ੍ਰਮੀ ਮੇਰਠ ਛਾਉਣੀ
ਰੈਣ ਸੁਹਾਏ ਭਿੰਨੜੀ, ਪ੍ਰਭ ਜੋਤ ਜਗਾਏ। ਰੈਣ ਸੁਹਾਏ ਭਿੰਨੜੀ, ਪ੍ਰਭ ਮਾਤ ਵਿਚ ਆਏ। ਰੈਣ ਸੁਹਾਏ ਭਿੰਨੜੀ, ਗੁਰਮੁਖ ਸਾਚੇ ਪ੍ਰਭ ਆਣ ਤਰਾਏ। ਰੈਣ ਸੁਹਾਏ ਭਿੰਨੜੀ ਰੁੜ੍ਹਦਾ ਬੇੜਾ ਪ੍ਰਭ ਬੰਨੇ ਲਾਏ। ਰੈਣ ਸੁਹਾਏ ਭਿੰਨੜੀ, ਸੋਹੰ ਤੇਜ ਆਪ ਰਖਾਏ। ਰੈਣ ਸੁਹਾਏ ਭਿੰਨੜੀ, ਨਿਮਾਣਿਆਂ ਮਾਣ ਆਪ ਹੋ ਜਾਏ। ਭਿੰਨੜੀ ਰੈਣ ਸੁਹਾਈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਗੁਰਮੁਖ ਸਾਚੇ ਕਲਜੁਗ ਆਣ ਤਰਾਏ। ਆਪ ਤਰਾਇਆ, ਆਪ ਰਖਾਇਆ, ਆਪ ਲਗਾਇਆ, ਆਪ ਬਸਾਇਆ, ਆਪ ਸਵਾਇਆ, ਆਪ ਅਪਣਾ ਖੇਲ ਰਚਾਇਆ। ਪਰਗਟ ਜੋਤ ਨਿਹਕਲੰਕ ਵੇਲੇ ਅੰਤ ਆਪੇ ਆਪ ਹੋਏ ਸਹਾਇਆ। ਵੇਲਾ ਅੰਤ ਗੁਰਸਿਖ ਪਛਾਣ। ਧਰੇ ਜੋਤ ਆਪ ਭਗਵਾਨ। ਜੀਵ ਜੰਤ ਸਭ ਜਾਣੀ ਜਾਣ। ਆਦਿਨ ਅੰਤ ਇਕ ਰੰਗ ਸਮਾਣ। ਸਾਧਨ ਸੰਤ ਕਰੇ ਪਛਾਣ। ਸਰਬ ਜੀਵ ਜੰਤ ਪ੍ਰਭ ਵਿਚ ਸਦ ਸਮਾਣ। ਬੈਠ ਇਕੰਤ ਲੋਕ ਤੀਨ ਏਕਾ ਧਰੇ ਚਰਨ ਧਿਆਨ। ਬਣਾਏ ਜੀਵ ਜੰਤ, ਵੇਲੇ ਅੰਤ ਪੂਰਨ ਭਗਵੰਤ ਸਹਾਈ ਸਾਧਨ ਸੰਤ, ਆਪੇ ਦੇਵੇ ਚਰਨ ਧਿਆਨ। ਵੇਲਾ ਅੰਤ ਆਇਆ ਜਗ। ਪ੍ਰਭ ਅਬਿਨਾਸ਼ੀ ਲਾਇਆ ਪਗ। ਗੁਰਸਿਖ ਤਰਾਇਆ ਹੰਸ ਬਣਾਇਆ ਕਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਕਰਮ ਕਮਾਇਆ, ਦੂਤੀ ਦੁਸ਼ਟ ਸੰਘਾਰੇ ਪਕੜ ਸ਼ਾਹ ਰਗ। ਦੂਤ ਦੁਸ਼ਟ ਕੋਈ ਨੇੜ ਨਾ ਆਏ। ਸੋਹੰ ਸੀਰ ਗੁਰਸਿਖ ਪਿਲਾਏ। ਧਰਮ ਰਾਏ ਨਾ ਦਏ ਸਜਾਏ। ਸਚ ਦੀਬਾਣ ਨਾਮ ਲਗਾਏ। ਏਕਾ ਆਣ ਨਿਹਕਲੰਕ ਆਪਣੀ ਆਪ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਜੋਤ ਸਰੂਪ ਗੁਰਮੁਖ ਸਾਚੇ ਤੇਰਾ ਹੋਏ ਸਹਾਏ। ਗੁਰਸਿਖ ਤਾਰੇ ਆਪ ਗਿਰਧਾਰੇ। ਵੇਲੇ ਅੰਤ ਪਾਵੇ ਸਾਰੇ। ਪਰਗਟ ਜੋਤ ਨਿਹਕਲੰਕ ਅਵਤਾਰੇ। ਕਲਜੁਗ ਅੰਤਮ ਅੰਤ ਬਾਂਹੋਂ ਪਕੜ ਗੁਰਸਿਖ ਲਗਾਏ ਪ੍ਰਭ ਆਪ ਕਿਨਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਨਿਰੰਜਣਾ ਧਰੇ ਮਾਤ ਆਪ ਨਿਰੰਕਾਰੇ। ਗੁਰਸਿਖ ਤੇਰਾ ਆਪ ਸਹਾਰਾ। ਪ੍ਰਭ ਅਬਿਨਾਸ਼ੀ ਅੰਤ ਨਾ ਪਾਰਾਵਾਰਾ। ਏਕਾ ਦੇਵੇ ਗੁਰਸਿਖ ਚਰਨ ਸਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਚ ਸਚ ਦਰਬਾਰਾ। ਸਾਚਾ ਘਰ ਸੱਚਾ ਦਰਬਾਰਾ। ਸਾਚਾ ਘਰ ਸੱਚਾ ਗਿਰਧਾਰਾ। ਸਾਚਾ ਘਰ ਸਚ ਘਰ ਵਸੇ ਆਪੇ ਆਪ ਅਪਰ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤ ਨਾ ਪਾਰਾਵਾਰਾ। ਸਾਚੇ ਘਰ ਆਪੇ ਵਸਿਆ। ਸਾਚਾ ਘਰ ਗੁਰਮੁਖ ਸਾਚੇ ਪ੍ਰਭ ਸਾਚੇ ਦੱਸਿਆ। ਸਾਚਾ ਘਰ ਜੋਤ ਪਰਕਾਸ਼ ਕੋਟ ਰਵ ਸੱਸਿਆ। ਸਾਚਾ ਘਰ ਸਾਚਾ ਦਰ ਸਾਚਾ ਵਰ ਦੇਵੇ ਹਰਿ ਅਵਤਾਰ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਦ ਸਦ ਤੇਰੇ ਹਿਰਦੇ ਵਸਿਆ। ਗੁਰਮੁਖ ਪੂਰੇ ਆਤਮ ਵਿਚਾਰਿਆ। ਸੋਹੰ ਸਾਚਾ ਨਾਮ ਰਸਨ ਉਚਾਰਿਆ। ਧਰੇ ਜੋਤ ਮਾਤ ਨਿਹਕਲੰਕ ਅਵਤਾਰਿਆ। ਕਲਜੁਗ ਜੀਵ ਬੇਮੁਖਾਂ ਦਿਸੇ ਅੰਧੇਰੀ ਰਾਤ, ਗੁਰਸਿਖਾਂ ਪ੍ਰਭ ਸਾਚਾ ਖੜਾ ਦਵਾਰਿਆ। ਜੋਤ ਪਰਗਟਾਈ ਪ੍ਰਭ ਸਾਚੇ ਮਾਤ, ਏਕਾ ਏਕੰਕਾਰ ਇਕ ਅਕਾਰਿਆ। ਜਨ ਭਗਤਾਂ ਦੇਵੇ ਸਾਚੀ ਦਾਤ, ਆਪ ਕਰ ਕਿਰਪਾ ਗਿਰਧਾਰਿਆ। ਸਾਚਾ ਬਖ਼ਸ਼ੇ ਚਰਨ ਨਾਤ, ਵੇਲੇ ਅੰਤ ਹੋਏ ਆਪ ਸਹਾਰਿਆ। ਬਿਨ ਪ੍ਰਭ ਸਾਚੇ ਕੋਇ ਨਾ ਪੁੱਛੇ ਵਾਤ, ਕਲਜੁਗ ਜੀਵ ਵੇਲੇ ਅੰਤ ਦੁਸ਼ਟ ਦੁਰਾਚਾਰ ਹੋਏ ਸਭ ਖੁਆਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਧਰ ਕਿਰਪਾ ਕਰ ਅਵਤਾਰ ਨਰ ਗੁਰਮੁਖ ਸਾਚਾ ਪਾਰ ਉਤਾਰਿਆ। ਗੁਰਮੁਖ ਸਾਚੇ ਆਤਮ ਧਾਰਾ। ਸਾਚਾ ਪ੍ਰਭ ਰਸਨ ਉਚਾਰਾ, ਪੂਰਨ ਬ੍ਰਹਮ ਪ੍ਰਭ ਪਾਵੇ ਸਾਰਾ। ਸਾਚਾ ਕਰਮ ਪ੍ਰਭ ਜੋਤ ਨਿਰੰਕਾਰਾ। ਸਾਚਾ ਧਰਮ ਪਰਗਟ ਜੋਤ ਗੁਰਸਿਖ ਸਾਚੇ ਸਦਾ ਖੜਾ ਤੇਰੇ ਦਰ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਆਦਿਨ ਅੰਤ ਜੁਗਾਂ ਜੁਗੰਤ ਗੁਰਮੁਖਾਂ ਹੋਏ ਸਦ ਪਨਹਾਰਾ। ਗੁਰਮੁਖ ਸਾਚੇ ਤੇਰੀ ਸਤਿ ਵਡਿਆਈ। ਗੁਰਮੁਖ ਸਾਚੇ ਪ੍ਰਭ ਸਾਚੇ ਤੇਰੀ ਪਤਿ ਰਖਾਈ। ਗੁਰਮੁਖ ਸਾਚੇ ਏਕਾ ਤਤ ਹਿਰਦੇ ਸੋਹੰ ਵਸਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਵੇਲੇ ਅੰਤ ਦੇਵੇ ਆਪ ਵਡਿਆਈ। ਧੰਨ ਸੋ ਵੇਲਾ ਗੁਰਸਿਖ ਧੰਨ। ਪ੍ਰਭ ਅਬਿਨਾਸ਼ੀ ਬੇੜਾ ਦੇਵੇ ਬੰਨ੍ਹ। ਸਰਬ ਘਟ ਵਾਸੀ ਆਪ ਉਠਾਵੇ ਆਪਣੇ ਕੰਨ੍ਹ। ਨਿਜ ਘਰ ਵਾਸੀ ਆਪ ਰਖਾਵੇ ਆਪਣੀ ਸਰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਸਚ ਸਚ ਕਰ ਮੰਨ। ਸਾਚਾ ਮੰਨਿਆ ਬੇੜਾ ਬੰਨ੍ਹਿਆ। ਭਾਂਡਾ ਭਰਮ ਭਉ ਭੰਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਵਡਿਆਈ ਹੋਏ ਸਹਾਈ ਆਪ ਰਘੁਰਾਈ, ਜਿਸ ਜਨ ਸਤਿ ਸਤਿ ਕਰ ਮੰਨਿਆ। ਸਤਿ ਕਰ ਜਾਣਿਆ ਆਪਣਾ ਆਪ ਜੀਵ ਪਛਾਣਿਆਂ। ਪ੍ਰਭ ਅਬਿਨਾਸ਼ੀ ਚਲੇ ਭਾਣਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਦੇਵੇ ਵਡਿਆਈ ਵਡ ਵਡ ਵਡ ਵਿਚ ਸੁਘੜ ਸਿਆਣਿਆਂ। ਗੁਰਮੁਖ ਸਾਚਾ ਵਡ ਪਰਤਾਪਾ। ਗੁਰਮੁਖ ਸਾਚਾ ਸੋਹੰ ਸਾਚਾ ਜਾਪਾ। ਗੁਰਮੁਖ ਸਾਚਾ ਪ੍ਰਭ ਅਬਿਨਾਸ਼ੀ ਆਪੇ ਹੋਏ ਮਾਈ ਬਾਪਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਆਪਣਾ ਆਪ ਪਛਾਤਾ। ਆਪ ਪਛਾਣਿਆਂ ਜਿਸ ਜਨ ਜਾਣਿਆਂ। ਭਗਤ ਅੰਞਾਣਿਆਂ ਆਪ ਬਣਾਏ ਸੁਘੜ ਸਿਆਣਿਆਂ। ਸਾਚੀ ਦਰਗਹਿ ਦੇਵੇ ਮਾਣਿਆਂ। ਜਿਥੇ ਵਸੇ ਆਪ ਭਗਵਾਨਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਚਲੇ ਭਾਣਿਆਂ। ਆਪਣੇ ਭਾਣੇ ਆਪੇ ਚਲ। ਜੋਤ ਪਰਗਟਾਏ ਨਾ ਲਾਏ ਘੜੀ ਪਲ। ਜਨ ਭਗਤਾਂ ਤਰਾਇਆ ਦਰ ਦਵਾਰੇ ਖਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਨਾ ਜਾਏ ਵੇਲਾ ਟਲ। ਵੇਲਾ ਅੰਤ ਅੰਤ ਅਖ਼ੀਰ। ਪ੍ਰਭ ਸਾਚਾ ਕੱਟੇ ਗੁਰਮੁਖ ਭੀੜ। ਪਰਗਟ ਜੋਤ ਤੋੜੇ ਧਰਮ ਰਾਏ ਜ਼ੰਜੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸਾਚਾ ਹਰਿ ਆਇਆ ਦਰ, ਅੰਮ੍ਰਿਤ ਪਿਲਾਏ ਗੁਰਮੁਖ ਸਾਚੇ ਪ੍ਰਭ ਸਾਚਾ ਸੀਰ। ਅੰਮ੍ਰਿਤ ਪਿਆਇਆ ਆਪ ਚੁਆਇਆ। ਸਚ ਦਿਖਾਇਆ ਪ੍ਰਿਥਮੀ ਆਕਾਸ਼ ਰਹਾਇਆ। ਪਵਣ ਸਰੂਪੀ ਸਵਾਸ ਚਲਾਇਆ। ਤੋੜ ਤੋੜ ਮੋੜ ਮੋੜ ਜੋੜ ਜੋੜ ਪ੍ਰਭ ਸਾਚੇ ਫੇਰ ਜੁੜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਾਹਾਕਾਰ ਘਰ ਬਾਹਰ ਭਾਈਚਾਰ ਸਭ ਦਾ ਆਪ ਗਵਾਇਆ। ਹਾਹਾਕਾਰ ਚਾਰ ਚੌਫੇਰ। ਘਰ ਮਾਪਿਆ ਹੋਏ ਅੰਧੇਰ। ਕਰੇ ਬੇਨੰਤੀ ਗੁਰਮੁਖ ਸਾਚਾ ਪ੍ਰਭ ਦਰ ਆਏ ਤੀਜੀ ਵੇਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਨਾ ਕਰੇ ਹੇਰ ਫੇਰ। ਜੋਤ ਪਰਗਟਾਈ ਚਿੰਤ ਮਿਟਾਈ। ਝੂਠੀ ਮਾਟੀ ਕਾਇਆ ਚਾਟੀ ਪ੍ਰਭ ਸਾਚੇ ਜੋਤ ਸਰੂਪੀ ਜੋਤ ਧਰ ਵਿਚ ਮਾਤ ਫੇਰ ਜਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸਾਚੇ ਦਰ ਫੇਰ ਵੱਜੀ ਵਧਾਈ। ਵੱਜੇ ਵਧਾਈ ਹੋਏ ਰੁਸ਼ਨਾਈ। ਦੁਖ ਰੋਗ ਸੋਗ ਪ੍ਰਭ ਦੇ ਮਿਟਾਈ। ਏਕਾ ਸਾਚਾ ਜੋਗ ਸੋਹੰ ਝੋਲੀ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਲ ਆਪ ਵਰਤਾਈ। ਆਪਣੀ ਵਰਤਾਏ ਆਪੇ ਕਲ। ਪ੍ਰਭ ਕਾ ਭਾਣਾ ਨਾ ਜਾਏ ਟਲ। ਜੀਵ ਭੁਲਾਏ ਕਰ ਵਲ ਛਲ। ਗੁਰਸਿਖ ਤਰਾਏ ਜਿਉਂ ਰਾਜਾ ਬਲ। ਆਪਣੀ ਦਇਆ ਕਮਾਏ ਟੁੱਟੇ ਡਾਲੇ ਫੇਰ ਲਗਾਏ ਫੱਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਵਿਚ ਮਾਤ ਆਏ ਚਲ। ਗੁਰਸਿਖਾਂ ਪ੍ਰਭ ਸੁਣੇ ਪੁਕਾਰਾ। ਗੁਰਸਿਖਾਂ ਪ੍ਰਭ ਪਾਵੇ ਸਾਰਾ। ਗੁਰਸਿਖਾਂ ਪ੍ਰਭ ਸਾਚਾ ਆਪੇ ਮੋੜੇ ਫੇਰ ਮੁਹਾਰਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਜੋਤ ਪਰਗਟਾਏ ਦੁਖੀਆਂ ਦੁਖ ਮਿਟਾਇਆ ਕੋਟ ਪਹਾੜਾਂ। ਦੁਖ ਰੋਗ ਆਪ ਗਵਾ ਕੇ। ਚਿੰਤਾ ਸੋਗ ਆਪ ਮਿਟਾ ਕੇ। ਹਉਮੇ ਰੋਗ ਆਪ ਮਿਟਾ ਕੇ। ਦਰਸ ਅਮੋਘ ਆਪ ਦਿਖਾ ਕੇ। ਹਾਹਾਕਾਰ ਸਰਬ ਵਿਭਚਾਰ ਜੀਵ ਦੁਖੀਆਰ ਸਾਂਤ ਕਰਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਨ ਭਗਵੰਤ ਭਗਤ ਅਧਾਰ ਆਪੇ ਆਪ ਅਖਵਾ ਕੇ। ਭਗਤ ਅਧਾਰੇ ਆਪ ਗਿਰਧਾਰੀ ਮੁਕੰਦ ਮਨੋਹਰ ਲਖਮੀ ਨਰਾਇਣ ਜੋਤ ਪਰਗਟਾਏ ਕ੍ਰਿਸ਼ਨ ਮੁਰਾਰੀ। ਗੁਰਸਿਖਾਂ ਦੇਵੇ ਜੋਤ ਅਪਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਰੈਣ ਦਿਵਸ ਚਿੱਟੇ ਅਸਵ ਅਸਵਾਰੀ। ਤੀਨ ਲੋਕ ਤੀਨ ਪਵਣ ਤੀਨ ਗਵਣ ਵਿਚ ਪਵਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਅੰਮ੍ਰਿਤ ਚੁਆਏ ਮੁਖ ਜਿਉਂ ਮੇਘ ਸਵਣ। ਗੁਰਸਿਖ ਜਗਾਇਆ ਜੋਤ ਸਰੂਪੀ ਵਿਚ ਸਮਾਇਆ। ਜਮ ਜੰਦਾਰ ਪ੍ਰਭ ਹਟਾਇਆ। ਵਿਚ ਸੰਸਾਰ ਅਚਰਜ ਖੇਲ ਪਾਰਬ੍ਰਹਮ ਰਚਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਵੇਲੇ ਅੰਤ ਬਾਂਹੋਂ ਪਕੜ ਆਪਣੇ ਚਰਨ ਲਗਾਇਆ। ਆਪ ਆਪਣੇ ਚਰਨ ਲਗਾਏ। ਆਪ ਆਪਣੀ ਸਰਨ ਰਖਾਏ। ਹਰਨ ਫਰਨ ਗੁਰਸਿਖ ਖੁਲ੍ਹਾਏ। ਮਰਨ ਡਰਨ ਭਉ ਚੁਕਾਏ। ਤਾਰਨ ਤਰਨ ਆਪ ਅਖਵਾਏ। ਕਾਰਨ ਕਰਨ ਕੋਈ ਸਾਰ ਨਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਗੁਰਮੁਖ ਸਾਚਾ ਬਾਂਹੋਂ ਪਕੜ ਆਪ ਤਰਾਏ। ਗੁਰਮੁਖ ਪ੍ਰਭ ਤਾਰਨਹਾਰਾ। ਗੁਰਸਿਖਾਂ ਪ੍ਰਭ ਕਰੇ ਪਿਆਰਾ। ਗੁਰਮੁਖਾਂ ਦੇਵੇ ਸ਼ਬਦ ਅਧਾਰਾ। ਗੁਰਮੁਖਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਪਾਵੇ ਸਾਰਾ। ਗੁਰਮੁਖਾਂ ਦੇਵੇ ਨਾਮ ਨਿਧਾਨ। ਗੁਰਮੁਖਾਂ ਦੇਵੇ ਬ੍ਰਹਮ ਗਿਆਨ। ਗੁਰਮੁਖਾਂ ਦੇਵੇ ਆਤਮ ਧਿਆਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਗੁਰਮੁਖਾਂ ਤਾਰੇ ਪ੍ਰਭ ਸਮਰਥ। ਗੁਰਸਿਖਾਂ ਰੱਖੇ ਦੇ ਕਰ ਹੱਥ। ਗੁਰਮੁਖਾਂ ਚੜ੍ਹਾਏ ਸੋਹੰ ਸਾਚੇ ਰਥ। ਗੁਰਮੁਖਾਂ ਲੇਖ ਲਿਖਾਏ ਪਰਗਟ ਜੋਤ ਨਿਹਕਲੰਕ ਆਪੇ ਆਪ ਵਿਚ ਮੱਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਹਿੰਮਾ ਜੁਗੋ ਜੁਗ ਅਕਥ। ਗੁਰਮੁਖ ਸਾਚੇ ਜੋਤ ਜਗਾਏ। ਗੁੁਰਮੁਖ ਆਤਮ ਦੁਰਮਤ ਮੈਲ ਧੋ ਵਖਾਏ। ਗੁਰ ਗੁਰ ਗੁਰਸਿਖ ਗੁਰ ਏਕਾ ਜੋਤ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਗੁਰਮੁਖ ਸਾਚੇ ਤੇਰੇ ਦਰ ਦਵਾਰ ਆਏ। ਦਰ ਦਵਾਰਿਆ ਵਿਚ ਗਿਰਧਾਰਿਆ। ਜੋਤ ਨਿਰੰਜਣ ਪਾਵੇ ਸਾਰਿਆ। ਗੁਰਮੁਖ ਸਾਚਾ ਚਰਨ ਨਿਮਸਕਾਰਿਆ। ਗੁਰਮੁਖ ਸਾਚੇ ਸਦ ਸਦ ਬਲਹਾਰਿਆ। ਜੁਗੋ ਜੁਗ ਵਿਚ ਮਾਤ ਲਏ ਅਵਤਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਪੇ ਆਪ ਹੋਏ ਸਹਾਰਿਆ। ਗੁਰ ਸਾਚਾ ਕਰਮ ਵਿਚਾਰਦਾ। ਗੁਰ ਸਾਚਾ ਜਨਮ ਸਵਾਰਦਾ। ਗੁਰ ਸਾਚਾ ਪਾਰ ਉਤਾਰਦਾ। ਗੁਰ ਸਾਚਾ ਰੰਗ ਕਰਤਾਰ ਦਾ। ਗੁਰ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਲਾਗ ਨਾ ਪਾਸਾ ਆਵੇ ਹਾਰ ਦਾ। ਗੁਰ ਸਾਚਾ ਜੋਤ ਨਿਰੰਕਾਰਾ। ਗੁਰ ਸਾਚਾ ਜੋਤ ਅਕਾਰਾ। ਗੁਰ ਸਾਚਾ ਕੋਟਨ ਕੋਟ ਖੜੇ ਦਵਾਰਾ। ਗੁਰ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸ੍ਰਿਸ਼ਟ ਸਬਾਈ ਆਪੇ ਪਾਵੇ ਸਾਰਾ। ਗੁਰ ਸਾਚਾ ਗੁਰ ਗੋਬਿੰਦਾ। ਗੁਰ ਸਾਚਾ ਵਡ ਗੁਣੀ ਗਹਿੰਦਾ। ਗੁਰ ਸਾਚਾ ਵਡ ਵਡ ਸੁਰਪਤ ਰਾਜਾ ਇੰਦਾ। ਗੁਰ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖ ਸਾਚੇ ਤੇਰਾ ਆਤਮ ਤੋੜੇ ਜਿੰਦਾ। ਗੁਰ ਸਾਚਾ ਪੂਰਨ ਆਸਾ। ਗੁਰ ਸਾਚਾ ਗੁਰਮੁਖ ਸਾਚੇ ਤੇਰੀ ਆਤਮ ਸਦ ਨਿਵਾਸਾ। ਗੁਰ ਸਾਚਾ ਚਰਨ ਪ੍ਰੀਤੀ ਦੇਵੇ ਸਚ ਭਰਵਾਸਾ। ਗੁਰ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੁਗੋ ਜੁਗ ਜਨ ਭਗਤਾਂ ਹੋਏ ਦਾਸਨ ਦਾਸਾ। ਗੁਰ ਸਾਚਾ ਗਹਿਰ ਗੰਭੀਰ। ਗੁਰ ਸਾਚਾ ਗੁਰਮੁਖ ਸਾਚੇ ਤੇਰੀ ਆਤਮ ਦੇਵੇ ਧੀਰ। ਗੁਰ ਸਾਚਾ ਅੰਮ੍ਰਿਤ ਮੁਖ ਚੁਆਏ ਸ਼ਾਂਤ ਕਰਾਏ ਸਰੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਜਗਾਏ ਏਕਾ ਸ਼ਬਦ ਵਸਾਏ ਦੂਈ ਦਵੈਤ ਮਿਟਾਏ ਅਖ਼ੀਰ। ਏਕ ਮਿਟਾਏ ਦੋਅੰ ਦੋਆ। ਏਕ ਵਸਾਏ ਸੋਹੰ ਸੋਆ। ਏਕ ਦਿਸਾਏ ਓਅੰ ਓਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਜੋਤ ਨਿਰੰਜਣ ਦੂਸਰ ਨਾਹੀ ਕੋਆ। ਗੁਰ ਸਾਚਾ ਚਤੁਰ ਸੁਜਾਨਾ। ਗੁਰ ਸਾਚਾ ਭਗਤ ਭਗਵਾਨਾ। ਗੁਰ ਸਾਚਾ ਗੁਣ ਨਿਧਾਨਾ। ਗੁਰ ਸਾਚਾ ਜੋਤ ਜਗਾਏ ਜਗਤ ਮਹਾਨਾ। ਗੁਰ ਸਾਚਾ ਜੋਤ ਸਰੂਪੀ ਪਹਰਿਆ ਬਾਣਾ। ਗੁਰ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕਰੇ ਆਪ ਪਛਾਣਾ। ਗੁਰ ਸਾਚਾ ਰੂਪ ਕਰਤਾਰ। ਗੁਰ ਸਾਚਾ ਸਚ ਵਿਹਾਰ। ਗੁਰ ਸਾਚਾ ਸ਼ਬਦ ਅਪਾਰ। ਗੁਰ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਏਕਾ ਏਕੰਕਾਰ। ਗੁਰ ਸਾਚਾ ਆਦਿ ਅੰਤ। ਗੁਰ ਸਾਚਾ ਭੇਦ ਖੁਲ੍ਹਾਏ ਸਾਧ ਸੰਤ। ਗੁਰ ਸਾਚਾ ਭੇਵ ਨਾ ਪਾਏ ਕੋਈ ਜੀਵ ਜੰਤ। ਗੁਰ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੀ ਮਾਤ ਬਣਾਏ ਆਪੇ ਬਣਤ। ਗੁਰਮੁਖ ਸਚੇ ਤੇਰੀ ਬਣਤ ਬਣਾ। ਸਤਿਗੁਰ ਸਾਚਾ ਆਪਣਾ ਆਪ ਦਏ ਜਣਾ। ਸੋਹੰ ਸਾਚਾ ਸ਼ਬਦ ਤੇਰੇ ਕੰਨ ਦਏ ਸੁਣਾ। ਆਤਮ ਮਾਇਆ ਝੂਠਾ ਨਾਗ, ਪ੍ਰਭ ਦੇਵੇ ਨਸ਼ਟ ਕਰਾ। ਪ੍ਰਭ ਸਾਚਾ ਗੁਰਮੁਖ ਸਾਚੇ ਚਰਨ ਲਾਗ, ਵੇਲੇ ਅੰਤ ਹੋਏ ਸਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਗੁਰਮੁਖ ਸਾਚੇ ਤੇਰੀ ਆਪੇ ਪਕੜੇ ਬਾਂਹ। ਚਰਨ ਲਾਗ ਹੋਏ ਉਧਾਰ। ਚਰਨ ਲਾਗ ਗੁਰਸਿਖ ਪਾਰ। ਚਰਨ ਲਾਗ ਪ੍ਰਭ ਸਾਚਾ ਦੇਵੇ ਤਾਰ। ਚਰਨ ਲਾਗ ਮਾਨਸ ਜਨਮ ਨਾ ਆਵੇ ਦੂਜੀ ਵਾਰ। ਚਰਨ ਲਾਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਰਖਾਵੇ ਆਪਣੇ ਦਵਾਰ। ਸਚ ਦਵਾਰਾ ਆਪ ਦਿਸਾਇਆ। ਸਚ ਘਰ ਬਾਹਰਾ ਆਪ ਵਸਾਇਆ। ਜੋਤ ਨਿਰੰਕਾਰਾ ਕਰੇ ਰੁਸ਼ਨਾਇਆ। ਸੁਰਤ ਸ਼ਬਦ ਕਰ ਉਜਿਆਰ, ਏਕਾ ਦੀਪਕ ਜੋਤ ਜਗਾਇਆ। ਗੁਰਮੁਖ ਸਾਚੇ ਮਿਟੇ ਅੰਧ ਅੰਧਿਆਰ, ਪ੍ਰਭ ਅਬਿਨਾਸ਼ੀ ਤੇਰੇ ਵਿਚ ਸਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਟਨ ਕੋਟ ਰਵ ਸਸ ਜੋਤ ਰਖਾਇਆ। ਗੁਰ ਸਾਚਾ ਸਾਚੀ ਧਾਰ। ਗੁਰ ਸਾਚਾ ਸਾਚੀ ਕਾਰ। ਗੁਰ ਸਾਚਾ ਸਾਚੀ ਸਾਰ। ਗੁਰ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਸਚ ਵਿਹਾਰ। ਜਗਤ ਵਿਹਾਰਾ ਆਪੇ ਕਰ। ਗੁਰਮੁਖ ਸਾਚੇ ਆਵੇ ਦਰ। ਮਾਂ ਪਿਉ ਭੈਣ ਭਰਾ ਸਾਕ ਸੱਜਣ ਸੈਣ ਸਭ ਆਵੇ ਡਰ। ਗੁਰਮੁਖ ਸਾਚੇ ਬਾਂਹ ਪਕੜ ਪ੍ਰਭ ਬਹਾਵੇ ਸਾਚੇ ਘਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਏ ਗੁਰਮੁਖ ਸਾਚੇ ਨਿਹਕਲੰਕ ਅਵਤਾਰ ਨਰ। ਗੁਰਮੁਖ ਸਾਚੇ ਦਇਆ ਕਮਾਈ। ਸਚ ਘਰ ਸਚ ਦਰ ਪ੍ਰਭ ਸਾਚਾ ਦੇ ਟਿਕਾਈ। ਪੂਰਨ ਆਸ ਅੰਤ ਕਰ ਘਰ ਸਾਚੇ ਵੱਜੇ ਵਧਾਈ। ਕਾਇਆ ਦੁਖੜੇ ਨਾਸ ਕਰ, ਜੋਤੀ ਜੋਤ ਪ੍ਰਭ ਆਪ ਮਿਲਾਈ। ਸਰਬ ਘਟਾ ਘਟ ਵਾਸ ਕਰ, ਆਪ ਆਪਣੀ ਪਤਿ ਰਖਾਈ। ਸੋਹੰ ਸ਼ਬਦ ਗੁਰਮੁਖ ਆਤਮ ਰਸਨ ਸਵਾਸ ਕਰ, ਪ੍ਰਭ ਸਾਚਾ ਮੇਲ ਮਿਲਾਈ। ਜਨ ਭਗਤਾਂ ਪ੍ਰਭ ਅਬਿਨਾਸ਼ੀ ਆਪਣਾ ਦਾਸ ਕਰ, ਵੇਲੇ ਅੰਤ ਲਏ ਛੁਡਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਨਿਵਾਸੀ ਥਿਰ ਘਰ ਵਾਸੀ ਸਚ ਨਿਵਾਸ ਰਖਾਈ। ਸਾਚਾ ਘਰ ਸਾਚਾ ਦਰ ਨਾ ਆਵੇ ਡਰ। ਗੁਰਮੁਖ ਸਾਚਾ ਗਿਆ ਤਰ। ਚਰਨ ਲਗਾਏ ਅਵਤਾਰ ਨਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸਰਨ ਰਖਾਏ ਆਪਣੀ ਕਿਰਪਾ ਕਰ। ਸਾਚਾ ਘਰ ਧਾਮ ਨਿਆਰਾ। ਸਾਚਾ ਵਸੇ ਇਕ ਨਿਰੰਕਾਰਾ। ਆਪੇ ਰੋਏ ਆਪੇ ਹੱਸੇ ਆਪੇ ਕਰੇ ਪਿਆਰਾ। ਆਪੇ ਆਪ ਰਾਹ ਸਾਚਾ ਦੱਸੇ, ਜਨ ਭਗਤਾਂ ਦੇਵੇ ਸ਼ਬਦ ਅਧਾਰਾ। ਬੇਮੁਖਾਂ ਕਰੇ ਅੰਧੇਰ ਜਿਉਂ ਚੰਦ ਮੱਸੇ, ਨਾ ਦੀਸੇ ਕੋਈ ਕਿਨਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਜੋਤ ਨਿਰੰਜਣ ਜੋਤੀ ਜੋਤ ਜੋਤ ਉਜਿਆਰਾ। ਜੋਤ ਜੋਤ ਜੋਤ ਪ੍ਰਭ ਜੋਤ ਅਕਾਰਾ। ਜੋਤ ਜੋਤ ਜੋਤ ਪ੍ਰਭ ਜੋਤ ਅਪਾਰਾ। ਜੋਤ ਜੋਤ ਜੋਤ ਪ੍ਰਭ, ਜੋਤ ਸਰੂਪ ਸਦ ਨਿਰਾਹਾਰਾ। ਜੋਤ ਜੋਤ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਜੁਗੋ ਜੁਗ ਵਿਚ ਮਾਤ ਲਏ ਅਵਤਾਰਾ। ਜੋਤ ਜੋਤ ਜੋਤ ਜਾਮਾ ਧਾਰ। ਜੋਤ ਜੋਤ ਜੋਤ ਪ੍ਰਭ, ਜੋਤ ਅਵਤਾਰ। ਜੋਤ ਜੋਤ ਜੋਤ, ਗੁਰਮੁਖ ਸਾਚੇ ਕਰ ਵਿਚਾਰ। ਜੋਤ ਜੋਤ ਜੋਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਖੁਲ੍ਹਾਵੇ ਆਪ ਰਖਾਵੇ ਆਪ ਲੈ ਜਾਵੇ ਆਪ ਸੁਹਾਵੇ ਦਵਾਰ। ਗੁਰਮੁਖ ਸਾਚਾ ਸਚ ਦਰਬਾਰਾ। ਸਾਚਾ ਪ੍ਰਭ ਸਚ ਦਰਬਾਰਾ। ਸਾਚਾ ਪ੍ਰਭ ਸਾਚਾ ਵਿਹਾਰਾ। ਸਾਚਾ ਪ੍ਰਭ ਜੋਤ ਨਿਰੰਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਸਾਚਾ ਦਰ ਦਵਾਰਾ। ਸਾਚਾ ਘਰ ਗੁਰਸਿਖ ਪਛਾਣ। ਸਾਚਾ ਦਰ ਇਕ ਭਗਵਾਨ। ਜੋਤ ਸਰੂਪ ਵਡ ਬਲੀ ਬਲਵਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਭੁਲਾਏ ਮੂਰਖ ਮੁਗਧ ਅੰਞਾਣ। ਕਲਜੁਗ ਜੀਵ ਆਪ ਭੁਲਾਏ। ਕਲਜੁਗ ਜੀਵ ਆਪ ਡੁਲਾਏ। ਕਲਜੁਗ ਜੀਵ ਆਪ ਰੁਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਲਟੇ ਵਹਿਣ ਆਪ ਵਹਾਏ। ਕਲਜੁਗ ਜੀਵ ਆਪ ਤਰਾਏ। ਗੁਰਮੁਖ ਸਾਚੇ ਨਾਉਂ ਕਰਾਏ। ਸੋਹੰ ਸਾਚਾ ਨਾਉਂ ਚਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਨਾਮ ਜਪਾਏ। ਪੁਰਖ ਵਿਧਾਤਾ ਦੇਵੇ ਸਾਚੀ ਦਾਤਾ। ਆਪੇ ਆਪ ਵਡ ਵਡ ਗਿਆਤਾ। ਪਵਣ ਜੋਤ ਜੋਤ ਪਵਣ ਏਕਾ ਰੰਗ ਸਮਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਚਰਨ ਪ੍ਰੀਤੀ ਸਾਚਾ ਨਾਤਾ। ਚਰਨ ਪ੍ਰੀਤੀ ਸਾਚਾ ਨਾਤ। ਆਪੇ ਬਖ਼ਸ਼ੇ ਸਾਚੀ ਦਾਤ। ਸੋਹੰ ਦੇਵੇ ਵਡ ਕਰਾਮਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਜਾਮਾ ਧਰੇ ਵਿਚ ਮਾਤ। ਜੋਤ ਸਰੂਪੀ ਜਾਮਾ ਧਾਰ। ਆਪਣਾ ਰੰਗ ਕਰੇ ਕਰਤਾਰ। ਸ੍ਰਿਸ਼ਟ ਸਬਾਈ ਕਰੇ ਖੁਆਰ। ਗੁਰਮੁਖ ਵਿਰਲਾ ਪਾਵੇ ਸਾਰ। ਜਿਸ ਜਨ ਕਿਰਪਾ ਕਰੇ ਅਪਾਰ। ਕਰ ਕਿਰਪਾ ਲੈ ਆਵੇ ਦਰ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਨਾਮ ਅਧਾਰ। ਆਪੇ ਆਪ ਕਿਰਪਾ ਕਰ। ਆਤਮ ਸਾਚਾ ਨਾਮ ਧਰ। ਗੁਰਮੁਖ ਪੂਰਨ ਕਾਮ ਆਪੇ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਾਮ ਦੇਵੇ ਵਰ। ਸਾਚਾ ਵਰ ਆਪੇ ਦੀਆ। ਆਤਮ ਜੋਤ ਜਗਾਇਆ ਦੀਆ। ਗੁਰਮੁਖ ਸਾਚੇ ਤੇਰੀ ਆਪ ਰਖਾਏ ਨੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਬੀਜ ਤੇਰੀ ਆਤਮ ਬੀਆ। ਸੋਹੰ ਸਾਚਾ ਬੀਜ ਬਿਜਾਇਆ। ਆਤਮ ਸੀਜ ਗੁਰਮੁਖ ਰਖਾਇਆ। ਵਿਚ ਵਿਚ ਵਿਚ ਦਰ ਦਹਲੀਜ ਪ੍ਰਭ ਆਪ ਬਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਵਿਚ ਸਮਾਇਆ। ਜੀਆ ਦਾਨ ਆਪੇ ਦੇ। ਆਪਣੇ ਖੇਲ ਆਪੇ ਕਰੇ। ਆਪਣਾ ਮੇਲ ਆਪੇ ਧਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੀ ਆਤਮ ਜੋਤ ਏਕ ਹਰੇ। ਏਕਾ ਹਰਿ ਏਕਾ ਦਰ ਏਕਾ ਘਰ ਏਕਾ ਵਰ ਗੁਰਮੁਖ ਸਾਚੇ ਕਿਰਪਾ ਆਪ ਕਰੇ। ਪ੍ਰਭ ਆਪ ਤਰਏ ਦਇਆ ਕਮਾਏ, ਬਾਂਹੋਂ ਪਕੜ ਨੁਹਾਏ ਆਤਮ ਸਾਚੇ ਸਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਰਭਵਾਸ ਆਪ ਕਟਾਏ ਕਿਰਪਾ ਆਪਣੀ ਕਰੇ। ਗਰਭਵਾਸ ਕਟਾਇਆ, ਧਰਵਾਸ ਰਖਾਇਆ, ਸਵਾਸ ਚਲਾਇਆ, ਵਾਸ ਕਰਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਨਾਮ ਵਿਚ ਮਾਤ ਟਿਕਾਇਆ। ਮਾਤ ਪਿਤਾ ਘਰ ਪੂਤ ਪਿਆਰਾ। ਦਿਵਸ ਰੈਣ ਕਰੇ ਪਿਆਰਾ। ਆਪੇ ਭੁੱਲਿਆ ਸਚ ਦਵਾਰਾ। ਆਪੇ ਰੁੱਲਿਆ ਹੋਏ ਗਵਾਰਾ। ਆਪੇ ਡੁੱਲਿਆ ਹੋਏ ਖੁਆਰਾ। ਅੰਤ ਚੜ੍ਹੇ ਕਾਠ ਦੇ ਚੁਲਿਆ, ਖ਼ਾਕੀ ਖ਼ਾਕ ਨਾ ਦੇਵੇ ਕੋਇ ਸਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਤੇਰਾ ਦਰ ਦਰਬਾਰਾ। ਗੁਰਮੁਖ ਸਾਚੇ ਪ੍ਰਭ ਜਨਮ ਦਵਾਏ। ਗੁਰਮੁਖ ਸਾਚੇ ਪ੍ਰਭ ਕਰਮ ਲਿਖਾਏ। ਗੁਰਮੁਖ ਸਾਚੇ ਪ੍ਰਭ ਧਰਮ ਰਖਾਏ। ਗੁਰਮੁਖ ਸਾਚੇ ਪ੍ਰਭ ਭਰਮ ਗਵਾਏ। ਗੁਰਮੁਖ ਸਾਚੇ ਪ੍ਰਭ ਆਤਮ ਧਰੋ ਵਰਮ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਆਪਣੀ ਸਰਨ ਰਖਾਏ। ਗੁਰਮੁਖ ਸਾਚੇ ਏਕਾ ਓਟ। ਗੁਰਮੁਖ ਸਚੇ ਇਕ ਜਗਾਏ ਆਤਮ ਸਾਚੀ ਜੋਤ। ਗੁਰਮੁਖ ਸਾਚੇ ਪ੍ਰਭ ਸਾਚਾ ਤੇਰੇ ਕੱਢੇ ਆਤਮ ਖੋਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲਜੁਗ ਪਰਗਟ ਜੋਤ ਆਪ ਉਠਾਏ ਆਪਣੀ ਗੋਦ। ਆਪ ਆਪਣੀ ਗੋਦ ਉਠਾਏ ਦਇਆ ਕਮਾਏ ਕਲਜੁਗ ਜੀਵ ਅਲ੍ਹਣਿਓ ਡਿਗੇ ਬੋਟ। ਗੁਰਸਿਖ ਤਰਾਇਆ ਅੰਮ੍ਰਿਤ ਸਾਚਾ ਸੀਰ ਪਿਲਾਇਆ। ਏਕਾ ਨੀਰ ਦੇਹ ਵਹਾਇਆ। ਸਾਚਾ ਤੀਰ ਸੋਹੰ ਚਲਾਇਆ। ਪੀਰ ਫ਼ਕੀਰ ਪ੍ਰਭ ਦਰ ਦਵਾਰ ਦਿਵਸ ਰੈਣ ਰੈਣ ਦਿਵਸ ਸਦ ਮੰਗਤ, ਪ੍ਰਭ ਦੇਵੇ ਦੂਣ ਸਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗਾਧ ਬੋਧ ਅਟੱਲ ਅਖਲ ਅਛਲ ਭੇਵ ਕਿਸੇ ਨਾ ਪਾਇਆ। ਕਿਆ ਕੋਈ ਜਾਣੇ ਹਰਿ ਕਾ ਭੇਵਾ। ਖੜੇ ਦਵਾਰ ਕਰੋੜ ਤੇਤੀਸ ਦੇਵੀ ਦੇਵਾ। ਗੁਰਮੁਖ ਸਾਚਾ ਪਾਵੇ ਸਾਰ, ਜਿਸ ਪ੍ਰਭ ਸਾਚਾ ਸੋਹੰ ਦੇਵੇ ਆਤਮ ਸਾਚਾ ਮੇਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪਰਗਟਾਏ, ਨਿਹਕਲੰਕ ਨਾਉਂ ਰਖਾਏ, ਜੋਤ ਸਰੂਪੀ ਖੇਲ ਵਰਤਾਏ, ਸ੍ਰਿਸ਼ਟ ਸਬਾਈ ਰੱਖੇ ਭਰਮ ਭੁਲੇਵਾ। ਗੁਰਮੁਖ ਸਾਚਾ ਗੁਣ ਗੁਣਵੰਤ। ਦੇਵੇ ਵਡਿਆਈ ਆਪ ਭਗਵੰਤ। ਵਿਚ ਮਾਤ ਸਰਬ ਜੀਵ ਜੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਜਿਸ ਬਣਾਈ ਤੇਰੀ ਬਣਤ। ਬਣਤ ਬਣਾਏ ਆਪੇ ਆਪ। ਆਪ ਜਪਾਵੇ ਸੋਹੰ ਜਾਪ। ਆਪੇ ਹੋ ਜਾਏ ਮਾਈ ਬਾਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਸਾਚੀ ਦਾਤ। ਸਾਚੀ ਦਾਤ ਗੁਰ ਦਰ ਪਾਓ। ਆਤਮ ਚਿੰਤਾ ਸਰਬ ਮਿਟਾਓ। ਮਹਿੰਮਾ ਅਗਣਤ ਪ੍ਰਭ ਦਰ ਆਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਮਿਟਾ ਹਰਸ, ਨਾ ਕਲ ਤਰਸ, ਭਰਮ ਭੁਲੇਵਾ ਸਰਬ ਗਵਾਓ। ਭਰਮ ਨਿਵਾਰੇ ਆਪ ਕਰਤਾਰੇ। ਜਨ ਆਏ ਦਵਾਰੇ ਚਰਨ ਨਿਮਸਕਾਰੇ। ਤੋੜੇ ਹੰਕਾਰੇ ਨਿਹਕਲੰਕ ਅਵਤਾਰੇ। ਤੀਨ ਲੋਕ ਸੋਹੰ ਸ਼ਬਦ ਜੈ ਜੈ ਜੈਕਾਰੇ। ਏਕਾ ਸ਼ਬਦ ਏਕਾ ਧੁਨ, ਆਪ ਖੁਲ੍ਹਾਵੇ ਗੁਰਮੁਖ ਸਾਚੇ ਤੇਰੀ ਆਤਮ ਸੁੰਨ ਸਾਚੀ ਜੋਤ ਕਰੇ ਉਜਿਆਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਧਾਰੇ। ਗੁਰਮੁਖ ਸਾਚੇ ਸਚ ਦਰ ਆਵਣਾ। ਸੋਹੰ ਸਾਚਾ ਨਾਮ ਦਿਵਸ ਰੈਣ ਸਦ ਰਸਨਾ ਗਾਵਣਾ। ਪ੍ਰਭ ਅਬਿਨਾਸ਼ੀ ਜੋਤ ਸਰੂਪ ਆਪੇ ਆਪਣੇ ਵਿਚੋਂ ਪਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਵਛ ਸਰੂਪ ਦਰਸ ਦਿਖਾਵਣਾ। ਸਵਛ ਸਰੂਪ ਦਰਸ ਕਰ। ਏਕਾ ਮੇਲ ਸਾਚੇ ਹਰਿ। ਆਪੇ ਮੇਲ ਅਵਤਾਰ ਨਰ। ਆਤਮ ਜੋਤ ਦੇਵੇ ਸਾਚੀ ਧਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਕਿਰਪਾ ਕਰ। ਗੁਰਮੁਖ ਸਾਚਾ ਆਇਆ ਦਰ ਦਵਾਰ ਪ੍ਰਭ ਸਾਚਾ ਖੜਿਆ। ਖਾਲੀ ਭੰਡਾਰ ਪ੍ਰਭ ਸਾਚੇ ਭਰਿਆ। ਨਾ ਆਈ ਹਾਰ ਪ੍ਰਭ ਰਸਨ ਉਚਰਿਆ। ਧਰਮ ਰਾਏ ਨਾ ਖਾਵੇ ਮਾਰ, ਕਰ ਦਰਸ ਤਨ ਮਨ ਹਰਿਆ। ਦੇ ਦਰਸ ਪ੍ਰਭ ਜਾਏ ਤਾਰ, ਗੁਰਮੁਖ ਸਾਚਾ ਸਰਨੀ ਪੜਿਆ। ਮੂਰਖ ਮੁਗਧ ਨਾ ਕਰਨ ਵਿਚਾਰ, ਪ੍ਰਭ ਕਾ ਖੇਲ ਅਪਰ ਅਪਰਿਆ। ਗੁਰਮੁਖ ਸਾਚੇ ਪੂਰਬ ਵਿਚਾਰ, ਦੇਵੇ ਦਰਸ ਪ੍ਰਭ ਧਰਨੀ ਧਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਆਸ ਗੁਰਸਿਖ ਕਰਿਆ। ਗੁਰਸਿਖਾਂ ਪ੍ਰਭ ਪੂਰਨ ਆਸਾ। ਗੁਰਸਿਖਾਂ ਪ੍ਰਭ ਦੇ ਭਰਵਾਸਾ। ਗੁਰਸਿਖਾਂ ਜਨਮ ਕਰਾਏ ਆਪੇ ਰਾਸਾ। ਗੁਰਸਿਖ ਰਖਾਏ ਆਪਣੇ ਦਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਅਖਵਾਏ ਜਨ ਭਗਤਾਂ ਦਾਸਨ ਦਾਸਾ। ਭਗਤ ਜਨਾਂ ਹੋਏ ਦਾਸਨ ਦਾਸ। ਮਾਨਸ ਜਨਮ ਕਰਾਏ ਰਾਸ। ਚਲ ਦਵਾਰੇ ਆਏ ਪ੍ਰਭ ਅਬਿਨਾਸ਼। ਸੋਹੰ ਖੰਡਾ ਮਾਰੇ ਦੂਤਾਂ ਦੁਸ਼ਟਾਂ ਕਰੇ ਨਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਦ ਸਦਾ ਤੇਰੇ ਵਸੇ ਪਾਸ। ਸਾਚਾ ਪ੍ਰਭ ਸਦ ਵਸੇਰਾ। ਬੇਮੁਖ ਭੁਲਾਏ ਕਰ ਹੇਰਾ ਫੇਰਾ। ਗੁਰਸਿਖ ਤਰਾਏ ਨਾ ਲਾਏ ਦੇਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਗੁਰਸਿਖ ਨਿਬੇੜਾ। ਗੁਰਮੁਖ ਸਾਚੇ ਸਾਚੀ ਆਣ। ਸੋਹੰ ਸਾਚਾ ਸਚ ਕਰ ਮਾਣ। ਗੁਰਮੁਖ ਸਾਚੇ ਸਾਚਾ ਘਰ ਅੰਤ ਪਛਾਣ। ਗੁਰਮੁਖ ਸਾਚੇ ਸ੍ਰਿਸ਼ਟ ਸਬਾਈ ਸੁੰਞ ਮਸਾਣ। ਗੁਰਮੁਖ ਸਾਚੇ ਬੇਮੁਖ ਅੰਤਮ ਅੰਤ ਸਰਬ ਮਿਟ ਜਾਣ। ਗੁਰਮੁਖ ਸਾਚੇ ਆਦਿ ਅੰਤ ਸਾਚਾ ਕੰਤ ਏਕਾ ਰਹੇ ਭਗਵਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਦਾ ਸਦਾ ਕਰ ਚਰਨ ਧਿਆਨ। ਚਰਨ ਧਿਆਨਾ ਦਰਸ ਭਗਵਾਨਾ। ਜੋਤ ਮਹਾਨਾ ਤੋੜੇ ਅਭਿਮਾਨਾ। ਸੋਹੰ ਸ਼ਬਦ ਸੁਣਾਵੇ ਕਾਨਾ। ਆਪ ਰਖਾਵੇ ਆਪਣੀ ਆਣਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਵਿਸ਼ਨੂੰ ਭਗਵਾਨਾ। ਵਿਸ਼ਨੂੰ ਭਗਵਾਨ ਤੇਰਾ ਭਾਣਾ। ਵਿਸ਼ਨੂੰ ਭਗਵਾਨ ਏਕਾ ਦੀਸੇ ਰਾਓ ਰੰਕ ਰਾਜਾ ਰਾਣਾ। ਵਿਸ਼ਨੂੰ ਭਗਵਾਨ ਏਕਾ ਸੋਹੰ ਸਾਚਾ ਡੰਕ ਚਾਰ ਕੁੰਟ ਵਿਚ ਮਾਤ ਵਜਾਣਾ। ਵਿਸ਼ਨੂੰ ਭਗਵਾਨ ਏਕਾ ਏਕ ਸ੍ਰਿਸ਼ਟ ਸਬਾਈ ਸੋਹੰ ਸਤਿ ਰਖਾਣਾ। ਵਿਸ਼ਨੂੰ ਭਗਵਾਨ ਝੂਠੇ ਦਵਾਰ ਬੰਕ, ਅੰਤਮ ਅੰਤ ਕਲ ਸਰਬ ਮੇਟ ਮਿਟਾਣਾ। ਵਿਸ਼ਨੂੰ ਭਗਵਾਨ ਗੁਰਮੁਖ ਸਾਚੇ ਤਾਰੇ ਜਿਉਂ ਭਗਤ ਜਨਕ, ਆਪੇ ਆਪ ਖੰਡ ਸਚ ਬਹਾਣਾ। ਆਪਣਾ ਘਰ ਆਪੇ ਦੱਸੇ। ਗੁਰਮੁਖ ਸਾਚੇ ਰਾਹ ਸਾਚਾ ਦੱਸੇ। ਜੋਤ ਸਰੂਪੀ ਪਵਣ ਸਰੂਪੀ ਤੀਨ ਲੋਕ ਪ੍ਰਭ ਸਦ ਹੀ ਵਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਚ ਦਰਬਾਰ ਕਲਜੁਗ ਜੀਵ ਜਾਇਣ ਨੱਸੇ। ਸਚ ਦਰਬਾਰ ਮਾਤ ਲਗਾਇਆ। ਕਲ ਅੰਧੇਰੀ ਰਾਤ ਕਰੇ ਰੁਸ਼ਨਾਇਆ। ਗੁਰਮੁਖ ਸਾਚੇ ਏਕਾ ਨਾਤ ਗੁਰ ਚਰਨ ਰਖਾਇਆ। ਸੋਹੰ ਸ਼ਬਦ ਸਾਚੀ ਦਾਤ ਪ੍ਰਭ ਤੇਰੀ ਝੋਲੀ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਤੇਰਾ ਆਪੇ ਹੋਏ ਸਹਾਇਆ। ਭਿੰਨੀ ਰੈਨੜੀਏ ਤੇਰੀ ਰੁੱਤ ਸੁਹਾਈ। ਦਰ ਘਰ ਸਾਚੇ ਵੱਜੀ ਵਧਾਈ। ਭਿੰਨੀ ਰੈਨੜੀਏ ਪ੍ਰਭ ਅਬਿਨਾਸ਼ ਮਾਤ ਜੋਤ ਪਰਗਟਾਈ। ਭਿੰਨੀ ਰੈਨੜੀਏ ਨਿਹਕਲੰਕ ਪਰਗਟ ਜੋਤ, ਜੋਤ ਸਰੂਪੀ ਪਵਣ ਚਲਾਈ। ਭਿੰਨੀ ਰੈਨੜੀਏ ਤੀਨ ਭਵਨ ਉਨੰਜਾ ਪਵਣ ਏਕ ਸੁਗੰਧ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜਾਮਾ ਧਾਰ ਆਪ ਆਪਣੀ ਜੋਤ ਜਗਾਈ। ਭਿੰਨੀ ਰੈਨੜੀਏ ਤੇਰਾ ਵਕ਼ਤ ਸੁਹੇਲਾ। ਭਿੰਨੀ ਰੈਨੜੀਏ ਗੁਰਮੁਖ ਸਾਚੇ ਪ੍ਰਭ ਸਾਚੇ ਦਾ ਸਾਚਾ ਮੇਲਾ। ਭਿੰਨੀ ਰੈਨੜੀਏ ਆਪ ਉਪਾਇਆ ਆਪੇ ਰੰਗ ਲਾਇਆ। ਆਪੇ ਮਨ ਭੁਲਾਇਆ ਕਰੇ ਕਰਾਇਆ ਸ੍ਰਿਸ਼ਟ ਸਬਾਈ ਦਾਈ ਦਾਇਆ। ਆਪੇ ਘੜੇ ਆਪੇ ਭੰਨ ਵਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੈਣ ਸੁਹਾਈ ਜੋਤ ਸਰੂਪੀ ਮਾਤ ਦੀਪ ਜਗਾਇਆ। ਜੋਤ ਸਰੂਪੀ ਜੋਤ ਧਰ ਆਪ ਆਪਣੀ ਕਰੇ ਰੁਸ਼ਨਾਏ। ਗੁਰਮੁਖ ਸਾਚੇ ਗੁਰ ਏਕਾ ਜੋਤ ਏਕਾ ਗੋਤ, ਗੁਰਮੁਖ ਸਾਚੇ ਸਚ ਸਚ ਸਚ ਹੋ ਜਾਏ। ਏਕਾ ਜੋਤ ਆਪ ਜਗਾਏ। ਭੂਤ ਪ੍ਰੇਤੋਂ ਦੇਵ ਬਣਾਏ। ਸਿਖ ਗੁਰਸਿਖ ਪ੍ਰਭ ਦਇਆ ਕਮਾਏ। ਮਾਤਾ ਤੇਜੋ ਤੇਰਾ ਦੁਖ ਮਿਟਾ ਕੇ। ਜਨਮ ਦਵਾਇਆ ਪਰਗਟ ਜੋਤ ਨਿਹਕਲੰਕ ਚੌਦਾਂ ਭਾਦਰੋਂ ਵਿਚ ਮਾਤ ਦੇ ਆ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਕਮਾਇਆ, ਜੋਤ ਸਰੂਪੀ ਸ਼ਬਦ ਲਿਖਾਇਆ, ਸਿੰਘ ਗੁਰਮੁਖ ਨਾਉਂ ਜਗਦੀਸ਼ ਸਿੰਘ ਰਖਾ ਕੇ। ਪ੍ਰੇਤ ਪ੍ਰੇਤ ਪ੍ਰੇਤ ਜਨਮ ਗਿਆ। ਦੇਵ ਦੇਵ ਦੇਵ ਦੈਂਤ ਜਨਮ ਗਿਆ। ਸੋਹੰ ਸਾਚਾ ਬੈਂਤ ਪ੍ਰਭ ਸਾਚੇ ਦਾ ਸਿਰ ਪਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੌਦਾਂ ਭਾਦਰੋਂ ਦਇਆ ਕਮਾਏ, ਇਕ ਪਹਿਰ ਰੈਣ ਵੇਲਾ ਅੰਮ੍ਰਿਤ ਸੁਹਾਏ, ਜੋਤ ਮਾਤ ਟਿਕਾਏ, ਮਾਤ ਪਿਤ ਹਿਤ ਪ੍ਰਭ ਸਾਚਾ ਫੇਰ ਮਿਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਵੀਹ ਸੌ ਅੱਠ ਬਿਕ੍ਰਮੀ ਫੇਰ ਸਵਾਸ ਚਲਾਏ। ਪਵਣ ਸਰੂਪੀ ਸ਼ਬਦ ਹੁਲਾਰਾ। ਆਪੇ ਦੀਆ ਜੋਤ ਅਧਾਰਾ। ਮਾਟੀ ਕਾਇਆ ਕੀਆ ਅਕਾਰਾ। ਵਸਿਆ ਵਿਚ ਆਪ ਗਿਰਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤ ਨਾ ਪਾਰਾਵਾਰਾ। ਮਾਤ ਪੁਕਾਰੇ ਸਚ ਦਰਬਾਰੇ। ਸੁਣੇ ਪੁਕਾਰੇ ਆਪ ਗਿਰਧਾਰੇ। ਧਰੇ ਜੋਤ ਕਰ ਖੇਲ ਅਪਾਰੇ। ਨਿਹਕਲੰਕ ਤੇਰਾ ਭੇਦ ਨਾ ਕੋਈ ਵਿਚਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਗੁਰਸਿਖ ਤੇਰਾ ਬੇੜਾ ਪਾਰ ਉਤਾਰੇ। ਗੁਰਸਿਖ ਤੇਰਾ ਬੇੜਾ ਬੰਨ੍ਹ। ਸਾਚਾ ਦੇਵੇ ਪ੍ਰਭ ਸ਼ਬਦ ਮਾਲ ਧਨ। ਬੇਮੁਖ ਦਰ ਆਏ ਪ੍ਰਭ ਸਾਚਾ ਦੇਵੇ ਡੰਨ। ਧਰਮ ਰਾਏ ਪਾਸ ਲੈ ਜਾਏ, ਕਰ ਕੇ ਆਤਮ ਅੰਨ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ ਬੇੜਾ ਬੰਨ੍ਹ। ਬੇੜਾ ਆਪਣਾ ਬੰਨ੍ਹਣਹਾਰਾ। ਘੜੇ ਭੰਨੇ ਭੰਨਣਹਾਰਾ। ਫੜੇ ਡੰਨੇ ਦੁਸ਼ਟ ਦੁਰਾਚਾਰਾ। ਪੀੜੇ ਵਾਂਗ ਗੰਨੇ ਜੀਵ ਹੰਕਾਰਾ। ਸਤਿ ਸਤਿ ਸਤਿ ਕਰ ਮੰਨੇ, ਨਿਹਕਲੰਕ ਪਰਗਟ ਜੋਤ ਗੁਰਮੁਖ ਖੜਾ ਤੇਰੇ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸ਼ਬਦ ਲਿਖਾਰਾ। ਸ਼ਬਦ ਲਿਖਾਏ ਦਇਆ ਕਮਾਏ। ਟੁੱਟੀ ਗੰਢਣਹਾਰ ਪ੍ਰਭ ਗੰਢ ਵਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਹੋਈ ਰੰਡ ਸੁਹਾਗਣ ਫੇਰ ਕਰਾਏ। ਆਤਮ ਰੰਡੀ ਵਿਚ ਵਰਭੰਡੀ ਨਾ ਦੀਸੇ ਕੰਢੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਆਤਮ ਸਾਚੀ ਜੋਤ ਧਰ, ਆਪੇ ਦੁਸ਼ਟਾਂ ਦੇਵੇ ਖੰਡੀ। ਖੰਡ ਖੰਡ ਖੰਡ ਦੁਸ਼ਟ ਕਰ। ਗਏ ਆਏ ਆਏ ਗਏ ਆਏ ਦਰ ਆਏ ਡਰ। ਨਿਹਕਲੰਕ ਤੇਰਾ ਸਾਚਾ ਘਰ। ਏਕਾ ਸ਼ਬਦ ਗੁਰਮੁਖ ਸਾਚੇ ਰਸਨਾ ਧਰ। ਆਪ ਖੁਲ੍ਹਾਵੇ ਪ੍ਰਭ ਸਾਚਾ ਤੇਰਾ ਆਤਮ ਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਝਿਰਨਾ ਝਿਰਾਏ ਆਤਮ ਸਾਚਾ ਸਰ। ਸਾਚਾ ਸਰ ਅੰਮ੍ਰਿਤ ਰਸ। ਪ੍ਰਭ ਸਾਚਾ ਹਿਰਦੇ ਜਾਏ ਵਸ। ਸੋਹੰ ਸ਼ਬਦ ਪ੍ਰਭ ਸਾਚਾ ਜਾਏ ਦੱਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਜੋਤ ਜਗਾਈ ਵਿਚ ਮਾਤ ਧਰਾਈ ਆਪੇ ਆਏ ਦਰ ਤੇ ਨੱਸ। ਦਰ ਤੇ ਆਣ ਵਕ਼ਤ ਸੁਹਾਇਆ। ਦਰ ਤੇ ਆਣ ਭਗਤ ਤਰਾਇਆ। ਦਰ ਤੇ ਆਣ ਮਰਨ ਰਖਾਇਆ। ਦਰ ਤੇ ਆਣ ਆਣ ਬਾਣ ਗੁਣ ਨਿਧਾਨ ਆਪਣਾ ਸਾਚਾ ਨਾਮ ਜਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਮਹਾਨ ਜੀਓ ਜੀਵ ਉਪਾਇਆ। ਜੀਆ ਦਾਨ ਆਪੇ ਦੇ। ਭਗਤ ਭਗਵਾਨ ਇਕ ਕਰੇ। ਗੁਣ ਨਿਧਾਨ ਜੋਤ ਧਰੇ। ਬਲੀ ਬਲਵਾਨ ਇਕ ਹਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਫੇਰ ਕਰੇ। ਕਿਰਪਾ ਕਰੇ ਆਪ ਕਿਰਪਾਲਾ। ਪ੍ਰਭ ਅਬਿਨਾਸ਼ੀ ਦੀਨ ਦਿਆਲਾ। ਸਰਬ ਘਟ ਵਾਸੀ ਸਰਬ ਰਖਵਾਲਾ। ਘਨਕਪੁਰ ਵਾਸੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਆਪਣੇ ਰੰਗ ਸਮਾਲਾ। ਕਿਰਪਾ ਕਰ ਆਪੇ ਹਰਿ ਦੀਆ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜਨਮ ਦਵਾਇਆ ਆਪ ਵਸਾਇਆ ਸਾਚਾ ਘਰ। ਸਾਚੇ ਘਰ ਜਨਮ ਦਵਾ ਕੇ। ਪਿਤਾ ਪੂਤ ਸੰਗ ਮੇਲ ਮਿਲਾ ਕੇ। ਪੂਰਬ ਲਹਿਣਾ ਆਪ ਚੁਕਾ ਕੇ। ਭਾਣਾ ਸਹਿਣਾ ਸ਼ਬਦ ਲਿਖਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਗਹਿਣਾ ਆਤਮ ਜਾਏ ਆਪ ਪਹਿਨਾ ਕੇ। ਆਤਮ ਗਹਿਣਾ ਆਪ ਪਹਨਾਇਆ। ਸਾਚਾ ਲਹਿਣਾ ਹੁਕਮ ਸੁਣਾਇਆ। ਚਰਨੀ ਬਹਿਣਾ ਪ੍ਰਭ ਦਰ ਭਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਤਾ ਪੂਤ ਏਕਾ ਧਾਗਾ ਏਕਾ ਸੂਤ ਆਪੇ ਆਪ ਪਰੋਇਆ। ਆਪੇ ਤਾਣਾ ਆਪੇ ਪੇਟਾ। ਆਪੇ ਹੋਏ ਭਗਤ ਸੁਹੇਟਾ। ਆਪੇ ਆਪ ਮਾਂ ਪਿਓ ਬੇਟਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਵਡ ਖੇਵਟ ਖੇਟਾ। ਵਡ ਖੇਵਟ ਆਪ ਅਖਵਾਏ। ਵਡ ਖੇਵਟ ਆਪ ਰਖਾਏ। ਵਡ ਖੇਵਟ ਆਪੇ ਆਪ ਹੋਏ ਸਹਾਏ। ਗੁਰਮੁਖ ਸਾਚੇ ਨਾ ਲੱਗੇ ਤੱਤੀ ਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੜ੍ਹਾਏ ਸੋਹੰ ਸਾਚੀ ਨਾਏ। ਸਾਚੀ ਨਈਆ ਆਪ ਚੜ੍ਹਾਇਆ। ਸਾਚਾ ਦੀਆ ਆਪ ਜਗਾਇਆ। ਸਾਚਾ ਪੀਆ ਆਪ ਅਖਵਾਇਆ। ਸਾਚਾ ਬੀਆ ਆਪ ਬਿਜਾਇਆ। ਗੁਰਮੁਖ ਸਾਚੇ ਪੁੱਤਰ ਧੀਆਂ ਆਪ ਅਖਵਾਇਆ। ਸਤਿਜੁਗ ਰਖਾਏ ਸਾਚੀ ਨੀਹਾ, ਗੁਰਮੁਖ ਸਾਚੇ ਸਾਚਾ ਮਾਣ ਦਵਾਇਆ। ਗੁਰਮੁਖ ਸਾਚੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਆਪ ਉਪਾਇਆ। ਗੁਰਮੁਖ ਸਾਚੇ ਆਪ ਉਪਾਏ। ਆਪ ਆਪਣੀ ਦਇਆ ਕਮਾਏ। ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਇਕ ਅਕਾਰ ਕਰਾਏ। ਆਨ ਬਾਟ ਵਿਚ ਕਾਇਆ ਪਾਟ ਆਪ ਅੰਧੇਰ ਘਾਟ, ਪ੍ਰਭ ਸਾਚਾ ਬਣਤ ਬਣਾਏ। ਗੁਰਮੁਖ ਸਾਚਾ ਸਾਚਾ ਸ਼ਬਦ ਰਸਨਾ ਸਦ ਰਾਟ, ਪ੍ਰਭ ਸਾਚਾ ਹੋਏ ਸਹਾਏ। ਏਕਾ ਜੋਤ ਕਰੇ ਪਰਕਾਸ਼ ਵਿਚ ਲਲਾਟ, ਤੀਨ ਲੋਕ ਹੋਏ ਰੁਸ਼ਨਾਏ। ਆਪੇ ਖੋਲ੍ਹੇ ਤੇਰਾ ਬਜਰ ਕਪਾਟ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਦੂਈ ਦੋਏ। ਆਪ ਖੁਲ੍ਹਾਏ ਬਜਰ ਕਪਾਟ। ਆਪ ਜਗਾਏ ਜੋਤ ਲਲਾਟ। ਆਪ ਲਗਾਏ ਸ਼ਬਦ ਸਰੂਪੀ ਸਾਚਾ ਹਾਟ। ਆਪ ਚੜ੍ਹਾਏ ਗੁਰਮੁਖ ਸਾਚੇ ਵਿਚ ਕਲਜੁਗ ਔਖੇ ਘਾਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਸਦ ਰਸਨਾ ਰਾਟ। ਰਸਨਾ ਗਾਣਾ ਹਿਰਦੇ ਵਸਾਣਾ। ਜੋਤ ਜਗਾਣਾ ਭਰਮ ਚੁਕਾਣਾ ਅੰਧੇਰ ਗਵਾਣਾ। ਸੰਞ ਸਵੇਰ ਇਕ ਕਰਾਣਾ। ਮੇਰ ਤੇਰ ਰਹਿਣ ਨਾ ਪਾਣਾ। ਨੇਰਨ ਨੇਰ ਪ੍ਰਭ ਆਪ ਅਖਵਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਦ ਸਦ ਰਸਨਾ ਗਾਣਾ, ਸਰਬ ਸੁਖ ਪਾਣਾ। ਆਤਮ ਚਿੰਤਾ ਰੋਗ ਮਿਟਾਣਾ। ਪ੍ਰਭ ਅਬਿਨਾਸ਼ੀ ਘਰ ਮੇਂ ਪਾਣਾ। ਆਤਮ ਸਾਚਾ ਦੀਪ ਜਗਾਣਾ। ਅਗਿਆਨ ਅੰਧੇਰ ਨਸ਼ਟ ਕਰਾਣਾ। ਏਕ ਦਰਸ ਸਪਸ਼ਟ ਪ੍ਰਭ ਸਾਚੇ ਦਾ ਸਚ ਘਰ ਪਾਣਾ। ਏਕ ਰਖਾਓ ਆਤਮ ਇਸ਼ਟ, ਸੋਹੰ ਸਾਚਾ ਰਸਨਾ ਗਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਜ ਘਰ ਵਾਸੀ ਨਿਜ ਘਰ ਮੇਂ ਪਾਣਾ। ਨਿਜ ਘਰ ਵਸੇ ਆਪ ਨਿਰੰਕਾਰਾ। ਕਲਜੁਗ ਜੀਵ ਬੇਮੁਖ ਆਤਮ ਅੰਧੇਰ ਜਿਉਂ ਚੰਦ ਮੱਸੇ ਨਾ ਦਿਸੇ ਪ੍ਰਭ ਗਿਰਧਾਰਾ। ਹੰਕਾਰ ਵਿਕਾਰ ਦੁਸ਼ਟ ਦੁਰਾਚਾਰਾਂ ਹਿਰਦੇ ਵਸੇ, ਆਤਮ ਹੋਏ ਅੰਧ ਅੰਧਿਆਰਾ। ਗੁਰਮੁਖ ਸਾਚਾ ਪ੍ਰਭ ਸਾਚਾ ਸਦ ਹਿਰਦੇ ਵਸੇ, ਏਕਾ ਜੋਤ ਕਰੇ ਉਜਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਦਿਸਾਏ ਆਪਣਾ ਸਚ ਦਵਾਰਾ। ਸਚ ਦਵਾਰ ਜੋ ਜਨ ਆਏ। ਆਤਮ ਅੰਧਿਆਰ ਪ੍ਰਭ ਮਿਟਾਏ। ਜੀਵ ਹੰਕਾਰ ਜੋ ਰਖਾਏ। ਵਿਚ ਸੰਸਾਰ ਰਹਿਣ ਨਾ ਪਾਏ। ਚਰਨ ਪਿਆਰ ਜਨ ਸੇਵ ਕਮਾਏ। ਸਦ ਉਧਾਰ ਪ੍ਰਭ ਆਪ ਰਖਾਏ। ਹਉਮੇ ਮਾਰ ਦੁਤਰ ਤਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਕਰਮ ਵਿਚਾਰ ਪੂਰਬ ਲਹਿਣਾ ਆਪ ਚੁਕਾਏ। ਪੂਰਬ ਲਹਿਣਾ ਆਪੇ ਦੀਆ। ਆਪਣਾ ਕਰਮ ਆਪੇ ਕੀਆ। ਕਲਜੁਗ ਜੀਵ ਕੀ ਜਾਣੇ ਜੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪਣੇ ਆਪ ਆਤਮ ਜੋਤ ਜਗਾਇਆ ਦੀਆ। ਆਤਮ ਜੋਤ ਕਰੇ ਪਰਕਾਸ਼। ਅਗਿਆਨ ਅੰਧੇਰ ਜਾਏ ਵਿਨਾਸ। ਸੋਹੰ ਜਪਾਵੇ ਰਸਨ ਸਵਾਸ ਸਵਾਸ। ਬੇਮੁਖ ਲਿਖਾਏ ਜੋ ਜਨ ਮੁਖ ਲਗਾਏ ਮਦਿਰਾ ਮਾਸ। ਵੇਲੇ ਅੰਤ ਨਿਹਕਲੰਕ ਦਏ ਸਜਾਏ, ਵਿਚ ਦੇਵੇ ਨਰਕ ਨਿਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਵਿਸ਼ਟਾ ਮੁਖ ਰਖਾਏ ਸਾਸ ਗਰਾਸ। ਮਦਿਰਾ ਮਾਸ ਜੋ ਜਨ ਖਾਵੇ। ਪ੍ਰਭ ਸਾਚੇ ਮੂਲ ਨਾ ਭਾਵੇ। ਆਪਣਾ ਕੀਆ ਆਪੇ ਪਾਵੇ। ਆਵੇ ਜਾਵੇ ਜਾਵੇ ਆਵੇ ਨਾ ਕੋਈ ਅੰਤ ਛੁਡਾਏ। ਜਨਮੇ ਮਰੇ ਮਰ ਮਰ ਜਨਮੇ, ਧਰਮ ਰਾਏ ਦੇ ਸਜਾਏ। ਕਲਜੁਗ ਜੀਵ ਹੋਏ ਕੁਕਰਮੇ, ਮਦਿਰਾ ਮਾਸ ਰਸਨ ਲਗਾਏ। ਆਪ ਗਵਾਇਆ ਆਪਣਾ ਧਰਮੇ, ਪ੍ਰਭ ਅਬਿਨਾਸ਼ੀ ਲਏ ਭੁਲਾਏ। ਜੋਤ ਸਰੂਪ ਆਤਮ ਜੋਤ ਬ੍ਰਹਮੇ, ਬ੍ਰਹਮ ਸਰੂਪ ਸਦ ਸਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਨਿਹਕਲੰਕ ਦੁਸ਼ਟ ਦੁਰਾਚਾਰਾਂ ਕਲ ਆਪੇ ਅੰਤ ਖਪਾਏ। ਆਤਮ ਕਾਲੇ ਆਪ ਖਪਾਏ। ਜੋਤ ਸਰੂਪੀ ਜਾਮਾ ਪਾਏ। ਘਨਈਆ ਸ਼ਾਮਾ ਜੋਤ ਪਰਗਟਾਏ। ਰਮਈਆ ਰਾਮਾ ਨਾਮ ਧਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਵ ਚੁਕਾਏ। ਆਪਣਾ ਭੇਵ ਆਪੇ ਖੋਲ੍ਹੇ। ਜੋਤ ਸਰੂਪੀ ਜੋਤ ਬੋਲੇ। ਭੇਖ ਧਾਰ ਜਿਉਂ ਬਾਵਨ ਖੜਾ ਬਲ ਦਵਾਰ ਉਹਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਵਜਾਏ ਢੋਲੇ। ਸੋਹੰ ਸ਼ਬਦ ਸਚ ਪੁਕਾਰਾ। ਨਿਹਕਲੰਕ ਲਿਆ ਅਵਤਾਰਾ। ਵੇਦ ਪੁਰਾਨਾਂ ਕਰੇ ਖੁਆਰਾ। ਖਾਣੀ ਬਾਣੀ ਨਾ ਰਹੇ ਸੰਸਾਰਾ। ਕੁਰਾਨ ਅੰਜ਼ੀਲ ਨਾ ਰਹੇ ਅਧਾਰਾ। ਏਕਾ ਸ਼ਬਦ ਸੋਹੰ ਚਾਰ ਕੁੰਟ ਕਰਾਏ ਜੈ ਜੈ ਜੈਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਏ ਨਿਹਕਲੰਕ ਨਰਾਇਣ ਨਰ ਅਵਤਾਰਾ। ਚਾਰ ਕੁੰਟ ਹੋਏ ਜੈ ਜੈ ਜੈਕਾਰ। ਸੋਹੰ ਸ਼ਬਦ ਤੇਰੀ ਧੁਨਕਾਰ। ਸ੍ਰਿਸ਼ਟ ਸਬਾਈ ਹੋਏ ਸੁਨਾਰ। ਪਵਣ ਸਰੂਪੀ ਸ਼ਬਦ ਹੁਲਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਧਰੇ ਨਿਰੰਕਾਰ। ਜੋਤ ਸਰੂਪੀ ਸ਼ਬਦ ਹੁਲਾਰਾ। ਸ੍ਰਿਸ਼ਟ ਸਬਾਈ ਰੰਗ ਕਰਤਾਰਾ। ਏਕਾ ਜੋਤ ਕਰੇ ਉਜਿਆਰਾ। ਖੰਡ ਬ੍ਰਹਿਮੰਡ ਵਰਭੰਡ ਪ੍ਰਭ ਸਾਚੇ ਦਾ ਸਚ ਪਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਪਰਚੰਡ, ਸੋਹੰ ਉਠਾਏ ਖੰਡਾ ਦੋ ਧਾਰਾ। ਸੋਹੰ ਖੰਡਾ ਕਲ ਦੋ ਧਾਰਾ। ਸ੍ਰਿਸ਼ਟ ਸਬਾਈ ਕਰੇ ਦੋ ਫਾੜਾ। ਕਰੇ ਰੰਗ ਆਪ ਕਰਤਾਰਾ। ਮੰਗੀ ਮੰਗ ਕਲ ਦੁਸ਼ਟ ਦੁਰਾਚਾਰਾ। ਕਰੇ ਨੰਗ ਹੋਇਣ ਖੁਆਰਾ। ਦਰ ਦਰ ਫਿਰਨ ਕੰਗ ਦੁਸ਼ਟ ਝੱਖ ਮਾਰਾ। ਬੇਮੁਖਾਂ ਪ੍ਰਭ ਦੇਵੇ ਟੰਗ, ਸੋਹੰ ਚਲਾਵੇ ਤੀਰ ਨਿਆਰਾ। ਆਪੇ ਹੋਏ ਅੰਗ ਸੰਗ, ਨਿਹਕਲੰਕ ਨਰਾਇਣ ਨਰ ਅਵਤਾਰਾ। ਗੁਰਮੁਖਾਂ ਪ੍ਰਭ ਸਾਚਾ ਸੰਗ, ਆਪੇ ਦੇਵੇ ਸ਼ਬਦ ਹੁਲਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਵਰਤੇ ਵਿਚ ਸੰਸਾਰਾ। ਭਾਣਾ ਵਰਤੇ ਸਾਚਾ ਜਗ। ਚਾਰ ਕੁੰਟ ਲੱਗੇ ਅੱਗ। ਸ੍ਰਿਸ਼ਟ ਸਬਾਈ ਜਾਏ ਦਗ। ਭੱਜੇ ਫਿਰਨ ਨੰਗੇ ਪਗ। ਆਪੇ ਆਪ ਪਛਾੜੇ ਪਕੜ ਸ਼ਾਹ ਰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਅੱਗੇ ਧਰਮ ਰਾਏ ਲਗਾਏ ਵਗ। ਸ੍ਰਿਸ਼ਟ ਸਬਾਈ ਦੋ ਫਾੜਾ। ਸੋਹੰ ਧਰਿਆ ਪ੍ਰਭ ਸਾਚੇ ਸਿਰ ਆਰਾ। ਨਾਰੀ ਨਰ ਰਹੇ ਝੱਖ ਮਾਰਾ। ਨਾ ਆਵੇ ਡਰ ਵਿਸਰਿਆ ਕਰਤਾਰਾ। ਛੱਡਿਆ ਸਾਚਾ ਘਰ, ਭੁੱਲੇ ਜੀਵ ਕਲ ਗਵਾਰਾ। ਜੋਤ ਪਰਗਟਾਏ ਅਵਤਾਰ ਨਰ, ਆਤਮ ਕਲ ਕਰੇ ਖੁਆਰਾ। ਆਪਣਾ ਕੀਆ ਲੈਣ ਭਰ, ਚਾਰ ਕੁੰਟ ਹੋਏ ਹਾਹਾਕਾਰਾ। ਸ੍ਰਿਸ਼ਟ ਸਬਾਈ ਆਵੇ ਡਰ, ਏਕਾ ਹੋਏ ਧੁਨ ਧੁਨਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਕਰੇ ਕਰਤਾਰਾ। ਸ੍ਰਿਸ਼ਟ ਸਬਾਈ ਰੰਗ ਕਰਤਾਰ। ਆਪਣਾ ਵਰਤੇ ਆਪ ਵਿਹਾਰ। ਉਪਰ ਧਰਤੇ ਜੀਵ ਜੰਤ ਨਿਵਾਰ। ਕਾਦਰ ਕਰਤੇ ਤੇਰੀ ਮਹਿੰਮਾ ਅਪਰ ਅਪਾਰ। ਨਾਰੀ ਨਰ ਤੇ ਦੁਸ਼ਟ ਦੁਰਾਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਈ ਨਾ ਪਾਵੇ ਤੇਰੀ ਸਾਰ। ਅੰਤਮ ਅੰਤ ਆਇਆ ਕਲ। ਪ੍ਰਭ ਕਾ ਭਾਣਾ ਨਾ ਜਾਏ ਟਲ। ਸ੍ਰਿਸ਼ਟ ਸਬਾਈ ਜਾਏ ਹੱਲ। ਆਪ ਕਰਾਏ ਜਲ ਥਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਏ ਨਾ ਲਾਏ ਘੜੀ ਪਲ। ਜੋਤ ਜਗਾ ਕੇ ਲਿਖਤ ਲਿਖਾ ਕੇ। ਵਾਕ ਭਵਿਖਤ ਸਤਿ ਕਰਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਜਾਏ ਲਗਾ ਕੇ। ਸਤਿਜੁਗ ਸਾਚਾ ਆਪ ਲਗਾਣਾ। ਆਪ ਆਪਣਾ ਨਾਉਂ ਧਰਾਣਾ। ਸੋਹੰ ਸਾਚਾ ਨਾਉਂ ਜਪਾਣਾ। ਰਾਉ ਰੰਕ ਇਕ ਕਰਾਣਾ। ਸਚ ਸਚ ਭੇਵ ਖੁਲ੍ਹਾਣਾ। ਰਾਜਾ ਰਾਣਾ ਤਖ਼ਤੋਂ ਲਾਹੁਣਾ। ਵਡ ਵਡ ਮਹਾਂਰਾਣਾ ਨਿਹਕਲੰਕ ਆਪ ਅਖਵਾਣਾ। ਆਪੇ ਆਪ ਬਣੇ ਚਤੁਰ ਸੁਘੜ ਸਿਆਣਾ। ਪ੍ਰਭ ਸਾਚਾ ਸਚ ਵਿਹਾਰੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਝੂਠਾ ਅੰਤਮ ਅੰਤ ਮਿਟਾਣਾ। ਕਲਜੁਗ ਝੂਠਾ ਖੇਲ ਮਿਟਾ ਕੇ। ਸ੍ਰਿਸ਼ਟ ਸਬਾਈ ਨਸ਼ਟ ਕਰਾ ਕੇ। ਗੁਰਮੁਖ ਸਾਚੇ ਫੇਰ ਜਗਾ ਕੇ। ਆਤਮ ਸਾਚੀ ਜੋਤ ਟਿਕਾ ਕੇ। ਜੋਤ ਸਰੂਪੀ ਵਿਚ ਸਮਾ ਕੇ। ਪਵਣ ਸਰੂਪੀ ਸ਼ਬਦ ਚਲਾ ਕੇ। ਸ਼ਬਦ ਸਰੂਪੀ ਮੇਲ ਮਿਲਾ ਕੇ। ਮੇਲ ਮਿਲਾ ਕੇ ਭੇਵ ਖੁਲ੍ਹਾ ਕੇ। ਵਡ ਦੇਵੀ ਦੇਵ ਦਰਸ ਦਿਖਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਤਾਰੇ ਆਪੇ ਮਾਰੇ ਆਪੇ ਗੁਰਸਿਖਾਂ ਕਾਜ ਸਵਾਰੇ ਆਪਣੀ ਸਰਨ ਲਗਾ ਕੇ। ਗੁਰਮੁਖ ਸਾਚਾ ਵਡ ਵਡ ਭਾਗਾ। ਪ੍ਰਭ ਸਾਚੇ ਦੀ ਸਰਨੀ ਲਾਗਾ। ਅੰਤਕਾਲ ਕਲਜੁਗ ਨਾ ਲਾਗੇ ਦਾਗ਼ਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਆਪੇ ਫੇਰੇ ਜਗਤ ਸੁਹਾਗਾ। ਸਾਚਾ ਭਾਣਾ ਪ੍ਰਭ ਵਰਤਾਵਣਾ। ਰਾਓ ਰੰਕ ਪ੍ਰਭ ਉਠਾਵਣਾ। ਜੋਤ ਸਰੂਪੀ ਕਰਮ ਕਮਾਵਣਾ। ਪਵਣ ਸਰੂਪੀ ਹੁਕਮ ਸੁਣਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਵਡ ਸੂਰਬੀਰ ਆਪੇ ਆਪ ਪਕੜ ਉਠਾਵਣਾ। ਪ੍ਰਭ ਸਾਚਾ ਸਦ ਦਾਨਾ ਬੀਨਾ। ਪ੍ਰਭ ਸਾਚਾ ਆਪੇ ਖੇਲ ਕਰਾਏ ਚੀਨਾ। ਪ੍ਰਭ ਸਾਚਾ ਕਲਜੁਗ ਜੀਵ ਤੜਫਾਏ ਜਿਉਂ ਜਲ ਮੀਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਅਗਨ ਲਗਾਏ, ਕਲਜੁਗ ਜਲਾਏ ਸੀਨਾ। ਏਕਾ ਜੋਤ ਅਗਨ ਲਗਾ ਕੇ। ਜੋਤ ਸਰੂਪੀ ਗਗਨ ਹਿਲਾ ਕੇ। ਏਕਾ ਲਗਨ ਦੋ ਬਿਧ ਰਖਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਮੇਵਾ ਮੁਖ ਸਗਣ ਘੋੜੀ ਮੌਤ ਚੜ੍ਹਾ ਕੇ। ਆਪ ਉਠਾਏ ਵਡ ਵਡ ਵਡ ਸੂਰਬੀਰਾ। ਆਪ ਉਠਾਏ ਆਪ ਚਲਾਏ ਸੋਹੰ ਸਾਚਾ ਤੀਰਾ। ਆਪ ਤੜਫਾਏ ਕਲਜੁਗ ਜੀਵ ਬਿਨ ਨੀਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਲ ਵਰਤਾਏ ਚਾਰ ਕੁੰਟ ਕਰਾਏ ਵਹੀਰਾ। ਚਾਰ ਕੁੰਟ ਹੋਏ ਵਹੀਰ। ਨਿਹਕਲੰਕ ਸੋਹੰ ਸ਼ਬਦ ਚਲਾਏ ਤੀਰ। ਕਲਜੁਗ ਜੀਵ ਕੋਏ ਨਾ ਦੇਵੇ ਧੀਰ। ਪ੍ਰਭ ਆਪ ਮਿਟਾਏ ਔਲੀਏ ਈਸਾ ਮੂਸਾ ਮੁਹੰਮਦੀ ਨਾ ਕੋਈ ਦੀਸੇ ਪੀਰ ਪੈਗ਼ੰਬਰ ਫ਼ਕੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਵਿਚ ਮਾਤ ਜੋਤ ਧਰ ਗੁਰਸਿਖਾਂ ਪਿਲਾਵੇ ਅੰਮ੍ਰਿਤ ਸਾਚਾ ਸੀਰ। ਆਪੇ ਆਪ ਉਠਾਵੇ ਰੂਸਿਆਾ। ਨਸ਼ਟ ਕਰਾਏ ਈਸਾ ਮੂਸਿਆ। ਨਾ ਕੋਈ ਦੀਸੇ ਸ਼ਾਹ ਅਬਨੂਸੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਕਫਨ ਪਹਿਨਾਏ ਸ੍ਰਿਸ਼ਟ ਸਬਾਈ ਕਾਲਾ ਸੂਸੀਆ। ਨਿਹਕਲੰਕ ਤੇਰੀ ਵਡਿਆਈ। ਨਿਹਕਲੰਕ ਜੋਤ ਪਰਗਟਾਈ। ਨਿਹਕਲੰਕ ਲਿਖਤ ਭਵਿਖਤ ਸਤਿ ਵਰਤਾਈ। ਨਿਹਕਲੰਕ ਸਾਚੀ ਲਿਖਤ ਫੇਰ ਲਿਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਨਾਉਂ ਧਰਾਈ। ਨਿਹਕਲੰਕ ਕਲ ਜਾਮਾ ਪਾਏ। ਸ਼ੇਰ ਸਿੰਘ ਪ੍ਰਭ ਨਾਂਉਂ ਧਰਾਏ। ਘੇਰ ਘੇਰ ਦੁਸ਼ਟ ਖਪਾਏ। ਸੰਞ ਸਵੇਰ ਕਿਸੇ ਦਿਸ ਨਾ ਆਏ। ਸ੍ਰਿਸ਼ਟ ਸਬਾਈ ਏਕਾ ਢੇਰ ਆਪ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਫੇਰ ਮਾਤ ਅਖਵਾਏ। ਜੋਤ ਸਰੂਪੀ ਪਹਰਿਆ ਬਾਣਾ। ਧਰੇ ਜੋਤ ਆਪ ਭਗਵਾਨਾ। ਨਾ ਕੋਈ ਦੀਸੇ ਰਾਜਾ ਰਾਣਾ। ਨੇਤਰ ਪੇਖੇ ਵਿਰਲਾ ਗੁਰਮੁਖ ਸੁਘੜ ਸਿਆਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਲ ਵਰਤਾਏ ਆਪ ਚਲਾਏ ਆਪਣਾ ਭਾਣਾ। ਆਪਣੇ ਭਾਣੇ ਆਪ ਚਲਾਏ। ਰਾਜੇ ਰਾਣੇ ਮਾਣ ਗਵਾਏ। ਮਾਣ ਨਿਮਾਣਿਆਂ ਹੋਏ ਸਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਧਰਮ ਦੀ ਜੋਤ ਜਗਾਏ। ਸਚ ਜੋਤ ਅਕਾਰ ਕਰ। ਸਚ ਜੋਤ ਸੰਸਾਰ ਧਰ। ਸਚ ਜੋਤ ਵਿਹਾਰ ਕਰ। ਸਚ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦੀ ਸਾਰ ਕਰ। ਸਾਚੀ ਜੋਤ ਪਾਵੇ ਸਾਰ। ਸ੍ਰਿਸ਼ਟ ਸਬਾਈ ਦੱਬੀ ਭਾਰ। ਮਾਤ ਧਰਤ ਕਰੇ ਪੁਕਾਰ। ਪ੍ਰਭ ਦਰ ਅੱਗੇ ਸਚ ਦਰਬਾਰ। ਕਲਜੁਗ ਜੀਵ ਦੁਸ਼ਟ ਦੁਰਾਚਾਰ। ਧੀਆਂ ਭੈਣਾਂ ਕਰਨ ਪਤਿ ਖਵਾਰ। ਰਾਮ ਦਾਸ ਤੇਰਾ ਸਾਚਾ ਘਰ ਸਰ ਅੰਮ੍ਰਿਤ ਦੁਸ਼ਟ ਦੁਰਾਚਾਰ ਮਦਿਰਾ ਮਾਸ ਕੀਆ ਅਹਾਰ। ਪਰਗਟ ਜੋਤ ਨਿਹਕਲੰਕ ਅੰਤਮ ਅੰਤ ਕਲ ਸਰਬ ਕਰੇ ਖੁਆਰ। ਰਾਮ ਦਾਸ ਤੇਰਾ ਸਾਚਾ ਘਰ। ਕਲਜੁਗ ਜੀਆਂ ਬਣਾਇਆ ਵੇਸਵਾ ਘਰ। ਗੁਰ ਅਰਜਨ ਤੇਰਾ ਸਾਚਾ ਸਰ। ਕਲਜੁਗ ਜੀਆਂ ਆਪ ਭੁਲਾਇਆ ਤੇਰਾ ਦਰ। ਪਰਗਟ ਜੋਤ ਨਿਹਕਲੰਕ ਲਿਆ ਅਵਤਰ। ਮਾਝਾ ਦੇਸ ਜਾਏ ਹਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕ ਅਗਨ ਲਗਾਏ ਘਰ ਘਰ। ਮਾਝੇ ਦੇਸ ਆਈ ਹਾਰ। ਅੰਤਮ ਕਲਜੁਗ ਹੋਏ ਖੁਆਰ। ਬਾਹੋਂ ਦਾਹੀ ਔਣ ਬਿਆਸੋਂ ਪਾਰ। ਭੱਜੇ ਜਾਣ ਸਰਬ ਨਰ ਨਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਮਾਰੇ ਆਣ ਸੋਹੰ ਸ਼ਬਦ ਧਾਰ। ਸੋਹੰ ਤੇਰੀ ਸਾਚੀ ਧਾਰਾ। ਸਾਚਾ ਵਰਤੇ ਜਗਤ ਵਿਹਾਰਾ। ਬੇਮੁਖਾਂ ਕਰੇ ਆਪ ਖਵਾਰਾ। ਗੁਰਸਿਖਾਂ ਦੇਵੇ ਚਰਨ ਪਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਜਗਤ ਦੋ ਧਾਰਾ। ਗੁਰ ਗੋਬਿੰਦ ਤੇਰੀ ਪੁਕਾਰ। ਸੁਣੇ ਆਪ ਸਚ ਦਾਤਾਰ। ਪੁਰੀ ਅਨੰਦ ਆਈ ਹਾਰ। ਬੇਮੁਖ ਹੋਏ ਜੀਵ ਕਲ ਵਿਭਚਾਰ। ਆਪਣਾ ਕੀਆ ਗਏ ਹਾਰ। ਏਕਾ ਹੀਆ ਕੀਆ, ਸਾਚਾ ਪ੍ਰਭ ਸਾਚੇ ਦੀਆ ਏਕਾ ਸ਼ਬਦ ਅਪਾਰ। ਆਪ ਵਜਾਇਆ ਆਪ ਉਠਾਇਆ ਆਪ ਦਿਖਾਇਆ ਆਪ ਰਸਾਇਆ ਆਪੇ ਆਪ ਸਚ ਟਿਕਾਇਆ ਸਚ ਦਰਬਾਰ। ਏਕਾ ਓਟ ਆਪ ਰਖਾਈ, ਨਿਹਕਲੰਕ ਨਰ ਅਵਤਾਰ। ਨਿਹਕਲੰਕ ਨਰਾਇਣ ਨਰ। ਜੋਤ ਪਰਗਟਾਏ ਏਕਾ ਹਰਿ। ਅੰਤਕਾਲ ਕਲਜੁਗ ਪ੍ਰਭ ਅਬਿਨਾਸ਼ੀ ਖੁਲ੍ਹਾਵੇ ਸਾਚਾ ਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਜੋਤ ਧਰ। ਗੁਰ ਗੋਬਿੰਦ ਤੇਰੀ ਆਸ। ਵਿਚ ਮਾਤ ਪ੍ਰਭ ਕੀਆ ਵਾਸ। ਧਰੇ ਜੋਤ ਪ੍ਰਭ ਅਬਿਨਾਸ਼। ਸ੍ਰਿਸ਼ਟ ਸਬਾਈ ਕਰਾਏ ਨਾਸ। ਗੁਰਸਿਖ ਵਿਰਲਾ ਹੋਏ ਪਾਸ। ਮਾਨਸ ਜਨਮ ਕਰਾਏ ਰਾਸ। ਸੋਹੰ ਜਪੇ ਸਵਾਸ ਸਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਸਦ ਵਸੇ ਪਾਸ। ਦਿਵਸ ਰੈਣ ਸਦਾ ਸੁਹੇਲਾ। ਗੁਰਮੁਖ ਸਾਚੇ ਸਾਚਾ ਮੇਲਾ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ। ਕਲਜੁਗ ਜੀਵ ਹੋਏ ਵਕ਼ਤ ਦੁਹੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਰੰਗ ਨਵੇਲਾ। ਏਕਾ ਰੰਗ ਏਕ ਸੰਗ ਏਕਾ ਅੰਗ। ਏਕਾ ਮੰਗ ਪਾਰ ਲੰਘ, ਮਾਨਸ ਜਨਮ ਨਾ ਹੋਏ ਭੰਗ। ਕਾਇਆ ਝੂਠੀ ਕਾਚੀ ਵੰਗ। ਕਲਜੁਗ ਜੀਵ ਅੰਤ ਕਲਜੁਗ ਹੋਇਣ ਨੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਲਾਗ ਗੁਰਮੁਖ ਸਾਚੇ ਪਾਰ ਜਾਇਣ ਲੰਘ। ਗੁਰਮੁਖ ਸਾਚਾ ਪਾਰ ਲੰਘਿਆ। ਘਰ ਸਾਚਾ ਮੰਗਿਆ ਪ੍ਰਭ ਚਾੜ੍ਹੇ ਆਤਮ ਰੰਗਿਆ। ਦਰ ਆਏ ਮੂਲ ਨਾ ਸੰਗਿਆ। ਸੋਹੰ ਸ਼ਬਦ ਆਤਮ ਸਾਚਾ ਸੰਗਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦਰ ਆਏ ਸਾਚਾ ਦਰਸ ਦਾਨ ਦਰ ਮੰਗਿਆ। ਦਰਸ ਦਾਨ ਪ੍ਰਭ ਦਰ ਮੰਗ। ਆਤਮ ਚਾੜ੍ਹੇ ਪ੍ਰਭ ਸਾਚਾ ਰੰਗ। ਅੰਮ੍ਰਿਤ ਆਤਮ ਵਹਾਏ ਨੀਰ ਗੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਸਦਾ ਅੰਗ ਸੰਗ। ਸਾਚਾ ਪ੍ਰਭ ਸਗਲਾ ਸਾਥ। ਹੋਏ ਸਹਾਈ ਆਪ ਰਘੁਨਾਥ। ਪਤਿ ਰਖਾਈ ਤ੍ਰੈਲੋਕੀ ਨਾਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਉਧਾਰੇ ਦੇ ਕਰ ਹਾਥ। ਗੁਰਮੁਖ ਉਧਾਰਿਆ ਕਾਜ ਸਵਾਰਿਆ। ਪਾਰ ਉਤਾਰਿਆ ਜਨਮ ਦਵਾ ਰਿਹਾ। ਵਕ਼ਤ ਸੁਹਾ ਰਿਹਾ, ਲੇਖ ਲਿਖਾ ਰਿਹਾ, ਬਣਤ ਬਣਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਆਪ ਉਪਾ ਰਿਹਾ। ਗੁਰਮੁਖ ਸਾਚੇ ਆਪ ਉਪਾਏ। ਸਾਚੇ ਸੰਤ ਆਪ ਬਣਾਏ। ਸਾਚੇ ਸੰਤ ਵਿਚ ਸਮਾਏ। ਸਾਚੇ ਸੰਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਜੋਤ ਜਗਾਏ। ਸਾਚਾ ਸੰਤ ਸਦਾ ਅਨਾਦੀ। ਸਾਚਾ ਸੰਤ ਸਦਾ ਵਿਸਮਾਦੀ। ਸਾਚਾ ਸੰਤ ਸਦਾ ਬ੍ਰਹਿਮਾਦੀ। ਸਾਚਾ ਸੰਤ ਦੇਵੇ ਸ਼ਬਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੋਧ ਅਗਾਧੀ। ਸਾਚਾ ਸ਼ਬਦ ਸਾਚੀ ਧੁਨ। ਸਾਚਾ ਸ਼ਬਦ ਖੋਲ੍ਹੇ ਸੁੰਨ। ਸਾਚਾ ਸ਼ਬਦ ਮੇਲ ਮਿਲਾਵੇ ਰਿਖ ਮੁਨ। ਸਾਚਾ ਸ਼ਬਦ ਗੁਰਮੁਖ ਸਾਚੇ ਕੰਨ ਸੁਣ। ਸਚ ਘਰ ਪ੍ਰਭ ਆਪ ਵਸਾਇਆ। ਸਚ ਦਰ ਗੁਰਸਿਖ ਬਹਾਇਆ। ਅਵਤਾਰ ਨਰ ਦਇਆ ਕਮਾਇਆ। ਕਲਜੁਗ ਅੰਤਮ ਅੰਤ ਚੌਥਾ ਜੁਗ ਆਣ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੰਡ ਬ੍ਰਹਿਮੰਡ ਦੇ ਉਲਟਾਇਆ। ਚੌਥਾ ਜੁਗ ਜਾਏ ਬੀਤ। ਪ੍ਰਭ ਸਾਚਾ ਪਰਖੇ ਸਾਚੀ ਨੀਤ। ਜੁਗੋ ਜੁਗ ਪ੍ਰਭ ਸਾਚੇ ਦੀ ਸਾਚੀ ਰੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖਾਂ ਸਦ ਸਾਚਾ ਮੀਤ। ਬ੍ਰਹਮਲੋਕ ਆਪ ਉਲਟਾਏ। ਸਾਚਾ ਪ੍ਰਭ ਅੰਤਮ ਸੋਗ ਆਪ ਕਰਾਏ। ਕਲਜੁਗ ਜੀਵ ਭੁੱਲੇ ਲੋਗ ਪ੍ਰਭ ਦੇ ਸਜ਼ਾਏ। ਏਕਾ ਦੇ ਸ਼ਬਦ ਸਲੋਕ, ਪ੍ਰਭ ਸੰਗ ਰਲਾਏ। ਦੇਵੇ ਦਰਸ ਅਮੋਘ, ਜੋ ਜਨ ਰਸਨਾ ਗਾਏ। ਸੋਹੰ ਸਾਚੀ ਚੋਗ ਗੁਰਸਿਖ ਚੁਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸਾਚਾ ਜੋਗ ਚਾਰ ਵਰਨ ਰਖਾਏ। ਬ੍ਰਹਮਾ ਬ੍ਰਹਮ ਲੋਕ ਸਮਾਇਆ। ਆਪ ਆਪਣਾ ਕਰਮ ਕਮਾਇਆ। ਵੇਲਾ ਅੰਤਮ ਅੰਤ ਲਿਆਇਆ। ਜੋਤ ਸਰੂਪੀ ਬ੍ਰਹਮ ਮਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਆਪ ਕਮਾਇਆ। ਬ੍ਰਹਮਾ ਬ੍ਰਹਮਲੋਕ ਤਜਾਏ। ਜੋਤ ਸਰੂਪੀ ਵਿਚ ਜੋਤ ਸਮਾਏ। ਸ਼ਬਦ ਸਰੂਪੀ ਸ਼ਬਦ ਲਿਖਾਏ। ਬਿਨ ਰੰਗ ਰੂਪੀ ਕਿਸੇ ਦਿਸ ਨਾ ਆਏ। ਵਡ ਵਡ ਵਡ ਭੂਪਨ ਭੂਪੀ ਆਪ ਵਡ ਵਡ ਸਿਕਦਾਰ ਹੋ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੀਨ ਲੋਕ ਦੇ ਉਲਟਾਏ। ਬ੍ਰਹਮਲੋਕ ਬ੍ਰਹਮਾ ਤਜਾਇਆ। ਅੰਤਮ ਅੰਤ ਪ੍ਰਭ ਕਰਾਇਆ। ਵਿਚ ਵਿਸਮੰਤ ਸਦ ਵਿਚ ਸਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਆਣ ਤਰਾਇਆ। ਸਾਚਾ ਮਾਣ ਆਪ ਦਵਾ ਕੇ। ਸ੍ਰਿਸ਼ਟ ਸਬਾਈ ਹੱਥ ਫੜਾ ਕੇ। ਸਤਿਜੁਗ ਸਾਚਾ ਦੀਪ ਜਗਾ ਕੇ। ਨਿਹਕਲੰਕ ਸਿਰ ਹੱਥ ਟਿਕਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੀ ਜਾਏ ਬਣਤ ਬਣਾ ਕੇ। ਗੁਰਮੁਖ ਸਾਚੇ ਮਾਣ ਦਵਾਇਆ। ਸਾਚੇ ਧਾਮ ਗੁਰਸਿਖ ਬਹਾਇਆ। ਸਾਚਾ ਕਾਮ ਪੂਰ ਕਰਾਇਆ। ਸਾਚਾ ਰਾਮ ਨਾ ਮਰੇ ਨਾ ਜਾਇਆ। ਜੋਤ ਸਰੂਪੀ ਜੋਤ ਪ੍ਰਭ, ਬ੍ਰਹਮਾ ਜੋਤੀ ਜੋਤ ਮਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਨਿਹਕਲੰਕ ਗੁਰਮੁਖ ਸਾਚੇ ਪਾਲ ਸਿੰਘ ਬ੍ਰਹਮਲੋਕ ਬਹਾਇਆ। ਗੁਰਮੁਖ ਸਾਚੇ ਸਾਜਨ ਸਾਜਾ। ਕਰੇ ਕਰਾਏ ਗਰੀਬ ਨਿਵਾਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮਾਣ ਦਵਾਏ ਆਪ ਸਵਾਰੇ ਆਪਣੇ ਕਾਜਾ। ਬ੍ਰਹਮਲੋਕ ਗੁਰਸਿਖ ਬਹਾਇਆ। ਪਾਲ ਸਿੰਘ ਨਾਮ ਲਿਖਾਇਆ। ਸਾਚਾ ਛਤਰ ਸੀਸ ਝੁਲਾਇਆ। ਸੈਹਜੂ ਸ਼ੰਭੂ ਸੰਗ ਰਲਾਇਆ। ਸ੍ਰਿਸ਼ਟ ਸਬਾਈ ਹੱਥ ਫੜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਸਿਰ ਹੱਥ ਟਿਕਾਇਆ। ਆਪੇ ਕਰੇ ਕਰਮ ਵਿਚਾਰਾ। ਆਪੇ ਪਾਵੇ ਗੁਰਮੁਖ ਸਾਰਾ। ਆਪੇ ਬਖ਼ਸ਼ੇ ਬੱਤੀ ਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦਇਆ ਕਮਾਏ, ਆਪੇ ਬਹਾਏ ਸਾਚੇ ਦਰ ਦਰਬਾਰਾ। ਗੁਰਮੁਖ ਸਾਚੇ ਜੋਤ ਧਰ। ਕਿਰਪਾ ਕੀਨੀ ਆਪੇ ਹਰਿ। ਏਕਾ ਦੀਆ ਸਾਚਾ ਵਰ। ਆਪ ਬਹਾਇਆ ਸਾਚੇ ਘਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਲਿਖਾਇਆ ਨਰਾਇਣ ਹਰਿ। ਝੂਠਾ ਮਾਣ ਜਗਤ ਤਜਾਇਆ। ਮਾਤਾ ਪਿਤਾ ਭੈਣ ਭਰਾ ਸਗਲ ਛੁਡਾਇਆ। ਸੋਹੰ ਸਾਚੀ ਦਾਤ ਪ੍ਰਭ ਝੋਲੀ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਧੇਰੀ ਰਾਤਾ ਗੁਰਮੁਖ ਸਾਚਾ ਸਾਚਾ ਦੀਪ ਜਗਾਇਆ। ਸਾਚਾ ਦੀਪਕ ਆਪ ਜਗਾਇਆ। ਬਿਨ ਬਾਤੀ ਬਿਨ ਤੇਲ ਰਖਾਇਆ। ਸੋਹੰ ਸਾਚਾ ਮੇਲ ਮਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਖੇਲ ਰਚਾਇਆ। ਆਪਣਾ ਖੇਲ ਆਪੇ ਖੇਲਾ। ਆਪ ਕਰਾਇਆ ਗੁਰਮੁਖ ਮੇਲਾ। ਆਪੇ ਬਣਿਆ ਸੱਜਣ ਸੁਹੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਪੰਚਮ ਜੇਠ ਖੇਲਾ। ਸਪਤਮ ਜੇਠ ਸਤਿ ਸਤਿ ਸਤਿਵਾਦ। ਪ੍ਰਭ ਸ਼ਬਦ ਲਿਖਾਏ ਬੋਧ ਅਗਾਧ। ਸਾਚਾ ਭੇਵ ਖੁਲ੍ਹਾਏ ਪ੍ਰਭ ਮਾਧਵ ਮਾਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਧੁਨ ਉਪਜਾਏ ਸੁੰਨ ਖੁਲ੍ਹਾਏ ਸੋਹੰ ਸਾਚਾ ਨਾਦ। ਨਾਦ ਧੁਨ ਆਪ ਵਜਾ ਕੇ। ਆਤਮ ਸੁੰਨ ਗੁਰਸਿਖ ਖੁਲ੍ਹਾ ਕੇ। ਕਲਜੁਗ ਜਨ ਚਰਨ ਲਗਾ ਕੇ। ਬੇਮੁਖ ਪ੍ਰਭ ਦਰ ਦੁਰਕਾ ਕੇ। ਵਕ਼ਤ ਆਇਆ ਅੰਤਕਾਲ ਕਲਜੁਗ ਹੁਣ ਆਪਣੀ ਜਾਏ ਭੁਲ ਬਖ਼ਸ਼ਾ ਕੇ। ਪ੍ਰਭ ਅਬਿਨਾਸ਼ੀ ਜੀਵ ਨਾ ਜਾਣੇ ਗੁਣ, ਜੋਤ ਸਰੂਪੀ ਬੈਠਾ ਜਾਮਾ ਪਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਨਾਉਂ ਰਖਾ ਕੇ। ਨਿਹਕਲੰਕ ਕਲ ਜਾਮਾ ਪਾ ਕੇ। ਘਨਕਪੁਰੀ ਪ੍ਰਭ ਭਾਗ ਲਗਾ ਕੇ। ਬੇਮੁਖਾਂ ਦਿਸ ਨਾ ਆਇਆ ਗੁਰਸਿਖਾਂ ਪ੍ਰਭ ਵਿਚ ਸਮਾਇਆ। ਜੋਤ ਸਰੂਪੀ ਰੁਣ ਝੁਣ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ। ਘਨਕਪੁਰੀ ਧਾਮ ਨਿਆਰਾ। ਧਰੇ ਜੋਤ ਨਿਹਕਲੰਕ ਨਰਾਇਣ ਨਰ ਅਵਤਾਰਾ। ਭੁੱਲਾ ਫਿਰੇ ਸਰਬ ਸੰਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲਾ ਪਾਏ ਤੇਰਾ ਸਚ ਦਵਾਰਾ। ਸਚ ਦਵਾਰ ਜੀਵ ਵਿਚਾਰ, ਜੋਤ ਗਿਰਧਾਰ ਵਿਚ ਸੰਸਾਰ, ਪਾਵੇ ਸਾਰ ਰੰਗ ਕਰਤਾਰ, ਕਰ ਵਿਚਾਰ ਭਰਮ ਨਿਵਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਰੰਗ ਕਰਤਾਰ। ਨਿਹਕਲੰਕ ਕਰਮ ਕਮਾਉਣਾ। ਸਾਚਾ ਲੇਖ ਲਿਖਤ ਲਿਖਾਉਣਾ। ਝੂਠਾ ਭੇਖ ਜਗਤ ਮਿਟਾਉਣਾ। ਵੇਖ ਵੇਖ ਗੁਰਸਿਖ ਜਗਾਉਣਾ। ਲੇਖ ਲੇਖ ਸਾਚੇ ਲੇਖ ਪ੍ਰਭ ਆਪ ਲਿਖਾਉਣਾ। ਨੇਤਰ ਪੇਖ ਗੁਰਮੁਖ ਸਚੇ ਪ੍ਰਭ ਆਪਣਾ ਦਰਦ ਮਿਟਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸਾਚਾ ਦੀਪ ਜਗਾਉਣਾ। ਗੁਰਮੁਖ ਸਾਚੇ ਆਪ ਜਗਾਏ। ਆਪ ਆਪਣੀ ਸਰਨ ਲਗਾਏ। ਬੇਮੁਖ ਜੀਵ ਕਲ ਭੁਲਾਏ। ਆਪਣਾ ਦਰ ਨਾ ਕਿਸੇ ਦਸਾਏ। ਮਾਨਸ ਜਨਮ ਗਏ ਹਰ, ਨਿਹਕਲੰਕ ਦੇ ਸਜਾਏ। ਗੁਰਮੁਖ ਸਾਚੇ ਗਏ ਤਰ, ਜਿਸ ਜਨ ਦਇਆ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਕਲ ਆਪਣੀ ਕਲ ਵਰਤਾਏ। ਅੰਤਕਾਲ ਕਲ ਅੰਤ ਪ੍ਰਭ ਕਰਨਾ। ਧਰੇ ਜੋਤ ਵਡ ਧਰਨੀ ਧਰਨਾ। ਆਪ ਮਿਟਾਏ ਜ਼ਾਤ ਪਾਤ ਚਾਰ ਵਰਨਾਂ। ਏਕਾ ਏਕ ਕਰਾਏ ਪ੍ਰਭ ਏਕਾ ਵਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਓਟ ਰਖਾਏ ਨਿਹਕਲੰਕ ਸਾਚੀ ਸਰਨਾ। ਨਿਹਕਲੰਕ ਸਚ ਦਵਾਰਾ ਨਿਹਕਲੰਕ ਸਚ ਘਰ ਬਾਹਰਾ। ਨਿਹਕਲੰਕ ਸਚ ਵਰਤਾਰਾ। ਨਿਹਕਲੰਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਏਕਾ ਦੇਵੇ ਸ਼ਬਦ ਹੁਲਾਰਾ। ਚਾਰ ਵਰਨ ਇਕ ਧਿਆਨ। ਚਾਰ ਵਰਨ ਇਕ ਗਿਆਨ। ਚਾਰ ਵਰਨ ਇਕ ਆਣ। ਚਾਰ ਵਰਨ ਇਕ ਬਾਣ। ਚਾਰ ਵਰਨ ਦੇਵੇ ਵਡਿਆਈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਚਾਰ ਵਰਨ ਇਕ ਸਿਕਦਾਰਾ। ਚਾਰ ਵਰਨ ਇਕ ਘਰ ਬਾਹਰਾ। ਚਾਰ ਵਰਨ ਇਕ ਗਿਰਧਾਰਾ। ਚਾਰ ਵਰਨ ਇਕ ਵਿਹਾਰਾ। ਚਾਰ ਵਰਨ ਨਿਹਕਲੰਕ ਤੇਰੇ ਚਰਨ ਨਿਮਸਕਾਰਾ। ਚਾਰ ਵਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਪਾਵੇ ਸਰਬ ਸਾਰਾ। ਚਾਰ ਵਰਨ ਏਕਾ ਜੋਤੀ। ਚਾਰ ਵਰਨ ਏਕਾ ਗੋਤੀ। ਚਾਰ ਵਰਨ ਪ੍ਰਭ ਆਪ ਬਣਾਏ ਮਾਣਕ ਮੋਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪ ਉਠਾਏ ਆਤਮ ਜੋਤ ਜਗਾਏ ਜੋਤੀ। ਸਾਚਾ ਸ਼ਬਦ ਸਚ ਸੰਦੇਸ਼। ਸਚ ਸ਼ਬਦ ਪ੍ਰਭ ਦੇਵੇ ਬ੍ਰਹਮਾ ਵਿਸ਼ਨ ਮਹੇਸ਼। ਸਚ ਸ਼ਬਦ ਵਿਚ ਮਾਤ ਧਰੇ ਕੋਈ ਨਾ ਹੋਵੇ ਵਡ ਮਰਗੇਸ਼। ਸਾਚਾ ਸ਼ਬਦ ਗੁਰਮੁਖ ਵਿਰਲਾ ਜਪੇ ਸੋਹੰ ਵਿਚ ਮਾਝੇ ਦੇਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਈ ਕਲਜੁਗ ਕੀਆ ਜੋਤ ਸਰੂਪੀ ਵੇਸ। ਜੋਤ ਸਰੂਪੀ ਕੀਆ ਵੇਸਿਆ। ਪ੍ਰਭ ਅਬਿਨਾਸ਼ੀ ਕੀਆ ਭੇਸਿਆ। ਆਪ ਵਸਾਏ ਸਾਚਾ ਦੇਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਭੁਲਾਏ ਵਡ ਮਰਗੇਸਿਆ। ਆਪੇ ਆਪ ਸਰਬ ਭੁਲਾਏ। ਆਪੇ ਆਪ ਸਰਬ ਡੁਲਾਏ। ਆਪੇ ਆਪ ਸਰਬ ਰੁਲਾਏ। ਆਪੇ ਆਪ ਸਰਬ ਖਪਾਏ। ਆਪੇ ਆਪ ਸਰਬ ਮਿਟਾਏ। ਆਪੇ ਆਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਆਪਣੀ ਜੋਤ ਜਗਾਏ। ਆਪੇ ਆਪ ਆਪ ਭਗਵੰਤਾ। ਆਪੇ ਆਪ ਪ੍ਰਭ ਜੋਤ ਜਗਾਏ ਸਾਧਨ ਸੰਤਾ। ਆਪੇ ਆਪ ਮੇਲ ਮਿਲਾਏ ਗੁਰਮੁਖ ਸਾਚੇ ਕੰਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪਰਗਟਾਏ ਆਦਿਨ ਅੰਤਾ। ਅੰਤਮ ਅੰਤ ਖੇਲ ਕਰਾਏ। ਸਾਚੀ ਲਿਖਤ ਆਪ ਲਿਖਾਏ। ਪਿੰਡ ਬੁੱਗੇ ਭਾਗ ਲਗਾਏ। ਸਾਧ ਸੰਗਤ ਸੰਗ ਰਲਾਏ। ਸਾਚਾ ਹੁਕਮ ਆਪ ਸੁਣਾਏ। ਗੁਰ ਸੰਗਤ ਦਰ ਮੰਗਲ ਗਾਏ। ਬੇਮੁਖ ਗਲ ਸੰਗਲ ਘੱਤ ਚਾਰ ਕੁੰਟ ਜਮਦੂਤਾਂ ਦੇ ਹੱਥ ਫੜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਖੇਲ ਕਰ ਚਰਨ ਬਿਆਸੋਂ ਪਾਰ ਟਿਕਾਏ। ਚਰਨ ਧਰੇ ਬਿਆਸੋਂ ਪਾਰ। ਮਾਝਾ ਦੇਸ ਹੋਏ ਖੁਆਰ। ਦਰ ਦਰ ਬਿਲਲਾਇਣ ਸਰਬ ਨਾਰੀ ਨਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਾਵੇ ਸਰਬ ਸਾਰ। ਮਾਝਾ ਦੇਸ ਗਿਆ ਹਰ। ਘਰ ਘਰ ਦਰ ਦਰ ਆਵੇ ਡਰ। ਨਾ ਕੋਈ ਦੀਸੇ ਨਾਰੀ ਨਰ। ਆਪਣਾ ਕੀਆ ਲੈਣ ਭਰ। ਮੇਟ ਮਿਟਾਏ ਰਾਮ ਦਾਸ ਤੇਰਾ ਸਾਚਾ ਸਰ। ਅੰਤਮ ਖੇਲ ਕਰਾਏ ਅਵਤਾਰ ਨਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਏ ਚਰਨ ਬਿਆਸੋਂ ਪਾਰ ਧਰ। ਪਾਰ ਬਿਆਸੋਂ ਚਰਨ ਟਿਕਾਏ। ਜੋਤ ਸਰੂਪੀ ਸ਼ਬਦ ਜਣਾਏ। ਸੱਤਰ ਲੱਖ ਪਠਾਣ ਉਠਾਏ। ਵਾਹੋ ਦਾਹੀ ਆਵਣ ਧਾਏ। ਕੋਇ ਨਾ ਮੋੜੇ ਮੋੜ ਮੁੜਾਏ। ਪ੍ਰਭ ਕਾ ਭਾਣਾ ਸਤਿ ਵਰਤਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਆਪਣੀ ਕਲ ਆਪ ਵਰਤਾਏ। ਪਾਰ ਬਿਆਸੋਂ ਹੋਏ ਵਾਸ। ਗੁਰ ਸੰਗਤ ਪ੍ਰਭ ਹੋਏ ਦਾਸ। ਏਕਾ ਜੋਤ ਕਰੇ ਪਰਕਾਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੀ ਰਾਸ। ਆਪਣੀ ਰਾਸ ਆਪੇ ਜਾਣੇ। ਆਪਣਾ ਵਕ਼ਤ ਆਪ ਪਛਾਣੇ। ਆਪੇ ਹੋਏ ਮਾਣ ਨਿਮਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਸਿਰ ਹੱਥ ਟਿਕਾਏ। ਸਾਧ ਸੰਗਤ ਸੰਗ ਰਲਾਏ। ਸਾਚੀ ਰੰਗਤ ਨਾਮ ਚੜ੍ਹਾਏ। ਅੰਗਦ ਅੰਗੀਕਾਰ ਆਪ ਹੋ ਜਾਏ। ਗੁਰਮੁਖ ਸਾਚੇ ਪ੍ਰਭ ਸਾਚਾ ਮੰਗ ਦਰਸ ਦਾਨ, ਸੋਹੰ ਭਿਛਿਆ ਸਾਚੀ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਸਤੂਆਣੇ ਚਰਨ ਟਿਕਾਏ। ਮਸਤੂਆਣੇ ਪ੍ਰਭ ਸਾਚਾ ਆ ਕੇ। ਜੋਤ ਸਰੂਪੀ ਜੋਤ ਜਗਾ ਕੇ। ਆਪਣਾ ਭੇਵ ਆਪ ਖੁਲ੍ਹਾ ਕੇ। ਸਿੰਘਾਸਣ ਬੈਠੇ ਡੇਰਾ ਲਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾ ਕੇ। ਸਿੰਘਾਸਣ ਸਿੰਘ ਰੂਪ ਸੁਹਾਵਣਾ। ਬੈਕੁੰਠ ਨਿਵਾਸਣ ਵਿਚ ਮਾਤ ਦੇ ਆਵਣਾ। ਪੁਰਖ ਅਬਿਨਾਸ਼ਣ ਜੋਤ ਸਰੂਪੀ ਜਾਮਾ ਪਾਵਣਾ। ਸਰਬ ਘਟ ਵਾਸਣ ਸਾਚਾ ਦਾਸਣ ਵਿਚ ਮਾਤ ਅਖਵਾਵਣਾ। ਸ੍ਰਿਸ਼ਟ ਸਬਾਈ ਸਦ ਬਿਨਾਸਣ ਪ੍ਰਭ ਆਪਣਾ ਹੁਕਮ ਵਰਤਾਵਣਾ। ਧੁੰਧੂਕਾਰ ਵਿਚ ਸੰਸਾਰ ਮਾਤ ਪਤਾਲ ਅਕਾਸ਼ਣ ਅਗਨ ਮੇਘ ਪ੍ਰਭ ਆਪ ਵਰਸਾਵਣਾ। ਜੋ ਜਨ ਜਪੇ ਸੋਹੰ ਸਵਾਸ ਸਵਾਸਣ ਨਿਹਕਲੰਕ ਚਰਨ ਲਗਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਭੇਵ ਮਸਤੂਆਣੇ ਜਾ ਖੁਲ੍ਹਾਵਣਾ। ਮਸਤੂਆਣੇ ਜੋਤ ਜਗਾਏ। ਦਿਵਸ ਰੈਣ ਇਕ ਰੰਗ ਸਮਾਏ। ਵਡ ਸੂਰਾ ਸਰਬੰਗ ਆਪ ਅਖਵਾਏ। ਸ਼ਬਦ ਸਰੂਪੀ ਕੀਆ ਜੰਗ, ਸ੍ਰਿਸ਼ਟ ਸਬਾਈ ਭੇੜ ਭਿੜਾਏ। ਆਪੇ ਵੇਖੇ ਆਪਣੇ ਰੰਗ, ਜੀਵ ਜੰਤ ਕੋਈ ਭੇਵ ਨਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਕਲ ਵਰਤਾਏ। ਸਿੰਘਾਸਣ ਪ੍ਰਭ ਜੋਤ ਧਰ। ਜਗਾਏ ਜੋਤ ਅਵਤਾਰ ਨਰ। ਆਤਮ ਹੰਕਾਰੀਆਂ ਦੁਸ਼ਟ ਦੁਰਾਚਾਰੀਆਂ ਦਰ ਆਵੇ ਡਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਮਸਤੂਆਣਾ ਚਾਰ ਵਰਨ ਖੁਲ੍ਹਾਵੇ ਸਾਚਾ ਦਰ। ਮਸਤੂਆਣਾ ਸਚ ਦਵਾਰਾ। ਨਿਹਕਲੰਕ ਲਏ ਅਵਤਾਰਾ। ਚਾਰ ਵਰਨ ਆਏ ਦਵਾਰਾ। ਸੋਹੰ ਦੇਵੇ ਨਾਮ ਅਧਾਰਾ। ਦੁਰਮਤ ਮਿਟਾਏ ਜਗਤ ਸੁਧਾਰਾ। ਪ੍ਰਭ ਅਬਿਨਾਸ਼ੀ ਪਾਵੇ ਸਾਰਾ। ਓਅੰ ਓਅੰ ਓਅੰ ਆਪ ਅਖਵਾਏ, ਜੋਤ ਸਰੂਪ ਨਿਹਕਲੰਕ ਨਰਾਇਣ ਨਰ ਅਵਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤ ਨਾ ਪਾਰਾਵਾਰਾ। ਸਿੰਘਾਸਣ ਪ੍ਰਭ ਡੇਰਾ ਲਾ। ਵਿਚ ਮਾਤ ਪ੍ਰਭ ਆਪਣੀ ਜੋਤ ਜਗਾ। ਪੰਜ ਪੰਜ ਗਜ਼ ਚੌਗਿਰਦ ਲੀਕ ਲਏ ਲਗਾ। ਕੋਈ ਵਿਰਲਾ ਸੰਤ ਫ਼ਕੀਰ ਚਰਨੀ ਡਿਗੇ ਆ। ਜੋ ਜਨ ਆਤਮ ਗਹਿਰ ਗੰਭੀਰ ਪ੍ਰਭ ਦੇਵੇ ਦਰ ਦੁਰਕਾ। ਏਕਾ ਜੋਤ ਅਗਨ ਲਗਾਏ ਤੀਰ ਅੰਤਮ ਭਸਮ ਦੇਵੇ ਕਰਾ। ਗੁਰਮੁਖ ਸਾਚੇ ਅੰਮ੍ਰਿਤ ਸਾਚਾ ਸੀਰ ਦੇਵੇ ਠੰਡ ਵਰਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਸਤੂਆਣੇ ਆਪਣਾ ਖੇਲ ਦਏ ਵਰਤਾ। ਮਸਤੂਆਣੇ ਕਰਮ ਕਮਾਵਣਾ। ਚਾਲੀ ਦਿਵਸ ਸ਼ਬਦ ਲਿਖਾਵਣਾ। ਦਿਵਸ ਰੈਣ ਇਕ ਕਰਾਵਣਾ। ਏਕਸ ਰੰਗ ਆਪ ਕਰਾਵਣਾ। ਗੁਰਮੁਖ ਸਾਚੇ ਸਤਿ ਸਤਿ ਸਤਿ ਵਿਚ ਸਮਾਵਣਾ। ਏਕਾ ਸਚ ਯਤ ਸ਼ਬਦ ਰਖਾਵਣਾ। ਏਕਾ ਸਾਚਾ ਸਤਿ ਸੋਹੰ ਰਸਨਾ ਗਾਵਣਾ। ਏਕਾ ਸਾਚੀ ਮਤਿ ਚਾਰ ਵਰਨ ਰਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਤਤ ਚਾਰ ਵਰਨ ਪ੍ਰਭ ਚਰਨ ਲਗਾਵਣਾ। ਏਕਾ ਰਸਨਾ ਸੋਹੰ ਸਾਚਾ ਕੱਤ, ਜਿਸ ਬੇੜਾ ਬੰਨ੍ਹ ਪਾਰ ਲਗਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਸਤੂਆਣੇ ਜੋਤ ਸਰੂਪੀ ਸਾਚਾ ਦੀਪ ਜਗਾਵਣਾ। ਸਾਚਾ ਸ਼ਬਦ ਲੇਖ ਲਿਖਾਰੀ। ਭਗਤ ਵਛਲ ਪ੍ਰਭ ਗਿਰਧਾਰੀ। ਅਛਲ ਅਛੱਲ ਨਾ ਕੋਈ ਪਾਵੇ ਸਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਅਚਰਜ ਖੇਲ ਅਪਾਰੀ। ਅਚਰਜ ਖੇਲ ਪਾਰਬ੍ਰਹਮ ਅਪਾਰ। ਆਪਣਾ ਰੰਗ ਕੀਆ ਕਰਤਾਰ। ਜੋਤ ਸਰੂਪੀ ਲਿਆ ਅਵਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰ ਇਕ ਸਚ ਦਰਬਾਰ। ਸਾਚਾ ਦਰ ਦਰਬਾਰ ਲਗਾਵਣਾ। ਮਸਤੂਆਣਾ ਧਾਮ ਸੁਹਾਵਣਾ। ਗੁਰਮੁਖ ਸਾਚੇ ਵਿਚ ਪ੍ਰਭ ਸਾਚੇ ਸਦ ਸਮਾਵਣਾ। ਦਿਵਸ ਰੈਣ ਰੈਣ ਦਿਵਸ ਚਾਲੀ ਇਕ ਕਰਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਜਾ ਰਾਣਾ ਬਾਂਹੋਂ ਪਕੜ ਉਠਾਵਣਾ। ਸਾਚਾ ਪ੍ਰਭ ਵਡ ਭਰਪੂਰਾ। ਦੇਵੇ ਸ਼ਬਦ ਅਨਹਦ ਤੂਰਾ। ਆਤਮ ਰਹੇ ਸਤਿ ਸਰੂਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਭਰਪੂਰਾ। ਸਰਬ ਕਲਾ ਆਪੇ ਭਰਪੂਰ। ਆਪ ਵਜਾਏ ਸ਼ਬਦ ਤੂਰ। ਪਕੜ ਉਠਾਏ ਰਾਜਾ ਸੰਗਰੂਰ। ਦਰਸ ਦਿਖਾਏ ਦਇਆ ਕਮਾਏ ਆਪ ਬਣਾਏ ਚਤੁਰ ਬੇਮੁਖ ਮੂੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਦਇਆ ਕਮਾਵੇ ਜੋਤ ਸਰੂਪੀ ਆਤਮ ਪਾਵੇ ਜੂੜ। ਜੋਤ ਸਰੂਪੀ ਆਤਮ ਖਿਚ। ਪਕੜ ਲਿਆਵੇ ਚਰਨ ਵਿਚ। ਅੰਮ੍ਰਿਤ ਆਤਮ ਦੇਵੇ ਸਿੰਚ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਹਿਰਦੇ ਵਿਚ। ਹਿਰਦੇ ਰਚਿਆ ਸਾਚਾ ਸੱਚਿਆ, ਬੇਮੁਖ ਮੱਚਿਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੜ੍ਹਾਏ ਸੋਹੰ ਭੱਠੀ ਭਾਂਡੇ ਕੱਚਿਆ। ਰਾਣਾ ਸੰਗਰੂਰ ਆਏ ਹਜ਼ੂਰ। ਟੁੱਟੇ ਗਰੂੂਰ ਕਿਰਪਾ ਕਰ ਸਰੂਰ। ਸ਼ਬਦ ਸਰੂਪੀ ਜੋਤ ਜਗਾ। ਆਪਣੀ ਸਰਨ ਲਏ ਲਗਾ। ਆਤਮ ਦੁਖ ਦਏ ਗਵਾ। ਏਕਾ ਸੁਖ ਦਏ ਉਪਜਾ। ਸੁਕੜੇ ਰੁੱਖ ਹਰੇ ਦਏ ਕਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਉਜਲ ਮੁਖੜਾ ਲਏ ਰਖਾ। ਰਾਣਾ ਸੰਗਰੂਰ ਪ੍ਰਭ ਦਰ ਆਏ। ਆਪਣੀ ਭੁਲ ਜਾਏ ਬਖ਼ਸ਼ਾਏ। ਸ਼ਬਦ ਸਾਰ ਸਾਚੀ ਪਾਏ। ਵਡ ਅਡੋਲ ਪ੍ਰਭ ਦਰਸ਼ਨ ਪਾਏ। ਪ੍ਰਭ ਸਾਚਾ ਸਦ ਅਤੋਲ ਸ੍ਰਿਸ਼ਟ ਸਬਾਈ ਜਾਏ ਤੁਲਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਨਾ ਕਲਜੁਗ ਭੁਲ ਪ੍ਰਭ ਦਰ ਆ ਕੇ। ਰਾਣਾ ਸੰਗਰੂਰ ਸਾਚਾ ਸਾਚੀ। ਆਪ ਬਣਾਏ ਸਾਚਾ ਰਾਥੀ। ਸਿੰਘ ਅਸਵਾਰੀ ਵਡ ਗਿਰ ਹਾਥੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਖੇਲ ਕਰਾਏ, ਕਰੇ ਕਰਾਏ ਆਪੇ ਦੇਖੇ ਦੇਖ ਦਿਖਾਏ, ਭਰਮ ਭੁਲੇਖੇ ਸ੍ਰਿਸ਼ਟ ਸਬਾਈ ਆਪ ਭੁਲਾਏ, ਗੁਰਮੁਖ ਸਾਚੇ ਲੇਖੇ ਆਪ ਲਗਾਏ ਤ੍ਰੈਲੋਕੀ ਨਾਥੀ। ਰਾਣਾ ਸੰਗਰੂਰ ਸੰਗ ਰਲ। ਸਾਧ ਸੰਗਤ ਨਾਲ ਚਲ। ਜਮਨ ਕਿਨਾਰਾ ਲੈਣ ਮਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਜੁਗੋ ਜੁਗ ਅਟੱਲ। ਜਮਨ ਕਿਨਾਰੇ ਪ੍ਰਭ ਸਾਚਾ ਆ ਕੇ। ਜੋਤ ਜਗਾਏ ਦਇਆ ਕਮਾ ਕੇ। ਸ਼ਬਦ ਸੁਣਾਏ ਜਨ ਭਗਤ ਉਠਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਧੁਨ ਉਪਜਾਏ ਸੋਹੰ ਨਾਦ ਵਜਾ ਕੇ। ਸੋਹੰ ਨਾਦ ਸਾਚੀ ਧੁਨਕਾਰਾ। ਚਾਰ ਕੁੰਟ ਕਰਾਏ ਜੈ ਜੈ ਜੈਕਾਰਾ। ਸਾਧਾਂ ਸੰਤਾਂ ਜੀਵਾਂ ਜੰਤਾਂ ਪ੍ਰਭ ਸਾਚਾ ਸੁਣੇ ਪੁਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਧਾਮ ਸੁਹਾਏ ਜਮਨ ਕਿਨਾਰਾ। ਜਮਨ ਕਿਨਾਰੇ ਜੋਤ ਗਿਰਧਾਰੇ ਲਏ ਅਵਤਾਰੇ, ਗੁਰਮੁਖ ਸਾਚਾ ਪਾਵੇ ਸਾਰੇ। ਆਵਣ ਚਲ ਨਿਹਕਲੰਕ ਦਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਭਰੇ ਸਰਬ ਭੰਡਾਰੇ। ਸਰਬ ਗੁਣਾਂ ਭਰਪੂਰ ਹਰਿ। ਆਤਮ ਸਹਿੰਸੇ ਦੂਰ ਕਰ। ਗੁਰਮੁਖ ਸਾਚੇ ਆਤਮ ਨੂਰੋ ਨੂਰ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਸੋਹੰ ਆਤਮ ਸਰੂਰ ਧਰ। ਸਾਧ ਸੰਤ ਦਰਸ਼ਨ ਪਾਏ। ਆਪ ਆਪਣੀ ਅਲਖ ਜਗਾਏ। ਕਲਜੁਗ ਸੋਏ ਜੀਵ ਆਪ ਉਠਾਏ। ਸੋਹੰ ਨਾਅਰਾ ਦੇਵੇ ਲਾ। ਜੀਵ ਜੰਤ ਦਏ ਸੁਣਾ। ਸਾਧਾਂ ਸੰਤਾਂ ਸੰਗ ਰਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤਾ ਆਏ ਜੋਤ ਪਰਗਟਾ। ਸਾਧ ਸੰਤ ਸ਼ਬਦ ਧੁਨਕਾਰ। ਸਾਧ ਸੰਤ ਰੰਗ ਕਰਤਾਰ। ਸਾਧ ਸੰਤ ਸਾਚਾ ਕਰਨ ਚਰਨ ਪਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦੇਵੇ ਤਾਰ। ਸਾਧ ਸੰਤ ਵਡਿਆਈ ਦੇ। ਆਪ ਰਖਾਵੇ ਆਪਣਾ ਨੇਂਹ। ਆਤਮ ਬਖ਼ਸ਼ੇ ਸਾਚਾ ਮੇਂਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਿਰਪਾ ਆਪ ਕਰੇ। ਜਮਨ ਕਿਨਾਰੇ ਡੇਰਾ ਲਾ ਕੇ। ਜੋਤ ਸਰੂਪੀ ਖੇਲ ਵਰਤਾ ਕੇ। ਵਾਲੀ ਹਿੰਦ ਪਕੜ ਉਠਾ ਕੇ। ਸਿੰਘ ਰੂਪ ਪ੍ਰਭ ਦਰਸ ਦਿਖਾ ਕੇ। ਸਾਵਲ ਸੁੰਦਰ ਕਾਹਨਾ ਕ੍ਰਿਸ਼ਨਾ ਨਿਹਕਲੰਕ ਅਖਵਾ ਕੇ। ਬਨ ਬਿੰਦਰਾ ਵਕ਼ਤ ਸੁਹਾਣਾ, ਸੁਰਪਤ ਰਾਜਾ ਇੰਦ ਸਰਨ ਲਗਾ ਕੇ। ਵਾਲੀ ਹਿੰਦ ਪ੍ਰਭ ਸਾਚਾ ਤੋੜੇ ਆਤਮ ਜਿੰਦਾ, ਜੋਤ ਸਰੂਪੀ ਦਰਸ ਦਿਖਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਵ ਖੁਲ੍ਹਾ ਕੇ। ਵਾਲੀ ਹਿੰਦ ਦਰਸ ਦਿਖਾਵਣਾ। ਬਾਂਹੋਂ ਪਕੜ ਪ੍ਰਭ ਆਪ ਉਠਾਵਣਾ। ਆਪ ਆਪਣਾ ਜੋਤ ਸਰੂਪੀ ਭੇਵ ਖੁਲ੍ਹਾਵਣਾ। ਵਡ ਵਡ ਭੂਪੀ ਸਤਿ ਸਰੂਪੀ ਬਿਨ ਰੰਗ ਰੂਪੀ ਆਪਣਾ ਤੇਜ ਵਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਸਰਨ ਲਗਾਵਣਾ। ਵਾਲੀ ਹਿੰਦ ਸਰਨ ਪ੍ਰਭ ਆਏ। ਆਪ ਆਪਣੀ ਭੁਲ ਬਖ਼ਸ਼ਾਏ। ਨਿਹਕਲੰਕ ਚਰਨ ਸੀਸ ਝੁਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸਾਚੀ ਜੋਤ ਜਗਾਏ। ਵਾਲੀ ਹਿੰਦ ਚਰਨ ਪਿਆਰ। ਆਤਮ ਜੋਤ ਹੋਏ ਉਜਿਆਰ। ਪ੍ਰਭ ਮਿਟਾਏ ਅੰਧ ਅੰਧਿਆਰ। ਆਪੇ ਢਾਹੇ ਜੀਵ ਕੰਧ ਆਪ ਵਿਚ ਘਰ ਆਪਣਾ ਦਰਸ ਦਿਖਾਏ ਜੋਤ ਸਰੂਪੀ ਆਪ ਮੁਰਾਰ। ਆਤਮ ਤ੍ਰਿਸ਼ਨਾ ਹਰਸ ਮਿਟਾਏ, ਨਿਹਕਲੰਕ ਨਰ ਅਵਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਧਾਰ। ਵਾਲੀ ਹਿੰਦ ਚਰਨ ਲੱਗ। ਆਪਣੀ ਆਪ ਬੁਝਾਵੇ ਅੱਗ। ਪ੍ਰਭ ਅਬਿਨਾਸ਼ੀ ਸਾਚਾ ਦਿਸੇ ਜੱਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਸ੍ਰਿਸ਼ਟ ਸਬਾਈ ਜਾਏ ਜਗ। ਵਾਲੀ ਹਿੰਦ ਚਰਨ ਦਵਾਰੇ। ਵਾਲੀ ਹਿੰਦ ਚਰਨ ਭਿਖਾਰੇ। ਵਾਲੀ ਹਿੰਦ ਸ਼ਬਦ ਅਧਾਰੇ। ਵਾਲੀ ਹਿੰਦ ਦੇਵੇ ਦਰਸ ਆਪ ਮੁਰਾਰੇ। ਵਾਲੀ ਹਿੰਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਕਰੇ ਰੁਸ਼ਨਾਏ ਅੰਧੇਰ ਮਿਟਾਏ ਬਹੱਤਰ ਨਾੜੇ। ਵਾਲੀ ਹਿੰਦ ਦਰਸ਼ਨ ਪਾ ਕੇ। ਆਪਣਾ ਭਰਮ ਸਰਬ ਮਿਟਾ ਕੇ। ਏਕਾ ਓਟ ਚਰਨ ਰਖਾ ਕੇ। ਸੋਹੰ ਚੋਟ ਆਤਮ ਲਾ ਕੇ। ਆਤਮ ਖੋਟ ਸਰਬ ਗਵਾ ਕੇ। ਕੋਟਨ ਕੋਟ ਪਾਪ ਲਹਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਦਇਆ ਕਮਾ ਕੇ ਆਪਣੀ ਸਰਨ ਲਗਾ ਕੇ। ਚਰਨ ਲਗਾਏ ਹੋਏ ਅਧੀਨਾ। ਬਖ਼ਸ਼ੇ ਪ੍ਰਭ ਵਡ ਪਰਬੀਨਾ। ਕਰੇ ਸ਼ਾਂਤ ਗੁਰਮੁਖ ਸੀਨਾ। ਸਰਬ ਸਹਾਈ ਦਾਨਾ ਬੀਨਾ। ਵਾਲੀ ਹਿੰਦ ਕਰਮ ਕਮਾਏ। ਪ੍ਰਭ ਅਬਿਨਾਸ਼ੀ ਸਰਨੀ ਆਏ। ਆਪਣੀ ਕਰਨੀ ਆਪਣੀ ਭਰਨੀ ਆਪਣੀ ਧਰਨੀ ਆਪਣੀ ਚਰਨੀ ਆਪ ਬਖ਼ਸ਼ਾਏ। ਸਾਚੀ ਸਰਨ ਨਿਹਕਲੰਕ ਦਿਸਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਮਾਰਗ ਲਾਏ। ਕਰੇ ਬੇਨੰਤੀ ਹੋਏ ਨਿਮਾਣਾ। ਆਪੇ ਬਖ਼ਸ਼ੇ ਬਾਲ ਅੰਞਾਣਾ। ਸਾਚਾ ਵਰਤੇ ਆਪਣਾ ਭਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਖ਼ਤੋਂ ਲਾਹੇ ਰਾਜਾ ਰਾਣਾ। ਸਾਚਾ ਕਰਮ ਆਪ ਕਰਾਏ। ਦਰ ਦਰਬਾਰ ਇਕ ਲਗਾਏ। ਵਡ ਸਿਕਦਾਰ ਆਪ ਅਖਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਸਾਚਾ ਬ੍ਰਹਮ ਆਪ ਚਲਾਏ। ਸਾਚਾ ਦਰ ਸਚ ਦਵਾਰਾ। ਸਾਚਾ ਕਰੇ ਆਪ ਵਿਹਾਰਾ। ਸਾਚਾ ਨਾਮ ਕਰੇ ਵਰਤਾਰਾ। ਚਾਰ ਵਰਨ ਪ੍ਰਭ ਭਰਮ ਨਿਵਾਰਾ। ਏਕਾ ਸਰਨ ਨਿਹਕਲੰਕ ਅਵਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਤੀਨ ਲੋਕ ਕਰਾਏ ਜੈ ਜੈ ਜੈਕਾਰਾ। ਸਚ ਦਰਬਾਰ ਆਪ ਲਗਾਵਣਾ। ਸਚਖੰਡ ਨਿਵਾਸੀ ਵਿਚ ਮਾਤ ਕਰਮ ਕਮਾਵਣਾ। ਸਿੰਘਾਸਣ ਬੈਠ ਜੋਤ ਸਰੂਪੀ ਸਾਚਾ ਦੀਪ ਜਗਾਵਣਾ। ਸੀਸ ਸਾਚੇ ਛਤਰ ਝੁਲਾਵਣਾ। ਬਿਨ ਰੰਗ ਰੂਪੀ ਨਿਹਕਲੰਕ ਗੁਰਮੁਖ ਸਾਚੇ ਵਿਚ ਸਮਾਵਣਾ। ਵਡ ਵਡ ਭੂਪਨ ਭੂਪੀ ਪ੍ਰਭ ਆਪਣੇ ਚਰਨ ਲਗਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਫ਼ੁਰਮਾਣ ਸਤਿਜੁਗ ਸਾਚੇ ਆਪੇ ਆਪ ਸੁਣਾਵਣਾ। ਸਾਚਾ ਦਰ ਦਰਬਾਰ ਲਗਾ ਕੇ। ਸਾਚਾ ਹੁਕਮ ਕਰਤਾਰ ਚਲਾ ਕੇ। ਸਾਚਾ ਵਿਹਾਰ ਜਗਤ ਧਰਾ ਕੇ। ਸਰਬ ਨਰ ਨਾਰ ਇਕ ਕਰਾ ਕੇ। ਇਕ ਉਧਾਰ ਨਿਹਕਲੰਕ ਚਰਨ ਰਖਾ ਕੇ। ਰਾਓ ਰੰਕ ਰੰਕ ਰਾਓ ਇਕ ਧਾਮ ਬਹਾ ਕੇ। ਰਾਜਾ ਰਾਣਾ ਰਾਣਾ ਰਾਜਾ ਤਖ਼ਤੋਂ ਲਾਹ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਏਕ ਜਗਦੀਸ, ਸ੍ਰਿਸ਼ਟ ਸਬਾਈ ਜਾਏ ਪੀਸ, ਕੋਈ ਨਾ ਕਰੇ ਪ੍ਰਭ ਦੀ ਰੀਸ, ਸਾਚਾ ਛਤਰ ਆਪਣੇ ਸੀਸ ਜਾਏ ਝੁਲਾ ਕੇ। ਏਕਾ ਛਤਰ ਝੁੱਲੇ ਸੀਸ। ਧਰੇ ਜੋਤ ਮਾਤ ਜਗਦੀਸ। ਭੇਵ ਮਿਟਾਏ ਬੀਸ ਇਕੀਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਸ੍ਰਿਸ਼ਟ ਸਬਾਈ ਦੀਸ। ਸਤਿਜੁਗ ਸਾਚਾ ਮਾਤ ਧਰਾਵਣਾ। ਦਰ ਦਰਬਾਰ ਪ੍ਰਭ ਦਿੱਲੀ ਸ਼ਹਿਰ ਲਗਾਵਣਾ। ਸਾਚੀ ਸਰਕਾਰ ਪ੍ਰਭ ਸਾਚੇ ਆਪ ਅਖਵਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਏਕਾ ਰੰਗ ਰੰਗਾਵਣਾ। ਸਤਿਜੁਗ ਤੇਰਾ ਸਾਚਾ ਦਰ। ਚਾਰ ਵਰਨ ਤੇਰੇ ਇਕ ਸੁਹਾਏ ਸਾਚੇ ਘਰ। ਨੀਚ ਊਚ ਊਚ ਨੀਚ ਸਭ ਗਏ ਹਰ। ਏਕਾ ਏਕ ਏਕ ਜੋਤ ਅਬਿਨਾਸ਼, ਜੋਤ ਪਰਗਟਾਏ ਅਵਤਾਰ ਨਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਜਪਾਏ ਸ੍ਰਿਸ਼ਟ ਸਬਾਈ ਘਰ ਘਰ। ਸੋਹੰ ਸ਼ਬਦ ਤੇਰਾ ਪਰਕਾਸ਼। ਕਲਜੁਗ ਮਾਇਆ ਹੋ ਜਾਏ ਵਿਨਾਸ। ਸਤਿਜੁਗ ਹੋਵੇ ਤੇਰਾ ਧਰਵਾਸ। ਆਤਮ ਮੈਲ ਪਾਪਾਂ ਧੋਵੇ ਪ੍ਰਭ ਅਬਿਨਾਸ਼। ਗੁਰਮੁਖ ਸਾਚਾ ਕਦੇ ਨਾ ਸੋਵੇ, ਪ੍ਰਭ ਹਿਰਦੇ ਰੱਖੇ ਵਾਸ। ਗੁਰਮੁਖ ਸਾਚਾ ਕਦੇ ਨਾ ਰੋਵੇ, ਰਸਨਾ ਜਪੇ ਸਵਾਸ ਸਵਾਸ। ਗੁਰਮੁਖ ਸਾਚਾ ਸਚ ਸਾਚਾ ਬੀਜ ਬੋਵੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਕਰਾਏ ਆਤਮ ਰਾਸ। ਦਰ ਦਰਬਾਰੀ ਆਪੇ ਆਪ। ਪੈਜ ਸਵਾਰੀ ਆਪੇ ਆਪ। ਸਤਿਜੁਗ ਤੇਰੀ ਸਿਕਦਾਰੀ ਪ੍ਰਭ ਸਾਚਾ ਰੱਖੇ ਆਪੇ ਆਪ। ਸ੍ਰਿਸ਼ਟ ਸਬਾਈ ਹੋਏ ਪਨਿਹਾਰੀ, ਸੋਹੰ ਸ਼ਬਦ ਤੇਰਾ ਚਲੇ ਸਾਚਾ ਜਾਪ। ਜਨ ਭਗਤਾਂ ਹੋਏ ਉਧਾਰੀ ਆਪੇ ਆਪ। ਆਪ ਉਤਾਰੇ ਕੋਟਨ ਪਾਪ। ਦਿਵਸ ਰੈਣ ਗੁਰਮੁਖ ਸਾਚੇ ਨਾਮ ਖੁਮਾਰੀ ਸੋਹੰ ਦੇਵੇ ਸਾਚਾ ਜਾਪ। ਸਾਚਾ ਸ਼ਬਦ ਸਾਚਾ ਅਧਾਰੀ ਮੇਲ ਮਿਲਾਵੇ ਆਪੇ ਆਪ। ਸ੍ਰਿਸ਼ਟ ਸਬਾਈ ਰਹੀ ਝੱਖ ਮਾਰੀ, ਸਰਬ ਭੁਲਾਏ ਆਪੇ ਆਪ। ਗੁਰਮੁਖ ਵਿਰਲਾ ਜਗਤ ਵਪਾਰੀ ਜਿਸ ਜਨ ਦਇਆ ਕਮਾਏ ਆਪੇ ਆਪ। ਗੁਰਸਿਖਾਂ ਕਰੇ ਜੋਤ ਅਕਾਰੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਆਪੇ ਆਪ। ਸਤਿਜੁਗ ਸਾਚੇ ਜਨਮ ਦਵਾਇਆ। ਮਾਤਲੋਕ ਪ੍ਰਭ ਆਪ ਟਿਕਾਇਆ। ਏਕਾ ਓਟ ਨਿਹਕਲੰਕ ਸਰਨਾਇਆ। ਸੋਹੰ ਚੋਟ ਸ਼ਬਦ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਕਰਮ ਕਮਾਇਆ। ਸਤਿਜੁਗ ਸਾਚਾ ਮਾਤ ਧਰ। ਕਿਰਪਾ ਆਪ ਗਿਰਧਾਰ ਕਰ। ਨਿਹਕਲੰਕ ਲਿਆ ਅਵਤਾਰ ਇਕ ਖੁਲ੍ਹਾਇਆ ਸਾਚਾ ਦਰ। ਇਕ ਰਖਾਇਆ ਸਾਚਾ ਘਰ। ਆਪੇ ਆਪ ਚਲ ਆਇਆ ਪ੍ਰਭ ਸਾਚਾ ਹਰਿ। ਕਲਜੁਗ ਜੀਵਾਂ ਪਾਈ ਮਾਇਆ ਨਾ ਦੀਸੇ ਸਾਚਾ ਦਰ। ਗੁਰਮੁਖ ਸਾਚੇ ਪ੍ਰਭ ਸਾਚੇ ਦੀ ਛਤਰ ਛਾਇਆ ਚਰਨ ਆਏ ਪਾਇਣ ਵਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਧਰ, ਗੁਰਮੁਖ ਸਾਚੇ ਸਾਚਾ ਦੇਵੇ ਵਰ। ਵਰ ਘਰ ਪ੍ਰਭ ਸਾਚੇ ਦੀਆ। ਆਤਮ ਜੋਤ ਜਗਾਈ, ਆਪ ਰਖਾਈ ਸਾਚੀ ਨੀਆ। ਸਾਚੇ ਘਰ ਵੱਜੇ ਵਧਾਈ, ਆਪ ਬਿਜਾਏ ਸੋਹੰ ਸਾਚਾ ਬੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਜੇਹਾ ਕੀਆ। ਕਲਜੁਗ ਜੀਵ ਵੇਲਾ ਅੰਤ। ਕਲਜੁਗ ਜੀਵ ਆਪ ਪਛਾਣ ਸਾਚਾ ਕੰਤ। ਕਲਜੁਗ ਜੀਵ ਮਾਇਆ ਪਾਏ ਜਗਤ ਬੇਅੰਤ। ਕਲਜੁਗ ਜੀਵ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਏ ਏਕਾ ਆਦਿਨ ਅੰਤ। ਕਲਜੁਗ ਜੀਵ ਵੇਲਾ ਵੇਖ। ਕਲਜੁਗ ਜੀਵ ਜੋਤ ਸਰੂਪੀ ਕੀਆ ਭੇਖ। ਕਲਜੁਗ ਜੀਵ ਆਪ ਲਿਖਾਏ ਆਪਣੇ ਸਾਚੇ ਲੇਖ। ਕਲਜੁਗ ਜੀਵ ਪ੍ਰਭ ਅਬਿਨਾਸ਼ੀ ਆਪ ਮਿਟਾਏ ਬਿਧਨਾ ਲਿਖੀ ਰੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਜੋਤ ਪਰਗਟਾਏ ਨੇਤਰ ਪੇਖ। ਕਲਜੁਗ ਜੀਵ ਅੰਧ ਅੰਧਿਆਨੇ। ਕਲਜੁਗ ਜੀਵ ਆਤਮ ਅਭਿਮਾਨੇ। ਕਲਜੁਗ ਜੀਵ ਨਾ ਭੁਲ ਨਿਧਾਨੇ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਈ ਵਿਸ਼ਨੂੰ ਭਗਵਾਨੇ। ਕਲਜੁਗ ਜੀਵ ਉਠ ਜਾਗ। ਕਲਜੁਗ ਜੀਵ ਸੁਣ ਰਾਗ। ਕਲਜੁਗ ਜੀਵ ਚਰਨ ਲਾਗ। ਕਲਜੁਗ ਜੀਵ ਕਿਉਂ ਮਾੜੇ ਹੋਏ ਭਾਗ। ਕਲਜੁਗ ਜੀਵ ਪ੍ਰਭ ਅਬਿਨਾਸ਼ੀ ਆਪੇ ਆਪਣਾ ਕੀਆ ਸਾਂਗ। ਕਲਜੁਗ ਜੀਵ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਰ ਦਰਸ ਆਤਮ ਬੁਝਾ ਆਗ। ਕਲਜੁਗ ਜੀਵ ਪ੍ਰਭ ਚਰਨ ਦਵਾਰ। ਕਲਜੁਗ ਜੀਵ ਪ੍ਰਭ ਪਾਵੇ ਸਾਰ। ਕਲਜੁਗ ਜੀਵ ਨਾ ਭੁਲ ਗਵਾਰ। ਕਲਜੁਗ ਜੀਵ ਮਦਿਰਾ ਮਾਸ ਛੱਡ ਆਹਾਰ। ਕਲਜੁਗ ਜੀਵ ਸੋਹੰ ਦੇਵੇ ਪ੍ਰਭ ਸ਼ਬਦ ਆਧਾਰ। ਕਲਜੁਗ ਜੀਵ ਆਤਮ ਕਰੇ ਜੋਤ ਉਜਿਆਰ। ਕਲਜੁਗ ਜੀਵ ਏਕਾ ਦਿਸੇ ਰੰਗ ਕਰਤਾਰ। ਕਲਜੁਗ ਜੀਵ ਹਿਰਦੇ ਵਸੇ ਪ੍ਰਭ ਅਪਾਰ। ਕਲਜੁਗ ਜੀਵ ਰਾਹ ਸਾਚਾ ਦੱਸੇ, ਆਪਣੀ ਕਿਰਪਾ ਧਾਰ। ਕਲਜੁਗ ਜੀਵ ਏਕਾ ਏਕ ਨਿਹਕਲੰਕ ਚਰਨ ਪਿਆਰ। ਕਲਜੁਗ ਜੀਵ ਪ੍ਰਭ ਸਾਚਾ ਦੇਵੇ ਮੋਖ ਦਵਾਰ। ਕਲਜੁਗ ਜੀਵ ਪ੍ਰਭ ਸਾਚਾ ਦੇਵੇ ਦੁਖ ਨਿਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਪਤਤ ਪਾਪੀਆਂ ਜਾਏ ਤਾਰ। ਪਤਤ ਪਾਪੀ ਆਇਣ ਦਰ। ਪ੍ਰਭ ਅਬਿਨਾਸ਼ੀ ਸਰਨ ਜਾਇਣ ਪੜ। ਕੋਟਨ ਕੋਟ ਪ੍ਰਭ ਸਾਚਾ ਪਾਪ ਜਾਏ ਹਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰ ਦਰਬਾਰ ਏਕਾ ਏਕ ਸਾਚਾ ਹਰਿ। ਸਾਚਾ ਹਰਿ ਹਰਿਆਵਲਾ। ਸ੍ਰਿਸ਼ਟ ਸਬਾਈ ਹੋਈ ਬਾਵਲਾ। ਗੁਰਮੁਖ ਵਿਰਲਾ ਪ੍ਰਭ ਸਾਚੇ ਰੰਗ ਮਾਵਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਜੋਤ ਪਰਗਟਾਈ ਵਿਚ ਮਾਤ ਉਪਰ ਧਾਵਲਾ। ਉਪਰ ਧਵਲ ਜੋਤ ਧਰ। ਮਾਤਲੋਕ ਆਏ ਅਵਤਾਰ ਨਰ। ਸਚਖੰਡ ਬਣਾਇਆ ਸਾਚਾ ਦਰ। ਵਿਚ ਵਰਭੰਡ ਸਮਾਇਆ ਜੋਤ ਸਰੂਪੀ ਭੇਖ ਕਰ। ਸ੍ਰਿਸ਼ਟ ਸਬਾਈ ਰੰਡ ਕਰਾਇਆ ਭਰਮ ਭੁਲੇਖਾ ਇਕ ਰਖਾਇਆ ਸ੍ਰਿਸ਼ਟ ਸਬਾਈ ਰੰਡ ਕਰ। ਖੰਡ ਖੰਡ ਕਰ ਸੋਹੰ ਡੰਡਾ ਸਿਰ ਲਗਾਇਆ, ਆਪ ਆਪਣੀ ਵੰਡ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਡੰਡਾ ਆਪ ਉਠਾਇਆ ਜੋਤ ਵਰਭੰਡ ਧਰ। ਆਪ ਉਠਾਇਆ ਲਗਾਇਆ ਸੋਹੰ ਖੰਡਾ। ਸ੍ਰਿਸ਼ਟ ਸਬਾਈ ਆਪ ਤੁਲਾਇਆ ਆਪ ਲਗਾਇਆ ਸਾਚਾ ਕੰਡਾ। ਸ੍ਰਿਸ਼ਟ ਸਬਾਈ ਆਪ ਭੁਲਾਇਆ ਮਦਿਰਾ ਮਾਸ ਮੁਖ ਲਗਾਇਆ ਆਤਮ ਹੋਈ ਘਮੰਡਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲਜੁਗ ਪਰਗਟ ਜੋਤ ਆਪੇ ਚੰਡ ਪਰਚੰਡਾ। ਚੰਡ ਪਰਚੰਡ ਵਿਚ ਵਰਭੰਡ ਸਰਬ ਨਵਖੰਡ। ਮਾਰੇ ਡੰਡ ਚਾਰ ਕੁੰਟ ਦੀਸੇ ਰੰਡ। ਬੇਮੁਖਾਂ ਅੰਤ ਆਈ ਕੰਡ। ਆਤਮ ਪੀਚੀ ਝੂਠੀ ਗੰਢ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਖੰਡ ਖੰਡ। ਪਾਰਬ੍ਰਹਮ ਤੇਰੀ ਅਚਰਜ ਮਾਇਆ, ਜੋਤ ਸਰੂਪੀ ਜਾਮਾ ਪਾਇਆ। ਪਾਰਬ੍ਰਹਮ ਤੇਰੀ ਅਚਰਜ ਮਾਇਆ, ਆਪਣੇ ਭਾਣੇ ਵਿਚ ਸਮਾਇਆ। ਪਾਰਬ੍ਰਹਮ ਤੇਰੀ ਅਚਰਜ ਮਾਇਆ, ਬਿਨ ਵੰਞ ਮੁਹਾਣੇ ਜਗਤ ਤਰਾਇਆ। ਪਾਰਬ੍ਰਹਮ ਤੇਰੀ ਅਚਰਜ ਮਾਇਆ, ਵਡ ਵਡ ਸੁਘੜ ਸਿਆਣੇ ਆਪ ਭੁਲਾਇਆ। ਪਾਰਬ੍ਰਹਮ ਤੇਰੀ ਅਚਰਜ ਮਾਇਆ, ਆਪ ਆਪਣੇ ਵਿਚ ਸਮਾਇਆ। ਪਾਰਬ੍ਰਹਮ ਤੇਰੀ ਅਚਰਜ ਮਾਇਆ, ਖਾਣੀਆਂ ਬਾਣੀਆਂ ਭੇਵ ਨਾ ਪਾਇਆ। ਪਾਰਬ੍ਰਹਮ ਤੇਰੀ ਅਚਰਜ ਮਾਇਆ, ਤਤ ਪੰਚਮ ਤੇਰਾ ਭੇਵ ਨਾ ਪਾਇਆ। ਪਾਰਬ੍ਰਹਮ ਤੇਰੀ ਅਚਰਜ ਮਾਇਆ, ਗੁਰਮੁਖ ਸਾਚੇ ਸੇਵਨਾ ਸੋਹੰ ਸਵਾਸ ਚਲਾਇਆ। ਪਾਰਬ੍ਰਹਮ ਤੇਰੀ ਅਚਰਜ ਮਾਇਆ, ਗੁਰਮੁਖ ਵਿਰਲਾ ਪੇਖੇ ਤੀਜੇ ਨੈਣਾਂ ਬੇਮੁਖਾਂ ਦਿਸ ਨਾ ਆਇਆ। ਪਾਰਬ੍ਰਹਮ ਤੇਰੀ ਅਚਰਜ ਮਾਇਆ, ਕਲਜੁਗ ਜੀਵ ਰੁੜ੍ਹਾਏ ਵਹਿੰਦੇ ਵਹਿਣਾ ਨਾ ਕੋਈ ਛੁਡਾਇਆ। ਪਾਰਬ੍ਰਹਮ ਤੇਰੀ ਅਚਰਜ ਮਾਇਆ, ਆਪੇ ਲਵੇ ਲਹਿਣਾ ਦੇਣਾ, ਵਿਚ ਵਿਚੋਲਾ ਆਪ ਅਖਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਕਲ ਜਾਮਾ ਪਾਇਆ। ਪਾਰਬ੍ਰਹਮ ਤੇਰੀ ਅਚਰਜ ਮਾਇਆ, ਝੂਠੇ ਧੰਦੇ ਸਰਬ ਭੁਲਾਇਆ। ਪਾਰਬ੍ਰਹਮ ਤੇਰੀ ਅਚਰਜ ਮਾਇਆ, ਅੰਧੇ ਜੀਵ ਕਰਾਇਆ। ਪਾਰਬ੍ਰਹਮ ਤੇਰੀ ਅਚਰਜ ਮਾਇਆ, ਰਸਨਾ ਗੰਦੇ ਮਦਿਰਾ ਮਾਸ ਮੁਖ ਰਖਾਇਆ। ਪਾਰਬ੍ਰਹਮ ਤੇਰੀ ਅਚਰਜ ਮਾਇਆ, ਕਲਜੁਗ ਜੀਵ ਹੋਏ ਭਾਗ ਮੰਦੇ, ਪ੍ਰਭ ਅਬਿਨਾਸ਼ੀ ਦਿਸ ਨਾ ਆਇਆ। ਪਾਰਬ੍ਰਹਮ ਤੇਰੀ ਅਚਰਜ ਮਾਇਆ, ਗੁਰਮੁਖ ਰੰਦਾਏ ਸੋਹੰ ਸਾਚੇ ਰੰਦੇ, ਪਾਪਣ ਪਾਪ ਆਪ ਲੁਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਜਾਮ ਆਪ ਪਿਲਾਇਆ। ਸੋਹੰ ਬੀਓ, ਜੁਗੋ ਜੁਗ ਜਗਤ ਵਿਚ ਜੀਓ, ਆਪਣਾ ਆਪ ਗੁਰਮੁਖ ਸਾਚੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੋ ਸਚ ਰਸ ਮੁਖ ਪੀਓ। ਸਾਚਾ ਪ੍ਰਭ ਸਚ ਦਵਾਰ। ਪ੍ਰਭ ਸਾਚੇ ਦੇ ਭਰੇ ਭੰਡਾਰ। ਕੋਟਨ ਕੋਟ ਖੜੇ ਦਵਾਰ। ਅਖੁੱਟ ਅਤੁਲ ਨਿਹਕਲੰਕ ਤੇਰਾ ਦਰਬਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖਾਲੀ ਭਰੇ ਭੰਡਾਰ। ਪਾਰਬ੍ਰਹਮ ਤੇਰੀ ਅਚਰਜ ਮਾਇਆ, ਗੁਰਮੁਖ ਸਾਚੇ ਵਿਚ ਸਮਾਇਆ। ਪਾਰਬ੍ਰਹਮ ਤੇਰੀ ਅਚਰਜ ਮਾਇਆ, ਆਪ ਆਪਣਾ ਵਿਚ ਛੁਪਾਇਆ। ਪਾਰਬ੍ਰਹਮ ਤੇਰੀ ਅਚਰਜ ਮਾਇਆ, ਅੰਗ ਸੰਗ ਸੰਗ ਅੰਗ ਰੰਗ ਰੰਗ ਗੁਰਸਿਖ ਚੜ੍ਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਭੰਗ ਕਰਾਇਆ। ਆਪੇ ਰੰਗ ਸਦਾ ਇਕ ਰੰਗਾ। ਆਪੇ ਸੰਗ ਸਦਾ ਇਕ ਸੰਗਾ। ਸਾਚਾ ਦਰਸ ਦਾਨ ਪ੍ਰਭ ਦਰ ਮੰਗਾ। ਪ੍ਰਭ ਦੇਵੇ ਵਡ ਸੂਰਾ ਸਰਬੰਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਦਾ ਸਦਾ ਤੇਰੇ ਅੰਗ ਸੰਗਾ। ਅੰਗ ਸੰਗ ਸਦਾ ਸਹਾਈ। ਸਾਚੀ ਦਾਤ ਪ੍ਰਭ ਦਰ ਮੰਗ, ਪ੍ਰਭ ਦੇਵੇ ਜਗਤ ਵਡਿਆਈ। ਆਤਮ ਕੱਟੇ ਭੁੱਖ ਨੰਗ, ਸੋਹੰ ਵਸਤ ਝੋਲੀ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਰਥ ਦੇ ਚੜ੍ਹਾਈ। ਆਤਮ ਰਥ ਸਚ ਸੰਤੋਖ। ਆਪੇ ਦੇਵੇ ਗੁਰਮੁਖ ਮੋਖ। ਕਰ ਦਰਸ ਉਤਰੇ ਭੂਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਚਿੰਤ ਮਿਟਾਏ ਇਕ ਉਪਜਾਏ ਸਾਚਾ ਸੂਖ। ਦਰਸ ਕਰ ਪ੍ਰਭ ਦਰਬਾਰ। ਪ੍ਰਭ ਅਬਿਨਾਸ਼ੀ ਦੇਵੇ ਤਾਰ। ਆਤਮ ਉਦਾਸੀ ਦੇਵੇ ਨਿਵਾਰ। ਸਰਬ ਘਟ ਵਾਸੀ ਆਪਣੀ ਕਿਰਪਾ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਅਭਿਮਾਨੀਆਂ ਅੰਧ ਅਗਿਆਨੀਆਂ ਆਪੇ ਪਾਵੇ ਸਾਰ। ਆਪੇ ਆਪ ਪਾਵੇ ਸਾਰਾ। ਆਪੇ ਦੇਵੇ ਨਾਮ ਅਧਾਰਾ। ਆਪੇ ਲੇਵੇ ਜੀਵ ਜੰਤ ਸਰਬ ਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਕਿਰਪਾ ਕਰ ਖੋਲ੍ਹੇ ਦਸਮ ਦਵਾਰਾ। ਆਤਮ ਦਵਾਰ ਆਪ ਖੁਲ੍ਹਾਏ। ਅੰਮ੍ਰਿਤ ਫੁਹਾਰ ਮੁਖ ਕਵਲ ਚੁਆਏ। ਜੋਤ ਅਕਾਰ ਇਕ ਹੋ ਜਾਏ। ਕਿਰਪਾ ਕਰ ਕਰਤਾਰ, ਕਵਲ ਨਾਭ ਉਲਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸਾਚਾ ਦੀਪ ਜਗਾਏ। ਸਾਚਾ ਦੀਪਕ ਆਪ ਜਗਈਆ। ਆਪ ਚੜ੍ਹਾਏ ਸਾਚੀ ਨਈਆ। ਚਾਰ ਵਰਨ ਕਰਾਏ ਏਕਾ ਭੈਣਾਂ ਭਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਨਾਮ ਜਪਈਆ। ਸੋਹੰ ਸਾਚਾ ਸਾਚੀ ਧਾਰਾ। ਸੋਹੰ ਚਲੇ ਵਿਚ ਸੰਸਾਰਾ। ਗੁਰਮੁਖ ਸਾਚਾ ਰਸਨਾ ਜਪ, ਆਤਮ ਰਸ ਪੀਵ ਵਿਚ ਮਾਤ ਦੇ ਪਲੇ, ਆਤਮ ਜੋਤ ਜਗਾਵੇ ਦੀਵ ਗਿਰਧਾਰਾ। ਪ੍ਰਭ ਅਬਿਨਾਸ਼ੀ ਆਦਿ ਅੰਤ ਬੇੜਾ ਬੰਨ੍ਹੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਧਾਰੇ, ਦਰ ਘਰ ਆਏ ਕਾਜ ਸਵਾਰੇ, ਜਿਉਂ ਮਾਲ ਚਰਾਏ ਧੰਨੇ ਜੋਤ ਨਿਰੰਕਾਰਾ। ਰੈਣ ਸੁਹਾਈ ਭਿੰਨੜੀ ਪ੍ਰਭ ਦਇਆ ਧਾਰੀ। ਰੈਣ ਸੁਹਾਈ ਭਿੰਨੜੀ ਘਰ ਆਏ ਗਿਰਧਾਰੀ। ਰੈਣ ਸੁਹਾਈ ਭਿੰਨੜੀ ਦਰਸ ਭਏ ਕ੍ਰਿਸ਼ਨ ਮੁਰਾਰੀ। ਰੈਣ ਸੁਹਾਏ ਭਿੰਨੜੀ ਨਿਹਕਲੰਕ ਲਏ ਅਵਤਾਰੀ। ਰੈਣ ਸੁਹਾਏ ਭਿੰਨੜੀ ਵਿਚ ਮਾਤਲੋਕ ਹੋਏ ਉਜਿਆਰੀ। ਰੈਣ ਸੁਹਾਈ ਭਿੰਨੜੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਆਪੇ ਆਪ ਨਿਰੰਕਾਰੀ। ਰੈਣ ਸੁਹਾਏ ਭਿੰਨੜੀ ਪ੍ਰਭ ਕਿਰਪਾ ਨਿਧ। ਰੈਣ ਸੁਹਾਏ ਭਿੰਨੜੀ ਪ੍ਰਭ ਕਾਰਜ ਕੀਨੇ ਸਿੱਧ। ਰੈਣ ਸੁਹਾਏ ਭਿੰਨੜੀ ਪ੍ਰਭ ਆਪ ਲਿਖਾਵੇ ਪ੍ਰਭ ਮਿਲਣ ਦੀ ਸਾਚੀ ਬਿਧ। ਰੈਣ ਸੁਹਾਏ ਭਿੰਨੜੀ ਸੋਹੰ ਸ਼ਬਦ ਗੁਰਮੁਖ ਸਾਚੇ ਆਤਮ ਜਾਏ ਵਿਧ। ਰੈਣ ਸੁਹਾਏ ਭਿੰਨੜੀ, ਸੋਹੰ ਗਾਓ ਘਰ ਸਾਚੇ ਪ੍ਰਭ ਉਪਜਾਏ ਨੌਂ ਨਿਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਆਪਣੇ ਆਪ ਰਖਾਵੇ ਸਾਚੀ ਸਿੱਧ। ਸਾਚਾ ਨਾਮ ਰਸ ਪ੍ਰਭ ਦਰ ਪੀਵ। ਆਤਮ ਬੁਝੀ ਫੇਰ ਜਗਾਏ ਦੀਵ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਲਿਖਾਏ ਸਾਚੀ ਬਿਧ। ਭਿੰਨੜੀ ਰੈਨੜੀਏ ਤੇਰਾ ਵਕ਼ਤ ਨਿਰਾਲਾ। ਭਿੰਨੀ ਰੈਨੜੀਏ ਮਾਤ ਜੋਤ ਜਗਾਏ ਗੁਰ ਗੋਪਾਲਾ। ਭਿੰਨੜੀ ਰੈਨੜੀਏ ਗੁਰਮੁਖ ਸਾਚੇ ਹੋਏ ਪ੍ਰਭ ਆਪ ਰਖਵਾਲਾ। ਭਿੰਨੀ ਰੈਨੜੀਏ ਸੋਹੰ ਸਾਚਾ ਆਤਮ ਦੇਵੇ ਪ੍ਰਭ ਸਾਚੀ ਮਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਦੇਵੇ ਚਾਰ ਵਰਨ ਸੁਖਾਲਾ। ਭਿੰਨੀ ਰੈਨੜੀਏ ਤੇਰਾ ਵਕ਼ਤ ਮਜੀਠਲਾ। ਭਿੰਨੀ ਰੈਨੜੀਏ ਪ੍ਰਭ ਆਇਆ ਘਰ ਬੀਠਲਾ। ਭਿੰਨੀ ਰੈਨੜੀਏ ਪ੍ਰਭ ਸਾਚਾ ਗੁਰਮੁਖ ਸਾਚੇ ਡੀਠੜਾ। ਭਿੰਨੀ ਰੈਨੜੀਏ ਪ੍ਰਭ ਸਾਚਾ ਰੰਗ ਰੰਗਾਏ ਗੁਰਮੁਖ ਸਾਚੇ ਆਤਮ ਮਜੀਠੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਸਦ ਸਦ ਗਾਏ, ਆਪਣੀ ਚਿੰਤ ਮਿਟਾਏ ਪ੍ਰਭ ਸਾਚਾ ਸਦ ਭੈ ਭੀਤਲਾ। ਭਿੰਨੀ ਰੈਨੜੀਏ ਤੇਰਾ ਵਕ਼ਤ ਸੁਹੰਜਣਾ। ਭਿੰਨੀ ਰੈਨੜੀਏ ਜੋਤ ਜਗਾਏ ਜਗਤ ਨਿਰੰਜਣਾ। ਭਿੰਨੀ ਰੈਨੜੀਏ ਗੁਰਮੁਖਾਂ ਦੇਵੇ ਚਰਨ ਧੂੜ ਪ੍ਰਭ ਸਾਚਾ ਸਚ ਮੱਜਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਅਖਵਾਏ ਸਾਚਾ ਸਾਕ ਸੈਣ ਸੱਜਣਾ। ਭਿੰਨੀ ਰੈਨੜੀਏ ਤੇਰਾ ਏਕਾ ਨੂਰ। ਭਿੰਨੀ ਰੈਨੜੀਏ ਪ੍ਰਭ ਸਾਚਾ ਕਿਰਪਾ ਕਰ ਗੁਰਸਿਖਾਂ ਦੇਵੇ ਚਰਨ ਧੂੜ। ਭਿੰਨੀ ਰੈਨੜੀਏ ਗੁਰਮੁਖ ਸਾਚੇ ਪ੍ਰਭ ਏਕਾ ਦੇਵੇ ਸਤਿ ਸਰੂਰ। ਭਿੰਨੀ ਰੈਨੜੀਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਜ ਘਰ ਵਾਸੀ ਨਿਜ ਘਰ ਵਸੇ ਬੇਮੁਖਾਂ ਦਿਸੇ ਦੂਰ। ਭਿੰਨੀ ਰੈਨੜੀਏ ਤੇਰੀ ਉਤਮ ਜ਼ਾਤਾ। ਭਿੰਨੀ ਰੈਨੜੀਏ ਪ੍ਰਭ ਸਚ ਪਛਾਤਾ। ਭਿੰਨੀ ਰੈਨੜੀਏ ਤੇਰਾ ਜਗਤ ਸਾਚਾ ਨਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਭਗਤ ਵਡਿਆਏ ਨਾਉਂ ਰਖਾਏ, ਨਾ ਕੋਈ ਮੇਟੇ ਮੇਟ ਮਿਟਾਏ, ਆਪਣੇ ਰੰਗ ਸਚ ਰੰਗਾਏ ਪੁਰਖ ਬਿਧਾਤਾ। ਆਪ ਕੀਆ, ਪਾਰ ਕੀਆ, ਜਗਤ ਵਿਹਾਰ ਕੀਆ, ਭਗਤ ਉਧਾਰ ਕੀਆ, ਆਪ ਰਖਾਈ ਸਾਚੀ ਨੀਆ, ਸਤਿਜੁਗ ਸਾਚਾ ਸਾਚਾ ਬੀਆ। ਗੁਰਮੁਖ ਜੋਤ ਜਗਾਇਆ ਦੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਮਾਤ ਵਿਚ ਕੀਆ। ਗੁਰਮੁਖ ਸਿੰਘ ਪ੍ਰਭ ਦਇਆ ਕਮਾਏ। ਜਨਮ ਮਰਨ ਗੇੜ ਚੁਕਾਏ। ਪਸੂ ਪਰੇਤੋਂ ਦੇਵ ਬਣਾਏ ਆਪ ਆਪਣੀ ਸੇਵ ਲਗਾਏ। ਮਾਨਸ ਜਨਮ ਵਿਚ ਮਾਤ ਦਵਾਏ। ਮਾਤ ਗਰਭ ਤੋਂ ਬਾਹਰ ਕਢਾਏ। ਸਤਿ ਸੰਤੋਖੀ ਜੀਵ ਪ੍ਰਭ ਆਪ ਉਪਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਵਿਚ ਜੋਤ ਟਿਕਾਏ। ਆਪਣੀ ਜੋਤ ਜੀਵ ਧਰਾਏ। ਸਾਚਾ ਪ੍ਰਭ ਵਿਚ ਨਿਵਾਸ ਮਾਤ ਰਖਾਏ। ਗੁਰਮੁਖ ਸਾਚੇ ਕੀਨੇ ਵਸ ਏਕਾ ਨਾਮ ਜਪਾਏ। ਆਤਮ ਰੱਖੇ ਸਦ ਹੀ ਵਾਸ, ਆਪ ਆਪਣੀ ਸਰਨ ਲਗਾਏ। ਸੋਹੰ ਚਲੇ ਰਸਨ ਸਵਾਸ ਸਵਾਸ, ਗੁਣਵੰਤ ਗੁਣ ਕਹਿਣ ਨਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਬੰਦ ਖੁਲਾਸ, ਪਿਛਲਾ ਲੇਖਾ ਦੇ ਚੁਕਾਏ। ਲਹਿਣਾ ਦੇਣਾ ਆਪ ਚੁਕਾਇਆ। ਪੇਖ ਨੈਣਾਂ ਪ੍ਰਭ ਸਾਚਾ ਧਰਮ ਧਰਾਇਆ। ਸੱਂਜਣ ਸਾਕ ਸੈਣਾਂ ਸਰਬ ਛੁਡਾਇਆ। ਧੀਆਂ ਪੁਤਰ ਭਾਈ ਭੈਣਾਂ ਕੋਈ ਨੇੜ ਨਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਗੇੜ ਚਲਾਇਆ। ਆਪ ਆਪਣਾ ਗੇੜ ਚਲਾਏ। ਲੱਖ ਚੁਰਾਸੀ ਵਿਚ ਫਿਰਾਏ। ਮਾਨਸ ਜਨਮ ਫਿਰ ਹੱਥ ਨਾ ਆਏ। ਵੇਲਾ ਅੰਤ ਜੀਵ ਪਛਤਾਏ। ਪ੍ਰਭ ਸਾਚਾ ਪਰਖੇ ਨੀਤ ਵੇਲੇ ਅੰਤ ਦੇ ਸਜਾਏ। ਜੋ ਜਨ ਰੱਖੇ ਚਰਨ ਪ੍ਰੀਤ, ਪ੍ਰਭ ਸਾਚਾ ਸਾਚੇ ਧਾਮ ਦਏ ਬਹਾਏ। ਪ੍ਰਭ ਸਾਚੇ ਗੁਰਮੁਖ ਕਾਇਆ ਕੀਨੀ ਸੀਤ, ਆਤਮ ਤ੍ਰਿਖਾ ਪ੍ਰਭ ਆਪ ਮਿਟਾਏ। ਸਰਬਜੀਤ ਸਦਾ ਜਗ ਜੀਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਦਰਸ ਦਿਖਾਏ। ਦੇਵੇ ਦਰਸ ਥਿਰ ਘਰ ਵਾਸਾ। ਗੁਰਮੁਖ ਸਾਚੇ ਪ੍ਰਭ ਸਾਚਾ ਦੇਵੇ ਆਤਮ ਭਰਵਾਸਾ। ਕਰ ਦਰਸ ਮਿਟਾਏ ਹਰਸ ਆਤਮ ਦੁਖੜਾ ਸਰਬ ਨਾਸਾ। ਕਰ ਤਰਸ ਅੰਮ੍ਰਿਤ ਮੇਘ ਬਰਸ ਆਤਮ ਹਰਿ ਹਰਿਆਵਲਾ ਪੁਰਖ ਅਬਿਨਾਸ਼ਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਜਪਾਵੇ ਸਵਾਸ ਸਵਾਸਾ। ਸੋਹੰ ਸਾਚਾ ਰਸਨਾ ਜਾਪ। ਆਪ ਉਤਾਰੇ ਕੋਟਨ ਪਾਪ। ਵਿਚੋਂ ਮਾਰੇ ਤੀਨੋ ਤਾਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਆਪੇ ਆਪ। ਸਾਚਾ ਪ੍ਰਭ ਆਪੇ ਰਾਖਾ। ਸਦਾ ਸਹਾਈ ਅਲਖਣਾ ਅਲਾਖਾ। ਦੇਵੇ ਵਡਿਆਈ ਆਪ ਬਣਾਏ ਕੱਖੋਂ ਲਾਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪ ਉਪਜਾਏ ਸਾਚੇ ਸਾਥਾ। ਗੁਰਮੁਖ ਸਾਚਾ ਆਪ ਉਪਾਇਆ। ਵਿਚ ਮਾਤ ਪ੍ਰਭ ਜਨਮ ਦਵਾਇਆ। ਪੂਰਬ ਲਹਿਣਾ ਆਪ ਲਿਖਾਇਆ। ਸਾਚਾ ਨਾਉਂ ਜਗਤ ਧਰਾਇਆ। ਸਾਚੇ ਥਾਉਂ ਜੋਤ ਜਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਗੁੜਗਾਉਂ ਕਰੇ ਰੁਸ਼ਨਾਇਆ। ਗੁਰਮੁਖ ਸਾਚੇ ਆਤਮ ਰਸ। ਪ੍ਰਭ ਅਬਿਨਾਸ਼ੀ ਹਿਰਦੇ ਜਾਏ ਵਸ। ਆਪੇ ਆਪ ਆਪ ਚਲ ਆਇਆ ਦਰ, ਘਰ ਸਾਚੇ ਨੱਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਆਣ ਤਰਾਇਆ ਸਰਬ ਘਟ ਘਟ ਵਸ। ਸਰਬ ਘਟਾਂ ਪ੍ਰਭ ਆਪੇ ਜਾਣ। ਆਪੇ ਕਰੇ ਭਗਤ ਪਛਾਣ। ਦੇਵੇ ਜੋਤ ਜਗਤ ਮਹਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਵਾਲੀ ਦੋ ਜਹਾਨ। ਮਾਤ ਪਿਤਾ ਘਰ ਲਾਗੇ ਭਾਗ। ਸੋਏ ਭਾਗ ਜਾਇਣ ਜਾਗ। ਪ੍ਰਭ ਸੁਣਾਏ ਸਾਚਾ ਰਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਆਪ ਬੁਝਾਏ ਆਤਮ ਆਗ। ਅੰਮ੍ਰਿਤ ਵੇਲਾ ਹੋਇਆ ਅੱਜ। ਪ੍ਰਭ ਸਾਚਾ ਪੜਦੇ ਲਵੇ ਕੱਜ। ਅੰਮ੍ਰਿਤ ਮੁਖ ਚੁਆਏ, ਨਾਭ ਕੁੰਢ ਖੁਲ੍ਹਾਏ, ਗੁਰਮੁਖ ਸਾਚਾ ਪੀਵੇ ਰੱਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜਨਮ ਦਵਾਏ। ਆਪਣੀ ਸਰਨ ਰਖਾਏ ਜੋਤ ਸਰੂਪੀ ਦਰਸ ਦਿਖਾਏ, ਅੰਡਜ ਜ਼ੇਰਜ ਉਤਭੁਜ ਸੇਤਜ ਆਨ ਬਾਟ ਆਪ ਤੁੜਾਇਆ। ਬਜਰ ਕਪਾਟ ਆਪ ਖੁਲ੍ਹਾਇਆ। ਸਾਚੇ ਘਾਟ ਆਪ ਚੜ੍ਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਜਨਮ ਦਵਾਇਆ। ਮਾਤਲੋਕ ਜਨਮ ਦਵਾ ਕੇ। ਤੀਨ ਲੋਕ ਬੂਝ ਬੁਝਾ ਕੇ। ਇੰਦਲੋਕ ਸ਼ਿਵਲੋਕ ਬ੍ਰਹਮਲੋਕ ਪ੍ਰਭ ਸਰਬ ਵਖਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਲ ਅੰਞਾਣੇ ਸੁਘੜ ਸਿਆਣੇ ਆਪੇ ਆਪ ਜਾਏ ਜਗਤ ਬਣਾ ਕੇ। ਸਾਚਾ ਵਕ਼ਤ ਸਾਚੀ ਰਾਸ। ਕਿਰਪਾ ਕਰੇ ਪ੍ਰਭ ਅਬਿਨਾਸ਼। ਬਾਲਕ ਜਨਮੇ ਥਿਰ ਘਰ ਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਕਰੇ ਪਰਕਾਸ਼। ਅੰਮ੍ਰਿਤ ਵੇਲਾ ਅੰਮ੍ਰਿਤ ਹੋਵੇ। ਦੁਰਮਤ ਮੈਲ ਪ੍ਰਭ ਸਾਚਾ ਧੋਵੇ। ਆਪੇ ਵੇਖੇ ਨਾ ਕੋਇ ਦੂਜਾ ਜਾਣੇ ਸੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਵਖਾਣੇ ਤੀਨ ਲੋਏ। ਵੇਲਾ ਵਕ਼ਤ ਘੜੀ ਵਿਚਾਰ। ਸਾਚਾ ਜਨਮ ਦੇਵੇ ਕਰਤਾਰ। ਬਾਲਕ ਜਨਮੇ ਅਪਰ ਅਪਾਰ। ਧਰੇ ਜਗਤ ਕਰੇ ਵਿਹਾਰ। ਜੋਤ ਬ੍ਰਹਮੇ ਬ੍ਰਹਮ ਪਸਾਰ। ਜਗਾਏ ਜੋਤ ਕਰਮ ਵਿਚਾਰ। ਪੰਦਰਾਂ fਮੰਟ ਉਪਰ ਚਾਰ, ਬਾਲਕ ਜਨਮੇ ਵਿਚ ਸੰਸਾਰ। ਕਿਰਪਾ ਕਰੇ ਆਪ ਕਰਤਾਰ। ਚੌਦਾਂ ਭਾਦਰੋਂ ਦਿਵਸ ਵਿਚਾਰ। ਸ੍ਰਿਸ਼ਟ ਸਬਾਈ ਕਰੇ ਉਜਿਆਰ। ਗੁਰਸਿਖਾਂ ਜਾਏ ਤਾਰ। ਬੇਮੁਖਾਂ ਕਲ ਕਰੇ ਖੁਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਜਨਮ ਚਰਨ ਲਗਾਏ ਵਿਚ ਮਾਤ ਦੂਜੀ ਵਾਰ। ਦੂਜੀ ਵਾਰ ਜਨਮ ਦਵਾਇਆ। ਪਿਛਲਾ ਲਹਿਣਾ ਦੇਣ ਚੁਕਾਇਆ। ਸਾਚਾ ਸਚ ਪਹਨਾਇਆ ਗਹਿਣਾ, ਪ੍ਰਭ ਸਾਚੇ ਕਰਮ ਕਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਾਮ ਆਪਣਾ ਆਪ ਜਗਤ ਜਗਦੀਸ਼ ਸਿੰਘ ਰਖਾਇਆ। ਸਾਚਾ ਸ਼ਬਦ ਸਾਚਾ ਜੋਗ। ਸਾਚਾ ਰਸ ਪ੍ਰਭ ਦਰ ਭੋਗ। ਆਤਮ ਚਿੰਤ ਮਿਟਾਏ ਸੋਗ। ਪ੍ਰਭ ਅਬਿਨਾਸ਼ੀ ਕੀਨੇ ਆਤਮ ਜੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦਰਸ ਦਿਖਾਏ ਅਮੋਘ। ਦਰਸ ਅਮੋਘ ਆਤਮ ਧੀਰਾ। ਅੰਮ੍ਰਿਤ ਮੁਖ ਚੁਆਏ ਪ੍ਰਭ ਆਤਮ ਸਾਚਾ ਸੀਰਾ। ਤ੍ਰਿਖਾ ਆਪ ਮਿਟਾਏ ਜਿਉਂ ਬਾਲਕ ਮਾਤਾ ਨੀਰਾ। ਪ੍ਰਭ ਸੁੱਕੇ ਰੁੱਖੜੇ ਹਰੇ ਫੇਰ ਕਰਾਏ, ਸੋਹੰ ਲਗਾਏ ਸੁਖਲਾ ਕਿਸ਼ਨਾ ਵਿਚ ਤੀਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪੇ ਕੱਟੇ ਤੇਰੀ ਭੀੜਾ। ਰਸਨਾ ਗਾਵਣਾ ਹਿਰਦੇ ਵਸਾਵਣਾ। ਨਾ ਕਦੇ ਭੁਲਾਵਣਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਘਰ ਮੇਂ ਪਾਵਣਾ। ਗੁਰਸਿਖਾਂ ਦੇਵੇ ਸ਼ਬਦ ਅਧਾਰ। ਕਰ ਕਿਰਪਾ ਪ੍ਰਭ ਜਾਏ ਤਾਰ। ਬੇਮੁਖਾਂ ਪ੍ਰਭ ਕਰੇ ਖੁਆਰ। ਧਰਮ ਰਾਏ ਮਾਰੇ ਡਾਹਢੀ ਮਾਰ। ਗੁਰਸਿਖਾਂ ਦੇਵੇ ਏਕਾ ਜੋਤ ਕਰਤਾਰ। ਸੋਹੰ ਸਾਚਾ ਵਣਜ ਵਪਾਰ। ਅਖੁੱਟ ਅਤੁੱਲ ਭਰੇ ਭੰਡਾਰ। ਆਪੇ ਹੋਏ ਭਗਤ ਵਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਬਖ਼ਸ਼ੇ ਚਰਨ ਪਿਆਰ। ਚਰਨ ਪ੍ਰੀਤੀ ਸਾਚੀ ਰੀਤੀ। ਪ੍ਰਭ ਸਾਚਾ ਪਰਖੇ ਗੁਰਮੁਖ ਸਾਚੀ ਨੀਤੀ। ਆਪੇ ਆਪ ਕਿਰਪਾ ਕਰ ਕਾਇਆ ਸੀਤਲ ਕੀਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਜਪ ਜੀਵ ਆਤਮ ਰਹੇ ਸਦਾ ਅਤੀਤੀ। ਆਤਮ ਰਸ ਸਾਚਾ ਰਸ। ਪ੍ਰਭ ਅਬਿਨਾਸ਼ੀ ਹੋਏ ਵਸ। ਦਰਸ ਦਿਖਾਏ ਹੱਸ ਹੱਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਜਗਾਏ ਗੁਰਮੁਖ ਸਾਚੇ ਕੋਟ ਰਵ ਸਸ। ਸਾਚਾ ਨਾਮ ਆਤਮ ਅਧਾਰਾ, ਗੁਰਮੁਖ ਸਾਚੇ ਲਾਵੇ ਪਾਰਾ। ਸਾਚਾ ਨਾਮ ਸਚ ਸਿਕਦਾਰਾ, ਆਪੇ ਕਰੇ ਪਾਰ ਉਤਾਰਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰ ਦਵਾਰਾ। ਸਾਚਾ ਨਾਮ ਪ੍ਰਭ ਦਰ ਲਹਿਣਾ। ਔਖਾ ਜੀਵ ਭਾਣਾ ਸਹਿਣਾ। ਹੁਕਮੇ ਅੰਦਰ ਸਦ ਹੀ ਰਹਿਣਾ। ਝੂਠੇ ਵਹਿਣ ਵਿਚ ਨਾ ਵਹਿਣਾ। ਕਲਜੁਗ ਜੀਵ ਝੂਠੇ ਸਾਕ ਭੈਣ ਭਰਾ ਮਾਂ ਪਿਉ ਸਾਕ ਸੈਣ ਸੱਜਣ ਸੈਣਾਂ। ਅੰਤਮ ਅੰਤਕਾਲ ਸਾਚਾ ਨਾਮ ਤੇਰੇ ਪੱਲੇ ਰਹਿਣਾ। ਆਤਮ ਦੁਖੀਆ ਦਰਸ ਭੁੱਖੀਆ। ਪ੍ਰਭ ਦੇਵੇ ਦਰਸ ਕਰਾਏ ਸੁੱਖੀਆ। ਉਜਲ ਕਰਾਏ ਜਗਤ ਮੁਖੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਚਿੰਤ ਮਿਟਾਏ ਭੂਖ ਗਵਾਏ ਭੂਖਨ ਭੁਖੀਆ। ਆਤਮ ਦੂਖ ਮਿਟੇ ਭੂਖ ਸਾਚਾ ਸੂਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਦਰ ਘਰ ਉਪਜਾਵੇ ਵਡ ਸੂਖਨ ਸੁਖੀਆ। ਦਰ ਘਰ ਸਾਚੇ ਭਾਗ ਲਗਾਏ। ਅਨਹਦ ਵਾਜੇ ਆਪ ਵਜਾਏ। ਸੋਹੰ ਸਾਚਾ ਰਾਗ ਕੰਨ ਸੁਣਾਏ। ਪਹਿਲੀ ਮਾਘੇ ਦਇਆ ਕਮਾਏ। ਪਰਗਟ ਜੋਤ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੀ ਆਤਮ ਚਿੰਤ ਮਿਟਾਏ। ਪਹਿਲੀ ਮਾਘ ਦਇਆ ਕਰ। ਸੋਹੰ ਰਾਗ ਆਤਮ ਧਰ। ਕਾਗੋਂ ਹੰਸ ਆਪੇ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਖੁਲ੍ਹਾਏ ਆਤਮ ਸਰ। ਆਤਮ ਸਰ ਸਾਚਾ ਇਸ਼ਨਾਨਾ। ਆਤਮ ਉਪਜੇ ਬ੍ਰਹਮ ਗਿਆਨਾ। ਜੋਤ ਜਗਾਏ ਆਪ ਜਹਾਨਾ। ਦੇਵੇ ਦਰਸ ਆਪ ਭਗਵਾਨਾ। ਮਿਲਾਏ ਮੇਲ ਕਰ ਖੇਲ ਪ੍ਰਭ ਬਿਧਨਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਚਾ ਸਰਬ ਜੀਆਂ ਦਾ ਜਾਣੀ ਜਾਣਾ। ਪਹਿਲੀ ਮਾਘ ਆਤਮ ਰਾਸੇ। ਪ੍ਰਭ ਅਬਿਨਾਸ਼ੀ ਹਿਰਦੇ ਵਾਸੇ। ਗੁਰਮੁਖ ਸਾਚਾ ਰਸਨਾ ਜਪੇ ਸੋਹੰ ਸਵਾਸ ਸਵਾਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਕਿਣਕਾ ਜੋਤ ਜਗਾਏ ਨਾ ਤੋਲੇ ਨਾ ਮਾਸੇ। ਪ੍ਰਭ ਅਬਿਨਾਸ਼ੀ ਪਾਵੇ ਸਾਰ। ਵੇਖੇ ਵਿਗਸੇ ਕਰ ਵਿਚਾਰ। ਵਰਤੇ ਵਰਤਾਵੇ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਰੰਗ ਰੰਗਾਏ ਤਨ ਅਪਾਰ। ਆਪਣਾ ਰੰਗ ਆਪ ਦਿਖਾਇਆ। ਇੰਦਰ ਜਾਲ ਪਾਈ ਮਾਇਆ। ਵਲ ਛਲ ਜਿਸ ਕਰਾਇਆ। ਛਲ ਛਦੌਣ ਵਿਚ ਪਵਣ ਨਾ ਦੇਵੇ ਸੌਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਦੁਖ ਮਿਟਾਵੇ ਕੌਣ। ਅੰਜਾਣਾ ਬਾਲਾ ਦੁਖੜਾ ਘਾਲਾ। ਆਤਮ ਆਗ ਘਿਰਨ ਜੰਜਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਸ ਦਸਵੇਂ ਆਪੇ ਆਪ ਹੋਏ ਰਖਵਾਲਾ। ਏਕਾ ਮੰਗ ਮਿਟੇ ਸੋਗ। ਏਕਾ ਮੰਗ ਮਿਟੇ ਵਿਜੋਗ। ਏਕਾ ਮੰਗ ਨਾ ਹੋਏ ਰੋਗ। ਏਕਾ ਮੰਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਆਪ ਮਿਟਾਏ ਚਿੰਤਾ ਸੋਗ। ਏਕਾ ਰੋਗ ਲੱਗਾ ਖੱਟ। ਮਾਤਲੋਕ ਸਾਚਾ ਹੱਟ। ਦੇਖਣ ਦੋਏ ਬਿਟ ਬਿਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਕਢਾਏ ਦਰ ਦਵਾਰ ਦਬਾਏ ਦਹਿਲੀਜੋਂ ਕੱਢੇ ਪਹਿਲੀ ਇੱਟ। ਕਿੰਗਰੇ ਕਿੰਗਰੇ ਵਜਾਇਆ ਮਰਦੰਗ। ਗੋਰਖ ਗੁਰ ਲਾਇਆ ਸੰਗ। ਮਾਈ ਗੌਰਜਾ ਹੋਈ ਸੰਗ। ਆਪ ਰਖਾਇਆ ਆਪਣਾ ਅੰਗ। ਸਾਚਾ ਸਿਰ ਆਪ ਮੁੰਡਵਾਇਆ, ਬੇੜੀ ਦਾ ਲੋਹਾ ਆਪ ਮੰਗਵਾਇਆ। ਕਾਲ ਬਾਲ ਆਪੇ ਕਰ। ਸਰਦ ਮਾਲ ਆਵੇ ਡਰ। ਉਲਟ ਵਾਹੂ ਜਾਏ ਸਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਲਾਇਆ ਡਰ। ਲਗਾਇਆ ਦੁਖ ਗਿਆ ਲੱਗ। ਪੈਰਾਂ ਹੇਠ ਰਖਾਈ ਅੱਗ। ਝੂਠਾ ਵਿਹਾਰ ਦਿਸੇ ਜੱਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਫੇਰ ਦਿਸਾਏ ਸਾਚਾ ਮਗ। ਕੀਆ ਕਰਾਇਆ ਕਰਿਆ ਘਰ। ਸੋ ਘਰ ਹੋਇਆ ਸਾਚਾ ਹੋਇਆ ਕਾਚਾ, ਜਿਸ ਘਰ ਆਏ ਡਰ। ਆਪ ਨੁਹਾਇਆ ਘੋਲ ਪਿਆਇਆ ਦਰ ਦਹਿਲੀਜ ਬਣਾਇਆ ਆਪਣਾ ਕੀਆ ਲੈਣ ਭਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦੁਖ ਦਰਦ ਜਾਏ ਹਰਿ। ਪ੍ਰਭ ਸਾਚਾ ਸ਼ਬਦ ਪਿਆਰ ਕਰ। ਗੁਰਮੁਖ ਸਾਚਾ ਜਗਤ ਵਿਹਾਰ ਕਰ। ਸੋਹੰ ਸਾਚਾ ਨਾਮ ਪਹਿਲਾ ਵਣਜ ਵਪਾਰ ਕਰ। ਦਰਗਹਿ ਸਾਚੀ ਮਿਲੇ ਥਾਉਂ ਮਾਨਸ ਜਨਮ ਅਧਾਰ ਕਰ। ਕਲਜੁਗ ਜੀਵ ਫਿਰਨ ਜਿਉਂ ਸੁੰਞੇ ਘਰ ਕਾਉਂ, ਆਪਣਾ ਆਪ ਬੇੜਾ ਪਾਰ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਤਰਾਏ ਪਕੜ ਬਾਂਹੋਂ ਕਿਰਪਾ ਗਿਰਵਰ ਗਿਰਧਾਰ ਕਰ। ਸਾਚਾ ਪ੍ਰਭ ਆਤਮ ਜੀਤ। ਆਪੇ ਬਖ਼ਸ਼ੇ ਚਰਨ ਪ੍ਰੀਤ। ਆਪੇ ਦੇਵੇ ਸਾਚੀ ਜੀਤ। ਵਣਜ ਵਪਾਰ ਹੋਵੇ ਜੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਵਡਿਆਈ ਸਦਾ ਸਦਾ ਜੱਗ ਜੀਤ। ਸਾਚਾ ਰਾਹ ਗੁਰਸਿਖ ਜਾਣਾ। ਸਾਚਾ ਨਾਮ ਪ੍ਰਭ ਪਛਾਣਾ। ਸਚਾ ਥਾਉਂ ਧੁਰ ਦੀ ਬਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਖੇਤ ਵਡ ਕਿਰਸਾਣਾ। ਆਤਮ ਖੇਤ ਉਤਮ ਫਲ। ਸਾਚੇ ਹੇਤ ਫਲੇ ਫੁੱਲੇ ਡਲ। ਪੇਖ ਨੇਤਰ ਦਰ ਘਰ ਪ੍ਰਭ ਸਾਚਾ ਆਏ ਚਲ। ਚਿੰਤਾ ਚੀਤ ਪ੍ਰਭ ਭੀੜ ਕਟਾਏ ਫੇਰ ਹਾਰ ਨਾ ਆਏ ਘੜੀ ਪਲ। ਸ਼ੇਖ ਸਾਦੀ ਵਡ ਬਗਦਾਦੀ, ਪ੍ਰਭ ਤੋੜੇ ਗਾਧੀ, ਆਤਮ ਸਾਧੀ ਵਿਚ ਵਿਸਮਾਦੀ, ਅਨਾਦ ਅਨਾਦੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਲਿਖਾਏ ਬੋਧ ਅਗਾਧੀ। ਦਰੋਹੀ ਪਾਏ ਚਾਰ ਯਾਰ। ਆਪੇ ਆਪ ਕਰੇ ਖੁਆਰ। ਨਬੀ ਰਸੂਲ ਨਾ ਲਿਆ ਵਿਚਾਰ। ਅਹਿਮਦ ਮੁਹੰਮਦ ਹੋਇਆ ਲਾਚਾਰ। ਹਠ ਭਠ ਕਰੇ ਸੰਸਾਰ। ਆਤਮ ਗਠ ਨਾ ਕਰੇ ਵਿਚਾਰ। ਚੜ੍ਹ ਗਈ ਨੱਠ ਦੁਖ ਲੱਗਾ ਭਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਉਠਾਏ ਆਪ ਚਲਾਏ ਖੰਡਾ ਦੋ ਧਾਰ। ਸਾਚਾ ਰਾਹ ਪੀਰ ਦਸਤਗੀਰਾਂ। ਸਾਚਾ ਰਾਹ ਸੁਲਤਾਨਾਂ ਸ਼ਾਹ ਫ਼ਕੀਰਾਂ। ਸਾਚਾ ਰਾਹ ਬੀ ਮੇਹਿਰਬਾਨ ਮਹਿਬਾਨ ਬੀਦੋ ਵਿਚ ਵਸਾਏ ਨੀਰਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਖਿਚ ਖਿਚਾਏ ਸੋਹੰ ਚਲਾਏ ਤੀਰਾ। ਜੀਵ ਲੋਕ ਅਲਨੇਕ ਕਮਚ ਖੇਲ ਬੇੜਾ ਦਿਤਾ ਠੇਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦਰ ਦਰਗਾਹੋਂ ਆਪੇ ਦਏ ਧਕੇਲ। ਏਕਾ ਜਨਮ ਖ਼ੁਦਾਏ ਦੂਜਾ ਕੋਈ ਨਾਹੇ ਨਬੀ ਰਸੂਲ ਰਹੇ ਲਿਖਾਏ। ਪੀਰ ਦਸਤਗੀਰ ਨਾ ਕੋਈ ਹੋਏ ਸਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਸੋਹੰ ਸੀਸ ਲਗਾਏ। ਸੋਹੰ ਧਰਿਆ ਸੀਸ ਆਰਾ। ਆਪੇ ਕਰੇ ਦੁਸ਼ਟਾਂ ਦੋ ਫਾਰਾ। ਸਾਚਾ ਪ੍ਰਭ ਗੁਰਮੁਖਾਂ ਸਾਚੀ ਬਖ਼ਸ਼ੇ ਦਾਤ ਬੱਤੀ ਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦੁਖ ਦਰਦ ਆਤਮ ਸਰਬ ਨਿਵਾਰਾ। ਮਸਾਣ ਆਏ ਪਵਣ ਜਾਏ। ਪਵਣ ਸਰੂਪ ਵਿਚ ਸਮਾਏ। ਨਾ ਕੋਈ ਦੇਖੇ ਨਾ ਦੇਖ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸ਼ਬਦ ਸਰੂਪੀ ਦੇ ਜਲਾਏ। ਸ਼ਬਦ ਸਰੂਪੀ ਸ਼ਬਦ ਲਿਖਾ। ਰਾਤੀ ਸੁੱਤਿਆਂ ਦਏ ਦਿਖਾ। ਭਰਮ ਭੁਲੇਖਾ ਦਏ ਕੱਢਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਦਿਸਾਏ ਸਾਚਾ ਰਾਹ। ਸਚ ਘਰ ਆਵਣਾ, ਦਰਸ਼ਨ ਪਾਵਣਾ, ਰੋਗ ਗਵਾਵਣਾ, ਸੋਗ ਮਿਟਾਵਣਾ, ਜੋਗ ਕਮਾਵਣਾ। ਸੋਹੰ ਸਾਚੀ ਚੋਗ ਪ੍ਰਭ ਸਾਚੇ ਮੁਖ ਰਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਰ ਕਿਰਪਾ ਗੁਰਸਿਖ ਸਾਚਾ ਕਾਗੋਂ ਹੰਸ ਬਣਾਵਣਾ। ਹੰਸ ਕਾਗ ਕਾਗ ਹੰਸ। ਆਪ ਬਣਾਏ ਸਾਚਾ ਬੰਸ। ਗੁਰਮੁਖ ਸਾਚੇ ਪ੍ਰਭ ਸਾਚੇ ਦੀ ਸਾਚੀ ਅੰਸ। ਵਿਚ ਮਾਤ ਵਡਿਆਏ ਜੀਵ ਜੰਤ ਵਿਚ ਸਹੰਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਤੀ ਦੁਸ਼ਟ ਆਪ ਸੰਘਾਰੇ ਜਿਉਂ ਕਾਹਨਾ ਕੰਸ। ਘਰ ਭੁਲਾਇਆ ਆਤਮ ਅੱਗ। ਪ੍ਰਭ ਮਿਟਾਇਆ ਲਾਗੂ ਜੱਗ। ਦਇਆ ਕਮਾਇਆ ਹੋਏ ਸਹਾਇਆ ਵਿਚ ਜੱਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੋਗ ਸੋਗ ਆਪ ਮਿਟਾਇਆ ਭਰਮ ਚੁਕਾਇਆ ਸੋਹੰ ਮੁਖ ਲਗਾਇਆ ਸਗ। ਸੁਣ ਪੁਕਾਰ ਪ੍ਰਭ ਗਿਰਧਾਰ। ਕਿਰਪਾ ਕਰ ਅਪਰ ਅਪਾਰ। ਏਕਾ ਬਖ਼ਸ਼ ਚਰਨ ਪਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਕਲ ਸੁਧਾਰ। ਮਾਨਸ ਜਨਮ ਆਵੇ ਲੇਖੇ। ਆਤਮ ਕੱਢੇ ਸਰਬ ਭੁਲੇਖੇ। ਸ੍ਰਿਸ਼ਟ ਸਬਾਈ ਰਹੀ ਵੇਖਾ ਵੇਖੇ। ਸਾਚੀ ਮੇਖ ਲਗਾਏ ਲੇਖੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਤੀਜੇ ਲੋਇਣ ਪੇਖੇ। ਨੇਤਰ ਪੇਖਣਾ ਪ੍ਰਭ ਰਘੁਨਾਥਾ। ਸਦ ਸਦ ਵੇਖਣਾ ਪ੍ਰਭ ਸਗਲਾ ਸਾਥਾ। ਸਾਚਾ ਪ੍ਰਭ ਅੰਗ ਅੰਗ ਸੰਗ ਸੰਗ ਆਪੇ ਰਾਖੇ ਦੇ ਕਰ ਹਾਥਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਉਧਾਰੇ, ਮਾਨਸ ਜਨਮ ਸੁਧਾਰੇ, ਜੋ ਜਨ ਚਰਨ ਨਿਮਸਕਾਰੇ, ਏਕਾ ਦੇਵੇ ਸ਼ਬਦ ਹੁਲਾਰੇ, ਰਸਨਾ ਜਪ ਜਪ ਜਪ ਪਾਵੇ ਮੋਖ ਦਵਾਰੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਤ੍ਰੈਲੋਕੀ ਨਾਥਾ। ਸਾਚਾ ਹਰਿ ਸਾਚਾ ਦਰ ਸਚ ਦਰ ਦਰਬਾਣਾ। ਸਾਚਾ ਘਰ ਸਾਚਾ ਪ੍ਰਭ ਆਪੇ ਰਖਾਏ ਆਵਣ ਜਾਣਾ। ਕਿਰਪਾ ਕਰ ਆਤਮ ਗੁਰਮੁਖ ਖੁਲ੍ਹਾਏ ਆਪ ਭਗਵਾਨਾ। ਖੁਲ੍ਹੇ ਦਰ ਦੀਸੇ ਹਰਿ, ਸਾਚੀ ਜੋਤ ਜਗੇ ਮਹਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਰਸ ਆਪ ਗੁਣ ਨਿਧਾਨਾ। ਦਰਸ਼ਨ ਦੇ ਆਪ ਗੁਰ ਪੂਰਿਆ। ਆਸਾ ਮਨਸਾ ਤੇਰੀ ਸਾਚੀ ਪੂਰੀਆ। ਉਤਰੇ ਸੰਸਾ ਲੱਥੇ ਦੁਖ ਵਸੂਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਵਡਿਆਈ ਸਰਬ ਕਲਾ ਭਰਪੂਰਿਆ। ਦੇਹੀ ਰਥ ਆਪ ਚਲਾਏ। ਮਹਾਂਸਾਰਥੀ ਆਪ ਅਖਵਾਏ। ਏਕਾ ਆਰਤੀ ਨਾਮ ਕਰਾਏ। ਗੁਰਮੁਖ ਸਾਚੇ ਤੇਰੀ ਸਾਚੀ ਜੋਤ, ਤੇਰੇ ਹਿਰਦੇ ਡਗਮਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਵਿਛੜਿਆਂ ਕਲ ਮੇਲ ਮਿਲਾਏ। ਆਤਮ ਦੁਖੀਆਂ ਤਰਸ ਕਰ। ਪ੍ਰਭ ਅੰਮ੍ਰਿਤ ਮੇਘ ਬਰਸ ਕਰ। ਦੁਖ ਦਰਦ ਸਭ ਜਾਏ ਹਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਕਰ। ਆਪ ਗਵਾਏ ਦੁਖ ਰੋਗ। ਆਪ ਮਿਟਾਏ ਚਿੰਤਾ ਸੋਗ। ਮੁਖ ਚੁਗਾਏ ਸੋਹੰ ਚੋਗ। ਅੰਮ੍ਰਿਤ ਬਰਸਾਏ ਕੱਟੇ ਦੇਹੀ ਰੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਰਸ ਮਿਟਾਏ ਹਰਸ ਕਰ ਤਰਸ, ਗੁਰਮੁਖ ਸਾਚਾ ਜਾਏ ਕਰ ਸਾਚੇ ਜੋਗ। ਆਤਮ ਘਿਰਨ ਚਿੰਤਾ ਘਰ। ਏਕਾ ਅੱਗ ਚਾਰ ਚੁਫੇਰ ਰਹੀ ਲੱਗ। ਸ੍ਰਿਸ਼ਟ ਸਬਾਈ ਰਹੀ ਦਗ। ਦੁੱਖਾਂ ਰਹੀ ਘੇਰ ਪ੍ਰਭ ਆਪ ਲਗਾਏ ਆਪਣੇ ਪਗ, ਕਰੇ ਆਪਣੀ ਮਿਹਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੋਗ ਸੋਗ ਮਿਟਾਏ ਨਾ ਕਰਾਏ ਹੇਰ ਫੇਰ। ਸਾਚਾ ਬਚਨ ਸਤਿ ਕਰ ਪਾਲ। ਚਰਨ ਪ੍ਰੀਤੀ ਨਿਭੇ ਨਾਲ। ਪ੍ਰਭ ਅਬਿਨਾਸ਼ ਹੋਏ ਦਿਆਲ। ਪ੍ਰਭ ਆਪਣਾ ਬਿਰਦ ਲਏ ਸੰਭਾਲ। ਪੂਰਨ ਹੋਏ ਤੇਰੀ ਘਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਜੋਤ ਧਰ, ਆਪੇ ਤੋੜੇ ਆਤਮ ਜੰਜਾਲ। ਆਤਮ ਤੋੜੇ ਆਪ ਜੰਜਾਲਾ। ਸੋਹੰ ਦੇਵੇ ਸੱਚਾ ਧਨ ਮਾਲਾ। ਗੁਰਸਿਖ ਨਾ ਹੋਏ ਜਗਤ ਕੰਗਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਹੋਏ ਰਖਵਾਲਾ। ਸਾਚਾ ਪ੍ਰਭ ਸੁਣ ਪੁਕਾਰ। ਆਪੇ ਖੋਲ੍ਹੇ ਦਸਮ ਦਵਾਰ। ਜਾਏ ਮਿਟ ਅੰਧ ਅੰਧਿਆਰ। ਏਕਾ ਏਕ ਹੋਏ ਜੋਤ ਉਜਿਅਰ। ਸਾਚਾ ਸ਼ਬਦ ਸਾਚੀ ਧੁਨਕਾਰ। ਖੁਲ੍ਹੇ ਸੁੰਨ ਏਕਾ ਰੁਣ ਝੁਣ ਸਾਚੇ ਦਰ ਸਾਚੇ ਘਰ ਸਚ ਦਰਬਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਆਪ ਵਖਾਏ ਆਪਣੀ ਕਿਰਪਾ ਧਾਰ। ਸਵਛ ਸਰੂਪ ਪ੍ਰਭ ਕਾ ਰੂਪ। ਜੋਤ ਸਰੂਪ ਮਹਿੰਮਾ ਅਨੂਪ। ਬਿਨ ਰੰਗ ਰੂਪ ਗੁਰਸਿਖ ਬਣਾਏ ਏਕਾ ਤਾਣਾ ਏਕਾ ਪੇਟਾ ਏਕਾ ਸੂਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਬੇਮੁਖਾਂ ਦਿਸਾਏ ਪਕੜ ਹਿਲਾਏ ਆਪ ਉਪਾਇਆ ਸਾਚਾ ਦੂਤ। ਸਾਚਾ ਦੂਤ ਸੰਗ ਰਲਾਇਆ। ਵਡ ਅਵਧੂਤ ਆਪ ਅਖਵਾਇਆ। ਸ੍ਰਿਸ਼ਟ ਸਬਾਈ ਕੱਚਾ ਸੂਤ, ਤਾਣਾ ਪੇਟਾ ਆਪ ਉਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਤਤ ਪਾਵਨ ਆਪ ਅਖਵਾਇਆ। ਜੀਵ ਕੁਕਰਮੀ ਕੁਕਰਮ ਕਮਾਏ। ਜੀਵ ਅਧਰਮੀ ਅਧਰਮ ਕਮਾਏ। ਭਰਮੀ ਜੀਵ ਭਰਮ ਭੁਲਾਵੇ। ਬ੍ਰਹਮੀ ਜੀਵ ਬ੍ਰਹਮ ਸਰੂਪ ਸਮਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦਇਆ ਕਮਾਏ। ਕੀਆ ਕਾਜ ਛੁੱਟਾ ਸਾਜ, ਆਈ ਲਾਜ, ਦਰ ਭਾਜ, ਕੀਨੀ ਗਾਜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਰਖਾਏ ਗੁਰਮੁਖ ਲਾਜ। ਧਰਤ ਮਾਤ ਮਾਤ ਧਰਤ। ਡਰਤ ਡਰਤ ਜੀਵ ਜੰਤ ਡਰਤ। ਪੜਤ ਪੜਤ ਸਰਬ ਜੀਵ ਜੰਤ ਸਰਨ ਪੜਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਤੇਰਾ ਅਰਤ। ਅਰਤ ਅਨੀਤ ਜਾਓ ਜੀਤ, ਹੋਣਾ ਸੀਤ ਮਿਲਿਆ ਪ੍ਰਭ ਸਾਚਾ ਮੀਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਦੁੱਖੜੇ ਹਰੇ ਸਾਚਾ ਸੀਰ ਅੰਮ੍ਰਿਤ ਭਰੇ, ਆਪੇ ਪਰਖੇ ਨੀਤ। ਗੁਰ ਪੂਰਾ ਪੂਰਨ ਕਾਜਾ। ਆਪ ਰਖਾਏ ਗੁਰਸਿਖ ਲਾਜਾ। ਸੋਹੰ ਸਚ ਲਗਾਏ ਅਵਾਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰਾਜਨ ਰਾਜਾ। ਸਾਚੇ ਗੁਰ ਸਦ ਬਲਿਹਾਰੀ। ਸਾਚੇ ਗੁਰ ਸਦ ਸਦ ਚਰਨ ਨਿਮਸਕਾਰੀ। ਆਦਿਨ ਅੰਤਾ ਸਾਧਨ ਸੰਤਾ ਦੇਵੇ ਸ਼ਬਦ ਅਧਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲੰਕਨਿਹ ਅਵਤਾਰੀ। ਨਿਹਕਲੰਕ ਆਸਾ ਪੂਰ। ਨਿਹਕਲੰਕ ਸਦ ਹਜ਼ੂਰ। ਨਿਹਕਲੰਕ ਵਡ ਸੂਰਨ ਸੂਰ। ਨਿਹਕਲੰਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜਨਾਂ ਦੀ ਆਸਾ ਪੂਰ। ਪੂਰੀ ਆਸ ਸਚ ਭਰਵਾਸਾ। ਆਤਮ ਰਾਸਾ ਦੁਖੜਾ ਨਾਸਾ। ਪ੍ਰਭ ਸਾਚੇ ਕੀਆ ਸਚ ਘਰ ਵਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਏ ਦਾਸਨ ਦਾਸਾ। ਦਾਸਨ ਦਾਸ ਆਪ ਵਡ ਦਾਤਾ। ਵਾਸਨ ਵਾਸ ਸਰਬ ਕਾ ਗਿਆਤਾ। ਪੂਰਨ ਬ੍ਰਹਮ ਜਿਸ ਆਪ ਪਛਾਤਾ। ਸਚ ਧਰਮ ਜਗਤ ਚਲਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਪੁਰਖਾਂ ਦੇਵੇ ਸਾਚੀ ਦਾਤਾ। ਗੁਰਮੁਖ ਸਾਚੇ ਦਇਆ ਦਾਨ। ਕਿਰਪਾ ਕਰੇ ਜੀਆਂ ਭਗਵਾਨ, ਸਾਚਾ ਹੀਆ ਮੇਲ ਮਿਲਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਏਕਾ ਜੋਤ ਏਕਾ ਰੰਗ ਸਮਾਨ। ਗੁਰ ਪਰਸਾਦ ਭੋਗ ਲਗਾਇਆ। ਗੁਰ ਪਰਸਾਦ ਸਾਧ ਸੰਗਤ ਆਪ ਵਰਤਾਇਆ। ਗੁਰ ਪਰਸਾਦ ਗੁਰ ਪੂਰੇ ਗੁਰਮੁਖ ਸਾਚੇ ਮੁਖ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਮਾਤ ਕੁੱਖ ਸੁਫਲ ਕਰਾਇਆ। ਭੋਗ ਲਗਾਏ ਆਪ ਭਗਵਾਨ। ਗੁਰਮੁਖਾਂ ਦੇਵੇ ਆਤਮ ਦਾਨ। ਚਰਨ ਧੂੜ ਸਾਚਾ ਇਸ਼ਨਾਨ। ਆਤਮ ਧੂੜ ਹੋਏ ਚਤੁਰ ਸੁਜਾਨ। ਮਹਾਰਾਜ ਸ਼ੇਰ ਸਿੰਘ ਸfਗੁਰ ਸਾਚਾ ਆਪ ਰਖਾਏ ਆਪਣੀ ਆਣ। ਗੁਰਮੁਖ ਸਾਚੇ ਪ੍ਰਭ ਦਰ ਜਾਗ। ਸਚ ਸੁਣਾਇਆ ਪ੍ਰਭ ਸਾਚੇ ਰਾਗ। ਕਲਜੁਗ ਮਾਇਆ ਡੱਸਣੀ ਨਾਗ। ਪ੍ਰਭ ਸਾਚਾ ਸਚ ਦਰ ਆਇਆ ਆਪੇ ਪਕੜੇ ਤੇਰੀ ਵਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਕਲਜੁਗ ਪੂਰਨ ਤੇਰੇ ਭਾਗ। ਭੋਗ ਲਗਾਏ ਆਪ ਭਗਵੰਤਾ। ਮੁਖ ਰਖਾਏ ਸਾਧਨ ਸੰਤਾਂ। ਦੇਵੇ ਵਡਿਆਈ ਸਰਬ ਜੀਵ ਜੰਤਾਂ। ਜਿਨ ਪ੍ਰਭ ਮਿਲਿਆ ਸਾਚਾ ਕੰਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਆਪਣੀ ਬਣਤਾ। ਤੀਨ ਲੋਕ ਇਕ ਅਕਾਰਾ। ਏਕਾ ਜੋਤ ਜੋਤ ਨਿਰੰਕਾਰਾ। ਮਾਤ ਪਤਾਲ ਅਕਾਸ਼ ਜੋਤ ਸਰੂਪੀ ਸ਼ਬਦ ਹੁਲਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਕਰੇ ਪਰਕਾਸ਼, ਕਲਜੁਗ ਮਿਟੇ ਅੰਧ ਅੰਧਿਆਰਾ। ਵਿਚ ਪਤਾਲ ਜੋਤ ਜਗਾਏ। ਬਾਸ਼ਕ ਸੇਜ ਪ੍ਰਭ ਆਸਣ ਲਾਏ। ਨੈਣ ਮੂੰਧ ਨੈਣ ਮੁਧਾਰੀ ਆਪ ਅਖਵਾਏ। ਆਪ ਅਖਵਾਏ ਭਗਤ ਅਧਾਰੀ ਦਇਆ ਕਮਾਏ। ਮੁਕੰਦ ਮਨੋਹਰ ਲਖਮੀ ਨਰਾਇਣ ਲਛਮੀ ਚਰਨਾਂ ਵਿਚ ਬਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੁਗ ਜੁਗ ਵਿਚ ਮਾਤ ਦੇ ਆਏ। ਬਾਸ਼ਕ ਸੇਜ ਪੈਰ ਪਸਾਰੇ। ਆਪ ਸੁੱਤਾ ਨੈਣ ਮੁਧਾਰੇ। ਖੜੀ ਲਛਮੀ ਚਰਨ ਦਵਾਰੇ। ਚਰਨ ਝੱਸੇ ਰੂਪ ਅਪਾਰੇ। ਸਹੰਸ ਮੁਖ ਬਾਸ਼ਕ ਨਾਮ ਉਚਾਰੇ। ਉਪਜੇ ਸੁਖ ਜੋਤ ਸਰੂਪੀ ਪ੍ਰਭ ਸੁੱਤਾ ਆਪ ਗਿਰਧਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਤੀਨ ਲੋਕ ਏਕਾ ਰੰਗ ਰੱਖੇ ਸਦ ਕਰਤਾਰੇ। ਸਾਚਾ ਪ੍ਰਭ ਵਿਚ ਅਕਾਸ਼। ਏਕਾ ਜੋਤ ਕਰੇ ਪਰਕਾਸ਼। ਘਟ ਘਟ ਵਸੇ ਆਪ ਅਬਿਨਾਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਜਾਣੇ ਵਾਸ। ਸਾਚਾ ਧਾਮ ਆਪ ਸੁਹਾਏ। ਏਕਾ ਜੋਤ ਡਗਮਗਾਏ। ਬਿਨ ਬਾਤੀ ਬਿਨ ਤੇਲ, ਸਾਚਾ ਦੀਪ ਆਪ ਜਗਾਏ। ਗੁਰਮੁਖ ਸਾਚੇ ਸਾਚਾ ਮੇਲ, ਪ੍ਰਭ ਅਬਿਨਾਸ਼ੀ ਆਪ ਕਰਾਏ। ਸਚਖੰਡ ਨਿਵਾਸੀ ਪਾਰਬ੍ਰਹਮ ਅਚਰਜ ਖੇਲ, ਜੀਵ ਜੰਤ ਨਿਵਾਸੀ ਕੋਈ ਭੇਵ ਨਾ ਪਾਏ। ਜੋਤ ਸਰੂਪੀ ਜੋਤੀ ਮੇਲ, ਵਿਚ ਜੋਤੀ ਜੋਤ ਸਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਤੀਨ ਲੋਕ ਰੁਸ਼ਨਾਏ। ਏਕਾ ਜੋਤ ਆਪ ਅਕਾਰਾ। ਏਕਾ ਰੰਗ ਇਕ ਗਿਰਧਾਰਾ। ਰੂਪ ਰੰਗ ਅਪਰ ਅਪਾਰਾ। ਅੰਗ ਅੰਗ ਜੋਤ ਚਮਤਕਾਰਾ। ਸੰਗ ਸੰਗ ਸ਼ਬਦ ਧੁਨਕਾਰਾ। ਗੰਗ ਗੰਗ ਅੰਮ੍ਰਿਤ ਝਿਰਨਾ ਝਿਰੇ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਆਪ ਨਿਰੰਕਾਰਾ। ਸਾਚਾ ਧਾਮ ਸਚਖੰਡ। ਆਪ ਰਖਾਏ ਉਪਰ ਬ੍ਰਹਿਮੰਡ। ਹੇਠ ਟਿਕਾਏ ਸਰਬ ਨਵਖੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਸਰਬ ਵਰਭੰਡ। ਵਰਭੰਡ ਪ੍ਰਭ ਖੇਲ ਨਿਆਰਾ। ਆਵੇ ਜਾਵੇ ਵਾਰੋ ਵਾਰਾ। ਜੋਤ ਜਗਾਏ ਕਲ ਦੀਪ ਅਪਾਰਾ। ਜੁਗੋ ਜੁਗ ਪ੍ਰਭ ਸਾਚਾ ਖੇਲ ਅਪਰ ਅਪਾਰਾ। ਮਛ ਕਛ ਰੂਪ ਧਰ, ਸਾਚਾ ਰਛ ਨਾਮ ਕਰ, ਗੁਰਮੁਖ ਸਾਚੇ ਸਾਚੀ ਦਸ਼ ਪੂਰਬ ਗਿਰਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਪਾਵੇ ਤੇਰੀ ਸਾਰਾ। ਮਾਤਲੋਕ ਜੋਤ ਜਗਾਏ। ਜੁਗੋ ਜੁਗ ਜਾਮਾ ਪਾਏ। ਭਗਤਨ ਹਿਤ ਨਾਉਂ ਰਖਾਏ। ਨਿਤ ਨਵਿਤ ਰਹੇ ਰਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਹੋਏ ਆਪ ਸਹਾਏ। ਜਨ ਭਗਤਾਂ ਦੇਵੇ ਸਾਚਾ ਰਾਜ। ਜਨ ਭਗਤਾਂ ਦੇਵੇ ਸਾਚਾ ਤਾਜ। ਜਨ ਭਗਤਾਂ ਰੱਖੇ ਆਪੇ ਆਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇੇ ਆਪ ਸਵਾਰੇ ਕਾਜ। ਗੁਰਸਿਖ ਤੇਰਾ ਕਰਮ ਵਿਚਾਰਿਆ। ਕਰ ਕਿਰਪਾ ਪ੍ਰਭ ਪਾਰ ਉਤਾਰਿਆਾ। ਨਿਹਕਲੰਕ ਕਲ ਜਾਮਾ ਧਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਬਲਹਾਰਿਆ। ਗਿਰਵਰ ਗਿਰਧਾਰਾ। ਆਪੇ ਪਾਵੇ ਗੁਰਮੁਖ ਸਾਰਾ। ਆਪੇ ਖੋਲ੍ਹੇ ਦਸਮ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਅਵਤਾਰਾ। ਦਸਮ ਦਵਾਰ ਆਪ ਖੁਲ੍ਹਾ ਕੇ। ਆਤਮ ਪੜਦਾ ਆਪੇ ਲਾਹ ਕੇ। ਆਪ ਆਪਣਾ ਵਿਚ ਟਿਕਾ ਕੇ। ਜੋਤੀ ਜੋਤ ਦੀਪ ਜਗਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਦਇਆ ਜਾਏ ਕਮਾ ਕੇ। ਜੋਤੀ ਜੋਤ ਆਪ ਮਿਲਈਆ। ਸਾਚਾ ਰਾਹ ਜਗਤ ਚਲਈਆ। ਆਪੇ ਚਲਾਏ ਸਾਚੀ ਨਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਅੰਤ ਨਾ ਪਾਰਾਵਾਰ, ਨਾ ਕੋਈ ਪਾਵੇ, ਸਾਚਾ ਰਾਗ ਜਗਤ ਸੁਣਈਆ। ਸਾਚਾ ਮਾਰਗ ਜਗਤ ਚਲਾ ਕੇ। ਗੁਰਮੁਖ ਸਾਚੇ ਸਾਚਾ ਰਾਗ ਪ੍ਰਭ ਸੁਣਾ ਕੇ। ਸੋਹੰ ਸਾਚਾ ਵਿਚ ਟਿਕਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਵ ਖੁਲ੍ਹਾ ਕੇ। ਆਪਣਾ ਭੇਵ ਆਪ ਖੁਲ੍ਹਾਇਆ। ਆਸਣ ਲਾਇਆ ਹਿਰਦੇ ਵਿਚ ਸਮਾਇਆ। ਕਿਰਪਾ ਕਰ ਆਤਮ ਜਿੰਦਾ ਆਪ ਖੁਲ੍ਹਾਇਆ। ਅੰਮ੍ਰਿਤ ਆਤਮ ਸਾਚੇ ਸਰ, ਗੁਰਸਿਖ ਆਪ ਨੁਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਿਰਪਾ ਕਰ ਕਵਲ ਮੁਖ ਆਪ ਖੁਲ੍ਹਾਇਆ। ਆਤਮ ਸੁਖ ਆਪ ਉਪਜਾਏ। ਉਲਟਾ ਰੁੱਖ ਮਾਤ ਗਰਭ ਛੁਡਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਗਾਏ। ਮਾਨਸ ਜਨਮ ਸੁਫਲ ਕਰਾ ਕੇ। ਲੱਖ ਚੁਰਾਸੀ ਗੇੜ ਕਟਾ ਕੇ। ਜੋਤ ਸਰੂਪੀ ਜੋਤੀ ਜੋਤ ਮਿਲਾ ਕੇ। ਏਕਾ ਗੋਤੀ ਗੋਤ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਜਾਏ ਇਕ ਕਰਾ ਕੇ। ਜੋਤ ਮਿਲਾਏ ਪੁਰਖ ਅਬਿਨਾਸ਼ਾ। ਆਪੇ ਰੱਖੇ ਘਟ ਘਟ ਵਾਸਾ। ਏਕਾ ਦਰ ਏਕਾ ਘਰ ਸਾਚਾ ਸਚਖੰਡ ਨਿਵਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪ ਬਣਾਏ ਆਪ ਤਰਾਏ ਆਪ ਬਹਾਏ ਆਪ ਰਖਾਏ ਥਿਰ ਘਰ ਵਾਸਾ।