Granth 02 Likhat 016: 17 Bhadro 2009 Bikarmi Meruth Chhauni Vihar Hoyea

੧੭ ਭਾਦਰੋਂ ੨੦੦੯ ਬਿਕ੍ਰਮੀ ਮੇਰਠ ਛਾਉਣੀ ਵਿਹਾਰ ਹੋਇਆ
ਸੁਰਤ ਸ਼ਬਦ ਪ੍ਰਭ ਮੇਲ ਕਰ। ਅਚਰਜ ਪਾਰਬ੍ਰਹਮ ਕਲ ਖੇਲ ਕਰ। ਸੁਰਤ ਸ਼ਬਦ ਪ੍ਰਭ ਮੇਲ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਪਰਕਾਸ਼ ਧਰ। ਆਤਮ ਜੋਤ ਕਰੇ ਪਰਕਾਸ਼। ਆਤਮ ਅੰਧੇਰ ਹੋਏ ਵਿਨਾਸ। ਗੁਰਮੁਖ ਆਤਮ ਹੋਏ ਰਾਸ। ਪ੍ਰਭ ਸਾਚਾ ਕਰੇ ਬੰਦ ਖਲਾਸ। ਜੋਤ ਸਰੂਪੀ ਸਦ ਰੱਖੇ ਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਏ ਦਾਸਨ ਦਾਸ। ਆਪੇ ਰੱਖੇ ਗੁਰਮੁਖ ਵਾਸ। ਸੋਹੰ ਜਪਾਵੇ ਸਵਾਸ ਸਵਾਸ। ਅਚੁਤ ਪਾਰਬ੍ਰਹਮ ਪੁਰਖ ਅਬਿਨਾਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਸਦ ਸਦ ਬਲ ਬਲ ਜਾਸ। ਸੁਰਤ ਸ਼ਬਦ ਸਾਚੀ ਧਾਰਾ। ਸੁਰਤ ਸ਼ਬਦ ਕਰੇ ਵਿਚਾਰਾ। ਸੁਰਤ ਸ਼ਬਦ ਪਾਵੇ ਸਾਰਾ। ਸੁਰਤ ਸ਼ਬਦ ਦੇਵੇ ਹੁਲਾਰਾ। ਸੁਰਤ ਸ਼ਬਦ ਖੋਲ੍ਹੇ ਦਵਾਰਾ। ਸੁਰਤ ਸ਼ਬਦ ਏਕਾ ਏਕ ਦਿਸਾਵੇ ਸੱਚਾ ਘਰ ਬਾਹਰਾ। ਸੁਰਤ ਸ਼ਬਦ ਏਕਾ ਰੰਗ ਕਰਾਏ ਆਪੇ ਆਪ ਕਰਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਨਿਰੰਜਣ ਨਰਾਇਣ ਨਰ ਅਵਤਾਰਾ। ਸੁਰਤ ਸ਼ਬਦ ਆਤਮ ਜੋੜ। ਸੁਰਤ ਸ਼ਬਦ ਜਲਦੀ ਲਏ ਦੌੜ। ਸੁਰਤ ਸ਼ਬਦ ਪ੍ਰਭ ਮੇਲ ਮਿਲਾਏ, ਗੁਰਮੁਖ ਸਾਚੇ ਪ੍ਰਭ ਸਾਚੇ ਪ੍ਰਭ ਦੀ ਸਾਚੀ ਲੋੜ। ਸੁਰਤ ਸ਼ਬਦ ਚਰਨ ਧਿਆਨ। ਸੁਰਤ ਸ਼ਬਦ ਬ੍ਰਹਮ ਗਿਆਨ। ਸੁਰਤ ਸ਼ਬਦ ਹੋਏ ਹਰਿ ਭਗਤ ਭਗਵਾਨ। ਸੁਰਤ ਸ਼ਬਦ ਆਤਮ ਮੇਲ ਮਿਲਾਏ ਜੋਤ ਜਗਾਏ ਪ੍ਰਭ ਮਹਾਨ। ਸੁਰਤ ਸ਼ਬਦ ਏਕ ਰੰਗ ਆਪ ਦਿਸਾਏ ਏਕਾ ਜੋਤ ਜਗੇ ਕੋਟਨ ਕੋਟ ਭਾਨ। ਸੁਰਤ ਸ਼ਬਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਮਿਲੇ ਭਗਵਾਨ। ਸੁਰਤ ਸ਼ਬਦ ਸਾਚੀ ਧੁਨ। ਸੁਰਤ ਸ਼ਬਦ ਗੁਰਮੁਖ ਸਾਚੇ ਸੁਣ। ਸੁਰਤ ਸ਼ਬਦ ਆਪੇ ਆਪ ਉਪਜਾਏ ਰਖਾਏ ਸੁਣਾਏ ਗੁਰਮੁਖ ਵਿਰਲੇ ਚੁਣ। ਸੁਰਤ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਪੁਣ। ਸੁਰਤ ਸ਼ਬਦ ਆਤਮ ਉਜਿਆਰੀ। ਸੁਰਤ ਸ਼ਬਦ ਮਿਲੇ ਮੁਰਾਰੀ। ਸੁਰਤ ਸ਼ਬਦ ਆਪੇ ਦੇਵੇ ਜੋਤ ਨਿਰੰਕਾਰੀ। ਸੁਰਤ ਸ਼ਬਦ ਏਕਾ ਰੰਗ ਦਿਸਾਏ ਏਕਾ ਰੰਗ ਚੜ੍ਹਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੀ। ਸੁਰਤ ਸ਼ਬਦ ਆਤਮ ਰਾਸ। ਸੁਰਤ ਸ਼ਬਦ ਦੁਖੜਾ ਨਾਸ। ਸੁਰਤ ਸ਼ਬਦ ਗੁਰਮੁਖ ਸਾਚੇ ਪ੍ਰਭ ਰੱਖੇ ਵਾਸ। ਸੁਰਤ ਸ਼ਬਦ ਏਕਾ ਜੋਤ ਜਗੇ ਅਬਿਨਾਸ਼। ਸੁਰਤ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਕਰਾਵੇ ਰਾਸ। ਸੁਰਤ ਸ਼ਬਦ ਸਾਚੀ ਮਤਿ। ਸੁਰਤ ਸ਼ਬਦ ਆਤਮ ਤਤ। ਸੁਰਤ ਸ਼ਬਦ ਸਾਚਾ ਯਤ। ਸੁਰਤ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪੇ ਰੱਖੇ ਕਲਜੁਗ ਤੇਰੀ ਪਤਿ। ਸੁਰਤ ਸ਼ਬਦ ਹਰਿ ਕਾ ਦਵਾਰ। ਸੁਰਤ ਸ਼ਬਦ ਸ਼ਬਦ ਸੁਰਤ ਭਗਤ ਉਧਾਰ। ਸੁਰਤ ਸ਼ਬਦ ਆਤਮ ਜੋਤ ਜਗੇ ਅਪਾਰ। ਸੁਰਤ ਸ਼ਬਦ ਮੇਟ ਮਿਟਾਏ ਅੰਧ ਅੰਧਿਆਰ। ਸੁਰਤ ਸ਼ਬਦ ਸਾਚਾ ਘਰ ਦਿਸਾਏ ਏਕਾ ਏਕੰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦੇਵੇ ਕਿਰਪਾ ਧਾਰ। ਸੁਰਤ ਸ਼ਬਦ ਜੀਵ ਜਵਾਇਆ। ਸੁਰਤ ਸ਼ਬਦ ਦੀਪ ਜਗਾਇਆ। ਸੁਰਤ ਸ਼ਬਦ ਨੀਂਵ ਰਖਾਇਆ। ਸੁਰਤ ਸ਼ਬਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਦਰਸ ਦਿਖਾਇਆ। ਸੁਰਤ ਸ਼ਬਦ ਸਚ ਦਰ। ਸੁਰਤ ਸ਼ਬਦ ਸਾਚਾ ਵਰ। ਸੁਰਤ ਸ਼ਬਦ ਆਪ ਖੁਲ੍ਹਾਏ ਆਪਣਾ ਘਰ। ਸੁਰਤ ਸ਼ਬਦ ਮੇਲ ਮਿਲਾਵੇ ਅਵਤਾਰ ਨਰ। ਸੁਰਤ ਸ਼ਬਦ ਦਰਸ ਦਿਖਾਵੇ ਏਕਾ ਹਰਿ। ਸੁਰਤ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਏਕਾ ਧਿਆਨ ਚਰਨ ਧਰ। ਸੁਰਤ ਸ਼ਬਦ ਆਤਮ ਨਾਤ। ਸੁਰਤ ਸ਼ਬਦ ਆਪੇ ਦੇਵੇ ਸਾਚੀ ਦਾਤ। ਸੁਰਤ ਸ਼ਬਦ ਗੁਰਮੁਖ ਸਾਚੇ ਸੋਹੰ ਦੇਵੇ ਵਡ ਕਰਾਮਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ ਵਡਿਆਈ ਜੋਤ ਜਗਾਈ ਹੋਏ ਸਹਾਈ, ਪਤਿ ਰਖਾਈ ਨਾ ਹੋਏ ਅੰਧੇਰੀ ਰਾਤ। ਜੋਤ ਜਗਾਏ ਅਪਰ ਅਪਾਰ। ਸੁਰਤ ਸ਼ਬਦ ਦੇ ਜਾਏ ਤਾਰ। ਸੁਰਤ ਸ਼ਬਦ ਏਕਾ ਉਪਜੇ ਚਰਨ ਪਿਆਰ। ਪ੍ਰਭ ਸਾਚੇ ਦੀ ਸਾਚੀ ਕਾਰ। ਆਵੇ ਜਾਵੇ ਜਗਤ ਰਹਾਵੇ ਵਾਰੋ ਵਾਰ। ਗੁਰਮੁਖ ਸਾਚੇ ਦਰਸ ਦਿਖਾਵੇ, ਪਰਗਟ ਜੋਤ ਜੁਗੋ ਜੁਗ ਲੰਘਾਵੇ ਪਾਰ। ਜੋਤ ਸਰੂਪੀ ਜੋਤ ਨਿਰੰਜਣ ਏਕਾ ਏਕੰਕਾਰ। ਸਾਧ ਸੰਗਤ ਸਦਾ ਦੁਖ ਭੈ ਭੰਜਨ ਆਦਿ ਜੁਗਾਦੀ ਕਿਰਪਾ ਧਾਰ। ਏਕਾ ਦੇਵੇ ਚਰਨ ਧੂੜ ਸਾਚਾ ਮਜਨ, ਗੁਰਮੁਖ ਸਾਚੇ ਚਰਨ ਕਰ ਨਿਮਸਕਾਰ। ਗੁਰਮੁਖ ਸਾਚੇ ਸਾਚੇ ਦੀਪਕ ਵਿਚ ਮਾਤ ਜਗਣ, ਬੇਮੁਖਾਂ ਕਰੇ ਖੁਆਰ। ਪੋਹ ਨਾ ਸਕੇ ਕਲਜੁਗ ਮਾਇਆ ਅਗਨ, ਏਕਾ ਜੋਤ ਧਰੇ ਕਰਤਾਰ। ਕਲਜੁਗ ਜੀਵ ਦਰ ਦਰ ਫਿਰਨ ਨਗਨ, ਨਿਹਕਲੰਕ ਏਕਾ ਮਾਰੇ ਸ਼ਬਦ ਮਾਰ। ਗੁਰਮੁਖ ਸਾਚੇ ਨਾਉਂ ਪ੍ਰਭ ਰੰਗਣ, ਏਕਾ ਉਪਜੇ ਰੰਗ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਤਿਗੁਰ ਸਾਚਾ, ਸਤਿ ਪੁਰਖਾਂ ਪਾਵੇ ਸਾਰ। ਸਤਿ ਪੁਰਖ ਸਤਿ ਸਰੂਪ। ਸਤਿ ਪੁਰਖ ਰੰਗ ਅਨੂਪ। ਸਤਿ ਪੁਰਖਾਂ ਸਤਿ ਸਮਾਏ ਪ੍ਰਭ ਸਾਚਾ ਵਡ ਭੂਪ। ਸਤਿ ਪੁਰਖਾਂ ਇਕ ਰੰਗ ਹੋ ਜਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਅਨੂਪ। ਜੋਤ ਸਰੂਪੀ ਜੋਤ ਧਰ। ਮਾਤਲੋਕ ਆਇਆ ਅਵਤਾਰ ਨਰ। ਭੇਦ ਖੁਲ੍ਹਾਏ ਪ੍ਰਭ ਵਡ ਦੇਵੀ ਦੇਵ ਸਰਨ ਲਗਾਏ, ਏਕਾ ਜੋਤ ਮਾਤ ਟਿਕਾਏ, ਸਾਚਾ ਦਰ ਆਪ ਖੁਲ੍ਹਾਏ, ਚਾਰ ਵਰਨ ਆਏ ਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸੋਹੰ ਸਾਚਾ ਸ਼ਬਦ ਚਲਾਵੇ, ਦੁਤਰ ਜਾਇਣ ਤਰ। ਏਕਾ ਸ਼ਬਦ ਰਖਾਇਆ ਆਪ। ਸ੍ਰਿਸ਼ਟ ਸਬਾਈ ਆਪੇ ਹੋਇਆ ਮਾਈ ਬਾਪ। ਨਿਹਕਲੰਕ ਕਲ ਜੋਤ ਪਰਗਟਾਈ ਗੁਰਸਿਖਾਂ ਮਾਰੇ ਤੀਨੋ ਤਾਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪੇ ਆਪ ਉਤਾਰੇ ਕੋਟਨ ਪਾਪ। ਪਾਪ ਉਤਾਰੇ ਕੋਟਨ ਕੋਟੀ। ਸੋਹੰ ਸ਼ਬਦ ਉਠਾਵੇ ਸੋਟੀ। ਸ੍ਰਿਸ਼ਟ ਸਬਾਈ ਹੋਈ ਖੋਟੀ। ਆਪ ਕਰਾਏ ਬੋਟੀ ਬੋਟੀ। ਬੇਮੁਖ ਜੀਵ ਅੰਤਕਾਲ ਖਾਲੀ ਹੱਥ ਜਾਵੇ, ਹੱਥ ਨਾ ਆਵੇ ਰੋਟੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪ ਮਿਲਾਏ ਜੋਤੀ। ਆਪ ਆਪਣੀ ਸਰਨ ਲਗਾਏ। ਦਰ ਦਰਬਾਰ ਬਹਾਏ। ਦਰਗਹਿ ਸਾਚੀ ਮਾਣ ਦਵਾਏ। ਸਚਖੰਡ ਨਿਵਾਸੀ ਸਚਖੰਡ ਸਮਾਏ। ਥਿਰ ਘਰ ਵਾਸੀ ਥਿਰ ਘਰ ਨਿਵਾਸ ਰਖਾਏ। ਪੁਰਖ ਅਬਿਨਾਸ਼ੀ ਸਤਿ ਸਰੂਪੀ ਵਿਚ ਸਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਘਟ ਵਾਸੀ ਗੁਰਮੁਖ ਸਾਚੇ ਸਾਚੇ ਧਾਮ ਬਹਾਏ। ਸਾਚਾ ਧਾਮ ਜਗਤ ਨਿਆਰਾ। ਆਪੇ ਆਪ ਇਕ ਨਿਰੰਕਾਰਾ। ਜਗੇ ਜੋਤ ਅਗੰਮ ਅਪਾਰਾ। ਏਕਾ ਜੋਤ ਤੀਨ ਲੋਕ ਅਕਾਰਾ। ਲੋਕ ਪਰਲੋਕ ਪ੍ਰਭ ਚਰਨ ਦਵਾਰਾ। ਜੋਤ ਸਰੂਪੀ ਪਵਣ ਹੁਲਾਰਾ। ਪਵਣ ਸਰੂਪ ਜੀਵ ਜੰਤਾਂ ਦੇਵੇ ਸਵਾਸ ਅਧਾਰਾ। ਜੋਤ ਸਰੂਪੀ ਜੋਤ ਪ੍ਰਭ, ਲੱਖ ਚੁਰਾਸੀ ਪਸਰ ਪਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਏਕੰਕਾਰਾ। ਅੰਤ ਨਾ ਪਾਰਾਵਾਰਾ। ਓਅੰਕਾਰ ਕੀਆ ਆਕਾਰ। ਇਕ ਕਰਤਾਰ ਵਿਚ ਸੰਸਾਰ ਜਾਮਾ ਧਾਰ, ਭਗਤ ਉਧਾਰ ਬੇਮੁਖ ਸੁਧਾਰ ਕਰ ਖੁਆਰ ਮਾਰੇ ਸ਼ਬਦ ਮਾਰ। ਉਠਾਏ ਖੰਡਾ ਦੋ ਧਾਰ, ਕਰਮ ਵਿਚਾਰ ਮਦਿਰਾ ਮਾਸ ਕਰਨ ਆਹਾਰ। ਨਿਹਕਲੰਕ ਕਲ ਲਏ ਅਵਤਾਰ। ਆਪੇ ਪਾਵੇ ਸਰਬ ਦੀ ਸਾਰ। ਜਨ ਭਗਤਾਂ ਜਾਏ ਦੁਤਰ ਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਾਵੇ ਸਰਬ ਦੀ ਸਾਰ। ਗੁਰਮੁਖਾਂ ਪੂਰਨ ਆਸਾ। ਪ੍ਰਭ ਕੀਆ ਜੋਤ ਪਰਕਾਸ਼ਾ। ਆਪੇ ਜਾਣੇ ਲੇਖ ਲਿਖਾਸਾ। ਜੋਤ ਸਰੂਪੀ ਕੀਆ ਵਾਸਾ। ਤਜੀ ਦੇਹ ਪ੍ਰਭ ਅਬਿਨਾਸ਼ਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਲੇਖ ਲਿਖਾਏ, ਆਪੇ ਵੇਖ ਵਖਾਏ, ਆਪੇ ਮੇਖ ਲਗਾਏ, ਮਾਨਸ ਜਨਮ ਕਰਾਏ ਰਾਸਾ। ਮਾਨਸ ਜਨਮ ਰਾਸ ਕਰ। ਗੁਰਮੁਖ ਸਾਚੇ ਪਾਸ ਕਰ। ਸਾਚਾ ਆਤਮ ਧਰਵਾਸ ਧਰ। ਹਉਮੇ ਦੁਖੜਾ ਨਾਸ ਕਰ। ਏਕਾ ਮੇਲ ਸੁਰਤ ਸ਼ਬਦ ਅਕਾਸ਼ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਆਪ ਧਰਾਏ, ਸੋਹੰ ਜਪਾਏ ਰਸਨ ਸਵਾਸ ਸਵਾਸ ਕਰ। ਸੋਹੰ ਜਾਪ ਵਡ ਪਰਤਾਪ ਪ੍ਰਭ ਕਰਾਮਾਤ। ਦੇਵਣਹਾਰ ਇਕ ਦਾਤਾਰ। ਮੰਗਣ ਖੜੇ ਕੋਟ ਦਵਾਰ। ਪ੍ਰਭ ਸਾਚੇ ਦਾ ਸਚ ਭੰਡਾਰ। ਵਰਤੇ ਵਰਤਾਵੇ ਆਪੇ ਵਿਚ ਸੰਸਾਰ। ਗੁਰਮੁਖ ਵਿਰਲਾ ਪਾਵੇ, ਚਲ ਆਵੇ ਚਰਨ ਦਵਾਰ। ਚਰਨ ਧੂੜ ਜਨ ਕੋਈ ਨਹਾਵੇ, ਜਿਸ ਕਿਰਪਾ ਕਰੇ ਗਿਰਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਰੰਗ ਰੰਗਾਵੇ, ਗੁਰਮੁਖ ਸਾਚੇ ਸਿੱਖ ਪਸਾਰ। ਗੁਰਮੁਖ ਸਾਚੇ ਸਾਚੀ ਸੀਖਿਆ। ਸਾਚਾ ਲੇਖ ਪ੍ਰਭ ਸਾਚੇ ਧੁਰ ਦਰਗਾਹੋਂ ਲੀਖਿਆ। ਨਾ ਕੋਈ ਮੇਟੇ ਮੇਟ ਮਿਟਾਏ ਪ੍ਰਭ ਆਤਮ ਲਾਈ ਸਾਚੀ ਮੇਖਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦਰ ਘਰ ਆਏ ਦਇਆ ਕਮਾਏ, ਸਰਨ ਲਗਾਏ ਮਰਨ ਚੁਕਾਏ, ਹਰਨ ਫਰਨ ਖੁਲ੍ਹਾਏ, ਤਾਰਨ ਤਰਨ ਆਪ ਅਖਵਾਏ, ਲੱਖ ਚੁਰਾਸੀ ਵਿਚ ਗੁਰਸਿਖ ਨਾ ਆਏ, ਵਡ ਵਡ ਮੁਨ ਰਿਖ ਪ੍ਰਭ ਦੇ ਤਰਾਏ, ਸੋਹੰ ਪਾਵੇ ਸਾਚਾ ਨਾਮ ਦਾਨ ਭੀਖਿਆ। ਪਾਈ ਭੀਖਿਆ ਮਿਲਿਆ ਵਰ। ਦਰ ਘਰ ਆਏ ਆਪੇ ਹਰਿ। ਖੋਲ੍ਹ ਵਖਾਏ ਆਤਮ ਦਰ। ਆਪ ਦਿਖਾਵੇ ਅੰਮਿਤ੍ਰ ਆਤਮ ਸਰ। ਪ੍ਰਭ ਅਬਿਨਾਸ਼ੀ ਕਿਰਪਾ ਕਰ। ਅੰਮ੍ਰਿਤ ਭੰਡਾਰੇ ਦੇਵੇ ਭਰ। ਏਕਾ ਜੋਤ ਆਪ ਜਗਾਏ, ਏਕਾ ਬੂੰਦ ਮੁਖ ਚੁਆJ,ੇ ਕਵਲ ਨਾਭ ਉਲਟਾ ਕਰ। ਸਵਾਂਤ ਸਵਾਂਤੇ ਆਤਮ ਸ਼ਾਂਤੇ, ਪ੍ਰਭ ਆਪ ਮਿਲਾਏ ਆਪਣੀ ਕਿਰਪਾ ਕਰ। ਆਪੇ ਬੈਠਾ ਵੇਖੇ ਵਿਚ ਇਕਾਂਤੇ, ਜੋਤ ਜਗਾਏ ਅਪਰ ਅਪਾਰ। ਅਪਰ ਅਪਾਰ ਜੋਤ ਜਗਾਏ। ਕਰ ਵਿਚਾਰ ਦਇਆ ਕਮਾਏ। ਨਰ ਅਵਤਾਰ ਭਰਮ ਭੁਲੇਖਾ ਸਰਬ ਮਿਟਾਏ। ਭਗਤ ਉਧਾਰੇ ਸਾਚਾ ਲੇਖਾ ਆਪ ਚੁਕਾਏ। ਵਿਚ ਸੰਸਾਰ ਸਾਚੀ ਰੇਖਿਆ ਆਪ ਲਿਖਾਏ। ਆਪੇ ਪਾਵੇ ਸਾਰ, ਗੁਰਮੁਖ ਸਾਚਾ ਪ੍ਰਭ ਸਾਚਾ ਸਰਨ ਲਗਾਏ। ਨਾ ਆਵੇ ਹਾਰ, ਸੋਹੰ ਜਾਪ ਰਸਨ ਜਪਾਏ। ਪ੍ਰਭ ਸਾਚਾ ਜਾਏ ਤਾਰ, ਜਿਸ ਜਨ ਦਇਆ ਕਮਾਏ। ਸਾਚਾ ਦੇਵੇ ਨਾਮ ਜਗਤ ਵਿਹਾਰ, ਪ੍ਰਭ ਅਬਿਨਾਸ਼ੀ ਸੇਵ ਕਮਾਏ। ਏਕਾ ਜੋਤ ਕਰੇ ਚਮਤਕਾਰ, ਆਤਮ ਸਾਚਾ ਦੀਪ ਜਗਾਏ। ਦਿਵਸ ਰੈਣ ਰੈਣ ਦਿਵਸ ਏਕਾ ਰੰਗ ਕਰਤਾਰ, ਆਤਮ ਦੇਵੇ ਸਰਬ ਮਿਟਾਏ। ਗੁਰਮੁਖਾਂ ਦੇਵੇ ਸ਼ਬਦ ਅਧਾਰ, ਸਾਚੀ ਧੁਨ ਆਪ ਉਪਜਾਏ। ਪ੍ਰਭ ਸਾਚੇ ਦੀ ਸਾਚੀ ਕਾਰ, ਆਤਮ ਸੁੰਨ ਆਪ ਖੁਲ੍ਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਕਰਮ, ਪਰਗਟ ਜੋਤ ਸਤਿ ਸਰੂਪੀ ਦਰਸ ਦਿਖਾਏ। ਗੁਰਮੁਖ ਸਾਚੇ ਕਰਮ ਵਿਚਾਰਿਆ। ਸੱਚੋ ਸਚ ਪ੍ਰਭ ਸਾਚਾ ਕਰੇ ਵਿਹਾਰਿਆ। ਪ੍ਰਭ ਸਾਚੇ ਸਦ ਸਦ ਬਲਿਹਾਰਿਆ। ਆਵੇ ਜਾਵੇ ਵਿਚ ਮਾਤ ਵਾਰੋ ਵਾਰਿਆ। ਕਲਜੁਗ ਅੰਤਮ ਅੰਤ ਨਿਹਕਲੰਕ ਜਾਮਾ ਘਨਕਪੁਰੀ ਵਿਚ ਧਾਰਿਆ। ਗੁਰਮੁਖ ਸਾਚੇ ਸੰਤ ਪ੍ਰਭ ਸੁਰਤ ਸ਼ਬਦ ਆਪ ਜਗਾ ਰਿਹਾ। ਜਿਸ ਬਣਾਈ ਸਾਚੀ ਬਣਤ, ਆਪਣਾ ਖੇਲ ਆਪ ਖਿਲਾ ਰਿਹਾ। ਆਪੇ ਬੈਠਾ ਰਹੇ ਇਕੰਤ, ਆਪਣੇ ਭਾਣੇ ਵਿਚ ਚਲਾ ਰਿਹਾ। ਭੇਵ ਨਾ ਪਾਵੇ ਕੋਈ ਜੀਵ ਜੰਤ, ਕਲਜੁਗ ਜੀਵ ਆਪ ਭੁਲਾ ਰਿਹਾ। ਪ੍ਰਭ ਮਾਇਆ ਪਾਈ ਜਗਤ ਬੇਅੰਤ, ਮਾਇਆ ਮਮਤਾ ਵਿਚ ਡੁਲਾ ਰਿਹਾ। ਸ੍ਰਿਸ਼ਟ ਸਬਾਈ ਆਤਮ ਜਿਤ, ਹਉਮੇ ਰੋਗ ਸਰਬ ਸਤਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਕਲਜੁਗ ਦੇਖ ਆਤਮ ਸਾਚਾ ਜੋਤ ਸਰੂਪੀ ਦੀਪਕ ਜੋਤ ਜਗਾ ਰਿਹਾ। ਆਤਮ ਚਿੰਤਾ ਆਪ ਲਗਾਏ। ਜੀਵ ਜੰਤ ਕੋਈ ਭੇਵ ਨਾ ਪਾਏ। ਵਡ ਵਡ ਦੇਵੀ ਦੇਵ ਪ੍ਰਭ ਆਪ ਭੁਲਾਏ। ਕਰੋੜ ਤੇਤੀਸ ਰਹੇ ਬਿਲਲਾਏ। ਸੁਰਪਤ ਰਾਜਾ ਇੰਦ ਪ੍ਰਭ ਅਬਿਨਾਸ਼ੀ ਦਿਸ ਨਾ ਆਏ। ਪ੍ਰਭ ਸਾਚੇ ਦੀ ਸਾਚੀ ਬਿੰਦ, ਗੁਰਮੁਖ ਸਾਚੇ ਪ੍ਰਭ ਸਾਚਾ ਆਪ ਜਗਾਏ। ਕਲਜੁਗ ਜੀਵ ਬੇਮੁਖ ਕਰਨ ਜੋ ਨਿੰਦ, ਅੰਤਮ ਅੰਤ ਨਰਕ ਨਿਵਾਸ ਰਖਾਏ। ਨਿਹਕਲੰਕ ਵਡ ਵਡ ਮਰਗਿੰਦ ਆਪੇ ਦੇ ਸਜ਼ਾਏ। ਆਪ ਰੁੜ੍ਹਾਏ ਸਾਗਰ ਸਿੰਧ, ਵਹਿੰਦੇ ਵਹਿਣ ਜੀਵ ਰੁੜ੍ਹਾਏ। ਆਪ ਕਢਾਏ ਬੇਮੁਖਾਂ ਜਿੰੰਦ, ਜਮਦੂਤ ਦਿਵਸ ਰੈਣ ਪ੍ਰਭ ਮਗਰ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪ ਆਪਣੀ ਸਰਨ ਲਗਾਏ। ਸਰਨ ਲਾਗ ਕਿਉਂ ਸੋਏ ਭਾਗ। ਕਲਜੁਗ ਜੀਵ ਜਾਗ ਆਤਮ ਬੁਝਾ ਆਗ। ਸੋਹੰ ਸ਼ਬਦ ਸੁਣਾ ਸਾਚਾ ਰਾਗ। ਏਕਾ ਤਨ ਪਹਿਨਾਏ ਸੋਹੰ ਤਾਗ। ਆਪੇ ਪਕੜੇ ਪ੍ਰਭ ਸਾਚਾ ਤੇਰੀ ਵਾਗ। ਆਪ ਬਣਾਏ ਹੰਸ ਕਾਗ। ਜੋਤ ਪਰਗਟਾਏ ਨਿਹਕਲੰਕ ਗੁਰਮੁਖ ਸਾਚੇ ਚਰਨ ਲਾਗ। ਆਪ ਵਜਾਏ ਸੋਹੰ ਸਾਚਾ ਡੰਕ, ਸੁਣ ਸੁਣ ਸਾਚੀ ਧੁਨ ਗੁਰਸਿਖ ਸਾਚਾ ਆਏ ਭਾਗ। ਇਕ ਕਰਾਏ ਰਾਓ ਰੰਕ, ਨਿਮਾਣਿਆਂ ਨਿਤਾਣਿਆਂ ਆਪੇ ਧੋਏ ਦਾਗ਼। ਕਲ ਜੋਤ ਪਰਗਟਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਉਠ ਉਠ ਜਾਗ। ਉਠ ਜਾਗ ਵਕ਼ਤ ਵਿਚਾਰ। ਮਾਨਸ ਜਨਮ ਜੀਵ ਨਾ ਹਾਰ। ਫਲ ਨਾ ਲੱਗੇ ਮੁੜ ਕੇ ਡਾਰ। ਲੱਖ ਚੁਰਾਸੀ ਆਤਮ ਕਰ ਵਿਚਾਰ। ਕਰ ਕਰ ਹਾਸੀ ਦਰ ਦਰ ਨਾ ਹੋ ਖੁਆਰ। ਰਸਨਾ ਹੋਈ ਮਦਿਰਾ ਮਾਸੀ, ਆਤਮ ਚਲਿਆ ਸਰਬ ਵਿਕਾਰ। ਸਚ ਸਮਗਰੀ ਦਰ ਤੋਂ ਨਾਸੀ, ਆਪੇ ਰਲਿਓ ਕਾਗਾਂ ਡਾਰ। ਭੁੱਲਿਆ ਪ੍ਰਭ ਪੁਰਖ ਅਬਿਨਾਸ਼ੀ, ਜਿਸ ਦੀਆ ਜਨਮ ਅਪਾਰ। ਪਰਗਟਾਏ ਜੋਤ ਨਿਹਕਲੰਕ ਘਨਕਪੁਰ ਵਾਸੀ, ਕਲਜੁਗ ਜੀਵ ਚਲ ਆਇਣ ਦਰ ਦਰਬਾਰ। ਵੇਲਾ ਅੰਤਕਾਲ ਕਲ ਸਰਬ ਸ੍ਰਿਸ਼ਟ ਪਛਤਾਸੀ, ਪ੍ਰਭ ਸਾਚਾ ਕਰੇ ਖੁਆਰ। ਆਪ ਕਰਾਏ ਆਪਣੇ ਚਰਨ ਦਾਸੀ, ਦਰ ਦਰ ਫਿਰਨ ਭਿਖਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜਾਮਾ ਧਾਰੇ ਨਿਹਕਲੰਕ ਅਵਤਾਰ। ਨਿਹਕਲੰਕ ਕਲ ਜਾਮਾ ਧਰਿਆ। ਜੋਤ ਸਰੂਪੀ ਅਵਤਾਰ ਨਰਿਆ। ਗੁਰਮੁਖ ਵਿਰਲੇ ਕਲਜੁਗ ਵਰਿਆ। ਕਿਰਪਾ ਕਰੇ ਜਿਸ ਗਿਰਧਰਿਆ। ਜੋ ਜਨ ਪੂਰਨ ਆਸਾ ਵਰਿਆ। ਆਤਮ ਜਾਗ ਸੋਹੰ ਸਾਚਾ ਰਸਨ ਉਚਰਿਆ। ਆਤਮ ਪਾਪਾਂ ਧੋਇਆ ਦਾਗ਼, ਪ੍ਰਭ ਅਬਿਨਾਸ਼ੀ ਸਰਨੀ ਪੜਿਆ। ਸੋਇਆ ਜੀਵ ਗਿਆ ਜਾਗ, ਪ੍ਰਭ ਸਾਚੇ ਸਿਰ ਹੱਥ ਜਿਸ ਜਨ ਧਰਿਆ। ਆਪ ਸੁਣਾਇਆ ਸਾਚਾ ਰਾਗ, ਸੋਹੰ ਧੰਨ ਭਾਗ ਭਰਿਆ। ਆਤਮ ਹੋਈ ਜਗਤ ਤਿਆਗ, ਏਕਾ ਮਿਲਿਆ ਹਰਿ ਨਰ ਨਰ ਹਰਿ ਨਰਾਇਣ ਨਰ ਅਵਤਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਦਿ ਜੋਤ ਸਰੂਪ ਪਰਗਟ ਜੋਤ ਤੇਰੇ ਆਤਮ ਦਰ ਦਵਾਰ ਖੜਿਆ। ਆਤਮ ਦਰ ਸਚ ਦਰਵਾਜਾ। ਜਿਥੇ ਵਸੇ ਆਪ ਗ਼ਰੀਬ ਨਿਵਾਜਾ। ਆਪਣਾ ਆਪ ਆਪ ਜਿਸ ਸਾਜਨ ਸਾਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਵ ਦਰ ਸੱਚਾ ਘਰ, ਆਪੇ ਖੋਲ੍ਹੇ ਦਸਮ ਦਵਾਰਾ। ਦਸਮ ਦਵਾਰ ਆਪ ਖੁਲ੍ਹਾਏ। ਏਕਾ ਜੋਤ ਅਕਾਰ ਕਰਾਏ। ਨਿਰਾਹਾਰ ਵਿਚ ਸਮਾਏ। ਨਿਰਾਧਾਰ ਦਿਸ ਨਾ ਆਏ। ਕਰਮ ਵਿਚਾਰ ਜੀਵ ਜੰਤ ਤਰਾਏ। ਦੇਵੇ ਚਰਨ ਪਿਆਰ, ਜੋ ਜਨ ਆਤਮ ਰਸਨਾ ਰਸ ਰਸ ਰਸ ਸਾਚਾ ਪਾਏ। ਏਕਾ ਦਿਸੇ ਸਭ ਨਰ ਨਾਰ, ਜੋ ਜਨ ਰਸਨਾ ਸੋਹੰ ਗਾਏ। ਸੋਹੰ ਸ਼ਬਦ ਸਾਚੀ ਧਾਰ, ਸਾਚੇ ਦਰ ਫੁਹਾਰ ਲਗਾਏ। ਗੁਰਮੁਖ ਸਾਚਾ ਪਾਏ ਸਾਰ, ਸਚ ਤੀਰਥ ਜੋ ਨਾਵ੍ਹਣ ਆਏ। ਆਪੇ ਦੇਵੇ ਪ੍ਰਭ ਸਾਚਾ ਤਾਰ, ਸਾਚਾ ਸੀਰ ਮੁਖ ਚੁਆਏ। ਆਪੇ ਕਰੇ ਸੱਚੀ ਕਾਰ, ਸੋਹੰ ਸ਼ਬਦ ਤੀਰ ਵਿਨ੍ਹ ਆਪ ਚਲਾਏ। ਸ਼ਬਦ ਧੁਨ ਉਪਜਾਏ ਸਾਚੀ ਧਾਰ, ਆਤਮ ਸੁੰਨ ਆਪ ਖੁਲ੍ਹਾਏ। ਖੁਲ੍ਹੇ ਸੁੰਨ ਜੋਤ ਜਗੇ ਅਪਰ ਅਪਾਰ, ਏਕਾ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੇ ਆਤਮ ਸਾਚੇ ਘਰ ਜਗਾਏ। ਆਤਮ ਘਰ ਜਗੇ ਜੋਤੀ। ਗੁਰਮੁਖ ਮੈਲ ਦੁਰਮਤ ਧੋਤੀ। ਪ੍ਰਭ ਸਾਚਾ ਗੁਰਮੁਖ ਸਾਚੇ ਮਾਣਕ ਮੋਤੀ। ਗੁਰਮੁਖ ਗੁਰਮੁਖ ਅੰਤਮ ਅੰਤ ਏਕਾ ਘਰ ਏਕਾ ਦਰ ਏਕਾ ਏਕ ਮਿਲਿਆ ਹਰਿ ਏਕਾ ਹੋਏ ਜੋਤਮ ਜੋਤੀ। ਗੁਰਮੁਖ ਗੁਰ ਏਕਾ ਜੋਤ। ਗੁਰਮੁਖ ਗੁਰ ਏਕਾ ਗੋਤ। ਗੁਰਮੁਖ ਗੁਰ ਓਤ ਪੋਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਨਿਰੰਜਣ ਏਕਾ ਏਕ ਜਗਾਏ ਜੋਤ। ਜੋਤ ਦੇਵੇ ਆਤਮ ਧੀਰ। ਏਕਾ ਜੋਤ ਗੁਰਮੁਖ ਸਾਚੇ ਆਤਮ ਸੀਰ। ਏਕਾ ਜੋਤ ਗੁਰਮੁਖ ਸਾਚੇ ਆਤਮ ਸਾਚਾ ਨੀਰ। ਏਕਾ ਜੋਤ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰਾ ਬਜਰ ਕਪਾਟ ਚੀਰ। ਬਜਰ ਕਪਾਟ ਆਪ ਚਿਰਾਏ। ਆਰ ਪਾਰ ਸ਼ਬਦ ਲਗਾਏ। ਸਾਚੀ ਧਾਰ ਗੁਰਸਿਖ ਵਹਾਏ। ਇਕ ਅਕਾਰ ਜੋਤ ਕਰਾਏ। ਨਿਹਕਲੰਕ ਅਵਤਾਰ ਆਪ ਆਪਣੇ ਵਿਚ ਸਮਾਏ। ਭਰਮ ਨਿਵਾਰ ਗੁਰਸਿਖ ਤਰਾਏ। ਕਿਰਪਾ ਕਰ ਆਪ ਗਿਰਧਾਰ, ਮਨ ਕਾ ਭਰਮ ਭਓ ਚੁਕਾਏ। ਮਾਨਸ ਜਨਮ ਗੁਰਸਿਖ ਸੁਧਾਰ, ਆਪ ਆਪਣੇ ਰੰਗ ਰੰਗਾਏ। ਕਲਜੁਗ ਬੇੜਾ ਪਾਰ ਕਰ, ਬ੍ਰਹਮ ਸਰੂਪ ਵਿਚ ਬ੍ਰਹਮ ਸਮਾਏ। ਨਿਜ ਘਰ ਵਾਸੀ ਨਿਜ ਘਰ ਵਾਸ ਕਰ, ਸਚਖੰਡ ਨਿਵਾਸ ਗੁਰਸਿਖ ਰਖਾਏ। ਏਕਾ ਜੋਤ ਧਰਵਾਸ ਧਰ, ਧੀਰਨ ਧੀਰ ਆਪ ਅਖਵਾਏ। ਜੋਤ ਸਰੂਪੀ ਇਕ ਪਰਕਾਸ਼ ਕਰ, ਆਤਮ ਅੰਧੇਰ ਸਰਬ ਮਿਟਾਏ। ਸਰਬ ਘਟਾ ਘਟ ਵਾਸ ਕਰ, ਨਿਜ ਘਰ ਵੇਖੇ ਤਾੜੀ ਲਾਏ। ਸੋਹੰ ਸ਼ਬਦ ਰਸਨ ਸਵਾਸ ਸਵਾਸ ਕਰ, ਆਪ ਆਪਣਾ ਨਾਮ ਜਪਾਏ। ਗੁਰਮੁਖ ਸਾਚੇ ਤੇਰਾ ਮਾਨਸ ਜਨਮ ਰਾਸ ਕਰ, ਨਿਹਕਲੰਕ ਅਪਣੀ ਸਰਨ ਲਗਾਏ। ਆਪ ਆਪਣਾ ਦਾਸ ਕਰ, ਜੋਤ ਸਰੂਪੀ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਾਰਨ ਤਰਨ ਆਪ ਅਖਵਾਏ। ਜਗੇ ਜੋਤ ਅਗੰਮ ਅਪਾਰੇ। ਕਿਰਪਾ ਕਰੇ ਆਪ ਗਿਰਧਾਰੇ। ਖੁਲ੍ਹਾਏ ਦਰ ਜੋਤ ਨਿਰੰਕਾਰੇ। ਨੁਹਾਏ ਸਰ ਕ੍ਰਿਸ਼ਨ ਮੁਰਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਕਿਰਪਾ ਕਰ ਪਾਰ ਉਤਾਰੇ। ਗੁਰ ਦਰ ਸਾਚਾ ਘਰ। ਆਇਆ ਹਰਿ ਗੁਰਮੁਖ ਸਾਚੇ ਜਾਇਣ ਤਰ। ਦਰਸ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ ਵਡਿਆਈ ਆਪ ਆਪਣਾ ਕਰਮ ਕਰ। ਕਰਮ ਕਰੇ ਆਪੇ ਹਰੇ। ਜੋ ਜਨ ਆਏ ਦਰੇ। ਸੋਹੰ ਚਲਾਵੇ ਸਾਚੇ ਘਰੇ। ਖਾਲੀ ਭੰਡਾਰ ਆਪੇ ਭਰੇ। ਸਾਚੇ ਕਾਰਜ ਗੁਰ ਦਰ ਸਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਪਰਗਟਾਏ ਨਿਹਕਲੰਕ ਨਰਾਇਣ ਨਰ ਹਰੇ। ਨਰਾਇਣ ਨਰ ਜੋਤ ਹਰਿ। ਦਇਆ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਥਿਰ ਘਰ ਵਾਸੀ ਗੁਰਮੁਖ ਸਾਚੇ ਆਪ ਆਪਣੇ ਦਾਸ ਕਰ। ਦਾਸ ਦਾਸ ਵਾਸ ਵਾਸ ਰਾਸ ਰਾਸ ਨਾਸ ਨਾਸ ਸਵਾਸ ਸਵਾਸ ਸਵਾਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪ ਛਡਾਏ ਤੇਰੀ ਆਤਮ ਮਦਿਰਾ ਮਾਸ। ਆਤਮ ਦੇਵੇ ਆਪ ਧੀਰਾ। ਆਪੇ ਕਰੇ ਸ਼ਾਂਤ ਸਰੀਰਾ। ਆਪ ਪਹਿਨਾਏ ਸੋਹੰ ਸਾਚਾ ਪ੍ਰਭ ਤਨ ਚੀਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਸ ਨਾ ਆਏ ਕਲ ਕਿਸੇ ਪੀਰ ਫ਼ਕੀਰਾ। ਸੋਹੰ ਚੀਰਾ ਆਪ ਪਹਨਾਇਆ। ਸਤਿਜੁਗ ਵਰਤੀਰਾ ਆਪ ਚਲਾਇਆ। ਗੁਰਮੁਖ ਸਾਚੇ ਆਤਮ ਧੀਰਾ ਆਪ ਧਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਵਡ ਪੀਰਨ ਪੀਰਾ ਆਪ ਅਖਵਾਇਆ। ਪੀਰਨ ਪੀਰ ਆਪ ਅਖਵਾਏ। ਧੀਰਨ ਧੀਰ ਆਪ ਹੋ ਜਾਏ। ਸੀਰਨ ਸੀਰ ਅੰਮ੍ਰਿਤ ਸਾਚਾ ਸੀਰ ਪਿਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਾਚਾ ਸ਼ਬਦ ਤੇਰੇ ਤਨ ਚੀਰ ਪਹਿਨਾਏ। ਤਨ ਪਹਿਨਾਇਆ ਸਾਚਾ ਚੀਰਾ। ਗੁਰਸਿਖ ਉਪਜਾਇਆ ਸਾਚਾ ਹੀਰਾ। ਮਾਣ ਗਵਾਇਆ ਪੀਰ ਫ਼ਕੀਰਾ। ਜੋਤ ਜਗਾਏ ਗੁਰਸਿਖ ਤਰਾਏ, ਵਡ ਗੁਣੀ ਗਹੀਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚਲਾਏ ਸੋਹੰ ਸਾਚਾ ਤੀਰਾ। ਸੋਹੰ ਤੀਰ ਆਪ ਚਲਾਇਆ। ਬੀਰ ਬੇਤਾਲੇ ਸਰਬ ਉਠਾਇਆ। ਗਊ ਗਵਾਲੇ ਜਾਮਾ ਪਾਇਆ। ਕਾਹਨਾ ਕ੍ਰਿਸ਼ਨਾ ਵਿਚ ਮਾਤ ਦੇ ਆਇਆ। ਬ੍ਰਹਮਾ ਵਿਸ਼ਨ ਜਿਸ ਦਰ ਅਗੇ ਖੜੇ ਸੀਸ ਝੁਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਨਾਉਂ ਧਰਾਇਆ। ਨਿਹਕਲੰਕ ਕਲ ਨਾਉਂ ਧਰਾਏ। ਜੋਤ ਸਰੂਪੀ ਜਾਮਾ ਪਾਏ। ਛਡ ਦੇਹ ਅਪਾਰ ਗੁਰਮੁਖ ਸਾਚੇ ਵਿਚ ਸਮਾਏ। ਆਪੇ ਕਰੇ ਜਗਤ ਵਿਹਾਰ, ਨਾ ਕੋਈ ਵੇਖੇ ਵੇਖ ਵਖਾਏ। ਪ੍ਰਭ ਸਾਚੇ ਦੀ ਸਾਚੀ ਕਾਰ, ਆਪਣੇ ਭਾਣੇ ਚਲੇ ਚਲਾਏ। ਵੇਖੇ ਵਿਗਸੇ ਕਰ ਵਿਚਾਰ, ਤਿਸ ਦੇਵੇ ਜਿਸ ਦਇਆ ਕਮਾਏ। ਸ੍ਰਿਸ਼ਟ ਸਬਾਈ ਦੱਬੀ ਭਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਾਵੇ ਸਾਚੀ ਸਾਰ। ਧੁਰ ਦਰਗਹਿ ਕਰੇ ਪੁਕਾਰਾ। ਸੁਣੀ ਪੁਕਾਰ ਪ੍ਰਭ ਗਿਰਧਾਰਾ। ਕਲਜੁਗ ਜੀਵ ਹੋਏ ਦੁਸ਼ਟ ਦੁਰਾਚਾਰਾ। ਮੇਰੀ ਮਤਿ ਕਰਨ ਖੁਆਰਾ। ਕਿਰਪਾ ਕਰ ਜੋਤ ਧਰ, ਦੁਸ਼ਟ ਸੰਘਾਰ ਭਗਤ ਉਧਾਰ ਅਵਤਾਰ ਨਰ ਦਿਖਾ ਡਰ, ਕਲਜੁਗ ਜੀਵ ਆਪਣਾ ਆਪ ਗਏ ਹਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਲਏ ਅਵਤਾਰਾ। ਧਰਤ ਮਾਤ ਤੇਰੀ ਪੁਕਾਰ। ਅੰਤਮ ਮਾਤ ਕਰਮ ਕਲ ਵਿਚਾਰ। ਪਾਪ ਅੰਧੇਰੀ ਰਾਤ ਪ੍ਰਭ ਦਏ ਨਿਵਾਰ। ਵੇਖ ਮਾਰ ਝਾਤ, ਨਿਹਕਲੰਕ ਲਏ ਅਵਤਾਰ। ਤੇਰਾ ਸੀਨਾ ਕਰੇ ਸ਼ਾਂਤ, ਦੁਸ਼ਟ ਦੁਰਾਚਾਰਾ ਕਰੇ ਖੁਆਰ ਗੁਰਸਿਖ ਬਣਾਏ ਸਾਚੇ ਸੁੱਤ, ਸਾਚੀ ਜੋਤ ਜਗਤ ਧਰ, ਸਤਿਜੁਗ ਸਾਚੇ ਕਰੇ ਪਸਾਰ। ਆਪ ਮਿਟਾਏ ਜ਼ਾਤ ਪਾਤ, ਸੋਹੰ ਦੇਵੇ ਨਾਮ ਭੰਡਾਰ। ਚਾਰ ਵਰਨ ਰਖਾਏ ਏਕਾ ਨਾਤ, ਸਤਿਜੁਗ ਵਰਤੇ ਸਤਿ ਵਰਤਾਰ। ਨਾ ਕੋਈ ਦਿਸੇ ਜ਼ਾਤ ਪਾਤ, ਏਕਾ ਏਕ ਕਰੇ ਕਰਤਾਰ। ਚਾਰ ਵਰਨ ਭੈਣ ਭਰਾਤ, ਸੋਹੰ ਦੇਵੇ ਸ਼ਬਦ ਹੁਲਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਤ ਮਾਤ ਤੇਰੀ ਸੁਣੇ ਆਪ ਪੁਕਾਰ ਦਾਤਾਰ। ਧਰਤ ਮਾਤ ਤੇਰਾ ਭਰਵਾਸਾ। ਆਪੇ ਦੇਵੇ ਪ੍ਰਭ ਅਬਿਨਾਸ਼ਾ। ਕਲਜੁਗ ਅੰਤਮ ਹੋਇਆ ਨਾਸਾ। ਸਤਿਜੁਗ ਸਾਚਾ ਮਾਤ ਪਰਕਾਸ਼ਾ। ਨਿਹਕਲੰਕ ਵਿਚ ਕੀਆ ਵਾਸਾ। ਸੋਹੰ ਸ਼ਬਦ ਕਰਾਏ ਜੀਵ ਜੰਤਾ ਆਤਮ ਰਾਸਾ। ਆਪ ਜਪਾਏ ਸਵਾਸ ਸਵਾਸਾ। ਸਚ ਸੁੱਚ ਵਿਚ ਦੇਹ ਵਰਤਾਏ, ਹਉਮੇ ਹੰਗਤਾ ਰੋਗ ਵਿਨਾਸਾ। ਰਚ ਰਚ ਰਚ ਆਪੇ ਰਚ ਜਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕਰੇ ਆਤਮ ਰਾਸਾ। ਸਤਿਜੁਗ ਤੇਰਾ ਮਾਣ ਰਖਾਇਆ। ਸੋਹੰ ਸਾਚਾ ਬਾਣ ਚਲਾਇਆ। ਏਕਾ ਆਣ ਏਕਾ ਮਾਣ ਏਕਾ ਤਾਣ ਏਕਾ ਜਾਣ ਏਕਾ ਖਾਣ ਏਕਾ ਬਾਣ ਏਕਾ ਦਾਨ ਏਕਾ ਗਾਨ ਏਕਾ ਨਾਮ ਬਲੀ ਬਲਵਾਨ ਆਪ ਅਖਵਾਇਆ। ਬਲੀ ਬਲਵਾਨ ਆਪ ਮਿਹਰਵਾਨ। ਭਗਤ ਭਗਵਾਨ ਗੁਣ ਨਿਧਾਨ ਚਤੁਰ ਸੁਜਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਚਤੁਰ ਸੁਜਾਨਾ ਆਪ ਭਗਵਾਨਾ ਦੇਵੇ ਚਰਨ ਧਿਆਨਾ। ਆਤਮ ਉਪਜੇ ਬ੍ਰਹਮ ਗਿਆਨਾ। ਜੋਤ ਜਗਾਏ ਕੋਟਨ ਭਾਨਾ। ਸੋਹੰ ਬੰਨ੍ਹੇ ਆਤਮ ਗਾਨਾ। ਆਪੇ ਦੇਵੇ ਸਾਚਾ ਨਾਉਂ, ਕਿਰਪਾ ਕਰੇ ਗੁਣ ਨਿਧਾਨਾ। ਆਪ ਸੁਹਾਏ ਸਾਚਾ ਥਾਉਂ, ਜੋਤ ਜਗਾਏ ਆਪ ਮਹਾਨਾ। ਪ੍ਰਭ ਅਬਿਨਾਸ਼ੀ ਅਗੰਮ ਅਥਾਹੋ, ਏਕਾ ਏਕ ਸਚ ਟਿਕਾਨਾ। ਗੁਰਮੁਖ ਸਾਚੇ ਆਪ ਚੜ੍ਹਾਏ ਪਕੜ ਬਾਂਹੋਂ, ਸਚਖੰਡ ਨਿਵਾਸੀ ਸਚਖੰਡ ਨਿਵਾਸ ਰਖਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਸਮਾਂ ਆਪ ਸੁਹਾਣਾ। ਆਪਣਾ ਵਕ਼ਤ ਆਪ ਸੁਹਾਣਾ। ਜੋਤ ਸਰੂਪੀ ਖੇਲ ਰਚਾਣਾ। ਦੇਖਾ ਦੇਖ ਜਗਤ ਭੁਲਾਣਾ। ਭੇਖਾ ਭੇਖ ਭੇਖ ਕਰ, ਭੇਖਾਧਾਰੀ ਆਪ ਅਖਵਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜੋਤ ਧਰ, ਜੋਤ ਸਰੂਪੀ ਕਰਮ ਕਮਾਣਾ। ਜੋਤ ਸਰੂਪੀ ਧਾਰਿਆ ਜਾਮਾ। ਮਾਤਲੋਕ ਵਿਚ ਆਇਆ ਰਾਮਾ। ਆਪੇ ਜੋਤ ਜਗਾਈ ਸ਼ਾਮਾ। ਪੂਰ ਕਰਾਏ ਆਪਣੇ ਕਾਮਾ। ਏਕਾ ਸ਼ਬਦ ਵਜਾਏ ਸੋਹੰ ਸਚ ਦਮਾਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜੋਤ ਪਰਗਟਾਈ, ਨਿਹਕਲੰਕ ਕਲ ਪਹਰਿਆ ਜਾਮਾ। ਜੋਤ ਸਰੂਪੀ ਜਾਮਾ ਧਰਿਆ। ਅਚਰਜ ਖੇਲ ਪਾਰਬ੍ਰਹਮ ਕਲ ਸਾਚਾ ਕਰਿਆ। ਨਾ ਲਾਏ ਘੜੀ ਪਲ, ਜੋਤ ਸਰੂਪੀ ਆਸਾ ਵਰਿਆ। ਕੋਟਨ ਕੋਟ ਜੀਵ ਜੰਤ ਚਲ ਆਇਣ ਦਰ, ਸਾਚਾ ਨਾਉਂ ਪ੍ਰਭ ਸਾਚੇ ਹਿਰਦੇ ਧਰਿਆ। ਸਾਚਾ ਪ੍ਰਭ ਸਦਾ ਅਖਲ, ਸਾਚੇ ਖੇਲ ਆਪੇ ਆਪ ਆਪ ਪ੍ਰਭ ਕਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪ ਤਰਾਏ ਨਾ ਦੇਖੇ ਅੱਜ ਕਲ, ਦਰ ਦਰਬਾਰ ਅੱਗੇ ਖੜਿਆ। ਦਰ ਦਰਬਾਰੀ ਅੱਗੇ ਆਪ, ਆਪ ਦਿਸਾਵੇ ਸਾਚਾ ਰਾਹ। ਸੋਹੰ ਜਪਾਵੇ ਸਾਚਾ ਨਾਉਂ, ਆਪ ਬਹਾਵੇ ਪਕੜ ਬਾਂਹ। ਆਪੇ ਵੇਖੇ ਵਿਗਸੇ ਆਪੇ ਦੀਸੇ ਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਦੂਸਰ ਕੋਈ ਨਾ। ਏਕਾ ਏਕ ਏਕ ਰਹਾਏ। ਏਕਾ ਏਕ ਏਕ ਸਮਾਏ। ਏਕਾ ਅੰਕ ਏਕਾ ਡੰਕ ਆਪ ਵਜਾਏ। ਏਕਾ ਦਵਾਰ ਏਕਾ ਬੰਕ ਸੁਹਾਏ। ਏਕਾ ਅਸਵ ਅਸਵਾਰ ਆਪੇ ਆਪ ਅਖਵਾਏ। ਉਨੰਜਾ ਪਵਣ ਸਿਰ ਛਤਰ ਝੁਲਾਰ, ਪਵਣ ਸਰੂਪੀ ਆਪ ਹੋ ਜਾਏ। ਏਕਾ ਜੋਤ ਪ੍ਰਭ ਉਜਿਆਰ, ਜੋਤ ਸਰੂਪੀ ਡਗਮਗਾਏ। ਨਾ ਕੋਈ ਦੀਸੇ ਰੰਗ ਕਰਤਾਰ, ਬਿਨ ਰੰਗ ਰੂਪ ਤੀਨ ਲੋਕ ਸਮਾਏ। ਏਕਾ ਅੰਕ ਜੋਤ ਅਕਾਰ, ਜੀਵ ਜੰਤ ਰਿਹਾ ਜੋਤ ਜਗਾਏ। ਏਕਾ ਏਕ ਏਕ ਭਗਵੰਤ, ਦੂਸਰ ਕੋਈ ਨਾਹੇ। ਏਕਾ ਏਕ ਗੁਰਮੁਖ ਸਾਚੇ ਆਪ ਉਠਾਏ। ਸਾਚੇ ਸੰਤ ਸਾਚੀ ਜੋਤ ਜਗਾਏ। ਆਪ ਬਣਾਏ ਸਾਚੀ ਬਣਤ, ਜਿਸ ਜਨ ਦਇਆ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਹਿੰਮਾ ਅਗਣਤ, ਗੁਰਮੁਖ ਸਾਚੇ ਆਪੇ ਆਣ ਤਰਾਏ। ਤਾਰਨਹਾਰ ਆਪ ਗਿਰਧਾਰਾ। ਆਪੇ ਪਾਵੇ ਸਾਰਾ ਆਏ ਦਵਾਰਾ। ਦੇਵੇ ਦਰਸ ਅਗੰਮ ਅਪਾਰਾ। ਰੂਪ ਅਨੂਪ ਪ੍ਰਭ ਅਪਾਰਾ। ਸਚ ਸਰੂਪ ਨਿਹਕਲੰਕ ਨਰਾਇਣ ਨਰ ਅਵਤਾਰਾ। ਵਡ ਵਡ ਭੂਪ ਜੋਤ ਸਰੂਪ ਆਪੇ ਆਪ ਆਪ ਕੀਆ ਪਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੀ ਆਪੇ ਪਾਵੇ ਸਾਰਾ। ਸਾਰ ਸਮਾਲੇ ਆਪੇ ਆਪ। ਗੁਰਮੁਖ ਸਾਚੇ ਪ੍ਰਭ ਆਪੇ ਪਾਲੇ, ਜਿਉਂ ਬਾਲਕ ਮਾਈ ਬਾਪ। ਆਪੇ ਰਾਖੇ ਚਰਨ ਨਾਲੇ, ਗੁਰਮੁਖਾਂ ਕਰੇ ਵਡ ਪਰਤਾਪ। ਆਤਮ ਬਖ਼ਸ਼ੇ ਏਕਾ ਸਾਚਾ ਲਾਲੇ, ਸੋਹੰ ਦੇਵੇ ਵਡ ਕਰਾਮਾਤ। ਨਾਮ ਕੁਠਾਲੀ ਆਪੇ ਗਾਲੇ, ਨਾ ਕੋਈ ਪੁੱਛੇ ਜ਼ਾਤ। ਗੁਰਮੁਖ ਸਾਚੇ ਤੇਰੀ ਆਤਮ ਮਾਲੇ, ਸੋਹੰ ਦੇਵੇ ਪ੍ਰਭ ਸਾਚੀ ਦਾਤ। ਏਕਾ ਰੰਗ ਪ੍ਰਭ ਰੰਗ ਗੁਲਾਲੇ, ਆਤਮ ਵੇਖ ਮਾਰ ਝਾਤ। ਪ੍ਰਭ ਅਬਿਨਾਸ਼ੀ ਤੇਰੇ ਵਿਚ ਸਮਾਲੇ, ਕਲਜੁਗ ਜੀਵ ਕਿਉਂ ਹੋਈ ਅੰਧੇਰੀ ਰਾਤ। ਕਰ ਦਰਸ ਪ੍ਰਭ ਕਰੇ ਸਵਾਸ ਸੁਖਾਲੇ, ਸਾਚਾ ਦਿਸਾਵੇ ਪਿੰਡ ਪਰਾਂਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪੇ ਭਾਲੇ ਆਤਮ ਵੇਖ ਮਾਰ ਝਾਤ। ਆਤਮ ਝਾਤ ਮਾਰ ਕਰ। ਗੁਰਮੁਖ ਆਪਣਾ ਆਪ ਇਕਾਂਤ ਕਰ। ਆਪਣਾ ਆਪ ਸ਼ਾਂਤ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਕ ਸੱਜਣ ਸੈਣ ਮਾਤ ਪਿਤ ਭੈਣ ਭਰਾਤ ਕਰ। ਭੈਣ ਭਰਾਤ ਆਪ ਪਛਾਣੇ, ਵੇਲੇ ਅੰਤ ਨਾ ਜਾਇਣ ਨਾਲ। ਝੂਠੀ ਕਾਇਆ ਝੂਠੀ ਦੁਨੀਆਂ, ਝੂਠਾ ਜਗਤ ਜ਼ੰਜਾਲ। ਅੰਤਮ ਅੰਤ ਜੀਵ ਰੂਠਾ, ਕੋਈ ਨਾ ਸਕੇ ਸੰਭਾਲ। ਆਪ ਫੜਾਏ ਬੇਮੁਖਾਂ ਠੂਠਾ, ਦਰ ਦਰ ਫਿਰਨ ਕੰਗਾਲ। ਗੁਰਮੁਖ ਸਾਚੇ ਆਤਮ ਰੰਗ ਚੜ੍ਹਾਏ ਅਨੂਠਾ, ਸੋਹੰ ਦੇਵੇ ਭੱਠੀ ਗਾਲ। ਚਰਨ ਪ੍ਰੀਤੀ ਨਿਭੇ ਨਾਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਪ੍ਰਿਤਪਾਲ। ਚਰਨ ਪ੍ਰੀਤੀ ਪ੍ਰੀਤ ਕਰ। ਪ੍ਰਭ ਅਬਿਨਾਸ਼ੀ ਚੀਤ ਧਰ। ਸਾਚਾ ਪ੍ਰਭ ਆਪ ਆਪਣਾ ਮੀਤ ਕਰ। ਕਲਜੁਗ ਵੇਲਾ ਅੰਤ ਗੁਰਮੁਖ ਸਾਚੇ ਸਾਚੀ ਨੀਤ ਕਰ। ਜੋਤ ਪਰਗਟਾਈ ਪ੍ਰਭ ਭਗਵੰਤ, ਕਰ ਦਰਸ ਆਤਮ ਸ਼ਾਂਤ ਸੀਤ ਕਰ। ਹੋਏ ਸਹਾਈ ਆਦਿਨ ਅੰਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗੋ ਜੁਗ ਸਾਚੀ ਰੀਤ ਕਰ। ਜੁਗੋ ਜੁਗ ਸਾਚੀ ਰੀਤਾ। ਆਪੇ ਦੇਵੇ ਚਰਨ ਪ੍ਰੀਤਾ। ਗੁਰਮੁਖ ਸਾਚੇ ਆਤਮ ਜੀਤਾ। ਬੇਮੁਖ ਵੇਲਾ ਹੱਥ ਨਾ ਆਵੇ ਬੀਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਗਾਓ ਸਰਬ ਸੁਖ ਪਾਓ, ਦੁਖ ਮਿਟਾਓ ਭੁੱਖ ਚੁਕਾਓ, ਆਤਮ ਸੁਖ ਸਰਬ ਉਪਜਾਓ, ਦਿਵਸ ਰੈਣ ਰੈਣ ਦਿਵਸ ਰਾਖੋ ਚੀਤਾ। ਚੀਤ ਰੱਖ ਆਤਮ ਭਾਖ ਅਲਖਣਾ ਅਲਾਖ ਸਾਚਾ ਸਾਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਉਡਾਏ ਅੰਤਮ ਅੰਤ ਕਰ ਆਪੇ ਰਾਖ। ਰਾਖ ਕਰ ਲਾਖ ਕਰ ਵਖ ਕਰ ਭੱਖ ਕਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਅੰਤ ਲੱਖੋਂ ਜਾਏ ਕੱਖ ਕਰ। ਲੱਖ ਕੱਖ ਹੋਏ ਸੱਖ ਕੀਨੇ ਵੱਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਏਕਾ ਜੋਤ ਅਗਨ ਲਗਾਏ, ਚਾਰ ਕੁੰਟ ਹੋਏ ਦੁਹਾਈ, ਜੀਵ ਜੰਤ ਸਰਬ ਬਿਲਲਾਈ ਸ੍ਰਿਸ਼ਟੀ ਹੋਏ ਭੱਖ। ਹੋਏ ਭੱਖ ਵਿਚ ਭੰਡਾਲ। ਜੋਤ ਅਗਨ ਅਗਨ ਜੋਤ ਕੁਠਾਲੀ ਪ੍ਰਭ ਦੇਵੇ ਗਾਲ। ਕਲਜੁਗ ਜੀਆਂ ਪ੍ਰਭ ਸ਼ਬਦ ਸਰੂਪੀ ਪਾਇਆ ਜਾਲ। ਏਕਾ ਜੋਤ ਆਤਮ ਅਗਨ ਪ੍ਰਭ ਸਾਚਾ ਦੇਵੇ ਬਾਲ। ਕਲਜੁਗ ਜੀਵ ਹੋਏ ਆਤਮ ਨਗਨ, ਸੋਹੰ ਗਵਾਇਆ ਸਾਚਾ ਲਾਲ। ਗੁਰਮੁਖਾਂ ਮੁਖ ਲਗਾਏ ਪ੍ਰਭ ਸਾਚਾ ਸਗਨ, ਹੋਏ ਆਪ ਭਗਤ ਪ੍ਰਿਤਪਾਲ। ਆਪ ਲਗਾਏ ਆਤਮ ਸਾਚੀ ਲਗਨ, ਸੋਹੰ ਸਾਚਾ ਰਸਨਾ ਗਾਏ ਜਿਸ ਜਨ ਹੋਏ ਦਿਆਲ। ਜੋਤ ਸਰੂਪੀ ਦੀਪਕ ਗੁਰਮੁਖ ਆਤਮ ਜਗਣ, ਜਿਸ ਜਨ ਲਏ ਬਿਰਦ ਸੰਭਾਲ। ਦਿਵਸ ਰੈਣ ਰਹੇ ਏਕਾ ਮਗਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਆਪਣੇ ਰੰਗ ਸਦ ਸਮਾਲ। ਆਪਣੇ ਰੰਗ ਆਪ ਸਮਾਲਿਆ। ਪ੍ਰਭ ਅਬਿਨਾਸ਼ੀ ਵਡ ਵਡ ਲਾਲਿਆ। ਗੁਰਮੁਖ ਵਿਰਲੇ ਕਲਜੁਗ ਭਾਲਿਆ। ਪ੍ਰਭ ਏਕਾ ਦੇਵੇ ਸੋਹੰ ਸਾਚਾ ਨਾਮ ਸੁਖਾਲਿਆ। ਗੁਰਮੁਖ ਸਾਚਾ ਪ੍ਰਭ ਸਾਚੇ, ਸਾਚੇ ਮਾਰਗ ਲਾ ਲਿਆ। ਜੋਤ ਸਰੂਪੀ ਜੋਤ ਧਰ, ਸੋਹੰ ਸ਼ਬਦ ਗੁਰਮੁਖ ਸਾਚੇ ਕਲਜੁਗ ਨਾ ਡਰ, ਤੇਰੇ ਸੰਗ ਰਲਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖਾ ਸ੍ਰਿਸ਼ਟ ਸਬਾਈ ਪਾ ਲਿਆ। ਸੰਗ ਰਲਾਇਆ ਸਾਚਾ ਸੰਗੀ। ਅਥਰਬਣ ਹੋਇਆ ਆਪੇ ਅੰਗੀ। ਅੰਤਮ ਅੰਤ ਇਹ ਮੰਗ ਪ੍ਰਭ ਦਰ ਮੰਗੀ। ਵੇਲੇ ਅੰਤ ਅੰਤਕਾਲ ਸ੍ਰਿਸ਼ਟ ਸਬਾਈ ਹੋਏ ਭੁੱਖੀ ਨੰਗੀ। ਸਾਚੀ ਮਤ ਕਲਜੁਗ ਜੀਆਂ ਕੱਢ ਬਾਹਰ ਆਪੇ ਟੰਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਪਿਛਲੀ ਲਿਖਤ ਰਿਹਾ ਲਿਖਾਏ ਵਾਕ ਭਵਿਖਤ ਮੇਟ ਮਿਟਾਏ ਸਰਬ ਫਰੰਗੀ। ਆਪ ਮਿਟਾਏ ਸਰਬ ਫਰੰਗੀ। ਸੋਹੰ ਸ਼ਬਦ ਵਹਾਏ ਕੰਘੀ। ਬੀੜਾ ਸ਼ਬਦ ਉਠਾਏ ਜੰਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੇਲ ਵਰਤਾਏ ਵਡ ਸੂਰਾ ਸਰਬੰਗੀ। ਆਪੇ ਹੋਏ ਸੂਰਾ ਸਰਬੰਗ। ਆਪ ਵਜਾਏ ਸੋਹੰ ਸਾਚਾ ਮਰਦੰਗ। ਚਾਰ ਕੁੰਟ ਪਕੜ ਉਠਾਏ ਜੋਤ ਸਰੂਪੀ ਆਪ ਕਰਾਏ ਏਕਾ ਜੰਗ। ਕਲਜੁਗ ਜੀਵ ਆਪ ਭੰਨਾਏ ਅੰਤਕਾਲ ਜਿਉਂ ਕਾਚੀ ਵੰਗ। ਆਪਣੇ ਭਾਣੇ ਵਿਚ ਸਮਾਏ ਆਪੇ ਕਰੇ ਆਪਣੇ ਢੰਗ। ਥਾਉਂ ਥਾਈਂ ਸਰਬ ਉਠਾਏ, ਸੋਹੰ ਚਲਾਏ ਆਤਮ ਡੰਗ। ਜੀਵ ਜੰਤ ਸਰਬ ਤੜਫਾਏ ਆਪ ਕਰਾਏ ਸਾਰੇ ਨੰਗ। ਚਾਰ ਕੁੰਟ ਹੋਏ ਦੁਹਾਈ ਏਕਾ ਖੂਨ ਵਗੇ ਗੰਗ। ਕਲਜੁਗ ਜੀਵ ਰਹੇ ਬਿਲਲਾਏ ਨਾ ਕੋਈ ਦੇਵੇ ਸੰਗ। ਪ੍ਰਭ ਅਬਿਨਾਸ਼ੀ ਖੇਲ ਰਚਾਏ, ਸ੍ਰਿਸ਼ਟ ਸਬਾਈ ਕਰਾਏ ਭੰਗ। ਵਡ ਵਡ ਜੋਧ ਆਪ ਉਠਾਏ, ਆਪ ਫਰਕਾਏ ਸਾਚੇ ਅੰਗ। ਵਿਚ ਬਬਾਣਾ ਆਪ ਚੜ੍ਹਾਏ, ਅਗਨ ਮੇਘ ਚੜ੍ਹਾਏ ਕੰਗ। ਜੀਵ ਜੰਤ ਖੇਤ ਕਰਾਏ, ਪ੍ਰਭ ਵਡ ਕਿਰਸਾਣਾ ਵੱਢ ਕੱਟ ਮੌਤ ਪੁਸਾੜੇ ਦੇਵੇ ਟੰਗ। ਨਾ ਕੋਈ ਰਾਜਾ ਰਾਣਾ, ਨਾ ਕੋਈ ਦੀਸੇ ਸਾਚਾ ਸੰਗ। ਗੁਰਮੁਖ ਸਾਚੇ ਮੇਲ ਮਿਲਾਣਾ ਪ੍ਰਭ ਅਬਿਨਾਸ਼ੀ ਲਾਏ ਅੰਗ। ਜੋਤ ਸਰੂਪੀ ਪਹਰਿਆ ਬਾਣਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪੇ ਦੇਵੇ ਸਾਚਾ ਰੰਗ। ਸਾਚਾ ਰੰਗ ਲਾਲ ਗੁਲਾਲੜਾ। ਆਪੇ ਦੇਵੇ ਪ੍ਰਭ ਸਾਚਾ ਬਾਲੜਾ। ਕਲਜੁਗ ਟੁੱਟੇ ਡਾਲ੍ਹ, ਨਾ ਲੱਗੇ ਫਲ ਡਾਲੜਾ। ਮਾਵਾਂ ਛੱਡਣ ਬਾਲ, ਨਾ ਮਿਲੇ ਪੁੱਤ ਸੰਭਾਲੜਾ। ਜੋਤ ਸਰੂਪੀ ਪਾਇਆ ਜਾਲ, ਮੇਲ ਨਾ ਹੋਵੇ ਸਰਬ ਉਖਾਲੜਾ। ਕਲਜੁਗ ਜੀਵ ਦਲੇ ਜਿਉਂ ਦੋ ਫਾੜੇ ਦਾਲ, ਪਾਤੰਗਲਾ ਆਪੇ ਬਣੇ ਗੋਫਾਲੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਧਰ, ਕਲਜੁਗ ਸਾਚਾ ਕਰੇ ਸਭ ਥਾਈ ਸੁਧ ਸੰਭਾਲੜਾ। ਸਰਬ ਧਾਮ ਕਰੇ ਵਸੇਰਾ। ਪਰਗਟਾਏ ਜੋਤ ਨਾ ਲਾਏ ਦੇਰਾ। ਸ਼ਬਦ ਸਰੂਪੀ ਚਾਰ ਕੁੰਟ ਚੌਗਿਰਦ ਪਾਏ ਘੇਰਾ। ਸ੍ਰਿਸ਼ਟ ਸਬਾਈ ਆਪ ਖਪਾਏ ਕਰ ਹੇਰਾ ਫੇਰਾ। ਕਲਜੁਗ ਜੀਵ ਮੇਟ ਮਿਟਾਏ ਨਾ ਜਾਣੇ ਤੇਰਾ ਮੇਰਾ। ਗੁਰਮੁਖ ਸਾਚੇ ਪਾਰ ਲੰਘਾਏ, ਜਿਉਂ ਖੇਵਟ ਬੰਨ੍ਹੇ ਲਾਏ ਬੇੜਾ। ਸੋਹੰ ਦੇਵੇ ਸਾਚੀ ਨਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਰ ਆਪਣੀ ਮੇਹਰਾ। ਕਰੇ ਮਿਹਰ ਆਪ ਮਿਹਰਬਾਨ। ਭਗਤ ਮਿਲੇ ਆਪ ਭਗਵਾਨ। ਸੰਤਨ ਦੇਵੇ ਦਰਗਹਿ ਮਾਣ। ਆਦਿਨ ਅੰਤ ਕਰ ਪਛਾਣ। ਕਲਜੁਗ ਜੀਵ ਅੰਤਮ ਦੁਖ ਪਾਣ। ਨਾ ਜਾਨਣ ਸਾਚਾ ਕੰਤਨ ਧਰੇ ਜੋਤ ਵਾਲੀ ਦੋ ਜਹਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਤ ਮਹਾਨ। ਜਗੇ ਜੋਤ ਜਗਤ ਮਹਾਨਾ। ਆਇਆ ਕਲ ਪ੍ਰਭ ਭਗਵਾਨਾ। ਸਾਚਾ ਦੀਆ ਨਾਮ ਨਿਧਾਨਾ। ਗੁਰਮੁਖ ਬੰਨ੍ਹਾਇਆ ਸੋਹੰ ਹੱਥ ਗਾਨਾ। ਸਾਚਾ ਨਾਉਂ ਜਗਤ ਧਰਾਇਆ, ਊਚ ਨੀਚ ਕੀਆ ਇਕ ਸਮਾਨਾ। ਆਪਣਾ ਭੇਵ ਆਪ ਖੁਲ੍ਹਾਇਆ, ਰਾਓ ਉਮਰਾਓ ਮੇਟ ਮਿਟਾਨਾ। ਆਪੇ ਬਣੇ ਦਾਈ ਦਾਇਆ, ਸ੍ਰਿਸ਼ਟ ਸਬਾਈ ਆਪ ਉਪਜਾਨਾ। ਆਪੇ ਬਣੇ ਭੈਣਾਂ ਭਾਈ, ਮਾਤ ਪਿਤ ਆਪ ਅਖਵਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪਹਰਿਆ ਬਾਨਾ। ਜੋਤ ਸਰੂਪੀ ਜੋਤ ਜਗਈਆ। ਸੋਹੰ ਚਲਾਏ ਸਾਚੀ ਨਈਆ। ਚਾਰ ਵਰਨ ਕਰਾਏ ਏਕਾ ਭੈਣਾਂ ਭਈਆ। ਏਕਾ ਪੂਰ ਪਾਰ ਲੰਘਾਏ, ਵੰਞ ਮੁਹਾਣਾ ਨਾਮ ਰਖਈਆ। ਆਰ ਪਾਰ ਵਿਚ ਸੰਸਾਰ ਸਚ ਵਿਹਾਰ ਸਚ ਦੀ ਕਾਰ, ਸਰਬ ਨਰ ਨਾਰ ਏਕਾ ਧਾਰ ਏਕਾ ਪਿਆਰ, ਪ੍ਰਭ ਸਾਚਾ ਆਪ ਰਖਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਸਤਿ ਵਰਤਾਰ, ਆਪੇ ਲੇਖ ਲਿਖਈਆ। ਸਤਿਜੁਗ ਵਰਤੇ ਸਤਿ ਵਰਤਾਰਾ। ਸਚ ਸੁੱਚ ਪ੍ਰਭ ਭਰੇ ਭੰਡਾਰਾ। ਸਾਚੋ ਸਾਚ ਕਰੇ ਵਿਹਾਰਾ। ਸਾਚਾ ਦੇਵੇ ਨਾਮ ਸ਼ਬਦ ਅਧਾਰਾ। ਸਾਚਾ ਦੇਵੇ ਨਾਮ ਸੋਹੰ ਜਪਣਾ ਰਸਨ ਪਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਹੋਏ ਆਪ ਸਹਾਰਾ। ਸਤਿਜੁਗ ਹੋਏ ਆਪ ਸਹਾਰ। ਏਕਾ ਦੇਵੇ ਸ਼ਬਦ ਅਧਾਰ। ਏਕਾ ਦਿਸੇ ਦਰ ਦਰਬਾਰ। ਵਰਨ ਚਾਰ ਆਇਣ ਚਲ ਦਵਾਰ। ਸਾਚਾ ਘਰ ਪ੍ਰਭ ਸਾਚੇ ਦਾ ਸਾਚਾ ਘਰ ਬਾਹਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਮਾਤ ਏਕਾ ਏਕੰਕਾਰ। ਸਤਿਜੁਗ ਤੇਰੀ ਸਾਚੀ ਮਤ। ਗੁਰਮੁਖਾਂ ਦੇਵੇ ਸ਼ਬਦ ਯਤ। ਸੋਹੰ ਦੇਵੇ ਆਤਮ ਤਤ। ਰਸਨਾ ਜਪ ਜਪ ਜੀਵ ਸੋਹੰ ਸੂਤ ਧਾਗਾ ਕੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਤੇਰੀ ਰੱਖੇ ਪਤਿ। ਸਾਚਾ ਸੂਤ ਆਪ ਕਤਾਇਆ। ਰਸਨਾ ਚਰਖਾ ਆਪ ਚਲਾਇਆ। ਅੰਮ੍ਰਿਤ ਬਰਖਾ ਮੇਘ ਲਗਾਇਆ। ਸਾਚਾ ਤਾਣਾ ਆਪ ਤਣਾਇਆ। ਤਾਣਾ ਬਾਣਾ ਇਕ ਬਣਾਇਆ। ਵਿਚ ਸਮਾਨਾ ਆਪ ਅਖਵਾਇਆ। ਰਾਜਾ ਰਾਣਾ ਇਕ ਘਰ ਵਸਾਇਆ। ਅੰਧ ਅੰਧੇਰ ਸੁਧ ਰਖਾਇਆ। ਆਣ ਬਾਟ ਪ੍ਰਭ ਪਰਦਾ ਪਾਇਆ। ਡੂੰਘੇ ਘਾਟ ਵਿਚ ਡੁਬਾਇਆ। ਖਿਟਾ ਖਾਟ ਵਿਚ ਸਵਾਇਆ। ਮਿੱਠਾ ਚਾਟ ਧੁਨ ਉਪਜਾਇਆ। ਵਿਚ ਲਲਾਟ ਜੋਤ ਜਗਾਇਆ। ਸਾਚਾ ਹਾਟ ਮਾਤ ਗਰਭ ਪ੍ਰਭ ਸਾਚੇ ਆਪ ਖੁਲ੍ਹਾਇਆ। ਕਦੇ ਨਾ ਆਵੇ ਘਾਟ, ਭਰ ਭਰ ਭਰ ਆਤਮ ਝੋਲੀ ਆਪਣਾ ਤਨ ਮਨ ਭਰਾਇਆ। ਉਲਟਾ ਬਿਰਖ ਰਿਹਾ ਰੋਤ, ਦਿਵਸ ਰੈਣ ਨਾ ਕਦੇ ਭੁਲਾਇਆ। ਪ੍ਰਭ ਅਬਿਨਾਸ਼ੀ ਸਾਚੇ ਸਾਚ ਰਾਚ ਰਾਚ ਵਾਚ ਵਾਚ ਆਪੇ ਹੋਏ ਸਹਾਇਆ। ਵਿਚ ਆਨ ਬਾਟ ਛੱਡਿਆ ਦੇਹੀ ਝੂਠਾ ਮਾਟ, ਆਇਆ ਬਾਹਰ ਆਈ ਘਾਟ, ਪ੍ਰਭ ਅਬਿਨਾਸ਼ੀ ਆਪਣਾ ਆਪ ਭੁਲਾਇਆ। ਕਲਜੁਗ ਮਾਇਆ ਵਡੀ ਘਾਟ, ਨਾ ਕੋਈ ਚੜ੍ਹੇ ਚੜ੍ਹ ਧਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਕਿਰਪਾ ਕਰ, ਬਾਂਹੋਂ ਪਕੜ ਪਾਰ ਤਰਾਇਆ। ਆਪੇ ਤਾਰਿਆ ਕਾਜ ਸਵਾਰਿਆ ਪਾਵੇ ਸਾਰਿਆ। ਜਨਮ ਮਰਨ ਦਾ ਗੇੜ ਚੁਕਾ ਰਿਹਾ। ਵਿਛੜਿਆਂ ਮੇਲ ਮਿਲਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਅਚਰਜ ਖੇਲ ਕਲਜੁਗ ਵਰਤਾ ਰਿਹਾ। ਅਚਰਜ ਖੇਲ ਕਲ ਵਰਤਾਰ। ਨਾ ਕੋਈ ਜਾਣੇ ਪ੍ਰਭ ਦੀ ਸਾਰ। ਸਾਚਾ ਪ੍ਰਭ ਇਕ ਵਿਹਾਰ। ਆਪੇ ਆਪ ਕਰੇ ਵਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਲਏ ਵਿਚਾਰ। ਸਾਚਾ ਕਰਮ ਧੀਰਜ ਸੰਤੋਖ। ਸਾਚਾ ਨਾਮ ਆਤਮ ਮੋਖ। ਸੋਹੰ ਮਿਟਾਵੇ ਅੰਧ ਅੰਧਿਆਰ ਕੋਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਦਰਸ ਮਿਟਾਏ ਸਰਬ ਦੋਖ। ਦੁਖੀਆਂ ਦੁਖ ਨਿਵਾਰਨਾ। ਪ੍ਰਭ ਸਾਚਾ ਸ਼ਬਦ ਉਧਾਰਨਾ। ਆਵੇ ਜਾਵੇ ਵਾਰੋ ਵਾਰਨਾ। ਨਾਮ ਰਖਾਵੇ ਵਕ਼ਤ ਉਚਾਰਨਾ। ਸਾਰ ਪਾਵੇ ਭਗਤ ਸੁਧਾਰਨਾ। ਦੁਸ਼ਟ ਖਪਾਏ ਹੰਕਾਰ ਨਿਵਾਰਨਾ। ਜੁਗ ਉਲਟਾਵੇ ਜਗਤ ਜੋਤ ਜਗਾਵਣਾ। ਅੰਤਮ ਅੰਤ ਆਪ ਕਰਾਏ ਲੋਕਮਾਤ ਪ੍ਰਭ ਜਾਮਾ ਧਾਰਨਾ। ਖੰਡ ਬ੍ਰਹਿਮੰਡ ਆਪ ਉਲਟਾਏ, ਆਪਣਾ ਕਾਜ ਆਪ ਸਵਾਰਨਾ। ਵਿਚ ਵਰਭੰਡ ਆਪ ਸਮਾਵੇ ਜੋਤ ਸਰੂਪੀ ਨਿਹਕਲੰਕ ਨਰਾਇਣ ਨਰ ਨਿਰੰਕਾਰਨਾ। ਅੰਡਜ ਜੇਰਜ ਉਤਭੁਜ ਸੇਤਜ ਤਜਾਏ, ਲੱਖ ਚੁਰਾਸੀ ਜੂਨ ਉਪਾਰਨਾ। ਕਲਜੁਗ ਅੰਤਮ ਅੰਤ ਸਰਬ ਮਿਟਾਏ, ਵਿਰਲਾ ਗੁਰਮੁਖ ਪ੍ਰਭ ਸਾਚੇ ਪਾਰ ਲੰਘਾਵਣਾ। ਜੋ ਜਨ ਸੋਹੰ ਰਸਨਾ ਗਾਏ ਪ੍ਰਭ ਸਾਚੇ ਦਰਸ ਦਿਖਾਵਣਾ। ਲੱਖ ਚੁਰਾਸੀ ਗੇੜ ਕਟਾਏ, ਪ੍ਰਭ ਸਾਚੇ ਪਾਰ ਲੰਘਾਵਣਾ। ਮਾਤ ਗਰਭ ਫੇਰ ਨਾ ਆਏ, ਨਿਹਕਲੰਕ ਦਰ ਸਾਚੇ ਜਿਸ ਜਨ ਸੇਵ ਕਮਾਵਣਾ। ਅੰਮ੍ਰਿਤ ਸਾਚੇ ਤੀਰਥ ਨਹਾਏ, ਆਤਮ ਧੀਰ ਧਰਾਵਣਾ। ਅੰਮ੍ਰਿਤ ਸਾਚਾ ਸੀਰ ਮੁਖ ਚੁਆਏ ਆਪੇ ਜਵਾਏ ਆਪੇ ਬਣੇ ਮਾਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲਜੁਗ ਗੁਰਮੁਖ ਸਾਚੇ ਤੇਰਾ ਕਾਜ ਸਵਾਰਨਾ। ਗੁਰਮੁਖ ਸਾਚੇ ਸਚ ਘਰ ਜਾਣਾ। ਏਕਾ ਦੀਸੇ ਸਚ ਟਿਕਾਣਾ। ਨਾ ਕੋਈ ਦੀਸੇ ਰਾਜਾ ਰਾਣਾ। ਸਾਚੀ ਦਰਗਹਿ ਇਕ ਸਮਾਣਾ। ਰਾਓ ਰੰਕ ਊਚ ਨੀਚ ਏਕਾ ਜੋਤ ਏਕਾ ਅੰਕ ਲਗਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸੂਤ ਏਕਾ ਧਾਗਾ ਸ੍ਰਿਸ਼ਟ ਸਬਾਈ ਪ੍ਰਭ ਸਾਚੇ ਆਪ ਪਰੋਣਾ। ਏਕਾ ਧਾਗਾ ਆਪ ਵਟਾਇਆ। ਏਕਾ ਰਾਗ ਆਪ ਉਪਾਇਆ। ਏਕਾ ਜਾਗ ਆਪ ਲਗਾਇਆ। ਏਕਾ ਨਾਦ ਆਪ ਵਜਾਇਆ। ਮੋਹਣ ਮਾਧਵ ਮਾਧ ਆਪ ਅਖਵਾਇਆ। ਕਲਜੁਗ ਅੰਤਮ ਅੰਤ ਆਪ ਕਰਾਇਆ। ਖੇਲ ਰਚਾਏ ਕਾਹਨਾ ਜਿਉਂ ਜਾਦਵ ਅੰਤ ਮਿਟਾਨਾ। ਜੋਤ ਸਰੂਪੀ ਪਹਰਿਆ ਬਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਾਤ ਨਾਉਂ ਰਖਾਣਾ। ਮਾਤ ਨਾਉਂ ਧਰਨੀ ਧਰ। ਜੋਤ ਜਗਾਈ ਸਾਚੇ ਹਰਿ। ਸਾਚਾ ਕਰਮ ਰਿਹਾ ਕਰ। ਸਾਚਾ ਧਰਮ ਦੇਵੇ ਧਰ। ਸਾਚਾ ਭਰਮ ਜਾਏ ਹਰ। ਏਕਾ ਦੀਸੇ ਸਾਚਾ ਘਰ। ਜਗੇ ਜੋਤ ਅਪਾਰ ਅਪਰ। ਆਪ ਖੁਲ੍ਹਾਇਆ ਸਾਚਾ ਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪਰਗਟਾਈ ਅਵਤਾਰ ਨਰ। ਕਿਰਪਾ ਕਰ ਚੁਕਾ ਡਰ ਵਸਾ ਘਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਵਖਾ ਸਾਚਾ ਘਰ। ਸਚ ਦਰਬਾਰਾ ਏਕਾ ਏਕ। ਸਚ ਘਰ ਬਾਹਰਾ ਏਕਾ ਏਕ। ਅਵਤਾਰ ਨਰ ਸ੍ਰਿਸ਼ਟ ਸਬਾਈ ਏਕਾ ਟੇਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਕਰੇ ਬੁਧ ਬਿਬੇਕ। ਚਰਨ ਟੇਕ ਬੁੱਧ ਬਬੇਕੇ। ਪ੍ਰਭ ਮਿਲਿਆ ਏਕ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਸਦਾ ਵਿਸੇਖ। ਸਦਾ ਸਦ ਸਦਾ ਬਲਿਹਾਰ। ਸਦਾ ਸਦਾ ਸਦ ਜਾਏ ਤਾਰ। ਸਦਾ ਸਦਾ ਲਏ ਅਵਤਾਰ। ਸਦਾ ਸਦਾ ਜਨ ਭਗਤਾਂ ਪਾਵੇ ਸਾਰ। ਸਦਾ ਸਦਾ ਜੋਤ ਧਰੇ ਕਰ ਖੇਲ ਅਪਾਰ। ਸਦਾ ਸਦਾ ਸਦਾ ਦੇਵੇ ਦਰਸ ਜਿਉਂ ਬਾਲਕ ਧਰੂ ਗਿਰਧਾਰ। ਸਦਾ ਸਦਾ ਪ੍ਰਹਿਲਾਦ ਤਰਾਇਆ, ਨਰ ਸਿੰਘ ਰੂਪ ਕੀਆ ਅਪਾਰ। ਸਦਾ ਸਦਾ ਸਦ ਭੇਖ ਮਿਟਾਏ, ਮੰਗਣ ਆਏ ਬਲ ਦਵਾਰ। ਸਦਾ ਸਦਾ ਪ੍ਰਭ ਭਗਤ ਉਪਾਏ, ਜਿਉਂ ਅਮਰੀਕ ਪਾਏ ਸਾਰ। ਖੰਡ ਬ੍ਰਹਿਮੰਡ ਇੰਦਲੋਕ ਸ਼ਿਵਲੋਕ ਬ੍ਰਹਮਲੋਕ ਤਜਾਏ, ਏਕਾ ਆਏ ਸਚ ਦਰਬਾਰ। ਏਕਾ ਜੋਤ ਜਗਾਏ ਨਿਹਕਲੰਕ ਜੋਤ ਸਰੂਪੀ ਜੋਤ ਨਿਰੰਕਾਰ। ਸਦਾ ਸਦਾ ਸਦ ਦੱਸਣ ਜੋਗ। ਜਨ ਭਗਤਾਂ ਦੇਵੇ ਦਰਸ ਅਮੋਘ। ਜਨ ਭਗਤ ਉਧਾਰੇ ਆਤਮ ਮਿਟਾਵੇ ਰੋਗ। ਸਾਚਾ ਨਾਮ ਜਪਾਵੇ ਆਤਮ ਚੁਗਾਵੇ ਸਾਚੀ ਚੋਗ। ਜਨ ਭਗਤਾਂ ਤਰਾਏ ਜਿਉਂ ਜਨਕ ਜੀਆਂ ਜੰਤਾਂ ਸਾਚਾ ਨਾਮ ਕੱਟੇ ਰੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਸੋਹੰ ਦੇਵੇ ਸਾਚਾ ਜੋਗ। ਸਦਾ ਸਦਾ ਸਦ ਵਡਿਆਈ। ਸਦਾ ਸਦਾ ਪ੍ਰਭ ਸਾਚੇ ਖੇਲ ਰਚਾਈ। ਸਦ ਸਦਾ ਸਦ ਸਦਾ ਜਨ ਭਗਤਾਂ ਦੇਵੇ ਆਪ ਵਡਿਆਈ। ਪ੍ਰਭ ਅਬਿਨਾਸ਼ੀ ਕਿਰਪਾ ਨਿਧ ਰਾਣੀ ਤਾਰਾ ਮਾਤ ਤਰਾਈ। ਜੁਗੋ ਜੁਗ ਸਾਚੇ ਪ੍ਰਭ ਸਾਚੀ ਖੇਲ ਮਾਤ ਵਰਤਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜੋਤ ਨਿਰੰਜਣ ਆਦਿ ਅੰਤ ਜਨ ਭਗਤਾਂ ਹੋਏ ਆਪ ਸਹਾਈ। ਸਦਾ ਸਦਾ ਪ੍ਰਭ ਜਾਮਾ ਧਾਰੇ। ਜਨ ਭਗਤਾਂ ਪਾਵੇ ਆਪੇ ਸਾਰੇ। ਆਪੇ ਆਏ ਚਲ ਦਵਾਰੇ। ਦੇਵੇ ਦਰਸ ਕ੍ਰਿਸ਼ਨ ਮੁਰਾਰੇ। ਝੁੱਗੀ ਸੁੱਤਾ ਪੈਰ ਪਸਾਰੇ। ਲਾਇਆ ਭਾਗ ਬਿਦਰ ਘਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗੋ ਜੁਗ ਜਾਮਾ ਵਿਚ ਮਾਤ ਦੇ ਧਾਰੇ। ਭਗਤਾਂ ਹਿਤ ਪ੍ਰਭ ਜਾਮਾ ਧਾਰੇ। ਜੋਤ ਸਰੂਪੀ ਜੋਤ ਪ੍ਰਭ ਵਿਚ ਮਾਤ ਲਏ ਅਵਤਾਰੇ। ਲਿਆ ਅਵਤਾਰ ਆਪ ਕਰਤਾਰ। ਜਾਮਾ ਧਾਰ ਕ੍ਰਿਸ਼ਨ ਮੁਰਾਰ। ਭਗਤ ਉਧਾਰ ਸੁਦਾਮਾ ਕੀਆ ਪਾਰ। ਪ੍ਰਭ ਸਾਚੇ ਦੀ ਸਾਚੀ ਕਾਰ। ਜੁਗੋ ਜੁਗ ਵਿਚ ਮਾਤ ਲਏ ਅਵਤਾਰ। ਜੋਤ ਜਗਾਈ ਲੋਕਮਾਤ ਵੱਜੀ ਵਧਾਈ। ਭਗਤ ਜਸ ਗਾਈ ਰੈਣ ਸਬਾਈ। ਹੋਏ ਸਹਾਈ ਲਏ ਛੁਡਾਈ। ਪਤਿ ਰਖਾਈ ਆਪੇ ਆਪ ਪ੍ਰਭ ਸਾਚਾ ਮੀਤ ਅਖਵਾਈ। ਜੋਤ ਸਰੂਪੀ ਜੋਤ ਹਰਿ ਸੁਤ ਦਰੋਪਦ ਆਣ ਤਰਾਈ। ਪ੍ਰਭ ਸਾਚੇ ਦੀ ਸਚ ਵਡਿਆਈ। ਪ੍ਰਭ ਸਾਚਾ ਸਾਚੀ ਕਾਰਾ। ਜਨ ਭਗਤਾਂ ਪਾਵੇ ਆਪੇ ਸਾਰਾ। ਆਪੇ ਆਏ ਚਲ ਦਵਾਰਾ। ਲਿਖਾਇਆ ਲੇਖ ਜੈ ਦਿਉ ਅਪਾਰਾ। ਵਿਚ ਲਲਾਟ ਸ਼ਬਦ ਅਪਾਰਾ। ਖੁਲ੍ਹੇ ਕਪਾਟ ਦੇਵੇ ਦਰਸ ਆਪ ਮੁਰਾਰਾ। ਇਕ ਦਿਸਾਵੇ ਸਾਚਾ ਘਾਟ, ਬਿਧਨਾ ਬਿਧ ਕਰੇ ਗਿਰਧਾਰਾ। ਦੇਵੇ ਦਰਸ ਪ੍ਰਭ ਸਾਚਾ ਜੋਤ ਜਗਾਏ ਵਿਚ ਲਲਾਟ ਜੋਤ ਸਰੂਪੀ ਅਗੰਮ ਅਪਾਰਾ। ਜੁਗੋ ਜੁਗ ਪ੍ਰਭ ਸਾਚੇ ਦਾ ਸਚ ਵਿਹਾਰਾ। ਸੈਣ ਬੈਣੀ ਆਪੇ ਤਾਰ। ਚੁਮਿਆਰ ਰਵਿਦਾਸ ਪਾਈ ਸਾਰ। ਪ੍ਰਭ ਅਬਿਨਾਸ਼ੀ ਗੁਣ ਵਿਚਾਰ। ਜੁਗੋ ਜੁਗ ਪ੍ਰਭ ਸਾਚੇ ਦੀ ਸਾਚੀ ਕਾਰ। ਨਾਮ ਦੇਵ ਪ੍ਰਭ ਸਾਚੇ ਤਾਰਿਆ। ਸਦਨਾ ਸੈਣ ਪਾਰ ਉਤਾਰਿਆ। ਗੁਰਮੁਖ ਬੈਣੀ ਸੰਗ ਰਲਾ ਲਿਆ। ਜੋਤ ਸਰੂਪੀ ਜੋਤ ਪ੍ਰਭ ਜੁਗੋ ਜੁਗ ਭੇਖ ਵਿਚ ਮਾਤ ਵਟਾ ਲਿਆ। ਆਪ ਮਿਟਾਏ ਜਗਤ ਭੇਖ। ਆਪ ਤਰਾਏ ਗੁਰਮੁਖ ਵੇਖ। ਆਪ ਮਿਟਾਏ ਬਿਧਨਾ ਲਿਖੀ ਰੇਖ। ਕਰ ਕਿਰਪਾ ਮਸਤਕ ਫੇਰ ਲਗਾਏ ਸਾਚੀ ਮੇਖ। ਗੁਰਮੁਖ ਸਾਚੇ ਪ੍ਰਭ ਸਾਚਾ ਵੇਖ। ਸਾਚਾ ਨਾਉਂ ਰਸਨਾ ਧਰਿਆ। ਅੰਤਕਾਲ ਪਤਤ ਅਜਾਮਲ ਤਰਿਆ। ਸਾਚਾ ਨਾਉਂ ਜਿਸ ਜਨ ਵਰਿਆ। ਵਿਚ ਬਬਾਣ ਪ੍ਰਭ ਸਾਚੇ ਖੜਿਆ। ਜੁਗੋ ਜੁਗ ਪਰਗਟ ਜੋਤ, ਜਨ ਭਗਤਾਂ ਪ੍ਰਭ ਆਸਾ ਵਰਿਆ। ਆਪੇ ਤਾਰੇ ਭਗਤ ਜਨ। ਜਿਸ ਜਣਾਏ ਤਨ ਮਨ। ਆਪ ਸੁਣਾਏ ਸ਼ਬਦ ਕੰਨ। ਝੂਠਾ ਮਿਟਾਵੇ ਆਤਮ ਜਨ। ਭਾਂਡਾ ਭਰਮ ਭਉ ਦੇਵੇ ਭੰਨ। ਸੋਹੰ ਲਾਏ ਆਤਮ ਡੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਗੁਰਮੁਖ ਨਾਉਂ ਨਾ ਲੱਗੇ ਕਦੇ ਸੰਨ। ਸਚ ਨਾਮ ਵਣਜ ਵਪਾਰਾ। ਸਾਚਾ ਦੀਸੇ ਜਗਤ ਵਿਹਾਰਾ। ਗੁਰਮੁਖ ਲੱਗੇ ਸਦ ਪਿਆਰਾ। ਬੇਮੁਖਾਂ ਲੱਗੇ ਸਦਾ ਰਸਨਾ ਭਾਰਾ। ਵੇਲੇ ਅੰਤ ਰਖਾਏ ਪ੍ਰਭ ਸਾਚਾ ਬੇਮੁਖਾਂ ਸਿਰ ਆਰਾ। ਏਕਾ ਧੜ ਦੋ ਫਾੜ ਕਰਾਏ ਨਾ ਆਰ ਨਾ ਪਾਰਾ। ਆਪਣੀ ਦਾੜ੍ਹੇ ਕਲ ਚਬਾਏ, ਨਾ ਦੀਸੇ ਕੋਈ ਕਿਨਾਰਾ। ਵੇਲੇ ਅੰਤ ਨਾ ਕੋਇ ਛੁਡਾਏ, ਦੋਏ ਜਹਾਨੀ ਆਏ ਹਾਰਾ। ਬਿਨ ਪ੍ਰਭ ਸਾਚੇ ਨਾ ਕੋਈ ਹੋਏ ਸਹਾਈ, ਝੂਠਾ ਦਿਸੇ ਘਰ ਦਵਾਰਾ। ਪ੍ਰਭ ਸਾਚੇ ਦੀ ਸਾਚੀ ਨਾਏ, ਸਾਚਾ ਦੇਵੇ ਸ਼ਬਦ ਅਧਾਰਾ। ਆਪ ਬਹਾਏ ਸਾਚੀ ਥਾਏ, ਜਿਥੇ ਵਸੇ ਆਪ ਗਿਰਧਾਰਾ। ਗੁਰਮੁਖ ਸਾਚਾ ਫੇਰ ਨਾ ਆਏ, ਜੋਤੀ ਜੋਤ ਹੋਏ ਮਿਲਾਰਾ। ਸਚਖੰਡ ਨਿਵਾਸੀ ਸਚਖੰਡ ਨਿਵਾਸ ਰਖਾਏ, ਏਕਾ ਹੋਏ ਜੋਤ ਅਕਾਰਾ। ਬੇਮੁਖ ਕੋਈ ਥਾਉਂ ਨਾ ਪਾਏ, ਚਾਰ ਕੁੰਟ ਹੋਏ ਧੁੰਧੂਕਾਰਾ। ਵੇਲਾ ਅੰਤ ਅੰਤ ਪਛੁਤਾਏ, ਨਾ ਕੋਈ ਦਏ ਸਹਾਰਾ। ਝੂਠੇ ਛੱਡੇ ਭੈਣ ਭਰਾਏ, ਨਾ ਵੇਖੇ ਕੋਈ ਸੰਗ ਯਾਰਾਂ। ਅੰਤਮ ਅੰਤ ਏਕਾ ਭਗਵੰਤ ਹੋਏ ਸਰਬ ਸਹਾਰਾ। ਸਰਬ ਸਹਾਰਾ ਆਪੇ ਹੋਏ। ਸਾਚਾ ਨਾਮ ਵਣਜ ਵਪਾਰਾ ਜਨ ਕਰੇ ਕੋਏ। ਸਾਚਾ ਸ਼ਬਦ ਉਧਾਰਾ ਕੋਟਨ ਕੋਟ ਪਾਪਾਂ ਮੈਲ ਗਵਾਏ। ਦੇਵੇ ਦਰਸ ਨਿਹਕਲੰਕ ਅਵਤਾਰਾ, ਸੋਹੰ ਜਪੇ ਜਨ ਰਸਨਾ ਕੋਏ। ਸਾਚੇ ਪ੍ਰਭ ਵਡ ਵਡਿਆਈ ਦਰ ਘਰ ਆਏ ਹੋਏ। ਹੋਏ ਸਹਾਈ ਪਤਤ ਪਾਪੀਆਂ ਲਏ ਤਰਾਈ। ਪਾਪਣ ਪੂਤਨਾ ਜਿਉਂ ਪਾਰ ਲੰਘਾਈ। ਮੋਹਣ ਮੰਮੇ ਵਿਸ਼ ਲਗਾਈ। ਕਾਹਨਾ ਕ੍ਰਿਸ਼ਨਾ ਨਾਉਂ ਧਰਾਈ। ਪ੍ਰਭ ਸਾਚਾ ਬੇਮੁਖ ਨਾ ਦਿਸਨਾ, ਮਾਇਆ ਮਮਤਾ ਵਿਚ ਟਿਕਾਈ। ਜੋਤ ਸਰੂਪੀ ਜੋਤ ਹਰਿ, ਆਪਣੇ ਭਾਣੇ ਸਦ ਸਮਾਈ। ਆਪ ਪਛਾੜੇ ਵਾਂਗ ਪਹਾੜੇ। ਵਿਚ ਉਜਾੜੇ ਸਚ ਦੀ ਬਬਾਣ ਆਪ ਚਾੜ੍ਹੇ। ਜੋਤ ਸਰੂਪੀ ਜੋਤ ਹਰਿ, ਆਪਣੇ ਖੇਲ ਆਪਣੇ ਮੇਲ ਆਪੇ ਆਪ ਕਰੇ ਕਰਾਵੇ। ਉਪਜਾਵੇ ਸਾਚੀ ਜੋਤ, ਜਗਾਵੇ ਵਿਚ ਬਹੱਤਰ ਨਾੜੇ। ਸਾਚੇ ਪ੍ਰਭ ਖੇਲ ਅਪਾਰ। ਸਤਿ ਅਹਲਿਆ ਦਿਤੀ ਤਾਰ। ਚਰਨ ਛੁਹਾਇਆ ਆਪ ਗਿਰਧਾਰ। ਗੌਤਮ ਅਹਲਿਆ ਹੋਈ ਪਾਰ। ਜੁਗੋ ਜੁਗ ਜਨ ਭਗਤਾਂ ਜਾਏ ਤਾਰ। ਜਨ ਭਗਤ ਆਇਣ ਦਰ ਪਾਇਣ ਦਰਸ ਏਕਾ ਹਰਿ। ਕਰ ਦਰਸ ਜਾਇਣ ਤਰ। ਜੋਤ ਸਰੂਪੀ ਜੋਤ ਹਰਿ। ਏਕ ਏਕ ਰਹਾਏ ਸਾਚੇ ਘਰ। ਕਾਨਾ ਕ੍ਰਿਸ਼ਨਾ ਮੁਕਟ ਬੈਣਾ। ਸੁੰਦਰ ਕੁੰਡਲ ਕਵਲ ਨੈਣਾਂ। ਜਾਮਾ ਪਾਵੇ ਜਨ ਭਗਤਾਂ ਸਾਚਾ ਸੰਗ ਸੈਣਾਂ। ਬਧਕ ਆਪ ਤਰਾਏ, ਚਰਨ ਕਵਲ ਤੀਰ ਲਗਾਏ, ਮਿਰਗ ਸਮਝ ਨੈਣਾਂ। ਜੋਤ ਸਰੂਪੀ ਜੋਤ ਹਰਿ, ਦਰ ਦਰਬਾਰ ਆਏ, ਪਤਤ ਪਾਪੀਆਂ ਸਾਚਾ ਲਹਿਣਾ ਪ੍ਰਭ ਦਰ ਲੈਣਾ। ਦੁਆਪਰ ਗਿਆ ਬੀਤ। ਕਾਹਨ ਘਨਈਆ ਸ੍ਰਿਸ਼ਟ ਸਬਾਈ ਗਿਆ ਜੀਤ। ਆਪ ਰਖਾਈ ਸਾਚੀ ਨੀਹਾਂ, ਜਨ ਭਗਤਾਂ ਬਤਾਇਆ ਏਕਾ ਗੀਤ। ਏਕਾ ਗੀਤ ਸ਼ਬਦ ਕੰਨ ਸੁਣਾਇਆ, ਜਿਸ ਜਨ ਹੋਈ ਆਤਮ ਸੀਤ। ਸ੍ਰਿਸ਼ਟ ਸਬਾਈ ਰਾਹ ਦਿਖਾਇਆ, ਲੱਖ ਚੁਰਾਸੀ ਰਾਖੇ ਜੀਤ। ਪ੍ਰਭ ਅਬਿਨਾਸ਼ੀ ਹੋਏ ਸਹਾਇਆ, ਸਚ ਮੁਰਾਰੀ ਸਾਚਾ ਮੀਤ। ਜੋਤ ਸਰੂਪੀ ਜੋਤ ਹਰਿ, ਏਕਾ ਬਖ਼ਸ਼ੇ ਸ੍ਰਿਸ਼ਟ ਸਬਾਈ ਚਰਨ ਪ੍ਰੀਤ। ਸਾਚੀ ਗਾਥਾ ਸਾਚੀ ਰਾਥਾ। ਸਾਚਾ ਸਾਥਾ ਦੇਵੇ ਜਗਤ ਗੋਝ ਗਿਆਨ ਤ੍ਰੈਲੋਕੀ ਨਾਥਾ। ਏਕਾ ਦੀਆ ਭਗਤ ਗਿਆਨ। ਏਕਾ ਦੀਆ ਭਗਤ ਧਿਆਨ। ਏਕਾ ਗਿਆ ਭਗਤ ਅਭਿਮਾਨ। ਏਕਾ ਭਗਤ ਆਤਮ ਮਿਲਿਆ ਆਪ ਭਗਵਾਨ। ਜੋਤ ਸਰੂਪੀ ਜੋਤ ਹਰਿ ਜਗਤ ਚਲਾਇਆ। ਆਪਣਾ ਆਪ ਛੁਪਾਇਆ। ਮਹਾਂਸਾਰਥੀ ਆਪ ਅਖਵਾਇਆ। ਨਾਥ ਤ੍ਰੈਲੋਕੀ ਜਨ ਭਗਤ ਬਣ ਰਥਵਾਹੀ ਆਪੇ ਆਇਆ। ਜੋਤ ਸਰੂਪੀ ਜੋਤ ਹਰਿ, ਅੰਤਮ ਅੰਤ ਬੈਠ ਇਕੰਤ, ਦੁਆਪਰ ਆਣ ਕਰਾਇਆ। ਆਪੇ ਬੈਠਾ ਸਦ ਅਡੋਲਾ। ਵਡ ਰਥਵਾਹੀ ਰੰਗ ਅਮੋਲਾ। ਸ੍ਰਿਸ਼ਟ ਸਬਾਈ ਬਣਿਆ ਤੋਲਾ। ਬੇਮੁਖਾਂ ਖੁਲ੍ਹਾਏ ਆਪੇ ਪੋਲਾ। ਦਰਯੋਧਨ ਬਣਿਆ ਪ੍ਰਭ ਦਰ ਗੋਲਾ। ਦਰ ਦਰਬਾਰੇ ਮਾਰਿਆ ਬੋਲਾ। ਪੰਚਮ ਪਾਂਡੋ ਪ੍ਰਭ ਚਰਨ ਗੋਲੀ ਗੋਲਾ। ਦੇਵੇ ਵਡਿਆਈ ਸਾਚਾ ਪ੍ਰਭ ਸ੍ਰਿਸ਼ਟ ਸਬਾਈ ਆਪੇ ਮੌਲਾ। ਜੋਤ ਸਰੂਪੀ ਜੋਤ ਹਰਿ, ਗੁਰਮੁਖਾਂ ਰੱਖੇ ਵੱਖ ਵੱਖ, ਸ੍ਰਿਸ਼ਟ ਸਬਾਈ ਕਰੇ ਭੱਖ, ਗੁਰਮੁਖ ਸਾਚੇ ਵਿਚ ਮਾਤ ਉਪਰ ਧਰਤ ਜਿਉਂ ਜਲ ਫੁੱਲ ਕਵਲਾ। ਗੁਰਮੁਖ ਫੁਲ ਕਵਲ ਪ੍ਰਭ ਰਖਾਏ। ਉਪਰ ਧਵਲ ਆਪੇ ਆਪ ਰਹਾਏ। ਵਿਚ ਰਿਹਾ ਮਵਲ, ਸ੍ਰਿਸ਼ਟ ਸਬਾਈ ਕਰੇ ਬਵਲ, ਜੋਤ ਸਰੂਪੀ ਜੋਤ ਹਰਿ, ਕਾਹਨਾ ਕ੍ਰਿਸ਼ਨਾ ਸਵਲ ਦੁਆਪਰ ਅੰਤ ਕਰਾਏ। ਜੋਤ ਧਰ ਵਿਸਮੰਤ ਅਖਵਾਏ। ਵੇਖ ਵਿਚਾਰ ਕਰ ਜੀਵ ਜੰਤ ਭੁਲਾਏ। ਆਤਮ ਵਡ ਵਡ ਵਡ ਹੰਕਾਰ ਧਰ, ਪ੍ਰਭ ਪਕੜ ਉਠਾਏ। ਜੋਤ ਸਰੂਪੀ ਇਕ ਆਕਾਰ ਕਰ, ਮਤ ਅਪੁਠੀ ਆਪੇ ਪਾਏ। ਜੋਤ ਸਰੂਪੀ ਜੋਤ ਹਰਿ, ਆਪਣਾ ਰੰਗ ਕਰਤਾਰ ਕਰ, ਸਾਵਲ ਸੁੰਦਰ ਰੂਪ ਧਰ, ਸ੍ਰਿਸ਼ਟ ਸਬਾਈ ਕਰ ਦੋ ਫਾੜ। ਆਪ ਕਟਾਏ ਸਿਰ ਧੜ। ਆਪ ਉਖਾੜੇ ਸਰਬ ਜੜ੍ਹ। ਸੋ ਜਨ ਉਧਰੇ ਪਾਰ, ਜੋ ਜਨ ਲੱਗੇ ਲੜ। ਦੁਆਪਰ ਅੰਤਮ ਅੰਤ ਗਿਆ ਹਰ। ਸਚ ਖੇਲ ਆਪੇ ਰਚਿਆ। ਚਾਰ ਕੁੰਟ ਚਾਰ ਜੁਗ ਚਾਰ ਮੁਖ ਚਾਰ ਵਰਨ ਚਾਰ ਚਾਰੇ ਉਪਜਾਨਿਆ। ਚਾਰੋ ਚਾਰ ਵਕ਼ਤ ਵਿਚਾਰ। ਜੋਤ ਨਿਰੰਕਾਰ ਪਾਵੇ ਸਾਰ। ਵਿਚ ਸੰਸਾਰ ਜਾਮਾ ਧਾਰ। ਕਰਮਾਂ ਕਰਮ ਸਰਬ ਵਿਚਾਰ। ਅੰਤਮ ਅੰਤ ਕਲ ਵਿਚਾਰ। ਸਤਿਜੁਗ ਸਾਚਾ ਸਤਿ ਸਤਿ ਕਰ ਲਾਇਆ। ਸਤਿ ਪੁਰਖਾਂ ਪ੍ਰਭ ਆਪ ਉਪਾਇਆ। ਸਰਬ ਥਾਏਂ ਆਪੇ ਆਪ ਆਪਣਾ ਵਿਚ ਟਿਕਾਇਆ। ਸਤਿ ਮਿਹਰਵਾਨ ਸਤਿ ਸਤਿ ਸਮਾਇਆ। ਬਾਵਨ ਰੂਪ ਧਾਰ ਤ੍ਰੈਲੋਏ ਦੋ ਕਰਮ ਕਰਾਇਆ। ਮਛ ਕਛ ਪ੍ਰਭ ਭੇਖ ਧਰ, ਜੀਵ ਜੰਤ ਤਰਾਇਆ। ਮੋਹਣੀ ਰੂਪ ਆਪ ਕਰ, ਤ੍ਰਿਆ ਵੇਸ ਜਗਤ ਰਖਾਇਆ। ਜੁਗੋ ਜੁਗ ਭੇਸ ਕਰ, ਜੋਤ ਸਰੂਪੀ ਵਿਚ ਮਾਤ ਪ੍ਰਭ ਸਾਚੇ ਜਾਮਾ ਪਾਇਆ। ਆਵੇ ਜੋਤ ਜਗਾਵੇ ਨਾਮ ਧਰਾਵੇ ਬਲੀ ਬਲਵਾਨ ਆਪ ਅਖਵਾਵੇ। ਵਡ ਵਡ ਸੂਰਬੀਰ ਪ੍ਰਭ ਨਸ਼ਟ ਕਰਾਵੇ। ਏਕਾ ਏਕ ਏਕ ਪ੍ਰਭ ਆਪ ਰਹਿ ਜਾਵੇ। ਏਕਾ ਏਕ ਏਕ ਜਗਤ ਧਰਾਵੇ। ਏਕਾ ਏਕ ਸੇਕ ਸ੍ਰਿਸ਼ਟ ਸਬਾਈ ਜੋਤ ਜਗਾਵੇ। ਜੁਗੋ ਜੁਗ ਪਰਗਟ ਜੋਤ, ਆਪਣਾ ਖੇਲ ਆਪ ਰਚਾਵੇ। ਆਵੇ ਜਗ ਲਗਾਵੇ ਮਗ। ਬੇਮੁਖ ਪਕੜ ਪਛਾੜੇ ਸ਼ਾਹ ਰਗ। ਗੁਰਮੁਖ ਸਾਚੇ ਜਾਇਣ ਚਰਨ ਲਗ। ਜੋਤ ਸਰੂਪੀ ਜੋਤ ਧਰ, ਸਾਚਾ ਦੀਪ ਜਗਾਇਆ ਜਗ। ਸਤਿਜੁਗ ਹਰਿਆ ਤ੍ਰੇਤਾ ਧਰਿਆ। ਤ੍ਰੇਤੇ ਵਰਿਆ ਰਾਮ ਅਵਤਰਿਆ। ਰਘੁਵੰਸ ਰਘੂਨਾਥ ਸਗਲਾ ਸਾਥ ਆਪ ਅਖਵਰਿਆ। ਜੋਤ ਸਰੂਪੀ ਜੋਤ ਹਰਿ, ਜੁਗੋ ਜੁਗ ਆਵੇ ਜਾਵੇ, ਨਾ ਕਦੇ ਜੰਮੇ ਨਾ ਕਦੇ ਮਰਿਆ। ਜੋਤ ਨਿਰੰਕਾਰਾ। ਮਾਤ ਅਵਤਾਰਾ। ਦਸਰਥ ਦੁਲਾਰਾ ਰਾਮ ਪਿਆਰਾ। ਦੇਵੀ ਦੇਵ ਸਦ ਖੜੇ ਰਹਿਣ ਦਵਾਰਾ। ਵਡ ਬਲੀ ਬਲਵਾਨਾ ਤੋੜੇ ਆਪ ਹੰਕਾਰਾ। ਬੇਮੁਖ ਜੀਵ ਨਾ ਪਾਇਣ ਸਾਰਾ। ਜੋਤ ਸਰੂਪੀ ਜੋਤ ਹਰਿ, ਆਇਆ ਮਾਤ ਲਏ ਅਵਤਾਰਾ। ਰਾਮ ਰਘੁਬੰਸਾ, ਆਪ ਚਲਾਏ ਸਾਚਾ ਬੰਸਾ। ਸਾਚੀ ਉਪਜਾਏ ਸਚ ਦੀ ਅੰਸਾ। ਸੋਢੀ ਵੇਦੀ ਦੋਏ ਵਿਚ ਸਹੰਸਾ। ਜੋਤ ਸਰੂਪੀ ਜੋਤ ਹਰਿ ਏਕਾ ਜੋਤ ਦੋਏ ਬੰਸਾ। ਰਾਮ ਅਵਤਾਰੀ ਜੋਤ ਨਿਰੰਕਾਰੀ। ਰਾਵਣ ਸੰਘਾਰੀ ਕਰੇ ਖੁਆਰੀ। ਏਕਾ ਕਰਾਈ ਆਪਣੇ ਨਾਉਂ ਜੈ ਜੈ ਜੈਕਾਰੀ। ਦੁਸ਼ਟਾਂ ਆਏ ਹਾਰੀ। ਆਏ ਚਲ ਸਚ ਘਰ ਦਰ ਦਰਬਾਰੀ। ਸਚ ਦੀ ਬਾਣ ਹੋਏ ਸਿਕਦਾਰੀ। ਸਾਚੀ ਵਰਤੇ ਜਗਤ ਕਾਰੀ। ਆਪੇ ਆਪ ਸ੍ਰਿਸ਼ਟ ਸਬਾਈ ਕਰੇ ਖੁਆਰੀ। ਸੀਤਾ ਸੁਤ ਦੋਏ ਅਧਾਰੀ। ਆਪਣੀ ਖੇਲ ਅਪਰ ਅਪਾਰੀ। ਬਲ ਤ੍ਰੇਤਾ ਗਿਆ ਹਾਰੀ। ਏਕਾ ਰਾਮ ਨਾਮ ਅਵਤਾਰੀ। ਸਤੀ ਅਹਲਿਆ ਜਿਸ ਪਾਰ ਉਤਾਰੀ। ਦਰ ਭੀਲਨੀ ਬਣ ਜਾਏ ਭਿਖਾਰੀ। ਜੋਤ ਸਰੂਪੀ ਜੋਤ ਹਰਿ, ਨਿਮਾਣਿਆਂ ਨਿਤਾਣਿਆਂ ਆਪੇ ਪਾਵੇ ਸਾਰੀ। ਸਤਿਜੁਗ ਗਿਆ ਤ੍ਰੇਤਾ ਭਇਆ। ਤ੍ਰੇਤਾ ਗਿਆ ਜਨਮ ਦੁਆਪਰ ਮਾਤ ਵਿਚ ਲਿਆ। ਦੁਆਪਰ ਗਿਆ ਕਲਜੁਗ ਕਰਮ ਕਾਂਡ ਝੂਠਾ ਆਂਡ ਬਾਹਰੋਂ ਝੂਠਾ ਭਾਂਡ ਆਤਮ ਰਾਂਡ ਵਿਚ ਮਾਤ ਦੇ ਰਿਹਾ। ਝੂਠਾ ਜਗ ਐੜਾ ਆਇਆ। ਐੜਾ ਅਥਰਬਣ ਵੇਦ ਲਿਖਾਇਆ। ਵੇਦ ਅਥਰਬਣ ਐੜਾ ਅੱਲ੍ਹਾ ਹੂ ਨੂਰ ਉਪਾਇਆ। ਅੱਲਾ ਹੂ ਅਕਬਰ ਨਾਅਰਾ ਲਾਇਆ। ਅੱਲ੍ਹਾ ਬਿਸਮਿੱਲ੍ਹਾ ਬਿਸਮ ਹੋਏ ਵਿਚ ਸਮਾਇਆ। ਐੜਾ ਅਲਾਹੀ ਜਗਤ ਮਾਹੀ ਅਹਿਮਦ ਮੁਹੰਮਦ ਆਪ ਉਪਾਇਆ। ਅਹਿਮਦ ਮੁਹੰਮਦ ਮੁਹੰਮਦ ਅਹਿਮਦ ਏਕਾ ਰੰਗ ਆਪ ਚੜ੍ਹਾਇਆ। ਪ੍ਰਭ ਅਬਿਨਾਸ਼ੀ ਖੇਲ ਕਰ, ਐੜਾ ਅਥਰਬਣ ਵੇਦ ਅੱਲ੍ਹਾ ਅਲ੍ਹਾਹੂ ਨੂਰ ਉਪਾਇਆ। ਅੱਲ੍ਹਾ ਅਲਾਹੂ ਨੂਰ ਉਪਾ। ਕਲਜੁਗ ਅਚਰਜ ਖੇਲ ਰਚਾ। ਈਸਾ ਮੂਸਾ ਮੁਹੰਮਦ ਪ੍ਰਭ ਸਾਚਾ ਲਏ ਉਪਾ। ਕਲਜੁਗ ਝੂਠੀ ਰਚਨਾ ਲਈ ਰਚਾ। ਝੂਠੇ ਮਾਰਗ ਪੀਰ ਫ਼ਕੀਰ ਆਪੇ ਦੇਵੇ ਪ੍ਰਭ ਲਗਾ। ਹਜ਼ਰਤ ਈਸਾ ਮੂਸਾ ਨਾ ਕੋਈ ਵੇਖੇ ਆਪਣੇ ਖੇਲ ਆਪ ਰਿਹਾ ਕਰਾ। ਆਰੂਸ ਮਾਰੂਸ ਸ਼ਾਹ ਅਬਨੂਸ਼ ਸਰਬ ਸਭ ਪਵਾਏ ਝੂਠੇ ਰਾਹ। ਏਕਾ ਸ਼ੇਖ ਸ਼ਾਦ ਸ਼ਮਸ ਤਬਰੇਜ਼ ਇਜਰਾਈਲ ਮਕਾਈਲ ਜ਼ਬਰਾਈਲ ਆਪੇ ਲਏ ਭੁਲਾ ਐਲੀ ਸ਼ਾਹ ਸ਼ਾਹ ਸੁਲਤਾਨਾ। ਆਤਮ ਦੇਵੇ ਆਪ ਅਭਿਮਾਨਾ। ਪੀਰ ਦਸਤਗੀਰ ਰਾਹ ਭੁਲਾਨਾ। ਵਡ ਵਡ ਸ਼ਾਹੋ ਸ਼ਾਹ ਫ਼ਕੀਰਾਂ ਪ੍ਰਭ ਝੂਠੇ ਮਾਰਗ ਲਾਨਾ। ਫੜ ਫੜ ਫੜ ਦੇਣ ਸਜਾਈ, ਹਕੀਰਾਂ ਪੜ੍ਹ ਪੜ੍ਹ ਸੰਨਦਾਂ ਆਇਤ ਕੁਰਾਨਾਂ। ਕਲਜੁਗ ਅੰਤਮ ਅੰਤ ਵੇਖ ਝੂਠਾ ਭੇਖ, ਨਾ ਕੋਈ ਜਾਣੇ ਵੇਦ ਪੁਰਾਨਾ। ਆਪ ਲਿਖਾਈ ਉਲਟੀ ਰੇਖ, ਝੂਠਾ ਜੱਗ ਪ੍ਰਭ ਆਪ ਭੁਲਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਜੋਤ ਪਰਗਟਾਈ ਵੱਜੀ ਵਧਾਈ ਨਿਹਕਲੰਕ ਵਡ ਬਲੀ ਬਲਵਾਨਾ। ਦਸਮ ਗੁਰ ਆਏ ਅਵਤਾਰ। ਏਕਾ ਸ਼ਬਦ ਗਏ ਉਚਾਰ। ਸ੍ਰਿਸ਼ਟ ਸਬਾਈ ਏਕਾ ਧਾਰ। ਕਲਜੁਗ ਜੀਆਂ ਨਾ ਕਰੀ ਵਿਚਾਰ। ਅੰਤਮ ਅੰਤ ਆਪਣਾ ਮੂਲ ਗਏ ਹਾਰ। ਪ੍ਰਭ ਅਬਿਨਾਸ਼ੀ ਪੂਰਬ ਕਰਮ ਵਿਚਾਰ। ਜੋਤ ਸਰੂਪੀ ਜੋਤ ਹਰਿ, ਮਾਤਲੋਕ ਆਇਆ ਜਾਮਾ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਪੁਰੀ ਘਨਕ ਲਿਆ ਅਵਤਾਰ। ਨਿਹਕਲੰਕ ਕਲ ਜਾਮਾ ਪਾਇਆ। ਆਪੇ ਪਾਏ ਜਗਤ ਮਾਇਆ। ਕਲਜੁਗ ਜੀਆਂ ਦਿਸ ਨਾ ਆਇਆ। ਝੂਠੀ ਕਾਇਆ ਜਗਤ ਤਜਾਇਆ। ਜੋਤ ਸਰੂਪੀ ਗੁਰਸਿਖ ਸਮਾਇਆ। ਦੁਖ ਭੁੱਖ ਤੋਂ ਬਾਹਰ ਰਖਾਇਆ। ਪੂਰਨ ਸਿੰਘ ਆਪ ਤਰਾਇਆ। ਪਾਲ ਸਿੰਘ ਸੁਤ ਵਡਿਆਇਆ। ਆਤਮ ਸੁਖ ਪ੍ਰਭ ਸਦ ਵਸਾਇਆ। ਉਜਲ ਮੁਖ ਵਿਚ ਜਗਤ ਕਰਾਇਆ। ਮਾਤ ਕੁੱਖ ਸੁਫਲ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਧਰ, ਗੁਰਮੁਖ ਸਾਚੇ ਵਿਚ ਸਮਾਇਆ। ਗੁਰਮੁਖ ਸਾਚੇ ਵਿਚ ਸਮਾਏ। ਏਕਾ ਆਪਣਾ ਵਿਚ ਟਿਕਾਏ। ਬੇਮੁਖਾਂ ਪ੍ਰਭ ਆਪ ਭੁਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਉਲਟੇ ਮਾਰਗ ਆਪ ਲਗਾਏ। ਝੂਠੇ ਮਾਰਗ ਆਪ ਲਗਾਏ। ਬੇਮੁਖਾਂ ਠੂਠੇ ਹੱਥ ਫੜਾਏ। ਜੂਠੇ ਝੂਠੇ ਦਰ ਦੁਰਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਦਿਰਾ ਮਾਸ ਵਿਸ਼ਟਾ ਮੁਖ ਰਖਾਏ। ਮਦਿਰਾ ਮਾਸ ਜੀਵ ਹਲਕਾਇਆ। ਸਵਾਸ ਸਵਾਸ ਸਵਾਸ ਪ੍ਰਭ ਸਾਚਾ ਮਨੋਂ ਭੁਲਾਇਆ। ਆਪਣਾ ਰਾਸ ਸਤਿ ਸਵਾਸ ਆਤਮ ਵਾਸ ਸਰਬ ਗਵਾਇਆ। ਪਾਪੀ ਧਰਵਾਸ ਹਡ ਮਾਸ ਰਸਨਾ ਚੋਗ ਚੁਗਾਇਆ। ਅੰਤਕਾਲ ਕਰੇ ਪ੍ਰਭ ਸਾਚਾ ਨਾਸ, ਘੋਗੜ ਜੂਨੀ ਦੇ ਲਿਖਾਇਆ। ਨਿਹਕਲੰਕ ਲਿਖਤ ਲਿਖਾਏ। ਲਿਖੀ ਲਿਖਤ ਨਾ ਕੋਏ ਮਿਟਾਏ। ਮਦਿਰਾ ਮਾਸੀ ਭਰਿਸ਼ਟ ਕਰਾਏ। ਸਾਚਾ ਇਸ਼ਟ ਗਏ ਭੁਲਾਏ। ਆਤਮ ਹੋਈ ਭਰਿਸ਼ਟ ਮਦਿਰਾ ਮਾਸ ਮੁਖ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲ ਪਰਗਟ ਜੋਤ, ਬੇਮੁਖਾਂ ਜਨਮ ਫੇਰ ਦਵਾਏ। ਮਦਿਰਾ ਮਾਸ ਰਸਨਾ ਖਾਣਾ। ਪ੍ਰਭ ਅਬਿਨਾਸ਼ੀ ਜੀਵ ਭੁਲਾਣਾ। ਘੋਗੜ ਜੂਨ ਪ੍ਰਭ ਸਾਚੇ ਪਾਣਾ। ਵਿਸ਼ਟਾ ਚੋਂਚ ਸਦ ਰਖਾਣਾ। ਆਤਮ ਅੰਤਮ ਸਦ ਹਲਕਾਣਾ। ਜੋਤ ਸਰੂਪੀ ਜੋਤ ਹਰਿ ਆਪੇ ਵਰਤੇ ਆਪਣਾ ਭਾਣਾ। ਬੇਮੁਖਾਂ ਕਲ ਖੁਆਰ ਕਰ। ਦਰ ਦੁਰਕਾਰ ਦੇਵੇ ਹਰਿ। ਘਰ ਘਰ ਫਿਰਨ ਨਾਰੀ ਨਰ। ਮੁਖ ਚੋਂਚ ਸਦ ਸਦ ਵਿਸ਼ਟਾ ਭਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਿਖਤ ਭਵਿਖਤ ਰਿਹਾ ਕਰ। ਕਲਜੁਗ ਔਧ ਗਈ ਬੀਤ। ਕਲਜੁਗ ਮਾਇਆ ਗਈ ਜੀਤ। ਕਲਜੁਗ ਜੀਆਂ ਪ੍ਰਭ ਸਾਚੇ ਪਰਖੀ ਨੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਲੋਕ ਪਰਗਟਾਈ ਇਕ ਚਲਾਈ ਸਾਚੀ ਰੀਤ। ਸਾਚੀ ਰੀਤ ਜਗਤ ਚਲਾਏ। ਏਕਾ ਪ੍ਰੀਤ ਚਰਨ ਰਖਾਏ। ਸਾਚਾ ਮੀਤ ਆਪ ਅਖਵਾਏ। ਮਾਨਸ ਜਨਮ ਜੀਵ ਜਾਏ ਜੱਗ ਜੀਤ, ਨਿਹਕਲੰਕ ਤੇਰੀ ਸਰਨਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਮਾਰਗ ਸ੍ਰਿਸ਼ਟ ਸਬਾਈ ਆਪ ਲਗਾਏ। ਏਕਾ ਨਾਉਂ ਜਗਤ ਧਰਿਆ। ਸੋਹੰ ਸਾਚਾ ਆਸਾ ਵਰਿਆ। ਰਾਓ ਰੰਕ ਏਕਾ ਕਰਿਆ। ਏਕਾ ਅੰਕ ਏਕਾ ਡੰਕ ਪ੍ਰਭ ਸਾਚੇ ਫੜਿਆ। ਗੁਰਮੁਖ ਸਾਚੇ ਆਪ ਉਧਾਰੇ ਜਿਉਂ ਭਗਤ ਜਨਕ, ਆਤਮ ਰਾਸ ਸਵਾਸਾਂ ਧਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਪਰਗਟ ਜੋਤ ਨਿਹਕਲੰਕ ਪਹਿਲੀ ਮਾਘ ਵਿਚ ਮਾਤ ਦੇ ਧਰਿਆ। ਮਾਤਲੋਕ ਜਨਮ ਦਵਾਇਆ। ਸਤਿਜੁਗ ਸਾਚਾ ਪਹਿਲੀ ਮਾਘ ਪ੍ਰਭ ਸਾਚੇ ਆਪ ਉਪਜਾਇਆ। ਸੋਹੰ ਸਾਚਾ ਸ਼ਬਦ ਰਾਗ, ਪ੍ਰਭ ਸਾਚੇ ਝੋਲੀ ਪਾਇਆ। ਆਪ ਪਕੜੀ ਨਿਹਕਲੰਕ ਹੱਥ ਬਾਗ, ਸ੍ਰਿਸ਼ਟ ਸਬਾਈ ਆਪ ਚਲਾਇਆ। ਗੁਰਮੁਖ ਸਾਚੇ ਗਏ ਜਾਗ, ਬੇਮੁਖਾਂ ਗੂੜ੍ਹੀ ਨੀਂਦ ਸਵਾਇਆ। ਏਕਾ ਜੋਤ ਅਗਨ ਲਗਾਈ ਆਗ, ਦਿਵਸ ਰੈਣ ਚੈਨ ਨਾ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘ ਪਰਗਟ ਜੋਤ ਅੰਮ੍ਰਿਤ ਮੇਘ ਆਪੇ ਆਪ ਵਰਤਾਇਆ। ਸਤਿਜੁਗ ਸਾਚੇ ਜਨਮ ਦਵਾ ਕੇ। ਪਹਿਲੀ ਮਾਘ ਮਾਤ ਟਿਕਾ ਕੇ। ਨਾਮ ਦਾਨ ਸਚ ਝੋਲੀ ਪਾ ਕੇ। ਗੁਣ ਨਿਧਾਨ ਵਡ ਦਇਆ ਕਮਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮਾਰਗ ਜਾਏ ਜਗਤ ਲਗਾ ਕੇ। ਸਾਚਾ ਮਾਰਗ ਜਗਤ ਲਗਾਇਆ। ਸਤਿਜੁਗ ਸਾਚੇ ਜਨਮ ਦਵਾਇਆ। ਭਰਮ ਭੁਲੇਖਾ ਸਰਬ ਚੁਕਾਇਆ। ਕਲਜੁਗ ਲੇਖਾ ਆਪ ਦਵਾਇਆ। ਸੰਤ ਮਨੀ ਸਿੰਘ ਲਾਈ ਮੇਖਾ ਸਾਚੀ ਰੇਖਾ ਨਿਹਕਲੰਕ ਪੂਰ ਕਰਾਇਆ। ਜੋਤ ਸਰੂਪੀ ਪਹਰਿਆ ਭੇਖਾ, ਨਾ ਕੋਈ ਦੇਖੇ ਦੇਖ ਦਿਖਾਇਆ। ਸ੍ਰਿਸ਼ਟ ਸਬਾਈ ਰਹੀ ਭਰਮ ਭੁਲੇਖਾ, ਜੋਤ ਸਰੂਪੀ ਪ੍ਰਭ ਜਾਮਾ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਗੁਰਮੁਖ ਸਾਚੇ ਵਿਚ ਸਮਾਇਆ। ਨਿਹਕਲੰਕ ਆਪ ਅਖਵਾਏ। ਜੋਤ ਸਰੂਪੀ ਵਿਚ ਮਾਤ ਪ੍ਰਭ ਆਏ। ਗੁਰਮੁਖ ਸਾਚੇ ਵਿਚ ਸਮਾਏ। ਜਗਤ ਲੇਖ ਰਿਹਾ ਲਿਖਾਏ। ਵੇਖਾ ਵੇਖ ਕੋਈ ਭੁਲ ਨਾ ਜਾਏ। ਸਾਚਾ ਭੇਖ ਪ੍ਰਭ ਦੇ ਬਣਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕ ਚਲਾਏ ਸਾਚੀ ਨਾਏ। ਸਾਚਾ ਭੇਵ ਜਗਤ ਖਲਾਉਣਾ। ਆਤਮ ਸੁਤਿਆਂ ਸਰਬ ਜਗਾਉਣਾ। ਗੁਰਮੁਖ ਸਾਚੇ ਵਿਚ ਸਮਾਉਣਾ। ਪਵਣ ਸਰੂਪੀ ਸ਼ਬਦ ਚਲਾਉਣਾ। ਜੋਤ ਸਰੂਪੀ ਦੀਪ ਜਗਾਉਣਾ। ਗੁਰਮੁਖ ਵਿਰਲੇ ਪ੍ਰਭ ਦਰਸ ਦਿਖਾਉਣਾ। ਬੇਮੁਖਾਂ ਪ੍ਰਭ ਦਰ ਦੁਰਕਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਖੇਲ ਰਚਾਉਣਾ। ਬੇਮੁਖਾਂ ਪ੍ਰਭ ਦਰ ਦੁਰਕਾਏ। ਆਪਣਾ ਭੇਵ ਆਪ ਛੁਪਾਏ। ਭੱਜੇ ਫਿਰਨ ਦੇਣ ਦੁਹਾਏ। ਪ੍ਰਭ ਅਬਿਨਾਸ਼ੀ ਦਿਸ ਨਾ ਆਏ। ਗੁਰਮੁਖ ਸਾਚਾ ਰਸਨਾ ਗਾਏ। ਜੋਤ ਸਰੂਪੀ ਨਜ਼ਰੀ ਆਏ। ਵਿਚ ਅੰਧ ਕੂਪੀ ਜੋਤ ਧਰਾਏ। ਬਿਨ ਰੰਗ ਰੂਪੀ ਦਇਆ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਵਿਚ ਸਮਾਏ। ਗੁਰਮੁਖ ਤੇਰਾ ਪੂਰਨ ਕਾਮ। ਸੋਹੰ ਪੀਆ ਸਾਚਾ ਜਾਮ। ਆਤਮ ਲੀਆ ਸਾਚਾ ਨਾਮ। ਮਿਲਿਆ ਪੀਆ ਸਾਚਾ ਸ਼ਾਮ। ਨਿਰਮਲ ਜੀਆ ਪਾਇਆ ਰਾਮ। ਸਾਚਾ ਹੀਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਪੂਰ ਕਰਾਏ ਸਗਲੇ ਕਾਮ। ਵੇਖ ਵੇਖ ਵਿਚਾਰੇ। ਵੇਖ ਵੇਖ ਪਾਵੇ ਸਾਰੇ। ਵੇਖੇ ਵੇਖ ਗੁਰਮੁਖ ਪਿਆਰੇ। ਵੇਖ ਵੇਖ ਦੇਵੇ ਜੋਤ ਆਪ ਨਿਰੰਕਾਰੇ। ਵੇਖ ਵੇਖ ਗੁਰਮੁਖ ਸਾਚੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਆਪਣੇ ਦੁਲਾਰੇ। ਗੁਰਮੁਖ ਤੇਰਾ ਰੂਪ ਅਗੰਮ। ਗੁਰਮੁਖ ਤੇਰਾ ਸਚ ਧਰਮ। ਗੁਰਮੁਖ ਤੇਰਾ ਪੂਰ ਕਰਮ। ਗੁਰਮੁਖ ਤੇਰਾ ਏਕਾ ਏਕ ਜਰਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਆਪ ਮਿਟਾਏ ਸਰਬ ਭਰਮ। ਭਰਮ ਭੁਲੇਖੇ ਜੀਵ ਡੁੱਲੇ। ਲਾਲ ਅਨਮੁਲੜਾ ਕਲਜੁਗ ਰੁਲੇ। ਪ੍ਰਭ ਅਬਿਨਾਸ਼ੀ ਦਰ ਦਰਵਾਜਾ ਖੁੱਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਘਰ ਸਾਚਾ ਦਰ ਸਾਚਾ ਵਰ ਪਾਓ, ਕਲਜੁਗ ਜੀਵ ਨਾ ਰਹਿਣਾ ਭੁੱਲੇ। ਭੁਲਿਆਂ ਰੁਲਿਆਂ ਜਗਤ ਡੁੱਲਿਆਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਮੇਲ ਮਿਲਾਏ, ਆਪੇ ਸ਼ਬਦ ਚਲਾਏ, ਆਪੇ ਬਣਤ ਬਣਾਏ, ਆਪੇ ਤੋਲ ਤੁਲਾਏ ਗੁਰਮੁਖ ਸਾਚੇ ਕਾਂਟੇ, ਦਰ ਘਰ ਸਾਚਾ ਆਪੇ ਸਾਚੇ ਮੱਲਿਆਂ। ਸਾਚਾ ਤੋਲਿਆ, ਪ੍ਰਭ ਸਾਚਾ ਸਦ ਸਦ ਰਸਨਾ ਬੋਲਿਆ। ਆਤਮ ਜਿੰਦਾ ਪ੍ਰਭ ਸਾਚੇ ਖੋਲ੍ਹਿਆ। ਭੰਡਾਰ ਭਰ ਵਸਾ ਘਰ ਸਾਚਾ ਦਰ ਸਾਚਾ ਦਾਨ ਦੇਵੇ ਇਕ ਅਤੋਲਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪ ਭੁਲਾਈ ਕਲ ਰੁਲਾਈ ਕੀਆ ਖੇਲ ਅਮੋਲਿਆ। ਅਮੋਲ ਅਮੁਲ ਅਤੋਲ ਅਤੁਲ ਅਡੋਲ ਅਡੁਲ ਅਭੋਲ ਅਭੁਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪ ਆਪਣੇ ਕੀਨੇ ਤੁਲ। ਗੁਰਮੁਖ ਰੰਗੇ ਏਕਾ ਰੰਗ। ਏਕਾ ਦੇਵੇ ਸਾਚਾ ਸੰਗ। ਆਪੇ ਕੱਟੇ ਭੁੱਖ ਨੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਹਾਈ ਅੰਗ ਸੰਗ। ਜਗਤ ਪਿਤ ਸਦਾ ਸਰਨਾਇਆ। ਭਗਤਨ ਹਿਤ ਆਪ ਰਖਾਇਆ। ਮਾਤ ਪਿਤ ਬਿਨ ਬਾਲਕ ਉਪਜਾਇਆ। ਆਪੇ ਜਾਣੇ ਗਤ ਮਿਤ, ਦੇ ਮਤ ਆਪੇ ਸਮਝਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪਣੀ ਸਰਨ ਲਗਾਇਆ। ਸਰਨ ਲਗਾ ਜੋਤ ਜਗਾ। ਸੋਗ ਮਿਟਾ ਰੋਗ ਗਵਾ। ਜੋਗ ਰਖਾ ਆਤਮ ਭੋਗ ਲਗਾ। ਦਰਸ ਅਮੋਘ ਪ੍ਰਭ ਸਾਚੇ ਆਪ ਦਿਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਆਤਮ ਚਿੰਤ ਸਰਬ ਮਿਟਾ। ਚਿੰਤਾ ਨਾਸੇ ਜੋਤ ਪਰਕਾਸੇ। ਪ੍ਰਭ ਅਬਿਨਾਸ਼ੇ ਹੋਏ ਵਾਸੇ। ਜਨਮ ਰਹਿਰਾਸੇ ਦਾਸਨ ਦਾਸੇ। ਸਾਚਾ ਸ਼ਬਦ ਏਕਾ ਧੁਨ ਏਕਾ ਏਕ ਮਿਲਿਆ ਅਕਾਸੇ। ਨਿਹਕਲੰਕ ਜਾਣੇ ਤੇਰੇ ਕਵਣ ਗੁਣ ਜੋਤ ਸਰੂਪੀ ਜਗਤ ਪਰਕਾਸੇ। ਜੋਤ ਸਰੂਪੀ ਜਗਤ ਉਜਾਗਰ। ਆਪੇ ਆਪ ਵਡ ਵਡ ਸਾਗਰ। ਗੁਰਮੁਖ ਗੁਰਸਿਖਾਂ ਕਰੇ ਕਰਮ ਉਜਾਗਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਜਗਾਈ ਗੁਰਮੁਖ ਸਾਚੇ ਝੂਠੀ ਦੇਹ ਗਾਗਰ। ਰੈਣ ਸਬਾਈ ਮੰਗਲਾਚਾਰ। ਮਾਤਲੋਕ ਦਰਬਾਰ। ਸਿੰਘਾਸਣ ਬੈਠਾ ਸਾਚਾ ਨਿਹਕਲੰਕ ਨਰਾਇਣ ਨਰ ਅਵਤਾਰ। ਜਗਤ ਜੋਤ ਜਗਾਈ, ਸਾਚਾ ਕੀਆ ਜਗਤ ਵਿਹਾਰ। ਭਗਤਨ ਹੇਤ ਜੋਤ ਪਰਗਟਾਈ, ਸਾਚਾ ਕਰਮ ਧਰਮ ਜਰਮ ਦੀਆ ਸੁਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਲਿਖਤ ਲਿਖਾਈ ਜਗਤ ਅਪਰ ਅਪਾਰ। ਸਾਚਾ ਵਕ਼ਤ ਆਪ ਵਿਚਾਰ। ਕਿਰਪਾ ਕਰੀ ਆਪ ਗਿਰਧਾਰ। ਧਰੀ ਜੋਤ ਵਿਚ ਸੰਸਾਰ। ਗੁਰਮੁਖ ਸਾਚੇ ਆਇਣ ਚਲ ਦਵਾਰ। ਰਸਨਾ ਗਾਇਣ ਮੋਖ ਦਵਾਰ। ਆਤਮ ਚਿੰਤ ਮਿਟਾਇਣ, ਮਿਟੇ ਅੰਧ ਅੰਧਿਆਰ। ਗੁਰਮੁਖ ਸਾਚੇ ਸਦ ਸਦ ਬਿਲਲਾਇਣ, ਪ੍ਰਭ ਅੰਮ੍ਰਿਤ ਬਰਸੇ ਬੂੰਦ ਸਵਾਂਤੀ ਆਪਣੀ ਕਿਰਪਾ ਧਾਰ। ਪ੍ਰਭ ਦਰਸ ਦਿਖਾਏ ਪਰਗਟ ਜੋਤ ਤੀਜੇ ਨੈਣ, ਗੁਰਮੁਖ ਸਾਚੇ ਏਕਾ ਰੱਖ ਚਰਨ ਪਿਆਰ। ਗੁਰਮੁਖ ਸਾਚੇ ਸਾਚਾ ਲਹਿਣਾ ਪ੍ਰਭ ਦਰ ਲੈਣ, ਸੋਹੰ ਰਸਨ ਉਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਨਿਰੰਜਣ ਜੀਵ ਜੰਤਾਂ ਪਾਵੇ ਸਾਰ। ਸਾਰੰਗ ਧਰ ਆਪ ਭਗਵਾਨ। ਭਗਵਾਨ ਬੀਠਲਾ ਸਾਚਾ ਮਾਨ। ਏਕਾ ਰੰਗ ਜਗਤ ਜੋਤ ਮਹਾਨ। ਦਰ ਸਾਚਾ ਮੰਗ ਨਾ ਆਵੇ ਹਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਜੋਤ ਨਿਰੰਜਣ ਗੁਰਮੁਖ ਸਾਚੇ ਸਚ ਪਛਾਣ। ਸਚ ਪਛਾਤਾ ਦੇਵੇ ਦਾਤਾ। ਸਚ ਪਛਾਤਾ ਆਤਮ ਸਾਚੀ ਜੋਤ ਜਗਾਤਾ। ਸਚ ਪਛਾਤਾ ਸੋਹੰ ਸ਼ਬਦ ਗੁਰਮੁਖ ਸਾਚੇ ਪ੍ਰਭ ਦੇਵੇ ਸਾਚਾ ਨਾਤਾ। ਸਚ ਪਛਾਤਾ ਦੇਵੇ ਵਡਿਆਈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਗਲਾ ਸਾਥਾ। ਸਾਚਾ ਪ੍ਰਭ ਸਗਲਾ ਸਾਥ। ਆਪੇ ਰੱਖੇ ਦੇ ਕਰ ਹਾਥ। ਲੇਖ ਲਿਖਾਵੇ ਸਾਚੇ ਮਾਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਈ ਤ੍ਰੈਲੋਕੀ ਨਾਥ। ਨਾਥ ਤ੍ਰੈਲੋਕੀ ਜੋਤ ਜਗਾਏ। ਸਤਾਰਾਂ ਭਾਂਦੋਂ ਦਿਵਸ ਸੁਹਾਏ। ਦਰ ਦਰਬਾਰੀ ਪ੍ਰਭ ਆਪ ਤਰਾਏ। ਸਚ ਦਵਾਰੀ ਜਨ ਆਏ ਸੀਸ ਝੁਕਾਏ। ਵਡ ਘਰ ਬਾਹਰੀ ਆਪੇ ਆਪ ਅਖਵਾਏ। ਸ਼ਬਦ ਸਰੂਪੀ ਮਾਰੇ ਸ਼ਬਦ ਉਡਾਰੀ ਪਿੰਡ ਬੁੱਗੇ ਭਾਗ ਲਗਾਏ। ਸਿੰਘ ਪ੍ਰੇਮ ਦੇਵੇ ਨਾਮ ਖੁਮਾਰੀ ਪ੍ਰਭ ਸਾਚਾ ਦਰਸ ਦਿਖਾਏ। ਸਾਚੀ ਲਿਖਤ ਬਣਿਆ ਆਪ ਲਿਖਾਰੀ, ਗੁਰਮੁਖ ਸਾਚੇ ਵੇਖੇ ਪ੍ਰਭ ਆਪਣਾ ਆਪ ਵਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦਰ ਦਰਬਾਰ ਅੱਗੇ ਆਪੇ ਆਪ ਹੋ ਜਾਏ। ਸਾਚਾ ਦਿਵਸ ਜਗਤ ਮਨਾਇਆ। ਸਤਾਰਾਂ ਭਾਦੋਂ ਲੇਖ ਲਿਖਾਇਆ। ਪ੍ਰਭ ਅਬਿਨਾਸ਼ੀ ਭੇਖ ਵਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਇਆ। ਸਤਾਰਾਂ ਭਾਦਰੋਂ ਦੀਪਕ ਬਾਲ। ਗੁਰਮੁਖ ਸਾਚੇ ਤੇਰੀ ਪੂਰਨ ਘਾਲ। ਆਪੇ ਲਏ ਸਾਰ ਸੰਭਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦੀਪਕ ਦੇਵੇ ਬਾਲ। ਸਤਾਰਾਂ ਭਾਦਰੋਂ ਸਤਿ ਕਰ ਜਾਣ। ਸਾਚਾ ਦਰ ਸਾਚਾ ਘਰ ਪ੍ਰਭ ਦਰ ਪਛਾਣ। ਮਾਣ ਤਾਣ ਚੁੱਕੇ ਕਾਣ, ਏਕਾ ਜਾਣ ਵਿਸ਼ਨੂੰ ਭਗਵਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਜੀਆਂ ਦਾ ਜਾਣੀ ਜਾਣ। ਆਪੇ ਜਾਣੇ ਆਪਣੇ ਭਾਣੇ, ਗੁਰਮੁਖਾਂ ਮੇਲ ਮਿਲਾਏ। ਭਗਤ ਭਗਵਾਨ ਇਕ ਹੋ ਜਾਏ। ਜਗਤ ਨਿਸ਼ਾਨ ਨਾਉਂ ਰਹਿ ਜਾਏ। ਗੁਣ ਨਿਧਾਨ ਜਿਸ ਦਇਆ ਕਮਾਏ। ਜੋਤ ਜਗਾਏ ਜਿਸ ਮਹਾਨੇ ਸਾਧ ਸੰਗਤ ਮੰਗਤ ਪ੍ਰਭ ਦੇ ਵਧਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੇਠੂਵਾਲ ਪ੍ਰਭ ਸਿੰਘ ਪ੍ਰੀਤਮ ਦਰਸ ਦਿਖਾਏ। ਸਿੰਘ ਪ੍ਰੀਤਮ ਦਰਸ ਦੇਖ। ਪ੍ਰਭ ਅਬਿਨਾਸ਼ੀ ਨੇਤਰ ਪੇਖ। ਸਚ ਲਿਖਾਵੇ ਤੇਰੀ ਰੇਖ। ਪਕੜ ਉਠਾਏ ਗੁਰਸਿਖ ਵੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਪਤਾਲ ਅਕਾਸ਼ ਏਕਾ ਜੋਤ ਜਗਾਈ, ਆਪਣਾ ਆਪ ਰਿਹਾ ਛਪਾਈ, ਜੋਤ ਸਰੂਪੀ ਕੀਆ ਭੇਖ। ਸਤਾਰਾਂ ਭਾਦਰੋਂ ਵਕ਼ਤ ਸੁਹੰਜਣਾ। ਜੋਤ ਜਗਾਏ ਪ੍ਰਭ ਨਿਰੰਜਣਾ। ਦੁਖ ਮਿਟਾਏ ਸਰਬ ਭੈ ਭੰਜਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਧੂੜ ਦੇਵੇ ਗੁਰਮੁਖ ਨੇਤਰ ਅੰਜਣਾ। ਪਰਸਾਦ ਕਰਾਇਆ ਸਾਚੇ ਦਰ। ਭੋਗ ਲਗਾਏ ਜਾਏ ਹਰਿ। ਸਾਧ ਸੰਗਤ ਬੈਠੀ ਘਰ। ਨਿਹਕਲੰਕ ਦੇਵੇ ਵਰ। ਏਕਾ ਜੋਤ ਜਗਾਏ ਅਪਰ। ਦੇਖ ਦਿਖਾਵੇ ਨਾਰੀ ਨਰ। ਏਕਾ ਲਾਟ ਏਕਾ ਘਾਟ ਦਸਾਵੇ ਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਹਰਿ। ਦਰ ਘਰ ਸਾਚੇ ਜਾਏ ਭੋਗ ਲਗਾਏ, ਸਰਬਜੀਤ ਸਦਾ ਅਤੀਤ। ਆਤਮ ਕਰੇ ਪ੍ਰਭ ਸਾਚਾ ਸੀਤ। ਆਪੇ ਵੇਖੇ ਪਰਖੇ ਨੀਤ। ਮਾਨਸ ਜਨਮ ਜਾਏ ਜਗ ਜੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬਖ਼ਸ਼ੇ ਚਰਨ ਪ੍ਰੀਤ। ਚਰਨ ਪ੍ਰੀਤੀ ਸਾਚਾ ਨਾਤਾ। ਆਪੇ ਦੇਵੇ ਸਾਚੀ ਦਾਤਾ। ਉਤਮ ਕਰੇ ਕਲਜੁਗ ਜ਼ਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਬੁੱਝੇ ਆਪੇ ਬਾਤਾ। ਅਜੀਤ ਜੀਤ ਸੀਤ ਮੀਤ ਮੀਤ ਹਰਿ। ਪ੍ਰੀਤ ਪ੍ਰੀਤ ਰੀਤ ਰੀਤ ਸਾਚੀ ਕਰ ਚੀਤ ਚੀਤ ਏਕਾ ਹਰਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਖੁਲ੍ਹਾਇਆ ਸਾਚਾ ਦਰ। ਸਤਿਗੁਰ ਮਨੀ ਸਿੰਘ ਤੇਰਾ ਮਾਣਾ। ਸਤਿਜੁਗ ਬਣਾਏ ਸਤਿਗੁਰ ਆਪ ਭਗਵਾਨਾ। ਚਰਨ ਲਗਾਏ ਸਭ ਰਾਜਾ ਰਾਣਾ। ਏਕਾ ਛਤਰ ਤੇਰੇ ਸੀਸ ਝੁਲਾਣਾ। ਨਿਹਕਲੰਕ ਆਪਣਾ ਹੱਥ ਤੇਰੇ ਸਿਰ ਟਿਕਾਣਾ। ਏਕਾ ਜੋਤ ਜੋਤੀ ਜੋਤ ਜਗੇ ਮਹਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰ ਦਰਬਾਰ ਤੇਰਾ ਵਿਚ ਮਾਤ ਉਪਜਾਣ। ਸਤਿਗੁਰ ਮਨੀ ਸਿੰਘ ਸਤਿ ਕਰ ਜਾਣ। ਸਤਿਗੁਰ ਮਨੀ ਸਿੰਘ ਆਪੇ ਦੇਵੇ ਮਾਣ ਤਾਣ। ਸਤਿਗੁਰ ਮਨੀ ਸਿੰਘ ਇਕ ਰਖਾਏ ਆਣ। ਸਤਿਗੁਰ ਮਨੀ ਸਿੰਘ ਊਚ ਨੀਚ ਰਾਓ ਰੰਕ ਇਕ ਕਰਾਏ ਰੰਕ ਰਾਜਾਨ। ਸੋਹੰ ਸਾਚਾ ਡੰਕ ਏਕਾ ਅੰਕ ਆਪ ਉਠਾਏ ਸ਼ਬਦ ਬਾਣ। ਸਤਿਗੁਰ ਮਨੀ ਸਿੰਘ ਦੇਵੇ ਵਡਿਆਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਬਲੀ ਬਲਵਾਨ। ਸਤਿਗੁਰ ਮਨੀ ਸਿੰਘ ਸਚ ਘਰ ਆਇਆ। ਸਾਚਾ ਘਰ ਜਗਤ ਵਸਾਇਆ। ਸਾਚਾ ਦਰ ਪ੍ਰਭ ਖੁਲ੍ਹਾਇਆ। ਸਾਚਾ ਵਰ ਸੋਹੰ ਝੋਲੀ ਪਾਇਆ। ਅਵਤਾਰ ਨਰ ਸਿਰ ਆਪਣਾ ਹੱਥ ਟਿਕਾਇਆ। ਕਿਰਪਾ ਅਪਰ ਅਪਾਰ ਕਰ, ਆਤਮ ਭੇਵ ਸਰਬ ਚੁਕਾਇਆ। ਏਕਾ ਜੋਤ ਅਕਾਰ ਕਰ, ਜੋਤ ਸਰੂਪੀ ਆਤਮ ਦੀਪਕ ਜੋਤ ਜਗਾਇਆ। ਵਡ ਵਡ ਵਡ ਪਰਤਾਪ ਕਰ, ਸਾਚ ਛਤਰ ਸੀਸ ਝੁਲਾਇਆ। ਆਪਣਾ ਆਪ ਵਿਚ ਆਪ ਧਰ, ਜੋਤ ਸਰੂਪੀ ਪਵਣ ਸਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਮਨੀ ਸਿੰਘ ਸਾਚਾ ਤਿਲਕ ਲਲਾਟ ਆਪੇ ਆਪ ਲਗਾਇਆ। ਸਰਬ ਅਰਦਾਸ ਸੁਣੇ ਗਿਰਧਾਰੇ। ਪੂਰਨ ਆਸ ਕਰਾਏ ਵਾਰੋ ਵਾਰੇ। ਜੋ ਜਨ ਬੈਠੇ ਪ੍ਰਭ ਦਵਾਰੇ। ਆਤਮ ਵਿਚਾਰ ਪ੍ਰਭ ਵਿਚਾਰੇ। ਆਪੇ ਪਾਵੇ ਸਰਬ ਸਾਰੇ। ਦੁਖ ਰੋਗ ਸਰਬ ਨਿਵਾਰੇ। ਜੋ ਜਨ ਆਏ ਆਤਮ ਦੁਖਿਆਰੇ। ਸਾਚਾ ਦੇਵੇ ਨਾਮ ਸ਼ਬਦ ਅਧਾਰੇ। ਕਰ ਕਿਰਪਾ ਪ੍ਰਭ ਸਾਚਾ ਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਆਇਣ ਚਲ ਦਵਾਰੇ। ਆਤਮ ਸੁਣੇ ਸਰਬ ਪੁਕਾਰਾ। ਆਪ ਵਜਾਏ ਸਾਚੀ ਤਾਰਾ। ਆਪ ਕਰਾਏ ਸਚ ਵਿਹਾਰਾ। ਆਪ ਦਿਸਾਏ ਇਕ ਦਰ ਦਰਬਾਰਾ। ਆਪੇ ਕਰੇ ਸਰਬ ਵਿਚਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਮੰਗਣ ਆਏ ਦਵਾਰ ਮੁਰਾਰਾ। ਆਤਮ ਮੰਗ ਜੀਵ ਨਾ ਮੰਗੇ। ਪ੍ਰਭ ਦਰ ਆਏ ਸਦ ਹੀ ਸੰਗੇ। ਆਤਮ ਕੰਗਾਲ ਨਾਮ ਸਭ ਨੰਗੇ। ਝੂਠਾ ਦਾਨ ਦਰ ਤੇ ਮੰਗੇ। ਛਿਨ ਵਿਚ ਆਏ ਛਿਨ ਵਿਚ ਭੰਗੇ। ਸਦਾ ਸਹਾਈ ਨਾ ਕੋਈ ਸੰਗੇ। ਏਕਾ ਦਰਸ ਦਾਨ ਜਨ ਮੰਗੇ। ਪ੍ਰਭ ਸਾਚਾ ਆਤਮ ਸਾਚੀ ਰੰਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਹਾਈ ਅੰਗੇ ਸੰਗੇ। ਝੂਠਾ ਤਨ ਦੁਖ ਵਸੇਰਾ। ਇਕ ਨਾ ਲੱਥਾ ਦੂਜਾ ਪਾਵੇ ਘੇਰਾ। ਆਵੇ ਜਾਵੇ ਨਾ ਲਾਵੇ ਦੇਰਾ। ਜੀਵ ਕਿਆ ਕੋਈ ਕਰੇ ਹੇਰਾ ਫੇਰਾ। ਤੇਰਾ ਮੇਰਾ ਆਪੇ ਕਰ ਨਬੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਆਪੇ ਕਰੇ ਨਬੇੜਾ। ਝੂਠੀ ਮਾਂਗੋ ਜਗਤ ਦਾਤ। ਸਚ ਦਰ ਸਚ ਘਰ ਸਚ ਵਰ ਸਾਚਾ ਨਾਤ। ਏਕਾ ਕਰ ਦਰਸ ਜਾਏ ਤਰ, ਮਿਲੇ ਵਰ ਨਾ ਆਵੇ ਡਰ, ਜਾਏ ਭੰਡਾਰੇ ਭਰ, ਸੋਹੰ ਦੇਵੇ ਸਾਚੀ ਦਾਤ। ਏਕਾ ਜੋਤ ਜਗਾਏ ਸਦਾ ਸਦਾ ਇਕਾਂਤ। ਭੈਣ ਭਰਾਏ ਪੁੱਤਰ ਧੀਆਂ। ਦੁੱਖਾਂ ਵਿਚ ਰਖਾਈ ਨੀਆਂ। ਲੈਣ ਭਰ ਬੀਜ ਜੋ ਬੀਆ। ਕਲਜੁਗ ਜੀਵ ਭੁਲ ਆਗੇ ਕੁਛ ਨਾ ਕੀਆ। ਕਲਜੁਗ ਜੀਵ ਪ੍ਰਭ ਦਰ ਮੱਲ, ਆਤਮ ਜੋਤ ਜਗਾਏ ਦੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਅੰਤ ਦਵਾਏ ਰਖਾਏ ਸਾਢੇ ਤਿੰਨ ਹੱਥ ਤੇਰੀ ਸੀਆਂ। ਕਰਮ ਰੋਗ ਸਰਬ ਵਿਜੋਗ। ਜੀਵ ਜੰਤ ਰਹੇ ਭੋਗ। ਪ੍ਰਭ ਅਬਿਨਾਸ਼ੀ ਨਾ ਕਦੇ ਮਰੇ ਨਾ ਹੋਏ ਸੋਗ। ਜੈਸਾ ਕਰੇ ਤੈਸਾ ਭਰੇ, ਆਪ ਚੁਗਾਵੇ ਸ਼ਬਦ ਚੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲੇ ਆਪ ਜਗਾਏ ਆਤਮ ਜੋਤ। ਦੁਖ ਜਾਏ ਸੁਖ ਆਏ। ਕਲਜੁਗ ਜੀਵ ਪ੍ਰਭ ਭੁਲਾਏ। ਲੱਖ ਚੁਰਾਸੀ ਵਿਚੋਂ ਜਿਸ ਮੁਖ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲੇ ਆਤਮ ਸੁਖ ਉਪਜਾਏ। ਆਤਮ ਸੁਖ ਪਾਵੇ ਸੋ, ਸੋਹੰ ਨਾਮ ਧਿਆਵੇ ਜੋ। ਪ੍ਰਭ ਅਬਿਨਾਸ਼ੀ ਗਾਵੋ ਸੋ, ਜਿਸ ਜਨ ਦਇਆ ਕਮਾਵੇ ਓਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚੋ ਸਚ ਲਿਖਾਵੇ, ਆਪੇ ਵਰਤੇ ਆਪੇ ਵਰਤਾਵੇ, ਥਾਉਂ ਥਾਈਂ ਬਹਾਵੇ ਸਦਾ ਸਦਾ ਸਦ ਨਿਰਮੋਹ। ਭੈਣ ਭਾਈ ਕੋਈ ਨਾ ਸਹਾਏ। ਦੁਖ ਦਰਦ ਨਾ ਕੋਈ ਮਿਟਾਏ। ਸਾਰੰਗ ਧਰ ਆਪ ਅਖਵਾਏ। ਸੋਹੰ ਨਾਮ ਕਰਦ ਤਨ ਆਪ ਲਗਾਏ। ਆਪ ਮਿਟਾਏ ਕਾਇਆ ਦਰਦ, ਜੋ ਜਨ ਰਸਨਾ ਗਾਏ। ਕਲ ਹੋਵੇ ਸੋ ਹੀ ਮਰਦ, ਜੋ ਚਰਨੀ ਸੀਸ ਝੁਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਦੇ ਸਜਾਏ। ਉਧਰੇ ਪਾਰ ਜੋ ਆਏ ਦਵਾਰ। ਪਾਵੇ ਸਾਰ ਜੋ ਆਏ ਦਵਾਰ। ਨਾ ਹੋਏ ਖੁਆਰ ਜੋ ਆਏ ਦਵਾਰ। ਨਾ ਵਿਛੜੇ ਡਾਰ ਜੋ ਆਏ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਜਾਏ ਤਾਰ। ਕਿਰਪਾ ਕਰੇ ਦੀਨ ਕਾ ਦਾਤਾ। ਆਪੇ ਹੋਏ ਸਰਬ ਗਿਆਤਾ। ਵੇਖ ਵਖਾਏ ਬਹੁ ਬਿਧ ਨਾਤਾ। ਗੁਰਮੁਖ ਵਿਰਲਾ ਆਪ ਪਛਾਤਾ। ਜਿਸ ਦੇਵੇ ਚਰਨ ਪ੍ਰੀਤ ਸਾਚਾ ਨਾਤਾ। ਸੋਹੰ ਨਾਉਂ ਵਡ ਕਰਾਮਾਤਾ। ਦਰਗਹਿ ਸਾਚੀ ਦੇਵੇ ਥਾਉਂ, ਨਿਹਕਲੰਕ ਜਿਸ ਜਨ ਪਛਾਤਾ। ਆਪੇ ਪਾਰ ਕਰਾਏ ਪਕੜ ਬਾਂਹੋਂ, ਮਹਾਰਾਜ ਸ਼ੇਰ ਸਿੰਘ ਬੰਦੀ ਤੋੜ ਆਪ ਅਖਵਾਤਾ। ਆਪ ਕਰਾਏ ਬੰਦ ਖਲਾਸੀ। ਕਿਰਪਾ ਕਰੇ ਘਨਕਪੁਰ ਵਾਸੀ। ਜੋਤ ਧਰੇ ਸਰਬ ਘਟ ਵਾਸੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਰਬ੍ਰਹਮ ਪੂਰਨ ਪਰਮੇਸ਼ਵਰ ਜੋਤ ਨਿਰੰਜਣ ਪੁਰਖ ਅਬਿਨਾਸ਼ੀ। ਜੀਵ ਵਿਚਾਰ ਕਿਛ ਕਰ। ਪੂਰਨ ਇਛ ਕਰੇ ਹਰਿ। ਮਾਂਗ ਰਛਿਆ ਨਾ ਫੇਰ ਡਰ। ਸੋਹੰ ਭਿਛ ਪਾਵੇ ਨਿਹਕਲੰਕ ਅਵਤਾਰ ਹਰਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਦਿਸਾਵੇ ਸਾਚਾ ਘਰ। ਘਰ ਘਰੋਗੀ ਆਤਮ ਜੋਗੀ। ਆਤਮ ਰਸ ਜੀਵ ਸਾਚਾ ਭੋਗੀ। ਦਿਵਸ ਰੈਣ ਸਦ ਰਹੇ ਵਿਜੋਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਧੁਨ ਉਪਜਾਏ ਆਤਮ ਮਿਟਾਏ ਚਿੰਤ ਸੋਗੀ। ਚਿੰਤਾ ਸੋਗ ਆਪ ਮਿਟਾਏ। ਆਤਮ ਸੋਗ ਕੋਈ ਰਹਿਣ ਨਾ ਪਾਏ। ਪੂਰਨ ਯੋਗ ਗੁਰਸਿਖ ਕਮਾਏ। ਦੋਇੰਗ ਨਾ ਕੋਈ ਦਿਸਾਏ। ਓਅੰ ਇਕ ਆਪ ਹੋ ਜਾਏ। ਸੋਹੰ ਸੋ ਪੁਰਖ ਨਿਰੰਜਣ ਇਕ ਹੋ ਜਾਏ। ਰਸਨਾ ਜਪ ਆਤਮ ਜੀਵ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਆਪ ਸਹਾਏ। ਮਨ ਨਟ ਉਲਟੇ ਚਟ ਪੱਲੇ ਘਟ ਆਤਮ ਤਲੇ ਤਟ, ਸੋਹੰ ਸ਼ਬਦ ਦੇਵੇ ਕੱਟ, ਏਕਾ ਰੱਖੀ ਵਿਚ ਘਟ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਾਚਾ ਦਰਸ ਦਿਖਾਏ, ਪਰਗਟ ਜੋਤ ਝੱਟ। ਆਤਮ ਹੋਇਆ ਜੀਵ ਜੰਜਾਲਾ। ਦਿਵਸ ਰੈਣ ਰਹੇ ਬੇਹਾਲਾ। ਤਨ ਜੋੜ ਰਹੇ ਪਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਹੋਏ ਰਖਵਾਲਾ। ਤਨ ਮਨ ਕਾਇਆ ਹੱਡ। ਦੁਖ ਰੋਗ ਪ੍ਰਭ ਦੇਵੇ ਕੱਢ। ਆਤਮ ਅੰਧੇਰੀ ਦਿਸੇ ਖੱਡ। ਵੇਖ ਵਿਚਾਰ ਆਪੇ ਕਰ ਨੈਣ ਪਰਾਣ ਗਏ ਛੱਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਉਧਾਰ ਕਰ ਵਿਚੋਂ ਨਰਕ ਲਏ ਕੱਢ। ਕਾਇਆ ਰੋਗ ਨਰਕ ਮੰਝਾਰ। ਦੁਖੀਆ ਜੀਵ ਆਤਮ ਅੰਧਿਆਰ। ਭੁਲਿਆ ਸੁਖ ਸਰਬ ਸੰਸਾਰ। ਦੁੱਖਾਂ ਹੋਈ ਏਕਾ ਧਾਰ। ਦਿਵਸ ਰੈਣ ਰਹੇ ਝੱਖ ਮਾਰ। ਨਾ ਕੋਈ ਕਰੇ ਸ਼ਬਦ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਮਾਰੇ ਸ਼ਬਦ ਮਾਰ। ਏਕਾ ਰੋਗ ਆਤਮ ਸੋਗ। ਏਕਾ ਰੋਗ ਚਿੰਤ ਵਿਜੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਆਤਮ ਸੋਗ। ਸਿਰ ਪਾਉਂ ਏਕਾ ਆਗ। ਏਕਾ ਟੁੱਟਾ ਕਾਇਆ ਤਾਗ। ਝੂਠਾ ਦਿਸੇ ਨਾਤਾ ਜਗ। ਨਾ ਸੁਹਾਏ ਸਿਰ ਧਰੀ ਪੱਗ। ਏਕਾ ਲੱਗੀ ਰਹੇ ਆਤਮ ਅੱਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਆਪ ਲਗਾਏ ਆਪਣੇ ਪੱਗ। ਆਤਮ ਰੋਗ ਖਿਟਾ ਪੀੜ। ਬੰਦੀ ਜਾਏ ਬਦੀ ਖੀੜ। ਮਾਸ ਖਾਇਆ ਘਿਰਨਾ ਘੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਖ ਦਰਦ ਮਿਟਾਏ ਸ਼ਬਦ ਸਰੂਪੀ ਦੇਵੇ ਪੀੜ। ਪੀੜ ਪਿੜਾਏ ਦੁਖੀਆਂ ਦੁਖ। ਆਪ ਉਤਾਰੇ ਸਾਰੀ ਭੁੱਖ। ਹਰਿਆ ਹੋਏ ਸੁੱਕਿਆ ਰੁੱਖ। ਸੁਫਲ ਹੋਏ ਫੇਰ ਕੁੱਖ। ਲੇਖ ਲਿਖਾਏ ਮੇਟ ਮਿਟਾਏ ਲੱਗਾ ਦੁਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਆਪਣੀ ਦਇਆ ਕਮਾਏ, ਸਚ ਉਪਜਾਏ ਸੱਚਾ ਸੁਖ। ਆਤਮ ਸੁਖ ਆਪੇ ਦੇਵੇ। ਸਾਚਾ ਸੁਖ ਜੋ ਜਨ ਲੇਵੇ। ਸੋਹੰ ਨਾਉਂ ਰਸਨਾ ਸੇਵੇ। ਹੋਏ ਸਹਾਏ ਪ੍ਰਭ ਅਬਿਨਾਸ਼ੀ ਅਲਖ ਅਭੇਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਇਸ ਹੱਥ ਦੇਵੇ ਇਸ ਹੱਥ ਲੇਵੇ। ਇਸ ਹੱਥ ਦੇਵੇ ਸ਼ਬਦ ਅਧਾਰਾ। Tਸ ਹੱਥ ਦੇਵੇ ਮਦਿਰਾ ਮਾਸ ਅਹਾਰਾ। ਸਾਚਾ ਦੇਵੇ ਸ਼ਬਦ ਅਧਾਰਾ। ਰੋਗ ਦੁਖ ਤਨ ਨਿਵਾਰਾ। ਪਵਣ ਜੋਤ ਇਕ ਹੁਲਾਰਾ। ਆਪ ਗਵਾਏ ਖੁਆਇਆ ਪਾਰਾ। ਹੱਡ ਹੱਡ ਆਪ ਛੁਡਾਏ ਦੁਖ ਲੱਗਾ ਭਾਰਾ। ਕੱਢ ਕੱਢ ਪ੍ਰਭ ਆਪ ਦਿਖਾਏ ਸੋਹੰ ਜਨ ਰਸਨ ਉਚਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਨਿਹਕਲੰਕ ਨਰਾਇਣ ਨਰ ਅਵਤਾਰਾ। ਸੋਹੰ ਸਾਚੀ ਬੀਨ ਆਪ ਤੜਫਾਏ। ਰਸੂਲ ਗੁਲਾਮ ਦੀਨ ਮੁਹੰਮਦ ਪ੍ਰਭ ਸਾਚਾ ਸ਼ਬਦ ਅਗਨ ਜਲਾਏ। ਤੜਫਨ ਜਿਉਂ ਜਲ ਮੀਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੂਤ ਪ੍ਰੇਤ ਦੇਵ ਪਰੀ ਮਵਕਲ ਦਰ ਦਹਿਲੀਜੋ ਪਾਰ ਕਰਾਏ। ਨਾਮ ਨਿਰਬਾਣ ਆਪ ਲਗਾਏ। ਸੋਹੰ ਬਾਣ ਸ਼ਬਦ ਚਲਾਏ। ਗੁਣਵੰਤ ਗੁਣ ਨਿਧਾਨ ਦਇਆ ਕਮਾਏ। ਸੋਹੰ ਬਾਣ ਆਪ ਚਲਾਏ। ਮਸਾਣ ਪਵਣ ਘਰ ਰਹਿਣ ਨਾ ਪਾਏ। ਜਮ ਕਾ ਡਰ ਨੇੜ ਨਾ ਆਏ। ਕਾਲਕਾ ਮਾਤ ਦੇ ਦੁਹਾਏ। ਸੋਹੰ ਖੰਡਾ ਪ੍ਰਭ ਸੀਸ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਰਵਾਜਿਉਂ ਬਾਹਰ ਕਢਾਏ। ਦਰ ਦਵਾਰਾ ਜਾਣ ਛੱਡ। ਜੀਆਂ ਜੰਤਾਂ ਸੁਖਾਲੇ ਹੱਡ। ਸ਼ਬਦ ਸਰੂਪੀ ਪ੍ਰਭ ਸਾਚਾ ਦੇਵੇ ਕੱਢ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਚਲਾਏ ਆਪੇ ਜਾਇਣ ਛੱਡ। ਸੋਹੰ ਸ਼ਬਦ ਤੇਰੀ ਧੁਨਕਾਰਾ। ਭੂਤ ਪੇ੍ਰਤ ਪਸ਼ੂ ਚੱਕਰ ਸੁਣ ਕਰਨ ਪੁਕਾਰਾ। ਮਰੂ ਦੇਵਾ ਨਾ ਪਾਵੇ ਸਾਰਾ। ਕਾਲ ਬਾਲ ਮਿਟਾਵੇ ਕਰ ਖੁਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸ਼ਬਦ ਅਧਾਰਾ। ਇੰਦਰ ਜਾਲ ਪਾਈ ਮਾਇਆ। ਕੀਆ ਬੇਹਾਲ ਛਤਰ ਛਾਇਆ। ਪ੍ਰਭ ਹੋਇਆ ਦਿਆਲ ਕਰਮ ਕਮਾਇਆ। ਭਗਤ ਰੱਛਕ ਵਛਲ ਆਪ ਕਿਰਪਾਲ ਚਾਰ ਦਵਾਰ ਸਰਬ ਘਰ ਬਾਹਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਨਾਮ ਧਿਆਇਆ। ਦਰ ਆਏ ਹਰਿ ਪਾਇਆ। ਜਿਸ ਸਾਚਾ ਘਰ ਵਸਾਇਆ। ਜਿਸ ਆਤਮ ਡਰ ਚੁਕਾਇਆ। ਅੰਮ੍ਰਿਤ ਆਤਮ ਸਿੰਚ ਸਾਚਾ ਦਰ ਖੁਲ੍ਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਬੰਨ੍ਹ ਵਖਾਇਆ। ਆਤਮ ਬੰਨ੍ਹੇ ਧੀਰ ਧਰਾਏ। ਅੰਮ੍ਰਿਤ ਸਾਚਾ ਸੀਰ ਮੁਖ ਚੁਆਏ। ਨੀਰੋ ਨੀਰ ਨੀਰ ਆਪ ਟਿਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚੀ ਅਕਸੀਰ ਆਪ ਬਣਾਏ। ਸੋਹੰ ਨਾਮ ਰਸਨਾ ਪੀ। ਨਿਰਮਲ ਕਰਾਓ ਆਪਣਾ ਜੀਅ। ਸਾਚਾ ਬੀਜ ਗੁਰਮੁਖ ਬੀਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਆਪ ਰਖਾਈ ਧੀਰਜ ਧੀਰ। ਆਪੇ ਦੇਵੇ ਧੀਰਨ ਧੀਰਾ। ਆਪ ਛੁਡਾਏ ਮਾਰੇ ਕੀੜਾ। ਆਤਮ ਬੱਧੀ ਕੱਢੀ ਪੀੜਾ। ਸਾਚੀ ਬਿਧੀ ਸੋਹੰ ਲਾਏ ਤੀਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਪ ਪਿਲਾਏ ਬੰਨ੍ਹ ਵਖਾਏ ਵਹਿੰਦੇ ਵਹਿਣ ਨੀਰਾ। ਨੈਣ ਮੁਧਾਰੀ ਨੇਤਰ ਖੋਲ੍ਹ। ਨਾ ਦੀਸੇ ਵਸੇ ਕੋਲ। ਮਾਇਆ ਕੀਆ ਅੰਧ ਵਿਰੋਲ। ਕਲਜੁਗ ਜੀਆ ਹੋਇਆ ਅਨਭੋਲ। ਆਪਣਾ ਆਪ ਗਵਾਇਆ ਮੂਲ। ਪ੍ਰਭ ਅਬਿਨਾਸ਼ੀ ਗਿਆ ਭੂਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦੂਲ੍ਹੋ ਦੂਲ। ਆਤਮ ਵੇਖ ਨੇਤਰ ਪੇਖ। ਪ੍ਰਭ ਭੇਖ ਰੰਗ ਵਸੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਲਗਾਏ ਆਤਮ ਮੇਖ। ਆਤਮ ਮੇਖ ਆਪ ਲਗਾਏ। ਜਿਸ ਜਨ ਪ੍ਰਭ ਸਾਚਾ ਦਇਆ ਕਮਾਏ। ਤੀਜੇ ਲੋਇਣ ਰਹੇ ਰੁਸ਼ਨਾਏ। ਹਰਨ ਫਰਨ ਪ੍ਰਭ ਆਪ ਖੋਲ੍ਹ ਵਖਾਏ। ਹਰਨ ਫਰਨ ਫਰਨ ਹਰਨ ਤੀਨ ਭਵਨ ਦੀ ਬੂਝ ਬੁਝਾਏ। ਅਵਣ ਗਵਣ ਕੋਈ ਦੀਸੇ ਨਾਹੀ, ਅੰਮ੍ਰਿਤ ਮੇਘ ਬਰਸੇ ਸਵਣ ਆਤਮ ਰਹੇ ਤ੍ਰਿਪਤਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦੇਵੇ ਸਵਾਸ ਪਵਣ ਏਕਾ ਰਾਹ ਬਤਾਏ। ਏਕਾ ਰਾਹ ਜਗਤ ਨਿਆਰਾ। ਜੋਤ ਸਰੂਪੀ ਦਿਸੇ ਗਿਰਧਾਰਾ। ਨਾ ਕੋਈ ਦੀਸੇ ਮਹਿਲ ਮੁਨਾਰਾ। ਬਿਨ ਬਾਤੀ ਬਿਨ ਤੇਲ ਦੀਪਕ ਜੋਤ ਉਜਿਆਰਾ। ਅਚਰਜ ਪਾਰਬ੍ਰਹਮ ਦਾ ਖੇਲ, ਕਲਜੁਗ ਜੀਵ ਨਾ ਭੁਲ ਗਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰਸ ਦਾਨ ਦਰ ਮੰਗ ਦੇਵੇ ਆਪ ਗਿਰਧਾਰਾ। ਦਰਸ ਦਾਨ ਪ੍ਰਭ ਦਰ ਮੰਗੋ। ਆਤਮ ਨਾਮ ਸਾਚਾ ਰੰਗੋ। ਕਰ ਬੇਨੰਤੀ ਮੂਲ ਨਾ ਸੰਗੋ। ਆਤਮ ਧਿਆਨ ਸਾਚੀ ਗੰਗੋ। ਸੁਣਿਆ ਨਾਮ ਰੋਗ ਗਵਾਓ ਅੰਗੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਹਾਈ ਅੰਗ ਸੰਗੋ। ਅੰਗ ਸੰਗ ਹੋਏ ਸਹਾਈ ਆਤਮ ਦੇਵੇ ਜੋਤ ਰੁਸ਼ਨਾਈ। ਲੋਚਨ ਤੀਜਾ ਦੇ ਖੁਲ੍ਹਾਈ। ਬਹਿਣ ਸੋਇਣ ਜੀਵ ਭੁਲ ਜਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਵਨ ਆਹਾਰ ਇਕ ਰਘੁਰਾਈ। ਸਚ ਪਰੀਖਿਆ ਸਚ ਸਿਖਾਈ। ਸਚ ਦੀ ਭੀਖਿਆ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦਰ ਦਵਾਰੇ ਆਏ ਨੇਤਰ ਪੇਖਿਆ। ਸਾਚਾ ਪ੍ਰਭ ਦੇਵੇ ਭੰਡਾਰਾ। ਅੰਮ੍ਰਿਤ ਦੇਵੇ ਸਾਚੀ ਧਾਰਾ। ਸਰਬ ਮੁਖ ਚੁਆਏ ਪਾਵੇ ਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ ਨਾਮ ਅਧਾਰਾ। ਦੁਖ ਰੋਗ ਆਪ ਤਜਾਓ। ਮਾਰਗ ਸਿਧ ਸਚ ਘਰ ਆਤਮ ਨਾਉਂ, ਸੋਹੰ ਸਾਚਾ ਰਸਨਾ ਗਾਓ। ਪ੍ਰਭ ਮਿਲਣ ਦੀ ਸਾਚੀ ਬਿਧ, ਸਵਾਸ ਸਵਾਸ ਪ੍ਰਭ ਸਾਚਾ ਧਿਆਓ। ਆਪੇ ਦੇਵੇ ਆਤਮ ਵਿਧ, ਆਪ ਬਹਾਏ ਥਾਉਂ ਥਾਉਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਅਗੰਮ ਅਥਾਹੋ। ਅਗੰਮ ਅਥਾਹ ਵਡ ਬੇਪਰਵਾਹ। ਆਪ ਦਿਖਾਏ ਸਾਚ ਰਾਹ। ਫੜ ਫੜ ਚਲਾਏ ਬਾਂਹ। ਭੁੱਲਣਾ ਗੁਰਸਿਖ ਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਤਿ ਰਖਾਏ ਦੂਸਰ ਕੋਈ ਨਾ। ਤਨ ਬਿਮਾਰੀ ਸਦ ਖੁਆਰੀ। ਆਵੇ ਜਾਵੇ ਵਾਰੋ ਵਾਰੀ। ਦਿਵਸ ਰੈਣ ਰਹੇ ਮਤ ਮਾਰੀ। ਆਤਮ ਚਿੰਤਾ ਲੱਗੀ ਭਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਆਪੇ ਕਰੇ ਆਪਣੀ ਕਾਰੀ। ਦੁਖ ਰੋਗ ਆਪ ਮਿਟਾਏ। ਸਾਚਾ ਪ੍ਰਭ ਦਇਆ ਕਮਾਏ। ਜੀਵ ਜੰਤ ਇਕ ਰੰਗ ਸਮਾਏ। ਬਣਾਈ ਬਣਤ ਵੇਖ ਵਖਾਏ। ਨਾਮ ਜਪਤ ਮਨ ਕਾ ਮਣਕਾ ਫੇਰ ਵਖਾਏ। ਆਪੇ ਮਿਲਿਆ ਸਾਚਾ ਕੰਤ, ਸੋਗ ਰੋਗ ਦਰਦ ਦੁਖ ਆਪ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸਾਚਾ ਸੁਖ ਉਪਜਾਏ। ਧਨ ਮਾਲ ਸਚ ਖਜੀਨਾ। ਆਪੇ ਦੇਵੇ ਪ੍ਰਭ ਨਾਮ ਪਰਬੀਨਾ। ਆਪੇ ਹੋਏ ਦਾਨਾ ਬੀਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਿਸ ਉਧਾਰੇ ਜਿਸ ਜਨ ਰਸਨਾ ਚੀਨਾ। ਰਸਨਾ ਗਾਵਣਾ ਦੁਖ ਮਿਟਾਵਣਾ। ਸੁਖ ਉਪਜਾਵਣਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਧਿਆਨ ਰਖਾਵਣਾ। ਜੋਤ ਸਰੂਪੀ ਭੁਲ ਨਾ ਜਾਵਣਾ। ਸਾਚਾ ਦਾਨ ਮੰਗ ਨਾ ਫਿਰ ਪਛਤਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਅੰਗ ਸੰਗ, ਆਪ ਵਸਾਏ ਸਾਚਾ ਘਰ ਚਾੜ੍ਹੇ ਸਾਚਾ ਰੰਗ, ਗੁਰਸਿਖ ਭੁਲ ਨਾ ਜਾਵਣਾ।

Leave a Reply

This site uses Akismet to reduce spam. Learn how your comment data is processed.