Granth 02 Likhat 017: 4 Katak 2009 Bikarmi Bishan Kaur de Greh Pind Jethuwal

੪ ਕੱਤਕ ੨੦੦੯ ਬਿਕ੍ਰਮੀ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ
ਰਾਮ ਦਾਸ ਤੇਰਾ ਸਾਚਾ ਘਰ। ਸਰ ਅੰਮ੍ਰਿਤ ਦਰ ਦਰ ਘਰ ਘਰ ਆਵੇ ਡਰ। ਘਰ ਘਰ ਦਰ ਦਰ ਫਿਰਨ ਨਾਰੀ ਨਰ। ਪਸੂ ਪ੍ਰੇਤ ਹੋਏ ਮਾਨਸ ਜਨਮ ਗਏ ਹਰ। ਅੰਤਮ ਅੰਤਕਾਲ ਆ ਗਿਆ, ਆਪਣਾ ਕੀਆ ਲੈਣ ਭਰ। ਪ੍ਰਭ ਜੋਤ ਸਰੂਪੀ ਜੋਤ ਪਰਗਟਾ ਲਿਆ, ਬੇਮੁਖਾਂ ਬੰਦ ਕਰਾਏ ਆਤਮ ਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕ ਜੋਤ ਜਗਾਈ ਅਵਤਾਰ ਨਰ। ਅਵਤਾਰ ਨਰ ਜੋਤ ਜਗਾਏ। ਅਚਰਜ ਖੇਲ ਆਪ ਰਚਾਏ। ਗੁਰਮੁਖਾਂ ਆਪ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਧਰ ਬੇਮੁਖਾਂ ਦੇ ਸਜਾਏ। ਸਰ ਅੰਮ੍ਰਿਤ ਤੇਰਾ ਸਾਚਾ ਸੀਰ। ਬੇਮੁਖਾ ਕਰੇ ਦਰ ਖੁਆਰ। ਦਰ ਦੁਰਕਾਵੇ ਮਦਿਰਾ ਮਾਸ ਜੋ ਜਨ ਰਸਨਾ ਕਰਨ ਆਹਾਰ। ਕਲਜੁਗ ਜੀਵ ਹੋਏ ਦੁਸ਼ਟ ਦੁਰਾਚਾਰ। ਆਤਮ ਹੋਈ ਅੰਧ ਅੰਧੇਰ ਝੂਠੀ ਕਾਇਆ ਸਰਬ ਸੰਸਾਰ। ਸਾਚੇ ਘਰ ਸਾਚੇ ਦਰ ਧੀਆ ਭੈਣਾਂ ਕਰਨ ਵਪਾਰ। ਪਰਗਟ ਜੋਤ ਕਲੰਕਨਿਹ ਕਰੇ ਸਰਬ ਖੁਆਰ। ਆਪੇ ਧਰੇ ਸ਼ਬਦ ਕਟਾਰੀ। ਆਪੇ ਕਰੇ ਦਰ ਭਿਖਾਰੀ। ਉਠ ਉਠ ਭੱਜਣ ਵਾਰੋ ਵਾਰੀ। ਏਕਾ ਦਿਸੇ ਪਾਸਾ ਹਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਘਰ ਪਾਏ ਹਾਹਾਕਾਰੀ। ਹਾਹਾਕਾਰ ਆਪ ਕਰਾਏ। ਦਰ ਦਰਬਾਰੀ ਆਪ ਅਖਵਾਏ। ਸੋਹੰ ਸ਼ਬਦ ਸਾਚਾ ਧਰ ਗੁਰਮੁਖਾਂ ਆਪ ਜਗਾਏ। ਆਪ ਹੋਏ ਅਸੁਰ ਸੰਘਾਰ, ਸੋਹੰ ਖੰਡਾ ਹੱਥ ਉਠਾਏ। ਆਪਣਾ ਕੀਆ ਲੈਣ ਭਰ, ਪ੍ਰਭ ਅਬਿਨਾਸ਼ੀ ਗਏ ਭੁਲਾਏ। ਦਰ ਦਰ ਘਰ ਘਰ ਆਵੇ ਡਰ, ਕਲਜੁਗ ਜੀਵ ਫਿਰਨ ਜਿਉਂ ਸੁੰਞੇ ਘਰ ਕਾਂਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਦਰਗਹਿ ਸਾਚੀ ਨਾ ਦੇਵੇ ਥਾਏ। ਸਾਚੀ ਦਰਗਹਿ ਧੁਰ ਦਰਗਹਿ। ਏਕ ਬੈਠਾ ਬੇਪਰਵਾਹ। ਦੂਸਰ ਕੋਇ ਦੀਸੇ ਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਈ ਜੋਤ ਸਰੂਪ ਵਡ ਦਾਤਾ ਅਗੰਮ ਅਥਾਹ। ਆਪੇ ਹੋਏ ਜਗਤ ਬਿਲੋਏ। ਆਪੇ ਹੋਏ ਜਗਤ ਰਸੋਏ। ਆਪੇ ਹੋਏ ਏਕਾ ਦੂਆ ਦੂਆ ਏਕਾ ਨਾ ਜਾਣੇ ਕੋਇ। ਆਪੇ ਹੋਏ ਗੁਰਮੁਖਾਂ ਮੈਲ ਪਾਪਾਂ ਧੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਪਕੜ ਉਠਾਏ ਸੋਏ। ਗੁਰਸਿਖ ਉਠਾਇਆ ਸੋਹੰ ਆਤਮ ਲਾਈ ਜਾਗ। ਗੁਰਸਿਖ ਉਠਾਇਆ ਆਤਮ ਤ੍ਰਿਖਾ ਬੁਝਾਈ ਆਗ। ਗੁਰਸਿਖ ਉਠਾਇਆ ਦਰਸ ਦਿਖਾਇਆ ਚਰਨ ਲਗਾਇਆ ਸੋਹੰ ਸੁਣਾਇਆ ਸਾਚਾ ਰਾਗ। ਗੁਰਸਿਖ ਉਠਾਇਆ ਅੰਮ੍ਰਿਤ ਸਾਚਾ ਜਾਮ ਪਿਲਾਇਆ ਆਤਮ ਧੋਇਆ ਝੂਠਾ ਦਾਗ਼। ਗੁਰਸਿਖ ਉਠਾਇਆ ਭਰਮ ਚੁਕਾਇਆ ਜਨਮ ਦਵਾਇਆ ਮਾਤ ਬਣਾਇਆ ਹੰਸ ਕਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਚਰਨੀਂ ਗਏ ਲਾਗ। ਚਰਨ ਲਗਾਏ ਕਿਰਪਾ ਕਰ। ਦਰਸ ਦਿਖਾਏ ਜੋਤ ਧਰ। ਤਰਸ ਕਮਾਏ ਆਪੇ ਹਰਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪੇ ਆਏ ਤੇਰੇ ਦਰ। ਦਰ ਦਵਾਰ ਬੈਠਾ ਮਲ। ਧਰੇ ਜੋਤ ਨਾ ਲਾਵੇ ਪਲ। ਪ੍ਰਭ ਅਬਿਨਾਸ਼ੀ ਨਾ ਵੇਖੇ ਅੱਜ ਕੱਲ। ਪ੍ਰਭ ਕਾ ਭਾਣਾ ਸਦਾ ਸਦਾ ਅਟੱਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਦਾ ਸਦਾ ਬਲ ਬਲ। ਸਦਾ ਸਦਾ ਬਲਿਹਾਰ। ਪ੍ਰਭ ਸਾਚਾ ਸਚ ਵਰਤਾਰ। ਗੁਰਮੁਖ ਸਾਚੇ ਜਾਏ ਤਾਰ। ਰੁੜ੍ਹਦਾ ਬੇੜਾ ਲਾਵੇ ਪਾਰ। ਨਾ ਡੁੱਬੇ ਵਿਚ ਮੰਝਧਾਰ। ਭੁਗਤ ਜੁਗਤ ਮੁਕਤ ਜੁਗਤ ਆਪੇ ਦੇਵੇ ਸ਼ਬਦ ਅਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪਾਵੇ ਸਰਬ ਸਾਰ। ਪਾਵੇ ਸਾਰ ਕਰੇ ਵਿਹਾਰਾ। ਦੇਵੇ ਸ਼ਬਦ ਅਧਾਰਾ ਸਾਚੀ ਧੁਨਕਾਰਾ। ਖੁਲ੍ਹੇ ਸੁੰਨ ਚੱਲੇ ਸਚ ਫੁਹਾਰਾ। ਗੁਰਮੁਖ ਵਿਰਲੇ ਚੁਣ ਦੇਵੇ ਦਰਸ ਪ੍ਰਭ ਗਿਰਧਾਰਾ। ਪ੍ਰਭ ਅਬਿਨਾਸ਼ੀ ਸਾਚੇ ਗੁਣ, ਜੀਵ ਜੰਤ ਨਾ ਕਿਸੇ ਵਿਚਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਪਾਰਬ੍ਰਹਮ ਕਰੇ ਆਪ ਕਰਤਾਰਾ। ਅਚਰਜ ਖੇਲ ਕੀਆ ਕਰਤਾਰ। ਕਿਆ ਕੋਈ ਕਰੇ ਜਗਤ ਵਿਚਾਰ। ਏਕਾ ਸ਼ਬਦ ਸਾਚੀ ਧਾਰ। ਸ੍ਰਿਸ਼ਟ ਸਬਾਈ ਕਰੇ ਦੋ ਫਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗਨ ਜੋਤ ਜੋਤ ਅਗਨ ਵਿਚ ਦੇਵੇ ਸਾੜ। ਵਡ ਭੰਡਾਰੀ ਸਤਿਗੁਰ ਏਕ। ਵਡ ਸੰਸਾਰੀ ਸਤਿਗੁਰ ਏਕ। ਵਡ ਸਿਕਦਾਰੀ ਸਤਿਗੁਰ ਏਕ। ਏਕਾ ਜੋਤ ਜੋਤ ਨਿਰੰਕਾਰੀ ਸਤਿਗੁਰ ਏਕ। ਏਕਾ ਸ੍ਰਿਸ਼ਟ ਉਧਾਰੀ ਸਤਿਗੁਰ ਏਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਰਖਾਏ ਸੋਹੰ ਸਾਚੀ ਏਕਾ ਟੇਕ। ਚਾਰ ਵਰਨ ਏਕਾ ਟੇਕ। ਚਾਰ ਵਰਨ ਕਰੇ ਬੁੱਧ ਬਿਬੇਕ। ਕਲਜੁਗ ਮਾਇਆ ਆਪ ਮਿਟਾਏ ਗੁਰਮੁਖਾਂ ਤਨ ਨਾ ਲਾਗੇ ਸੇਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਬਿਰਦ ਸਮਾਲੇ ਆਪੇ ਆਪ ਏਕ। ਗੁਰਸਿਖ ਤੇਰੀ ਰੱਖੀ ਲਾਜ। ਆਪ ਸਵਾਰੇ ਤੇਰੇ ਕਾਜ। ਸੋਹੰ ਦੇਵੇ ਪ੍ਰਭ ਆਤਮ ਸਾਚਾ ਦਾਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰਾ ਸਾਜਨ ਸਾਜ। ਸਾਜਨ ਸਾਜ ਗਰੀਬ ਨਿਵਾਜਾ। ਆਤਮ ਧੁਨ ਲਗਾਏ ਸੋਹੰ ਅਵਾਜਾ। ਗੁਰਸਿਖ ਜਗਾਏ ਬੇਮੁਖਾਂ ਖੋਲ੍ਹੇ ਪਾਜਾ। ਸੋਹੰ ਸ਼ਬਦ ਚਾਰ ਕੁੰਟ ਜੈ ਜੈ ਜੈਕਾਰ ਕਰਾਏ ਆਪੇ ਹੋਏ ਵਡ ਰਾਜਨ ਰਾਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਸਵਾਰੇ ਆਪਣੇ ਕਾਜਾ। ਅੰਮ੍ਰਿਤ ਪੀਆ ਨਿਰਮਲ ਜੀਆ। ਆਤਮ ਜੋਤ ਜਗਾਇਆ ਦੀਆ। ਪ੍ਰਭ ਸਾਚੇ ਕੀਆ ਸਾਚਾ ਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਲਾਜ ਰਖਾਏ ਗੁਰਸਿਖ ਜੀਆ। ਅੰਮ੍ਰਿਤ ਸਰ ਸਾਚਾ ਕਰਮ ਕਮਾਇਆ। ਭਰਮ ਚੁਕਾਇਆ ਧਰਮ ਰਖਾਇਆ, ਮਾਨਸ ਜਨਮ ਸੁਫਲ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਸਿੰਚ ਤਨ ਮਨ ਹਰਾ ਕਰਾਇਆ। ਅੰਮ੍ਰਿਤ ਬਰਖੇ ਕਿਰਪਾ ਧਾਰ। ਆਪੇ ਜਾਏ ਪੈਜ ਸਵਾਰ। ਦੁਖ ਰੋਗ ਸਰਬ ਨਿਵਾਰ। ਸਾਚਾ ਸ਼ਬਦ ਦੇ ਅਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੀ ਸਾਰ। ਅੰਮ੍ਰਿਤ ਦੇਵੇ ਆਤਮ ਰਸ। ਪੀ ਅੰਮ੍ਰਿਤ ਦੁਖ ਜਾਇਣ ਨੱਸ। ਚਰਨ ਪ੍ਰੀਤੀ ਉਪਜੇ ਰਸ। ਸੋਹੰ ਸ਼ਬਦ ਪ੍ਰਭ ਸਾਚਾ ਜਾਏ ਦੱਸ। ਰਸਨਾ ਜਪ ਪ੍ਰਭ ਸਾਚਾ ਹੋਏ ਵਸ। ਅੰਮ੍ਰਿਤ ਨਾਮ ਗੁਰਸਿਖ ਦਰ ਮਹਾਂ ਰਸ। ਕਲਜੁਗ ਅੰਧੇਰੀ ਰਾਤ ਬੇਮੁਖਾਂ ਆਤਮ ਜਿਉਂ ਚੰਦ ਮੱਸ। ਆਤਮ ਅੰਧੇਰ ਨਾ ਦੀਸੇ ਸੰਞ ਸਵੇਰ। ਸ਼ਬਦ ਸਰੂਪੀ ਰੱਖੇ ਘੇਰ। ਕਲਜੁਗ ਜੀਵ ਭੁਲਾਏ ਕਰ ਕਰ ਹੇਰ ਫੇਰ। ਗੁਰਮੁਖ ਸਾਚੇ ਆਪ ਤਰਾਏ ਨਾ ਲਾਏ ਦੇਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮੁਕਾਏ ਮੇਰ ਤੇਰ। ਤੇਰਾ ਮੇਰਾ ਜੀਵ ਕਿਆ ਜਾਣੇ। ਆਪਣਾ ਆਪ ਨਾ ਮੂਲ ਪਛਾਣੇ। ਪ੍ਰਭ ਅਬਿਨਾਸ਼ੀ ਨਾ ਜੀਵ ਜਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪ ਚਲਾਏ ਆਪਣੇ ਭਾਣੇ। ਸਾਚਾ ਭਾਣਾ ਵਕ਼ਤ ਵਿਹਾਣਾ। ਜੋਤ ਸਰੂਪੀ ਪਹਰਿਆ ਬਾਣਾ। ਨਾ ਕੋਈ ਜਾਣੇ ਰਾਜਾ ਰਾਣਾ। ਸਾਧ ਸੰਤ ਨਾ ਕਿਸੇ ਪਛਾਣਾ। ਆਦਿ ਅੰਤ ਏਕਾ ਰੰਗ ਸਮਾਣਾ। ਗੁਰਮੁਖ ਸਾਚੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਆਤਮ ਦਰ ਸਾਚੇ ਘਰ, ਜੋਤ ਸਰੂਪੀ ਕੀਆ ਇਕ ਟਿਕਾਣਾ। ਆਤਮ ਦਰ ਆਪ ਖੁਲ੍ਹਾਇਆ। ਸਾਚਾ ਹਰਿ ਹਰਿਮੰਦਰ ਆਇਆ। ਤਨ ਮੰਦਰ ਸਚ ਵਸਾਇਆ। ਆਪ ਤੁੜਾਇਆ ਸਾਚਾ ਜੰਦਰ, ਸੋਹੰ ਚਾਬੀ ਆਪ ਲਗਾਇਆ। ਕਲਜੁਗ ਜੀਵ ਫਿਰਾਏ ਦਰ ਦਰ ਜਿਉਂ ਬੰਦਰ, ਪ੍ਰਭ ਅਬਿਨਾਸ਼ੀ ਨਜ਼ਰ ਨਾ ਆਇਆ। ਗੁਰਮੁਖ ਸਾਚੇ ਬਾਂਹੋ ਪਕੜ ਉਠਾਏ ਕਲਜੁਗ ਅੰਧੇਰੀ ਰਾਤ ਕੰਦਰ, ਜੋਤ ਸਰੂਪੀ ਦੀਪਕ ਆਪ ਜਗਾਇਆ। ਪ੍ਰਭ ਕਾ ਖੇਲ ਸਦਾ ਛਿਨ ਭੰਗਰ, ਆਵੇ ਜਾਵੇ ਜਗਤ ਰਹਾਵੇ ਭਗਤ ਤਰਾਵੇ ਆਪ ਆਪਣੇ ਰੰਗ ਸਮਾਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ। ਗੁਰ ਗੋਬਿੰਦ ਏਕਾ ਕਾਰਾ। ਗੁਰ ਗੋਬਿੰਦ ਇਕ ਵਿਹਾਰਾ। ਗੁਰ ਗੋਬਿੰਦ ਭਗਤ ਉਧਾਰਾ। ਗੁਰ ਗੋਬਿੰਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਕਰ ਵਰਤਾਰਾ। ਗੁਰ ਗੋਬਿੰਦ ਏਕਾ ਰੀਤ। ਗੁਰ ਗੋਬਿੰਦ ਸਾਚਾ ਮੀਤ। ਗੁਰ ਗੋਬਿੰਦ ਪਤਤ ਪੁਨੀਤ। ਗੁਰ ਗੋਬਿੰਦ ਕਰ ਦਰਸ ਗੁਰਸਿਖ ਸਾਚੇ ਮਾਨਸ ਜਨਮ ਜਾਏ ਜਗ ਜੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਪਰਖੇ ਆਪੇ ਨੀਤ। ਗੁਰਸਿਖਾਂ ਆਪ ਪਛਾਣ ਦਾ। ਹਰਿ ਵਾਲੀ ਦੋ ਜਹਾਨ ਦਾ। ਦੇਵੇ ਵਡਿਆਈ ਹੋਏ ਸਹਾਈ, ਪਤਿ ਲਾਜ ਰਖਾਈ, ਜਿਸ ਸਾਚਾ ਨਾਉਂ ਵਖਾਣ ਦਾ। ਗੁਰਸਿਖਾਂ ਘਰ ਵਧਾਈ, ਘਰ ਘਰ ਦਰ ਦਰ ਪਏ ਦੁਹਾਈ, ਰੰਗ ਗੁਰਸਿਖ ਸਾਚਾ ਮਾਣਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਅਨੂਪ ਰੰਗ ਸੱਚੇ ਭਗਵਾਨ ਦਾ। ਸਾਚਾ ਰੰਗ ਜੋਤ ਮਹਾਨਾ। ਗੁਰਮੁਖਾਂ ਕੱਟ ਭੁੱਖ ਨੰਗ ਸਚ ਤਖ਼ਤ ਬਹਾਣਾ। ਆਤਮ ਚਾੜ੍ਹ ਮਜੀਠੀ ਰੰਗ, ਜੋਤ ਸਰੂਪੀ ਮੇਲ ਮਿਲਾਣਾ। ਹਉਮੇ ਮਮਤਾ ਆਤਮ ਢਾਹਿ ਕੰਧ, ਸੋਹੰ ਸ਼ਬਦ ਪ੍ਰਭ ਆਪ ਚਲਾਣਾ। ਰਸਨਾ ਗਾਏ ਜੋ ਜਨ ਵਿਚ ਬੱਤੀ ਦੰਦ, ਮਾਤਾ ਸੀਰ ਪ੍ਰਭ ਆਪ ਬਖਸ਼ਾਣਾ। ਮਦਿਰਾ ਮਾਸ ਜੋ ਜਨ ਰਸਨਾ ਲਾਇਣ ਗੰਦ, ਲਾੜੀ ਮੌਤ ਪ੍ਰਭ ਬੰਨ੍ਹਾਇਆ ਹੱਥ ਗਾਨਾ। ਆਪੇ ਕਰੇ ਕਲਜੁਗ ਨਾਸ, ਸੋਹੰ ਖੰਡਾ ਪ੍ਰਭ ਆਪ ਉਠਾਣਾ। ਗੁਰਸਿਖਾਂ ਚਰਨ ਦਾਸ ਕਰ, ਜੋਤ ਸਰੂਪੀ ਵਿਚ ਚਰਨ ਬਹਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਨਾ ਭੁਲ ਨਿਧਾਨਾ। ਕਲਜੁਗ ਜੀਵ ਮੂਲ ਨਾ ਭੁੱਲ, ਅਮੁਲੜਾ ਲਾਲ ਮੂਲ ਨਾ ਰੁਲ, ਏਕਾ ਅਤੁੱਲ ਅਭੁੱਲ ਆਪ ਅਡੁੱਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਗੁਰਸਿਖਾਂ ਪ੍ਰਭ ਮਾਣ ਦਵਾਏ। ਗੁਰਸਿਖਾਂ ਪ੍ਰਭ ਆਣ ਤਰਾਏ। ਗੁਰਸਿਖਾਂ ਪ੍ਰਭ ਤ੍ਰਿਖਾ ਮਿਟਾਏ। ਗੁਰਸਿਖਾਂ ਪ੍ਰਭ ਅਤਮ ਦਿਸ਼ਾ ਖੁਲ੍ਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਜਗਾਏ। ਗੁਰਸਿਖਾਂ ਪ੍ਰਭ ਆਪ ਜਗਾਇਆ। ਗੁਰਸਿਖਾਂ ਪ੍ਰਭ ਆਪ ਉਠਾਇਆ। ਗੁਰਸਿਖਾਂ ਪ੍ਰਭ ਗੁਰ ਸੰਗਤ ਬਣਾਇਆ। ਗੁਰਸਿਖਾਂ ਪ੍ਰਭ ਅੰਗ ਅੰਗ ਸੰਗ ਸੰਗ ਆਪ ਸਮਾਇਆ। ਗੁਰਸਿਖਾਂ ਆਤਮ ਨਾਮ ਰੰਗ ਇਕ ਚੜ੍ਹਾਇਆ। ਬੇਮੁਖਾਂ ਪ੍ਰਭ ਨੰਗ ਕਰਾਇਆ। ਮਾਨਸ ਜਨਮ ਭੰਗ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇ ਗੁਰਸਿਖਾਂ ਵਡਿਆਇਆ। ਗੁਰਸਿਖਾਂ ਪ੍ਰਭ ਤਾਰਨਹਾਰਾ। ਗੁਰਸਿਖਾਂ ਦੇਵੇ ਸ਼ਬਦ ਅਧਾਰਾ। ਗੁਰਸਿਖਾਂ ਕਰੇ ਜੋਤ ਅਕਾਰਾ। ਗੁਰਸਿਖਾਂ ਵਿਚ ਪ੍ਰਭ ਸਦ ਪਸਾਰਾ। ਗੁਰਸਿਖਾਂ ਏਕਾ ਏਕ ਅਕਾਰਾ। ਗੁਰਸਿਖਾਂ ਦੇਵੇ ਜੋਤ ਸਰੂਪੀ ਪਵਣ ਸ਼ਬਦ ਹੁਲਾਰਾ। ਗੁਰਸਿਖਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਸਦ ਖੜਾ ਰਹੇ ਆਤਮ ਦਰ ਦਵਾਰਾ। ਆਤਮ ਦਰ ਸਚ ਦਰਵਾਜਾ। ਆਪ ਖੁਲ੍ਹਾਵੇ ਗਰੀਬ ਨਿਵਾਜਾ। ਗੁਰਮੁਖ ਸਾਚੇ ਜਿਸ ਤੇਰਾ ਸਾਜਨ ਸਾਜਾ। ਏਕਾ ਧੁਨ ਉਪਜਾਏ, ਸੋਹੰ ਵਜਾਏ ਸਾਚਾ ਵਾਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਆਪ ਸਵਾਰੇ ਗੁਰਸਿਖ ਕਾਜਾ। ਗੁਰਸਿਖ ਤੇਰਾ ਆਤਮ ਧਿਆਨ। ਪੂਰਨ ਬ੍ਰਹਮ ਪ੍ਰਭ ਕਰੇ ਪਛਾਣ। ਜੀਵ ਜੰਤਾਂ ਪ੍ਰਭ ਜਾਣੀ ਜਾਣ। ਸਾਧਨ ਸੰਤਾਂ ਇਕ ਰੰਗ ਸਮਾਣ। ਆਦਿਨ ਅੰਤ ਜੋਤ ਮਹਾਨ। ਗੁਰਸਿਖਾਂ ਮਿਲਿਆ ਪ੍ਰਭ ਸਾਚਾ ਕੰਤਾ, ਦੇਵੇ ਜੋਤ ਕੋਟਨ ਭਾਨ। ਆਪ ਬਣਾਏ ਗੁਰਮੁਖ ਤੇਰੀ ਬਣਤਾ, ਚਰਨ ਧੂੜ ਦੇਵੇ ਸਾਚਾ ਇਸ਼ਨਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਚਾ ਸੋਹੰ ਦੇਵੇ ਦਾਨ। ਗੁਰਸਿਖ ਤੇਰੀ ਗਤ ਮਿਤ ਜਾਣੇ। ਗੁਰਮੁਖ ਸਾਚੇ ਆਪ ਪਛਾਣੇ। ਆਪਣੇ ਰੰਗ ਸਦ ਸਮਾਣੇ। ਜੀਵ ਜੰਤ ਨਾ ਕੋਈ ਜਾਣੇ। ਮਾਤ ਜੋਤ ਧਰੇ ਭਗਵਾਨੇ। ਇਕ ਕਰਾਏ ਗੋਤ ਚਾਰ ਵਰਨ ਚਰਨ ਬਹਾਣੇ। ਬੇਮੁਖਾਂ ਆਤਮ ਦੁਰਮਤ ਮੈਲ ਧੋਏ, ਆਪਣੇ ਰੰਗ ਸਦ ਸਮਾਣੇ। ਆਪ ਖੁਲ੍ਹਾਏ ਸੋਏ ਸੋਤ, ਏਕਾ ਜੋਤ ਜਗੇ ਮਹਾਨੇ। ਗੁਰਮੁਖ ਸਾਚੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਖੜਾ ਰਹੇ ਸਦ ਸਰਹਾਣੇ। ਗੁਰਸਿਖ ਗੁਰਸਿਖ ਦਾ ਰਾਖਾ। ਆਪੇ ਦੇਵੇ ਆਪੇ ਲੇਵੇ ਆਪੇ ਬਣੇ ਸਾਚਾ ਸਾਖਾ। ਸੋਹੰ ਦੇਵੇ ਸਾਚਾ ਨਾਮ ਪ੍ਰਭ ਸਾਚਾ ਅਲਖਣਾ ਅਲਾਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੱਖੋਂ ਲੱਖ ਲੱਖੋਂ ਕਾਖਾ। ਲੱਖ ਕੱਖ ਆਪ ਕਰਾਏ ਸ੍ਰਿਸ਼ਟ ਭੱਖ, ਗੁਰਸਿਖ ਕੀਨੇ ਵੱਖ ਵੇਲੇ ਅੰਤ ਲੈਣੇ ਰੱਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਏ ਸਾਚਾ ਸੱਖ। ਵੇਲਾ ਅੰਤ ਆਏ ਜਗ। ਅਗਨ ਜੋਤ ਜਾਏ ਲੱਗ। ਬੇਮੁਖ ਪਕੜ ਪਛਾੜੇ ਸ਼ਾਹ ਰਗ। ਇਕ ਦਿਸਾਵੇ ਜਗਤ ਚਲਾਏ ਸਾਚਾ ਮਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਸੂਰਾ ਸਰਬਗ। ਵਡ ਸੂਰਬੀਰ ਆਪੇ ਬਣਿਆ। ਸ੍ਰਿਸ਼ਟ ਸਬਾਈ ਤਾਣਾ ਤਣਿਆ। ਜੀਵ ਜੰਤ ਪ੍ਰਭ ਆਪੇ ਜਣਿਆ। ਸਾਧ ਸੰਤ ਮਾਤ ਪਿਤ ਆਪੇ ਬਣਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਰਾਏ ਸਾਧ ਸੰਤ ਤਰਾਏ ਜੋ ਜਨ ਸਰਨਾਈ ਆਏ ਆਪ ਆਪਣਾ ਆਪੇ ਬਣਿਆ। ਸਰਨ ਆਏ ਲਾਏ ਮਸਤਕ ਚਰਨ ਧੂੜ। ਆਪ ਬਣਾਏ ਚਤੁਰ ਮੂਰਖ ਮੁਗਧ ਮੂੜ੍ਹ। ਸੋਹੰ ਸਾਚਾ ਨਾਮ ਚੜ੍ਹਾਏ ਆਤਮ ਰੰਗ ਗੂੜ੍ਹ। ਵੇਲੇ ਅੰਤ ਹੋਏ ਸਹਾਏ ਧਰਮ ਰਾਏ ਕਟਾਏ ਆਪੇ ਜੂੜ। ਬੇਮੁਖ ਜੀਵ ਸਰਬ ਖਪਾਏ, ਸੋਹੰ ਪੀੜੇ ਵੇਲੇ ਬੂੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦੇਵੇ ਗੁਰਮੁਖ ਲੇਵੇ ਚਰਨ ਧੂੜ। ਚਰਨ ਧੂੜ ਮਸਤਕ ਲਾਏ। ਆਤਮ ਜੂੜ ਪ੍ਰਭ ਕਟਾਏ। ਸਾਚਾ ਨੂਰ ਦੇ ਉਪਜਾਏ। ਆਤਮ ਭਰਪੂਰ ਆਪ ਕਰਾਏ। ਸਦ ਸਦਾ ਹਾਜ਼ਰਾ ਹਜ਼ੂਰ, ਜੋਤ ਸਰੂਪੀ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੇ ਵਿਚ ਸਮਾਏ। ਹਾਜ਼ਰਾ ਹਜ਼ੂਰ ਆਪੇ ਹੋਏ। ਏਕਾ ਦੀਸੇ ਭੇਵ ਮਿਟਾਏ ਦੋਏ। ਸ੍ਰਿਸ਼ਟ ਸਬਾਈ ਅੰਤਕਾਲ ਪੀਸੇ, ਗੁਰਮੁਖ ਜਗਾਏ ਸੋਏ। ਗੁਰਮੁਖ ਸਾਚਾ ਵਿਰਲਾ ਦੀਸੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਬੀਜ ਸਾਚਾ ਬੋਏ। ਸੋਹੰ ਬੀਜ ਆਪ ਬਿਜਾਏ। ਗੁਰਮੁਖ ਰੀਝ ਆਪ ਕਰਾਏ। ਤਨ ਮਨ ਸੀਜ ਅੰਮ੍ਰਿਤ ਝਿਰਨਾ ਦੇ ਝਿਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਵਿਚ ਟਿਕਾਏ। ਸੋਹੰ ਬੀਜ ਆਪ ਬਿਜਾ ਕੇ। ਆਪ ਆਪਣਾ ਵਿਚ ਸਮਾ ਕੇ। ਪਵਣ ਸਰੂਪੀ ਸਵਾਸ ਚਲਾ ਕੇ। ਸਵਾਸ ਸਵਾਸ ਨਾਮ ਜਪਾ ਕੇ। ਰਾਸ ਰਾਸ ਮਾਨਸ ਜਨਮ ਰਾਸ ਕਰਾ ਕੇ। ਨਾਸ ਨਾਸ ਨਾਸ ਮਦਿਰਾ ਮਾਸੀ ਨਾਸ ਕਰਾ ਕੇ। ਓਅੰ ਸੋਹੰ ਗੁਰਸਿਖਾਂ ਸਾਚਾ ਜਾਪ ਜਪਾ ਕੇ। ਅਕਾਸ਼ ਅਕਾਸ਼ ਗੁਰਸਿਖ ਸਾਚਾ ਦੀਪ ਟਿਕਾ ਕੇ। ਭਰਵਾਸ ਭਰਵਾਸ ਜੀਵ ਆਤਮ ਅੰਧੇਰੀ ਰਾਤ, ਆਪਣਾ ਆਪ ਪ੍ਰਭ ਜਾਏ ਜਣਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤਾਰੇ ਆਪ ਆਪਣੀ ਸਰਨ ਲਗਾ ਕੇ। ਸਰਨ ਲਗਾਏ ਮਰਨ ਡਰਨ ਚੁਕਾਏ ਹਰਨ ਫਰਨ ਖੁਲ੍ਹਾਏ। ਗੁਰਮੁਖ ਸਾਚੇ ਨਾ ਦਰ ਦਰ ਫਿਰਾਏ। ਆਤਮ ਭੰਡਾਰੇ ਭਰੇ ਪ੍ਰਭ ਤ੍ਰਿਖਾ ਮਿਟਾਏ। ਆਪ ਖੁਲ੍ਹਾਏ ਸਾਚਾ ਸਰ, ਕਵਲ ਨਾਭ ਉਲਟਾਏ। ਝਿਰਨਾ ਝਿਰੇ ਅਪਾਰ ਅਪਰ, ਅੰਮ੍ਰਿਤ ਬੂੰਦ ਮੁਖ ਚੁਆਏ। ਆਪ ਖੁਲ੍ਹਾਏ ਸਾਚਾ ਦਰ, ਜੋਤ ਸਰੂਪੀ ਵਿਚ ਸਮਾਏ। ਗੁਰਸਿਖ ਵੇਖੇ ਆਪਣਾ ਘਰ, ਪ੍ਰਭ ਸਾਚਾ ਬੈਠਾ ਡੇਰਾ ਲਾਏ। ਆਪੇ ਲੇਵੇ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਗਾਏ। ਆਤਮ ਦਰ ਆਪ ਖੁਲ੍ਹਾਇਆ। ਸਾਚਾ ਘਰ ਆਪ ਵਸਾਇਆ। ਅਵਤਾਰ ਨਰ ਦਇਆ ਕਮਾਇਆ। ਕਲਜੁਗ ਮਾਇਆ ਹਰ, ਪ੍ਰਭ ਭਰਮ ਚੁਕਾਇਆ। ਕਰ ਦਰਸ ਜਾਏ ਤਰ, ਜੋ ਜਨ ਸਰਨਾਈ ਆਇਆ। ਲੱਖ ਚੁਰਾਸੀ ਨਾ ਆਵੇ ਡਰ, ਜਨਮ ਮਰਨ ਪ੍ਰਭ ਗੇੜ ਚੁਕਾਇਆ। ਹਰਿ ਕੇ ਪੌੜੇ ਗਿਆ ਚੜ੍ਹ, ਜੋਤ ਸਰੂਪੀ ਜੋਤ ਸਮਾਇਆ। ਨਿਹਕਲੰਕ ਜਿਸ ਤੇਰਾ ਫੜਿਆ ਲੜ, ਕਲਜੁਗ ਅੰਤਮ ਪਾਰ ਕਰਾਇਆ। ਕਲਜੁਗ ਜੀਵ ਜਾਇਣ ਝੜ, ਪੱਤਝੜ ਪ੍ਰਭ ਕਰਾਇਆ। ਝੂਠੇ ਵਹਿਣ ਜਾਇਣ ਹੜ੍ਹ, ਆਪਣਾ ਬੇੜਾ ਆਪ ਰੁੜ੍ਹਾਇਆ। ਅੰਤਮ ਹੋਏ ਭਾਗ ਮੜ੍ਹ, ਪ੍ਰਭ ਅਬਿਨਾਸ਼ੀ ਮਨੋਂ ਭੁਲਾਇਆ। ਆਪ ਉਖਾੜੀ ਆਪਣੀ ਜੜ੍ਹ, ਵਿਸ਼ੇ ਵਿਕਾਰਾਂ ਵਕ਼ਤ ਵਿਹਾਇਆ। ਗੁਰਸਿਖਾਂ ਪ੍ਰਭ ਅੱਗੇ ਫੜਿਆ, ਬਾਂਹੋ ਪਕੜ ਸਚਖੰਡ ਨਿਵਾਸ ਰਖਾਇਆ। ਸਚ ਗੁਰਸਿਖ ਸਾਚਾ ਲਿਆ ਵਰ, ਨਾ ਮਰੇ ਨਾ ਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਕਰਾਏ ਜੋ ਆਪਣੇ ਮਨ ਭਾਇਆ। ਸਚ ਧਾਮ ਗੁਰਸਿਖ ਬਹਾਏ। ਥਿਰ ਘਰ ਨਿਵਾਸ ਰਖਾਏ। ਘਨਕਪੁਰ ਵਾਸੀ ਅਚਰਜ ਖੇਲ ਵਿਚ ਮਾਤ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਸਦ ਸਮਾਏ। ਭਾਣਾ ਵਰਤਾਵਣਾ ਭਰਮ ਚੁਕਾਵਣਾ। ਸਚ ਲਿਖਾਵਣਾ ਕਲਜੁਗ ਮਿਟਾਵਣਾ। ਸਤਿਜੁਗ ਲਗਾਵਣਾ ਸੋਹੰ ਸ਼ਬਦ ਜਪਾਵਣਾ। ਚਾਰ ਕੁੰਟ ਜੈ ਜੈ ਜੈਕਾਰ ਕਰਾਵਣਾ। ਵਰਨ ਚਾਰ ਆਪਣੀ ਸਰਨ ਲਗਾਵਣਾ। ਵਰਨ ਬਰਨ ਸਰਬ ਮੇਟ ਮਿਟਾਵਣਾ। ਏਕ ਸਰਨ ਨਿਹਕਲੰਕ ਰਖਾਵਣਾ। ਏਕਾ ਅੰਕ ਸੋਹੰ ਸ਼ਬਦ ਚਲਾਵਣਾ। ਸੋਹੰ ਸਾਚਾ ਡੰਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਵਜਾਵਣਾ। ਸੋਹੰ ਵੱਜੇ ਸਚ ਨਗਾਰਾ। ਗੁਰਮੁਖਾਂ ਉਪਜੇ ਧੁਨ ਦਿਵਸ ਰੈਣ ਰਹੇ ਧੁਨਕਾਰਾ। ਆਪ ਰਖਾਏ ਸਿਰ ਸੋਹੰ ਆਰ। ਆਪੇ ਚੀਰੇ ਚੀਰ ਚਿਰਾਏ, ਸ੍ਰਿਸ਼ਟ ਸਬਾਈ ਕਰੇ ਦੋ ਫਾੜਾ। ਸ੍ਰਿਸ਼ਟ ਸਬਾਈ ਆਪ ਖਪਾਈ ਆਪ ਵਿਹਾਈ ਮੌਤ ਬਣਾਈ ਲਾੜੀ ਲਾੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਪਾਰ ਉਤਾਰੇ ਪਾਪ ਪਹਾੜਾਂ। ਪ੍ਰਭ ਸਾਚਾ ਗਰੀਬ ਨਿਵਾਜ਼ਿਆ। ਸ੍ਰਿਸ਼ਟ ਸਬਾਈ ਜਿਸ ਸਾਜਨ ਸਾਜਿਆ। ਜੋਤ ਸਰੂਪੀ ਵਡ ਰਾਜਨ ਰਾਜਿਆ। ਸਾਚੀ ਜੋਤ ਮਾਤ ਧਰ ਸਚਖੰਡ ਬਣਾਇਆ ਸਾਚਾ ਘਰ, ਜੋਤ ਸਰੂਪੀ ਪ੍ਰਭ ਬਰਾਜਿਆ। ਗੁਰਮੁਖ ਸਾਚੇ ਚਰਨ ਲਾਗ, ਪ੍ਰਭ ਰਖਾਵੇ ਤੇਰੀ ਲਾਜਿਆ। ਆਤਮ ਧੋਏ ਜੂਠ ਝੂਠ ਦਾਗ਼, ਸੋਹੰ ਸ਼ਬਦ ਵਜਾਏ ਅਨਹਦ ਵਾਜਿਆ। ਆਪ ਸੁਣਾਏ ਸਾਚਾ ਰਾਗ, ਗੁਰਮੁਖ ਸੋਇਆ ਜਾਗਿਆ। ਪ੍ਰਭ ਅਬਿਨਾਸ਼ੀ ਚਰਨੀ ਲਾਗ, ਭਰਮ ਭਾਓ ਝੂਠਾ ਭਾਗਿਆ। ਕਲਜੁਗ ਮਾਇਆ ਡੱਸਣੀ ਨਾਗ, ਸਤਿਜੁਗ ਲਾਇਆ ਪ੍ਰਭ ਪਹਿਲੀ ਮਾਘਿਆ। ਆਤਮ ਤ੍ਰਿਖਾ ਬੁਝਾਏ ਆਗ, ਗੁਰਸਿਖ ਹੰਸ ਬਣਾਏ ਕਾਗਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਚਲੇ ਵਿਚ ਤੇਰੀ ਆਗਿਆ। ਗੁਰਸਿਖਾਂ ਦਿਸੇ ਸਾਚੀ ਧਾਰਾ। ਹਿਰਦੇ ਵਸੇ ਆਪ ਮੁਰਾਰਾ। ਜਗਾਏ ਜੋਤ ਕੋਟ ਰਵ ਸੱਸੇ, ਆਤਮ ਮਿਟੇ ਅੰਧ ਅੰਧਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਬਖ਼ਸ਼ੇ ਚਰਨ ਪਿਆਰਾ। ਸਾਚੀ ਰੀਤ ਜਗਤ ਚਲਾਏ। ਚਰਨ ਪ੍ਰੀਤੀ ਆਪ ਲਿਖਾਏ। ਆਤਮ ਅਤੀਤ ਗੁਰਸਿਖ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਲਾਗ ਪਿਛਲੀ ਭੁਲ ਬਖ਼ਸ਼ਾਏ। ਸਾਚਾ ਲੇਖ ਆਪ ਲਿਖਾਵਣਾ। ਵੇਖ ਵੇਖ ਗੁਰਸਿਖ ਜਗਾਵਣਾ। ਝੂਠਾ ਭੇਖ ਸਰਬ ਮਿਟਾਵਣਾ। ਸਾਚੀ ਲਿਖ ਰੇਖ ਮਸਤਕ ਦੀਪਕ ਜੋਤ ਜਗਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸਚ ਦੱਸੇ, ਸਾਚਾ ਮਾਰਗ ਜਗਤ ਚਲਾਵਣਾ। ਸਾਚਾ ਮਾਰਗ ਜਗਤ ਧਰਾਏ। ਸਾਰੰਗ ਧਰ ਆਪ ਅਖਵਾਏ। ਨਾਰੀ ਨਰ ਇਕ ਰਾਹ ਚਲਾਏ। ਆਤਮ ਕਾਰੀ ਕਰ ਦੂਈ ਦੁਵੈਤ ਸਰਬ ਮਿਟਾਏ। ਜਿਸ ਘਰ ਆਵੇ ਡਰ, ਭੈਣ ਭਰਾ ਨਾ ਕੋਇ ਸਹਾਏ। ਏਕਾ ਏਕ ਪ੍ਰਭ ਦੇਵੇ ਕਰ, ਭੁਲ ਭੁਲ ਰਹੇ ਵਕ਼ਤ ਵਿਹਾਏ। ਜੋਤ ਪਰਗਟਾਈ ਅਵਤਾਰ ਨਰ, ਵੇਲਾ ਗਿਆ ਹੱਥ ਨਾ ਆਏ। ਕਰ ਦਰਸ ਗੁਰਮੁਖ ਸਾਚੇ ਜਾਇਣ ਤਰ, ਸੁੱਕੇ ਡਾਲ੍ਹ ਪ੍ਰਭ ਫਲ ਲਗਾਏ। ਗੁਰਮੁਖਾਂ ਦੇਵੇ ਪ੍ਰਭ ਸਾਚਾ ਵਰ, ਸੋਹੰ ਝੋਲੀ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖਾ ਵੇਖੀ ਵੇਖਾ ਆਤਮ ਲੇਖਾ ਆਪ ਚੁਕਾਏ। ਆਤਮ ਲੇਖਾ ਆਪੇ ਕਰੇ। ਬੈਠਾ ਅਡੋਲ ਸਦਾ ਨਰ ਹਰੇ। ਨਾ ਜਨਮੇ ਨਾ ਉਹ ਮਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜੁਗੋ ਜੁਗ ਵਿਚ ਮਾਤ ਦੇ ਧਰੇ। ਮਹਾਰਾਜ ਸ਼ੇਰ ਸਿੰਘ ਜੋਤ ਜਗਾਈ। ਮਹਾਰਾਜ ਸ਼ੇਰ ਸਿੰਘ ਜੀਵ ਜੰਤ ਤਰਾਈ। ਮਹਾਰਾਜ ਸ਼ੇਰ ਸਿੰਘ ਸਾਧ ਸੰਤ ਰਿਹਾ ਸਮਾਈ। ਮਹਾਰਾਜ ਸ਼ੇਰ ਸਿੰਘ ਆਦਿ ਅੰਤ ਏਕਾ ਰੰਗ ਰਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਨਾਉਂ ਧਰਾਈ। ਨਾਉਂ ਧਰਾਇਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਕਰਮ ਕਮਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਜਨਮ ਦਵਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸਰਨ ਲਗਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਭਰਮ ਚੁਕਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਧਰਮ ਰਖਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪੇ ਕਰੇ ਸਰਬ ਪਛਾਣ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ। ਮਹਾਰਾਜ ਸ਼ੇਰ ਸਿੰਘ ਜੋਤ ਰਘੁਰਾਈ। ਮਹਾਰਾਜ ਸ਼ੇਰ ਸਿੰਘ ਆਪਣੀ ਕਲ ਕਲ ਪਰਗਟਾਈ। ਮਹਾਰਾਜ ਸ਼ੇਰ ਸਿੰਘ ਸਚ ਘਰ ਵੱਜੀ ਵਧਾਈ। ਮਹਾਰਾਜ ਸ਼ੇਰ ਸਿੰਘ ਸੁਣੇ ਗੁਣੇ ਨਾ ਵੇਖੇ ਲੁਕਾਈ। ਮਹਾਰਾਜ ਸ਼ੇਰ ਸਿੰਘ ਗੁਰਮੁਖ ਵਿਰਲੇ ਚੁਣੇ ਪੁਣੇ ਆਪਣੀ ਸਰਨ ਰਖਾਈ। ਮਹਾਰਾਜ ਸ਼ੇਰ ਸਿੰਘ ਸੋਹੰ ਸ਼ਬਦ ਉਪਜਾਏ ਧੁੰਨੇ, ਸੁਰਤ ਸ਼ਬਦ ਮੇਲ ਮਿਲਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਦਿਨ ਅੰਤਾ ਜੀਵ ਜੰਤਾ ਸਰਬ ਪੁਕਾਰ ਸੁਣੇ ਆਪਣਾ ਆਪ ਰਿਹਾ ਛੁਪਾਈ। ਜੀਵ ਜੰਤਾਂ ਸੁਣੇ ਪੁਕਾਰਾ। ਆਦਿਨ ਅੰਤਾ ਸਚ ਦਾਤਾਰਾ। ਸਾਧਨ ਸੰਤਾਂ ਸਚ ਵਿਹਾਰਾ। ਸੋਹੰ ਦੇਵੇ ਨਾਮ ਅਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਭਰੇ ਸਰਬ ਭੰਡਾਰਾ। ਆਪ ਭੰਡਾਰਾ ਦੇਵੇ ਭਰ। ਆਪ ਖੁਲ੍ਹਾਵੇ ਸਾਚਾ ਦਰ। ਸਾਚਾ ਦਰ ਪ੍ਰਭ ਅਬਿਨਾਸ਼ੀ ਜਿਸ ਵਸੇ ਘਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਅਵਤਾਰ ਨਰ। ਨਰ ਅਵਤਾਰ ਜਾਮਾ ਧਾਰ। ਪਸਰ ਪਸਾਰ ਜਗਤ ਵਿਚਾਰ। ਕਰ ਖੁਆਰ ਚਾਰ ਦਿਵਾਰ ਸਚ ਵਿਹਾਰ ਨਾ ਕੋਇ ਪਾਏ ਸਾਰ। ਡੁੱਬਦੇ ਪੱਥਰ ਦੇਵੇ ਤਾਰ। ਗੁਰਸਿਖ ਮਨ ਬਸੰਤ ਬਹਾਰ। ਖਿੜਿਆ ਫੁੱਲ ਸੋਹੰ ਕਚਨਾਰ। ਨਾ ਜਾਏ ਰੁਲ ਹੱਥ ਫੜਿਆ ਕਰਤਾਰ। ਬੇਮੁਖ ਜੀਵ ਗਏ ਭੁੱਲ, ਫੁੱਲ ਨਾ ਲੱਗਾ ਆਤਮ ਡਾਰ। ਵਿਚ ਮਾਤ ਕਲ ਗਏ ਰੁਲ, ਅੰਤਮ ਅੰਤ ਸਰਬ ਖੁਆਰ। ਪ੍ਰਭ ਅਬਿਨਾਸ਼ੀ ਗਏ ਭੁੱਲ, ਦਰ ਦਰ ਘਰ ਘਰ ਰਹੇ ਝੱਖ ਮਾਰ। ਆਤਮ ਦੀਪਕ ਹੋਇਆ ਗੁੱਲ, ਆਤਮ ਹੋਈ ਅੰਧ ਅੰਧਿਆਰ। ਅੰਮ੍ਰਿਤ ਆਤਮ ਗਿਆ ਡੁੱਲ, ਤੜਫੇ ਜੀਵ ਨਾ ਮਿਲੇ ਅਧਾਰ। ਪ੍ਰਭ ਅਬਿਨਾਸ਼ੀ ਚਰਨ ਆਏ ਜੀਵ ਜੋ ਭੁੱਲ, ਪ੍ਰਭ ਸਾਚਾ ਦੇਵੇ ਤਾਰ। ਸਦਾ ਅਡੁੱਲ ਅਭੁੱਲ ਆਪੇ ਆਪ ਕਰਤਾਰ। ਸਤਿਜੁਗ ਦਰ ਸਾਚਾ ਗਿਆ ਖੁੱਲ, ਗੁਰਮੁਖ ਸਾਚੇ ਪ੍ਰਭ ਸਾਚੇ ਦੇ ਭਰੇ ਭੰਡਾਰ। ਪ੍ਰਭ ਅਬਿਨਾਸ਼ੀ ਵਡ ਅਮੁੱਲ, ਗੁਰਸਿਖ ਤੇਰੀ ਰਸਨਾ ਕਰੇ ਵਣਜ ਵਪਾਰ। ਤੇਵਡ ਜੇਵਡ ਕੋਇ ਨਾ ਤੇਰੇ ਤੁਲ, ਸੋਹੰ ਰਸਨਾ ਉਚਾਰ। ਕਲਜੁਗ ਜੀਵ ਜਾਇਣ ਰੁਲ, ਸ਼ਬਦ ਸਰੂਪੀ ਮਾਰੇ ਮਾਰ। ਆਤਮ ਚਿਖਾ ਬਣਾਈ ਚੁੱਲ, ਜੋਤ ਸਰੂਪੀ ਅਗਨ ਪ੍ਰਭ ਦੇਵੇ ਡਾਰ। ਗੁਰਮੁਖ ਸਾਚੇ ਵਿਚ ਮਾਤ ਕਵਲ ਫੁੱਲ, ਸੋਹੰ ਧਾਗੇ ਆਪ ਪਰੋਏ ਕਰਤਾਰ। ਆਪਣੇ ਕੰਠ ਲਗਾਇਆ ਪਾਇਆ ਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੀ ਅਵਤਾਰ ਨਰ ਹਰੀ ਆਏ ਚਰਨ ਗੁਰਸਿਖ ਦਵਾਰ। ਚਰਨ ਦਵਾਰਾ ਗੁਰਸਿਖ ਘਰ ਬਾਹਰਾ। ਗੁਰ ਚਰਨ ਪਿਆਰਾ ਗੁਰਸਿਖ ਉਧਰੇ ਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖਾ ਸਰਬ ਨਿਵਾਰਾ। ਗੁਰਮੁਖ ਆਤਮ ਕਲ ਵਿਚਾਰ। ਸੋਹੰ ਦੇਵੇ ਪ੍ਰਭ ਸਾਚੀ ਧਾਰ। ਬਜਰ ਕਪਾਟੀ ਹੋਏ ਪਾਰ। ਵਿਚ ਆਨ ਬਾਟੀ ਰਸਨ ਉਚਾਰ। ਨਾ ਆਵੇ ਘਾਟੀ, ਸਾਚਾ ਵਣਜ ਵਪਾਰ। ਹੇਟਕ ਚੇਟਕ ਨਾਟਕ ਨਾਟੀ, ਕਰ ਕਰ ਵੇਖੇ ਪ੍ਰਭ ਖੇਲ ਅਪਾਰ। ਝੂਠੀ ਦੇਹੀ ਪੁਤਲਾ ਮਾਟੀ, ਜੀਵ ਝੂਠਾ ਕਰੇ ਮਾਣ ਹੰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਸਦ ਰਸਨਾ ਰਾਟੀ ਮਾਤਲੋਕ ਨਾ ਆਏ ਹਾਰ। ਮਾਤਲੋਕ ਨਾ ਆਏ ਹਾਰਾ। ਸਾਚਾ ਦੀਸੇ ਗੁਰ ਦਰਬਾਰਾ। ਜੋਤ ਸਰੂਪੀ ਵਸੇ ਗਿਰਧਾਰਾ। ਰੰਗ ਅਨੂਪ ਰੂਪ ਨਾ ਕੋਈ ਪਾਵੇ ਸਾਰਾ। ਪ੍ਰਭ ਸਾਚਾ ਵਡ ਵਡ ਭੂਪ, ਤੀਨ ਲੋਕ ਵਡਾ ਸਿਕਦਾਰਾ। ਜੋਤੀ ਜੋਤ ਸਰੂਪ, ਜੋਤੀ ਜੋਤ ਕਰੇ ਅਕਾਰਾ। ਨਾ ਦੀਸੇ ਰੰਗ ਰੂਪ, ਲੱਖ ਚੁਰਾਸੀ ਵਿਚ ਪਸਾਰਾ। ਜੋਤ ਜਗਾਏ ਵਿਚ ਦੇਹ ਅੰਧ ਕੂਪ, ਜੋ ਜਨ ਕਰੇ ਨਿਮਸਕਾਰਾ। ਸੋਹੰ ਬੱਤੀ ਲਗਾਇਆ ਸਾਚਾ ਧੂਪ, ਸਚ ਸਮਗਰੀ ਸਤਿ ਖੁਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲਾ ਜਾਣੇ ਤੇਰਾ ਸਚ ਦਵਾਰਾ। ਸਚ ਦਵਾਰ ਜਿਸ ਜਾਣਿਆਂ। ਪ੍ਰਭ ਅਬਿਨਾਸ਼ੀ ਜਿਸ ਸਚ ਪਛਾਣਿਆਂ। ਸਰਬ ਘਟ ਵਾਸੀ ਹਰ ਰੰਗ ਸਮਾਣਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲਾ ਜਾਣੇ ਤੇਰੇ ਭਾਣਿਆਂ। ਸਾਚਾ ਜਾਣੇ ਪ੍ਰਭ ਕਾ ਭਾਣਾ। ਆਪਣਾ ਕੀਆ ਆਪ ਪਛਾਣਾ। ਰਾਓ ਰੰਕ ਸਦ ਇਕ ਸਮਾਣਾ। ਨਾ ਕੋਈ ਦੀਸੇ ਰਾਜਾ ਰਾਣਾ। ਏਕਾ ਛਤਰ ਝੁੱਲੇ ਸੀਸੇ, ਨਿਹਕਲੰਕ ਬਲੀ ਬਲਵਾਨਾ। ਸ੍ਰਿਸ਼ਟ ਸਬਾਈ ਝੂਠੀ ਦੀਸੇ, ਸਾਚੀ ਜੋਤ ਜਗਤ ਮਹਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਵਰਤਾਏ ਆਪਣਾ ਭਾਣਾ। ਭਾਣਾ ਵਰਤੇ ਕਲਜੁਗ ਆਣ। ਆਪ ਚੁਕਾਏ ਝੂਠੀ ਕਾਨ। ਆਪ ਗਵਾਏ ਸਰਬ ਮਾਣ। ਬੇਮੁਖਾਂ ਆਏ ਅੰਤਮ ਹਾਣ। ਮਦਿਰਾ ਮਾਸ ਜੋ ਜਨ ਖਾਣ। ਆਤਮ ਹੋਈ ਸੁੰਞ ਮਸਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਮਾਰੇ ਸਾਚਾ ਬਾਣ। ਸੋਹੰ ਬਾਣ ਸਾਚਾ ਤੀਰਾ। ਬੇਮੁਖ ਡੁਲ੍ਹਾਏ ਕਵਲ ਨੀਰਾ। ਗੁਰਸਿਖ ਕਢਾਏ ਆਤਮ ਪੀੜਾ। ਆਤਮ ਤ੍ਰਿਖਾ ਮਿਟਾਏ, ਮੇਲ ਮਿਲਾਏ ਗੁਣੀ ਗਹੀਰਾ। ਗੁਰਸਿਖ ਸਾਚੀ ਸਿਖਿਆ ਆਪ ਦਵਾਏ, ਸਾਚਾ ਸ਼ਬਦ ਲਿਖਾਏ ਅਖੀਰਾ। ਸਾਚਾ ਦੇਵੇ ਨਾਮ ਭੀਖਿਆ, ਆਤਮ ਦੇਵੇ ਆਪੇ ਧੀਰਾ। ਪਾਇਆ ਵਰ ਧੁਰ ਦਰਗਾਹੋਂ ਲਿਖਿਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਤ ਕਰਾਏ ਸਰੀਰਾ। ਗੁਰਸਿਖ ਸ਼ਾਂਤ ਕਰਾਏ ਸਰੀਰਾ। ਆਤਮ ਦੇਵੇ ਸਾਚੀ ਧੀਰਾ। ਅੰਮ੍ਰਿਤ ਮੁਖ ਚੁਆਏ ਸੀਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਸੋਹੰ ਸ਼ਬਦ ਆਪ ਪਹਿਨਾਏ ਸਾਚਾ ਚੀਰਾ। ਸਾਚਾ ਚੀਰਾ ਸ਼ਬਦ ਦਸਤਾਰ। ਗੁਰਮੁਖ ਤੇਰੀ ਪਾਵੇ ਸਾਰ। ਸਾਚਾ ਘਰ ਨਾ ਹੋਏ ਖੁਆਰ। ਵੇਖ ਹਰਿ ਕਰ ਦਰਸ ਅਪਾਰ। ਮੂਲ ਨਾ ਡਰ, ਸੁਰਤ ਸ਼ਬਦ ਦੇ ਪ੍ਰਭ ਦੇਵੇ ਤਾਰ। ਪ੍ਰਭ ਕਾ ਭਾਣਾ ਸਿਰ ਤੇ ਜਰ, ਸਾਚਾ ਬਚਨ ਮੂਲ ਨਾ ਹਾਰ। ਆਪਣਾ ਕੀਆ ਲੈਣਾ ਭਰ, ਜੋ ਜਨ ਜਾਏ ਬਚਨ ਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਗ ਰਲਾਏ ਕਾਗਾਂ ਡਾਰ। ਕਾਗਾਂ ਸੰਗ ਰਲਿਆ ਕਾਗ। ਕਾਮ ਤ੍ਰਿਸਨਾ ਨਾ ਗਈ ਆਗ। ਸਾਚਾ ਦਰ ਨਾ ਮਾਤ ਦਿਸਣਾ, ਅੰਤਮ ਹੋਏ ਮਾੜੇ ਭਾਗ। ਸ਼ਬਦ ਲਿਖਾਵੇ ਕਾਹਨਾ ਕ੍ਰਿਸ਼ਨਾ, ਨਾ ਕੋਇ ਜਾਣੇ ਝੂਠਾ ਰਾਗ। ਦਰ ਖੜੇ ਬ੍ਰਹਮਾ ਵਿਸ਼ਨਾ, ਸ੍ਰਿਸ਼ਟ ਸਬਾਈ ਪ੍ਰਭ ਹੱਥ ਆਪਣੇ ਫੜੀ ਵਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਲਾਗ ਜਾਗਣ ਭਾਗ, ਗੁਰਮੁਖ ਸਾਚੇ ਆਤਮ ਧੋ ਆਪਣਾ ਦਾਗ਼। ਗੁਰਸਿਖ ਦਾਗ਼ ਆਪੇ ਧੋਏ। ਪ੍ਰਭ ਗੁਣ ਅਵਗੁਣ ਨਾ ਜਾਣੇ ਕੋਇ। ਸਰਗੁਣ ਨਿਰਗੁਣ ਰੂਪ ਪ੍ਰਭ ਆਪੇ ਹੋਏ। ਜੀਵ ਜੰਤ ਨਾ ਜਾਣੇ ਕੋਇ। ਤੀਨ ਲੋਕ ਪ੍ਰਭ ਸਦ ਵਸੋਏ। ਮਾਨਸ ਜਨਮ ਨਾ ਗੁਰਸਿਖ ਖੋਏ। ਅੱਗੇ ਦੇਵੇ ਜੋ ਜੀਵ ਏਥੇ ਬੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਥੇ ਓਥੇ ਵਾਲੀ ਜਹਾਨ ਦੋਏ। ਦੋਵੇ ਜਹਾਨਾਂ ਆਪੇ ਵਾਲੀ। ਗੁਰਸਿਖਾਂ ਸਦ ਬਣਿਆ ਪਾਲੀ। ਜੋਤ ਸਰੂਪੀ ਕਰੇ ਆਪ ਰਖਵਾਲੀ। ਸਚ ਸਚ ਗੁਰਸਿਖਾਂ ਆਤਮ ਫੁੱਲ ਲਗਾਇਆ ਪ੍ਰਭ ਸਾਚਾ ਬਣਿਆ ਮਾਲੀ। ਗੁਰਮੁਖ ਸਾਚਾ ਰੁਲ ਨਾ ਜਾਏ, ਰੁਲ ਨਾ ਜਾਏ ਭੁਲ ਨਾ ਜਾਏ, ਅੰਤਕਾਲ ਨਾ ਜਾਏ ਦੋਏ ਹੱਥ ਖਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਵਡਿਆਈ ਪੈਜ ਰਖਾਈ, ਸਚ ਘਰ ਵੱਜੇ ਵਧਾਈ, ਮੰਗਲਾਚਾਰ ਸਚਖੰਡ ਕਰਾਈ, ਨਾ ਮੰਗੇ ਕੋਈ ਦਲਾਲੀ। ਸਚ ਦਲਾਲ ਹੱਕ ਹਲਾਲ। ਗੁਰ ਗੋਪਾਲ ਹੋਏ ਰਖਵਾਲ। ਗੁਰਮੁਖ ਸਾਚਾ ਆਪੇ ਭਾਲ। ਸੋਹੰ ਦੇਵੇ ਸੱਚਾ ਧਨ ਮਾਲ। ਆਤਮ ਧਰੇ ਸਾਚਾ ਸੋਹੰ ਲਾਲ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਸਿਖ ਬਣਾਏ ਆਪਣੇ ਬਾਲ। ਸੋਹੰ ਦੇਵੇ ਸ਼ਬਦ ਸੁਖਾਲਾ। ਆਪੇ ਹੋਏ ਭਗਤ ਰਖਵਾਲਾ। ਨਾ ਜਾਣੇ ਕੋਇ ਸਦ ਪ੍ਰਿਤਪਾਲਾ। ਬੇਮੁਖ ਸੋਏ ਗੁਰਸਿਖਾਂ ਆਤਮ ਸਦ ਉਜਾਲਾ। ਸੋਹੰ ਬੀਜ ਜੋ ਜਨ ਬੋਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਹੋਏ ਰਖਵਾਲਾ। ਸੋਹੰ ਬੀਜ ਆਤਮ ਧਰੇ ਵੱਤ। ਏਕਾ ਏਕ ਰਖਾਵੇ ਪ੍ਰਭ ਸੋਹੰ ਸਾਚਾ ਤਤ। ਆਪੇ ਆਪ ਟਿਕਾਵੇ ਆਤਮ ਸਾਚੀ ਮਤ। ਆਪੇ ਆਪ ਜਣਾਵੇ, ਆਤਮ ਦੇਵੇ ਧੀਰਜ ਯਤ। ਆਪ ਆਪਣੇ ਮਾਰਗ ਲਾਵੇ, ਗੁਰਸਿਖਾਂ ਦੇਵੇ ਸਾਚੀ ਮਤ। ਸਾਰੰਗ ਧਰ ਭਗਵਾਨ ਬੀਠਲਾ ਆਪ ਅਖਵਾਵੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਮਿਤ ਗਤ। ਸਾਚੀ ਸੀਖਿਆ ਪ੍ਰਭ ਲਿਖਾਏ। ਸਾਚੀ ਭੀਖਿਆ ਗੁਰਸਿਖਾਂ ਪਾਏ। ਦਰਗfਹੋਂ ਜੋ ਲੇਖ ਹੈ ਲਿਖਿਆ, ਪ੍ਰਭ ਸਾਚਾ ਆਪ ਮਿਲਾਏ। ਆਪੇ ਕਰੇ ਸਰਬ ਪਰੀਖਿਆ ਹੰਕਾਰ ਨਿਵਾਰੀ ਆਪ ਅਖਵਾਏ। ਗੁਰਮੁਖ ਵਿਰਲੇ ਕਲਜੁਗ ਦੀਖਿਆ, ਦਿਵਸ ਰੈਣ ਜੋ ਰਸਨਾ ਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਆਪ ਸੁਣਾਏ। ਸਾਚਾ ਹੁਕਮ ਹੋਏ ਪਰਵਾਨ। ਧਰੇ ਜੋਤ ਆਪ ਭਗਵਾਨ। ਸਰਬ ਜੀਆਂ ਪ੍ਰਭ ਜਾਣੀ ਜਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਜੋਤ ਪਵਣ ਪਵਣ ਜੋਤ ਏਕਾ ਰੰਗ ਸਮਾਣ। ਹੁਕਮ ਲਖਾਏ ਸਾਚੀ ਗਾਥਾ। ਆਪ ਚੜ੍ਹਾਏ ਸੋਹੰ ਰਾਥਾ। ਆਪ ਤਰਾਏ ਤ੍ਰੈਲੋਕੀ ਨਾਥਾ। ਸ਼ਬਦ ਲਿਖਾਏ ਸਤਿ ਵਰਤਾਏ ਜਗਤ ਰਹਿ ਜਾਏ ਸਾਚੀ ਗਾਥਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਾਥਾ। ਸਰਬ ਕਲਾ ਆਪੇ ਸਮਰਥ। ਆਪ ਚਲਾਏ ਸਤਿਜੁਗ ਸਾਚਾ ਰਥ। ਸ੍ਰਿਸ਼ਟ ਸਬਾਈ ਮੇਟ ਮਿਟਾਏ ਆਪੇ ਜਾਏ ਮਥ। ਵਾਕ ਭਵਿਖਤ ਰਿਹਾ ਲਿਖਾਈ, ਸ਼ਬਦ ਸਰੂਪੀ ਬੇਮੁਖਾਂ ਪਾਈ ਨੱਥ। ਲਿਖਤ ਭਵਿਖਤ ਨਾ ਕੋਇ ਮਿਟਾਏ, ਸ੍ਰਿਸ਼ਟ ਸਬਾਈ ਪਕੜੀ ਹੱਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪਰਗਟਾਈ ਜਿਉਂ ਰਾਮਾ ਘਰ ਦਸਰੱਥ। ਜਿਉਂ ਰਾਮ ਰਮਈਆ ਲਏ ਅਵਤਾਰਾ। ਆਪਣਾ ਕੀਆ ਮਾਤ ਪਸਾਰਾ। ਸਚ ਦਵਾਰਾ ਆਪ ਦਿਖਾਵੇ ਸਚ ਘਰ ਬਾਹਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਕੀਆ ਜੋਤ ਪਸਾਰਾ। ਜੋਤ ਪਸਾਰਾ ਆਪ ਕਰਾਏ। ਸਚ ਦਵਾਰਾ ਆਪ ਦਿਖਾਏ। ਭਗਤ ਭਿਖਾਰਾ ਦਰ ਬਿਠਾਏ। ਨਾਮ ਅਧਾਰਾ ਸ਼ਬਦ ਦਵਾਏ। ਸ਼ਬਦ ਹੁਲਾਰਾ ਆਪ ਉਪਜਾਏ। ਮੁਕਟ ਮੁਨਾਰਾ ਸੀਸ ਟਿਕਾਏ। ਚਰਨ ਪਿਆਰ ਗੁਰਸਿਖ ਰਖਾਏ। ਮਦਿਰਾ ਮਾਸ ਰਸਨਾ ਤਜਾਏ। ਸਵਾਸਨ ਸਵਾਸ ਪ੍ਰਭ ਰਸਨਾ ਜਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਪਰ ਦਇਆ ਕਮਾਏ। ਗੁਰਮੁਖ ਸਾਚੇ ਜਗਤ ਵੇਖ। ਪ੍ਰਭ ਅਬਿਨਾਸ਼ੀ ਸਾਚਾ ਭੇਖ। ਚਰਨ ਲਗਾਏ ਸਾਚੇ ਵੇਖ। ਆਪ ਮਿਟਾਏ ਬਿਧਨਾ ਰੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਮਿਟਾਏ ਪੀਰ ਪੈਗ਼ੰਬਰ ਔਲੀਏ ਸ਼ੇਖ਼। ਆਪ ਮਿਟਾਏ ਸ਼ਾਹ ਸੁਲਤਾਨਾ। ਆਪ ਖਪਾਏ ਅੰਜੀਲ ਕੁਰਾਨਾਂ। ਆਪ ਧਰਾਏ ਸੋਹੰ ਨਾਮ ਹਰਿ ਧਿਆਨਾ। ਆਪ ਸੁਣਾਏ ਜੀਵ ਜੰਤ ਕੰਨ ਗੁਣ ਨਿਧਾਨਾ। ਆਪਣੇ ਮਾਰਗ ਲਾਏ, ਆਤਮ ਦੇਵੇ ਬ੍ਰਹਮ ਗਿਆਨਾ। ਸਾਚਾ ਸ਼ਬਦ ਜਣਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਸਾਚਾ ਸ਼ਬਦ ਜੀਵ ਵਿਚਾਰੋਂ। ਆਪਣਾ ਕੀਆ ਮੂਲ ਨਾ ਹਾਰੋ। ਏਕਾ ਗੁਰ ਸਾਚਾ ਦਵਾਰੋ। ਕਲਜੁਗ ਬੇੜਾ ਆਪ ਕਰਾਵੇ ਪਾਰੋ। ਮਾਨਸ ਜਨਮ ਨਾ ਆਵੇ ਵਾਰ ਵਾਰੋ। ਨਿਹਕਲੰਕ ਕਰ ਦਰਸ ਜੀਵ ਹੋਏ ਮੋਖ ਦਵਾਰੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਬਣ ਸਚ ਭਿਖਾਰੋ। ਬਣ ਭਿਖਾਰੀ ਆਉ ਦਰ। ਸੋਹੰ ਦੇਵੇ ਪ੍ਰਭ ਸਾਚਾ ਵਰ। ਖਾਲੀ ਭੰਡਾਰੇ ਦੇਵੇ ਭਰ। ਆਪ ਤੁੜਾਵੇ ਆਤਮ ਜਿੰਦਰਾ ਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਅੰਦਰ ਬੈਠੇ ਵੜ। ਆਪਣੇ ਅੰਦਰ ਆਪ ਉਪਾਵੇ। ਸਾਚਾ ਮੰਦਰ ਦੇਹ ਬਣਾਵੇ। ਕਾਇਆ ਕੰਦਰ ਦਿਸ ਨਾ ਆਵੇ। ਸਦਾ ਸਦਾ ਪ੍ਰਭ ਵੇਸ ਅੰਦਰ, ਭਰਮ ਭੁਲੇਖੇ ਜੀਵ ਭੁਲਾਵੇ। ਘਰ ਘਰ ਭੌਂਦੇ ਫਿਰਨ ਹੈ ਬੰਦਰ, ਦਰ ਦਰ ਰਹੇ ਧੱਕੇ ਖਾਏ। ਕੋਇ ਨਾ ਤੋੜੇ ਜੀਵ ਤੇਰਾ ਆਤਮ ਜਿੰਦਰ, ਝੂਠੇ ਦਿਸਣ ਮਾਂ ਪਿਉ ਭੈਣ ਭਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਵਸੇ ਅੰਦਰ, ਜੋਤ ਸਰੂਪੀ ਤਾੜੀ ਲਾਏ। ਜੋਤ ਸਰੂਪੀ ਲਾਈ ਤਾੜੀ। ਪੱਕੀ ਪਕਾਈ ਛੱਡਣ ਹਾੜੀ। ਕਲਜੁਗ ਜੀਆਂ ਕਿਸਮਤ ਮਾੜੀ। ਕਲਜੁਗ ਹੱਥ ਫੜਾਈ ਦਾਹੜੀ। ਪ੍ਰਭ ਅਬਿਨਾਸ਼ੀ ਆਪ ਚਬਾਏ ਆਪਣੀ ਦਾੜ੍ਹੀਂ। ਚਾਰ ਕੁੰਟ ਗੁਰਸਿਖਾਂ ਆਪੇ ਆਪ ਦਿਸਾਏ ਰਾਤੀ ਸੁੱਤਿਆਂ ਵਿਚ ਉਜਾੜੀ। ਸਾਚਾ ਘਰ ਆਪ ਵਸਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਘਰ ਵਸੇ ਰਸੇ ਹੱਸੇ ਬੈਠਾ ਰਹੇ ਲਾਏ ਤਾੜੀ। ਵਸੇ ਦਰ ਹਰਿ ਕਾ ਘਰ। ਸਾਧ ਸੰਗਤ ਜਾਏ ਤਰ। ਕਲਜੁਗ ਜੀਵ ਆਪਣਾ ਕੀਆ ਲੈਣ ਭਰ। ਮਰ ਮਰ ਜਨਮੇ ਜਨਮੇ ਜਾਏ ਮਰ। ਸ੍ਰਿਸ਼ਟ ਸਬਾਈ ਘਰ ਘਰ ਦਰ ਦਰ ਆਵੇ ਡਰ। ਭੱਜੇ ਫਿਰਨ ਨਾਰੀ ਨਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਕਟਾਰੀ ਲਈ ਫੜ। ਸ਼ਬਦ ਕਟਾਰੀ ਆਪੇ ਫੜ। ਸ੍ਰਿਸ਼ਟ ਸਬਾਈ ਜਾਏ ਝੜ। ਗੁਰਮੁਖਾਂ ਫੜਾਏ ਆਪਣਾ ਲੜ। ਆਪੇ ਬੈਠਾ ਸਚ ਅੰਦਰ ਵੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਮਾਤ ਉਪਜਾ ਸ਼ਬਦ ਸਰੂਪੀ ਘੋੜੀ ਚੜ੍ਹ। ਸ਼ਬਦ ਸਰੂਪੀ ਅਸਵ ਅਸਵਾਰਾ। ਤੀਨ ਲੋਕ ਇਕ ਹੁਲਾਰਾ। ਲੋਕ ਪਰਲੋਕ ਗੁਰ ਚਰਨ ਦਵਾਰਾ। ਇੰਦਲੋਕ ਸ਼ਿਵਲੋਕ ਬ੍ਰਹਮਲੋਕ ਨਿਹਕਲੰਕ ਦਰ ਤੇਰੇ ਕਰਨ ਨਿਮਸਕਾਰਾ। ਕੋਇ ਨਾ ਸਕੇ ਡੱਕ, ਸ੍ਰਿਸ਼ਟ ਸਬਾਈ ਸੋਹੰ ਸ਼ਬਦ ਚਲਾਇਆ ਖੰਡਾ ਦੋ ਧਾਰਾ। ਵੇਲਾ ਵਕ਼ਤ ਲਿਆਏ, ਸ੍ਰਿਸ਼ਟ ਸਬਾਈ ਆਰ ਪਾਰਾ। ਨਾ ਦਿਸੇ ਭੈਣ ਭਾਈ, ਨਾਰੀ ਛੱਡਣ ਵਡ ਵਡ ਨਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੋੜੇ ਸਰਬ ਹੰਕਾਰਾ। ਹੰਕਾਰ ਨਿਵਾਰੇ ਦੁਸ਼ਟ ਸੰਘਾਰੇ ਗੁਰਸਿਖ ਉਧਾਰੇ ਆਪੇ ਖੜਾ ਹੋਏ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਖੇਲ ਕਲ ਵਰਤਾਰਾ। ਵਰਤੇ ਖੇਲ ਅਪਰ ਅਪਾਰੇ। ਨਿਹਕਲੰਕ ਇਕ ਕਰਤਾਰੇ। ਗੁਰ ਵੇਖੇ ਕਰ ਵਿਚਾਰੇ। ਪ੍ਰਭ ਅਬਿਨਾਸ਼ੀ ਸਾਚਾ ਪੇਖੇ, ਸ੍ਰਿਸ਼ਟ ਸਬਾਈ ਗਈ ਹਾਰੇ। ਆਪ ਆਪਣੇ ਲਾਏ ਲੇਖੇ, ਸ਼ਬਦ ਕਟਾਰੀ ਮਾਰੇ। ਧਰਮ ਰਾਏ ਸਚ ਮੰਗੇ ਲੇਖੇ, ਬੈਠਾ ਪ੍ਰਭ ਦਵਾਰੇ। ਓਥੇ ਕੱਢੇ ਸਰਬ ਭੁਲੇਖੇ, ਮਦਿਰਾ ਮਾਸ ਜੋ ਕਰਨ ਆਹਾਰੇ। ਇਕ ਇਕ ਸਵਾਸ ਲਗਾਏ ਲੇਖੇ, ਜੋ ਜਨ ਰਹੇ ਰਸਨ ਉਚਾਰੇ। ਆਪ ਲਗਾਏ ਸੋਹੰ ਸਾਚੀ ਆਤਮ ਮੇਖੇ, ਭਗਤ ਵਛਲ ਆਪ ਗਿਰਧਾਰੇ। ਗੁਰਮੁਖ ਵਿਰਲਾ ਨੇਤਰ ਪੇਖੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਲਿਆ ਅਵਤਾਰੇ। ਲਿਆ ਅਵਤਾਰ ਕੀਆ ਪਸਾਰਾ। ਜਗਤ ਅੰਧਿਆਰਾ ਨਾ ਪਾਵੇ ਸਾਰਾ। ਭਾਵੇ ਕਰਤਾਰਾ ਝੂਠੇ ਹਾਵੇ ਹੋਏ ਖੁਆਰਾ। ਬੰਨ੍ਹੇ ਦਾਅਵੇ ਨਾ ਕਰਮ ਵਿਚਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕਰੇ ਸਰਬ ਪਸਾਰਾ। ਸਰਬ ਪਸਾਰਾ ਆਪ ਕਰਾਏ। ਸਚ ਦਵਾਰਾ ਆਪ ਰਖਾਏ। ਜੋਤ ਨਿਰੰਕਾਰਾ ਮਾਤ ਟਿਕਾਏ। ਜੀਵ ਜੰਤ ਹੰਕਾਰਾ ਸਰਬ ਮਿਟਾਏ। ਸੋਹੰ ਸ਼ਬਦ ਸਾਚੀ ਧੁਨਕਾਰਾ ਆਪ ਉਪਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਧਾਰਾ ਆਪਣੀ ਆਪ ਬਣਾਏ। ਸਾਚੀ ਧਾਰਾ ਆਪ ਬਣਾ ਕੇ। ਸ੍ਰਿਸ਼ਟ ਸਬਾਈ ਵਿਚ ਟਿਕਾ ਕੇ। ਚਾਰ ਵਰਨ ਪ੍ਰਭ ਆਪ ਸਮਝਾ ਕੇ। ਸੋਹੰ ਸਾਚਾ ਨਾਦ ਵਜਾ ਕੇ। ਬੋਧ ਅਗਾਧ ਸ਼ਬਦ ਲਿਖਾ ਕੇ। ਮਾਧਵ ਮਾਧ ਭੇਵ ਖੁਲ੍ਹਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੀ ਦੇਵ ਸਰਨ ਲਗਾ ਕੇ। ਸਚ ਧਿਆਨਾ ਚਰਨ ਗੁਰ। ਬ੍ਰਹਮ ਗਿਆਨਾ ਦਰਸ਼ਨ ਗੁਰ। ਸਚ ਇਸ਼ਨਾਨਾ ਦਰਸ਼ਨ ਗੁਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਲ ਮਿਲਾਏ ਲਿਖਿਆ ਧੁਰ। ਸਾਚੀ ਸੇਵਾ ਆਪ ਲਗਾਇਆ। ਸੋਹੰ ਮੇਵਾ ਆਪ ਚੁਗਾਇਆ। ਆਤਮ ਚਿੰਤਾ ਸੋਗ ਮਿਟਾਇਆ। ਦਰਸ ਅਮੋਘ ਆਪ ਦਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਸੇਵਾ ਲਾਇਆ। ਸੰਤ ਮਨੀ ਸਿੰਘ ਤੇਰੀ ਸੇਵਾ। ਆਪ ਲਗਾਏ ਅਲਖ ਅਭੇਵਾ। ਪਕੜ ਲੈ ਆਏ ਸਭ ਦੇਵੀ ਦੇਵਾ। ਆਪ ਮਿਟਾਏ ਸਰਬ ਦੀ ਪੂਜਾ ਸੇਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਛੁਪਾਏ ਆਪਣਾ ਭੇਵਾ। ਦੇਵੀਆਂ ਫਿਰਨ ਦਰ ਦਵਾਰੇ। ਨਾ ਦਿਸੇ ਸਾਚਾ ਘਰ ਜਿਸ ਘਰ ਵਸੇ ਆਪ ਨਿਰੰਕਾਰੇ। ਪੁਰੀ ਘਨਕ ਚਾਰ ਚੁਫੇਰੇ ਫਿਰਨ, ਨਾ ਦੀਸੇ ਗਿਰਧਾਰੇ। ਜੋਤ ਸਰੂਪੀ ਜੋਤ ਹਰਿ, ਕਰੇ ਖੇਲ ਅਪਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਘਨਕਪੁਰੀ ਵਿਚ ਧਾਰੇ। ਘਨਕਪੁਰੀ ਪ੍ਰਭ ਜਾਮਾ ਧਾਰ। ਸਿੰਘ ਮਤਾਬ ਲਿਆ ਅਵਤਾਰ। ਹਰਿ ਗੋਬਿੰਦ ਆਇਆ ਦਾਤਾਰ। ਮੀਰੀ ਪੀਰੀ ਹੋਇਆ ਸਿਕਦਾਰ। ਕਲਜੁਗ ਕਰੇ ਅੰਤ ਖੁਆਰ। ਸੋਹੰ ਖੰਡਾ ਫੜੇ ਦੋ ਧਾਰ। ਮੇਟ ਮਿਟਾਏ ਪੀਰ ਪੈਗ਼ੰਬਰ, ਕਲਜੁਗ ਅੰਤਮ ਆਈ ਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀ ਘਨਕ ਲਿਆ ਅਵਤਾਰ। ਪੀਰ ਫ਼ਕੀਰਾਂ ਮੇਟ ਮਿਟਾਣਾ। ਕੋਈ ਨਾ ਦੀਸੇ ਰਾਜਾ ਰਾਣਾ। ਜੋਤ ਸਰੂਪੀ ਪ੍ਰਭ ਪਹਰਿਆ ਬਾਣਾ। ਸੋਹੰ ਖੰਡਾ ਹੱਥ ਉਠਾਣਾ। ਆਤਮ ਰੰਡਾ ਜਗਤ ਕਰਾਣਾ। ਵਿਚ ਵਰਭੰਡਾ ਹਾਹਾਕਾਰ ਕਰ ਜਗਤ ਰਵਾਣਾ। ਜੋਤ ਸਰੂਪੀ ਵਸੇ ਸਚਖੰਡਾ, ਜੈ ਜੈ ਜੈਕਾਰ ਤੀਨ ਲੋਕ ਕਰਾਣਾ। ਬੇਮੁਖ ਭੱਜਣ ਦੇ ਕੇ ਕੰਡਾ, ਸੋਹੰ ਤੀਰ ਆਪ ਚਲਾਣਾ। ਘਰ ਘਰ ਬੈਠੀਆਂ ਰੋਵਣ ਰੰਡਾ, ਮਿਲੇ ਨਾ ਸੁਹਾਗ ਕਿਸੇ ਹੰਢਾਣਾ। ਆਪ ਲਗਾਏ ਸੋਹੰ ਡੰਡਾ, ਚੰਡ ਪਰਚੰਡ ਆਪ ਲਗਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਵ ਖੰਡ ਆਪੇ ਆਪ ਵਰਤਾਏ ਆਪਣਾ ਭਾਣਾ। ਨਵ ਖੰਡ ਸ੍ਰਿਸ਼ਟ ਸਬਾਈ। ਘਰ ਘਰ ਪਏ ਦੁਹਾਈ। ਅਗਨ ਜੋਤ ਪ੍ਰਭ ਇਕ ਲਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਲਿਖਤ ਆਪ ਲਿਖਾਈ। ਨਵ ਖੰਡ ਨਵ ਦਰਵਾਜੇ। ਪ੍ਰਭ ਅਬਿਨਾਸ਼ੀ ਸਾਜਨ ਸਾਜੇ। ਅੰਤਕਾਲ ਕਲ ਜੂਠੇ ਝੂਠੇ ਘੜੇ ਭੰਨੇ ਭੰਨੇ ਘੜੇ ਪ੍ਰਭ ਸਾਜਨ ਸਾਜੇ। ਆਪ ਪਿੜਾਏ ਜਿਉਂ ਵੇਲਣੇ ਗੰਨੇ, ਜੋਤ ਪਰਗਟਾਈ ਵਿਚ ਪ੍ਰਭ ਮਾਝੇ। ਬੇਮੁਖਾਂ ਪ੍ਰਭ ਆਪੇ ਡੰਨੇ, ਗੁਰਮੁਖਾਂ ਪ੍ਰਭ ਰੱਖੇ ਆਪੇ ਲਾਜੇ। ਗੁਰਮੁਖ ਵਿਰਲੇ ਆਤਮ ਮੰਨੇ, ਅਨਹਦ ਸ਼ਬਦ ਵਜਾਏ ਵਾਜੇ। ਹੋਏ ਸਹਾਈ ਜਿਉਂ ਮਾਲ ਚਰਾਏ ਧੰਨੇ, ਗੁਰਸਿਖਾਂ ਪ੍ਰਭ ਪੜਦੇ ਕਾਜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬੇੜਾ ਬੰਨ੍ਹੇ, ਆਪ ਰਖਾਏ ਆਪਣੀ ਲਾਜੇ। ਲਾਜ ਰਖਾਏ ਲਾਜਾਵੰਤ। ਗੁਰਸਿਖ ਬਣਾਏ ਸਾਚੇ ਸੰਤ। ਆਤਮ ਜੋਤ ਟਿਕਾਏ ਪੂਰਨ ਭਗਵੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਵ ਕੋਈ ਨਾ ਪਾਏ ਆਦਿਨ ਅੰਤ। ਆਦਿ ਅੰਤ ਖੇਲ ਅਪਾਰਾ। ਜੁਗੋ ਜੁਗ ਲੈ ਅਵਤਾਰਾ। ਆਵੇ ਜਾਵੇ ਖੇਲ ਅਪਾਰਾ। ਗੁਰਮੁਖ ਵਿਰਲਾ ਪਾਵੇ ਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦੇਵੇ ਦਰਸ ਅਪਾਰਾ। ਦਰਸ ਅਪਾਰ ਜਿਸ ਜਨ ਦੀਆ। ਪ੍ਰਭ ਅਬਿਨਾਸ਼ੀ ਕੀਆ ਹੀਆ। ਆਪ ਰਖਾਏ ਸਾਚੀ ਨੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਸ੍ਰਿਸ਼ਟ ਸਬਾਈ ਆਤਮ ਦੀਆ।