Granth 02 Likhat 020: 2 Magh 2009 Bikarmi Prem Singh de Greh Pind Bugge

੨ ਮਾਘ ੨੦੦੯ ਬਿਕ੍ਰਮੀ ਪ੍ਰੇਮ ਸਿੰਘ ਦੇ ਗ੍ਰਹਿ ਪਿੰਡ ਬੁੱਗੇ
ਰੱਖ ਚਿਤ ਪਾਰਬ੍ਰਹਮ, ਹਰਿ ਕਾਜ ਸਵਾਰੇ। ਰੱਖ ਚਿਤ ਪਾਰਬ੍ਰਹਮ, ਹਰਿ ਪੈਜ ਸਵਾਰੇ। ਰੱਖ ਚਿਤ ਪਾਰਬ੍ਰਹਮ, ਦੂਤੀ ਦੁਸ਼ਟ ਪ੍ਰਭ ਆਪ ਸੰਘਾਰੇ। ਰੱਖ ਚਿਤ ਪਾਰਬ੍ਰਹਮ, ਗੁਰਸਿਖਾਂ ਆਏ ਘਰ ਅਵਤਾਰ ਨਰ ਪਾਰ ਉਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਲੇਖ ਲਿਖਾਰੇ। ਰੱਖ ਚਿਤ ਪਾਰਬ੍ਰਹਮ, ਹਰਿ ਗੋਬਿੰਦ ਗੋਬਿੰਦਾ। ਰੱਖ ਚਿਤ ਪਾਰਬ੍ਰਹਮ, ਵਡ ਸੁਰਪਤ ਰਾਜੇ ਇੰਦਾ। ਰੱਖ ਚਿਤ ਪਾਰਬ੍ਰਹਮ, ਜੁਗੋ ਜੁਗ ਵਿਚ ਮਾਤ ਜੋਤ ਰਖੰਦਾ। ਰੱਖ ਚਿਤ ਪਾਰਬ੍ਰਹਮ, ਪ੍ਰਭ ਅਬਿਨਾਸ਼ੀ ਸਚ ਖੇਲ ਵਰਤੰਦਾ। ਰੱਖ ਚਿਤ ਪਾਰਬ੍ਰਹਮ, ਗੁਰਸਿਖਾਂ ਪ੍ਰਭ ਸਦ ਬਖ਼ਸ਼ਿੰਦਾ। ਰੱਖ ਚਿਤ ਪਾਰਬ੍ਰਹਮ, ਬੇਮੁਖ ਦੁਸ਼ਟ ਖਪਾਏ ਦਰ ਆਏ ਜੋ ਕਰਨ ਨਿੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਏਕੰਕਾਰ ਜੋਤ ਅਧਾਰ ਪਸਰ ਪਸਾਰ ਸ੍ਰਿਸ਼ਟ ਸਬਾਈ ਇਕ ਅਧਾਰ ਰਖੰਦਾ। ਸ੍ਰਿਸ਼ਟ ਸਬਾਈ ਇਕ ਅਧਾਰੇ। ਏਕਾ ਜੋਤ ਪ੍ਰਭ ਕਰਤਾਰੇ। ਜੋਤੀ ਜੋਤ ਸਰੂਪ ਏਕਾ ਏਕੰਕਾਰੇ। ਵਡ ਭੂਪਨ ਭੂਪ ਖੜੇ ਰਹਿਣ ਦਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਤਿ ਸਰੂਪ, ਸਤਿ ਪੁਰਖਾਂ ਪਾਰ ਉਤਾਰੇ। ਰੱਖ ਚਿਤ ਪਾਰਬ੍ਰਹਮ, ਜਿਸ ਦੇਹ ਬਣਾਈ। ਰੱਖ ਚਿਤ ਪਾਰਬ੍ਰਹਮ, ਜਿਸ ਹੱਥ ਵਡਿਆਈ। ਰੱਖ ਚਿਤ ਪਾਰਬ੍ਰਹਮ, ਪਵਣ ਰੂਪੀ ਸਵਾਸ ਚਲਾਈ। ਰੱਖ ਚਿਤ ਪਾਰਬ੍ਰਹਮ, ਰਕਤ ਬੂੰਦ ਤਨ ਉਪਜਾਈ। ਰੱਖ ਚਿਤ ਪਾਰਬ੍ਰਹਮ, ਏਕਾ ਇਕ ਆਕਾਰ ਪੰਜ ਵਿਕਾਰ ਅੱਠ ਧਾਰ ਨੌਂ ਦਵਾਰ ਪਰਗਟ ਦਸਵਾਂ ਗੁਪਤ ਰਖਾਈ। ਰੱਖ ਚਿਤ ਪਾਰਬ੍ਰਹਮ, ਜੋਤ ਸਰੂਪ ਲਿਆ ਅਵਤਾਰ, ਮਾਤਲੋਕ ਆਇਆ ਜਾਮਾ ਧਾਰ, ਨਿਹਕਲੰਕ ਨਰਾਇਣ ਨਰ ਅਵਤਾਰ, ਬੇਮੁਖਾਂ ਜਾਏ ਸੰਘਾਰ, ਗੁਰਸਿਖਾਂ ਜਾਏ ਤਾਰ, ਜਿਸ ਸਾਚੀ ਬਣਤ ਬਣਾਈ। ਰੱਖ ਚਿਤ ਪਾਰਬ੍ਰਹਮ, ਆਤਮ ਹੋਏ ਉਜਿਆਰਾ। ਰੱਖ ਚਿਤ ਪਾਰਬ੍ਰਹਮ, ਹਉਮੇ ਰੋਗ ਗਿਆ ਦੁਖ ਭਾਰਾ। ਰੱਖ ਚਿਤ ਪਰਬ੍ਰਹਮ, ਜੋਗ ਸਚ ਗੁਰ ਚਰਨ ਦਵਾਰਾ। ਰੱਖ ਚਿਤ ਪਾਰਬ੍ਰਹਮ, ਪਾਵੇ ਦਰਸ ਪਰਮੇਸ਼ਵਰ ਜਗਤੇਸ਼ਵਰ ਮਹੇਸ਼ਵਰ ਰਖੇਸ਼ਵਰ ਗੁਰਸਿਖ ਪੂਰਨ ਪੁਰਖ ਅਪਾਰਾ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਖੁਲ੍ਹਾਏ ਗੁਰਸਿਖ ਦਸਮ ਦਵਾਰਾ। ਰੱਖ ਚਿਤ ਪਾਰਬ੍ਰਹਮ, ਗੁਰ ਦੇਵੇ ਧੀਰ। ਰੱਖ ਚਿਤ ਪਾਰਬ੍ਰਹਮ, ਕਲਜੁਗ ਪਰਗਟੇ ਵਡ ਪੀਰਨ ਪੀਰ। ਰੱਖ ਚਿਤ ਪਾਰਬ੍ਰਹਮ, ਕਲਜੁਗ ਮਾਇਆ ਕੱਟੇ ਗਲੋਂ ਜੰਜੀਰ। ਰੱਖ ਚਿਤ ਪਾਰਬ੍ਰਹਮ, ਅੰਮ੍ਰਿਤ ਗੁਰਸਿਖਾਂ ਪਿਆਏ ਸਾਚਾ ਸੀਰ। ਰੱਖ ਚਿਤ ਪਾਰਬ੍ਰਹਮ, ਸੋਹੰ ਸ਼ਬਦ ਚਲਾਏ ਆਤਮ ਤੀਰ। ਰੱਖ ਚਿਤ ਪਾਰਬ੍ਰਹਮ, ਬਜਰ ਕਪਾਟੀ ਦੇਵੇ ਚੀਰ। ਰੱਖ ਚਿਤ ਪਾਰਬ੍ਰਹਮ, ਔਖੀ ਘਾਟੀ ਆਪ ਚੜ੍ਹਾਏ ਦੇਵੇ ਅੰਮ੍ਰਿਤ ਸਾਚਾ ਨੀਰ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਤਾ ਗਹਿਰ ਗੰਭੀਰ। ਰੱਖ ਚਿਤ ਪਾਰਬ੍ਰਹਮ, ਪੂਰਨ ਆਸਾ। ਰੱਖ ਚਿਤ ਪਾਰਬ੍ਰਹਮ, ਦੁਖ ਲੱਗੇ ਨਾ ਮਾਸਾ। ਰੱਖ ਚਿਤ ਪਾਰਬ੍ਰਹਮ, ਪ੍ਰਭ ਦੇਵੇ ਦਰਸ ਪੁਰਖ ਅਬਿਨਾਸ਼ਾ। ਰੱਖ ਚਿਤ ਪਾਰਬ੍ਰਹਮ, ਸਰਬ ਜੀਆਂ ਹਰਿ ਘਟ ਘਟ ਰੱਖੇ ਵਾਸਾ। ਰੱਖ ਚਿਤ ਪਾਰਬ੍ਰਹਮ, ਆਤਮ ਦੀਪਕ ਜੋਤ ਕਰੇ ਪਰਗਾਸਾ। ਰੱਖ ਚਿਤ ਪਾਰਬ੍ਰਹਮ, ਅਨੰਦ ਵਿਨੋਦ ਸਰਬ ਗੁਣਤਾਸਾ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਕਰੇ ਬੰਦ ਖੁਲਾਸਾ। ਰੱਖ ਚਿਤ ਪਾਰਬ੍ਰਹਮ, ਪ੍ਰਭ ਭਏ ਦਿਆਲਾ। ਰੱਖ ਚਿਤ ਪਾਰਬ੍ਰਹਮ, ਦੇਵੇ ਦਰਸ ਗੁਰ ਗੋਪਾਲਾ। ਰੱਖ ਚਿਤ ਪਾਰਬ੍ਰਹਮ, ਕਿਰਪਾ ਕਰੇ ਭਗਤ ਵਛਲ ਆਪ ਕਿਰਪਾਲਾ। ਰੱਖ ਚਿਤ ਪਾਰਬ੍ਰਹਮ, ਸੋਹੰ ਸ਼ਬਦ ਜਪਾਵੇ ਆਤਮ ਦਿਖਾਵੇ ਸਾਚੀ ਧਰਮਸਾਲਾ। ਰੱਖ ਚਿਤ ਪਾਰਬ੍ਰਹਮ, ਸੋਹੰ ਸ਼ਬਦ ਪਾਏ ਗਲ ਮਾਲਾ। ਰੱਖ ਚਿਤ ਪਾਰਬ੍ਰਹਮ, ਗੁਰਸਿਖ ਤੇਰੀ ਪੂਰੀ ਹੋਏ ਘਾਲਾ। ਰੱਖ ਚਿਤ ਪਾਰਬ੍ਰਹਮ, ਆਤਮ ਤੋੜੇ ਸਰਬ ਜੰਜਾਲਾ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਲਜੁਗ ਅੰਤਮ ਅੰਤ ਸੋਹੰ ਸ਼ਬਦ ਦੇਵੇ ਸੁਖਾਲਾ। ਰੱਖ ਚਿਤ ਪਾਰਬ੍ਰਹਮ, ਹਰਿ ਇਕ ਰਘੁਰਾਈ। ਰੱਖ ਚਿਤ ਪਾਰਬ੍ਰਹਮ, ਜਿਸ ਜੀਵ ਜੋਤ ਜਗਾਈ। ਰੱਖ ਚਿਤ ਪਾਰਬ੍ਰਹਮ, ਜਿਸ ਜੀਵ ਨਿਰਮਲ ਦੇਹ ਕਰਾਈ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਸ ਹੱਥ ਤੇਰੀ ਵਡਿਆਈ। ਰੱਖ ਚਿਤ ਪਾਰਬ੍ਰਹਮ, ਵਡ ਗੁਣ ਗੁਣਾਵਾਨ। ਰੱਖ ਚਿਤ ਪਾਰਬ੍ਰਹਮ, ਪੂਰਨ ਜੋਤ ਇਕ ਭਗਵਾਨ। ਰੱਖ ਚਿਤ ਪਾਰਬ੍ਰਹਮ, ਜਿਸ ਉਪਾਏ ਤੀਨ ਲੋਕ ਸਚ ਅਸਥਾਨ। ਰੱਖ ਚਿਤ ਪਾਰਬ੍ਰਹਮ, ਜਿਸ ਉਪਾਏ ਲੱਖ ਚੁਰਾਸੀ ਜਿਸ ਦਾ ਦੀਆ ਜੀਵ ਜੰਤ ਸਭ ਖਾਣ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਜੀਆਂ ਦਾ ਜਾਣੀ ਜਾਣ। ਰੱਖ ਚਿਤ ਪਾਰਬ੍ਰਹਮ, ਪੂਰਨ ਭਗਵੰਤਾ। ਰੱਖ ਚਿਤ ਪਾਰਬ੍ਰਹਮ, ਪ੍ਰਭ ਮਾਣ ਦਵਾਏ ਗੁਰਸਿਖ ਵਿਚ ਸਾਧਨ ਸੰਤਾਂ। ਰੱਖ ਚਿਤ ਪਾਰਬ੍ਰਹਮ, ਦੇਵੇ ਦਰਸ ਆਦਨ ਅੰਤਾ। ਰੱਖ ਚਿਤ ਪਾਰਬ੍ਰਹਮ, ਮੇਲ ਮਿਲਾਏ ਹਰਿ ਸਾਚੇ ਕੰਤਾ। ਰੱਖ ਚਿਤ ਪਾਰਬ੍ਰਹਮ, ਸੋਹੰ ਸ਼ਬਦ ਵਿਚ ਮਾਤ ਵਰਤੰਤਾ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਬਣਾਈ ਤੇਰੀ ਬਣਤਾ। ਰੱਖ ਚਿਤ ਪਾਰਬ੍ਰਹਮ, ਜੀਵ ਅਧਾਰੀ। ਰੱਖ ਚਿਤ ਪਾਰਬ੍ਰਹਮ, ਭੁੱਲੇ ਜੀਵ ਸਰਬ ਸੰਸਾਰੀ। ਰੱਖ ਚਿਤ ਪਾਰਬ੍ਰਹਮ, ਭਵ ਸਾਗਰ ਅੰਤ ਦੇਵੇ ਤਾਰੀ। ਰੱਖ ਚਿਤ ਪਾਰਬ੍ਰਹਮ, ਸੋਹੰ ਦੇਵੇ ਸ਼ਬਦ ਖੁਮਾਰੀ। ਰੱਖ ਚਿਤ ਪਾਰਬ੍ਰਹਮ, ਆਪ ਬਹਾਏ ਸਚ ਦਰਬਾਰੀ। ਰੱਖ ਚਿਤ ਪਾਰਬ੍ਰਹਮ, ਸ਼ਬਦ ਸਰੂਪੀ ਕਿਲਾ ਕੋਟ ਰਿਹਾ ਉਸਾਰੀ। ਰੱਖ ਚਿਤ ਪਾਰਬ੍ਰਹਮ, ਸਭ ਦੇ ਅੰਦਰ ਤੇਰੀ ਸਚ ਅਟਾਰੀ। ਰੱਖ ਚਿਤ ਪਾਰਬ੍ਰਹਮ, ਗੁਰਸਿਖ ਆਪਣੀ ਹੱਥੀਂ ਤੇਰੀ ਪੈਜ ਸਵਾਰੀ। ਰੱਖ ਚਿਤ ਪਾਰਬ੍ਰਹਮ, ਵੇਲੇ ਅੰਤ ਉਠਾਏ, ਲੈ ਜਾਏ ਚਰਨ ਦਵਾਰੀ। ਰੱਖ ਚਿਤ ਪਾਰਬ੍ਰਹਮ, ਗੁਰਸਿਖ ਹਰਿ ਆਪ ਉਠਾਏ ਗੋਦ ਜਿਉਂ ਮਾਤ ਬਾਲਕ ਪਿਆਰੀ। ਰੱਖ ਚਿਤ ਪਾਰਬ੍ਰਹਮ, ਆਪ ਜਗਾਏ ਆਪ ਉਠਾਏ ਆਪ ਹਸਾਏ ਜੋਤ ਜਗਾਏ ਅਚਰਜ ਖੇਲ ਨਿਆਰੀ। ਰੱਖ ਚਿਤ ਪਾਰਬ੍ਰਹਮ, ਛੁੱਟੇ ਰੋਗ ਜਗੇ ਜੋਤ ਅਗੰਮ ਅਪਾਰੀ। ਰੱਖ ਚਿਤ ਪਾਰਬ੍ਰਹਮ, ਆਪ ਬਹਾਈ ਸਚਖੰਡ ਸਚ ਧਾਮ ਸਚ ਨਾਮ ਸਚ ਕਾਮ ਸਚ ਰਾਮ ਸਚ ਸ਼ਾਮ ਏਕਾ ਜੋਤ ਜਗੇ ਨਿਹਕਲੰਕ ਅਵਤਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਜੋਤ ਧਰ, ਗੁਰਸਿਖਾਂ ਬਹਾਏ ਸਾਚੇ ਖੰਡ ਸਾਚੇ ਘਰ ਸੱਚੀ ਅਟਾਰੀ। ਰੱਖ ਚਿਤ ਪਾਰਬ੍ਰਹਮ, ਹਰਿ ਲਾਜ ਰਖਾਏ। ਰੱਖ ਚਿਤ ਪਾਰਬ੍ਰਹਮ, ਹਰਿ ਘਰ ਦਿਖਾਏ। ਰੱਖ ਚਿਤ ਪਾਰਬ੍ਰਹਮ, ਹਰਿ ਘਰ ਘਰ ਹਰ ਲੈ ਜਾਏ। ਰੱਖ ਚਿਤ ਪਾਰਬ੍ਰਹਮ, ਦਰ ਦਰ ਹਰਿ ਹਰਿ ਦਰ ਬਹਾਏ। ਰੱਖ ਚਿਤ ਪਾਰਬ੍ਰਹਮ, ਕਲਜੁਗ ਤਰ ਪਾਵੇ ਹਰਿ, ਨਾ ਆਵੇ ਡਰ, ਏਕਾ ਮਿਲਿਆ ਅਵਤਾਰ ਨਰ, ਸ਼ਬਦ ਉਡਾਰੀ ਗੁਰਸਿਖ ਉਠਾਵੇ। ਰੱਖ ਚਿਤ ਪਾਰਬ੍ਰਹਮ, ਭਰਮ ਨਿਵਾਰੀ, ਗੁਰਸਿਖ ਤਾਰੀ ਸਚ ਦਰਬਾਰੀ ਸਚ ਧਾਮ ਬਹਾਏ। ਰੱਖ ਚਿਤ ਪਾਰਬ੍ਰਹਮ, ਏਕਾ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਗੋਤ ਗੁਰਸਿਖ ਅੰਤ ਜੋਤੀ ਜੋਤ ਮਿਲ ਜਾਵੇ। ਰੱਖ ਚਿਤ ਪਾਰਬ੍ਰਹਮ, ਸਦਾ ਅਭੇਦਾ। ਰੱਖ ਚਿਤ ਪਾਰਬ੍ਰਹਮ, ਪ੍ਰਭ ਅਬਿਨਾਸ਼ੀ ਸਦ ਅਛਲ ਅਛੇਦਾ। ਰੱਖ ਚਿਤ ਪਾਰਬ੍ਰਹਮ, ਭੇਵ ਨਾ ਪਾਇਆ ਹਰਿ ਚਾਰ ਵੇਦਾ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਦਿਸੇ ਵਿਚ ਕਤੇਬਾ। ਰੱਖ ਚਿਤ ਪਾਰਬ੍ਰਹਮ, ਜਿਸ ਜੋਤ ਜਗਾਈ। ਰੱਖ ਚਿਤ ਪਾਰਬ੍ਰਹਮ, ਜਿਸ ਸ੍ਰਿਸ਼ਟ ਉਪਾਈ। ਰੱਖ ਚਿਤ ਪਾਰਬ੍ਰਹਮ, ਤੀਨਾਂ ਲੋਆਂ ਕਰੇ ਰੁਸ਼ਨਾਈ। ਰੱਖ ਚਿਤ ਪਾਰਬ੍ਰਹਮ, ਖੰਡਾਂ ਵਰਭੰਡਾਂ ਬ੍ਰਹਿਮੰਡਾਂ ਇਕ ਰੰਗ ਸਮਾਈ। ਰੱਖ ਚਿਤ ਪਾਰਬ੍ਰਹਮ, ਅਕਾਸ਼ ਪਤਾਲ ਮਾਤ ਸਰਬ ਥਾਈਂ ਹੋਏ ਸਹਾਈ। ਰੱਖ ਚਿਤ ਪਾਰਬ੍ਰਹਮ, ਜਲ ਥਲ ਥਲ ਜਲ ਜੋ ਰਿਹਾ ਸਮਾਈ। ਰੱਖ ਚਿਤ ਪਾਰਬ੍ਰਹਮ, ਘੜੀ ਘੜੀ ਪਲ ਪਲ ਰਿਹਾ ਲੇਖ ਲਿਖਾਈ। ਰੱਖ ਚਿਤ ਪਾਰਬ੍ਰਹਮ, ਜੁਗੋ ਜੁਗ ਜੋਤ ਸਰੂਪ ਹਰਿ ਰਿਹਾ ਭੇਖ ਵਟਾਈ। ਰੱਖ ਚਿਤ ਪਾਰਬ੍ਰਹਮ, ਦੇਖ ਦੇਖ ਵੇਖ ਵੇਖ ਭੇਖ ਭੁਲ ਨਾ ਜਾਈ। ਰੱਖ ਚਿਤ ਪਾਰਬ੍ਰਹਮ, ਪ੍ਰਭ ਸਾਚਾ ਸਿੱਖ ਸਾਚੇ ਸਦ ਦੇ ਵਡਿਆਈ। ਰੱਖ ਚਿਤ ਪਾਰਬ੍ਰਹਮ, ਜੀਵ ਭਾਂਡਾ ਕਾਚਾ ਕਲਜੁਗ ਭੱਜ ਨਾ ਜਾਈ। ਰੱਖ ਚਿਤ ਪਾਰਬ੍ਰਹਮ, ਜਿਸ ਸਾਜਨ ਸਾਜਾ, ਵਡ ਰਾਜਨ ਰਾਜਾ, ਵਡ ਕਾਜਨ ਕਾਜਾ, ਜੋਤ ਪਰਗਟਾਈ ਵਿਚ ਦੇਸ ਮਾਝਾ, ਅਨਹਦ ਧੁਨ ਦੇ ਉਪਜਾਈ। ਰੱਖ ਚਿਤ ਪਾਰਬ੍ਰਹਮ, ਸੋਹੰ ਸ਼ਬਦ ਵਜਾਵੇ ਵਾਜਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੇਵੇ ਸੋ ਜਨ ਪ੍ਰਭ ਦਰ ਤੇ ਪਾਈ। ਰੱਖ ਚਿਤ ਪਾਰਬ੍ਰਹਮ, ਸਚ ਸੱਜਣ ਸੁਹੇਲਾ। ਰੱਖ ਚਿਤ ਪਾਰਬ੍ਰਹਮ, ਜਿਸ ਵਿਛੜਿਆਂ ਕਰਾਇਆ ਕਲਜੁਗ ਮੇਲਾ। ਰੱਖ ਚਿਤ ਪਾਰਬ੍ਰਹਮ, ਅਚਰਜ ਖੇਲ ਪਾਰਬ੍ਰਹਮ ਕਲ ਖੇਲਾ। ਰੱਖ ਚਿਤ ਪਾਰਬ੍ਰਹਮ, ਬੇਮੁਖਾਂ ਬੇੜਾ ਸ਼ੌਹ ਦਰਿਆਏ ਠੇਲਾ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸੱਜਣ ਸੁਹੇਲਾ। ਰੱਖ ਚਿਤ ਪਾਰਬ੍ਰਹਮ, ਗੁਰਸਿਖ ਸਾਚੀ ਮਤਿ। ਰੱਖ ਚਿਤ ਪਾਰਬ੍ਰਹਮ, ਗੁਰਸਿਖ ਕਦੇ ਨਾ ਟੁੱਟੇ ਆਤਮ ਯਤ। ਰੱਖ ਚਿਤ ਪਾਰਬ੍ਰਹਮ, ਸੋਹੰ ਲੈ ਸਾਚੇ ਹੱਟ। ਰੱਖ ਚਿਤ ਪਾਰਬ੍ਰਹਮ, ਪਰਗਟ ਜੋਤ ਕਲਜੁਗ ਦੇਵੇ ਸਾਚੀ ਮਤਿ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬੰਧਾਵੇ ਧੀਰਜ ਸਤਿ। ਰੱਖ ਚਿਤ ਪਾਰਬ੍ਰਹਮ, ਸਦਾ ਅਤੀਤਾ। ਰੱਖ ਚਿਤ ਪਾਰਬ੍ਰਹਮ, ਹਰਿ ਮਿਲਿਆ ਸਾਚਾ ਮੀਤਾ। ਰੱਖ ਚਿਤ ਪਾਰਬ੍ਰਹਮ, ਹਰਿ ਦੇਵੇ ਦਰਸ਼ਨ ਬਖ਼ਸ਼ੇ ਚਰਨ ਪ੍ਰੀਤਾ। ਰੱਖ ਚਿਤ ਪਾਰਬ੍ਰਹਮ, ਬੇਮੁਖਾਂ ਪਰਖੇ ਨੀਤਾ। ਰੱਖ ਚਿਤ ਪਾਰਬ੍ਰਹਮ, ਜਿਸ ਚਰਨ ਲਾਗ ਧੋਤ ਦਾਗ਼, ਪਾਪੀ ਹੋਣ ਪਤਤ ਪੁਨੀਤਾ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਾਨਸ ਜਨਮ ਗੁਰਸਿਖ ਜਗ ਜੀਤਾ। ਰੱਖ ਚਿਤ ਪਾਰਬ੍ਰਹਮ, ਸਚ ਉਪਦੇਸ਼। ਰੱਖ ਚਿਤ ਪਾਰਬ੍ਰਹਮ, ਪ੍ਰਭ ਜੁਗੋ ਜੁਗ ਕਰਦਾ ਆਇਆ ਵੇਸ। ਰੱਖ ਚਿਤ ਪਾਰਬ੍ਰਹਮ, ਬ੍ਰਹਮਾ ਵਿਸ਼ਨ ਮਹੇਸ਼ ਸਦ ਕਰਨ ਆਦੇਸ। ਰੱਖ ਚਿਤ ਪਾਰਬ੍ਰਹਮ, ਵਿਚ ਮਾਤ ਕਲਜੁਗ ਵਿਚ ਸਿੱਖ ਪਰਵੇਸ਼। ਰੱਖ ਚਿਤ ਪਾਰਬ੍ਰਹਮ, ਵਡ ਦਾਤਾ ਵਡ ਮਰਗੇਸ਼। ਰੱਖ ਚਿਤ ਪਾਰਬ੍ਰਹਮ, ਜਿਸ ਵਖਾਇਆ ਸਾਚਾ ਵੇਸ। ਰੱਖ ਚਿਤ ਪਾਰਬ੍ਰਹਮ, ਜਿਸ ਦਰਸ ਦਿਖਾਇਆ, ਭਰਮ ਚੁਕਾਇਆ, ਮੇਲ ਮਿਲਾਇਆ, ਜੋਤੀ ਸਾਚਾ ਦੀਪ ਜਗਾਇਆ, ਗੁਰ ਚਰਨ ਸੇਵ ਕਰ ਕੇਸ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਗੁਰਸਿਖਾਂ ਸੁਣਾਏ ਸਾਚਾ ਸੰਦੇਸ਼। ਰੱਖ ਚਿਤ ਪਾਰਬ੍ਰਹਮ, ਕਲਜੁਗ ਜੀਵ। ਰੱਖ ਚਿਤ ਪਾਰਬ੍ਰਹਮ, ਅੰਮ੍ਰਿਤ ਨਾਮ ਗੁਰ ਦਰ ਪੀਵ। ਰੱਖ ਚਿਤ ਪਾਰਬ੍ਰਹਮ, ਆਤਮ ਸੱਚੀ ਜਗਾਓ ਦੀਵ। ਰੱਖ ਚਿਤ ਪਾਰਬ੍ਰਹਮ, ਆਪਣੀ ਆਪ ਰਖਾਓ ਨੀਵ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਚਰਨ ਲਾਗ ਉਪਜੇ ਰਾਗ ਪੂਰੇ ਭਾਗ, ਗੁਰਸਿਖ ਸਦਾ ਜਗ ਜੀਵ। ਰੱਖ ਚਿਤ ਪਾਰਬ੍ਰਹਮ, ਪ੍ਰਭ ਸਾਚੀ ਜੋਤੀ। ਰੱਖ ਚਿਤ ਪਾਰਬ੍ਰਹਮ, ਗੁਰਸਿਖ ਬਣ ਜਾਏ ਸਾਚਾ ਮੋਤੀ। ਰੱਖ ਚਿਤ ਪਾਰਬ੍ਰਹਮ, ਦੁਰਮਤ ਮੈਲ ਜਾਏ ਧੋਤੀ। ਰੱਖ ਚਿਤ ਪਾਰਬ੍ਰਹਮ, ਆਤਮ ਜਗਾਏ ਪ੍ਰਭ ਸਾਚਾ ਸੋਤੀ। ਰੱਖ ਚਿਤ ਪਾਰਬ੍ਰਹਮ, ਏਕਾ ਏਕ ਏਕ ਅਨੇਕ ਕਰੇ ਬੁੱਧ ਬਿਬੇਕ, ਇਕ ਮਿਲਾਏ ਏਕਾ ਜੋਤੀ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਮਿਲਾਏ ਜੋਤਨ ਜੋਤੀ। ਰੱਖ ਚਿਤ ਪਾਰਬ੍ਰਹਮ, ਗੁਰ ਦਇਆ ਧਾਰੇ। ਰੱਖ ਚਿਤ ਪਾਰਬ੍ਰਹਮ, ਆਪ ਬਹਾਵੇ ਚਰਨ ਦਵਾਰੇ। ਰੱਖ ਚਿਤ ਪਾਰਬ੍ਰਹਮ, ਪਾਵੇ ਦਰਸ ਅਗੰਮ ਅਪਾਰੇ। ਰੱਖ ਚਿਤ ਪਾਰਬ੍ਰਹਮ, ਪੂਰਨ ਕਰਮ ਵਿਚ ਸੰਸਾਰੇ। ਰੱਖ ਚਿਤ ਪਾਰਬ੍ਰਹਮ, ਸਚ ਧਾਮ ਕਲ ਸਾਚੀ ਕਾਰੇ। ਰੱਖ ਚਿਤ ਪਾਰਬ੍ਰਹਮ, ਅਨਹਦ ਸ਼ਬਦ ਉਪਜੇ ਸਾਚੀ ਧੁਨਕਾਰੇ। ਰੱਖ ਚਿਤ ਪਾਰਬ੍ਰਹਮ, ਖੁਲ੍ਹੇ ਸੁੰਨ ਕਾਇਆ ਮਹਿਲ ਮੁਨਾਰੇ। ਰੱਖ ਚਿਤ ਪਾਰਬ੍ਰਹਮ, ਨਿਰਮਲ ਜੋਤ ਹੋਏ ਉਜਿਆਰੇ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਰਬ ਜੀਆਂ ਅਧਾਰੇ। ਰੱਖ ਚਿਤ ਪਾਰਬ੍ਰਹਮ ਏਕਾ ਓਟ। ਰੱਖ ਚਿਤ ਪਾਰਬ੍ਰਹਮ, ਹਉਮੇ ਵਿਚੋਂ ਕੱਢੇ ਖੋਟ। ਰੱਖ ਚਿਤ ਪਾਰਬ੍ਰਹਮ, ਸੋਹੰ ਸ਼ਬਦ ਲਗਾਵੇ ਸਾਚੀ ਚੋਟ। ਰੱਖ ਚਿਤ ਪਾਰਬ੍ਰਹਮ, ਕਦੇ ਨਾ ਆਵੇ ਕਲਜੁਗ ਤੋਟ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਉਤਾਰੇ ਗੁਰਸਿਖ ਤੇਰੇ ਪਾਪਨ ਕੋਟ। ਕੋਟ ਪਾਪ ਉਤਾਰ ਗੁਰਸਿਖ ਤਾਰਿਆ। ਕਿਰਪਾ ਕਰ ਹਰਿ ਆਪ, ਬਹਾਵੇ ਸਚ ਦਵਾਰਿਆ। ਸੋਹੰ ਦੇਵੇ ਸਾਚਾ ਜਾਪ, ਮਾਤ ਸਾਚਾ ਰਾਹ ਚਲਾ ਰਿਹਾ। ਜੋਤੀ ਪਰਗਟਾਈ ਨਰ ਹਰਿ ਹਰਿ ਨਰ ਆਪ, ਸ੍ਰਿਸ਼ਟ ਸਬਾਈ ਲੇਖ ਲਿਖਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖਾ ਸਰਬ ਮਿਟਾ ਰਿਹਾ। ਰੱਖ ਚਿਤ ਪਾਰਬ੍ਰਹਮ, ਕਿਉਂ ਆਪਣਾ ਮੂਲ ਗਵਾ ਰਿਹਾ। ਰੱਖ ਚਿਤ ਪਾਰਬ੍ਰਹਮ, ਕਿਉਂ ਭੁਲ ਵਕ਼ਤ ਖੁਹਾ ਰਿਹਾ। ਰੱਖ ਚਿਤ ਪਾਰਬ੍ਰਹਮ ਬੇਮੁਖ ਹੋ ਕਿਉਂ ਮੁਖ ਭੁਵਾ ਰਿਹਾ। ਰੱਖ ਚਿਤ ਪਾਰਬ੍ਰਹਮ, ਗੁਰਸਿਖ ਰਸਨਾ ਜਪ ਅਮਰਾਪਦ ਹਰਿ ਦਵਾ ਰਿਹਾ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਰਬ ਥਾਈਂ ਮਾਣ ਦੁਵਾ ਰਿਹਾ। ਰੱਖ ਚਿਤ ਪਾਰਬ੍ਰਹਮ, ਸਭ ਥਾਨ ਥਨੰਤਰ। ਰੱਖ ਚਿਤ ਪਾਰਬ੍ਰਹਮ, ਸਦ ਵਸੇ ਪਤਾਲ ਗਗਨੰਤਰ। ਰੱਖ ਚਿਤ ਪਾਰਬ੍ਰਹਮ, ਆਵੇ ਜਾਵੇ ਕਿਸੇ ਤਰਾਵੇ ਕਿਸੇ ਡੁਬਾਏ ਜੁਗਾਂ ਜੁਗੰਤਰ। ਰੱਖ ਚਿਤ ਪਾਰਬ੍ਰਹਮ, ਬੇਮੁਖਾਂ ਭੁਲਾਵੇ, ਗੁਰਸਿਖਾਂ ਤਰਾਵੇ, ਸਾਚੇ ਮਾਰਗ ਲਾਵੇ, ਸਾਚਾ ਨਾਮ ਜਪਾਵੇ ਸੋਹੰ ਸਾਚਾ ਮੰਤਰ। ਰੱਖ ਚਿਤ ਪਾਰਬ੍ਰਹਮ, ਜਿਸ ਬਣਾਈ ਤੇਰੀ ਬਣਤਰ। ਰੱਖ ਚਿਤ ਪਾਰਬ੍ਰਹਮ, ਸਾਚਾ ਰਸ ਭੋਗ। ਰੱਖ ਚਿਤ ਪਾਰਬ੍ਰਹਮ, ਕਦੇ ਨਾ ਹੋਏ ਵਿਜੋਗ। ਰੱਖ ਚਿਤ ਪਾਰਬ੍ਰਹਮ, ਪ੍ਰਭ ਦੇਵੇ ਦਰਸ ਅਮੋਘ। ਰੱਖ ਚਿਤ ਪਾਰਬ੍ਰਹਮ, ਸੋਹੰ ਸ਼ਬਦ ਦੇਵੇ ਸਾਚਾ ਜੋਗ। ਰੱਖ ਚਿਤ ਪਾਰਬ੍ਰਹਮ, ੍ਰਪ੍ਰਭ ਸੋਹੰ ਸ਼ਬਦ ਦੇਵੇ ਸਾਚਾ ਚੋਗ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਚੁਗਾਏ ਸੋਹੰ ਚੋਗ। ਰੱਖ ਚਿਤ ਪਾਰਬ੍ਰਹਮ, ਰੱਖੇ ਲਾਜ। ਰੱਖ ਚਿਤ ਪਾਰਬ੍ਰਹਮ, ਸੋਹੰ ਦੇਵੇ ਸਿਰ ਤਾਜਾਂ ਤਾਜ। ਰੱਖ ਚਿਤ ਪਾਰਬ੍ਰਹਮ, ਲੋਕ ਪਰਲੋਕ ਸਵਾਰੇ ਕਾਜ। ਰੱਖ ਚਿਤ ਪਾਰਬ੍ਰਹਮ, ਛੱਡ ਦੁਨੀਆਂ ਝੂਠਾ ਰਾਜ। ਰੱਖ ਚਿਤ ਪਾਰਬ੍ਰਹਮ, ਨਾ ਸੋਚ ਕਲ ਕਿ ਆਜ। ਰੱਖ ਚਿਤ ਪਾਰਬ੍ਰਹਮ, ਵੇਲਾ ਅੰਤ ਨਾ ਕੋਈ ਜਾਣੇ, ਕਿਸ ਵੇਲੇ ਹੋਏ ਭਾਜ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਰਿਹਾ ਸਾਜਨ ਸਾਜ। ਰੱਖ ਚਿਤ ਪਾਰਬ੍ਰਹਮ, ਪੂਰਨ ਪਰਮੋਦ। ਰੱਖ ਚਿਤ ਪਾਰਬ੍ਰਹਮ, ਸ਼ਬਦ ਲਿਖਾਵੇ ਅਗਾਧ ਬੋਧ। ਰੱਖ ਚਿਤ ਪਾਰਬ੍ਰਹਮ, ਕਲਜੁਗ ਪਰਗਟੇ ਵਡ ਜੋਧਨ ਜੋਧ। ਰੱਖ ਚਿਤ ਪਾਰਬ੍ਰਹਮ, ਗੁਰ ਚਰਨ ਲਾਗ ਆਤਮ ਸੋਧ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਉਠਾਏ ਆਪਣੀ ਗੋਦ। ਰੱਖ ਚਿਤ ਪਾਰਬ੍ਰਹਮ, ਸਾਚਾ ਗੁਸਾਈਂ। ਰੱਖ ਚਿਤ ਪਾਰਬ੍ਰਹਮ, ਸਦ ਰਸਨ ਧਿਆਈ। ਰੱਖ ਚਿਤ ਪਾਰਬ੍ਰਹਮ, ਜੀਵ ਭੁਲ ਨਾ ਜਾਈ। ਰੱਖ ਚਿਤ ਪਾਰਬ੍ਰਹਮ, ਸਦ ਰੱਖੇ ਸਰਨਾਈ। ਰੱਖ ਚਿਤ ਪਾਰਬ੍ਰਹਮ, ਤੋਟ ਕਦੇ ਨਾ ਆਈ। ਰੱਖ ਚਿਤ ਪਾਰਬ੍ਰਹਮ, ਦੁਖ ਰਹੇ ਨਾ ਰਾਈ। ਰੱਖ ਚਿਤ ਪਾਰਬ੍ਰਹਮ, ਹਰਿ ਸੁਖ ਦੇ ਉਪਜਾਈ। ਰੱਖ ਚਿਤ ਪਾਰਬ੍ਰਹਮ, ਆਤਮ ਤ੍ਰਿਸਨਾ ਭੁੱਖ ਦੇ ਮਿਟਾਈ। ਰੱਖ ਚਿਤ ਪਾਰਬ੍ਰਹਮ, ਮਾਤ ਕੁੱਖ ਸੁਫਲ ਕਰਾਈ। ਰੱਖ ਚਿਤ ਪਾਰਬ੍ਰਹਮ, ਉਜਲ ਮੁਖ ਜਗਤ ਰਹਿ ਜਾਈ। ਰੱਖ ਚਿਤ ਪਾਰਬ੍ਰਹਮ, ਮਿਲੇ ਵਡਿਆਈ ਸਭਨੀਂ ਥਾਈਂ। ਰੱਖ ਚਿਤ ਪਾਰਬ੍ਰਹਮ, ਸਾਧ ਸੰਗਤ ਰੱਖ ਭੈਣਾ ਮਾਈ। ਰੱਖ ਚਿਤ ਪਾਰਬ੍ਰਹਮ, ਸਾਧ ਸੰਗਤ ਜਾਣ ਭੈਣਾ ਭਾਈ। ਰੱਖ ਚਿਤ ਪਾਰਬ੍ਰਹਮ, ਕਲਜੁਗ ਮੇਲ ਮਿਲਾਇਆ ਜੁਗਾਂ ਜੁਗ ਭੈਣਾਂ ਭਾਈ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਗੁਰਸਿਖ ਪਾਰ ਲੰਘਾਏ ਫੜ ਕੇ ਦੋਵੇਂ ਬਾਈਂ। ਰੱਖ ਚਿਤ ਪਾਰਬ੍ਰਹਮ, ਚਤੁਰਭੁਜ। ਰੱਖ ਚਿਤ ਪਾਰਬ੍ਰਹਮ, ਪ੍ਰਭ ਚਰਨੀਂ ਲੁਝ। ਰੱਖ ਚਿਤ ਪਾਰਬ੍ਰਹਮ, ਕਲਜੁਗ ਅਗਨ ਵਿਚ ਨਾ ਭੁੱਜ। ਰੱਖ ਚਿਤ ਪਾਰਬ੍ਰਹਮ, ਜੀਵ ਆਤਮ ਮੈਲ ਗਵਾਏ ਗੁੱਝ। ਰੱਖ ਚਿਤ ਪਾਰਬ੍ਰਹਮ, ਸੋਹੰ ਸ਼ਬਦ ਦੇਵੇ ਸਾਚੀ ਧੁਜ। ਰੱਖ ਚਿਤ ਪਾਰਬ੍ਰਹਮ, ਆਤਮ ਭੇਵ ਖੁਲ੍ਹਾਵੇ ਗੁਝ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਦਰਸ ਦਿਖਾਏ ਤੁਝ। ਰੱਖ ਚਿਤ ਪਾਰਬ੍ਰਹਮ, ਜੋਤੀ ਨਿਰੰਕਾਰੀ। ਰੱਖ ਚਿਤ ਪਾਰਬ੍ਰਹਮ, ਸਦਾ ਭਗਤ ਉਧਾਰੀ। ਰੱਖ ਚਿਤ ਪਾਰਬ੍ਰਹਮ, ਨਿਰਵੈਰ ਨਿਰਾਹਾਰੀ। ਰੱਖ ਚਿਤ ਪਾਰਬ੍ਰਹਮ, ਜੋਤ ਸਰੂਪ ਸਦਾ ਨਿਰਾਧਾਰੀ। ਰੱਖ ਚਿਤ ਪਾਰਬ੍ਰਹਮ, ਮਾਤਲੋਕ ਕਲੰਕਨਿਹ ਅਵਤਾਰੀ। ਰੱਖ ਚਿਤ ਪਾਰਬ੍ਰਹਮ, ਜੋਤ ਸਰੂਪ ਖੇਲ ਅਪਰ ਅਪਾਰੀ। ਰੱਖ ਚਿਤ ਪਾਰਬ੍ਰਹਮ, ਸਾਧ ਸੰਗਤ ਨਾ ਦਿਸੇ ਰੰਗ ਰੂਪ, ਆਪ ਭੁਲਾਇਆ ਸਰਬ ਸੰਸਾਰੀ। ਰੱਖ ਚਿਤ ਪਾਰਬ੍ਰਹਮ, ਤੀਨ ਲੋਕ ਵਡ ਸਿਕਦਾਰੀ। ਰੱਖ ਚਿਤ ਪਾਰਬ੍ਰਹਮ, ਸ੍ਰਿਸ਼ਟ ਸਬਾਈ ਜਿਸ ਪਸਾਰੀ। ਰੱਖ ਚਿਤ ਪਾਰਬ੍ਰਹਮ, ਕਲਜੁਗ ਮਾਇਆ ਪਾਏ ਅਪਰ ਅਪਾਰੀ। ਰੱਖ ਚਿਤ ਪਾਰਬ੍ਰਹਮ, ਗੁਰਸਿਖਾਂ ਬਾਂਹੋਂ ਪਕੜ ਜਾਏ ਤਾਰੀ। ਰੱਖ ਚਿਤ ਪਾਰਬ੍ਰਹਮ, ਸਾਚਾ ਸਾਹਿਬ ਸਦ ਚਰਨ ਨਿਮਸਕਾਰੀ। ਰੱਖ ਚਿਤ ਪਾਰਬ੍ਰਹਮ, ਸਦ ਬੇਐਬ ਪਰਵਰਦਿਗਾਰੀ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੱਖੇ ਲਾਜ ਆਪ ਮੁਰਾਰੀ। ਰੱਖ ਚਿਤ ਪਾਰਬ੍ਰਹਮ, ਜੀਵ ਜੋਤ ਨਿਰੰਜਣਾ। ਰੱਖ ਚਿਤ ਪਾਰਬ੍ਰਹਮ, ਸਦ ਦੁਖ ਭੈ ਭੰਜਨਾ। ਰੱਖ ਚਿਤ ਪਾਰਬ੍ਰਹਮ, ਗੁਰਸਿਖਾਂ ਦੇਵੇ ਸੋਹੰ ਸ਼ਬਦ ਨੇਤਰ ਅੰਜਨਾ। ਰੱਖ ਚਿਤ ਪਾਰਬ੍ਰਹਮ, ਪ੍ਰਭ ਸਾਚਾ ਸਾਕ ਸੈਣ ਸੱਜਣਾ। ਰੱਖ ਚਿਤ ਪਾਰਬ੍ਰਹਮ, ਕਾਇਆ ਭਾਂਡਾ ਅੰਤਕਾਲ ਭੱਜਣਾ। ਰੱਖ ਚਿਤ ਪਾਰਬ੍ਰਹਮ, ਝੂਠਾ ਘਰ ਝੂਠੀ ਦਰ ਅੰਤ ਜਿੰਦਾ ਵੱਜਨਾ। ਰੱਖ ਚਿਤ ਪਾਰਬ੍ਰਹਮ, ਗੁਰਸਿਖ ਤੇਰਾ ਅੰਤ ਬੇੜਾ ਬੰਨ੍ਹਣਾ। ਰੱਖ ਚਿਤ ਪਾਰਬ੍ਰਹਮ, ਵੇਲੇ ਅੰਤ ਭਾਈ ਭੈਣ ਮਾਤ ਪਿਤ ਕੋਈ ਨਾ ਚਲੇ ਸਾਕ ਸੈਣ ਸੱਜਣਾ। ਰੱਖ ਚਿਤ ਪਾਰਬ੍ਰਹਮ, ਕਰ ਦਰਸ ਅੰਤਮ ਅੰਤ ਗੁਰਸਿਖ ਤੇਰੀ ਆਤਮ ਰੱਜਣਾ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਦਰ ਸਾਚੇ ਘਰ ਜਾਏ ਵੜ, ਫੇਰ ਮਾਤਲੋਕ ਨਹੀਂ ਲੱਜਣਾ। ਰੱਖ ਚਿਤ ਪਾਰਬ੍ਰਹਮ, ਗੁਰਸਿਖ ਅਮੋਲ। ਰੱਖ ਚਿਤ ਪਾਰਬ੍ਰਹਮ, ਗੁਰਸਿਖ ਉਤਰੇ ਪੂਰੇ ਤੋਲ। ਰੱਖ ਚਿਤ ਪਾਰਬ੍ਰਹਮ, ਪ੍ਰਭ ਅਬਿਨਾਸ਼ੀ ਸਦ ਵਸੇ ਤੇਰੇ ਕੋਲ। ਰੱਖ ਚਿਤ ਪਾਰਬ੍ਰਹਮ, ਆਤਮ ਜਿੰਦਾ ਖੋਲ੍ਹ। ਰੱਖ ਚਿਤ ਪਾਰਬ੍ਰਹਮ, ਅਨਹਦ ਸ਼ਬਦ ਵਜਾਏ ਢੋਲ। ਰੱਖ ਚਿਤ ਪਾਰਬ੍ਰਹਮ, ਸੋਹੰ ਸ਼ਬਦ ਸੁਣਾਵੇ ਸਾਚਾ ਬੋਲ। ਰੱਖ ਚਿਤ ਪਾਰਬ੍ਰਹਮ, ਤਨ ਮਨ ਧਨ ਗੁਰ ਚਰਨ ਘੋਲ। ਰੱਖ ਚਿਤ ਪਾਰਬ੍ਰਹਮ, ਕਰ ਦਰਸ ਆਤਮ ਤ੍ਰੈਕੁਟੀ ਹਿਰਦਾ ਖੋਲ੍ਹ। ਰੱਖ ਚਿਤ ਪਾਰਬ੍ਰਹਮ, ਸਤਿਜੁਗ ਸਾਚੀ ਪੌਹ ਫੁੱਟੀ, ਪ੍ਰਭ ਅਬਿਨਾਸ਼ੀ ਰਿਹਾ ਮੁਖੋ ਬੋਲ। ਰੱਖ ਚਿਤ ਪਾਰਬ੍ਰਹਮ, ਗੁਰਮੁਖ ਸਾਚਾ ਸਾਚਾ ਨਾਮ ਜਾਇਣ ਲੁੱਟੀ, ਪ੍ਰਭ ਅਬਿਨਾਸ਼ੀ ਦੇਵੇ ਹਿਰਦਾ ਖੋਲ੍ਹ। ਰੱਖ ਚਿਤ ਪਾਰਬ੍ਰਹਮ, ਜਮਦੂਤ ਨਾ ਆਵਣ ਕੋਲ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਾਨਸ ਜਨਮ ਸਵਾਰੇ ਅਨਮੋਲ। ਰੱਖ ਚਿਤ ਪਾਰਬ੍ਰਹਮ, ਗੁਰ ਸਾਚਾ ਦੀਨਾ। ਰੱਖ ਚਿਤ ਪਾਰਬ੍ਰਹਮ, ਅੰਮ੍ਰਿਤ ਰਸ ਸਾਚਾ ਪੀਨਾ। ਰੱਖ ਚਿਤ ਪਾਰਬ੍ਰਹਮ, ਸਾਚਾ ਦਾਨਾ ਬੀਨਾ। ਰੱਖ ਚਿਤ ਪਾਰਬ੍ਰਹਮ, ਮਿਲੇ ਗੁਰਸਿਖ ਜਿਉਂ ਜਲ ਮੀਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਜਿਹਾ ਕੀਨਾ। ਰੱਖ ਚਿਤ ਪਾਰਬ੍ਰਹਮ, ਸਾਚਾ ਹਰੀ। ਰੱਖ ਚਿਤ ਪਾਰਬ੍ਰਹਮ, ਜਿਸ ਕਿਰਪਾ ਕਰੀ। ਰੱਖ ਚਿਤ ਪਾਰਬ੍ਰਹਮ, ਪ੍ਰਭ ਪੂਰਨ ਆਸਾ ਵਰੀ। ਰੱਖ ਚਿਤ ਪਾਰਬ੍ਰਹਮ, ਜਿਸ ਮਾਤ ਜੋਤ ਧਰੀ। ਰੱਖ ਚਿਤ ਪਾਰਬ੍ਰਹਮ, ਨਿਹਕਲੰਕ ਅਵਤਾਰ ਨਰ ਹਰੀ। ਰੱਖ ਚਿਤ ਪਾਰਬ੍ਰਹਮ, ਸ੍ਰਿਸ਼ਟ ਸਬਾਈ ਦਰ ਦਰੀ। ਰੱਖ ਚਿਤ ਪਾਰਬ੍ਰਹਮ, ਮਾਤਾ ਗੋਦ ਜਿਸ ਖਾਲੀ ਕਰੀ। ਰੱਖ ਚਿਤ ਪਾਰਬ੍ਰਹਮ, ਸ੍ਰਿਸ਼ਟ ਸਬਾਈ ਮੌਤ ਘਰ ਆਪ ਮਿਟਾਏ ਲਾਏ ਇਕ ਘੜੀ। ਰੱਖ ਚਿਤ ਪਾਰਬ੍ਰਹਮ, ਗੁਰਸਿਖ ਤਰਾਏ ਬੰਦ ਕਟਾਏ ਦਰਸ ਦਿਖਾਏ ਦਰ ਆਏ ਖੜੀ। ਰੱਖ ਚਿਤ ਪਾਰਬ੍ਰਹਮ, ਸ੍ਰਿਸ਼ਟ ਸਬਾਈ ਅੰਤਕਾਲ ਕਲਜੁਗ ਆਪ ਸਵਾਏ ਵਿਚ ਗੌਰ ਮੜ੍ਹੀ। ਰੱਖ ਚਿਤ ਪਾਰਬ੍ਰਹਮ, ਕਲਜੁਗ ਰੁੱਤ ਖਿਜਾਂ ਆਪ ਕਰਾਏ ਕਲਜੁਗ ਜੀਵ ਝੜਨ ਜਿਉਂ ਪੱਤ ਝੜੀ। ਰੱਖ ਚਿਤ ਪਾਰਬ੍ਰਹਮ, ਮਹਿਲ ਮੁਨਾਰੇ ਆਪ ਢਵਾਏ, ਸ਼ਬਦ ਸਰੂਪੀ ਖੇਲ ਵਰਤਾਏ, ਇੱਟ ਨਾਲ ਇੱਟ ਨਾ ਰਹੇ ਖੜੀ। ਰੱਖ ਚਿਤ ਪਾਰਬ੍ਰਹਮ, ਆਪਣੇ ਭਾਣੇ ਵਿਚ ਸਮਾਏ, ਘਰ ਘਰ ਜਲਾਏ, ਕਿਸੇ ਘਰ ਨਾ ਦੀਸੇ ਇਕ ਕੜੀ। ਰੱਖ ਚਿਤ ਪਾਰਬ੍ਰਹਮ, ਸਾਚਾ ਸਚ ਵਰਤਾਏ ਨਾ ਦੇਰ ਲਗਾਏ, ਸ੍ਰਿਸ਼ਟ ਸਬਾਈ ਪਰੋਏ ਇਕ ਲੜੀ। ਰੱਖ ਚਿਤ ਪਾਰਬ੍ਰਹਮ, ਏਕਾ ਹੁਕਮ ਵਰਤਾਏ, ਏਕਾ ਸ਼ਬਦ ਚਲਾਏ, ਏਕਾ ਮਾਰ ਕਰਾਏ, ਕੋਈ ਨਾ ਪੀਵੇ ਹੁੱਕਾ ਨੜੀ। ਰੱਖ ਚਿਤ ਪਾਰਬ੍ਰਹਮ, ਸਾਚੀ ਕਾਰ ਕਰਾਏ, ਮਦਿਰਾ ਮਾਸੀ ਮਾਰ ਖਪਾਏ, ਭੰਗ ਪੋਸਤ ਕਿਤੇ ਰਹੇ ਨਾ ਅੜੀ। ਰੱਖ ਚਿਤ ਪਾਰਬ੍ਰਹਮ, ਵਡ ਮਿਹਰਵਾਨ ਆਪ ਮਿਟਾਏ ਸਿਗਰਟ ਤਮਾਕੂ ਪਾਨ, ਸ਼ਬਦ ਵਾੜ ਕਰ ਖੜੀ। ਰੱਖ ਚਿਤ ਪਾਰਬ੍ਰਹਮ, ਸਾਚਾ ਜਗਤ ਧਰਮ ਮਿਲੇ ਹਰਿ ਪਾਰਬ੍ਰਹਮ, ਸੋਹੰ ਸ਼ਬਦ ਲਾਏ ਝੜੀ। ਰੱਖ ਚਿਤ ਪਾਰਬ੍ਰਹਮ, ਪੂਰਨ ਹੋਏ ਗੁਰਸਿੱਖ ਕਰਮ, ਰਾਸ ਆਇਆ ਮਾਨਸ ਜਨਮ, ਆਪ ਮਿਟਾਏ ਸਭ ਭਰਮ, ਗੁਰਸਿਖਾਂ ਪ੍ਰਭ ਦਰ ਆਏ ਖੜੀ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਧ ਸੰਗਤ ਪ੍ਰਭ ਰਸਨਾ ਜਪ, ਸਦ ਸਰਨ ਪੜੀ। ਰੱਖ ਚਿਤ ਪਾਰਬ੍ਰਹਮ, ਗੁਰਸਿਖ ਨਾ ਵੈਹਣ ਝੂਠੇ ਵਹਿਣ। ਰੱਖ ਚਿਤ ਪਾਰਬ੍ਰਹਮ, ਪ੍ਰਭ ਦਰਸ ਦਿਖਾਏ ਤੀਜੇ ਨੈਣ। ਰੱਖ ਚਿਤ ਪਾਰਬ੍ਰਹਮ, ਪ੍ਰਭ ਸੋਹੰ ਦੇਵੇ ਆਤਮ ਗਹਿਣ। ਰੱਖ ਚਿਤ ਪਾਰਬ੍ਰਹਮ, ਗੁਰਸਿਖ ਗੁਰ ਸੰਗਤ ਬਣਾਏ ਭਾਈ ਭੈਣ। ਰੱਖ ਚਿਤ ਪਾਰਬ੍ਰਹਮ, ਸਤਿਗੁਰ ਸਾਚਾ ਆਪ ਬਣੇ ਸੱਜਣ ਸਾਕ ਸੈਣ। ਰੱਖ ਚਿਤ ਪਾਰਬ੍ਰਹਮ, ਕਲਜੁਗ ਮਾਇਆ ਖਾਏ ਡਾਇਣ। ਰੱਖ ਚਿਤ ਪਾਰਬ੍ਰਹਮ, ਬੇਮੁਖ ਲੈਣ ਨਾ ਦੇਵੇ ਚੈਨ। ਰੱਖ ਚਿਤ ਪਾਰਬ੍ਰਹਮ, ਬੇਮੁਖਾਂ ਸਦਾ ਗੁਨਾਹੀ ਰਹਿਣ। ਰੱਖ ਚਿਤ ਪਾਰਬ੍ਰਹਮ, ਵਡ ਵਡਿਆਈ ਗੁਰਸਿਖ ਪ੍ਰਭ ਦਰ ਤੇ ਲੈਣ। ਰੱਖ ਚਿਤ ਪਾਰਬ੍ਰਹਮ, ਭਰਮ ਭੁਲੇਖੇ ਸਰਬ ਲਹਿਣ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਰਸ ਜੋ ਜਨ ਰਸਨਾ ਗਾਇਣ। ਰੱਖ ਚਿਤ ਪਾਰਬ੍ਰਹਮ, ਵਡ ਊਚਨ ਊਚਾ। ਰੱਖ ਚਿਤ ਪਾਰਬ੍ਰਹਮ, ਵਡ ਸੂਚਨ ਸੂਚਾ। ਰੱਖ ਚਿਤ ਪਾਰਬ੍ਰਹਮ, ਕਲਜੁਗ ਚਾਰ ਕੁੰਟ ਕਰਾਇਆ ਕੂਚਾ। ਰੱਖ ਚਿਤ ਪਾਰਬ੍ਰਹਮ, ਗੁਰਸਿਖ ਚਰਨ ਜਿਉਂ ਕੁਕੜੀ ਖੰਭਾਂ ਹੇਠ ਚੂਚਾ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਸੂਚਨ ਸੂਚਾ। ਰੱਖ ਚਿਤ ਪਾਰਬ੍ਰਹਮ, ਤ੍ਰੈਲੋਕੀ ਨਾਥ। ਰੱਖ ਚਿਤ ਪਾਰਬ੍ਰਹਮ, ਸਗਲਾ ਸਾਥ। ਰੱਖ ਚਿਤ ਪਾਰਬ੍ਰਹਮ, ਸੋਹੰ ਚੜ੍ਹਾਵੇ ਸਾਚੇ ਰਾਥ। ਰੱਖ ਚਿਤ ਪਾਰਬ੍ਰਹਮ, ਆਪੇ ਰੱਖੇ ਦੇ ਕਰ ਹਾਥ। ਰੱਖ ਚਿਤ ਪਾਰਬ੍ਰਹਮ, ਸਾਚੇ ਲੇਖ ਲਿਖਾਵੇ ਮਾਥ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰਾ ਕਦੇ ਨਾ ਟੁੱਟੇ ਸਾਥ। ਰੱਖ ਚਿਤ ਪਾਰਬ੍ਰਹਮ, ਏਕਾ ਜਗਦੀਸ। ਰੱਖ ਚਿਤ ਪਾਰਬ੍ਰਹਮ, ਛਤਰ ਝੁਲਾਵੇ ਤੇਰੇ ਸੀਸ। ਰੱਖ ਚਿਤ ਪਾਰਬ੍ਰਹਮ, ਸ੍ਰਿਸ਼ਟ ਸਬਾਈ ਜਾਏ ਪੀਸ। ਰੱਖ ਚਿਤ ਪਾਰਬ੍ਰਹਮ, ਭੇਵ ਚੁਕਾਏ ਬੀਸ ਇਕੀਸ। ਰੱਖ ਚਿਤ ਪਾਰਬ੍ਰਹਮ, ਜਿਸ ਗਾਇਣ ਰਾਗ ਛਤੀਸ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰੀ ਕੋਈ ਨਾ ਕਰੇ ਰੀਸ। ਰੱਖ ਚਿਤ ਪਾਰਬ੍ਰਹਮ, ਕੱਢੇ ਭਰਮ ਭੁਲੇਖਾ। ਰੱਖ ਚਿਤ ਪਾਰਬ੍ਰਹਮ, ਆਪ ਮਿਟਾਏ ਪਿਛਲਾ ਲੇਖਾ। ਰੱਖ ਚਿਤ ਪਾਰਬ੍ਰਹਮ, ਸੋਹੰ ਲਗਾਏ ਸਾਚੀ ਮੇਖਾ। ਰੱਖ ਚਿਤ ਪਾਰਬ੍ਰਹਮ, ਆਪ ਲਿਖਾਏ ਗੁਰਸਿਖ ਤੇਰੀ ਸਾਚੀ ਰੇਖਾ। ਰੱਖ ਚਿਤ ਪਾਰਬ੍ਰਹਮ, ਪੂਰਨ ਪਰਮੇਸ਼ਵਰ ਜੋਤ ਸਰੂਪੀ ਕੀਆ ਭੇਖਾ। ਰੱਖ ਚਿਤ ਪਾਰਬ੍ਰਹਮ, ਸ੍ਰਿਸ਼ਟ ਸਬਾਈ ਆਪ ਭੁਲਾਈ ਪਾਇਆ ਭਰਮ ਭੁਲੇਖਾ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਗੁਰਸਿਖ ਤੇਰੇ ਦਰ ਆਏ ਨੇਤਰ ਪੇਖਾ। ਰੱਖ ਚਿਤ ਪਾਰਬ੍ਰਹਮ, ਨੈਣ ਮੁਧਾਰੀ। ਰੱਖ ਚਿਤ ਪਾਰਬ੍ਰਹਮ, ਰਾਮ ਅਵਤਾਰੀ। ਰੱਖ ਚਿਤ ਪਾਰਬ੍ਰਹਮ, ਜੋਤ ਸਰੁਪ ਸ਼ਬਦ ਉਡਾਰੀ। ਰੱਖ ਚਿਤ ਪਾਰਬ੍ਰਹਮ, ਸੋਹੰ ਸ਼ਬਦ ਚਾਰ ਕੁੰਟ ਕਰਾਏ ਜੈ ਜੈ ਜੈਕਾਰੀ। ਰੱਖ ਚਿਤ ਪਾਰਬ੍ਰਹਮ, ਤੀਨ ਲੋਕ ਏਕਾ ਕਰੇ ਅਕਾਰੀ। ਰੱਖ ਚਿਤ ਪਾਰਬ੍ਰਹਮ, ਸੋਹੰ ਸ਼ਬਦ ਦੇ ਪ੍ਰਭ ਵਡ ਭੰਡਾਰੀ। ਰੱਖ ਚਿਤ ਪਾਰਬ੍ਰਹਮ, ਗੁਰਸਿਖ ਸੋਹਣ ਗੁਰ ਚਰਨ ਦਵਾਰੀ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰ ਵਡਾ ਦਰਬਾਰੀ। ਰੱਖ ਚਿਤ ਪਾਰਬ੍ਰਹਮ, ਵਡ ਦਰਬਾਰਾ। ਰੱਖ ਚਿਤ ਪਾਰਬ੍ਰਹਮ, ਵਡ ਪਸਾਰਾ। ਰੱਖ ਚਿਤ ਪਾਰਬ੍ਰਹਮ, ਵਡ ਅਕਾਰਾ। ਰੱਖ ਚਿਤ ਪਾਰਬ੍ਰਹਮ, ਕੋਇ ਨਾ ਪਾਵੇ ਸਾਰਾ। ਰੱਖ ਚਿਤ ਪਾਰਬ੍ਰਹਮ, ਆਦਿ ਅੰਤ ਏਕਾ ਏਕੰਕਾਰਾ। ਰੱਖ ਚਿਤ ਪਾਰਬ੍ਰਹਮ, ਵਿਰਲੇ ਗੁਰਮੁਖ ਸੰਤ ਦੇਵੇ ਦਰਸ ਅਪਾਰਾ। ਰੱਖ ਚਿਤ ਪਾਰਬ੍ਰਹਮ, ਸੋਹੰ ਦੇਵੇ ਰੰਗ ਕਰਤਾਰਾ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਨੇ ਦਿਖਾਇਆ ਆਪ ਆਪਣਾ ਸਚ ਦਵਾਰਾ। ਰੱਖ ਚਿਤ ਪਾਰਬ੍ਰਹਮ, ਕਰ ਦਰਸ ਉਤਰੇ ਪਾਰ। ਰੱਖ ਚਿਤ ਪਾਰਬ੍ਰਹਮ, ਮਿਟੇ ਹਰਸ ਨਾ ਹੋਏ ਖੁਆਰ। ਰੱਖ ਚਿਤ ਪਾਰਬ੍ਰਹਮ, ਕਰ ਤਰਸ ਜਾਏ ਤਾਰ। ਰੱਖ ਚਿਤ ਪਾਰਬ੍ਰਹਮ, ਅੰਮ੍ਰਿਤ ਮੇਘ ਬਰਸਾਏ ਸਾਚੀ ਧਾਰ। ਰੱਖ ਚਿਤ ਪਾਰਬ੍ਰਹਮ, ਚਰਨ ਧੂੜ ਇਸ਼ਨਾਨ ਕਰਾਏ ਰੋਗ ਸੋਗ ਦੇਵੇ ਉਤਾਰ। ਰੱਖ ਚਿਤ ਪਾਰਬ੍ਰਹਮ, ਰਸਨਾ ਭੋਗ ਰਸ ਵਿਚਾਰ। ਰੱਖ ਚਿਤ ਪਾਰਬ੍ਰਹਮ, ਸੋਹੰ ਦੇਵੇ ਜੋਗ ਕਰਮ ਵਿਚਾਰ। ਰੱਖ ਚਿਤ ਪਾਰਬ੍ਰਹਮ, ਸੋਹੰ ਸਾਚਾ ਧਰਮ ਵਿਚ ਸੰਸਾਰ। ਰੱਖ ਚਿਤ ਪਾਰਬ੍ਰਹਮ, ਮਾਨਸ ਜਨਮ ਉਤਰੇ ਪਾਰ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਚਰਨ ਕਰ ਗੁਰਸਿਖ ਨਿਮਸਕਾਰ। ਰੱਖ ਚਿਤ ਪਾਰਬ੍ਰਹਮ, ਭਾਣੇ ਜਾਏ ਨਾ ਟਲ। ਰੱਖ ਚਿਤ ਪਾਰਬ੍ਰਹਮ, ਸ੍ਰਿਸ਼ਟ ਸਬਾਈ ਜਾਏ ਹੱਲ। ਰੱਖ ਚਿਤ ਪਾਰਬ੍ਰਹਮ, ਗੁਰਮੁਖ ਵਿਰਲੇ ਰਹਿਣ ਅਟੱਲ। ਰੱਖ ਚਿਤ ਪਾਰਬ੍ਰਹਮ, ਦਰ ਘਰ ਸਾਚਾ ਗੁਰਸਿਖ ਮੱਲ। ਰੱਖ ਚਿਤ ਪਾਰਬ੍ਰਹਮ, ਦਰਗਹਿ ਸਾਚੀ ਧਾਮ ਅਟੱਲ। ਰੱਖ ਚਿਤ ਪਾਰਬ੍ਰਹਮ, ਪ੍ਰਭ ਦਰਸ ਦਿਖਾਏ ਨਾ ਲਾਏ ਘੜੀ ਪਲ। ਰੱਖ ਚਿਤ ਪਾਰਬ੍ਰਹਮ, ਸ੍ਰਿਸ਼ਟ ਸਬਾਈ ਜਾਏ ਛਲ। ਰੱਖ ਚਿਤ ਪਾਰਬ੍ਰਹਮ, ਗੁਰਸਿਖ ਪ੍ਰਭ ਆਪ ਉਠਾਏ ਜਿਉਂ ਮਾਲਨ ਫੂਲਨ ਡਲ। ਰੱਖ ਚਿਤ ਪਾਰਬ੍ਰਹਮ, ਗੁਰਮੁਖ ਆਪ ਤਰੇ ਸੰਸਾਰ, ਸਾਗਰ ਜਿਉਂ ਕਵਲ ਊਪਰ ਜਲ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਮੁਖ ਲਗਾਵੇ ਗੁਰਸਿਖਾਂ ਅੰਮ੍ਰਿਤ ਫਲ। ਰੱਖ ਚਿਤ ਪਾਰਬ੍ਰਹਮ, ਪੂਰਨ ਭਾਗ। ਰੱਖ ਚਿਤ ਪਾਰਬ੍ਰਹਮ, ਆਪ ਮਿਟਾਏ ਤ੍ਰਿਸਨਾ ਆਗ। ਰੱਖ ਚਿਤ ਪਾਰਬ੍ਰਹਮ, ਗੁਰਸਿਖ ਗੁਰ ਚਰਨੀ ਲਾਗ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਧੋਏ ਤੇਰੇ ਪਾਪਾਂ ਦਾਗ਼। ਰੱਖ ਚਿਤ ਪਾਰਬ੍ਰਹਮ, ਸਦ ਚਰਨ ਬਲ ਜਾਓ। ਰੱਖ ਚਿਤ ਪਾਰਬ੍ਰਹਮ, ਅਗੰਮ ਅਥਾਹੋ। ਰੱਖ ਚਿਤ ਪਾਰਬ੍ਰਹਮ, ਸਦ ਬੇਪਰਵਾਹੋ। ਰੱਖ ਚਿਤ ਪਾਰਬ੍ਰਹਮ, ਅਮਰਾ ਪਦ ਪਾਓ। ਰੱਖ ਚਿਤ ਪਾਰਬ੍ਰਹਮ, ਸੋਹੰ ਧੰਨ ਸਾਚਾ ਨਾਮ ਚੜ੍ਹਾਓ। ਰੱਖ ਚਿਤ ਪਾਰਬ੍ਰਹਮ, ਅਗਾਧ ਬੋਧ ਬੋਧ ਅਗਾਧ ਅਲਖ ਲਖਾਓ। ਰੱਖ ਚਿਤ ਪਾਰਬ੍ਰਹਮ, ਵਡ ਜੋਧਨ ਜੋਧ ਭੈ ਸਰਬ ਚੁਕਾਓ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਏ ਦਰਸ ਘਰ ਪਾਓ। ਰੱਖ ਚਿਤ ਪਾਰਬ੍ਰਹਮ, ਹਰਿ ਚਾੜ੍ਹੇ ਰੰਗਤ। ਰੱਖ ਚਿਤ ਪਾਰਬ੍ਰਹਮ, ਪ੍ਰਭ ਕੱਟੇ ਭੁੱਖ ਨੰਗਤ। ਰੱਖ ਚਿਤ ਪਾਰਬ੍ਰਹਮ, ਦੂਜੇ ਦਰ ਨਾ ਹੋਵੇ ਮੰਗਤ। ਰੱਖ ਚਿਤ ਪਾਰਬ੍ਰਹਮ, ਮਾਨਸ ਜਨਮ ਨਾ ਹੋਵੇ ਭੰਗਤ। ਰੱਖ ਚਿਤ ਪਾਰਬ੍ਰਹਮ, ਕਲਜੁਗ ਅੰਤਮ ਪਾਰ ਲੰਘਤ। ਰੱਖ ਚਿਤ ਪਾਰਬ੍ਰਹਮ, ਜਿਸ ਉਪਾਏ ਜੀਵ ਜੰਨਤ। ਰੱਖ ਚਿਤ ਪਾਰਬ੍ਰਹਮ, ਤੀਨ ਲੋਕ ਜਿਸ ਦੀ ਮੰਨਤ। ਰੱਖ ਚਿਤ ਪਾਰਬ੍ਰਹਮ, ਮਹਿੰਮਾ ਜਿਸ ਦੀ ਬੜੀ ਅਗਨਤ। ਰੱਖ ਚਿਤ ਪਾਰਬ੍ਰਹਮ, ਜਿਸ ਨੂੰ ਧਿਆਇਣ ਸਰਬ ਸਾਧ ਸੰਨਤ। ਰੱਖ ਚਿਤ ਪਾਰਬ੍ਰਹਮ, ਸੋਹੰ ਸ਼ਬਦ ਸੁਣਾਏ ਕੰਨਤ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਰਲਾਏ ਸਾਚੀ ਸੰਗਤ।