੧੭ ਚੇਤ ੨੦੧੦ ਬਿਕ੍ਰਮੀ ਮੇਰਠ ਛਾਉਣੀ ਵਿਹਾਰ ਹੋਇਆ
ਸਚ ਸੁਰਤ ਹਰਿ ਆਪ ਦਵਾਏ। ਗੁਰਮੁਖ ਸਾਚੇ ਸੰਤ ਜਨ ਆਪ ਉਠਾਏ ਸੋਏ। ਆਤਮ ਤ੍ਰਿਖਾ ਨਿਵਾਰ ਕਰ, ਮੈਲ ਪਾਪਾਂ ਧੋਏ। ਏਕਾ ਸਾਚੀ ਜੋਤ ਪਰਕਾਸ਼ ਕਰ, ਸਾਚੀ ਜੋਤ ਬਿਲੋਏ। ਬੇਮੁਖਾਂ ਕਲਜੁਗ ਨਾਸ ਕਰ, ਆਪਣਾ ਖੇਲ ਰਚਾਏ ਨਾ ਜਾਣੇ ਕੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਅਨੇਕ ਵਸੇ ਤਿੰਨ ਲੋਏ। ਤਿੰਨ ਲੋਅ ਇਕ ਅਕਾਰ। ਤਿੰਨ ਲੋਅ ਇਕ ਜੋਤ ਇਕ ਨਿਰੰਕਾਰ। ਤਿੰਨ ਲੋਕ ਇਕ ਸ਼ਬਦ ਇਕ ਭੰਡਾਰ। ਤਿੰਨ ਲੋਕ ਏਕਾ ਏਕ ਆਪ ਕਰੇ ਵਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਆਦਿ ਅੰਤ ਵਿਚ ਮਾਤ ਲਏ ਅਵਤਾਰ। ਮਾਤਲੋਕ ਹਰਿ ਜਾਮਾ ਧਾਰ। ਆਪਣਾ ਖੇਲ ਕਰੇ ਕਰਤਾਰ। ਧਰਤੀ ਦੱਬੀ ਪਾਪਾਂ ਭਾਰ। ਕਲਜੁਗ ਅੰਤਮ ਆਈ ਹਾਰ। ਕਿਰਪਾ ਕਰੇ ਸਚ ਕਰਤਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਪੁਰੀ ਘਨਕ ਲਏ ਅਵਤਾਰ। ਪੁਰੀ ਘਨਕ ਜਾਮਾ ਧਰ। ਮਾਤਲੋਕ ਆਇਆ ਅਵਤਾਰ ਨਰ। ਗੁਰਸਿਖਾਂ ਖੁਲ੍ਹਾਵੇ ਸਾਚਾ ਦਰ। ਬੇਮੁਖਾਂ ਦਰ ਸਾਚੇ ਆਵੇ ਡਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਪਰਗਟਾਈ ਨਿਹਕਲੰਕ ਨਰਾਇਣ ਨਰ। ਨਰਾਇਣ ਨਰ ਭਗਤ ਅਧਾਰੇ। ਸਚ ਖੇਲ ਰੰਗ ਕਰਤਾਰੇ। ਜੋਤ ਸਰੂਪੀ ਸਦ ਨਿਰਾਹਾਰੇ। ਵਡ ਵਡ ਭੂਪੀ ਤੀਨ ਲੋਕ ਇਕ ਸਿਕਦਾਰੇ। ਜੋਤ ਪਵਣ ਪਵਣ ਜੋਤ ਸੋਹੰ ਸ਼ਬਦ ਸਚ ਸਚ ਉਡਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਚਿੱਟੇ ਅਸਵ ਅਸਵਾਰੇ। ਸਚ ਅਸਵ ਸਚ ਅਸਵਾਰਾ। ਜੋਤ ਸਰੂਪੀ ਪਵਣ ਹੁਲਾਰਾ। ਸ਼ਬਦ ਸਰੂਪੀ ਖੇਲ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਦੇਵੇ ਵਡਿਆਈ ਗੁਰ ਚਰਨ ਪਿਆਰਾ। ਗੁਰਸਿਖ ਵਡਿਆਈ, ਸੁਣੇ ਲੋਕਾਈ, ਕਲ ਹੋਏ ਦੁਹਾਈ, ਸੁਣੇ ਸ੍ਰਿਸ਼ਟ ਸਬਾਈ, ਗੁਰਮੁਖ ਸਾਚੇ ਸਚਖੰਡ ਨਿਵਾਸੀ ਆਪਣੀ ਗੋਦ ਉਠਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੰਨ ਤੇਰੀ ਵਡਿਆਈ। ਵਡੀ ਵਡਿਆਈ ਗੁਰਸਿਖ ਜਣਾਈ। ਬੇਮੁਖ ਗੂੜ੍ਹੀ ਨੀਂਦ ਸਵਾਈ। ਆਤਮ ਦੁਖ ਚਿੰਤ ਲਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਵ ਰਿਹਾ ਛੁਪਾਈ। ਭੇਵ ਖੁਲ੍ਹੇ ਪੰਚਮ ਜੇਠ। ਪਕੜ ਉਠਾਏ ਵਡ ਵਡ ਸੇਠ। ਪੀੜ ਪਿੜਾਏ ਕਲਜੁਗ ਕੌੜੇ ਰੇਠ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਲਤਾੜੇ ਚਰਨਾਂ ਹੇਠ। ਮੇਟ ਮਿਟਾਏ ਸੇਠ ਵਡ ਸਿਠਾਣਿਆਂ। ਕਰੇ ਕਰਾਵੇ ਆਪਣੇ ਭਾਣਿਆਂ। ਮਾਣ ਗਵਾਵੇ ਰਾਜੇ ਰਾਣਿਆਂ। ਏਕਾ ਓਟ ਚਰਨ ਰਖਾਣਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪਹਰਿਆ ਬਾਣਿਆਂ। ਹਰਿ ਗੁਣ ਹਰਿ ਭਗਤ ਜਾਣੇ। ਕਿਰਪਾ ਕਰੇ ਆਪ ਮਹਾਨੇ। ਆਪ ਭੁਲਾਏ ਵਡ ਵਡ ਰਾਣੇ। ਜੀਵ ਜੰਤ ਹੋਏ ਬਾਲ ਅੰਞਾਣੇ। ਆਪਣਾ ਮੂਲ ਨਾ ਆਪ ਪਛਾਣੇ। ਸਚ ਸ਼ਬਦ ਕਲ ਚਲਿਆ ਬਾਣੇ। ਆਪ ਭੁੰਨਾਏ ਜਿਉਂ ਭਠਿਆਲੇ ਦਾਣੇ। ਗੁਰਮੁਖ ਸਾਚਾ ਰੰਗ ਸਾਚਾ ਮਾਣੇ। ਜੋਤ ਸਰੂਪੀ ਆਪੇ ਦੇਵੇ ਆਤਮ ਬ੍ਰਹਮ ਗਿਆਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਨਾਮ ਨਿਧਾਨੇ। ਆਤਮ ਦੇਵੇ ਨਾਮ ਨਿਧਾਨਾ। ਆਤਮ ਉਪਜੇ ਬ੍ਰਹਮ ਗਿਆਨਾ। ਸਚ ਕਾਜ ਹਰਿ ਰਸ ਵਖਾਣਾ। ਇਕ ਦਰ ਗੁਰਸਿਖ ਰਖਾਣਾ। ਸੋਹੰ ਅਵਾਜ਼ ਕੰਨ ਲਗਾਏ ਬੇੜਾ ਬੰਨ੍ਹ ਅੰਤ ਵਖਾਣਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਪਰਗਟਾਏ ਵਿਸ਼ਨੂੰ ਭਗਵਾਨਾ। ਵਿਸ਼ਨੂੰ ਭਗਵਾਨ ਕਲਜੁਗ ਜੋਤ ਧਰ। ਗੁਰਮੁਖ ਸਾਚੇ ਪਾਰ ਜਾਏ ਕਰ। ਅੰਤਮ ਅੰਤਕਾਲ ਆਪਣਾ ਸਿਰ ਹੱਥ ਧਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਵਿਚੋਂ ਵੱਖ ਕਰ। ਗੁਰਮੁਖ ਸਾਚੇ ਦਰ ਦਵਾਰੀ। ਬੇਮੁਖਾਂ ਕਲ ਕਰੇ ਖੁਆਰੀ। ਗੁਰਸਿਖ ਸੋਹੰ ਨਾਮ ਰਸਨ ਉਚਾਰੀ। ਬੇਮੁਖ ਮਦਿਰਾ ਮਾਸੀ ਦਰ ਦੁਰਕਾਰੀ। ਗੁਰਮੁਖ ਸਾਚੇ ਜੋਤ ਜਗੇ ਨਿਰੰਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਪਾਰ ਉਤਾਰੀ। ਗੁਰਮੁਖ ਤੇਰਾ ਦਰ ਦਵਾਰਾ। ਪ੍ਰਭ ਅਬਿਨਾਸ਼ੀ ਚਰਨ ਦਵਾਰਾ। ਆਪ ਦਿਸਾਵੇ ਆਪਣਾ ਘਰ ਬਾਹਰਾ। ਜਿਥੇ ਵਸੇ ਜੋਤ ਸਰੂਪ ਨਿਰਾਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਚਲਾਏ ਆਪ ਖੁਲ੍ਹਾਏ ਤੇਰਾ ਦਸਮ ਦਵਾਰਾ। ਦਸਮ ਦਵਾਰਾ ਆਪ ਖੁਲ੍ਹਾਇਆ। ਸਾਚਾ ਗੁਰਸਿਖ ਆਪ ਬਣਾਇਆ। ਗੁਰ ਚਰਨ ਸੇਵ ਵਿਚ ਮਾਤ ਲਗਾਇਆ। ਆਤਮ ਜਿੰਦਾ ਆਪ ਤੁੜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀ ਘਨਕ ਵਿਚ ਜਾਮਾ ਪਾਇਆ। ਪੁਰੀ ਘਨਕ ਲੱਗੇ ਭਾਗ। ਗੁਰਮੁਖ ਸੋਏ ਜਾਇਣ ਜਾਗ। ਪ੍ਰਭ ਸਾਚੇ ਦੀ ਚਰਨ ਜਾਇਣ ਲਾਗ। ਆਪ ਮਿਟਾਏ ਤ੍ਰਿਸਨਾ ਆਗ। ਹੰਸ ਬਣਾਏ ਗੁਰਸਿਖ ਕਲਜੁਗ ਕਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਆਤਮ ਧੋਵੇ ਪਾਪਾਂ ਦਾਗ਼। ਹਰਿ ਨਰ ਨਰ ਹਰਿ ਕਿਰਪਾ ਕਰ। ਕਲਜੁਗ ਅੰਤਮ ਆਵੇ ਡਰ। ਕਰਮ ਧਰਮ ਦੋਏ ਗਏ ਹਰ। ਕੋਈ ਨਾ ਦੀਸੇ ਸਾਚਾ ਘਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਾਤ ਜੋਤ ਧਰ। ਕਲਜੁਗ ਅੰਤਮ ਹੋਏ ਅੰਧੇਰ। ਨਾ ਕਿਸੇ ਦੀਸੇ ਸੰਞ ਸਵੇਰ। ਪਾਪਾਂ ਅਗਨ ਰਹੀ ਘੇਰ। ਭੁੱਲੇ ਜੀਵ ਕਰ ਕਰ ਹੇਰ ਫੇਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟਾਵੇ ਜੋਤ ਨਾ ਲਾਵੇ ਦੇਰ। ਪਰਗਟੇ ਜੋਤ ਪੰਚਮ ਪਰਧਾਨ। ਜੋਤ ਪਵਣ ਬਲੀ ਬਲਵਾਨ। ਬਿਨ ਰੰਗ ਰੂਪੀ ਨਾ ਕੋਇ ਕਰੇ ਪਛਾਣ। ਆਤਮ ਹੋਈ ਅੰਧ ਅੰਧਾਨ। ਸਾਚਾ ਧਾਮ ਸੁੰਞ ਮਸਾਨ। ਗੁਰਮੁਖਾਂ ਦਰ ਸਤਿ ਸਰੂਪੀ ਧਰੇ ਜੋਤ ਆਪ ਭਗਵਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਘਟਾਂ ਘਟ ਜਾਣੀ ਜਾਣ। ਪੰਚਮ ਪੰਚਮ ਪੰਚਮ ਹੋਏ ਬਲਧਾਰ। ਵੇਖੇ ਵਿਗਸੇ ਕਰੇ ਵਿਚਾਰ। ਸਚ ਸ਼ਬਦ ਭਗਤ ਅਧਾਰ। ਆਪੇ ਪਾਵੇ ਗੁਰਮੁਖਾਂ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਜੋਤ ਅਧਾਰ। ਸਰਬ ਜੀਆਂ ਹਰਿ ਆਪੇ ਜਾਣੇ। ਗੁਰਮੁਖਾਂ ਹਰਿ ਆਪ ਪਛਾਣੇ। ਸਾਚਾ ਕੰਤ ਇਕ ਰੰਗ ਸਮਾਣੇ। ਬੇਮੁਖ ਅੰਤ ਨਾ ਭੁਲ ਕਲਜੁਗ ਪਛਤਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਗੁਰਸਿਖਾਂ ਖੜਾ ਰਹੇ ਸਰਹਾਣੇ। ਆਦਿ ਅੰਤ ਹੋਏ ਸਹਾਈ। ਗੁਰਮੁਖ ਸਾਚੇ ਆਣ ਤਰਾਏ ਪਕੜ ਬਾਂਹੀਂ। ਏਕਾ ਦਿਸਾਏ ਸਾਚਾ ਥਾਉਂ ਦੂਸਰ ਕੋਈ ਨਾਹੀਂ। ਕਲਜੁਗ ਜੋਤ ਪਰਗਟਾਈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਗੰਮ ਅਥਾਹੀ। ਅਗੰਮ ਅਥਾਹ ਬੇਪਰਵਾਹ। ਆਪ ਦਿਸਾਵੇ ਸਾਚਾ ਰਾਹ। ਕਲਜੁਗ ਝੂਠ ਜਾਏ ਮਿਟਾ। ਸਤਿਜੁਗ ਸਾਚਾ ਮਾਰਗ ਲਾ। ਸੋਹੰ ਸਾਚਾ ਨਾਮ ਜਪਾ। ਚਾਰ ਕੁੰਟ ਜਾਏ ਜੈ ਜੈ ਜੈਕਾਰ ਕਰਾ। ਸਾਚਾ ਡੰਕ ਇਕ ਵਜਾ। ਰਾਜਾ ਰਾਣਾ ਤਖ਼ਤੋਂ ਲਾਹ। ਰਾਓ ਰੰਕ ਇਕ ਕਰਾ। ਊਚ ਨੀਚ ਇਕ ਥਾਂ ਬਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਸੋਹੰ ਦੇਵੇ ਮਤਿ ਜਾਏ ਸਮਝਾ। ਸੋਹੰ ਦੇਵੇ ਸੁਰਤ ਧਿਆਨ। ਆਤਮ ਲਾਵੇ ਸਾਚਾ ਬਾਣ। ਇਕ ਰਖਾਏ ਆਪਣੀ ਆਣ। ਸਾਚਾ ਉਪਜੇ ਬ੍ਰਹਮ ਗਿਆਨ। ਜੋ ਜਨ ਰਸਨਾ ਗਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੋਹੰ ਦੇਵੇ ਵਡ ਦਾਨੀ ਦਾਨ। ਸੋਹੰ ਦਾਨ ਸਾਚਾ ਸ਼ਾਹ ਸੁਲਤਾਨ। ਸਾਚੋ ਸਚ ਸਚ ਫ਼ਰਮਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਚ ਦਵਾਰ ਗੁਰਮੁਖਾਂ ਕਰੇ ਪਛਾਨ। ਸਚ ਦਵਾਰਾ ਜਿਸ ਜਨ ਜਾਨਿਆਂ। ਦਰ ਘਰ ਜਿਸ ਪਛਾਨਿਆ। ਆਪੇ ਆਪ ਉਠਾਏ ਗੁਰਸਿਖਾਂ ਬਾਂਹੋਂ ਪਕੜ ਬਾਲ ਅੰਞਾਣਿਆਂ। ਸੋਹੰ ਸਾਚਾ ਨਾਮ ਜਪਾਏ ਮਿਲਾਏ ਮੇਲ ਜੋਤ ਭਗਵਾਨਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਰਲੇ ਕਲ ਪਛਾਨਿਆਂ। ਆਤਮ ਜੋਤ ਆਪ ਜਗਾਏ। ਏਕਾ ਦੂਜਾ ਭੇਵ ਚੁਕਾਏ। ਗੁਰਮੁਖ ਸਾਚੇ ਸੇਵ ਲਗਾਏ। ਕਰੋੜ ਤੇਤੀਸ ਵਿਚ ਮਾਣ ਦਵਾਏ। ਆਣ ਬਾਣ ਇਕ ਆਪਣੇ ਹੱਥ ਰਖਾਏ। ਵਾਲੀ ਦੋ ਜਹਾਨ ਦਇਆ ਕਮਾਏ। ਗੁਰਮੁਖ ਤੇਰੇ ਛਤਰ ਸੀਸ ਝੁਲਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਵਿਚ ਰਹਾਏ। ਸੋਹੰ ਸ਼ਬਦ ਖੰਡਾ ਦੋ ਧਾਰਾ। ਉਠਾਏ ਆਪ ਪ੍ਰਭ ਗਿਰਧਾਰਾ। ਰਸਨ ਚਲਾਏ ਸ੍ਰਿਸ਼ਟ ਸਬਾਈ ਕਰਾਏ ਦੋ ਫਾੜਾ। ਚੀਰ ਚਿਰਾਏ ਦੋ ਫਾੜ ਕਰਾਏ, ਬੇਮੁਖਾਂ ਆਏ ਪਾਸਾ ਹਾਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖ ਸਾਚੇ ਸੋਹਣ ਚਰਨ ਦਵਾਰਾ। ਚਰਨ ਦਵਾਰ ਸਾਚਾ ਦਰ। ਗੁਰਮੁਖ ਜਾਏ ਸਾਚਾ ਤਰ। ਕਿਰਪਾ ਕਰ ਜਾਏ ਹਰਿ। ਆਤਮ ਚੁਕਾਏ ਆਤਮ ਡਰ। ਸਾਚਾ ਦਰ ਆਤਮ ਖੁਲ੍ਹਾਏ ਸਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਿਰਪਾ ਕਰ। ਕਿਰਪਾ ਕਰੇ ਗੋਬਿੰਦ ਗੋਬਿੰਦਾ। ਵਡ ਵਡ ਰਾਜਨ ਸੁਰਪਤ ਰਾਜੇ ਇੰਦਾ। ਭਗਤ ਜਨਾਂ ਹਰਿ ਹਰਿ ਸਦ ਬਖ਼ਸ਼ਿੰਦਾ। ਆਪ ਤੁੜਾਏ ਆਤਮ ਅੰਤਮ ਜਿੰਦਾ। ਬੇਮੁਖਾਂ ਲੱਖ ਚੁਰਾਸੀ ਵਿਚ ਫਿਰਾਏ, ਜੋ ਦਰ ਆਏ ਕਰਨ ਨਿੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਸਾਗਰ ਸਿੰਧਾ। ਜਗਤ ਭੇਖ ਆਪ ਮਿਟਾਏ। ਕਲਜੁਗ ਅੰਤਮ ਕੋਈ ਰਹਿਣ ਨਾ ਪਾਏ। ਸਾਚਾ ਕੰਤ ਇਕ ਅਖਵਾਏ। ਗੁਰਮੁਖ ਸਾਚੇ ਸੰਤ ਆਪ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਸੇਵ ਲਗਾਏ। ਕਲਜੁਗ ਝੂਠਾ ਭੇਖ ਧਰ। ਸ੍ਰਿਸ਼ਟ ਸਬਾਈ ਗਿਆ ਵਰ। ਅੰਤਮ ਬੰਦ ਕਰਾਇਆ ਦਰ। ਜਿਥੇ ਵਸੇ ਸਾਚਾ ਹਰਿ। ਬੇਮੁਖਾਂ ਆਵੇ ਝੂਠਾ ਡਰ। ਮਾਨਸ ਜਨਮ ਜਾਇਣ ਹਰ। ਆਪਣਾ ਕੀਆ ਲੈਣ ਭਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪਰਗਟਾਈ ਅਵਤਾਰ ਨਰ। ਬੇਮੁਖ ਜੀਵ ਆਪ ਪਛਾਣੇ। ਧਰਮ ਰਾਏ ਦੇ ਦਰ ਬਹਾਣੇ। ਝੂਠੇ ਵਹਿਣ ਆਪ ਵਹਾਣੇ। ਮਾਇਆਧਾਰੀ ਹੱਥ ਬੱਧੇ ਗਾਨੇ। ਅੰਤਮ ਅੰਤ ਆਪ ਭੁੰਨਾਏ ਜਿਉਂ ਭਠਿਆਲੇ ਦਾਨੇ। ਵੇਲੇ ਅੰਤ ਨਾ ਕੋਈ ਛੁਡਾਏ ਮਾਤ ਪਿਤ ਭੈਣ ਭਰਾਨੇ। ਦਰਗਹਿ ਸਾਚੀ ਨਾ ਕੋਈ ਜਾਏ ਬਿਨ ਪ੍ਰਭ ਪੂਰੇ, ਕਲਜੁਗ ਜੀਵ ਨਾ ਭੁਲ ਨਿਧਾਨੇ। ਰਾਏ ਧਰਮ ਸਚ ਦਰਬਾਰੀ। ਕੋਟਨ ਕੋਟ ਆਇਣ ਦਵਾਰੀ। ਪਕੜ ਪਛਾੜੇ ਜਿਉਂ ਕਿਰਸਾਨ ਹਾੜੀ। ਬੇਮੁਖਾਂ ਨਾ ਦੀਸੇ ਪਿੱਛਾ ਅਗਾੜੀ। ਅੰਤਮ ਅੰਤ ਹੋਏ ਕਿਸਮਤ ਮਾੜੀ। ਏਕਾ ਏਕ ਪਰਨਾਏ ਮੌਤ ਲਾੜੀ। ਵਿਚ ਚੁਰਾਸੀ ਆਪ ਫਿਰਾਏ, ਕਲਜੁਗ ਹੱਥ ਫੜਾਏ ਦਾਹੜੀ। ਗੁਰਮੁਖ ਸਾਚੇ ਸੰਤ ਜਨ ਵਿਚ ਮਾਤ ਲਗਾਏ ਸਾਚੀ ਫੁਲਵਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਪਰਗਟ ਜੋਤ ਸਦਾ ਖੜਾ ਰਹੇ ਅਗਾੜੀ। ਗੁਰਸਿਖਾਂ ਦਰ ਆਪੇ ਆਏ। ਹਰਿਜਨ ਹਰਿ ਹਰਿ ਹਰਿ ਮੇਲ ਮਿਲਾਏ। ਆਪ ਆਪਣਾ ਭੇਵ ਚੁਕਾਏ। ਸੋਹੰ ਸਾਚਾ ਮੇਵ ਰਸਨ ਲਗਾਏ। ਇਕ ਚਰਨ ਸੇਵ ਹਰਿ ਮਾਤ ਦਿਸਾਏ। ਗੁਰਮੁਖ ਸਾਚਾ ਜਨ ਕੋਈ ਭੁਲ ਨਾ ਜਾਏ। ਵਡ ਵਡ ਦੇਵੀ ਦੇਵ ਨਿਹਕਲੰਕ ਇਕ ਰਘੁਰਾਏ। ਅਲਖ ਅਭੇਵ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਰ ਘਰ ਸਾਚਾ ਸੇਵ ਕਮਾਏ। ਸੇਵ ਕਮਾਏ ਸਾਚੇ ਘਰ। ਆਤਮ ਖੁਲ੍ਹਾਵੇ ਸਾਚਾ ਦਰ। ਪਾਵੇ ਦਰਸ ਅਵਤਾਰ ਨਰ। ਭਰਮ ਭੁਲੇਖਾ ਚੁਕਾਵੇ ਝੂਠਾ ਡਰ। ਇਕ ਦਿਸਾਵੇ ਆਪਣੇ ਘਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪਰਗਟਾਏ ਅਵਤਾਰ ਨਰ ਧਰਨੀ ਧਰ। ਧਰਨੀ ਧਰ ਆਪ ਨਰਾਇਣ। ਵੇਲੇ ਅੰਤ ਅੰਤਕਾਲ ਬੇਮੁਖ ਆਪਣਾ ਕੀਆ ਭਰ ਲੈਣ। ਗੁਰਮੁਖ ਸਾਚੇ ਸੰਤ ਜਨ, ਨਿਹਕਲੰਕ ਤੇਰੀ ਚਰਨੀ ਬਹਿਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਸਾਚੇ ਸਾਕ ਸੱਜਣ ਸੈਣ। ਆਪ ਕਰਾਏ ਸਾਚਾ ਮੇਲਾ। ਵਾਲੀ ਦੋ ਜਹਾਨ ਗੁਰਸਿਖਾਂ ਸਦਾ ਸੁਹੇਲਾ। ਬੇਮੁਖਾਂ ਬੇੜਾ ਸ਼ੌਹ ਦਰਿਆ ਠੇਲਾ। ਗਿਆ ਹੱਥ ਨਾ ਆਏ ਵੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਾਤ ਜੋਤ ਪਰਗਟਾਈ ਅਚਰਜ ਖੇਲ ਕਲ ਖੇਲਾ। ਪਾਰਬ੍ਰਹਮ ਕਲ ਖੇਲ ਨਿਆਰੀ। ਜਨ ਭਗਤ ਸਾਚੀ ਫੁਲਵਾੜੀ। ਆਪ ਬਣਾਏ ਲਗਾਏ ਸਾਚੀ ਵਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਏਕਾ ਸ਼ਬਦ ਜਪਾਏ ਜੋਤ ਜਗਾਏ ਬਹੱਤਰ ਨਾੜੀ। ਜਗੇ ਜੋਤ ਆਤਮ ਉਜਿਆਰੀ। ਗੁਰਸਿਖ ਦਰ ਸਾਚਾ ਘਰ ਸਾਚੇ ਬਣ ਭਿਖਾਰੀ। ਪਰਗਟੀ ਜੋਤ ਹਰਿ ਨਰ ਨਰਾਇਣ ਆਇਆ ਮਾਤ ਵਡ ਵਡ ਭੰਡਾਰੀ। ਕੋਟਨ ਕੋਟ ਬ੍ਰਹਮਾ ਵਿਸ਼ਨ ਮਹੇਸ਼ ਖੜੇ ਰਹਿਣ ਦਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਤੀਨ ਲੋਕ ਨਿਰੰਕਾਰੀ। ਜਾਵੇ ਆਵੇ ਵਾਰੋ ਵਾਰਾ। ਵਿਚ ਮਾਤ ਲਿਆ ਅਵਤਾਰਾ। ਪਾਰਬ੍ਰਹਮ ਮਿਟਾਏ ਭਰਮ, ਸੁਫਲ ਕਰਾਏ ਜਨਮ ਜੋ ਆਇਣ ਚਰਨ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਏਕਾ ਏਕ ਸਾਚਾ ਘਰ ਬਾਹਰਾ। ਸਚ ਘਰ ਬਾਹਰ ਗੁਰ ਚਰਨ ਦਵਾਰ। ਗੁਰਮੁਖਾਂ ਸਦ ਕਰੇ ਪਿਆਰ। ਆਦਿ ਅੰਤ ਸਾਧ ਸੰਤ ਪ੍ਰਭ ਸਾਚਾ ਜਾਏ ਤਾਰ। ਬੇਮੁਖਾਂ ਪਾਏ ਮਾਇਆ ਬੇਅੰਤ, ਦੇਵੇ ਦਰ ਦੁਰਕਾਰ। ਗੁਰਮੁਖ ਸਾਚੇ ਪ੍ਰਭ ਸਾਚਾ ਕੰਤ, ਸੋਹੰ ਦੇਵੇ ਆਤਮ ਸ਼ਬਦ ਅਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਨਿਹਕਲੰਕ ਨਰਾਇਣ ਨਰ ਅਵਤਾਰ। ਨਰਾਇਣ ਅਵਤਾਰ ਚਰਨ ਬਲਿਹਾਰੀ। ਸਚ ਸਿਰਜਣਹਾਰੀ। ਗੁਰਸਿਖਾਂ ਕਰੇ ਆਤਮ ਕਾਰੇ, ਬੇਮੁਖਾਂ ਕਰੇ ਖੁਆਰੀ। ਗੁਰਸਿਖ ਰਸਨ ਕਰਾਏ ਸੋਹੰ ਜੈ ਜੈ ਜੈਕਾਰੀ। ਪੰਚ ਜੇਠ ਬਣੇ ਸਚ ਲਿਖਾਰੀ। ਵਡ ਵਡ ਸੇਠ ਚਾਰ ਕੁੰਟ, ਨਿਹਕਲੰਕ ਤੇਰੀ ਆਇਣ ਚਰਨ ਦਵਾਰੀ। ਸੋਹੰ ਦੇਵੇ ਸਾਚਾ ਨਾਮ, ਰਾਜੇ ਰਾਣੇ ਮੰਗਣ ਬਣ ਬਣ ਭਿਖਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਏਕਾ ਜੋਤ ਸ਼ਬਦ ਅਸਵਾਰੀ। ਸ਼ਬਦ ਅਸਵਾਰਾ ਪਵਣ ਹੁਲਾਰਾ। ਤੀਨ ਲੋਕ ਇਕ ਜੈਕਾਰਾ। ਚਾਰ ਕੁੰਟ ਹਾਹਾਕਾਰਾ। ਪੰਚਮ ਜੇਠ ਲਿਖਤ ਲਿਖਾਏ, ਭੇਵ ਖੁਲ੍ਹਾਏ ਸ੍ਰਿਸ਼ਟ ਸਬਾਈ ਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਾਤ ਜੋਤ ਪਰਗਟਾਈ ਬੇਮੁਖਾਂ ਭਰਮ ਨਿਵਾਰਾ। ਬੇਮੁਖਾਂ ਮਾਣ ਗਵਾਏ ਸ਼ਾਨ ਗਵਾਏ, ਏਕਾ ਸ਼ਬਦ ਬਾਣ ਲਗਾਏ। ਬਲੀ ਬਲੀ ਆਪ ਉਠਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲਿਖਤ ਭਵਿਖਤ ਪੰਚਮ ਜੇਠ ਆਪ ਲਿਖਾਏ। ਪੰਚਮ ਜੇਠ ਸ਼ਬਦ ਲਿਖਾਵਣਾ। ਸੋਹੰ ਸਾਚਾ ਸ਼ਬਦ ਤੀਰ ਚਲਾਵਣਾ। ਲੋਕ ਪਰਲੋਕ ਅਵਣ ਗਵਣ ਸਰਬ ਭਵਣ ਵਾਂਗ ਸਵਣ ਅਗਨ ਮੇਘ ਵਰਸਾਵਣਾ। ਦਾਮਨੀ ਦਮਨ ਕਾਮਨੀ ਕਮਨ ਜੋਤ ਪਵਣ ਸੋਹੰ ਚੰਡੀ ਆਪ ਚਮਕਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸ਼ਬਦ ਸਰੂਪੀ ਖੇਲ ਰਚਾਵਣਾ। ਆਪ ਵਰਤਾਏ ਅਚਰਜ ਖੇਲ। ਆਪ ਜਲਾਏ ਸ੍ਰਿਸ਼ਟ ਸਬਾਈ ਬਿਨ ਬਾਤੀ ਬਿਨ ਤੇਲ। ਗੁਰਮੁਖ ਸਾਚੇ ਸੰਤ ਜਨ, ਗੁਰ ਚਰਨ ਮਿਲਾਏ ਮੇਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪ੍ਰਗਟਾਈ, ਕਲਜੁਗ ਮਿਟਾਏ ਕਲਜੁਗ ਝੂਠਾ ਖੇਲ। ਕਲਜੁਗ ਝੂਠੀ ਖੇਲ ਮਿਟਾਵਣੀ। ਏਕਾ ਵੇਲਾ ਏਕਾ ਵਕ਼ਤ ਆਪ ਕਟਾਏ ਹਾੜੀ ਸਾਵਣੀ। ਏਕਾ ਜੋਤ ਏਕਾ ਅਗਨ ਚਾਰ ਕੁੰਟ ਲਗਾਵਣੀ। ਜੋਤ ਸਰੂਪੀ ਵਸੇ ਵਿਚ ਉਨੰਜਾ ਪਵਨੀ। ਆਪੇ ਆਪ ਵਰਤੇ ਤੀਨ ਭਵਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤੀ ਜੋਤ ਸਰੂਪ ਬੇਮੁਖਾਂ ਆਪ ਮਿਟਾਏ ਜਿਉਂ ਰਾਮਾ ਰਾਵਣੀ। ਚੌਥਾ ਜੁਗ ਆਈ ਹਾਰ। ਕਲਜੁਗ ਅੰਤ ਹੋਏ ਖੁਆਰ। ਜਾਮਾ ਧਾਰੇ ਆਪ ਕਰਤਾਰ। ਆਪੇ ਕਰੇ ਸ੍ਰਿਸ਼ਟ ਸਬਾਈ ਆਰ ਪਾਰ। ਇਕ ਸ਼ਬਦ ਦੋ ਧਾਰ। ਗੁਰਮੁਖਾਂ ਜਾਏ ਤਾਰ। ਬੇਮੁਖਾਂ ਕਰੇ ਖਵਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕੋਈ ਨਾ ਪਾਵੇ ਤੇਰੀ ਸਾਰ। ਸਾਰ ਨਾ ਜਾਣੇ ਜੀਵ ਅੰਞਾਣੇ। ਮਾਇਆ ਧਾਰੀ ਆਤਮ ਕਾਣੇ। ਵਿਸ਼ੇ ਵਿਕਾਰੀ ਸੁਘੜ ਸਿਆਣੇ। ਆਤਮ ਅੰਧ ਅੰਧਿਆਰੀ ਵਡ ਵਡ ਰਾਣੇ ਮਹਾਂਰਾਣੇ। ਹੋਏ ਹੰਕਾਰੀ ਨਾ ਜਾਣੇ ਭਗਵਾਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵਡ ਬਲੀ ਬਲਵਾਨੇ। ਵਡ ਬਲੀ ਬਲਵਾਨਾ। ਏਕਾ ਝੁੱਲੇ ਤੇਰਾ ਸਚ ਨਿਸ਼ਾਨਾ। ਸੋਹੰ ਸ਼ਬਦ ਵਿਚ ਪਵਣ ਬਬਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਆਪ ਚਲਾਏ ਆਪ ਵਰਤਾਏ ਕਰੇ ਕਰਾਏ ਜੋ ਮਨ ਭਾਣਾ। ਆਪਣੇ ਭਾਣੇ ਆਪੇ ਵਰਤੇ। ਵਰਤੇ ਕਹਿਰ ਉਪਰ ਧਰਤੇ। ਕਰਿਆ ਖੇਲ ਆਪ ਕਾਦਰ ਕਰਤੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੋ ਜਨ ਉਧਾਰੇ ਜੋ ਜਨ ਆਏ ਦਰ ਤੇ। ਦਰ ਦਵਾਰਾ ਜਾਏ ਖੁੱਲ੍ਹ। ਸੋਹੰ ਨਾਮ ਮਿਲੇ ਅਨਮੁਲ। ਜੋ ਜਨ ਦਰ ਤੇ ਆਏ ਭੁੱਲ। ਆਪ ਸਵਾਰੇ ਆਪਣੀ ਕੁੱਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਿੰਤਾ ਚਿਖਾ ਮਿਟਾਏ ਕਾਇਆ ਝੂਠੀ ਚੁਲ੍ਹ। ਕਾਇਆ ਅਕਾਰੀ ਜੋਤ ਪਸਾਰੀ। ਕਲਜੁਗ ਜੀਵ ਨਾ ਮਨੋਂ ਵਿਸਾਰੀਂ। ਸਾਚਾ ਬਣ ਚਰਨ ਪੁਜਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰ ਸਚ ਦਰਬਾਰੀ। ਸਚ ਦਰਬਾਰਾ ਸਚ ਘਰ ਆਵਣਾ। ਸਚ ਘਰ ਬਾਹਰਾ ਕਲਜੁਗ ਪਾਵਣਾ। ਸਚ ਵਿਹਾਰਾ। ਆਤਮ ਭਰਮ ਭਉ ਮਿਟਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦਰ ਆਏ ਦਰਸ਼ਨ ਪਾਵਣਾ। ਦਰਸ ਪਾਓ ਸਚ ਜਗਦੀਸ਼। ਏਕਾ ਛਤਰ ਝੁਲਾਓ ਸੋਹੰ ਸਾਚਾ ਸੀਸ। ਆਪ ਚੁਕਾਓ ਗੁਰਸਿਖ ਬੀਸ ਇਕੀਸ। ਗੁਰਮੁਖਾਂ ਕੋਈ ਨਾ ਕਰੇ ਰੀਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਸਰ ਕੋਈ ਨਾ ਦੀਸ। ਨਾ ਕੋਈ ਦੂਸਰ ਨਾ ਕੋਈ ਦੋਆ। ਨਾ ਉਹ ਜੰਮੇ ਨਾ ਉਹ ਮੋਆ। ਨਾ ਉਹ ਜਾਗੇ ਨਾ ਉਹ ਸੋਇਆ। ਗੁਰਮੁਖ ਸਾਚੇ ਸਦ ਸਦਾ ਤੇਰੇ ਆਤਮ ਦਰ ਦਵਾਰ ਪ੍ਰਭ ਅਬਿਨਾਸ਼ੀ ਸਦਾ ਖਲੋਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਬੀਜ ਸਾਚਾ ਬੋਇਆ। ਜੀਓ ਪਿੰਡ ਜਿਸ ਜਨ ਸਾਜਿਆ। ਜੀਵ ਸੋ ਕਿਉਂ ਭੁੱਲਾ ਗਰੀਬ ਨਿਵਾਜਿਆ। ਕਲਜੁਗ ਡੁਲਾ, ਨਾ ਕੋਈ ਰੱਖੇ ਲਾਜਿਆ। ਝੂਠੀ ਮਾਇਆ ਵਿਚ ਰੁਲਾ, ਅੰਤਕਾਲ ਭਾਂਡਾ ਕਾਚਾ ਭਾਜਿਆ। ਸਚ ਦਵਾਰ ਵਿਚ ਮਾਤ ਦੇ ਖੁਲ੍ਹਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਸ ਜੀਵ ਸਾਜਨ ਸਾਜਿਆ। ਸਾਜਨ ਸਾਜੇ ਸਾਜਣਹਾਰਾ। ਪੰਚ ਤਤ ਤਨ ਕੀਆ ਪਸਾਰਾ। ਸਚ ਸੁੱਚ ਵਿਚ ਜੋਤ ਅਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਵਿਚ ਬੈਠਾ ਰਹੇ ਨਿਰਾਧਾਰਾ। ਗੁਰਮੁਖਾਂ ਸਦਾ ਵਸੇ ਕੋਲ, ਨਾ ਜਾਣੇ ਮੂਰਖ ਮੁਗਧ ਗਵਾਰੀ। ਜੂਠੇ ਝੂਠੇ ਕਲਜੁਗ ਜੀਵ, ਰਸਨਾ ਰਹੇ ਝੱਖ ਮਾਰੀ। ਨਾ ਪਛਾਣੇ ਆਪਣਾ ਮੂਲ, ਵੇਲੇ ਅੰਤ ਹੋਏ ਖੁਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰ ਦਰਬਾਰੀ। ਗੁਰਚਰਨ ਲਾਓ ਧੂੜ। ਨਾਮ ਰੰਗ ਚੜ੍ਹਾਏ ਗੂੜ੍ਹ। ਆਪ ਕਟਾਏ ਪਾਪਾਂ ਜੂੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਚਰਨ ਪ੍ਰੀਤੀ ਸਾਚੀ ਲੋੜ। ਚਰਨ ਪ੍ਰੀਤੀ ਸਾਚੀ ਜਾਣ। ਏਕਾ ਦੇਵੇ ਚਰਨ ਧਿਆਨ। ਸਰਬ ਜੀਆਂ ਦਾ ਜਾਣੀ ਜਾਣ। ਮਾਤ ਜੋਤ ਪਰਗਟਾਈ ਮਹਾਰਾਜ ਸ਼ੇਰ ਸਿੰਘ ਵਾਲੀ ਦੋ ਜਹਾਨ। ਵਾਲੀ ਦੋ ਜਹਾਨ ਸਾਚਾ ਹਰਿ। ਆਪ ਵਸਾਏ ਸਾਚਾ ਘਰ। ਰਸਨ ਜਪਾਏ ਹਰਿ ਹਰਿ ਹਰਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਕਿਰਪਾ ਕਰ। ਕਿਰਪਾ ਕਰੇ ਕਿਰਪਾ ਨਿਧ। ਦਰ ਘਰ ਆਏ ਕਾਰਜ ਕੀਨੇ ਸਿਧ। ਸੋਹੰ ਸ਼ਬਦ ਚਲਾਏ ਆਤਮ ਜਾਏ ਵਿਧ। ਆਪਣਾ ਮੇਲ ਮਿਲਾਏ ਵਿਚ ਮਾਤ ਕਰਾਏ ਸਾਚੀ ਬਿਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਕਾਰਜ ਕੀਨੇ ਸਿੱਧ। ਘਰ ਉਪਜਾਏ ਨੌਂ ਨਿਧ। ਨੌਂ ਨਿਧ ਘਰ ਉਪਜਾਏ, ਆਇਣ ਚਰਨ ਦਵਾਰੀ। ਕਾਰਜ ਸਿੱਧ ਭਗਤ ਉਧਾਰੀ। ਆਪ ਖੁਲ੍ਹਾਏ ਦਸਮ ਦਵਾਰੀ। ਸ਼ਬਦ ਚਲਾਏ ਇਕ ਉਪਜਾਏ ਧੁਨਕਾਰੀ। ਉਪਜੇ ਧੁਨ ਖੁਲ੍ਹੇ ਸੁੰਨ, ਦੇਵੇ ਦਰਸ ਆਪ ਨਿਹਕਲੰਕ ਨਰਾਇਣ ਨਰ ਅਵਤਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਜਾਏ ਪੈਜ ਸਵਾਰੀ। ਆਪੇ ਆਏ ਜਾਏ ਪੈਜ ਸਵਾਰ। ਗੁਰਮੁਖ ਸਾਚੇ ਦਰ ਦਰਬਾਰ। ਬੇਮੁਖ ਝੂਠੇ ਕਲ ਸੁੱਤੇ ਪੈਰ ਪਸਾਰ। ਬੇਮੁਖ ਨਾਮ ਵਿਹੂਣੇ, ਮਾਨਸ ਜਨਮ ਗਏ ਕਲ ਹਾਰ। ਨਾਮ ਭੰਡਾਰੇ ਰਹੇ ਊਣੇ, ਕੋਈ ਨਾ ਦੇਵੇ ਵਸਤ ਹਰਿ ਥਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਦਿਰਾ ਮਾਸੀ ਅੰਤਮ ਕਲਜੁਗ ਦੇਵੇ ਦਰ ਦੁਰਕਾਰ। ਮਦਿਰਾ ਮਾਸੀ ਦਰ ਦੁਰਕਾਰੇ। ਚਾਰ ਕੁੰਟ ਕਰਾਏ ਹਾਹਾਕਾਰੇ। ਘਰ ਘਰ ਦਰ ਦਰ ਫਿਰਨ ਭਿਖਾਰੇ। ਆਵਣ ਜਾਵਣ ਵਾਹੋ ਦਾਹੀ ਨਾਰੀ ਨਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕਰੇ ਖੇਲ ਅਪਾਰੇ। ਵਰਤੇ ਖੇਲ ਅੰਤਮ ਕਲ। ਪ੍ਰਭ ਕਾ ਭਾਣਾ ਨਾ ਜਾਏ ਟਲ। ਕਾਲ ਰੂਪ ਹੋਏ ਖਾਏ ਕਲ। ਆਪ ਭੰਨਾਏ ਕਾਚੇ ਡਲ। ਸ਼ਬਦ ਸਰੂਪੀ ਚਲਾਏ ਹੱਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਸਰਬ ਭੇਵ ਖੁਲ੍ਹਾਏ ਜਿਉਂ ਕਰਾਏ ਜਲ ਤੇ ਥਲ। ਜਲ ਥਲ ਆਪ ਕਰਾਵਣਾ। ਆਪਣਾ ਭੇਵ ਆਪ ਖੁਲ੍ਹਾਵਣਾ। ਸਰਬ ਲੇਖਾ ਆਪ ਚੁਕਾਵਣਾ। ਵੇਖਾ ਵੇਖ ਜਗਤ ਭੁਲਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਇਆ ਰੂਪੀ ਪੜਦਾ ਪਾਵਣਾ। ਮਾਇਆ ਰੂਪੀ ਪੜਦਾ ਪਾਏ। ਆਪਣਾ ਆਪ ਨਾ ਕਿਸੇ ਜਣਾਏ। ਸੋਹੰ ਸਾਚਾ ਸ਼ਬਦ ਚਲਾਏ। ਗੁਰਮੁਖ ਸਾਚੇ ਕੰਨ ਸੁਣਾਏ। ਧੰਨ ਧੰਨ ਧੰਨ ਗੁਰਸਿਖ ਆਤਮ ਜਾਏ ਮੰਨ, ਹਰਿਆ ਤਨ ਮਨ, ਪ੍ਰਭ ਸਾਚਾ ਦਇਆ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਬੇੜਾ ਬੰਨ੍ਹ ਵਖਾਏ। ਸੋਹੰ ਸ਼ਬਦ ਸੁਣਾਵੇ ਕੰਨ। ਗੁਰਮੁਖਾਂ ਬੇੜਾ ਜਾਏ ਬੰਨ੍ਹ। ਸਾਚਾ ਨਾਮ ਦੇਵੇ ਮਾਲ ਧਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਦਾਨ, ਨਾ ਲੱਗੇ ਕਦੇ ਸੰਨ੍ਹ। ਨਾਮ ਦਾਨ ਸਾਚਾ ਧਨ। ਗੁਰਸਿਖ ਸਾਚੇ ਪੱਲੇ ਬੰਨ੍ਹ। ਵਿਸ਼ਨੂੰ ਬੰਸੀ ਸੂਰਯਾ ਬੰਸੀ ਕਾਹਨਾ ਕੰਸੀ ਜੋਤ ਪਰਗਟਾਏ। ਗੁਰਮੁਖਾਂ ਮਾਣ ਦਵਾਏ ਵਿਚ ਸਹੰਸੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਦਇਆ ਕਮਾਏ। ਆਤਮ ਸਾਚੀ ਜੋਤ ਜਗਾਈ, ਆਪ ਬਣਾਏ ਸਾਚੇ ਫੁਲ। ਸਾਚਾ ਹੰਸ ਸਾਚੀ ਕੁੱਲ। ਸੋਹੰ ਸ਼ਬਦ ਸੰਗ ਜਾਏ ਤੁਲ। ਵਿਚ ਮਾਤ ਹੋਏ ਗੁਰਮੁਖ ਅਨਮੁਲ। ਬੇਮੁਖ ਕਲਜੁਗ ਜੀਵ ਜਾਇਣ ਭੁਲ। ਅੰਮ੍ਰਿਤ ਆਤਮ ਗਿਆ ਡੁਲ। ਸੋਹੰ ਧੁਨ ਖੁਲ੍ਹੇ ਸੁੰਨ। ਆਪ ਖੁਲ੍ਹਾਏ ਗੁਰਮੁਖ ਸਾਚੇ ਚੁਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਉਪਜਾਏ ਸ਼ਬਦ ਧੁਨ। ਸਾਚੀ ਧੁੰਨ ਸਚ ਧੁਨਕਾਰਾ। ਗੁਰਮੁਖ ਵਿਰਲਾ ਸੁਣੇ ਵਿਚ ਸੰਸਾਰਾ। ਬੇਮੁਖਾਂ ਆਤਮ ਅੰਧ ਅੰਧਿਆਰਾ। ਮਦਿਰਾ ਮਾਸ ਰਸਨ ਚਲੇ ਵਿਕਾਰਾ। ਦੂਤੀ ਦੁਸ਼ਟ ਰਹੇ ਝੱਖ ਮਾਰਾ। ਗੁਰਮੁਖਾਂ ਦੇਵੇ ਪ੍ਰਭ ਆਤਮ ਅੰਮ੍ਰਿਤ ਸੋਹੰ ਸਚ ਭੰਡਾਰਾ। ਸਚ ਸਚ ਸਚ ਵਰਤੇ ਚਾਰ ਕੁੰਟ ਕਰਾਏ ਜੈ ਜੈ ਜੈਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰਾਏ ਸਚ ਵਰਤਾਰਾ। ਸਚ ਵਰਤਾਰਾ ਆਪ ਕਰਾਵਣਾ। ਜੋਤ ਸਰੂਪੀ ਭੇਖ ਵਟਾਵਣਾ। ਰਾਓ ਰੰਕ ਸਰਨ ਲਗਾਵਣਾ। ਰਾਜਾ ਰਾਣਾ ਪਕੜ ਉਠਾਵਣਾ। ਆਪ ਆਪਣੀ ਸੇਵ ਲਗਾਵਣਾ। ਮਸਤੂਆਣੇ ਚਰਨ ਟਿਕਾਵਣਾ। ਸਾਚਾ ਧਾਮ ਆਪ ਉਪਜਾਵਣਾ। ਚਾਰ ਵਰਨ ਇਕ ਥਾਂ ਬਹਾਵਣਾ। ਊਚ ਨੀਚ ਜ਼ਾਤ ਪਾਤ ਬਰਨ ਅਠਾਰਾਂ ਇਕ ਕਰਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਜੋਤੀ ਜੋਤ ਸਰੂਪ ਪ੍ਰਭ ਅਖਵਾਵਣਾ। ਮਸਤੂਆਣਾ ਧਾਮ ਸੁਹਾ ਕੇ। ਚਾਰ ਵਰਨ ਇਕ ਥਾਂ ਬਹਾ ਕੇ। ਆਪ ਆਪਣੀ ਗੋਦ ਉਠਾ ਕੇ। ਸੋਹੰ ਸਾਚਾ ਨਾਮ ਜਪਾ ਕੇ। ਰਾਣਾ ਸੰਗਰੂਰ ਸੰਗ ਰਲਾ ਕੇ। ਸਾਧ ਸੰਗਤ ਵਿਚ ਮਿਲਾ ਕੇ। ਆਪ ਆਪਣੀ ਸੇਵ ਚਰਨ ਲਗਾ ਕੇ। ਚਰਨ ਧੂੜ ਮਸਤਕ ਛੁਹਾ ਕੇ। ਜੋਤ ਲਲਾਟ ਵਿਚ ਜਗਾ ਕੇ। ਔਖੇ ਘਾਟ ਆਪ ਚੜ੍ਹਾ ਕੇ। ਬਜਰ ਕਪਾਟ ਆਪ ਖੁਲ੍ਹਾ ਕੇ। ਸਾਚੀ ਓਟ ਇਕ ਰਖਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਵਰਤੇ ਵਰਤਾਏ, ਵਾਲੀ ਹਿੰਦ ਪਕੜ ਉਠਾਏ, ਜੋਤ ਸਰੂਪੀ ਦਰਸ ਦਿਖਾ ਕੇ। ਰਾਣਾ ਸੰਗਰੂਰ ਸੰਗ ਰਲਾਵਣਾ। ਆਪ ਆਪਣਾ ਕਰਮ ਕਮਾਵਣਾ। ਜਮਨ ਕਿਨਾਰੇ ਡੇਰਾ ਲਾਵਣਾ। ਦਿੱਲੀ ਵਿਚ ਹਰਿ ਸਾਚੇ ਸਾਚਾ ਡੰਕ ਵਜਾਵਣਾ। ਸਚ ਧਾਮ ਸਾਚੇ ਹਰਿ ਸਾਚਾ ਦਰ ਆਪ ਖੁਲ੍ਹਾਵਣਾ। ਪਰਗਟ ਹੋਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਦਿੱਲੀ ਦਰਸ ਦਿਖਾਵਣਾ। ਜਮਨ ਕਿਨਾਰੇ ਡੇਰਾ ਲਾਏ। ਜੋਤ ਸਰੂਪੀ ਖੇਲ ਵਰਤਾਏ। ਏਕਾ ਸ਼ਬਦ ਪਵਣ ਚਲਾਏ। ਵਡ ਵਡ ਭੂਪੀ ਤੀਨ ਗਵਨ ਉਠਾਏ। ਅੰਮ੍ਰਿਤ ਮੇਘ ਸਵਣ ਆਪ ਬਰਸਾਏ। ਏਕਾ ਸ਼ਬਦ ਵਿਚ ਪਵਣ ਵਸਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੀਨ ਲੋਕ ਏਕਾ ਆਪਣਾ ਨਾਮ ਵਰਤਾਏ। ਇਕ ਸ਼ਬਦ ਆਪ ਚਲਾਏ। ਸਚ ਧਰਮ ਦੀ ਕਾਰ ਕਰਾਏ। ਕੂੜੇ ਕੁੜਿਆਰ ਸਰਬ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਮਨ ਕਿਨਾਰੇ ਡੇਰਾ ਲਾਏ। ਲੱਗੇ ਡੇਰਾ ਜਮਨ ਕਿਨਾਰ। ਏਕ ਸ਼ਬਦ ਹੋਏ ਗੁੰਜਾਰ। ਸਾਧਾਂ ਸੰਤਾਂ ਸੁਣੇ ਪੁਕਾਰ। ਆਦਿਨ ਅੰਤਾ ਵਿਚ ਸੰਸਾਰ। ਸਾਚਾ ਕੰਤਾ ਬਣੇ ਸਚ ਭਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੇਲ ਕਰੇ ਕਰਤਾਰ। ਸਾਧ ਸੰਤ ਆਪ ਉਠਾਏ। ਸੁੰਨ ਮੁਨ ਆਪ ਖੁਲ੍ਹਾਏ। ਰੁਣ ਝੁਣ ਇਕ ਰਖਾਏ। ਆਪ ਆਪਣਾ ਦਰਸ ਦਿਖਾਏ। ਸਵਛ ਸਰੂਪੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਜੋਤ ਜਗਾਏ। ਜੋਤ ਸਰੂਪੀ ਖੇਲ ਅਪਾਰਿਆ। ਮਾਤਲੋਕ ਹਰਿ ਜਾਮਾ ਧਾਰਿਆ। ਅਚਰਜ ਖੇਲ ਕਰੇ ਕਰਤਾਰਿਆ। ਆਵੇ ਜਾਵੇ ਵਾਰੋ ਵਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀ ਘਨਕ ਕਲ ਜਾਮਾ ਧਾਰਿਆ। ਜਾਮਾ ਧਾਰੇ ਏਕਾ ਅੰਕ। ਸੋਹੰ ਸ਼ਬਦ ਵਜਾਏ ਸਾਚਾ ਡੰਕ। ਇਕ ਕਰਾਏ ਰਾਓ ਰੰਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪੇ ਆਪ ਤਰਾਏ ਜਿਉਂ ਰਾਜਾ ਜਨਕ। ਆਪ ਚੜ੍ਹਾਏ ਆਤਮ ਰੰਗ। ਗੁਰਸਿਖ ਸਾਚੇ ਪਾਰ ਜਾਇਣ ਲੰਘ। ਹੋਏ ਸਹਾਈ ਸੰਗ ਅੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਤਾ ਸੂਰਾ ਸਰਬੰਗ। ਸੂਰਾ ਸਰਬੰਗ ਦੀਨ ਦਿਆਲੇ, ਸਚ ਜੋਤ ਮੂਰਤ ਅਕਾਲ ਨਜ਼ਰੀ ਆਏ। ਵੇਖ ਵਿਚਾਰੇ ਜਨ ਕਿਰਪਾ ਧਾਰੇ, ਆਪੇ ਹੋਏ ਸਹਾਏ। ਭਰਮ ਨਿਵਾਰੇ ਦੇਵੇ ਚਰਨ ਪਿਆਰੇ, ਏਕਾ ਨਾਮ ਜਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਛਤਰ ਆਪਣੇ ਸੀਸ ਝੁਲਾਏ। ਏਕਾ ਛਤਰ ਝੁੱਲੇ ਸੀਸ। ਪਰਗਟ ਹੋਏ ਵਿਚ ਮਾਤ ਕਲਗੀ ਧਰ ਜਗਦੀਸ। ਸ੍ਰਿਸ਼ਟ ਸਬਾਈ ਜਾਏ ਪੀਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਇ ਨਾ ਕਰੇ ਤੇਰੀ ਰੀਸ। ਉਚ ਦਰ ਉਚ ਦਰਬਾਰਾ। ਉਚ ਦਰ ਸਚ ਘਰ ਬਾਹਰਾ। ਉਚ ਘਰ ਵਸੇ ਨਿਰੰਕਾਰਾ। ਉਚ ਦਰ ਏਕਾ ਜੋਤ ਇਕ ਅਧਾਰਾ। ਉਚ ਦਰ ਏਕਾ ਏਕ ਸਰਬ ਪਸਾਰਾ। ਉਚ ਦਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਊਚ ਦਰ ਹਰਿ ਨਿਰੰਕਾਰੀ। ਊਚ ਦਰ ਜੋਤ ਸਰੂਪੀ ਪਸਰ ਪਸਾਰੀ। ਊਚ ਦਰ ਵਰਤੇ ਵਰਤਾਵੇ ਵਿਚ ਸੰਸਾਰੀ। ਊਚ ਦਰ ਮਿਲੇ ਵਰ ਦੇਵੇ ਪ੍ਰਭ ਵਡ ਭੰਡਾਰੀ। ਊਚ ਦਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੀ। ਨਿਹਕਲੰਕ ਅਗੰਮ ਅਗੰਮਾ। ਆਪ ਮਿਟਾਏ ਆਤਮ ਭਰਮਾ। ਸੁਫਲ ਕਰਾਏ ਮਾਣਸ ਜਨਮਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਲਿਖਾਏ ਸਾਚੇ ਕਰਮਾ। ਉਚ ਦਰ ਸਚ ਦਰਗਹਿ। ਉਚ ਦਰ ਜੋਤ ਪਰਗਟਾਈ ਬੇਪਰਵਾਹ। ਉਚ ਦਰ ਗੁਰਸਿਖਾਂ ਬਿਠਾਏ ਸਾਚੇ ਥਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਸਰ ਕੋਈ ਨਾ। ਉਚ ਦਰ ਏਕਾ ਜੋਤੀ। ਉਚ ਦਰ ਗੁਰਸਿਖ ਉਣਾਏ ਮਾਣਕ ਮੋਤੀ। ਗੁਰਮੁਖਾਂ ਸੁਣਾਏ ਸਾਚਾ ਰਾਗ, ਆਤਮ ਜਗਾਏ ਸੋਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਤੇਰੀ ਆਤਮ ਮੈਲ ਜਾਏ ਧੋਤੀ। ਉਚ ਦਰ ਰੰਗ ਅਪਾਰ ਅਨੂਪ। ਹਰਿ ਪਰਗਟਾਇਆ ਜੋਤ ਸਰੂਪ। ਉਚ ਦਰ ਭੇਵ ਕੋਈ ਨਾ ਪਾਏ ਵਡ ਵਡ ਭੂਪ। ਕਿਸੇ ਦਿਸ ਨਾ ਆਏ ਪ੍ਰਭ ਅਬਿਨਾਸ਼ੀ ਬਿਨ ਰੰਗ ਰੂਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸਤਿ ਸਰੂਪ। ਉਚ ਦਰ ਉਚ ਘਰ ਵਸੇ ਹਰਿ। ਉਚ ਦਰ ਕਿਰਪਾ ਜਾਏ ਕਰ। ਉਚ ਦਰ ਗੁਰਮੁਖ ਸਾਚੇ ਚਰਨ ਲਾਗ, ਪ੍ਰਭ ਖਾਲੀ ਭੰਡਾਰੇ ਦਏ ਭਰ। ਉਚ ਦਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਅਵਤਾਰ ਨਰ। ਉਚ ਦਰ ਦੀਨ ਗੋਪਾਲਾ। ਆਤਮ ਦੇਵੇ ਸੋਹੰ ਸਾਚੀ ਮਾਲਾ। ਉਚ ਦਰ ਆਪੇ ਹੋਏ ਸਰਬ ਰਖਵਾਲਾ। ਉਚ ਦਰ ਸਾਚਾ ਸਰ ਆਤਮ ਜੋਤ ਜਗਾਏ ਜਿਉਂ ਜੋਤ ਜਵਾਲਾ। ਉਚ ਦਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਵਿਰਲੇ ਗੁਰਮੁਖ ਭਾਲਾ। ਉਚ ਦਰ ਏਕਾ ਓਟ। ਉਚ ਦਰ ਗੁਰਮੁਖਾਂ ਕੱਢੇ ਆਤਮ ਖੋਟ। ਉਚ ਦਰ ਸੋਹੰ ਸ਼ਬਦ ਲਗਾਵੇ ਆਤਮ ਚੋਟ। ਉਚ ਦਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖ ਸਾਚੇ ਕਲਜੁਗ ਗੋਦ ਉਠਾਏ ਬੇਮੁਖ ਆਲ੍ਹਣਿਓ ਡਿਗੇ ਬੋਟ। ਉਚ ਦਰ ਸਚ ਘਰ ਵਾਸੀ। ਉਚ ਦਰ ਮਾਤ ਜੋਤ ਪਰਗਟਾਏ ਪ੍ਰਭ ਅਬਿਨਾਸ਼ੀ। ਉਚ ਜੋਤ ਆਪਣੀ ਦਇਆ ਕਮਾਏ ਘਨਕਪੁਰ ਵਾਸੀ। ਉਚ ਜੋਤ ਸ੍ਰਿਸ਼ਟ ਸਬਾਈ ਕਰਾਏ ਚਰਨ ਦਾਸੀ। ਉਚ ਜੋਤ ਆਪ ਮਿਟਾਏ ਅੰਤਮ ਅੰਤ ਮਦਿਰਾ ਮਾਸੀ। ਉਚ ਜੋਤ ਗੁਰਮੁਖਾਂ ਕਰੇ ਬੰਦ ਖਲਾਸੀ। ਉਚ ਜੋਤ ਬੇਮੁਖਾਂ ਦਰ ਆਏ ਹਾਸੀ। ਉਚ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਪੁਰਖ ਨਿਰੰਜਣ ਗੁਰਮੁਖ ਸਾਚੇ ਸਦ ਸਦ ਬਲ ਬਲ ਬਲ ਜਾਸੀ। ਉਚ ਦਰ ਜੋਤ ਨਿਰੰਜਣ। ਉਚ ਦਰ ਬੇਮੁਖਾਂ ਦੁਖ ਦਰਦ ਭੈ ਭੰਜਣ। ਉਚ ਦਰ ਸਾਚਾ ਸਾਕ ਸੈਣ ਸੱਜਣ। ਉਚ ਦਰ ਗੁਰਮੁਖਾਂ ਨੇਤਰ ਪਾਵੇ, ਸਾਚਾ ਚਰਨ ਧੂੜ ਅੰਜਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਏਕਾ ਆਪ ਨਿਰੰਜਣ। ਉਚ ਦਰ ਸਾਚੀ ਧਾਰਾ। ਉਚ ਦਰ ਗੁਰ ਚਰਨ ਦਵਾਰਾ। ਉਚ ਦਰ ਗੁਰਸਿਖ ਕਰ ਗੁਰ ਚਰਨ ਪਿਆਰਾ। ਉਚ ਦਰ ਆਪ ਦਿਖਾਵੇ ਪ੍ਰਭ ਗਿਰਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦਰ ਦਵਾਰਾ। ਸਚ ਦਵਾਰਾ ਚਰਨ ਅਰਦਾਸ। ਆਤਮ ਦੁਖੜਾ ਹੋਏ ਨਾਸ। ਏਕਾ ਜੋਤ ਕਰੇ ਪਰਕਾਸ਼। ਕਿਰਪਾ ਕਰੇ ਪ੍ਰਭ ਅਬਿਨਾਸ਼। ਜਨ ਭਗਤਾਂ ਹੋਇਆ ਦਾਸ। ਮਾਤ ਜੋਤ ਪਰਗਟਾਏ ਸੋਹੰ ਸ਼ਬਦ ਜਪਾਏ ਸਵਾਸ ਸਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਰ ਘਰ ਆਏ ਪੂਰ ਕਰਾਏ ਆਸ। ਪੂਰਨ ਆਸਾ ਹੋਏ ਜਨ। ਹਰਿਆ ਹੋਏ ਮਨ ਤਨ। ਬੇਮੁਖਾਂ ਪ੍ਰਭ ਸਾਚਾ ਜਾਏ ਡੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਸ਼ਬਦ ਸੁਣਾਏ ਕੰਨ। ਸੋਹੰ ਸ਼ਬਦ ਸਚ ਦੁਖੜਾ ਨਾਸਾ। ਪੂਰਨ ਦੀਆ ਗੁਰ ਚਰਨ ਭਰਵਾਸਾ। ਮਾਨਸ ਜਨਮ ਕਰਾਏ ਰਾਸਾ। ਸਚਖੰਡ ਕਰਾਇਆ ਘਰ ਸਾਚੇ ਵਾਸਾ। ਦੇਵੇ ਦਰਸ ਸਰਬ ਗੁਣਤਾਸਾ। ਕਰੇ ਤਰਸ ਪ੍ਰਭ ਅਬਿਨਾਸ਼ਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲਜੁਗ ਪੁਰੀ ਘਨਕ ਜੋਤ ਸਰੂਪੀ ਕੀਆ ਵਾਸਾ। ਪੁਰੀ ਘਨਕ ਧਾਮ ਅਟੱਲ। ਆਪ ਅਪਾਰੇ ਗੁਰਮੁਖਾਂ ਤਾਰੇ ਜਿਉਂ ਦਰ ਘਰ ਜਾਏ ਬਲ। ਬੇਮੁਖਾਂ ਪਕੜ ਪਛਾੜੇ, ਕਰ ਕਰ ਵਲ ਛਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜੁਗੋ ਜੁਗ ਅਟੱਲ। ਆਪ ਅਟੱਲ ਸਰਬ ਨਿਵਾਸੀ। ਦੁਖੀਆਂ ਕਰੇ ਬੰਦ ਖੁਲਾਸੀ। ਆਤਮ ਹੋਏ ਸਰਬ ਰਹਿਰਾਸੀ। ਕਲਜੁਗ ਮਾਇਆ ਦਰ ਤੋਂ ਨਾਸੀ। ਏਕ ਛਾਇਆ ਸਰਬ ਘਟ ਵਾਸੀ। ਸਾਚਾ ਤੀਰਥ ਗੁਰ ਚਰਨ ਨੁਹਾਇਆ, ਸੋਹੰ ਗਾਇਆ ਰਸਨ ਸਵਾਸੀ। ਪ੍ਰਭ ਅਬਿਨਾਸ਼ੀ ਘਰ ਸਾਚਾ ਪਾਇਆ, ਅੰਤਮ ਜੋਤ ਸਚ ਪਰਕਾਸ਼ੀ। ਭਾਂਡਾ ਭਰਮ ਭਉ ਭੰਨਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਖੀਆਂ ਕਰੇ ਬੰਦ ਖਲਾਸੀ। ਆਤਮ ਰੋਗ ਪ੍ਰਭ ਦੇਵੇ ਕੱਟ। ਗੁਰਮੁਖ ਸਾਚੇ ਸੰਤ ਜਨ, ਦਰ ਸਾਚੇ ਸੋਹੰ ਲਾਹਾ ਲੈਣ ਖੱਟ। ਵਿਚ ਮਾਤ ਮੁਖ ਉਜਲ, ਅੱਗੇ ਪਹਿਨਣ ਪੱਟ। ਏਕਾ ਸ਼ਬਦ ਜਪਾਇਆ ਗੁਰ ਚਰਨ ਦਿਖਾਇਆ ਸਾਚਾ ਤੀਰਥ ਤੱਟ। ਸਾਚੇ ਮਾਰਗ ਪਾਇਆ, ਹਰਿ ਵਸਿਆ ਘਟ ਘਟ। ਸਚ ਭੰਡਾਰ ਖੁਲ੍ਹਾਇਆ ਗੁਰ ਪੂਰੇ ਸਾਚਾ ਹੱਟ। ਗੁਰਮੁਖਾਂ ਵਣਜ ਵਪਾਰ ਕਰਾਇਆ, ਸੋਹੰ ਲੈਣ ਲਾਹਾ ਖੱਟ। ਬੇਮੁਖਾਂ ਦਰ ਦਰ ਫਿਰਾਇਆ, ਜਿਉਂ ਬਾਜੀਗਰ ਨਟ। ਮਾਇਆ ਮਮਤਾ ਵਿਚ ਰੁਲਾਇਆ, ਮਦਿਰਾ ਮਾਸੀ ਵਿਸ਼ਟਾ ਰਹੇ ਚੱਟ। ਗੁਰਸਿਖਾਂ ਸੋਹੰ ਸਵਾਸ ਸਵਾਸ ਚਲਾਇਆ, ਦੂਈ ਦਵੈਤ ਕੱਢੀ ਘਟ। ਪਰਗਟ ਜੋਤ ਸਵਛ ਸਰੂਪੀ ਦਰਸ ਦਿਖਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਝੱਟ। ਤਨ ਮਨ ਦੁਖ ਜਾਏ ਨੱਸ। ਏਕਾ ਸ਼ਬਦ ਚਲਾਇਆ ਕਸ। ਲੱਖ ਚੁਰਾਸੀ ਹੋਵੇ ਵਸ। ਆਪ ਉਪਾਏ ਆਪ ਮਿਟਾਏ ਆਪੇ ਕਰੇ ਭੱਸ। ਆਪ ਜਗਾਏ ਆਪ ਬੁਝਾਏ ਆਪੇ ਗੁਰਮੁਖਾਂ ਲੇਖ ਲਿਖਾਏ ਰਾਹ ਸਾਚਾ ਜਾਏ ਦੱਸ। ਸਾਚੀ ਧੁਨ ਉਪਜਾਏ ਆਤਮ ਸੁੰਨ ਮੁਨ ਖੁਲ੍ਹਾਏ, ਗੁਰਮੁਖ ਵਿਚ ਮਾਤ ਕਲਜੁਗ ਚੁਣ ਜਗਾਏ, ਇਕ ਦਵਾਏ ਸੋਹੰ ਸਾਚਾ ਰਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਸਦ ਹੋਇਆ ਵਸ। ਦੁਖ ਦਰਦ ਜੀਵ ਦੁਹੇਲਾ। ਆਵੇ ਜਾਵੇ ਇਕ ਅਕੇਲਾ। ਭੈਣਾ ਭਾਈਆ ਝੂਠਾ ਮੇਲਾ। ਏਕਾ ਸਾਚਾ ਪਿਤ ਰੱਖੇ ਹਿਤ ਵਸੇ ਤੇਰੇ ਆਤਮ ਚਿਤ, ਪ੍ਰਭ ਅਬਿਨਾਸ਼ੀ ਸਾਚਾ ਸੱਜਣ ਸੁਹੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗਾਂ ਜੁਗਾਂ ਦੇ ਵਿਛੜਿਆਂ ਪੰਚਮ ਜੇਠ ਕਰਾਏ ਮੇਲਾ। ਪੰਚਮ ਜੇਠ ਹੋਏ ਮੇਲ। ਅਚਰਜ ਵਰਤੇ ਪਾਰਬ੍ਰਹਮ ਖੇਲ। ਇਕ ਲਗਾਏ ਸ੍ਰਿਸ਼ਟ ਧਕੇਲ। ਆਪ ਲਗਾਏ ਉਪਾਏ ਗੁਰਸਿਖ ਸੋਹੰ ਬੀਜ ਬਿਜਾਏ, ਗੁਰਮੁਖ ਉਪਜਾਏ ਸਾਚੀ ਵੇਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ, ਗੁਰਮੁਖ ਤੇਰੀ ਆਤਮ ਡਗਮਗਾਏ, ਅਗਿਆਨ ਅੰਧੇਰ ਮਿਟਾਏ, ਬਿਨ ਬਾਤੀ ਬਿਨ ਤੇਲ। ਬਿਨ ਤੇਲ ਜਗਾਏ ਜੋਤੀ। ਆਪ ਬਣਾਏ ਆਪਣੇ ਗੋਤੀ। ਸ੍ਰਿਸ਼ਟ ਸਬਾਈ ਰਹੀ ਸੋਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਗੁਰਸਿਖ ਸਾਚੇ ਆਪ ਬਣਾਏ ਮਾਣਕ ਮੋਤੀ। ਸਾਧ ਸੰਗਤ ਸਚ ਜਣਾਈ। ਪੰਚਮ ਜੇਠ ਮਾਤਲੋਕ ਵੱਜੇ ਵਧਾਈ। ਤੀਨ ਲੋਕ ਜੈ ਜੈ ਜੈਕਾਰ ਸੁਣੇ ਲੋਕਾਈ। ਕਰੋੜ ਤੇਤੀਸ ਹਰਿ ਦਰ ਤੇ ਆਈ। ਸ਼ਿਵ ਸ਼ੰਕਰ ਚਲ ਆਇਣ ਦਰ, ਬਾਸ਼ਕ ਤਸ਼ਕ ਗਲ ਲਟਕਾਈ। ਬ੍ਰਹਮਾ ਵਿਸ਼ਨ ਮਹੇਸ਼, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਬਹਿਣ ਸੀਸ ਝੁਕਾਈ। ਵਾਕ ਭਵਿਖਤ ਪ੍ਰਭ ਰਿਹਾ ਲਿਖਾਈ। ਪੰਚਮ ਜੇਠ ਗੁਰ ਸੰਗਤ ਮਿਲੇ ਵਡਿਆਈ। ਦਰ ਘਰ ਸਾਚੇ ਮਾਣ ਦਵਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਸੁਖਦਾਈ। ਪੰਚਮ ਜੇਠ ਆਵੇ ਜਗ। ਕਲਜੁਗ ਜੀਵ ਸਰਬ ਕਰਾਏ ਕਗ। ਮਾਇਆ ਧਾਰੀ ਝੂਠੇ ਧੰਦੇ ਗਏ ਲੱਗ। ਸੋਹੰ ਸਾਚਾ ਸ਼ਬਦ ਮੂੰਹ ਲਗਾਏ ਸਗ। ਏਕਾ ਸ਼ਬਦ ਗੁਰਸਿਖ ਤੇਰੇ ਤਨ ਪਹਿਨਾਏ, ਸੰਤੋਖ ਧੀਰਜ ਧਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵਡ ਸੂਰਾ ਸਰਬੱਗ। ਵਡ ਸੂਰਬੀਰ। ਸ੍ਰਿਸ਼ਟ ਸਬਾਈ ਕਰੇ ਵਹੀਰ। ਏਕਾ ਸ਼ਬਦ ਚਲਾਏ ਤੀਰ। ਮੇਟ ਮਿਟਾਵੇ ਖਪਾਵੇ ਅਠਸਠ ਨੀਰ। ਗੰਗਾ ਗੋਦਾਵਰੀ ਰਹਿਣ ਨਾ ਪਾਵੇ, ਜੋਤ ਖਿਚਾਵੇ ਖਵਾਜ਼ਾ ਖਿਜ਼ਰ ਪੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਰੇ, ਨਾ ਕੋਈ ਦਿਸੇ ਪੀਰ ਫ਼ਕੀਰ ਦਸਤਗੀਰ। ਪੀਰ ਦਸਤਗੀਰਾ ਪੈਣ ਵਹੀਰਾ। ਲੱਥਣ ਚੀਰਾ ਨਾ ਕੋਈ ਦੇਵੇ ਕਿਸੇ ਧੀਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਕਲਜੁਗ ਤੇਰੀਆਂ ਲਿਖੀਆਂ ਧੁਰ ਤਕਦੀਰਾਂ। ਜੋਤ ਸਰੂਪੀ ਧਾਰੇ ਪ੍ਰਭ ਅਬਿਨਾਸ਼ੀ ਭੇਖ। ਸ੍ਰਿਸ਼ਟ ਸਬਾਈ ਰਹੀ ਵੇਖਾ ਵੇਖ। ਗੁਰਮੁਖਾਂ ਆਤਮ ਵਿਚ ਲਗਾਏ ਸੋਹੰ ਸਾਚੀ ਮੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਨੇਤਰ ਪੇਖ। ਆਤਮ ਨੇਤਰ ਆਪ ਖੁਲ੍ਹਾਏ। ਆਪ ਆਪਣੀ ਬੂਝ ਬੁਝਾਏ। ਭੇਵ ਗੂਝ ਕੋਈ ਰਹਿਣ ਨਾ ਪਾਏ। ਏਕਾ ਦੂਜ ਸਰਬ ਮਿਟ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦਇਆ ਕਮਾਏ। ਅੰਮ੍ਰਿਤ ਮੇਘ ਆਪ ਵਰਸਾਇਆ। ਕਿਰਪਾ ਕਰ ਆਪ ਰਘੁਰਾਇਆ। ਅੰਮ੍ਰਿਤ ਸਾਚਾ ਮੁਖ ਚੁਆਇਆ। ਆਤਮ ਸੁਖ ਇਕ ਉਪਜਾਇਆ। ਦੁਖ ਭੁੱਖ ਸਭ ਰੋਗ ਮਿਟਾਇਆ। ਗੁਰਮੁਖਾਂ ਮੁਖ ਭੋਗ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਜੋਗ ਨਾਮ ਦਵਾਇਆ। ਅੰਮ੍ਰਿਤ ਆਤਮ ਆਪ ਚੁਆਏ। ਸੋਹੰ ਸਾਚਾ ਜਾਮ ਪਿਲਾਏ। ਸੁੱਕਾ ਤਾਮ ਹਰਾ ਕਰਾਏ। ਰਮਈਆ ਰਾਮ ਦਇਆ ਕਮਾਏ। ਘਨਈਆ ਸ਼ਾਮ ਜੋਤ ਪਰਗਟਾਏ। ਨਾਮ ਨਿਧਾਨ ਝੋਲੀ ਪਾਏ। ਗੁਣ ਨਿਧਾਨ ਜਨ ਭਗਤਾਂ ਪਾਰ ਕਰਾਏ। ਸਾਧ ਸੰਗਤ ਸਾਚਾ ਦਰ ਦਵਾਰ ਖੁਲ੍ਹਾਏ। ਆਪ ਚੜ੍ਹਾਏ ਸਾਚੀ ਰੰਗਤ, ਦੁਖ ਦਰਦ ਸਰਬ ਮਿਟਾਏ। ਦੂਸਰ ਦਰ ਨਾ ਕੋਈ ਮੰਗਤ, ਦੇਵਣਹਾਰ ਇਕ ਰਘੁਰਾਏ। ਜੋ ਰਲ ਜਾਇਣ ਸਾਚੀ ਸੰਗਤ, ਅਗਿਆਨ ਅੰਧੇਰ ਪ੍ਰਭ ਦੇ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਆਤਮ ਦੀਪ ਜਗਾਏ। ਆਤਮ ਦੀਪ ਜਗੇ ਏਕ। ਜੋ ਜਨ ਰੱਖੇ ਚਰਨ ਟੇਕ। ਆਪ ਕਰਾਏ ਬੁੱਧ ਬਿਬੇਕ। ਕਲਜੁਗ ਮਾਇਆ ਨਾ ਲਾਗੇ ਤਨ ਸੇਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗੋ ਜੁਗ ਏਕਾ ਏਕ। ਇਕ ਓਅੰਕਾਰ ਜੋਤ ਸਰੂਪੀ, ਸਤਿ ਵਰਤਾਰ ਸਤਿ ਸਰੂਪੀ, ਸ੍ਰਿਸ਼ਟ ਸਬਾਈ ਹੋਏ ਅੰਧ ਕੂਪੀ, ਨਾ ਕੋਈ ਜਾਣੇ ਸ਼ਾਹ ਵਡ ਭੂਪੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖਾਂ ਬੂਝ ਬੁਝਾਏ, ਆਤਮ ਦੁਖ ਸਰਬ ਮਿਟਾਏ, ਤ੍ਰਿਸਨਾ ਭੁੱਖਾ ਦੇ ਮਿਟਾਏ, ਮਾਤ ਕੁੱਖਾ ਸੁਫਲ ਕਰਾਏ, ਏਕਾ ਦਿਸੇ ਸਤਿ ਸਰੂਪੀ। ਸਤਿ ਸਰੂਪੀ ਸਤਿ ਵਰਤੰਤ। ਏਕਾ ਜੋਤ ਸਚ ਭਗਵੰਤ। ਵੇਖੇ ਖੇਲ ਹਰਿ ਜੁਗਾ ਜੁਗੰਤ। ਹੋਏ ਮੇਲ ਦਰ ਸਾਚੇ ਘਰ ਸਾਚੇ ਹਰਿ ਜਾਏ ਭਗਵੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪ ਮਿਲਾਏ ਜਨ ਸਾਚੇ ਸੰਤ। ਸੰਤ ਜਨਾਂ ਹਰਿ ਧੁਨ ਉਪਜਾਈ। ਗੁਣ ਅਵਗੁਣ ਨਾ ਕਿਸੇ ਜਣਾਈ। ਸਰਬ ਗੁਣ ਆਪ ਹੋ ਜਾਈ। ਨਿਰਗੁਣ ਸਰਗੁਣ ਆਪ ਰਘੁਰਾਈ। ਵਰਤੇ ਖੇਲ ਸਰਬ ਥਾਈਂ। ਗੁਰਮੁਖ ਸਾਚੇ ਵਿਚ ਗੋਦ ਬਿਠਾਏ ਪਕੜ ਬਾਹੀਂ। ਆਪ ਆਪਣੇ ਅੰਗ ਲਗਾਏ ਜਿਉਂ ਬਾਲਕ ਮਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋ ਜਨ ਲੇਵੇ ਜਿਸ ਜਨ ਦੇਵੇ, ਮਹਿੰਮਾ ਗਣੀ ਨਾ ਜਾਈ। ਮਹਿੰਮਾ ਅਗਣਤ ਨਾ ਕੋਈ ਜਾਣੇ। ਵੇਦ ਕਤੇਬ ਨਾ ਕੋਈ ਪਛਾਣੇ। ਆਪ ਅਭੇਦ ਗੁਣ ਨਿਧਾਨੇ। ਅਛਲ ਅਛੇਦ ਸਰਬ ਭੁਲਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪੇ ਜਾਣੇ। ਦੇਖ ਦੇਖ ਵੇਖ ਵੇਖ ਭੇਖ ਭੇਖ, ਕਲਜੁਗ ਜੀਵ ਨਾ ਭੁੱਲ। ਵੇਖ ਵੇਖ ਦੇਖ ਦੇਖ ਭੇਖ ਭੇਖ ਝੂਠੀ ਮਾਇਆ ਵਿਚ ਨਾ ਰੁਲ। ਵੇਖ ਵੇਖ ਭੇਖ ਭੇਖ ਦੇਖ ਦੇਖ, ਨਾ ਲਗਾ ਕਲੰਕ ਕੁੱਲ। ਵੇਖ ਵੇਖ ਭੇਖ ਭੇਖ ਦੇਖ ਦੇਖ, ਮਾਨਸ ਜਨਮ ਗਵਾ ਨਾ ਅਨਮੁਲ। ਵੇਖ ਵੇਖ ਦੇਖ ਦੇਖ ਭੇਖ ਭੇਖ ਝੂਠਾ ਕਲਜੁਗ ਜੀਵ ਨਾ ਤੁਲ। ਵੇਖ ਵੇਖ ਭੇਖ ਭੇਖ ਦੇਖ ਦੇਖ, ਮਾਨਸ ਜਨਮ ਗਵਾਇਆ ਕਵਲ ਫੁੱਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪਰਗਟਾਏ ਪੰਚਮ ਜੇਠ ਸਚ ਭੰਡਾਰਾ ਜਾਏ ਖੁਲ੍ਹ। ਵੇਖ ਵੇਖ ਭੇਖ ਭੇਖ, ਮਸਤਕ ਮਿਟੇ ਰੇਖ। ਚਰਨ ਲਾਗ ਜਾਗਣ ਭਾਗ, ਹੋਏ ਬੁਧ ਬਿਬੇਕ। ਆਤਮ ਤ੍ਰਿਸਨਾ ਬੁਝਾ ਆਗ, ਝੂਠਾ ਕਾਇਆ ਜਗਤ ਭੇਖ। ਪ੍ਰਭ ਸਾਚਾ ਜਨ ਚਰਨੀ ਲਾਗ, ਸੋਹੰ ਸ਼ਬਦ ਲਗਾ ਆਤਮ ਮੇਖ। ਆਤਮ ਧੋ ਪਾਪਾਂ ਦਾਗ਼, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਰਸ ਦਰ ਨੇਤਰ ਪੇਖ। ਨੇਤਰ ਪੇਖਣਾ ਹਰਿ ਹਰਿ ਹਰਿ ਜੀਓ। ਸਾਚਾ ਨਾਮ ਨਿਧਾਨ ਦਰ ਘਰ ਸਾਚੇ ਪੀਓ। ਗੁਰਮੁਖ ਸਾਚੇ ਸੰਤ ਜਨੋ, ਨਿਰਮਲ ਕਰਾਓ ਜੀਓ। ਮਦਿਰਾ ਮਾਸ ਤਜਾਓ ਮਨ ਤਨੋਂ, ਆਤਮ ਜੋਤ ਜਗਾਓ ਦੀਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸਾਚਾ ਦਾਨ, ਆਤਮ ਮਾਰੇ ਬ੍ਰਹਮ ਬਾਣ, ਕਲਜੁਗ ਘਾਟਾ ਤਨ ਆਤਮ ਪਾਟਾ ਸੋਹੰ ਧਾਗਾ ਲੈ ਰਸਨਾ ਸੀਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਲਿਖਤ ਲਿਖਾਏ, ਵਾਕ ਭਵਿਖਤ ਆਪ ਵਰਤਾਏ, ਨਾ ਕੋਈ ਮੇਟੇ ਮੇਟ ਮਿਟਾਏ, ਆਪਣੀ ਆਪ ਸਤਿਜੁਗ ਰਖਾਏ ਨੀਓ। ਸਤਿਜੁਗ ਸਾਚਾ ਸਚ ਉਪਜਾਇਆ। ਪਹਿਲੀ ਮਾਘ ਜਨਮ ਦਵਾਇਆ। ਏਕਾ ਸੋਹੰ ਸਾਚਾ ਰਾਗ ਝੋਲੀ ਪਾਇਆ। ਪ੍ਰਭ ਅਬਿਨਾਸ਼ੀ ਹੱਥ ਆਪਣੇ ਪਕੜੀ ਵਾਗ, ਚਾਰ ਕੁੰਟ ਆਪ ਦੁੜਾਇਆ। ਗੁਰਮੁਖਾਂ ਧੋਏ ਆਤਮ ਦਾਗ਼, ਪਵਣ ਸਰੂਪੀ ਵਿਚ ਸਵਾਸ ਚਲਾਇਆ। ਆਪ ਬਣਾਏ ਹੰਸ ਕਾਗ, ਸਾਚੀ ਧੁਨ ਉਪਜਾਇਆ। ਜੋ ਜਨ ਗਏ ਚਰਨ ਲਾਗ, ਪ੍ਰਭ ਸਾਚਾ ਹੋਏ ਸਹਾਇਆ। ਕਲਜੁਗ ਪਾਪੀ ਨਾ ਡੱਸੇ ਨਾਗ, ਸੋਹੰ ਮਣਕਾ ਪ੍ਰਭ ਆਪ ਛੁਹਾਇਆ। ਗੁਰਮੁਖ ਸਾਚੇ ਗਏ ਜਾਗ, ਦਰ ਘਰ ਆਏ ਦਰਸ਼ਨ ਪਾਇਆ। ਆਤਮ ਤ੍ਰਿਸਨਾ ਬੁਝੀ ਆਗ, ਭਾਂਡਾ ਭਰਮ ਭਉ ਭੰਨਾਇਆ। ਸਾਧ ਸੰਗਤ ਮਨ ਵੱਜੇ ਵਧਾਈ, ਜਿਉਂ ਮਿਲੇ ਬਿਦਰ ਵਡਿਆਈ, ਦਰ ਘਰ ਆਏ ਸਾਗ ਅਲੂਣਾ ਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਈ, ਭਰਮ ਚੁਕਾਈ, ਦਰ ਆਇਆ ਮਾਣ ਦਵਾਈ, ਦੁਖੀਆਂ ਦੁਖ ਮਿਟਾਈ ਸੋਹੰ ਨਾਮ ਜਪਾਇਆ। ਆਏ ਜਨ ਦਰ ਸਚ ਮੰਗਣ। ਆਪ ਪਹਿਨਾਏ ਹੱਥ ਸੋਹੰ ਕੰਗਣ। ਆਪਾ ਸਾਚਾ ਨਾਮ ਜਪਾਏ, ਇਕ ਚੜ੍ਹਾਏ ਰੰਗਣ। ਅੰਗ ਸੰਗ ਸੰਗ ਅੰਗ ਪ੍ਰਭ ਸਦ ਸਮਾਏ, ਆਪੇ ਰੱਖੇ ਆਪਣੇ ਅੰਗਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਦਰ ਸਾਚਾ ਮੰਗਣ। ਏਕਾ ਮੰਗਿਆ ਸਾਚਾ ਦਰ। ਜਿਥੇ ਵਸਿਆ ਸਾਚਾ ਹਰਿ। ਭੰਡਾਰੇ ਖਾਲੀ ਜਾਏ ਭਰ। ਪ੍ਰਭ ਅਬਿਨਾਸ਼ੀ ਦੇਵੇ ਸਾਚਾ ਵਰ। ਚਰਨ ਲਾਗ ਗੁਰਮੁਖ ਸਾਚੇ ਵਿਚ ਮਾਤ ਕਲਜੁਗ ਤਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਈ ਅਵਤਾਰ ਨਰ। ਪਤਤ ਪਾਪੀ ਪਾਰ ਉਤਾਰਦਾ। ਜੋ ਜਨ ਚਰਨ ਆਏ ਨਿਮਸਕਾਰਦਾ। ਸਾਚਾ ਰੰਗ ਸੱਚੇ ਕਰਤਾਰ ਦਾ। ਗੁਣ ਅਵਗੁਣ ਨਾ ਕਿਸੇ ਵਿਚਾਰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਆਏ ਸਾਚੇ ਤਾਰਦਾ। ਪਤਤ ਪਾਪੀ ਪਾਰ ਉਤਾਰਨਾ। ਆਪ ਕਰਾਏ ਆਪਣੇ ਕਾਰਨਾ। ਸਰਬ ਜੀਆਂ ਜਾਣੇ ਸਾਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾਦਿ ਆਦਿ ਸਦ ਸਦਾ ਸਦ ਤਾਰਨਾ। ਪਤਤ ਪਾਪੀਆਂ ਉਤਰੇ ਰੋਗ। ਆਪ ਗਵਾਏ ਝੂਠਾ ਭੋਗ। ਆਪ ਮਿਟਾਏ ਚਿੰਤਾ ਸੋਗ। ਆਪ ਦਿਸਾਏ ਦਰਸ ਅਮੋਘ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਚੁਗਾਵੇ ਰਸਨਾ ਆਤਮ ਚੋਗ। ਪਤਤ ਪਾਪੀਆਂ ਦੇਵੇ ਮਤਿ। ਸਚ ਸ਼ਬਦ ਆਤਮ ਧੀਰਜ ਦੇਵੇ ਸਾਚਾ ਸਤਿ। ਆਪੇ ਰੱਖੇ ਦਰ ਆਇਆ ਪਤਿ। ਸਾਚਾ ਬੀਜ ਬਿਜਾਏ, ਆਤਮ ਸਾਚੇ ਵੱਤ। ਰਸਨਾ ਚਰਖਾ ਆਪ ਚਲਾਏ, ਸੋਹੰ ਸੂਤਰ ਦੇਵੇ ਕੱਤ। ਝੂਠੀ ਕਾਇਆ ਸਚ ਜੋਤ ਜਗਾਏ, ਸੋਹੰ ਸ਼ਬਦ ਬੁਝਾਏ ਸਾਚਾ ਤਤ। ਏਕਾ ਏਕ ਡਗਮਗਾਏ, ਏਕ ਦਿਸਾਏ ਚਰਨ ਨੱਤ। ਜੋ ਜਨ ਸਾਚਾ ਚਰਨ ਲਗ ਜਾਏ, ਪ੍ਰਭ ਸਾਚਾ ਦੇਵੇ ਸਾਚੀ ਮਤਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਆਪ ਸਮਝਾਵੇ, ਦਰ ਆਇਆ ਦੇਵੇ ਸਾਚੀ ਮਤਿ। ਸਾਚੀ ਮਤਿ ਸਾਚੀ ਸੀਖਿਆ। ਪ੍ਰਭ ਅਬਿਨਾਸ਼ੀ ਸਚ ਘਰ ਪਰੀਖਿਆ। ਜੋ ਜਨ ਮੰਗਣ ਆਏ ਘਰ, ਸਾਚਾ ਪ੍ਰਭ ਦੇਵੇ ਸਾਚੀ ਭੀਖਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਲੇਖਾ ਸਾਚਾ ਲੀਖਿਆ। ਲਿਖਿਆ ਲੇਖ ਸਚ ਦਰਬਾਰੇ। ਨਿਹਕਲੰਕ ਨਰ ਅਵਤਾਰੇ। ਵੱਜੇ ਡੰਕ ਗੁਰ ਸੰਗਤ ਤੇਰੇ ਦਰ ਦਵਾਰੇ। ਇਕ ਇਕ ਇਕ ਦਿਸਾਏ ਅੰਕ, ਏਕਾ ਸ਼ਬਦ ਸੱਚੀ ਧੁਨਕਾਰੇ। ਆਪ ਮਿਟਾਏ ਆਤਮ ਸ਼ੰਕ, ਜੋ ਜਨ ਆਏ ਖੜੇ ਦਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖਾ ਸਰਬ ਨਿਵਾਰੇ। ਭਰਮ ਭੁਲੇਖਾ ਆਪ ਕੱਢੇ। ਅਗਿਆਨ ਅੰਧੇਰਾ ਸ਼ਬਦ ਖੰਡਾ ਆਪੇ ਵੱਢੇ। ਜੋਤ ਜਗਾਏ ਦੇਹ ਅੰਧੇਰੀ ਖੱਡੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝੋਲੀ ਦੇਵੇ ਭਰ, ਜੋ ਜਨ ਦਰ ਮੰਗੇ ਦੋਵੇਂ ਹੱਥ ਅੱਗੇ ਕੱਢੇ। ਮੰਗੇ ਦਰ ਹੋਏ ਨਿਮਾਣਾ। ਦੇਵੇ ਵਰ ਆਪ ਭਗਵਾਨਾ। ਸਚ ਤਖ਼ਤ ਸਚ ਸੁਲਤਾਨਾ। ਜੀਵ ਜੰਤ ਦੇ ਵਿਚ ਸਮਾਣਾ। ਨਾਥ ਤ੍ਰੈਲੋਕੀ ਵਿਸ਼ਨੂੰ ਭਗਵਾਨਾ। ਕਲਜੁਗ ਜੀਵ ਨਾ ਭੁਲ ਨਿਧਾਨਾ। ਸ੍ਰਿਸ਼ਟ ਸਬਾਈ ਸੁੰਞ ਮਸਾਨਾ। ਏਕਾ ਆਪ ਰਘੁਰਾਈ, ਜਿਸ ਸਾਚਾ ਖੇਲ ਰਚਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਚਰਨ ਸੇਵਾ ਏਕਾ ਸਚ ਟਿਕਾਨਾ। ਸਚ ਟਿਕਾਨਾ ਦਰ ਦਰਗਹਿ। ਏਕਾ ਬੈਠਾ ਬੇਪਰਵਾਹ। ਬੇਮੁਖਾਂ ਕਲ ਦੀਸੇ ਨਾਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਇਕ ਬਹਾਏ ਸਾਚੇ ਥਾਂ। ਰਾਜ ਜੋਗ ਭਗਤ ਦਾਨ। ਸਚ ਭੋਗ ਚਰਨ ਧੂੜ ਇਸ਼ਨਾਨ। ਮਿਟੇ ਰੋਗ ਆਤਮ ਉਪਜੇ ਬ੍ਰਹਮ ਗਿਆਨ। ਜਗੇ ਜੋਤ ਆਤਮ ਕੋਟਨ ਭਾਨਨ ਭਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਿਰਪਾ ਕਰੇ ਆਪ ਭਗਵਾਨ। ਆਤਮ ਜੋਤ ਹੋਏ ਉਜਿਆਰੀ। ਕਾਇਆ ਕੰਦਰ ਦੇਹ ਅੰਧਿਆਰੀ। ਇਕ ਅਕਗਰੀ ਜੋਤ ਨਿਰੰਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਚਾ ਸ਼ਬਦ ਅਧਾਰੀ। ਸਚ ਸ਼ਬਦ ਜਗਤ ਅਨਮੁਲ। ਏਕਾ ਏਕ ਆਪ ਅਤੁਲ। ਸ੍ਰਿਸ਼ਟ ਸਬਾਈ ਰਹੀ ਭੁੱਲ। ਆਤਮ ਦੀਆ ਹੋਇਆ ਗੁੱਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਦਰ ਆਇਆ ਕੋਈ ਰੁਲ। ਆਤਮ ਦਰ ਹੋਇਆ ਬੰਦ। ਕਲਜੁਗ ਜੀਵ ਅੰਤਮ ਅੰਧ। ਪਾਪਾਂ ਅੰਦਰ ਹੋਈ ਕੰਧ। ਦੁਖੀ ਹੋਇਆ ਬੰਦ ਬੰਦ। ਕਲਜੁਗ ਨਾਤਾ ਟੁੱਟ ਗਿਆ ਤੰਦ। ਮਾਇਆ ਫਾਹੀ ਲਿਆ ਫੰਦ। ਧਰਮ ਰਾਏ ਅੰਤਕਾਲ ਭੰਨੇ ਦੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਮਾਰੇ ਪਾਪਾਂ ਜੰਦ। ਆਤਮ ਜਿੰਦਾ ਗਿਆ ਵੱਜ। ਕੌਣ ਦੇਵੇ ਪੜਦੇ ਕੱਜ। ਮਦਿਰਾ ਮਾਸ ਖਾ ਪੀ ਲੈ ਰੱਜ। ਝੂਠੇ ਭਾਂਡੇ ਅੰਤ ਜਾਣਾ ਭੱਜ। ਪ੍ਰਭ ਅਬਿਨਾਸ਼ੀ ਦੇ ਮਤਿ ਸਮਝਾਏ, ਨਾ ਤੈਨੂੰ ਆਵੇ ਲੱਜ। ਧਰਮ ਰਾਏ ਦੇ ਸਜਾਏ ਸਿਰ ਬੰਨ੍ਹਾਏ ਛੱਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖ ਲਿਖਾਏ, ਨਾ ਕੋਇ ਮਿਟਾਏ, ਜੀਵ ਨਾ ਵੇਖ ਕਲ ਤੇ ਅੱਜ। ਕਲ ਅੱਜ ਵੇਖ ਵਿਚਾਰ। ਫਿਰ ਨਾ ਆਵੇ ਦੂਜੀ ਵਾਰ। ਲੱਖ ਚੁਰਾਸੀ ਹੋਏ ਖੁਆਰ। ਮਰੇ ਜਨਮੇ ਆਵੇ ਵਾਰੋ ਵਾਰ। ਨਿਤ ਉਠਾਵੇ ਦੁੱਖ, ਨਾ ਪ੍ਰਭ ਪਾਵੇ ਤੇਰੀ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਸਚ ਨਾਮ ਅਧਾਰ। ਸਚ ਘਰ ਇਕ ਦਾਤਾਰਾ। ਸਚ ਘਰ ਇਕ ਪਸਾਰਾ। ਸਚ ਘਰ ਇਕ ਵਰਤਾਰਾ। ਸਚ ਘਰ ਏਕਾ ਏਕ ਵਸੇ ਜੋਤ ਸਰੂਪ ਰੰਗ ਅਨੂਪ ਵਡ ਵਡ ਭੂਪ ਪ੍ਰਭ ਨਿਰੰਕਾਰਾ। ਸਚ ਘਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਚ ਦਵਾਰਾ। ਸਚ ਘਰ ਬੈਕੁੰਠ ਨਿਵਾਸੀ। ਸਚ ਘਰ ਜੋਤ ਪਰਕਾਸ਼ੀ। ਸਚ ਘਰ ਸਰਬ ਘਟਾ ਘਟ ਹੋਏ ਵਾਸੀ। ਸਚ ਘਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਾਤ ਜੋਤ ਪਰਗਟਾਏ, ਭਾਗ ਲਗਾਏ ਘਨਕਪੁਰ ਵਾਸੀ। ਸਚ ਘਰ ਸਚ ਅਸਥਾਨਾ। ਸਚ ਘਰ ਜੋਤ ਮਹਾਨਾ। ਸਚ ਘਰ ਏਕਾ ਏਕ ਵਸੇ ਭਗਵਾਨਾ। ਸਚ ਘਰ ਕੋਟਨ ਕੋਟ ਜਗੇ ਜੋਤ ਭਾਨਨ ਭਾਨਾ। ਸਚ ਘਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਸਚ ਘਰ ਸਾਚੀ ਧਾਰਾ। ਸਚ ਘਰ ਸਚ ਗੁੰਜਾਰਾ। ਸਚ ਘਰ ਅੰਮ੍ਰਿਤ ਸਚ ਫੁਹਾਰਾ। ਸਚ ਘਰ ਸਚ ਵਰ ਦੇਵੇ ਆਪ ਕਰਤਾਰਾ। ਸਚ ਘਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਵਰਤਾਵੇ ਸਚ ਭੰਡਾਰਾ। ਸਚ ਘਰ ਸਚ ਭੰਡਾਰੀ। ਸਚ ਘਰ ਸਚ ਸੰਸਾਰੀ। ਸਚ ਘਰ ਸਚ ਸਿਕਦਾਰੀ। ਸਚ ਘਰ ਸਚ ਸਰਦਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਦੇਵੇ ਜੋਤ ਅਧਾਰੀ। ਸਚ ਸ਼ਬਦ ਜੋਤ ਅਧਾਰ। ਸਚ ਸ਼ਬਦ ਰੰਗ ਅਪਾਰ। ਸਚ ਸ਼ਬਦ ਇਕ ਧੁਨਕਾਰ। ਸਚ ਸ਼ਬਦ ਸੁੰਨ ਖੁਲ੍ਹਾਰ। ਸਚ ਸ਼ਬਦ ਸੁੰਨ ਮੁੰਨ ਦੇਵੇ ਆਪ ਨਿਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਮਿਲੇ ਸਚ ਭਤਾਰ। ਸਚ ਸ਼ਬਦ ਵਿਚ ਨਵ ਖੰਡ। ਸਚ ਸ਼ਬਦ ਪ੍ਰਭ ਚਰਨ ਆਪ ਵਖਾਵੇ ਸਰਬ ਵਰਭੰਡ। ਸਚ ਸ਼ਬਦ ਗੁਰਚਰਨ ਪ੍ਰੀਤੀ ਪ੍ਰਭ ਆਪ ਰਖਾਏ ਵਿਚ ਬ੍ਰਹਿਮੰਡ। ਸਚ ਸ਼ਬਦ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਚਾ ਦਰ ਗੁਰਸਿਖ ਤੇਰੀ ਆਤਮ ਹੋਏ ਨਾ ਰੰਡ। ਗੁਰਸਿਖ ਆਤਮ ਸਦਾ ਸੁਹਾਗਣ। ਗੁਰਮੁਖ ਸਾਚੇ ਪ੍ਰਭ ਚਰਨ ਲਾਗ ਸਦ ਜਾਗਣ। ਗੁਰਸਿਖ ਸਾਚੇ ਵਿਚ ਮਾਤ ਵਡ ਵਡ ਭਾਗਣ। ਪ੍ਰਭ ਆਪ ਉਪਾਏ ਸਾਚਾ ਰਾਗਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਤੇਰੇ ਚਰਨ ਲਾਗਣ। ਚਰਨ ਲਾਗੋ ਕਲਜੁਗ ਸੋਏ ਜਾਗੇ। ਜੋਤ ਪਰਗਟਾਏ ਵੱਜੀ ਵਧਾਈ ਸਤਿਜੁਗ ਸਾਚੇ ਨੀਂਹ ਰਖਾਈ, ਪਹਿਲੀ ਮਾਘੋ। ਦੇਵੇ ਵਡਿਆਈ ਆਪਣੇ ਘਰ, ਹੰਸ ਬਣਾਏ ਕਾਗੋਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਸਾਚਾ ਦਰ ਸਾਚੇ ਲਾਗੋ। ਦਰ ਘਰ ਸਾਚਾ ਆਪੇ ਪਾਵਣਾ। ਭਾਂਡਾ ਕਾਚਾ ਵਿਚ ਦੀਪਕ ਜੋਤੀ ਜੋਤ ਜਗਾਵਣਾ। ਸੋਹੰ ਸ਼ਬਦ ਜਨ ਹਿਰਦੇ ਵਾਚਾ, ਭਗਤ ਭਗਵਾਨ ਹਰਿ ਮੇਲ ਮਿਲਾਵਣਾ। ਬੇਮੁਖ ਦਰ ਤੇ ਆਏ ਨਾਚਾ, ਖਾਲੀ ਹੱਥ ਘਰ ਮੁੜ ਜਾਵਣਾ। ਗੁਰਮੁਖ ਸਾਚੇ ਪੱਲੇ ਸਾਚੋ ਸਾਚਾ, ਪਵੇ ਸਾਚਾ ਨਾਮ ਬੰਧਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਅੰਤਮ ਅੰਤ ਮੁਕਾਵਣਾ। ਸਚ ਨਾਮ ਪੱਲੇ ਬੰਨ੍ਹ। ਆਪ ਮਿਟਾਏ ਆਤਮ ਜਨ। ਪ੍ਰਭ ਅਬਿਨਾਸ਼ੀ ਬੇੜਾ ਅੰਤਮ ਉਠਾਏ ਆਪਣੇ ਕੰਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇ ਵਡਿਆਈ, ਰਸਨਾ ਕਹੇ ਧੰਨ ਧੰਨ ਧੰਨ। ਗੁਰਸਿਖ ਤੇਰੀ ਵਡਿਆਈ। ਗੁਰ ਚਰਨ ਸੇਵ ਕਮਾਈ। ਆਪ ਆਪਣਾ ਸਿਰ ਹੱਥ ਟਿਕਾਈ। ਸਰਬ ਕਲਾ ਸਮਰਥ, ਮਾਤ ਪਤਾਲ ਅਕਾਸ਼ ਤੇਰਾ ਹੋਏ ਸਹਾਈ। ਬੇਮੁਖਾਂ ਪਾਏ ਨੱਥ, ਦਰ ਦਰ ਵਿਚ ਮਾਤ ਭਵਾਈ। ਸ੍ਰਿਸ਼ਟ ਸਬਾਈ ਹੋਏ ਸੱਥ, ਭੈਣਾਂ ਛੱਡਣ ਭਾਈ। ਕਲਜੁਗ ਝੂਠੀ ਲੱਠ ਪ੍ਰਭ ਭੰਨਾਈ। ਪ੍ਰਭ ਦੀ ਮਹਿੰਮਾ ਬੜੀ ਅਕਥ, ਨਾ ਕੋਈ ਜਾਣੇ ਨਾ ਕਿਸੇ ਜਣਾਈ। ਗੁਰਮੁਖ ਸਾਚੇ ਤੇਰਾ ਆਪ ਚਲਾਏ ਰਥ, ਹੋਏ ਆਪ ਰਥਵਾਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਤੇਰੀ ਗੁਰਸਿਖ ਬਣਤ ਬਣਾਈ। ਗੁਰਮੁਖਾਂ ਹਰਿ ਹਰਿ ਹਰਿ ਰਖਵਾਲਾ। ਆਦਿ ਜੁਗਾਦਿ ਸਦਾ ਪ੍ਰਿਤਪਾਲਾ। ਬੋਧ ਅਗਾਧ ਅਗਾਧ ਬੋਧ ਸ਼ਬਦ ਚਲਾਏ ਮਾਤ ਸੁਖਾਲਾ। ਗੁਰਮੁਖਾਂ ਆਤਮ ਜਾਏ ਸੋਧ, ਸੋਹੰ ਸ਼ਬਦ ਗਲ ਬੰਨ੍ਹਾਵੇ ਸਾਚੀ ਮਾਲਾ। ਜੋਤ ਸਰੂਪੀ ਵਡ ਜੋਧਨ ਜੋਧ, ਆਪ ਖਪਾਏ ਸਭ ਦੁਸ਼ਟ ਚੰਡਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰੇ ਗਲੋਂ ਕੱਟੇ ਜਗਤ ਜੰਜਾਲਾ। ਜਗਤ ਜੰਜਾਲ ਆਪ ਕਟਾਏ। ਹੋਏ ਕੰਗਾਲ ਜੋ ਦਰ ਤੇ ਆਏ। ਸਚ ਧਨ ਮਾਲ ਸੋਹੰ ਪ੍ਰਭ ਝੋਲੀ ਪਾਏ। ਗੁਰਮੁਖ ਸਾਚੇ ਸਾਚੀ ਵਸਤ ਸੰਭਾਲ, ਪ੍ਰਭ ਤੇਰੀ ਆਤਮ ਵਿਚ ਟਿਕਾਏ। ਫਿਰ ਹੱਥ ਨਾ ਆਵੇ ਅੱਜ ਜੋ ਦਿਤਾ ਅਨਮੁਲੜਾ ਲਾਲ, ਗੁਰਮੁਖ ਸਾਚਾ ਭੁਲ ਨਾ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਗੁਰਮੁਖਾਂ ਸੁਤਿਆਂ ਦਰਸ ਦਿਖਾਏ। ਗੁਰਸਿਖ ਸੋਏ ਹਰਿ ਸਾਚਾ ਜਾਗੇ। ਸ਼ਬਦ ਲਿਖਾਇਆ ਹਰਿ ਪਹਿਲੀ ਮਾਘੇ। ਸ਼ਬਦ ਉਪਜਾਏ ਅਨਹਦ ਅਨਾਹਦ ਵਾਜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਭਾਗ ਲਗਾਏ, ਆਤਮ ਜੋਤ ਜਗਾਏ, ਤੇਰੀ ਕਾਇਆ ਧੋਵੇ ਦਾਗੇ। ਝੂਠੀ ਕਾਇਆ ਮਹਿਲ ਮੁਨਾਰ। ਕਲਜੁਗ ਜੀਵ ਨਾ ਭੁਲ ਗਵਾਰ। ਏਕਾ ਹਰਿ ਸੱਚਾ ਕਰਤਾਰ। ਏਕਾ ਦਰ ਭਰੇ ਭੰਡਾਰ। ਦੇਵੇ ਵਰ ਹਰਿ ਦੇਵਣਹਾਰ। ਜਾਓ ਤਰ ਕਰ ਚਰਨ ਨਿਮਸਕਾਰ। ਆਤਮ ਖੁਲ੍ਹੇ ਦਰ ਅੰਮ੍ਰਿਤ ਸਰ ਝਿਰਨਾ ਝਿਰੇ ਅਪਰ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਜਾਏ ਤਾਰ। ਅੰਮ੍ਰਿਤ ਝਿਰਨਾ ਆਪ ਝਿਰਾਏ। ਕਿਰਨਾ ਕਿਰਨਾ ਮੇਘ ਬਰਸਾਏ। ਬਰਸੇ ਮੇਘ ਕਵਲ ਮੁਖ ਚੁਆਏ। ਮੁਖ ਕਵਲ ਆਪ ਉਲਟਾਏ। ਉਲਟੇ ਕਵਲ ਹੋਏ ਰੁਸ਼ਨਾਏ। ਆਤਮ ਬਵਲ ਨਾ ਸੁਧ ਰਹਾਏ। ਜੋਤ ਸਰੂਪੀ ਦਿਸੇ ਸਵਲ, ਸਦ ਡਗਮਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖ ਸਾਚੇ ਤੇਰੇ ਆਤਮ ਆਤਮ ਦਰ ਦਵਾਰ ਖੁਲ੍ਹਾਏ। ਆਤਮ ਦਰ ਸਚ ਦਰਵਾਜਾ। ਜਿਥੇ ਵਸੇ ਗਰੀਬ ਨਿਵਾਜਾ। ਜਿਸ ਤੇਰਾ ਸਾਜਨ ਸਾਜਾ। ਏਕਾ ਸ਼ਬਦ ਸਦ ਸਦ ਸਦ ਅਵਾਜ਼ਾ। ਆਪੇ ਰੱਖੇ ਤੇਰੀਆਂ ਲਾਜਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸਵਾਰੇ ਕਾਜਾ। ਸਤਿਗੁਰ ਸਾਚਾ ਸ਼ਬਦ ਢੰਡੋਰਾ। ਜੋਤ ਜਗਾਏ ਵਿਚ ਅੰਧ ਘੋਰਾ। ਆਪ ਮਿਟਾਏ ਤੋਰਾ ਮੋਰਾ। ਆਪਣੇ ਹੱਥ ਪਕੜੇ ਡੋਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੰਪੂਰਨ ਕਲਾ ਸੋਲਾਂ। ਸਤਿਗੁਰ ਸਾਚਾ ਸਚ ਸੰਦੇਸ਼। ਜੋਤ ਸਰੂਪੀ ਕੀਆ ਵੇਸ। ਲੋਕਮਾਤ ਵਟਾਇਆ ਭੇਸ। ਭਾਗ ਲਗਾਇਆ ਮਾਝਾ ਦੇਸ। ਭੇਵ ਕਿਸੇ ਨਾ ਪਾਇਆ, ਆਪ ਭੁਲਾਇਆ ਵਡ ਵਡ ਨਰੇਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਭ ਸਾਚੇ ਕੋ ਸਦਾ ਅਦੇਸ। ਮਾਝੇ ਦੇਸ ਜੋਤ ਜਗਾਈ। ਪੁਰੀ ਘਨਕ ਹੋਏ ਰੁਸ਼ਨਾਈ। ਸਚਖੰਡ ਸਚ ਧਾਮ ਸਤਿਜੁਗ ਬਣ ਜਾਈ। ਵਿਚ ਵਰਭੰਡ ਦੇਵੇ ਆਪ ਵਡਿਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲੇਖ ਲਿਖਤ ਰਿਹਾ ਲਿਖਾਈ। ਪੁਰੀ ਘਨਕ ਜੋਤ ਜਗਾਏ। ਸ੍ਰਿਸ਼ਟ ਸਬਾਈ ਕਰੇ ਰੁਸ਼ਨਾਏ। ਕਲਜੁਗ ਅੰਤਮ ਅੰਤ ਹੋ ਜਾਏ। ਸਾਧ ਸੰਤ ਸਭ ਸੁੰਨ ਖੁਲ੍ਹਾਏ। ਆਤਮ ਮੁਨ ਕਿਸੇ ਰਹਿਣ ਨਾ ਪਾਏ। ਸ਼ਬਦ ਧੁਨ ਆਪ ਉਪਜਾਏ। ਸਚ ਗੁਣ ਆਪ ਜਣਾਏ। ਬੇਮੁਖ ਚੁਣ ਨਸ਼ਟ ਕਰਾਏ। ਹਰਿ ਭਗਤ ਚੁਣ ਹਰਿ ਨਾਮ ਦਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀ ਘਨਕ ਜੋਤ ਪਰਗਟਾਏ। ਪੁਰੀ ਘਨਕ ਜੋਤ ਪਰਗਟਾਈ। ਦੇਵੇ ਸ਼ਬਦ ਇਕ ਰਘੁਰਾਈ। ਪਾਰਬ੍ਰਹਮ ਪੂਰਨ ਜੋਤ ਜਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਥਾਈਂ ਹੋਏ ਸਹਾਈ। ਸਰਬ ਥਾਈਂ ਹੋਏ ਸਹਾਇਆ। ਆਪਣੇ ਭਾਣੇ ਵਿਚ ਸਮਾਇਆ। ਆਵਣ ਜਾਣ ਜਾਣ ਆਵਣ ਖੇਲ ਰਚਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਮੇਲ ਮਿਲਾਇਆ। ਆਪਣਾ ਮੇਲ ਮਿਲਾਏ ਕਲ। ਸ੍ਰਿਸ਼ਟ ਸਬਾਈ ਜਾਏ ਦਲ। ਪ੍ਰਭ ਕਾ ਭਾਣਾ ਨਾ ਜਾਏ ਟਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਹਾਏ ਜਲ ਤੇ ਥਲ। ਜਲ ਥਲ ਹੋਏ ਵਹੀਰਾ। ਆਪ ਕਰਾਏ ਨੀਰ ਨੀਰਾ। ਬਾਲਕਾਂ ਹੱਥ ਨਾ ਆਵੇ ਸੀਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕ ਸ਼ਬਦ ਚਲਾਏ ਤੀਰਾ। ਸ਼ਬਦ ਤੀਰ ਆਪ ਚਲਾਏ। ਜਗਤ ਵਹੀਰ ਆਪ ਕਰਾਏ। ਪੀਰ ਫ਼ਕੀਰ ਸਰਬ ਮਿਟ ਜਾਏ। ਧੀਰਨ ਧੀਰ ਜਗਤ ਧੀਰ ਕਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਰ ਫਿਰਾਏ। ਦਰ ਦਰ ਫਿਰਨ ਭਿਖਾਰੀ। ਰਾਜੇ ਰਾਣਿਆਂ ਹੋਏ ਖੁਆਰੀ। ਏਕਾ ਦਿਸੇ ਪਾਸਾ ਹਾਰੀ। ਏਕਾ ਚਲੇ ਸ਼ਬਦ ਕਟਾਰੀ। ਸ੍ਰਿਸ਼ਟ ਸਬਾਈ ਹੋਏ ਦੋ ਫਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਵਿਚ ਜੂਹ ਜੰਗਲ ਪਹਾੜੀ। ਜੋਤ ਲਗਾਏ ਅਗਨ ਵਿਚ ਉਜਾੜਾਂ। ਆਪ ਬਣਾਏ ਧਰਤ ਮਾਤ ਇਕ ਅਖਾੜਾ। ਸ੍ਰਿਸ਼ਟ ਸਬਾਈ ਮੌਤ ਬਣਾਏ ਲਾੜੀ ਲਾੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚਬਾਏ ਆਪਣੀ ਦਾੜ੍ਹਾ। ਆਪ ਚਬਾਏ ਆਪਣੀ ਦਾੜ੍ਹ। ਚਾਰ ਚਫੇਰ ਹੋਏ ਕਾੜ ਕਾੜ। ਏਕਾ ਉਠੇ ਰੂਸਾ ਧਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪ ਸਵਾਏ ਵਿਚ ਝਾੜ। ਉਠੇ ਲਸ਼ਕਰ ਰੂਸਾ ਭਾਰਾ। ਸ੍ਰਿਸ਼ਟ ਸਬਾਈ ਹੋਏ ਖੁਆਰਾ। ਦਰ ਦਰ ਫਿਰਨ ਨਾਰੀ ਨਾਰਾ। ਨਾ ਕੋਈ ਦੇਵੇ ਕਿਸੇ ਸਹਾਰਾ। ਵਾਹੋ ਦਾਹੀ ਚਾਰੇ ਯਾਰਾ। ਅਹਿਮਦ ਮੁਹੰਮਦ ਹੋਏ ਖੁਆਰਾ। ਈਸਾ ਮੂਸਾ ਆਰਾ ਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਸਿਰ ਧਰਾਇਆ ਆਰਾ। ਈਸਾ ਮੂਸਾ ਹੋਏ ਖੁਆਰੀ। ਏਕਾ ਦਿਸੇ ਪਾਸਾ ਹਾਰੀ। ਕੁਰਾਨ ਅੰਜੀਲ ਹੋਏ ਦੁਖਿਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਈ ਨਾ ਪਾਵੇ ਤੇਰੀ ਸਾਰੀ। ਮਾਣ ਗਵਾਏ ਕੁਰਾਨ ਅੰਜੀਲਾ। ਆਪ ਕਰਾਏ ਏਕਾ ਹੀਲਾ। ਅਗਨ ਜੋਤ ਲਗਾਏ ਤੀਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪ ਹਿਲਾਏ ਪਵਨ ਸਰੂਪੀ ਆਪ ਝੁਲਾਏ ਸ਼ਬਦ ਜਗਤ ਡੁਲਾਏ ਟੀਲਾ। ਕਲਜੁਗ ਮਾਣ ਗਵਾਏ ਵੇਦ ਪੁਰਾਨਾ। ਸੱਤਰ ਲੱਖ ਚੜ੍ਹੇ ਪਠਾਨਾ। ਪ੍ਰਭ ਜੋਤ ਸਰੂਪੀ ਪਹਰਿਆ ਬਾਨਾ। ਭੇਖ ਮਿਟਾਏ ਕ੍ਰਿਸ਼ਨਾ ਕਾਹਨਾ। ਤੀਰ ਚਲਾਏ ਸੋਹੰ ਬਾਨਾ। ਸਾਚੀ ਖੇਲ ਰਚਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਏਕਾ ਲਸ਼ਕਰ ਆਏ ਚੜ੍ਹ। ਸਵਣ ਵਹਿਣ ਜਿਉਂ ਵਹਿਦੇ ਹੜ੍ਹ। ਨਾ ਕੋਈ ਦੀਸੇ ਕਿਲਾ ਗੜ੍ਹ। ਚਾਰ ਕੁੰਟ ਕਰਾਏ ਦੜ ਦੜ ਧੜ ਧੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਵਿਚ ਮਾਝੇ ਦੇਸ ਖੜ। ਵਿਚ ਦੇਸ ਮਾਝੇ ਖੜ। ਆਪ ਤੁੜਾਏ ਕਿਲੇ ਗੜ੍ਹ। ਬੇਮੁਖ ਜੀਵ ਮਰ ਜਾਇਣ ਲੜ। ਅੱਡ ਅੱਡ ਕਰਾਏ ਸਿਰ ਧੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਉਖਾੜੇ ਬੇਮੁਖਾਂ ਜੜ੍ਹ। ਮਾਝੇ ਦੇਸ ਭੱਖ ਕਰਾ। ਬੇਮੁਖ ਜੀਵ ਵੱਖ ਕਰਾ। ਕੱਖ ਕੱਖ ਲੱਖ ਲੱਖ ਵਿਚ ਖ਼ਾਕ ਰੁਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰ ਅੰਮ੍ਰਿਤ ਦੇਵੇ ਥੇਹ ਕਰਾ। ਸਰ ਅੰਮ੍ਰਿਤ ਮੇਟ ਮਿਟਾਈ। ਚਾਰ ਕੁੰਟ ਪੈ ਜਾਏ ਦੁਹਾਈ। ਬੇਮੁਖ ਭੱਜਣ ਵਾਹੋ ਦਾਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰੀ ਪੈਜ ਰਖਾਈ। ਸਰ ਅੰਮ੍ਰਿਤ ਤੇਰੀ ਹੋਏ ਖੁਆਰੀ। ਵਾਘੇ ਉਠੇ ਲਸ਼ਕਰ ਭਾਰੀ। ਲਿਖ ਲਿਖਤ ਅਚਲ ਅਪਾਰੀ। ਜੂਠਿਆਂ ਝੂਠਿਆਂ ਹੱਥ ਫੜਾਏ ਪ੍ਰਭ ਕਾਚੇ ਠੂਠਿਆਂ, ਦਰ ਦਰ ਫਿਰਨ ਭਿਖਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਧਕੇਲ ਲਗਾਏ ਆਪ ਕਰਾਏ ਪਾਰ ਬਿਆਸ ਕਿਨਾਰੀ। ਵੇਖੇ ਖੇਲ ਕੋਲ ਬਿਆਸਾ। ਲਾੜੀ ਮੌਤ ਫੜਾਇਆ ਹੱਥ ਕਾਲਾ ਕਾਸਾ। ਜੋਤ ਸਰੂਪੀ ਕੀਆ ਵਾਸਾ। ਬੇਮੁਖਾਂ ਹੋਏ ਚਾਰ ਚਫੇਰ ਨਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰਾ ਦਾਸਨ ਦਾਸਾ। ਆਸ ਪਾਸ ਵੇਖ ਵਿਆਸ। ਨਾ ਦਿਸੇ ਕਿਸੇ ਵਾਸ। ਹੋਏ ਥੇਹ ਤੇਰਾ ਸਾਚਾ ਘਰ ਗੁਰ ਰਾਮ ਦਾਸ। ਕਲਜੁਗ ਜੀਵਾਂ ਵੇਸਵਾਂ ਘਰ ਬਣਾਇਆ, ਕਰਨ ਸਦ ਸਦ ਸਦ ਹਾਸ। ਦਿਵਸ ਰੈਣ ਤੇਰੇ ਸਰ ਸਰੋਵਰ ਵਿਚ ਵੜਨ, ਖਾਣ ਪੀਣ ਮਦਿਰਾ ਮਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਟ ਮਿਟਾਏ, ਖ਼ਾਕ ਖ਼ਾਕ ਖ਼ਾਕ ਕਰਾਏ ਸਰ ਅੰਮ੍ਰਿਤ ਵਿਚ ਰਹਿਣ ਨਾ ਪਾਏ ਜਿਸ ਖਾਇਆ ਮਦਿਰਾ ਮਾਸ। ਮਦਿਰਾ ਮਾਸੀ ਸਚ ਦਰ ਤੇ ਜਾਏ ਨਾਸੀ। ਜੋਤ ਪਰਗਟਾਈ ਘਨਕਪੁਰ ਵਾਸੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਧਕਾਏ ਨਾ ਕੋਈ ਕਰਾਏ ਬੰਦ ਖਲਾਸੀ। ਸਚ ਘਰ ਅੰਮ੍ਰਿਤ ਸਰ। ਮੂਰਖ ਮੁਗਧ ਅੰਞਾਣ ਆਪਣਾ ਕੀਆ ਲੈਣ ਭਰ। ਪਾਪੀ ਪਾਪ ਕਮਾਵਣ, ਧੀਆਂ ਭੈਣਾਂ ਲੈਣ ਫੜ। ਗੁਰ ਰਾਮਦਾਸ ਤੇਰਾ ਸਾਚਾ ਘਰ, ਇਸ ਘਰ ਵਿਚੋਂ ਆਵੇ ਡਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਮਾਰ ਕਰ। ਸ਼ਬਦ ਉਠਾਏ ਖੰਡਾ ਦੋ ਧਾਰੀ। ਵਡ ਗਿਰਧਾਰੀ ਸ੍ਰਿਸ਼ਟ ਸਬਾਈ ਨਾ ਭੁਲੇਖਾ ਰਹੇ ਨਰ ਨਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਝੇ ਦੇਸ ਪਾਏ ਖੁਆਰੀ। ਮਾਝਾ ਦੇਸ ਗਿਆ ਭੁੱਲ। ਅੰਮ੍ਰਿਤ ਸਾਚਾ ਗਿਆ ਡੁੱਲ। ਕਿਸੇ ਨਾ ਮਿਲੇ ਅੱਗ ਚੁਲ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋ ਜਨ ਉਧਰੇ ਜੋ ਚਰਨ ਆਇਣ ਭੁੱਲ। ਅੰਮ੍ਰਿਤ ਬੂੰਦ ਸੁਹਾਵਣੀ। ਗੁਰਮੁਖਾਂ ਜੋਤ ਜਗਾਵਣੀ। ਅਗਿਆਨ ਅੰਧੇਰ ਮਿਟਾਵਣੀ। ਸੁਖ ਸਹਿਜੇ ਸਹਿਜ ਸਮਾਵਣੀ। ਸਾਚਾ ਨਾਥ ਸਚ ਕਰਾਮਾਤ, ਹਰਿ ਸੋਹੰ ਸ਼ਬਦ ਜਪਾਵਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰ ਕਰਾਏ ਭਾਵਨੀ। ਰਸਕ ਰਸਕ ਰਸਕ ਆਤਮ ਰਸ ਪਾਇਆ। ਰਸ ਰਸ ਰਸਨਾ ਪ੍ਰਭ ਸਾਚੇ ਸਚ ਦਵਾਇਆ। ਜਨ ਭਗਤਾਂ ਦਾਸਨ ਦਾਸ ਦਸਨਾ, ਪਰਗਟ ਹੋਏ ਦਰਸ ਦਿਖਾਇਆ। ਮਾਣ ਦਵਾਏ ਵਿਚ ਸਹੰਸਾ, ਸੰਤ ਜਨਾਂ ਦੁਖ ਰੋਗ ਦੇ ਮਿਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚਾ ਮੁਖ ਚੁਆਇਆ। ਅੰਮ੍ਰਿਤ ਸਾਚਾ ਗੁਰਮੁਖ ਪੀ। ਨਿਰਮਲ ਕਰਾਓ ਗੁਰ ਦਰ ਜੀ। ਆਪ ਬਣਾਏ ਪੁੱਤਰ ਧੀ। ਮਾਤ ਰਖਾਏ ਸਾਚੀ ਨੀਂਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਅੰਮ੍ਰਿਤ ਮੁਖ ਚੁਆਏ ਆਤਮ ਜੋਤ ਜਗਾਏ, ਬੇਮੁਖਾਂ ਲੈ ਜਾਣਾ ਕੀ। ਬੇਮੁਖ ਆਤਮ ਚਲੇ ਵਿਕਾਰ। ਘਰ ਸਾਚੇ ਰਿਹਾ ਝੱਖ ਮਾਰ। ਵੱਖ ਵੱਖ ਕਰੇ ਕਰਤਾਰ। ਹੋਏ ਕੱਖ ਕੱਖ ਵਿਚ ਸੰਸਾਰ। ਲੱਖ ਲੱਖ ਜਨਮ ਪਾਵੇ ਆਵੇ ਜਾਵੇ ਵਾਰੋ ਵਾਰ। ਭੱਖ ਭੱਖ ਭੱਖ ਹੋਏ ਰਸਨ ਆਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਰੇ ਖੁਆਰ। ਅੰਤਮ ਅੰਤ ਹੋਏ ਖੁਆਰਾ। ਦਿਵਸ ਰੈਣ ਰਹੇ ਤਨ ਅਫਾਰਾ। ਕਾਇਆ ਤਨ ਲੱਗਾ ਦੁਖ ਭਾਰਾ। ਵੈਦ ਹਕੀਮ ਨਾ ਕੋਈ ਚਲੇ ਚਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਮੁਖ ਚੁਆਏ ਆਪ ਫਿਰਾਏ ਸਿਰ ਪਾਪਾਂ ਆਰਾ। ਅੰਮ੍ਰਿਤ ਮੁੱਖ ਚੁਆਇਆ ਸੀਤਲ ਧਾਰ। ਸਾਂਤਕ ਸਤਿ ਸਤਿ ਸਤਿ ਵਰਤਾਵੇ, ਪ੍ਰਭ ਸਾਚਾ ਪਾਵੇ ਸਾਰ। ਰੱਤ ਰੱਤ ਨਾੜ ਨਾੜ ਛੁਡਾਵੇ, ਦੁਖ ਕਾਇਆ ਦੇ ਨਿਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਆਏ ਸਾਚੇ ਦਰ ਦਰਬਾਰ। ਅੰਮ੍ਰਿਤ ਆਤਮ ਸਾਚਾ ਫੱਲ। ਦੀਪਕ ਜੋਤੀ ਜਾਏ ਬਲ। ਕਿਸ਼ਨਾ ਸ਼ੁਕਲਾ ਨਿਕਲੇ ਵਲ। ਕੋਟਨ ਕੋਟ ਦੁਖੜੇ ਜਾਇਣ ਜਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਦਰ ਆਏ ਚਲ। ਆਏ ਦਰ ਸਾਚੇ ਪਾਂਧੀ। ਕਲਜੁਗ ਦੁੱਖਾਂ ਆਤਮ ਬਾਂਧੀ। ਰੋਗਾਂ ਸੋਗਾਂ ਪਾਈ ਫਾਂਦੀ। ਵੈਦ ਹਕੀਮਾਂ ਲੁੱਟੀ ਚਾਂਦੀ। ਨਾ ਕਿਸੇ ਛੁਡਾਈ ਤਨ ਬੱਧੀ ਬਾਂਦੀ। ਆਤਮ ਹੋਈ ਸਭ ਦੀ ਆਂਧੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਮੁਖ ਚੁਆਏ ਆਤਮ ਸ਼ਾਂਤ ਸ਼ਾਂਤ ਸ਼ਾਂਤ ਸਵਾਂਦੀ। ਆਤਮ ਸ਼ਾਂਤ ਸਤਿ ਸੰਤੋਖ। ਸੋਹੰ ਘਰ ਲੈ ਜਾਣਾ ਸਾਚਾ ਮੋਖ। ਰਸਨਾ ਗਾਓ ਉਤਰਨ ਸਭ ਦੋਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰਾਹ ਦਿਸਾਏ ਕਲਜੁਗ ਅੰਤਮ ਸੌਖ। ਸਾਚਾ ਮਾਰਗ ਸੋਹੰ ਗਾਵਣਾ। ਪ੍ਰਭ ਅਬਿਨਾਸ਼ੀ ਸਾਚਾ ਪਾਵਣਾ। ਦਿਵਸ ਰੈਣ ਗੁਰਸਿਖਾਂ ਪਕੜੇ ਦਾਮਨਾ। ਆਦਿ ਅੰਤ ਸਦ ਹੋਏ ਜਾਮਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਦਰ ਆਈ ਪੂਰ ਕਰਾਏ ਭਾਵਨਾ। ਮਨੋਂ ਕਾਮਨਾ ਹੋਏ ਪੂਰੀ। ਆਤਮ ਚਿੰਤਾ ਨਾ ਰਹੇ ਅਧੂਰੀ। ਆਪ ਉਤਾਰੇ ਸਗਲ ਵਸੂਰੀ। ਸੋਹੰ ਸ਼ਬਦ ਸਾਚੀ ਤੂਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਆਤਮ ਕਰੇ ਨੂਰੋ ਨੂਰੀ। ਸਾਚਾ ਨੂਰ ਜੋਤ ਭਗਵਾਨ। ਕਲਜੁਗ ਜੀਵ ਨਾ ਭੁਲ ਨਿਧਾਨ। ਸੋਹੰ ਸ਼ਬਦ ਆਤਮ ਬਾਨ। ਦੇਵੇ ਦਰਸ ਆਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਦਰਸ ਦੇਖ ਸਾਚਾ ਰੰਗ। ਦਰਸ ਦਾਨ ਦਰ ਸਾਚੇ ਮੰਗ। ਗੁਰਮੁਖ ਸਾਚੇ ਸਾਧ ਸੰਗਤ ਵਿਚ ਨਾ ਸੰਗ। ਮਾਨਸ ਜਨਮ ਨਾ ਹੋਵੇ ਭੰਗ। ਏਕਾ ਏਕ ਚੜ੍ਹਾਏ ਪ੍ਰਭ ਸਾਚਾ ਮਜੀਠੀ ਰੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਕੱਟੇ ਤੇਰੀ ਭੁੱਖ ਨੰਗ। ਭੁੱਖ ਨੰਗ ਹੋਏ ਦੂਰ। ਕਿਰਪਾ ਕਰ ਪ੍ਰਭ ਸਾਚਾ ਸਰਬ ਕਲਾ ਭਰਪੂਰ। ਵਸੇ ਨੇੜ ਜਿਸ ਜਾਣੋ ਦੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਆਤਮ ਦੇਵੇ ਸਾਚਾ ਸਤਿ ਸਰੂਰ। ਸਤਿ ਸਰੂਰ ਆਤਮ ਦੇਵੇ। ਸੋਹੰ ਫਲ ਜੀਵ ਸਾਚਾ ਮੇਵੇ। ਗੁਰਮੁਖ ਵਿਰਲਾ ਪ੍ਰਭ ਦਰ ਲੇਵੇ। ਬੇਮੁਖ ਰਹੇ ਭਰਮ ਭੁਲੇਵੇ। ਸੋ ਜਨ ਉਧਰੇ ਪਾਰ, ਜੋ ਜਨ ਰਸਨਾ ਸੇਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਆਪਣਾ ਆਪ ਜਪਾਏ ਰਸਨਾ ਜੇਹਵੇ। ਸੁਰਤ ਸ਼ਬਦ ਹਰਿ ਮੇਲ ਮਿਲਾਏ। ਸ਼ਬਦ ਸੁਰਤ ਹਰਿ ਭਰਮ ਚੁਕਾਏ। ਸੁਰਤ ਸ਼ਬਦ ਹਰਿ ਕਰਮ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਰਿਹਾ ਜਣਾਏ। ਸੁਰਤ ਸ਼ਬਦ ਸਾਚਾ ਜੋਗ, ਦੇਵੇ ਦਰਸ ਪ੍ਰਭ ਅਮੋਘ। ਸੁਰਤ ਸ਼ਬਦ ਰਸ ਸਾਚਾ ਭੋਗ। ਸੁਰਤ ਸ਼ਬਦ ਪ੍ਰਭ ਬੂਝ ਬੁਝਾਏ ਆਪ ਮਿਟਾਏ ਚਿੰਤਾ ਸੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਚੋਗ ਚੁਗਾਏ ਸੋਹੰ ਮੋਤੀ ਚੋਗ। ਸੋਹੰ ਚੋਗ ਰਸਨਾ ਚੁਣ। ਸਚ ਸ਼ਬਦ ਕੰਨ ਧਰ ਗੁਰਸਿਖ ਸੁਣ। ਆਤਮ ਦੂਈ ਦਵੈਤ ਪ੍ਰਭ ਸਾਚਾ ਦੇਵੇ ਪੁਣ। ਏਕਾ ਏਕ ਉਪਜਾਏ, ਅਨਹਦ ਸਾਚੀ ਧੁਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੀਤਲ ਸੀਤ ਪਰਸਾਦ ਵਰਤਾਏ ਮੁਖ ਲਗਾਏ ਗੁਰਸਿਖ ਸਾਚੇ ਚੁਣ। ਸਿਰ ਪੈਰਾਂ ਤਨ ਲੱਗੀ ਅੱਗ। ਝੂਠਾ ਦਿਸੇ ਸਾਰਾ ਜਗ। ਅਗਨ ਪਵਨ ਤਨ ਰਹੀ ਵਗ। ਕੋਈ ਨਾ ਚਲੇ ਸੂਤਰ ਤਗ। ਕਿਰਪਾ ਕਰੇ ਪ੍ਰਭ ਅਭੱਗ। ਕਾਇਆ ਸੀਤ ਕਰਾਏ, ਜਿਤ ਲੱਗੀ ਰਹੇ ਅੱਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਆਏ ਪਗ। ਆਤਮ ਸੋਗ ਰਹੇ ਨਿਤ। ਦੁਖੀਆਂ ਰਹੇ ਸਦਾ ਚਿਤ। ਕੋਈ ਨਾ ਦੀਸੇ ਜਗਤ ਮਿਤ। ਝੂਠਾ ਦਿਸੇ ਸਾਰਾ ਹਿਤ। ਕਿਰਪਾ ਕਰੇ ਪ੍ਰਭ ਸਾਚਾ ਪਿਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨੀ ਲਾਗ ਗੁਰਮੁਖ ਸਾਚੇ ਮਾਨਸ ਜਨਮ ਜਾਏ ਜਗ ਜਿਤ। ਚਰਨ ਲਾਗ ਮੂਲ ਨਾ ਭੂਲਨਾ। ਸੋਹੰ ਸ਼ਬਦ ਪ੍ਰਭ ਮਾਤ ਝੁਲਾਏ ਸਾਚਾ ਝੂਲਨਾ। ਸਾਚੇ ਤਖ਼ਤ ਬਿਠਾਏ ਆਪ ਦਵਾਏ ਚੁਕਾਏ ਪਿਛਲਾ ਮੂਲਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਦਿ ਅੰਤ ਤੇਰਾ ਸਾਚਾ ਸਚ ਕੰਤੂਲਨਾ। ਖਿੱਟਾ ਰੋਗ ਹੋਏ ਦੂਰ। ਹੱਡ ਹੱਡ ਜਿਸ ਕੀਤਾ ਚੂਰ। ਕਿਰਪਾ ਕਰੇ ਸਰਬ ਗੁਣਾਂ ਭਰਪੂਰ। ਅੰਮ੍ਰਿਤ ਦੇਵੇ ਸਾਚਾ ਨੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਜਪ ਉਤਾਰੇ ਤਪ ਮਿਟੇ ਪਪ ਆਤਮ ਰਹੇ ਸਤਿ ਸਰੂਰ। ਸਤਿ ਸਰੂਰ ਸਰਬ ਸੁਖ ਦਾਨੀ। ਗੁਰਮੁਖ ਗੁਰ ਚਰਨ ਲਾਗ ਤੇਰੀ ਆਤਮ ਹੋਏ ਬ੍ਰਹਮ ਗਿਆਨੀ। ਕਲਜੁਗ ਜੀਵ ਸੋਇਆ ਜਾਗ, ਅੰਤਕਾਲ ਸਾਚੀ ਮਿਲੇ ਨਾਮ ਨਿਸ਼ਾਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਈ ਘਰ ਆਇਆ ਗੁਣ ਨਿਧਾਨੀ। ਗੁਣ ਨਿਧਾਨ ਸਾਚਾ ਕੰਤ। ਦੇਵੇ ਵਡਿਆਈ ਸਰਬ ਜੀਵ ਜੰਤ। ਜੋਤ ਜਗਾਈ ਵਿਚ ਬੈਠ ਇਕੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰੀ ਫਿਰ ਬਣਾਏ ਬਣਤ। ਬਣਤ ਬਣਾਈ ਜਾਏ ਬਣ। ਆਪੇ ਕੱਢੇ ਕਾਇਆ ਕਣ। ਅਗਨ ਜੋਤ ਲਗਾਈ ਜਿਉਂ ਧਾਗਾ ਸਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦੀ ਸ਼ਬਦ ਚਲਾਏ ਪਵਣ। ਪਵਨ ਸਰੂਪੀ ਪਵਣ ਚਲਾਏ। ਨਾਮ ਨਿਰਬਾਣ ਇਕ ਲਗਾਏ। ਪਵਣ ਮਸਾਣ ਕੋਈ ਰਹਿਣ ਨਾ ਪਾਏ। ਜਮ ਕਾ ਬੇਟਾ ਕੋਈ ਨੇੜ ਨਾ ਆਏ। ਹਾਕਨ ਡਾਕਨ ਸਿਰ ਮੁੰਡਵਾਏ। ਲੋਹੇ ਕੀ ਮੁਗਲੀ ਸੀਸ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛਲ ਛਿਦਰ ਸੋਹੰ ਸ਼ਬਦ ਸੰਗ ਮੇਟ ਮਿਟਾਏ। ਪਵਣ ਸਰੂਪੀ ਦੇਹੀ ਵਾਸਾ। ਪ੍ਰਭ ਅਬਿਨਾਸ਼ੀ ਕੀਆ ਨਾਸਾ। ਆਤਮ ਅਗਨ ਜਗਤ ਤਮਾਸਾ। ਝੂਠੀ ਦੁਨੀਆਂ ਕਰੇ ਹਾਸਾ। ਪਵਣ ਮਸਾਣੀ ਹੋਇਆ ਵਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਆਏ ਤੇਰੇ ਚਰਨ ਭਰਵਾਸਾ। ਗੁਰ ਚਰਨ ਸਚ ਪ੍ਰੀਤੀ। ਪ੍ਰਭ ਸਾਚਾ ਪਰਖੇ ਨੀਤੀ। ਆਪੇ ਬਖ਼ਸ਼ੇ ਭੁਲ ਜੋ ਕੀਤੀ। ਸਾਚੀ ਦਾਤ ਪ੍ਰਭ ਦਰ ਜਿਸ ਜਨ ਸਾਚੇ ਲੀਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਵਡਿਆਈ ਮਾਨਸ ਜਨਮ ਜਾਏ ਜਗ ਜੀਤੀ। ਗੁਰ ਚਰਨ ਸਚ ਕਰ ਮੰਨਣਾ। ਆਪੇ ਬੇੜਾ ਆਪਣਾ ਬੰਨ੍ਹਣਾ। ਵੇਖ ਵੇਖ ਕਲਜੁਗ ਜੀਵ ਨਾ ਸੰਗਣਾ। ਸਾਚਾ ਨਾਮ ਸਾਚਾ ਤਨ ਗੁਰਮੁਖ ਸਾਚੇ ਰੰਗਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦਰ ਦਰਬਾਰ ਵਿਚ ਮਾਤਲੋਕ ਦੇ ਮੰਗਣਾ। ਭਰੇ ਰਹਿਣ ਸਦ ਭੰਡਾਰੇ। ਦੇਵਣਹਾਰ ਇਕ ਦਤਾਰੇ। ਗੁਰਮੁਖ ਸਾਚੇ ਖੜੇ ਦਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰਾ ਬਣੇ ਆਪ ਵਰਤਾਰੇ। ਨਾਮ ਦਾਨ ਆਪ ਵਰਤਾਇਆ। ਗੁਰਮੁਖ ਸਾਚੇ ਤੇਰੀ ਝੋਲੀ ਪਾਇਆ। ਆਪ ਪਲੇ ਪ੍ਰਭ ਸਾਚੇ ਦੀ ਥੱਲੇ ਛਤਰ ਛਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ, ਸਾਧ ਸੰਗਤ ਵਿਚ ਸਾਚਾ ਬਚਨ ਲਿਖਾਇਆ। ਸਾਚਾ ਬਚਨ ਆਪ ਲਿਖਾਏ। ਵੇਖ ਵੇਖ ਗੁਰਸਿਖ ਜਗਾਏ। ਗੁਰਮੁਖ ਸਾਚੇ ਨੇਤਰ ਪੇਖ, ਪ੍ਰਭ ਆਤਮ ਸ਼ਾਂਤ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਕਾਹਨਾ ਕ੍ਰਿਸ਼ਨਾ ਦਰਸ ਦਿਖਾਏ। ਕਾਹਨਾ ਕ੍ਰਿਸ਼ਨਾ ਮੁਕਟ ਬਨਵਾਰੀ। ਖੜੇ ਰਹਿਣ ਤੇਰੇ ਦਰ ਦਰਬਾਰੀ। ਜੋਤ ਸਰੂਪ ਹਰਿ ਹਰਿ ਨਿਰੰਕਾਰੀ। ਭਗਤ ਵਛਲ ਆਪ ਗਿਰਧਾਰੀ। ਗੁਰਮੁਖ ਸਾਚੇ ਦੇਵੇ ਨਾਮ ਕਲਜੁਗ ਬਣ ਵਪਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਆਤਮ ਕਰੇ ਕਾਰੀ। ਆਤਮ ਕਾਰੀ ਆਪੇ ਕਰ। ਸਾਚੀ ਜੋਤ ਪ੍ਰਭ ਦੇਵੇ ਧਰ। ਆਪ ਚੁਕਾਏ ਜਮ ਕਾ ਡਰ। ਚਰਨ ਲਾਗ ਵਿਚ ਲੋਕਮਾਤ ਤਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਆਪ ਲੈ ਜਾਏ ਸਾਚੇ ਘਰ। ਅੰਤਮ ਅੰਤ ਪ੍ਰਭ ਆਪੇ ਆਏ। ਗੁਰਮੁਖ ਸਾਚਾ ਫੜ ਗੋਦ ਉਠਾਏ। ਦਰਸ ਅਮੋਘ ਆਪ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਮ ਰਾਏ ਦੇ ਬੰਦ ਕਟਾਏ। ਹੋਏ ਸਹਾਈ ਪਰਗਟ ਜੋਤ ਆਪ ਰਘੁਰਾਈ। ਵਿਚ ਬਬਾਣ ਲਏ ਬਿਠਾਈ। ਸਚ ਅਸਥਾਨ ਪ੍ਰਭ ਦੇ ਉਪਜਾਈ। ਏਕਾ ਜੋਤ ਜਿਥੇ ਜਗਾਈ। ਦਿਵਸ ਰੈਣ ਰਹੇ ਰੁਸ਼ਨਾਈ। ਗੁਰ ਨਾਨਕ ਦਰ ਦਰਸ਼ਨ ਪਾਈ। ਗਗਨ ਮੇਂ ਥਾਲ ਸ਼ਬਦ ਲਿਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਥਿਰ ਘਰ ਵਸੇ ਸਾਚਾ ਰਘੁਰਾਈ। ਥਿਰ ਘਰ ਹਰਿ ਸਾਚਾ ਵਸਿਆ। ਗੁਰਮੁਖ ਸਾਚੇ ਰਾਹ ਸਾਚਾ ਦੱਸਿਆ। ਬੇਮੁਖ ਦਰ ਤੋਂ ਜਾਏ ਨੱਸਿਆ। ਅੰਤਕਾਲ ਜਮਦੂਤਾਂ ਬੇਮੁਖਾਂ ਪਕੜ ਕਸਿਆ। ਗੁਰਮੁਖ ਸਾਚੇ ਪਰਗਟ ਜੋਤ ਕਰੇ ਪਰਕਾਸ਼ ਕੋਟ ਰਵ ਸਸਿਆ। ਗੁਰਸਿਖ ਸਚਖੰਡ ਜਾਏ ਹੱਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਆਤਮ ਅੰਧੇਰ ਕਰਾਈ ਜਿਉਂ ਚੰਦ ਮੱਸਿਆ। ਗੁਰਮੁਖਾਂ ਪ੍ਰਭ ਦਇਆ ਕਮਾਏ। ਸੋਹੰ ਸਾਚੇ ਕੰਡੇ ਆਪ ਤੁਲਾਏ। ਭੁੱਲੇ ਭੁਲਾਏ ਮਾਰਗ ਪਾਏ। ਭਗਤ ਜਨਾਂ ਹੋਏ ਸਹਾਏ। ਕਲਜੁਗ ਡੁੱਲੇ ਆਪ ਭੁਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਭੁੱਲਿਆਂ ਰੁੱਲਿਆਂ ਸਚ ਮਾਰਗ ਪਾਏ। ਆਤਮ ਅਡੋਲ ਸੋਹੰ ਕੰਡੇ ਪ੍ਰਭ ਦੇਵੇ ਤੋਲ। ਪ੍ਰਭ ਅਬਿਨਾਸ਼ੀ ਨਾ ਜਾਣੋ ਅਨਭੋਲ। ਸੋਹੰ ਸਾਚਾ ਸ਼ਬਦ ਵਜਾਵੇ ਢੋਲ। ਜੋਤ ਸਰੂਪੀ ਵਸੇ ਕੋਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਲਿਖਾਏ ਰਸਨਾ ਬੋਲ। ਸਚ ਸ਼ਬਦ ਹੋਏ ਸਹਾਏ। ਦੁਖ ਰੋਗ ਦੇਹ ਮਿਟਾਏ। ਚਿੰਤਾ ਸੋਗ ਨਾ ਰਹੇ ਰਾਏ। ਆਪਣੇ ਭਾਣੇ ਵਿਚ ਸਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਏ। ਦਇਆ ਕਮਾਏ ਦੀਨ ਦਿਆਲਾ। ਭਗਤ ਜਨਾਂ ਦੇਵੇ ਸੋਹੰ ਧਨ ਮਾਲਾ। ਗਲੋਂ ਕੱਟੇ ਜਗਤ ਜੰਜਾਲਾ। ਗੁਰਸਿਖ ਨਾ ਹੋਏ ਕਦੇ ਕੰਗਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਦੇਵੇ ਸਵਾਸ ਸੁਖਾਲਾ। ਸਵਾਸ ਸਵਾਸ ਸਵਾਸ ਰਸਨਾ ਗਾਵਣਾ। ਧਰਵਾਸ ਧਰਵਾਸ ਧਰਵਾਸ ਰਖਾਵਣਾ। ਆਸ ਆਸ ਆਸ, ਪ੍ਰਭ ਪੂਰਨ ਆਸ ਕਰਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੁਖ ਰੋਗ ਸੋਗ ਮਿਟਾਵਣਾ। ਸਚ ਪ੍ਰੇਮ ਪੂਰਨ ਭਗਵੰਤਾ। ਹੋਏ ਮੇਲ ਪ੍ਰਭ ਸਾਚੇ ਕੰਤਾ। ਦੇਵੇ ਵਡਿਆਈ ਵਿਚ ਜੀਵ ਜੰਤਾ। ਆਪ ਮਿਟਾਏ ਆਤਮ ਚਿੰਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਆਪ ਟਿਕਾਏ ਏਕਾ ਕਿਣਕਾ। ਆਤਮ ਜੋਤ ਆਪ ਬਿਲੋਏ। ਪ੍ਰਭ ਅਬਿਨਾਸ਼ੀ ਸਾਚਾ ਧੋਏ। ਲੋਕ ਪਰਲੋਕ ਸਵਾਰੇ ਦੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਗਾਵੇ ਗੁਰਮੁਖ ਵਿਰਲਾ ਜਾਣੇ ਕੋਇ। ਰਸਨਾ ਗਾਵਣਾ ਸੁਖ ਉਪਜਾਵਣਾ। ਭਰਮ ਮਿਟਾਵਣਾ ਕਰਮ ਕਮਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਰੂਪੀ ਸਦ ਰਿਦੇ ਵਸਾਵਣਾ। ਰਿਦੇ ਵਸਾਓ ਸਾਚਾ ਹਰਿ। ਕਲਜੁਗ ਅੰਤਮ ਜਾਓ ਤਰ। ਸਾਧ ਸੰਗਤ ਬਣ ਆਓ ਦਰ। ਸਚ ਮੰਗਤ ਵਰ ਪਾਓ ਹਰਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਕਿਰਪਾ ਦੇਵੇ ਕਰ। ਗੁਰ ਸੰਗਤ ਗੁਰ ਏਕਾ ਰੰਗ। ਗੁਰ ਸੰਗਤ ਗੁਰ ਏਕਾ ਸੰਗ। ਗੁਰ ਸੰਗਤ ਦਰਸ ਦਾਨ ਦਰ ਮੰਗ। ਗੁਰ ਸੰਗਤ ਹੋਏ ਸਦਾ ਅੰਗ ਸੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬੇਮੁਖ ਭੰਨਾਏ ਕਾਚੀ ਵੰਗ। ਗੁਰਮੁਖ ਤੇਰੀ ਧੀਰਜ ਸਤਿ। ਸੋਹੰ ਸਾਚਾ ਨਾਮ ਬੀਜ ਵਤ। ਆਪ ਰੰਗਾਏ ਆਤਮ ਰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਰੱਖੇ ਤੇਰੀ ਪਤਿ। ਰੱਖੇ ਪਤਿ ਆਪ ਵਡ ਪਤਵੰਤ। ਪ੍ਰਭ ਅਬਿਨਾਸ਼ੀ ਸਾਚਾ ਕੰਤ। ਗੁਰਸਿਖ ਸਾਚੇ ਆਪ ਤਰਾਏ ਧੀਰ ਧਰਾਏ ਬਣਾਏ ਸਾਚਾ ਸੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕੋਈ ਨਾ ਜਾਣੇ ਆਦਿ ਅੰਤ। ਆਦਿ ਅੰਤ ਆਪੇ ਹੋਏ। ਏਕਾ ਦੂਆ ਨਾ ਜਾਣੇ ਕੋਇ। ਸਾਚਾ ਸੂਆ ਆਪੇ ਹੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੋਹੰ ਧਾਗੇ ਲਏ ਪਰੋਏ। ਸੋਹੰ ਧਾਗਾ ਸਾਚੀ ਮਾਲਾ। ਸਾਚਾ ਪਿਤ ਦੀਨ ਕਿਰਪਾਲਾ। ਭਗਤ ਰੱਛਕ ਗੁਰ ਗੋਪਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਤੇਰੇ ਸਦਾ ਅੰਗ ਸੰਗ ਵਸੇ ਨਾਲਾ। ਗੁਰ ਸੰਗਤ ਤੇਰੇ ਮਨ ਵਧਾਈ। ਦਰ ਘਰ ਸਾਚੇ ਮੰਗਲ ਗਾਈ। ਪ੍ਰਭ ਸਾਚਾ ਦੇਵੇ ਆਪ ਵਡਿਆਈ। ਪੂਰਨ ਇਛਿਆ ਆਪ ਕਰਾਈ। ਸਾਚੀ ਭਿਛਿਆ ਪ੍ਰਭ ਝੋਲੀ ਪਾਈ। ਚਾਰ ਵਰਨ ਹੋਏ ਰੁਸ਼ਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪਰਗਟਾਈ। ਚਾਰ ਦਿਸ਼ਾਂ ਇਕ ਦਿਸਾਇਣ। ਜੋਤ ਪਰਕਾਸ਼ ਪ੍ਰਭ ਅਬਿਨਾਸ਼ੇ ਕਲਜੁਗ ਮਿਟਾਏ ਅੰਧੇਰੀ ਰੈਣ। ਸਾਧ ਸੰਗਤ ਪ੍ਰਭ ਚਰਨ ਦਾਸ, ਗੁਰਮੁਖ ਸਾਚੇ ਮਿਲ ਵਿਚ ਬਹਿਣ। ਬੇਮੁਖ ਦਰ ਤੇ ਆਏ ਹਾਸੇ, ਸਾਚਾ ਲਹਿਣਾ ਗੁਰਸਿਖ ਲੈਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਦਰਸ ਦਿਖਾਏ ਗੁਰਮੁਖਾਂ ਤੀਜੇ ਨੈਣ। ਤੀਜੇ ਨੈਣ ਦਸਮ ਦਵਾਰਾ। ਆਪ ਲਿਖਾਏ ਦੇਵੇ ਸ਼ਬਦ ਹੁਲਾਰਾ। ਜੋਤ ਸਰੂਪੀ ਜੋਤ ਜਗਾਏ ਆਪ ਖੁਲ੍ਹਾਏ ਸਚ ਦਵਾਰਾ। ਆਪ ਆਪਣਾ ਡਗਮਗਾਏ ਗੁਰ ਸਾਚੇ ਬੂਝ ਬੁਝਾਰਾ। ਭੇਵ ਆਪਣਾ ਆਪ ਖੁਲ੍ਹਾਏ, ਦੇਵੇ ਦਰਸ ਅਗੰਮ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵਸੇ ਤੇਰੇ ਆਤਮ ਦਰ ਦਵਾਰਾ। ਆਤਮ ਵੇਖ ਮਾਰ ਝਾਕੀ। ਪਿਛਲਾ ਲੇਖਾ ਨਾ ਰਹੇ ਬਾਕੀ। ਗੁਰ ਚਰਨ ਲਾਗ ਨਾ ਆਤਮ ਰਹੇ ਆਕੀ। ਸੋਹੰ ਸਾਚਾ ਜਾਮ ਪਿਲਾਏ ਪ੍ਰਭ ਸਾਚਾ ਬਣੇ ਸਾਕੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਟਾਏ ਤੇਰਾ ਆਤਮ ਅੰਧ ਅੰਧਿਆਰਾ, ਸੋਹੰ ਲਾਏ ਚਾਬੀ ਆਪ ਖੁਲ੍ਹਾਏ ਤਾਕੀ। ਆਤਮ ਤਾਕ ਆਪ ਖੁਲ੍ਹਾਏ। ਭਵਿਖਤ ਵਾਕ ਆਪ ਲਿਖਾਏ। ਸਾਚੀ ਸਿਖਤ ਆਪ ਦਵਾਏ। ਗੁਰ ਸੰਗਤ ਕਲ ਭੁਲ ਨਾ ਜਾਏ। ਕਲਜੁਗ ਮਾਇਆ ਵਿਚ ਰੁਲ ਨਾ ਜਾਏ। ਪ੍ਰਭ ਅਬਿਨਾਸ਼ੀ ਅਡੁੱਲ, ਗੁਰਸਿਖ ਕੋਈ ਡੁੱਲ ਨਾ ਜਾਏ। ਪ੍ਰਭ ਅਬਿਨਾਸ਼ੀ ਸਦਾ ਅਤੁੱਲ, ਸ੍ਰਿਸ਼ਟ ਸਬਾਈ ਆਪ ਤੁਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਆਪ ਅਭੁੱਲ, ਸ੍ਰਿਸ਼ਟ ਸਬਾਈ ਆਪ ਭੁਲਾਏ। ਸ੍ਰਿਸ਼ਟ ਸਬਾਈ ਗਈ ਭੁੱਲ। ਕਲਜੁਗ ਅੰਤਮ ਗਏ ਡੁੱਲ। ਕਲਜੁਗ ਮਾਇਆ ਵਿਚ ਗਏ ਹੁੱਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦੇਵੇ ਸੋਹੰ ਨਾਮ ਵਡ ਦਾਤ ਅਨਮੁੱਲ। ਵਡ ਵਡ ਸ਼ਬਦ ਵਡ ਹੀਰਾ। ਆਤਮ ਤ੍ਰਿਖਾ ਆਪ ਬੁਝਾਏ, ਸੋਹੰ ਪਿਲਾਏ ਸਾਚਾ ਸੀਰਾ। ਅੰਮ੍ਰਿਤ ਸਾਚਾ ਮੁਖ ਚੁਆਏ, ਮਾਣ ਗਵਾਏ ਅਠਸਠ ਨੀਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਤੇਰੇ ਸੀਸ ਬੰਧਾਏ ਸੋਹੰ ਚੀਰਾ। ਸੋਹੰ ਚੀਰਾ ਸਚ ਦਸਤਾਰ। ਗੁਰ ਚਰਨ ਪ੍ਰੀਤੀ ਸਾਚਾ ਪਿਆਰ। ਏਕਾ ਏਕ ਸਾਚੀ ਰੀਤੀ ਸੋਹੰ ਰਸਨ ਉਚਾਰ। ਸਾਚੀ ਜੋਤ ਜਗਾਈ, ਸਚ ਸਚ ਸਤਿ ਸਤਿ ਵਰਤੇ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸੋਹੰ ਸ਼ਬਦ ਕਰਾਏ ਜੈ ਜੈ ਜੈਕਾਰ। ਸੋਹੰ ਸ਼ਬਦ ਮਾਤ ਚਲਾਵਣਾ। ਖਾਣੀ ਬਾਣੀ ਸਰਬ ਮਿਟਾਵਣਾ। ਵੇਦ ਪੁਰਾਨ ਕੋਈ ਰਹਿਣ ਨਾ ਪਾਵਣਾ। ਗਿਆਨ ਗੀਤਾ ਅੰਤ ਕਰਾਵਣਾ। ਕੁਰਾਨ ਅੰਜੀਲ ਮੇਟ ਮਿਟਾਵਣਾ। ਏਕਾ ਸ਼ਬਦ ਡੰਕ ਵਜਾਵਣਾ। ਪਵਣ ਸਰੂਪ ਵਿਚ ਸਮਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਫੇਰ ਅਖਵਾਵਣਾ। ਜੋਤ ਸਰੂਪੀ ਆਪੇ ਉਠ। ਗੁਰਸਿਖਾਂ ਪ੍ਰਭ ਜਾਏ ਤੁਠ। ਬੇਮੁਖਾਂ ਪ੍ਰਭ ਜਾਏ ਰੁੱਠ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਟ ਮਿਟਾਏ ਜਗਤ ਸਬਾਈ ਝੂਠ ਜੂਠ। ਜੂਠ ਝੂਠ ਸਭ ਨਸ਼ਟ ਕਰਾਵਣਾ। ਬੇਮੁਖਾਂ ਹੱਥ ਠੁਠ ਫੜਾਵਣਾ। ਦਰ ਦਰ ਘਰ ਘਰ ਪ੍ਰਭ ਸਾਚੇ ਆਪ ਫਿਰਾਵਣਾ। ਗੁਰਮੁਖਾਂ ਘਰ ਸਾਚੇ ਸੋਹੰ ਗੀਤ ਸੁਹਾਗ ਗਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਸਾਧ ਸੰਗਤ ਤੇਰੇ ਵਿਚ ਸੁਹਾਵਣਾ। ਸਾਧ ਸੰਗਤ ਪ੍ਰਭ ਚਰਨ ਦਵਾਰੇ। ਦਿਵਸ ਰੈਣ ਸੋਹੰ ਸ਼ਬਦ ਉਚਾਰੇ। ਬੇਮੁਖ ਜੀਵ ਹੋਇਣ ਖੁਆਰੇ। ਚਾਰ ਕੁੰਟ ਸੁੰਞੇ ਦਿਸਣ ਮਹਿਲ ਮੁਨਾਰੇ। ਆਪੇ ਕਲ ਖੇਲ ਵਰਤਾਏ ਕਰਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਨਿਰੰਕਾਰੇ। ਵਰਤੇ ਖੇਲ ਜਗਤ ਵਰਤਾਰਾ। ਅਚਰਜ ਰੂਪ ਪ੍ਰਭ ਗਿਰਧਾਰਾ। ਨਾ ਕੋਈ ਪਾਵੇ ਜੀਵ ਸਾਰਾ। ਆਦਿ ਅੰਤ ਦੁਸ਼ਟ ਸੰਘਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਮੰਗਿਆ ਤੇਰਾ ਚਰਨ ਦਵਾਰਾ। ਜੋ ਜਨ ਆਇਣ ਚਰਨ ਹਜ਼ੂਰ। ਦੁਖ ਦਰਦ ਪ੍ਰਭ ਕੀਨੇ ਦੂਰ। ਜੋਤ ਪਰਗਟਾਈ ਵਡ ਦਾਤੇ ਸੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਭਰਪੂਰ। ਸਰਬ ਕਲਾ ਆਪੇ ਸਮਰਥ। ਸਾਧ ਸੰਗਤ ਪ੍ਰਭ ਰੱਖੇ ਦੇ ਕਰ ਹੱਥ। ਸੋਹੰ ਦੇਵੇ ਸਾਚੀ ਵੱਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਈ ਸਰਬ ਜੀਆਂ ਕਾ ਸਾਚਾ ਸਥ। ਸਾਚਾ ਰਾਗ ਆਪ ਸੁਣਾਏ। ਸਾਚਾ ਸਵਾਂਗ ਆਪ ਵਰਤਾਏ। ਏਕਾ ਕਾਂਗ ਜਗਤ ਚੜ੍ਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਵਿਚ ਸਮਾਏ। ਅੰਮ੍ਰਿਤ ਵੇਲੇ ਗੁਰਸਿਖ ਜਾਗੇ ਸਦਾ ਸੁਖੀਏ ਹੋਏ ਵਡਭਾਗੇ। ਸ਼ਬਦ ਚਲਾਇਆ ਪ੍ਰਭ ਅਨਰਾਗੇ। ਆਤਮ ਜਾਗ ਸੋਹੰ ਲਾਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਰ ਉਤਾਰੇ ਚਰਨ ਦਵਾਰੇ ਜੋ ਜਨ ਲਾਗੇ। ਉਠ ਜੀਵ ਜਾਗ ਵਕ਼ਤ ਸੁਹੰਜਣਾ। ਜੋਤ ਜਗਾਏ ਪ੍ਰਭ ਨਿਰੰਜਣਾ। ਉਠ ਜੀਵ ਜਾਗ ਕਲ ਬੇੜਾ ਬੰਨ੍ਹਣਾ। ਉਠ ਜੀਵ ਜਾਗ, ਅੰਤਮ ਅੰਤ ਅੰਤਕਾਲ ਕਲ ਪਾਰ ਲੰਘਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਸਾਚਾ ਮੰਗਣਾ। ਉਠ ਜੀਵ ਜਾਗ, ਜਗਤ ਵਕ਼ਤ ਸੁਹੇਲਾ। ਉਠ ਜੀਵ ਜਾਗ, ਗੁਰ ਪੂਰੇ ਗੁਰਸਿਖ ਕਰਾਇਆ ਮੇਲਾ। ਉਠ ਜੀਵ ਜਾਗ, ਅਚਰਜ ਖੇਲ ਪਾਰਬ੍ਰਹਮ ਕਲ ਖੇਲਾ। ਉਠ ਜੀਵ ਜਾਗ ਕਿਉਂ ਹੋਇਆ ਜਗਤ ਦੁਹੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਚਾ ਗੁਰ ਵਿਚ ਮਾਤ ਸਾਚਾ ਸੱਜਣ ਸੁਹੇਲਾ। ਉਠ ਜੀਵ ਜਾਗ, ਜਗਤ ਅੰਧਿਆਰਾ। ਉਠ ਜੀਵ ਜਾਗ, ਨਾ ਦਿਸੇ ਕੋਈ ਕਿਨਾਰਾ। ਉਠ ਜੀਵ ਜਾਗ, ਪ੍ਰਭ ਦੇਵੇ ਨਾਮ ਅਧਾਰਾ। ਉਠ ਜੀਵ ਜਾਗ, ਗੁਰਮੁਖਾਂ ਪ੍ਰਭ ਭਰੇ ਭੰਡਾਰਾ। ਉਠ ਜੀਵ ਜਾਗ, ਬੇਮੁਖ ਸੋਏ ਦਰ ਆਏ ਪੈਰ ਪਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਘਰ ਸਚ ਦਵਾਰਾ। ਉਠ ਜੀਵ ਜਾਗ, ਆਤਮ ਰਸ। ਉਠ ਜੀਵ ਜਾਗ, ਪ੍ਰਭ ਅਬਿਨਾਸ਼ੀ ਹੋਵੇ ਵਸ। ਉਠ ਜੀਵ ਜਾਗ, ਅੰਮ੍ਰਿਤ ਵੇਲਾ ਪੀ ਅੰਮ੍ਰਿਤ ਸਾਚਾ ਰਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਰਾਹ ਸਾਚਾ ਜਾਏ ਦੱਸ। ਉਠ ਜੀਵ ਜਾਗ, ਪ੍ਰਭ ਸਾਚਾ ਜੋਤ ਧਰੇ। ਉਠ ਜੀਵ ਜਾਗ, ਗੁਰਸਿਖ ਬਣ ਦਰ ਆਏ ਖੜੇ। ਉਠ ਜੀਵ ਜਾਗ, ਪ੍ਰਭ ਭਾਗ ਲਗਾਏ ਤੇਰੇ ਘਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਪੂਰਨ ਆਸ ਕਰੇ। ਉਠ ਜੀਵ ਜਾਗ, ਪ੍ਰਭ ਭਏ ਦਿਆਲਾ। ਉਠ ਜੀਵ ਜਾਗ, ਪ੍ਰਭ ਸੋਹੰ ਦੇਵੇ ਨਾਮ ਸੁਖਾਲਾ। ਉਠ ਜੀਵ ਜਾਗ, ਤੇਰੀ ਆਤਮ ਨਾ ਹੋਏ ਕੰਗਾਲਾ। ਉਠ ਜੀਵ ਜਾਗ, ਕਲਜੁਗ ਘਨਘੋਰ ਘਟਾਂ ਕਾਲਾ। ਪ੍ਰਭ ਸਾਚਾ ਤੇਰਾ ਆਤਮ ਸਚ ਦਵਾਰ ਖੁਲ੍ਹਾਏ ਸੱਚੀ ਧਰਮਸਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਸਾਚਾ ਗੁਰ ਗੋਪਾਲਾ। ਗੋਪਾਲ ਗੋਪਾਲ ਗੋਪਾਲ ਆਤਮ ਦੀਪਕ ਦੇਵੇ ਬਾਲ। ਜੋਤ ਸਰੂਪੀ ਜੋਤ ਟਿਕਾਏ ਵਿਚ ਅਨਮੁਲੜਾ ਲਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਬਣਾਏ ਵਿਚ ਲੋਕਮਾਤ ਨਿਰਾਲੀ ਚਾਲ। ਗੁਰਸਿਖ ਮਾਰਗ ਸਤਿ। ਸਚ ਸ਼ਬਦ ਸਾਚਾ ਤਤ। ਆਤਮ ਧੀਰਜ ਦੇਵੇ ਯਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਇਆ ਰੱਖੇ ਪਤਿ। ਪਤਿ ਪਰਮੇਸ਼ਵਰ ਪੂਰਨ ਭਗਵਾਨਾ। ਦੇਵੇ ਨਾਮ ਸਚ ਭਗਵਾਨਾ। ਸੋਹੰ ਬੱਧਾ ਗੁਰਮੁਖ ਹੱਥ ਸਾਚਾ ਗਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਜਾਣੀ ਜਾਣਾ। ਜਾਣ ਪਛਾਣ ਆਪੇ ਕਰ। ਭਗਤ ਦਾਨ ਅੱਗੇ ਧਰ। ਜੋਤ ਮਹਾਨ ਆਤਮ ਧਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਚਤੁਰ ਸੁਜਾਨ ਦੇਵੇ ਕਰ। ਆਤਮ ਉਪਜੇ ਬ੍ਰਹਮ ਗਿਆਨਾ। ਏਕਾ ਦੇਵੇ ਚਰਨ ਧੂੜ ਇਸ਼ਨਾਨਾ। ਸੋਹੰ ਦੇਵੇ ਨਾਮ ਨਿਧਾਨਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜਿਸ ਜਨ ਰਸਨਾ ਗਾਣਾ। ਰਸਨਾ ਗਾਓ ਰੋਗ ਸੋਗ ਮਿਟਾਓ। ਸਤਿ ਪੁਰਖ ਨਿਰੰਜਣ ਆਪ ਆਪਣੇ ਵਿਚੋਂ ਪਾਓ। ਜਗਤ ਭੇਖ ਵੇਖ ਭੁਲ ਨਾ ਜਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਮਿਟੇ ਹਰਸ ਨਾ ਰਹੋ ਤਰਸ, ਸਾਚਾ ਸੁਖ ਆਤਮ ਉਪਜਾਓ। ਸਾਧ ਸੰਗਤ ਗੁਰ ਦਰ ਵਧਾਈ। ਜੋਤ ਸਰੂਪੀ ਪ੍ਰਭ ਵਿਦਾ ਕਰਾਈ। ਆਤਮ ਤ੍ਰਿਸਨਾ ਭੁੱਖ ਮਿਟਾਈ। ਫੂਲਨ ਬਰਖ਼ਾ ਪ੍ਰਭ ਸਾਚੇ ਲਾਈ। ਕਰੋੜ ਤੇਤੀਸ ਸਰਨ ਬਹਾਈ। ਗਣ ਗੰਧਰਬ ਗੁਰਸਿਖ ਸਾਚੇ ਸੇਵ ਲਗਾਈ। ਗੁਰਸਿਖ ਸਾਚੇ ਸੰਤ ਜਨ ਨਿਹਕਲੰਕ ਤੇਰੀ ਸਰਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਦਰ ਘਰ ਆਇਆ ਆਪੇ ਦੇ ਵਡਿਆਈ। ਗੁਰ ਚਰਨ ਗੁਰਸਿਖ ਨਿਮਸਕਾਰੋ। ਮਾਨਸ ਜਨਮ ਕਲ ਸੁਧਾਰੋ। ਅੰਤਮ ਅੰਤ ਉਤਰੋ ਪਾਰੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਬਲਿਹਾਰੋ।