੧੯ ਚੇਤ ੨੦੧੦ ਬਿਕ੍ਰਮੀ ਮੇਰਠ ਛਾਉਣੀ ਵਿਹਾਰ ਹੋਇਆ
ਗੁਰ ਪਾਇਆ ਵਡ ਵਡਭਾਗੀ। ਕਲਜੁਗ ਆਤਮ ਸੋਈ ਜਾਗੀ। ਨਾ ਕੋਈ ਪਛਾਣੇ ਨਾ ਕੋਈ ਜਾਣੇ ਵੇਦੀ ਰਾਗੀ। ਸੋ ਜਨ ਜਾਣੇ ਜਿਸ ਪ੍ਰੀਤ ਚਰਨ ਪ੍ਰਭ ਲਾਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪਰਗਟਾਏ ਸਤਿਜੁਗ ਸਾਚਾ ਲਾਏ ਪਹਿਲੀ ਮਾਘੀ। ਸਤਿਜੁਗ ਸਾਚਾ ਸਚ ਵਰਤੰਤ। ਗੁਰਮੁਖ ਸਾਚੇ ਆਪ ਜਗਾਏ ਪ੍ਰਭ ਸਾਚਾ ਕੰਤ। ਦੇਵੇ ਆਪ ਵਡਿਆਈ ਵਿਚ ਜੀਵ ਜੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਨਿਰੰਜਣ ਆਦਿ ਅੰਤ। ਏਕਾ ਜੋਤ ਇਕ ਅਕਾਰੀ। ਆਵੇ ਜਾਵੇ ਵਾਰੋ ਵਾਰੀ। ਨਾ ਕੋਈ ਜਾਣੇ ਜੀਵ ਸੰਸਾਰੀ। ਜਨ ਭਗਤ ਦੇਵੇ ਨਾਮ ਸ਼ਬਦ ਅਧਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੋਤ ਨਿਰੰਕਾਰੀ। ਜੋਤ ਨਿਰੰਕਾਰੀ ਸਾਚੀ ਆਏ। ਕਲਜੁਗ ਅੰਤਮ ਅੰਤ ਕਰਾਏ। ਦੁਖ ਭੁੱਖ ਸਰਬ ਮਿਟਾਏ। ਗੁਰਮੁਖ ਸਾਚੇ ਆਪ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਰ ਲੰਘਾਏ। ਕਿਰਪਾ ਕਰ ਪਾਰ ਲੰਘਾਏ। ਵੇਲੇ ਅੰਤ ਆਪ ਛੁਡਾਏ। ਸਾਚਾ ਕੰਤ ਇਕ ਰਘੁਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਰੰਗ ਰੰਗਾਏ। ਗੁਰਮੁਖ ਸਾਚੇ ਆਪਣੀ ਸੇਵ ਲਗਾਏ। ਵਡ ਦੇਵੀ ਦੇਵ ਦਇਆ ਕਮਾਏ। ਆਪ ਆਪਣਾ ਭੇਵ ਖੁਲ੍ਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਲੋਕਮਾਤ ਵਿਚ ਜਾਮਾ ਪਾਏ। ਜੋਤ ਸਰੂਪੀ ਜਾਮਾ ਧਰ। ਸ੍ਰਿਸ਼ਟ ਸਬਾਈ ਜਾਏ ਹਰ। ਮੂਰਖ ਮੁਗਧ ਭੁੱਲੇ ਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਆਪ ਜਗਾਏ ਚੁਕਾਏ ਝੂਠਾ ਡਰ। ਗੁਰਮੁਖ ਜਾਗ ਵਕ਼ਤ ਸੁਹੇਲਾ। ਗੁਰਮੁਖ ਜਾਗ ਨਾ ਰਹੇ ਜਗਤ ਅਕੇਲਾ। ਗੁਰਮੁਖ ਜਾਗ ਪ੍ਰਭ ਅਬਿਨਾਸ਼ੀ ਵਿਛੜਿਆਂ ਆਪ ਕਰਾਏ ਮੇਲਾ। ਗੁਰਮੁਖ ਜਾਗ ਆਤਮ ਧੋ ਦਾਗ਼, ਹੱਥ ਨਾ ਆਵੇ ਵੇਲਾ। ਗੁਰਮੁਖ ਜਾਗ ਦਰ ਸਾਚੇ ਭਾਗ ਸੁਣ ਸਾਚਾ ਰਾਗ ਬਣ ਸਾਚਾ ਸੱਜਣ ਸੁਹੇਲਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਬਣ ਗੁਰਸਿਖ ਸਾਚਾ ਚੇਲਾ। ਗੁਰਸਿਖ ਜਾਗ ਵਕ਼ਤ ਵਿਚਾਰ। ਗੁਰਮੁਖ ਜਾਗ ਵੇਲਾ ਅੰਤ ਨਾ ਹਾਰ। ਗੁਰਮੁਖ ਜਾਗ ਪ੍ਰਭ ਚਰਨ ਲਾਗ ਆਤਮ ਆਪਣੀ ਆਪ ਸੁਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਜਾਏ ਤਾਰ। ਗੁਰਸਿਖ ਜਾਗ ਚਰਨ ਪਿਆਰ। ਗੁਰਸਿਖ ਜਾਗ ਪ੍ਰਭ ਸਾਚੇ ਦੀ ਸਾਚੀ ਕਾਰ। ਗੁਰਸਿਖ ਜਾਗ ਪ੍ਰਭ ਸਾਚਾ ਸਚ ਅਵਤਾਰ। ਗੁਰਸਿਖ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਹਰਿ ਕਾ ਦਵਾਰ। ਨਰਾਇਣ ਨਰ ਹਰਿ ਸਾਚਾ। ਸ੍ਰਿਸ਼ਟ ਸਬਾਈ ਭਾਂਡਾ ਕਾਚਾ। ਏਕਾ ਦਰ ਏਕਾ ਘਰ ਸਾਚਾ ਹਰਿ ਹਰਿ ਸਾਚਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ ਘਰ ਸਾਚੋ ਸਾਚਾ। ਸਚ ਸਚ ਆਪੇ ਕਰਤਾਰਾ। ਸਚ ਸਚ ਆਪੇ ਨਿਰੰਕਾਰਾ। ਸਚ ਸਚ ਗੁਰਮੁਖ ਸਾਚੇ ਦਰ ਸਾਚੇ ਕਰੋ ਨਿਮਸਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸਾਚਾ ਦਰ ਸਚ ਦਰਬਾਰਾ। ਸਚ ਦਰਬਾਰ ਤ੍ਰੈਲੋਕੀ ਨਾਥ। ਗੁਰਸਿਖਾਂ ਰੱਖੇ ਆਪੇ ਦੇ ਕਰ ਹਾਥ। ਸਾਚਾ ਸੱਜਣ ਸੁਹੇਲਾ ਸਾਚੇ ਲੇਖ ਲਿਖਾਏ ਮਾਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੜ੍ਹਾਏ ਸੋਹੰ ਸਾਚੇ ਰਾਥ। ਆਪ ਆਪਣਾ ਮਾਰਗ ਲਾਇਆ। ਗੁਰਮੁਖਾਂ ਪ੍ਰਭ ਸਾਚੇ ਸਾਚਾ ਰਾਹ ਬਤਾਇਆ। ਬੇਮੁਖਾਂ ਵਹਿੰਦੇ ਵਹਿਣ ਵਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਧਰ ਅਚਰਜ ਖੇਲ ਆਪ ਵਰਤਾਇਆ। ਅਚਰਜ ਖੇਲ ਰੰਗ ਕਰਤਾਰਾ। ਘਰ ਘਰ ਰੋਵਣ ਨਾਰੀ ਨਾਰਾ। ਅੰਤਮ ਬਾਜ਼ੀ ਗਏ ਹਾਰਾ। ਕਲਜੁਗ ਜੀਵ ਭੁੱਲੇ ਗਵਾਰਾ। ਪ੍ਰਭ ਅਬਿਨਾਸ਼ੀ ਨਾ ਕਿਸੇ ਵਿਚਾਰਾ। ਸਾਚੀ ਜੋਤ ਕਰੇ ਅਕਾਰਾ। ਕਲਜੁਗ ਮਾਇਆ ਝੂਠਾ ਵਿਹਾਰਾ। ਗੁਰਮੁਖ ਵਿਰਲੇ ਕਿਸੇ ਵਿਚਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦੀ ਪਾਵੇ ਸਾਰਾ। ਸਰਬ ਆਧਾਰ ਇਕ ਸ਼ਬਦ ਚਲਾਇਆ। ਸੋਹੰ ਧਾਰ ਦੋ ਰਖਾਇਆ। ਗੁਰਸਿਖ ਉਧਾਰ ਬੇਮੁਖ ਖਪਾਇਆ। ਵਿਚ ਸੰਸਾਰ ਸਚ ਮਾਰਗ ਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਆਪਣੀ ਦਇਆ ਕਮਾਇਆ। ਦਇਆ ਕਮਾਏ ਦੀਨ ਕਾ ਦਾਤਾ। ਜਨ ਭਗਤਾਂ ਕਲ ਆਪ ਪਛਾਤਾ। ਦੇਵੇ ਮਾਣ ਜਿਉਂ ਬਾਲਕ ਮਾਤਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਦਿਵਸ ਰੈਣ ਰੈਣ ਦਿਵਸ ਇਕ ਰੰਗ ਰੰਗਾਏ ਆਪ ਮਿਟਾਏ ਜ਼ਾਤਾ ਪਾਤਾ। ਜ਼ਾਤ ਪਾਤ ਕੋਈ ਰਹਿਣ ਨਾ ਪਾਏ। ਗੁਰ ਚਰਨ ਨਾਤ ਇਕ ਦਿਸਾਏ। ਚਾਰ ਵਰਨ ਵਿਚ ਮਾਤ ਭੈਣ ਭਰਾ ਬਣਾਏ। ਸੋਹੰ ਸ਼ਬਦ ਵਡ ਕਰਾਮਾਤ ਸਾਚਾ ਸ਼ਬਦ ਜਪਾਏ। ਜਨ ਭਗਤਾਂ ਦੇਵੇ ਸਾਚੀ ਦਾਤ। ਜੋ ਦਰ ਮੰਗਣ ਆਏ। ਆਪੇ ਪੁੱਛੇ ਦਰ ਘਰ ਸਾਚੇ ਆਏ ਬਾਤ, ਰੋਗ ਸੋਗ ਕੋਈ ਨੇੜ ਨਾ ਆਏ। ਗੁਰਮੁਖ ਸਾਚੇ ਵੇਖ ਮਾਰ ਝਾਤ, ਜੋਤ ਸਰੂਪੀ ਤੇਰੇ ਵਿਚ ਸਮਾਏ। ਝੂਠੇ ਦਿਸਣ ਭੈਣ ਭਰਾਤ, ਵੇਲੇ ਅੰਤ ਨਾ ਕੋਈ ਛੁਡਾਏ। ਦਰ ਸਾਚਾ, ਘਰ ਸਾਚਾ, ਵਰ ਸਾਚਾ, ਸਾਚਾ ਦਾਤਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਜੋਤ ਪਰਗਟਾਏ। ਪਰਗਟੇ ਜੋਤ ਨਿਹਕਲੰਕ। ਸੋਹੰ ਸ਼ਬਦ ਵਜਾਵੇ ਸਾਚਾ ਡੰਕ। ਮੇਟ ਮਿਟਾਏ ਦਵਾਰ ਬੰਕ। ਏਕਾ ਏਕ ਕਰਾਏ ਰਾਓ ਰੰਕ। ਹੰਕਾਰੀਆਂ ਦੁਸ਼ਟ ਦੁਰਾਚਾਰੀਆਂ ਆਪ ਮਿਟਾਏ ਮਨ ਕਾ ਸ਼ੰਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਆਤਮ ਜੋਤ ਜਗਾਏ ਤਨਕ। ਜੋਤ ਸਰੂਪੀ ਸ਼ਬਦ ਹੁਲਾਰਾ। ਦੇਵੇ ਆਪ ਹਰਿ ਗਿਰਧਾਰਾ। ਮਾਰੇ ਤੀਨੋ ਤਾਪ ਸ਼ਬਦ ਖੰਡਾ ਦੋ ਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਉਠਾਏ ਸ੍ਰਿਸ਼ਟ ਸਬਾਈ ਆਰਾ ਪਾਰਾ। ਆਰਾ ਪਾਰਾ ਹੋਏ ਖੁਆਰਾ। ਨਾ ਝੱਲੇ ਮਾਰਾ ਸ਼ਬਦ ਦੋ ਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਕਰੇ ਦੋ ਫਾੜਾ। ਚੰਡ ਪਰਚੰਡ ਪ੍ਰਭ ਦੇਵੇ ਵੰਡ। ਵਿਚ ਨਵਖੰਡ ਪਾਵੇ ਡੰਡ। ਰੋਵਣ ਰੰਡ ਟੁੱਟੀ ਗੰਢ। ਉਡੀ ਝੰਡ ਨਾ ਪਾਵੇ ਕਿਸੇ ਠੰਡ। ਬੇਮੁਖਾਂ ਆਈ ਕੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਇਹ ਖੇਲ ਰਚਾਈ ਲੋਕਮਾਤ ਵਿਚ ਜਾਮਾ ਧਾਰ, ਖੰਡ ਬ੍ਰਹਿਮੰਡ ਪ੍ਰਭ ਦੇਵੇ ਵੰਡ। ਬੇਮੁਖ ਪਾਇਣ ਝੂਠੀ ਡੰਡ। ਰਾਣਿਆਂ ਮਹਾਂਰਾਣਿਆਂ ਤੋੜੇ ਘਮੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਸਚ ਨਵ ਖੰਡ। ਬੇਮੁਖਾਂ ਪ੍ਰਭ ਡੰਨ ਲਗਾਏ। ਰਾਜੇ ਰਾਣੇ ਤਖ਼ਤੋਂ ਲਾਹੇ। ਕਲਜੁਗ ਗਏ ਮੁਖ ਭਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਖੇਲ ਰਚਾਏ। ਆਪ ਉਠਾਇਆ ਖੰਡਾ ਦੋ ਧਾਰੀ। ਬੇਮੁਖਾਂ ਕਰੇ ਆਪ ਖੁਆਰੀ। ਸ੍ਰਿਸ਼ਟ ਸਬਾਈ ਹਾਹਾਕਾਰੀ। ਨਾ ਕੋਈ ਦਿਸੇ ਜੀਵ ਏਕਾ ਜੋਤ ਲੋਕਮਾਤ ਪ੍ਰਭ ਸਾਚੇ ਸਾਚੀ ਧਾਰੀ। ਨਿਹਕਲੰਕ ਵੇਲੇ ਅੰਤਮ ਅੰਤ ਕਲਜੁਗ ਸਰਬ ਕਰੇ ਖੁਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੀ ਖੇਲ ਅਪਰ ਅਪਾਰੀ। ਸਚ ਵਿਹਾਰ ਹਰਿ ਸਾਚਾ ਖੇਲ। ਸ੍ਰਿਸ਼ਟ ਸਬਾਈ ਸਚ ਪਿਲਾਏ ਅਗਨ ਜੋਤ ਲਗਾਏ ਬਿਨ ਬਾਤੀ ਬਿਨ ਤੇਲ। ਬੇਮੁਖਾਂ ਬੇੜਾ ਸ਼ੌਹ ਦਰਿਆ ਦੇਵੇ ਠੇਲ। ਗੁਰਮੁਖਾਂ ਆਪ ਕਰਾਏ ਆਪਣਾ ਮੇਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸੱਜਣ ਸੁਹੇਲ। ਸਤਿਗੁਰ ਸਾਚਾ ਏਕਾ ਹਰਿ। ਆਪ ਚੁਕਾਏ ਜਗਤ ਡਰ। ਸੋਹੰ ਦੇਵੇ ਸਾਚਾ ਵਰ। ਦਰਸ ਦਾਨ ਜੋ ਮੰਗੇ ਦਰ। ਤਰਸ ਕਰ ਦੇਵੇ ਸਾਚਾ ਹਰਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਕਰ। ਕਿਰਪਾ ਕਰੇ ਆਪ ਰਘੁਨਾਥ। ਆਪ ਨਿਭਾਏ ਆਪਣਾ ਸਾਥ। ਸੋਹੰ ਸ਼ਬਦ ਜਪਾਵੇ ਸਾਚੀ ਗਾਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੜ੍ਹਾਏ ਸਾਚੇ ਰਾਥ। ਸਾਚਾ ਸਾਥੀ ਪ੍ਰਭ ਸਾਚਾ ਜਾਣ। ਆਪਣਾ ਆਪ ਜੀਵ ਪਛਾਣ। ਏਕਾ ਓਟ ਸਚ ਭਗਵਾਨ। ਨਾ ਆਵੇ ਤੋਟ ਵਡ ਦਾਤਾ ਗੁਣ ਨਿਧਾਨ। ਕੱਢੇ ਖੋਟ ਆਤਮ ਦੇਵੇ ਬ੍ਰਹਮ ਗਿਆਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਤਾ ਵਡ ਮਿਹਰਵਾਨ। ਸਤਿਗੁਰ ਸਾਚਾ ਸਾਚਾ ਰੰਗ। ਸਤਿਗੁਰ ਸਾਚਾ ਸਾਚਾ ਸੰਗ। ਸਤਿਗੁਰ ਸਾਚਾ ਦਰਸ ਦਾਨ ਦਰ ਮੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਰਹੇ ਤੇਰੇ ਅੰਗ ਸੰਗ। ਸਤਿਗੁਰ ਸਾਚਾ ਸੋਹੰ ਸਾਚਾ ਰੰਗ ਚੜ੍ਹਾਏ। ਸਤਿਗੁਰ ਸਾਚਾ ਏਕਾ ਨਾਮ ਦੇ ਮਜੀਠੀ ਫਿਰ ਉਤਰ ਨਾ ਜਾਏ। ਸਤਿਗੁਰ ਸਾਚਾ ਗੁਰਮੁਖਾਂ ਅੰਗ ਸੰਗ ਸਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਏਕਾ ਨਾਮ ਜਪਾਏ। ਸਤਿਗੁਰ ਸਾਚਾ ਗੁਰਮੁਖਾਂ ਜਾਏ ਤਾਰੀ। ਸਤਿਗੁਰ ਸਾਚਾ ਸਾਚਾ ਸ਼ਬਦ ਅਧਾਰੀ। ਸਤਿਗੁਰ ਸਾਚਾ, ਗੁਰਮੁਖਾਂ ਜਾਏ ਪੈਜ ਸਵਾਰੀ। ਸਤਿਗੁਰ ਸਾਚਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਕਰਾਏ ਸੋਹੰ ਸ਼ਬਦ ਜੈਕਾਰੀ। ਸਤਿਗੁਰ ਸਾਚਾ ਸਚ ਜੈਕਾਰਾ। ਸਤਿਗੁਰ ਸਾਚਾ ਆਪਣਾ ਆਪ ਕਰੇ ਵਿਹਾਰਾ। ਸਤਿਗੁਰ ਸਾਚਾ ਤੀਨ ਲੋਕ ਸੱਚਾ ਸਿਕਦਾਰਾ। ਸਤਿਗੁਰ ਸਾਚਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਵੇ ਜਾਵੇ ਵਾਰੋ ਵਾਰਾ। ਸਤਿਗੁਰ ਸਾਚਾ ਆਪ ਜਗਾਏ ਸ਼ਬਦ ਜੋਤੀ। ਸਤਿਗੁਰ ਸਾਚਾ ਏਕਾ ਜੋਤ ਜਗਾਏ ਸ੍ਰਿਸ਼ਟ ਉਠਾਏ ਸੋਤੀ। ਸਤਿਗੁਰ ਸਾਚਾ, ਬੇਮੁਖਾਂ ਅੰਤਮ ਅੰਤ ਆਪ ਕਰਾਏ ਬੋਟੀ ਬੋਟੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੰਚਮ ਜੇਠ ਆਪ ਉਠਾਏ ਆਪਣੇ ਹੱਥ ਸ਼ਬਦ ਸੋਟੀ। ਸ਼ਬਦ ਬਾਣ ਆਪ ਚਲਾਏ। ਲਹੂ ਘਾਣ ਆਪ ਚਲਾਏ। ਅਗਨ ਜੋਤ ਨਾ ਕੋਈ ਬੁਝਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਠਸਠ ਤੀਰਥ ਮਾਣ ਗਵਾਏ। ਅਠਸਠ ਤੀਰਥ ਟੁੱਟੇ ਮਾਣ। ਸਾਚਾ ਸੀਰਥ ਗੁਰ ਚਰਨ ਧਿਆਨ। ਚਰਨ ਧੂੜ ਸਾਚਾ ਇਸ਼ਨਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਗੁਰ ਚਰਨ ਲਾਗ ਜਾਗਣ ਭਾਗ। ਬੁੱਝੇ ਆਗ ਮਿਟਾ ਦਾਗ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰਾਹ ਚਲਾਇਆ। ਸਾਚਾ ਰਾਹ ਧੁਰ ਦਰਗਹਿ। ਗੰਗਾ ਗੋਦਾਵਰੀ ਰਹਿਣ ਨਾ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਹਰਿ ਨਾਮ ਧਰਾਇਆ। ਗੰਗਾ ਗੋਦਾਵਰੀ ਅੰਤ ਕਰਾਈ। ਲੋਕ ਤੀਨ ਹਰਿ ਜੋਤ ਜਗਾਈ। ਤਟ ਤੀਰਥ ਸਭ ਦੇਣ ਦੁਹਾਈ। ਕੋਈ ਨਾ ਰਾਖੇ ਪੱਤ, ਬਿਨ ਸਾਚੇ ਰਘੁਰਾਈ। ਆਪ ਕਰਾਏ ਸਾਰੇ ਭੱਠ, ਵਿਚ ਪਰਭਾਸ ਅਗਨ ਲਗਾਈ। ਆਪ ਰਖਾਏ ਸਾਚੀ ਮਤ, ਸਾਚੀ ਜੋਤ ਡਗਮਗਾਈ। ਆਪ ਚੜ੍ਹਾਏ ਸੋਹੰ ਸਾਚੇ ਰਥ, ਕਲਜੁਗ ਬੇੜਾ ਪਾਰ ਕਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ, ਸਾਚੀ ਜੋਤ ਮਾਤ ਜਗਾਈ। ਜੋਤ ਸਰੂਪੀ ਹਰਿ ਜਾਮਾ ਧਾਰ। ਜੋਤ ਸਰੂਪੀ ਵਰਤੇ ਵਿਚ ਸੰਸਾਰ। ਬਿਨ ਰੰਗ ਰੂਪੀ ਨਾ ਕੋਈ ਪਾਵੇ ਸਾਰ। ਹਰਿ ਸਾਚਾ ਸਤਿ ਸਰੂਪੀ, ਅਚਰਜ ਖੇਲ ਕਰੇ ਕਰਤਾਰ। ਵਡ ਵਡ ਸ਼ਾਹਨ ਸ਼ਾਹ ਵਡ ਭੂਪੀ ਦੇਵੇ ਦੁਰਕਾਰ। ਸ੍ਰਿਸ਼ਟ ਸਬਾਈ ਹੋਈ ਅੰਧ ਕੂਪੀ ਨਾ ਕਿਸੇ ਦਿਸੇ ਸਚ ਦਰਬਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਕਰੇ ਕਰਾਏ ਧਰਾਏ ਚਲਾਏ ਰਖਾਏ ਵਿਚ ਸੰਸਾਰ। ਵਿਚ ਸੰਸਾਰ ਖੇਲ ਅਪਾਰਾ। ਵਿਚ ਸੰਸਾਰ ਕਰੇ ਵਿਹਾਰਾ। ਜੋਤ ਅਧਾਰਾ ਭਗਤ ਜਨਾਂ ਕਰਮ ਵਿਚਾਰਾ। ਧਰਮ ਸ਼ਰਮ ਰੱਖਣਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੀ ਸਾਰਾ। ਆਪ ਆਪਣੀ ਜਾਣੇ ਸਾਰ। ਸਚ ਕਰਤਾ ਧਰਤਾ ਹਰਿ ਸਚ ਦਵਾਰ। ਸਾਚਾ ਹਰਿ ਸਾਚਾ ਦਰ ਸਾਚਾ ਘਰ ਹਰਿ ਅਵਤਾਰ। ਆਪਣਾ ਕੀਆ ਲੈਣ ਭਰ, ਨਾ ਆਏ ਸਚ ਦਰਬਾਰ। ਬੇਮੁਖਾਂ ਆਈ ਹਾਰ। ਗੁਰਮੁਖ ਸਾਚੇ ਲਾਏ ਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਜਾਮਾ ਧਾਰ। ਤਾਰਨਹਾਰਾ ਪੁਰਖ ਅਪਾਰਾ। ਸੋਹੰ ਦੇਵੇ ਨਾਮ ਭੰਡਾਰਾ। ਆਪੇ ਬਣੇ ਭਗਤ ਵਰਤਾਰਾ। ਜਗਤ ਸਬਾਈ ਹੋਏ ਖੁਆਰਾ। ਗੁਰਮੁਖ ਵਿਰਲਾ ਪਾਵੇ ਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਦਰ ਭਰੇ ਰਹਿਣ ਭੰਡਾਰਾ। ਦੇਵਣਹਾਰ ਦਾਤਾਰ ਨਾ ਆਵੇ ਹਾਰ। ਕਰਮ ਧਰਮ ਦੋਏ ਲਏ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਆਪਣੀ ਕਿਰਪਾ ਧਾਰ। ਕਿਰਪਾ ਕਰੇ ਆਪ ਗਿਰਧਾਰੇ ਜੋ ਜਨ ਆਇਣ ਚਲ ਦਵਾਰੇ। ਭਰੇ ਰਹਿਣ ਸਦ ਭੰਡਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਜਗਾਏ ਤੇਰੀ ਕਾਇਆ ਮਹਿਲ ਮੁਨਾਰੇ। ਆਤਮ ਦੀਪਕ ਹੋਏ ਉਜਿਆਰੀ। ਏਕਾ ਜੋਤ ਸ਼ਬਦ ਉਡਾਰੀ। ਵੇਖੇ ਵਿਗਸੇ ਕਰੇ ਵਿਚਾਰੀ। ਮਾਨਸ ਜਨਮ ਜਾਏ ਸਵਾਰੀ। ਜੋ ਜਨ ਚਰਨ ਕਰੇ ਨਿਮਸਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਓ ਸਦਾ ਬਲਿਹਾਰੀ। ਪ੍ਰਭ ਅਬਿਨਾਸ਼ੀ ਤਾਰਨਹਾਰਾ। ਸੋਹੰ ਦੇਵੇ ਨਾਮ ਅਧਾਰਾ। ਨਾਮ ਰੰਗ ਜੋਤ ਅਪਾਰਾ। ਦੂਤੀ ਦੁਸ਼ਟ ਦੰਡੇ ਚਲਾਏ ਖੰਡਾ ਦੋ ਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸਚ ਦਵਾਰਾ। ਤੀਨ ਲੋਕ ਇਕ ਵਿਹਾਰਾ। ਤੀਨ ਲੋਕ ਇਕ ਜੈਕਾਰਾ। ਤੀਨ ਲੋਕ ਇਕ ਭੰਡਾਰਾ। ਤੀਨ ਲੋਕ ਏਕਾ ਏਕ ਸ਼ਬਦ ਹੁਲਾਰਾ। ਤੀਨ ਲੋਕ ਏਕਾ ਹਰਿ ਏਕਾ ਦਰ ਦੇਵੇ ਸਾਚਾ ਵਰ, ਪ੍ਰਭ ਸਾਚੇ ਦਾ ਸਚ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਦੇਵਣਹਾਰ ਸਚ ਵਰਤਾਰਾ। ਤੀਨ ਲੋਕ ਸਾਚਾ ਵਾਸੀ, ਤੀਨ ਲੋਕ ਹਰਿ ਪੁਰਖ ਅਬਿਨਾਸ਼। ਤੀਨ ਲੋਕ ਏਕਾ ਜੋਤ ਕਰੇ ਪਰਕਾਸ਼। ਏਕਾ ਸ਼ਬਦ ਚਲਾਏ ਸਵਾਸ। ਆਪ ਕਰਾਏ ਆਪਣੇ ਚਰਨ ਦਾਸ। ਸਾਚਾ ਸ਼ਬਦ ਸੋਹੰ ਚਲਾਏ ਸਵਾਸ। ਆਪ ਕਰਾਏ ਆਪਣੇ ਚਰਨ ਦਾਸ। ਸਾਚਾ ਸ਼ਬਦ ਸੋਹੰ ਬੇਮੁਖਾਂ ਕਰੇ ਨਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਕਰਾਏ ਆਪਣੀ ਰਾਸ। ਸਾਚੀ ਰਾਸ ਸਾਚੀ ਧਾਰ। ਸੋਹੰ ਸ਼ਬਦ ਤੇਜ ਕਟਾਰ। ਗੁਰਮੁਖਾਂ ਆਤਮ ਕਰੇ ਉਜਿਆਰ। ਅੰਮ੍ਰਿਤ ਬਰਖੇ ਇਕ ਫੁਹਾਰ। ਗੁਰਸਿਖਾਂ ਦੇਵੇ ਬੈਕੁੰਠ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਜਪਾਏ ਆਪ ਰਖਾਏ ਚੜ੍ਹਾਏ ਨਾਮ ਖੁਮਾਰ। ਨਾਮ ਖੁਮਾਰੀ ਦਿਵਸ ਰਾਤੀ। ਸ਼ਬਦ ਲਗਾਏ ਸਾਚੀ ਕਾਤੀ। ਜੋਤ ਜਗਾਏ ਬਿਨ ਤੇਲ ਬਾਤੀ। ਮਿਲੇ ਵਡਿਆਈ ਵਿਚ ਜੀਵ ਮਾਤੀ। ਜ਼ਾਤ ਪਾਤ ਨਾ ਹਰਿ ਪਛਾਤੀ। ਦੇਵੇ ਦਾਨ ਆਪ ਬਣਾਏ ਚਰਨ ਨਾਤੀ। ਸਚ ਮਾਤ ਗੁਰਸਿਖ ਜਾਣੇ, ਹਰਿ ਦੇਵੇ ਦਰਸ ਸੁੱਤਿਆਂ ਰਾਤੀ। ਆਪ ਪੜ੍ਹਾਏ ਸੋਹੰ ਇਕ ਜਮਾਤ, ਭਰਮ ਭੁਲੇਖਾ ਨਾ ਹੋਵੇ ਬਹੁ ਭਾਤੀ। ਆਪੇ ਪੁੱਛੇ ਅੰਤਮ ਵਾਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖ ਸਾਚੇ ਖੜਾ ਰਹੇ ਸਰਹਾਣੇ ਤੇਰੇ ਸੁੱਤਿਆਂ ਰਾਤੀ। ਗੁਰਸਿਖ ਸੋਇਆ ਪ੍ਰਭ ਸਾਚਾ ਜਾਗੇ। ਸਦ ਖਲ੍ਹੋਇਆ ਹਰਿ ਸਾਚਾ ਆਗੇ। ਦਾਗ਼ ਪਾਪਾਂ ਧੋਇਆ, ਕਲਜੁਗ ਫੇਰ ਨਾ ਲਾਗੇ। ਸੋਹੰ ਬੀਜ ਸਾਚਾ ਬੋਇਆ, ਸ਼ਬਦ ਲਿਖਾਇਆ ਜੋ ਪਹਿਲੀ ਮਾਘੇ। ਪ੍ਰਭ ਅਬਿਨਾਸ਼ੀ ਭੇਵ ਚੁਕਾਏ ਦੋਇਆ, ਗੁਰਸਿਖ ਹੰਸ ਬਣਾਏ ਕਾਗੇ। ਬੇਮੁਖ ਗੂੜ੍ਹੀ ਨੀਂਦ ਕਲਜੁਗ ਸੋਇਆ, ਨਾ ਸੋਇਆ ਜਾਗੇ। ਅੰਤਕਾਲ ਮਿਲੇ ਨਾ ਢੋਇਆ, ਜੂਠੇ ਝੂਠੇ ਦਰ ਤੋਂ ਭਾਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋ ਜਨ ਉਧਰੇ ਜੋ ਚਰਨੀ ਲਾਗੇ। ਚਰਨ ਲਾਗ ਸਚ ਪ੍ਰੀਤੀ। ਹਰਿ ਸਾਚਾ ਜਗ ਸਾਚੀ ਰੀਤੀ। ਮਾਨਸ ਜਨਮ ਜਾਓ ਜਗ ਜੀਤੀ। ਔਧ ਜਾਏ ਕਲਜੁਗ ਬੀਤੀ। ਆਪ ਕਰਾਏ ਪਤਤ ਪੁਨੀਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਕਮਾਏ ਚਰਨ ਪ੍ਰੀਤੀ। ਚਰਨ ਪ੍ਰੀਤੀ ਜੋ ਜਨ ਕਮਾਏ। ਸੋਹੰ ਸ਼ਬਦ ਰਸਨਾ ਗਾਏ। ਦਾਸਨ ਦਾਸਨਾ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਹਰਿ ਸਦ ਜਗਤ ਰਹਾਏ। ਹਰਿ ਹਰਿ ਹਰਿ ਭਗਤ ਵਰਤਾਰਾ। ਹਰਿ ਹਰਿ ਹਰਿ ਖੇਲ ਅਪਾਰਾ। ਹਰਿ ਹਰਿ ਹਰਿ ਇਕ ਅਕਾਰਾ। ਹਰਿ ਹਰਿ ਹਰਿ ਇਕ ਪਸਾਰਾ। ਹਰਿ ਹਰਿ ਹਰਿ ਜੋਤ ਧਰ, ਦੇਵੇ ਜੁਗੋ ਜੁਗ ਵਿਚ ਸੰਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਜੋਤ ਨਿਰੰਕਾਰਾ। ਹਰਿ ਹਰਿ ਹਰਿ ਜੋਤ ਅਬਿਨਾਸ਼ੀ। ਹਰਿ ਹਰਿ ਹਰਿ ਸਰਬ ਘਟ ਵਾਸੀ। ਹਰਿ ਹਰਿ ਹਰਿ ਮਾਤ ਜੋਤ ਧਰ ਦੁਸ਼ਟਾਂ ਜਾਏ ਸੰਘਾਰ, ਸ੍ਰਿਸ਼ਟ ਸਬਾਈ ਕਰਾਏ ਚਰਨ ਦਾਸੀ। ਹਰਿ ਹਰਿ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਘਨਕਪੁਰ ਵਾਸੀ। ਹਰਿ ਹਰਿ ਹਰਿ ਜੋਤ ਪਰਗਟਾਈ। ਹਰਿ ਹਰਿ ਹਰਿ ਚੌਥੇ ਜੁਗ ਅੰਤਮ ਅੰਤ ਖੇਲ ਰਚਾਈ। ਹਰਿ ਹਰਿ ਹਰਿ ਵੇਦ ਅਥਰਬਣ ਅੰਤ ਮੁਕਾਈ। ਹਰਿ ਹਰਿ ਹਰਿ ਕਰਨੀ ਕਰ ਧਰਨੀ ਧਰ ਆਪਣੇ ਭਾਣੇ ਵਿਚ ਸਮਾਈ। ਹਰਿ ਹਰਿ ਹਰਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀ ਘਨਕ ਹਰਿ ਭਾਗ ਲਗਾਈ। ਹਰਿ ਹਰਿ ਹਰਿ ਰੰਗ ਅਵੱਲੜਾ। ਹਰਿ ਹਰਿ ਹਰਿ ਜੋਤ ਪਰਗਟਾਈ ਨਿਤ ਵਸੇ ਇਕੱਲੜਾ। ਹਰਿ ਹਰਿ ਹਰਿ ਅੰਤਮ ਅੰਤ ਕਲ ਸਾਚਾ ਨਾਮ ਧਰਾਈ, ਸੋਹੰ ਸ਼ਬਦ ਸਚ ਸੁਖੱਲੜਾ। ਹਰਿ ਹਰਿ ਹਰਿ ਗੁਰਮੁਖਾਂ ਝੋਲੀ ਪਾਈ, ਕਰਾਏ ਭਾਰਾ ਪੱਲੜਾ। ਹਰਿ ਹਰਿ ਹਰਿ ਇਕ ਜੋਤ ਜਗਾਏ, ਗੁਰਸਿਖ ਬਣਾਏ ਲਾਲ ਅਮੁੱਲੜਾ। ਹਰਿ ਹਰਿ ਹਰਿ ਸਾਚਾ ਦਰ, ਕਲਜੁਗ ਜੀਵ ਰਹੇ ਅੰਤਕਾਲ ਕਲ ਭੁੱਲੜਾ। ਹਰਿ ਹਰਿ ਹਰਿ ਜੋਤ ਲਈ ਮਾਤ ਧਰ, ਬੇਮੁਖ ਨਾ ਆਵੇ ਦਰ, ਅੰਤਕਾਲ ਵਿਚ ਮਾਤ ਦੇ ਰੁਲੜਾ। ਹਰਿ ਹਰਿ ਹਰਿ ਆਤਮ ਜੋਤ ਦੇਵੇ ਧਰ, ਜੋਤੀ ਜੋਤ ਸਰੂਪ ਕਾਇਆ ਤਨ ਬਣਾਏ ਸਾਚਾ ਕੁੱਲੜਾ। ਹਰਿ ਹਰਿ ਹਰਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਚਰਨ ਲਾਗ ਤੇਰਾ ਅੰਮ੍ਰਿਤ ਆਤਮ ਅੱਜੇ ਨਾ ਡੁੱਲੜਾ। ਹਰਿ ਹਰਿ ਹਰਿ ਅੰਮ੍ਰਿਤ ਧਾਰੀ। ਹਰਿ ਹਰਿ ਹਰਿ ਗੁਰਸਿਖਾਂ ਜਾਏ ਪੈਜ ਸਵਾਰੀ। ਹਰਿ ਹਰਿ ਹਰਿ ਗੁਰਸਿਖ ਜਾਏ ਤਰ ਵਿਚ ਮਾਤ ਆਏ ਚਰਨ ਦਵਾਰੀ। ਹਰਿ ਹਰਿ ਹਰਿ ਕਲੰਕਨਿਹ ਅਵਤਾਰ ਨਰ, ਆਪ ਫੜੇ ਹੱਥ ਸ਼ਬਦ ਕਟਾਰੀ। ਹਰਿ ਹਰਿ ਹਰਿ ਗੁਰਮੁਖਾਂ ਖੁਲ੍ਹਾਏ ਆਤਮ ਦਰ, ਏਕਾ ਜੋਤ ਕਰੇ ਅਕਾਰੀ। ਹਰਿ ਹਰਿ ਹਰਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੋਹਣ ਤੇਰੇ ਚਰਨ ਦਵਾਰੀ। ਹਰਿ ਹਰਿ ਹਰਿ ਪ੍ਰਭ ਸਾਚਾ ਸੋਖ। ਹਰਿ ਹਰਿ ਹਰਿ ਸਾਚਾ ਮੋਖ। ਹਰਿ ਹਰਿ ਹਰਿ ਆਪ ਮਿਟਾਏ ਆਤਮ ਦੋਖ। ਹਰਿ ਹਰਿ ਹਰਿ ਸ਼ਬਦ ਸਾਚੇ ਸੰਤ ਆਪ ਜਪਾਏ ਸੋਹੰ ਸਾਚਾ ਨਾਮ ਸੋਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਰ ਦਰਸ, ਨਾ ਵਿਚ ਮਾਤ ਤਰਸ, ਮਿਟਾ ਹਰਸ, ਅੰਮ੍ਰਿਤ ਮੇਘ ਪ੍ਰਭ ਦੇਵੇ ਬਰਸ, ਆਪ ਮਿਟਾਏ ਤੇਰੀ ਤ੍ਰਿਸ਼ਨਾ ਭੋਖ। ਹਰਿ ਹਰਿ ਹਰਿ ਤ੍ਰਿਸ਼ਨ ਨਿਵਾਰੀ। ਹਰਿ ਹਰਿ ਹਰਿ ਆਤਮ ਦੇਵੇ ਨਾਮ ਅਧਾਰੀ। ਹਰਿ ਹਰਿ ਹਰਿ ਵਡ ਦਾਤਾ ਸ਼ਬਦ ਭੰਡਾਰੀ। ਹਰਿ ਹਰਿ ਹਰਿ ਖੰਡ ਬ੍ਰਹਿਮੰਡ ਹਰਿ ਪਵਣ ਆਹਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਨਿਰੰਕਾਰੀ। ਨਿਰੰਕਾਰ ਨਿਰੰਕਾਰਾ। ਹਰਿ ਸਾਚਾ ਰੂਪ ਅਪਾਰਾ। ਕਲਜੁਗ ਜੀਵ ਭਾਂਡਾ ਕਾਚਾ, ਨਾ ਜਾਣੇ ਅਗੰਮ ਅਪਾਰਾ। ਜਿਸ ਜਨ ਹਿਰਦੇ ਵਾਚਾ, ਤਿਸ ਪਾਵੇ ਹਰਿ ਸਾਰਾ। ਜੂਠੇ ਝੂਠੇ ਹੋਇਣ ਖੁਆਰਾ। ਗੁਰਮੁਖ ਸਾਚੇ ਸੋਹੰ ਸਾਚਾ ਸ਼ਬਦ ਕਰੇ ਵਣਜ ਵਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਚਾਰ ਵਰਨ ਏਕਾ ਸਰਨ ਸਚ ਦਰਬਾਰਾ। ਚਾਰ ਵਰਨ ਹਰਿ ਕਾਜ ਸਵਾਰੇ। ਚਾਰ ਵਰਨ ਸੋਹਣ ਚਰਨ ਦਵਾਰੇ। ਖੁਲ੍ਹੇ ਹਰਨ ਫਰਨ ਜੋ ਜਨ ਸੋਹੰ ਰਸਨਾ ਉਚਾਰੇ। ਕਿਰਪਾ ਕਰੇ ਧਰਨੀ ਧਰਨ, ਪ੍ਰਭ ਸਾਚਾ ਕਾਜ ਸਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਕਰ ਕਿਰਪਾ ਪਾਰ ਉਤਾਰੇ। ਚਾਰ ਵਰਨ ਵੇਖ ਵਿਚਾਰ। ਪ੍ਰਭ ਅੰਮ੍ਰਿਤ ਬਰਖ਼ੇ ਕਿਰਪਾ ਧਾਰ। ਨਾ ਕੋਈ ਦੇਵੇ ਬਿਨ ਪ੍ਰਭ ਆਤਮ ਠਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਬਖ਼ਸ਼ੇ ਚਰਨ ਪਿਆਰ। ਆਪੇ ਬਖ਼ਸ਼ੇ ਚਰਨ ਪਿਆਰਾ। ਚਾਰ ਵਰਨ ਇਕ ਦਵਾਰਾ। ਆਪੇ ਵਰਤੇ ਨਾਮ ਭੰਡਾਰਾ। ਸਾਚਾ ਨਾਮ ਸੋਹੰ ਸ਼ਬਦ ਅਪਾਰਾ। ਸਾਚਾ ਜਾਮ ਪੀ ਗੁਰਸਿਖ ਰਹੇ ਸਦਾ ਖੁਮਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਖੁਲ੍ਹਾਏ ਤੇਰਾ ਦਸਮ ਦਵਾਰਾ। ਪ੍ਰਭ ਅਬਿਨਾਸ਼ੀ ਜੋਤ ਜਗਾਏ ਵਡ ਦਾਤਾ ਅਨਮੁਲ। ਕਲਜੁਗ ਜੀਵ ਮਾਇਆ ਵੇਖ ਨਾ ਕਲਜੁਗ ਭੁੱਲ। ਸੋਹੰ ਕੰਡਾ ਪ੍ਰਭ ਸਾਚੇ ਲਾਇਆ, ਪ੍ਰਭ ਸਾਚੇ ਦਰ ਆਓ ਜਾਓ ਤੁਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਸਦਾ ਸਦਾ ਅਤੁੱਲ ਅਨਭੁੱਲ। ਆਪ ਅਨਭੁੱਲ ਜਗਤ ਭੁਲਾਇਆ। ਆਪ ਅਤੁੱਲ ਜਗਤ ਤੁਲਾਇਆ। ਆਪ ਅਡੁੱਲ ਜਗਤ ਡੁਲਾਇਆ। ਆਪ ਅਰੁੱਲ ਜਗਤ ਰੁਲਾਇਆ। ਸ਼ਬਦ ਅੰਧੇਰੀ ਕਲਜੁਗ ਜਾਏ ਝੁੱਲ। ਗੁਰਮੁਖ ਸਾਚੇ ਸਚ ਦਵਾਰ ਨਾ ਜਾਣਾ ਭੁੱਲ। ਸੋਹੰ ਦਾਨ ਪ੍ਰਭ ਝੋਲੀ ਪਾਏ, ਸਚ ਦਵਾਰ ਗਿਆ ਖੁਲ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੰਚਮ ਜੇਠ ਗੁਰਸਿਖਾਂ ਦੇਵੇ ਨਾਮ ਅਨਮੁੱਲ। ਪੰਚਮ ਜੇਠ ਹਰਿ ਗੁਰਸਿਖ ਵਡਿਆਏ। ਜਨ ਭਗਤਾਂ ਹਰਿ ਲੇਖ ਲਿਖਾਏ। ਵਾਕ ਭਵਿਖਤ ਸੁਣਾਏ। ਬਹੱਤਰ ਜਾਮੇ ਪੂਰ ਕਰਾਏ। ਇਕ ਇਕੱਤਰ ਆਪ ਹੋ ਜਾਏ। ਸੱਤਰ ਬਹੱਤਰ ਨਾ ਕੋਈ ਰਹਾਏ। ਸ਼ਬਦ ਪੱਤਰ ਆਪ ਝੁਲਾਏ। ਏਕਾ ਬੱਤਰ ਸਚ ਬੀਜ ਉਪਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਮੇਘ ਬਰਸ ਗੁਰਮੁਖਾਂ ਆਤਮ ਸਿੰਚ ਸਿੰਚਾਏ। ਗੁਰਮੁਖ ਸਾਚੇ ਮਾਣ ਦਵਾਵਣਾ। ਸਚਖੰਡ ਨਿਵਾਸੀ ਸਚ ਕਰਮ ਕਮਾਵਣਾ। ਖੰਡ ਵਰਭੰਡ ਬ੍ਰਹਿਮੰਡ ਸਰਬ ਉਲਟਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਮਾਰਗ ਲਾਵਣਾ। ਬ੍ਰਹਮਲੋਕ ਹਰਿ ਆਪ ਉਲਟਾਏ। ਸਚ ਨਿਵਾਸ ਬ੍ਰਹਮਾ ਛੱਡ ਜਾਏ। ਇਕ ਪਰਕਾਸ਼ ਜੋਤ ਹਰਿ ਰਾਏ। ਸਰਬ ਵਿਨਾਸ, ਕੋਈ ਰਹਿਣ ਨਾ ਪਾਏ। ਦਾਸਨ ਦਾਸ ਦਇਆ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਚੰਨ ਚੜ੍ਹਾਏ। ਸਤਿਜੁਗ ਸਾਚਾ ਚੜ੍ਹੇ ਚੰਨ। ਗੁਰਮੁਖਾਂ ਬੇੜਾ ਜਏ ਬੰਨ੍ਹ। ਆਪ ਉਠਾਏ ਆਪਣੇ ਕੰਨ੍ਹ। ਅੰਤਕਾਲ ਨਾ ਕਾਲ ਖੋਹੇ ਤਨ। ਸ਼ਾਂਤ ਕਰਾਏ ਗੁਰਮੁਖ ਮਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਚਾ ਸ਼ਬਦ ਸੁਣਾਏ ਕੰਨ। ਸਾਚਾ ਸ਼ਬਦ ਕੰਨ ਸੁਣਾਇਆ। ਆਤਮ ਅੰਧ ਅੰਧੇਰ ਮਿਟਾਇਆ। ਗੁਰਮੁਖ ਸਾਚੇ ਦੂਜੀ ਵੇਰ ਜਨਮ ਦਵਾਇਆ। ਆਪ ਆਪਣੀ ਸਰਨ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਸੇਵ ਲਗਾਇਆ। ਸੇਵ ਕਰਾਈ ਆਪਣੇ ਹੱਥ ਰੱਖੇ ਵਡਿਆਈ। ਵੇਲੇ ਅੰਤ ਹੋਏ ਸਹਾਈ। ਸਾਚੇ ਸੰਤ ਪੈਜ ਰਖਾਈ। ਦੇਵ ਦੰਤ ਸਰਨ ਲਗਾਈ। ਸਾਚਾ ਕੰਤ ਪਤਿ ਰਖਾਈ। ਘਨਕਪੁਰ ਵਾਸੀ ਮਾਤ ਜੋਤ ਪਰਗਟਾਈ। ਜੋਤ ਸਰੂਪੀ ਜੋਤ ਹਰਿ, ਰਚਨਾ ਸਚ ਰਚਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਨਾਉਂ ਰਖਾਈ। ਨਿਹਕਲੰਕ ਕਲ ਨਾਮ ਲਿਖਾਰਾ। ਕਲਜੁਗ ਮਿਟਾਏ ਧੁੰਦੂਕਾਰਾ। ਏਕਾ ਜੋਤ ਮਾਤਲੋਕ ਕਰੇ ਅਕਾਰਾ। ਗੁਰਮੁਖਾਂ ਪਾਵੇ ਆਪੇ ਸਾਰਾ। ਆਪੇ ਦੇਵੇ ਨਾਮ ਅਧਾਰਾ। ਸਚ ਪ੍ਰੀਤੀ ਚਰਨ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਦੇਵੇ ਅਪਰ ਅਪਾਰਾ। ਅੰਮ੍ਰਿਤ ਬਰਖਾ ਆਪੇ ਕਰੇ। ਗੁਰਮੁਖ ਸੁੱਕੇ ਹੋਏ ਹਰੇ। ਆਪ ਗਵਾਏ ਜਗਤ ਡਰੇ। ਨਾ ਉਹ ਜਨਮੇ ਨਾ ਉਹ ਮਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਤੇਰੇ ਦਰ ਦਵਾਰੇ ਖੜੇ। ਆਤਮ ਵੇਖ ਦਰ ਦਵਾਰੀ। ਜਿਥੇ ਵਸੇ ਆਪ ਨਿਰੰਕਾਰੀ। ਪ੍ਰਭ ਦੇਵੇ ਦਰਸ ਜੋਤ ਸਰੂਪ ਅਪਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਰੂਪੀ ਸ਼ਬਦ ਅਧਾਰੀ। ਸ੍ਰਿਸ਼ਟ ਸਬਾਈ ਲਾਏ ਡੰਨ। ਗੁਰਮੁਖਾਂ ਬੇੜਾ ਜਾਏ ਬੰਨ੍ਹ। ਗੁਰਮੁਖਾਂ ਮਿਟਾਏ ਝੇੜਾ ਝੂਠਾ ਜਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਧਰਤ ਮਾਤ ਤੇਰਾ ਖੁਲ੍ਹਾਏ ਕਰਾਏ ਵਿਹੜਾ ਖੁਲ੍ਹਾ। ਧਰਤ ਮਾਤ ਤੇਰਾ ਖੁਲ੍ਹਾ ਵਿਹੜਾ। ਆਪ ਮੁਕਾਏ ਜਗਤ ਝੇੜਾ। ਸ੍ਰਿਸ਼ਟ ਸਬਾਈ ਕਰਾਏ ਭੇੜ ਭੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤਲੋਕ ਚੁਕਾਏ ਗੇੜਾ। ਗੁਰਮੁਖਾਂ ਵਕ਼ਤ ਸੁਹਾਵਣਾ। ਗੁਰਸਿਖਾਂ ਰਸਨਾ ਗਾਵਨਾ। ਪ੍ਰਭ ਅਬਿਨਾਸ਼ੀ ਸਾਚਾ ਪਾਵਣਾ। ਸਰਬ ਘਟ ਵਾਸੀ ਹਿਰਦੇ ਵਿਚ ਵਸਾਵਣਾ। ਏਕਾ ਜੋਤ ਮਾਤ ਪਰਕਾਸ਼ੀ, ਕਲਜੁਗ ਅੰਧੇਰ ਮਿਟਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੰਚਮ ਜੇਠ ਸਾਚਾ ਵਾਕ ਭਵਿਖਤ ਲਿਖਾਵਣਾ। ਪੰਚਮ ਜੇਠ ਸਚ ਲਿਖਾਵਣਾ। ਵੇਖ ਵੇਖ ਵੇਖ ਬੇਮੁਖ ਮਿਟਾਵਣਾ। ਭੇਖ ਭੇਖ ਭੇਖ ਜਗਤ ਵਖਾਵਣਾ। ਲੇਖ ਲੇਖ ਲੇਖ ਸਤਿਜੁਗ ਸਾਚਾ ਲੇਖ ਲਿਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਨਾਮ ਧਰਾਵਣਾ। ਆਪੇ ਬਣੇ ਵਡ ਸਿਕਦਾਰੀ। ਹਰਿ ਹਰਿ ਹਰਿ ਸੱਚਾ ਹਰਿ ਨਿਰੰਕਾਰੀ। ਚਾਰ ਕੁੰਟ ਕਰਾਏ ਹਾਹਾਕਾਰੀ। ਤੀਨ ਲੋਕ ਬਿਲਲਾਇਣ, ਕੋਈ ਨਾ ਦੀਸੇ ਸਚ ਦਰਬਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਸਾਚੀ ਜੋਤ ਕਰੇ ਅਕਾਰੀ। ਹੋਏ ਅਕਾਰਾ ਵਿਚ ਸੰਸਾਰਾ। ਪ੍ਰਭ ਗਿਰਧਾਰ ਸ਼ਬਦ ਅਧਾਰਾ। ਜੋਤੀ ਜੋਤ ਸਰੂਪ ਲਏ ਮਾਤ ਅਵਤਾਰਾ। ਪੰਚਮ ਜੇਠ ਪੰਚ ਪਰਵਾਨ ਹਰਿ ਬਣੇ ਸਚ ਵਰਤਾਰਾ। ਪੰਚਮ ਜੇਠ ਪੰਚਮ ਪਰਵਾਨ। ਪੰਚਮ ਪੰਚਮ ਪੰਚਮ ਪ੍ਰਭ ਦੇਵੇ ਆਤਮ ਬ੍ਰਹਮ ਗਿਆਨ। ਪੰਚਮ ਪੰਚਮ ਪੰਚਮ ਪ੍ਰਭ ਸਾਚੀ ਜੋਤ ਧਰੇ ਮਹਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਿਠਾਏ ਵਿਚ ਸ਼ਬਦ ਬਬਾਣ। ਸ਼ਬਦ ਬਬਾਣ ਗੁਰਸਿਖ ਉਠਾਏ। ਆਪ ਆਪਣੇ ਸੰਗ ਰਲਾਏ। ਅੰਗ ਸੰਗ ਆਪ ਹੋ ਜਾਏ। ਤੂਰ ਤੁਰੰਗ ਵਡ ਸੂਰਾ ਸਰਬੰਗ ਚਾਰ ਕੁੰਟ ਹੋ ਆਏ। ਸ੍ਰਿਸ਼ਟ ਸਬਾਈ ਕਰਾਏ ਤੰਗ, ਆਪ ਅਟੱਲ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਕਰਾਏ ਭੰਗ, ਗੁਰਸਿਖਾਂ ਸਦ ਵਿਚ ਸਮਾਏ। ਅੰਮ੍ਰਿਤ ਨਾਮ ਗੁਣ ਨਿਧਾਨਾ। ਆਤਮ ਦੇਵੇ ਬ੍ਰਹਮ ਗਿਆਨਾ। ਰਸਨਾ ਜਪ ਜਪ ਜੀਵ ਹੋਏ ਚਤੁਰ ਸੁਜਾਨਾ। ਏਕਾ ਸਾਚਾ ਤਪ ਧੀਰਜ ਯਤ ਰਖਾਣਾ। ਸੋਹੰ ਸ਼ਬਦ ਸਾਚਾ ਵੱਤ, ਸਚ ਆਤਮ ਬੀਜ ਬਿਜਾਣਾ। ਆਪੇ ਦੇ ਸਮਝਾਵੇ ਮਤ, ਮਦਿਰਾ ਮਾਸ ਰਸਨਾ ਤਜਾਣਾ। ਆਪੇ ਜਾਣੇ ਮਿਤ ਗਤ, ਸਾਚੀ ਸ਼ਬਦ ਧੁਨ ਉਪਜਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਜਾਣੀ ਜਾਣਾ। ਅੰਮ੍ਰਿਤ ਸਾਚਾ ਗੁਰਸਿਖ ਜਾਣੋ। ਸਾਚਾ ਸਰ ਅੰਮ੍ਰਿਤ ਆਤਮ ਪਛਾਣੋ। ਕਲਜੁਗ ਨਾ ਭੁੱਲੇ ਜੀਵ ਅੰਞਾਣੋ। ਅੰਤਮ ਅੰਤ ਨਾ ਰੁਲੋ, ਦਰ ਆਓ ਸਾਚੇ ਸਾਚਾ ਰੰਗ ਮਾਣੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਰਬ ਘਟਾਂ ਘਟ ਜਾਣੀ ਜਾਣੋ। ਅੰਮ੍ਰਿਤ ਪੀਓ ਸਾਚਾ ਸੀਰ। ਬਜਰ ਕਪਾਟੀ ਦੇਵੇ ਚੀਰ। ਕਾਇਆ ਮਾਟੀ ਚਾਟੀ ਪ੍ਰਭ ਸ਼ਬਦ ਰਖਾਏ ਧੀਰ। ਆਪ ਚੜ੍ਹਾਏ ਔਖੀ ਘਾਟੀ, ਵਡ ਵਡ ਦਾਤਾ ਵਡ ਪੀਰਨ ਪੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਈ ਦਵੈਤ ਦੇਵੇ ਚੀਰ। ਦੂਈ ਦਵੈਤ ਦੂਰ ਕਰ। ਏਕਾ ਜੋਤ ਨੂਰ ਦੇਵੇ ਧਰ। ਸਾਚਾ ਸਤਿ ਸਰੂਪ ਦਿਸੇ ਆਤਮ ਘਰ। ਸਰਬ ਗੁਣਾਂ ਭਰਪੂਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦੇਵੇ ਸਾਚਾ ਵਰ। ਸਰਬ ਗੁਣਾਂ ਹਰਿ ਹਰਿ ਹਰਿ ਭਰਪੂਰਾ। ਅਨਹਦ ਸ਼ਬਦ ਵਜਾਵੇ ਸਾਚੀ ਤੂਰਾ। ਗੁਰਮੁਖ ਸਾਚੇ ਲੈਣ ਸੁਣ, ਬੇਮੁਖ ਕਲ ਰਹੇ ਝੂਰਾ। ਸਾਚੇ ਸੰਤ ਘਰ ਸਾਚੇ ਗੱਜਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਬਣਾਏ ਵਡ ਵਡ ਸੂਰਾ। ਵਡ ਵਡ ਸੂਰ ਆਪ ਵਡ ਦਾਨੀ। ਸੋਹੰ ਦੇਵੇ ਆਤਮ ਹੋਏ ਬ੍ਰਹਮ ਗਿਆਨੀ। ਗੁਰਮੁਖ ਸਾਚੇ ਸੰਤ ਜਨ, ਹਰਿ ਦੇਵੇ ਸ਼ਬਦ ਜਗਤ ਨਿਸ਼ਾਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਅੰਤ ਜਨ ਭਗਤਾਂ ਕਰੇ ਮਿਹਰਬਾਨੀ। ਮਿਹਰਬਾਨ ਮਿਹਰਬਾਨ ਵਡ ਮਿਹਰਬਾਨ। ਸੋਹੰ ਦੇਵੇ ਸਾਚਾ ਦਾਨ। ਆਤਮ ਇਕ ਲਗਾਏ ਖਿਚ ਬਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪ ਰਖਾਏ ਆਪਣੀ ਆਣ। ਆਪ ਆਪਣੀ ਆਣ ਰਖਾਏ। ਨਿਤਾਣਿਆਂ ਤਾਣ ਆਪ ਹੋ ਜਾਏ। ਨਿਮਾਣਿਆਂ ਸੁਘੜ ਬਾਲ ਅੰਞਾਣਿਆਂ ਪ੍ਰਭ ਗਲੇ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਵਡ ਜਰਵਾਣਿਆਂ ਵਿਚ ਖ਼ਾਕ ਰੁਲਾਏ। ਵਡ ਵਡ ਵਡ ਜਰਵਾਣੇ। ਨਾ ਕੋਈ ਦਿਸਣ ਰਾਜੇ ਰਾਣੇ। ਆਪ ਮਿਟਾਏ ਵਡ ਵਡ ਮਹਾਂਰਾਣੇ। ਏਕਾ ਜੋਤ ਜਗੇ ਭਗਵਾਨੇ। ਦੂਸਰ ਨਾ ਕੋਈ ਦਿਸੇ ਜਗਤ ਨਿਸ਼ਾਨੇ। ਸੋਹੰ ਸ਼ਬਦ ਗੁਰਸਿਖਾਂ ਹੱਥ ਪ੍ਰਭ ਬੱਧੇ ਗਾਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋ ਜਨ ਸਾਚਾ ਜਾਣੇ। ਸਾਚਾ ਮਾਨੋ ਹਰਿ ਭਗਵੰਤ। ਦੇਵੇ ਵਡਿਆਈ ਵਿਚ ਜੀਵ ਜੰਤ। ਆਪ ਬਣਾਏ ਗੁਰਸਿੱਖ ਸਾਚੇ ਸੰਤ। ਸੋਹੰ ਸ਼ਬਦ ਜਪਾਏ ਜੇਹਵਾ ਕਰਾਏ ਸਾਚਾ ਮੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਕਰੇ ਭਸਮੰਤ। ਸ੍ਰਿਸ਼ਟ ਸਬਾਈ ਹੋਏ ਭਸਮੰਤ। ਕਲਜੁਗ ਵੇਲਾ ਆਇਆ ਅੰਤ। ਪ੍ਰਭ ਅਬਿਨਾਸ਼ੀ ਭੁੱਲੇ ਸਰਬ ਜੀਵ ਜੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਇਆ ਪਾਈ ਬੇਅੰਤ। ਜਨ ਭਗਤ ਆਪ ਜਗਾਏ। ਆਪ ਆਪਣਾ ਰਿਹਾ ਛੁਪਾਏ। ਜੋਤ ਸਰੂਪੀ ਖੇਲ ਵਰਤਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅੰਧ ਅੰਧੇਰ ਜਗਤ ਕਰਾਏ। ਆਪ ਕਰਾਏ ਅੰਧ ਅੰਧੇਰ। ਨਾ ਕਿਸੇ ਦੀਸੇ ਸੰਞ ਸਵੇਰ। ਸ੍ਰਿਸ਼ਟ ਸਬਾਈ ਆਪ ਡੁਲਾਏ ਭੁਲਾਏ ਰੁਲਾਏ ਕਰ ਕਰ ਹੇਰ ਫੇਰ। ਵੇਲੇ ਅੰਤ ਆਪ ਖਪਾਏ ਪਵਾਏ ਵਿਚ ਚੁਰਾਸੀ ਗੇੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਅੰਤ ਦਏ ਨਬੇੜ। ਬੇਮੁਖਾਂ ਅੰਤ ਨਬੇੜ ਕਰ। ਕਲਜੁਗ ਝੂਠੀ ਖੇਲ ਮੇਟ ਕਰ। ਗੁਰਮੁਖ ਸਾਚੇ ਸੰਤ ਜਨ, ਸੋਹੰ ਪੱਲੂ ਵਿਚ ਲਪੇਟ ਕਰ। ਪ੍ਰਭ ਅਬਿਨਾਸ਼ੀ ਸੰਤ ਮਨੀ ਆਪਣਾ ਸੀਸ ਸਾਚਾ ਭੇਟ ਧਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਸਤਿਗੁਰ ਉਪਜਾਏ ਲੱਖ ਚੁਰਾਸੀ ਵੇਖ ਕਰ। ਮਨੀ ਸਿੰਘ ਤੇਰੇ ਹੱਥ ਵਡਿਆਈ। ਸਾਚਾ ਛਤਰ ਤੇਰੇ ਸੀਸ ਝੁਲਾਈ। ਕਿਰਪਾ ਕਰੇ ਆਪ ਰਘੁਰਾਈ। ਤੀਨ ਲੋਕ ਜਿਸ ਜੋਤ ਜਗਾਈ। ਅਵਣ ਗਵਣ ਪਵਣ ਮੇਘ ਸਵਣ ਬਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੈ ਜੈ ਜੈਕਾਰ ਕਰਾਈ। ਸੰਤ ਮਨੀ ਸਿੰਘ ਵਡ ਦਾਤਾ। ਚਾਰ ਵਰਨ ਕਾ ਏਕਾ ਗਿਆਤਾ। ਦੇਵੇ ਵਡ ਵਡ ਦਾਤ ਪ੍ਰਭ ਸੋਹੰ ਵਡ ਦਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਕਾ ਏਕਾ ਪੁਰਖ ਬਿਧਾਤਾ। ਸਤਿਜੁਗ ਮਨੀ ਸਿੰਘ ਸਤਿਗੁਰ ਬਨਾਣਾ। ਸਤਿਜੁਗ ਸਾਚੇ ਆਪ ਉਪਜਾਣਾ। ਸਾਚਾ ਲੇਖ ਪੰਚਮ ਜੇਠ ਲਿਖਾਣਾ। ਸ੍ਰਿਸ਼ਟ ਸਬਾਈ ਝੂਠਾ ਭੇਖ ਨਿਹਕਲੰਕ ਲਿਖਾਵਣਾ। ਬੇਮੁਖ ਜੀਵ ਵੇਖ ਵੇਖ ਕਰ, ਪ੍ਰਭ ਸਾਚੇ ਨਸ਼ਟ ਕਰਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਕਲਕੀ ਅਵਤਾਰ ਫਿਰ ਅਖਵਾਵਣਾ। ਨਿਹਕਲੰਕ ਕਲਕੀ ਅਵਤਾਰਾ। ਮਾਤਲੋਕ ਜਾਮਾ ਧਾਰਾ। ਗੁਰ ਗੋਬਿੰਦ ਤੇਰਾ ਸ਼ਬਦ ਅਪਾਰਾ। ਵੇਲੇ ਅੰਤ ਬਣਿਓ ਲੇਖ ਲਿਖਾਰਾ। ਸ੍ਰਿਸ਼ਟ ਸਬਾਈ ਹੋਏ ਦੁਖ ਭਾਰਾ। ਬੇਮੁਖਾਂ ਨਾ ਸੁਣੇ ਕੋਈ ਪੁਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਵਿਚ ਮਾਤ ਲਿਆ ਅਵਤਾਰਾ। ਗੁਰ ਗੋਬਿੰਦ ਇਹ ਸ਼ਬਦ ਲਿਖਾ ਕੇ। ਗੁਰਮੁਖ ਸਾਚੇ ਮਾਰਗ ਪਾ ਕੇ। ਏਕਾ ਮਾਣ ਏਕਾ ਤਾਣ ਇਕ ਨਿਸ਼ਾਨ ਰਖਾ ਕੇ। ਸਚ ਸ਼ਬਦ ਵਿਚ ਬਬਾਣ ਚੜ੍ਹਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪਰਗਟਾ ਕੇ। ਗੁਰ ਗੋਬਿੰਦ ਤੇਰਾ ਲਿਖਿਆ ਲੇਖ। ਪ੍ਰਭ ਅਬਿਨਾਸ਼ੀ ਧੁਰ ਦਰਗਾਹੇ ਬੈਠਾ ਰਿਹਾ ਵੇਖ। ਅੰਤਮ ਕਲ ਮਾਤ ਵਿਚ ਆਇਆ ਕਰ ਜੋਤ ਸਰੂਪੀ ਭੇਖ। ਆਪ ਪਕੜ ਪਛਾੜੇ ਬੇਮੁਖਾਂ ਕਲ ਵੇਖ। ਕਲਜੁਗ ਮਿਟਾਏ ਅੰਤ ਝੂਠੀ ਰੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪ ਜਗਾਏ ਕਲਜੁਗ ਵੇਖ। ਗੁਰ ਪੂਰੇ ਸਦ ਬਲਿਹਾਰੀ। ਗੁਰ ਪੂਰੇ ਸਦ ਨਿਮਸਕਾਰੀ। ਗੁਰ ਪੂਰੇ ਕਿਰਪਾ ਧਾਰੀ। ਗੁਰਮੁਖ ਸਾਚੇ ਮਾਤ ਲਗਾਏ ਸੱਚੀ ਫੁਲਵਾੜੀ। ਆਪੇ ਰੱਖੇ ਲਜ ਪਤਿ ਜੋ ਚਰਨ ਛੁਹਾਏ ਦਾਹੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਸਵਾਰੇ ਪਿੱਛਾ ਅਗਾੜੀ। ਸਚ ਗੁਰ ਚਰਨ ਨਿਮਸਕਾਰੋ। ਕਰ ਦਰਸ ਪਾਰਬ੍ਰਹਮ ਗੁਰ ਕਰਤਾਰੋ। ਸਚ ਗੁਰ ਚਰਨ ਬਲਿਹਾਰੋ। ਜਨਮ ਮਰਨ ਕਲ ਗੇੜ ਨਿਵਾਰੋ। ਸਚ ਗੁਰ ਸਚ ਘਰ ਬਾਹਰੋ। ਚਰਨ ਲਾਗ ਆਤਮ ਖੋਲ੍ਹੋ ਦਰ ਦਵਾਰੋ। ਸਚ ਘਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲੰਕਨਿਹ ਨਰਾਇਣ ਨਰ ਅਵਤਾਰੋ। ਸਚ ਗੁਰ ਵਡ ਸੂਰਬੀਰਾ। ਗੁਰਮੁਖ ਉਪਜਾਏ ਵਿਚ ਮਾਤ ਸਤਿਜੁਗ ਸਾਚਾ ਹੀਰਾ। ਸਚ ਗੁਰ ਸੋਹੰ ਸ਼ਬਦ ਚਲਾਏ ਤੀਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਗੁਰ, ਗੁਰਸਿਖ ਬੰਨ੍ਹਾਏ ਸਿਰ ਸੋਹੰ ਚੀਰਾ। ਸਚ ਗੁਰ ਵਡ ਪੀਰਨ ਪੀਰਾ। ਸਚ ਗੁਰ ਅੰਤਮ ਅੰਤ ਕਲ ਮਾਣ ਗਵਾਏ ਪੀਰ ਫ਼ਕੀਰਾਂ। ਸਚ ਗੁਰ ਗੁਰਸਿਖਾਂ ਕੱਟੇ ਗਲੋਂ ਜੰਜੀਰਾ। ਸਚ ਗੁਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਏਕਾ ਸ਼ਬਦ ਦੇਵੇ ਧੀਰਾ। ਸਚ ਗੁਰ ਸਰਬ ਭਰਵਾਸ। ਸਚ ਗੁਰ ਗੁਰਮੁਖਾਂ ਕਰੇ ਦੁਖੜੇ ਨਾਸ। ਸਚ ਗੁਰ ਸਚ ਸ਼ਬਦ ਚਲਾਏ ਸਵਾਸ ਸਵਾਸ। ਸਚ ਗੁਰ ਮਾਨਸ ਸਚ ਗੁਰ ਗੁਰਸਿਖ ਵਡਿਆਏ ਲੋਕ ਤੀਨ ਵਿਚ ਮਾਤ ਪਤਾਲ ਅਕਾਸ਼। ਸਚ ਗੁਰ ਗੁਰਸਿਖਾਂ ਕਰਾਏ ਸਚਖੰਡ ਨਿਵਾਸ। ਸਚ ਗੁਰ ਆਦਿ ਜੁਗਾਦਿ ਸਦ ਸਦਾ ਗੁਰਸਿਖਾਂ ਵਸੇ ਪਾਸ। ਸਚ ਗੁਰ ਦਰ ਆਏ ਸੀਸ ਝੁਕਾਏ ਕੋਇ ਨਾ ਜਾਏ ਨਿਰਾਸ। ਸਚ ਗੁਰ ਅੰਮ੍ਰਿਤ ਸਾਚਾ ਸੀਰ ਪਿਲਾਏ, ਸਾਚੀ ਦੇਵੇ ਸ਼ਬਦ ਧਰਵਾਸ। ਸਚ ਗੁਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਉਮੇ ਰੋਗ ਗਵਾਏ, ਹੋਏ ਗੁਰਸਿਖਾਂ ਦਾਸ। ਸਤਿਗੁਰ ਸਾਚਾ ਦਾਸ ਦਸੰਤਰ। ਸਤਿਗੁਰ ਸਾਚਾ ਆਪ ਬੁਝਾਏ ਪੰਚਾਂ ਲੱਗੀ ਬਸੰਤਰ। ਸਤਿਗੁਰ ਸਾਚਾ ਸਰਬ ਜੀਆਂ ਦੀ ਜਾਣੇ ਆਤਮ ਅੰਤਰ। ਸਤਿਗੁਰ ਸਾਚਾ ਮਾਤ ਜਪਾਏ, ਸਤਿਜੁਗ ਸਾਚਾ ਮਾਰਗ ਲਾਏ, ਸੋਹੰ ਰਖਾਏ ਸਾਚਾ ਮੰਤਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਫੇਰ ਬਣਾਏ ਸਾਚੀ ਬਣਤਰ। ਸਤਿਗੁਰ ਸਾਚਾ ਬਣਤ ਬਣਾਏ। ਆਪ ਅਗਣਤ ਨਾ ਗਣਿਆ ਜਾਏ। ਸਾਧ ਸੰਤ ਕੋਈ ਭੇਵ ਨਾ ਪਾਏ। ਬੇਅੰਤ ਬੇਅੰਤ ਸਭ ਗਏ ਗਾਏ। ਆਦਿ ਅੰਤ ਨਾ ਕੋਈ ਜਣਾਏ। ਜੀਵ ਜੰਤ ਕਲਜੁਗ ਭੁੱਲੇ ਰਹੇ ਝੂਠੇ ਮਰਦੰਗ ਵਜਾਏ। ਮਾਇਆਧਾਰੀ ਵਿਚ ਮਾਇਆ ਰੁਲੇ, ਪ੍ਰਭ ਅਬਿਨਾਸ਼ੀ ਗਏ ਭੁਲਾਏ। ਗੁਰਮੁਖਾਂ ਘਰ ਸਾਚਾ ਖੁੱਲ੍ਹੇ, ਪੰਚਮ ਜੇਠ ਨਿਹਕਲੰਕ ਮਾਤ ਜੋਤ ਪਰਗਟਾਏ। ਸ੍ਰਿਸ਼ਟ ਸਬਾਈ ਜਾਏ ਪਹਿਲੇ ਬੁੱਲੇ, ਏਕਾ ਸ਼ਬਦ ਅੰਧੇਰ ਝੁਲਾਏ। ਚਾਰ ਕੁੰਟ ਵਿਚ ਖ਼ਾਕ ਦੇ ਰੁਲੇ, ਬਾਂਹੋਂ ਪਕੜ ਨਾ ਕੋਈ ਉਠਾਏ। ਅੰਤਕਾਲ ਕਲਜੁਗ ਗਏ ਅਨਮੁੱਲੇ, ਕੋਈ ਕੌਡੀ ਮੁੱਲ ਨਾ ਪਾਏ। ਅੰਮ੍ਰਿਤ ਭਾਂਡੇ ਸਭ ਦੇ ਡੁੱਲੇ, ਮਦਿਰਾ ਮਾਸੀ ਰਸਨ ਹਲਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਕਲਜੁਗ ਪਾਣੀ ਪਾਏ ਚੁੱਲੇ, ਕਿਸੇ ਘਰ ਨਾ ਹੋਏ ਰੁਸ਼ਨਾਏ। ਝੂਠੇ ਫਲ ਵਾਂਗ ਸਿਮਲ ਹੁੱਲੇ, ਦੂਜੀ ਵਾਰ ਨਾ ਕੋਈ ਮਾਤ ਲਗਾਏ। ਗੁਰਸਿਖਾਂ ਦਰ ਸਾਚੇ ਖੁਲ੍ਹੇ, ਸੋਹੰ ਭਿਛਿਆ ਪ੍ਰਭ ਸਾਚਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਆਪਣੀ ਦਇਆ ਕਮਾਏ। ਸਤਿਗੁਰ ਸਾਚਾ ਜੋਤੀ ਜੋਤ। ਚਾਰ ਵਰਨ ਕਰਾਏ ਏਕਾ ਗੋਤ। ਗੁਰਸਿਖਾਂ ਦੁਰਮਤ ਮੈਲ ਜਾਏ ਧੋਤ। ਆਪ ਖੁਲ੍ਹਾਏ ਆਤਮ ਸੋਤ। ਬੇਮੁਖ ਕਲਜੁਗ ਅੰਤਮ ਰਹੇ ਰੋਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਮਿਟਾਏ ਖਪਾਏ ਨਾ ਕਿਸੇ ਰਹੇ ਦੋਧ ਪੋਤ। ਮੇਟ ਮਿਟਾਏ ਹੋਏ ਅੰਧ। ਆਪੇ ਢਾਹੇ ਪਾਪਾਂ ਕੰਧ। ਨਾ ਕਿਸੇ ਦੀਸੇ ਸਵੇਰ ਸੰਞ। ਆਤਮ ਵੱਜਾ ਝੂਠਾ ਜੰਦ। ਆਪਣਾ ਆਪ ਗਵਾਇਆ ਬੇਮੁਖਾਂ ਪਰਮਾਨੰਦ। ਵੇਲਾ ਗਿਆ ਹੱਥ ਨਾ ਆਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸ਼ਬਦ ਲਿਖਾਇਆ ਵਿਚ ਬੱਤੀ ਦੰਦ। ਲਿਖਿਆ ਲੇਖ ਕੌਣ ਮਿਟਾਏ। ਵਡ ਵਡ ਵਡ ਫੜ ਫੜ ਫੜ ਧੌਣ ਸਭ ਸਰਨ ਲਗਾਏ। ਸੋਹੰ ਚਲਾਏ ਵਿਚ ਉਨੰਜਾ ਪਵਣ, ਤੀਨ ਲੋਕ ਜੈ ਜੈ ਜੈਕਾਰ ਕਰਾਏ। ਗੁਰਮੁਖਾਂ ਮਿਲੇ ਨਾ ਸਵਣ, ਦਿਵਸ ਰੈਣ ਇਕ ਰੰਗ ਰੰਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸੰਗ ਆਪਣਾ ਆਪ ਨਿਭਾਏ। ਆਪ ਨਿਭਾਏ ਆਪਣਾ ਸੰਗ। ਆਤਮ ਚਾੜ੍ਹੇ ਸਾਚਾ ਰੰਗ। ਸੋਹੰ ਸ਼ਬਦ ਕੱਸੇ ਤੇਰਾ ਤੰਗ। ਸ਼ਬਦ ਸਰੂਪੀ ਸਚ ਤੁਰੰਗ। ਸ੍ਰਿਸ਼ਟ ਖਵਾਰੀ ਹੋਏ ਭੰਗ। ਕਲਜੁਗ ਜੀਵ ਭੰਨਾਏ ਜਿਉਂ ਕਾਚੀ ਵੰਗ। ਧਰਮ ਰਾਏ ਦੇ ਦਰ ਦੇਵੇ ਟੰਗ। ਵੇਲੇ ਅੰਤਮ ਅੰਤਕਾਲ, ਪ੍ਰਭ ਕੀਨੇ ਸਾਰੇ ਨੰਗ। ਝੂਠੀ ਮਾਇਆ ਜਗਤ ਧਨ ਮਾਲ, ਨਾ ਕੋਈ ਜਾਵੇ ਪਾਰ ਲੰਘ। ਸੋਹੰ ਵਸਤ ਸਚ ਸੰਭਾਲ। ਵੇਲੇ ਅੰਤ ਹੋਵੇ ਸੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਚਾ ਦਰਸ ਦਾਨ ਜੀਵ ਦਰ ਮੰਗ। ਦਰ ਘਰ ਮੰਗੋ ਇਕ ਧਿਆਨਾ। ਸਚ ਸ਼ਬਦ ਗੁਰ ਰੂਪ ਸਮਾਨਾ। ਆਦਿ ਅੰਤ ਦੇਵੇ ਪ੍ਰਭ ਸਾਚੇ ਸੰਤ ਇਕ ਭਗਵਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੋ ਸਚ ਵਖਾਣਾ। ਸਾਚੋ ਸਚ ਹਰਿ ਆਪ ਵਖਾਣਿਆਂ। ਜੋਤ ਸਰੂਪੀ ਪਹਿਰ ਬਾਣਿਆਂ। ਸ੍ਰਿਸ਼ਟ ਸਬਾਈ ਆਪ ਭੁਨਾਏ ਜਿਉਂ ਭਠਿਆਲੇ ਦਾਣਿਆਂ। ਗੁਰਮੁਖ ਸਾਚੇ ਰੰਗ ਸਾਚਾ ਮਾਣਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਗੋਦ ਉਠਾਏ ਗੁਰਸਿਖਾਂ ਬਾਲ ਅੰਞਾਣਿਆ। ਗੁਰਸਿਖਾਂ ਹਰਿ ਗੋਦ ਉਠਾਈ। ਆਤਮ ਸੋਧ ਦਇਆ ਕਮਾਈ। ਅਗਾਧ ਬੋਧ ਬੋਧ ਅਗਾਧ ਪ੍ਰਭ ਰਿਹਾ ਸ਼ਬਦ ਲਿਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਵ ਨਾ ਕਿਸੇ ਜਣਾਈ। ਆਪਣਾ ਭੇਵ ਨਾ ਕਿਸੇ ਜਣਾਇਆ। ਸ੍ਰਿਸ਼ਟ ਸਬਾਈ ਆਪ ਭੁਲਾਇਆ। ਆਪਣੇ ਭਾਣੇ ਵਿਚ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਵਿਚ ਸਮਾਇਆ। ਸ੍ਰਿਸ਼ਟ ਸਬਾਈ ਨਾ ਕਿਸੇ ਜਣਾਇਆ। ਆਪਣਾ ਖੇਲ ਆਪ ਰਚਾਇਆ। ਆਵਣ ਜਾਣ ਜਾਣ ਆਵਣ ਆਦਿ ਅੰਤ ਵਿਚ ਮਾਤ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲ ਆਪਣਾ ਆਪ ਧਰਮ ਧਰਾਇਆ। ਕਰਮ ਕਰ ਤੀਨ ਲੋਕ ਉਪਜਾਈ। ਚੌਦਾਂ ਲੋਕ ਹਰਿ ਸਮਾਈ। ਨਾਭ ਕਵਲ ਬ੍ਰਹਮਾ ਉਪਜਾਈ। ਆਤਮ ਸਾਚੀ ਬੂਝ ਬੁਝਾਈ। ਦੀਪਕ ਜੋਤੀ ਜੋਤ ਜਗਾਈ। ਕਾਇਆ ਸੋਤੀ ਆਪ ਉਠਾਈ। ਝੂਠੀ ਮੈਲ ਧੋਤੀ ਸਾਚੀ ਬੂਝ ਬੁਝਾਈ। ਜੋਤ ਸਰੂਪੀ ਜੋਤ ਹਰਿ, ਏਕਾ ਦੇਵੇ ਜਗਤ ਵਡਿਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਸਿਖਾਂ ਆਤਮ ਜੋਤ ਧਰੇ ਮਹਾਨਾ। ਏਕਾ ਦੇਵੇ ਵਡ ਵਡ ਦਾਨ। ਆਤਮ ਉਪਜੇ ਬ੍ਰਹਮ ਗਿਆਨ। ਸਾਚਾ ਕਰੇ ਚਰਨ ਧਿਆਨ। ਏਕਾ ਸ਼ਬਦ ਧੁਨ ਲੱਗੇ ਕਾਨ। ਮੁਨ ਸੁਨ ਜਨ ਖੋਲ੍ਹੇ ਵਡ ਮਿਹਰਬਾਨ। ਜੋਤੀ ਜੋਤ ਸਰੂਪ ਕਿਰਪਾ ਕਰੇ ਆਪ ਭਗਵਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਕਿਰਪਾ ਕਰੇ ਆਪ ਭਗਵਾਨ। ਸਾਚਾ ਸ਼ਬਦ ਦੇਵੇ ਵਤ। ਰਸਨਾ ਜਪ ਸ੍ਰਿਸ਼ਟ ਸਬਾਈ ਏਕਾ ਜਪ। ਸ਼ਬਦ ਸਰੂਪੀ ਸਾਚਾ ਤਪ। ਸ੍ਰਿਸ਼ਟ ਸਬਾਈ ਭਰੀ ਪਪ। ਜੋਤੀ ਜੋਤ ਨਿਰੰਜਣ ਕਰੇ ਖੇਲ ਅਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਮਾਈ ਬਪ। ਆਪ ਕਰੇ ਸਰਬ ਪਛਾਣ। ਸੋਹੰ ਦੇਵੇ ਬ੍ਰਹਮ ਗਿਆਨ। ਗੁਰਮੁਖ ਸਦ ਰਸਨ ਵਖਾਣ। ਸ੍ਰਿਸ਼ਟ ਸਬਾਈ ਕਰੇ ਵੈਰਾਨ। ਅੰਤਮ ਅੰਤਕਾਲ ਨਾ ਲਿਖਾਇਆ ਕਿਸੇ ਵੇਦ ਪੁਰਾਨ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪੇ ਕਰੇ ਪਛਾਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਕਲਜੁਗ ਵੇਲੇ ਅੰਤ ਹੋਸਣ ਭਸਮੰਤ। ਨਾ ਜਾਨਣ ਜੀਵ ਜੰਤ। ਨਾ ਪ੍ਰਭ ਅਬਿਨਾਸ਼ੀ ਕੋਈ ਜਾਣੇ ਮਾਇਆ ਪਾਈ ਬੇਅੰਤ। ਕਲਜੁਗ ਝੂਠੇ ਖੇਲ ਮਿਟਾਏ ਸਾਰੀ ਬਣਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕਿਸੇ ਪਛਾਣਿਆ ਸਾਚਾ ਕੰਤ। ਬ੍ਰਹਮਾ ਅੰਤਮ ਹੋਏ ਅਖ਼ੀਰ। ਕੋਈ ਨਾ ਦੇਵੇ ਅੰਤਮ ਧੀਰ। ਕਲਜੁਗ ਅੰਤਮ ਲੱਥੇ ਚੀਰ। ਵਿਚ ਬ੍ਰਹਿਮੰਡ ਹੋਏ ਵਹੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਕਲ ਕਰੇ ਅਖ਼ੀਰ। ਬ੍ਰਹਮਾ ਤੇਰਾ ਮਾਣ ਚੁਕਾਇਆ। ਵੇਲਾ ਅੰਤਮ ਅੰਤ ਆਇਆ। ਲਿਖਿਆ ਲੇਖ ਆਪ ਰਘੁਰਾਇਆ। ਚੌਥੇ ਜੁਗ ਆਣ ਮੁਕਾਇਆ। ਲਹਿਣਾ ਲਹਿਣੇਦਾਰ ਆਪ ਅਖਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਵਿਚ ਸਮਾਇਆ। ਲਹਿਣੇਹਾਰ ਇਕ ਕਰਤਾਰਾ। ਦੇਵਣਹਾਰ ਸਰਬ ਸੰਸਾਰਾ। ਆਪੇ ਲੇਖਾ ਅੰਤ ਚੁਕਾਵੇ, ਪ੍ਰਭ ਅਬਿਨਾਸ਼ੀ ਵਡ ਗਿਰਧਾਰਾ। ਆਪ ਮਿਟਾਵੇ ਆਪ ਖਪਾਵੇ ਆਪ ਉਪਾਵੇ, ਨਾ ਕੋਈ ਪਾਵੇ ਸਾਰਾ। ਕੋਈ ਨਾ ਜਾਣੇ ਪ੍ਰਭ ਦਾ ਅੰਤ। ਆਪੇ ਆਪ ਹਰਿ ਭਗਵੰਤ। ਜੋਤ ਸਰੂਪ ਸਰਬ ਵਰਤੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਉਪਜਾਏ ਗੁਰਮੁਖ ਸਾਚੇ ਸੰਤ। ਗੁਰਸਿਖ ਤੇਰੇ ਹੱਥ ਵਡਿਆਈ। ਸਚ ਪਦਵੀ ਪ੍ਰਭ ਦਰ ਤੇ ਪਾਈ। ਮਾਤਲੋਕ ਦਰ ਸੇਵ ਕਮਾਈ। ਸਾਚੀ ਜੋਤ ਹਰਿ ਵਿਚ ਟਿਕਾਈ। ਸਚਖੰਡ ਨਿਵਾਸ ਆਪ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਚੌਥੇ ਜੁਗ ਅੰਤਮ ਖੇਲ ਕਰਾਈ। ਬ੍ਰਹਮਾ ਬ੍ਰਹਮਲੋਕ ਤਜਾਏ। ਜੋਤ ਸਰੂਪੀ ਹਰਿ ਜੋਤ ਮਿਲਾਏ। ਆਪ ਆਪਣੇ ਵਿਚ ਸਮਾਏ। ਭੇਵ ਕੋਈ ਰਹੇ ਨਾ ਰਾਏ। ਚੌਥਾ ਵੇਦ ਅੰਤ ਹੋ ਜਾਏ। ਚਾਰ ਮੁਖ ਜੋ ਬ੍ਰਹਮਾ ਲਿਖਾਏ। ਆਪੇ ਵੇਖ ਵਿਚਾਰ ਭੇਖ ਮਿਟਾਏ। ਆਪ ਆਪਣੇ ਸੰਗ ਰਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤਲੋਕ ਜੋਤ ਧਰ ਕਲਜੁਗ ਅੰਤ ਕਰਾਏ। ਆਪ ਜਣਾਏ ਬ੍ਰਹਮਾ ਗੁਣ। ਬ੍ਰਹਿਮੰਡ ਖੰਡ ਚੁੱਕਿਆ ਆਵਣ ਜਾਣ। ਅੰਡਜ ਜੇਰਜ ਨਾ ਹੋਏ ਪਰਵਾਨ। ਸਚ ਜੋਤ ਧਰੇ ਭਗਵਾਨ। ਜੋਤ ਸਰੂਪੀ ਜੋਤ ਹਰਿ, ਜੋਤੀ ਜੋਤ ਬਲੀ ਬਲਵਾਨ। ਚਾਰ ਜੁਗ ਚਾਰ ਘਰ ਚਾਰ ਦਰ ਚਾਰ ਵਰ ਆਪੇ ਆਣ। ਵੇਲਾ ਅੰਤ ਜਾਏ ਕਰ, ਬ੍ਰਹਮਾ ਬ੍ਰਹਮਲੋਕ ਜਾਏ ਹਰਿ, ਪ੍ਰਭ ਸਾਚਾ ਦੇਵੇ ਸਚ ਨਿਸ਼ਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪੀ ਬਿਠਾਏ ਬਬਾਣ। ਜੋਤ ਸਰੂਪੀ ਵਿਚ ਬਬਾਣਾ। ਆਪ ਬਿਠਾਏ ਸਚ ਟਿਕਾਣਾ। ਏਕਾ ਓਥੇ ਆਣਾ ਜਾਣਾ। ਦੂਸਰ ਕਿਸੇ ਥਾਉਂ ਨਾ ਪਾਣਾ। ਤੀਸਰ ਕੋਈ ਦਿਸੇ ਨਾ ਟਿਕਾਣਾ। ਚੌਥੇ ਸੰਗ ਪ੍ਰਭ ਵੇਖ ਵੇਖ, ਚੜ੍ਹਾਏ ਰੰਗ ਮਹਾਨਾ। ਜਗੇ ਜੋਤ ਭਗਤ ਭਗਵਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਵਿਚ ਜੋਤੀ ਮੇਲ ਮਿਲਾਨਾ। ਬ੍ਰਹਮਾ ਜੋਤੀ ਜੋਤ ਮਿਲਾਇਆ। ਆਪ ਆਪਣੇ ਸੰਗ ਰਲਾਇਆ। ਅੰਗ ਸੰਗ ਨਾ ਕੋਇ ਭੇਵ ਰਖਾਇਆ। ਲੱਖ ਲੱਖ ਜੋ ਬਚਨ ਲਿਖਾਇਆ। ਵੱਖ ਵੱਖ ਵੱਖ ਪ੍ਰਭ ਆਪਣਾ ਆਪ ਰਖਾਇਆ। ਰੱਖ ਰੱਖ ਰੱਖ ਅੰਤਕਾਲ ਪ੍ਰਭ ਸਾਚੇ ਧਾਮ ਬਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਆਪਣੇ ਵਿਚ ਸਮਾਇਆ। ਸਾਚਾ ਧਾਮ ਏਕ ਅਟੱਲ। ਏਕਾ ਜੋਤ ਜਗੇ ਅਚੱਲ। ਨਾ ਹੋਏ ਅੰਧੇਰਾ ਘੜੀ ਪਲ। ਜੋਤ ਉਨੰਜਾ ਰਹੀ ਚਵਰ ਝੱਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਆਪ ਅਟੱਲ, ਹਰਿ ਹਰਿ ਹਰਿ ਸਾਚਾ ਸਦ ਰਹੇ ਆਪ ਅਚੱਲ। ਸਚ ਧਾਮ ਆਪ ਬਹਾਇਆ। ਪੂਰਨ ਕਾਮ ਪ੍ਰਭ ਆਪ ਕਰਾਇਆ। ਆਪਣੇ ਧਾਮ ਆਪ ਸੁਹਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਜੋਤੀ ਜੋਤ ਸਰੂਪ ਸਦ ਡਗਮਗਾਇਆ। ਸਦਾ ਸਦਾ ਹਰਿ ਡਗਮਗਾਏ। ਅੰਗ ਸੰਗ ਆਪ ਹੋ ਜਾਏ। ਸਾਚਾ ਨਾਮ ਰੰਗ ਚੜ੍ਹਾਏ। ਸੋਹੰ ਸਾਚਾ ਤਗ ਵਿਚ ਮਾਤ ਆਪ ਤਨ ਪਹਿਨਾਏ। ਬੇਮੁਖ ਝੂਠੇ ਜੀਵ ਰਹੇ ਬਿਲਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਵਿਚ ਗੁਰ ਸੰਗਤ ਆਪ ਸੁਣਾਏ। ਗੁਰ ਸੰਗਤ ਹਰਿ ਰਿਹਾ ਸਮਾਏ। ਗੁਰ ਸੰਗਤ ਸਤਿ ਜਣਾਏ। ਲਿਖਿਆ ਲੇਖ ਨਾ ਕੋਈ ਮਿਟਾਏ। ਸ੍ਰਿਸ਼ਟ ਸਬਾਈ ਆਪ ਖਪਾਏ। ਚਾਰ ਕੁੰਟ ਦਹਿ ਦਿਸ ਉਠ ਧਾਵੇ। ਕੋਈ ਵਿਰਲਾ ਜਨ ਚਰਨ ਧੂੜ ਇਸ਼ਨਾਨ ਨਹਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖਾਂ ਦਇਆ ਕਮਾਵੇ। ਗੁਰਸਿਖਾਂ ਦਰ ਸਾਚੇ ਥੀਵਣਾ। ਕਰ ਦਰਸ ਵਿਚ ਮਾਤ ਜੀਵਣਾ। ਚਰਨ ਲਾਗ ਉਤਰੇ ਭੁੱਖ, ਆਪ ਜਵਾਓ ਆਤਮ ਦੀਵਣਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਰਸ ਆਤਮ ਦਰ ਸਾਚੇ ਪੀਵਣਾ। ਅੰਮ੍ਰਿਤ ਪੀਵਣਾ ਸਦਾ ਜਗ ਜੀਵਣਾ। ਤਨ ਪਾਟਾ ਵਿਚ ਮਾਤ ਘਾਟਾ, ਨਾ ਮਿਲੇ ਸ਼ਬਦ ਆਟਾ, ਕੀ ਅੱਗੇ ਜਾਏ ਚਾਟਾ, ਬੇਮੁਖਾਂ ਦਿਸਣ ਦੂਰ ਵਾਟਾਂ, ਗੁਰਸਿਖਾਂ ਕੱਟੀਆਂ ਘਾਟਾਂ, ਸੋਹੰ ਸ਼ਬਦ ਜਪਾਵੇ ਰਿਦੇ ਵਸਾਵੇ ਜੋਤ ਜਗਾਵੇ ਵਿਚ ਲਲਾਟਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰ ਕਰਾਏ ਦਰ ਆਇਆ ਘਾਟਾ। ਦਰ ਆਏ ਦਰਗਹਿ ਪਰਵਾਨ। ਜਿਥੇ ਝੁੱਲੇ ਸਚ ਨਿਸ਼ਾਨ। ਸਾਚੇ ਕੰਡੇ ਤੁਲੇ ਦਰ ਪਰਵਾਨ। ਭਾਗ ਲਗਾਇਣ ਆਪਣੀ ਕੁੱਲੇ, ਜੋ ਜਨ ਨਿਹਕਲੰਕ ਤੇਰੀ ਸਰਨ ਸੀਸ ਝੁਕਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਵਿਸ਼ਨੂੰ ਭਗਵਾਨ। ਭਗਤ ਭਗਵਾਨਿਆਂ, ਦੇਵੇ ਦਾਨਿਆਂ, ਆਤਮ ਜਾਨਿਆਂ, ਧੂੜ ਇਸ਼ਨਾਨਿਆਂ, ਬ੍ਰਹਮ ਗਿਆਨਿਆਂ ਜੋਤ ਜਗਾਏ ਮਹਾਨਿਆਂ, ਜਾਣੀ ਜਾਣ ਵੇਦ ਪੁਰਾਨਿਆਂ, ਆਦਿ ਅੰਤ ਏਕਾ ਰੰਗ ਏਕਾ ਅੰਕ ਪ੍ਰਭ ਸਾਚੇ ਜਾਣਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਇਆ ਦੇਵੇ ਸ਼ਬਦ ਦਾਨਿਆਂ। ਸ਼ਬਦ ਦਾਨ ਤੁੱਟੇ ਮਾਣ ਦੇਵੇ ਭਗਵਾਨ, ਗੁਰਮੁਖ ਵਿਰਲੇ ਰਸਨਾ ਗਾਣ, ਪ੍ਰਭ ਅਬਿਨਾਸ਼ੀ ਸਾਚਾ ਪਾਣ। ਸਰਬ ਘਟ ਵਾਸੀ ਰਿਦੇ ਸਮਾਣ। ਗਰਭਵਾਸ ਫੇਰ ਨਾ ਆਣ। ਦਸ ਦਿਸਾਸੀ ਫੇਰ ਫਿਰਾਣ। ਸ਼ਾਹੋ ਸ਼ਬਾਸੀ ਸਤਿ ਪੁਰਖ ਸੁਜਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿ ਪੁਰਖਾਂ ਕਰੇ ਪਛਾਣ। ਪੁਰਖ ਅਪਾਰਾ, ਭਗਤ ਅਧਾਰਾ, ਜਗਤ ਸੁਧਾਰਾ, ਸ਼ਬਦ ਆਰਾ। ਸ੍ਰਿਸ਼ਟ ਸਬਾਈ ਚੀਰ ਚਿਰਾਏ ਕਰੇ ਦੋ ਫਾੜਾ। ਦੋਏ ਦਲ ਉਠੇ ਧਾੜਾ। ਏਕਾ ਜੋਤ ਅਗਨ ਲਗਾਏ, ਜੂਹ ਜੰਗਲ ਵਿਚ ਪਹਾੜਾ। ਬੈਠ ਮਗਨ ਖੇਲ ਵਰਤਾਏ, ਸ੍ਰਿਸ਼ਟ ਸਬਾਈ ਚਬਾਏ ਹੇਠ ਦਾੜ੍ਹਾ। ਆਪਣਾ ਭਾਣਾ ਆਪ ਵਰਤਾਏ, ਬੇਮੁਖ ਕਲਜੁਗ ਜੀਵਾਂ ਮੌਤ ਬਣਾਏ ਲਾੜੀ ਲਾੜਾ। ਅੰਤਕਾਲ ਕਲਜੁਗ ਵਿਦਾ ਕਰਾਏ, ਮੌਤ ਘੋੜੀ ਪ੍ਰਭ ਸਾਚੇ ਚਾੜ੍ਹਾ। ਧਰਮ ਰਾਏ ਰਾਹ ਸਿੱਧਾ ਦਿਸਾਏ, ਨਰਕ ਨਿਵਾਸ ਸਚ ਅਖਾੜਾ। ਅੰਤਕਾਲ ਨਾ ਕੋਈ ਛੁਡਾਏ, ਨਾ ਕੋਈ ਬੰਨ੍ਹਾਏ ਪੱਲੇ ਨਾਮ ਭਾੜਾ। ਜਮਦੂਤਾਂ ਪ੍ਰਭ ਹੱਥ ਫੜਾਏ, ਆਪ ਉਜਾੜੇ ਕਰਮਾਂ ਵਾੜਾ। ਪੁੱਠੇ ਕਰ ਦਰ ਟੰਗਾਏ, ਅਗਨ ਲਗਾਏ ਵਿਚ ਬਹੱਤਰ ਨਾੜਾ। ਪਾਪਾਂ ਸੰਗ ਆਪ ਨੁਹਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਰਗਾਹੋਂ ਪਾਏ ਝਾੜਾਂ। ਧੁਰ ਦਰਗਹਿ ਨਾ ਜਾਏ ਢੁੱਕ। ਧਰਮ ਰਾਏ ਦਰ ਜਾਏ ਰੁਕ। ਜੂਠਾ ਝੂਠਾ ਸਵਾਸ ਜਾਏ ਸੁੱਕ। ਲਹਿਣਾ ਦੇਣਾ ਏਥੇ ਜਾਏ ਮੁੱਕ। ਬੇਮੁਖਾਂ ਹੱਥ ਨਾ ਆਵੇ ਟੁੱਕ। ਦਿਵਸ ਰੈਣ ਰਹੇ ਬਿਲਲਾਏ, ਕੋਈ ਨਾ ਜਾਏ ਨੇੜੇ ਢੁੱਕ। ਬੇਮੁਖ ਕਲਜੁਗ ਜੀਵ ਵੇਲੇ ਅੰਤ ਜਾਇਣ ਮੁੱਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖਾਂ ਅੰਤਮ ਅੰਤ ਕਲਜੁਗ ਆਪਣੀ ਗੋਦ ਲਏ ਚੁੱਕ। ਆਪਣੀ ਗੋਦ ਆਪ ਉਠਾਏ। ਧਰਮ ਰਾਏ ਜਮ ਨੇੜ ਨਾ ਆਏ। ਜੋ ਜਨ ਪ੍ਰਭ ਸਾਚੇ ਸਰਨ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਸੰਗ ਨਿਭਾਏ। ਗੁਰਸਿਖ ਮਿਲਿਆ ਏਕਾ ਸਾਚਾ ਦਰ। ਸਦਾ ਸਦ ਵਸੇ ਸਾਚੇ ਘਰ। ਦਰ ਦਵਾਰ ਬਹਾਇਆ ਸਾਚੇ ਹਰਿ। ਕਲਜੁਗ ਅੰਤਮ ਦੇਵੇ ਕਰ। ਧਰੂ ਦਰਬਾਨ ਦਰ ਅਗੇ ਖੜ। ਪ੍ਰਭ ਅਬਿਨਾਂਸ਼ੀ ਫੜਿਆ ਲੜ। ਚੌਥੀ ਪੌੜੀ ਗਿਆ ਚੜ੍ਹ। ਸਾਚੇ ਅੰਦਰ ਜਾਏ ਵੜ। ਵਿਚ ਅਕਾਸ਼ ਉਖਾੜੀ ਜੜ੍ਹ। ਆਪ ਮਿਟਾਏ ਜੋ ਲਏ ਘੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਮੇਲ ਮਿਲਾਏ ਜਨ ਭਗਤਾਂ ਬਾਂਹੋਂ ਫੜ। ਬਾਂਹੋਂ ਫੜ ਦਰ ਧਰੂ ਉਠਾਇਆ। ਸਵਛ ਸਰੂਪੀ ਦਰਸ ਦਿਖਾਇਆ। ਆਪ ਆਪਣੇ ਵਿਚ ਮਿਲਾਇਆ। ਆਵਣ ਜਾਣ ਪਤਤ ਪਾਵਨ ਲੇਖ ਮੁਕਾਇਆ। ਵੇਲੇ ਅੰਤ ਜਿਉਂ ਬਲ ਬਾਵਨ ਦਇਆ ਕਮਾਇਆ। ਪੂਰ ਕਰਾਈ ਅੰਤਮ ਕਾਮਨ, ਚੌਥੇ ਜੁਗ ਲੇਖ ਲਿਖਾਇਆ। ਜਨ ਭਗਤ ਬਣੇ ਆਪੇ ਜਾਮਨ, ਵੇਲੇ ਅੰਤ ਲਏ ਛੁਡਾਇਆ। ਵਕ਼ਤ ਚੁਕਾਇਆ ਬ੍ਰਹਮਾ ਬ੍ਰਾਹਮਨ, ਧਰੂ ਜੋਤੀ ਸੰਗ ਜੋਤ ਮਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੰਡ ਬ੍ਰਹਿਮੰਡ ਵਰਭੰਡ ਦੇ ਉਲਟਾਇਆ। ਧਰੂ ਤਜੇ ਸਚ ਅਸਥਾਨ। ਕਿਰਪਾ ਕਰੇ ਆਪ ਭਗਵਾਨ। ਆਪ ਬਿਠਾਏ ਜੋਤ ਬਬਾਣ। ਤੀਨ ਲੋਕ ਚੁਕਾਏ ਆਵਣ ਜਾਣ। ਲੋਕ ਪਰਲੋਕ ਨਾ ਪਵਣ ਮਸਾਣ। ਨਾ ਹੋਏ ਘਰ ਸਾਚੇ ਰੋਕ, ਜੋਤੀ ਜੋਤ ਅੰਤ ਮਿਲ ਜਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਿਰਪਾ ਕਰੇ ਆਪ ਵਡ ਬਲੀ ਬਲਵਾਨ। ਵਡ ਬਲੀ ਆਪ ਬਲਵਾਨਾ। ਜੋਤ ਸਰੂਪੀ ਰਮਈਆ ਰਾਮਾ। ਕਰੇ ਖੇਲ ਜਿਉਂ ਕ੍ਰਿਸ਼ਨਾ ਕਾਹਨਾ। ਜੋਤ ਸਰੂਪੀ ਪਹਰਿਆ ਬਾਨਾ। ਲੇਖ ਲਿਖਾਏ ਜਿਉਂ ਗੀਤਾ ਗਿਆਨਾ। ਵੇਖ ਵੇਖ ਭਗਤ ਉਠਾਏ ਆਤਮ ਸ਼ਬਦ ਵਸਾਏ ਚਲਾਏ ਜਿਉਂ ਅਰਜਨ ਤੀਰ ਕਮਾਨਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪੀ ਪਹਰਿਆ ਬਾਨਾ। ਜੋਤ ਸਰੂਪੀ ਪਹਰਿਆ ਬਾਨਾ। ਪ੍ਰਭ ਅਬਿਨਾਸ਼ੀ ਖੇਲ ਮਹਾਨਾ। ਗੁਰਮੁਖਾਂ ਆਤਮ ਜੋਤ ਜਗਾਏ, ਸੋਹੰ ਦੇਵੇ ਨਾਮ ਨਿਧਾਨਾ। ਚਾਰ ਕੁੰਟ ਚਾਰ ਵਰਨ ਜੈ ਜੈ ਜੈਕਾਰ ਕਰਾਏ, ਸਾਚਾ ਝੁੱਲੇ ਸ਼ਬਦ ਨਿਸ਼ਾਨਾ। ਰਾਓ ਰੰਕ ਇਕ ਕਰਾਏ, ਊਚ ਨੀਚ ਇਕ ਰੰਗ ਸਮਾਨਾ। ਸੋਹੰ ਸਾਚਾ ਡੰਕ ਵਜਾਏ, ਕੁੰਟ ਚਾਰ ਵਾਲੀ ਦੋ ਜਹਾਨਾਂ। ਆਪੇ ਦਵਾਰ ਬੰਕ ਸੁਹਾਏ, ਸਾਚਾ ਚਰਨ ਪ੍ਰਭ ਆਪ ਛੁਹਾਨਾ। ਏਕਾ ਅੰਕ ਜਗਤ ਰਖਾਏ, ਚਾਰ ਵਰਨ ਸਰਨ ਲਗਾਨਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਵਿਸ਼ਨੂੰ ਭਗਵਾਨਾ। ਜੋਤ ਸਰੂਪ ਵਿਸ਼ਨੂੰ ਭਗਵਾਨਾ। ਚਾਰ ਵਰਨ ਏਕਾ ਦੇਵੇ ਦਾਨਾ। ਸਾਚਾ ਦਾਨ ਮੇਲ ਭਗਵਾਨਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਗੁਰਮੁਖਾਂ ਕਰੇ ਦਰ ਪਰਵਾਨਾ। ਦਰ ਪਰਵਾਨ ਹੋਏ ਗੁਰਸਿਖ। ਪ੍ਰਭ ਦਰ ਮੰਗੇ ਸਾਚੀ ਭਿੱਖ। ਸਾਚੇ ਲੇਖ ਪ੍ਰਭ ਦੇਵੇ ਲਿਖ। ਆਤਮ ਉਤਰੇ ਸਾਰੀ ਭੁੱਖ। ਦੇਵੇ ਵਡਿਆਈ ਵਿਚ ਮੁਨ ਰਿੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਸਿਖਿਆ ਤੇਰੀ ਲੈਣ ਸਿੱਖ। ਸਿੱਖ ਸਿਖਿਆ ਸਚ ਵਰਤਾਰਾ। ਸਚ ਸੁੱਚ ਜਗਤ ਵਿਹਾਰਾ। ਸਾਚਾ ਨਾਮ ਸਚ ਭੰਡਾਰਾ। ਅਵਗੁਣ ਕੱਟੇ ਆਤਮ ਭਾਰਾ। ਨਾ ਕੋਇ ਕਿਸੇ ਕਰੇ ਵਿਚਾਰਾ। ਜਨਮ ਮਰਨ ਕਰ ਦਏ ਨਿਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਇਆ ਕਰੇ ਪਾਰ ਉਤਾਰਾ। ਦਰ ਆਇਆ ਹਰਿ ਪਾਰ ਉਤਾਰੇ। ਸਚ ਦਵਾਰ ਜੋ ਆਏ ਕਰੇ ਨਿਮਸਕਾਰੇ। ਆਤਮ ਜੋਤ ਜਗਾਏ ਕਾਇਆ ਮਹੱਲ ਮੁਨਾਰੇ। ਸ਼ਬਦ ਸਰੂਪੀ ਪਵਣ ਹੁਲਾਰੇ। ਸਤਿ ਸਰੂਪੀ ਰੰਗ ਕਰਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕਰੇ ਸਰਬ ਪਸਾਰੇ। ਸਰਬ ਪਸਾਰਾ ਆਪੇ ਕੀਆ। ਆਪ ਕਰਾਏ ਆਪਣਾ ਹੀਆ। ਸਾਚਾ ਬੀਜ ਕਲਜੁਗ ਬੀਆ। ਗੁਰਮੁਖਾਂ ਆਤਮ ਜੋਤ ਜਗਾਇਆ ਸਾਚਾ ਦੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਰਖਾਏ ਸਾਚੀ ਨੀਹਾ। ਸਾਚੀ ਨੀਂਹ ਸਤਿਜੁਗ ਸਚ ਦਰਵਾਜਾ। ਪਰਗਟਾਏ ਜੋਤ ਪ੍ਰਭ ਗਰੀਬ ਨਿਵਾਜਾ। ਭਾਗ ਲਗਾਏ ਵਿਚ ਦੇਸ ਮਾਝਾ। ਗੁਰਸਿਖਾਂ ਸਵਾਰੇ ਦਰ ਘਰ ਆਏ ਕਾਜਾ। ਬੇਮੁਖਾਂ ਪਾਏ ਘਰ ਘਰ ਭਾਜਾ। ਗੁਰਮੁਖਾਂ ਆਪ ਉਠਾਏ, ਸੋਹੰ ਸ਼ਬਦ ਲਗਾਏ ਅਵਾਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਸੀਸ ਰਖਾਏ ਸ੍ਰਿਸ਼ਟ ਸਬਾਈ ਏਕਾ ਤਾਜਾ। ਏਕਾ ਤਾਜ ਸਚ ਜਗਦੀਸ। ਸ੍ਰਿਸ਼ਟ ਸਬਾਈ ਜਾਏ ਪੀਸ। ਆਪ ਮਿਟਾਏ ਬੀਸ ਇਕੀਸ। ਪ੍ਰਭ ਸਾਚੇ ਦੀ ਨਾ ਕੋਈ ਕਰੇ ਰੀਸ। ਆਪੇ ਆਪ ਮੇਟ ਮਿਟਾਏ ਕੁਰਾਨ ਅੰਜ਼ੀਲ ਹਦੀਸ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਮਾਤ ਜੋਤ ਧਰੇ ਅਵਤਾਰ ਨਰ ਵਾਰ ਚੌਬੀਸ। ਸਪਤਮ ਜੇਠ ਸਤਿ ਪੁਰਖ ਸਤਿਵਾਦੀ। ਪਰਮ ਜੋਤ ਵਿਚ ਮਾਤ ਲਾਧੀ। ਨਰ ਨਰਾਇਣ ਨਾਦ ਅਨਾਦੀ। ਸਤਿ ਵਸਤ ਸਤਿ ਧਾਮ ਟਿਕਾਈ, ਜੋਤ ਸਰੂਪ ਸਦ ਵਿਸਮਾਦੀ। ਸਾਚਾ ਨਾਮ ਜਾਮ ਪਿਲਾਏ ਜੋਤ ਸਰੂਪ ਵਡ ਬ੍ਰਹਿਮਾਦੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਬੋਧ ਅਗਾਧੀ। ਬੋਧ ਅਗਾਧ ਅਗਾਧ ਬੋਧਾ। ਗੁਰਮੁਖ ਸਾਚੇ ਹਿਰਦਾ ਸੋਧਾ। ਕਲਜੁਗ ਕਰਾਇਆ ਸੋਹੰ ਨਾਮ ਸਾਚਾ ਸੌਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਤਾ ਸੂਰਬੀਰ ਵਡ ਜੋਧਨ ਜੋਧਾ। ਵਡ ਜੋਧਾ ਵਡ ਬਲੀ ਬਲਵਾਨ। ਜਨ ਭਗਤਾਂ ਕਰੇ ਆਪ ਕਲਿਆਣ। ਸਿੰਘ ਸਵਰਨ ਵਿਚ ਮਾਤ ਕਰੇ ਪਛਾਨ। ਆਪੇ ਦੇਵੇ ਦਰ ਵਡਿਆਈ, ਸਾਚਾ ਬਹਾਏ ਦਰ ਦਰਬਾਨ। ਤੀਨ ਲੋਕ ਵੱਜੇ ਵਧਾਈ, ਆਪ ਬਿਠਾਏ ਵਿਚ ਬਬਾਣ। ਸਾਧ ਸੰਗਤ ਸਦ ਰਸਨਾ ਗਾਏ, ਪ੍ਰਭ ਅਬਿਨਾਸ਼ੀ ਜਾਣੀ ਜਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਮੇਲ ਮਿਲਾਏ ਭਗਤ ਭਗਵਾਨ। ਸਿੰਘ ਸਵਰਨ ਕਾਜ ਸਵਾਰਿਆ। ਕਰ ਕਿਰਪਾ ਪਾਰ ਉਤਾਰਿਆ। ਮਾਤ ਪਿਤ ਉਜਲ ਮੁਖ ਵਿਚ ਮਾਤ ਕਰਾ ਰਿਹਾ। ਸਾਚਾ ਧਾਮ ਸਾਚਾ ਰਾਮ ਸਾਚਾ ਸ਼ਾਮ ਆਪਣੇ ਚਰਨ ਛੁਹਾ ਰਿਹਾ। ਪੂਰਨ ਕਾਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੇਵ ਸਰਨ ਬਹਾ ਰਿਹਾ। ਸਾਚੀ ਸੇਵ ਸਰਨ ਲਗਾਈ। ਵਡ ਵਡ ਦੇਵੀ ਦੇਵ ਦੇਵੇ ਵਡਿਆਈ। ਸੋਹੰ ਸਾਚਾ ਮੇਵ ਰਸਨਾ ਫਲ ਸਾਚਾ ਲਾਈ। ਦਿਵਸ ਰੈਣ ਸਦਾ ਸਦ ਸਦ ਹਰਿ ਸਾਚਾ ਸਚ ਧਾਮ ਨਿਵਾਸ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਸਵਰਨ ਦੇਵੇ ਵਡਿਆਈ। ਸਿੰਘ ਸਵਰਨ ਧਾਮ ਨਿਆਰਾ। ਆਪ ਜਗਾਏ ਦੀਪਕ ਜੋਤ ਵਿਚ ਅਕਾਸ਼ ਕਰੇ ਉਜਿਆਰਾ। ਸਾਚਾ ਦੀਪਕ ਹੋਏ ਪਰਕਾਸ਼, ਕਲਜੁਗ ਮਿਟੇ ਅੰਧ ਅੰਧਿਆਰਾ। ਸਚ ਧਰਮ ਤੇਰੇ ਹੋਏ ਦਾਸ, ਆਪ ਕਰਾਏ ਸਚ ਵਰਤਾਰਾ। ਕਿਰਪਾ ਕਰੇ ਕਲ ਦਸਮੇਂ ਮਾਸ, ਆਪ ਬਿਠਾਏ ਚਰਨ ਦਵਾਰਾ। ਜਗਤ ਛੱਡਿਆ ਸਾਸ ਗਰਾਸ, ਭਰਮ ਭੁਲੇਖਾ ਸਰਬ ਨਿਵਾਰਾ। ਮਾਤ ਪਿਤ ਭਾਈ ਭੈਣ ਨਾਰੀ ਨਾ ਕੋਈ ਹੋਏ ਸਹਾਈ, ਕਿਰਪਾ ਕਰੇ ਆਪ ਗਿਰਧਾਰਾ। ਗੁਰਮੁਖਾਂ ਸਦ ਵਸੇ ਕੋਲ, ਦੇਵੇ ਦਰਸ ਅਗੰਮ ਅਪਾਰਾ। ਸਾਚੀ ਖੇਲ ਸਾਚੀ ਰਾਸ, ਜੋਤ ਸਰੂਪੀ ਖੇਲ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਿਰਪਾ ਕਰੇ ਨਿਹਕਲੰਕ ਨਰਾਇਣ ਨਰ ਅਵਤਾਰਾ। ਸਿੰਘ ਸਰਵਨ ਤੇਰੀ ਰੱਖੀ ਪਤਿ। ਪ੍ਰਭ ਅਬਿਨਾਸ਼ੀ ਆਪ ਉਠਾਏ ਸੋਹੰ ਸਾਚਾ ਬੀਜ ਬਿਜਾਏ ਆਤਮ ਸਾਚੇ ਵੱਤ। ਧੀਰਜ ਤਤ ਗਿਆਨ ਧਿਆਨ ਸਚ ਵਡਿਆਈ, ਆਪ ਰਖਾਏ ਆਪਣੀ ਪਤਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਾਤ ਦਇਆ ਕਮਾਈ, ਲੋਕ ਪਰਲੋਕ ਚਰਨ ਪ੍ਰੀਤੀ ਦੇਵੇ ਸਾਚੀ ਮਤਿ। ਚਰਨ ਪ੍ਰੀਤੀ ਸਾਚਾ ਨਾਤਾ। ਪ੍ਰਭ ਅਬਿਨਾਸ਼ੀ ਜਗਤ ਪਛਾਤਾ। ਸੋਹੰ ਸ਼ਬਦ ਜਪਾਵੇ ਵਡ ਵਡ ਕਰਾਮਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਰੰਗ ਰੰਗਾਤਾ। ਆਪ ਰੰਗਾਏ ਰੰਗ ਮਜੀਠ। ਪ੍ਰਭ ਅਬਿਨਾਸ਼ੀ ਸਾਚਾ ਲਿਆ ਡੀਠ। ਬੇਮੁਖ ਕਲਜੁਗ ਜੀਵ ਅੰਤਕਾਲ ਸਭ ਹੋਏ ਢੀਠ। ਪ੍ਰਭ ਅਬਿਨਾਸ਼ੀ ਝੂਠੀ ਕਾਇਆ ਦੇਵੇ ਭੰਨ ਕੌੜੇ ਰੀਠ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਏਕਾ ਏਕ ਸਭ ਥਾਈਂ ਵਸੀਠ। ਸਰਬ ਥਾਈਂ ਹਰਿ ਆਪੇ ਵਸੇ। ਗੁਰਮੁਖਾਂ ਰਾਹ ਸਾਚਾ ਦੱਸੇ। ਆਤਮ ਜੋਤ ਕਰੇ ਪਰਕਾਸ਼ ਕੋਟਨ ਕੋਟ ਕੋਟ ਰਵ ਸੱਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੇ ਆਤਮ ਦਰ ਦਵਾਰ ਵਸੇ। ਆਤਮ ਦਰ ਵੇਖ ਵਿਚਾਰੋ। ਪ੍ਰਭ ਅਬਿਨਾਸ਼ੀ ਰੰਗ ਕਰਤਾਰੋ। ਭਰਮ ਭੁਲੇਖਾ ਸਰਬ ਨਿਵਾਰੋ। ਮਦਿਰਾ ਮਾਸ ਨਾ ਝੱਖ ਮਾਰੋ। ਕਾਇਆ ਰਸ ਨਾ ਲਾਵੇ ਪਾਰੋ। ਪ੍ਰਭ ਸਾਚਾ ਗੁਰ ਸੰਗਤ ਹੋਏ ਵਸ, ਸੋਹੰ ਸ਼ਬਦ ਹਰਿ ਭਰੇ ਭੰਡਾਰੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੋ। ਨਿਹਕਲੰਕ ਨਰਾਇਣ ਨਰ। ਸ੍ਰਿਸ਼ਟ ਸਬਾਈ ਬੰਦ ਹੋਇਆ ਦਰ। ਨਾ ਆਪ ਖੁਲ੍ਹਾਇਆ ਦਸਵਾਂ ਘਰ। ਗੁਰਮੁਖ ਵਿਰਲੇ ਪਾਇਆ, ਪ੍ਰਭ ਦੇਵੇ ਨਾਮ ਸਾਚਾ ਵਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਦੇਵੇ ਨਾਮ ਸਾਚਾ ਵਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਲਾਗ ਗੁਰਮੁਖ ਸਾਚੇ ਜਾਇਣ ਤਰ। ਬੇਮੁਖਾਂ ਆਤਮ ਬੰਦ ਰਖਾਇਆ। ਅਗਿਆਨ ਅੰਧੇਰ ਵਿਚ ਕੰਧ ਰਖਾਇਆ। ਪਰਮਾਨੰਦ ਸਭ ਗਵਾਇਆ। ਮਦਿਰਾ ਮਾਸ ਮੁਖ ਗੰਦ ਰਖਾਇਆ। ਬੱਤੀ ਦੰਦ ਨਾ ਪ੍ਰਭ ਅਬਿਨਾਸ਼ੀ ਰਸਨਾ ਗਾਇਆ। ਮਾਨਸ ਜਨਮ ਜਿਸ ਮਾਤ ਦਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਚਰਨ ਲਾਗ ਏਕਾ ਰਸ ਸਾਚਾ ਪਾਇਆ। ਮਦਿਰਾ ਮਾਸੀ ਦੁਸ਼ਟ ਦੁਰਾਚਾਰੀ। ਪ੍ਰਭ ਸਾਚਾ ਦੇਵੇ ਦਰ ਦੁਰਕਾਰੀ। ਕਲਜੁਗ ਬੀਤਾ ਅੱਗੇ ਸਤਿਜੁਗ ਵਾਰੀ। ਗੁਰਮੁਖ ਸਾਚੇ ਸੰਤ ਜਨ ਪ੍ਰਭ ਸਚ ਲਗਾਏ ਵਿਚ ਮਾਤ ਸੱਚੀ ਫੁੱਲਵਾੜੀ। ਬੇਮੁਖ ਕਲਜੁਗ ਜੀਵਾਂ ਇਕੱਠੀ ਵੱਢੇ ਹਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੱਚੇ ਫਲ ਦੇਵੇ ਝਾੜੀ। ਕੱਚੇ ਫਲ ਜਾਇਣ ਝੜ। ਵਹਿੰਦੇ ਵਹਿਣ ਜਾਇਣ ਹੜ੍ਹ। ਚਾਰ ਕੁੰਟ ਮਰੇ ਲੜ। ਨਾ ਕੋਈ ਦੀਸੇ ਕਿਲ੍ਹਾ ਗੜ੍ਹ। ਬੈਠੇ ਕੋਈ ਨਾ ਅੰਦਰ ਵੜ। ਏਕਾ ਹੋਏ ਕੜ ਕੜ। ਗੁਰਮੁਖ ਸਾਚੇ ਪ੍ਰਭ ਅਬਿਨਾਸ਼ੀ ਫੜਿਆ ਲੜ। ਹਰਿ ਕੀ ਪੌੜੀ ਜਾਏ ਚੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਵਿਚ ਮਾਤ ਬਣਾਏ ਸਾਚਾ ਗੜ੍ਹ। ਆਪ ਉਠਾਏ ਬਲੀ ਬਲਵਾਨਾ। ਆਪ ਉਡਾਏ ਵਿਚ ਅਸਮਾਨਾਂ। ਆਪ ਲਗਾਏ ਅਗਨ ਵਿਚ ਬਬਾਨਾਂ। ਵੇਖੇ ਖੇਲ ਅੰਤਮ ਕਲ ਵਾਲੀ ਦੋ ਜਹਾਨਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਘਟਾਂ ਘਟ ਜਾਣੀ ਜਾਣਾ। ਅਗਨ ਜੋਤ ਆਪ ਲਗਾਏ। ਸ੍ਰਿਸ਼ਟ ਸਬਾਈ ਵਾਗ ਆਪਣੇ ਹੱਥ ਰਖਾਏ। ਸਾਚਾ ਤਾਗ ਤਨ ਤੁੜਾਏ। ਸਾਚਾ ਰਾਗ ਨਾ ਕੋਈ ਸੁਣਾਏ। ਝੂਠੇ ਧੰਦੇ ਲਾਗ ਮਾਨਸ ਜਨਮ ਗਏ ਗਵਾਏ। ਹੰਸ ਬਣੇ ਗੁਰਸਿਖ ਕਾਗ, ਮਦਿਰਾ ਮਾਸ ਰਹੇ ਰਸਨ ਲਗਾਏ। ਕੋਈ ਨਾ ਪਕੜੇ ਅੰਤ ਵਾਗ, ਜੋ ਦਰ ਸਾਚਾ ਗਏ ਭੁਲਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖਾਂ ਲਏ ਅੰਤ ਛੁਡਾਏ। ਮਦਿਰਾ ਮਾਸੀ ਅੰਤ ਨਾ ਭੁੱਲ। ਕਲਜੁਗ ਮਾਇਆ ਵਿਚ ਨਾ ਰੁਲ। ਕੋਈ ਨਾ ਪਾਵੇ ਤੇਰਾ ਮੁੱਲ। ਸ਼ਬਦ ਅੰਧੇਰੀ ਜਾਏ ਝੁੱਲ। ਵੇਲੇ ਅੰਤ ਅੰਤ ਕਲਜੁਗ ਦਰ ਸਾਚਾ ਗਿਆ ਖੁਲ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸਾਚਾ ਨਾਮ ਵਡ ਅਨਮੁਲ। ਵਡ ਨਾਮ ਘਰ ਸਾਚੇ ਪਾਓ। ਆਤਮ ਬੁਝੀ ਦੀਪ ਜਗਾਓ। ਆਪਣੀ ਭੁਲ ਆਪ ਬਖ਼ਸ਼ਾਓ। ਮਾਨਸ ਜਨਮ ਨਾ ਮਾਤ ਗਵਾਓ। ਮਾਤ ਕੁੱਖ ਸੁਫਲ ਕਰਾਓ। ਵੇਲੇ ਅੰਤ ਨਾ ਦੁਖ ਉਠਾਓ। ਬਣ ਸਾਚੇ ਸੰਤ, ਨਾਦ ਧੁਨ ਸ਼ਬਦ ਵਜਾਓ। ਮਿਲ ਸਾਚੇ ਕੰਤ, ਪ੍ਰਭ ਅਬਿਨਾਸ਼ੀ ਦਰ ਘਰ ਸਾਚੇ ਪਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਰੈਣ ਦਿਵਸ ਸਦ ਰਸਨਾ ਗਾਓ। ਰਸਨਾ ਗਾਓ ਗਹਿਰ ਗੰਭੀਰ। ਗੁਰਮੁਖ ਹੋਏ ਸ਼ਾਤ ਸਰੀਰ। ਸੋਹੰ ਪਿਲਾਏ ਅੰਮ੍ਰਿਤ ਸਾਚਾ ਸੀਰ। ਆਪ ਬੰਨ੍ਹਾਏ ਆਤਮ ਤੇਰੀ ਧੀਰ। ਅੰਮ੍ਰਿਤ ਮੇਘ ਬਰਖ਼ਾਏ ਹਰਿ ਸਾਚਾ ਨੀਰ। ਗੁਰਸਿਖ ਨਾ ਕਦੇ ਬਿਲਲਾਏ, ਪ੍ਰਭ ਹਉਮੇ ਕੱਢੇ ਪੀਰ। ਜੋ ਜਨ ਆਏ ਦਰਸ ਧਿਆਏ, ਪ੍ਰਭ ਕਿਰਪਾ ਕਰੇ ਅਖ਼ੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਈ ਦਵੈਤ ਦੇਵੇ ਚੀਰ। ਦੂਈ ਦਵੈਤ ਪੜਦਾ ਵੱਢ। ਜੋਤ ਜਗਾਵੇ ਗੁਰਮੁਖ ਤੇਰੀ ਆਤਮ ਅੰਧੇਰੀ ਕਾਇਆ ਖੱਡ। ਸਾਚਾ ਦਰਸ ਦਾਨ ਦਰ ਮੰਗ, ਪ੍ਰਭ ਅੱਗੇ ਦੋਵੇਂ ਹੱਥ ਅੱਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਲਡਾਏ ਜੋਤ ਸਰੂਪ ਸਾਚਾ ਲਡ। ਗੁਰ ਗੋਬਿੰਦ ਏਕਾ ਘਰ। ਗੁਰ ਗੋਬਿੰਦ ਏਕਾ ਦਰ। ਗੁਰ ਗੋਬਿੰਦ ਵੇਖ ਸਰ। ਗੁਰ ਗੋਬਿੰਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਦਰ ਆਵੇ ਡਰ। ਬੇਮੁਖ ਆਪ ਵਿਚਾਰੇ। ਮਾਤਲੋਕ ਕਲ ਜਾਮਾ ਧਾਰੇ। ਰਾਮਦਾਸ ਤੇਰੇ ਦਰ ਦਵਾਰੇ। ਭੁੱਲੇ ਜੀਵ ਸਰਬ ਗਵਾਰੇ। ਸਰ ਅੰਮ੍ਰਿਤ ਤੇਰੇ ਖਾਲੀ ਹੋਏ ਭੰਡਾਰੇ। ਬੇਮੁਖ ਕਲਜੁਗ ਜੀਵ ਧੀਆਂ ਭੈਣਾਂ ਕਰਨ ਵਪਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਧਾਰੇ। ਗੁਰ ਗੋਬਿੰਦ ਤੇਰੀ ਸਾਚੀ ਧਾਰ। ਕਲਜੁਗ ਵਰਤਿਆ ਵਿਚ ਸੰਸਾਰ। ਕਰਮਾਂ ਦਿਤੀ ਸਾਰੀ ਹਾਰ। ਬੇਮੁਖ ਜੀਵ ਕਲਜੁਗ ਮਾਣ ਗਵਾਇਆ, ਰਾਮਦਾਸ ਤੇਰੇ ਸਾਚੇ ਦਰ ਦਰਬਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪਰਗਟਾਏ ਬੇਮੁਖਾਂ ਕਰੇ ਖੁਆਰ। ਭੁੱਲੇ ਜੀਵ ਵਡ ਗਿਆਨੀ। ਵਡ ਵਡ ਬਣੇ ਆਪ ਬੁਧ ਮਾਨੀ। ਆਪਣਾ ਆਪ ਨਾ ਸਕੇ ਪਛਾਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਾਤ ਜੋਤ ਪਰਗਟਾਏ ਵਾਲੀ ਦੋ ਜਹਾਨੀ। ਬੇਮੁਖ ਪਕੜ ਪਛਾੜੇ ਝੂਠੇ ਸੰਤ। ਮਾਇਆਧਾਰੀ ਆਪ ਉਜਾੜੇ, ਮਾਇਆ ਪਾਏ ਜਗਤ ਬੇਅੰਤ। ਝੂਠੀ ਜੜ੍ਹ ਜਗਤ ਉਖਾੜੇ, ਪ੍ਰਭ ਅਬਿਨਾਸ਼ੀ ਸਾਚਾ ਕੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਖ਼ਾਕ ਮਿਲਾਏ ਝੂਠੇ ਜੀਵ ਜੰਤ। ਸਰ ਅੰਮ੍ਰਿਤ ਤੇਰਾ ਸਚ ਦਰਬਾਰਾ। ਬੇਮੁਖ ਜੀਆਂ ਨਾ ਵਿਚਾਰਾ। ਮਦਿਰਾ ਮਾਸੀ ਕਰਨ ਵਿਕਾਰਾ। ਆਤਮ ਹੋਏ ਸਰਬ ਦੁਖ ਭਾਰਾ। ਵੇਖੇ ਵਿਗਸੇ ਕਰੇ ਵਿਚਾਰਾ। ਅਚਰਜ ਖੇਲ ਅਪਰ ਅਪਾਰਾ। ਸ਼ਬਦ ਚਲਾਏ ਖੰਡਾ ਦੋ ਧਾਰਾ। ਵੇਖ ਵਿਚਾਰ ਕਰੇ ਕਰਤਾਰਾ। ਨਾਰੀ ਨਾਰਾ ਤੇਰੇ ਦਰ ਹੋਇਣ ਖੁਆਰਾ। ਪਰਗਟ ਜੋਤ ਨਿਹਕਲੰਕ ਮਾਨੀਆਂ ਅਭਿਮਾਨੀਆਂ ਵਡ ਵਡ ਅੰਧ ਅਗਿਆਨੀਆਂ ਸਿਰ ਫੇਰੇ ਆਰਾ। ਏਕਾ ਸ਼ਬਦ ਚੀਰ ਚਿਰਾਏ ਕਰੇ ਦੋ ਫਾੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਉਠਾਏ ਖੰਡਾ ਦੋ ਧਾਰਾ। ਬੇਮੁਖ ਜੀਵ ਆਪ ਉਠਾਏ। ਫੜ ਫੜ ਸਰ ਅੰਮ੍ਰਿਤ ਦੇ ਵਿਚ ਕੁਠਾਏ। ਕੁੱਠ ਕੁੱਠ ਮੁੱਠ ਮੁੱਠ ਪ੍ਰਭ ਦਰੋਂ ਧਕਾਏ। ਤੁਠ ਤੁਠ ਤੁਠ ਗੁਰਸਿਖਾਂ ਗਲੇ ਲਗਾਏ। ਮਾਝੇ ਦੇਸ ਵਿਚ ਏਕਾ ਮੁੱਠ ਸਿੰਘ ਰਹਿ ਜਾਏ। ਗੁਰ ਰਾਮਦਾਸ ਤੇਰੇ ਦਰ ਤੋਂ ਰੁੱਠ, ਬੇਮੁਖ ਹੋਏ ਸਰਬ ਨੱਠ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣਾ ਫੇਰ ਤੇਜ ਵਖਾਏ। ਅੰਮ੍ਰਿਤ ਸਰ ਹਰਿ ਲਿਖਤ ਲਿਖਾਏ। ਵਾਕ ਭਵਿਖਤ ਗੁਰਸਿਖ ਸੁਣਾਏ। ਲਿਖੀ ਲਿਖਤ ਨਾ ਕੋਇ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਭਰਮ ਭੁਲੇਖਾ ਸਰਬ ਕਢਾਏ। ਸਰ ਅੰਮ੍ਰਿਤ ਤੇਰੇ ਪੁਜਾਰੀ। ਦੂਤਾਂ ਦੁਸ਼ਟਾਂ ਕਰੇ ਖੁਆਰੀ। ਸਾਚੇ ਦਰ ਹੋਏ ਭਿਖਾਰੀ। ਲੁੱਟ ਲੁੱਟ ਖਾਇਣ ਮਾਇਆ ਧਾਰੀ। ਗੁਰ ਗੋਬਿੰਦ ਜੋ ਲਿਖਤ ਲਿਖਾਰੀ। ਵੇਲੇ ਅੰਤ ਕਲਜੁਗ ਹੋਈ ਸਰਬ ਆਤਮ ਅੰਧ ਅੰਧਿਆਰੀ। ਬੇਮੁਖ ਹੋਏ ਸਾਚੇ ਦਰ ਦਰਬਾਰ ਰਹੇ ਝੱਖ ਮਾਰੀ। ਦਿਵਸ ਰੈਣ ਰੈਣ ਦਿਵਸ ਰਹੇ ਰਾਤ ਅੰਧ ਅੰਧਿਆਰੀ। ਕੋਈ ਨਾ ਕਰੇ ਪਾਪਾਂ ਕਾਰੀ। ਵਡ ਵਡ ਹੋਏ ਮਦਿਰਾ ਮਾਸੀ ਜੀਵ ਆਹਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਸੀਸ ਸ਼ਬਦ ਫਿਰਾਏ ਆਰੀ। ਸਰਬ ਸੀਸ ਪ੍ਰਭ ਦੇਵੇ ਵੱਢ। ਰਾਮ ਦਾਸ ਤੇਰੇ ਘਰ ਸਾਚੇ ਵਿਚੋਂ ਦੇਵੇ ਕੱਢ। ਆਪ ਵਹਾਏ ਵਹਿੰਦੀ ਧਾਰ ਬਿਆਸਾ ਖੱਡ। ਬੋਟੀ ਬੋਟ ਤੁੜਾਏ ਖਵਾਏ ਮਛਲੀ ਡੱਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਾਤ ਜੋਤ ਪਰਗਟਾਏ ਗੁਰਮੁਖਾਂ ਬਾਂਹੋਂ ਪਕੜ ਕਢਾਏ, ਆਪ ਲਡਾਏ ਆਪਣਾ ਲਡ। ਅੰਮ੍ਰਿਤ ਸਰ ਸਚ ਦਰਬਾਰਾ। ਸੇਵਾ ਕਰੇ ਆਪ ਨਿਰੰਕਾਰਾ। ਸਿਰ ਉਠਾਏ ਭਰ ਭਰ ਗਾਰਾ। ਚਾਰ ਵਰਨ ਖੁਲ੍ਹਾਇਆ ਇਕ ਦਵਾਰਾ। ਬੇਮੁਖ ਹੰਕਾਰੀਆਂ ਨਾ ਵਕ਼ਤ ਵਿਚਾਰਾ। ਦੁਖ ਭੁੱਖ ਆਪਣੇ ਸੁਖ ਪ੍ਰਭ ਅਬਿਨਾਸ਼ੀ ਮਨੋਂ ਵਿਸਾਰਾ। ਬੇਮੁਖ ਹੋਏ ਵਡ ਵਡ ਮਨੁੱਖ, ਦੁਸ਼ਟ ਦੂਤ ਰਹੇ ਝੱਖ ਮਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਕਰੇ ਖੁਆਰਾ। ਸਚ ਸ਼ਬਦ ਜਗਤ ਢੰਡੋਰਾ। ਆਇਆ ਵਕ਼ਤ ਵੇਲਾ ਰਹਿ ਗਿਆ ਥੋੜਾ। ਆਪ ਕਟਾਏ ਬੇਮੁਖਾਂ ਭੋਰਾ ਭੋਰਾ। ਦਰ ਘਰ ਵਿਚੋਂ ਆਪ ਕਢਾਏ, ਗੁਰ ਰਾਮਦਾਸ ਤੇਰਾ ਧੰਨ ਚੁਰਾਇਆ ਚੋਰਾ। ਸਾਚਾ ਸ਼ਬਦ ਮਗਰ ਲਗਾਏ, ਆਪ ਕੱਢੇ ਥੋੜਾ ਥੋੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਲੀਆਂ ਵਿਚ ਫਿਰਾਏ ਮਗਰ ਪਵਾਏ ਢੋਰਾ। ਵਡ ਵਡ ਗ੍ਰੰਥੀ ਵਡ ਵਿਦਵਾਨੀ। ਮਾਇਆਧਾਰੀ ਹੋਏ ਅਭਿਮਾਨੀ। ਪ੍ਰਭ ਅਬਿਨਾਸ਼ੀ ਤੇਰੀ ਭੁੱਲੀ ਸਚ ਨਿਸ਼ਾਨੀ। ਏਕਾ ਲੱਗੇ ਸੋਹੰ ਸ਼ਬਦ ਤੀਰ ਕਾਨੀ। ਆਪੇ ਪਰਗਟ ਹੋਇਆ ਵਾਲੀ ਦੋ ਜਹਾਨੀ। ਖਾਲਸਾ ਪੰਥ ਦਾ ਬਣਿਆ ਬਾਨੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤੀ ਜੋਤ ਸਰੂਪ ਆਪਣੀ ਕਰੇ ਏਕਾ ਸਚ ਨਿਸ਼ਾਨੀ। ਅੰਮ੍ਰਿਤਸਰ ਸਾਚਾ ਘਰ ਆਵੇ ਡਰ। ਬੇਮੁਖ ਆਪਣਾ ਕੀਆ ਲੈਣ ਭਰ। ਪ੍ਰਭ ਅਬਿਨਾਸ਼ੀ ਖੇਲ ਰਿਹਾ ਕਰ। ਜਾਣੇ ਜਣਾਵੇ ਜੋ ਵਰਤੇ ਵਿਚ ਸਰ। ਬੇਮੁਖ ਤੀਰਥ ਨਹਾਵੇ, ਨਾ ਰੱਖੇ ਹਰਿ ਕਾ ਡਰ। ਕੋਟ ਅਪਰਾਧ ਕਮਾਵੇ, ਆਪਣਾ ਕੀਆ ਲੈਣ ਭਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਮੇਟ ਮਿਟਾਵੇ ਕਲਜੁਗ ਸਾਚਾ ਸਰ। ਸਾਚਾ ਸਰ ਆਪ ਮਿਟਾਏ। ਦਰ ਦਰਵਾਜਾ ਬੰਦ ਕਰਾਏ। ਸਚ ਅਨੰਦ ਨਾ ਕਿਸੇ ਦਿਖਾਏ। ਇੱਟ ਇੱਟ ਕੰਧ ਕੰਧ ਸਰਬ ਢਹਿ ਜਾਏ। ਬੰਦ ਬੰਦ ਸਰਬ ਕੱਟ ਜਾਏ। ਘਰ ਘਰ ਜੰਦ ਜੰਦ ਸਰਬ ਵੱਜ ਜਾਏ। ਮਦਿਰਾ ਮਾਸ ਗੰਦ ਗੰਦ ਸਰਬ ਮਿਟ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪ ਵਰਤਾਏ। ਸਰ ਅੰਮ੍ਰਿਤ ਹੋਏ ਸੁੰਞ ਮਸਾਣ। ਅਗਨ ਜੋਤ ਸ਼ਬਦ ਆਣ। ਝੂਠੇ ਜੀਆਂ ਟੁੱਟੇ ਡਾਹਣ। ਆਪ ਗਵਾਏ ਮਾਣ ਅਭਿਮਾਨ। ਬੇਮੁਖ ਖਪਾਏ ਜੋ ਖਾਇਣ ਪੂਜਾ ਧਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਜੀਆਂ ਦਾ ਜਾਣੀ ਜਾਣ। ਪੂਜਾ ਧਾਨ ਜਿਸ ਜਨ ਖਾਧਾ। ਆਪ ਮਿਟਾਏ ਕੀਆ ਵਾਧਾ। ਨਰਕ ਨਿਵਾਸ ਰਖਾਏ ਨਾ ਜਾਣੇ ਸਾਧਨ ਸਾਧਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸ਼ਬਦ ਲਿਖਾਏ ਬੋਧ ਅਗਾਧਾ। ਸ਼ਬਦ ਲਿਖਾਏ ਲੇਖ ਲਿਖਈਆ। ਆਪ ਡੁਬਾਏ ਝੂਠੀ ਨਈਆ। ਮੇਲ ਮਿਲਾਏ ਭੈਣ ਭਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਚਾ ਲੇਖ ਲਿਖਈਆ। ਸਾਚਾ ਲੇਖ ਆਪ ਚੁਕਾਏ। ਬੇਮੁਖ ਸਾਰੇ ਆਣ ਮਿਟਾਏ। ਆਣ ਸ਼ਾਨ ਨਾ ਕਿਸੇ ਰਹਿਣ ਪਾਏ। ਗੁਰਮੁਖ ਸਾਚੇ ਭਗਤ ਭਗਵਾਨ ਮੇਲ ਮਿਲਾਏ। ਸੁੰਞ ਮਸਾਣ ਮਾਝਾ ਦੇਸ ਹੋ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਆਪ ਵਰਤਾਏ। ਮਾਝਾ ਦੇਸ ਹੋਏ ਵੈਰਾਨਾ। ਪ੍ਰਭ ਅਬਿਨਾਸ਼ੀ ਨਾ ਕਿਸੇ ਪਛਾਨਾ। ਜੋਤ ਸਰੂਪੀ ਪਹਰਿਆ ਬਾਨਾ। ਪਰਗਟਾਈ ਜੋਤ ਜਿਉਂ ਕ੍ਰਿਸ਼ਨਾ ਕਾਹਨਾ। ਆਪੇ ਪਕੜ ਪਛਾੜੇ ਜਿਉਂ ਰਾਵਣ ਰਾਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਬਣਾਏ ਚਤੁਰ ਸੁਜਾਨਾ। ਗੁਰਸਿਖਾਂ ਪ੍ਰਭ ਆਪ ਉਠਾਏ। ਸਚ ਸ਼ਬਦ ਸਚ ਘਰ ਜਣਾਏ। ਆਪਣੀ ਮਹਿੰਮਾ ਆਪ ਜਣਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਏ। ਵੇਲੇ ਅੰਤ ਜਾਏ ਉਠ। ਪ੍ਰਭ ਅਬਿਨਾਸ਼ੀ ਸਾਚਾ ਤੁੱਠ। ਗੁਰਸਿਖ ਕਰਾਏ ਏਕਾ ਮੁੱਠ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਾ ਨੇੜ ਬਹਾਏ ਭਾਂਡੇ ਜੁੱਠ। ਸ਼ਬਦ ਮਾਰ ਪ੍ਰਭ ਸਾਚੇ ਮਾਰੀ। ਦਰ ਦਰ ਘਰ ਘਰ ਹੋਏ ਖੁਆਰੀ। ਨਾ ਕੋਈ ਕਿਸੇ ਵਿਚਾਰੀ। ਦੁਖੀਆਂ ਦੁਖ ਲੱਗਾ ਅਤਿ ਭਾਰੀ। ਨਾ ਕੋਈ ਦਿਸੇ ਸ਼ਾਹ ਸਵਾਰੀ। ਸਾਚਾ ਸ਼ਾਹ ਆਪ ਗਿਰਧਾਰੀ। ਆਪੇ ਬੈਠਾ ਸਾਚੀ ਖੇਲ ਪਸਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੀ। ਖੇਲ ਵਰਤਾਏ ਆਪਣਾ ਆਪ। ਜਨ ਭਗਤਾਂ ਮਿਟਾਏ ਤੀਨੋ ਤਾਪ। ਕੋਟਨ ਕੋਟ ਗਵਾਏ ਪਾਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਹਾਈ ਆਪੇ ਆਪ। ਸਦਾ ਸਹਾਈ ਆਪੇ ਹੋਏ। ਦੁਰਮਤ ਮੈਲ ਪਾਪਾਂ ਧੋਏ। ਗੁਰਸਿਖਾਂ ਭਾਗ ਜਗਾਏ ਸੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਨਾਮ ਰਿਦੇ ਪਰੋਏ। ਰਸਨਾ ਨਾਮ ਸਾਚਾ ਗਾਵਣਾ। ਪ੍ਰਭ ਅਬਿਨਾਸ਼ੀ ਸਾਚਾ ਪਾਵਣਾ। ਘਨਕਪੁਰ ਵਾਸੀ ਦਰਸ ਦਿਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰਾ ਸਾਚਾ ਮੇਲ ਵਿਚ ਪਿੰਡ ਬੁੱਗੇ ਮੇਲ ਮਿਲਾਵਣਾ। ਬੁੱਗੇ ਖੇੜਾ ਹੋਏ ਇਕੱਠ। ਗੁਰਸਿਖ ਸਾਚਾ ਆਏ ਨੱਠ। ਸ੍ਰਿਸ਼ਟ ਸਬਾਈ ਉਲਟੀ ਲੱਠ। ਆਪ ਕਰਾਏ ਸਾਚੀ ਚੱਠ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਪਾਏ ਭੱਠ। ਸਾਧ ਸੰਗਤ ਸੰਗ ਰਲ। ਪ੍ਰਭ ਅਬਿਨਾਸ਼ੀ ਸੰਗ ਚਲ। ਆਪ ਕਰਾਏ ਜਲ ਥਲ। ਨਾ ਕੋਈ ਜਾਣੇ ਅੱਜ ਕੱਲ। ਪ੍ਰਭ ਕਾ ਭਾਣਾ ਨਾ ਜਾਏ ਟਲ। ਬੇਮੁਖ ਭੁਲਾਏ ਕਰ ਕਰ ਵਲ ਛਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪਰਗਟਾਏ ਲਾਏ ਘੜੀ ਪਲ। ਸਾਧ ਸੰਗਤ ਸੰਗ ਰਲਾਏ। ਸਾਚਾ ਹਰਿ ਦਇਆ ਕਮਾਏ। ਪਾਰ ਬਿਆਸੋਂ ਚਰਨ ਟਿਕਾਏ। ਸਾਚੀ ਬੇੜੀ ਆਪ ਚੜ੍ਹਾਏ। ਸੋਹੰ ਚੱਪੂ ਨਾਮ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿੰਡ ਭੰਡਾਲ ਚਰਨ ਛੁਹਾਏ। ਪਿੰਡ ਭੰਡਾਲ ਧਾਮ ਨਿਆਰਾ। ਮਨੀ ਸਿੰਘ ਤੇਰਾ ਸਚ ਦਵਾਰਾ। ਪ੍ਰਭ ਅਬਿਨਾਸ਼ੀ ਕਰੇ ਖੇਲ ਅਪਰ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਪਾਵੇ ਸਾਰਾ। ਪਾਰ ਬਿਆਸੋਂ ਆਪੇ ਆਏ। ਦੁਆਬੇ ਮਾਲਵੇ ਹੋਏ ਦੁਹਾਏ। ਕਿਸੇ ਨਾ ਦਿਸੇ ਕੋਈ ਥਾਏਂ। ਸਾਰੇ ਭੱਜਣ ਵਾਹੋ ਦਾਹੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਜੋਤ ਜਗਾਏ। ਆਪਣੀ ਜੋਤ ਜਗਾਏ ਹਰਿ। ਆਪਣੀ ਕਿਰਪਾ ਦੇਵੇ ਕਰ। ਸਾਚਾ ਖੋਲ੍ਹ ਦੇਵੇ ਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਵਤਾਰ ਨਰ। ਨਰ ਅਵਤਾਰ ਕਿਰਪਾ ਧਾਰੇ। ਸ਼ਬਦ ਸਰੂਪੀ ਖੇਲ ਅਪਾਰੇ। ਸਾਚਾ ਖੇਲ ਰੰਗ ਕਰਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਲਵੇ ਹੋਏ ਉਜਿਆਰੇ। ਸਾਚਾ ਖੇਲ ਆਪ ਵਰਤੰਤਾ। ਜੋਤ ਜਗਾਏ ਸਾਚੇ ਸੰਤਾ। ਭਗਤ ਉਧਾਰੇ ਬਣਾਏ ਸਾਚੀ ਬਣਤਾ। ਮਹਾਰਾਜ ਸ਼ੇਰ ਸਿੰਘ ਬੇਅੰਤ ਬੇਅੰਤਾ। ਪ੍ਰਭ ਅਬਿਨਾਸ਼ੀ ਤੇਰੀ ਸਾਚੀ ਮਾਇਆ। ਗੁਰਸਿਖ ਪੱਲੇ ਤੇਰੀ ਛਤਰ ਛਾਇਆ। ਚਰਨ ਧੂੜ ਸਾਚਾ ਨਾਵ੍ਹਣ ਨਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਜੋਤ ਮੇਲ ਮਿਲਾਇਆ। ਪਿੰਡ ਭੰਡਾਲ ਹੋਏ ਵਹੀਰ। ਸਾਚਾ ਸ਼ਬਦ ਚਲੇ ਤੀਰ। ਗੁਰਸਿਖਾਂ ਕੱਟੇ ਗਲੋਂ ਜ਼ੰਜੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸ਼ਬਦ ਦੇਵੀਂ ਧੀਰ। ਸਚ ਸ਼ਬਦ ਦੇਵੇ ਸੰਦੇਸਾ। ਜੋਤ ਸਰੂਪੀ ਸਾਚਾ ਵੇਸਾ। ਵਡਿਆਏ ਪ੍ਰਭ ਮਾਝਾ ਦੇਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਗੁਰਸਿਖ ਪਰਵੇਸ਼ਾ। ਜੋਤ ਸਰੂਪੀ ਖੇਲ ਨਿਰਾਲਾ। ਨਾ ਕੋਈ ਜਾਣੇ ਹਰਿ ਘਰ ਦਰ ਜ਼ੰਜਾਲਾ। ਆਤਮ ਹੋਈ ਸਰਬ ਕੰਗਾਲਾ। ਵੇਲਾ ਅੰਤ ਨਾ ਕਿਸੇ ਸੰਭਾਲਾ। ਸੰਗ ਨਾ ਚਲੇ ਕੋਈ ਧਨ ਮਾਲਾ। ਸਚ ਦੀਪਕ ਨਾਮ ਨਾ ਕਿਸੇ ਬਾਲਾ। ਸੋਹੰ ਨਾ ਜਪਿਆ ਨਾਮ ਸੁਖਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਕਲਜੁਗ ਕਰੇ ਮੂੰਹ ਕਾਲਾ। ਕਿਰਪਾ ਕਰੇ ਹਰਿ ਜੂ ਹਰਿ ਰਾਏ। ਸਚ ਸ਼ਬਦ ਧੁਨ ਉਪਜਾਏ। ਚਾਰੇ ਰਾਣੇ ਲਏ ਉਠਾਏ। ਸੁੰਨ ਸਮਾਧ ਲਏ ਖੁਲਾਏ। ਆਦਿ ਜੁਗਾਦਿ ਸਾਚੋ ਸਾਚ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਆਪਣੀ ਦਇਆ ਕਮਾਏ। ਜੋਤ ਸਰੂਪੀ ਕਿਰਪਾ ਧਾਰ। ਰਾਣਿਆਂ ਜਾਏ ਦਰ ਦਵਾਰ। ਆਪਣਾ ਭੇਖ ਹਰਿ ਆਪੇ ਧਾਰ। ਸੋਹੰ ਦੇਵੇ ਸਚ ਹੁਲਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਵ ਖੁਲਾਰ। ਆਪ ਆਪਣਾ ਭੇਵ ਖੁਲ੍ਹਾਏ। ਦੇ ਦਰਸ ਹਰਿ ਚਿੰਤ ਮਿਟਾਏ। ਆਤਮ ਸਿੰਚ ਤਨ ਮਨ ਹਰਾ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਣੇ ਮਹਾਂਰਾਣੇ ਆਪ ਉਠਾਏ। ਆਤਮ ਦਰ ਆਪ ਖੁਲ੍ਹਾ ਕੇ। ਸੋਹੰ ਸ਼ਬਦ ਜਾਗ ਲਗਾ ਕੇ। ਆਤਮ ਤ੍ਰਿਖਾ ਅਗਨ ਬੁਝਾ ਕੇ। ਸੋਹੰ ਸਾਚਾ ਰਾਗ ਉਪਜਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਆਤਮ ਦਰ ਖੁਲ੍ਹਾ ਕੇ। ਸ਼ਬਦ ਸਰੂਪੀ ਢੋਲ ਵਜਾ ਕੇ। ਸ਼ਬਦ ਸਰੂਪੀ ਵੱਜੇ ਢੋਲ। ਪ੍ਰਭ ਅਬਿਨਾਸ਼ੀ ਦੇਵੇ ਪੜਦੇ ਖੋਲ੍ਹ। ਜੋਤ ਸਰੂਪੀ ਆਤਮ ਵਸੇ ਕੋਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਪੂਰੇ ਤੋਲ ਦੇਵੇ ਤੋਲ। ਰਾਜੇ ਰਾਣਿਆਂ ਹੋਏ ਜਣਾਈ। ਸਾਚਾ ਸ਼ਬਦ ਕੰਨ ਸੁਣਾਈ। ਆਤਮ ਬੇੜਾ ਬੰਨ੍ਹ ਵਖਾਈ। ਬੱਧਾ ਮਨ ਨਾ ਕੋਈ ਛੁਡਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਆਪ ਜਾਣੇ ਰਘੁਰਾਈ। ਵਰਤੇ ਖੇਲ ਰਾਜ ਦਰਬਾਰ। ਰਾਜੇ ਰਾਣੇ ਕਰਨ ਵਿਚਾਰ। ਕਿਸੇ ਨਾ ਆਵੇ ਕੋਈ ਸਾਰ। ਜਿਥੇ ਵਸੇ ਹਰਿ ਕਰਤਾਰ। ਕਿਰਪਾ ਕਰ ਰਾਹ ਸਾਚਾ ਦੱਸੇ, ਗੁਰਮੁਖ ਸਾਚੇ ਵਿੱਚ ਜੋਤ ਪਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਧਾਰ। ਆਪੇ ਆਏ ਆਪਣੇ ਘਰ। ਸਚ ਖੁਲ੍ਹਾਏ ਆਪਣਾ ਦਰ। ਮਸਤੂਆਣਾ ਮਾਤ ਸਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਮਸਤੂਆਣੇ ਆਏ ਹਰਿ। ਆਪਣਾ ਕਰਮ ਲਏ ਕਰ। ਚਾਰ ਵਰਨ ਸਚ ਤਖ਼ਤ ਬੈਠ ਪ੍ਰਭ ਸਾਚਾ ਦੇਵੇ ਵਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲੰਕਨਿਹ ਨਰਾਇਣ ਅਵਤਾਰ ਨਰ। ਮਸਤੂਆਣਾ ਸਚ ਦਵਾਰਾ। ਚਾਰ ਵਰਨ ਹੋਏ ਭਿਖਾਰਾ। ਦਸ ਅਠ ਅਠਾਰਾਂ ਏਕਾ ਘਰ ਬਾਹਰਾ। ਊਚ ਨੀਚ ਨਾ ਕਿਸੇ ਵਿਚਾਰਾ। ਰਾਓ ਰੰਕ ਨਿਹਕਲੰਕ ਤੇਰੇ ਖੜੇ ਰਹਿਣ ਚਰਨ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਅਪਰ ਅਪਾਰਾ। ਅਪਰ ਅਪਾਰ ਆਪ ਅਪਰੰਪਰਾ। ਕਰੇ ਕਰਾਏ ਸਰਬ ਥਾਏ ਵਰਤੰਤਰਾ। ਸੋਹੰ ਨਾਮ ਜਪਾਏ ਚਾਰ ਵਰਨ ਗੁਰ ਸਾਚਾ ਮੰਤਰਾ। ਸਾਚਾ ਮੋਖ ਦਵਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦੀ ਜਾਣੇ ਅੰਤਰਾ। ਅੰਤਰਜਾਮੀ ਪੁਰਖ ਬਿਧਾਤਾ। ਸਰਬ ਜੀਆਂ ਦਾ ਹੋਏ ਗਿਆਤਾ। ਸੋਹੰ ਦੇਵੇ ਸਾਚੀ ਦਾਤਾ। ਚਾਰ ਵਰਨ ਕਰੇ ਭੈਣ ਭਰਾਤਾ। ਆਪੇ ਹੋਏ ਪਿਤ ਮਾਤਾ। ਚਰਨ ਪ੍ਰੀਤੀ ਦੇਵੇ ਸਾਚਾ ਨਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਪੁਰਖ ਨਿਰੰਜਣ ਸਰਬ ਜੀਆਂ ਦਾ ਏਕਾ ਗਿਆਤਾ। ਇਕ ਦਾਤਾਰ ਵਿਚ ਵਰਭੰਡ। ਇਕ ਆਕਾਰ ਹੋਏ ਨਵਖੰਡ। ਇਕ ਵਿਹਾਰ ਹੋਏ ਵਿਚ ਵਰਭੰਡ। ਇਕ ਵਪਾਰ ਹੋਵੇ ਨਵ ਖੰਡ। ਇਕ ਰੁਜ਼ਗਾਰ ਹੋਵੇ ਵਰਭੰਡ। ਇਕ ਬਹਾਰ ਹੋਵੇ ਨਵਖੰਡ। ਇਕ ਸੰਸਾਰ ਹੋਏ ਵਰਭੰਡ। ਏਕਾ ਸ਼ਬਦ ਅਧਾਰ ਹੋਏ ਨਵਖੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਦੇਵੇ ਦੰਡ। ਸ੍ਰਿਸ਼ਟ ਸਬਾਈ ਇਕ ਅਧਾਰ। ਸ੍ਰਿਸ਼ਟ ਸਬਾਈ ਇਕ ਪਿਆਰ। ਸ੍ਰਿਸ਼ਟ ਸਬਾਈ ਇਕ ਸਰਕਾਰ। ਸ੍ਰਿਸ਼ਟ ਸਬਾਈ ਇਕ ਭਤਾਰ। ਸ੍ਰਿਸ਼ਟ ਸਬਾਈ ਨਾ ਕੋਈ ਹੋਏ ਖੁਆਰ। ਸ੍ਰਿਸ਼ਟ ਸਬਾਈ ਨਾ ਕੋਈ ਕਰੇ ਝੂਠਾ ਵਣਜ ਵਪਾਰ। ਸ੍ਰਿਸ਼ਟ ਸਬਾਈ ਨਾ ਕੋਈ ਮੰਗੇ ਕਿਸੇ ਕੋਲੋਂ ਕੋਈ ਅਧਾਰ। ਸ੍ਰਿਸ਼ਟ ਸਬਾਈ ਪੂਰੇ ਤੋਲ ਤੁਲਾਏ, ਪ੍ਰਭ ਸਾਚਾ ਪਰਵਰਦਿਗਾਰ। ਸ੍ਰਿਸ਼ਟ ਸਬਾਈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣੀ ਕਿਰਪਾ ਕਰੇ ਅਪਾਰ। ਸ੍ਰਿਸ਼ਟ ਸਬਾਈ ਏਕਾ ਰਾਹ। ਸ੍ਰਿਸ਼ਟ ਸਬਾਈ ਏਕਾ ਥਾਂ। ਸ੍ਰਿਸ਼ਟ ਸਬਾਈ ਏਕਾ ਜਪੇ ਸੋਹੰ ਜਾਪੇ ਸਾਚਾ ਨਾਂ। ਸ੍ਰਿਸ਼ਟ ਸਬਾਈ ਏਕਾ ਪਾਰ ਵੇਲੇ ਅੰਤ ਪਕੜੇ ਬਾਂਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਵਖੰਡ ਬਣਾਏ ਸਾਚਾ ਥਾਂ। ਨਵਖੰਡ ਪ੍ਰਿਥਮੀ ਨਾਵਾਂ ਦਰ। ਸਚ ਘਰ ਵਸੇ ਪ੍ਰਭ ਸਾਚਾ ਹਰਿ। ਸਤਿਜੁਗ ਸਾਚਾ ਖੁਲ੍ਹ ਜਾਏ ਦਰ। ਏਕਾ ਰੰਗ ਰੰਗਾਏ ਸ੍ਰਿਸ਼ਟ ਸਬਾਈ ਪ੍ਰਭ ਨਾਰੀ ਨਰ। ਏਕਾ ਸ਼ਬਦ ਜਪਾਏ, ਆਪ ਆਪਣੀ ਕਿਰਪਾ ਕਰ। ਸਾਚੇ ਤਖ਼ਤ ਆਪੇ ਆਪ ਸਜ ਜਾਏ, ਸਾਚਾ ਛਤਰ ਸੀਸ ਧਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਚ ਜਗਦੀਸ ਵਿਚ ਹਰਿ। ਸਤਿ ਸਤਿ ਸਤਿ ਵਰਤਾਰਾ। ਸਤਿ ਸਤਿ ਸਤਿ ਵਿਹਾਰਾ। ਸਤਿ ਸਤਿ ਸਤਿ ਕਰਾਏ ਵਿਚ ਸੰਸਾਰਾ। ਯਤ ਯਤ ਯਤ ਰਹਿ ਜਾਏ ਸਭ ਨਾਰੀ ਨਾਰਾ। ਤਤ ਤਤ ਤਤ ਇਕ ਸੋਹੰ ਸ਼ਬਦ ਅਪਰ ਅਪਾਰਾ। ਮਤਿ ਮਤਿ ਮਤਿ ਪ੍ਰਭ ਆਪੇ ਪਾਏ ਸ੍ਰਿਸ਼ਟ ਸਬਾਈ ਘੜਨ ਭੰਨਣਹਾਰਾ। ਪਤਿ ਪਤਿ ਪਤਿ ਆਪ ਰਖਾਏ ਸਾਚਾ ਸੱਜਣ ਮੀਤ ਪਿਆਰਾ। ਵਥ ਵਥ ਵਥ ਸੋਹੰ ਬੀਜ ਬਿਜਾਏ ਤਨ ਬਣਾਏ ਸਚ ਕਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਖੁਲ੍ਹਾਏ ਗੁਰਸਿਖਾਂ ਦਸਮ ਦਵਾਰਾ। ਦਸਮ ਦਵਾਰਾ ਸੂਤਰ ਧਾਰ। ਸ਼ਬਦ ਗੁੰਝਾਰ, ਸਚ ਧੁਨਕਾਰ, ਗੁਰਮੁਖ ਸੁਨਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਕਿਰਪਾ ਕਰੇ ਅਪਾਰ। ਆਪ ਉਪਜਾਏ ਆਤਮ ਧੁਨ। ਗੁਰਮੁਖਾਂ ਖੁਲ੍ਹਾਏ ਕਾਇਆ ਸੁੰਨ। ਅੰਮ੍ਰਿਤ ਬੂੰਦ ਕਵਲ ਮੁਖ ਪਾਏ ਗੁਰਮੁਖ ਸਾਚਾ ਚੁਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਵਣ ਜਾਣੇ ਹਰਿ ਤੇਰੇ ਗੁਣ। ਕਵਣ ਗੁਣ ਹਰਿ ਆਪ ਵਖਾਣੇ। ਪ੍ਰਭ ਅਬਿਨਾਸ਼ੀ ਕੋਈ ਵਿਰਲਾ ਜਾਣੇ। ਜਿਸ ਚਲਾਏ ਆਪਣੇ ਭਾਣੇ। ਸੋ ਜਨ ਰੰਗ ਸਾਚਾ ਮਾਣੇ। ਸਾਚਾ ਦੇਵੇ ਨਾਮ ਨਿਧਾਨੇ। ਆਤਮ ਤੋੜੇ ਸਰਬ ਅਭਿਮਾਨੇ। ਏਕਾ ਬਖ਼ਸ਼ੇ ਚਰਨ ਧਿਆਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸਾਚਾ ਦਾਨੇ। ਸਾਚਾ ਦਾਨ ਦੇਵੇ ਪੁਰਖ ਸੁਜਾਨ। ਸਾਚੀ ਦਰਗਹਿ ਪਾਵੇ ਮਾਣ। ਸਾਚੇ ਘਰ ਸਚ ਨਿਸ਼ਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿ ਪੁਰਖਾਂ ਮੇਲ ਮਿਲਾਏ ਜੋਤ ਜਗਾਏ ਜਗਤ ਜਹਾਨ। ਮੇਲ ਮਿਲਾਇਆ, ਕਰਮ ਕਮਾਇਆ। ਮਾਤਲੋਕ ਪ੍ਰਭ ਜਨਮ ਦਵਾਇਆ। ਪਰਗਟ ਜੋਤ ਦਰਸ ਦਿਖਾਇਆ। ਗੁਰਮੁਖਾਂ ਪ੍ਰਭ ਕਰ ਤਰਸ ਅੰਮ੍ਰਿਤ ਮੇਘ ਬਰਸਾਇਆ। ਅੰਮ੍ਰਿਤ ਮੇਘ ਬਰਸ ਆਤਮ ਤ੍ਰਿਖਾ ਬੁਝਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋ ਜਨ ਉਧਰੇ ਪਾਰ ਜੋ ਜਨ ਤੇਰੀ ਚਰਨ ਧੂੜ ਨਹਾਇਆ। ਚਰਨ ਧੂੜ ਜੋ ਜਨ ਨਹਾਵੇ। ਪ੍ਰਭ ਅਬਿਨਾਸ਼ੀ ਰਸਨਾ ਗਾਵੇ। ਦਿਵਸ ਰੈਣ ਹਰਿ ਰਿਦੇ ਧਿਆਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਦਰਸ ਦਿਖਾਵੇ। ਦਰਸ ਦਿਖਾਵੇ ਦੀਨ ਦਿਆਲਾ। ਭਗਤ ਜਨਾਂ ਸਦ ਹੋਏ ਰਖਵਾਲਾ। ਸੋਹੰ ਸ਼ਬਦ ਜਪਾਵੇ ਗਲ ਪਾਵੇ ਸਾਚੀ ਮਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਜਗਤ ਧਨ ਮਾਲਾ। ਸੋਹੰ ਦੇਵੇ ਸਾਚਾ ਧਨ। ਗੁਰਸਿਖ ਆਤਮ ਜਾਏ ਮੰਨ। ਆਪਣਾ ਬੇੜਾ ਜਾਏ ਬੰਨ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਢਾਏ ਆਤਮ ਜਨ। ਆਤਮ ਜਨ ਆਪ ਚੁਕਾਏ। ਸਾਚਾ ਰਾਗ ਕੰਨ ਸੁਣਾਏ। ਸੋਹੰ ਜਾਗ ਤਨ ਲਗਾਏ ਤ੍ਰਿਖਾ ਆਗ ਆਪ ਬੁਝਾਏ। ਜਿਉਂ ਬਿਦਰ ਅਲੂਣਾ ਖਾਇਆ ਸਾਗ, ਦਰ ਘਰ ਆਏ ਭੋਗ ਲਗਾਏ। ਆਪੇ ਪਕੜੇ ਤੇਰੀ ਵਾਗ, ਵੇਲੇ ਅੰਤ ਹੋਏ ਸਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਦਰਸ ਆ ਪਾਏ। ਜੋ ਜਨ ਆਏ ਤ੍ਰਿਖਾ ਵੰਤ। ਆਤਮ ਤ੍ਰਿਖਾ ਮਿਟਾਏ ਪ੍ਰਭ ਸਾਚਾ ਸੰਤ। ਸਾਚੀ ਬੂਝ ਬੁਝਾਏ ਆਪ ਬਣ ਜਾਏ ਸਾਚਾ ਕੰਤ। ਆਤਮ ਭੇਵ ਗੂਝ ਖੁਲ੍ਹਾਏ, ਆਪ ਮਿਟਾਏ ਝੂਠੀ ਚਿੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਸਾਚੀ ਬਣਤ। ਉਠ ਜੀਵ ਜਾਗ, ਕਿਉਂ ਕਲਜੁਗ ਸੋਇਆ। ਉਠ ਜੀਵ ਜਾਗ, ਕਿਉਂ ਸਾਚਾ ਵਕ਼ਤ ਖੋਇਆ। ਉਠ ਜੀਵ ਜਾਗ, ਪ੍ਰਭ ਅਬਿਨਾਸ਼ੀ ਜੋਤ ਜਗਾਈ ਭੇਵ ਖੁਲ੍ਹਾਏ ਦੋਅੰ ਦੋਆ। ਮਿਲੇ ਵਡਿਆਈ ਗੁਰਮੁਖ ਦਰ ਆਏ ਕੋਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਵਵਾਨ ਸੋਹੰ ਬੀਜ ਸਾਚਾ ਬੋਇਆ। ਉਠ ਜੀਵ ਜਾਗ, ਸੁਰਤ ਸੰਭਾਲੀ। ਉਠ ਜੀਵ ਜਾਗ, ਮਾਤਲੋਕ ਹਰਿ ਜੋਤ ਪਰਗਟਾਲੀ। ਉਠ ਜੀਵ ਜਾਗ, ਹਰਿ ਆਪੇ ਬਣਿਆ ਮਾਲੀ। ਉਠ ਜੀਵ ਜਾਗ, ਨਾ ਜਾਏ ਦਰ ਤੋਂ ਖਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਾਤ ਜੋਤ ਪਰਗਟਾਏ ਵਾਲੀ ਦੋ ਜਹਾਨੀਂ। ਉਠ ਜੀਵ ਜਾਗ ਸੋਹੰ ਸ਼ਬਦ ਲਗਾਵੇ ਜਾਗ। ਉਠ ਜੀਵ ਜਾਗ, ਸੁਣ ਸਾਚਾ ਰਾਗ। ਉਠ ਜੀਵ ਜਾਗ, ਆਤਮ ਤ੍ਰਿਖਾ ਬੁਝਾਏ ਆਗ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੰਸ ਬਣਾਵੇ ਕਾਗ। ਉਠ ਜੀਵ ਜਾਗ, ਲੈ ਆਤਮ ਰਸ। ਉਠ ਜੀਵ ਜਾਗ, ਪ੍ਰਭ ਅਬਿਨਾਸ਼ੀ ਸੋਹੰ ਸ਼ਬਦ ਦੇਵੇ ਹੱਸ। ਉਠ ਜੀਵ ਜਾਗ, ਪ੍ਰਭ ਚਰਨੀ ਲਾਗ ਸਾਚਾ ਰਾਹ ਜਾਏ ਦੱਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖਾਂ ਸਦ ਹੋਏ ਵਸ। ਉਠ ਜੀਵ ਜਾਗ, ਜਗਤ ਅੰਧੇਰਾ। ਉਠ ਜੀਵ ਜਾਗ, ਨਾਂ ਦਿਸੇ ਕਿਸੇ ਸੰਝ ਸਵੇਰਾ। ਉਠ ਜੀਵ ਜਾਗ, ਪ੍ਰਭ ਅਬਿਨਾਸ਼ੀ ਪਾਇਆ ਮਾਤ ਫੇਰਾ। ਉਠ ਜੀਵ ਜਾਗ, ਆਪ ਚੁਕਾਏ ਤੇਰਾ ਮੇਰਾ। ਉਠ ਜੀਵ ਜਾਗ, ਪ੍ਰਭ ਢਾਏ ਭਰਮ ਦਾ ਡੇਰਾ। ਉਠ ਜੀਵ ਜਾਗ, ਮਿਟੇ ਅੰਧੇਰੀ ਰਾਤ, ਗੁਰਸਿਖਾਂ ਹੋਇਆ ਸਵੇਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਵਸਾਏ ਤੇਰਾ ਆਤਮ ਨਗਰ ਖੇੜਾ। ਆਤਮ ਖੇੜਾ ਤੇਰਾ ਆਪੇ ਵਸੇ। ਹੋਏ ਪਰਕਾਸ਼ ਜੋਤ ਰਵ ਸੱਸੇ। ਅਗਿਆਨ ਅੰਧੇਰ ਤੇਰੇ ਦਰ ਤੇ ਨੱਸੇ। ਪ੍ਰਭ ਅਬਿਨਾਸ਼ੀ ਤੇਰੇ ਹਿਰਦੇ ਵਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਰ ਦਵਾਰਾ ਰਾਹ ਸਚ ਦੱਸੇ। ਗੁਰ ਚਰਨ ਸੀਸ ਨਿਵਾਇਆ। ਦੁਖ ਰੋਗ ਸਰਬ ਗਵਾਇਆ। ਚਿੰਤਾ ਸੋਗ ਹਰਿ ਮਿਟਾਇਆ। ਪਰਗਟ ਜੋਤ ਜੋਤ ਸਰੂਪ ਸਵਛ ਸਰੂਪੀ ਦਰਸ ਦਿਖਾਇਆ। ਗੁਰਸਿਖ ਕਰ ਦਰਸ ਅਮੋਘ, ਸਾਚਾ ਸਮਾਂ ਹਰਿ ਆਣ ਸੁਹਾਇਆ। ਸੋਹੰ ਸ਼ਬਦ ਸਾਚਾ ਜੋਗ, ਦੂਈ ਦਵੈਤ ਦੇ ਮਿਟਾਇਆ। ਸਾਚਾ ਰਸ ਰਸਨਾ ਲਿਆ ਭੋਗ, ਸੋਹੰ ਸਾਚਾ ਗਾਇਆ। ਕਲਜੁਗ ਮਾਇਆ ਝੂਠਾ ਲੋਭ, ਨਾ ਕੋਈ ਹੋਏ ਸਹਾਇਆ। ਆਪਣਾ ਆਪ ਲੈਣ ਸੋਧ, ਕਲਗੀਧਰ ਜਗਦੀਸ ਵਿਚ ਮਾਤ ਜੋਤ ਪਰਗਟਾਇਆ। ਵਡ ਜੋਧਾ ਵਡ ਜੋਧਨ ਜੋਧ, ਸੂਰਬੀਰ ਆਪ ਅਖਵਾਇਆ। ਬੇਮੁਖਾਂ ਜਾਏ ਸੋਧ, ਸੋਹੰ ਸ਼ਬਦ ਤੀਰ ਇਕ ਚਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਆਏ ਦਰ ਦਰਬਾਨ ਪੂਰਨ ਆਸ ਕਰਾਇਆ। ਦੁਖ ਰੋਗ ਲੱਥਾ ਦਰ। ਜੋ ਜਨ ਆਏ ਸਾਚੇ ਘਰ। ਕਰ ਦਰਸ ਕਲਜੁਗ ਜਾਇਣ ਤਰ। ਨਿਹਕਲੰਕ ਜੋਤ ਪਰਗਟਾਈ ਅਵਤਾਰ ਨਰ। ਸਾਚਾ ਸ਼ਬਦ ਡੰਕ ਵਜਾਈ, ਦਿਓ ਵਧਾਈ ਘਰ ਘਰ ਸੁਣੇ ਮਾਤਲੋਕ ਲੋਕਾਈ ਵੱਜੇ ਵਧਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਸਿਖਾਂ ਚੁਕਾਏ ਸਰਬ ਡਰ। ਦੁਖ ਦਰਦ ਪ੍ਰਭ ਦੇਵੇ ਖੰਡ। ਗੁਰਸਿਖਾਂ ਨਾ ਦੇਵੇ ਕਿਸੇ ਦੰਡ। ਭੰਨ ਵਖਾਏ ਪ੍ਰਭ ਕੱਚੇ ਅੰਡ। ਕਲਜੁਗ ਜੀਵ ਜੋ ਪਾਇਣ ਡੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਬੇਮੁਖਾਂ ਝੰਡ। ਦੁਖ ਦਰਦ ਹਰਿ ਦੇ ਨਿਵਾਰ। ਦਰ ਘਰ ਆਏ ਪ੍ਰਭ ਸਾਚਾ ਜਾਏ ਤਾਰ। ਸਾਚਾ ਸਰ ਸੱਚਾ ਦਰਬਾਰ। ਏਕਾ ਏਕ ਦੇਵੇ ਕਰ ਹੰਗਤਾ ਰੋਗ ਨਿਵਾਰ। ਆਤਮ ਖੁਲ੍ਹਾਏ ਸਾਚਾ ਦਰ, ਜੋ ਜਨ ਕਰੇ ਚਰਨ ਪਿਆਰ। ਅੰਤਕਾਲ ਨਾ ਜਾਏ ਮਰ, ਪ੍ਰਭ ਦੇਵੇ ਦਰਸ ਅਪਾਰ। ਆਪ ਵਸਾਏ ਸਾਚੇ ਘਰ, ਜਿਥੇ ਵਸੇ ਆਪ ਨਿਰੰਕਾਰ। ਗੁਰਮੁਖ ਸਾਚੇ ਜਾਇਣ ਤਰ, ਕਿਰਪਾ ਕਰੇ ਅਪਰ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪਰਗਟਾਏ ਲਾਇਆ ਸਚ ਦਰਬਾਰ। ਸਚ ਦਰਬਾਰਾ ਸਚ ਦਵਾਰਾ। ਗੁਰਸਿਖਾਂ ਵਖਾਏ ਆਪ ਨਿਰੰਕਾਰਾ। ਆਏ ਦਰ ਜਾਏ ਤਰ, ਚੁੱਕੇ ਡਰ ਨਾ ਜਾਏ ਮਰ, ਪਤਿ ਰੱਖੇ ਹਰਿ ਆਪ ਆਪ ਗਿਰਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਤਰਸ ਗੁਰਸਿਖਾਂ ਕਰੇ ਪਿਆਰਾ। ਗੁਰਸਿਖ ਹਰਿ ਕਰੇ ਪਿਆਰ। ਪ੍ਰੇਮ ਭਗਤ ਦੇ ਜਾਵੇ ਤਾਰ। ਪੂਰਨ ਕਾਮ ਸਚ ਧਾਮ ਹਰਿ ਚਰਨ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਆਏ ਤੇਰੇ ਦਵਾਰ, ਅੰਤਮ ਪਾਇਣ ਮੋਖ ਦਵਾਰ। ਮੋਖ ਦਵਾਰਾ, ਗੁਰ ਘਰ ਭਗਤ ਅਧਾਰਾ। ਗੁਰ ਘਰ ਜਨਮ ਸਵਾਰਾ। ਗੁਰ ਘਰ ਕਰਮ ਵਿਚਾਰਾ। ਗੁਰ ਘਰ ਭਰਮ ਨਿਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਮਰਨ ਸਵਾਰਾ। ਜਨਮ ਮਰਨ ਹਰਿ ਆਪ ਚੁਕਾਏ। ਝੂਠਾ ਭਰਮ ਸਰਬ ਗਵਾਏ। ਸਚ ਧਰਮ ਪ੍ਰਭ ਮਾਰਗ ਲਾਏ। ਸਾਰੰਗ ਧਰ ਆਪ ਅਖਵਾਏ। ਨਰ ਅਵਤਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਅੰਤ ਨਾਉਂ ਰਖਾਏ। ਸਚ ਧਾਮ ਗੁਰ ਚਰਨ ਛੁਹਾਏ। ਸਚ ਧਾਮ ਪ੍ਰਭ ਆਪ ਸੁਹਾਏ। ਗੁਰਸਿਖਾਂ ਗੁਰ ਸੰਗਤ ਬਣਾਏ। ਸਚ ਧਾਮ ਪ੍ਰਭ ਅਬਿਨਾਸ਼ੀ ਭੁੱਖ ਨੰਗ ਗਵਾਏ। ਸਚ ਧਾਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਅੰਗ ਸੰਗ ਸੁਹਾਏ। ਸਚ ਧਾਮ ਜਗਤ ਉਜਾਗਰ। ਸਚ ਧਾਮ ਗੁਰਸਿਖ ਬਣਾਏ ਪ੍ਰਭ ਸੋਹੰ ਸ਼ਬਦ ਸਚ ਸੁਦਾਗਰ। ਸਚ ਧਾਮ ਗੁਰਸਿਖਾਂ ਜੋਤ ਜਗਾਏ, ਪ੍ਰਭ ਝੂਠੀ ਕਾਇਆ ਗਾਗਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਭੰਡਾਰੇ ਆਪ ਭਰਾਏ ਆਤਮ ਗੁਰਸਿਖ ਸਾਗਰ। ਸਚ ਧਾਮ ਸਾਚਾ ਵੇਲਾ। ਸਚ ਧਾਮ ਪ੍ਰਭ ਮਿਲਿਆ ਸੱਜਣ ਸੁਹੇਲਾ। ਸਚ ਧਾਮ ਗੁਰਸਿਖਾਂ ਹੋਇਆ ਕਲਜੁਗ ਮੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਇਆ ਆਪਣਾ ਚੇਲਾ। ਸਚ ਧਾਮ ਧਰਮ ਜੋਤ। ਸਚ ਧਾਮ ਏਕਾ ਗੋਤ। ਸਚ ਧਾਮ ਆਪ ਖੁਲ੍ਹਾਏ ਆਤਮ ਸਾਰ ਸੋਤ। ਸਚ ਧਾਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਕਰ ਆਤਮ ਜਗਾਏ ਸਾਚੀ ਜੋਤ। ਸਚ ਧਾਮ ਸਚ ਦਰ। ਸਚ ਧਾਮ ਸਚ ਘਰ। ਸਚ ਧਾਮ ਆਇਆ ਹਰਿ। ਸਚ ਧਾਮ ਗੁਰਸਿਖਾਂ ਦੇਵੇ ਸੋਹੰ ਸਾਚਾ ਵਰ। ਸਚ ਧਾਮ ਮਾਤ ਜੋਤ ਪਰਗਟਾਈ, ਨਿਹਕਲੰਕ ਅਵਤਾਰ ਨਰ। ਸਚ ਧਾਮ ਅਵਤਾਰ ਨਰਿਆ। ਸਚ ਧਾਮ ਆਪ ਸੁਹਾਇਆ ਪ੍ਰਭ ਅਬਿਨਾਸ਼ੀ ਭਾਗ ਭਰਿਆ। ਸਾਚੇ ਧਾਮ ਗਾਇਆ ਗੁਰਸਿਖਾਂ ਆਸਾ ਵਰਿਆ। ਸਾਚਾ ਧਾਮ ਪਾਇਆ ਨਿਹਕਲੰਕ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪੀ ਦਰ ਦਵਾਰ ਅੱਗੇ ਪੜਿਆ। ਸਚ ਧਾਮ ਸਚ ਦਵਾਰੀ। ਸਚ ਧਾਮ ਗੁਰਸਿਖ ਆਏ ਨਿਹਕਲੰਕ ਤੇਰੇ ਚਰਨ ਪੁਜਾਰੀ। ਸਚ ਧਾਮ ਸਚ ਰਾਮ ਸਾਚੀ ਜੋਤ ਜਗੇ ਨਿਰੰਕਾਰੀ। ਸਚ ਧਾਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਨ ਭਗਤਾਂ ਜਾਏ ਉਧਾਰੀ। ਸਚ ਧਾਮ ਚਰਨ ਦਵਾਰ। ਸਚ ਧਾਮ ਗੁਰ ਦਰਸ ਅਪਾਰ। ਸਚ ਧਾਮ ਕਰ ਕਿਰਪਾ ਜਾਏ ਤਾਰ। ਸਚ ਧਾਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਖ਼ਸ਼ੇ ਚਰਨ ਪਿਆਰ। ਸਚ ਧਾਮ ਚਰਨ ਧੂੜ। ਗੁਰਸਿਖ ਬਣਾਏ ਗੁਰ ਆਤਮ ਮੂੜ੍ਹ। ਆਤਮ ਕੱਟੇ ਮਾਇਆ ਜੂੜ। ਸੋਹੰ ਸ਼ਬਦ ਟਿਕਾਏ ਸਾਚੇ ਹੱਟੇ, ਰੰਗ ਚੜ੍ਹਾਏ ਏਕ ਗੂੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਪੀੜ ਪਿੜਾਏ ਵਿਚ ਸ਼ਬਦ ਸਰੂਪੀ ਬੂੜ। ਸਚ ਧਾਮ ਸ਼ਬਦ ਅਨਮੋਲ। ਸਚ ਧਾਮ ਗੁਰਸਿਖ ਸਾਚੇ ਦੋਏ ਚਰਨ ਤਨ ਮਨ ਘੋਲ। ਸਚ ਧਾਮ ਪ੍ਰਭ ਅਬਿਨਾਸ਼ੀ ਜੋਤ ਸਰੂਪ ਵਸਿਆ ਕੋਲ। ਸਚ ਧਾਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਤਮ ਪੜਦੇ ਦੇਵੇ ਖੋਲ੍ਹ। ਸਚ ਧਾਮ ਮਿਟੇ ਅੰਧੇਰਾ। ਸਚ ਧਾਮ ਦਿਸੇ ਸਵੇਰਾ। ਸਚ ਧਾਮ ਗੁਰਸਿਖਾਂ ਢਾਹੇ ਭਰਮਾਂ ਡੇਰਾ। ਸਚ ਧਾਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੁਕਾਏ ਲੱਖ ਚੁਰਸੀ ਗੇੜਾ। ਲੱਖ ਚੁਰਾਸੀ ਆਪ ਕਟਾਏ। ਚਰਨ ਦਾਸੀ ਆਪਣੀ ਆਪ ਕਰਾਏ। ਘਨਕਪੁਰ ਵਾਸੀ ਵਿਚ ਮਾਤ ਜੋਤ ਪਰਗਟਾਏ। ਸਾਚੀ ਜੋਤ ਜਗਤ ਪਰਕਾਸ਼ੀ, ਤੀਨ ਲੋਕ ਹੋਏ ਰੁਸ਼ਨਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋ ਜਨ ਉਧਰੇ ਜੋ ਚਲੇ ਹਰਿ ਕੇ ਭਾਏ। ਹਰਿ ਕਾ ਭਾਣਾ ਵੇਖ ਵਿਚਾਰੋ। ਜਨਮ ਮਰਨ ਨਾ ਦੋਏ ਹਾਰੋ। ਸਾਚਾ ਧਰਮ ਗੁਰ ਚਰਨ ਪਿਆਰੋ। ਜਨਮ ਮਰਨ ਦੋਏ ਸਵਾਰੋ। ਅੰਤਕਾਲ ਨਾ ਹੋਏ ਖੁਆਰੋ। ਆਓ ਚਲ ਨਿਹਕਲੰਕ ਦਵਾਰੋ। ਅੰਤਕਾਲ ਕਲਜੁਗ ਉਤਰੇ ਪਾਰੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇਵੇ ਦਰਸ ਅਪਾਰੋ। ਆਪੇ ਦੇਵੇ ਦਰਸ ਅਮੋਘ। ਆਪ ਚੁਕਾਏ ਚਿੰਤਾ ਸੋਗ। ਸਚ ਸ਼ਬਦ ਗੁਰਸਿਖ ਸਾਚਾ ਜੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਰ ਘਰ ਆਏ ਰਸ ਸਾਚ ਭੋਗ। ਰਸਨਾ ਰਸ, ਆਤਮ ਵਸ, ਦੁਖੜੇ ਜਾਇਣ ਨੱਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੋਹੰ ਚਲਾਏ ਸਵਾਸ ਸਵਾਸ। ਸਵਾਸ ਸਵਾਸੀ ਪਵਣ ਰਾਸੀ। ਸਦ ਅਬਿਨਾਸ਼ੀ ਨਾ ਕਦੇ ਵਿਨਾਸੀ। ਗੁਰ ਸੰਗਤ ਤੇਰਾ ਹੋਇਆ ਦਾਸੀ। ਰਸਨ ਨਾ ਲਾਓ ਨਾ ਬਣ ਜਾਓ ਮਦਿਰਾ ਮਾਸੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਂ ਨਿਧ ਕਰਾਏ ਗੁਰਸਿਖ ਤੇਰੀ ਦਾਸੀ। ਨੌਂ ਨਿਧ ਹੋਏ ਤੇਰੇ ਦਾਸ। ਕਾਰਜ ਸਿੱਧ ਪ੍ਰਭ ਹਿਰਦੇ ਵਾਸ। ਦਰ ਘਰ ਦੁਖੜੇ ਹੋਇਣ ਨਾਸ। ਪ੍ਰਭ ਮਿਲਣ ਦੀ ਸਾਚੀ ਬਿਧ, ਸੋਹੰ ਜੀਵ ਸਵਾਸ ਸਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਕਰੇ ਪਰਕਾਸ਼। ਸਾਚੀ ਜੋਤ ਆਪ ਜਗਾਏ। ਸੋਹੰ ਸਾਚਾ ਜੋ ਜਨ ਗਾਏ। ਹਿਰਦੇ ਵਾਚਾ ਹਰਿ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਉਪਰ ਤਰਸ ਕਮਾਏ। ਤਰਸ ਕਮਾਏ ਦੀਨ ਕਾ ਦਾਤਾ। ਗੁਰਮੁਖ ਸਾਚੇ ਹਰਿ ਰੰਗ ਰਾਤਾ। ਹਰਿ ਹਰਿ ਹਿਰਦੇ ਵਾਚੇ, ਸੋਹੰ ਦੇਵੇ ਸਾਚੀ ਦਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਗਵਾਏ ਗੁਰ ਸੰਗਤ ਤੇਰੀ ਅੱਜ ਦੀ ਬਿਰਥੀ ਰਾਤਾ। ਭਿੰਨੜੀ ਰੈਣ ਲੇਖੇ ਲਾਈ। ਗੁਰ ਸੰਗਤ ਤੇਰੇ ਮਨ ਵਧਾਈ। ਆਪੇ ਲਏ ਗੋਦ ਉਠਾਈ। ਜਿਉਂ ਨਾਨਕ ਅੰਗਦ ਅੰਗ ਲਗਾਈ। ਗੁਰ ਸੰਗਤ ਸਾਚਾ ਸੰਗ, ਗੁਰ ਚਰਨ ਨਿਭ ਜਾਈ। ਆਪੇ ਦੇਵੇ ਦਰਸ ਦਾਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਹੱਥ ਤੇਰੀ ਵਡਿਆਈ। ਭਿੰਨੜੀ ਰੈਣ ਗੁਰਸਿਖ ਸਾਚੇ ਸੰਤ ਜਨ ਤੇਰੇ ਪ੍ਰਭ ਅਬਿਨਾਸ਼ੀ ਚਰਨ ਬਹਿਣੇ। ਦਰ ਘਰ ਆਏ ਸਾਚੇ ਲੈਣ ਲਹਿਣੇ। ਆਤਮ ਤਨ ਪਹਿਨਾਏ ਪ੍ਰਭ ਸੋਹੰ ਸਾਚੇ ਗਹਿਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦਰਸ ਦਿਖਾਏ ਗੁਰਸਿਖ ਤੀਜੇ ਨੈਣੇ। ਨੇਤਰ ਤੀਜੇ ਗੁਰਸਿਖ ਵੇਖ। ਪ੍ਰਭ ਬੈਠਾ ਧਾਰ ਜੋਤ ਸਰੂਪੀ ਭੇਖ। ਗੁਪਤ ਚਿਤਰ ਵਿਚ ਬੈਠਾ ਆਪ ਲਿਖਾਏ ਤੇਰੇ ਲੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਚਰਨ ਲਾਗ ਜਗਾਏ ਭਾਗ, ਉਪਜਾਏ ਰਾਗ, ਧੋਏ ਦਾਗ, ਆਪ ਮਿਟਾਏ ਬਿਧਨਾ ਲਿਖੇ ਲੇਖ। ਲਿਖੇ ਲੇਖ ਆਪ ਮਿਟਾਏ। ਸਾਚੇ ਲੇਖ ਫਿਰ ਲਿਖਾਏ। ਜੋਤ ਸਰੂਪੀ ਖੇਲ ਰਚਾਏ। ਵਡ ਵਡ ਔਲੀਏ ਸ਼ੇਖ਼ ਪ੍ਰਭ ਨਸ਼ਟ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਅਲਖ ਅਲੇਖ ਸੋਹੰ ਸ਼ਬਦ ਚਲਾਏ। ਏਕਾ ਸ਼ਬਦ ਅਲਖ ਅਲੇਖਕ। ਆਪ ਮਿਟਾਏ ਸਾਚਾ ਭੇਖਕ। ਕਲਜੁਗ ਮਿਟਾਏ ਝੂਠੀ ਰੇਖਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਕਰਾਏ ਬੁੱਧ ਬਿਬੇਕ। ਸਾਚੀ ਮਤਿ ਗੁਰਸਿਖ ਸਿੱਖ। ਸਾਚੇ ਲੇਖ ਪ੍ਰਭ ਦੇਵੇ ਲਿਖ। ਸਚ ਸ਼ਬਦ ਤੇਰੀ ਝੋਲੀ ਪਾਏ ਭਿੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਸਿਖਿਆ ਦੇਵੇ ਗੁਰਸਿਖ ਲੈਣ ਸਿੱਖ। ਸਾਚੀ ਸਿਖਿਆ ਗੁਰ ਚਰਨ ਦਵਾਰੋ। ਮਾਨਸ ਜਨਮ ਨਾ ਜਗ ਵਿਚ ਹਾਰੋ। ਨਿਹਕਲੰਕ ਏਕ ਸਰਨ ਪੂਰਨ ਅਵਤਾਰੋ। ਵੇਲੇ ਅੰਤ ਸ੍ਰਿਸ਼ਟ ਸਬਾਈ ਹੋਏ ਖੁਆਰੋ। ਸੋਹੰ ਸ਼ਬਦ ਵੱਜੇ ਸਾਚਾ ਡੰਕ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸੰਗ ਸੱਚਾ ਜਗਤ ਨਾ ਬਣੋ ਫੇਰ ਭਿਖਾਰੋ। ਜਗਤ ਭਿਖਾਰੀ ਹੋਏ ਜੀਵ ਸੰਸਾਰੀ। ਨਾ ਕੋਈ ਪਾਵੇ ਦਰ ਦਵਾਰੀ। ਦਰ ਦਰ ਹੋਏ ਖੁਆਰੀ। ਸਾਧਾਂ ਸੰਤਾਂ ਮਤਿ ਗਈ ਮਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿਨ ਅੰਤਾ ਪਰਗਟ ਜੋਤ ਆਪੇ ਕਰੇ ਕਾਰੀ। ਸੰਤ ਸੁਹੇਲੇ ਸੰਗ ਮੇਲੜਾ, ਚਰਨ ਲਾਗ ਜਾਓ ਤਰ। ਨਾ ਹੋਏ ਜਗਤ ਦੁਹੇਲੜਾ, ਸਚ ਘਰ ਤੋਂ ਆਏ ਡਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰੰਗ ਰਲੀਆਂ ਖੇਲੜਾ, ਕਰ ਦਰਸ ਜਾਓ ਤਰ। ਰੰਗ ਰਲੀ ਮਾਣੋ ਹਰਿ। ਆਤਮ ਕਲੀ ਪ੍ਰਭ ਦੇਵੇ ਧਰ। ਸਾਚੀ ਫਲੀ ਸ਼ਬਦ ਹਰਿ। ਗੁਰਮੁਖਾਂ ਮਿਲਿਆ ਸਾਚਾ ਬਲੀ, ਜੀਵ ਸਰਨੀ ਜਾਏ ਪਰ। ਸੋਹੰ ਤਲੀ ਜੋਤ ਧਰੀ, ਵਲੀ ਛਲੀ ਸ੍ਰਿਸ਼ਟ ਸਬਾਈ ਜਾਏ ਹਰ। ਨੌਂ ਖੰਡ ਪ੍ਰਿਥਮੀ ਨਿਹਕਲੰਕ ਤੇਰੇ ਦਵਾਰ ਖੜੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਪਰਗਟਾਏ ਗੁਰਸਿਖ ਧਿਆਏ ਨਾ ਲਾਏ ਘੜੀ ਪਲ। ਗੁਰਮੁਖ ਆਤਮ ਸਾਚੀ ਪ੍ਰੀਤ। ਪ੍ਰਭ ਮਿਲਣ ਦੀ ਰਾਖੇ ਨੀਤ। ਕਾਇਆ ਹੋਏ ਛਿੰਨ ਛਿੰਨ ਛਿੰਨ ਸੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਜਗਾਏ ਗੁਰਸਿਖ ਸਾਚੇ ਵਿਚ ਮਾਤਲੋਕ ਸਦਾ ਰਹੇ ਅਤੀਤ। ਆਤਮ ਹੋਏ ਸਦਾ ਅਤੀਤੀ। ਰਾਖ ਏਕ ਚਰਨ ਪ੍ਰੀਤੀ। ਪਿਛਲੀ ਭੁਲ ਬਖ਼ਸ਼ਾਓ ਕੀਤੀ। ਆਏ ਪ੍ਰਭ ਪਰਖੇ ਨੀਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਗੁਰਸਿਖਾਂ ਆਤਮ ਜੀਤੀ। ਆਤਮ ਆਪਣਾ ਜਾਓ ਜਿਤ। ਗੁਰ ਚਰਨ ਪ੍ਰੀਤੀ ਸਾਚਾ ਹਿੱਤ। ਪ੍ਰਭ ਅਬਿਨਾਸ਼ੀ ਜੋਤ ਪਰਗਟਾਏ ਗੁਰਸਿਖ ਤੇਰੇ ਦਰ ਦਵਾਰੇ ਨਿਤ ਨਵਿਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗਾ ਜੁਗੰਤਰ ਸਾਚਾ ਮਿਤ। ਮੀਤ ਪਿਆਰਾ ਪ੍ਰਭ ਗਿਰਧਾਰਾ। ਗੁਰਸਿਖਾਂ ਕਰੇ ਪਿਆਰਾ। ਆਵੇ ਜਾਵੇ ਵਾਰੋ ਵਾਰਾ। ਅਚਰਜ ਖੇਲ ਰੰਗ ਕਰਤਾਰਾ। ਭਰਮ ਭੁਲੇਖਾ ਪਾਏ ਜੀਵ ਗਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਪਿਲਾਏ ਸਾਚੀ ਧਾਰਾ। ਗੁਰ ਚਰਨ ਪਿਆਰਾ ਸਾਚੀ ਧਾਰਾ। ਗੁਰ ਚਰਨ ਮੋਖ ਦਵਾਰਾ। ਗੁਰ ਚਰਨ ਮੁਖ ਉਜਿਆਰਾ। ਗੁਰ ਚਰਨ ਭੁੱਖ ਨਿਵਾਰਾ। ਗੁਰ ਚਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲੇ ਕਰੇ ਵਪਾਰਾ। ਗੁਰ ਚਰਨ ਸਾਚਾ ਨੀਰ। ਗੁਰ ਚਰਨ ਸਾਚਾ ਪੀਰ। ਗੁਰ ਚਰਨ ਮਿਲੇ ਧੀਰ। ਗੁਰ ਚਰਨ ਦੇਵੇ ਪ੍ਰਭ ਅੰਮ੍ਰਿਤ ਸਾਚਾ ਸੀਰ। ਗੁਰ ਚਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਈ ਵਡ ਪੀਰਨ ਪੀਰ। ਗੁਰ ਚਰਨ ਬੁੱਧ ਬਿਬੇਕ। ਗੁਰ ਚਰਨ ਸਾਚੀ ਟੇਕ। ਗੁਰ ਚਰਨ ਦਰਸ ਏਕ। ਗੁਰ ਚਰਨ ਨਾ ਲਾਗੇ ਸੇਕ। ਗੁਰ ਚਰਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਰਖਾਏ ਆਪਣੀ ਟੇਕ। ਗੁਰ ਚਰਨ ਜਗਤ ਉਧਾਰ। ਗੁਰ ਚਰਨ ਪਤਤ ਸੁਧਾਰ। ਗੁਰ ਚਰਨ ਸ਼ਬਦ ਖਿੜੀ ਗੁਲਜਾਰ। ਗੁਰ ਚਰਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਵਖਾਏ ਸਚ ਬਹਾਰ। ਗੁਰ ਚਰਨ ਗੁਰ ਰੂਪ। ਗੁਰ ਚਰਨ ਮਾਣ ਗਵਾਏ ਵਡ ਰਾਜਨ ਭੂਪ। ਗੁਰ ਚਰਨ ਜਨ ਮਸਤਕ ਛੁਹਾਏ ਬਹੁ ਦਰਸ ਦਿਖਾਏ ਬਿਨ ਰੰਗ ਰੂਪ। ਗੁਰ ਚਰਨ ਜੋ ਜਨ ਨੁਹਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਹੋਵੇ ਸਤਿ ਸਰੂਪ। ਗੁਰ ਚਰਨ ਗੁਰ ਦੀਦਾਰ। ਗੁਰ ਚਰਨ ਗੁਰਸਿਖ ਪਿਆਰ। ਗੁਰ ਚਰਨ ਆਤਮ ਦੁਖ ਦੇ ਨਿਵਾਰ। ਗੁਰ ਚਰਨ ਵਡ ਵਡ ਮੁਨ ਰਿਖ ਦੇਵੇ ਭਰਮ ਨਿਵਾਰ। ਗੁਰ ਚਰਨ ਲੇਖ ਸਾਚੇ ਦੇਵੇ ਲਿਖ, ਆਪੇ ਬਣੇ ਲੇਖ ਲਿਖਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਕਿਰਪਾ ਧਾਰ। ਗੁਰ ਚਰਨ ਜਗਨ ਨਾਥ। ਗੁਰ ਚਰਨ ਸਾਚਾ ਸਗਲ ਸਾਥ। ਗੁਰ ਚਰਨ ਲੱਗਣ ਇਕ ਰਘੁਨਾਥ। ਗੁਰ ਚਰਨ ਦੀਪਕ ਜਗਣ ਗਗਨ, ਆਪੇ ਬਣੇ ਸਾਚਾ ਸਾਥ। ਗੁਰ ਚਰਨ ਮਹਿੰਮਾ ਜਗਤ ਅਕਥ। ਗੁਰ ਚਰਨ ਗੁਰਸਿਖਾਂ ਮਿਲੇ ਸਾਚੀ ਵਥ। ਗੁਰ ਚਰਨ ਕਰ ਦਰਸ ਸਗਲ ਵਸੂਰੇ ਜਾਇਣ ਲੱਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਖ ਦਰਦ ਗੁਰ ਸੰਗਤ ਜਾਏ ਮਥ। ਗੁਰ ਚਰਨ ਜੋ ਜਨ ਲਾਗਾ। ਕਾਇਆ ਰੋਗ ਦੁਖੜਾ ਭਾਗਾ। ਚਿੰਤਾ ਸੋਗ ਬੁਝੀ ਆਗਾ। ਗੁਰਮੁਖ ਸੋਇਆ ਕਲਜੁਗ ਜਾਗਾ। ਆਪ ਉਪਜਾਏ ਅਨਹਦ ਸਾਚਾ ਰਾਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਸਰਨੀ ਤੇਰੀ ਲਾਗਾ। ਅੰਮ੍ਰਿਤ ਆਤਮ ਗੁਰਸਿਖ ਭਰਿਆ। ਸਚ ਤਾਰੀ ਗੁਰਸਿਖ ਵਿਰਲਾ ਤਰਿਆ। ਆਤਮ ਸਤਿ ਸਰੂਰ ਅੰਦਰ ਜਿਸ ਜਨ ਸਾਚਾ ਵਰਿਆ। ਝੂਠੀ ਕਾਇਆ ਅੰਧੇਰ ਕੰਦਰ, ਬੇਮੁਖਾਂ ਤਨ ਆਏ ਡਰਿਆ। ਗੁਰਸਿਖਾਂ ਬਣਾਏ ਪ੍ਰਭ ਸਾਚਾ ਮੰਦਰ, ਅੰਮ੍ਰਿਤ ਆਤਮ ਭਰਿਆ। ਆਪ ਤੁੜਾਏ ਮਾਇਆ ਜੰਦਰ, ਦਸਮ ਦਵਾਰੀ ਅੱਗੇ ਖੜਿਆ। ਬੇਮੁਖ ਜੀਵ ਨਚਾਏ ਕਲਜੁਗ ਜਿਉਂ ਬੰਦਰ, ਨਾ ਕੋਇ ਫੜੇ ਲੜਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਰਸਨਾ ਗਾਓ, ਸਦ ਸਦ ਸਦ ਆਪਣੇ ਵਿਚੋਂ ਪਾਓ, ਦਿਵਸ ਰੈਣ ਰਹੇ ਅੰਦਰ ਵੜਿਆ। ਅੰਮ੍ਰਿਤ ਮੇਘ ਆਪ ਬਰਸਾਇਆ। ਕਰ ਕਿਰਪਾ ਹਰਿ ਨਾਮ ਦਵਾਇਆ। ਸਾਚਾ ਧਾਮ ਆਪ ਸੁਹਾਇਆ। ਰਮਈਆ ਰਾਮ ਜੋਤ ਜਗਾਇਆ। ਘਨਈਆ ਸ਼ਾਮ ਇਕ ਰਘੁਰਾਇਆ। ਵੇਖੇ ਵੇਖ ਵਖਾਏ ਗੁਰਮੁਖਾਂ ਮਨ ਚਾਓ ਚੜ੍ਹਈਆ। ਭੇਖੀ ਭੇਖ ਵਟਾਏ, ਸਵਾਂਗੀ ਸਵਾਂਗ ਰਚਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਤਮ ਭੰਡਾਰੇ ਕਰੇ ਭਰਪੂਰ ਜੋ ਦਰ ਮੰਗਣ ਅਈਆ। ਜੋ ਜਨ ਆਏ ਨਾਮ ਭਿਖਾਰੀ। ਸੋਹੰ ਦੇਵੇ ਵਡ ਭੰਡਾਰੀ। ਆਪੇ ਖੋਲ੍ਹੇ ਤੇਰੀ ਦਸਮ ਦਵਾਰੀ। ਏਕਾ ਜੋਤ ਪ੍ਰਭ ਸਾਚਾ ਕਰੇ ਉਜਿਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਉਪਜਾਏ ਸਾਚੀ ਧੁਨਕਾਰੀ। ਸੋਹੰ ਸ਼ਬਦ ਏਕਾ ਧੁਨ। ਗੁਰਸਿਖ ਸੁਣ ਏਕਾ ਸ਼ਬਦ ਉਪਜਾਏ ਪ੍ਰਭ ਅਬਿਨਾਸ਼ੀ ਕੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਉਪਜਾਏ ਰੁਣ ਝੁਣ। ਆਤਮ ਧੁਨ ਸੱਚੀ ਧੁਨਕਾਰ। ਗੁਰਮੁਖ ਸਾਚਾ ਸੁਣੇ ਸ਼ਬਦ ਗੁੰਜਾਰ। ਏਕਾ ਸ਼ਬਦ ਰੈਣ ਰੈਣ ਦਿਵਸ ਏਕਾ ਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਬਖ਼ਸ਼ੇ ਕਰ ਚਰਨ ਪਿਆਰ। ਗੁਰਸਿਖ ਆਤਮ ਆਪ ਜਗਾਓ। ਪ੍ਰਭ ਅਬਿਨਾਸ਼ੀ ਵਰ ਘਰ ਸਾਚਾ ਸਾਚਾ ਪਾਓ। ਆਤਮ ਜੀਵ ਜੰਦਰ ਸੋਹੰ ਜਪ ਰਸਨਾ ਆਪ ਖੁਲ੍ਹਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਟਨ ਕੋਟ ਦਰ ਆਏ ਪਾਪ ਗਵਾਓ। ਕੋਟਨ ਪਾਪ ਆਪ ਨਿਵਾਰੇ। ਤੀਨੋ ਤਾਪ ਪ੍ਰਭ ਸਾਚਾ ਮਾਰੇ। ਪਤਤ ਪਾਪੀ ਦਰ ਘਰ ਆਏ ਜੋ ਨਿਮਸਕਾਰੇ। ਅੰਮ੍ਰਿਤ ਮੇਘ ਮੁਖ ਚੁਆਏ ਗੁਣ ਅਵਗੁਣ ਨਾ ਹਰਿ ਵਿਚਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਦਾ ਸਦਾ ਭਰੇ ਰਹਿਣ ਭੰਡਾਰੇ। ਪ੍ਰਭ ਅਬਿਨਾਸ਼ੀ ਵਡ ਭੰਡਾਰ। ਕੋਟਨ ਕੋਟ ਖੜੇ ਦਵਾਰ। ਗੁਰਮੁਖ ਮੰਗਣ ਬਣ ਭਿਖਾਰ। ਪ੍ਰਭ ਅਬਿਨਾਸ਼ੀ ਦੇਵੇ ਨਾਮ ਦਾਨ, ਜੋ ਜਨ ਆਏ ਦਰਬਾਰ। ਕਿਰਪਾ ਕਰੇ ਆਪ ਭਗਵਾਾਨ, ਜੋਤ ਸਰੂਪੀ ਖੇਲ ਅਪਾਰ। ਆਪ ਬਣਾਏ ਗੁਰਸਿਖ ਚਤੁਰ ਸੁਜਾਨ, ਅੰਮ੍ਰਿਤ ਬਖ਼ਸ਼ੇ ਸਾਚੀ ਧਾਰ। ਆਪ ਬਿਠਾਏ ਵਿਚ ਬਬਾਣ, ਜਾ ਬਹਾਏ ਸਚ ਦਰਬਾਰ। ਆਪ ਚੁਕਾਏ ਜਮ ਕੀ ਕਾਨ, ਜੋਤ ਸਰੂਪੀ ਅਗੰਮ ਅਪਾਰ। ਗੁਰਸਿਖ ਤੇਰਾ ਮਾਣ ਤਾਣ ਗੁਰ ਚਰਨ ਦਵਾਰ। ਭਗਤ ਵਛਲ ਆਪ ਭਗਵਾਨ, ਤੇਰਾ ਸਾਚਾ ਸਚ ਸਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਪਾਰ ਕਰਾਏ, ਨਾ ਡੋਬੇ ਵਿਚ ਮੰਝਧਾਰ। ਗੁਰਸਿਖ ਗੁਰ ਤੇਰਾ ਵਿਚੋਲਾ। ਹਰਿ ਸ਼ਬਦ ਲਿਖਾਏ ਨਾ ਰੱਖੇ ਉਹਲਾ। ਪੰਚਮ ਜੇਠ ਬੇਮੁਖਾਂ ਖੋਲ੍ਹੇ ਪੋਲਾ। ਏਕਾ ਸ਼ਬਦ ਸ੍ਰਿਸ਼ਟ ਸਬਾਈ ਰਸਨਾ ਗਾਏ ਸੋਹੰ ਢੋਲਾ। ਏਕਾ ਸ਼ਬਦ ਵਿਚ ਪਵਣ ਚਲਾਏ, ਚਾਰ ਵਰਨ ਝੁਲਾਏ ਏਕ ਝੋਲਾ। ਸਾਚਾ ਸੀਸ ਹਰਿ ਜਗਦੀਸ, ਮਿਟਾਏ ਬੀਸ ਇਕੀਸ, ਗੁਰਸਿਖ ਸੱਜਣ ਸੁਹੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਗੁਰ ਨਾ ਕੋਈ ਜਾਣੇ ਦੁਹੇਲਾ। ਸਾਚਾ ਗੁਰ ਸਚ ਦਰਬਾਰੀ। ਪਰਮ ਪੁਰਖ ਆਪ ਨਿਰੰਕਾਰੀ। ਗੁਰਮੁਖ ਗੁਰਸਿਖ ਸੋਹਣ ਚਰਨ ਦਵਾਰੀ। ਸ੍ਰਿਸ਼ਟ ਸਬਾਈ ਕਰੇ ਪਨਹਾਰੀ। ਆਪਣੇ ਆਪ ਰਖਾਏ ਵਡੀ ਇਕ ਸਿਕਦਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਸ਼ਾਹੋ ਚਿੱਟੇ ਅਸਵ ਅਸਵਾਰੀ। ਚਿੱਟੇ ਅਸਵ ਸਚ ਅਸਵਾਰ। ਪਵਣ ਸਰੂਪੀ ਚਤੁਰਭੁਜ ਗਿਰਧਾਰ। ਪਵਣ ਸਰੂਪੀ ਖੇਲ ਅਪਾਰ। ਵਡ ਵਡ ਭੂਪੀ ਨਾ ਪਾਵਣ ਸਾਰ। ਆਤਮ ਅੰਧ ਕੂਪੀ ਭੁੱਲੇ ਜੀਵ ਗਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਸਿਖ ਬੁਝਾਏ ਸਾਚਾ ਸਚ ਦਵਾਰ। ਦੁਖੀਏ ਜੀਵ ਦਰ ਬਿਲਲਾਇਣ। ਲਿਖਿਆ ਲੇਖ ਆਪਣਾ ਪਾਇਣ। ਭੈਣ ਭਾਈ ਨਾ ਕੋਇ ਛੁਡਾਇਣ। ਪਿੱਛਾ ਛੋੜ ਦੂਰ ਨੱਠ ਜਾਇਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਏ ਸੱਜਣ ਸੈਣ। ਸਿਰ ਪੈਰ ਤਨ ਦੁਖ। ਦਿਵਸ ਰੈਣ ਨਾ ਲੱਗੇ ਭੁੱਖ। ਸੁਫਲ ਹੋਈ ਨਾ ਅਜੇ ਕੁੱਖ। ਗਰਭਵਾਸ ਨਾ ਹੋਇਆ ਉਲਟਾ ਰੁੱਖ। ਜਗਤ ਤ੍ਰਿਸ਼ਨਾ ਨਾ ਉਤਰੀ ਭੁੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਉਤਾਰੇ ਸੰਸਾ ਦੁਖ। ਸੰਸਾ ਦੁਖ ਰੋਗ ਗਵਾਇਆ। ਦਰ ਆਇਆਂ ਹਰਿ ਮਾਣ ਦਵਾਇਆ। ਏਕਾ ਸ਼ਬਦ ਬਾਣ ਲਗਾਇਆ। ਪਵਣ ਮਸਾਣ ਕੋਈ ਰਹਿਣ ਨਾ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਤੇਰੀ ਸਰਨਾਇਆ। ਛਲ ਛਿਦਰ ਆਪ ਮਿਟਾਏ। ਟੂਣਾ ਜਾਦੂ ਕੋਈ ਰਹਿਣ ਨਾ ਪਾਏ। ਕਾਲ ਬਾਲ ਪ੍ਰਭ ਪਰੇ ਹਟਾਏ। ਸਚ ਥਾਨ ਸਚ ਵਸਤ ਵਿਚ ਤਨ ਟਿਕਾਏ। ਸਚ ਧਨ ਮਾਲ ਸੋਹੰ ਸ਼ਬਦ ਪ੍ਰਭ ਰਸਨ ਜਪਾਏ। ਸਚ ਕੁਠਾਲੀ ਦੇਵੇ ਗਾਲ, ਸੋਹੰ ਸੁਹਾਗਾ ਆਪ ਚੜ੍ਹਾਏ। ਆਤਮ ਦੀਪਕ ਦੇਵੇ ਬਾਲ, ਜੋ ਜਨ ਰਸਨਾ ਨਾਮ ਧਿਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਖੀਆਂ ਦੁਖ ਦੇ ਮਿਟਾਏ। ਦੁਖੀਆ ਦੁਖ ਜਗਤ ਜੰਜਾਲ। ਆਤਮ ਹੋਈ ਬੜੀ ਕੰਗਾਲ। ਨਾ ਘਰ ਦਿਸੇ ਕੋਈ ਧਨ ਮਾਲ। ਔਖੇ ਹੋਏ ਪਾਲਣੇ ਬਾਲ। ਕੋਈ ਨਾ ਤੋੜੇ ਰੋਗਾਂ ਜਾਲ। ਨੇੜੇ ਔਂਦਾ ਦਿਸੇ ਕਾਲ। ਕਾਇਆ ਬਖ਼ਸ਼ੇ ਜਿਸ ਅੰਤ ਡਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦੇਵੇ ਸਵਾਸ ਸੁਖਾਲ। ਸੱਜੀ ਕੁੱਖ ਚੜ੍ਹਿਆ ਰੰਗ। ਖਿਟਾ ਰੰਗ ਹੋਇਆ ਭਰਨ। ਅੰਮ੍ਰਿਤ ਚਲੇ ਆਤਮ ਗੰਗ। ਸੋਹੰ ਸ਼ਬਦ ਰਸਨਾ ਗਾਏ ਚਾੜ੍ਹੇ ਸਾਚਾ ਰੰਗ। ਸਚ ਦਾਤ ਦਰ ਮੰਗਣ ਆਏ, ਪ੍ਰਭ ਪੂਰੀ ਕਰੇ ਮੰਗ। ਦਰ ਘਰ ਸਾਚੇ ਜੋ ਜਨ ਜਾਏ ਭੁੱਲ, ਅੰਤਕਾਲ ਪ੍ਰਭ ਦੇਵੇ ਟੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਹਾਈ ਹੋਏ ਅੰਗ ਸੰਗ। ਤਨ ਅੱਗ ਮਨ ਅਫਾਰ। ਕਾਇਆ ਉਪਰ ਰਹਿੰਦਾ ਭਾਰ। ਕੋਈ ਨਾ ਕਰੇ ਕਾਰ। ਕਾਲਜੇ ਪਵੇ ਸਦਾ ਘਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦੁਖ ਦਰਦ ਦੇਵੇ ਨਿਵਾਰ। ਪੁੱਤ ਪੋਤਰੇ ਹੋਏ ਦੁਖ। ਸਰਬ ਜੀਆਂ ਦੀ ਮੰਗੇ ਸੁਖ। ਆਪ ਨਾ ਜਾਣੇ ਆਪਣਾ ਦੁੱਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਚਰਨ ਪ੍ਰੀਤੀ ਉਪਜੇ ਸਾਚਾ ਸੁੱਖ। ਪੁੱਤਰ ਧੀਆਂ ਨਾਰੀ ਪ੍ਰਭ ਕਰਾਏ ਦਰ ਤੇ ਕਾਰੀ। ਆਤਮ ਕਿਰਿਆ ਪ੍ਰਭ ਵਿਚਾਰੀ। ਜੋ ਜਨ ਆਇਆ ਆਸਾ ਧਾਰੀ। ਦੁਖ ਦਰਦ ਪ੍ਰਭ ਦੇ ਨਿਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਕਰੇ ਕਾਰੀ। ਸ਼ਬਦ ਪਿਆਰ ਜਿਸ ਮਨ ਰੱਖੀ ਆਸ। ਆਪ ਬੁਝਾਏ ਤ੍ਰਿਖਾ ਪਿਆਸ। ਇਕ ਕਰਾਏ ਸਚ ਘਰ ਵਾਸ। ਸੋਹੰ ਜਪਾਏ ਸਵਾਸ ਸਵਾਸ। ਸਾਚੀ ਜੋਤ ਕਰੇ ਪਰਕਾਸ਼। ਸਚ ਘਰ ਦਿਸਾਵੇ ਸਾਚਾ ਵਾਸ। ਜੋ ਜਨ ਤਜਾਏ ਰਸਨਾ ਮਦਿਰਾ ਮਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਜਨ ਭਗਤਾਂ ਹੋਏ ਦਾਸ। ਚਰਨ ਪ੍ਰੀਤੀ ਮੰਗੇ ਦੋਏ ਜੋੜ। ਆਪ ਮਿਟਾਏ ਕਾਇਆ ਕੋਹੜ। ਸੋਹੰ ਸ਼ਬਦ ਚੜ੍ਹਾਏ ਸਾਚੇ ਘੋੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਭ ਸਾਚੇ ਦੀ ਸਚੀ ਲੋੜ। ਆਤਮ ਵਿਚਾਰੇ ਸ਼ਬਦ ਗੁਣ। ਆਪ ਉਪਜਾਏ ਏਕਾ ਧੁਨ। ਗੁਰਸਿਖਾਂ ਉਠਾਏ ਚੁਣ ਚੁਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬੇਮੁਖਾਂ ਵਿਚੋਂ ਪੁਣ ਪੁਣ। ਆਤਮ ਰੱਖੇ ਭਰਮ ਭੁਲੇਖਾ। ਆਪ ਚੁਕਾਏ ਏਥੇ ਲੇਖਾ। ਦਰ ਘਰ ਜਾਏ ਪ੍ਰਭ ਸਾਚਾ ਆਪ ਭੁਲਾਏ ਨਾ ਜਾਣੇ ਕੋਈ ਭੇਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਮਿਟਾਏ ਝੂਠੀ ਰੇਖਾ। ਜੋ ਜਨ ਆਏ ਦਰ ਹੰਕਾਰੀ। ਪ੍ਰਭ ਸਾਚਾ ਕਰੇ ਖੁਆਰੀ। ਗੁਰ ਦਰ ਆਏ ਆਤਮ ਅੰਧ। ਔਖਾ ਹੋਇਆ ਬੰਦ ਬੰਦ। ਆਤਮ ਵੱਜੇ ਸਾਚਾ ਜੰਦ। ਆਪ ਤੁੜਾਏ ਪ੍ਰੇਮ ਤੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਬਣਾਏ ਆਤਮ ਅੰਧ। ਆਤਮ ਅਗਿਆਨੀ ਗੁਰ ਦਰ ਜੋ ਰਹੇ ਅਭਿਮਾਨੀ। ਹਰਾਮ ਖੋਰ ਲੱਖ ਚੁਰਾਸੀ ਵਿਚ ਭਵਾਨੀ। ਨਾ ਕੋਈ ਜਾਣੇ ਭੇਵ, ਆਵਣ ਜਾਵਣ ਖੇਲ ਰਚਾਨੀ। ਕਲਜੁਗ ਲਾਈ ਬੈਠਾ ਝੌਰ, ਬੇਮੁਖ ਦਿਵਸ ਰੈਣ ਪਛਾਨੀ। ਝੂਠਾ ਚਲਿਆ ਕਲਜੁਗ ਦੌਰ, ਸ੍ਰਿਸ਼ਟ ਸਬਾਈ ਕਰੇ ਬੇਈਮਾਨੀ। ਗੁਰਸਿਖਾਂ ਸਿਰ ਝੁੱਲੇ ਚੌਰ, ਗੁਰ ਪੂਰੇ ਦੀ ਇਹ ਨਿਸ਼ਾਨੀ। ਮਾਨਸ ਜਨਮ ਜਾਏ ਸੌਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਮਿਲਿਆ ਗੁਣ ਨਿਧਾਨੀ। ਗ਼ਰੀਬ ਅੰਞਾਣੇ ਬਾਲਿਆਂ ਪ੍ਰਭ ਮਾਣ ਦਵਾਏ। ਦੁਖ ਭੁੱਖ ਰੋਗ ਗਵਾਏ। ਪ੍ਰਭ ਮਾਣ ਰਖਾਏ ਆਪਣਾ ਵੇਲਾ ਆਪ ਨਿਭਾ ਲਿਆ, ਹਰਿ ਦਇਆ ਕਮਾਏ। ਰੈਣ ਸਬਾਈ ਪ੍ਰਭ ਅਬਿਨਾਸ਼ੀ ਰਸਨਾ ਗਾ ਲਿਆ, ਹਰਿ ਦੇਵੇ ਸਚ ਵਡਿਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖ ਲਿਖਾ ਲਿਆ, ਤੋਟ ਰਹੇ ਨਾ ਰਾਈ। ਸਾਚੀ ਰੀਤੀ ਜਗਤ ਕਾਰ। ਸਾਚਾ ਕਰੇ ਜਗਤ ਵਿਹਾਰ। ਪ੍ਰਭ ਅਬਿਨਾਸ਼ੀ ਪਾਵੇ ਸਾਰ। ਦੁਖ ਰੋਗ ਭੁੱਖ ਦਏ ਨਿਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖ ਲਿਖਾ ਜੋ ਜਨ ਮੰਗੇ ਬਣ ਭਿਖਾਰ। ਭਿਖਾਰੀ ਮੰਗੇ ਸਾਚੀ ਭੀਖਿਆ। ਪ੍ਰਭ ਅਬਿਨਾਸ਼ੀ ਦੇਵੇ ਸਾਚੀ ਸੀਖਿਆ। ਆਪ ਮਿਟਾਏ ਬਿਧਨਾ ਲੀਖਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਕਰ ਜਾਣੋ ਦੇਵੇ ਸਾਚੀ ਸੀਖਿਆ। ਆਤਮ ਪ੍ਰੇਮ ਸ਼ਬਦ ਕਟਾਰ। ਸੋਹੰ ਸ਼ਬਦ ਸਾਚੀ ਧਾਰ। ਗੁਰਸਿਖ ਖੋਲ੍ਹੇ ਦਸਮ ਦਵਾਰ। ਜੋ ਜਨ ਪਾਵੇ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਜਨਮ ਮਰਨ ਦੇਵੇ ਸਵਾਰ। ਸਚ ਸ਼ਬਦ ਗੁਰ ਦਰ ਪਾਵਣਾ। ਦਿਵਸ ਰੈਣ ਰਸਨਾ ਗਾਵਣਾ। ਪੂਰ ਕਰਾਏ ਪ੍ਰਭ ਸਾਚਾ ਭਾਵਨਾ। ਦੂਰ ਕਰਾਏ ਆਤਮ । ਨੂਰ ਚੜ੍ਹਾਏ ਸਚ ਰੰਗ ਸੁਹਾਵਣਾ। ਸਰਬ ਕਲਾ ਭਰਪੂਰ ਕਰਾਏ, ਜਿਸ ਜਨ ਸਾਚੇ ਰਸਨਾ ਗਾਵਣਾ। ਇਕ ਲੱਖ ਅੱਸੀ ਹਜ਼ਾਰ ਬੰਧਾਏ। ਭੂਤ ਪੇ੍ਰਤ ਕੋਈ ਨੇੜ ਨਾ ਪਾਏ। ਸੋਹੰ ਸ਼ਬਦ ਤੀਰ ਚਲਾਏ। ਤੀਨ ਲੋਆਂ ਵਿਚ ਫਿਰਾਏ। ਨਾਮ ਨਿਰਬਾਣ ਬਾਣ ਲਗਾਏ। ਸੋਹੰ ਆਣ ਸਰਬ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਗਾਏ। ਬੀਰ ਅਠਾਰਾਂ ਹੋਇਣ ਵਸ। ਸੋਹੰ ਸ਼ਬਦ ਚਲਾਇਆ ਕਸ। ਦਰ ਸਾਚੇ ਤੋਂ ਜਾਇਣ ਨੱਸ। ਦੋਏ ਜੋੜੇ ਕਰਨ ਬਸ ਬਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਸਰਬ ਭੱਸ। ਨਰ ਨਾਰੀ ਸਭ ਹੋਇਣ ਖੁਆਰ। ਦੁਸ਼ਟ ਦੁਰਾਚਾਰੀ ਕਰੇ ਖੁਆਰ। ਸੋਹੰ ਸ਼ਬਦ ਵਡ ਹਥਿਆਰ। ਫੜ ਫੜ ਮਾਰੇ ਦੁਸ਼ਟ ਦੁਰਾਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਰੇ ਖੁਆਰ। ਸਾਚਾ ਸ਼ਬਦ ਕੀਆ ਆਕਾਰ। ਬਚਨ ਤੇ ਬਾਹਰ ਖਾਏ ਮਾਰ। ਕਿਰਪਾ ਕਰੇ ਆਪ ਕਰਤਾਰ। ਸੰਤ ਕਾ ਦੋਖੀ ਹੋਏ ਖੁਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਚਲਾਏ ਖੰਡਾ ਦੋ ਧਾਰ। ਜੀਵ ਪਿੰਡ ਕਾਚਾ ਸ਼ਬਦ ਸਾਚਾ। ਗੁਰਮੁਖ ਸਾਚੇ ਹਿਰਦੇ ਵਾਚਾ। ਬੀਰ ਬੇਤਾਲਾ ਦਰ ਤੇ ਨਾਚਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਸ਼ਬਦ ਲਿਖਾਏ ਸਾਚੋ ਸਾਚਾ। ਹਾਕਨੀ ਡਾਕਨੀ ਸਰਬ ਬੰਧਾਏ। ਛਲ ਛਿਦਰ ਟੂਣਾ ਜਾਦੂ ਕੋਈ ਨੇੜ ਨਾ ਆਏ। ਕਾਲ ਬਾਲ ਜਗਤ ਜੰਜਾਲ ਪ੍ਰਭ ਦੂਰ ਕਰਾਏ। ਉਲਟ ਵਾਹੂ ਦੇ ਸਿਰ ਪਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਏ। ਰਾਜਾ ਕਾ ਤੇਜ ਚੋਰ ਕਾ ਘੋਰ ਰੜਾ ਡੂੰਘਰ ਪ੍ਰਭ ਸਾਚਾ ਹੋਏ ਸਹਾਏ। ਦੀਨ ਦੁਨੀ ਦਾ ਪਾਤਸ਼ਾਹ, ਜੋ ਜਨ ਸਰਨੀਂ ਲਗ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਰ ਕਿਰਪਾ ਪਾਰ ਲੰਘਾਏ। ਇਕ ਤਿੰਨ ਦੋ ਧੜ। ਦੁੱਖਾਂ ਰੋਗਾਂ ਬਣਿਆ ਗੜ੍ਹ। ਦਿਵਸ ਰੈਣ ਰਿਹਾ ਲੜ। ਨਾ ਕੋਈ ਮਿਟਾਵੇ, ਅੰਦਰ ਬੈਠਾ ਵੜ। ਸੋਹੰ ਸ਼ਬਦ ਜਪਾਏ, ਦਰ ਘਰ ਸਾਚੇ ਜਾਏ ਚੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਫੜਿਆ ਤੇਰਾ ਲੜ। ਸੁਰਤ ਸ਼ਬਦ ਪ੍ਰਭ ਦੇਵੇ ਵਰ। ਏਕ ਖੁਲ੍ਹਾਏ ਆਤਮ ਦਰ। ਸੱਚੋ ਸਚ ਦਿਸਾਵੇ ਖੁਲ੍ਹਾਏ ਸਾਚਾ ਦਰ। ਏਕਾ ਏਕ ਰਹਾਏ ਦੂਸਰ ਓਥੇ ਕੋਇ ਨਾ ਜਾਏ, ਸੁਖ ਸਾਚਾ ਥਾਨ ਸਾਚਾ ਪਾਏ, ਜੋ ਜਨ ਪਕੜੇ ਸਾਚਾ ਲੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਦਿਸਾਏ ਸਾਚਾ ਘਰ। ਸਚ ਧਿਆਨ ਬ੍ਰਹਮ ਗਿਆਨਾ। ਆਤਮ ਜੋਤ ਜਗੇ ਮਹਾਨਾ। ਸ਼ਬਦ ਚਲੇ ਸਾਚਾ ਬਿਧ ਨਾਨਾ। ਆਪੇ ਆਪ ਸੁਣਾਏ, ਘਰ ਸੁੱਤਿਆਂ ਕਾਨਾ। ਗੁਰਸਿਖ ਸਾਚਾ ਸੇਵ ਕਮਾਏ, ਸੋਹੰ ਬੰਨ੍ਹਾਇਆ ਹੱਥ ਸਾਚਾ ਗਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਨਾਮ ਦਾਨ ਵਡ ਦਾਨੀ ਦਾਨਾ। ਵਡ ਦਾਨ ਦੀਆ ਗੁਰ ਪੂਰੇ। ਅਨਹਦ ਸ਼ਬਦ ਉਪਜਾਏ ਸਾਚੀ ਤੂਰੇ। ਅਗਿਆਨ ਅੰਧੇਰ ਕਰਾਇਆ ਦੂਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਭਰਪੂਰੇ। ਸਰਬ ਕਲਾ ਪ੍ਰਭ ਭਰਪੂਰ। ਆਪ ਉਪਜਾਏ ਜੋਤੀ ਨੂਰ। ਗੁਰਸਿਖ ਸਾਚੇ ਨਾਮ ਦਵਾਏ, ਆਲਸ ਨਿੰਦਰਾ ਕੀਨੀ ਦੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਚਾ ਸੂਰਬੀਰ। ਗੁਣ ਗਾਓ ਸਦ ਰਸਨਾ ਗੁਣ ਨਿਧ। ਕਾਰਜ ਸਾਰੇ ਹੋਵਣ ਸਿੱਧ। ਆਪ ਉਪਜਾਏ ਘਰ ਨਵ ਨਿਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਏ ਮੇਲ ਮਿਲਾਏ ਕਰਾਏ ਆਪਣੀ ਬਿਧ। ਸ਼ਬਦ ਦਾਨ ਦੇਵੇ ਗੁਰ ਪੂਰਾ। ਅਨਹਦ ਧੁਨ ਉਪਜਾਏ ਸਾਚੀ ਤੂਰਾ। ਗੁਰਸਿਖ ਉਤਰੇ ਬਚਨ ਪੂਰਾ। ਆਤਮ ਲੱਥੇ ਸਗਲ ਵਸੂਰਾ। ਮਦਿਰਾ ਮਾਸ ਜਾਣ ਜਿਉਂ ਕੌੜਾ ਅੱਕ ਧਤੂਰਾ। ਦਰ ਘਰ ਸਾਚੇ ਸ਼ਬਦ ਸਰੂਪੀ ਰੰਗ ਸਾਚਾ ਮਾਣ, ਆਤਮ ਜੋਤ ਜਗੇ ਜਿਉਂ ਕੋਹਤੂਰਾ। ਸੋਹੰ ਜਪੇ ਸਵਾਸ ਸਵਾਸੇ ਆਤਮ ਹੋਏ ਰਾਸੀ, ਪ੍ਰਭ ਸਾਚਾ ਕਰੇ ਬੰਦ ਖੁਲਾਸੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਗਾਏ ਸ਼ਬਦ ਕਟਾਏ ਰੋਗ ਮਿਟਾਏ ਕਾਇਆ ਸਤਿਗੁਰ ਪੂਰਾ। ਸ਼ਬਦ ਮੋਨ ਆਤਮ ਇਕ ਧਾਰੋ। ਪਵਣ ਸੁਰਤ ਹਰਿ ਹੁਲਾਰੇ। ਸਚ ਸ਼ਬਦ ਸੁਰਤ ਧੁਨਕਾਰੋ। ਅਕਾਲ ਮੂਰਤ ਦਰਸ ਦਵਾਰੋ। ਗੁਰਸਿਖ ਕਦੇ ਨਾ ਝੂਰਤ, ਹਰਿ ਦੇਵਣਹਾਰ ਭੰਡਾਰੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਸਦ ਰਸਨ ਉਚਾਰੋ। ਸਚ ਨਾਮ ਜਪੇ ਜੇਹਵਾ। ਫਲ ਅੰਮ੍ਰਿਤ ਖਾਏ ਸੋਹੰ ਸਾਚਾ ਮੇਵਾ। ਦੇਵੇ ਵਡਿਆਈ ਪ੍ਰਭ ਸਾਚਾ ਵਡ ਦੇਵੀ ਦੇਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਗਾਏ ਨਾ ਬਿਰਥਾ ਜਾਏ ਸੇਵਾ। ਗਾਓ ਗੁਣ ਗੁਰ ਗੋਬਿੰਦ। ਜੋਤ ਪਰਗਟਾਈ ਸੁਰਤ ਰਾਜੇ ਇੰਦ। ਗੁਰਸਿਖ ਉਪਜਾਏ ਬਣਾਏ ਸਾਚੀ ਬਿੰਦ। ਆਪ ਮਿਟਾਏ ਗੁਰਮੁਖਾਂ ਚਿੰਦ। ਬੇਮੁਖਾਂ ਨਸ਼ਟ ਕਰਾਏ, ਜੋ ਦਰ ਆਏ ਕਰ ਜਾਇਣ ਨਿੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਾਤ ਜੋਤ ਪਰਗਟਾਈ, ਭਾਗ ਲਗਾਇਆ ਵਿਚ ਹਿੰਦ। ਭਾਰਤ ਜਾਗੀ ਹੋਏ ਵਡਭਾਗੀ। ਪ੍ਰਭ ਅਬਿਨਾਸ਼ੀ ਚਰਨ ਧੂੜ ਜਿਸ ਜਨ ਮਸਤਕ ਲਾਗੀ। ਸੋਈ ਕਿਸਮਤ ਜੁਗ ਚੋਥੇ ਜਾਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪੇ ਬਣੇ ਸ੍ਰਿਸ਼ਟ ਸਬਾਈ ਵਾਗੀ। ਧਰਤ ਮਾਤ ਏਕਾ ਧਵਲ। ਗੁਰਸਿਖ ਉਪਜਾਏ ਤੇਰੇ ਉਪਰ ਫੁੱਲ ਕਵਲ। ਜੋਤ ਸਰੂਪੀ ਵਿਚ ਰਿਹਾ ਮਵਲ। ਸ੍ਰਿਸ਼ਟ ਸਬਾਈ ਹੋਏ ਬਵਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਅਵਲ। ਏਕਾ ਏਕ ਇਕ ਕਰਤਾਰ। ਏਕਾ ਟੇਕ ਸਰਬ ਸੰਸਾਰ। ਸਤਿਜੁਗ ਸਾਚੇ ਕਰੇ ਬੁੱਧ ਬਿਬੇਕ, ਗੁਰਸਿਖਾਂ ਕਲ ਕਰਮ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਵਿਚ ਜਾਮਾ ਧਾਰ। ਸਤਿਜੁਗ ਸਾਚਾ ਸਚ ਵਰਤਾਵਣਾ। ਸਚ ਸਚ ਵਿਚ ਹਰਿ ਮਾਤ ਚਲਾਵਣਾ। ਰਚ ਰਚ ਰਚ ਗੁਰਮੁਖਾਂ ਹਿਰਦੇ ਰਚ ਵਿਚ ਸਮਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਫੜੇ ਗੁਰਸਿਖਾਂ ਦਾਮਨਾ। ਗੁਰਸਿਖ ਫੜਿਆ ਸਾਚਾ ਦਾਮਨ। ਪੂਰ ਕਰਾਏ ਹਰਿ ਸਚਾ ਕਾਮਨ। ਸੋਹੰ ਜਪਾਏ ਹਰਿ ਸਾਚਾ ਨਾਮਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਦਰਗਹਿ ਸਾਚੀ ਸਾਚਾ ਜਾਮਨ ਕਿਸ਼ਨਾ ਸ਼ਾਮਨ। ਸ਼ਬਦ ਨਿਸ਼ਾਨ ਚੁੱਕੇ ਕਾਨ। ਕਾਇਆ ਦੁਖ ਲੱਗਾ ਮਹਾਨ। ਨਾ ਮਿਲੇ ਖਾਣ ਪਕਾਣ। ਆਪ ਮਿਟਾਏ ਪਵਣ ਮਸਾਣ। ਐਵੇਂ ਭੁੱਲੇ ਜੀਵ ਅੰਞਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਕਰੇ ਪਛਾਣ। ਬੀਰ ਮਸਾਣੀ ਆਤਮ ਕੀਨੀ ਜਿਸ ਨੇ ਦਾਸ। ਸੀਨੇ ਨਿਕਲੇ ਨਾ ਸੁਖਾਲਾ ਸਵਾਸ। ਤਨ ਮਨ ਬੱਧਾ ਰਹੇ ਆਵੇ ਬਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦੁਖ ਦਰਦ ਕਰੇ ਨਾਸ। ਮਨ ਚਿੰਤਾ ਆਤਮ ਘਾਰ। ਝੂਠਾ ਦਿਸੇ ਜਗਤ ਵਿਹਾਰ। ਦੁਖਾਂ ਦਰਦਾਂ ਪਾਇਆ ਭਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਆਪ ਅਪਾਰ। ਦੁਖ ਰੋਗ ਲੱਗਾ ਤਨ। ਨਾ ਕੋਈ ਕੱਢੇ ਆਤਮ ਜਨ। ਵਾਂਗ ਤੰਦੂਰ ਤਪੇ ਤਨ। ਕਾਇਆ ਲਾਇਆ ਦੁੱਖਾਂ ਡੰਨ। ਪ੍ਰਭ ਅਬਿਨਾਸ਼ੀ ਸਭ ਦੇਵੇ ਭੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਿਰਪਾ ਕਰ ਬੇੜਾ ਦੇਵੇ ਬੰਨ੍ਹ। ਆਤਮ ਘੋਰ ਜੀਵ ਰੋਗੀ। ਸਾਚਾ ਸੁਖ ਨਾ ਅੰਨ ਦਿਨ ਭੋਗੀ। ਹੋਏ ਬੇਹਾਲ ਜਿਉਂ ਤਨ ਜੋਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਰ ਕਿਰਪਾ ਤਾਰੇ ਰੋਗੀ। ਸ਼ੁਕਲਾ ਕਿਸ਼ਨਾ ਪਖ ਅੰਧੇਰਾ। ਕਾਇਆ ਤਨ ਨਾ ਕੋਈ ਜਾਣੇ ਹੇਰਾ ਫੇਰਾ। ਝੂਠਾ ਬੰਦ ਬੱਧਾ ਦੁੱਖਾਂ ਡੇਰਾ। ਕਿਰਪਾ ਕਰ ਆਪ ਕਟਾਏ ਘੇਰਾ। ਘੇਰ ਘਾਰ ਆਤਮ ਧਾਰ ਦੁਖ ਜਾਏ ਨਿਵਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਇਆ ਕਰੇ ਨਬੇੜਾ। ਸਚ ਘਰ ਸਚ ਅਰਦਾਸਾ। ਪੂਰਨ ਦੇਵੇ ਹਰਿ ਪ੍ਰਭ ਭਰਵਾਸਾ। ਦੇਵੇ ਦਾਨ ਚਰਨ ਧਿਆਨ ਪੁਰਖ ਅਬਿਨਾਸ਼ਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਾਓ ਸਵਾਸ ਸਵਾਸਾ। ਸੋਹੰ ਸ਼ਬਦ ਸਚ ਧਰਵਾਸ। ਗੁਰਮੁਖ ਹਿਰਦੇ ਰੱਖੇ ਵਾਸ। ਰਸਨਾ ਜਪੇ ਸਵਾਸ ਸਵਾਸ। ਆਪੇ ਕਰੇ ਦੁਖੜੇ ਨਾਸ। ਸੁੱਕੇ ਰੁਖੜੇ ਹੋਏ ਵਾਸ। ਬਾਲਕ ਭੁੱਖੜੇ ਨਾ ਹੋਏ ਉਦਾਸ। ਉਜਲ ਮੁਖੜੇ ਜਿਸ ਵਸੇ ਪਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਪੂਰ ਕਰਾਏ ਆਸ। ਗੁਰ ਪਰਸਾਦ ਗੁਰ ਭੋਗ ਲਗਾਏ। ਸਾਧ ਸੰਗਤ ਮੁਖ ਚੋਗ ਚੁਗਾਏ। ਕਾਇਆ ਰੋਗ ਸੋਗ ਮਿਟਾਏ। ਸੋਹੰ ਸਾਚਾ ਯੋਗ ਦਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਦਰਸ ਅਮੋਘ ਦਿਖਾਏ। ਗੁਰ ਪਰਸਾਦਿ ਗੁਰ ਪੂਰਾ ਪਾਇਆ। ਰੈਣ ਸਬਾਈ ਦਰ ਮੰਗਲ ਗਾਇਆ। ਭੈਣ ਭਾਈ ਸਾਕ ਸੱਜਣ ਸੈਣ ਤਰਾਇਆ। ਧੰਨ ਧੰਨ ਧੰਨ ਮਾਤ ਪਿਤਾ ਜਿਸ ਬਾਲਕ ਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਤੇਰੀ ਚਰਨੀ ਸੀਸ ਝੁਕਾਇਆ। ਗੁਰ ਪਰਸਾਦਿ ਗੁਰ ਪੂਰਾ ਜਾਣਿਆਂ। ਕਿਰਪਾ ਕਰੇ ਆਪ ਭਗਵਾਨਿਆਂ। ਰੈਣ ਸਬਾਈ ਰੰਗ ਸਾਚਾ ਮਾਣਿਆਂ। ਜਨ ਭੁਲ ਬਖ਼ਸ਼ਾਈ ਟੁੱਟਾ ਅਭਿਮਾਨਿਆਂ। ਮਨ ਵੱਜੀ ਵਧਾਈ ਸੋਹੰ ਸ਼ਬਦ ਹੱਥ ਬੱਧਾ ਗਾਨਿਆਂ। ਗੁਰਸਿਖ ਸਾਚੇ ਭੁਲ ਨਾ ਜਾਈ, ਕਲਜੁਗ ਮਾਇਆ ਵਿਚ ਰੁਲ ਨਾ ਜਾਈ, ਮਦਿਰਾ ਮਾਸ ਖਾ ਨਾ ਬਣ ਹੈਵਾਨਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੁਲ ਨਾ ਜਾਈ, ਰਲ ਝੂਠੇ ਯਾਰ ਸ਼ੈਤਾਨਿਆਂ। ਗੁਰ ਪਰਸਾਦਿ ਗੁਰ ਪਦ ਪਾਏ। ਗੁਰ ਪਰਸਾਦਿ ਗੁਰ ਸਦ ਘਰ ਲੈ ਜਾਏ। ਗੁਰ ਪਰਸਾਦਿ ਗੁਰਸਿਖਾਂ ਪ੍ਰਭ ਸਦ ਸਦ ਤਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਪਕੜ ਬਾਂਹੇ। ਗੁਰ ਪਰਸਾਦਿ ਗੁਰਸਿਖ ਜਾਣ। ਗੁਰ ਪਰਸਾਦਿ ਗੁਰਸਿਖ ਰਸਨਾ ਗਾਣ। ਗੁਰ ਪਰਸਾਦਿ ਗੁਰ ਅੰਮ੍ਰਿਤ ਸਚ ਵਖਾਣ। ਗੁਰ ਪਰਸਾਦਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਚਰਨੀ ਡਿਗਣ ਆਣ। ਗੁਰ ਪਰਸਾਦਿ ਆਤਮ ਚੀਤ। ਗੁਰ ਪਰਸਾਦਿ ਕਾਇਆ ਸੀਤ। ਗੁਰ ਪਰਸਾਦਿ ਪ੍ਰਭ ਦੇਵੇ ਗੁਰਸਿਖਾਂ ਚਰਨ ਪ੍ਰੀਤ। ਗੁਰ ਪਰਸਾਦਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਰੱਖੇ ਜਗਤ ਸੁਰਜੀਤ। ਗੁਰ ਪਰਸਾਦਿ ਸਭ ਦੁਖ ਗਵਾਇਆ। ਗੁਰ ਪਰਸਾਦਿ ਸਭ ਸੁਖ ਗੁਰ ਚਰਨ ਪਾਇਆ। ਗੁਰ ਪਰਸਾਦਿ ਉਤਰੀ ਭੁੱਖ ਹਰਿ ਦਰਸ਼ਨ ਪਾਇਆ। ਗੁਰ ਪਰਸਾਦ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖਾਂ ਆਪ ਦਵਾਇਆ। ਗੁਰ ਪਰਸਾਦਿ ਗੁਰਸਿਖ ਖਾਏ ਮਾਨਸ ਜਨਮ ਨਾ ਬਿਰਥਾ ਜਾਏ। ਆਪਣਾ ਲੇਖਾ ਲਏ ਚੁਕਾਏ। ਵੇਖਾ ਵੇਖ ਜੋ ਰਹੇ ਸ਼ਰਮਾਏ। ਵੇਲੇ ਅੰਤ ਫਿਰਨ ਜਿਉਂ ਸੁੰਞੇ ਘਰ ਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦਰਗਹਿ ਨਾ ਦੇਵੇ ਥਾਏਂ। ਗੁਰ ਪਰਸਾਦ ਗੁਰ ਦਰ ਖਾਓ। ਗੁਰਸਿਖ ਸਾਚੇ ਬਣ ਅਮਰਾਪਦ ਪਾਓ। ਪ੍ਰਭ ਅਬਿਨਾਸ਼ੀ ਜੋਤ ਜਗਾਈ, ਕਰ ਦਰਸ ਸਚ ਘਰ ਜਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਸੇਵ ਸਦ ਸਦ ਕਮਾਓ। ਗੁਰ ਸੰਗਤ ਗੁਰ ਮਾਣ ਦਵਾਏ। ਸੰਗਤ ਗੁਰ ਇਕ ਥਾਂ ਬਹਾਏ। ਗੁਰ ਸੰਗਤ ਗੁਰ ਲੇਖੇ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਸੇਵ ਲਗਾਏ। ਗੁਰ ਸੰਗਤ ਪ੍ਰਭ ਕਿਰਪਾ ਧਾਰੀ। ਸੰਗਤ ਗੁਰ ਸੋਹੇ ਸਚ ਦਵਾਰੀ। ਗੁਰ ਸੰਗਤ ਹਰਿ ਪੈਜ ਸਵਾਰੀ। ਜੋਤ ਸਰੂਪੀ ਮਾਤ ਆਏ ਕਲ ਕਲਗੀ ਅਵਤਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੀ। ਭਿੰਨੀ ਰੈਨੜੀਏ ਤੇਰੇ ਸਾਚੇ ਲਹਿਣੇ। ਗੁਰ ਸੰਗਤ ਬਣਾਈ ਭਾਈ ਭੈਣੇ। ਕੋਈ ਨਾ ਵੇਖੇ ਝੂਠੇ ਨੈਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਧਾਮ ਗੁਰਸਿਖ ਚਰਨੀ ਬਹਿਣੇ।