Granth 02 Likhat 023: 1 Jeth 2009 Bikarmi Mata Bishan Kaur de Greh Pind Jethuwal

ਪਹਿਲੀ ਜੇਠ ੨੦੧੦ ਬਿਕ੍ਰਮੀ ਮਾਤਾ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ
ਲੋਕਮਾਤ ਮਾਰ ਝਾਤ, ਕਲਜੁਗ ਅੰਧੇਰੀ ਰਾਤ। ਬਿਨ ਗੁਰ ਪੂਰੇ, ਕੋਇ ਨਾ ਪੁੱਛੇ ਤੇਰੀ ਵਾਤ। ਪ੍ਰਭ ਅਬਿਨਾਸ਼ੀ ਏਕਾ ਏਕ, ਬੈਠਾ ਰਹੇ ਸਦ ਇਕਾਂਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਸਰਨ ਇਕ ਰਘੁਨਾਥ। ਏਕਾ ਨਾਤਾ ਦੇਵੇ ਗੰਢ। ਸਾਚਾ ਨਾਮ ਚਾਰ ਵਰਨ ਪ੍ਰਭ ਦੇਵੇ ਵੰਡ। ਸ਼ਬਦ ਪਵਣ ਪਵਣ ਸ਼ਬਦ ਏਕਾ ਰੂਪ ਆਪ ਸਮਾਏ, ਆਪ ਚਲਾਏ ਵਿਚ ਨਵ ਖੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਬੈਠਾ ਦੇ ਕਰ ਕੰਡ। ਖੰਡ ਬ੍ਰਹਿਮੰਡ ਵਰਭੰਡ, ਏਕਾ ਸ਼ਬਦ ਲਾਏ ਡੰਡ। ਨਾ ਕੋਈ ਪੂਜੇ ਕਰੀਰ ਜੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਜੋਤ ਵਰਤਾਏ ਵਿਚ ਵਰਭੰਡ। ਵਰਭੰਡੀ ਦੁਸ਼ਟਾਂ ਦੰਡੀ, ਆਪ ਮਿਟਾਏ ਭਰਮ ਭੁਲੇਖੇ ਜੀਵ ਘਮੰਡੀ। ਆਤਮ ਹੋਈ ਕਲਜੁਗ ਰੰਡੀ। ਏਕਾ ਸ਼ਬਦ ਸੋਹੰ ਪ੍ਰਭ ਹੱਥ ਉਠਾਏ ਚੰਡੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੇਲ ਕਰੇ ਵਰਭੰਡੀ। ਕਰੇ ਖੇਲ ਹੋਏ ਮੇਲ ਸੱਜਣ ਸੁਹੇਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗਨ ਜੋਤ ਲਗਾਏ ਸ੍ਰਿਸ਼ਟ ਸਬਾਈ ਬਿਨ ਬਾਤੀ ਬਿਨ ਤੇਲ। ਸਚ ਸ਼ਬਦ ਸਚ ਫ਼ਰਮਾਣਾ। ਪੂਰਨ ਜੋਤ ਹਰਿ ਭਗਵਾਨਾ। ਗੁਰਮੁਖ ਸਾਚੇ ਸਦ ਸੁਖ ਹੇਤ, ਸੋਹੰ ਸਾਚਾ ਰਸਨਾ ਗਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਆਪਣਾl ਖੇਲ ਰਚਾਨਾ। ਪੰਚਮ ਜੇਠ ਵਰਤੇ ਵਰਭੰਡ। ਜਗੇ ਜੋਤ ਵਿਚ ਨਵ ਖੰਡ। ਹੋਏ ਪਰਕਾਸ਼ ਵਿਚ ਬ੍ਰਹਿਮੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਦੇਵੇ ਆਤਮ ਡੰਡ। ਪੰਚਮ ਜੇਠ ਹੋਏ ਵਿਹਾਰਾ। ਸਤਿਜੁਗ ਸਾਚੇ ਖੇਲ ਅਪਾਰਾ। ਵਰਤੇ ਵਰਤਾਵੇ ਵਿਚ ਸੰਸਾਰਾ। ਬਣਾਵੇ ਢਾਹਵੇ ਜਗਾਵੇ ਬੁਝਾਵੇ ਦੀਪਕ ਜੋਤੀ ਜੋਤ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਆਪਣੇ ਸੀਸ ਧਰੇ ਦਸਤਾਰਾ। ਹਰਿ ਜਗਦੀਸ ਗੁਰਸਿਖਾਂ ਕਰੇ ਪਿਆਰਾ। ਮੇਟ ਵਖਾਏ ਬੀਸ ਇਕੀਸ, ਲਿਖਤ ਲਿਖਾਏ ਅਪਰ ਅਪਾਰਾ। ਛਤਰ ਝੁੱਲੇ ਨਿਹਕਲੰਕ ਤੇਰੇ ਸੀਸ, ਸ੍ਰਿਸ਼ਟ ਸਬਾਈ ਚਰਨ ਭਿਖਾਰਾ। ਕੋਈ ਨਾ ਕਰੇ ਪ੍ਰਭ ਸਾਚੇ ਦੀ ਰੀਸ, ਰਾਜੇ ਰਾਣੇ ਚਲ ਆਇਣ ਦਵਾਰਾ। ਬੇਮੁਖ ਜਾਇਣ ਪੀਸ, ਕਲਜੁਗ ਅੰਤਮ ਹੋਏ ਖੁਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਵਰਤੇ ਵਰਤਾਵੇ ਵਿਚ ਸੰਸਾਰਾ। ਸੰਸਾਰੀ ਵਿਹਾਰੀ ਗਿਰਧਾਰੀ ਸ੍ਰਿਸ਼ਟ ਸਬਾਈ ਪਾਸਾ ਹਾਰੀ। ਗੁਰਸਿਖ ਸਾਚਾ ਤਰੇ ਸਾਚੀ ਤਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਧਰੇ ਨਿਹਕਲੰਕ ਨਿਰੰਜਣ ਨਰ ਅਵਤਾਰੀ। ਜੋਤ ਨਿਰੰਜਣ ਰੰਗ ਅਪਾਰਾ। ਜੋਤ ਨਿਰੰਜਣ ਗੁਰਮੁਖ ਵਿਰਲਾ ਪਾਵੇ ਸਾਰਾ। ਜੋਤ ਨਿਰੰਜਣ ਗੁਰਸਿਖਾਂ ਦੇਵੇ ਆਤਮ ਜੋਤ ਅਧਾਰਾ। ਜੋਤ ਨਿਰੰਜਣ ਸੋਹੰ ਦੇਵੇ ਸਾਚਾ ਸ਼ਬਦ ਵਿਚ ਮਾਤ ਕਰੇ ਵਰਤਾਰਾ। ਜੋਤ ਨਿਰੰਜਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਦਿ ਅੰਤ ਏਕਾ ਏਕ ਓਅੰਕਾਰਾ। ਜੋਤ ਨਿਰੰਜਣ ਹਰਿ ਕਾ ਭੇਖ। ਜੋਤ ਨਿਰੰਜਣ ਗੁਰਸਿਖ ਸਾਚੇ ਨੇਤਰ ਪੇਖ। ਜੋਤ ਨਿਰੰਜਣ, ਮਸਤਕ ਸਾਚਾ ਲੇਖ। ਜੋਤ ਨਿਰੰਜਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚਾ ਰਿਹਾ ਵੇਖ। ਰਾਓ ਰੰਕ ਇਕ ਦਰਬਾਰ। ਰਾਓ ਰੰਕ ਇਕ ਕਰਤਾਰ। ਰਾਓ ਰੰਕ ਇਕ ਸਰਕਾਰ। ਰਾਓ ਰੰਕ ਇਕ ਵਿਹਾਰ। ਰਾਓ ਰੰਕ ਇਕ ਜੋਤ ਅਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਏਕਾ ਦੇਵੇ ਸੋਹੰ ਸ਼ਬਦ ਖੁਮਾਰ। ਰਾਓ ਰੰਕ ਇਕ ਦਵਾਰਾ। ਰਾਓ ਰੰਕ ਇਕ ਭੰਡਾਰਾ। ਰਾਓ ਰੰਕ ਇਕ ਵਰਤਾਰਾ। ਰਾਓ ਰੰਕ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਕਰਾਏ ਆਪਣੇ ਚਰਨ ਪਿਆਰਾ। ਰਾਓ ਰੰਕ ਇਕ ਧਾਰ। ਰਾਓ ਰੰਕ ਇਕ ਵਿਚਾਰ। ਰਾਓ ਰੰਕ ਇਕ ਸੰਗ ਸਾਚਾ ਚਰਨ ਪਿਆਰ। ਰਾਓ ਰੰਕ ਇਕ ਥਾਨ ਬੰਕ ਇਕ ਸ਼ਬਦ ਅਧਾਰ। ਰਾਓ ਰੰਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਸੀ ਪੁਰੀ ਘਨਕ ਸੋਹੰ ਸ਼ਬਦ ਦੇਵੇ ਸਰਬ ਸੰਸਾਰ। ਰਾਓ ਰੰਕ ਉਧਾਰੇ। ਜਨ ਭਗਤ ਜੋਤ ਉਜਿਆਰੇ। ਪੂਰਬ ਕਰਮ ਵਿਚਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਪਾਵੇ ਸਾਰੇ। ਰਾਓ ਰੰਕ ਆਪ ਅਧਾਰਾ। ਚਾਰ ਵਰਨ ਇਕ ਦਵਾਰਾ। ਸੋਹੰ ਸ਼ਬਦ ਹਰਿ ਵਰਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਆਪ ਗਿਰਧਾਰਾ। ਰਾਓ ਰੰਕ ਆਏ ਦਰ ਚਰਨ ਸਰਨ ਲਾਗ ਜਾਏ ਤਰ। ਆਪ ਚੁਕਾਏ ਜਮ ਕਾ ਡਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਸਿਰ ਹੱਥ ਧਰ। ਰਾਓ ਰੰਕ ਏਕਾ ਰੰਗ। ਰਾਓ ਰੰਕ ਏਕਾ ਸੰਗ। ਰਾਓ ਰੰਕ ਦਰ ਘਰ ਮੰਗੇ ਏਕਾ ਸਾਚੀ ਮੰਗ। ਰਾਓ ਰੰਕ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਦਿ ਅੰਤ ਸਦਾ ਵਸੇ ਅੰਗ ਸੰਗ। ਅੰਗ ਸੰਗ ਸਦਾ ਸੁਹੇਲਾ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ। ਆਪ ਕਰਾਏ ਵਿਛੜਿਆਂ ਕਲ ਮੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪ ਲਗਾਵੇ ਇਕ ਧਕੇਲਾ। ਸ੍ਰਿਸ਼ਟ ਸਬਾਈ ਇਕ ਧਕੇਲ। ਸ਼ੌਹ ਦਰਿਆਏ ਬੇੜਾ ਜਾਏ ਠੇਲ। ਜਨ ਭਗਤਾਂ ਕਰਾਏ ਆਪਣਾ ਮੇਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸਦਾ ਸੁਹੇਲ। ਆਤਮ ਦੇਵੇ ਧੀਰ ਧਿਆਨਾ। ਗੁਰਸਿਖ ਲੇਵੇ ਚਤੁਰ ਸੁਜਾਨਾ। ਸੋਹੰ ਲਾਏ ਸਾਚਾ ਬਾਣਾ। ਏਕਾ ਸ਼ਬਦ ਸੁਣਾਏ ਕਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਧੂੜ ਸਾਚਾ ਇਸ਼ਨਾਨਾ। ਚਰਨ ਧੂੜ ਸਾਚਾ ਇਸ਼ਨਾਨ। ਆਤਮ ਉਪਜੇ ਬ੍ਰਹਮ ਗਿਆਨ। ਦੇਵੇ ਦਰਸ ਗੁਣਵੰਤ ਗੁਣ ਗੁਣੀ ਨਿਧਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਜਾਣੀ ਜਾਣ। ਸਰਬ ਜੀਆਂ ਹਰਿ ਆਪ ਪਛਾਣੇ। ਖੋਟੇ ਖਰੇ ਆਪੇ ਜਾਣੇ। ਜੋ ਜਨ ਆਏ ਦਰੇ, ਸੋਹੰ ਦੇਵੇ ਨਾਮ ਨਿਧਾਨੇ। ਆਪ ਵਸਾਏ ਸਾਚੇ ਘਰੇ, ਜਿਥੇ ਵਸੇ ਆਪ ਭਗਵਾਨੇ। ਨਾ ਉਹ ਜਨਮੇ ਨਾ ਉਹ ਮਰੇ, ਚਰਨ ਲਾਗ ਗੁਰਸਿਖ ਤਰੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਆਪ ਮਹਾਨੇ। ਚਰਨ ਲਾਗ ਜਾਓ ਤਰ। ਪ੍ਰਭ ਅਬਿਨਾਸ਼ੀ ਕਿਰਪਾ ਦੇਵੇ ਕਰ। ਅਵਤਾਰ ਨਰ ਨਰਾਇਣ ਦੇਵੇ ਸਾਚਾ ਵਰ। ਬੇਮੁਖਾ ਅੰਤਕਾਲ ਕਲ ਆਵੇ ਡਰ। ਗੁਰਸਿਖਾਂ ਮਿਲਿਆ ਪ੍ਰਭ ਸਾਚਾ ਹਰਿ। ਹਰਿ ਘਰ ਸਾਚਾ ਦੇਵੇ ਵਰ। ਖਾਲੀ ਭੰਡਾਰੇ ਦੇਵੇ ਭਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਕਰ। ਕਿਰਪਾ ਕਰੇ ਆਪ ਗਿਰਧਾਰਾ। ਸੋਹੰ ਦੇਵੇ ਨਾਮ ਭੰਡਾਰਾ। ਦੇਵਣਹਾਰ ਇਕ ਕਰਤਾਰਾ। ਕੋਟਨ ਕੋਟ ਖੜੇ ਦਵਾਰਾ। ਦਿਵਸ ਰੈਣ ਦੋਏ ਜੋੜ ਕਰਨ ਚਰਨ ਨਿਮਸਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਮੰਗਣ ਸਚ ਦਵਾਰਾ। ਏਕਾ ਦਰ ਏਕਾ ਵਰ, ਤੀਨ ਲੋਕ ਏਕਾ ਆਕਾਰ। ਤੀਨ ਲੋਕ ਇਕ ਸਿਕਦਾਰ। ਤੀਨ ਲੋਕ ਇਕ ਭੰਡਾਰ। ਤੀਨ ਲੋਕ ਏਕਾ ਜੋਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵਡ ਦਾਤਾ ਵਡ ਸਿਕਦਾਰ। ਏਕਾ ਜੋਤ ਏਕਾ ਕੰਤ। ਤੀਨ ਲੋਕ ਹਰਿ ਵਰਤੰਤ। ਸ਼ਬਦ ਸਰੂਪੀ ਸ੍ਰਿਸ਼ਟ ਸਬਾਈ ਦੇਵੇ ਸੋਹੰ ਸਾਚਾ ਮੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਮਹਿੰਮਾ ਜਗਤ ਅਗਣਤ। ਆਤਮ ਧਰ ਹਰਿ ਭਗਵਾਨਾ। ਸਾਚਾ ਘਰ ਜੋਤ ਮਹਾਨਾ। ਏਕਾ ਦਰ ਸਾਚਾ ਹਰਿ ਆਪੇ ਰੱਖੇ ਇਕ ਟਿਕਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਏ ਭੇਵ ਖੁਲ੍ਹਾਣਾ। ਏਕਾ ਹਰਿ ਏਕਾ ਓਟ। ਆਤਮ ਕੱਢੇ ਪਾਪਾਂ ਖੋਟ। ਏਕਾ ਸ਼ਬਦ ਸਾਚੀ ਚੋਟ। ਪ੍ਰਭ ਅਬਿਨਾਸ਼ੀ ਰਸਨਾ ਗਾਵੇ, ਕਦੇ ਨਾ ਆਵੇ ਤੋਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਾਪ ਉਤਾਰੇ ਕੋਟਨ ਕੋਟ। ਏਕਾ ਸ਼ਬਦ ਸਚ ਧੁਨਕਾਰੀ। ਰੁਣ ਝੁਣ ਰੰਗ ਅਪਾਰੀ। ਖੁੱਲੇ ਸੁੰਨ ਤੁਟੇ ਮੁਨ ਜੋਤ ਹੋਏ ਆਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਰਸ ਅਗੰਮ ਅਪਾਰੀ। ਆਤਮ ਖੁਲ੍ਹੇ ਦਰ ਦਰਵਾਜਾ। ਜਿਥੇ ਵਸੇ ਗਰੀਬ ਨਿਵਾਜਾ। ਅਨਹਦ ਸ਼ਬਦ ਅਨਾਹਤ ਵਾਜਾ। ਸ਼ਬਦ ਧੁਨ ਸਦ ਰਹੇ ਗਾਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਆਪ ਬਿਲੋਏ ਜਿਸ ਸਾਜਨ ਸਾਜਾ। ਆਤਮ ਦਰ ਆਪ ਖੁਲ੍ਹਾਏ। ਅੰਮ੍ਰਿਤ ਆਤਮ ਸਾਚਾ ਸਰ ਪ੍ਰਭ ਆਪ ਨੁਹਾਏ। ਕਰ ਦਰਸ ਕਲ ਜਾਏ ਤਰ, ਜੋਤ ਸਰੂਪੀ ਹੋਏ ਸਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਗਾਏ। ਸੁਰਤ ਸ਼ਬਦ ਸਚ ਘਰ ਵਾਸ। ਸੁਰਤ ਸ਼ਬਦ ਸਚ ਧਰਵਾਸ। ਸੁਰਤ ਸ਼ਬਦ ਸਚ ਸਵਾਸ। ਸੁਰਤ ਸ਼ਬਦ ਮਾਨਸ ਜਣਾਵੇ ਕਰਾਵੇ ਰਾਸ। ਸੁਰਤ ਸ਼ਬਦ ਗੁਰਸਿਖ ਉਪਜਾਏ ਜਿਉਂ ਚੰਦਨ ਪਰਭਾਸ। ਸੁਰਤ ਸ਼ਬਦ ਇਕ ਰੰਗ ਰੰਗਾਏ, ਆਪ ਕਰਾਏ ਆਪਣਾ ਦਾਸ। ਸੁਰਤ ਸ਼ਬਦ ਸਾਚਾ ਸੰਗ ਨਿਭਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਏਕਾ ਜੋਤ ਕਰੇ ਪਰਕਾਸ਼। ਸੁਰਤ ਸ਼ਬਦ ਸਚ ਧਿਆਨਾ। ਸੁਰਤ ਸ਼ਬਦ ਗੁਰ ਗੁਰਸਿਖ ਦੇਵੇ ਆਤਮ ਧਰੇ ਹਰਿ ਧਿਆਨਾ। ਸੁਰਤ ਸ਼ਬਦ ਸ਼ਬਦ ਸੁਰਤ ਹਰਿ ਸਾਚਾ ਮੇਲ ਮਿਲਾਨਾ। ਸੁਰਤ ਸ਼ਬਦ ਸ਼ਬਦ ਦੀਪਕ ਜੋਤੀ ਜੋਤ ਜਗਾਣਾ। ਸੁਰਤ ਸ਼ਬਦ ਸ਼ਬਦ ਸੁਰਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਨਾਮ ਨਿਸ਼ਾਨਾ। ਸੁਰਤ ਸ਼ਬਦ ਹਰਿ ਆਪ ਦਵਾਏ। ਏਕਾ ਏਕ ਧਿਆਨ ਚਰਨ ਰਖਾਏ। ਸੁਰਤ ਸ਼ਬਦ ਹਰਨ ਫਰਨ ਖੁਲ੍ਹਾਏ। ਸੁਰਤ ਸ਼ਬਦ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਸਰਨ ਲਗਾਏ। ਸੁਰਤ ਸ਼ਬਦ ਸੂਤਰ ਧਾਰ। ਸੁਰਤ ਸ਼ਬਦ ਗੁਰਸਿਖ ਦੇਵੇ ਕਰ ਪਿਆਰ। ਗੁਰਸਿਖ ਸਾਚੇ ਰਿਹਾ ਕਰਮ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਨਾਮ ਅਧਾਰ। ਸਾਚਾ ਨਾਮ ਇਕ ਅਧਾਰਾ। ਰਾਖੇ ਮਨ ਹਰਿਆ ਤਨ ਮਿਟਿਆ ਜਨ ਸੁਣਿਆ ਕੰਨ ਸੋਹੰ ਸ਼ਬਦ ਅਪਾਰਾ। ਨਾ ਲੱਗੇ ਸੰਨ੍ਹ, ਸਾਚੀ ਵਸਤ ਹਰਿ ਥਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਦੇਵੇ ਸਾਚੀ ਧੁਨਕਾਰਾ। ਸਾਚੀ ਧੁਨ ਖੋਲ੍ਹੇ ਸੁੰਨ, ਗੁਰਮੁਖ ਦਰ ਟੁੱਟੇ ਮੁਨ, ਕਵਣ ਜਾਣੇ ਹਰਿ ਸਾਚੇ ਗੁਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਬਹਾਏ ਘਰ ਸਾਚੀ ਥਾਏਂ, ਅੰਤ ਪਕੜੇ ਬਾਂਹੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਪੁਕਾਰ ਸੁਣ। ਸਚ ਸ਼ਬਦ ਧੀਰਜ ਸੰਤੋਖ। ਅੰਤਮ ਦੇਵੇ ਮੋਖ। ਆਤਮ ਤ੍ਰਿਸ਼ਨਾ ਮਿਟੇ ਭੋਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਫਲ ਕਰਾਏ ਮਾਤ ਕੋਖ। ਸ਼ਬਦ ਰੰਗ ਗੁਰਸਿਖ ਜਾਣ। ਸਾਚਾ ਸੰਗ ਇਕ ਭਗਵਾਨ। ਸਾਚੀ ਮੰਗ ਪ੍ਰਭ ਦਰ ਮੰਗ ਨਾਮ ਨਿਧਾਨ। ਹੋਏ ਸਹਾਈ ਅੰਗ ਸੰਗ ਦੇਵੇ ਜੋਤ ਆਤਮ ਮਹਾਨ। ਮਾਨਸ ਜਨਮ ਨਾ ਹੋਏ ਭੰਗ, ਲੱਖ ਚੁਰਾਸੀ ਵਿਚ ਸੁਲਤਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਚ ਸ਼ਬਦ ਦੇਵੇ ਦਾਨੀ ਦਾਨ। ਦਾਨੀ ਦਾਨ ਆਪ ਵਡ ਦਾਤਾ। ਸਰਬ ਜੀਆਂ ਕਾ ਆਪੇ ਗਿਆਤਾ। ਪੂਰਨ ਪੁਰਖ ਬਿਧਾਤਾ। ਸ੍ਰਿਸ਼ਟ ਸਬਾਈ ਲੇਖ ਲਿਖਾਤਾ। ਆਤਮ ਸਾਚਾ ਰੰਗ ਚੜ੍ਹਾਤਾ। ਕੱਟੇ ਭੁੱਖ ਨੰਗ, ਏਕਾ ਦੇਵੇ ਸਚ ਸੁਖ ਦਾਤਾ। ਸਚ ਸ਼ਬਦ ਆਤਮ ਚੜ੍ਹਾਏ ਕੰਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋ ਜਨ ਦਰ ਹੋਏ ਮੰਗ ਮੰਗਾਤਾ। ਦਰ ਮੰਗਣਾ ਮੂਲ ਨਾ ਸੰਗਣਾ। ਆਤਮ ਸਾਚਾ ਰੰਗਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਤਨ ਪਹਿਨਾਏ ਸੋਹੰ ਸਾਚਾ ਕੰਗਣਾ। ਅੰਮ੍ਰਿਤ ਵਰਖੇ ਸਾਚੀ ਧਾਰ। ਗੁਰ ਸੰਗਤ ਪ੍ਰਭ ਕਰੇ ਪਿਆਰ। ਆਤਮ ਤ੍ਰਿਖਾ ਦੇਵੇ ਨਿਵਾਰ। ਸਾਚੀ ਭੁੱਖ ਗੁਰ ਸ਼ਬਦ ਅਧਾਰ। ਸਾਚੀ ਸਿਖਿਆ ਗੁਰ ਚਰਨ ਪਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਮੁਖ ਚੁਆਏ ਦੁਖ ਰੋਗ ਦੇਵੇ ਨਿਵਾਰ। ਕਾਇਆ ਦੁਖ ਆਤਮ ਇਕਾਂਤੀ। ਆਤਮ ਬੂੰਦ ਦੇਵੇ ਅੰਮ੍ਰਿਤ ਸਵਾਂਤ ਸਵਾਂਤੀ। ਕਾਇਆ ਅਗਨ ਪ੍ਰਭ ਸ਼ਬਦ ਬੁਝਾਈ, ਲੱਗੇ ਲਗਨ ਦਿਵਸ ਰੈਣ ਮਗਨ, ਆਤਮ ਦੀਪਕ ਹੋਏ ਪਰਕਾਸ਼ ਵਿਚ ਮਾਤੀ। ਸੋਹੰ ਸ਼ਬਦ ਪ੍ਰਭ ਸਾਚਾ ਮੁਖ ਲਗਾਏ ਸਗਨ, ਦੇਵੇ ਦਰਸ ਸੁੱਤਿਆਂ ਰਾਤੀ। ਬੈਠਾ ਰਹੇ ਤੇਰੇ ਵਿਚ ਇਕਾਂਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਸਵਾਸ ਸਵਾਸੀ। ਹਰਿ ਪ੍ਰਭ ਸਾਚਾ ਹੋਏ ਵਸ। ਸਾਚਾ ਘਰ ਸੋਹੰ ਸ਼ਬਦ ਤੀਰ ਚਲਾਏ ਕਸ। ਬਜਰ ਕਪਾਟੀ ਦੇਵੇ ਚੀਰ ਆਤਮ ਜੋਤ ਜਗਾਵੇ ਕੋਟ ਰਵ ਸਸ। ਤੇਰੇ ਆਤਮ ਦਰ ਦਵਾਰੇ ਵਸ। ਕੋਈ ਨਾ ਜਾਣੇ ਪੀਰ ਫ਼ਕੀਰ, ਪ੍ਰਭ ਸਾਚਾ ਹੋਇਆ ਕਿਸੇ ਨਾ ਵਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਸਚ ਮਾਰਗ ਰਿਹਾ ਦਸ। ਅੰਮ੍ਰਿਤ ਪੀਓ ਨਿਰਮਲ ਜੀਓ, ਗੁਰ ਚਰਨ ਥੀਓ, ਗੁਰਸਿਖ ਸਾਚੇ ਸੰਤ ਰਸਨਾ ਮਦਿ ਸਾਚੀ ਪੀਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਜਾਪ ਜਪਾਏ, ਨਿਰਮਲ ਕਰਾਏ ਜੀਓ। ਜੀਆ ਦਾਨ ਦੇਵੇ ਭਗਵਾਨ। ਭਗਤ ਭਗਵਾਨ ਇਕ ਹੋ ਜਾਣ। ਜੋਤੀ ਜੋਤ ਸਰੂਪ ਇਕ ਰੰਗ ਰੰਗਾਣ। ਵਡ ਭੂਪੀ ਭੂਪ ਵਡ ਦਾਤਾ ਸ਼ਾਹ ਸੁਲਤਾਨ। ਬਿਨ ਰੰਗ ਰੂਪ ਨਾ ਜਾਣੇ ਜੀਵ ਅੰਞਾਣ। ਸ੍ਰਿਸ਼ਟ ਸਬਾਈ ਹੋਏ ਅੰਧ ਕੂਪੀ, ਗੁਰਮੁਖ ਵਿਰਲੇ ਚਤੁਰ ਸੁਜਾਨ। ਪ੍ਰਭ ਸਾਚਾ ਦਿਸੇ ਸਤਿ ਸਰੂਪੀ, ਏਕਾ ਜੋਤ ਜਗੇ ਮਹਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਵਿਸ਼ਨੂੰ ਭਗਵਾਨ। ਅੰਮ੍ਰਿਤ ਪੀਓ ਸਾਚਾ ਸੀਰ। ਦੂਈ ਦਵੈਤ ਦੇਵੇ ਚੀਰ। ਏਕਾ ਸ਼ਬਦ ਪਿਲਾਏ ਸਾਚਾ ਨੀਰ। ਗੁਰਸਿਖ ਆਤਮ ਆਪ ਬੰਧਾਏ ਪ੍ਰਭ ਸਾਚਾ ਸਾਚੀ ਧੀਰ। ਚਰਨ ਧੂੜ ਜਨ ਸਾਚਾ ਨਹਾਏ, ਹਉਮੇ ਕੱਢੇ ਪ੍ਰਭ ਆਤਮ ਪੀੜ। ਸੋਹੰ ਜਨ ਰਸਨਾ ਗਾਏ, ਆਪ ਪਹਿਨਾਏ ਬੰਧਾਏ ਸਿਰ ਸਾਚਾ ਚੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਗੁਰਸਿਖਾਂ ਸਾਚਾ ਦਸਤਗੀਰ। ਦਸਤਗੀਰ ਧੁਰ ਦਰਗਹਿ। ਜਿਥੇ ਵਸੇ ਬੇਪਰਵਾਹ। ਸਾਚਾ ਧਾਮ ਸਾਚਾ ਰਾਮ ਜਗੇ ਜੋਤ ਕੋਈ ਜਾਣੇ ਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ ਵਸੇ ਸਾਚੇ ਥਾਂ। ਸਾਚਾ ਧਾਮ ਸਚ ਕਰ ਜਾਣ। ਜੀਵ ਜੰਤ ਨਾ ਕਰੇ ਕੋਈ ਪਛਾਣ। ਓਥੇ ਹੋਏ ਨਾ ਕਦੇ ਸੁੰਞ ਮਸਾਣ। ਆਦਿ ਜੁਗਾਦਿ ਜੁਗੋ ਜੁਗ ਏਕਾ ਜੋਤ ਜਗੇ ਬਲੀ ਬਲਵਾਨ। ਜਿਨ ਮਿਲਿਆ ਹਰਿ ਸਾਚਾ ਕੰਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਭੋਗ ਲਗਾਏ ਹਰਿ ਘਰ ਮੰਦਰ। ਕਾਇਆ ਕੋਟ ਤੁੜਾਏ ਆਤਮ ਜੰਦਰ। ਸਾਚੀ ਜੋਤ ਜਗਾਏ ਵਿਚ ਅੰਧੇਰ ਕੰਦਰ। ਬੇਮੁਖ ਜੀਵ ਦਰ ਦਰ ਫਿਰਾਏ, ਫਿਰਨ ਜਿਉਂ ਬੰਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਗੁਰਸਿਖਾਂ ਸਦ ਵਸੇ ਅੰਦਰ। ਵਸੇ ਅੰਦਰ ਸਾਚੇ ਅਸਥਾਨ। ਸਾਚੀ ਜੋਤ ਹਰਿ ਭਗਵਾਨ। ਦੁਰਮਤ ਮੈਲ ਜਾਏ ਧੋਤ, ਕਿਰਪਾ ਕਰੇ ਗੁਣ ਨਿਧਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਤੋੜੇ ਸਰਬ ਅਭਿਮਾਨ। ਆਤਮ ਵਿਕਾਰ ਵੇਖ ਵਿਚਾਰ, ਮਾਰੇ ਸ਼ਬਦ ਕਟਾਰ, ਦੇਵੇ ਭਰਮ ਭਉ ਨਿਵਾਰ। ਸਾਚੀ ਜੋਤ ਕਰੇ ਅਕਾਰ। ਜੋ ਜਨ ਆਏ ਚਰਨ ਕਰੇ ਨਿਮਸਕਾਰ। ਵਰ ਘਰ ਸਾਚਾ ਪਾਵੇ, ਵਸੇ ਵਿਚ ਦਰਬਾਰ। ਅੰਮ੍ਰਿਤ ਆਤਮ ਤੀਰਥ ਨਹਾਏ, ਝੂਠੀ ਮੈਲ ਦੇਵੇ ਉਤਾਰ। ਸੋਹੰ ਸ਼ਬਦ ਰਸਨਾ ਗਾਏ, ਬਾਂਹੋਂ ਪਕੜ ਪ੍ਰਭ ਜਾਏ ਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖਾ ਦੇ ਨਿਵਾਰ। ਭਰਮ ਭੁਲੇਖਾ ਦੇਵੇ ਕੱਢ। ਆਤਮ ਹੰਕਾਰ ਜਨ ਦੇਵੇ ਛੱਡ। ਦਰ ਦਵਾਰ ਮੰਗੇ ਦੋਵੇਂ ਹੱਥ ਅੱਡ। ਆਤਮ ਜੋਤ ਕਰੇ ਅਕਾਰ ਵਿਚ ਅੰਧੇਰੀ ਖੱਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦੇਵੇ ਅਧਾਰ, ਸੋਹੰ ਬੀਜ ਆਤਮ ਬੀਜ ਅੱਗੇ ਲੈਣਾ ਵੱਢ। ਸੋਹੰ ਸਾਚਾ ਬੀਜ ਬਿਜਾਣਾ। ਗੁਰਮੁਖ ਸੋਇਆ ਆਪ ਜਗਾਣਾ। ਆਪ ਆਪਣੀ ਸਰਨ ਲਗਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰਸ ਦਿਖਾਣਾ। ਦੁਖ ਰੋਗ ਪ੍ਰਭ ਦੇਵੇ ਨਿਵਾਰ। ਆਪੇ ਪਾਵੇ ਦਰ ਆਇਆ ਸਾਰ। ਸਾਚਾ ਦਰ ਦਵਾਰ ਜਨ ਮੰਗਣ ਬਣ ਭਿਖਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਨਾਮ ਜਪਾਏ, ਗੁਰਮੁਖਾ ਕਰ ਪਿਆਰ। ਗੁਰਸਿਖ ਸਾਚਾ ਮੰਗੇ ਦਰਸ ਭਿੱਖ। ਆਤਮ ਉਤਾਰੇ ਪ੍ਰਭ ਤ੍ਰਿਸ਼ਨਾ ਤ੍ਰਿਖ। ਕਲਜੁਗ ਨਾ ਲੱਗੇ ਮਾਇਆ ਦੁੱਖ, ਸਾਚਾ ਲੇਖ ਪ੍ਰਭ ਜਾਏ ਲਿਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਣ ਦਵਾਏ ਗੁਰਸਿਖ ਵਿਚ ਵਡ ਵਡ ਮੁਨ ਰਿਖ। ਆਤਮ ਧਰ ਧਿਆਨ, ਦਰ ਆਇਆ ਲਏ ਪਛਾਣ, ਆਤਮ ਰੋਗ ਲੱਗੇ ਦੁਖ ਭਾਰ। ਤੋੜੇ ਮਾਣ ਅਭਿਮਾਨ, ਏਕਾ ਰੰਗ ਰੰਗਾਏ ਬਿਰਧ ਬਾਲ। ਅਚਰਜ ਖੇਲ ਹਰਿ ਰਚਾਏ ਕਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋ ਜਨ ਪਾਵੇ ਜੋ ਜਨ ਮੰਗੇ ਬਣ ਭਿਖਾਰ। ਮੰਗੇ ਦਰ ਹੋਏ ਭਿਖਾਰੀ। ਦੇਵੇ ਵਰ ਵਡ ਸੰਸਾਰੀ। ਜਾਓ ਤਰ ਹਰਿ ਚਰਨ ਨਿਮਸਕਾਰੀ। ਆਪ ਖੁਲ੍ਹਾਏ ਆਤਮ ਦਰ, ਸਾਚੀ ਲਾਏ ਜਿਥੇ ਤਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਬਹੱਤਰ ਨਾੜੀ। ਜੀਆਂ ਦਾਨ ਜੋਤ ਅਧਾਰ। ਆਪੇ ਰਿਹਾ ਪਸਰ ਪਸਾਰ। ਕਾਇਆ ਦੇ ਰਕਤ ਬੂੰਦ ਉਸਾਰ। ਸਾਚੀ ਸ਼ਕਤ ਧਰੇ ਜੋਤ ਅਪਾਰ। ਆਏ ਵਕ਼ਤ ਪ੍ਰਭ ਸਾਚਾ ਜਾਏ ਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਬੇੜਾ ਲਾਏ ਪਾਰ। ਸੁਣੇ ਪੁਕਾਰ ਪ੍ਰਭ ਸਾਚਾ ਮੀਤਾ। ਗੁਰ ਚਰਨ ਪ੍ਰੀਤੀ ਗੁਰਸਿਖ ਰਖਾਏ ਚੀਤਾ। ਪਰਖੇ ਨੀਤੀ ਜੀਆ ਦਾਨ ਪ੍ਰਭ ਸਾਚੇ ਦੀਤਾ। ਅੰਤਮ ਔਧ ਘਟ ਬੀਤੀ, ਕਿਰਪਾ ਕਰ ਪ੍ਰਭ ਕਰੇ ਫੇਰ ਸੁਰਜੀਤਾ। ਕਾਇਆ ਹੋਏ ਸੀਤਲ ਸੀਤੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੋਹੰ ਸ਼ਬਦ ਸੁਣਾਏ ਸਾਚੀ ਗੀਤਾ। ਵੇਲਾ ਅੰਤਮ ਆਤਮ ਕੰਧ। ਆਪ ਕਟਾਏ ਜਮ ਕਾ ਫੰਦ। ਦੁਖ ਰੋਗ ਮਿਟਾਏ, ਸੋਹੰ ਜਪਾਏ ਵਿਚ ਬੱਤੀ ਦੰਦ। ਕਾਇਆ ਕੋਹੜ ਹਟਾਏ, ਸੁਖੀ ਕਰਾਏ ਬੰਦ ਬੰਦ। ਟੁੱਟੀ ਗੰਢ ਵਖਾਏ, ਗੁਰਮੁਖ ਉਪਜਾਏ ਆਤਮ ਪਰਮਾਨੰਦ। ਬੇੜਾ ਬੰਨ੍ਹ ਤਰਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਘਰ ਚੜ੍ਹਾਏ ਸਾਚ ਚੰਦ। ਸਚ ਚੰਦ ਸਚ ਚੰਦਰਾਇਣ। ਕਿਰਪਾ ਕਰੇ ਆਪ ਨਰਾਇਣ ਦਰ ਘਰ ਸਾਚੇ ਗੁਰਮੁਖ ਸਾਚੇ ਸਦ ਰਹਿਣ। ਆਤਮ ਚੜ੍ਹਾਏ ਸਾਚਾ ਰੰਗ, ਸਾਚਾ ਸੁਖ ਵਿਚ ਮਾਤ ਦੇ ਲੈਣ। ਹੋਏ ਸਹਾਈ ਸਦਾ ਅੰਗ ਸੰਗ, ਮਹਾਰਾਜ ਸ਼ੇਰ ਸਿੰਘ ਦਰਸ਼ਨ ਪੇਖਣ ਤੀਜੇ ਨੈਣ। ਕਰ ਦਰਸ ਉਤਰੇ ਭੁੱਖ। ਮਾਤ ਗਰਭ ਨਾ ਹੋਏ ਉਲਟਾ ਰੁੱਖ। ਦਰ ਘਰ ਸਾਚੇ ਮੰਗ ਜੀਵ ਦਾਨ ਦੇਵੇ ਪ੍ਰਭ ਸਾਚਾ ਸੁਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਫਲ ਕਰਾਏ ਮਾਤ ਕੁੱਖ। ਮਾਤ ਗਰਭ ਆਪ ਕਟਾਇਆ। ਅੰਧ ਅੰਧੇਰ ਦੂਰ ਰਖਾਇਆ। ਹੇਰਾ ਫੇਰਾ ਸਰਬ ਚੁਕਾਇਆ। ਸਾਚਾ ਡੇਰਾ, ਸਿੰਘ ਠਾਕਰ ਗੁਰ ਚਰਨ ਚਾਰੋਂ ਤਰਫ ਪਾਏ ਘੇਰਾ, ਸੋਹੰ ਸ਼ਬਦ ਤੇਰੇ ਗਿਰਦ ਬਹਾਇਆ। ਦੂਤੀ ਦੁਸ਼ਟ ਨਾ ਕੋਈ ਨੇੜੇ ਆਇਆ। ਪ੍ਰਭ ਅਬਿਨਾਸ਼ੀ ਆਪਣਾ ਬਿਰਦ ਰਖਾਇਆ। ਕਲਜੁਗ ਮਿਟਾਏ ਝੂਠਾ ਝੇੜਾ ਜੋਤੀ ਜੋਤ ਮਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬਣੇ ਤੇਰਾ ਦਾਈ ਦਾਇਆ। ਸਚ ਸਰਨਾਈ। ਗਿਆ ਤਰ ਦਰ ਸੀਸ ਝੁਕਾਈ। ਮੰਗਿਆ ਵਰ ਪ੍ਰਭ ਪੂਰ ਕਰਾਈ। ਅੰਤਕਾਲ ਪ੍ਰਭ ਸਾਚਾ ਲੈ ਜਾਏ ਸਾਚੇ ਘਰ, ਲੱਖ ਚੁਰਾਸੀ ਗੇੜ ਨਾ ਆਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਦੇਵੇ ਦਰਸ ਗੁਰਸਿਖਾਂ ਦੇਰ ਨਾ ਲਾਈ। ਨਾ ਦੂਰ ਨਾ ਦੁਰਾਡਾ। ਗੁਰਸਿਖਾਂ ਆਪ ਲਡਾਏ ਗੋਦੀ ਲਾਡਾ। ਪ੍ਰਭ ਅਬਿਨਾਸ਼ੀ ਸਤਿਗੁਰ ਡਾਹਢਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਇਕ ਰਘੁਰਾਈ ਗੁਰਸਿਖਾਂ ਮਾਣ ਰਖਾਏ, ਸਤਿਗੁਰ ਸਾਜਨ ਅਸਾਡਾ। ਸਾਜਨ ਮੀਤ ਉਲਟੀ ਚਲਾਏ ਜਗਤ ਰੀਤ। ਗੁਰਮੁਖ ਕਰੇ ਪਤਤ ਪੁਨੀਤ। ਸਾਚੇ ਘਰ ਹਰਿ ਵਾਸ ਰਖਾਏ, ਏਕ ਜੋਤ ਡਗਮਗਾਏ, ਆਪਣੀ ਸੇਵਾ ਆਪ ਲਗਾਏ ਦਰ ਬੈਠੇ ਸਰਬਜੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਰੈਣ ਦਿਵਸ ਘਰ ਸਾਚੇ ਬੈਠੇ ਗਾਏ ਗੀਤ। ਗਾਏ ਗੀਤ ਗੋਬਿੰਦ ਰਾਏ। ਚਰਨ ਪ੍ਰੀਤ ਸੇਵ ਕਮਾਏ। ਮਾਨਸ ਜਨਮ ਗਏ ਜਗ ਜੀਤ, ਧਰਮ ਰਾਏ ਨਾ ਦੇ ਸਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਚ ਘਰ ਵਾਸੀ ਬੈਕੁੰਠ ਨਿਵਾਸੀ ਸਚ ਧਾਮ ਰਹਾਏ। ਸਚ ਧਾਮ ਰੰਗ ਅਗੰਮਾ। ਆਪ ਮਿਟਾਏ ਜਗਤ ਭਰਮਾਂ। ਸੁਫਲ ਕਰਾਏ ਮਾਨਸ ਜਨਮਾ। ਜਗਤ ਰਖਾਇਆ ਧੀਰਜ ਧਰਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਰਖਾਏ ਗੁਰਸਿਖ ਤੇਰੀ ਸ਼ਰਮਾ। ਗੁਰ ਗੋਬਿੰਦ ਗੁਰ ਗੋਪਾਲ। ਗੁਰਸਿਖ ਉਠਾਏ ਜਿਉਂ ਗੋਦੀ ਮਾਤਾ ਬਾਲ। ਦਿਵਸ ਰੈਣ ਵਿਚ ਜੋਤੀ ਮਿਲਾਏ ਆਪੇ ਕਰੇ ਸੰਭਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪ ਤਰਾਏ ਕਲਜੁਗ ਅਨਮੁਲੜਾ ਲਾਲ। ਅਨਮੁਲੜਾ ਲਾਲ ਵਣਜ ਵਪਾਰਾ। ਕੋਈ ਨਾ ਪਾਵੇ ਇਸ ਦੀ ਸਾਰਾ। ਹਿਰਦੇ ਵਸਿਆ ਮੁਰਾਰਾ। ਰਾਹ ਸਾਚਾ ਦੱਸਿਆ ਨਿਹਕਲੰਕ ਦਵਾਰਾ। ਗੁਰਮੁਖ ਆਏ ਘਰ ਸਾਚੇ ਵਸਿਆ, ਜਨਮ ਮਰਨ ਪ੍ਰਭ ਦੋਏ ਸਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੂਰਨ ਜੋਤ ਮਾਤ ਅਵਤਾਰਾ। ਪੂਰਨ ਜੋਤ ਪੂਰਨ ਭਗਵਾਨਾ। ਰਾਉ ਰੰਕ ਇਕ ਰੰਗ ਸਮਾਨਾ। ਥਾਉਂ ਬੰਕ ਸੁਹਾਨਾ। ਸਾਚਾ ਅੰਕ ਸੋਹੰ ਸ਼ਬਦ ਚਲਾਨਾ। ਵਜਾਨਾ ਡੰਕ ਉਠਾਏ ਰਾਉ ਰੰਕ, ਬੈਠੇ ਆਪ ਅਟੰਕ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਬੈਠੇ ਅਟੰਕ ਵਾਸੀ ਪੁਰੀ ਘਨਕ। ਗੁਰਮੁਖ ਉਠਾਏ ਸ਼ਬਦ ਲਗਾਏ ਤਨਕ। ਗੁਰਸਿਖ ਤਰਾਏ ਜਿਉਂ ਭਗਤ ਜਨਕ। ਆਦਿ ਜੁਗਾਦਿ ਜੁਗੋ ਜੁਗ ਮਾਤ ਜੋਤ ਪਰਗਟਾਏ ਬਾਰ ਅਨਕ। ਅਨਕ ਬਾਰ ਜੋਤ ਪਰਗਟਾਈ। ਚਾਰ ਵੇਦ ਕਥਨ ਨਾ ਜਾਈ। ਅਕਥ ਕਥਾ ਰਹੇ ਕਥਾਈ। ਸਚ ਵਸਤ ਕਿਸੇ ਹੱਥ ਨਾ ਆਈ। ਇੱਕਾ ਅਸਤ ਇਕ ਰਥਵਾਹੀ। ਏਕਾ ਵਸਤ ਸਰਬ ਟਿਕਾਈ। ਬੈਠੇ ਮਸਤ ਸਾਚੀ ਜੋਤ ਡਗਮਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੋੜ ਤੇਤੀਸ ਦਿਵਸ ਰੈਣ ਰਹੇ ਬਿਲਲਾਈ। ਕਰੋੜ ਤੇਤੀਸ ਦੇਵਤ ਸੁਰ। ਮੰਗਣ ਦਰਸ ਹਰਿ ਸਾਚੇ ਘਰ। ਨਾ ਮਿਟੇ ਹਰਸ, ਆਤਮ ਫੁਰਨਾ ਰਿਹਾ ਫੁਰ। ਪ੍ਰਭ ਅਬਿਨਾਸ਼ੀ ਕਰ ਤਰਸ, ਤੇਰੀ ਚਰਨੀ ਗਏ ਜੁਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਮੇਲ ਮਿਲਾਏ ਲਿਖਿਆ ਧੁਰ। ਲਿਖਿਆ ਲੇਖ ਸਚ ਦਰਬਾਰ। ਗੁਰਮੁਖ ਸਾਚੇ ਵੇਖ ਬਾਂਹੋਂ ਪਕੜ ਕਲ ਜਾਏ ਤਾਰ। ਆਪੇ ਕੱਢੇ ਭਰਮ ਭੁਲੇਖਾ, ਸਾਚਾ ਸ਼ਬਦ ਦੇਵੇ ਉਡਾਰ। ਸ੍ਰਿਸ਼ਟ ਸਬਾਈ ਵੇਖਾ ਵੇਖੀ, ਗੁਰਮੁਖ ਪੂਰਾ ਕਰੇ ਚਰਨ ਨਿਮਸਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰੰਗ ਦੇਵੇ ਕਰਤਾਰ। ਸਾਚਾ ਰੰਗ ਨਾਮ ਚਲੂਲ। ਗੁਰਮੁਖ ਸਾਚੇ ਕਲਜੁਗ ਨਾ ਜਾਣਾ ਭੂਲ। ਪ੍ਰਭ ਅਬਿਨਾਸ਼ੀ ਜੋਤ ਪਰਗਟਾਈ ਹਰਿ ਸਾਚਾ ਕੰਤ ਕੰਤੂਲ। ਸਾਚੇ ਘਰ ਦੇ ਪੁਚਾਈ, ਸਚ ਪੰਘੂੜਾ ਸ਼ਬਦ ਝੂਲ। ਆਤਮ ਵੱਜੇ ਸਚ ਵਧਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੋਹੰ ਦੇਵੇ ਸਾਚਾ ਮੂਲ।