Granth 03 Likhat 006: 8 Jeth 2010 Bikarmi Inder Singh de Greh Pind Jhabal Zila Amritsar

੮ ਜੇਠ ੨੦੧੦ ਬਿਕ੍ਰਮੀ ਇੰਦਰ ਸਿੰਘ ਦੇ ਗ੍ਰਹਿ ਪਿੰਡ ਝਬਾਲ ਜ਼ਿਲਾ ਅੰਮ੍ਰਿਤਸਰ
ਸਾਚਾ ਵਕਤ ਹਰਿ ਵਿਚਾਰਿਆ। ਅਸ਼ਟਮ ਜੇਠ ਉਠ ਪਧਾਰਿਆ। ਸਾਧ ਸੰਗਤ ਸੰਗ ਰਲਾ ਰਿਹਾ। ਜਿਉਂ ਅੰਗਦ ਅੰਗ ਲਗਾ ਲਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਪਣੇ ਭਾਣੇ ਵਿਚ ਸਮਾ ਰਿਹਾ। ਅਸ਼ਟਮ ਜੇਠ ਅਸ਼ਟ ਕਰ ਮਾਣ। ਪ੍ਰਭ ਅਬਿਨਾਸ਼ੀ ਪੂਰਨ ਭਗਵਾਨ। ਧਰੇ ਜੋਤ ਮਾਤ ਮਹਾਨ। ਗੁਰਸਿਖਾਂ ਦੇਵੇ ਆਤਮ ਬ੍ਰਹਮ ਗਿਆਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਵਾਲੀ ਦੋ ਜਹਾਨ। ਗੁਰਮੁਖ ਤੇਰੀ ਆਤਮ ਜਾਗੀ। ਅਸ਼ਟਮ ਜੇਠ ਆਇਆ ਦਿਨ ਵਡ ਵਡਭਾਗੀ। ਚਰਨ ਧੂੜ ਤੇਰੇ ਮਸਤਕ ਲਾਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਸਾਚੀ ਲਾਗੀ। ਚਰਨ ਪ੍ਰੀਤੀ ਸੇਵ ਕਮਾਈ। ਦਰ ਘਰ ਆਏ ਪ੍ਰਭ ਸਾਚਾ ਦੇ ਵਧਾਈ। ਅਸ਼ਟਮ ਜੇਠ ਹੋਏ ਰੁਸ਼ਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰੀ ਪੈਜ ਰਖਾਈ। ਪੈਜ ਰਖਾਏ ਸਚ ਦਰਬਾਰੇ। ਜਿਥੇ ਵਸੇ ਹਰਿ ਨਿਰੰਕਾਰੇ। ਸਾਚਾ ਰੰਗ ਅਨੂਪ ਅਪਾਰੇ। ਬੈਠਾ ਵਡ ਸ਼ਾਹੋ ਵਡ ਭੂਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚੀ ਸਰਕਾਰੇ। ਸਚ ਸਰਕਾਰ ਸੱਚਾ ਸਿਕਦਾਰਾ। ਤੀਨ ਲੋਕ ਹਰਿ ਪਾਵੇ ਸਾਰਾ। ਖੰਡ ਬ੍ਰਹਿਮੰਡ ਵਰਭੰਡ ਹਰਿ ਚਰਨ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਆਇਆ ਦਰ ਹਰਿ ਭਗਵੰਤਾ। ਕਾਜ ਸਵਾਰੇ ਗੁਰਮੁਖ ਸਾਚੇ ਸੰਤਾ। ਕਲਜੁਗ ਜੀਆਂ ਮਾਇਆ ਪਾਏ ਪ੍ਰਭ ਬੇਅੰਤਾ। ਗੁਰਮੁਖ ਸਾਚੇ ਆਪ ਉਠਾਏ ਪ੍ਰਭ ਅਬਿਨਾਸ਼ੀ ਸਾਚਾ ਕੰਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਭਗਵੰਤਾ। ਗੁਰਮੁਖ ਸਾਚਾ ਆਪ ਉਠਾਇਆ। ਆਪ ਆਪਣੀ ਸੇਵਾ ਲਾਇਆ। ਸਾਚਾ ਮੇਵਾ ਨਾਮ ਦਵਾਇਆ। ਵਡ ਵਡ ਦੇਵੀ ਦੇਵਾ ਕਰੋੜ ਤੇਤੀਸ ਚਰਨ ਬਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ ਭੇਵ ਕਿਸੇ ਨਾ ਪਾਇਆ। ਗੁਰਮੁਖ ਤੇਰੀ ਸਚ ਅਟਾਰੀ। ਜਿਥੇ ਵਸੇ ਆਪ ਮੁਰਾਰੀ। ਆਪੇ ਕਰੇ ਆਤਮ ਕਾਰੀ। ਬੇਮੁਖਾਂ ਕਰੇ ਹਰਿ ਖੁਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੀ। ਨਰਾਇਣ ਨਰ ਅਵਤਾਰਾ। ਗੁਰਸਿਖ ਤੇਰਾ ਵਸਾਇਆ ਹਰਿ ਸੱਚਾ ਘਰ ਬਾਹਰਾ। ਆਪੇ ਹੋਏ ਤੇਰਾ ਸਿਕਦਾਰਾ। ਸਤਿਜੁਗ ਉਪਜੇ ਧਾਮ ਨਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਏ ਲੇਖ ਲਿਖਾਰਾ। ਸਾਚਾ ਧਾਮ ਬਣੇ ਤੇਰਾ ਸਾਚਾ ਘਰ। ਸਰਬ ਥਾਈਂ ਬਾਕੀ ਆਏ ਡਰ। ਆਪਣੀ ਕਰਨੀ ਜਾਇਣ ਕਰ। ਬੇਮੁਖ ਆਪਣੀ ਭਰਨੀ ਲੈਣ ਭਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਸਾਚਾ ਸਰ। ਸਾਚਾ ਦਰ ਸਾਚਾ ਘਰ। ਸਾਚਾ ਵਰ ਮਿਲਿਆ ਹਰਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਰਨੀ ਰਿਹਾ ਕਰ। ਕਰਨੀ ਕਰੇ ਕਰਣੇਹਾਰਾ। ਕਲਜੁਗ ਜੀਵ ਭੁੱਲਾ ਮੂਰਖ ਮੁਗਧ ਗਵਾਰਾ। ਪ੍ਰਭ ਅਬਿਨਾਸ਼ੀ ਨਾ ਰਿਦੇ ਵਿਚਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤਲੋਕ ਲਿਆ ਅਵਤਾਰਾ। ਕਲਜੁਗ ਜੀਵ ਵੇਖ ਵਿਚਾਰ। ਮਾਨਸ ਜਨਮ ਨਾ ਕਲਜੁਗ ਹਾਰ। ਭੁੱਲੇ ਭਰਮ ਕਿਉਂ ਗਵਾਰ। ਆਪ ਆਪਣਾ ਕਾਜ ਸਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਪੰਚਮ ਜੇਠ ਲਿਆ ਅਵਤਾਰ। ਆਇਆ ਚਰਨ ਸੱਚੇ ਗੁਰਦੇਵ। ਆਤਮ ਪ੍ਰੀਤੀ ਕਰੀ ਸੱਚੀ ਸੇਵ। ਸੋਹੰ ਮਿਲੇ ਆਤਮ ਸਾਚਾ ਮੇਵ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਮਾਤ ਜੋਤ ਪ੍ਰਗਟਾਈ ਅਲਖ ਅਭੇਵ। ਅਛਲ ਅਛੇਦਾ ਅਲਖ ਅਲੇਖਾ। ਕਿਆ ਕੋਈ ਪਾਵੇ ਪ੍ਰਭ ਕਾ ਭੇਤਾ। ਗਾਏ ਥੱਕੇ ਚਾਰੇ ਵੇਦਾ। ਝੂਠੇ ਜੂਠੇ ਪੜ੍ਹਨ ਕਤੇਬਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸ੍ਰਿਸ਼ਟ ਸਬਾਈ ਜੁਗੋ ਜੁਗ ਅਛਲ ਅਛੇਦਾ। ਸ੍ਰਿਸ਼ਟ ਸਬਾਈ ਜਾਏ ਛਲ। ਆਪ ਛਲਾਈH ਮਾਇਆ ਪਾਈ ਕਲ। ਖ਼ਾਕ ਰਲਾਈ ਸੁੱਧ ਨਾ ਪਾਈ, ਸਚ ਦਰਬਾਰ ਨਾ ਆਏ ਚੱਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਅੰਤਮ ਅੰਤ ਕਲ ਆਪ ਲੁਹਾਏ ਖੱਲ। ਗੁਰਸਿਖ ਹਰਿ ਰਸਨ ਉਚਾਰੇ। ਰਸਨਾ ਰਸ ਦੇਵੇ ਕਰਤਾਰੇ। ਹੋਏ ਵਸ ਜੋਤ ਮੁਰਾਰੇ। ਰਾਹ ਸਾਚਾ ਜਾਏ ਦੱਸ, ਜਨ ਭਗਤਾਂ ਲੇਖ ਲਿਖਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਜੋਤ ਪ੍ਰਗਟਾਈ ਸਚ ਦਵਾਰੇ। ਗੁਰਸਿਖ ਗੁਰ ਸਾਚਾ ਜਾਣਿਆ। ਪ੍ਰਭ ਅਬਿਨਾਸ਼ੀ ਆਪ ਪਛਾਣਿਆਂ। ਦਰ ਘਰ ਆਵੇ ਹੋਵੇ ਮਾਣਿਆਂ। ਦਰਗਹਿ ਸਾਚੀ ਮਿਲੇ ਸਚ ਟਿਕਾਣਿਆਂ। ਵੇਲੇ ਅੰਤ ਜਮ ਨੇੜ ਨਾ ਆਣਿਆਂ। ਪ੍ਰਭ ਅਬਿਨਾਸ਼ੀ ਸਾਚਾ ਕੰਤ ਗਲੇ ਲਗਾਣਿਆਂ। ਆਪ ਬਣਾਏ ਸਾਚੀ ਬਣਤ, ਸੋਹੰ ਨਾਮ ਜਪਾਣਿਆਂ। ਦੇਵੇ ਵਡਿਆਈ ਵਿਚ ਜੀਵ ਜੰਤ, ਜੋਤ ਸਰੂਪੀ ਪਹਿਰੇ ਬਾਣਿਆਂ। ਏਕਾ ਸ਼ਬਦ ਸੱਚਾ ਗੁਰ ਮੰਤ, ਹਰਿ ਸਾਚੇ ਮਾਤ ਵਖਾਣਿਆਂ। ਕੋਈ ਨਾ ਜਾਣੇ ਹਰਿ ਕਾ ਅੰਤ, ਕਲਜੁਗ ਭੁੱਲੇ ਜੀਵ ਨਿਧਾਣਿਆਂ। ਧਰੇ ਜੋਤ ਹਰਿ ਸਾਚਾ ਕੰਤ, ਗੁਰਮੁਖ ਵਿਰਲੇ ਕਲ ਪਛਾਣਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਘਰ ਆਏ ਗੁਣ ਨਿਧਾਨਿਆਂ। ਗੁਰਸਿਖ ਤੇਰੇ ਗੁਣ ਗੰਭੀਰਾ। ਸ਼ਬਦ ਸੁੱਤ ਆਪ ਦੇਵੇ ਧੀਰਾ। ਸਾਂਤਕ ਵਰਤੇ ਤੇਰੇ ਸਤਿ ਸਰੀਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਪਿਆਏ ਅੰਮ੍ਰਿਤ ਸਾਚਾ ਸੀਰਾ। ਅੰਮ੍ਰਿਤ ਆਤਮ ਦੇਵੇ ਧਾਰ। ਸੁਰਤ ਸ਼ਬਦ ਹਰਿ ਮੇਲ ਮਿਲਾਰ। ਖੁਲ੍ਹੇ ਸੁੰਨ ਤੁੱਟੇ ਮੁਨ, ਉਪਜੇ ਧੁਨ ਸੱਚੀ ਸਰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਵਡਿਆਈ ਘਰ ਆਏ ਜਾਏ ਪੈਜ ਸਵਾਰ। ਗੁਰਮੁਖ ਗੁਰ ਚਰਨੀ ਲਾਗਾ। ਪਾਪਾਂ ਧੋਇਆ ਝੂਠਾ ਦਾਗਾ। ਕਵਲ ਨੈਣ ਹਰਿ ਸ਼ਬਦ ਧੁਨ ਉਪਜਾਏ ਸਾਚਾ ਰਾਗਾ। ਸਾਚਾ ਲਾਹਾ ਪ੍ਰਭ ਦਰ ਲੈਣ, ਵਿਚ ਮਾਤ ਜੋ ਜਨ ਜਾਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਸ਼ਟਮ ਜੇਠ ਲਿਖਾਏ ਦਿਵਸ ਭਾਗਾ। ਗੁਰਮੁਖ ਤੇਰੀ ਰਹਿਰਾਸ। ਪ੍ਰਭ ਅਬਿਨਾਸ਼ੀ ਹੋਇਆ ਦਾਸ। ਆਪ ਬੁਝਾਏ ਆਤਮ ਤ੍ਰਿਖਾ ਪਿਆਸ। ਜੋਤ ਸਰੂਪੀ ਹਰਿ ਹਿਰਦੇ ਰੱਖੇ ਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਕਰੇ ਪ੍ਰਕਾਸ਼। ਆਤਮ ਜੋਤ ਹਰਿ ਪ੍ਰਕਾਸ਼ੇ। ਅਗਿਆਨ ਅੰਧੇਰ ਸਰਬ ਵਿਨਾਸੇ। ਏਕਾ ਸ਼ਬਦ ਚਲਾਏ ਸੋਹੰ ਸਵਾਸ ਸਵਾਸੇ। ਮਾਨਸ ਜਨਮ ਵਿਚ ਮਾਤ ਕਰਾਏ ਰਾਸੇ। ਅੰਤਕਾਲ ਕਰੇ ਬੰਦ ਖੁਲਾਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਨਿਰੰਜਣ ਕਰ ਦਰਸ ਤੇਰੀ ਮਿਟੇ ਹਰਸ ਤੇਰਾ ਆਤਮ ਦੁੱਖੜਾ ਨਾਸੇ। ਗੁਰਸਿਖ ਰੱਖ ਇਕ ਗੁਰ ਓਟ। ਸੋਹੰ ਲਗਾਵੇ ਆਤਮ ਸਾਚੀ ਚੋਟ। ਅੰਤਮ ਅੰਤਕਾਲ ਕਲਜੁਗ ਬੇਮੁਖਾਂ ਦਿਸੇ ਇਕ ਲੰਗੋਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ ਬੇਮੁਖਾਂ ਕੱਢੇ ਖੋਟ। ਜੋਤ ਜਗਾਏ, ਸ੍ਰਿਸ਼ਟ ਖਪਾਏ, ਦੇਰ ਨਾ ਲਾਏ, ਅੰਧੇਰ ਰਖਾਏ, ਹੇਰ ਫੇਰ ਕਰ ਜਗਤ ਭੁਲਾਏ, ਪੰਚਮ ਜੇਠ ਸੰਞ ਸਵੇਰ ਨਾ ਕਿਸੇ ਦਿਖਾਏ। ਮੇਰ ਤੇਰ ਸਰਬ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਚਰਨ ਲਗਾਏ। ਜਗਤ ਭੁਲੇਖਾ ਆਪੇ ਪਾਇਆ। ਵੇਖਾ ਵੇਖੀ ਜਗਤ ਭੁਲਾਇਆ। ਆਪੇ ਮੰਗੇ ਸਾਚਾ ਲੇਖਾ, ਧਰਮ ਰਾਏ ਦੇ ਦਰ ਬਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਆਪਣੀ ਸਰਨ ਲਗਾਇਆ। ਗੁਰਸਿਖਾਂ ਦੇਵੇ ਹਰਿ ਆਪ ਵਡਿਆਈ। ਪ੍ਰਭ ਚਰਨ ਜੋ ਸੇਵ ਕਮਾਈ। ਲਹਿਣਾ ਦੇਣਾ ਹਰਿ ਦੇ ਚੁਕਾਈ। ਏਥੇ ਓਥੇ ਹੋਏ ਸਹਾਈ। ਸਾਚੀ ਲਿਖਤ ਰਿਹਾ ਲਿਖਾਈ। ਸਤਿਜੁਗ ਸਾਚੇ ਦੇ ਉਪਾਈ। ਸਾਚਾ ਧਾਮ ਝਬਾਲ ਬਣਾਈ। ਇੰਦਰ ਸਿੰਘ ਤੇਰੇ ਹੱਥ ਵਡਿਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਕੁੱਲੀ ਭਾਗ ਲਗਾਈ। ਤੇਰੀ ਕੁੱਲੀ ਲੱਗੇ ਭਾਗ। ਬੇਮੁਖਾਂ ਘਰ ਲੱਗੇ ਆਗ। ਕਲਜੁਗ ਜੀਵ ਝੂਠੇ ਵਿਸ਼ੇ ਵਿਕਾਰਾਂ ਲੱਗੇ ਦਾਗ। ਇਕ ਨਾ ਉਪਜਿਆ ਸਾਚਾ ਰਾਗ। ਸੋਹੰ ਵੱਜਾ ਨਾ ਸਾਚਾ ਨਾਦ। ਸੁਰਤ ਸ਼ਬਦ ਨਾ ਆਪ ਨਾ ਕੋਈ ਜਾਣੇ ਬ੍ਰਹਮ ਬ੍ਰਹਿਮਾਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਆਦਿ ਜੁਗਾਦਿ। ਆਦਿ ਜੁਗਾਦੀ ਏਕਾ ਏਕਾ। ਗੁਰਮੁਖ ਸਾਚੇ ਰਾਖੋ ਟੇਕਾ। ਕਰੇ ਬੁਧ ਬਬੇਕਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਤਨ ਨਾ ਲਾਗਣ ਦੇਵੇ ਸੇਕਾ। ਸਾਚਾ ਤਨ ਸਾਚਾ ਨੂਰ । ਆਤਮ ਆਸਾ ਕਰੇ ਭਰਪੂਰ। ਸੋਹੰ ਸ਼ਬਦ ਉਪਜਾਵੇ ਸਾਚੀ ਤੂਰ। ਪ੍ਰਭ ਅਬਿਨਾਸ਼ੀ ਹਿਰਦੇ ਵਸੇ ਬੇਮੁਖ ਜਾਣੇ ਦੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਖੜਾ ਹਜ਼ੂਰ। ਹਾਜ਼ਰ ਹਜ਼ੂਰਾ। ਸਰਬ ਕਲਾ ਭਰਪੂਰਾ। ਆਪ ਮੁਕਾਏ ਆਤਮ ਚਿੰਤਾ ਸਗਲ ਵਸੂਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਤਾ ਸੂਰਬੀਰਾ। ਸੂਰਬੀਰ ਵਡ ਦਾਤਾਰਾ। ਗੁਰਮੁਖ ਮੰਗੇ ਆਏ ਦਵਾਰਾ। ਸੋਹੰ ਦੇਵੇ ਸੱਚਾ ਭੰਡਾਰਾ। ਵਰਤੇ ਵਰਤਾਵੇ ਵਿਚ ਸੰਸਾਰਾ। ਦੇਵਣਹਾਰ ਇਕ ਦਾਤਾਰਾ। ਕੋਟਨ ਕੋਟ ਖੜ੍ਹੇ ਰਹਿਣ ਤੇਰੇ ਦਵਾਰਾ। ਸੋ ਜਨ ਉਧਰੇ ਪਾਰ ਸੋਹੰ ਜਿਸ ਜਨ ਰਸਨ ਉਚਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਨਾਮ ਅਧਾਰਾ। ਨਾਮ ਅਧਾਰੀ ਸ਼ਬਦ ਖੁਮਾਰੀ। ਮਾਇਆ ਮਮਤਾ ਸਰਬ ਨਿਵਾਰੀ। ਗੁਰਸਿਖ ਆਤਮ ਹੋਏ ਨਾ ਹੰਕਾਰੀ। ਆਪੇ ਰੱਖੇ ਪੈਜ ਮੁਰਾਰੀ। ਆਵੇ ਜਾਵੇ ਸੱਤਰ ਜਾਮਾ ਭਗਤ ਉਧਾਰੀ। ਤੀਨ ਲੋਕ ਸੱਚੀ ਸਿਕਦਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਨਿਰੰਜਣ ਸਾਚੀ ਰੱਖੇ ਸਿਕਦਾਰੀ। ਤੀਨ ਲੋਕ ਸੱਚਾ ਸਿਕਦਾਰਾ। ਆਪੇ ਕਰੇ ਸਰਬ ਵਿਹਾਰਾ। ਜੀਵ ਜੰਤ ਕਿਆ ਕੋਈ ਵਿਚਾਰਾ। ਗੁਰਮੁਖ ਵਿਰਲਾ ਪਾਵੇ ਸਾਰਾ। ਜਿਸ ਜਨ ਦੇਵੇ ਦਰਸ ਅਪਾਰਾ। ਕਿਰਪਾ ਕਰੀ ਪ੍ਰਭ ਅਬਿਨਾਸ਼ੀ, ਖੋਲ੍ਹੇ ਦਸਮ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਨਰਾਇਣ ਨਰ, ਲੈਣਾ ਵਰ, ਚੁੱਕੇ ਡਰ, ਜਾਓ ਤਰ, ਖੁੱਲ੍ਹੇ ਦਰ, ਆਤਮ ਸਰ, ਕਾਇਆ ਭੰਡਾਰੇ ਲੈਣੇ ਭਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਹਰੀ ਹਰਿ। ਰਾਗ ਰੰਗ ਹਰਿ ਗੁਣ ਗਾਵਣਾ। ਪ੍ਰਭ ਦਰ ਮੰਗੋ ਸਾਚੀ ਮੰਗ, ਹੋਵੇ ਪੂਰਨ ਭਾਵਨਾ। ਕਲਜੁਗ ਜੀਵ ਨਾ ਸਾਕ ਸੰਗ ਪਕੜੇ ਤੇਰਾ ਦਾਮਨਾ। ਗੁਰਮੁਖਾਂ ਸਦ ਸਹਾਈ ਰਹੇ ਅੰਗ ਸੰਗ। ਦਰ ਘਰ ਸਾਚੇ ਦੇ ਵਡਿਆਈ, ਮਾਨਸ ਜਨਮ ਨਾ ਹੋਵੇ ਭੰਗ। ਬੇਮੁੱਖ ਝੂਠੇ ਆਪ ਭੰਨਾਏ ਜਿਉਂ ਕਾਚੀ ਵੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਉਠਾਏ ਆਪਣੇ ਸੰਗ। ਸਚ ਕਰਮ ਗੁਰ ਚਰਨ ਪਿਆਰ। ਕਰ ਕਿਰਪਾ ਕਲ ਦੇਵੇ ਤਾਰ। ਤਾਰਨਹਾਰ ਆਪ ਦਾਤਾਰ। ਸਾਚਾ ਦੇਵੇ ਸ਼ਬਦ ਅਧਾਰ। ਦੇਵੇ ਸ਼ਬਦ ਜਾਏ ਤਾਰ। ਜੋ ਜਨ ਆਏ ਚਲ ਦਰਬਾਰ। ਭੁੱਖੇ ਨੰਗੇ ਹੋਇਣ ਪਾਰ। ਬੇਮੁਖਾਂ ਹਰਿ ਦੇਵੇ ਦਰ ਦੁਰਕਾਰ। ਵੇਲੇ ਅੰਤ ਹੋਇਣ ਖਵਾਰ। ਗੁਰਮੁਖ ਸਾਚੇ ਸੰਤ ਜਨ ਪ੍ਰਭ ਸਾਚਾ ਦੇਵੇ ਤਾਰ। ਜੋਤੀ ਜੋਤ ਸਰੂਪ ਹਰਿ ਵਿਚ ਮਾਤ ਜਾਮਾ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਲਿਆ ਅਵਤਾਰ। ਨਿਹਕਲੰਕ ਤੇਰਾ ਅਵਤਾਰਾ। ਨਿਹਕਲੰਕ ਭਗਤ ਉਧਾਰਾ। ਨਿਹਕਲੰਕ ਸਤਿਜੁਗ ਸ਼ਬਦ ਚਲਾਵੇ ਜਗਤ ਅਪਾਰਾ। ਨਿਹਕਲੰਕ ਰਾਓ ਰੰਕ ਇਕ ਕਰਾਏ ਸਚ ਦਰਬਾਰਾ। ਨਿਹਕਲੰਕ ਵਜਾਏ ਡੰਕ ਸੁਹਾਏ ਬੰਕ ਜਿਸ ਆਏ ਚਲ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ ਨਰਾਇਣ ਨਰ ਅਵਤਾਰਾ। ਜੋਤ ਸਰੂਪੀ ਜਾਮਾ ਧਾਰਾ। ਕਰੇ ਖੇਲ ਕਲ ਅਪਰ ਅਪਾਰਾ। ਸ੍ਰਿਸ਼ਟ ਸਬਾਈ ਮਾਨਸ ਜਨਮ ਗਏ ਕਲ ਹਾਰਾ। ਗੁਰਮੁਖ ਵਿਰਲੇ ਸੰਤ ਜਨ ਦਰ ਸਾਚੇ ਉਤਰੇ ਪਾਰਾ। ਸੋਹੰ ਸ਼ਬਦ ਸੁਣਾਏ ਕੰਨ, ਆਪ ਚੁਕਾਏ ਜਮ ਕਾ ਡਰ, ਗੁਰਮੁਖ ਦਰਸ ਦਿਖਾਏ ਸਾਚਾ ਹਰਿ, ਭਾਂਡਾ ਭਰਮ ਭਉ ਦੇਵੇ ਭੰਨ, ਪ੍ਰਭ ਅਬਿਨਾਸ਼ੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਤੇਰੇ ਆਤਮ ਦਰ ਦਵਾਰੇ ਖੜਾ। ਆਤਮ ਦਰ ਸਚ ਵਿਚਾਰੋ। ਹਰਿ ਪਾਵੋ ਪੂਰਨ ਪੁਰਖ ਅਪਾਰੋ। ਏਕਾ ਜੋਤ ਜਗਾਏ ਪ੍ਰਭ ਅਬਿਨਾਸ਼ੀ ਸਾਚਾ ਹਿਰਦੇ ਵਾਚਾ ਅਗੰਮ ਅਪਾਰੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ ਆਪ ਬੰਧਾਏ ਸ੍ਰਿਸ਼ਟ ਸਬਾਈ ਏਕਾ ਧਾਰੋ। ਸ੍ਰਿਸ਼ਟ ਸਬਾਈ ਏਕਾ ਧਾਰ। ਏਕਾ ਸ਼ਬਦ ਚਲੇ ਵਿਚ ਸੰਸਾਰ। ਚਾਰ ਵਰਨ ਹਰਿ ਆਪ ਸੁਨਾਰ। ਏਕਾ ਸ਼ਬਦ ਏਕਾ ਡੰਕ ਚਾਰ ਕੁੰਟ ਕਰਾਏ ਜੈ ਜੈਕਾਰ। ਵਡ ਵਡ ਰਾਜੇ ਰਾਣਿਆਂ, ਪ੍ਰਭ ਸਾਚੇ ਕਰੇ ਖਵਾਰ। ਗਰੀਬ ਬਾਲ ਅੰਞਾਣਿਆਂ, ਪ੍ਰਭ ਸਾਚਾ ਦੇਵੇ ਤਾਰ। ਗੁਰਮੁਖਾਂ ਸੁਘੜ ਸਿਆਣਿਆਂ, ਪ੍ਰਭ ਸਾਚਾ ਦੇਵੇ ਚਰਨ ਪਿਆਰ। ਕਲਜੁਗ ਜੀਵ ਮੂਰਖ ਮੁਗਧ ਬਾਲ ਅੰਞਾਣਿਆਂ, ਪ੍ਰਭ ਸਾਚਾ ਮਾਰੇ ਮਾਰ। ਪ੍ਰਭ ਅਬਿਨਾਸ਼ੀ ਗਏ ਭੁਲਾਣਿਆਂ, ਮਦਿਰਾ ਮਾਸ ਕਰੇ ਅਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਨਿਹਕਲੰਕ ਨਰਾਇਣ ਨਰ ਅਵਤਾਰ। ਮਦਿਰਾ ਮਾਸੀ ਜੋ ਜਨ ਹੋਏ। ਸਚ ਦਰਬਾਰੇ ਰਹੇ ਨਾ ਕੋਇ। ਧਰਮ ਰਾਏ ਦੇ ਅੱਗੇ ਰੋਏ। ਪਾਪਾਂ ਵਿਚ ਰਹੇ ਪਰੋਏ। ਆਤਮ ਭੇਵ ਰਹੇ ਨਾ ਕੋਇ। ਬੇਮੁਖ ਜੀਵ ਕਲਜੁਗ ਰਹੇ ਸੋਏ। ਪ੍ਰਭ ਅਬਿਨਾਸ਼ੀ ਪ੍ਰਗਟ ਹੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਅਵਤਾਰ ਗੁਰਮੁਖ ਵਿਰਲਾ ਜਾਣੇ ਕੋਇ। ਸਚਖੰਡ ਧਰਮ ਜੈਕਾਰਾ। ਸੋਹੰ ਨਾਮ ਪ੍ਰਭ ਰਿਹਾ ਵੰਡ, ਗੁਰਮੁਖ ਵਿਰਲਾ ਪਾਵੇ ਸਾਰਾ। ਬੇਮੁਖਾਂ ਆਤਮ ਹੋਈ ਰੰਡ, ਛੱਡਿਆ ਹਰਿ ਦਰਬਾਰਾ। ਕਲਜੁਗ ਅੰਤਮ ਆਈ ਕੰਡ, ਕੋਈ ਨਾ ਪਾਵੇ ਸਾਰਾ। ਝੂਠੀ ਕਰਨ ਜਗਤ ਵਿਚ ਵੰਡ, ਝੂਠਾ ਦਿਸੇ ਸਰਬ ਪਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲ ਕਰੇ ਸਰਬ ਖੁਆਰਾ। ਸਰਬ ਖੁਆਰੀ ਦੇਵੇ ਕਰ। ਦਰ ਦਰ ਘਰ ਘਰ ਆਵੇ ਡਰ। ਕੋਈ ਨਾ ਦਿਸੇ ਸਾਚਾ ਸਰ। ਖਿਚੇ ਜੋਤ ਅਵਤਾਰ ਨਰ। ਗੁਰਮੁਖ ਭੰਡਾਰਾ ਤੇਰਾ ਭਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਸਦ ਰਸਨਾ ਉਚਰ। ਭੰਡ ਭੰਡਾਰਾ ਤੇਰਾ ਭਰਿਆ। ਪ੍ਰਭ ਅਬਿਨਾਸ਼ੀ ਆਸਾ ਵਰਿਆ। ਸੋਹੰ ਦਾਤ ਅੱਗੇ ਧਰਿਆ। ਮਾਨਸ ਜਨਮ ਹੋਏ ਰਹਿਰਾਸਾ, ਆਵਣ ਜਾਵਣ ਗੇੜ ਨਿਵਰਿਆ। ਪੂਰਨ ਕੀਆ ਚਰਨ ਭਰਵਾਸਾ, ਕਰ ਦਰਸ ਪਾਰ ਪਰਿਆ। ਆਤਮ ਜੋਤ ਕਰੇ ਪ੍ਰਕਾਸ਼ਾ। ਪ੍ਰਭ ਅਬਿਨਾਸ਼ੀ ਦਰ ਸਾਚੇ ਖੜਿਆ। ਹਉਮੇ ਦੁਖੜਾ ਆਤਮ ਨਾਸਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਕਰਿਆ। ਗੁਰਸਿਖ ਰਾਜ ਜੋਗ ਸਚ ਲੀਨਾ। ਸਾਚਾ ਨਾਮ ਮਹਾਂ ਰਸ ਪੀਨਾ। ਪ੍ਰਭ ਅਬਿਨਾਸ਼ੀ ਸਾਚਾ ਦਾਨਾ ਬੀਨਾ। ਪਾਰ ਉਤਾਰੇ ਕਿਰਪਾ ਧਾਰੇ ਜਿਸ ਜਨ ਰਸਨਾ ਚੀਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਤਮ ਸ਼ਾਂਤ ਕਰਾਏ ਜਿਉਂ ਜਲ ਮੀਨਾ। ਗੁਰਮੁਖ ਤੇਰੀ ਆਤਮ ਸਤਿ। ਸਾਂਤਕ ਸਾਂਤਕ ਸਤਿ ਵਰਤਾਵੇ ਸਤਿ। ਆਪੇ ਦੇ ਸਮਝਾਵੇ ਮੱਤ। ਗੁਰਮੁਖ ਹਰਿ ਜਾਣੇ ਮਿਤ ਗਤ। ਸਚ ਸ਼ਬਦ ਧੀਰਜ ਦੇਵੇ ਜਤ। ਵੇਲੇ ਕਲਜੁਗ ਅੰਤਮ ਅੰਤ ਪ੍ਰਭ ਸਾਚਾ ਰੱਖੇ ਪਤ। ਸੋਹੰ ਸਾਚਾ ਸਚ ਬੀਜਾਏ ਆਤਮ ਸਾਚੇ ਵਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਰਖਾਏ ਸਾਚਾ ਤਤ। ਗੁਰਮੁਖਾਂ ਹਰਿ ਕਰਮ ਵਿਚਾਰੇ। ਮਾਨਸ ਜਨਮ ਕਲ ਸਵਾਰੇ। ਭਰਮ ਭੁਲੇਖੇ ਸਰਬ ਨਿਵਾਰੇ। ਸਾਚਾ ਲੇਖਾ ਆਪ ਲਿਖਾਰੇ। ਆਪ ਬਹਾਏ ਸਚ ਦਰਬਾਰੇ। ਜਿਥੇ ਵਸੇ ਨਰ ਨਰਾਇਣ ਏਕਾ ਜੋਤ ਜਗੇ ਅਪਾਰੇ। ਜੋਤੀ ਜੋਤ ਸਰੂਪ ਹਰਿ, ਨਾ ਕੋਈ ਪਾਵੇ ਸਾਰੇ। ਗੁਰਮੁਖ ਸਾਚੇ ਰੱਖੀ ਆਸ। ਦੇਵੇ ਦਰਸ ਆਪ ਪੁਰਖ ਅਬਿਨਾਸ਼। ਆਤਮ ਤ੍ਰਿਖਾ ਬੁਝਾਏ ਪਿਆਸ। ਹਰਿ ਹਿਰਦੇ ਪ੍ਰਭ ਸਾਚਾ ਵਸਿਆ, ਦਿਵਸ ਰੈਣ ਸਦ ਰਹੇ ਪਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਗਾਏ ਸਵਾਸ ਸਵਾਸ। ਗੁਰਸਿਖ ਤੇਰਾ ਕਰਮ ਵਿਚਾਰਿਆ। ਮਾਨਸ ਜਨਮ ਆਪ ਸਵਾਰਿਆ। ਭਵ ਸਾਗਰ ਤੋਂ ਪਾਰ ਉਤਾਰਿਆ। ਸਾਚਾ ਦੇਵੇ ਸ਼ਬਦ ਅਧਾਰਿਆ। ਆਤਮ ਜੋਤੀ ਦੀਪ ਕਰੇ ਉਜਿਆਰਿਆ। ਏਕਾ ਰੰਗ ਰੰਗੇ ਕਰਤਾਰਾ ਸਚ ਸਰਕਾਰਿਆ। ਮਾਨਸ ਜਨਮ ਨਾ ਹੋਏ ਭੰਗ, ਵਿਚ ਮਾਤ ਨਾ ਆਵੇ ਹਾਰਿਆ। ਸਾਚਾ ਨਾਮ ਚੜ੍ਹਾਇਆ ਰੰਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਰਸਨਾ ਉਚਾਰਿਆ। ਗੁਰਮੁਖ ਤੇਰਾ ਆਤਮ ਪਿਆਰ। ਪ੍ਰਭ ਅਬਿਨਾਸ਼ੀ ਲਏ ਵਿਚਾਰ। ਲੇਖਾ ਦੇਵੇ ਸਚ ਦਰਬਾਰ। ਏਥੇ ਓਥੇ ਰਹਿਣ ਨਾ ਦੇਵੇ ਸਿਰ ਉਧਾਰ। ਕਰਮ ਧਰਮ ਹਰਿ ਦੋਵੇਂ ਲਏ ਵਿਚਾਰ। ਬੇਮੁਖਾਂ ਦਰ ਆਏ ਸ਼ਰਮ, ਜੂਠੇ ਝੂਠੇ ਰਹੇ ਝੱਖ ਮਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਲਾਏ ਪਾਰ। ਗੁਰਮੁਖ ਸਾਚੇ ਰੰਗ ਰੰਗਾਇਆ। ਏਕਾ ਸਾਚਾ ਰੰਗ ਚੜ੍ਹਾਇਆ। ਅੰਗ ਸੰਗ ਸੰਗ ਅੰਗ ਪ੍ਰਭ ਸਾਚਾ ਹੋਏ ਸਹਾਇਆ। ਪ੍ਰਭ ਦਰ ਮੰਗੀ ਸਾਚੀ ਮੰਗ, ਸਚ ਦਾਨ ਪ੍ਰਭ ਭਿਛਿਆ ਪਾਇਆ। ਮਾਨਸ ਜਨਮ ਨਾ ਹੋਇਆ ਭੰਗ, ਵੇਲੇ ਅੰਤ ਹੋਏ ਸਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਬੇੜਾ ਪਾਰ ਕਰਾਇਆ। ਭਗਤ ਵਛਲ ਆਪ ਗਿਰਧਾਰੀ। ਗੁਰਮੁਖ ਸਾਚੇ ਪੈਜ ਸਵਾਰੀ। ਸਾਚਾ ਦੇਵੇ ਨਾਮ ਅਧਾਰੀ। ਸੋਹੰ ਸ਼ਬਦ ਸੱਚੀ ਅਟਾਰੀ। ਜਿਥੇ ਵਸੇ ਹਰਿ ਨਿਰੰਕਾਰੀ। ਆਓ ਸਿੱਖੋ ਕਰੋ ਸਵਾਰੀ। ਸ਼ਬਦ ਪਵਣ ਹਰਿ ਦੇਵੇ ਅਸਵ ਭਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੀ। ਗੁਰਸਿਖ ਦਵਾਰੇ ਸਾਚੇ ਆਓ। ਭਰਮ ਭੁਲੇਖਾ ਸਰਬ ਗਵਾਓ। ਪਿਛਲਾ ਲੇਖਾ ਮਾਤ ਚੁਕਾਓ। ਅਗਲਾ ਲੇਖਾ ਧੁਰਦਰਗਾਹੀ ਸਾਚੇ ਦਰ ਆਏ ਮੁਕਾਓ। ਕਿਉਂ ਰਹੇ ਵਿਚ ਭਰਮ ਭੁਲੇਖਾ, ਕੋਈ ਮਿਲੇ ਨਾ ਸਾਚਾ ਥਾਉਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਈ ਅਗੰਮ ਅਥਾਹੋ। ਅਗੰਮ ਅਥਾਹ, ਬੇਪ੍ਰਵਾਹ, ਹੋਏ ਸਹਾ, ਸਾਚਾ ਹਿਰਦੇ ਦੇਵੇ ਨਾਮ ਵਸਾ। ਜੋ ਜਨ ਰਸਨਾ ਲਏ ਗਾ। ਸੋਹੰ ਚਾਬੀ ਦੇਵੇ ਲਾ। ਸਾਚਾ ਤਨ ਹਰਿ ਰਬਾਬੀ ਸਾਚੀ ਕਿੰਗ ਦਏ ਵਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾੜੀ ਬਹੱਤਰ ਏਕਾ ਦੇਵੇ ਰਾਗ ਸੁਣਾ। ਕਾਇਆ ਖਾਟ ਖਟ ਖਟੋਲਾ। ਏਕਾ ਓੜ੍ਹ ਸ਼ਬਦ ਚੋਲਾ। ਏਕਾ ਬੋਲੇ ਸੋਹੰ ਬੋਲਾ। ਏਕਾ ਤੋਲ ਤੁਲੋ ਪ੍ਰਭ ਸਾਚਾ ਹੋਏ ਤੋਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਾ ਸੰਪੂਰਨ ਸੋਲਾਂ। ਸੋਲਾਂ ਕਲਾ ਸੰਪੂਰਨ ਆਪ ਸਵਾਮੀ। ਆਸਾ ਮਨਸਾ ਪੂਰਨ ਵਡ ਨੇਹਕਾਮੀ। ਏਕਾ ਸ਼ਬਦ ਉਪਜਾਵੇ ਸਾਚੀ ਤੂਰਨ, ਸਾਚਾ ਨਾਮ ਸ਼ਬਦ ਦਮਾਮੀ। ਬੇਮੁਖ ਕਲਜੁਗ ਬੈਠੇ ਝੂਰਨ, ਹੋਏ ਨਿਮਕ ਹਰਾਮੀ। ਬੈਠੇ ਵੇਖਣ ਦੂਰਨਾ, ਆਤਮ ਘਾਟਾ ਨਾਮ ਖਾਮੀ। ਵੱਟਣ ਮੂੰਹ ਜਿਉਂ ਪੇਟੇ ਵਿਚ ਸੂਲਣ, ਵਿਸ਼ਟਾ ਖਾਇਣ ਭੋਗਣ ਕਾਮੀ। ਪ੍ਰਭ ਅਬਿਨਾਸ਼ੀ ਕੀਤੇ ਚੂਰਨ, ਜਿਨ੍ਹਾਂ ਮਿਲਿਆ ਹਰਿ ਸਵਾਮੀ। ਗੁਰਮੁਖ ਸਾਚੇ ਕਲ ਸਾਚੇ ਸੂਰਨ, ਜਿਨ੍ਹਾਂ ਪਾਇਆ ਹਰਿ ਸਾਚਾ ਅੰਤਰਜਾਮੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਬਣਿਆ ਬਾਨੀ। ਸਾਚਾ ਬਾਨੀ ਆਪ ਭਗਵਾਨਾ। ਗੁਰਮੁਖ ਸਾਚੇ ਸਿੱਖ ਹਰਿ ਸਾਚੇ ਸੰਗ ਰਲਾਨਾ। ਕਲਜੁਗ ਅੰਤਮ ਲੇਖ ਲਿਖ, ਸਤਿਜੁਗ ਫੇਰ ਉਪਜਾਨਾ। ਸਾਚੀ ਦੇਵੇ ਨਾਮ ਭਿਖ, ਸਾਚਾ ਵਕਤ ਫੇਰ ਸੁਹਾਨਾ। ਦੇਵੇ ਵਡਿਆਈ ਵਿਚ ਮੁਨ ਰਿਖ, ਜਨ ਸੰਤਾਂ ਸਿਰ ਤਾਜ ਰਖਾਣਾ। ਆਤਮ ਉਤਾਰੇ ਤ੍ਰਿਸ਼ਨਾ ਭੁੱਖ, ਸਾਚਾ ਅੰਮ੍ਰਿਤ ਸਾਚਾ ਸੀਰ ਪਿਲਾਵਣਾ। ਸਾਚੀ ਸਿਖਿਆ ਗੁਰਸਿਖ ਲੈਣੀ ਸਿੱਖ, ਮਦਿਰਾ ਮਾਸ ਤਜਾਵਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਲੇ ਹਰਿ ਆਪ ਭਗਵਾਨਣਾ। ਸਾਚੀ ਸਿਖਿਆ ਸਿਖੀ ਦਾਨ। ਗੁਰਮੁਖ ਸਾਚੇ ਸਚ ਨਿਸ਼ਾਨ। ਮੂਰਖ ਮੁਗਧ ਨਾ ਬਣ ਅੰਞਾਣ। ਵੇਲਾ ਕਲਜੁਗ ਅੰਤ ਪਛਾਣ। ਬਣ ਗੁਰਮੁਖ ਸਾਚਾ ਸੰਤ, ਹਰਿ ਚਰਨ ਕਰ ਧਿਆਨ। ਆਪ ਬਣਾਏ ਤੇਰੀ ਬਣਤ, ਜਿਸ ਦੀਆ ਜੀਆ ਦਾਨ। ਹਰਿ ਹਰਿ ਮਹਿੰਮਾ ਬੜੀ ਅਗਣਤ, ਕਿਆ ਕੋਈ ਕਰੇ ਵਖਾਨ। ਕਲਜੁਗ ਮਾਇਆ ਪਾਏ ਬੇਅੰਤ, ਭਰਮ ਭੁਲੇਖੇ ਆਇਆ ਪਾਣ। ਗੁਰਮੁਖ ਸਾਚਾ ਆਪ ਬਣਾਇਆ ਸੰਤ, ਜਿਸ ਘਰ ਡੇਰਾ ਲਾਇਆ ਆਣ। ਹਰਿ ਪਾਇਆ ਪ੍ਰਭ ਅਬਿਨਾਸ਼ੀ ਸਾਚਾ ਕੰਤ, ਕਲ ਆਇਆ ਪੁਰਖ ਸੁਜਾਨ। ਮਿਲੇ ਵਡਿਆਈ ਵਿਚ ਜੀਵ ਜੰਤ, ਦੇਵੇ ਹਰਿ ਸਾਚਾ ਵਾਲੀ ਦੋ ਜਹਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਸੋਹੰ ਸਾਚਾ ਨਾਮ ਨਿਸ਼ਾਨ। ਸਚ ਨਿਸ਼ਾਨ ਆਪ ਝੁਲਾਏ, ਗੁਰਮੁਖ ਧਰਤ ਮਾਤ ਉਪਰ ਪ੍ਰਭ ਆਪ ਰਖਾਏ, ਜਿਉਂ ਸਾਗਰ ਕਵਲ ਫੁਲ। ਕਲਜੁਗ ਅੰਤਮ ਸੋਹੰ ਬੀਜ ਬਿਜਾਏ, ਸਤਿਜੁਗ ਸਾਚੇ ਜਾਏ ਮਵਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ। ਦੇਵੇ ਵਡਿਆਈ, ਗੁਰਸਿਖਾਂ ਹੋਏ ਸਹਾਈ, ਬਣਤ ਬਣਾਈ, ਪੈਜ ਰਖਾਈ, ਮਿਲੇ ਵਧਾਈ, ਜੋਤ ਪ੍ਰਗਟਾਈ, ਗੁਰਸਿਖ ਤਰਾਈ, ਘਰ ਸਾਚੇ ਆਏ ਦਰਸ਼ਨ ਪਾਈ, ਤ੍ਰਿਖਾ ਮਿਟਾਈ ਭੁੱਖ ਰਹੇ ਨਾ ਰਾਈ। ਸਤਿਜੁਗ ਸਾਚੇ ਮਿਲੇ ਵਡਿਆਈ। ਭਾਂਡੇ ਕਾਚੇ ਹਰਿ ਦੇ ਭੰਨਾਈ। ਬੇਮੁਖ ਦਰ ਤੇ ਆਏ ਨਾਚੇ, ਦਰ ਘਰ ਸਾਚੇ ਰਹਿਣ ਨਾ ਪਾਈ। ਗੁਰਮੁਖ ਸਾਚੇ ਹਿਰਦੇ ਵਾਚੇ, ਹਰਿ ਦੇਵੇ ਚਰਨ ਸਰਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਪਣੇ ਹੱਥ ਰੱਖੇ ਵਡਿਆਈ। ਗੁਰਸਿਖ ਗੁਰ ਏਕਾ ਧਾਰ। ਏਕਾ ਜਗਤ ਇਕ ਵਿਹਾਰ। ਏਕਾ ਸ਼ਬਦ ਏਕਾ ਧਾਰ। ਏਕਾ ਹਰਿ ਪ੍ਰਭ ਏਕਾ ਕਰਤਾਰ। ਗੁਰਸਿਖ ਸਾਚੇ ਦਰ ਘਰ ਆਏ ਜਾਏ ਤਾਰ। ਕਰਮ ਧਰਮ ਜਰਮ ਪ੍ਰਭ ਸਾਚਾ ਲਏ ਵਿਚਾਰ। ਬੇਮੁਖਾਂ ਨਿਵਾਰੇ ਭਰਮ, ਜੋ ਆਏ ਚਰਨ ਦਵਾਰ। ਦੂਤਾਂ ਦੁਸ਼ਟਾਂ ਆਏ ਸ਼ਰਮ, ਬੈਠੇ ਬੈਠ ਰਹੇ ਝੱਖ ਮਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਤੇਰਾ ਆਤਮ ਭਰੇ ਭੰਡਾਰ। ਆਤਮ ਭਾਂਡਾ ਆਪ ਭਰਾਨਾ। ਏਕਾ ਅੰਮ੍ਰਿਤ ਮੇਘ ਬਰਸਾਨਾ। ਸਾਚੀ ਦੇਗ ਘਰ ਸਾਚੇ ਏਕਾ ਸ਼ਬਦ ਵਰਤਾਨਾ। ਚਾਰ ਵਰਨ ਮਿਲ ਦਰ ਘਰ ਸਾਚੇ ਆਣਾ। ਪੀ ਪੀ ਅੰਮ੍ਰਿਤ ਸਰ ਇੰਦਰ ਸਿੰਘ ਤੇਰੇ ਸਾਚੇ ਘਰ, ਮਾਨਸ ਜਨਮ ਸੰਸਾਰੀ ਜੀਵਾਂ ਸੁਫਲ ਕਰਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਛਤਰ ਨਿਸ਼ਾਨ ਵਾਲੀ ਦੋ ਜਹਾਨ ਦੇਵੇ ਮਾਣ, ਲੇਖੇ ਲਾਣ ਚੁੱਕੇ ਕਾਣ ਵਿਚ ਜਹਾਨ, ਤੇਰਾ ਨਾਉਂ ਰਖਾਣਾ। ਤੇਰਾ ਨਾਉਂ ਸਚ ਨਿਸ਼ਾਨਾ। ਦੇਵੇ ਮਾਣ ਹਰਿ ਭਗਵਾਨਾ। ਸਚ ਸਰੋਵਰ ਤੇਰਾ ਧਾਮ, ਪੂਰ ਕਰਾਏ ਹਰਿ ਸਾਚਾ ਕਾਮਾ। ਪਹਿਰੇ ਮਾਤਲੋਕ ਵਿਚ ਬਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਸਚ ਸਰੋਵਰ ਤੇਰਾ ਧਾਮ। ਪੂਰ ਕਰਾਏ ਹਰਿ ਸਾਚਾ ਕਾਮ। ਕਾਇਆ ਕੌੜੀ ਚਿੱਟੇ ਦਾਗ ਪ੍ਰਭ ਆਪ ਕਰਾਏ ਸ਼ਾਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦਾਤ ਹਰਿ ਬਖ਼ਸ਼ੇ ਹਰਿ ਨਾਮ। ਸਚ ਸਰੋਵਰ ਆਪ ਬਨਾਵਣਾ। ਸਤਿਜੁਗ ਸਾਚੇ ਵਿਚ ਉਪਜਾਵਣਾ। ਸੌ ਚਾਰ ਕਰਮ ਦਾ ਗੇੜ ਰਖਾਵਣਾ। ਊਚ ਨੀਚ ਨੀਚ ਊਚ ਇਕ ਰੰਗ ਰੰਗਾਵਣਾ। ਸਚ ਸੁੱਚ ਪ੍ਰਭ ਅਬਿਨਾਸ਼ੀ ਵਿਚ ਅੰਮ੍ਰਿਤ ਸਾਚਾ ਪਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਨਿਹਕਲੰਕ ਨਰਾਇਣ ਨਰ ਅਵਤਾਰ ਆਪਣਾ ਚਰਨ ਛੁਹਾਵਣਾ। ਆਪਣਾ ਚਰਨ ਆਪ ਛੁਹਾਏ। ਸਰ ਸਰੋਵਰ ਆਪ ਬਣਾਏ। ਸਤਿਜੁਗ ਸਾਚਾ ਰਾਹ ਦਿਸਾਏ। ਪਤਿਪਰਮੇਸ਼ਵਰ ਦਇਆ ਕਮਾਏ। ਜਗਤ ਨਿਸ਼ਾਨੀ ਅਟਲ ਰਹਿ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਪੂਰਨ ਘਾਲ ਕਰਾਏ। ਪੂਰਨ ਸੇਵ ਪ੍ਰਭ ਦਰ ਕਮਾਈ। ਤਨ ਮਨ ਧਨ ਹਰਿ ਅੱਗੇ ਟਿਕਾਈ। ਚੰਦੋਆ ਚੰਦਨ ਭੇਟ ਚੜ੍ਹਾਈ। ਸੌ ਚਾਰ ਵਿਚ ਲਿਆ ਬਣਾਈ। ਸੋਹਣਾ ਮੰਦਰ ਦੇ ਹਰਿ ਬਣਾਈ। ਵਸੇ ਅੰਦਰ ਹਰਿ ਜੋਤ ਜਗਾਈ। ਬੇਮੁਖ ਜੀਵ ਨਚਾਏ ਜਿਉਂ ਬੰਦਰ, ਦਰ ਘਰ ਸਾਚੇ ਰਹਿਣ ਨਾ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾ ਦੇਵੇ ਆਪ ਵਡਿਆਈ। ਸਾਚਾ ਤੀਰਥ ਸਾਚਾ ਤੱਟ। ਪ੍ਰਭ ਅਬਿਨਾਸ਼ੀ ਵਸੇ ਘਟ ਘਟ। ਦੁੱਖ ਰੋਗ ਸਾਰੇ ਦੇਵੇ ਕੱਟ। ਜੋ ਜਨ ਆਏ ਸਰ ਸਰੋਵਰ ਰਸਨਾ ਲਏ ਭੁਮਿਕਾ ਚੱਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਨਿਵਾਰੇ ਪੇਟ ਅਫਾਰੇ, ਜਿਨ੍ਹਾਂ ਵਧਾਏ ਪੇਟ ਮੱਟ। ਮਾਤ ਜੋਤ ਪ੍ਰਗਟਾਏ, ਸਾਚੇ ਗੁਰਮੁਖ ਸਾਚਾ ਲਾਹਾ ਲੈਣ ਖੱਟ। ਲਹਿਣਾ ਖੱਟੋ, ਪਾਪ ਕੱਟੋ, ਨਾਮ ਸਾਚਾ ਵੱਟੋ, ਅੰਮ੍ਰਿਤ ਸਾਚਾ ਝੱਟੋ, ਸੋਹੰ ਤਨ ਹੰਡਾਓ ਪੱਟੋ। ਜੋਤ ਜਗਾਓ ਆਤਮ ਮੱਟੋ। ਝੂਠਾ ਖੇਲ ਸ੍ਰਿਸ਼ਟ ਸਬਾਈ, ਜਿਉਂ ਬਾਜ਼ੀਗਰ ਨਟੋ। ਸੰਸਾਰੀ ਮਾਇਆ ਝੂਠੀ ਛਾਇਆ, ਜਿਉਂ ਖੋਤੇ ਉਪਰ ਛੱਟੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਈ ਗੁਰਸਿਖਾਂ ਦੇ ਵਡਿਆਈ ਦਿਵਸ ਰੈਣ ਸਦ ਰਸਨਾ ਰਟੋ। ਗੁਰਸਿਖ ਤੇਰਾ ਰਾਮ ਸਹਾਈ। ਆਦਿ ਅੰਤ ਜਿਸ ਬਣਤ ਬਣਾਈ। ਰਸਨਾ ਗਾਇਆ ਹਰਿ ਸਾਚਾ ਕੰਤ, ਦੇਵੇ ਆਪ ਵਡਿਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੱਖੀ ਓਟ ਸਰਨਾਈ। ਏਕਾ ਓਟ ਰੱਖੀ ਸਰਨਾਇਆ। ਸਾਚਾ ਫਲ ਪ੍ਰਭ ਦਰ ਤੇ ਪਾਇਆ। ਜਾਓ ਬਲ ਬਲ ਬਲ ਪ੍ਰਭ ਅਬਿਨਾਸ਼ੀ ਦਇਆ ਕਮਾਇਆ। ਨਾ ਵੇਖੋ ਅੱਜ ਤੇ ਕਲ, ਵੇਲਾ ਗਿਆ ਹੱਥ ਨਾ ਆਇਆ। ਪ੍ਰਭ ਭੁਲਾਏ ਕਰ ਵਲ ਛਲ, ਗੁਰ ਸੰਗਤ ਮੇਲ ਮਿਲਾਇਆ। ਸੋਹੰ ਦੇਵੇ ਆਤਮ ਸਾਚਾ ਫਲ, ਗੁਰਮੁਖਾਂ ਚੋਗ ਚੁਗਾਇਆ। ਆਤਮ ਦੀਪਕ ਜਾਏ ਬਲ, ਜਿਸ ਜਨ ਰਸਨਾ ਗਾਇਆ। ਅੰਤਮ ਵੇਲਾ ਜਾਏ ਨਾ ਟਲ, ਪ੍ਰਭ ਸਾਚਾ ਰਿਹਾ ਲਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰਾ ਬੇੜਾ ਪਾਰ ਕਰਾਇਆ। ਬੇੜਾ ਤੇਰਾ ਦੇਵੇ ਬੰਨ੍ਹ। ਆਪ ਉਠਾਏ ਆਪਣੇ ਕੰਧ। ਸਤਿਜੁਗ ਚੜ੍ਹਾਏ ਸਾਚਾ ਚੰਦ। ਸ੍ਰਿਸ਼ਟ ਸਬਾਈ ਕਹੇ ਧੰਨ ਧੰਨ। ਗੁਰਸਿਖ ਜਿਸ ਆਤਮ ਗਿਆ ਮੰਨ। ਪ੍ਰਭ ਅਬਿਨਾਸ਼ੀ ਏਕਾ ਸ਼ਬਦ ਸੁਣਾਇਆ ਕੰਨ। ਭਰਮ ਭੁਲੇਖਾ ਝੂਠ ਕਢਿਆ ਜਨ। ਸਚ ਵਸਤ ਲਈ ਸੰਭਾਲ। ਪੰਜਾਂ ਚੋਰਾਂ ਨਾ ਲਾਈ ਸੰਨ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਬੇਮੁਖਾਂ ਦੇਵੇ ਡੰਨ। ਵਾਹ ਵਾਹ ਗੁਰ ਪਾਇਆ। ਵਾਹ ਵਾਹ ਦਰ ਸਾਚੇ ਮਾਣ ਗਵਾਇਆ। ਵਾਹ ਵਾਹ ਆਪ ਢਾਲੇ ਸਾਚੇ ਢਾਂਚੇ, ਜਿਸ ਹਰਿ ਸਰਨੀ ਆਇਆ। ਵਾਹ ਵਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਮੇਲ ਮਿਲਾਇਆ। ਸੰਜੋਗੀ ਮੇਲ ਕਿਆ ਕੋਈ ਜਾਣੇ। ਜੁਗਾ ਜੁਗੰਤਰ ਵਿਛੜੇ, ਪ੍ਰਭ ਸਾਚਾ ਕਲਜੁਗ ਮੇਲ ਮਿਲਾਣੇ। ਘਟ ਪੀੜ ਜਾਣੇ ਅੰਤਰੇ, ਜਨ ਭਗਤਾਂ ਆਪ ਪਛਾਣੇ। ਆਪ ਬਣਾਏ ਸਾਚੀ ਬਣਤਰੇ, ਆਤਮ ਧਾਮ ਸੁਹਾਨੇ। ਸਾਇਆ ਹੇਠ ਬਹਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਸੰਗ ਨਿਭਾਣੇ। ਸੰਗ ਸੰਗ ਹਰਿ ਸੰਗ ਨਿਭਾਵਣਾ। ਰੰਗ ਰੰਗ ਹਰਿ ਏਕਾ ਰੰਗ ਰੰਗਾਵਣਾ। ਸੰਗ ਅੰਗ ਅੰਗ ਸੰਗ ਜਨ ਸਾਚੀ ਮੰਗੇ ਸ਼ਬਦ ਦਾਤ, ਪ੍ਰਭ ਸਾਚੇ ਝੋਲੀ ਪਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਜਲ ਮੁਖ ਵਿਚ ਮਾਤ ਕਰਾਵਣਾ। ਉਜਲ ਮੁੱਖੜਾ ਆਪ ਕਰਾ ਕੇ। ਕਲਜੁਗ ਅੰਧੇਰੀ ਰਾਤ ਮਿਟਾ ਕੇ। ਏਕਾ ਜਾਤ ਏਕਾ ਪਾਤ ਸ੍ਰਿਸ਼ਟ ਸਬਾਈ ਆਪ ਬਣਾ ਕੇ। ਏਕਾ ਏਕ ਪੜ੍ਹਾਏ ਜਮਾਇਤ, ਸੋਹੰ ਮਨ ਮੰਦਰ ਵਿਚ ਬਹਾ ਕੇ। ਘਰ ਘਰ ਭਾਂਡੇ ਭਰੇ ਬਹੁ ਭਾਂਤ, ਏਕਾ ਰੱਖੇ ਜੋਤ ਜਗਾ ਕੇ। ਬੈਠਾ ਰਹੇ ਸਦ ਇਕਾਂਤ, ਹਰਿ ਆਪਣਾ ਆਪ ਛੁਪਾ ਕੇ। ਗੁਰਮੁਖ ਸਾਚਾ ਵੇਖ ਮਾਰ ਝਾਤ, ਹਰਿ ਦੇਵੇ ਦਰਸ ਜੋਤ ਪ੍ਰਗਟਾ ਕੇ। ਆਪੇ ਪੁੱਛੇ ਤੇਰੀ ਵਾਤ, ਸਤਿਜੁਗ ਸਾਚਾ ਮਾਤ ਲਾ ਕੇ। ਆਪੇ ਦੇਵੇ ਸਾਚੀ ਦਾਤ, ਸਾਚਾ ਜਾਏ ਧਾਮ ਬਣਾ ਕੇ, ਸਾਚੀ ਪਾਏ ਵਿਚ ਕਰਾਮਾਤ, ਲੰਗੜੇ ਲੂਲ੍ਹੇ ਉਤਰਨ ਪਾਰ ਵਿਚ ਸਾਚੇ ਤੀਰਥ ਨੁਹਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਏ ਮਾਣ ਦਵਾ ਕੇ। ਮਾਣ ਤਾਣ ਹਰਿ ਆਪੇ ਰੱਖੇ। ਸਤਿਜੁਗ ਸਾਚੇ ਕੀਨੇ ਵੱਖੇ। ਲੇਖ ਲਿਖਾਵੇ ਅਲਖਣਾ ਅਲੱਖੇ। ਕਲਜੁਗ ਜੀਵ ਹੋਏ ਕੱਖੇ। ਮਾਇਆ ਮੋਹ ਅਗਨ ਵਿਚ ਭੱਖੇ। ਮਦਿਰਾ ਮਾਸ ਮੁਖ ਵਿਚ ਰੱਖੇ। ਅੰਤਕਾਲ ਕਲ ਜਾਇਣ ਦੋਵੇਂ ਹੱਥ ਸਖੇ। ਗੁਰਮੁਖਾਂ ਪ੍ਰਭ ਸਾਚਾ ਲਜਪਤ ਆਪੇ ਰੱਖੇ। ਏਕਾ ਬੰਧਾਵੇ ਸਾਚਾ ਚਰਨ ਨਤੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਨੇਤਰ ਪੇਖੇ। ਨੇਤਰ ਪੇਖ ਪੀੜ ਕਢਾਓ। ਕਾਇਆ ਮਾਇਆ ਝੂਠਾ ਕੱਪੜਾ, ਝੂਠੇ ਚੀਰ ਲੁਹਾਓ। ਕਿਉਂ ਨਹਾਵੇ ਤੀਰਥ ਛੱਪੜਾ, ਗੁਰ ਚਰਨ ਤੀਰਥ ਨਹਾਓ। ਦਰ ਘਰ ਸਾਚੇ ਸਾਚਾ ਅਪੜਾ, ਪ੍ਰਭ ਅਬਿਨਾਸ਼ੀ ਪਕੜੇ ਬਾਂਹੋ। ਬੇਮੁਖਾਂ ਪ੍ਰਭ ਆਪ ਤੁਲਾਏ ਜਿਉਂ ਪਾਪੜ ਪਪੜਾ, ਧੁਰਦਰਗਾਹੀ ਮਿਲੇ ਨਾ ਥਾਓ। ਅੱਗੇ ਮਿਲੇ ਨਾ ਤਨ ਤੇ ਕਪੜਾ, ਨੰਗਾ ਦੋਜਕ ਚਲਿਆ ਅੰਧੇਰ ਰਾਹੋ। ਗੁਰਮੁਖ ਸਾਚੇ ਪ੍ਰਭ ਅਬਿਨਾਸ਼ੀ ਤੇਰਾ ਸਾਚਾ ਬਪੜਾ, ਆਪੇ ਹੋਏ ਸਹਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਰਸਨਾ ਗਾਓ। ਸਚ ਭੂਮਿਕਾ ਸਚ ਅਸਥਾਨ। ਧਰਿਆ ਚਰਨ ਆਪ ਭਗਵਾਨ। ਪਵਣ ਪਾਣੀ ਹਰਿ ਦੇਵੇ ਮਾਣ। ਮੜ੍ਹੀ ਮਸਾਣੀ ਜੀਵ ਨਾ ਜਾਣ। ਸਭਨੀਂ ਥਾਈਂ ਹਰਿ ਪ੍ਰਧਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਧਾਮ ਸਚ ਚਰਨ ਛੁਹਾਇਆ। ਸਚ ਰਾਮ ਹਰਿ ਕਰਮ ਕਮਾਇਆ। ਸਚ ਜਾਮ ਹਰਿ ਨਾਮ ਪਿਆਇਆ। ਸਚ ਧਾਮ ਅੰਮ੍ਰਿਤ ਬਰਸਾਇਆ। ਸਚ ਕਾਮ ਸੋਹੰ ਸਾਚਾ ਰਸਨਾ ਗਾਇਆ। ਨਾ ਲੱਗੇ ਦਾਮ, ਪ੍ਰਭ ਅਬਿਨਾਸ਼ੀ ਅਨਮੁਲੜਾ ਆਪ ਵਰਤਾਇਆ। ਹਰੇ ਕਰੇ ਸੁੱਕੇ ਚਾਮ, ਹਰਿ ਹਰਿ ਨਾਮ ਪ੍ਰਭ ਰਸਨਾ ਗਾਇਆ। ਅੰਤਮ ਕੋਇ ਨਾ ਪੱਲੇ ਬੱਧੇ ਦਾਮ, ਖਾਲੀ ਹੱਥੀਂ ਬਾਹਰ ਕਢਾਇਆ। ਏਕਾ ਹੋਏ ਸਹਾਈ ਰਾਮ, ਮਾਤ ਪਿਤ ਭੈਣ ਭਾਈ ਸੱਜਣ ਸਾਕ ਸੈਣ ਭਾਂਡਾ ਅੱਧਵਿਚਕਾਰ ਦੇ ਭੰਨਾਇਆ। ਮੜ੍ਹੀ ਮਸਾਣੀ ਗੋਰ ਬਣਾਈ ਝੂਠੀ ਕਾਇਆ ਝੂਠੀ ਮਾਇਆ ਵਿਚ ਰਲਾਈ। ਏਕਾ ਤੇਲ ਅਗਨ ਲਗਾਈ, ਝੂਠੀ ਮਾਟੀ ਵਿਚ ਖ਼ਾਕ ਰਲ ਜਾਣੀ। ਓ ਬੇਮੁੱਖ ਚੜ੍ਹ ਜਾ ਔਖੀ ਘਾਟੀ, ਪ੍ਰਭ ਸੋਹੰ ਦੇਵੇ ਨਾਮ ਨਿਸ਼ਾਨੀ। ਆਪ ਲਗਾਏ ਸਾਚੀ ਹੱਟੀ, ਲੱਗੇ ਮੂਲ ਨਾ ਇਕ ਦਵਾਨੀ। ਪਾਪਾਂ ਮੈਲ ਜਾਏ ਕਾਟੀ, ਜੋ ਜਨ ਜਾਏ ਚਰਨ ਕੁਰਬਾਨੀ। ਸਾਚਾ ਲਾਹਾ ਗੁਰਸਿਖ ਖਾਟੀ, ਵੇਲੇ ਅੰਤ ਨਾ ਫੇਰ ਪਛਤਾਣੀ। ਏਕਾ ਜੋਤ ਜਗਾਏ ਲਲਾਟੀ, ਦੇਵੇ ਨੂਰ ਸੱਚਾ ਨੁਰਾਨੀ। ਕਾਇਆ ਚੋਲੀ ਤੇਰੀ ਪਾਟੀ, ਆਪੇ ਸੀਂ ਆਪਣੀ ਪਸ਼ੇਮਾਨੀ। ਅੱਗੇ ਨੇੜੇ ਦਿਸੇ ਵਾਟੀ, ਪ੍ਰਭ ਸਾਚਾ ਜਾਏ ਡਾਨੀ। ਸੋਹੰ ਦਰ ਸਾਚੇ ਪਾਏਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸਚ ਨਿਸ਼ਾਨੀ। ਸਚ ਨਿਸ਼ਾਨਾ ਲਹਿਣਾ ਦੇਣ। ਆਤਮ ਗਹਿਣਾ ਗੁਰਸਿਖ ਪਹਿਣ। ਤੀਜੇ ਨੈਣਾਂ ਮਨ ਸੁਖ ਲੈਣ। ਮਿਲ ਸਾਧ ਸੰਗਤ ਵਿਚ ਬਹਿਣਾ , ਭਰਮ ਭੁਲੇਖੇ ਸਾਰੇ ਲਹਿਣ। ਕਲਜੁਗ ਨਾ ਵਹਿਣਾ ਝੂਠੇ ਵਹਿਣ, ਅੰਤ ਪੇਖੋ ਆਪਣੇ ਨੈਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਮਾਇਆ ਮਗਰ ਲਗਾਈ ਬੇਮੁਖਾਂ ਖਾਈ ਜਾਏ ਡੈਣ। ਕਲਜੁਗ ਮਾਇਆ ਮਗਰ ਲਗਾਈ, ਭੈਣ ਭਰਾਵਾਂ ਬਣ ਨਾ ਆਈ। ਮਾਓ ਪੁੱਤਾਂ ਨਾ ਮਿਲੇ ਵਡਿਆਈ। ਧੀਆਂ ਪੁੱਤਾਂ ਹੋਵੇ ਅੰਤ ਲੜਾਈ। ਦੁੱਧਾਂ ਪੁੱਤਾਂ ਵੰਡ ਪੂਰੀ ਨਾ ਆਈ। ਖੰਡ ਖੰਡ ਵੰਡ ਵੰਡ ਆਪਣੇ ਹੱਥ ਰਖਾਈ। ਅੰਤਮ ਅੰਤ ਆਏ ਨਾ ਲਏ ਕੋਈ ਛੁਡਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਔਧ ਮੁਕਾਈ। ਵੰਡ ਵੰਡੀਆਂ ਆਪੇ ਪਾ ਕੇ। ਕਲਜੁਗ ਟੇਡੀਆਂ ਡੰਡੀਆਂ ਕਲਜੁਗ ਜੀਵ ਚਲਾ ਕੇ। ਕਲਜੁਗ ਜੀਵ ਸੁਹਾਗਣ ਨਾਰਾਂ ਰੰਡੀਆਂ ਆਪ ਕਰਾ ਕੇ। ਅੰਮ੍ਰਿਤ ਵੇਲੇ ਉਠ ਨਾ ਜਾਗਣ, ਪ੍ਰਭ ਅਬਿਨਾਸ਼ੀ ਨਾ ਵੇਖਿਆ ਰਸਨਾ ਗਾ ਕੇ। ਝੂਠੇ ਧੰਦੇ ਝੂਠੇ ਰਾਗਣ, ਸਾਚਾ ਰਾਮ ਮਨੋਂ ਭੁਲਾ ਕੇ। ਦਰ ਘਰ ਸਾਚਾ ਦੇਣ ਤਿਆਗਣ, ਕਾਮ ਕਰੋਧ ਹੰਕਾਰ ਵਧਾ ਕੇ। ਦਰ ਸਾਚੇ ਤੋਂ ਦੂਰ ਭਾਗਨ, ਮਦਿਰਾ ਮਾਸੀ ਮੁਖ ਛੁਪਾ ਕੇ। ਗੁਰਮੁਖ ਸਾਚੇ ਗੁਰ ਦਰ ਜਾਗਣ, ਪ੍ਰਭ ਰੱਖੇ ਅੰਗ ਲਗਾ ਕੇ। ਕਲਜੁਗ ਹੋਏ ਭਾਗ ਵਡ ਭਾਗਣ, ਪ੍ਰਭ ਸਾਚਾ ਰੱਖੇ ਗੋਦ ਉਠਾ ਕੇ। ਆਪ ਬਣਾਏ ਹੰਸ ਕਾਗਨ, ਸੋਹੰ ਚੋਗ ਚੁਗਾ ਕੇ। ਸੋਹੰ ਸ਼ਬਦ ਉਪਜਾਏ ਸਾਚਾ ਰਾਗਨ, ਸਾਚੀ ਧੁਨ ਆਪ ਉਪਜਾ ਕੇ। ਜੋ ਜਨ ਪ੍ਰਭ ਚਰਨੀ ਲਾਗਣ, ਪ੍ਰਭ ਜਾਏ ਮਾਣ ਦਵਾ ਕੇ। ਆਪ ਬੁਝਾਏ ਤ੍ਰਿਸ਼ਨਾ ਆਗਨ, ਸ਼ਬਦ ਸਰੂਪੀ ਤੀਰ ਚਲਾ ਕੇ। ਕਾਮ ਕਰੋਧ ਹਰਿ ਦਰ ਤੋਂ ਭਾਗਣ, ਸਚ ਆਸਣ ਬੈਠਾ ਡੇਰਾ ਲਾ ਕੇ। ਕਲਜੁਗ ਮਾਇਆ ਨਾ ਡੱਸੇ ਨਾਗਨ, ਜੋ ਜਨ ਜਾਇਣ ਦਰਸ਼ਨ ਪਾ ਕੇ। ਆਪ ਤੁੜਾਏ ਝੂਠੇ ਤਾਗਨ, ਕਲਜੁਗ ਜੀਵ ਜੋ ਬੈਠੇ ਪਾ ਕੇ। ਗੁਰਮੁਖਾਂ ਮਿਟਾਏ ਆਤਮ ਦਾਗ, ਸਚ ਨਾਮ ਦੀ ਭੱਠੀ ਚੜ੍ਹਾ ਕੇ। ਆਪ ਫੜੇ ਅੰਤਕਾਲ ਕਲ ਵਾਗਣ, ਸ਼ਬਦ ਘੋੜੀ ਖੜੇ ਚੜ੍ਹਾ ਕੇ। ਗੁਰਸਿਖ ਤੇਰੇ ਵਡ ਵਡ ਭਾਗਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਜਾਏ ਜੋੜ ਜੁੜਾ ਕੇ। ਜੁੜਿਆ ਜੋੜ ਨਾ ਜਾਏ ਟੁੱਟ। ਲੱਖ ਚੁਰਾਸੀ ਜਾਏ ਛੁੱਟ। ਸਾਚਾ ਨਾਮ ਲਿਆ ਲੁੱਟ। ਬੇਮੁੱਖਾਂ ਜੜ੍ਹ ਦੇਵੇ ਪੁੱਟ। ਧੁਰ ਦਰਗਾਹੋਂ ਕੱਢੇ ਕੁੱਟ। ਜਮਦੂਤਾਂ ਗਲ ਲੈਣਾਂ ਘੁੱਟ। ਨਾ ਹੋਏ ਸਹਾਈ ਕੋਈ ਮਾਂ ਪੁੱਤ। ਝੂਠੇ ਦਿਸਣ ਖਾਲੀ ਬੁੱਤ। ਧਰਮ ਰਾਏ ਦਰ ਪੈਂਦੇ ਜੁੱਤ। ਕਲਜੁਗ ਜੀਵ ਭੌਂਦੇ ਫਿਰਨ ਕੁੱਤ। ਸਾਚੇ ਘਰ ਸਾਚੇ ਦਰ ਵੱਡੀ ਜਾਵੇ ਨੱਕ ਗੁੱਤ। ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਆਪ ਸੁਹਾਏ ਸਾਚੀ ਰੁੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਰਾਖੋ ਚਿੱਤ। ਚਿੱਤ ਚਿਤਾਰਨਾ ਹਰਿ ਕਾਜ ਸਵਾਰਨਾ। ਆਵਣ ਜਾਵਣ ਗੇੜ ਨਿਵਾਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਰਸਨਾ ਉਚਾਰਨਾ। ਰਸਨਾ ਉਚਾਰੋ ਲੇਖ ਲਿਖਾਰੋ। ਬਣ ਭਿਖਾਰੋ ਮੰਗੋ ਦਰ ਦਵਾਰੋ। ਦੇਵਣਹਾਰ ਇਕ ਦਾਤਾਰੋ। ਖਾਲੀ ਭਰੇ ਸਰਬ ਭੰਡਾਰੋ। ਦਰ ਘਰ ਸਾਚੇ ਕਰੋ ਨਿਮਸਕਾਰੋ। ਲਹਿਣਾ ਦੇਣਾ ਸਾਚਾ ਦੇਵੇ ਕਦੇ ਨਾ ਕਰੇ ਉਧਾਰੋ। ਗੁਰਮੁਖ ਸਾਚਾ ਪ੍ਰਭ ਦਰ ਲੇਵੇ, ਕਲਜੁਗ ਉਤਰੇ ਪਾਰੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਕਰੇ ਪਿਆਰੋ। ਗੁਰਮੁਖ ਤੇਰੇ ਨਾਮ ਵਧਾਈ। ਗੁਰਸਿਖ ਤੇਰੀ ਵਡ ਵਡਿਆਈ। ਗੁਰਮੁਖ ਤੇਰੀ ਕਥਾ ਕਥਨ ਨਾ ਜਾਈ। ਗੁਰਸਿਖ ਹਰਿ ਸਾਚੇ ਰਥਨਾ ਆਪ ਚੜ੍ਹਾਈ। ਪ੍ਰੇਮ ਸਰੂਪੀ ਪਾਏ ਨੱਥਨਾ, ਡੋਰ ਆਪਣੇ ਹੱਥ ਰਖਾਈ। ਸ੍ਰਿਸ਼ਟ ਸਬਾਈ ਆਪੇ ਮਥਨਾ, ਝੂਠੀ ਛਾਛ ਬਣਾਈ। ਭਰਮ ਭੁਲੇਖਾ ਸਾਰਾ ਲੱਥਨਾ, ਵੇਲਾ ਅੰਤ ਹਰਿ ਆਪ ਲਿਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਰਿਹਾ ਬਣਤ ਬਣਾਈ। ਸਚ ਮੂਰਤ ਇਕ ਭਗਵਾਨ, ਕਰਮ ਵਿਚਾਰਦਾ। ਚਰਨ ਧੂੜ ਦੇਵੇ ਇਸ਼ਨਾਨ, ਜਨਮ ਸਵਾਰਦਾ। ਏਕਾ ਦੇਵੇ ਮਾਣ ਤਾਣ, ਗੜ੍ਹ ਤੋੜੇ ਝੂਠ ਹੰਕਾਰ ਦਾ। ਏਕਾ ਦੇਵੇ ਸ਼ਬਦ ਨਿਸ਼ਾਨ, ਇਕ ਵਸਤ ਹਰਿ ਸਾਚੀ ਡਾਲਦਾ। ਏਕਾ ਵਿਚ ਬਿਠਾਏ ਬਬਾਣ, ਹਰਿ ਸਾਚਾ ਵਾਲੀ ਦੋ ਜਹਾਨ ਦਾ। ਏਕਾ ਦੇਵੇ ਆਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਦ ਰੰਗ ਮਾਣਦਾ। ਸਰਬ ਜੀਆਂ ਹਰਿ ਆਪੇ ਜਾਣਦਾ। ਭਗਤ ਭਗਵੰਤੋ ਸਾਚੇ ਸੰਤੋ। ਹਰਿ ਚਰਨ ਲਗਾਏ ਸਾਚਾ ਕੰਤੋ। ਆਪ ਮਿਟਾਏ ਝੂਠੇ ਭੇਖਾਧਾਰੀ ਬਣ ਬਣ ਬੈਠੇ ਜੋ ਵਡ ਮਹੰਤੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਹੱਥ ਦੇਵੇ ਵਡਿਆਈ ਸਤਿਜੁਗ ਸਾਚਾ ਮਾਰਗ ਲਾਈ, ਬਣਤ ਬਣਾਏ ਜੀਵ ਜੰਤੋ। ਜੀਵ ਜੰਤ ਜੀਆਂ ਕਾ ਦਾਤਾ। ਗੁਰਮੁਖਾਂ ਬਣਿਆ ਭੈਣ ਭਰਾਤਾ। ਆਪੇ ਆਪ ਆਪ ਹੋ ਆਇਆ, ਹਰਿ ਬਣਿਆ ਸੱਚਾ ਪਿਤਾ ਮਾਤਾ। ਆਪੇ ਹੋਏ ਦਾਈ ਦਾਇਆ, ਕਿਲ ਵਿਖ ਪਾਪ ਗਵਾਤਾ। ਆਪੇ ਹੋਏ ਸਾਚਾ ਰਾਹੀ, ਸਚ ਮਾਰਗ ਹਰਿ ਸਾਚਾ ਪਾਤਾ। ਆਪ ਉਠਾਏ ਆਪਣੀ ਬਾਂਹੀ, ਹਰਿ ਘਰ ਦਰ ਪ੍ਰਭ ਆਪ ਬਹਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਸੋਹੰ ਸਾਚੀ ਨਾਮ ਸੁਗਾਤਾ। ਸੋਹੰ ਸੁਗਾਤ, ਸੁਹਾਗ ਰਾਤ, ਵਿਚ ਮਾਤ ਬੰਧੇ ਨਾਤ, ਪ੍ਰਭ ਅਬਿਨਾਸ਼ੀ ਸਾਚਾ ਕਮਲਾਪਾਤ। ਭਗਤ ਜਨਾਂ ਸਰਬ ਘਟਾਂ ਘਟ ਰੱਖੇ ਵਾਸ। ਸੋਹੰ ਦੇਵੇ ਸਾਚੀ ਦਾਤ। ਪੂਰਨ ਪ੍ਰਭ ਹਰਿ ਅਬਿਨਾਸ਼ੀ ਜਨ ਭਗਤਾਂ ਪੁੱਛੇ ਆਪੇ ਵਾਤ। ਘਟ ਘਟ ਰਵਿਆ ਹਰਿ ਘਟ ਵਾਸੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਦਰ ਨਾ ਹੋਏ ਅੰਧੇਰੀ ਰਾਤ। ਦਰ ਅੰਧੇਰ ਕਦੇ ਨਾ ਹੋਏ। ਦਿਵਸ ਰੈਣ ਇਕ ਜੋਤ ਬਲੋਏ। ਗੁਰ ਗੋਬਿੰਦ ਦਰ ਬੈਠੇ ਦੋਏ। ਦਰ ਘਰ ਸਾਚੇ ਸੋਭਾ ਹੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਰੰਗ ਕਲਜੁਗ ਜੀਵ ਨਾ ਜਾਣੇ ਕੋਇ। ਦਰ ਘਰ ਰੰਗ ਸ਼ੋਭ ਸ਼ਿੰਗਾਰੀ। ਗੁਰਮੁਖ ਸਾਚਾ ਤਰੇ ਸਾਚੀ ਤਾਰੀ। ਪ੍ਰਭ ਅਬਿਨਾਸ਼ੀ ਸਚ ਭਤਾਰੀ। ਆਤਮ ਸੇਜ ਬਣੀ ਨਿਵਾਰੀ। ਜਿਥੇ ਲਾਇਆ ਆਸਣ ਭਾਰੀ। ਸੁੱਖੀ ਹੋਏ ਭਿੰਨੜੀ ਰੈਣਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਪਾਵੇ ਆਪੇ ਸਾਰੀ। ਹਉਂ ਆਤਮ ਸੇਜ ਵਛਾਈਆ। ਫਲ ਫੂਲਣ ਬਰਖਾ ਲਾਈਆ। ਸਚ ਸ਼ਾਹੋ ਸੰਗ ਰਲਾਈਆ। ਕਰ ਬੇਨੰਤੀ ਲਿਆ ਮਨਾਈਆ। ਘਰ ਮਿਲਿਆ ਸਾਚਾ ਕੰਤ ਮਿਲੀ ਵਧਾਈਆ। ਆਪ ਬਣਾਏ ਤੇਰੀ ਬਣਤ, ਜਗਤ ਵਡਿਆਈਆ। ਹੋਏ ਸਹਾਈ ਆਦਿਨ ਅੰਤ, ਸਾਚੀ ਜੋਤ ਕਰੇ ਰੁਸ਼ਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇੰਦਰ ਸਿੰਘ ਤੇਰੀ ਪੈਜ ਰਖਾਈਆ। ਚਰਨ ਪੂਜਿਆਂ ਹੋਏ ਪੁਜਾਰੀ। ਪ੍ਰਭ ਅਬਿਨਾਸ਼ੀ ਕਿਰਪਾ ਧਾਰੀ। ਆਪਣਾ ਫਰਜ਼ ਤੇਰਾ ਕਰਜ ਗੁਰਸਿਖ ਦਏ ਉਤਾਰੀ। ਆਤਮ ਆਪਣੀ ਲੈਣੀ ਵਰਜ, ਏਕਾ ਚਰਨ ਕਰੇ ਨਿਮਸਕਾਰੀ। ਸੋਹੰ ਸ਼ਬਦ ਸਾਚੀ ਤਰਜ, ਛੱਤੀ ਰਾਗਾਂ ਸਿਰ ਸਰਦਾਰੀ। ਬੇਮੁਖ ਜੀਵ ਨਾ ਕੋਈ ਮਰਜ, ਪ੍ਰਭ ਦੇਵੇ ਦਰ ਦੁਰਕਾਰੀ। ਜੋ ਜਨ ਦੋਵੇਂ ਜੋੜ ਕਰੇ ਅਰਜ, ਪ੍ਰਭ ਸਾਚਾ ਬਖ਼ਸ਼ਣਹਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਸਰਨ ਦੇਵੇ ਜਨ ਭਗਤਾਂ ਕਿਰਪਾ ਧਾਰੀ।