੯ ਜੇਠ ੨੦੧੦ ਬਿਕ੍ਰਮੀ ਤੇਜਾ ਸਿੰਘ ਦੇ ਗ੍ਰਹਿ ਪਿੰਡ ਭੁਚਰ ਜ਼ਿਲਾ ਅੰਮ੍ਰਿਤਸਰ
ਸਾਚੇ ਸੰਤ ਤੇਰੀ ਧੰਨ ਕਮਾਈ। ਸਾਚੇ ਸੰਤ ਹਰਿ ਲਿਵ ਲਾਈ। ਸਾਚੇ ਸੰਤ ਤੇਰੀ ਹੱਥ ਵਡਿਆਈ। ਦੇ ਮੱਤ ਗੁਰਮੁਖਾਂ ਦੇ ਸਮਝਾਈ। ਸਾਚੇ ਸੰਤ ਤੇਰੀ ਆਤਮ ਸਤਿ ਰੁਸ਼ਨਾਈ। ਸਾਚੇ ਸੰਤ ਪ੍ਰਭ ਅਬਿਨਾਸ਼ੀ ਪੂਰਨ ਬੂਜ ਬੁਜਾਈ। ਸਾਚੇ ਸੰਤ ਏਕਾ ਰਾਖੋ ਹਰਿ ਸਰਨਾਈ। ਸਾਚੇ ਸੰਤ ਅਗਾਧ ਬੋਧ ਸ਼ਬਦ ਜਣਾਈ। ਸਾਚੇ ਸੰਤ ਤੇਰੀ ਪ੍ਰਭ ਸਾਚੇ ਸੰਗ ਬਣ ਆਈ। ਸਾਚੇ ਸੰਤ ਸਾਚਾ ਹਰਿ ਦੇਵੇ ਜੋਤ ਜਗਾਈ। ਸਾਚੇ ਸੰਤ ਦਿਵਸ ਰੈਣ ਰੈਣ ਦਿਵਸ ਹਰਿ ਰੱਖੇ ਏਕਾ ਰੰਗ ਰੰਗਾਈ। ਸਾਚੇ ਸੰਤ ਕਲਜੁਗ ਜੀਵ ਝੂਠੇ ਛੱਡੇ ਮਾਤ ਪਿਤ ਸਾਕ ਸੱਜਣ ਮਾਈ। ਸਾਚੇ ਸੰਤ ਮਿਲਿਆ ਹਰਿ ਸਾਚਾ ਕੰਤ, ਇਕ ਸੁਣਿਆ ਸ਼ਬਦ ਸਾਚਾ ਤਤ ਆਪ ਬਣਾਈ। ਸਾਚੀ ਬਣਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਦੇ ਵਡਿਆਈ। ਸਾਚੇ ਸੰਤ ਸਤਿ ਵਰਤੰਤ। ਸਾਚੇ ਸੰਤ ਪੂਰਨ ਜੋਤ ਦੇਵੇ ਭਗਵੰਤ। ਸਾਚੇ ਸੰਤ ਹੋਏ ਹਜ਼ੂਰ ਸਾਚਾ ਕੰਤ। ਸਾਚੇ ਸੰਤ ਅੰਗ ਸੰਗ ਆਪ ਰਹਾਏ ਦੇਵੇ ਵਡਿਆਈ ਵਿਚ ਜੀਵ ਜੰਤ। ਸਾਚੇ ਸੰਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਦੇ ਦਿਖਾਏ, ਬੈਠਾ ਦਿਸੇ ਇਕੰਤ। ਸਾਚੇ ਸੰਤ ਹਰਿ ਬੂਝ ਬੁਝਾਈ। ਸਾਚੀ ਸੇਵਾ ਮਾਤ ਲਗਾਈ। ਸੰਤ ਮਨੀ ਸਿੰਘ ਸ਼ਬਦ ਸੁਣਾਈ। ਪਤਿਪਰਮੇਸ਼ਵਰ ਦਇਆ ਕਮਾਈ। ਦੋਏ ਜੋੜ ਕਰੇ ਬੰਦਨ ਆਇਆ ਚਲ ਸਰਨਾਈ। ਲਿਖਿਆ ਲੇਖ ਕੌਣ ਮਿਟਾਏ ਪ੍ਰਭ ਸਾਚਾ ਰਿਹਾ ਲਿਖਾਈ। ਆਪ ਆਪਣੀ ਬਣਤ ਬਣਾਏ, ਜਿਉਂ ਮਾਤ ਪਿਤਾ ਪੁੱਤ ਮਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਦੇਵੇ ਵਡਿਆਈ। ਸੰਤ ਮਨੀ ਸਿੰਘ ਸ਼ਬਦ ਧੁਨਕਾਰਾ। ਆਤਮ ਦੀਆ ਇਕ ਸ਼ਬਦ ਅਧਾਰਾ। ਏਕਾ ਰੰਗ ਰੰਗੇ ਕਰਤਾਰਾ। ਪ੍ਰਭ ਦਰ ਮੰਗੇ ਸਾਚੀ ਮੰਗ, ਆਤਮ ਭਰੇ ਸਰਬ ਭੰਡਾਰਾ। ਆਪ ਚੜ੍ਹਾਇਆ ਸਚ ਮਜੀਠੀ ਰੰਗ, ਆਪੇ ਖੋਲ੍ਹੇ ਦਸਮ ਦਵਾਰਾ। ਆਪ ਕਸਾਇਆ ਸ਼ਬਦ ਸਰੂਪੀ ਸਾਚਾ ਤੰਗ, ਚਾਰ ਕੁੰਟ ਕੀਆ ਅਸਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਏਕਾ ਦੇਵੇ ਸ਼ਬਦ ਨਾਮ ਅਧਾਰਾ। ਸਾਚੇ ਸੰਤ ਹਰਿ ਦੇਵੇ ਦਾਤ। ਸੋਹੰ ਸ਼ਬਦ ਵਡ ਕਰਾਮਾਤ। ਦਿਵਸ ਰੈਣ ਸਦ ਰਸਨਾ ਗਾਇਣ, ਆਪੇ ਪੁੱਛੇ ਤੇਰੀ ਵਾਤ। ਆਪ ਜਪੇ ਅਵਰਾ ਨਾਮ ਜਪਾਏ, ਹੋਏ ਸਹਾਈ ਤੇਰਾ ਅੰਤ ਅੰਤ ਵਿਚ ਮਾਤ। ਊਚ ਨੀਚ ਪ੍ਰਭ ਇਕ ਥਾਂ ਬਹਾਏ, ਸੋਹੰ ਸ਼ਬਦ ਇਕ ਕਰਾਮਾਤ। ਤੀਰਥ ਤੱਟ ਕੋਈ ਰਹਿਣ ਨਾ ਪਾਏ, ਕੋਈ ਨਾ ਦਿਸੇ ਜ਼ਾਤ ਪਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਹੱਥ ਫੜਾਏ ਕਲਮ ਦਵਾਤ। ਗੁਰਮੁਖਾਂ ਪ੍ਰਭ ਆਪ ਜਣਾਈ। ਬੇਮੁਖਾਂ ਸਿਰ ਛਾਹੀ ਪਾਈ। ਸਾਚੇ ਸੰਤ ਸੰਗ ਬਣ ਆਈ। ਧੰਨ ਧੰਨ ਧੰਨ ਹਰਿ ਸੇਵ ਕਮਾਈ। ਬੇੜਾ ਬੰਧ ਹਰਿ ਆਪ ਵਖਾਈ। ਮਿਟਿਆ ਜਨ ਜੋ ਆਇਆ ਸਰਨਾਈ। ਸੰਗ ਸ਼ਬਦ ਹਰਿ ਲਏ ਮਿਲਾਈ। ਸੰਤ ਮਨੀ ਸਿੰਘ ਚਰਨ ਧੂੜ ਛੁਹਾਈ। ਸਾਚੇ ਲੇਖੇ ਲਏ ਲਗਾਈ। ਜਿਥੇ ਵਸੇ ਹਰਿ ਇਕ ਰਘੁਰਾਈ। ਓਥੇ ਕੋਈ ਪਹੁੰਚ ਨਾ ਜਾਈ। ਗੁਰਮੁਖ ਸਾਚੇ ਪ੍ਰਭ ਪੁਚਾਏ ਪਕੜ ਬਾਹੀਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਘਾਲ ਥਾਏਂ ਪਾਈ। ਸਾਚੇ ਸੰਤ ਸਤਿ ਵਰਤਾਰਾ। ਸਾਚਾ ਭਰਿਆ ਰਹੇ ਤੇਰਾ ਭੰਡਾਰਾ। ਸਾਚਾ ਨਾਮ ਜਗਤ ਵਰਤਾਰਾ। ਚਾਰ ਕੁੰਟ ਕੀਆ ਜੈਕਾਰਾ। ਆਪ ਉਠਾਏ ਸੋਏ ਜਗਾਏ, ਘਰ ਘਰ ਦਰ ਦਰ ਡੰਕ ਵਜਾਏ, ਨਿਹਕਲੰਕ ਲਿਆ ਅਵਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀ ਘਨਕ ਸੁੱਤਾ ਪੈਰ ਪਸਾਰਾ। ਪੁਰੀ ਘਨਕ ਹਰਿ ਜਾਮਾ ਪਾਇਆ। ਸ੍ਰਿਸ਼ਟ ਸਬਾਈ ਆਪ ਭੁਲਾਇਆ। ਸਾਚੇ ਸੰਤ ਮੇਲ ਮਿਲਾਇਆ। ਸ਼ਬਦ ਸਰੂਪੀ ਖੇਲ ਰਚਾਇਆ। ਬਿਨ ਬਾਤੀ ਬਿਨ ਤੇਲ ਏਕਾ ਦੀਪਕ ਆਪ ਜਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਝੇ ਮਾਲਵੇ ਚਰਨ ਛੁਹਾਏ। ਮਾਝਾ ਮਾਲਵਾ ਇਕ ਕਰਾਏ। ਵੇਲਾ ਅੰਤ ਕਲਜੁਗ ਲਿਆਏ। ਗੁਰਮੁਖ ਸਾਚੇ ਸੰਤ ਗਲੇ ਲਗਾਏ। ਬੇਮੁਖ ਕਲਜੁਗ ਜੀਵ ਰਹਿਣ ਨਾ ਪਾਏ। ਪ੍ਰਭ ਅਬਿਨਾਸ਼ੀ ਸਰਬ ਮੰਨੇ ਏਕਾ ਓਟ ਰਖਾਏ। ਚਾਰ ਕੁੰਟ ਸੋਹੰ ਸ਼ਬਦ ਹੋਏ ਧੰਨ ਧੰਨੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਏਕਾ ਰੰਗ ਰੰਗਾਏ। ਸੰਤ ਮਨੀ ਸਿੰਘ ਸਚ ਤੇਰੀ ਧਾਰਾ। ਸਾਚਾ ਘਰ ਸਾਚਾ ਦਰ ਸਾਚਾ ਵਰ ਕਰ ਚਰਨ ਨਿਮਸਕਾਰਾ। ਪ੍ਰਭ ਅਬਿਨਾਸ਼ੀ ਸਾਚਾ ਲਿਆ ਵਰ, ਕਲ ਚਰਨ ਲਾਗ ਗਿਆ ਤਰ, ਏਕਾ ਮਿਲਿਆ ਸ਼ਬਦ ਭੰਡਾਰਾ। ਨਾ ਉਹ ਜਨਮੇ ਨਾ ਉਹ ਮਰੇ ਸ੍ਰਿਸ਼ਟ ਸਬਾਈ ਹਰਿ ਵਰਤਾਰਾ। ਗੁਰਮੁਖਾਂ ਹਰਿ ਬੇੜਾ ਬੰਨ੍ਹੇ, ਜੋ ਜਨ ਆਏ ਚਲ ਦਵਾਰਾ। ਬੇਮੁਖਾਂ ਪ੍ਰਭ ਧੌਣਾਂ ਭੰਨੇ, ਜੋ ਜਨ ਦਰ ਆਏ ਹੰਕਾਰਾ। ਬੇਮੁਖਾਂ ਹੋਏ ਆਤਮ ਰੰਡੇ, ਮੂਰਖ ਮੁਗਧ ਗਵਾਰਾ। ਗੁਰਮੁਖ ਸਾਚੇ ਲਾਏ ਬੰਨ੍ਹੇ, ਦਰ ਘਰ ਸਾਚੇ ਆਏ ਕਰੇ ਨਿਮਸਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀ ਘਨਕ ਲਿਆ ਅਵਤਾਰਾ। ਭੋਗ ਲਗਾਏ ਹਰਿ ਭਗਵਾਨਾ। ਚਿੰਤਾ ਰੋਗ ਸਰਬ ਮਿਟਾਣਾ। ਸਾਚਾ ਸੁਖ ਹਰਿ ਉਪਜਾਣਾ। ਆਤਮ ਦੁੱਖ ਰਹਿਣ ਨਾ ਪਾਣਾ। ਮਾਤਾ ਕੁੱਖ ਸੁਫਲ ਕਰਾਣਾ। ਉਜਲ ਮੁਖ ਜਗਤ ਰਖਾਣਾ। ਪ੍ਰਭ ਅਬਿਨਾਸ਼ੀ ਆਪ ਉਪਜਾਏ, ਗੁਰਮੁਖ ਸਾਚੇ ਵਾਲੀ ਦੋ ਜਹਾਨਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਤੇਰੇ ਭਾਗ ਲਗਾਣਾ। ਮਾਹਣਾ ਸਿੰਘ ਤੇਰੇ ਘਰ ਵਧਾਈ। ਲਹਿਣਾ ਦੇਣਾ ਸਤਿਗੁਰ ਸਾਚਾ ਦਰ ਘਰ ਆਏ ਦਏ ਚੁਕਾਈ। ਸਾਚਾ ਗਹਿਣਾ ਸੋਹੰ ਤੇਰੇ ਆਤਮ ਤਨ ਪਹਿਨਾਈ। ਭਾਂਡਾ ਭਰਮ ਭਉ ਦੇਵੇ ਭੰਨ, ਏਕੋ ਰੱਖੋ ਹਰਿ ਸਰਨਾਈ। ਏਕਾ ਸ਼ਬਦ ਸੁਣਾਇਆ ਕਾਨਾ, ਆਤਮ ਕਰੇ ਜੋਤ ਰੁਸ਼ਨਾਈ। ਅੰਤ ਕਾਲ ਨਾ ਕਲਜੁਗ ਡਰਨਾ, ਦਰ ਘਰ ਸਾਚੇ ਹਰਿ ਮਾਣ ਦਵਾਈ। ਕਲਜੁਗ ਜੀਵ ਅੰਤਮ ਆਇਆ, ਵੇਖਾ ਵੇਖ ਰਹੇ ਵਕਤ ਲੰਘਾਈ। ਗੁਰਮੁਖ ਲਹਿਣਾ ਲੈਣ ਨਾਮ ਧਨਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗੋ ਜੁਗ ਜਨ ਭਗਤਾਂ ਹੋਏ ਸਹਾਈ। ਮਾਹਣਾ ਸਿੰਘ ਮਨ ਸਾਚਾ ਮਾਨਿਆ। ਪ੍ਰਭ ਅਬਿਨਾਸ਼ੀ ਸਾਚਾ ਜਾਣਿਆ। ਹਰਿ ਲੇਖੇ ਤਨ ਲਗਾਨਿਆ। ਝੂਠੇ ਜੀਵ ਮਾਰਨ ਤਾਹਨਿਆਂ। ਨਾ ਕੋਈ ਪਛਾਣੇ ਮਾਤ ਜੋਤ ਪ੍ਰਗਟਾਏ ਵਾਲੀ ਦੋ ਜਹਾਨਿਆਂ। ਚੁੱਪ ਚਪੀਤਾ ਡੇਰਾ ਲਾਏ, ਘਨਕਪੁਰ ਵਾਸੀ ਸਾਚਾ ਆਪਣਾ ਅਨਹਦ ਰਾਗ ਉਪਜਾਏ, ਬੇਮੁੱਖ ਹੋਏ ਮਦਿਰਾ ਮਾਸੀ, ਮੁਖ ਵਿਸ਼ਟਾ ਸਦ ਰਖਾਨਿਆਂ। ਗੁਰਮੁਖ ਸਾਚੇ ਤੇਰੀ ਆਤਮ ਰਹਿਰਾਸੀ, ਸਾਚਾ ਨਾਮ ਸਵਾਸ ਸਵਾਸ ਜਪਾਨਿਆਂ। ਹਰਿ ਪਾਇਆ ਪ੍ਰਭ ਅਬਿਨਾਸ਼ੀ, ਦਰ ਆਇਆ ਵਕਤ ਸੁਹਾਨਿਆਂ। ਲਹਿਣਾ ਦੇਣਾ ਰਹੇ ਨਾ ਬਾਕੀ, ਲੱਖ ਚੁਰਾਸੀ ਗੇੜ ਚੁਕਾਨਿਆਂ। ਏਕਾ ਜੋਤ ਮਾਤ ਪ੍ਰਕਾਸ਼ੀ, ਅਗਿਆਨ ਅੰਧੇਰ ਮਿਟਾਨਿਆਂ। ਗੁਰਮੁਖ ਸਾਚੇ ਤੇਰੀ ਆਤਮ ਰਹਿਰਾਸੀ, ਸਤਿਜੁਗ ਸੋਹੰ ਸਾਚਾ ਗੀਤ ਗਾਨਿਆਂ। ਆਪੇ ਕਰੇ ਤੇਰੀ ਬੰਦ ਖੁਲਾਸੀ, ਜਿਸ ਦਾ ਦਿਤਾ ਪੀਣਾ ਖਾਣਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਘਰ ਸਾਚੇ ਭੋਗ ਲਗਾਨਿਆਂ। ਦਰ ਘਰ ਆਏ ਭੋਗ ਲਗਾਏ। ਪ੍ਰਭ ਅਬਿਨਾਸ਼ੀ ਦਇਆ ਕਮਾਏ। ਸ੍ਰਿਸ਼ਟ ਸਬਾਈ ਭਰਮ ਭੁਲਾਏ। ਗੁਰਮੁਖ ਸਾਚੇ ਆਪ ਜਗਾਏ। ਅਗਿਆਨ ਅੰਧੇਰ ਸਰਬ ਮਿਟ ਜਾਏ। ਏਕਾ ਜੋਤ ਹੋਏ ਰੁਸ਼ਨਾਏ। ਦੂਈ ਦਵੈਤ ਪੜਦਾ ਲਾਹੇ। ਏਕਾ ਏਕ ਰੰਗ ਗੁਰਸਿਖ ਰੰਗਾਏ। ਮਦਿਰਾ ਮਾਸ ਕੋਈ ਰਸਨ ਨਾ ਲਾਏ। ਸੋਹੰ ਸਵਾਸ ਸਵਾਸ ਧਿਆਏ। ਓਅੰ ਸੋਹੰ ਏਕਾ ਅੰਕ, ਪ੍ਰਭ ਸਾਚਾ ਆਪ ਰੰਗਾਏ। ਭੁੱਖ ਨੰਗ ਸਰਬ ਗਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਪ ਵਡਿਆਏ। ਗੁਰਮੁਖਾਂ ਹਰਿ ਦੇ ਵਡਿਆਈ। ਸ਼ਬਦ ਤਾਜ ਸਿਰ ਰਖਾਈ। ਆਪ ਆਪਣੀ ਪੈਜ ਰਖਾਈ। ਪੂਰਨ ਸੇਵਾ ਘਾਲ ਪਾਲ ਸਿੰਘ ਸੰਗ ਰਲਾਈ। ਸੰਤ ਮਨੀ ਸਿੰਘ ਤੇਰੀ ਵਡ ਵਡਿਆਈ। ਬਾਹੋਂ ਪਕੜ ਗੁਰਸਿਖਾਂ ਚਰਨ ਲਗਾਈ। ਤੇਜਾ ਸਿੰਘ ਸੰਗ ਰਲਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਂਹ ਹੱਥ ਫੜਾਈ। ਉਠੋ ਜੀਵ ਜਾਗੋ, ਪ੍ਰਭ ਸਾਚੇ ਦੀ ਚਰਨੀ ਲਾਗੋ। ਵੇਲਾ ਗਿਆ ਹੱਥ ਨਾ ਆਈ। ਉਚੀ ਕੂਕ ਕੂਕ ਪੁਕਾਰੇ, ਹੋਕੇ ਦੇਵੇ ਵਾਂਜਾਂ ਮਾਰੇ, ਸੰਤ ਮਨੀ ਸਿੰਘ ਆਪ ਲਲਕਾਰੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਮਾਤ ਜੋਤ ਪ੍ਰਗਟਾਈ। ਗੁਰਸਿਖ ਤੇਰਾ ਧਾਮ ਅਵਲੜਾ। ਹਰਿ ਜੋਤ ਪ੍ਰਗਟਾਏ ਏਕਾ ਦਿਸੇ ਸਾਚਾ ਘਰ, ਵਿਚ ਮਾਤ ਇਕੱਲੜਾ। ਗੁਰਮੁਖਾਂ ਹਰਿ ਭਾਰੀ ਕਰੇ ਪੱਲੜਾ। ਬੇਮੁੱਖਾ ਅੰਤਮ ਅੰਤ ਹਰਿ ਰੱਖੇ ਸਿਰ ਚਮੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ, ਗੁਰਸਿਖ ਤੇਰੇ ਆਤਮ ਦੇਵੇ ਲਾਲ ਅਨਮੁੱਲੜਾ। ਲਾਲ ਅਨਮੁੱਲੜਾ ਦੀਆ ਨਾਮ। ਏਕ ਪਿਲਾਏ ਸਾਚਾ ਜਾਮ। ਮਿਲਿਆ ਪ੍ਰਭ ਸਾਚਾ ਹਰਿ ਰਾਮ। ਪੂਰਨ ਹੋਏ ਕਲਜੁਗ ਕਾਮ। ਨਿਖੁੱਟ ਨਾ ਗਏ ਸਾਚੇ ਦਾਮ। ਕਲਜੁਗ ਅਗਨ ਵਿਚ ਤਲਿਆਂ ਝੂਠਾ ਨਾਮ। ਪ੍ਰਭ ਅਬਿਨਾਸ਼ੀ ਤੇਰੀ ਛਤਰ ਛਾਇਆ ਹੇਠ ਪਲਿਆ, ਜਿਸ ਗਾਇਆ ਤੇਰਾ ਨਾਮ। ਮਾਹਣਾ ਸਿੰਘ ਤੇਰਾ ਉਜਲ ਮੁਖ ਰਖਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਸੁਹਾਇਆ ਤੇਰਾ ਧਾਮ। ਘਰ ਨਿਆਰਾ ਬੈਠਾ ਵਿਚ ਹਰਿ ਕਰਤਾਰਾ। ਵਸਤ ਦੇਵੇ ਨਾਮ ਹਰਿ ਥਾਰਾ। ਤਰਸਣ ਜੀਵ ਕਲ ਗਵਾਰਾ। ਦਰ ਦਰ ਫਿਰਨ ਮੰਗਣ ਭਿਖ ਨਾ ਕੋਈ ਪਾਏ ਹੋਏ ਫਿਰਨ ਭਿਖਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਕਵਣ ਦੇਵੇ ਨਾਮ ਅਧਾਰਾ। ਬੇਮੁੱਖ ਜੂਠੇ ਝੂਠੇ ਠੂਠੇ ਕਲਜੁਗ ਭਰਾਏ, ਹੋਈ ਆਤਮ ਅੰਧ ਅੰਧਿਆਰਾ। ਮਾਇਆਧਾਰੀ ਵਿਸ਼ੇ ਵਿਕਾਰੀ ਹੋਏ ਹੰਕਾਰੀ, ਪ੍ਰਭ ਅਬਿਨਾਸ਼ੀ ਮਨੋ ਵਿਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਪੁਰੀ ਘਨਕ ਲਿਆ ਅਵਤਾਰਾ। ਪੁਰੀ ਘਨਕ ਹਰਿ ਜਾਮਾ ਪਾਏ। ਆਪ ਆਪਣੀ ਦੇਹ ਤਜਾਏ। ਜੋਤ ਸਰੂਪੀ ਜੋਤ ਪ੍ਰਗਟਾਏ। ਅਚਰਜ ਖੇਲ ਕਰ ਵਿਚ ਮਾਤ ਦੇ ਆਏ। ਭਰਮ ਭੁਲੇਖੇ ਸ੍ਰਿਸ਼ਟ ਪਾਏ। ਗੁਰਮੁਖ ਸਾਚੇ ਦਰ ਘਰ ਆਏ ਲਾਏ ਲੇਖੇ, ਮਹਿੰਮਾ ਅਗਣਤ ਗਣੀ ਨਾ ਜਾਏ। ਸਾਚੀ ਭਿਛਿਆ ਕੋਈ ਨਾ ਮੰਗੇ ਪ੍ਰਭ ਦਰ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੇ ਘਰ ਭੰਡਾਰੇ ਭੋਗ ਲਗਾਏ, ਮਾਤ ਜੋਤ ਪ੍ਰਗਟਾਏ। ਹਰਿ ਜਨ ਜਨ ਹਰਿ ਸਾਜਨ ਸਾਜਿਆ। ਹਰਿ ਜਨ ਜਨ ਹਰਿ ਵਸੇ ਇਕ ਦਰ ਦਰਵਾਜਿਆ। ਹਰਿ ਜਨ ਜਨ ਹਰਿ ਏਕਾ ਦੇਵੇ ਕਿਰਪਾ ਕਰ ਗਰੀਬ ਨਿਵਾਜਿਆ। ਹਰਿ ਜਨ ਚਰਨੀ ਲੱਗ ਗਿਆ ਤਰ, ਹਰਿ ਸਾਚਾ ਵਿਚ ਮਾਤ ਦੇ ਰੱਖੇ ਲਾਜਿਆ। ਜਨ ਹਰਿ ਚੁੱਕਾ ਡਰ, ਪ੍ਰਗਟ ਹੋਇਆ ਵਿਚ ਦੇਸ ਮਾਝਿਆ। ਜਨ ਹਰਿ ਵਸਿਆ ਘਰ, ਕਲਜੁਗ ਬੁਝੀ ਆਤਮ ਤ੍ਰਿਸ਼ਨਾ ਆਗਿਆ। ਜਨ ਹਰਿ ਹਰਿ ਜਨ ਪ੍ਰਭ ਏਕਾ ਏਕ ਦੇਵੇ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਿਆ। ਹਰਿ ਜਨ ਹਰਿ ਰੰਗ ਮਾਣ। ਹਰਿ ਜਨ ਹਰਿ ਸਾਚਾ ਜਾਣ। ਹਰਿ ਜਨ ਜਨ ਹਰਿ ਏਕਾ ਜੋਤ ਬਲੀ ਬਲਵਾਨ। ਹਰਿ ਜਨ ਜਨ ਹਰਿ ਏਕਾ ਮਾਲ ਧਨ ਵਸਤ ਸਚ ਸੰਭਾਲ। ਹਰਿ ਜਨ ਜਨ ਹਰਿ ਤੇਰੀ ਆਤਮ ਕਦੇ ਨਾ ਹੋਏ ਕੰਗਾਲ। ਹਰਿ ਜਨ ਹਰਿ ਸਾਚੀ ਵਸਤ ਦੇਵੇ, ਸੋਹੰ ਸਾਚਾ ਲਾਲ। ਹਰਿ ਜਨ ਚਰਨ ਪ੍ਰੀਤੀ ਤੇਰੀ ਨਿਭੇ ਨਾਲ। ਹਰਿ ਜਨ ਪ੍ਰਭ ਅਬਿਨਾਸ਼ੀ ਆਪ ਉਠਾਏ, ਆਪਣਾ ਬਿਰਦ ਸੰਭਾਲ। ਹਰਿ ਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਸ਼ਰਨ ਲਗਾਏ, ਵਿਚ ਮਾਤ ਕਰੇ ਪਛਾਣ। ਹਰਿ ਜਨ ਹਰਿ ਸੰਗ ਰਖਾਇਆ। ਹਰਿ ਜਨ ਜਨ ਹਰਿ ਪ੍ਰਭ ਏਕਾ ਰੰਗ ਰੰਗਾਇਆ। ਹਰਿਜਨ ਜਨ ਹਰਿ ਮਾਨਸ ਜਨਮ ਨਾ ਭੰਗ ਕਰਾਇਆ। ਹਰਿਜਨ ਦਰਸ ਦਾਨ ਦਰ ਸਾਚੇ ਮੰਗ, ਪ੍ਰਭ ਅਬਿਨਾਸ਼ੀ ਹੋਏ ਸਹਾਇਆ। ਹਰਿਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਵੱਛ ਸਰੂਪੀ ਦਰਸ ਦਿਖਾਇਆ। ਹਰਿਜਨ ਹਰਿ ਸਾਚੀ ਧਾਰ। ਮਿਲਿਆ ਹਰਿ ਸਾਚਾ ਭਤਾਰ। ਦੇ ਦਰਸ ਅੰਤ ਜਾਏ ਤਾਰ। ਗੁਰਮੁਖ ਸਾਚਾ ਸੰਤ ਪ੍ਰਭ ਸਾਚਾ ਕਰੇ ਪਿਆਰ। ਕਲਜੁਗ ਭੁੱਲੇ ਸਰਬ ਜੀਵ ਜੰਤ, ਏਕਾ ਦਿਸੇ ਪਾਸਾ ਹਾਰ। ਬੇਮੁਖਾਂ ਮਾਇਆ ਪਾਏ ਬੇਅੰਤ, ਮਾਨਸ ਜਨਮ ਚਲੇ ਜੂਏ ਹਾਰ। ਗੁਰਮੁਖ ਸਾਚੇ ਆਪ ਉਠਾਏ ਸੰਤ, ਏਕਾ ਬਖ਼ਸ਼ੇ ਚਰਨ ਪਿਆਰ। ਹੋਵੇ ਮਿਲਾਵਾ ਸਾਚੇ ਕੰਤ, ਗੁਰਮੁਖ ਆਤਮ ਬੂਝ ਬੁਝਾਰ। ਜੋਤ ਪ੍ਰਗਟਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਹਰਿਜਨ ਹਰਿ ਘਰ ਸਾਚੇ ਪਾਓ। ਦਰ ਘਰ ਸਾਚੇ ਮੰਗੋ ਵਰ, ਅੰਤਕਾਲ ਜਮ ਫੰਦ ਕਟਾਓ। ਆਤਮ ਹੋਇਆ ਬੰਦ ਦਰ, ਸਾਚਾ ਨਾਮ ਚਾਬੀ ਲਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਮਿਟਾਓ ਹਰਸ, ਦਰਗਹਿ ਸਾਚੀ ਮਾਣ ਰਖਾਓ। ਹਰਿਜਨ ਹਰਿ ਸੱਜਣ ਸੁਹੇਲਾ। ਆਪ ਕਰਾਏ ਵਿਛੜਿਆਂ ਕਲਜੁਗ ਮੇਲਾ। ਬੇਮੁਖਾਂ ਬੇੜਾ ਸ਼ੌਹ ਦਰਿਆਏ ਠੇਲਾ। ਸੰਤ ਜਨ ਹਰਿ ਆਪ ਕਰਾਏ ਸਤਿਜੁਗ ਸਾਚਾ ਮੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਈ ਅਚਰਜ ਖੇਲ ਪਾਰਬ੍ਰਹਮ ਕਲ ਖੇਲਾ। ਹਰਿਜਨ ਹਰਿ ਰੰਗ ਵੇਖ। ਕਲਜੁਗ ਝੂਠਾ ਛੱਡ ਭੇਖ। ਹਰਿਜਨ ਹਰਿ ਰੰਗ ਨੇਤਰ ਪੇਖ। ਹਰਿਜਨ ਹਰਿ ਅਬਿਨਾਸ਼ੀ ਏਕਾ ਵੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕਰੇ ਬੁੱਧ ਬਬੇਕ। ਹਰਿਜਨ ਤੇਰੀ ਉਤਮ ਜਾਤੀ। ਦੇਵੇ ਦਰਸ ਹਰਿ ਸੁੱਤਿਆਂ ਰਾਤੀਂ। ਹਰਿਜਨ ਮਿਲੇ ਵਡਿਆਈ ਵਿਚ ਲੋਕ ਮਾਤੀ। ਹਰਿਜਨ ਜਨ ਹਰਿ ਪ੍ਰਭ ਏਕਾ ਰੰਗ ਰੰਗਾਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸੰਗ ਨਿਭਾਤੀ। ਹਰਿਜਨ ਹਰਿ ਸਾਚਾ ਸੰਗੀ। ਸਾਚਾ ਦਰਸ ਦਾਨ ਘਰ ਸਾਚੇ ਮੰਗੀ। ਪ੍ਰਭ ਅਬਿਨਾਸ਼ੀ ਹੋਏ ਸਹਾਈ ਸਦ ਰਹੇ ਅੰਗ ਸੰਗੀ। ਸ੍ਰਿਸ਼ਟ ਸਬਾਈ ਅੰਤਕਾਲ ਕਲਜੁਗ ਬਿਨ ਹਰਿ ਨਾਮੇ ਹੋਈ ਭੁੱਖੀ ਨੰਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ ਚਾਰ ਕੁੰਟ ਕਰਾਏ ਏਕਾ ਜੰਗੀ। ਹਰਿਜਨ ਹਰਿ ਵਸਤ ਸੰਭਾਲ। ਚਰਨ ਪ੍ਰੀਤੀ ਨਿਭੇ ਨਾਲ। ਹਰਿਜਨ ਨਾ ਹੋਵੇ ਮਾਤ ਕੰਗਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਨਾਮ ਧਨ ਮਾਲ। ਨਾਮ ਧਨ ਸਚ ਖ਼ਜ਼ੀਨਾ। ਦੇਵੇ ਹਰਿ ਘਰ ਆਏ ਪ੍ਰਬੀਨਾ। ਗੁਰਮੁਖ ਸਾਚੇ ਰਸਨ ਜਪੀਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਰਗ ਰੰਗੀਨਾ। ਆਪ ਆਪਣੇ ਰੰਗ ਰੰਗਾਏ। ਗੁਰਮੁਖ ਸਾਚਾ ਮਾਤ ਵਡਿਆਏ। ਆਪੇ ਜਾਣੇ ਲੇਖ ਲਿਖਾਏ। ਜੋਤ ਸਰੂਪੀ ਭੇਖ ਵਟਾਏ। ਭਰਮ ਭੁਲੇਖੇ ਸਰਬ ਭੁਲਾਏ। ਗੁਰਮੁਖ ਸਾਚੇ ਲੇਖੇ ਆਪ ਲਗਾਏ। ਮਾਣ ਨਿਮਾਣਿਆਂ ਦੇਵੇ ਦਾਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਈ ਸਿੰਘਾਸਣ ਬੈਠਾ ਡੇਰਾ ਲਾਏ। ਗੁਰਸਿਖ ਤੇਰਾ ਸਿੰਘ ਸਿੰਘਾਸਣ, ਪ੍ਰਭ ਅਬਿਨਾਸ਼ੀ ਹੋਇਆ ਦਾਸਣ ਦਾਸ। ਦਰ ਘਰ ਆਏ ਸਾਚੇ ਹਰਿ, ਗਏ ਦੁੱਖ ਰੋਗ ਕਰੇ ਵਿਨਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਕਰੇ ਪ੍ਰਕਾਸ਼। ਆਤਮ ਜੋਤ ਹਰਿ ਪ੍ਰਕਾਸ਼ੇ। ਅਗਿਆਨ ਅੰਧੇਰ ਸਰਬ ਨਿਵਾਸੇ। ਦੁੱਖੜਾ ਰੋਗ ਨਾ ਰਹੇ ਮਾਸੇ। ਉਜਲਾ ਮੁੱਖੜਾ ਸਤਿਗੁਰ ਤੇਰੇ ਭਰਵਾਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਕਰਾਏ ਰਹਿਰਾਸੇ। ਮਾਨਸ ਜਨਮ ਤੇਰਾ ਹੋਇਆ ਰਾਸ। ਕਿਰਪਾ ਕਰੇ ਪੁਰਖ ਅਬਿਨਾਸ਼। ਆਪੇ ਹੋਇਆ ਜਨ ਭਗਤਾਂ ਦਾਸਨ ਦਾਸ। ਦਿਵਸ ਰੈਣ ਰੈਣ ਦਿਵਸ ਸਦ ਰੱਖੇ ਆਤਮ ਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਕਰੇ ਪ੍ਰਕਾਸ਼। ਜੋਤ ਨਿਰਾਲੀ ਆਤਮ ਦੀਆ। ਸਾਚਾ ਬੀਜ ਗੁਰਮੁਖ ਸਾਚੇ ਆਤਮ ਸੋਹੰ ਬੀਆ। ਵੱਜੇ ਵਧਾਈ ਦਰ ਘਰ ਆਏ ਸਾਚੇ ਹਰਿ ਸਾਚੀ ਜੋਤ ਜਗਾਇਆ ਦੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਮੇਲ ਮਿਲਾਇਆ ਕਰ ਕੇ ਸਾਚਾ ਹੀਆ। ਆਪ ਆਪਣਾ ਮੇਲ ਮਿਲਾਏ। ਸਾਚਾ ਸੱਜਣ ਸੁਹੇਲ ਆਪ ਬਣਾਏ। ਏਕਾ ਸ਼ਬਦ ਨਕੇਲ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਜਾਏ ਭਾਗ ਲਗਾਏ। ਗੁਰਮੁਖਾਂ ਪਾਇਆ ਹਰਿ ਭਗਵਾਨਾ। ਹਰਿ ਹਰਿ ਦੇਵੇ ਸਾਚਾ ਨਾਮ ਨਿਧਾਨਾ। ਭਰ ਭਰ ਜਾਵੇ ਆਤਮ ਨਾਮ ਖ਼ਜ਼ਾਨਾ। ਘਰ ਘਰ ਜਾਏ ਦਰ ਦਰ ਆਏ ਪ੍ਰਭ ਸਾਚਾ ਲੇਖ ਲਿਖਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਹੱਥ ਬੰਨ੍ਹੇ ਸੋਹੰ ਸ਼ਬਦ ਸਾਚਾ ਗਾਨਾ। ਸੋਹੰ ਗਾਨਾ ਦੇਵੇ ਬੰਨ੍ਹ। ਕਲਜੁਗ ਅਗਨ ਨਾ ਲਾਗੇ ਤਨ। ਏਕਾ ਸ਼ਬਦ ਸੁਣਾਏ ਕੰਨ। ਗੁਰਮੁਖਾਂ ਆਤਮ ਜਾਏ ਮੰਨ। ਪ੍ਰਭ ਬੇੜਾ ਦੇਵੇ ਬੰਨ੍ਹ। ਆਪ ਉਠਾਏ ਆਪਣੇ ਕੰਨ੍ਹ। ਸਤਿਜੁਗ ਉਪਜਾਏ ਸਾਚੇ ਚੰਨ। ਨਾ ਲੱਗੇ ਕਦੀ ਸੰਨ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਂਡਾ ਭਰਮ ਭਓ ਦੇਵੇ ਭੰਨ। ਭਾਂਡਾ ਭਰਮ ਆਪ ਭੰਨਾਵਣਾ। ਏਕਾ ਰਾਹ ਸਤਿਜੁਗ ਚਲਾਵਣਾ। ਏਕਾ ਥਾਂ ਸਰਬ ਬਹਾਵਣਾ। ਏਕਾ ਨਾਮ ਸਰਬ ਜਪਾਵਣਾ। ਏਕਾ ਮਾਂ ਬਾਪ ਅਖਵਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਡੰਕ ਵਜਾਵਣਾ। ਏਕਾ ਰਾਜ ਏਕ ਕਾਜ। ਏਕਾ ਦੇਵੇ ਸਾਜਣ ਸਾਜ। ਏਕਾ ਕਰ ਸ੍ਰਿਸ਼ਟ ਸਬਾਈ ਨਾਤੇ, ਜਨ ਭਗਤਾਂ ਦੇਵੇ ਦਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੱਖੇ ਸਿਰ ਆਪਣੇ ਤਾਜ। ਇਕ ਅਕਾਰਾ ਇਕ ਅਹਾਰਾ। ਏਕਾ ਆਪ ਵਿਚ ਸੰਸਾਰਾ। ਏਕ ਚਲਾਏ ਸਾਚੀ ਧਾਰਾ। ਆਪ ਉਪਜਾਏ ਸ਼ਬਦ ਅਪਾਰਾ। ਆਪ ਸੁਣਾਏ ਸ਼ਬਦ ਧੁਨਕਾਰਾ। ਆਪ ਕਰਾਏ ਸੋਹੰ ਜੈਕਾਰਾ। ਆਪ ਵਰਤਾਏ ਵਡ ਭੰਡਾਰਾ। ਆਪ ਚਲਾਏ ਵਿਚ ਸੰਸਾਰਾ। ਸ੍ਰਿਸ਼ਟ ਸਬਾਈ ਆਏ ਮੰਗਣ ਇਕ ਦਵਾਰਾ। ਚਾਰ ਵਰਨ ਆਵਣ ਸਰਨ ਹਰਿ ਖੋਲੇ ਏਕਾ ਸਚ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਵਰਤੇ ਵਿਚ ਮਾਤ ਵਰਤਾਰਾ। ਇਕ ਦਵਾਰ ਏਕਾ ਘਰ। ਏਕਾ ਦੇਵੇ ਸਾਚਾ ਵਰ। ਊਚ ਨੀਚ ਦਾ ਭੇਖ ਨਿਵਾਰ। ਆਤਮ ਸਾਚੀ ਜੋਤ ਧਰ। ਸ੍ਰਿਸ਼ਟ ਸਬਾਈ ਹਰਿ ਜਾਏ ਵਰ। ਬੇਮੁਖ ਆਪਣਾ ਕੀਤਾ ਲੈਣਾ ਭਰ। ਗੁਰਮੁਖ ਸਾਚੇ ਜਾਣ ਤਰ। ਆਪ ਮੁਕਾਏ ਜਮ ਕਾ ਡਰ। ਜੋ ਜਨ ਸਰਨੀ ਗਏ ਪਰ। ਨਾ ਕੋਈ ਦਿਸੇ ਕਿਲ੍ਹਾ ਗੜ੍ਹ। ਸ਼ਬਦ ਅੰਧੇਰੀ ਜਾਏ ਚੜ੍ਹ। ਦਰ ਦਰ ਘਰ ਘਰ ਆਵੇ ਡਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਅਗਨ ਲਗਾਏ ਸ੍ਰਿਸ਼ਟ ਸਬਾਈ ਜਾਏ ਸੜ। ਅਗਨ ਜੋਤ ਹਰਿ ਆਪ ਲਗਾਏ। ਲੱਗੀ ਅਗਨ ਨਾ ਕੋਇ ਬੁਝਾਏ। ਸ੍ਰਿਸ਼ਟ ਸਬਾਈ ਆਪ ਤਪਾਏ। ਨਾ ਕੋਈ ਮੇਟੇ ਮੇਟ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਅੰਤ ਕਰਾਏ। ਕਲਜੁਗ ਤੇਰਾ ਅੰਤ ਕਰਾਵਣਾ। ਝੂਠਾ ਭੇਖ ਸਰਬ ਮਿਟਾਵਣਾ। ਰਾਜਾ ਰਾਣਾ ਤਖ਼ਤੋਂ ਲਾਹਵਣਾ। ਸ਼ਾਹ ਸੁਲਤਾਨ ਕੋਈ ਰਹਿਣ ਨਾ ਪਾਵਣਾ। ਰਾਓ ਰੰਕ ਇਕ ਕਰਾਵਣਾ। ਊਚ ਨੀਚ ਦਾ ਭੇਖ ਮਿਟਾਵਣਾ। ਏਕਾ ਰੰਗ ਜਗਤ ਰੰਗਾਵਣਾ। ਏਕਾ ਸੰਗ ਆਪ ਨਿਭਾਵਣਾ। ਏਕਾ ਤੰਗ ਆਪ ਕਸਾਵਣਾ। ਏਕਾ ਡੰਗ ਸ੍ਰਿਸ਼ਟ ਸਬਾਈ ਆਪ ਲਗਾਵਣਾ। ਬੇਮੁਖਾਂ ਪ੍ਰਭ ਜਾਏ ਡੰਗ, ਸ਼ਬਦ ਸਰੂਪੀ ਨਾਗ ਲੜਾਵਣਾ। ਮਾਨਸ ਜਨਮ ਕਰਾਏ ਭੰਗ, ਮਦਿਰਾ ਮਾਸ ਜਿਸ ਰਸਨ ਲਗਾਵਣਾ। ਆਪ ਭੰਨਾਏ ਜਿਉਂ ਕਾਚੀ ਵੰਗ, ਵੇਲੇ ਅੰਤ ਨਾ ਕਿਸੇ ਛੁਡਾਵਣਾ। ਕੋਇ ਨਾ ਹੋਵੇ ਸੰਗ, ਭੈਣਾਂ ਭਾਈਆਂ ਮੂੰਹ ਛੁਪਾਵਣਾ। ਪ੍ਰਭ ਦਰ ਮੰਗੋ ਸਾਚੀ ਮੰਗ, ਅੰਤਕਾਲ ਜਿਸ ਪਾਰ ਕਰਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖ ਜਗਤ ਲਿਖਾਵਣਾ। ਲਿਖਾਏ ਲੇਖ ਲਿਖਤ ਲਿਖਾਰਾ। ਸ੍ਰਿਸ਼ਟ ਸਬਾਈ ਹੋਏ ਖਵਾਰਾ। ਕਲਜੁਗ ਜੀਵ ਹੋਏ ਗਵਾਰਾ। ਮਾੜੇ ਕਰਮਾਂ ਆਈ ਹਾਰਾ। ਕਰਮ ਧਰਮ ਦੋਏ ਗਏ ਵਸਾਰਾ। ਧੀਆਂ ਭੈਣਾਂ ਕਰਨ ਵਪਾਰਾ। ਘਰ ਘਰ ਰੰਡੀਆਂ ਰੋਵਣ ਨਾਰਾਂ। ਕੋਈ ਨਾ ਦੇਵੇ ਸਹਾਰਾ। ਪ੍ਰਭ ਅਬਿਨਾਸ਼ੀ ਖੇਲ ਅਪਾਰਾ। ਕਲਜੁਗ ਤੈਨੂੰ ਆਈ ਹਾਰਾ। ਆਪੇ ਚੀਰ ਕਰੇ ਦੋ ਫਾੜਾ। ਹੱਥੀਂ ਫੜਿਆ ਸ਼ਬਦ ਕੁਹਾੜਾ। ਨਾ ਕੋਈ ਚੰਗਾ ਨਾ ਕੋਈ ਮਾੜਾ। ਆਪ ਚਬਾਏ ਆਪਣੀ ਦਾੜ੍ਹਾਂ। ਧਰਮ ਰਾਏ ਦੇ ਹੱਥ ਫੜਾਏ, ਅਗਨ ਲਗਾਏ ਵਿਚ ਬਹੱਤਰ ਨਾੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਲੇਖ ਲਿਖਾਏ, ਗੁਰਮੁਖ ਸਾਚੇ ਪਾਰ ਲੰਘਾਏ, ਜੋ ਜਨ ਚਰਨ ਛੁਹਾਏ ਦਾਹੜਾ। ਏਕਾ ਸ਼ਬਦ ਇਕ ਅਧਾਰੀ। ਏਕਾ ਏਕ ਵਰਤੇ ਵਿਚ ਸੰਸਾਰੀ। ਏਕਾ ਕਰੇ ਸੱਚੀ ਸਿਕਦਾਰੀ। ਤੀਨ ਲੋਕ ਹੋਏ ਪਨਿਹਾਰੀ। ਪ੍ਰਭ ਅਬਿਨਾਸ਼ੀ ਖੇਲ ਅਪਾਰੀ। ਕਿਆ ਕੋਈ ਜਾਣੇ ਜੀਵ ਸੰਸਾਰੀ। ਗੁਰਮੁਖ ਵਿਰਲੇ ਕਲ ਜੋ ਜਨ ਆਏ ਚਲ ਦਵਾਰੀ। ਸਾਚਾ ਦੇਵੇ ਨਾਮ ਅਧਾਰੀ। ਸੋਹੰ ਸ਼ਬਦ ਸੱਚੀ ਖੁਮਾਰੀ। ਸਾਚਾ ਸ਼ਬਦ ਸੱਚੀ ਅਟਾਰੀ। ਗੁਰਮੁਖ ਵਿਰਲਾ ਬਣੇ ਵਪਾਰੀ। ਬੇਮੁਖ ਕਲਜੁਗ ਜੀਵ ਦਰ ਦਰ ਘਰ ਘਰ ਰਹੇ ਝੱਖ ਮਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਨ ਗੁਰ ਪੂਰੇ ਕਵਣ ਪਾਰ ਉਤਾਰੀ। ਕਲਜੁਗ ਤੇਰਾ ਲੇਖ ਲਿਖਾਇਆ। ਵੇਖ ਵੇਖ ਭੇਖ ਭੇਖ ਤੇਰਾ ਅੰਤਮ ਅੰਤ ਕਰਾਇਆ। ਝੂਠੀ ਮਿਟੇ ਰੇਖ, ਸਾਧਾਂ ਸੰਤਾਂ ਜੱਤ ਗਵਾਇਆ। ਭੇਖਾਧਾਰੀ ਲਾਇਣ ਵੇਸ, ਗੁਰ ਦਰ ਬੈਠ ਪਾਪ ਕਮਾਇਆ। ਹਰਿ ਮੰਦਰ ਵਿਚ ਧਾਰੇ ਭੇਸ, ਘਰ ਮੰਦਰ ਆਣ ਬਣਾਇਆ। ਬੇਮੁਖਾਂ ਆਤਮ ਵੱਜਾ ਜੰਦਰ, ਮਾਇਆਧਾਰੀ ਪੂਜਾ ਧਾਨ ਝੋਲੀ ਪਾਇਆ। ਪ੍ਰਗਟ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭਨਾਂ ਦੇ ਸਜਾਇਆ। ਹਰਿ ਮੰਦਰ ਹਰਿ ਧਾਮ ਨਿਆਰਾ। ਏਕਾ ਜੋਤ ਅਗੰਮ ਅਪਾਰਾ। ਜੂਠੇ ਝੂਠੇ ਰਹੇ ਝੱਖ ਮਾਰਾ। ਧੀਆਂ ਭੈਣਾਂ ਕਰਨ ਖਵਾਰਾ। ਰਾਮ ਦਾਸ ਤੇਰਾ ਸਰ ਸਰੋਵਰ, ਦੂਤਾਂ ਦੁਸ਼ਟਾਂ ਕੀਆ ਖੁਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਆਪੇ ਲਾਹੇ ਸਰਬ ਅਫਾਰਾ। ਸਚ ਦਰਬਾਰ ਸੱਚਾ ਦਰਬਾਰੀ। ਜਨਮ ਮਰਨ ਦੋਏ ਜਾਏ ਸਵਾਰੀ। ਲੱਖ ਚੁਰਾਸੀ ਗੇੜ ਨਿਵਾਰੀ। ਜਮ ਕੀ ਫਾਸੀ ਆਪ ਕਟਾਰੀ। ਜੋ ਜਨ ਕਰੇ ਚਰਨ ਨਿਮਸਕਾਰੀ। ਦੇਵਣਹਾਰ ਇਕ ਦਾਤਾਰ, ਲੈਵਣਹਾਰ ਸ੍ਰਿਸ਼ਟ ਸਾਰੀ। ਸੇਵਣਹਾਰ ਜਨ ਭਗਤ ਅਧਾਰੀ। ਲੇਖ ਲਿਖਾਵਣਹਾਰ ਜਨ ਭਗਤਾਂ ਲੇਖ ਲਿਖਾਰੀ। ਪ੍ਰਭ ਭੇਖ ਮਿਟਾਵਣਹਾਰ ਆਵੇ ਜਾਵੇ ਵਾਰੋ ਵਾਰੀ। ਕਿਆ ਕੋਈ ਕਰੇ ਵਿਚਾਰ, ਜੁਗਾਂ ਜੁਗੰਤਰ ਖੇਲ ਨਿਆਰੀ। ਵੇਦ ਪੁਰਾਨਾਂ ਅੰਜ਼ੀਲ ਕੁਰਾਨਾਂ ਖਾਣੀ ਬਾਣੀ ਪ੍ਰਭ ਵਸੇ ਬਾਹਰ, ਕਦੇ ਗੁਪਤ ਕਦੇ ਜ਼ਾਹਰ, ਕਦੇ ਮੋਨ ਕਦੇ ਸ਼ਾਇਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਵਰਤੇ ਆਪਣੀ ਕਾਰੀ। ਆਪਣਾ ਰੰਗ ਨਾ ਕਿਸੇ ਜਣਾਵੇ। ਬਿਨ ਰੰਗ ਰੂਪੀ ਦਿਸ ਨਾ ਆਵੇ। ਸ੍ਰਿਸ਼ਟ ਸਬਾਈ ਦੇ ਵਿਚ ਸਮਾਵੇ। ਗੁਰਮੁਖਾਂ ਨਜ਼ਰੀ ਆਵੇ। ਜੋ ਜਨ ਗੁਰ ਸਾਚੇ ਚਰਨੀ ਸੇਵ ਕਮਾਵੇ। ਹਰਿ ਹਰਿ ਹਰਿ ਨਾਉਂ ਹਿਰਦੇ ਵਾਚੇ, ਪ੍ਰਭ ਆਤਮ ਜੋਤ ਜਗਾਵੇ। ਕਲਜੁਗ ਜੀਵ ਭਾਂਡੇ ਕਾਚੇ, ਆਪੇ ਭੰਨ ਵਖਾਵੇ। ਬੇਮੁਖ ਦਰ ਤੇ ਆਏ ਨਾਚੇ, ਜਿਉਂ ਸੁੰਞੇ ਘਰ ਕਾਂਵੇ। ਗੁਰਮੁਖ ਸਾਚਾ ਹਿਰਦੇ ਵਾਚੇ, ਪ੍ਰਭ ਅਬਿਨਾਸ਼ੀ ਪਾਰ ਲੰਘਾਵੇ। ਪੜ੍ਹਨ ਪੋਥੀਆਂ ਜਿਉਂ ਪੰਡਤ ਕਾਸ਼ੀ, ਪ੍ਰਭ ਅਬਿਨਾਸ਼ੀ ਨਜ਼ਰ ਨਾ ਆਵੇ। ਬ੍ਰਹਮਾ ਵਿਸ਼ਨ ਮਹੇਸ਼ ਧਿਆਇਣ ਗਣੇਸ਼ਾ, ਸ਼ਿਵ ਸ਼ੰਕਰ ਸੀਸ ਝੁਕਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ ਏਕਾ ਜੋਤ ਡਗਮਗਾਵੇ। ਜੋਤੀ ਜੋਤ ਜੋਤ ਮਹਾਨਾ। ਏਕਾ ਜੋਤ ਤੀਨ ਅਸਥਾਨਾ। ਸਾਚੀ ਜੋਤ ਵਸਤ ਹਰਿ ਦੇਵੇ ਦਾਤਾ, ਲੱਖ ਚੁਰਾਸੀ ਵਿਚ ਟਿਕਾਣਾ। ਆਪ ਆਪਣਾ ਭੇਵ ਚੁਕਾਣਾ। ਬੇਮੁਖਾਂ ਹਰਿ ਦਿਸ ਨਾ ਆਣਾ। ਪੰਜਾਂ ਸੰਗ ਹੱਠ ਰਖਾਣਾ। ਉਲਟੀ ਲੱਠ ਆਪ ਗਿੜਾਨਾ। ਪਾਪਾਂ ਭੱਠ ਆਪ ਤਪਾਣਾ। ਗੁਰਮੁਖ ਵਿਰਲੇ ਨੱਠ ਪ੍ਰਭ ਅਬਿਨਾਸ਼ੀ ਦਰਸ਼ਨ ਪਾਣਾ। ਤੀਰਥ ਇਸ਼ਨਾਨ ਕਰਾਏ ਅੱਠ ਸੱਠ, ਗੁਰ ਚਰਨ ਧੂੜ ਜਿਸ ਨਹਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪਹਰਿਆ ਬਾਣਾ। ਅਠਸਠ ਕਲ ਗਏ ਨੱਠ। ਸਭ ਦੀ ਸਤਿਆ ਪਈ ਭੱਠ। ਸ੍ਰਿਸ਼ਟ ਸਬਾਈ ਛੁੱਟਿਆ ਹੱਠ। ਕਾਇਆ ਤਪਿਆ ਝੂਠਾ ਮੱਠ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਲਟੀ ਆਪ ਗਿੜਾਏ ਲੱਠ। ਆਤਮ ਹੱਠ ਆਪ ਤੁੜਾਇਆ। ਵਹਿੰਦੇ ਵਹਿਣ ਜਗਤ ਵਹਾਇਆ। ਤਟ ਤੀਰਥ ਕੋਈ ਰਹਿਣ ਨਾ ਪਾਇਆ। ਵਿਸ਼ੇ ਵਿਕਾਰਾਂ ਡੇਰਾ ਲਾਇਆ। ਧੀਆਂ ਭੈਣਾਂ ਰਹੇ ਤਕਾਇਆ। ਦਰ ਘਰ ਸਾਚੇ ਬੇਮੁਖਾਂ ਕਰਮ ਧਰਮ ਜਰਮ ਨਸ਼ਟ ਕਰਾਇਆ। ਰਾਮ ਦਾਸ ਤੇਰਾ ਸਾਚਾ ਘਰ, ਮਦਿਰਾ ਮਾਸੀਆਂ ਫੇਰੀਆਂ ਪਾਈਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇ ਸਰਬ ਸਜਾਇਆ। ਸਾਚਾ ਤਖ਼ਤ ਸੁਲਤਾਨ, ਸਾਚਾ ਵਾਸਿਆ। ਸਾਚਾ ਸ਼ਬਦ ਨਿਸ਼ਾਨ, ਛਤਰ ਝੁਲਾਸਿਆ। ਸਾਚਾ ਬ੍ਰਹਮ ਗਿਆਨ, ਜਗਤ ਦਵਾਸਿਆ। ਏਕਾ ਸਚ ਧਿਆਨ, ਆਪਣੇ ਚਰਨ ਰਖਾਸਿਆ। ਏਕਾ ਸ਼ਬਦ ਬਾਨ, ਸੋਹੰ ਲਾਸਿਆ। ਏਕਾ ਪਾਵੇ ਆਣ, ਘਨਕਪੁਰ ਵਾਸਿਆ। ਏਕਾ ਰੱਖੇ ਸ਼ਾਨ, ਸ਼ਾਹੋ ਸ਼ਾਬਾਸਿਆ। ਏਕਾ ਰੱਖੇ ਤਾਣ, ਮਾਣ ਨਿਮਾਸਿਆ। ਏਕਾ ਦੇਵੇ ਡਾਨ, ਵਡ ਵਡ ਬਦਮਾਸਿਆ। ਏਕਾ ਦੇਵੇ ਸ਼ਾਨ ਥਾਨ, ਚਾਰ ਵਰਨ ਇਕ ਥਾਂ ਬਹਾਸਿਆ। ਏਕਾ ਲਾਵੇ ਡਾਨ ਸ੍ਰਿਸ਼ਟ ਸਬਾਈ ਡਹਿ ਡਾਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪ ਵਰਤਾਸੀਆ। ਆਪਣਾ ਭਾਣਾ ਆਪ ਵਰਤਾਣਾ। ਕੂੜ ਕੁੜਿਆਰਾ ਕੋਈ ਰਹਿਣ ਨਾ ਪਾਣਾ। ਸਚ ਸਚਿਆਰ ਪ੍ਰਭ ਆਪ ਕਰਾਨਾ। ਸਚ ਵਿਹਾਰ ਪ੍ਰਭ ਜਗਤ ਚਲਾਣਾ। ਏਕਾ ਧੰਦਾ ਏਕਾ ਕਾਰ, ਏਕਾ ਸ਼ਬਦ ਧਾਰ ਰਖਾਣਾ। ਏਕਾ ਏਕ ਵਰਤਾਏ ਵਿਚ ਸੰਸਾਰ, ਦੂਈ ਦਵੈਤ ਪੜਦਾ ਲਾਹਣਾ। ਏਕਾ ਬੰਨ੍ਹੇ ਸਾਚੀ ਧਾਰ, ਸ਼ਰਅ ਸ਼ਰਾਇਤੀ ਹੁਕਮ ਲਿਖਾਣਾ। ਆਪ ਬਣਾਏ ਸੱਚੀ ਸਰਕਾਰ। ਸ੍ਰਿਸ਼ਟ ਸਬਾਈ ਲੇਖ ਲਿਖਾਣਾ। ਆਪੇ ਕਰੇ ਸਰਬ ਵਿਚਾਰ, ਝੂਠ ਜੂਠ ਪ੍ਰਭ ਨਸ਼ਟ ਕਰਾਨਾ। ਸਾਚਾ ਧਰਮ ਵਰਤੇ ਵਿਚ ਸੰਸਾਰ, ਸੋਹੰ ਸਾਚਾ ਡੰਕ ਵਜਾਵਣਾ। ਚਾਰ ਚਰਨ ਚਲ ਆਇਣ ਦਵਾਰ, ਸਚ ਦਵਾਰਾ ਆਪ ਖੁਲ੍ਹਾਵਣਾ। ਪ੍ਰਭ ਅਬਿਨਾਸ਼ੀ ਭਰੇ ਭੰਡਾਰ, ਅਖੁੱਟ ਅਤੁਟ ਆਪ ਅਖਵਾਵਣਾ। ਮੰਗਣ ਖੜੇ ਕੋਟਨ ਕੋਟ ਦਵਾਰ, ਦੇਵਣਹਾਰ ਆਪ ਭਗਵਾਨਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਮਾਰਗ ਲਾਵਣਾ। ਕਲੂ ਕਾਲ ਤੇਰਾ ਆਇਆ ਕਾਲ। ਅੰਤਕਾਲ ਨਾ ਸਕੇ ਕੋਈ ਸੰਭਾਲ। ਠੱਗਾਂ ਚੋਰਾਂ ਯਾਰਾਂ ਤੇਰਾ ਲੁੱਟਿਆ ਮਾਲ। ਝੂਠਾ ਧੰਦਾ ਜਗਤ ਵਿਹਾਰ, ਆਤਮ ਹੋਈ ਸਰਬ ਕੰਗਾਲ। ਝੂਠੇ ਸ਼ਾਹ ਝੂਠੇ ਦਾਰ, ਸੱਚੀ ਵਸਤ ਨਾ ਸਕੇ ਸੰਭਾਲ। ਝੂਠੀ ਹੋਈ ਸਰਬ ਸਰਕਾਰ, ਘਰ ਘਰ ਰੋਵਨ ਬਾਲ ਅੰਞਾਣ ਕੰਗਾਲ। ਝੂਠਾ ਜਗਤ ਝੂਠ ਪਸਾਰਾ, ਸਚ ਵਸਤ ਕਿਸੇ ਹੱਥ ਨਾ ਆਈ ਲਾਲ। ਮੂਰਖ ਭੁੱਲੇ ਜੀਵ ਗਵਾਰਾ, ਹੰਕਾਰੀ ਬੱਧੇ ਸਿਰ ਚੀਰੇ ਲਾਲ। ਭੁੱਲਿਆ ਹਰਿ ਸੱਚਾ ਗਿਰਧਾਰਾ, ਕਰੇ ਸਦਾ ਪ੍ਰਿਤਪਾਲ। ਕਲਜੁਗ ਅੰਤਮ ਆਈ ਹਾਰਾ, ਬੇਮੁਖ ਦੋ ਫਾੜ ਕਰਾਏ ਦਾਲ। ਗੁਰਮੁਖ ਵਿਰਲਾ ਪਾਵੇ ਸਾਰਾ, ਚਰਨ ਪ੍ਰੀਤੀ ਨਿਭੇ ਨਾਲ। ਦਰ ਘਰ ਮੰਗੇ ਸ਼ਬਦ ਅਧਾਰਾ, ਪ੍ਰਭ ਆਤਮ ਬਾਤ਼ੀ ਦੇਵੇ ਬਾਲ। ਜੋ ਜਨ ਚਰਨ ਕਰੇ ਪਿਆਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤ ਲਏ ਆਪ ਸੰਭਾਲ। ਆਪਣੀ ਵਸਤ ਆਪ ਸੰਭਾਲੇ। ਤੋੜੇ ਗਲੋਂ ਜਗਤ ਜੰਜਾਲੇ। ਨਾਮ ਵਸਤ ਤੇਰੀ ਚੱਲੇ ਨਾਲੇ। ਖਾਲੀ ਰਹੇ ਨਾ ਮਧ ਪਿਆਲੇ। ਕਲ ਜੀਵ ਕਿਉਂ ਭੁੱਲੇ ਬਾਲੇ। ਪ੍ਰਭ ਅਬਿਨਾਸ਼ੀ ਦਰਸ ਪਾ ਲੈ। ਆਤਮਕ ਦੀਪਕ ਆਪ ਜਗਾ ਲੈ। ਸੋਹੰ ਸਾਚਾ ਰਸਨਾ ਗਾ ਲੈ। ਭਰਮ ਭੁਲੇਖਾ ਸਰਬ ਗਵਾ ਲੈ। ਸਾਚਾ ਲੇਖਾ ਧੁਰਦਰਗਾਹੀ ਆਪ ਲਿਖਾ ਲੈ। ਵੇਖਾ ਵੇਖੀ ਨਾ ਜਨਮ ਗਵਾ ਲੈ। ਭਰਮ ਭੁਲੇਖੇ ਭੁਲਿਆ ਕਰਮ ਕਮਾ ਲੈ। ਪ੍ਰਭ ਅਬਿਨਾਸ਼ੀ ਸ਼ਾਹੋ ਚਰਨੀ ਸੀਸ ਲਗਾ ਲੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਜੋਤੀ ਜੋਤ ਮਿਲਾ ਲੈ। ਵੇਲਾ ਅੰਤ ਵੇਖ ਭਗਵੰਤ। ਗੁਰਮੁਖ ਸਾਚੇ ਪ੍ਰਭ ਦਰ ਆਏ ਸੰਤ। ਦੇਵੇ ਵਡਿਆਈ ਜੋਤ ਜਗਾਈ ਪੱਤ ਰਖਾਈ ਵਿਚ ਸਰਬ ਜੀਵ ਜੰਤ। ਪ੍ਰਭ ਅਬਿਨਾਸ਼ੀ ਸਾਚਾ ਪਾਓ ਦਰ ਘਰ ਆਇਆ ਸਾਚਾ ਕੰਤ। ਆਤਮ ਬੁੱਝੀ ਦੀਪ ਜਗਾਓ, ਸੋਹੰ ਦੇਵੇ ਹਰਿ ਸਾਚਾ ਮੰਤ। ਲੱਖ ਚੁਰਾਸੀ ਗੇੜ ਕਟਾਓ, ਹੋਏ ਮਿਲਾਵਾ ਸਾਚਾ ਕੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ ਪੂਰਾ ਗੁਰ ਹਰਿ ਭਗਵੰਤ। ਸੁਰਤ ਸ਼ਬਦ ਹਰਿ ਮੇਲ ਮਿਲਾਵੇ। ਆਪ ਆਪਣੇ ਰੰਗ ਰੰਗਾਵੇ। ਸਾਚਾ ਸੰਗ ਆਪ ਨਿਭਾਵੇ। ਪ੍ਰਭ ਦਰ ਮੰਗੀ ਸਾਚੀ ਮੰਗ, ਨਾਮ ਦਾਨ ਹਰਿ ਭਿਛਿਆ ਪਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗਿਆਨ ਅੰਧੇਰ ਸਰਬ ਮਿਟਾਵੇ। ਅਗਿਆਨ ਅੰਧੇਰ ਆਪ ਮਿਟਾਏ। ਮੇਰ ਤੇਰ ਸਰਬ ਚੁਕਾਏ। ਸੰਞ ਸਵੇਰ ਇਕ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਵਸਤ ਹਰਿ ਨਾਮ ਤੇਰੀ ਝੋਲੀ ਪਾਏ। ਨਾਮ ਵਸਤ ਜੀਵ ਸਚ ਵਪਾਰੀ। ਸ੍ਰਿਸ਼ਟ ਸਬਾਈ ਕੂੜ ਕੁੜਿਆਰੀ। ਸਾਚਾ ਜੀਵ ਇਕ ਹਰਿ ਮੁਰਾਰੀ। ਰਸਨਾ ਜਪ ਉਤਰੇ ਪਾਰੀ। ਮਾਤ ਗਰਭ ਨਾ ਆਏ ਦੂਜੀ ਵਾਰੀ। ਪ੍ਰਭ ਅਬਿਨਾਸ਼ੀ ਕਿਰਪਾ ਧਾਰੀ। ਅਨਹਦ ਸ਼ਬਦ ਉਪਜੇ ਸੱਚੀ ਧੁਨਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸੁਨ ਖੋਲ੍ਹ ਖੁਲਾਰੀ। ਸੁਰਤ ਸ਼ਬਦ ਹਰਿ ਆਪੇ ਦੇਵੇ। ਗੁਰਮੁਖ ਸਾਚਾ ਰਸਨਾ ਸੇਵੇ। ਪ੍ਰਭ ਅਬਿਨਾਸ਼ੀ ਅਲਖ ਅਭੇਵੇ , ਦਿਵਸ ਰੈਣ ਜਨ ਜਪਣਾ ਜੇਹਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰ ਕਰਾਈ ਤੇਰੀ ਸੇਵੇ। ਸੇਵਕ ਸੇਵਾ ਦਰ ਕਮਾਏ। ਪ੍ਰਭ ਅਬਿਨਾਸ਼ੀ ਦੇ ਵਡਿਆਏ। ਸਚ ਦਾਤ ਹਰਿ ਝੋਲੀ ਪਾਏ। ਆਤਮ ਅੰਧੇਰੀ ਰਾਤ ਪ੍ਰਭ ਆਪ ਮਿਟਾਏ। ਅੰਦਰ ਵੇਖ ਮਾਰ ਝਾਤ, ਨਿਜ ਘਰ ਬੈਠਾ ਡੇਰਾ ਲਾਏ। ਆਪੇ ਪੁੱਛੇ ਤੇਰੀ ਵਾਤ, ਜੋਤ ਸਰੂਪ ਵਿਚ ਸਮਾਏ। ਨਾਮ ਵਸਤ ਮਿਲੀ ਸਾਚੀ ਦਾਤ, ਨਿਖੁੱਟ ਕਦੀ ਨਾ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਮੇਲ ਭਗਵੰਤ ਤੇਰਾ ਸਾਥ ਛੁੱਟ ਨਾ ਜਾਏ। ਮੰਗੀ ਮੰਗ ਦਰ ਘਰ ਪੇਖੇ। ਆਤਮ ਗਏ ਭਰਮ ਭੁਲੇਖੇ। ਬੇਮੁਖ ਪਛਾਣੇ ਕਿਆ ਕੋਈ ਵੇਖੇ। ਪ੍ਰਭ ਅਬਿਨਾਸ਼ੀ ਲਖਣਾ ਲੇਖੇ। ਜੋਤ ਸਰੂਪੀ ਧਾਰੇ ਭੇਖੇ। ਗੁਰਮੁਖਾਂ ਗੁਰਸਿਖਾਂ ਮਾਨਸ ਜਨਮ ਲਗਾਏ ਲੇਖੇ। ਆਪ ਮਿਟਾਏ ਬਿਧਨਾ ਲਿਖੀ ਰੇਖੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਨੇਤਰ ਪੇਖੇ। ਨੇਤਰ ਪੇਖ ਨਿਰਮਲ ਜੀਓ। ਆਪ ਜਗਾਏ ਆਤਮ ਦੀਓ। ਸਾਚਾ ਨਾਮ ਪ੍ਰਭ ਦਰ ਪੀਓ। ਸੋਹੰ ਬੀਜ ਆਤਮ ਬੀਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਰਖਾਏ ਤੇਰੀ ਨੀਂਓ। ਸਚਖੰਡ ਧਰੇ ਹਰਿ ਧਿਆਨਾ। ਜਿਥੇ ਵਸੇ ਹਰਿ ਭਗਵਾਨਾ। ਏਕਾ ਦਿਸੇ ਇਕ ਟਿਕਾਣਾ। ਗੁਰਮੁਖ ਇਹ ਸਚ ਨਿਸ਼ਾਨਾ। ਜਗੇ ਜੋਤ ਇਕ ਮਹਾਨਾ। ਹੋਏ ਪ੍ਰਕਾਸ਼ ਕੋਟਨ ਭਾਨਾ। ਕਿਆ ਕੋਈ ਜਾਣੇ ਜੀਵ ਅੰਞਾਣਾ। ਪ੍ਰਭ ਅਬਿਨਾਸ਼ੀ ਨਾ ਕਿਸੇ ਪਛਾਣਾ। ਮਦਿਰਾ ਮਾਸੀ ਦਰ ਦੁਰਕਾਣਾ। ਦਰ ਘਰ ਸਾਚੇ ਰਹਿਣ ਨਾ ਪਾਣਾ। ਗੁਰਮੁਖ ਸਾਚਾ ਆਪ ਜਗਾਣਾ। ਬਾਹੋਂ ਪਕੜ ਸਰਨ ਲਗਾਣਾ। ਸੋਹੰ ਸਾਚੇ ਤੱਕੜ ਆਪ ਤੁਲਾਣਾ। ਜਿਸ ਜਨ ਰਹੇ ਆਤਮ ਅਕੜ, ਪ੍ਰਭ ਕਾਲਾ ਮੂੰਹ ਕਰਾਨਾ। ਝੂਠੇ ਮਾਰਨ ਮੂਹੋਂ ਫੱਕੜ, ਪ੍ਰਭ ਅਬਿਨਾਸ਼ੀ ਸਾਰ ਨਾ ਜਾਣਾ। ਦਰ ਘਰ ਸਾਚੇ ਨਾ ਸਕਣ ਅਪੜ, ਕਿਆ ਕੋਈ ਕਰੇ ਹਰਿ ਪਛਾਣਾ। ਕਲਜੁਗ ਜੀਵ ਜਿਉਂ ਦਲ ਮਕੜ, ਸ਼ਬਦ ਬਾਜ਼ ਹਰਿ ਆਪ ਉਡਾਨਾ। ਅਗਨ ਜੋਤ ਜਲਾਏ ਜਿਉਂ ਸੁੱਕੀ ਲੱਕੜ, ਵੇਲੇ ਅੰਤ ਨਾ ਕਿਸੇ ਛੁਡਾਣਾ। ਗੁਰਮੁਖ ਸਾਚੇ ਗੁਰ ਦਰ ਆਏ ਜਿਉਂ ਸ਼ਮਾ ਭਮੱਕੜ, ਪ੍ਰਭ ਅਬਿਨਾਸ਼ੀ ਸਰਨ ਲਗਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਰਬ੍ਰਹਮ ਪੂਰਨ ਭਗਵਾਨਾ। ਅੰਮ੍ਰਿਤ ਵੇਲਾ ਆਇਆ, ਫਲ ਸਾਚਾ ਖਾਵਨਾ। ਹਰਿ ਸਾਚੇ ਵਕਤ ਸੁਹਾਵਨਾ। ਦੇ ਮੱਤੀ ਆਪ ਸਮਝਾਵਨਾ। ਏਕਾ ਰੱਖੋ ਓਟ ਰਘੁਰਾਇਆ, ਸਾਚਾ ਨਾਮ ਰਸਨਾ ਗਾਵਨਾ। ਪ੍ਰਭ ਅਬਿਨਾਸ਼ੀ ਦਿਸੇ ਘਟ ਘਟੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਨਾ ਮਨੋਂ ਭੁਲਾਵਣਾ। ਦਿਵਸ ਰੈਣ ਹਰਿ ਰਸਨਾ ਗਾਵਣਾ। ਮਾਨਸ ਜਨਮ ਲੇਖੇ ਲਾਵਣਾ। ਕਲਜੁਗ ਰੁਲ ਵਕਤ ਗਵਾਵਣਾ। ਪ੍ਰਭ ਅਬਿਨਾਸ਼ੀ ਦੇਵੇ ਲਾਲ ਅਨਮੁਲ, ਸੋਹੰ ਪੱਲੇ ਗੰਢ ਬਨ੍ਹਾਵਣਾ। ਪੂਰੇ ਕੰਡੇ ਜਾਏ ਤੁਲ, ਪਾਸਾ ਹਾਰ ਕਦੇ ਨਾ ਆਵਣਾ। ਅੰਮ੍ਰਿਤ ਆਤਮ ਜਾਏ ਨਾ ਡੁੱਲ, ਅੰਮ੍ਰਿਤ ਕੁੰਡ ਸਚ ਰਖਾਵਣਾ। ਗੁਰਮੁਖ ਸਾਚੇ ਜਾਣਾ ਨਾ ਭੁੱਲ, ਪ੍ਰਭ ਅਬਿਨਾਸ਼ੀ ਰਸਨਾ ਗਾਵਣਾ। ਸ਼ਬਦ ਭੰਡਾਰਾ ਗਿਆ ਖੁਲ੍ਹ, ਭਰ ਝੋਲੀ ਘਰ ਲੈ ਜਾਵਣਾ। ਕੋਈ ਨਾ ਲੱਗੇ ਏਥੇ ਮੁੱਲ, ਏਕਾ ਰੱਖੋ ਚਰਨ ਧਿਆਨਾ। ਜੋ ਜਨ ਬਖ਼ਸ਼ਾਏ ਪ੍ਰਭ ਦਰ ਭੁੱਲ, ਪ੍ਰਭ ਸਾਚੇ ਲੇਖੇ ਲਾਵਣਾ। ਪ੍ਰਭ ਅਬਿਨਾਸ਼ੀ ਸਦਾ ਅਡੁੱਲ, ਆਦਿ ਅੰਤ ਨਾ ਕਿਸੇ ਡੁਲਾਵਣਾ। ਪ੍ਰਭ ਸਾਚਾ ਸਦਾ ਅਤੁਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਰੰਗ ਸਮਾਣਾ। ਆਪ ਆਪਣੇ ਰੰਗ ਸਮਾਏ। ਗੁਰਮੁਖ ਸਾਚੇ ਰੰਗ ਰੰਗਾਏ। ਏਕਾ ਰੰਗ ਮਜੀਠ ਚੜ੍ਹਾਏ। ਕਲਜੁਗ ਕੌੜੇ ਰੀਠ ਭੰਨ ਵਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਨਾਮ ਜਪਾਏ। ਗੁਰਮੁਖ ਹਰਿ ਨਾਮ ਅਧਾਰੀ। ਦੇਵੇ ਨਾਮ ਆਪ ਨਿਰੰਕਾਰੀ। ਆਇਆ ਮਾਤ ਨੈਣ ਮੁਧਾਰੀ। ਭਰਮ ਭੁਲੇਖੇ ਨਾ ਭੁੱਲੋ ਜੀਵ ਗਵਾਰੀ। ਸ਼ਬਦ ਪੰਘੂੜਾ ਸਾਚਾ ਝੂਲੋ, ਆਤਮ ਰੱਖੋ ਸਦਾ ਖੁਮਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਕਰੋ ਚਰਨ ਨਿਮਸਕਾਰੀ। ਸਦਾ ਸਦਾ ਚਰਨ ਨਿਮਸਕਾਰੋ। ਪ੍ਰਭ ਅਬਿਨਾਸ਼ੀ ਜਾਓ ਬਲਿਹਾਰੋ। ਸਾਚਾ ਨਾਮ ਰਸਨ ਉਚਾਰੋ। ਪਾਵੋ ਦਰਸ ਅਗੰਮ ਅਪਾਰੋ। ਮਿਟਾਏ ਹਰਸ ਪ੍ਰਭ ਸਾਗਰ ਤਾਰੋ। ਕਰੇ ਤਰਸ ਗੁਰਮੁਖ ਕਰੋ ਚਰਨ ਨਿਮਸਕਾਰੋ। ਪ੍ਰਭ ਅਬਿਨਾਸ਼ੀ ਜਾਓ ਬਲਿਹਾਰੋ। ਅੰਮ੍ਰਿਤ ਮੇਘ ਆਤਮ ਦੇਵੇ ਬਰਸ, ਹਰੀ ਕਰੇ ਕਾਇਆ ਕਿਆਰੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਹਾਏ ਸਚ ਦਰਬਾਰੋ। ਸਚ ਦਰਬਾਰਾ ਚਰਨ ਦਵਾਰਾ। ਗੁਰਸਿਖ ਸਾਚੇ ਕਰ ਪਿਆਰਾ। ਦੋਏ ਜੋੜ ਕਰੇ ਨਿਮਸਕਾਰਾ। ਭਵ ਸਾਗਰ ਹਰਿ ਪਾਰ ਉਤਾਰਾ। ਕਾਚੀ ਗਾਗਰ ਕਾਇਆ ਮਹੱਲ ਮੁਨਾਰਾ। ਵਿਚ ਸਾਚਾ ਸਾਗਰ ਅੰਮ੍ਰਿਤ ਧਾਰਾ। ਨਿਰਮਲ ਜੋਤ ਇਕ ਅਕਾਰਾ। ਜੋਤ ਸਰੂਪੀ ਪਸਰ ਪਸਾਰਾ। ਸਾਚਾ ਸ਼ਬਦ ਸੱਚੀ ਧੁਨਕਾਰਾ। ਆਪ ਖੁਲ੍ਹਾਏ ਤੇਰਾ ਦਰ ਦਵਾਰਾ। ਜਿਥੇ ਵਸਿਆ ਹਰਿ ਨਿਰੰਕਾਰਾ। ਸੋਹੰ ਸਾਚਾ ਤੀਰ ਚਲਾਏ, ਬਜ਼ਰ ਕਪਾਟੀ ਆਰਾ ਪਾਰਾ। ਆਪ ਚੜ੍ਹਾਏ ਔਖੀ ਘਾਟੀ, ਗੁਰਸਿਖ ਖੋਲ੍ਹੇ ਦਸਮ ਦਵਾਰਾ। ਸਾਚਾ ਰਸ ਹਰਿ ਰਸਨਾ ਚਾਟੀ, ਹਰਿ ਦੇਵੇ ਮੁਕਤ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਇਕ ਵਰਤਾਰਾ। ਇਕ ਦਾਤਾਰਾ ਦੇਵਣਹਾਰ। ਮੰਗਣ ਆਓ ਇਕ ਦਰਬਾਰ। ਦੇਵਣਹਾਰ ਇਕ ਦਾਤਾਰ। ਪ੍ਰਭ ਅਬਿਨਾਸ਼ੀ ਭਰੇ ਭੰਡਾਰ। ਸਾਚਾ ਸ਼ਬਦ ਕਰੇ ਵਰਤਾਰ। ਜੋ ਜਨ ਮੰਗੇ ਆਏ ਦਵਾਰ। ਆਤਮ ਝੋਲੀ ਪ੍ਰਭ ਦੇਵੇ ਡਾਰ। ਚਰਨ ਗੋਲੀ ਆਪ ਬਣਾਏ ਵਿਚ ਸੰਸਾਰ। ਹਉਂ ਘੋਲੀ ਗੁਰਸਿਖ ਰਸਨਾ ਰਹੀ ਪੁਕਾਰ। ਪ੍ਰਭ ਪੂਰੇ ਤੋਲ ਤੋਲੀ, ਹਰਿ ਮਿਲਿਆ ਕੰਤ ਸੱਚਾ ਭਤਾਰ। ਕੋਇ ਨਾ ਮਾਰੇ ਕਲਜੁਗ ਬੋਲੀ, ਗੁਰਮੁਖ ਬਣਾਏ ਸਾਚੀ ਨਾਰ। ਸੋਹੰ ਸ਼ਬਦ ਵਜਾਏ ਸਾਚੀ ਢੋਲੀ, ਸ੍ਰਿਸ਼ਟ ਸਬਾਈ ਸੁਣੇ ਧੁਨਕਾਰ। ਆਪ ਰੰਗਾਏ ਤੇਰੀ ਕਾਇਆ ਚੋਲੀ, ਸ਼ਬਦ ਰੰਗ ਚੜ੍ਹਾਏ ਅਪਾਰ। ਕਲਜੁਗ ਅੰਤਮ ਮੂਲ ਨਾ ਡੋਲੀਂ, ਪ੍ਰਭ ਸਾਚਾ ਹੋਏ ਸਹਾਰ। ਸਚ ਵਸਤ ਤੇਰੀ ਪਾਈ ਝੋਲੀ, ਪ੍ਰਭ ਆਇਆ ਸਚ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਮਾਹਣਾ ਸਿੰਘ ਤੇਰਾ ਬੰਸ ਜਾਏ ਤਾਰ। ਬੰਸ ਤਾਰਿਆ ਹੰਸ ਬਣਾ ਰਿਹਾ। ਵਿਚ ਸਹੰਸ ਆਪ ਉਪਜਾ ਰਿਹਾ। ਸਾਚੀ ਅੰਸ ਆਪਣੀ ਆਪ ਰਖਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੇ ਉਪਰ ਦਇਆ ਕਮਾ ਰਿਹਾ। ਤਾਰੇ ਬੰਸ ਆਪ ਬਨਵਾਲੀ। ਦਿਵਸ ਰੈਣ ਤੇਰੀ ਕਰੇ ਰਖਵਾਲੀ। ਆਪੇ ਬਣ ਜਾਏ ਤੇਰਾ ਪਾਲੀ। ਪ੍ਰਭ ਅਬਿਨਾਸ਼ੀ ਸਾਚਾ ਮਾਲੀ। ਚਰਨ ਪ੍ਰੀਤੀ ਸਾਚੀ ਘਾਲੀ। ਸੋਹੰ ਮੰਗੀ ਇਕ ਦਲਾਲੀ। ਆਤਮ ਚਾੜ੍ਹੇ ਸਾਚੀ ਲਾਲੀ। ਆਤਮ ਜੋਤੀ ਆਪੇ ਬਾਲੀ। ਚਰਨ ਪ੍ਰੀਤੀ ਆਪ ਨਿਭਾ ਲੀ। ਸਾਚੀ ਰੀਤੀ ਪਿਆਰ ਰਖਾ ਲੀ। ਮਾਤ ਜੋਤ ਪ੍ਰਗਟਾ ਘਰ ਸਾਚੇ ਲੇਖ ਲਿਖਾ ਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਤੇਰੀ ਘਾਲ ਥਾਂ ਪਾ ਲੀ। ਗੁਰ ਸੰਗਤ ਹਰਿ ਸੰਗ ਰਲਾਈ। ਸਾਚੇ ਧਾਮ ਹਰਿ ਆਣ ਬਹਾਈ। ਦਰ ਘਰ ਸਾਚੇ ਦੀ ਸਾਚੀ ਵਡਿਆਈ। ਪ੍ਰਭ ਅਬਿਨਾਸ਼ੀ ਆਪ ਲਿਖਾਏ, ਸੁਣੇ ਸਰਬ ਲੋਕਾਈ। ਲਹਿਣਾ ਦੇਣਾ ਸਰਬ ਚੁਕਾਵੇ, ਦਰ ਘਰ ਆਇਆ ਸਾਚਾ ਮਾਹੀ। ਜਨਮ ਮਰਨ ਦਾ ਗੇੜ ਚੁਕਾਇਆ, ਆਪ ਕਟਾਈ ਜਮ ਕੀ ਫਾਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਨਾਮ ਧਿਆਈ। ਚਰਨ ਕਵਲ ਕਵਲ ਚਰਨ ਹਰਿ ਬਲਿਹਾਰ। ਗੁਰਮੁਖ ਸਾਚਾ ਗਿਆ ਮਵਲ, ਘਰ ਸਾਚੇ ਖਿੜੀ ਸੱਚੀ ਗੁਲਜ਼ਾਰ। ਮਿਲੇ ਵਡਿਆਈ ਉਪਰ ਧਵਲ, ਲੇਖ ਲਿਖਾਇਆ ਪ੍ਰਭ ਵਿਚ ਸੰਸਾਰ। ਆਪ ਖੁਲ੍ਹਾਇਆ ਨਾਭ ਕਵਲ, ਅੰਮ੍ਰਿਤ ਝਿਰਨਾ ਝਿਰੇ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਦਿਤਾ ਤਾਰ। ਝਿਰਨਾ ਝਿਰੇ ਅਪਰ ਅਪਾਰਾ। ਏਕਾ ਧਾਰ ਸਚ ਫੁਹਾਰਾ। ਹਰਿ ਏਕਾ ਤਾਰ ਰੰਗ ਅਪਾਰਾ। ਕਰ ਵੇਖ ਵਿਚਾਰ ਜੋ ਵਰਤੇ ਸੰਸਾਰਾ। ਨਾ ਭੁੱਲ ਗਵਾਰ, ਅੰਤ ਹੋਏ ਧੂੰਦੂਕਾਰਾ। ਮਾਨਸ ਜਨਮ ਨਾ ਜਾਣਾ ਹਾਰ, ਨਾ ਕੋਈ ਕਰੇ ਛੁਟਕਾਰਾ। ਪ੍ਰਭ ਅਬਿਨਾਸ਼ੀ ਰਸਨਾ ਉਚਾਰ, ਤੇਰਾ ਸਾਚਾ ਬਣੇ ਸਹਾਰਾ। ਕਰਮ ਧਰਮ ਰਿਹਾ ਵਿਚਾਰ, ਅੰਤਮ ਦੇਵੇ ਸਚ ਟਿਕਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਿਰਪਾ ਧਾਰ। ਆਪੇ ਦੇ ਮੱਤ ਸਮਝਾਇੰਦਾ। ਸਾਚੀ ਵਸਤ ਨਾਮ ਤਤ ਹਰਿ ਹਿਰਦੇ ਵਿਚ ਪਾਇੰਦਾ। ਕਾਇਆ ਮੈਲੀ ਹੋਏ ਨਾ ਮੱਤ, ਜੋ ਜਨ ਰਸਨਾ ਗਾਇੰਦਾ। ਆਪੇ ਰੱਖੇ ਅੰਤਮ ਪੱਤ, ਦਰਗਹਿ ਸਾਚੀ ਮਾਣ ਦਵਾਇੰਦਾ। ਕਲਜੁਗ ਰੈਣ ਅੰਧੇਰੀ ਤਤ, ਪ੍ਰਭ ਸਾਚਾ ਪਰਦਾ ਲਾਹਿੰਦਾ। ਏਕਾ ਦੇਵੇ ਧੀਰਜ ਜੱਤ, ਹਰਿ ਸੋਹੰ ਬੀਜ ਬਿਜਾਇੰਦਾ। ਨਾਮ ਬੀਜੋ ਸਾਚੇ ਵੱਤ, ਪ੍ਰਭ ਸਾਚਾ ਫਲ ਲਗਾਇੰਦਾ। ਰਸਨਾ ਚਰਖਾ ਲੈਣ ਕੱਤ, ਤਾਣਾ ਪੇਟਾ ਹਰਿ ਤਨ ਉਣਾਇੰਦਾ। ਮਾਨਸ ਜਨਮ ਨਾ ਆਵਣਾ ਵੱਤ, ਕਿਉਂ ਭੁੱਲ ਭੁੱਲ ਵਕਤ ਗਵਾਇੰਦਾ। ਏਕਾ ਦੇਵੇ ਸਾਚਾ ਤਤ, ਹਰਿ ਆਪਣੇ ਰੰਗ ਰੰਗਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਬੇੜਾ ਪਾਰ ਕਰਾਇੰਦਾ। ਗੁਰਮੁਖ ਬੇੜਾ ਪਾਰ ਕਰਾਵਣਾ। ਤੇਰੇ ਨਗਰ ਖੇੜੇ ਭਾਗ ਲਗਾਵਣਾ। ਖੁਲ੍ਹਾ ਵਿਹੜਾ ਆਪ ਰਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝੂਠਾ ਝੇੜਾ ਆਪ ਮੁਕਾਵਣਾ। ਜੂਠ ਝੂਠ ਪ੍ਰਭ ਆਪ ਮੁਕਾਏ। ਸਾਚੋ ਸਾਚਾ ਰਾਹ ਦਿਸਾਏ। ਹਰਿ ਚਰਨੀ ਜੋ ਸੀਸ ਝੁਕਾਏ। ਪ੍ਰਗਟ ਜੋਤ ਜਗਦੀਸ ਦਰਸ ਦਿਖਾਏ। ਕਿਆ ਕੋਈ ਕਰੇ ਰੀਸ, ਜੋ ਦਰ ਸਾਚੀ ਸੇਵ ਕਮਾਏ। ਬੇਮੁਖਾਂ ਹਰਿ ਜਾਏ ਪੀਸ, ਜੋ ਰਸਨਾ ਰਸ ਹਲਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਾਚੇ ਲੇਖੇ ਲਾਏ। ਸਾਚੇ ਲੇਖੇ ਆਪ ਲਗਾਏ। ਬਾਹੋਂ ਪਕੜ ਕਲ ਆਪ ਤਰਾਏ। ਆਪ ਆਪਣੇ ਦਰ ਬਹਾਏ। ਜਿਥੇ ਲੇਖਾ ਕੋਈ ਮੰਗੇ ਨਾਹੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਗ ਸੰਗ ਹੋਏ ਸਹਾਏ। ਕੱਟੇ ਭੁੱਖ ਨੰਗ, ਜੋ ਜਨ ਸਰਨਾਈ ਆਏ। ਮਾਨਸ ਜਨਮ ਨਾ ਹੋਏ ਭੰਗ, ਪ੍ਰਭ ਸਾਚਾ ਲੇਖੇ ਲਾਏ। ਵਡ ਦਾਤਾ ਹਰਿ ਸੂਰਾ ਸਰਬੰਗੇ, ਵਿਚ ਮਾਤ ਜੋਤ ਪ੍ਰਗਟਾਏ। ਏਕਾ ਨਾਮ ਸਾਚੇ ਰੰਗ ਰੰਗੇ, ਗੁਰਮੁਖ ਸਾਚੇ ਆਪ ਵਡਿਆਏ। ਕਲਜੁਗ ਅੰਤਮ ਪਾਰ ਲੰਘੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਆਏ ਸਰਨਾਏ। ਆਪਣੀ ਸਰਨ ਆਪ ਲਾਇਆ। ਬਾਹੋਂ ਪਕੜ ਕਲ ਚਰਨ ਬਹਾਇਆ। ਆਤਮ ਕਿਲਾ ਹੰਕਾਰੀ ਗੜ੍ਹ, ਪ੍ਰਭ ਸਾਚੇ ਆਪ ਤੁੜਾਇਆ। ਪ੍ਰਭ ਅਬਿਨਾਸ਼ੀ ਅੰਦਰ ਵੜ, ਗੁਰਮੁਖ ਸੋਇਆ ਆਪ ਜਗਾਇਆ। ਸਾਚੀ ਪੌੜੀ ਗਿਆ ਚੜ੍ਹ, ਮਾਨਸ ਜਨਮ ਸੁਫਲ ਕਰਾਇਆ। ਕਲਜੁਗ ਅਗਨ ਵਿਚ ਨਾ ਗਿਆ ਸੜ, ਜਿਸ ਜਨ ਰਸਨਾ ਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਸਰਨ ਬਹਾਇਆ। ਆਪ ਆਪਣੀ ਸਰਨ ਰੱਖ। ਬੇਮੁਖ ਵਿਚੋਂ ਕੀਨੇ ਵੱਖ। ਪ੍ਰਭ ਅਬਿਨਾਸ਼ੀ ਸਾਚਾ ਅਲੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਹਰਿ ਲਏ ਰੱਖ। ਅੰਤਮ ਰੱਖੇ ਆਪ ਸੰਭਾਲ। ਗੁਰਸਿਖਾਂ ਫਲ ਲਗਾਏ ਕਾਇਆ ਆਤਮ ਡਾਲ। ਸਾਚੀ ਵਸਤ ਵਿਚ ਟਿਕਾਏ, ਜੋਤ ਸਰੂਪੀ ਦੀਪਕ ਬਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਗੁਰਸਿਖਾਂ ਸਦ ਸਦਾ ਸਦ ਕਰੇ ਪ੍ਰਿਤਪਾਲ। ਪ੍ਰਿਤਪਾਲ ਕਰੇ ਪ੍ਰਭ ਸਾਚਾ ਪੂਰਾ। ਸਚ ਸ਼ਬਦ ਅਨਾਹਦ ਤੂਰਾ। ਏਕਾ ਦੇਵੇ ਆਤਮ ਸਤਿ ਸਰੂਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਭਰਪੂਰਾ। ਗੁਰਮੁਖ ਸਾਚੇ ਮਾਣ ਰਖਾਵੋ। ਪ੍ਰਭ ਅਬਿਨਾਸ਼ੀ ਸਾਚਾ ਪਾਇਆ ਸਚ ਨਾਮ ਰਿਦੇ ਵਸਾਵੋ। ਆਤਮ ਸਾਚਾ ਦਰ ਖੁਲ੍ਹਾਵੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਅਮਰਾ ਪਦ ਪਾਵੋ। ਅਗਨ ਤਨ ਪ੍ਰਭ ਬੁਝਾ। ਏਕਾ ਜੋਤ ਮਗਨ ਰਖਾ। ਸਾਚਾ ਯੋਗ ਨਾਮ ਦਵਾ। ਆਤਮ ਰੋਗ ਆਪ ਮਿਟਾ। ਹਉਮੇ ਵਿਚੋਂ ਰੋਗ ਗਵਾ। ਸੰਜੋਗ ਵਿਯੋਗ ਇਕ ਕਰਾ। ਅੰਮ੍ਰਿਤ ਸਾਚਾ ਫਲ ਖਵਾ। ਸੋਹੰ ਮੇਵਾ ਮੁਖ ਲਗਾ। ਵਡ ਦੇਵੀ ਦੇਵਾ ਆਪੇ ਹੋ ਸਹਾ। ਆਪ ਕਰਾਏ ਆਪਣੀ ਸੇਵਾ, ਸਾਂਤਕ ਸਤਿ ਦਏ ਵਰਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਸੁਹਾਏ ਸਾਚਾ ਥਾਂ। ਅਗਨ ਤੇਜ ਕਲ ਕਰੇ ਕਰਤਾਰ। ਸ੍ਰਿਸ਼ਟ ਸਬਾਈ ਆਰ ਪਾਰ। ਜਗੇ ਜੋਤ ਅਗੰਮ ਅਪਾਰ। ਗੁਰਸਿਖ ਠਾਂਡਾ ਹਰਿ ਦਰਬਾਰ। ਪ੍ਰਭ ਟੁੱਟੀ ਗਾਂਢੇ ਗੰਢਣਹਾਰ। ਨੇੜੇ ਤੇੜੇ ਸਭ ਗਵਾਂਢੀ, ਪ੍ਰਭ ਸਾਚਾ ਜਾਏ ਤਾਰ। ਜੂਠੇ ਭਾਂਡੇ ਜਾਏ ਮਾਂਜੀ, ਸੋਹੰ ਦੇਵੇ ਨਾਮ ਅਪਾਰ। ਕਲਜੁਗ ਮਾਇਆ ਮੈਲ ਨਾ ਲੱਗੇ ਕਾਚੀ, ਪ੍ਰਭ ਸਾਚਾ ਤੇਰਾ ਅੰਤ ਲਏ ਸੁਧਾਰ। ਦਿਵਸ ਰੈਣ ਰੈਣ ਦਿਵਸ ਆਤਮ ਹਰਿ ਅਰਾਧੀ, ਹਰਿ ਦੇਵੇ ਏਕਾ ਵਸਤ ਸਾਚੀ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਸਚ ਲਾਇਆ ਦਰਬਾਰ। ਅਗਨ ਤੇਜ ਕੀ ਕਰੇ ਵਿਚਾਰੀ। ਦਰ ਘਰ ਆਏ ਕਰੇ ਚਰਨ ਨਿਮਸਕਾਰੀ। ਕਿਰਨਾ ਕਿਰਨਾ ਪ੍ਰਭ ਜੋਤ ਅਧਾਰੀ। ਦਿਵਸ ਰੈਣ ਰੈਣ ਦਿਵਸ ਹੁਕਮੇ ਅੰਦਰ ਫਿਰਨਾ ਉਤਰ ਪੂਰਬ ਪੱਛਮ ਦੱਖਣ ਚਾਰੋਂ ਕੁੰਟ ਪ੍ਰਭ ਸਿਕਦਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੰਡ ਬ੍ਰਹਿਮੰਡ ਵਰਭੰਡ ਏਕਾ ਜੋਤ ਅਕਾਰੀ। ਚੰਦ ਸੂਰਜ ਜੋ ਸਿਤਾਰੇ। ਸੱਚਾ ਹਰਿ ਕਰੇ ਸਰਬ ਪਿਆਰੇ। ਦਿਵਸ ਰੈਣ ਭੌਂ ਮੰਡਲ ਦੇ ਵਿਚ ਖਲਿਆਰੇ। ਜੀਵ ਜੰਤ ਕਿਆ ਪਾਵੇ ਸਾਰੇ। ਪ੍ਰਭ ਅਬਿਨਾਸ਼ੀ ਖੇਲ ਨਿਆਰੇ। ਬਿਨ ਥੰਮਾਂ ਗਗਨ ਖਿਲਾਰੇ। ਸੂਰਜ ਅਗਨ ਨਾ ਗੁਰਸਿਖ ਸਾੜੇ। ਕਰ ਦਰਸ ਤੇਰੇ ਆਤਮ ਦੀਪਕ ਜਗਣ, ਆਪ ਬਣਾਏ ਸਤਿਜੁਗ ਸਾਚੇ ਲਾੜੇ। ਸਾਚੀ ਜੋਤ ਕਰੇ ਪ੍ਰਕਾਸ਼ ਵਿਚ ਗਗਨ, ਤੇਰੀ ਕਾਇਆ ਮਹੱਲ ਮੁਨਾਰੇ। ਜੋ ਪ੍ਰਭ ਸਾਚੇ ਦੀ ਸਰਨ ਲਗਣ, ਦੁੱਖ ਦਰਦ ਪ੍ਰਭ ਸਰਬ ਨਿਵਾਰੇ। ਮੂੰਹ ਛੁਪਾਏ ਜੋ ਦਰ ਭੱਜਣ, ਭਿਛਿਆ ਮਿਲੇ ਨਾ ਸੱਚੇ ਘਰ ਬਾਹਰੇ। ਝੂਠੇ ਵਹਿਣ ਕਲਜੁਗ ਵਗਣ, ਆਪ ਰੁੜ੍ਹਾਏ ਬੇਮੁਖ ਸਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਆ ਕੋਈ ਪਾਵੇ ਸਾਰੇ। ਪਵਣ ਪਾਣੀ ਪ੍ਰਭ ਦੇ ਚੇਰੇ। ਗੁਰਸਿਖਾਂ ਹਰਿ ਵਸੇ ਨੇਰੇ। ਆਪ ਲਿਆਵੇ ਚਰਨ ਘੇਰੇ। ਪ੍ਰਭ ਅਬਿਨਾਸ਼ੀ ਕੋਈ ਨਾ ਲਾਏ ਦੇਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਪਾਰ ਕਰਾਏ ਬੇੜੇ। ਰਾਮ ਨਾਮ ਰਾਮ ਨਾਮ ਹਰਿ ਨਾਮਾ। ਕਰੇ ਕਰਾਵੇ ਆਪਣੇ ਆਪ ਕਾਮਾ। ਆਵੇ ਜਾਵੇ ਜਾਵੇ ਆਵੇ ਜੋਤ ਸਰੂਪੀ ਪਹਰਿਆ ਬਾਣਾ। ਰਸਨਾ ਗਾਵੇ ਦਰਸ਼ਨ ਪਾਵੇ ਉਜਲ ਕਰਾਏ ਹਰਿ ਕਾਇਆ ਜਾਮਾ। ਰਸਨਾ ਗਾਵੇ ਭਰਮ ਚੁਕਾਵੇ, ਸਾਚੇ ਲੇਖ ਲਿਖਾਵੇ, ਸਾਚਾ ਧਰਮ ਕਮਾਵੇ ਜੋ ਜਨ ਚਰਨੀ ਸੀਸ ਝੁਕਾਵੇ। ਮੇਲ ਮਿਲਾਵਾ ਸਾਚੇ ਰਾਮ, ਦਿਵਸ ਰੈਣ ਏਕਾ ਰੰਗ ਲਾਵੇ। ਸੋਹੰ ਸਾਚਾ ਨਾਮ ਜਪਾਵੇ, ਭੁਲਿਆਂ ਮਾਰਗ ਪਾਵੇ। ਆਤਮ ਵਜਾਵੇ ਇਕ ਦਮਾਮਾ, ਸਤਿ ਸ਼ਬਦ ਦੀ ਬੂਝ ਬੁਝਾਵੇ। ਆਤਮ ਏਕਾ ਦੂਜ ਚੁਕਾਵੇ। ਆਪ ਆਪਣੀ ਸੂਝ ਸੁਝਾਵੇ। ਪ੍ਰਭ ਅਬਿਨਾਸ਼ੀ ਸਾਚਾ ਰਾਮਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਬਣਾਏ ਚਤੁਰ ਸੁਜਾਨ, ਆਤਮ ਦੇਵੇ ਬ੍ਰਹਮ ਗਿਆਨ, ਸੋਹੰ ਦੇਵੇ ਨਾਮ ਨਿਸ਼ਾਨ, ਮਿਲਿਆ ਗੁਰ ਲਿਖਿਆ ਧੁਰ ਪ੍ਰਭ ਪੂਰ ਕਰਾਏ ਕਾਮਾ। ਸਾਚਾ ਨਾਮ ਸਚ ਰਖਵਾਰਾ। ਸਾਚਾ ਨਾਮ ਗੁਰਸਿਖ ਜਾਣ, ਕਰ ਸਾਚਾ ਵਣਜ ਵਪਾਰਾ। ਸਾਚਾ ਨਾਮ ਹਰਿਆ ਕਰੇ ਤਨ ਬੇੜਾ ਦੇਵੇ ਬੰਨ੍ਹ ਜਿਸ ਜਨ ਰਸਨ ਉਚਾਰਾ। ਸਾਚਾ ਨਾਮ ਆਤਮ ਚਾਬੀ ਲਾ ਏਕਾ ਜਾਮ ਮੁਖ ਹਰਿ ਥਾਰਾ। ਹਰਿਆ ਹੋਵੇ ਤਨ ਦਾ ਚਾਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਸਦ ਰਸਨਾ ਗਾਵੇ ਪੂਰ ਕਰਾਏ ਆਪ ਵਸਾਏ ਸੱਚੇ ਘਰ ਬਾਹਰਾ। ਹਰਿ ਕਾ ਨਾਮ ਹਰਿ ਹੀ ਜੇਹਾ। ਹਰਿ ਕਾ ਨਾਮ ਅਲਖ ਅਭੇਵਾ। ਹਰਿ ਕਾ ਨਾਮ ਆਦਿ ਜੁਗਾਦਿ ਏਕਾ ਰਿਹਾ। ਹਰਿ ਕਾ ਨਾਮ ਆਤਮ ਸਾਧ, ਨਿਰਮਲ ਕਰਾਏ ਤੇਰੀ ਦੇਹਿਆ। ਹਰਿ ਕਾ ਨਾਮ ਮਿਟੇ ਵਿਵਾਦ, ਆਪ ਲਿਖਾਏ ਧੁਰਦਰਗਾਹੀ ਸਚ ਸੁਨੇਹਾ। ਹਰਿ ਕਾ ਨਾਮ ਮਿਲਾਏ ਮਾਧਵ ਮਾਧ, ਵਿਚ ਵਿਚੋਲਾ ਕੋਈ ਨਾ ਰਿਹਾ। ਹਰਿ ਕਾ ਨਾਮ ਸ਼ਬਦ ਬੋਧ ਅਗਾਧ, ਦਰ ਘਰ ਸਾਚੇ ਉਹਲਾ ਕੋਈ ਨਾ ਰਿਹਾ। ਗੁਰਮੁਖ ਬਣ ਸਾਚਾ ਸਾਧ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਨਾਮ ਅਮੋਲਾ ਦੀਆ। ਹਰਿ ਨਾਮ ਹਰਿ ਸੰਗ ਲਿਆਇਆ। ਆਪ ਆਪਣਾ ਰੰਗ ਚੜ੍ਹਾਇਆ। ਗੁਰਮੁਖਾਂ ਹਰਿ ਵੰਡ ਵੰਡਾਇਆ। ਪੱਲੇ ਹਰਿ ਨਾਮ ਸਾਚੀ ਗੰਢ ਬੰਨ੍ਹਾਇਆ। ਆਤਮ ਸਾਂਝੀ ਠੰਡ ਰਖਾਇਆ। ਬੇਮੁਖਾਂ ਹਰਿ ਕੰਡ ਵਖਾਇਆ। ਚੰਡ ਪ੍ਰਚੰਡ ਹਰਿ ਚਮਕਾਇਆ। ਵਿਚ ਨਵ ਖੰਡ ਰਹਿਣ ਨਾ ਪਾਇਆ। ਆਤਮ ਰੰਡ ਰਹੇ ਕੁਰਲਾਇਆ। ਪੱਲੇ ਬੱਧੀ ਪਾਪਾਂ ਗੰਢ, ਪੱਲਾ ਭਾਰ ਕਰਾਇਆ। ਧਰਮ ਰਾਏ ਅੰਤ ਮਾਰੇ ਫੰਦ, ਕੁੰਭੀ ਨਰਕ ਨਿਵਾਸ ਰਖਾਇਆ। ਗੁਰਮੁਖ ਗੁਰਸਿਖ ਸਾਚਾ ਨਾਮ ਲੈਣ ਵੰਡ, ਪ੍ਰਭ ਅਬਿਨਾਸ਼ੀ ਸਚ ਭੰਡਾਰ ਲਗਾਇਆ। ਆਓ ਜਾਓ ਢੋਲਾ ਸੋਹੰ ਗਾਓ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਕਮਾਇਆ। ਹਰਿ ਕਾ ਨਾਮ ਹਰਿ ਜਨ ਜਾਨੀ। ਵੇਲਾ ਅੰਤ ਨਾ ਫੇਰ ਪਛਤਾਨੀ। ਹਰਿ ਕਾ ਨਾਮ ਭੁੱਲੇ ਨਾ ਪਰਾਨੀ। ਹਰਿ ਕਾ ਨਾਮ ਦਰ ਘਰ ਸਾਚੇ ਕੀ ਸਾਚੀ ਰਾਨੀ। ਹਰਿ ਕਾ ਨਾਮ ਗੁਰਮੁਖ ਤੇਰੀ ਆਤਮ ਬਾਨੀ। ਹਰਿ ਕਾ ਨਾਮ ਦਿਵਸ ਰੈਣ ਰੈਣ ਦਿਵਸ ਸਦ ਰਸਨ ਵਖਾਨੀ। ਹਰਿ ਕਾ ਨਾਮ ਏਕਾ ਰੰਗ ਰੰਗਾਨੀ। ਹਰਿ ਕਾ ਨਾਮ ਸੰਗ ਨਿਭਾਏ ਵਾਲੀ ਦੋ ਜਹਾਨੀ। ਹਰਿ ਕਾ ਨਾਮ ਹਰਿ ਆਪ ਜਪਾਏ ਬਣ ਕੇ ਸਾਚਾ ਬਾਨੀ। ਹਰਿ ਕਾ ਨਾਮ ਅੰਤ ਚੁਕਾਏ ਜਮ ਕੀ ਕਾਨੀ। ਹਰਿ ਕਾ ਨਾਮ ਅੰਤਕਾਲ ਹੋ ਜਾਏ ਡਾਨੀ। ਹਰਿ ਕਾ ਨਾਮ ਕਲਜੁਗ ਮਿਟਾਏ ਝੂਠੀ ਜਗਤ ਨਿਸ਼ਾਨੀ। ਹਰਿ ਕਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਦੇਵੇ ਦਾਨੀ। ਹਰਿ ਕਾ ਨਾਮ ਹਰਿ ਜਗਦੀਸ਼ਰ। ਹਰਿ ਕਾ ਨਾਮ ਮਿਲਾਏ ਈਸ਼ਰ। ਹਰਿ ਕਾ ਨਾਮ ਕੋਟਨ ਕੋਟ ਗਾਇਣ ਪਤੀਸ਼ਰ। ਹਰਿ ਕਾ ਨਾਮ ਰਿਦੇ ਸਮਾਇਣ, ਸੁਨ ਸਮਾਧੀ ਲਾਇਣ ਵਡ ਮੁਨੀਸ਼ਰ। ਹਰਿ ਕਾ ਨਾਮ ਏਕਾ ਮੇਲ ਮਿਲਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਲੇ ਇਕ ਜਗਦੀਸ਼ਰ। ਇਕ ਜਗਦੀਸ਼ ਰਾਖੋ ਚਿੱਤ। ਹਰਿ ਕਾ ਨਾਮ ਦੇਵੇ ਸਾਚਾ ਮਿੱਤ। ਹਰਿ ਕਾ ਨਾਮ ਸਾਚਾ ਹਿੱਤ। ਹਰਿ ਕਾ ਨਾਮ ਸਾਚਾ ਪਿਤ। ਹਰਿ ਕਾ ਨਾਮ ਰਸਨਾ ਜਪ ਮਾਨਸ ਜਾਏ ਕਲ ਜਿਤ। ਹਰਿ ਕਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖਾਂ ਬਣਿਆ ਸਾਚਾ ਪਿਤ। ਹਰਿ ਕਾ ਨਾਮ ਸਚ ਸੁਨੇਹੁੜਾ। ਹਰਿ ਕਾ ਨਾਮ ਆਪ ਕਟਾਏ ਜਮ ਕਾ ਜੇਵੜਾ। ਹਰਿ ਕਾ ਨਾਮ ਗੁਰਮੁਖ ਤੇਰਾ ਤਨ ਬਣਾਏ ਨਗਰ ਖੇੜਾ। ਹਰਿ ਕਾ ਨਾਮ ਆਪ ਕਟਾਏ ਤੇਰਾ ਲੱਖ ਚੁਰਾਸੀ ਗੇੜਾ। ਹਰਿ ਕਾ ਨਾਮ ਆਪ ਕਟਾਏ ਆਵਣ ਜਾਵਣ ਝੂਠਾ ਜਗਤ ਝੇੜਾ। ਹਰਿ ਕਾ ਨਾਮ ਵੇਲੇ ਅੰਤ ਕਰੇ ਨਬੇੜਾ। ਹਰਿ ਕਾ ਨਾਮ ਗੁਰਮੁਖਾਂ ਬੰਧ ਵਖਾਏ ਬੇੜਾ। ਹਰਿ ਕਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਸੋਹੰ ਸਾਚਾ ਬੇੜਾ। ਹਰਿ ਕਾ ਨਾਮ ਹਰਿ ਕੀ ਰੀਤੀ। ਹਰਿ ਕਾ ਨਾਮ ਹਰਿ ਕੀ ਪ੍ਰੀਤੀ। ਹਰਿ ਕਾ ਨਾਮ ਪਰਖੇ ਨੀ਼ਤੀ। ਹਰਿ ਕਾ ਨਾਮ ਕਾਇਆ ਕਰੇ ਪਤਿਤ ਪੁਨੀਤੀ। ਹਰਿ ਕਾ ਨਾਮ ਰਸਨਾ ਜਪ, ਹੋਏ ਸੀਤਲ ਸੀਤੀ। ਹਰਿ ਕਾ ਨਾਮ ਰਸਨਾ ਜਪ, ਜੀਵ ਔਧ ਹੱਥ ਨਾ ਆਏ ਬੀਤੀ। ਹਰਿ ਕਾ ਨਾਮ ਰਸਨਾ ਲਾਓ, ਮਦਿ ਸਾਚੀ ਨਾ ਉਤਰੇ ਪੀਤੀ। ਹਰਿ ਕਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਜਾਓ ਜਗ ਜੀਤੀ। ਹਰਿ ਕਾ ਨਾਮ ਸਾਚੀ ਮੱਤ। ਹਰਿ ਕਾ ਨਾਮ ਆਤਮ ਜੱਤ। ਹਰਿ ਕਾ ਨਾਮ ਸਾਚਾ ਤਤ। ਹਰਿ ਕਾ ਨਾਮ ਆਪੇ ਦੇ ਸਮਝਾਏ ਮੱਤ। ਹਰਿ ਕਾ ਨਾਮ ਆਪੇ ਪਾੜੇ ਕਾਇਆ ਕੋਠੀ ਝੂਠੀ ਤਤ। ਹਰਿ ਕਾ ਨਾਮ ਆਤਮ ਸਾਚਾ ਬੀਜ ਬਿਜਾਏ ਸਾਚੇ ਵੱਤ। ਹਰਿ ਕਾ ਨਾਮ ਪ੍ਰਗਟ ਹੋਏ, ਮੇਲ ਮਿਲਾਏ ਪ੍ਰਭ ਅਬਿਨਾਸ਼ੀ ਸਾਚੇ ਪੱਤ। ਹਰਿ ਕਾ ਨਾਮ ਆਤਮ ਸਾਚੀ ਜੋਤ ਜਗਾਏ, ਏਕਾ ਰਾਹ ਦਿਸਾਏ ਸਤਿ। ਹਰਿ ਕਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਏਕਾ ਸਤਿ। ਹਰਿ ਕਾ ਨਾਮ ਹਰਿ ਕੀ ਚਾਲ। ਹਰਿ ਕਾ ਨਾਮ ਹਰਿ ਨਿਭੇ ਨਾਲ। ਹਰਿ ਕਾ ਨਾਮ ਗੁਰਮੁਖ ਸਾਚੇ ਸਾਚੀ ਵਸਤ ਸੰਭਾਲ। ਹਰਿ ਕਾ ਨਾਮ ਅੰਤਮ ਅੰਤ ਹੋਏ ਰਖਵਾਲ। ਹਰਿ ਕਾ ਨਾਮ ਪੱਲੇ ਬੰਨ੍ਹ ਨਾ ਹੋਏ ਜੀਵਣ ਕੰਗਾਲ। ਹਰਿ ਕਾ ਨਾਮ ਹਰਿ ਹਰਿ ਦੇਵੇ ਸੱਚਾ ਧਨ ਮਾਲ। ਹਰਿ ਕਾ ਨਾਮ ਆਤਮ ਦੀਪਕ ਜੋਤੀ ਦੇਵੇ ਬਾਲ। ਹਰਿ ਕਾ ਨਾਮ ਮਾਣਕ ਮੋਤੀ ਰੱਖਣਾ ਗੁਰਸਿਖ ਸੰਭਾਲ। ਗੁਰ ਸੰਗਤ ਤੇਰੀ ਧੰਨ ਕਮਾਈ। ਦਿਵਸ ਰੈਣ ਹਰਿ ਰਸਨਾ ਗਾਈ। ਮਾਨਸ ਜਨਮ ਹਰਿ ਸੁਫਲ ਕਰਾਈ। ਜੋ ਜਨ ਆਏ ਚਲ ਸਰਨਾਈ। ਊਚ ਨੀਚ ਦਾ ਭੇਵ ਨਾ ਰਾਈ। ਸਾਚੇ ਬੇੜੇ ਹਰਿ ਚੜ੍ਹਾਈ। ਸੋਹੰ ਚੱਪੂ ਹਰਿ ਆਪ ਲਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਬੇੜਾ ਬੰਨ੍ਹ ਵਖਾਈ। ਗੁਰ ਸੰਗਤ ਤੇਰੀ ਸਚ ਪੁਕਾਰ। ਪ੍ਰਭ ਅਬਿਨਾਸ਼ੀ ਪਾਏ ਸਾਰ। ਘਨਕਪੁਰ ਵਾਸੀ ਜਾਮਾ ਧਾਰ। ਆਪੇ ਕਰ ਸ਼ਬਦ ਵਿਚਾਰ। ਜੋ ਜਨ ਰਹੇ ਰਸਨ ਉਚਾਰ। ਦਿਵਸ ਰੈਣ ਰਸਨ ਗਾਇਆ ਸਵਾਸ ਸਵਾਸੀ, ਮੋਹਣ ਮਾਧਵ ਕ੍ਰਿਸ਼ਨ ਮੁਰਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਆਏ ਗੁਰ ਸੰਗਤ ਜਾਏ ਤਾਰ। ਗੁਰ ਸੰਗਤ ਗੁਰ ਸਾਚਾ ਪਾਇਆ। ਹਰਿ ਹਰਿ ਸਾਚਾ ਨਾਮ ਪ੍ਰਭ ਦਰ ਤੇ ਪਾਇਆ। ਦੇਹੀ ਭਾਂਡਾ ਸਚ ਵਸਤ ਹਰਿ ਇਕ ਥਾਰ ਰਖਾਇਆ। ਸਚ ਸ਼ਬਦ ਜਿਸ ਹਿਰਦੇ ਵਾਚਾ, ਤਿਨ ਜਮ ਨੇੜ ਨਾ ਆਇਆ। ਏਕਾ ਲੱਗੇ ਸ਼ਬਦ ਤਮਾਚਾ, ਦੂਰੋਂ ਭੱਜਣ ਵਾਹੋ ਦਾਹਿਆ। ਗੁਰਮੁਖ ਸਾਚਾ ਪ੍ਰਭ ਢਾਲੇ ਸਾਚੇ ਢਾਂਚੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਭੱਠੀ ਆਪ ਚੜ੍ਹਾਇਆ। ਗੁਰ ਸੰਗਤ ਮਨ ਚੜ੍ਹਿਆ ਚਾਓ। ਦਰ ਘਰ ਸਾਚੇ ਮਿਲਿਆ ਥਾਂਓ। ਰਾਮ ਨਾਮ ਹਰਿ ਸਾਚਾ ਦੇਵੇ ਆਤਮ ਝੋਲੀ ਭਰ ਲੈ ਜਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਸਦ ਰਸਨਾ ਗਾਓ। ਸੰਗਤ ਸਾਧ ਹਰਿ ਸਾਧ ਕੇ ਸੰਗ। ਮਾਤਲੋਕ ਕੱਟੇ ਭੁੱਖ ਨੰਗ। ਅੰਮ੍ਰਿਤ ਆਤਮ ਝਿਰਨਾ ਆਪ ਝਿਰਾਏ ਪਏ ਫੁਹਾਰਾ ਗੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਚਾੜ੍ਹੇ ਰੰਗ। ਅੰਮ੍ਰਿਤ ਰੰਗ ਆਪ ਚੜ੍ਹਾਵਣਾ। ਸਾਚਾ ਰਾਗ ਆਪ ਸੁਣਾਵਣਾ। ਝੂਠਾ ਦਾਗ ਆਪ ਮਿਟਾਵਣਾ। ਗੁਰਮੁਖ ਸੋਇਆ ਗਿਆ ਜਾਗ, ਪ੍ਰਭ ਅਬਿਨਾਸ਼ੀ ਦਰਸ ਦਿਖਾਵਣਾ। ਆਪ ਬੁਝਾਏ ਤ੍ਰਿਸ਼ਨਾ ਆਗ ਨਾ ਫੇਰ ਸਤਾਵਣਾ। ਤੇਰਾ ਆਤਮ ਜਗੇ ਗੁਰ ਦਰ ਚਿਰਾਗ, ਬਿਨ ਬਾਤੀ ਬਿਨ ਤੇਲ ਜਗਾਵਣਾ। ਪ੍ਰਭ ਦਰ ਉਠ ਚਰਨੀ ਲਾਗ, ਵੇਲਾ ਗਿਆ ਹੱਥ ਨਾ ਆਵਣਾ। ਸਤਿਜੁਗ ਲੱਗੇ ਪਹਿਲੀ ਮਾਘ, ਪ੍ਰਭ ਅਬਿਨਾਸ਼ੀ ਸਾਚਾ ਭੇਵ ਖੁਲ੍ਹਾਵਣਾ। ਆਪ ਬਣਾਏ ਹੰਸ ਕਾਗ, ਸਾਧ ਸੰਗਤ ਦੇ ਵਿਚ ਰਲਾਵਣਾ। ਆਪੇ ਪਕੜੇ ਤੇਰੀ ਅੰਤਮ ਵਾਗ, ਗੁਰਮੁਖ ਸਾਚੇ ਪ੍ਰਭ ਸਾਚਾ ਲੇਖ ਲਿਖਾਵਣਾ। ਆਤਮ ਲਾਏ ਸੋਹੰ ਸਾਚੀ ਜਾਗ, ਸ਼ਬਦ ਭੰਡਾਰਾ ਆਪ ਫੁਟਾਵਣਾ। ਕਲਜੁਗ ਮਾਇਆ ਡਸਣੀ ਨਾਗ, ਝੂਠੇ ਧੰਦੇ ਮੋਹ ਨਾ ਲਾਵਣਾ। ਧੰਨ ਧੰਨ ਧੰਨ ਗੁਰ ਸੰਗਤ ਤੇਰੇ ਭਾਗ, ਪ੍ਰਭ ਅਬਿਨਾਸ਼ੀ ਦਰਗਹਿ ਸਾਚੀ ਮਾਣ ਦਵਾਵਣਾ। ਗੁਰ ਸੰਗਤ ਸੰਗਤ ਗੁਰ। ਏਕਾ ਦਰ ਦਵਾਰੇ ਬੈਠੇ ਜੁੜ। ਦੋਹਾਂ ਹੋਇਆ ਏਕਾ ਪੁੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਨਿਭਾਏ ਤੇਰੀ ਤੋੜ। ਤੋੜ ਨਿਭਾਏ ਗੁਰ ਸੰਗਤ ਤੇਰੀ। ਪ੍ਰਭ ਅਬਿਨਾਸ਼ੀ ਨਾ ਕਰੇ ਹੇਰਾ ਫੇਰੀ। ਏਕਾ ਦੇਵੇ ਸ਼ਬਦ ਦਲੇਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤਲੋਕ ਕਲ ਪਾਏ ਫੇਰੀ। ਗੁਰ ਸੰਗਤ ਗੁਣ ਮਾਣ ਦਵਈਆ। ਸਾਚੀ ਨਈਆ ਆਪ ਚੜ੍ਹਈਆ। ਸਾਚੇ ਭਾਣੇ ਵਿਚ ਰਖਈਆ। ਬਿਰਧ ਬਾਲ ਜਵਾਨ ਤਰਈਆ। ਜੋ ਜਨ ਆਏ ਸਰਨ ਢਹਿ ਪਈਆ। ਸਚ ਸੁੱਚ ਹਰਿ ਵਰਤਾਰ ਰਖਈਆ। ਏਕਾ ਕਾਰ ਏਕਾ ਧਾਰ ਏਕਾ ਜੈਕਾਰ ਸ਼ਬਦ ਰਖਈਆ। ਇਕ ਵਿਚਾਰ ਇਕ ਸੰਸਾਰ ਇਕ ਕਰਤਾਰ ਇਕ ਵਿਹਾਰ ਇਕ ਆਪੇ ਆਪ ਰਖਈਆ। ਇਕ ਮੁਰਾਰ ਇਕ ਦਸਤਾਰ ਇਕ ਤਲਵਾਰ ਸੋਹੰ ਤਿਖੀ ਧਾਰ ਪ੍ਰਭ ਆਪਣੇ ਹੱਥ ਉਠਈਆ। ਇਕ ਸਿਕਦਾਰ ਸ੍ਰਿਸ਼ਟ ਸਬਾਈ ਹੋਏ ਪਨਿਹਾਰ, ਪ੍ਰਭ ਅਬਿਨਾਸ਼ੀ ਏਕਾ ਛਤਰ ਸੀਸ ਝੁਲਈਆ। ਰਾਓ ਉਮਰਾਓ ਆਉਣ ਦਰਬਾਰ, ਦੋਏ ਜੋੜ ਕਰਨ ਨਿਮਸਕਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਤਖ਼ਤ ਸੱਚੀ ਸਰਕਾਰ ਬਣਈਆ। ਸਚ ਤਖ਼ਤ ਸਚ ਸੁਲਤਾਨਾ। ਉਤੇ ਬੈਠੇ ਜਿਉਂ ਕ੍ਰਿਸ਼ਨਾ ਕਾਹਨਾ। ਜੋਤ ਸਰੂਪੀ ਪਹਰਿਆ ਬਾਣਾ। ਕਲਜੁਗ ਝੂਠਾ ਭੇਖ ਮਿਟਾਣਾ। ਸਤਿਜੁਗ ਸਾਚਾ ਲੇਖ ਲਿਖਾਣਾ। ਸਤਿਜੁਗ ਸਾਚਾ ਮਾਰਗ ਲਾਣਾ। ਵਾਲੀ ਹਿੰਦ ਪਕੜ ਉਠਾਣਾ। ਆਪ ਆਪਣੀ ਸਰਨ ਲਗਾਣਾ। ਸਾਚਾ ਹੁਕਮ ਆਪ ਫ਼ਰਮਾਣਾ। ਚਾਰ ਵਰਨ ਇਕ ਕਰਾਨਾ। ਏਕਾ ਦੂਜ ਰਹਿਣ ਨਾ ਪਾਣਾ। ਭੈ ਭਿਆਨਕ ਦਰਸ ਦਿਖਾਣਾ। ਅਚਨ ਅਚਾਨਕ ਖੇਲ ਵਰਤਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਆਪਣਾ ਆਪ ਚਲਾਏ ਵਰਤਾਏ ਕਰੇ ਕਰਾਏ ਆਪਣਾ ਭਾਣਾ। ਵਾਲੀ ਹਿੰਦ ਆਪ ਉਠਾ ਕੇ। ਦਰਸ਼ਨ ਦੇਵੇ ਸੁਤਿਆਂ ਜਾ ਕੇ। ਦਇਆ ਕਮਾਏ ਦਰ ਘਰ ਜਾ ਕੇ। ਆਪੇ ਆਏ ਗਲੇ ਲਗਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਖੇਲ ਰਚਾਏ ਚਰਨ ਲਗਾਏ ਜਾਏ ਮਾਣ ਦਵਾ ਕੇ। ਵਾਲੀ ਹਿੰਦ ਆਪ ਉਠਾਵਣਾ। ਬਾਹੋਂ ਪਕੜ ਚਰਨ ਲਗਾਵਣਾ। ਸਚ ਮਾਰਗ ਆਪ ਬਤਾਵਣਾ। ਸਾਰੰਗ ਧਰ ਭਗਵਾਨ ਬੀਠਲਾ ਆਪ ਅਖਵਾਵਣਾ। ਕਲਜੁਗ ਜੀਵ ਕੌੜਾ ਰੀਠੜਾ ਭੰਨ ਵਖਾਵਣਾ। ਸੋਹੰ ਸਾਚਾ ਨਾਮ ਮੀਠਲਾ, ਪ੍ਰਭ ਸ੍ਰਿਸ਼ਟ ਸਬਾਈ ਆਪ ਸੁਣਾਵਣਾ। ਹਰਿ ਹਰਿ ਸਾਚਾ ਨੇਤਰ ਡੀਠਲਾ, ਉਤਰੇ ਪਾਰ ਜੋ ਦਰ ਆਏ ਭੁੱਲ ਬਖ਼ਸ਼ਾਵਣਾ। ਸ੍ਰਿਸ਼ਟ ਸਬਾਈ ਪੀਠਨ ਪੀਠਲਾ ਅੰਤ ਨਾ ਕਿਸੇ ਛੁਡਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਸੀ ਪੁਰੀ ਘਨਕ ਡੰਕ ਵਜਾਵਣਾ। ਪੁਰੀ ਘਨਕ ਵਜਾਉਣਾ ਡੰਕ, ਸੁਹਾਣਾ ਬੰਕ ਪਕੜ ਲਿਆਵਣਾ। ਰਾਓ ਰੰਕ ਗੁਰਮੁਖਾਂ ਨਾਮ ਉਪਜਾਏ ਜਿਉਂ ਰਾਜਾ ਜਨਕ, ਜੋਤ ਸਰੂਪੀ ਲਾਉਣੀ ਤਨਕ ਦੀਪਕ ਜੋਤੀ ਇਕ ਟਿਕਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖਾ ਸਰਬ ਗਵਾਵਣਾ। ਸਤਿ ਸਤਿ ਨਾਮ ਖਜ਼ਾਨਿਆਂ। ਦੇਵੇ ਵਡ ਵਡ ਵਡ ਭਗਵਾਨਿਆਂ। ਕਲਜੁਗ ਗਿਆ ਤਰ, ਸਤਿਜੁਗ ਦਿਸੇ ਸਚ ਨਿਸ਼ਾਨਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਨਰਾਇਣ ਹਰੇ, ਕਲਜੁਗ ਬੇੜਾ ਪਾਰ ਕਰੇ ਗੁਰਸਿਖਾਂ ਕਰ ਮਿਹਰਬਾਨੀਆਂ। ਮਿਹਰਵਾਨ ਆਪ ਦਇਆਵਾਨ। ਗੁਰਮੁਖ ਸਾਚੇ ਬੂਝੇ ਬੁਝਾਨ। ਖਾਣੀ ਬਾਣੀ ਗਗਨ ਪਤਾਲੀ ਪਵਣ ਪਾਣੀ ਪ੍ਰਭ ਏਕ ਮਸਾਣ। ਜੋਤੀ ਜੋਤ ਸਰੂਪ ਹਰਿ ਸਾਚਾ ਲੇਖ ਲਿਖਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਰਬ੍ਰਹਮ ਪੂਰਨ ਭਗਵਾਨ। ਸਚ ਨਾਮ ਅਧਾਰ ਹਰਿ ਜਗਤ ਵੱਖਰ ਹਰਿ ਜਾਨ। ਸਚ ਨਾਮ ਅਰਾਧਿਆ, ਹਰਿ ਮਿਲਿਆ ਦਰ ਘਰ ਆਣ। ਹਰਿਜਨ ਕੇ ਅੱਗੇ ਆਇਆ ਬਾਧਿਆ, ਧਰਿਆ ਆਤਮ ਇਕ ਧਿਆਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਮਿਲਿਆ ਆਣ। ਗੁਰ ਪ੍ਰਸਾਦ ਰਸਨਾ ਲਾਵਨਾ। ਕਰ ਕਿਰਪਾ ਆਪ ਵਰਤਾਵਣਾ। ਗੁਰ ਸੰਗਤ ਮੁਖ ਲਗਾਵਣਾ। ਗੁਰਮੁਖ ਦਰ ਸਾਚੇ ਆਏ ਪੂਰ ਕਰਾਏ ਭਾਵਨਾ। ਦਿਵਸ ਰੈਣ ਜਨ ਹਿਰਦੇ ਵਾਚੇ, ਕਾਇਆ ਅਗਨ ਆਪ ਬੁਝਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਪਾਰ ਉਤਾਰੇ ਜਿਉਂ ਧਾਰੇ ਰੂਪ ਬਾਵਨਾ। ਗੁਰ ਸੰਗਤ ਗੁਰ ਹਿਰਦੇ ਵਿਚ ਵਸਾਵਣਾ। ਮਾਨਸ ਜਨਮ ਸੁਫਲ ਕਰਾਵਣਾ। ਦਰਗਹਿ ਸਾਚੀ ਹਰਿ ਮਾਣ ਦਵਾਵਣਾ। ਪਿਛਲਾ ਲੇਖਾ ਜਾਏ ਮੁੱਕ, ਅੱਗੇ ਹਰਿ ਮਾਰਗ ਪਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਗੁਰ ਸੰਗਤ ਮਾਣ ਦਵਾਵਣਾ। ਨਿਹਕਲੰਕ ਨਰ ਨਰਾਇਣ ਅਵਤਾਰ, ਗੁਰਮੁਖ ਸਾਚਾ ਵਾਂਗ ਬਲ ਆਪ ਤਰਾਵਣਾ। ਗੁਰ ਪ੍ਰਸਾਦੀ ਗੁਰ ਪੂਰਾ ਜਾਨਿਆਂ। ਦਰ ਘਰ ਆਏ ਆਪ ਪਛਾਣਿਆਂ। ਸੋਹੰ ਦੇਵੇ ਦਾਨ ਹਰਿ ਭਗਵਾਨਿਆਂ। ਆਤਮ ਦੇਵੇ ਗਿਆਨ, ਮਿਟਾਵੇ ਅੰਧ ਅੰਧਿਆਨਿਆਂ। ਏਕਾ ਬੁਝੇ ਦਰ ਸਾਚਾ ਸੁਝੇ ਬ੍ਰਹਮ ਗਿਆਨ, ਗੁਰਮੁਖਾਂ ਹਰਿ ਵਿਚ ਸਮਾਨਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਗੁਰਮੁਖਾਂ ਮਾਨਿਆਂ। ਗੁਰਮੁਖ ਤੇਰਾ ਦਰ ਦਵਾਰਾ। ਆਪ ਦਿਖਾਏ ਸੱਚਾ ਘਰ ਬਾਹਰਾ। ਜੋਤ ਸਰੂਪੀ ਜਾਮਾ ਧਾਰਾ। ਆਵੇ ਚੱਲ ਦਰ ਹਰਿ ਕਰਤਾਰਾ। ਸਤਿਜੁਗ ਜਾਏ ਜਿਉਂ ਬਲ ਦਵਾਰਾ। ਅਛਲ ਅਛਲ ਕਰੇ ਅਪਾਰਾ। ਅਛਲ ਅਛਲ ਕਰ ਆਪ ਛਲ ਜਾਏ ਸਰਬ ਸੰਸਾਰਾ। ਦਰ ਘਰ ਸਾਚਾ ਜਿਸ ਜਨ ਮਲਿਆ, ਪ੍ਰਭ ਅਬਿਨਾਸ਼ੀ ਕਰ ਕਿਰਪਾ ਪਾਰ ਉਤਾਰਾ। ਪ੍ਰਭ ਅਬਿਨਾਸ਼ੀ ਤੇਰੇ ਆਤਮ ਦਰ ਦਵਾਰੇ ਆਏ ਖਲਿਆ, ਜੋਤ ਸਰੂਪੀ ਦੀਪ ਉਜਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਲੇਖੇ ਲਾਇਆ ਤੇਰਾ ਆਇਆ ਵਰ ਭੰਡਾਰਾ। ਗੁਰ ਪ੍ਰਸਾਦਿ ਆਤਮ ਰਸ। ਪ੍ਰਭ ਅਬਿਨਾਸ਼ੀ ਹੋਇਆ ਵਸ। ਮਾਤਲੋਕ ਰਾਹ ਸਾਚਾ ਜਾਏ ਦਸ। ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਸ਼ਬਦ ਡੋਰ ਬੰਨ੍ਹੇ ਕਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਅੰਧੇਰ ਮਿਟਾਏ ਜਿਉਂ ਚੰਦ ਮਸ। ਸ਼ਬਦ ਡੋਰੀ ਹਰਿ ਦੇਵੇ ਬੰਨ੍ਹ। ਸਾਚਾ ਸ਼ਬਦ ਸੁਣਾਏ ਕੰਨ। ਗੁਰਮੁਖ ਆਤਮ ਜਾਏ ਮਨ। ਕਲਜੁਗ ਅਗਨ ਨਾ ਲਾਗੇ ਤਨ। ਕਲਜੁਗ ਦੂਤ ਨਾ ਦੇਵੇ ਡੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਨਾਮ ਵਿਚ ਮਾਤ ਨਾ ਲੱਗੇ ਸੰਨ੍ਹ। ਸੰਨ੍ਹ ਨਾ ਲਾਗੇ ਹਰਿ ਕੇ ਘਰ। ਓਥੇ ਰਹਿਣ ਬੰਦ ਕਵਾੜ, ਆਪੇ ਖੋਲ੍ਹੇ ਕਿਰਪਾ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਖੁਲ੍ਹਾਏ ਦਸਵੇਂ ਦਵਾਰ। ਦਸਮ ਦਵਾਰਾ ਆਪ ਖੁਲ੍ਹਾਏ। ਜੋਤ ਅਕਾਰਾ ਆਪ ਕਰਾਏ , ਸਚ ਘਰ ਬਾਹਰਾ ਆਪ ਦਿਖਾਏ। ਏਕਾ ਜੋਤ ਸ਼ਬਦ ਗੁੰਜਾਰਾ ਆਪ ਸੁਣਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਤੇਰੇ ਮੁਨ ਸੁੰਨ ਆਪ ਖੁਲ੍ਹਾਏ। ਨਾਮ ਭੰਡਾਰਾ ਗੁਰ ਦਰ ਵਰਤੇ। ਗੁਰਮੁਖ ਵਿਰਲੇ ਆਇਣ ਦਰ ਤੇ। ਪ੍ਰਭ ਅਬਿਨਾਸ਼ੀ ਆਤਮ ਝੋਲੀ ਆਪੇ ਭਰਤੇ। ਅਚਰਜ ਖੇਲ ਕੀਆ ਕਲ ਕਾਦਰ ਕਰਤੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਈ ਮਿਲੀ ਵਧਾਈ, ਪੰਚਮ ਜੇਠ ਹੋਏ ਰੁਸ਼ਨਾਈ, ਅੰਧ ਅੰਧੇਰ ਮਿਟਾਈ, ਦੇਵੇ ਸਾਚਾ ਮਾਣ ਤਾਣ ਜੋ ਜਨ ਆਏ ਦਰ ਤੇ। ਸਾਚਾ ਮਾਣ ਦੇਵੇ ਗੁਰ ਪੂਰਾ। ਸਰਬ ਕਲਾ ਸਮਰਥ ਆਪ ਉਤਾਰੇ ਆਤਮ ਸਗਲ ਵਸੂਰਾ। ਆਪੇ ਰੱਖੇ ਦੇ ਕਰ ਹੱਥ, ਸੋਹੰ ਸ਼ਬਦ ਉਪਜਾਵੇ ਸਾਚੀ ਤੂਰਾ। ਸੋਹੰ ਨਾਮ ਦੇਵੇ ਸਾਚੀ ਵਥ, ਝੂਠਾ ਲੋਭ ਕਢਾਏ ਕੂੜਾ। ਆਪ ਚੜ੍ਹਾਏ ਸੋਹੰ ਸਾਚੇ ਰਥ, ਅੰਤਮ ਪਾਰ ਕਰਾਏ ਪੂਰਾ। ਪ੍ਰਭ ਦੀ ਮਹਿੰਮਾ ਬੜੀ ਅਕੱਥ, ਕਿਆ ਕੋਈ ਕਥੇ ਵਡ ਦਾਤਾ ਵਡ ਸੂਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰੀ ਆਤਮ ਜੋਤ ਜਗਾਇਆ ਏਕਾ ਨੂਰਾ। ਗੁਰ ਪ੍ਰਸਾਦਿ ਗੁਰ ਕਿਰਪਾ ਧਾਰੇ। ਗੁਰ ਸੰਗਤ ਬਣਿਆ ਹਰਿ ਵਰਤਾਰੇ। ਦਰ ਆਈ ਸੰਗਤ ਪ੍ਰਭ ਭਰੇ ਭੰਡਾਰੇ। ਏਕਾ ਚਾੜ੍ਹੇ ਨਾਮ ਰੰਗਤ, ਰੰਗ ਮਜੀਠੀ ਅਪਰ ਅਪਾਰੇ। ਆਪ ਬਣਾਏ ਸਾਚੀ ਸੰਗਤ, ਮਾਤ ਬਿਠਾਏ ਚਰਨ ਦਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਘਨਕਪੁਰੀ ਧਾਰੇ। ਤਨ ਕਾਇਆ ਕਪੜ ਹਰਿ ਸੁਹਾਵਣਾ। ਗੁਰਸਿਖ ਤੇਰਾ ਆਤਮ ਜੋਤੀ ਦੀਪ ਜਗਾਵਣਾ। ਗੂੜੀ ਨੀਂਦ ਆਤਮ ਸੋਤੀ, ਪ੍ਰਭ ਸ਼ਬਦ ਧੁਨ ਦੇ ਆਪ ਜਗਾਵਣਾ। ਦੁਰਮਤ ਮੈਲ ਜਾਏ ਧੋਤੀ, ਜਿਸ ਜਨ ਚਰਨੀ ਸੀਸ ਨਿਵਾਵਣਾ। ਏਕਾ ਹਰਿ ਏਕਾ ਗੋਤੀ, ਹਰਿ ਏਕਾ ਰੰਗ ਰੰਗਾਵਣਾ। ਗੁਰਮੁਖਾਂ ਬਣਾਏ ਹਰਿ ਸਾਚਾ ਮੋਤੀ, ਗਲ ਆਪਣੇ ਵਿਚ ਲਟਕਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ ਗੁਰਮੁਖਾਂ ਮਾਣ ਦਵਾਵਣਾ। ਗੁਰਮੁਖ ਸਾਚਾ ਸ਼ਬਦ ਕਮਾਓ। ਦਰ ਘਰ ਸਾਚੇ ਪ੍ਰਭ ਅਬਿਨਾਸ਼ੀ ਆਪਣਾ ਆਪੇ ਪਾਓ। ਸ੍ਰਿਸ਼ਟ ਸਬਾਈ ਅੰਤ ਵਿਨਾਸੀ, ਏਥੇ ਕੋਈ ਰਹਿਣ ਨਾ ਪਾਵਣਾ। ਏਕਾ ਜੋਤ ਪ੍ਰਭ ਅਬਿਨਾਸ਼ੀ ਆਦਿ ਜੁਗਾਦਿ ਹਰਿ ਇਕ ਥਾਂਓ ਰਹਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਰੈਣ ਦਿਵਸ ਸਦ ਰਸਨਾ ਗਾਵਣਾ। ਰਾਜ ਜੋਗ ਹਰਿ ਕੇ ਘਰ। ਪੂਰਨ ਭੋਗ ਰਸਨ ਉਚਰ। ਮਿਟੇ ਸੋਗ ਆਤਮ ਧਰ। ਨਾ ਹੋਏ ਵਿਜੋਗ ਸਰਨੀ ਪੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਈ ਧਰਨੀ ਧਰ। ਧਰੇ ਜੋਤ ਆਪ ਗਿਰਧਾਰੀ। ਫੜ ਫੜ ਬਾਹੋਂ ਗੁਰਸਿਖਾਂ ਜਾਏ ਤਾਰੀ। ਸਾਚਾ ਸ਼ਬਦ ਸੱਚੀ ਅਸਵਾਰੀ। ਗੁਰਮੁਖ ਰਹੇ ਇਕ ਉਡਾਰੀ। ਦੇਵੇ ਆਪ ਹਰਿ ਨਿਰੰਕਾਰੀ। ਤੀਨ ਲੋਕ ਜਿਸ ਚਰਨ ਪਨਿਹਾਰੀ। ਮਾਹਣਾ ਸਿੰਘ ਤੇਰੀ ਸਚ ਅਟਾਰੀ। ਚਰਨ ਛੁਹਾਏ ਜੋਤ ਸਰੂਪ, ਨਿਹਕਲੰਕ ਨਿਰੰਕਾਰੀ। ਉਤਰਿਆ ਪਾਰ ਤੇਜਾ ਸਿੰਘ ਸਪੂਤ, ਪ੍ਰਭ ਚਰਨ ਜਾਏ ਬਲਿਹਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਜਾਏ ਪਾਰ ਉਤਾਰੀ।